This PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ will help you in revision during exams.
PSEB 8th Class Science Notes Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ
→ ਖੇਤ ਵਿੱਚ ਪੌਦਿਆਂ ਨੂੰ ਉਗਾਉਣਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਖੇਤੀ ਉਤਪਾਦਨ (Crop yield) ਕਹਾਉਂਦਾ ਹੈ ।
→ ਪੈਸੇ ਕਮਾਉਣ ਲਈ ਜਿਹੜੀ ਫ਼ਸਲ ਉਗਾਈ ਜਾਂਦੀ ਹੈ, ਉਸਨੂੰ ਨਕਦੀ ਫ਼ਸਲ (Cash crop) ਕਹਿੰਦੇ ਹਨ |
→ ਫ਼ਸਲ ਤੋਂ ਇਲਾਵਾ, ਸਬਜ਼ੀਆਂ, ਫ਼ਲ ਅਤੇ ਫੁੱਲ ਵੀ ਉਗਾਏ ਜਾਂਦੇ ਹਨ । ਇਹ ਹਾਰਟੀਕਲਚਰ (Horticulture) ਵਿਚ ਅਉਂਦੇ ਹਨ ।
→ ਪੌਦਿਆਂ ਦੇ ਠੀਕ ਢੰਗ ਨਾਲ ਵਾਧੇ ਲਈ ਪਾਣੀ ਆਕਸੀਜਨ, ਸੂਰਜੀ ਪ੍ਰਕਾਸ਼ ਅਤੇ ਪੋਸ਼ਕ ਤੱਤ ਜ਼ਰੂਰੀ ਹਨ ।
→ ਖੇਤੀ ਉਤਪਾਦਨ ਵਿਚ ਕੁੱਝ ਪੱਧਤੀਆਂ ਦਾ ਵਿਗਿਆਨਿਕ ਢੰਗ ਨਾਲ ਉਪਯੋਗ ਹੁੰਦਾ ਹੈ ।
→ ਭੂਮੀ ਨੂੰ ਨਰਮ ਅਤੇ ਸਮਤਲ ਕਰਨਾ ਮਿੱਟੀ ਤਿਆਰ ਕਰਨਾ ਜਾਂ ਜੁਤਾਈ ਕਹਾਉਂਦਾ ਹੈ । ਇਸ ਨਾਲ ਜੜਾਂ ਸੌਖਿਆਂ ਹੀ ਮਿੱਟੀ ਵਿੱਚ ਹੇਠਾਂ ਤੱਕ ਵੱਧਦੀਆਂ ਹਨ । 0 ਸਿੰਚਾਈ ਦੇ ਸਾਧਨ ਹਨ-ਖੂਹ, ਟਿਊਬਵੈੱਲ, ਤਲਾਬ, ਝੀਲਾਂ, ਦਰਿਆ, ਬੰਨ੍ਹ ਅਤੇ ਨਹਿਰਾਂ ।
→ ਸਿੰਚਾਈ ਦੀਆਂ ਆਧੁਨਿਕ ਵਿਧੀਆਂ ਹਨ-ਫੁਹਾਰਾ ਪ੍ਰਣਾਲੀ ਅਤੇ ਤੁਪਕਾ ਪ੍ਰਣਾਲੀ ।
→ ਪੌਦ (Seedling) ਜਾਂ ਪਨੀਰੀ ਵਿਚ ਛੋਟਾ ਪੌਦਾ ਹੁੰਦਾ ਹੈ । ਪੌਦ ਨੂੰ ਪੌਦੋਸ਼ਾਲਾ ਨਰਸਰੀ) ਵਿੱਚੋਂ ਖੇਤ ਵਿੱਚ ਬੀਜਣ ਨੂੰ ਬਿਜਾਈ ਕਹਿੰਦੇ ਹਨ ।
→ ਮਲੜ੍ਹ (Humus) ਕਾਰਬਨਿਕ ਪਦਾਰਥ ਤੋਂ ਬਣੀ ਮਿੱਟੀ ਦੀ ਉਪਰੀ ਸਤਹਿ ਹੈ ਜੋ ਪੌਦਿਆਂ ਅਤੇ ਪਸ਼ੂਆਂ ਦੇ ਅਪਸ਼ਿਸ਼ਟ ਦੇ ਅਪਘਟਨ ਤੋਂ ਬਣਦੀ ਹੈ ।
→ ਦੇਸੀ ਖਾਦ ਪੌਦਿਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ । ਰਸਾਇਣਿਕ ਖਾਦ ਇੱਕ ਰਸਾਇਣਿਕ ਮਿਸ਼ਰਣ ਹੈ ਜਿਸ ਵਿੱਚ ਪੋਟਾਸ਼ੀਅਮ, ਨਾਈਟਰੋਜਨ ਅਤੇ ਫਾਸਫੋਰਸ ਉੱਚਿਤ ਮਾਤਰਾ ਵਿੱਚ ਹੁੰਦੇ ਹਨ । ਦੇਸੀ ਖਾਦ ਅਤੇ ਰਸਾਇਣਿਕ ਖਾਦ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਕਰਦੇ ਹਨ ।
→ ਫ਼ਸਲ ਦੇ ਨਾਲ ਉੱਗਣ ਵਾਲੇ ਫਾਲਤੂ ਪੋਦੇ, ਨਦੀਨ (Pest) ਕਹਾਉਂਦੇ ਹਨ । ਇਹਨਾਂ ਨੂੰ ਨਦੀਨਨਾਸ਼ਕ (Pesticides) ਛਿੜਕ ਕੇ ਦੂਰ ਕੀਤਾ ਜਾਂਦਾ ਹੈ ।
→ ਕੀਟ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ ।
→ ਮੌਸਮ ਅਨੁਸਾਰ ਫ਼ਸਲਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ।
- ਰਬੀ (ਹਾੜੀ) ਅਤੇ
- ਖ਼ਰੀਫ਼ ਸਾਉਣੀ) ।
→ ਕਟਾਈ ਕਰਦੇ ਸਮੇਂ ਫ਼ਸਲ ਨੂੰ ਕੱਢਿਆ ਜਾਂਦਾ ਹੈ ਜਾਂ ਕੱਟਿਆ ਜਾਂਦਾ ਹੈ ।
→ ਦਾਣਿਆਂ ਨੂੰ ਤੂੜੀ ਤੋਂ ਵੱਖ ਕਰਨ ਦੀ ਵਿਧੀ ਨੂੰ ਥੈਸ਼ਿੰਗ (Threshing) ਕਹਿੰਦੇ ਹਨ । ਛੱਟਣ (Winnowing) ਵਿਧੀ ਨਾਲ ਦਾਣੇ ਤੂੜੀ ਤੋਂ ਵੱਖ ਕੀਤੇ ਜਾਂਦੇ ਹਨ ।
→ ਮਿਸ਼ਰਿਤ ਖੇਤੀ ਵਿੱਚ ਦੋ ਜਾਂ ਤਿੰਨ ਫ਼ਸਲਾਂ ਇੱਕ ਹੀ ਖੇਤ ਵਿੱਚ ਇਕੱਠੀਆਂ ਉਗਾਈਆਂ ਜਾਂਦੀਆਂ ਹਨ ।
→ ਗਾਂ, ਮੱਝ, ਪੋਲਟਰੀ ਪੰਛੀ ਅਤੇ ਮੱਛੀ ਦਾ ਪਾਲਨ, ਮਾਸ, ਅੰਡੇ ਅਤੇ ਦੁੱਧ ਵਰਗੇ ਖਾਦ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।
→ ਪਾਲਤੂ ਪਸ਼ੂਆਂ ਨੂੰ ਉੱਚਿਤ ਭੋਜਨ, ਆਵਾਸ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ ।
→ ਵਾਢੀ ਦੇ ਨਾਲ ਸੰਬੰਧਤ ਕੁੱਝ ਖ਼ਾਸ ਤਿਉਹਾਰ, ਜਿਵੇਂ ਪੋਂਗਲ, ਵਿਸਾਖੀ, ਹੋਲੀ, ਦੀਵਾਲੀ, ਨਵਅੰਨਿਆ ਅਤੇ ਬਿਹੂ ਜੁੜੇ ਹੋਏ ਹਨ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ –
- ਖੇਤੀ ਪੱਧਤੀਆਂ (Agriculture practices)-ਫਸਲ ਉਗਾਉਣ ਲਈ ਕਿਸਾਨਾਂ ਦੁਆਰਾ ਸਮੇਂ-ਸਮੇਂ ਤੇ ਵਰਤੇ ਜਾਂਦੇ ਕਈ ਕਿਰਿਆ ਕਲਾਪਾਂ ਨੂੰ ਖੇਤੀ ਪੱਧਤੀਆਂ ਕਹਿੰਦੇ ਹਨ ।
- ਮਿੱਟੀ ਦੀ ਤਿਆਰੀ (Preparation of soil)- ਫ਼ਸਲ ਉਗਾਉਣ ਤੋਂ ਪਹਿਲਾਂ ਮਿੱਟੀ ਨੂੰ ਪਲਟਨਾ, ਪੋਲਾ ਕਰਨਾ ਅਤੇ ਪੱਧਰਾ ਕਰਨਾ ਪੈਂਦਾ ਹੈ । ਇਸਨੂੰ ਜੋਤਨਾ ਕਹਿੰਦੇ ਹਨ ।
- ਬਿਜਾਈ (Sowing) -ਮਿੱਟੀ ਵਿੱਚ ਬੀਜ ਬੀਜਣ ਦੀ ਵਿਧੀ ਨੂੰ ਬਿਜਾਈ ਕਹਿੰਦੇ ਹਨ ।
- ਦੇਸੀ ਖਾਦ ਅਤੇ ਰਸਾਇਣਿਕ ਖਾਦ (Manures and fertilizers) -ਅਜਿਹੇ ਕਾਰਬਨਿਕ ਅਤੇ ਰਸਾਇਣਿਕ ਪਦਾਰਥ ਜੋ ਫ਼ਸਲ ਦੇ ਚੰਗੇ ਵਾਧੇ ਲਈ ਪੋਸ਼ਕ ਦੇ ਰੂਪ ਵਿੱਚ ਮਿੱਟੀ ਵਿੱਚ ਮਿਲਾਏ ਜਾਂਦੇ ਹਨ, ਦੇਸੀ ਖਾਦ ਅਤੇ | ਰਸਾਇਣਿਕ ਖਾਦ ਕਹਾਉਂਦੇ ਹਨ ।
- ਸਿੰਚਾਈ (Irrigation) -ਪੋਦਿਆਂ ਦੇ ਵਾਧੇ ਲਈ ਸਮੇਂ-ਸਮੇਂ ਤੇ ਪਾਣੀ ਦੇਣ ਦੀ ਵਿਧੀ ਨੂੰ ਸਿੰਚਾਈ ਕਹਿੰਦੇ ਹਨ ।
- ਕਟਾਈ (Harvesting-ਪੱਕੀ ਫ਼ਸਲ ਕੱਟਣ ਦੀ ਵਿਧੀ ਨੂੰ ਕਟਾਈ ਕਹਿੰਦੇ ਹਨ ।
- ਨਿਰਾਈ (Weeding)-ਖਰਪਤਵਾਰ ਨੂੰ ਖੇਤ ਤੋਂ ਬਾਹਰ ਕੱਢਣ ਦੀ ਵਿਧੀ ਨੂੰ ਨਿਰਾਈ ਕਹਿੰਦੇ ਹਨ ।
- ਭੰਡਾਰਨ (Storage) -ਫ਼ਸਲ ਦੇ ਦਾਣਿਆਂ ਨੂੰ ਵੱਡੇ-ਵੱਡੇ ਸਟੋਰਾਂ ਵਿੱਚ ਭੰਡਾਰਨ ਕੀਤਾ ਜਾਂਦਾ ਹੈ ।
- ਪਸ਼ੂਪਾਲਣ (Animal husbandry) -ਪਸ਼ੂਆਂ ਦੇ ਉੱਚਿਤ ਭੋਜਨ, ਆਵਾਸ ਅਤੇ ਦੇਖਭਾਲ ਨੂੰ ਪਸ਼ੂਪਾਲਨ |
- ਕਹਿੰਦੇ ਹਨ ਸਾਈਲੋਸ (Silos) – ਬੀਜਾਂ ਨੂੰ ਵੱਡੇ ਪੱਧਰ ਤੇ ਸਟੋਰ ਕਰਨ ਲਈ ਵਰਤੇ ਜਾਣ ਵਾਲੇ ਵੱਡੇ ਪਾਤਰ ਨੂੰ ਸਾਈਲੋਸ ਕਹਿੰਦੇ ਹਨ ।
- ਭੰਡਾਰ ਘਰ (Granaries) -ਵੱਡੇ-ਵੱਡੇ ਖੁੱਲ੍ਹੇ ਕਮਰੇ ਜਿੱਥੇ ਅਨਾਜ ਦੇ ਦਾਣਿਆਂ ਨੂੰ ਵੱਡੇ ਪੱਧਰ ਤੇ ਸੁਰੱਖਿਅਤ ਸੰਭਾਲ ਕੇ ਰੱਖਿਆ ਜਾਂਦਾ ਹੈ ।
- ਬ੍ਰਿਸ਼ਿੰਗ (Threshing)- ਭੂਸੇ ਤੋਂ ਅਨਾਜ ਦੇ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਥੈਸ਼ਿੰਗ ਕਹਿੰਦੇ ਹਨ ।
- ਨਦੀਨ (Weed) -ਫਾਲਤੂ ਪੌਦੇ ਜੋ ਖੇਤਾਂ ਵਿੱਚ ਆਪਣੇ ਆਪ ਉੱਗ ਜਾਂਦੇ ਹਨ, ਨੂੰ ਨਦੀਨ ਜਾਂ ਖਰਪਤਵਾਰ ਕਹਿੰਦੇ ਹਨ ।
- ਨਦੀਨਨਾਸ਼ਕ (Weedicides)-ਉਹ ਰਸਾਇਣ ਜੋ ਨਦੀਨਾਂ ਨੂੰ ਨਸ਼ਟ ਕਰਦੇ ਹਨ, ਨਦੀਨਨਾਸ਼ਕ ਕਹਾਉਂਦੇ ਹਨ|