This PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ will help you in revision during exams.
PSEB 8th Class Science Notes Chapter 2 ਸੂਖ਼ਮਜੀਵ-ਮਿੱਤਰ ਅਤੇ ਦੁਸ਼ਮਣ
→ ਸੂਖ਼ਮਜੀਵ (Microorganism) ਬਹੁਤ ਹੀ ਛੋਟੇ ਜੀਵ ਹਨ, ਜਿਨ੍ਹਾਂ ਨੂੰ ਸਿਰਫ਼ ਸੂਖ਼ਮਦਰਸ਼ੀ (Microscope) ਦੁਆਰਾ ਹੀ ਦੇਖਿਆ ਜਾ ਸਕਦਾ ਹੈ ।
→ ਸੂਖ਼ਮਜੀਵ ਹਰ ਤਰ੍ਹਾਂ ਦੇ ਹਾਲਤਾਂ ਵਿੱਚ ਜਿਊਂਦੇ ਰਹਿ ਸਕਦੇ ਹਨ, ਜਿਵੇਂ ਗਰਮ ਸ੍ਰੋਤਾਂ, ਬਰਫ਼ ਵਾਲਾ ਪਾਣੀ, ਲੁਣੀ ਪਾਣੀ, ਰੇਗਿਸਤਾਨੀ ਮਿੱਟੀ (Desert land) ਅਤੇ ਦਲਦਲੀ ਮਿੱਟੀ (Marshy land) ।
→ ਸੂਖ਼ਮਜੀਵਾਂ ਦਾ ਵਰਗੀਕਰਨ ਜੀਵਾਣੂ, ਉੱਲੀ, ਟੋਜੋਆ, ਕਾਈ ਅਤੇ ਵਿਸ਼ਾਣੂਆਂ ਵਿੱਚ ਕੀਤਾ ਜਾਂਦਾ ਹੈ ।
→ ਸੂਖ਼ਮਜੀਵ ਸਾਰੇ ਤਰ੍ਹਾਂ ਦੇ ਆਵਾਸਾਂ ਵਿੱਚ ਮਿਲ ਜਾਂਦੇ ਹਨ । ਆਮ ਕਰਕੇ ਇਹ ਇੱਕ-ਸੈੱਲੀ ਹੁੰਦੇ ਹਨ, ਪਰ | ਕਦੇ-ਕਦੇ ਲੜੀਆਂ ਅਤੇ ਸਮੂਹਾਂ ਵਿੱਚ ਵੀ ਮਿਲਦੇ ਹਨ |
→ ਸੂਖ਼ਮਜੀਵਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ।
→ ਸ਼ਖ਼ਮਜੀਵ ਹਰ ਜਗਾ ਮਿਲ ਜਾਂਦੇ ਹਨ ਅਤੇ ਬਹੁਤ ਛੋਟੇ ਹੁੰਦੇ ਹਨ ।
→ ਜੀਵਾਣੂ ਦੇ ਵਿਆਸ ਦਾ ਆਕਾਰ ਇਕ ਮਿਲੀਮੀਟਰ ਦੇ ਇੱਕ ਹਜ਼ਾਰਵੇਂ ਭਾਗ ਦਾ 1.25 ਗੁਣਾ ਹੈ ।
→ ਜੀਵਾਣੁ ਦੀਆਂ ਤਿੰਨ ਕਿਸਮਾਂ-
- ਡੰਡਾਨੁਮਾ
- ਗੋਲ ਅਤੇ
- ਕੁੰਡਲੀਦਾਰ ਹਨ ।
→ ਜੀਵਾਣੂ, ਸਵੈਪੋਸ਼ੀ ਅਤੇ ਪਰਪੋਸ਼ੀ ਹੋ ਸਕਦੇ ਹਨ ।
→ ਜੀਵਾਣੂ, ਕੋਸ਼ਿਕਾ ਵਿਖੰਡਨ ਜਾਂ ਦੋਹਰੇ ਵਿਖੰਡਨ ਨਾਲ ਪ੍ਰਜਨਣ ਕਰਦੇ ਹਨ ।
→ ਕਾਈਆਂ ਅਤੇ ਜੀਵਾਣੁਆਂ ਵਿੱਚ ਕਈ ਸਮਾਨਤਾਵਾਂ ਹਨ ।
→ ਸਾਈਨੋਬੈਕਟੀਰੀਆ ਵਾਤਾਵਰਨੀ ਨਾਈਟਰੋਜਨ ਨੂੰ ਸਥਿਰ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ ।
→ ਡਾਇਟਮ ਇਕ ਸੂਖ਼ਮ ਕਾਈ ਹੈ, ਜੋ ਝਰਨਿਆਂ, ਤਲਛੱਟੀ ਅਤੇ ਸਮੁੰਦਰਾਂ ਵਿੱਚ ਮਿਲਦਾ ਹੈ ।
→ ਉੱਲੀ, ਪਰਜੀਵੀ ਅਤੇ ਮ੍ਰਿਤਜੀਵੀ ਹੁੰਦੇ ਹਨ ।
→ ਕੁੱਝ ਉੱਲੀਆਂ ਖਾਧ ਪਦਾਰਥਾਂ, ਚਮੜਾ, ਕਾਗ਼ਜ਼ ਅਤੇ ਕੱਪੜੇ ਨੂੰ ਨਸ਼ਟ ਕਰਦੇ ਹਨ ਅਤੇ ਕੁੱਝ ਫ਼ਸਲ ਅਤੇ ਜਾਨਵਰਾਂ ਦੇ ਲਈ ਘਾਤਕ ਹੁੰਦੇ ਹਨ ।
→ ਖਮੀਰ (yeast) ਇੱਕ-ਸੈੱਲੀ ਅਤੇ ਪਰਜੀਵੀ ਉੱਲੀਆਂ ਹਨ, ਜਿਸਦੀ ਵਰਤੋਂ ਕਿਣਵਨ (Fermentation) ਦੁਆਰਾ ਬੀਅਰ, ਸ਼ਰਾਬ ਅਤੇ ਦੂਸਰੇ ਫ਼ਿਕਸ ਪੇਅ ਪਦਾਰਥ) ਬਣਾਉਣ ਵਿੱਚ ਕੀਤਾ ਜਾਂਦਾ ਹੈ ।
→ ਵਿਸ਼ਾਣੂ (Virus) ਇੱਕ-ਸੈੱਲੀ ਮ੍ਰਿਤਜੀਵੀ ਹਨ ਜੋ ਸੈੱਲ ਵਿੱਚ ਗੁਣਾ ਕਰਨ ਦੀ ਸਮਰੱਥਾ ਰੱਖਦਾ ਹੈ । 9 ਪੋਟੋਜ਼ੋਆ (Protozoa) ਇੱਕ-ਸੈਂਲੀ ਸੂਖ਼ਮਜੀਵ ਹੈ ਜੋ ਪੇਚਿਸ਼ ਅਤੇ ਮਲੇਰੀਆ ਵਰਗੇ ਰੋਗ ਫੈਲਾਉਂਦੇ ਹਨ ।
→ ਭੋਜਨ ਦਾ ਵਿਸ਼ੈਲਾਪਣ (Food poisoning) ਸੂਖ਼ਮਜੀਵਾਂ ਦੁਆਰਾ ਨਸ਼ਟ ਕੀਤੇ ਭੋਜਨ ਨੂੰ ਖਾਣ ਨਾਲ ਹੁੰਦੀ ਹੈ ।
→ ਭੋਜਨ ਤੇ ਵਾਧਾ ਕਰਨ ਵਾਲੇ ਸੂਖ਼ਮਜੀਵ ਜ਼ਹਿਰੀਲੇ ਪਦਾਰਥ ਪੈਦਾ ਕਰਦੇ ਹਨ ।
→ ਭੋਜਨ ਦੇ ਸੁਰੱਖਿਅਣ ਦੇ ਮੁੱਖ ਤਰੀਕੇ ਹਨ-ਰਸਾਇਣਿਕ ਤਰੀਕਾ ਜਿਸ ਵਿੱਚ ਨਮਕ ਮਿਲਾਉਣਾ, ਚੀਨੀ ਮਿਲਾਉਣਾ, ਤੇਲ ਅਤੇ ਸਿਰਕਾ ਮਿਲਾਉਣਾ, ਗਰਮ ਅਤੇ ਠੰਡਾ ਕਰਨ ਦੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ-
- ਪ੍ਰੋਟੋਜ਼ੋਆ (Protozoa)- ਇਹ ਇਕ ਸੂਖ਼ਮਜੀਵ ਹੈ ਜੋ ਪੇਚਿਸ ਅਤੇ ਮਲੇਰੀਆ ਵਰਗੇ ਰੋਗ ਫੈਲਾਉਂਦਾ ਹੈ ।
- ਉੱਲੀ (Fungi) – ਉੱਲੀ ਸੂਖ਼ਮਜੀਵ ਪੈਂਦੇ ਹਨ ਜੋ ਹਰੇ ਨਹੀਂ ਹੁੰਦੇ ਅਤੇ ਖਾਧ ਪਦਾਰਥਾਂ ਨੂੰ ਦੂਸ਼ਿਤ ਕਰਦੇ ਹਨ ।
- ਵਿਸ਼ਾਣੂ (Virus)- ਇਹ ਸੂਖ਼ਮਜੀਵ ਸਜੀਵ ਅਤੇ ਨਿਰਜੀਵ ਦੀ ਸੀਮਾ ਰੇਖਾ ਤੇ ਹੈ । ਇਹ ਸਿਰਫ਼ ਪੋਸ਼ੀ (host) ਦੇ ਸਰੀਰ ਵਿੱਚ ਹੀ ਪ੍ਰਜਨਣ ਕਰਦੇ ਹਨ।
- ਜੀਵਾਣੂ (Bacteria)-ਇਹ ਸੂਖ਼ਮਜੀਵ ਸਾਰੀਆਂ ਥਾਂਵਾਂ ਤੇ ਮਿਲ ਜਾਂਦੇ ਹਨ ਅਤੇ ਆਕਾਰ ਵਿੱਚ ਬਹੁਤ ਛੋਟੇ ਹੁੰਦੇ ਹਨ । ਇਹ ਪੋਸ਼ਣ ਦੇ ਆਧਾਰ ਦੇ ਸਵੈਪੋਸ਼ੀ ਅਤੇ ਪਰਪੋਸ਼ੀ ਹੁੰਦੇ ਹਨ ।
- ਖਮੀਰ (Yeast) ਖਮੀਰ ਇੱਕ-ਸੈੱਲੀ ਉੱਲੀਆਂ ਹਨ ਜੋ ਕਿਣਵਨ ਦੁਆਰਾ ਬੀਅਰ, ਸ਼ਰਾਬ ਅਤੇ ਦੁਸਰੇ ਪੀਣ ਵਾਲੇ ਪਦਾਰਥ (ਛਿੰਕਸ ਬਣਾਉਣ ਦੇ ਕੰਮ ਆਉਂਦਾ ਹੈ ।
- ਰਾਈਜ਼ੋਬੀਅਮ (Rhizobium) -ਇਹ ਇੱਕ ਜੀਵਾਣੂ ਹੈ ਜੋ ਨਾਈਟਰੋਜਨ ਸਥਿਰੀਕਰਨ ਵਿੱਚ ਸਹਾਇਕ ਹੁੰਦਾ ਹੈ । ਇਹ ਫਲੀਦਾਰ ਪੌਦਿਆਂ ਦੀਆਂ ਜੜ੍ਹ ਗ੍ਰੰਥੀਆਂ ਵਿੱਚ ਪਾਇਆ ਜਾਂਦਾ ਹੈ ।
- ਮਿੱਟੀ ਦਾ ਉਪਜਾਊਪਣ (Soil fertility)-ਮਿੱਟੀ ਵਿੱਚ ਨਾਈਟਰੋਜਨ ਪੋਸ਼ਕ ਤੱਤ ਦੀ ਅਪੂਰਤੀ ਹੀ ਮਿੱਟੀ ਦਾ ਉਪਜਾਊਪਣ ਹੈ । ਇਹ ਜੀਵਾਣੂ ਅਤੇ ਨੀਲੇ ਹਰੇ ਭਾਈ ਦੁਆਰਾ ਹੁੰਦੀ ਹੈ ।
- ਸੂਖ਼ਮ ਜੀਵ (Micro organism)-ਬਹੁਤ ਛੋਟੇ ਜੀਵ ਜਿਨ੍ਹਾਂ ਨੂੰ ਨੰਗੀਆਂ ਅੱਖਾਂ ਦੁਆਰਾ ਨਹੀਂ ਦੇਖਿਆ ਜਾ ਸਕਦਾ । ਇਹਨਾਂ ਨੂੰ ਸਿਰਫ਼ ਸੂਖ਼ਮਦਰਸ਼ੀ ਦੁਆਰਾ ਹੀ ਦੇਖਿਆ ਜਾ ਸਕਦਾ ਹੈ । ਇਹ ਸਾਰੇ ਤਰ੍ਹਾਂ ਦੇ ਆਵਾਸਾਂ ਵਿੱਚ ਰਹਿੰਦੇ ਹਨ ।
- ਲੈਕਟੋਬੇਸੀਲਸ (Lactobacillus)-ਦੁੱਧ ਵਿੱਚ ਮਿਲਣ ਵਾਲੇ ਜੀਵਾਣੂ, ਜੋ ਦਹੀਂ ਜਮਾਉਣ ਵਿੱਚ ਸਹਾਇਕ ਹੁੰਦੇ ਹਨ, ਲੈਕਟੋਬੇਸੀਲਸ ਕਹਾਉਂਦੇ ਹਨ।
- ਵਾਹਕ (Carriers)-ਵਾਹਕ ਉਹ ਕੀਟ ਜਾਂ ਦੂਸਰੇ ਜੀਵ ਹਨ ਜੋ ਰੋਗ ਫੈਲਾਉਣ ਵਾਲੇ ਸੂਖ਼ਮਜੀਵਾਂ ਦਾ ਸੰਚਾਰਨ ਕਰਦੇ ਹਨ ।
- ਪ੍ਰਤੀਰੱਖਿਅਕ (Antibodies)-ਜਦੋਂ ਰੋਗਾਣੂ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਸਰੀਰ ਰੋਗਾਣੂਆਂ ਨਾਲ ਲੜਨ ਲਈ ਪ੍ਰਤੀਰੱਖਿਅਕ ਪੈਦਾ ਕਰਦਾ ਹੈ।
- ਟੀਕਾ (Vaccine) -ਇਹ ਮ੍ਰਿਤ ਜਾਂ ਕਮਜ਼ੋਰ ਸੂਖ਼ਮਜੀਵ ਹਨ ਜਿਨ੍ਹਾਂ ਨੂੰ ਸਿਹਤਮੰਦ ਸਰੀਰ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ ।
- ਰੋਗਾਣੂ (Pathogen)-ਰੋਗ ਫੈਲਾਉਣ ਵਾਲੇ ਸੂਖ਼ਮਜੀਵ ਰੋਗਾਣੂ ਕਹਾਉਂਦੇ ਹਨ ।
- ਕਿਣਵਨ (Termentation)-ਚੀਨੀ ਨੂੰ ਸੂਖ਼ਮਜੀਵ ਖਮੀਰ ਦੁਆਰਾ ਐਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕਿਣਵਨ ਕਿਹਾ ਜਾਂਦਾ ਹੈ ।
- ਨਾਈਟਰੋਜਨ ਸਥਿਰੀਕਰਨ (Fixation of Nitrogen) -ਸੂਖ਼ਮਜੀਵਾਂ ਦੁਆਰਾ ਵਾਯੂਮੰਡਲੀ ਨਾਈਟਰੋਜਨ ਨੂੰ | ਨਾਈਟਰਾਈਟ ਅਤੇ ਨਾਈਟਰੇਟ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਨਾਈਟਰੋਜਨ ਸਥਿਰੀਕਰਨ ਕਹਿੰਦੇ ਹਨ । ਇਹ ਰਾਈਜ਼ੋਬੀਅਮ ਜੀਵਾਣੂਆਂ ਦੁਆਰਾ ਸੰਭਵ ਹੁੰਦਾ ਹੈ ।
- ਨਾਈਟਰੋਜਨ ਚੱਕਰ (Nitrogen Cycle)-ਵਾਯੂਮੰਡਲੀ ਨਾਈਟਰੋਜਨ ਦਾ ਸਥਿਰੀਕਰਨ, ਨਾਈਟਰੀਫਿਕੇਸ਼ਨ, ਡੀਨਾਈਟਰੀਫਿਕੇਸ਼ਨ ਆਦਿ ਕਿਰਿਆਵਾਂ ਦੇ ਬਾਅਦ ਵਾਪਸ ਨਾਈਟਰੋਜਨ ਦੇ ਰੂਪ ਵਿੱਚ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨਾ ਹੀ ਨਾਈਟਰੋਜਨ ਚੱਕਰ ਹੈ ।