Punjab State Board PSEB 8th Class Punjabi Book Solutions Punjabi Grammar Yojaka, Vyakarana ਵਿਰੋਧਾਰਥਕ (ਉਲਟ-ਭਾਵੀ) ਸ਼ਬਦ Textbook Exercise Questions and Answers.
PSEB 8th Class Punjabi Grammar ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)
ਅਰਥ ਬੋਧ
ਪ੍ਰਸ਼ਨ 1.
ਅਰਥ ਬੋਧ ਤੋਂ ਕੀ ਭਾਵ ਹੈ?
ਉੱਤਰ :
ਸ਼ਬਦਾਂ ਦੀ ਅਰਥ ਦੇ ਪੱਖ ਤੋਂ ਕੀਤੀ ਵਿਆਖਿਆ ਨੂੰ ਅਰਥ ਬੋਧ ਕਹਿੰਦੇ ਹਨ ਜੋ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ
- ਬਹੁ – ਅਰਥਕ ਸ਼ਬਦ
- ਸਮਾਨਾਰਥਕ ਸ਼ਬਦ
- ਵਿਰੋਧਾਰਥਕ ਸ਼ਬਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ।
ਵਿਰੋਧਾਰਥਕ (ਉਲਟ – ਭਾਵੀ) ਸ਼ਬਦ
ਕੁੱਝ ਹੋਰ ਜ਼ਰੂਰੀ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਵਿਰੋਧਾਰਥਕ ਸ਼ਬਦ ਲਿਖੋ ਏਕਤਾ, ਸੰਖੇਪ, ਗੂੜਾ, ਸਸਤਾ, ਦਲੇਰ।
ਉੱਤਰ :
ਫੁੱਟ, ਵਿਸਥਾਰ, ਛਿੱਕਾ, ਮਹਿੰਗਾ, ਡਰਪੋਕ।
ਪ੍ਰਸ਼ਨ 2.
ਵਿਰੋਧਾਰਥਕ ਸ਼ਬਦ ਲਿਖੋ
(ਉ) ਸੋਣਾ, ਅਜ਼ਾਦੀ, ਪਿਆਰ, ਸੰਜੋਗ, ਚੁਸਤ।
(ਅ) ਜੋੜਨਾ, ਠੰਢੀ, ਥੋੜਾ, ਹੌਲੀ, ਦੁੱਖ।
(ਇ) ਅਜ਼ਾਦੀ, ਮਿਲਾਪ, ਦੁੱਖ, ਤੋੜਨਾ, ਅਗਲਾ।
(ਸ) ਝਟਕਾ, ਠਰਨਾ, ਗੁਣ, ਦਲੇਰ, ਪਰਗਟ।
(ਹ) ਸੁਚੱਜਾ, ਨਿਕੰਮਾ, ਸਰਕਾਰੀ, ਆਰੰਭ, ਆਦਰ।
(ਕ) ਸੋਗ, ਸੁਚੱਜਾ, ਚੜ੍ਹਦਾ, ਢਾਹੂ, ਪਾਪ।
(ਖ) ਸੰਝ, ਬੇਈਮਾਨ, ਕਾਹਲਾ, ਪਵਿੱਤਰ, ਫਿੱਕਾ।
(ਗ) ਉਸਤਤ, ਉਧਾਰ, ਸੱਜਰ, ਦੁਰਾਚਾਰ, ਕਠੋਰ।
(ਘ) ਆਪਣਾ, ਸਮੀ, ਸ਼ਰਾਬੀ, ਆਦਿ, ਕੁੜੱਤਣ।
(ੴ) ਆਮਦਨ, ਅਮਨ, ਗੁਪਤ, ਉੱਦਮੀ, ਮੁਲਾਇਮ।
(ਚ) ਉੱਘਾ, ਓਪਰਾ, ਆਕੜ, ਅੱਲਾ, ਏਕਾ।
(ਛ) ਸੜੀਅਲ, ਕੋਰਾ, ਸੰਖੇਪ, ਖਚਰਾ, ਗੂੜਾ।
(ਜ) ਸੁਚੱਜਾ, ਹੋਛਾ, ਕਾਰੀਗਰ, ਸਖੀ, ਨਕਲ ਨੂੰ
(ਝ) ਸ਼ਹਿਰੀ, ਸੱਚ, ਆਦਰ, ਅੰਨਾ, ਹੋਠਾਂ।
(ਵ) ਉਸਤਤ, ਏਕਾ, ਸੰਗ, ਕੋਮਲ, ਗੂੜ੍ਹਾ।
(ਟ) ਅੰਦਰ, ਸੱਜਰਾ, ਹਾਨੀ, ਹਾੜੀ, ਨਰਮ।
(ਠ) ਊਣਾ, ਅੰਨ੍ਹਾ, ਆਮ, ਸਕਾ, ਕਪੁੱਤਰ।
(ਡ) ਹਮਾਇਤ, ਤਜਰਬੇਕਾਰ, ਸੰਯੋਗ, ਪ੍ਰਗਟ, ਬਲਵਾਨ।
(ਢ) ਸ਼ਹਿਰੀ, ਸੱਜਰ, ਹੌਲਾ, ਕੋਰਾ, ਭੋਲਾ।
ਉੱਤਰ :
(ਉ) ਜਾਗਣਾ, ਗੁਲਾਮੀ, ਵੈਰ, ਵਿਯੋਗ, ਸੁਸਤ !
(ਅ) ਤੋੜਨਾ, ਤੱਤੀ, ਬਹੁਤਾ, ਤੇਜ਼, ਸੁਖ
(ਬ) ਗੁਲਾਮੀ, ਵਿਛੋੜਾ, ਸੁਖ, ਜੋੜਨਾ, ਪਿਛਲਾ।
(ਸ) ਹਲਾਲ ਕੁੱਠਾ, ਤਪਣਾ, ਔਗੁਣ, ਡਰਪੋਕ, ਗੁਪਤ।
(ਹ) ਕੁਚੱਜਾ, ਮਾ, ਗੈਰ – ਸਰਕਾਰੀ, ਅੰਤ, ਨਿਰਾਦਰ।
(ਕ) ਖ਼ੁਸ਼ੀ, ਕੁਚੱਜਾ, ਲਹਿੰਦਾ, ਉਸਾਰੂ, ਪੁੰਨ।
(ਖ) ਸਵੇਰ, ਈਮਾਨਦਾਰ, ਧੀਰਾ, ਅਪਵਿੱਤਰ, ਗੁੜਾ।
(ਗ) ਨਿੰਦਿਆ, ਨਕਦ, ਤੋਕੜ, ਸਦਾਚਾਰ, ਕੋਮਲ।
(ਘ) ਪਰਾਇਆ, ਸੁੰਮ, ਸੋਫ਼ੀ, ਅੰਤ, ਮਿਠਾਸ।
(ਝ) ਖ਼ਰਚ, ਜੰਗ, ਪ੍ਰਗਟ, ਆਲਸੀ, ਖੁਰਦਰਾ।
(ਚ) ਲੁਕਿਆ – ਛਿਪਿਆ (ਅਗਿਆਤ), ਜਾਣੂ, ਹਲੀਮੀ, ਪੱਕਾ, ਫੁੱਟ।
(ਛ) ਹਸਮੁੱਖ, ਧੋਤਾ, ਵਿਸਥਾਰ, ਸਿੱਧਾ (ਭੋਲਾ), ਛਿੱਕਾ
(ਜ) ਕੁਚੱਜਾ, ਗੰਭੀਰ, ਅਨਾੜੀ, ਸੂਮ, ਅਸਲ।
(ਝ) ਪੇਂਡੂ, ਝੂਠ, ਨਿਰਾਦਰ, ਸੁਜਾਖਾ, ਉੱਤੇ।
(ਵ) ਨਿੰਦਿਆ, ਫੁੱਟ, ਕੁਸੰਗ, ਕੁਰੱਖ਼ਤ, ਫਿੱਕਾ।
(ਟ) ਬਾਹਰ, ਬੇਹਾ, ਲਾਭ, ਸਾਉਣੀ, ਸਖ਼ਤ।
(ਠ) ਭਰਿਆ, ਸੁਜਾਖਾ, ਖ਼ਾਸ, ਮੁੜ੍ਹਿਆ, ਸਪੁੱਤਰ।
(ਡ) ਵਿਰੋਧ, ਨਾਤਜਰਬੇਕਾਰ, ਵਿਯੋਗ, ਗੁਪਤ, ਬਲਹੀਨ।
(ਢ) ਪੇਂਡੂ ਤੋਕੜ, ਭਾਰਾ, ਧੋਤਾ, ਖਚਰਾ।