Punjab State Board PSEB 8th Class Punjabi Book Solutions Punjabi Grammar Ling ਲਿੰਗ Textbook Exercise Questions and Answers.
PSEB 8th Class Punjabi Grammar ਲਿੰਗ
ਪ੍ਰਸ਼ਨ 1.
ਲਿੰਗ ਕੀ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਜਾਂ
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਪਰਿਭਾਸ਼ਾ :
ਸ਼ਬਦ ਦਾ ਪੁਰਖਵਾਚਕ ਤੇ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ, ਜੋ ਕਿ ਜਾਨਦਾਰ ਚੀਜ਼ਾਂ ਵਿਚ ਨਰ-ਮਦੀਨ, ਨਿਰਜੀਵ ਜਾਂ ਸਬੂਲ ਚੀਜ਼ਾਂ ਦੇ ਵੱਡੇ-ਛੋਟੇ ਆਕਾਰ ਜਾਂ ਸ਼ਕਲ ਨੂੰ ਨਿਸ਼ਚਿਤ ਕਰਨ ਤੋਂ ਬਿਨਾਂ ਆਪ-ਮੁਹਾਰੇ ਰੂਪ ਵਿਚ ਵੀ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ।
ਲਿੰਗ ਦੋ ਪ੍ਰਕਾਰ ਦਾ ਹੁੰਦਾ ਹੈ-ਪੁਲਿੰਗ ਅਤੇ ਇਸਤਰੀ ਲਿੰਗ ।
(ਉ) ਪੁਲਿੰਗ :
ਪੁਰਖਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਪੁਲਿੰਗ ਹੁੰਦਾ ਹੈ, ਜੋ ਜਾਨਦਾਰ ਚੀਜ਼ਾਂ ਵਿਚ ਨਰ ਭਾਵ ਨੂੰ ਅਤੇ ਨਿਰਜੀਵ ਚੀਜ਼ਾਂ ਦੇ ਵੱਡੇ ਆਕਾਰ ਜਾਂ ਸ਼ਕਲ ਨੂੰ ਪ੍ਰਗਟ ਕਰਨ ਤੋਂ ਬਿਨਾਂ ਆਪ-ਮੁਹਾਰੇ ਰੂਪ ਵਿਚ ਵੀ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ; ਜਿਵੇਂ-ਮੁੰਡਾ, ਬਲਦ, ਪਹਾੜ ਆਦਿ ।
(ਅ) ਇਸਤਰੀ ਲਿੰਗ :
ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਇਸਤਰੀ ਲਿੰਗ ਹੁੰਦਾ ਹੈ, ਜੋ ਜਾਨਦਾਰ ਚੀਜ਼ਾਂ ਵਿਚ ਮਦੀਨ ਭਾਵ ਨੂੰ ਅਤੇ ਨਿਰਜੀਵ ਤੇ ਸਥਲ ਚੀਜ਼ਾਂ ਦੇ ਛੋਟੇ ਆਕਾਰ ਜਾਂ ਸ਼ਕਲ ਨੂੰ ਪ੍ਰਗਟ ਕਰਨ ਤੋਂ ਬਿਨਾਂ ਆਪ-ਮੁਹਾਰੇ ਵਿਚ ਵੀ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਪ੍ਰਭਾਵਿਤ ਕਰਦਾ ਹੈ; ਜਿਵੇਂ-ਕੁੜੀ, ਗਾਂ, ਪਹਾੜੀ ਆਦਿ ।
ਪ੍ਰਸ਼ਨ 2.
ਪੁਲਿੰਗ ਨਾਂਵਾਂ ਤੋਂ ਇਸਤਰੀ ਲਿੰਗ ਬਣਾਉਣ ਦੇ ਨੇਮ ਦੱਸੋ । ਉਦਾਹਰਨਾਂ ਵੀ ਦਿਓ ।
ਉੱਤਰ :
ਲਿੰਗ ਬਦਲੀ ਦੇ ਬਹੁਤ ਸਾਰੇ ਨਿਯਮ ਹਨ । ਹੇਠਾਂ ਇਹਨਾਂ ਨਿਯਮਾਂ ਨੂੰ ਉਦਾਹਰਨਾਂ ਸਹਿਤ ਪੇਸ਼ ਕੀਤਾ ਜਾਂਦਾ ਹੈ
1. ਜੇਕਰ ਪੁਲਿੰਗ ਨਾਂਵ ਦੇ ਅਖੀਰ ਵਿਚ ਮੁਕਤਾ ਅੱਖਰ ਹੋਵੇ, ਤਾਂ ਉਹਨਾਂ ਦੇ ਅੱਗੇ ਬਿਹਾਰੀ (ੀ), ‘ਨੀ’, ‘ਣੀ, ਕੰਨਾ, “ਕੰਨਾ +ਣੀ’, ‘ਕੀ ਜਾਂ ‘ੜੀ’ ਨੂੰ ਵਧਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ-
(ਉ) ਬਿਹਾਰੀ ਵਧਾ ਕੇ
ਪੁਲਿੰਗ – ਇ: ਲਿੰਗ
ਕਬੂਤਰ – ਕਬੂਤਰੀ
ਦੇਵਤਾ – ਦੇਵੀ
ਬਾਂਦਰ – ਬਾਂਦਰੀ
ਹਰਨ – ਹਰਨੀ
ਦਾਸ – ਦਾਸੀ
ਪੁੱਤਰ – ਪੁੱਤਰੀ
ਟੋਪ – ਟੋਪੀ
ਗਿੱਦੜੇ – ਗਿੱਦੜੀ
ਮੁੱਛ – ਮੱਛੀ
ਬ੍ਰਾਹਮਣ – ਬਾਹਮਣੀ
ਪਹਾੜ – ਪਹਾੜੀ
ਘੁਮਿਆਰ – ਘੁਮਿਆਰੀ
ਮਿਆਰ – ਮਿਆਰੀ
ਕੁੱਕੜ – ਕੁੱਕੜੀ
ਗੁੱਜਰ – ਗੁੱਜਰੀ
ਲੂੰਬੜ – ਲੂੰਬੜੀ
ਗਲਾਸ – ਗਲਾਸੀ
ਹਿਰਨ – ਹਿਰਨੀ
ਬੱਦਲ – ਬੱਦਲੀ
ਜੱਟ – ਜੱਟੀ
ਗੁਜਰ – ਗੁਜਰੀ
(ਅ) ਨੂੰ ਵਧਾ ਕੇ
ਫ਼ਕੀਰ – ਫ਼ਕੀਰਨੀ
ਜਥੇਦਾਰ – ਜਥੇਦਾਰ
ਸੂਬੇਦਾਰ – ਸੂਬੇਦਾਰਨੀ
ਠੇਕੇਦਾਰ – ਠੇਕੇਦਾਰਨੀ
ਜਮਾਂਦਾਰ – ਜਮਾਂਦਾਰਨੀ
ਨੰਬਰਦਾਰ – ਨੰਬਰਦਾਰਨੀ
ਬਾਜ਼ੀਗਰ – ਬਾਜ਼ੀਗਰਨੀ
ਸ਼ੇਰ – ਸ਼ੇਰਨੀ
ਮੋਰ – ਮੋਰਨੀ
ਸਰਦਾਰ – ਸਰਦਾਰਨੀ
ਸ਼ਾਹੂਕਾਰ – ਸ਼ਾਹੂਕਾਰਨੀ
ਜਾਦੂਗਰ – ਜਾਦੂਗਰਨੀ
ਸੇਵਾਦਾਰ – ਸੇਵਾਦਾਰਨੀ
ਪੁੱਤਰ – ਪੁੱਤਰੀ
(ੲ) ‘ਈਂ ਵਧਾ ਕੇ
ਊਠ – ਊਠਣੀ
ਉਸਤਾਦ – ਉਸਤਾਦਣੀ
‘ਮਹੰਤ – ਮਹੰਤਣੀ
ਸੱਪ – ਸੱਪਣੀ
ਸਿੱਖ’ – ਸਿੱਖਣੀ
ਭਗਤ – ਭਗਤਣੀ
ਸ਼ਾਹ – ਸ਼ਾਹਣੀ
ਸਰਾਫ਼ – ਸਰਾਫ਼ਣੀ
ਸੁੰਮ – ਮੂੰਮਣੀ
ਸਾਧ – ਸਾਧਣੀ
ਭੰਡ – ਭੰਡਣੀ
ਭਾਲ – ਭੀਲਣੀ
ਰਾਗ – ਰਾਗਣੀ
ਰਿੱਛ – ਗਿੱਛਣੀ
ਕੁੜਮ – ਕੁੜਮਣੀ
ਸੰਤ – ਸੰਤਣੀ
ਨਾਗ – ਨਾਗਣੀ
(ਸ) ਕੰਨਾ ‘ ਵਧਾ ਕੇ
ਨਾਇਕ – ਨਾਇਕਾ
ਸੇਵਕ – ਸੇਵਕਾ
ਲੇਖਕ – ਲੇਖਕਾ
ਪ੍ਰਬੰਧਕ – ਪ੍ਰਬੰਧਕਾ
ਪ੍ਰਚਾਰਕ – ਪ੍ਰਚਾਰਕਾ
ਪ੍ਰੀਤਮ – ਪੀਤਮਾ
ਅਧਿਆਪਕ – ਅਧਿਆਪਕਾ
ਪਾਠਕ – ਪਾਠਕਾ
ਉਪਦੇਸ਼ਕ – ਉਪਦੇਸ਼ਕਾ
(ਹ) ‘ਕੰਨਾ + ਈਂ ਵਧਾ ਕੇ
ਪੁਲਿੰਗ – ਇ: ਲਿੰਗ
ਪੰਡਤ – ਪੰਡਤਾਣੀ
ਸੇਠ – ਸੇਠਾਣੀ
ਨੌਕਰ – ਨੌਕਰਾਣੀ
ਦਿਓਰ – ਦਿਓਰਾਣੀ
ਜੇਠ – ਜੇਠਾਣੀ
ਪ੍ਰੋਹਤ – ਪ੍ਰੋਹਤਾਣੀ
ਮਾਸਟਰ – ਮਾਸਟਰਾਣੀ
ਪ੍ਰੋਫ਼ੈਸਰ – ਪ੍ਰੋਫ਼ੈਸਰਾਣੀ
ਮੁਗਲ – ਮੁਗ਼ਲਾਣੀ
(ਕ) ‘ਸੀਂ ਜਾਂ ‘ੜੀ ਵਧਾ ਕੇ
ਪੁਲਿੰਗ – ਇ: ਲਿੰਗ
ਢੋਲ – ਢੋਲਕੀ
ਚੰਮ – ਚੰਮੜੀ
ਖੰਭ – ਡੋਲ
ਡੋਲਕੀ –
ਬਾਲ – ਬਾਲੜੀ
ਸੂਤ – ਸੂਤੜੀ
ਸੰਦੂਕੜੀ
2. ਜੇਕਰ ਪੁਲਿੰਗ ਸ਼ਬਦਾਂ ਦੇ ਅਖ਼ੀਰ ਵਿਚ ਕੰਨਾ (ਾ) ਲੱਗਾ ਹੋਵੇ, ਤਾਂ ‘ਕੰਨੇ ਦੀ ਜਗਾ ਬਿਹਾਰੀ (ੀ), ਜਾਂ “ਨ’ ਲਾ ਕੇ ਜਾਂ ਕੰਨਾ ਹਟਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ
(ਉ) ਕੰਨੇ ਦੀ ਥਾਂ ‘ਬਿਹਾਰੀ (ੀ)’ ਲਾ ਕੇ
ਪੁਲਿੰਗ – ਇ: ਲਿੰਗ
ਦਾਦਾ – ਦਾਦੀ
ਖੋਤਾ – ਖੋਤੀ
ਪਠੋਰਾ – ਪਠੋਰੀ
ਆਰਾ – ਆਰੀ
ਮਹਿਰਾ – ਮਹਿਰੀ
ਕੁੜਤਾ – ਕੁੜਤੀ
ਵੱਢਾ – ਵੱਛੀ
ਬਾਟਾ – ਬਾਟੀ
ਕਿਰਲਾ – ਕਿਰਲੀ
ਕੁੱਤਾ – ਕੁੱਤੀ
ਮਾਮਾ – ਮਾਮੀ
ਝੋਟਾ – ਝੋਟੀ
ਬੋਤਾ – ਬੋਤੀ
ਚਾਚਾ – ਚਾਚੀ
ਰਾਖਾ – ਰਾਖੀ
ਘੋੜਾ – ਘੋੜੀ
ਭੁੱਖਾ – ਭੁੱਖੀ
ਚਰਖਾ – ਚਰਖੀ
ਬੱਚਾ – ਬੱਚੀ
ਨਾਨਾ – ਨਾਨੀ
ਭਤੀਜਾ – ਭਤੀਜੀ
ਭਾਣਜਾ – ਭਾਣਜੀ/ਭਣੇਵੀਂ
ਤਾਇਆ – ਤਾਈ
ਮੁਰਗਾ – ਮੁਰਗੀ
ਬਿੱਲ – ਬਿੱਲੀ
(ਅ) ਕੰਨੇ ਦੀ ਥਾਂ ‘ਨ ਲਾ ਕੇ
ਪੁਲਿੰਗ ਇ: ਲਿੰਗ
ਸ਼ਿਕਾਰੀ – ਸ਼ਿਕਾਰਨ
ਸ਼ਹਿਰੀ – ਸ਼ਹਿਰਨ
ਮਛੇਰਾ – ਮਛੇਰਨ
ਲੁਟੇਰਾ – ਲੁਟੇਰਨ
ਵਣਜਾਰਾ – ਵਣਜਾਰਨ
ਭਠਿਆਰਾ – ਭਠਿਆਰਨ
ਸਪੇਰਾ – ਸਪੇਨ
ਕਸੇਰਾ – ਕਸੇਰਨ
ਹਤਿਆਰਾ – ਹਤਿਆਰਨ
ਹਾਣੀ – ਹਾਣਨ
ਖਿਡਾਰੀ – ਖਿਡਾਰਨ
ਲਿਖਾਰੀ – ਲਿਖਾਰਨ
(ੲ) ‘ਕੰਨਾ (ਾ)’ ਹਟਾ ਕੇ
ਗੱਡਾ – ਗੱਡ
‘ਸੰਢਾ – ਸੰਢ
ਠੰਡਾ – ਰੰਡ
3. ਜੇਕਰ ਪੁਲਿੰਗ ਨਾਂਵ ਦੇ ਅਖ਼ੀਰ ਵਿਚ ਬਿਹਾਰੀ + ਆ ਹੋਵੇ, ਤਾਂ ਇਹਨਾਂ ਦੋਹਾਂ ਨੂੰ ਹਟਾ ਕੇ “ਨ ਜਾਂ ‘ਣ ਲਾ ਦਿੱਤਾ ਜਾਂਦਾ ਹੈ , ਜਿਵੇਂ-
ਪੁਲਿੰਗ – ਇ: ਲਿੰਗ
ਪੋਠੋਹਾਰੀਆ – ਪੋਠੋਹਾਰਨ
ਪੂਰਬੀਆ – ਪੂਰਬਣ
ਹਟਵਾਣੀਆ – ਹਟਵਾਣਨ
ਦੁਆਬੀਆ – ਦੁਆਬਣ
ਪਹਾੜੀਆ – ਪਹਾੜਨੇ
ਪਸ਼ੌਰੀਆ – ਪਸ਼ੌਰਨ
ਕਸ਼ਮੀਰੀਆ – ਕਸ਼ਮੀਰ
4. ਜੇਕਰ ਪੁਲਿੰਗ ਨਾਂਵ ਦੇ ਅੰਤ ਵਿਚ ਬਿਹਾਰੀ ਹੋਵੇ, ਤਾਂ ਬਿਹਾਰੀ ਹਟਾ ਕੇ ‘ਣ’, ‘ਇਣ’ ਜਾਂ “ਆਣੀ ਲਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ
(ਉ) ਬਿਹਾਰੀ ਦੀ ਥਾਂ ‘ਣ ਲਾ ਕੇ
ਪੁਲਿੰਗ – ਇ: ਲਿੰਗ
ਮਾਲ – ਮਾਲਣ
ਧੋਬੀ – ਧੋਬਣ
ਗੁਆਂਢੀ – ਗੁਆਂਢਣ
ਪੰਜਾਬੀ – ਪੰਜਾਬਣ
ਸਾਥੀ – ਸਾਥਣ
ਤੇਲੀ – ਤੇਲਣ
ਮੋਚੀ – ਮੋਚਣ
ਗਿਆਨੀ – ਗਿਆਨਣ
ਧੋਬੀ – ਧੋਬਣ
(ਅ) ਬਿਹਾਰੀ ‘ਈਂ ਦੀ ਥਾਂ “ਇਣ ਲਾ ਕੇ
ਪੁਲਿੰਗ – ਇ: ਲਿੰਗ
ਨਾਈ – ਨਾਇਣ
ਅਰਾਈਂ – ਅਰਾਇਣ
ਈਸਾਈ – ਈਸਾਇਣ
ਕਸਾਈ – ਕਸਾਇਣ
ਸੁਦਾਈ – ਸੁਦਾਇਣ
ਹਲਵਾਈ – ਹਲਵਾਇਣ
(ੲ) ਬਿਹਾਰੀ ਦੀ ਥਾਂ ਆਣੀ ਲਾ ਕੇ
ਪੁਲਿੰਗ – ਇ: ਲਿੰਗ
ਖੱਤਰੀ – ਖੱਤਰਾਣੀ
ਚੌਧਰੀ – ਚੌਧਰਾਣੀ
ਸਾਂਸੀ – ਸਾਂਸੀਆਣੀ
ਪਾਦਰੀ – ਪਾਦਰਆਣੀ
ਭਾਈ – ਭਾਈਆਣੀ
ਮਾਂਦਰੀ – ਮਾਂਦਰਆਣੀ
5. ਜੇਕਰ ਪੁਲਿੰਗ ਨਾਂਵ ਦੇ ਅਖੀਰ ਵਿਚ ‘ਦੁਲੈਂਕੜ ਹੋਵੇ ਤਾਂ ‘ਣੀ, ਜਾਂ ‘ਆਣੀ ਦਾ ਵਾਧਾ ਕਰ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ-
ਪੁਲਿੰਗ – ਇ: ਲਿੰਗ
ਪੇਂਡੂ – ਪੇਂਡੂਆਣੀ
ਹਿੰਦੂ – ਹਿੰਦੂਆਣੀ
ਸਾਊ – ਸਾਊਆਣੀ
6. ਕਈ ਵਾਰੀ ਬਿਨਾਂ ਕਿਸੇ ਨੇਮ ਤੋਂ ਵੀ ਲਿੰਗ ਬਦਲੀ ਹੋ ਜਾਂਦੀ ਹੈ | ਅਜਿਹੀ ਹਾਲਤ ਵਿਚ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਇਕ ਦੂਜੇ ਤੋਂ ਬਿਲਕੁਲ ਭਿੰਨ ਹੁੰਦੇ ਹਨ, ਜਿਵੇਂ-
ਪੁਲਿੰਗ – ਇ: ਲਿੰਗ
ਪੁੱਤਰ – ਧੀ
ਰਾਜਾ – ਰਾਣੀ
ਨਵਾਬ – ਬੇਗ਼ਮ
ਵਰ -ਕੰਨਿਆ
ਭੂਤ – ਚੁੜੇਲ
ਖ਼ਸਮ – ਮੱਝ
ਗੱਭਰੂ – ਮੁਟਿਆਰ
ਪਿਓ – ਮਾਂ
ਲਾੜਾ – ਵਹੁਟੀ
ਨਰ – ਮਾਦਾ
ਪਿਤਾ – ਮਾਤਾ
ਦਵਿਆਹੁਰਾ – ਦਢੇਸ
ਮਿੱਤਰ – ਸਹੇਲੀ
ਪੁਰਖ – ਇਸਤਰੀ
ਦਿਓ – ਪਰੀ
ਫੁੱਫਿਆਹੁਰਾ – ਫੁਫੇਸ
ਮਰਦ – ਤੀਵੀਂ
ਮਾਨ – ਸ੍ਰੀਮਤੀ
ਭਰਾ – ਭੈਣ
ਸਹੁਰਾ – ਸੱਸ
ਮੁੰਡਾ – ਕੁੜੀ
ਸਾਹਿਬ – ਮੇਮ
7. ਕਈ ਪੁਲਿੰਗਾਂ ਦੇ ਦੋ-ਦੋ ਇਸਤਰੀ ਲਿੰਗ ਹੁੰਦੇ ਹਨ ਅਤੇ ਕਈ ਇਸਤਰੀ ਲਿੰਗਾਂ ਦੇ ਦੋ-ਦੋ ਪੁਲਿੰਗ ਹੁੰਦੇ ਹਨ, ਜਿਵੇਂ-
ਪੁਲਿੰਗ – ਇ: ਲਿੰਗ
ਭਰਾ – ਭੈਣ, ਭਰਜਾਈ
ਸਾਲਾ – ਸਾਲੀ, ਸਾਲੇਹਾਰ
ਪੁੱਤ – ਧੀ, ਨੂੰਹ
ਸਾਲਾ, ਸਾਂਢੂ – ਸਾਲੀ
ਜਵਾਈ, ਪੁੱਤਰ – ਧੀ
ਭਰਾ, ਭਣਵੱਈਆ – ਭੈਣ
8. ਕਈ ਪੁਲਿੰਗ ਇਸਤਰੀ ਲਿੰਗ ਤੋਂ ਬਣਦੇ ਹਨ, ਜਿਵੇਂ-
ਇ: ਲਿੰਗ – ਪੁਲਿੰਗ
ਭੈਣ – ਭਟੱਵਈਆ
ਭੂਆ, ਫੁੱਫੀ – ਫੁੱਫੜ
ਮਾਸੀ – ਮਾਸੜ
ਨਿਨਾਣ – ਨਿਨਾਣਵਈਆ
ਨਣਦ – ਨਣਦੋਈਆ
ਰੇਤ – ਰੇਤਾ
9. ਕਈ ਵਾਰ ਪੁਲਿੰਗ ਸ਼ਬਦ ਦੁਆਰਾ ਕਿਸੇ ਚੀਜ਼ ਦੇ ਵੱਡੇ ਅਕਾਰ ਨੂੰ ਪ੍ਰਗਟ ਕੀਤਾ ਜਾਂਦਾ ਹੈ ਤੇ ਇਸਤਰੀ ਲਿੰਗ ਦੁਆਰਾ ਛੋਟੇ ਅਕਾਰ ਨੂੰ ਜਿਵੇਂ-
ਇ: ਲਿੰਗ ਪੁਲਿੰਗ
ਮੱਖੀ – ਮੁੱਖ
ਤੱਕੜੀ – ਤੱਕੜ
ਪਗੜੀ – ਪੱਗੜ
ਛਤਰੀ – ਛਤਰ
ਟੋਕਰੀ – ਟੋਕਰਾ
ਆਰੀ – ਆਰਾ
ਬਾਟਾ – ਬਾਟੀ
ਰੰਬਾ – ਰੰਬੀ
ਪੱਖਾ – ਪੱਖੀ
ਸੰਦੂਕ – ਸੰਦੂਕੜੀ
ਘੜਾ – ਘੜੀ
ਡੱਬਾ – ਡੱਬੀ
ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਮੋਟੇ ਸ਼ਬਦਾਂ ਦੇ ਲਿੰਗ ਬਦਲ ਕੇ ਦੁਬਾਰਾ ਲਿਖੋ
(ੳ) ਉਹ ਇਕ ਕਮਜ਼ੋਰ ਆਦਮੀ ਹੈ ।
(ਅ) ਵੀਰ ਜੀ ਘਰ ਪਹੁੰਚ ਗਏ ਹਨ ।
(ੲ) ਵਿਦਿਆਰਥੀ ਪੜ੍ਹ ਰਿਹਾ ਹੈ ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਹੈ ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ ।
(ਅ) ਭੈਣ ਜੀ ਘਰ ਪਹੁੰਚ ਗਏ ਹਨ ।
(ੲ) ਵਿਦਿਆਰਥਣ ਪੜ੍ਹ ਰਹੀ ਹੈ ।
(ਸ) ਹਥਨੀ ਨਦੀ ਵਿਚ ਪਾਣੀ ਪੀ ਰਹੀ ਹੈ ।
ਪਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
(ਉ) ਸੱਪ, ਬੱਕਰਾ, ਹਾਥੀ, ਚਾਚਾ, ਵੱਛਾ, ਨਾਨੀ ।
(ਅ) ਮਾਮੀ, ਧੋਬਣ, ਸੋਹਣੀ, ਤੇਲਣਾ |
(ੲ) ਪੁੱਤਰੀ, ਮੋਰਨੀ, ਨੌਕਰਾਣੀ, ਪੰਜਾਬੀ, ਰਾਗ ।
(ਸ) ਸੰਤ, ਲਾੜਾ, ਮੁਗ਼ਲ, ਸੰਦੂਕ, ਖੋਤਾ, ਭੂਤ |
ਉੱਤਰ :
(ਉ) ਸੱਪਣੀ, ਬੱਕਰੀ, ਹਾਥਣ, ਚਾਚੀ, ਵੱਛੀ, ਨਾਨਾ ।
(ਅ) ਮਾਮਾ, ਧੋਬੀ, ਸੋਹਣਾ, ਤੇਲੀ ।
(ੲ) ਪੁੱਤਰ, ਮੋਰ, ਨੌਕਰ, ਪੰਜਾਬਣ, ਰਾਗਣੀ ।
(ਸ) ਸੰਤਣੀ, ਲਾੜੀ, ਮੁਗਲਾਣੀ, ਸੰਦੂਕੜੀ, ਖੋਤੀ, ਭੁਤਨੀ ॥
ਪ੍ਰਸ਼ਨ 5.
ਹੇਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ
(ਉ) ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ ।
(ਅ) ਪਿੰਡਾਂ ਵਿਚ ਜੱਟ, ਝੀਉਰ, ਬਾਹਮਣ, ਨਾਈ, ਸਿੱਖ ਤੇ ਹਿੰਦੂ ਰਹਿੰਦੇ ਹਨ ।
(ੲ) ਬਾਗ਼ ਵਿਚ ਮੋਰ, ਚਿੜੀਆਂ, ਕਬੂਤਰ ਤੇ ਸੱਪ ਰਹਿੰਦੇ ਹਨ ।
(ਸ) ਮੇਰਾ ਦਿਓਰ, ਜੇਠ, ਫੁੱਫਿਆਹੁਰਾ, ਦਵਿਆਹੁਰਾ ਤੇ ਮਮਿਅਹੁਰਾ ਮਿਲਣ ਲਈ ਆਏ ।
(ਹ) ਮੇਰੇ ਪਤੀ ਨੇ ਗਵਾਂਢੀ ਦੇ ਸਿਰ ਵਿਚ ਸੋਟਾ ਮਾਰਿਆ ।
ਉੱਤਰ :
(ਉ) ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ ।
(ਅ) ਪਿੰਡਾਂ ਵਿਚ ਜੱਟੀਆਂ, ਝੀਉਰੀਆਂ, ਬਾਹਮਣੀਆਂ, ਨਾਇਣਾਂ, ਸਿੱਖਣੀਆਂ ਤੇ ਹਿੰਦੁਆਣੀਆਂ ਰਹਿੰਦੀਆਂ ਹਨ ।
(ੲ) ਬਾਗ਼ ਵਿਚ ਮੋਰਨੀਆਂ, ਚਿੜੇ, ਕਬੂਤਰੀਆਂ ਤੇ ਸੱਪਣੀਆਂ ਰਹਿੰਦੀਆਂ ਹਨ ।
(ਸ) ਮੇਰੀ ਦਰਾਣੀ, ਜਿਠਾਣੀ, ਫੁੱਫੀ, ਦੇਸ ਤੇ ਮਐਸ ਮਿਲਣ ਲਈ ਆਈਆਂ ।
(ਹ) ਮੇਰੀ ਪਤਨੀ ਨੇ ਗਵਾਂਢਣ ਦੇ ਸਿਰ ਵਿਚ ਸੋਟੀ ਮਾਰੀ ।