Punjab State Board PSEB 8th Class Punjabi Book Solutions Punjabi Grammar Bahu Arthak Shabad, Vyakarana ਬਹੁ ਅਰਥਕ ਸ਼ਬਦ Textbook Exercise Questions and Answers.
PSEB 8th Class Punjabi Grammar ਬਹੁ ਅਰਥਕ ਸ਼ਬਦ (1st Language)
1. ਉੱਚਾ :
(ੳ) ਉਚਾਈ ਦਾ ਵਿਸ਼ੇਸ਼ਣ, ਸਿਰ ਕੱਢਵਾਂ – ਸਾਡਾ ਮਕਾਨ ਤੁਹਾਡੇ ਮਕਾਨ ਨਾਲੋਂ ਉੱਚਾ ਹੈ।
(ਅ) ਉੱਚੀ ਅਵਾਜ਼ – ਰਾਮ ਦੀ ਦਾਦੀ ਨੂੰ ਉੱਚਾ ਸੁਣਦਾ ਹੈ।
(ਈ) ਮੋਚਨਾ – ਨਾਈ ਦਾ ਸਭ ਤੋਂ ਜ਼ਰੂਰੀ ਸੰਦ ਉੱਚਾ ਹੈ।
2. ਉਲਟੀ :
(ਉ) ਪੁੱਠੀ – ਰਾਮ ਦੀ ਹਰ ਗੱਲ ਉਲਟੀ ਹੁੰਦੀ ਹੈ।
(ਆ) ਮੂਧੀ – ਇਹ ਬੱਸ ਟੱਕਰ ਹੋ ਜਾਣ ਕਾਰਨ ਉਲਟੀ ਪਈ ਹੈ।
(ਈ) ਮੋੜਨੀ – ਮੈਂ ਸ਼ਾਮ ਦੀ ਗੱਲ ਕਦੇ ਨਹੀਂ ਉਲਟੀ।
(ਸ) ਕੈ – ਮੈਨੂੰ ਰੋਟੀ ਖਾਣ ਪਿੱਛੋਂ ਇਕ ਦਮ ਉਲਟੀ ਆ ਗਈ।
3. ਉੱਤਰ :
(ਉ) ਲਹਿਣਾ – ਰਾਮ ਪੌੜੀਆਂ ਉੱਤਰ ਰਿਹਾ ਹੈ।
(ਅ) ਜਵਾਬ – ਮੈਂ ਪ੍ਰਸ਼ਨ ਦਾ ਉੱਤਰ ਸੋਚ ਕੇ ਲਿਖਿਆ।
(ਈ) ਦਿਸ਼ਾ – ਸੂਰਜ ਉੱਤਰ ਵਲ ਚਲਾ ਗਿਆ।
(ਸ) ਸਰੀਰਕ ਜੋੜ ਦਾ ਟੁੱਟਣਾ – ਮਹਿੰਦਰ ਡਿਗ ਪਿਆ ਤੇ ਉਸ ਦਾ ਗੁੱਟ ਉੱਤਰ ਗਿਆ।
4. ਉਸਤਾਦ :
(ਉ) ਗੁਰੂ – ਸ਼ਗਿਰਦ ਉਸਤਾਦਾਂ ਤੋਂ ਹੀ ਸਿੱਖਦੇ ਹਨ।
(ਆ) ਮਾਹਿਰ – ਮਹਿੰਦਰ ਮੂਰਤੀਕਾਰੀ ਵਿਚ ਬੜਾ ਉਸਤਾਦ ਹੈ।
(ਈ) ਚੁਸਤ – ਚਲਾਕ – ਮੈਨੂੰ ਨਹੀਂ ਸੀ ਪਤਾ ਕਿ ਜੀਤਾ ਇੰਨਾ ਉਸਤਾਦ ਹੈ, ਨਹੀਂ ਤਾਂ ਮੈਂ ਉਸ ਉੱਤੇ ਇਤਬਾਰ ਨਾ ਕਰਦਾ ਹੈ
5. ਅੱਗਾ :
(ਉ) ਮੌਕਾ – ਸਿਆਣਾ ਬੰਦਾ ਅੱਗਾ – ਪਿੱਛਾ ਵੇਖ ਕੇ ਗੱਲ ਕਰਦਾ ਹੈ।
(ਅ) ਮੌਤ ਦਾ ਦਿਨ – ਬੁਢਾਪੇ ਵਿੱਚ ਤਾਂ ਮਨੁੱਖ ਇਹੀ ਸੋਚਦਾ ਹੈ ਕਿ ਮੇਰਾ ਅੱਗਾ ਨੇੜੇ ਆ ਗਿਆ ਹੈ।
(ਈ) ਅਗਲਾ ਜਨਮ – ਧਰਮੀ ਲੋਕ ਪਰਮਾਤਮਾ ਨੂੰ ਯਾਦ ਕਰ ਕੇ ਆਪਣਾ ਅੱਗਾ ਸੁਆਰ ਲੈਂਦੇ ਹਨ।
(ਸ) ਅਗਲਾ ਪਾਸਾ – ਮੇਰੀ ਕਮੀਜ਼ ਦਾ ਅੱਗਾ ਫਟ ਗਿਆ ਹੈ।
6. ਅੰਗ :
(ਉ) ਸਰੀਰ ਦਾ ਹਿੱਸਾ – ਹੱਥ ਸਰੀਰ ਦਾ ਜ਼ਰੂਰੀ ਅੰਗ ਹੈ।
(ਅ) ਸਾਥੀ – ਪਰਮਾਤਮਾ ਵਿਚ ਵਿਸ਼ਵਾਸ ਕਰੋ, ਉਹ ਹਮੇਸ਼ਾ ਤੁਹਾਡੇ ਅੰਗ – ਸੰਗ ਹੈ।
(ਈ) ਰਿਸ਼ਤੇਦਾਰ – ਵਿਆਹ ਵਿਚ ਸਾਡੇ ਸਾਰੇ ਅੰਗ – ਸਾਕ ਆਏ।
7. ਅੱਕ :
(ੳ) ਇਕ ਪੌਦਾ – ਅੱਕ ਦਾ ਪੌਦਾ ਔੜ ਵਿਚ ਵੀ ਜੰਮ ਪੈਂਦਾ ਹੈ।
(ਅ) ਤੰਗ – ਉਸਦੀਆਂ ਗੱਲਾਂ ਸੁਣ ਕੇ ਮੈਂ ਅੱਕ ਗਿਆ।
(ਈ) ਅਣਭਾਉਂਦਾ ਕੰਮ – ਹਾਰ ਕੇ ਮੈਨੂੰ ਮੁਕੱਦਮਾ ਕਰਨ ਦਾ ਅੱਕ ਚੱਬਣਾ ਪਿਆ
8. ਸਰ :
(ੳ) ਤਾਸ਼ ਦੀ ਸਰ – ਤਾਸ਼ ਖੇਡਦਿਆਂ ਮੇਰੀ ਇੱਕ ਵੀ ਸਰ ਨਾ ਬਣੀ !
(ਅ) ਸਰੋਵਰ – ਇਸ ਸਰ ਦਾ ਪਾਣੀ ਬਹੁਤ ਠੰਢਾ ਹੈ।
(ਈ) ਫ਼ਤਿਹ ਕਰਨਾ – ਬਹਾਦਰਾਂ ਨੇ ਮੋਰਚਾ ਸਰ ਕਰ ਕੇ ਸਾਹ ਲਿਆ।
(ਸ) ਹੋਣਾ – ਇੰਨੇ ਪੈਸਿਆਂ ਨਾਲ ਮੇਰਾ ਕੰਮ ਸਰ ਜਾਵੇਗਾ।
9. ਸਾਰ :
(ੳ) ਨਿਚੋੜ – ਸਾਰੀ ਗੱਲ ਦਾ ਸਾਰ ਇਹ ਹੈ ਕਿ ਸ਼ਰਾਬ ਪੀਣੀ ਬੁਰੀ ਗੱਲ ਹੈ
(ਅ) ਨਾਲ ਹੀ – ਮੀਂਹ ਪੈਣ ਸਾਰ ਸਾਰਾ ਮੇਲਾ ਖਿੰਡ ਗਿਆ
(ਈ) ਗੁਜ਼ਾਰਾ – ਤੂੰ ਅੱਜ ਦੋ ਰੁਪਏ ਨਾਲ ਹੀ ਕੰਮ ਸਾਰ।
10. ਸੰਗ :
(ਉ) ਸਾਥ – ਮਾਤਾ ਚਿੰਤਪੁਰਨੀ ਦੇ ਜਾਣ ਵਾਲਾ ਸੰਗ ਚੱਲ ਪਿਆ ਹੈ।
(ਅ) ਸ਼ਰਮ – ਮੈਨੂੰ ਤੇਰੇ ਪਾਸੋਂ ਕੋਈ ਸੰਗ ਨਹੀਂ ਆਉਂਦੀ।
(ਈ) ਪੱਥਰ – ਇਹ ਮੰਦਰ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ।
(ਸ) ਸੰਗਤ – ਬੁਰੇ ਆਦਮੀਆਂ ਦਾ ਸੰਗ ਨਾ ਕਰੋ।
11. ਸਤੇ :
(ਉ) ਸੱਚ – ਰਾਮ ਨਾਮ ਸਤ ਹੈ।
(ਅ) ਇਸਤਰੀ ਦਾ ਪਤੀਬ੍ਰਤ ਧਰਮ – ਰਾਜਪੂਤ ਇਸਤਰੀਆਂ ਆਪਣਾ ਸਤ ਧਰਮ ਕਾਇਮ ਰੱਖਣ ਲਈ ਦੁਸ਼ਮਣਾਂ ਦੇ ਕਾਬੂ ਆਉਣ ਨਾਲੋਂ ਜਿਉਂਦੀਆਂ ਚਿਖਾ ਵਿੱਚ ਸੜ ਗਈਆਂ।
(ਇ) ਨਿਚੋੜ – ਨਿਬੂ ਦਾ ਸਤ ਲਿਆਓ।
(ਸ) ਜ਼ੋਰ – ਉਸ ਵਿਚ ਸਾਹ – ਸਤ ਤਾਂ ਦਿਸਦਾ ਹੀ ਨਹੀਂ।
12. ਸੁਤ :
(ਉ) ਰਾਸ – ਤੁਹਾਡੇ ਡਰ ਨਾਲ ਹੀ ਉਹ ਸੂਤ ਰਹੇਗਾ।
(ਅ) ਚਰਖੇ ਨਾਲ ਕੱਤਿਆ ਧਾਗਾ – ਸ਼ੀਲਾ ਸੂਤ ਬਹੁਤ ਬਰੀਕ ਕੱਤਦੀ ਹੈ।
(ਇ) ਨਿਸ਼ਾਨ – ਤਰਖਾਣ ਨੇ ਲੱਕੜੀ ਚੀਰਨ ਲਈ ਪਹਿਲਾਂ ਸੂਤ ਲਾਇਆ।
(ਸ) ਮਕਈ ਦਾ ਸੂਤ – ਅੱਜ – ਕਲ੍ਹ ਮਕਈ ਸੂਤ ਕੱਤ ਰਹੀ ਹੈ।
13. ਸੂਆ :
(ਉ) ਵੱਡੀ ਸੂਈ – ਸੂਏ ਨਾਲ ਬੋਰੀ ਸੀਓ।
(ਆ) ਮੱਝ ਦਾ ਸੂਆ – ਸਾਡੀ ਮੱਝ ਦਾ ਇਹ ਪਹਿਲਾ ਸੂਆ ਹੈ।
(ਈ) ਖਾਲ ਦਾ – ਇਹ ਸੂਆ ਸਰਹੰਦ ਨਹਿਰ ਵਿੱਚੋਂ ਨਿਕਲਦਾ ਹੈ।
14. ਹਾਰ :
(ਉ) ਫੁੱਲਾਂ ਦਾ ਹਾਰ – ਮੈਂ ਫੁੱਲਾਂ ਦਾ ਹਾਰ ਖ਼ਰੀਦਿਆ
(ਅ) ਘਾਟਾ – ਉਸ ਨੂੰ ਤਾਂ ਵਪਾਰ ਵਿੱਚ ਬਹੁਤ ਹਾਰ ਹੋਈ।
(ਇ) ਪਿਛੇਤਰ (ਵਾਲਾ – ਰੱਬ ਕੁਦਰਤ ਦਾ ਸਿਰਜਣਹਾਰ ਹੈ।
(ਸ) ਥੱਕ – ਮੈਂ ਤਾਂ ਮਿਹਨਤ ਕਰ ਕੇ ਹਾਰ ਗਿਆ ਹਾਂ !
(ਰ) ਹਾਰਨਾ – ਅਸੀਂ ਮੈਚ ਹਾਰ ਗਏ।
15. ਹਾਲ :
(ਉ) ਹਾਲਤ – ਆਪਣਾ ਹਾਲ – ਚਾਲ ਸੁਣਾਓ।
(ਆ) ਲੋਹੇ ਦਾ ਚੱਕਰ – ਪਹੀਏ ਉੱਪਰ ਹਾਲ ਨੂੰ ਗਰਮ ਕਰ ਕੇ ਚੜ੍ਹਾਓ।
(ਇ) ਅਜੇਹਾਲ ਦੀ ਘੜੀ ਮੈਂ ਇੱਥੇ ਹੀ ਹਾਂ।
(ਸ) ਮਸਤੀ – ਅਖਾੜੇ ਵਿੱਚ ਨੱਚਦੇ ਬਹੁਤ ਸਾਰੇ ਸੂਫ਼ੀਆਂ ਨੂੰ ਹਾਲ ਚੜ੍ਹ ਜਾਂਦਾ ਹੈ।
16. ਕੱਚਾ :
(ਉ) ਪੱਕੇ ਦੇ ਉਲਟ – ਇਸ ਕੱਪੜੇ ਦਾ ਰੰਗ ਕੱਚਾ ਹੈ।
(ਆ) ਮਿਤਲਾਉਣਾ – ਰੋਟੀ ਖਾਂਦਿਆਂ ਹੀ ਮੇਰਾ ਜੀ ਕੱਚਾ ਹੋਣ ਲੱਗ ਪਿਆ।
(ਈ) ਝੂਠਾ – ਜਦੋਂ ਉਸ ਦਾ ਝੂਠ ਜ਼ਾਹਰ ਹੋ ਗਿਆ, ਤਾਂ ਉਹ ਬੜਾ ਕੱਚਾ ਹੋਇਆ।
(ਸ) ਅਣਗਿੱਝਿਆ – ਕੁੱਤੇ ਤਾਂ ਕੱਚਾ ਮਾਸ ਹੀ ਖਾ ਜਾਂਦੇ ਹਨ।
17. ਕਲੀ :
(ਉ) ਫੁੱਲ ਦਾ ਨਾਂ – ਕਲੀ ਦੇ ਫੁੱਲ ਵਿਚੋਂ ਕਿੰਨੀ ਖ਼ੁਸ਼ਬੋ ਆਉਂਦੀ ਹੈ।
(ਆ) ਸਫ਼ੈਦੀ – ਅਸੀਂ ਆਪਣੇ ਸਾਰੇ ਕਮਰਿਆਂ ਵਿਚ ਕਲੀ ਕਰਵਾਈ।
(ਇ) ਚਿੱਟੀ ਧਾਤ – ਅਸੀਂ ਪਿਤਲ ਦੇ ਸਾਰੇ ਭਾਂਡੇ ਕਲੀ ਕਰਾਏ।
(ਸ) ਕਵਿਤਾ ਦਾ ਇਕ ਰੂਪ – ਗਾਇਕ ਹੀਰ ਦੀਆਂ ਕਲੀਆਂ ਗਾ ਰਿਹਾ ਹੈ।
18. ਕਾਲ :
(ੳ) ਸਮਾਂ – ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ – ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ
(ਅ) ਮੌਤ – ਬੱਸ, ਉਸ ਦਾ ਕਾਲ ਉਸ ਨੂੰ ਉੱਥੇ ਲੈ ਗਿਆ।
(ਈ) ਖਾਣ ਦੀਆਂ ਚੀਜ਼ਾਂ ਦੀ ਕਮੀ – ਬੰਗਾਲ ਦੇ ਕਾਲ ਵਿੱਚ ਬਹੁਤ ਸਾਰੇ ਬੰਦੇ ਮਾਰੇ ਗਏ ਸਨ।
19. ਕੋਟ :
(ਉ) ਗਲ਼ ਪਾਉਣ ਵਾਲਾ ਕੱਪੜਾ – ਮੈਂ ਸਰਦੀ ਤੋਂ ਬਚਣ ਲਈ ਕੋਟ ਗਲ ਪਾ ਲਿਆ।
(ਅ) ਕਿਲ੍ਹਾ – ਫ਼ੌਜ ਨੇ ਕੋਟ ਨੂੰ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ।
(ਈ) ਤਾਸ਼ ਦੀ ਬਾਜ਼ੀ – ਤਾਸ਼ ਦੀ ਪਹਿਲੀ ਬਾਜ਼ੀ ਵਿੱਚ ਹੀ ਅਸੀਂ ਉਨ੍ਹਾਂ ਸਿਰ ਕੋਟ ਕਰ ਦਿੱਤਾ।
(ਸ) ਕਰੋੜ – ਧਰਤੀ ਉੱਪਰ ਕਈ ਕੋਟ ਜੀਵ – ਜੰਤੂ ਹਨ।
20. ਖੱਟੀ :
(ਉ) ਤੁਰਸ਼ – ਲੱਸੀ ਬਹੁਤ ਖੱਟੀ ਹੈ।
(ਅ) ਗੂੜੀ ਪੀਲੀ – ਕੁੜੀ ਨੇ ਖੱਟੀ ਚੁੰਨੀ ਲਈ ਹੋਈ ਹੈ।
(ਈ) ਕੰਮਾਈ – ਅੱਜ – ਕਲ੍ਹ ਬਲੈਕੀਏ ਅੰਨੀ ਖੱਟੀ ਕਰ ਰਹੇ ਹਨ।
(ਸ) ਇਕ ਫਲ – ਮੈਂ ਕਚਾਲੂਆਂ ਵਿੱਚ ਖੱਟੀ ਦਾ ਰਸ ਨਿਚੋੜਿਆ।
21. ਗੋਲਾ :
(ਉ) ਤੋਪ ਦਾ ਗੋਲਾ – ਤੋਪ ਦਾ ਗੋਲਾ ਬਹੁਤ ਦੂਰ ਤਕ ਮਾਰ ਕਰਦਾ ਹੈ
(ਅ) ਪਟਾਕਾ – ਦੀਵਾਲੀ ਦੀ ਰਾਤ ਨੂੰ ਲੋਕਾਂ ਨੇ ਗੋਲੇ ਚਲਾਏ।
(ਏ) ਧਾਗੇ ਦਾ ਗੋਲਾ – ਮੈਂ ਧਾਗੇ ਦਾ ਇਕ ਗੋਲਾ ਖ਼ਰੀਦਿਆ ਹੈ।
(ਸ) ਰਸੌਲੀ – ਡਾਕਟਰ ਨੇ ਅਪ੍ਰੇਸ਼ਨ ਕਰ ਕੇ ਉਸ ਦੇ ਪੇਟ ਵਿੱਚੋਂ ਗੋਲਾ ਕੱਢਿਆ ਨੂੰ
22. ਘੜੀ :
(ਉ) ਸਮਾਂ ਦੱਸਣ ਵਾਲਾ ਯੰਤਰ – ਘੜੀ ਉੱਤੇ ਬਾਰਾਂ ਵੱਜੇ ਹਨ।
(ਅ) ਸਮੇਂ ਦਾ ਅੰਸ਼ – ਮੈਂ ਘੜੀ ਕੁ ਹੀ ਐਥੇ ਬੈਠਾਂਗਾ।
(ਇ) ਬਣਾਈਮੈਂ ਚਾਕੂ ਨਾਲ ਕਲਮ ਘੜੀ।
(ਸ) ਛੋਟਾ ਘੜਾ – ਘੜੀ ਦਾ ਪਾਣੀ ਬਹੁਤ ਠੰਢਾ ਹੈ।
23. ਚੱਕ :
(ਉ) ਦੰਦੀ – ਕੁੱਤੇ ਨੇ ਮੇਰੀ ਲੱਤ ਉੱਪਰ ਚੱਕ ਵੱਢਿਆ।
(ਅ) ਖੂਹ ਦੀ ਕੋਠੀ ਦਾ ਆਧਾਰ – ਖੂਹ ਦਾ ਚੱਕ ਵਹਾਉਣ ਸਮੇਂ ਬੜੇ ਸ਼ਗਨ ਕੀਤੇ ਜਾਂਦੇ ਹਨ।
(ਇ) ਘੁਮਿਆਰ ਦਾ ਯੰਤਰ – ਘੁਮਿਆਰ ਚੱਕ ਉੱਤੇ ਭਾਂਡੇ ਬਣਾ ਰਿਹਾ ਹੈ।
(ਸ) ਪਿੰਡ ਦਾ ਨਾਂ ਇਸ ਪਿੰਡ ਦਾ ਨਾਂ ਚੱਕ ਹਕੀਮ ਹੈ।
24. ਚਾਰ :
(ਉ) ਤਿੰਨ+ਇਕ – ਮੇਰੇ ਕੋਲ ਕੇਵਲ ਚਾਰ ਰੁਪਏ ਹੀ ਹਨ।
(ਅ) ਪਸ਼ੂ ਚਾਰਨੇ – ਵਾਗੀ ਖੇਤਾਂ ਵਿੱਚ ਗਾਈਆਂ ਚਾਰ ਰਿਹਾ ਹੈ।
(ਈ) ਇਕ ਦੂਜੇ ਵਲ ਦੇਖਣਾ – ਜਦੋਂ ਸਾਡੀਆਂ ਅੱਖਾਂ ਚਾਰ ਹੋਈਆਂ, ਤਾਂ ਅਸੀਂ ਇਕ ਦੂਜੇ ਨੂੰ ਪਛਾਣ ਲਿਆ।
(ਸ) ਧੋਖਾ ਕਰਨਾ – ਉਹ ਬੜਾ ਉਸਤਾਦ ਹੈ, ਉਹ ਤਾਂ ਚੰਗੇ – ਭਲੇ ਨੂੰ ਚਾਰ ਜਾਂਦਾ ਹੈ।
25. ਜੱਗ :
(ਉ) ਦੁਨੀਆ – ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ?
(ਅ) ਇਕ ਭਾਂਡਾ – ਪਾਣੀ ਦਾ ਜੱਗ ਲਿਆਓ।
(ਈ) ਧਰਮ ਅਰਥ ਭੋਜਨ ਛਕਾਉਣਾ – ਵਿਸਾਖੀ ਦੇ ਦਿਨ ਸੰਤਾਂ ਦੇ ਡੇਰੇ ਉੱਤੇ ਭਾਰੀ ਜੱਗ ਕੀਤਾ ਜਾਂਦਾ ਹੈ।
26. ਜੋੜ :
(ਉ) ਸ਼ਬਦ ਦੇ ਜੋੜ – ਸ਼ਬਦ ਲਿਖਣ ਸਮੇਂ ਉਨ੍ਹਾਂ ਦੇ ਜੋੜ ਠੀਕ ਕਰ ਕੇ ਲਿਖੋ।
(ਅ) ਇਕੱਠਾ ਕਰਨਾ – ਖਾ ਗਏ, ਰੰਗ ਲਾ ਗਏ ; ਜੋੜ ਗਏ, ਸੋ ਰੋੜ੍ਹ ਗਏ !’
(ਈ) ਜੋੜਨਾ – ਪਾਟੀ ਕਿਤਾਬ ਨੂੰ ਗੂੰਦ ਲਾ ਕੇ ਜੋੜ ਦਿਓ।
(ਸ) ਬੰਨ੍ਹਦੇ – ਜਦੋਂ ਕੋਈ ਔਕੜ ਬਣੇ, ਤਾਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰੋ
27. ਟਿੱਕੀ :
(ਉ) ਗੋਲੀ – ਮੈਂ ਦਵਾਈ ਦੀ ਟਿੱਕੀ ਖਾ ਲਈ ਹੈ
(ਅ) ਸੂਰਜ – ਸੂਰਜ ਦੀ ਟਿੱਕੀ ਚੜ੍ਹ ਪਈ ਹੈ।
(ਈ ਰੋਟੀ – ਤੂੰ ਜ਼ਰਾ ਵੱਡੀ ਰੋਟੀ ਪਕਾ, ਇਹ ਕੀ ਟਿੱਕੀਆਂ ਜਿਹੀਆਂ ਪਕਾ ਰਹੀ ਹੈਂ?
(ਸ) ਦੁੱਖ – ਇਹ ਕੁੜੀ ਭਾਵੇਂ ਥੋੜ੍ਹਾ ਲੰਝ ਮਾਰਦੀ ਹੈ, ਪਰੰਤੂ ਇਸ ਦੇ ਮੁਖੜੇ ਦੀ ਟਿੱਕੀ ਸੋਹਣੀ ਹੈ?
28. ਝੰਡੀ :
(ਉ) ਤੰਗ ਰਸਤਾ – ਮੈਂ ਖੇਤਾਂ ਵਿਚਲੀ ਡੰਡੀ ਪੈ ਕੇ ਖੂਹ ‘ਤੇ ਪੁੱਜਾ।
(ਅ) ਕੰਨ ਵਿੱਚ ਪਾਉਣ ਵਾਲਾ ਗਹਿਣਾ – ਮੇਰੀ ਸੋਨੇ ਦੀ ਇਕ ਡੰਡੀ ਕਿਤੇ ਡਿਗ ਪਈ ਹੈ।
(ਏ) ਤੱਕੜੀ ਦੀ ਡੰਡੀ – ਕੜੀ ਦੀ ਡੰਡੀ ਟੁੱਟ ਗਈ ਹੈ।
(ਸ) ਪੂਰਨ ਵਿਸਰਾਮ – ਹਰ ਸਧਾਰਨ ਵਾਕ ਦੇ ਅੰਤ ਵਿੱਚ ਡੰਡੀ ਜ਼ਰੂਰ ਪਾਓ।
29. ਡੋਲ :
(ਉ) ਹਿੱਲਣਾ – ਰੱਸੀ ਉੱਪਰ ਟੰਗਿਆ ਮੇਰਾ ਦੁਪੱਟਾ ਡੋਲ ਰਿਹਾ ਹੈ।
(ਅ) ਡਰਨਾ – ਵਾਹਿਗੁਰੂ ਬੋਲ ਤੇ ਰਤਾ ਨਾ ਡੋਲ।
(ਈ) ਖੂਹ ਵਿੱਚੋਂ ਪਾਣੀ ਕੱਢਣ ਵਾਲਾ ਭਾਂਡਾ – ਡੋਲ ਨਾਲ ਖੂਹ ਵਿੱਚੋਂ ਪਾਣੀ ਕੱਢੋ।
30. ਤਰ :
(ਉ) ਤਰਨਾ – ਮੈਂ ਦਰਿਆ ਨੂੰ ਤਰ ਕੇ ਪਾਰ ਕੀਤਾ।
(ਅ ਇਕ ਫਲ – ਮੈਂ ਤਰ ਲੂਣ ਲਾ ਕੇ ਖਾਧੀ।
(ਈ) ਮੁਕਤ ਹੋਣਾ – ਨੇਕ ਕੰਮ ਕਰਨ ਵਾਲੇ ਆਦਮੀ ਤੁਰ ਜਾਂਦੇ ਹਨ।
(ਸ) ਖੁਸ਼ਕੀ ਰਹਿਤ – ਬਸੰਤ ਰੁੱਤ ਵਿੱਚ ਮੌਸਮ ਤਰ ਹੁੰਦਾ ਹੈ।
31. ਤਾਰੇ :
(ਉ) ਲੋਹੇ ਦੀ ਤਾਰ – ਖੇਤ ਨੂੰ ਕੰਡੇਦਾਰ ਤਾਰ ਲਾ ਦਿਓ।
(ਆ) ਟੈਲੀਗ੍ਰਾਮ – ਮੈਂ ਉਸ ਨੂੰ ਤਾਰ ਰਾਹੀਂ ਉਸ ਦੇ ਵਿਆਹ ਦੀ ਵਧਾਈ ਭੇਜੀ।
(ਈ) ਤਾਰਨਾ – ਉਹ ਆਪਣੀ ਮਾਂ ਦੇ ਫੁੱਲ ਗੰਗਾ ਵਿੱਚ ਤਾਰ ਆਇਆ ਹੈ।
(ਸ) ਮੁਕਤ ਕਰਨਾ – ਗੁਰਮੁੱਖ ਆਪ ਵੀ ਤਰ ਜਾਂਦੇ ਹਨ ਤੇ ਦੂਜਿਆਂ ਨੂੰ ਵੀ ਤਾਰ ਦਿੰਦੇ ਹਨ।
32. ਦੌਰਾ :
(ੳ) ਇਕ ਵੱਡਾ ਭਾਂਡਾ – ਲਲਾਰੀ ਦੌਰੇ ਵਿੱਚ ਰੰਗ ਘੋਲ ਰਿਹਾ ਸੀ।
(ਆਂ ਬਿਮਾਰੀ ਦਾ ਹਮਲਾ – ਉਸਨੂੰ ਮਿਰਗੀ ਦੇ ਦੌਰੇ ਪੈਂਦੇ ਹਨ।
(ਈ) ਸੈਰ – ਰਾਸ਼ਟਰਪਤੀ ਵਿਦੇਸ਼ੀ ਦੌਰਾ ਕਰ ਰਹੇ ਹਨ।
33. ਧਾਰ :
(ੳ) ਮੱਝ ਦੀ ਧਾਰ – ਉਸ ਨੇ ਮੱਝ ਦੀ ਧਾਰ ਕੱਢੀ ਤੇ ਦੁੱਧ ਦੀ। ਬਾਲਟੀ ਭਰ ਲਈ।
(ਅ) ਪਾਣੀ ਦੀ ਧਾਰ – ਪਰਨਾਲੇ ਵਿੱਚੋਂ ਪਾਣੀ ਦੀ ਧਾਰ ਡਿਗ ਰਹੀ ਸੀ।
(ਈ) ਤਲਵਾਰ ਆਦਿ ਦਾ ਮੂੰਹ – ਤਲਵਾਰ ਦੀ ਧਾਰ ਬਹੁਤ ਤਿੱਖੀ ਹੈ।
(ਸ) ਲਿਆਉਣਾ – ਮੈਂ ਕਿਹਾ, ਤੂੰ ਜੋ ਕੁੱਝ ਮਨ ਵਿੱਚ ਧਾਰਨਾ ਹੈ, ਧਾਰ ਲੈ।
34. ਪੱਕਾ :
(ੳ) ਕੱਚੇ ਦਾ ਉਲਟ – ਇਹ ਅੰਬ ਪੱਕਾ ਹੈ।
(ਅ) ਤਜਰਬੇਕਾਰ ਹੋਣਾ – ਸ਼ਾਮ ਨੂੰ ਇਹ ਕੰਮ ਕਰਦਿਆਂ ਕਈ ਸਾਲ ਹੋ ਗਏ ਹਨ, ਇਸੇ ਕਰਕੇ ਹੀ ਉਹ ਇਸ ਵਿੱਚ ਚੰਗੀ ਤਰ੍ਹਾਂ ਪੱਕਾ ਹੋਇਆ ਹੈ
(ਈ) ਲਾਲੀ, ਸੋਜ ਤੇ ਪਾਕ ਦਾ ਬਣਨਾ – ਮੇਰੀ ਉਂਗਲ ਦਾ ਪੋਟਾ ਪੱਕਾ ਹੋਇਆ ਹੈ। ਮੈਂ ਇਹ ਡਾਕਟਰ ਨੂੰ ਦਿਖਾਉਣ ਲਈ ਜਾ ਰਿਹਾ ਹਾਂ।
(ਸ) ਵੱਡੀ ਉਮਰ ਦਾ – ਮੁੰਡਾ ਦੇਖਣ ਨੂੰ ਛੋਟਾ ਲਗਦਾ ਹੈ, ਪਰ ਹੈ ਉਮਰ ਦਾ ਪੱਕਾ
35. ਪੱਟੀ :
(ਉ) ਤਖ਼ਤੀ – ਮਾਸਟਰ ਜੀ ਨੇ ਮੈਨੂੰ ਪੱਟੀ ਉੱਪਰ ਕਲਮ ਨਾਲ ਲਿਖਣ ਲਈ ਕਿਹਾ।
(ਆਂ) ਬਰਬਾਦ ਕੀਤੀ – ਮੁਸ਼ਟੰਡਿਆਂ ਦੀ ਪੱਟੀ ਸ਼ੀਲਾ ਕਿਸੇ ਪਾਸੇ ਜੋਗੀ ਨਾ ਰਹੀ।
(ਇ) ਲੀਰ – ਮੈਂ ਜ਼ਖ਼ਮ ਉੱਪਰ ਪੱਟੀ ਬੰਨ੍ਹੀ।
(ਸ) ਵਾਲ ਸੁਆਰਨਾ – ਉਸ ਨੇ ਵਾਲ ਵਾਹ ਕੇ ਪੱਟੀਆਂ ਗੁੰਦ ਲਈਆਂ।
36. ਫੁੱਟ :
(ਉ) ਫਲ – ਫੁੱਟ ਦਾ ਸੁਆਦ ਫਿੱਕਾ ਹੁੰਦਾ ਹੈ।
(ਅ) ਅਜੋੜਤਾ – ਹਿੰਦੂ – ਮੁਸਲਮਾਨਾਂ ਦੀ ਫੁੱਟ ਭਾਰਤ ਦੇ ਟੋਟੇ ਕਰਨ ਦਾ ਕਾਰਨ ਬਣੀ।
(ਈ) ਉੱਗਣਾ – ਖੇਤ ਵਿੱਚ ਬੀਜੇ ਕਣਕ ਦੇ ਦਾਣੇ ਫੁੱਟ ਪਏ ਹਨ !
(ਸ) ਨਿਕਲਣਾ – ਇੱਛਾਬਲ ਚਸ਼ਮਾ ਪਹਾੜਾਂ ਦੇ ਪੈਰਾਂ ਵਿੱਚੋਂ ਫੁੱਟ ਕੇ ਵਗਦਾ ਹੈ।
37. ਫੁੱਲ :
(ਉ) ਹੱਡੀਆਂ – ਉਸ ਨੇ ਆਪਣੀ ਮਾਂ ਦੇ ਫੁੱਲ ਗੰਗਾ ਵਿੱਚ ਪਾਏ।
(ਅ) ਖ਼ੁਸ਼ ਹੋਣਾ – ਮੈਂ ਉਸ ਦੀ ਜ਼ਰਾ ਕੁ ਖੁਸ਼ਾਮਦ ਕੀਤੀ ਤੇ ਉਹ ਫੁੱਲ ਗਿਆ।
(ਇ) ਪੌਦੇ ਦਾ ਸੁੰਦਰ ਭਾਗ – – ਇਹ ਗੁਲਾਬ ਦਾ ਫੁੱਲ ਹੈ।
(ਸ) ਆਫਰਨਾ – ਹਵਾ ਪੈਦਾ ਹੋਣ ਨਾਲ ਮੇਰਾ ਪੇਟ ਫੁੱਲ ਗਿਆ।
38. ਬੋਲੀ
(ੳ) ਭਾਸ਼ਾ – ਸਾਡੀ ਬੋਲੀ ਪੰਜਾਬੀ ਹੈ।
(ਅ) ਕਹਿਣ ਲੱਗੀ – ਹਰਪ੍ਰੀਤ ਬੋਲੀ, “ਮੈਂ ਅੱਜ ਸਕੂਲ ਨਹੀਂ ਜਾਵਾਂਗੀ।
(ਈ) ਤਾਅਨਾ – ਉਸ ਦੀ ਬੋਲੀ ਮੇਰਾ ਸੀਨਾ ਚੀਰ ਗਈ।
(ਸ) ਕਵਿਤਾ ਦਾ ਇੱਕ ਰੂਪ – ਭੰਗੜੇ ਵਿੱਚ ਮੈਂ ਵੀ ਇਕ ਬੋਲੀ ਪਾਈ।
39. ਭਰ :
(ਉ) ਲਗਪਗ – ਮੈਨੂੰ ਸੇਰ ਭਰ ਆਟਾ ਦਿਓ।
(ਅ) ਪੂਰਾ ਕਰਨਾ – ਮੈਂ ਤੇਰਾ ਸਾਰਾ ਨੁਕਸਾਨ ਭਰ ਦੇਵਾਂਗਾ।
(ਈ) ਪੱਕਣਾ – ਮੇਰਾ ਜ਼ਖ਼ਮ ਪਾਣੀ ਪੈ ਕੇ ਭਰ ਗਿਆ ਹੈ।
(ਸ) ਭਰਨਾ – ਬਾਲਟੀ ਪਾਣੀ ਨਾਲ ਭਰ ਦਿਓ।
40. ਰੱਖ :
(ਉ) ਜੰਗਲ – ਚਰਵਾਹੇ ਰੱਖ ਵਿੱਚ ਪਸ਼ੂ ਚਾਰ ਰਹੇ ਹਨ।
(ਅ) ਰੱਖਣਾ – ਕਿਤਾਬ ਮੇਜ਼ ਉੱਪਰ ਰੱਖ ਦੇਹ।
(ਈ) ਤਵੀਤ – ਮੈਂ ਬੱਚੇ ਦੇ ਗਲ ਵਿੱਚ ਰੱਖ ਪਾਈ ਹੋਈ ਹੈ।
(ਸ) ਪਰਹੇਜ਼ – ਤੁਸੀਂ ਜ਼ਰਾ ਤਲੀਆਂ ਚੀਜ਼ਾਂ ਤੋਂ ਰੱਖ ਰੱਖੋ, ਤੁਹਾਡਾ ਪੇਟ ਆਪੇ ਹੀ ਠੀਕ ਹੋ ਜਾਵੇਗਾ।
41. ਲੜੇ :
(ਉ) ਡੰਗ ਮਾਰਨਾ – ਮੇਰੇ ਮੱਛਰ ਲੜ ਰਿਹਾ ਹੈ।
(ਅ ਝਗੜਾ ਕਰਨਾ – ਮੇਰਾ ਗੁਆਂਢੀ ਐਵੇਂ ਹੀ ਮੇਰੇ ਨਾਲ ਲੜ ਪਿਆ।
(ਈ) ਪੱਲਾ – ਵਹੁਟੀ ਨੂੰ ਲਾੜੇ ਦਾ ਲੜ ਫੜਾ ਕੇ ਘਰੋਂ ਤੋਰ ਦਿੱਤਾ ਗਿਆ।
(ਸ) ਪੱਗ ਦਾ ਲੜ – ਆਪਣੀ ਪੱਗ ਦਾ ਲੜ ਟੰਗ ਲਵੋ।
42. ਲਾਵਾਂ :
(ਉ) ਫੇਰੇ – ਭਾਈ ਨੇ ਲਾਵਾਂ ਪੜ੍ਹ ਕੇ ਮੁੰਡੇ ਕੁੜੀ ਦਾ ਵਿਆਹ ਕਰ ਦਿੱਤਾ।
(ਅ) ਮਾਰਾਂ – ਚੁੱਪ ਕਰੇਂਗਾ, ਜਾਂ ਲਾਵਾਂ ਤੇਰੇ ਥੱਪੜ। ਈ ਹੀਣਾ – ਉਹ ਇਕ ਅੱਖੋਂ ਲਾਵਾਂ ਹੈ।
(ਸ) ਰੱਸੀਆਂ – ਇਸ ਤੱਕੜੀ ਦੀਆਂ ਲਾਵਾਂ ਟੁੱਟਣ ਵਾਲੀਆਂ ਹਨ।
43. ਵੱਟ :
(ੳ) ਗਰਮੀ – ਅੱਜ ਬੜਾ ਵੱਟ ਹੈ
(ਅ) ਬੰਨਾ – ਮੈਂ ਖੇਤ ਦੀ ਵੱਟ ਉੱਪਰ ਤੁਰ ਰਿਹਾ ਸਾਂ।
(ਈ) ਵਲ – ਕੱਪੜੇ ਦੇ ਵੱਟ ਕੱਢੋ।
(ਸ) ਕਮਾਉਂਦਾ – ਉਹ ਦੁਕਾਨਦਾਰ ਚੰਗੇ ਪੈਸੇ ਵੱਟ ਲੈਂਦਾ ਹੈ।
(ਹ) ਵੱਟਣਾ – ਸੂਤ ਲੈ ਕੇ ਰੱਸੀ ਵੱਟ।
44. ਵਾਰ :
(ਉ) ਦਿਨ – ਅੱਜ ਕੀ ਵਾਰ ਹੈ?
(ਅ ਹਮਲਾ – ਉਸ ਨੇ ਮੇਰੇ ਉੱਪਰ ਤਲਵਾਰ ਦਾ ਵਾਰ ਕੀਤਾ।
(ਈ) ਕੁਰਬਾਨ ਕਰਨਾ – ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਖ਼ਾਤਰ ਆਪਣਾ ਸਿਰ ਵਾਰ ਦਿੱਤਾ।
(ਸ) ਵਾਰੀ – ਮੈਂ ਤੈਨੂੰ ਕਈ ਵਾਰ ਸਮਝਾਇਆ ਹੈ ਕਿ ਤੂੰ ਝੂਠ ਨਾ ਬੋਲਿਆ ਕਰ।
45. ਵਾਹ :
(ਉ) ਯਤਨ – ਮੈਂ ਆਪਣੀ ਪੂਰੀ ਵਾਹ ਲਾਈ ਹੈ, ਪਰ ਕੰਮ ਨਹੀਂ ‘ ਬਣਿਆ
(ਆ) ਵਡਿਆਈ – ਉਸ ਦੀ ਸਾਰੇ ਪਿੰਡ ਵਿੱਚ ਵਾਹ – ਵਾਹ ਹੋ ਗਈ।
(ਈ) ਵਾਹੁਣਾ – ਦੱਬ ਕੇ ਵਾਹ ਤੇ ਰੱਜ ਕੇ ਖਾਹ
46. ਵੇਲ :
(ੳ) ਰੁੱਖਾਂ ਜਾਂ ਕੰਧਾਂ ਉੱਪਰ ਚੜ੍ਹਨ ਵਾਲਾ ਪੌਦਾ – ਇਹ ਅੰਗੂਰ ਦੀ ਵੇਲ ਹੈ।
(ਆ) ਵਾਰਨਾ – ਖ਼ੁਸਰੇ ਨੇ ਮੇਰੇ ਦਿੱਤੇ ਦਸ ਰੁਪਇਆਂ ਦੀ ਵੇਲ ਕੀਤੀ।
(ਈ) ਵੇਲਣਾ – ਰੋਟੀ ਨੂੰ ਵੇਲ ਕੇ ਤਵੇ ‘ਤੇ ਪਾਓ।