Punjab State Board PSEB 8th Class Punjabi Book Solutions Chapter 9 ਪੰਜਾਬ Textbook Exercise Questions and Answers.
PSEB Solutions for Class 8 Punjabi Chapter 9 ਪੰਜਾਬ (1st Language)
Punjabi Guide for Class 8 PSEB ਪੰਜਾਬ Textbook Questions and Answers
ਪੰਜਾਬ ਪਾਠ-ਅਭਿਆਸ
1. ਦੱਸੋ :
(ੳ) ‘ਪੰਜਾਬ’ ਕਵਿਤਾ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਕਿਵੇਂ ਬਿਆਨ ਕੀਤਾ ਹੈ ?
ਉੱਤਰ :
ਕਵੀ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਬਿਆਨ ਕਰਦਿਆਂ ਇਸ ਦੇ ਪੌਣ – ਪਾਣੀ, ਜੰਗਲਾਂ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦੀ ਸਿਫ਼ਤ ਕਰਦਾ ਹੈ।ਉਹ ਪੰਜਾਬ ਨੂੰ ਇਕ ਰਾਜੇ ਤੇ ਯੋਧੇ ਨਾਲ ਉਪਮਾ ਦਿੰਦਿਆ ਕਹਿੰਦਾ ਹੈ ਕਿ ਉਸ ਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਉਸ ਦੇ ਖੱਬੇ ਹੱਥ ਵਿਚ ਜਮਨਾ ਰੂਪੀ ਬਰਛੀ ਹੈ ਤੇ ਸੱਜੇ ਹੱਥ ਵਿਚ ਅਟਕ ਰੂਪੀ ਖੜਗ ਉਸ ਦੇ ਪਿਛਵਾੜੇ ਚਟਾਨਾਂ ਦੀ ਢਾਲ ਹੈ। ਉਸ ਦੇ ਮੋਢੇ ਉੱਤੇ ਬਰਫ਼ਾਂ ਦੀ ਚਾਦਰ ਹੈ ਪਰ ਸੀਨੇ ਵਿਚ ਅੱਗ ਦਾ ਸੇਕ ਹੈ। ਉਸਦੇ ਪਹਾੜਾਂ ਉੱਪਰ ਪੈਂਦੀ ਚਾਂਦੀ ਰੰਗੀ ਬਰਫ਼ ਪਿਘਲ ਕੇ ਮੈਦਾਨਾਂ ਵਿਚ ਫ਼ਸਲਾਂ ਰੂਪ ਸੋਨਾ ਪੈਦਾ ਕਰਦੀ ਹੈ। ਇਸ ਦਾ ਪੌਣ – ਪਾਣੀ ਮੋਹਿਤ – ਦਿਲ ਹੈ।
(ਅ) ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫ਼ਤ ਕਿਵੇਂ ਕਰਦਾ ਹੈ ?
ਉੱਤਰ :
ਪੰਜਾਬ ਦੀਆਂ ਮੁਟਿਆਰਾਂ ਬਹੁਤ ਸੁੰਦਰ ਹਨ। ਉਨ੍ਹਾਂ ਦੇ ਨੈਣ ਮਟਕੀਲੇ ਹਨ ਤੇ ਉਹ ਚੂੜੇ – ਬੀੜੇ ਪਹਿਨਦੀਆਂ ਹਨ, ਜੋ ਉਨ੍ਹਾਂ ਨੂੰ ਬਹੁਤ ਫ਼ਬਦੇ ਹਨ। ਉਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ। ਉਹ ਪਿੱਪਲਾਂ ਹੇਠ ਖ਼ਬ ਪੀਘਾਂ ਝੂਟਦੀਆਂ ਹਨ।
(ੲ) ਘਰੇਲੂ ਕੰਮ-ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼-ਵਰਨਣ ਕਿਵੇਂ ਕੀਤਾ ਗਿਆ ਹੈ ?
ਉੱਤਰ :
ਪੰਜਾਬਣਾਂ ਘਰਾਂ ਵਿਚ ਦੁੱਧ ਰਿੜਕਦੀਆਂ, ਨੱਚਦੀਆਂ, ਕੱਤਦੀਆਂ ਤੁੰਬਦੀਆਂ, ਆਟਾ ਪੀਂਹਦੀਆਂ, ਚੌਲ ਛੜਦੀਆਂ, ਸਿਊਂਦੀਆਂ, ਪਰੋਂਦੀਆਂ ਤੇ ਵੇਲਾਂ – ਬੂਟੇ ਕੱਢਦੀਆਂ ਹਨ।
(ਸ) ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ ?
ਉੱਤਰ :
ਵਿਹਲੇ ਸਮੇਂ ਵਿਚ ਪੰਜਾਬਣਾਂ ਗਿੱਧਾ ਪਾਉਂਦੀਆਂ ਹਨ। ਗੱਭਰੂ ਵੰਝਲੀਆਂ ਤੇ ਤੂੰਬਾਂ ਆਦਿ ਵਜਾਉਂਦੇ ਹਨ। ਕੋਈ ਮਿਰਜ਼ਾ ਗਾਉਂਦਾ ਹੈ ਤੇ ਕੋਈ ਵਾਰਿਸ ਸ਼ਾਹ ਦੀ ਹੀਰ।
2. ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ :
(ੳ) ਅਰਸ਼ੀ ਬਰਕਤ ਨੂੰ ਵਾਂਗ ਉਤਰ, ਚਾਂਦੀ ਦੇ ਢੇਰ ਲਗਾਂਦੀ ਹੈ,
ਚਾਂਦੀ ਢਲ਼ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਹੇ ਪੰਜਾਬ ! ਤੂੰ ਤਾਂ ਇਕ ਪੂਰੀ ਤਰ੍ਹਾਂ ਹਥਿਆਰ ਬੰਦ ਯੋਧੇ ਦੇ ਸਮਾਨ ਹੈ। ਤੇਰੇ ਸੱਜੇ ਹੱਥ ਵਿਚ ਜਮਨਾ ਰੂਪ ਬਰਛੀ ਹੈ ਤੇ ਖੱਬੇ ਹੱਥ ਵਿਚ ਅਟਕ ਰੂਪੀ ਤਲਵਾਰ। ਤੇਰੇ ਪਿਛਵਾੜੇ ਚਟਾਨਾਂ ਰੂਪੀ ਢਾਲ ਹੈ, ਜਿਸਨੂੰ ਕੋਈ ਵੈਰੀ ਤੋੜ ਨਹੀਂ ਸਕਦਾ ਤੂੰ ਕੁਦਰਤੀ ਬਰਕਤਾਂ ਨਾਲ ਭਰਪੂਰ ਹੈਂ। ਅਸਮਾਨਾਂ ਦੀ ਬਰਕਤ ਅਰਥਾਤ ਬਰਫ਼ ਨੂੰ ਵਾਂਗ ਤੇਰੇ ਪਹਾੜਾਂ ਉੱਪਰ ਡਿਗਦੀ ਹੈ ਤੇ ਡਿਗ – ਡਿਗ ਕੇ ਚਾਂਦੀ ਦੇ ਢੇਰ ਲਾਉਂਦੀ ਹੈ ! ਬਰਫ਼ਾਂ ਦੀ ਚਾਂਦੀ ਢਲਦੀ ਹੈ ਤੇ ਉਹ ਪਾਣੀ ਬਣ ਕੇ ਪੰਜਾਬ ਦੇ ਮੈਦਾਨਾਂ ਵਿਚ ਦਰਿਆਵਾਂ ਰਾਹੀਂ ਵਿਛਦੀ ਜਾਂਦੀ ਹੈ। ਮੈਦਾਨੀ ਇਲਾਕੇ ਨੂੰ ਉਸ ਪਾਣੀ ਦੀ ਸਿੰਜਾਈ ਹੋਣ ਕਰਕੇ ਇਹ ਇਲਾਕਾ ਸੋਨੇ ਵਰਗੀਆਂ ਬਹੁਮੁੱਲੀਆਂ ਫ਼ਸਲਾਂ ਉਪਜਾਉਂਦਾ ਹੈ।
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਆਪਣੀ ਭੂਗੋਲਿਕ ਰੂਪ – ਰੇਖਾ ਤੋਂ ਇਕ ਅਜਿੱਤ ਹਥਿਆਰਬੰਦ ਯੋਧਾ ਜਾਪਦਾ ਹੈ, ਜਿਸਦੇ ਸੱਜੇ ਹੱਥ ਜਮਨਾ ਰੂਪੀ ਬਰਛੀ, ਖੱਬੇ ਵਿਚ ਅਟਕ ਰੂਪੀ ਤਲਵਾਰ ਤੇ ਪਿਛਵਾੜੇ ਪਹਾੜੀ ਚਟਾਨਾਂ ਦੀ ਢਾਲ ਹੈ। ਇਸ ਦੇ ਪਹਾੜਾਂ ਉੱਤੇ ਅਰਸ਼ੀ ਬਰਕਤ ਦੇ ਰੂਪ ਵਿਚ ਚਾਂਦੀ ਰੂਪ ਬਰਫ਼ ਪੈਂਦੀ ਹੈ, ਜੋ ਢਲ ਕੇ ਮੈਦਾਨਾਂ ਵਿਚ ਵਹਿੰਦੀ ਹੈ ਤੇ ਬਹੁਮੁੱਲੀਆਂ ਫ਼ਸਲਾਂ ਦੇ ਰੂਪ ਵਿਚ ਸੋਨਾ ਬਣ ਜਾਂਦੀ ਹੈ।
ਔਖੇ ਸ਼ਬਦਾਂ ਦੇ ਅਰਥ – ਖੜਗ – ਤਲਵਾਰ ਅਟਕ – ਦਰਿਆ ਸਿੰਧ, ਜੋ ਕਿ ਪਾਕਿਸਤਾਨ ਵਿਚ ਰਹਿ ਗਿਆ ਹੈ। ਬੰਦ ਚਟਾਨਾਂ ਦਾ – ਪਹਾੜਾਂ ਦੀਆਂ ਚਟਾਨਾਂ ਦੀ ਢਾਲ। ਅਰਸ਼ੀ ਬਰਕਤ – ਭਾਵ ਬਰਫ਼ ! ਸੋਨਾ ਬਣਦੀ ਜਾਂਦੀ ਹੈ – ਬਰਫ਼ ਪਿਘਲ ਕੇ ਪਾਣੀ ਬਣ ਕੇ ਦਰਿਆਵਾਂ ਰਾਹੀਂ ਮੈਦਾਨਾਂ ਦੇ ਖੇਤਾਂ ਨੂੰ ਸਿੰਜਦੀ ਹੈ ; ਖੇਤਾਂ ਵਿਚੋਂ ਫ਼ਸਲਾਂ ਪੈਦਾ ਹੁੰਦੀਆਂ ਹਨ, ਜੋ ਕਿ ਧਰਤੀ ਦਾ ਸੋਨਾ ਹਨ।
(ਅ) ਤੇਰੀ ਮਾਖਿਉਂ ਮਿੱਠੀ ਬੋਲੀ ਦੀ, ਸਿਫ਼ਤ ਕਰਦਿਆਂ ਜੀਅ ਨਾ ਰੱਜਦਾ ਹੈ,
ਉਰਦੂ-ਹਿੰਦੀ ਦਿਆਂ ਸਾਜ਼ਾਂ ਵਿੱਚ, ਸੁਰ-ਤਾਲ ਤਿਰਾ ਹੀ ਵੱਜਦਾ ਹੈ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਚਾਨਣੀ ਰਾਤ ਵਿਚ ਪੰਜਾਬ ਦੇ ਖੇਤਾਂ ਵਿਚ ਖੁਹਾਂ ਦੇ ਚਲਣ ਨਾਲ ਟਿੱਚ – ਟਿੱਚ ਦੀ ਅਵਾਜ਼ ਆਉਂਦੀ ਹੈ। ਖੇਤਾਂ ਵਿਚ ਚਲ ਰਹੇ ਹਲ ਮਿੱਟੀ ਵਿੱਚ ਡੂੰਘੇ ਧੱਸਦੇ ਹਨ ਛਾਹ ਵੇਲਾ ਹੋਣ ਨਾਲ ਕਿਸਾਨਾਂ ਦੀਆਂ ਪਤਨੀਆਂ ਭੱਤਾ (ਸਵੇਰ ਦਾ ਖਾਣਾ ਲੈ ਕੇ ਆਉਂਦੀਆਂ ਹਨ ਤੇ ਹਾਲੀ ਉਨ੍ਹਾਂ ਨੂੰ ਤੱਕ – ਤੱਕ ਕੇ ਹੱਸਦੇ ਭਾਵ ਖ਼ੁਸ਼ ਹੁੰਦੇ ਹਨ। ਹੇ ਪੰਜਾਬ ! ਤੇਰੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ। ਇਸਦੀ ਸਿਫ਼ਤ ਕਰਦਿਆਂ ਹੀ ਨਹੀਂ ਰੱਜਦਾ। ਉਰਦੂ ਤੇ ਹਿੰਦੀ ਦੇ ਸਾਜ਼ਾਂ ਵਿਚ ਵੀ ਤੇਰਾ ਹੀ ਸੁਰ – ਤਾਲ ਗੂੰਜਦਾ ਹੈ।
ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਚਾਨਣੀਆਂ ਰਾਤਾਂ ਵਿਚ ਪੰਜਾਬ ਦੇ ਖੇਤਾਂ ਵਿਚ ਚਲਦੇ ਖੂਹਾਂ ਦੀ ਟਿੱਚ ਟਿੱਚ ਦੀ ਅਵਾਜ਼ ਸੁਣਾਈ ਦਿੰਦੀ ਹੈ। ਤੜਕੇ ਖੇਤਾਂ ਵਿਚ ਹਲ ਚਲਦੇ ਹਨ ਸਵੇਰੇ ਹਾਲੀਆਂ ਦੀਆਂ ਪਤਨੀਆਂ ਭੱਤਾ ਲੈ ਕੇ ਆਉਂਦੀਆਂ ਹਨ, ਜਿਨ੍ਹਾਂ ਨੂੰ ਤੱਕ ਕੇ ਹਾਲੀ ਖ਼ੁਸ਼ ਹੁੰਦੇ ਹਨ। ਪੰਜਾਬ ਦੀ ਬੋਲੀ ਵੀ ਸ਼ਹਿਦ ਵਰਗੀ ਮਿੱਠੀ ਹੈ। ਉਰਦੂ – ਹਿੰਦੀ ਦੇ ਸਾਜ਼ਾਂ ਵਿਚ ਵੀ ਪੰਜਾਬ ਦਾ ਸੁਰ – ਤਾਲ ਹੀ ਗੂੰਜਦਾ ਹੈ।
(ੲ) ਤੇਰੇ ਜ਼ੱਰੇ-ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵੱਸਦੀ ਹੈ,
ਤੇਰੀ ਗੋਦੀ ਵਿੱਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨੱਸਦੀ ਹੈ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਆਪਣੇ ਦੇਸ਼ ਪੰਜਾਬ ਦੀ ਮਹਿਮਾ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਮੈਨੂੰ ਤੇਰੇ ਜ਼ੱਰੇ – ਜ਼ੱਰੇ ਵਿਚ ਕੋਈ ਅਪਤ ਜਹੀ ਵਸਦੀ ਪ੍ਰਤੀਤ ਹੁੰਦੀ ਹੈ। ਤੇਰੀ ਗੋਦੀ ਵਿਚ ਬਹਿੰਦਿਆਂ ਹੀ ਮੇਰੇ ਹਿਰਦੇ ਵਿਚੋਂ ਦੁਨੀਆ ਭਰ ਦੀ ਚਿੰਤਾ ਦੂਰ ਹੋ ਜਾਂਦੀ ਹੈ। ਮੈਨੂੰ ਭਾਵੇਂ ਦਰਗਾਹੀ ਸੱਦੇ ਆ ਗਏ ਹਨ ਤੇ ਮੌਤ ਦੇ ਸਫ਼ਰ ਦਾ ਸਮਾਨ ਤਿਆਰ ਹੈ, ਪਰ ਹੈ ਪੰਜਾਬ ! ਤੇਰੇ ਬੂਹੇ ਤੋਂ ਹਿਲਣ ਨੂੰ ਮੇਰਾ ਜੀ ਨਹੀਂ ਕਰਦਾ।
ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਵੀ ਨੂੰ ਪੰਜਾਬ ਦੇ ਜ਼ਰੇ – ਜ਼ਰੇ ਨਾਲ ਪਿਆਰ ਹੈ। ਇਸ ਦੀ ਗੋਦੀ ਵਿਚ ਬਹਿੰਦਿਆਂ ਹੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਬੇਸ਼ੱਕ ਕਵੀ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ, ਪਰੰਤੂ ਉਸਦਾ ਆਪਣੇ ਪਿਆਰੇ ਪੰਜਾਬ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ।
ਔਖੇ ਸ਼ਬਦਾਂ ਦੇ ਅਰਥ – ਅਪਣੌਤ – ਅਪਣਾਪਨ ਦਰਗਾਹੀ ਸੱਦੇ – ਰੱਬ ਦੇ ਸੱਦੇ, ਮੌਤ ਦੇ ਸੱਦੇ।
3. ਔਖੇ ਸ਼ਬਦਾਂ ਦੇ ਅਰਥ :
- ਤਿਰੀ : ਤੇਰੀ
- ਸਾਮਾਨ : ਸਮਾਨ, ਸਮਗਰੀ
- ਹਰਿਔਲ : ਹਰਿਆਵਲ
- ਛਤ : ਛਤਰ
- ਜੁਆਲਾ : ਅੱਗ ਦੀ ਲਾਟ, ਤਪਸ਼
- ਅਰਸ਼ੀ : ਅਸਮਾਨੀ, ਅਕਾਸ਼ੀ, ਅਲੋਕਾਰ
- ਮਟਕ : ਮਜਾਜ਼, ਨਖ਼ਰਾ, ਨਜ਼ਾਕਤ
- ਆਲੀ : ਵੱਡੀ, ਉੱਚੀ
- ਬੀੜੇ : ਕੱਪੜੇ ਜਾਂ ਧਾਗੇ ਦੇ ਬਣੇ ਹੋਏ ਬਟਨ
- ਤੂੰਬਦੀ : ਨੂੰ ਤੁੰਬਦੀ
- ਛੜਦੀ : ਛਿਲਕਾ ਲਾਹੁਣ ਲਈ ਮੋਹਲੇ ਨਾਲ ਅਨਾਜ ਕੁੱਟਦੀ
- ਇਲਾਹੀ : ਰੱਬੀ
- ਬਿਰਹਾ : ਵਿਛੋੜਾ, ਜੁਦਾਈ
- ਵੰਝਲੀ : ਬੰਸਰੀ
- ਵਹਿਣਾਂ : ਖ਼ਿਆਲਾਂ, ਸੋਚਾਂ
- ਧੁਣਿਆਂਦਾ : ਟੁਣਕਾਰ ਪੈਦਾ ਕਰਦਾ
- ਧੱਸਦੇ : ਖੁਭਦੇ
- ਮਾਖਿਉਂ : ਮਾਖਿਓ, ਸ਼ਹਿਦ
- ਛਾਹ – ਵੇਲਾ : ਸਵੇਰ ਦਾ ਭੋਜਨ
- ਭੱਤੇ : ਖੇਤਾਂ ਵਿੱਚ ਲਿਆਂਦਾ ਭੋਜਨ
- ਨਿਆਰਾ : ਵੱਖਰਾ
- ਅਪਣੌਤ : ਆਪਣਾਪਣ
4. ਵਾਕ ਬਣਾਓ :
ਬਰਕਤ, ਨਿਰਾਲੀ, ਹਿੰਮਤ, ਸਿਫ਼ਤ, ਸੁਰ-ਤਾਲ, ਜ਼ੱਰੇ-ਜ਼ੱਰੇ, ਨਿਆਰਾ
ਉੱਤਰ :
- ਬਰਕਤ ਵਾਧਾ – ਸਰਫ਼ਾ ਕਰ ਕੇ ਖ਼ਰਚ ਕੀਤਿਆਂ ਹੀ ਘਰ ਵਿਚ ਬਰਕਤ ਪੈਂਦੀ ਹੈ।
- ਨਿਰਾਲੀ ਅਨੋਖੀ, ਆਪਣੀ ਕਿਸਮ ਦੀ) – ਤਾਜ ਮਹੱਲ ਦੀ ਸ਼ਾਨ ਨਿਰਾਲੀ ਹੈ।
- ਹਿੰਮਤ ਹੌਸਲਾ – ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ।
- ਸਿਫ਼ਤ ਪ੍ਰਸੰਸਾ) – ਇਸ ਕਵਿਤਾ ਵਿਚ ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੈ।
- ਸੁਰ – ਤਾਲ ਸੰਗੀਤਕ ਲੈ) – ਗਾਇਕ ਬੜੇ ਸੁਰ – ਤਾਲ ਵਿਚ ਗਾ ਰਿਹਾ ਸੀ।
- ਸ਼ੱਰੇ – ਜ਼ੱਰੇ (ਕਿਣਕੇ – ਕਿਣਕੇ – ਮੈਨੂੰ ਆਪਣੀ ਮਾਤ – ਭੂਮੀ ਦੇ ਢੱਰੇ – ਜ਼ੱਰੇ ਨਾਲ ਪਿਆਰ ਹੈ।
- ਨਿਆਰਾ ਵੱਖਰੀ ਕਿਸਮ ਦਾ, ਅਲੱਗ – ਤੇਰੇ ਕੰਮ ਤਾਂ ਨਿਆਰੇ ਹੀ ਹਨ। ਸਮਝ ਨਹੀਂ ਆਉਂਦੀ, ਤੂੰ ਕੀ ਚਾਹੁੰਦਾ ਹੈ!
- ਅਪਣੱਤ ਆਪਣਾਪਨ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨਾਲ ਬੜੀ ਅਪਣੱਤ ਨਾਲ ਪੇਸ਼ ਆਉਂਦੇ ਹਨ।
ਇਸ ਪਾਠ ਵਿੱਚ ਆਏ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ।
PSEB 8th Class Punjabi Guide ਪੰਜਾਬ Important Questions and Answers
1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ
1. ਪੰਜਾਬ ! ਕਰਾਂ ਕੀ ਸਿਫ਼ਤ ਤਿਰੀ, ਸ਼ਾਨਾਂ ਦੇ ਸਭ ਸਮਾਨ ਤਿਰੇ,
ਜਲ – ਪੌਣ ਤਿਰਾ, ਹਰਿਔਲ ਤਿਰੀ, ਦਰਿਆ, ਪਰਬਤ, ਮੈਦਾਨ ਤਿਰੇ
ਭਾਰਤ ਦੇ ਸਿਰ ਤੇ ਛਤ ਤਿਰਾ, ਤੇਰੇ ਸਿਰ ਛਤ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜੁਆਲਾ ਦਾ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਹੇ ਪੰਜਾਬ ! ਮੇਰੇ ਵਿਚ ਤੇਰੀਆਂ ਵਿਸ਼ੇਸ਼ਤਾਈਆਂ ਦੀਆਂ ਸਿਫ਼ਤਾਂ ਕਰਨ ਦੀ ਸਮਰੱਥਾ ਨਹੀਂ। ਤੇਰਾ ਤਾਂ ਸਾਰਾ ਸਮਾਨ ਹੀ ਸ਼ਾਨਾਂ ਨਾਲ ਭਰਪੂਰ ਹੈ। ਤੂੰ ਤਾਂ ਇਕ ਰਾਜਾ ਪ੍ਰਤੀਤ ਹੁੰਦਾ ਹੈਂ। ਤੂੰ ਬੇਅੰਤ ਜਲ, ਹਵਾ, ਹਰਿਆਵਲ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦਾ ਮਾਲਕ ਹੈਂ ਭਾਰਤ ਦੇ ਸਿਰ ਉੱਪਰ ਤੇਰਾ ਛਤਰ ਸ਼ੋਭਦਾ ਹੈ ਤੇ ਤੇਰੇ ਸਿਰ ਉੱਪਰ ਹਿਮਾਲਾ ਦਾ ਛਤਰ ਸ਼ੋਭਦਾ ਹੈ। ਤੇਰੇ ਮੋਢੇ ਉੱਪਰ ਬਰਫ਼ਾਂ ਦੀ ਚਾਦਰ ਹੈ ਪਰ ਤੇਰੇ ਸੀਨੇ ਵਿਚ ਅੱਗ ਦਾ ਸੇਕ ਹੈ।
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਵਿਸ਼ੇਸ਼ਤਾਈਆਂ ਦਾ ਕੋਈ ਅੰਤ ਨਹੀਂ। ਇਹ ਸੋਹਣੇ ਜਲਵਾਯ, ਜੰਗਲਾਂ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਨਾਲ ਭਰਪੂਰ ਹੈ। ਇਹ ਤਾਂ ਇਕ ਰਾਜਾ ਹੈ, ਜਿਸਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਮੋਢੇ ਤੇ ਬਰਫ਼ਾਂ ਦੀ ਠੰਢੀ ਚਾਦਰ ਹੈ ਪਰ ਸੀਨੇ ਵਿਚ ਅੱਗ ਦਾ ਸੇਕ ਹੈ !
ਔਖੇ ਸ਼ਬਦਾਂ ਦੇ ਅਰਥ – ਸੀਨੇ – ਹਿੱਕ, ਛਾਤੀ 1 ਜੁਆਲਾ – ਅੱਗ।
2. ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ, ਨਾ ਗਰਮੀ ਹੈ ਨਾ ਪਾਲਾ ਹੈ।
ਨਾ ਬਾਹਰ ਕੋਈ ਦਿਖਾਵਾ ਹੈ, ਨਾ ਅੰਦਰ ਕਾਲਾ – ਕਾਲਾ ਹੈ।
ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ।
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ – ਗਿੱਠ ਲਾਲੀ ਹੈ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ। ਨਾ ਤੇਰੇ ਵਿਚ ਬਹੁਤੀ ਗਰਮੀ ਹੈ, ਨਾ ਹੀ ਤੇਰੇ ਵਿਚ ਬਹੁਤਾ ਪਾਲਾ ਹੈ। ਤੇਰੇ ਵਿਚ ਕੋਈ ਦਿਖਾਵਾ ਵੀ ਨਹੀਂ ਤੇ ਨਾ ਹੀ ਤੇਰੇ ਦਿਲ ਵਿਚ ਕੋਈ ਖੋਟ ਹੈ। ਤੇਰੇ ਜੁਆਨਾਂ ਤੇ ਮੁਟਿਆਰਾਂ ਵਿਚ ਰੋਡੇ ਦੀ ਪ੍ਰੇਮਿਕਾ ਜਲਾਲੀ ਦੇ ਰੂਪ ਵਾਲੀ ਚਮਕ – ਦਮਕ ਹੈ।ਤੇਰੀਆਂ ਅੱਖਾਂ ਵਿਚ ਅਨੋਖੀ ਮਸਤੀ ਹੈ।ਤੇਰੀ ਹਿੱਕ ਵਿਚ ਸ਼ਾਨਦਾਰ ਹਿੰਮਤ ਹੈ ਤੇ ਚੇਹਰੇ ਉੱਪਰ ਗਿੱਠ – ਗਿੱਠ ਲਾਲੀ ਚੜ੍ਹੀ ਹੋਈ ਹੈ, ਜੋ ਕਿ ਡੇਰੇ ਦੇਸ਼ – ਵਾਸੀਆਂ ਦੀ ਅਰੋਗਤਾ ਤੇ ਖ਼ੁਸ਼ਹਾਲੀ ਦਾ ਚਿੰਨ੍ਹ ਹੈ।
ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦਾ ਪੌਣ – ਪਾਣੀ ਮੋਹਿਤ – ਦਿਲ ਹੈ। ਇਹ ਅੰਦਰੋਂ ਬਾਹਰੋਂ ਨਿੱਘਾ ਹੈ, ਇਸ ਵਿਚ ਨਾ ਬਹੁਤੀ ਗਰਮੀ ਪੈਂਦੀ ਤੇ ਹੈ ਨਾ ਹੀ ਪਾਲਾ। ਇਸ ਵਿਚ ਨਾ ਕੋਈ ਦਿਖਾਵਾ ਹੈ ਤੇ ਨਾ ਵਲ – ਫ਼ਰੇਬ ਇਸਦੀਆਂ ਮੁਟਿਆਰਾਂ ਦੇ ਚਿਹਰਿਆਂ ਉੱਤੇ ਜਲਾਲੀ ਵਰਗੀ ਚਮਕ – ਦਮਕ ਹੈ। ਇਸ ਦੇ ਜਵਾਨਾਂ ਦੀਆਂ ਅੱਖਾਂ ਵਿਚ ਮਸਤੀ ਹੈ, ਹਿੱਕਾਂ ਵਿਚ ਹਿੰਮਤ ਹੈ ਤੇ ਚਿਹਰਿਆਂ ਉੱਤੇ ਲਾਲੀ ਚੜ੍ਹੀ ਹੋਈ ਹੈ।
3. ਕਿਆ ਚੂੜੇ – ਬੀੜੇ ਬਦੇ ਨੇ, ਜੋਬਨ – ਮੱਤੀਆਂ ਮੁਟਿਆਰਾਂ ਦੇ।
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁੰਮਕਾਰਾਂ ਦੇ।
ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਪੀਂਹਦੀ ਹੈ, ਕੋਈ ਛੜਦੀ ਹੈ।
ਕੋਈ ਸੀਉਂਦੀ ਹੈ ਕੋਈ ਪਰੋਂਦੀ ਹੈ, ਕੋਈ ਵੇਲਾਂ – ਬੂਟੇ ਕੱਢਦੀ ਹੈ।
ਪਿੱਪਲਾਂ ਦੀ ਛਾਵੇਂ ਪੀਂਘਾਂ ਨੂੰ, ਕੁੱਦ ਕੁੱਦ ਕੇ ਮਸਤੀ ਚੜ੍ਹਦੀ ਹੈ।
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛੱਡਦੀ ਹੈ, ਇਕ ਫੜਦੀ ਹੈ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਕਿ ਹੇ ਪੰਜਾਬ ! ਤੇਰੀਆਂ ਜਵਾਨੀ ਨਾਲ ਭਰਪੂਰ ਮੁਟਿਆਰਾਂ ਦੇ ਚੁੜੇ – ਬੀੜੇ ਕਿੰਨੇ ਫ਼ਬਦੇ ਤੇ ਸੋਹਣੇ ਲਗਦੇ ਹਨ ! ਜਦ ਉਹ ਚਾਟੀਆਂ ਵਿਚ ਮਧਾਣੀਆਂ ਪਾ ਕੇ ਦੁੱਧ ਰਿੜਕਦੀਆਂ ਹਨ, ਤਾਂ ਮਧਾਣੀਆਂ ਦੀਆਂ ਘੁੰਮਕਾਰਾਂ ਦਾ ਸ਼ੋਰ ਉੱਠਦਾ ਹੈ। ਤੇਰੀਆਂ ਇਸਤਰੀਆਂ ਤੇ ਮੁਟਿਆਰਾਂ ਵਿਹਲੀਆਂ ਬੈਠਣ ਵਾਲੀਆਂ ਨਹੀਂ। ਇਨ੍ਹਾਂ ਵਿਚੋਂ ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਛੱਡਦੀ ਹੈ, ਕੋਈ ਸਿਉਂਦੀ ਹੈ, ਕੋਈ ਪਰੋਂਦੀ ਹੈ ਤੇ ਕੋਈ ਕੱਪੜਿਆਂ ਉੱਪਰ ਵੇਲਾਂ – ਬਟੇ ਕੱਢਦੀ ਹੈ। ਮੁਟਿਆਰ ਕੁੜੀਆਂ ਪਿੱਪਲ ਦੀਆਂ ਛਾਵਾਂ ਹੇਠ ਇਕੱਠੀਆਂ ਹੁੰਦੀਆਂ ਹਨ, ਜਿੱਥੇ ਉਹ ਪੀਂਘਾਂ ਝੂਟਦੀਆਂ ਹਨ। ਉਨ੍ਹਾਂ ਨੂੰ ਕੁੱਟ – ਕੁੱਦ ਕੇ ਮਸਤੀ ਚੜ੍ਹਦੀ ਹੈ। ਉਨ੍ਹਾਂ ਵਿਚ ਉੱਠਿਆ ਜੋਸ਼ ਉਨ੍ਹਾਂ ਦੀ ਜਵਾਨੀ ਨੂੰ ਟੁੰਬਦਾ ਹੈ। ਪੀਘਾਂ ਝੂਟਦੀਆਂ ਕੁੜੀਆਂ ਵਿਚੋਂ ਇਕ ਪੀਂਘ ਝੂਟਣੀ ਛੱਡਦੀ ਹੈ ਤੇ ਦੂਸਰੀ ਸ਼ੁਰੂ ਕਰ ਦਿੰਦੀ ਹੈ।
ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਜੋਬਨ ਮੱਤੀਆਂ ਮੁਟਿਆਰਾਂ ਨੂੰ ਚੂੜੇ – ਬੀੜੇ ਦਾ ਸ਼ਿੰਗਾਰ ਬਹੁਤ ਹੀ ਫ਼ਬਦਾ ਹੈ। ਉਹ ਜਦੋਂ ਦੁੱਧ ਰਿੜਕਦੀਆਂ ਹਨ, ਤਾਂ ਮਧਾਣੀਆਂ ਦੀਆਂ ਘੁੰਮਕਾਰਾਂ ਸੁਣਾਈ ਦਿੰਦੀਆਂ ਹਨ। ਉਹ ਹਰ ਵੇਲੇ ਕੱਤਣ, ਤੁੰਬਣ, ਸਿਊਣ, ਰੋਣ ਜਾਂ ਕਸੀਦਾ ਕੱਢਣ ਦਾ ਕੰਮ ਕਰਦੀਆਂ ਰਹਿੰਦੀਆਂ ਹਨ। ਉਹ ਪਿੱਪਲਾਂ ਦੀਆਂ ਛਾਵਾਂ ਹੇਠ ਪੀਂਘਾਂ ਝੂਟਦੀਆਂ ਤੇ ਆਨੰਦ ਲੈਂਦੀਆਂ ਹਨ।
4. ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ।
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ।
ਵੰਝਲੀ ਵਹਿਣਾਂ ਵਿਚ ਰੁੜਦੀ ਹੈ, ਜਦ ਤੂੰਬਾ ਸਿਰ ਧੂਣਿਆਂਦਾ ਹੈ।
ਮਿਰਜ਼ਾ ਪਿਆ ਕੂਕਾਂ ਛੱਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ।
ਪ੍ਰਸ਼ਨ 7.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਜਦੋਂ ਚਾਨਣੀ ਰਾਤ ਖਿੜਦੀ ਹੈ, ਤਾਂ ਤੇਰੇ ਪਿੰਡਾਂ ਵਿਚ ਕੋਈ ਇਲਾਹੀ ਰਾਗ ਛਿੜ ਪੈਂਦਾ ਹੈ। ਮੁਟਿਆਰ ਕੁੜੀਆਂ ਲੋਹੜੇ ਦਾ ਗਿੱਧਾ ਪਾਉਂਦੀਆਂ ਹਨ ’ਤੇ ਉਹ ਜਵਾਨੀ ਤੇ ਬਿਰਹੋਂ ਦੇ ਗੀਤ ਗਾਉਂਦੀਆਂ ਹਨ। ਇਸ ਪ੍ਰਕਾਰ ਜਵਾਨੀ ਤੇ ਬਿਰਹੋਂ ਦਾ ਭੇੜ ਹੁੰਦਾ ਹੈ। ਕਿਸੇ ਜਵਾਨ ਦੁਆਰਾ ਵੰਝਲੀ ਵਜਾਈ ਜਾਂਦੀ ਹੈ ਤੇ ਕੋਈ ਤੰਬਾ ਵਜਾ ਕੇ ਮਸਤੀ ਚੜਾਉਂਦਾ ਹੈ। ਕੋਈ ਮਿਰਜ਼ੇ ਦੀ ਸੱਦ ਗਾਉਂਦਾ ਹੈ ਤੇ ਕੋਈ ਵਾਰਸ ਸ਼ਾਹ ਦੀ ਹੀਰ ਸੁਣਾ ਕੇ ਸਭ ਨੂੰ ਮਸਤ ਕਰਦਾ ਹੈ। ?
ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਵਿਚ ਜਦੋਂ ਚਾਨਣੀ ਰਾਤ ਖਿੜੀ ਹੋਈ ਹੁੰਦੀ ਹੈ, ਤਾਂ ਇੱਥੇ ਕੋਈ ਇਲਾਹੀ ਰਾਗ ਛਿੜ ਪੈਂਦਾ ਹੈ। ਮੁਟਿਆਰਾਂ ਗਿੱਧਾ ਪਾ ਕੇ ਜਵਾਨੀ ਤੇ ਬਿਰਹੋਂ ਦੇ ਭਾਵਾਂ ਨਾਲ ਭਰੀਆਂ ਬੋਲੀਆਂ ਪਾਉਂਦੀਆਂ ਹਨ ਕੋਈ ਗੱਭਰੂ ਵੰਝਲੀ ਤੇ ਕੋਈ ਤੂੰਬਾ ਵਜਾ ਕੇ ਮਸਤੀ ਚਾੜ੍ਹਦਾ ਹੈ ਕੋਈ ਮਿਰਜ਼ੇ ਦੀ ਸੱਦ ਸੁਣਾਉਂਦਾ ਹੈ ਤੇ ਕੋਈ ਵਾਰਸ ਦੀ ਹੀਰ।
4. ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ।
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ ਸਰਦਾਰ ਤਿਰਾ।
ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ।
ਤੇਰੀ ਮਿੱਟੀ ਦਾ ਕੁੱਲਾ ਵੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ !
ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਸਰਲ ਅਰਥ – ਹੇ ਮੇਰੇ ਪਿਆਰੇ ਪੰਜਾਬ ! ਤੇਰਾ ਘਰ – ਬਾਰ ਵਸਦਾ ਰਹੇ। ਤੇਰਾ ਪਰਿਵਾਰ ਜਿਉਂਦਾ ਜਾਗਦਾ ਰਹੇ। ਤੇਰੀਆਂ ਮਸਜਦਾਂ, ਮੰਦਰ ਤੇ ਦਰਬਾਰ ਕਾਇਮ ਰਹਿਣ। ਤੇਰੇ ਮੀਏਂ, ਲਾਲੇ ਤੇ ਸਰਦਾਰ ਸਾਰੇ ਜਿਉਂਦੇ ਜਾਗਦੇ ਰਹਿਣ। ਹੇ ਪਿਆਰੇ ਪੰਜਾਬ, ਬਾਕੀ ਸਾਰੀ ਦੁਨੀਆ ਵੀ ਸੋਹਣੀ ਹੈ, ਪਰ ਤੇਰਾ ਰੰਗ ਅਨੋਖਾ ਹੈ। ਮੈਨੂੰ ਤਾਂ ਤੇਰੀ ਮਿੱਟੀ ਦਾ ਕੱਖਾਂ ਕਾਨਿਆਂ ਦਾ ਕੁੱਲਾ ਵੀ ਸ਼ਾਹੀ ਮਹੱਲਾਂ ਤੋਂ ਵੱਧ ਪਿਆਰਾ ਹੈ
ਪ੍ਰਸ਼ਨ 10.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਵੀ ਦਾ ਪੰਜਾਬ ਨਾਲ ਇੰਨਾ ਪਿਆਰ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਸਦਾ ਵਸਦਾ – ਰਸਦਾ ਰਹੇ। ਉਸਦਾ ਪਰਿਵਾਰ ਜੀਵੇ – ਜਾਗੇ। ਉਸਦੇ ਮਸਜਿਦ, ਮੰਦਰ, ਦਰਬਾਰ, ਮੀਆਂ, ਲਾਲਾ, ਸਰਦਾਰ ਸਭ ਵਸਦੇ – ਰਸਦੇ ਰਹਿਣ। ਬੇਸ਼ੱਕ ਹੋਰ ਦੁਨੀਆ ਵੀ ਸੋਹਣੀ ਹੈ, ਪਰੰਤੂ ਪੰਜਾਬ ਦਾ ਰੰਗ ਅਨੋਖਾ ਹੈ। ਕਵੀ ਨੂੰ ਤਾਂ ਉਸ ਦੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹੱਲਾਂ ਤੋਂ ਵੱਧ ਪਿਆਰਾ ਹੈ।
ਔਖੇ ਸ਼ਬਦਾਂ ਦੇ ਅਰਥ – ਨਿਆਰਾ – ਅਨੋਖਾ ਕੁੱਲਾ – ਕੱਖਾਂ – ਕਾਨਿਆਂ ਦਾ ਕੋਠਾ
2. ਰਚਨਾਤਮਕ ਕਾਰਜ
ਪ੍ਰਸ਼ਨ –
“ਪੰਜਾਬੀ ਕਵਿਤਾ ਵਿਚ ਆਏ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ।
ਉੱਤਰ :
ਚੁੜੇ – ਬੀੜੇ, ਮਧਾਣੀ ਚਾਟੀ ਵਿਚ, ਤੁੰਬਦੀ, ਕੱਤਦੀ, ਮੀਂਹਦੀ, ਛੜਦੀ, ਸਿਉਂਦੀ, ਰੋਂਦੀ, ਵੇਲਾਂ – ਬੂਟੇ ਕੱਢਦੀ, ਪਿੱਪਲਾਂ ਦੀ ਛਾਂਵੇਂ ਪੀਘਾਂ, ਗਿੱਧੇ ਨੂੰ ਲੋਹੜਾ ਆਂਦਾ, ਵੰਝਲੀ, ਤੂੰਬਾ ਮਿਰਜ਼ਾ, ਹੀਰ ਵਾਰਿਸ, ਖੂਹਾਂ ਤੇ ਟਿੱਚ – ਟਿੱਚ, ਖੇਤਾਂ ਵਿਚ ਹਲ ਪਏ ਧੱਸਦੇ, ਭੱਤੇ ਛਾਹ ਵੇਲੇ ਚੁੱਕਦੇ, ਹਾਲੀ, ਮਾਖਿਓਂ ਮਿੱਠੀ ਬੋਲੀ।