Punjab State Board PSEB 8th Class Punjabi Book Solutions Punjabi Grammar Yojaka, Vyakarana ਯੋਜਕ Textbook Exercise Questions and Answers.
PSEB 8th Class Punjabi Grammar ਯੋਜਕ (1st Language)
ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ? ਇਸ ਦੇ ਕਿੰਨੇ ਭੇਦ ਹਨ? ਉਦਾਹਰਨਾਂ ਸਹਿਤ ਉੱਤਰ ਦਿਓ।
ਜਾਂ
ਯੋਜਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 199)
ਪ੍ਰਸ਼ਨ 2.
ਇਨ੍ਹਾਂ ਵਿਚੋਂ ਅਧੀਨ ਯੋਜਕ ਚੁਣ ਕੇ ਲਿਖੋ ਤਾਂ ਜੋ, ਅਤੇ, ਦਾ, ਕਿਉਂਕਿ, ਦੀ।
ਉੱਤਰ :
ਤਾਂ ਜੋ, ਕਿਉਂਕਿ।
ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਸਮਾਨ ਤੇ ਅਧੀਨ ਯੋਜਕ ਚੁਣੋ
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ।
(ਅ) ਮੋਹਨ ਗ਼ਰੀਬ ਹੈ ਪਰ ਉਹ ਬੇਈਮਾਨ ਨਹੀਂ।
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ।
(ਸ) ਰੀਨਾ ਸਕਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ।
(ਹ) ਉਸ ਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ।
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ।
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੂ ਨਕਲ ਨਹੀਂ ਕਰਦਾ।
(ਗਿ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ।
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ।
(ਝ) ਤੂੰ ਜਾਵੇਂਗਾ ਤਾਂ ਉਹ ਆਵੇਗਾ।
ਉੱਤਰ :
(ਉ) ਅਤੇ – ਸਮਾਨ ਯੋਜਕ,
(ਅ) ਪਰ – ਸਮਾਨ ਯੋਜਕ,
(ਈ) ਤੇ – ਸਮਾਨ ਯੋਜਕ,
(ਸ) ਕਿਉਂਕਿ – ਅਧੀਨ ਯੋਜਕ,
(ਹ) ਤਾਂਕਿ – ਅਧੀਨ ਯੋਜਕ,
(ਕ) ਬਲਕਿ – ਸਮਾਨ ਯੋਜਕ,
(ਖ) ਪਰੰਤੂ – ਸਮਾਨ ਯੋਜਕ,
(ਗ) ਕਿ – ਅਧੀਨ ਯੋਜਕ,
(ਘ) ਤੇ – ਸਮਾਨ ਯੋਜਕ,
(ਝ) ਤਾਂ – ਅਧੀਨ ਯੋਜਕ।