Punjab State Board PSEB 8th Class Punjabi Book Solutions Punjabi Grammar Visheshan, Vyakarana ਵਿਸ਼ੇਸ਼ਣ Textbook Exercise Questions and Answers.
PSEB 8th Class Punjabi Grammar ਵਿਸ਼ੇਸ਼ਣ (1st Language)
ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉਦਾਹਰਨਾਂ ਸਹਿਤ ਉੱਤਰ ਦਿਓ !
ਜਾਂ
ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਅਤੇ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 106)
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ? ਵਾਕਾਂ ਦੇ ਸਾਹਮਣੇ ਲਿਖੋ –
ਵਾਕ – ਵਿਸ਼ੇਸ਼ਣ – ਕਿਸਮ
(ਉ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ। ਚੌਥਾ – ਸੰਖਿਆਵਾਚਕ ਵਿਸ਼ੇਸ਼ਣ
(ਅ) ਇਹ ਕੱਪੜਾ ਦੋ ਮੀਟਰ ਲੰਮਾ ਹੈ। ……………………………………………..
(ਈ) ਅਹੁ ਸਾਡਾ ਘਰ ਹੈ। ……………………………………………..
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਓ। ……………………………………………..
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ। ……………………………………………..
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ। ……………………………………………..
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ। ……………………………………………..
(ਗ) ਉਸ ਕੋਲ ਪੰਜਾਹ ਰੁਪਏ ਹਨ। ……………………………………………..
ਉੱਤਰ :
(ਉ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ,
(ਅ) ਦੋ – ਸੰਖਿਆਵਾਚਕ ਵਿਸ਼ੇਸ਼ਣ,
(ਈ) ਅਹੁ – ਨਿਸ਼ਚੇਵਾਚਕ ਵਿਸ਼ੇਸ਼ਣ,
(ਸ) ਥੋੜ੍ਹਾ – ਪਰਿਮਾਣਵਾਚਕ ਵਿਸ਼ੇਸ਼ਣ,
(ਹ) ਬੜੀ ਚਲਾਕ ਗੁਣਵਾਚਕ ਵਿਸ਼ੇਸ਼ਣ,
(ਕ) ਮੇਰਾ – ਪੜਨਾਂਵੀ ਵਿਸ਼ੇਸ਼ਣ, ਨੀਲੇ – ਗੁਣਵਾਚਕ ਵਿਸ਼ੇਸ਼ਣ,
(ਖ) ਬਥੇਰੀਆਂ – ਸੰਖਿਆਵਾਚਕ ਵਿਸ਼ੇਸ਼ਣ,
(ਗ) ਪੰਜਾਹ – ਸੰਖਿਆਵਾਚਕ ਵਿਸ਼ੇਸ਼ਣ।
ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।
(ਅ) ਹੁ ਘਰ ਬੜਾ ਸਾਫ਼ – ਸੁਥਰਾ ਹੈ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ।
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ।
(ਹ) ਥੋੜ੍ਹਾ ਠਹਿਰ ਜਾਓ, ਮੈਂ ਵੀ ਤੁਹਾਡੇ ਨਾਲ ਚਲਦੀ ਹਾਂ।
(ਕ) ਰੋਹਿਤ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ – ਗੁਣਵਾਚਕ ਵਿਸ਼ੇਸ਼ਣ।
(ਅ) ਬੜਾ ਸਾਫ਼ – ਸੁਥਰਾ – ਗੁਣਵਾਚਕ ਵਿਸ਼ੇਸ਼ਣ।
(ਇ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ।
(ਸ) ਦਸ ਲੱਖ – ਸੰਖਿਆਵਾਚਕ ਵਿਸ਼ੇਸ਼ਣ।
(ਹ) ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ।
(ਕ) ਸਭ ਤੋਂ ਵਧੀਆ – ਗੁਣਵਾਚਕ ਵਿਸ਼ੇਸ਼ਣ !
ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਗੁਣਵਾਚਕ, ਸੰਖਿਅਕ, ਪਰਿਮਾਣਵਾਚਕ, ਨਿਸਚੇਵਾਚਕ ਅਤੇ ਪੜਨਾਵੀਂ ਵਿਸ਼ੇਸ਼ਣ ਚੁਣੋ
ਅਹਿ, ਦਸ, ਸੋਹਣਾ, ਕੌਣ, ਆਹ, ਪਹਿਲਾ, ਜ਼ਰਾ ਕੁ, ਅੱਧਾ, ਇਹ, ਮੌਕਾ, ਕੀ, ਦੂਜਾ, ਕਈ, ਕਿੰਨਾ, ਸਾਰਾ, ਬਹੁਤ ਸਾਰਾ, ਪਤਲਾ, ਕਿਹੜੀ, ਭੈੜਾ, ਜਿਹੜੀ, ਰੀਣ ਕੁ, ਕਾਲਾ, ਜੋ, ਬਹਾਦਰ, ਥੋੜ੍ਹਾ ਬਹੁਤਾ, ਦੋ – ਦੋ, ਕਿੰਨਾ, ਦੋਵੇਂ, ਥੋੜੇ, ਤੁਹਾਡਾ, ਪੱਕਾ, ਮੇਰਾ, ਛਿੱਕਾ, ਸੇਰ ਕੁ, ਪੰਦਰਾਂ, ਚੰਗਾ, ਬਥੇਰਾ, ਤਿੰਨੇ, ਕਮਜ਼ੋਰ, ਚੱਪਾ ਕੁ, ਗਿੱਠ ਭਰ, ਹਾਂਹ, ਵੀਹਾਂ ਦੇ ਵੀਹ, ਕੁੱਝ, ਔਹ, ਪੌਣਾ, ਉਨ੍ਹਾਂ ਸਾਰੇ।
ਉੱਤਰ :
- ਗੁਣਵਾਚਕ ਵਿਸ਼ੇਸ਼ਣ – ਸੋਹਣਾ, ਮੋਟਾ, ਪਤਲਾ, ਭੈੜਾ, ਕਾਲਾ, ਬਹਾਦਰ, ਪੱਕਾ, ਛਿੱਕਾ, ਚੰਗਾ, ਕਮਜ਼ੋਰ।
- ਸੰਖਿਅਕ ਵਿਸ਼ੇਸ਼ਣ – ਦਸ, ਪਹਿਲਾ, ਅੱਧਾ, ਦੂਜਾ, ਕਈ, ਦੋ – ਦੋ, ਥੋੜੇ, ਪੰਦਰਾਂ, ਤਿੰਨੇ, ਵੀਹਾਂ ਦੇ ਵੀਹ, ਪੌਣਾ, ਸਾਰੇ।
- ਪਰਿਮਾਣਵਾਚਕ ਵਿਸ਼ੇਸ਼ਣ – ਜ਼ਰਾ ਕੁ, ਕਿੰਨਾ, ਸਾਰਾ, ਬਹੁਤ ਸਾਰਾ, ਰੀਣ ਕੁ, ਥੋੜਾ, ਬਹੁਤਾ, ਕਿੰਨਾ, ਸੇਰ ਕੁ, ਬਥੇਰਾ, ਚੱਪਾ ਕੁ, ਗਿੱਠ ਭਰ, ਕੁਝ ਆਦਿ।
- ਨਿਸਚੇਵਾਚਕ ਵਿਸ਼ੇਸ਼ਣ – ਅਹਿ, ਆਹ, ਇਹ, ਹਾਹ, ਔਹ, ਉਨ੍ਹਾਂ।
- ਪੜਨਾਵੀਂ ਵਿਸ਼ੇਸ਼ਣ – ਕੌਣ, ਕੀ, ਕਿਹੜੀ, ਜਿਹੜੀ, ਜੋ, ਤੁਹਾਡਾ, ਮੇਰਾ।
ਪ੍ਰਸ਼ਨ 5.
ਹੇਠ ਲਿਖੇ ਪੈਰੇ ਵਿਚੋਂ ਵਿਸ਼ੇਸ਼ਣ ਚੁਣੋ –
ਸਾਰੇ ਵਿਦਿਆਰਥੀ ਇਹ ਸਵਾਲ ਕੱਢ ਸਕਦੇ ਹਨ ਚਾਰ – ਚਾਰ ਮੁੰਡਿਆਂ ਦੀ ਟੋਲੀ ਖੇਡਾਂ ਕਰ ਰਹੀ ਹੈ। ਤੁਸੀਂ ਸਾਰਾ ਸਮਾਂ ਪੜ੍ਹਾਈ ਵਿਚ ਰੁੱਝੇ ਰਹਿੰਦੇ ਹੋ। ਕਦੀ – ਕਦੀ ਸੈਰ ਵੀ ਕਰਿਆ ਕਰੋ। ਦੋ – ਚਾਰ ਘੜੀਆਂ ਕੋਈ ਖੇਡ ਖੇਡ ਲਿਆ ਕਰੋ। ਇਉਂ ਸਿਹਤ ਠੀਕ ਰਹਿੰਦੀ ਹੈ।
ਉੱਤਰ :
ਸਾਰੇ – ਸੰਖਿਅਕ ਵਿਸ਼ੇਸ਼ਣ।ਇਹ – ਨਿਸਚੇਵਾਚਕ ਵਿਸ਼ੇਸ਼ਣ। ਚਾਰ – ਚਾਰ – ਸੰਖਿਅਕ ਵਿਸ਼ੇਸ਼ਣ ਸਾਰਾ – ਪਰਿਮਾਣਵਾਚਕ ਵਿਸ਼ੇਸ਼ਣ ( ਦੋ – ਚਾਰ – ਸੰਖਿਅਕ ਵਿਸ਼ੇਸ਼ਣ। ਕੋਈ – ਪੜਨਾਂਵੀਂ ਵਿਸ਼ੇਸ਼ਦੇ
ਪ੍ਰਸ਼ਨ 6.
ਹੇਠ ਲਿਖੇ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ ਲੰਮਾ, ਥੋੜਾ, ਸੁਰੀਲੀ, ਦਸਵਾਂ।
ਉੱਤਰ :
ਲੰਮਾ, ਸੁਰੀਲੀ – ਗੁਣਵਾਚਕ ਵਿਸ਼ੇਸ਼ਣ। ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ। ਦਸਵਾਂ – ਸੰਖਿਅਕ ਵਿਸ਼ੇਸ਼ਣ।