PSEB 8th Class Science Solutions Chapter 16 ਪ੍ਰਕਾਸ਼

Punjab State Board PSEB 8th Class Science Book Solutions Chapter 16 ਪ੍ਰਕਾਸ਼ Textbook Exercise Questions, and Answers.

PSEB Solutions for Class 8 Science Chapter 16 ਪ੍ਰਕਾਸ਼

PSEB 8th Class Science Guide ਪ੍ਰਕਾਸ਼ Textbook Questions and Answers

ਪ੍ਰਸ਼ਨ 1.
ਮੰਨ ਲਓ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਹੋ । ਕੀ ਤੁਸੀਂ ਕਮਰੇ ਵਿੱਚ ਵਸਤੂਆਂ ਨੂੰ ਵੇਖ ਸਕਦੇ ਹੋ ? ਕੀ ਤੁਸੀਂ ਕਮਰੇ ਦੇ ਬਾਹਰ ਵਸਤੂਆਂ ਨੂੰ ਵੇਖ ਸਕਦੇ ਹੋ ? ਵਿਆਖਿਆ ਕਰੋ ।
ਉੱਤਰ-
ਨਹੀਂ, ਹਨੇਰੇ ਵਿੱਚ ਕੁੱਝ ਵਿਖਾਈ ਨਹੀਂ ਦਿੰਦਾ ਕਿਉਂਕਿ ਕਮਰੇ ਵਿੱਚ ਪਈ ਵਸਤੂ ਤੇ ਕੋਈ ਪ੍ਰਕਾਸ਼ ਨਹੀਂ ਪੈਂਦਾ ਅਤੇ ਨਾ ਹੀ ਉਹ ਖ਼ੁਦ ਪ੍ਰਕਾਸ਼ ਉਤਸਰਜਿਤ ਕਰ ਰਹੀ ਹੈ । ਇਸ ਲਈ ਹਨੇਰੇ ਕਮਰੇ ਵਿੱਚ ਕੁੱਝ ਨਹੀਂ ਦਿਖਾਈ ਦਿੰਦਾ | ਕਮਰੇ ਦੇ ਬਾਹਰ ਵਸਤੂਆਂ ਵਿਖਾਈ ਦੇ ਸਕਦੀਆਂ ਹਨ, ਜੇ ਉਹਨਾਂ ਤੇ ਪ੍ਰਕਾਸ਼ ਦੀਆਂ ਕਿਰਨਾਂ ਆਪਾਤੀ ਹੋਣ ਜਾਂ ਉਹ ਆਪਣਾ ਪ੍ਰਕਾਸ਼ ਉਤਸਰਜਿਤ ਕਰਨ ।

ਪ੍ਰਸ਼ਨ 2.
ਨਿਯਮਿਤ ਅਤੇ ਖਿੱਲਰਵਾਂ ਪਰਾਵਰਤਨ ਵਿੱਚ ਅੰਤਰ ਦੱਸੋ । ਕੀ ਖਿੱਲਰਵੇਂ ਪਰਾਵਰਤਨ ਦਾ ਅਰਥ ਹੈ ਕਿ ਪਰਾਵਰਤਨ ਦੇ ਨਿਯਮ ਫੇਲ੍ਹ ਹੋ ਗਏ ਹਨ ?
ਉੱਤਰ-
ਨਿਯਮਿਤ ਅਤੇ ਖਿੱਲਰਵੇਂ ਪਰਾਵਰਤਨ ਵਿੱਚ ਅੰਤਰ-

ਨਿਯਮਿਤ ਪਰਾਵਰਤਨ ਖਿੱਲਰਵਾਂ ਪਰਾਵਰਤਨ
(i) ਸਮਤਲ ਅਤੇ ਮੁਲਾਇਮ ਸੜਾ ਤੇ ਪਰਾਵਰਤਨ ਹੁੰਦਾ ਹੈ । (i) ਖੁਰਦਰੀ ਸੜਾ ਤੋਂ ਪਰਾਵਰਤਨ ਹੁੰਦਾ ਹੈ ।
(ii) ਪਰਾਵਰਤਿਤ ਕਿਰਨਾਂ ਸਮਾਂਤਰ ਹੁੰਦੀਆਂ ਹਨ । (ii) ਪਰਾਵਰਤਿਤ ਕਿਰਨਾਂ ਅਸਮਾਂਤਰ ਹੁੰਦੀਆਂ ਹਨ ।

ਵਿਸਰਿਤ ਪਰਾਵਰਤਨ ਸਮੇਂ ਪਰਾਵਰਤਨ ਦੇ ਨਿਯਮ ਦਾ ਫੇਲ੍ਹ ਹੋਣਾ ਸਹੀਂ ਹੈ | ਅਜਿਹਾ ਸਤਾ ਦੀਆਂ ਅਨਿਯਮਿਤਤਾਵਾਂ ਦੇ ਕਾਰਨ ਹੈ ।

ਪ੍ਰਸ਼ਨ 3.
ਹੇਠ ਵਿੱਚੋਂ ਹਰ ਇੱਕ ਥਾਂ ਤੇ ਲਿਖੋ, ਜੇ ਪ੍ਰਕਾਸ਼ ਦੀ ਇੱਕ ਸਮਾਨ-ਅੰਤਰ ਕਿਰਨ-ਪੁੰਜ ਇਨ੍ਹਾਂ ਨਾਲ ਟਕਰਾਏ ਤਾਂ ਨਿਯਮਿਤ ਪਰਾਵਰਤਨ ਹੋਵੇਗਾ ਜਾਂ ਖ਼ਿਲਰਵਾਂ ਪਰਾਵਰਤਨ ਹੋਵੇਗਾ | ਹਰ ਇੱਕ ਸਥਿਤੀ ਵਿੱਚ ਆਪਣੇ ਉੱਤਰ ਦੀ ਉੱਚਿਤਤਾ ਦੱਸੋ ।
(ੳ) ਪਾਲਿਸ਼ ਕੀਤੀ ਹੋਈ ਲੱਕੜੀ ਦਾ ਮੇਜ਼
(ਆ) ਚੱਕ ਪਾਊਡਰ
(ੲ) ਗੱਤੇ ਦੀ ਸਤ੍ਹਾ
(ਸ) ਸੰਗਮਰਮਰ ਦੇ ਫਰਸ਼ ਉੱਤੇ ਖਿੱਲਰਿਆ ਪਾਣੀ ॥
(ਹ) ਦਰਪਣ
(ਕ) ਕਾਗਜ਼ ਦਾ ਟੁਕੜਾ ।
ਉੱਤਰ-
(ੳ) ਪਾਲਿਸ਼ ਯੁਕਤ ਲੱਕੜੀ ਦਾ ਮੇਜ਼-ਨਿਯਮਿਤ ਪਰਾਵਰਤਨ ਕਿਉਂਕਿ ਲੱਕੜੀ ਦੇ ਮੇਜ਼ ਦੀ ਸਤਾ ਪਾਲਿਸ਼ ਹੋਣ ਤੋਂ ਇਲਾਵਾ ਸਮਤਲ ਵੀ ਹੈ ।
(ਅ) ਚੱਕ ਪਾਊਡਰ-ਸਹਿਤ ਪਰਾਵਰਤਨ ਕਿਉਂਕਿ ਚਾਕ ਪਾਊਡਰ ਖੁਰਦੁਰੀ ਸੜਾ ਪ੍ਰਦਾਨ ਕਰਦਾ ਹੈ ।
(ੲ)ਗੱਤੇ ਦੀ ਸੜਾ-ਵਿਸਰਿਤ ਪਰਾਵਰਤਨ, ਸੜਾ ਤੇ ਮੌਜੂਦ ਅਨਿਯਮਿਤਤਾਵਾਂ ਦੇ ਕਾਰਨ ।
(ਸ) ਸੰਗਮਰਮਰ ਦੇ ਫ਼ਰਸ਼ ਉੱਤੇ ਖਿਲਰਿਆ ਪਾਣੀ-ਨਿਯਮਿਤ ਪਰਾਵਰਤਨ ਕਿਉਂਕਿ ਪਾਣੀ ਨਾਲ ਸਮਤਲ ਸੜਾ ਬਣ ਜਾਂਦੀ ਹੈ ।
(ਹ) ਦਰਪਣ-ਨਿਯਮਿਤ ਪਰਾਵਰਤਨ ਕਿਉਂਕਿ ਇਸਦੀ ਸੜਾ ਸਮਤਲ ਹੈ ।
(ਕ) ਕਾਗ਼ਜ਼ ਦਾ ਟੁਕੜਾ-ਨਿਯਮਿਤ ਜੇ ਕਰ ਕਾਗ਼ਜ਼ ਸਮਤਲ ਹੈ ਅਤੇ ਵਿਸਤ੍ਰਿਤ ਜੇ ਕਰ ਕਾਗਜ਼ ਖ਼ੁਰਦਰਾ ਹੈ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 4.
ਪਰਾਵਰਤਨ ਦੇ ਨਿਯਮ ਦੱਸੋ ।
ਉੱਤਰ-ਪਰਾਵਰਤਨ ਦੇ ਨਿਯਮ
(i) ਆਪਾਤੀ ਕੋਣ ∠i = ਪਰਾਵਰਤਿਤ ਕੋਣ ∠r
(ii) ਆਪਾਤੀ ਕਿਰਨ, ਆਪਾਤੀ ਬਿੰਦੂ ਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਸਾਰੇ ਇੱਕ ਤਲ ਤੇ ਹੀ ਹੁੰਦੇ ਹਨ ।

ਪ੍ਰਸ਼ਨ 5.
ਇਹ ਦਰਸਾਉਣ ਲਈ ਕਿ ਆਪਤਿਤ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਉੱਤੇ ਅਭਿਲੰਬ ਇੱਕ ਹੀ ਤਲ ਵਿੱਚ ਹੁੰਦੇ ਹਨ, ਇੱਕ ਕਿਰਿਆ ਕਲਾਪ ਦਾ ਵਰਣਨ ਕਰੋ ।
ਉੱਤਰ-
ਕਿਰਿਆਕਲਾਪ-ਇੱਕ ਮੇਜ਼ ਤੇ ਇੱਕ ਸਫ਼ੇਦ ਸ਼ੀਟ ਫੈਲਾਓ । ਇਸ ਤੇ MM ਇੱਕ ਸਿੱਧੀ ਰੇਖਾ ਖਿੱਚੋ । ਇਸ ਰੇਖਾ ਤੇ ਸਮਤਲ ਦਰਪਣ ਦੀ ਪੱਟੀ ਨੂੰ ਖੜ੍ਹਾ ਕਰੋ । ਹੁਣ ਟਾਰਚ ਦੀ ਸਹਾਇਤਾ ਨਾਲ ਪ੍ਰਕਾਸ਼ ਨੂੰ ਇਸ ਪੱਟੀ ਤੇ ਇੱਕ ਸਮਤਲ ਦਰਪਣ ਕੰਘੀ ਵਿੱਚੋਂ ਇਸ ਤਰ੍ਹਾਂ ਪਾਓ ਕਿ ਇਹ ਮੇਜ਼ ਦੇ ਸਮਾਂਤਰ ਹੋਵੇ | ਆਪਤਿਤ ਅਤੇ ਪਰਾਵਰਤਿਤ ਕਿਰਨਾਂ ਦਾ ਇਕ ਸੁੰਦਰ ਪੈਟਰਨ ਪ੍ਰਾਪਤ ਹੁੰਦਾ ਹੈ ।

ਇੱਕ ਪੈਨਸਿਲ ਨਾਲ ਕਿਸੇ ਵੀ ਆਪਾਤਿਤ ਕਿਰਨ ਤੇ ਤਿੰਨ ਬਿੰਦੂ A, B, C ਆਪਤਿਤ ਅੰਕਿਤ ਕਰੋ ਅਤੇ ਇਸਦੇ ਸੰਗਤ ਪਰਾਵਰਤਿਤ ਕਿਰਨ ਤੇ ਕਿਰਨ ਬਿੰਦੁ D, E, F ਅੰਕਿਤ ਕਰੋ 1 ਟਾਰਚ ਬੰਦ ਕਰ ਦਿਓ । ਦਰਪਣ ਹਟਾ ਲਓ । ਹੁਣ ਬਿੰਦੂਆਂ ਨੂੰ ਮਿਲਾ ਕੇ ਦਰਪਣ ਦੀ ਸਥਿਤੀ ਤਕ ਵਧਾਓ 1 ABC ਰੇਖਾ MM ਨੂੰ 0 ਤੇ ਪਰਾਵਰਤਿਤ ਕਿਰਨ ਮਿਲਦੀ ਹੈ । ਇਸੇ ਤਰਾਂ DEF ਰੇਖਾ ਵੀ MM’ ਨੂੰ 0 ਤੇ ਮਿਲਦੀ ਹੈ । OA ਆਪਾਤਿਤ ਕਿਰਨ ਹੈ ਜਦੋਂ ਕਿ OF ਪਰਾਵਰਤਿਤ ਕਿਰਨ ਹੈ । O ਤੇ ਅਭਿਲੰਬ ON ਖਿੱਚ ਕੇ ਆਪਤਨ ਕੋਣ ON ਅਤੇ ਪਰਾਵਰਤਨ ਕੋਣ FON ਮਾਪੋ ਜੋ ਬਰਾਬਰ ਹੋਣਗੇ । ਆਪਤਿਤ ਕਿਰਨ ਪਰਾਵਰਤਿਤ ਕਰਨ ਅਤੇ ਆਪਨ ਬਿੰਦੁ ਤੇ ਅਭਿਲੰਬ ਸਾਰੇ ਇਕ ਹੀ ਇਕੋ ਤਲ ਵਿੱਚ ਹਨ । ਇਸ ਨਾਲ ਪਰਾਵਰਤਨ ਦੇ ਦੋਨੋਂ ਨਿਯਮ ਸਿੱਧ ਹੋ ਜਾਂਦੇ ਹਨ ।
PSEB 8th Class Science Solutions Chapter 16 ਪ੍ਰਕਾਸ਼ 1

ਪ੍ਰਸ਼ਨ 6.
ਖ਼ਾਲੀ ਸਥਾਨ ਭਰੋ
(ੳ)
ਇੱਕ ਸਮਤਲ ਦਰਪਣ ਦੇ ਸਾਹਮਣੇ 1m ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤਿਬਿੰਬ ਤੋਂ ………… m ਦੁਰ ਵਿਖਾਈ ਦਿੰਦਾ ਹੈ ।
(ਅ) ਜੇ ਕਿਸੇ ਸਮਤਲ ਦਰਪਣ ਦੇ ਸਾਹਮਣੇ ਖਲੋ ਕੇ ਤੁਸੀਂ ਆਪਣੇ ਸੱਜੇ ਹੱਥ ਨਾਲ ਆਪਣੇ …………. ਕੰਨ ਨੂੰ ਛੂਹੋ ਤਾਂ ਦਰਪਣ ਵਿੱਚ ਅਜਿਹਾ ਲੱਗੇਗਾ ਕਿ ਤੁਹਾਡਾ ਸੱਜਾ ਕੰਨ ……….. ਹੱਥ ਨਾਲ ਛੂਹਿਆ ਗਿਆ ਹੈ ।
(ਈ) ਜਦੋਂ ਤੁਸੀਂ ਘੱਟ ਪ੍ਰਕਾਸ਼ ਵਿੱਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਅਕਾਰ …….. ਹੋ ਜਾਂਦਾ ਹੈ ।
(ਸ) ਰਾਤ-ਦ੍ਰਿਸ਼ਟੀ ਵਾਲੇ ਪੰਛੀਆਂ ਦੀਆਂ ਅੱਖਾਂ ਵਿੱਚ ਗੱਡਜ਼ ਦੀ ਸੰਖਿਆ ਨਾਲੋਂ ਕੋਨਾਂ ਦੀ ਗਿਣਤੀ ………………………… ਹੁੰਦੀ ਹੈ ।
ਉੱਤਰ-
(ੳ) 2
(ਅ) ਸੱਜੇ, ਖੱਬੇ
(ੲ) ਵੱਡਾ
(ਸ) ਵੱਧ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ
(ੳ) ਆਪਤਨ ਕੋਣ, ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ
(i) ਹਮੇਸ਼ਾ
(ii) ਕਦੇ-ਕਦੇ
(iii) ਵਿਸ਼ੇਸ਼ ਹਾਲਤਾਂ ਵਿੱਚ
(iv) ਕਦੇ ਨਹੀਂ !
ਉੱਤਰ-
(i) ਹਮੇਸ਼ਾ ।

(ਅ) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹੁੰਦਾ ਹੈ
(i) ਆਭਾਸੀ, ਦਰਪਣ ਦੇ ਪਿੱਛੇ ਅਤੇ ਵੱਡਾ
(ii) ਆਭਾਸੀ, ਦਰਪਣ ਦੇ ਪਿੱਛੇ ਅਤੇ ਵਸਤੂ ਬਿੰਬ ਦੇ ਸਾਈਜ਼ ਦੇ ਬਰਾਬਰ
(iii) ਵਾਸਤਵਿਕ, ਦਰਪਣ ਤੇ ਤਲ ਉੱਤੇ ਅਤੇ ਵੱਡਾ
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।
ਉੱਤਰ-
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।

ਪ੍ਰਸ਼ਨ 8.
ਕਲੀਡੀਓਸਕੋਪ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਕਲੀਡੀਓਸਕੋਪ-ਇਹ ਇੱਕ ਖਿਡੌਣਾ ਹੈ ਜਿਸ ਨਾਲ ਕਈ ਪ੍ਰਤਿਬਿੰਬ ਬਣਾਏ ਜਾ ਸਕਦੇ ਹਨ । ਕਲੀਡੀਓਸਕੋਪ ਵਿੱਚ ਦਰਪਣ ਦੀਆਂ ਤਿੰਨ ਆਇਤਾਕਾਰ ਪੱਟੀਆਂ ਨੂੰ ਪਿਜ਼ਮ ਦੀ ਆਕ੍ਰਿਤੀ ਵਿੱਚ ਜੋੜਿਆ ਜਾਂਦਾ ਹੈ ਅਤੇ ਇੱਕ ਮੋਟੇ ਚਾਰਟ
PSEB 8th Class Science Solutions Chapter 16 ਪ੍ਰਕਾਸ਼ 2
ਨਾਲ ਬਣੇ ਬੇਲਨਾਕਾਰ ਟਿਊਬ ਵਿੱਚ ਲਗਾ ਦਿੱਤਾ ਜਾਂਦਾ ਹੈ । ਟਿਉਬ ਦੇ ਇੱਕ ਸਿਰੇ ਤੇ ਕੇਂਦਰ ਵਿੱਚ ਛੇਕ ਯੁਕਤ ਗੱਤੇ ਦੀ ਡਿਸਕ ਲਗਾਈ ਜਾਂਦੀ ਹੈ ਅਤੇ ਦੂਜੇ ਸਿਰੇ ਤੇ ਸਮਤਲ ਕੱਚ ਦੀ ਗੋਲ ਆਕਾਰ ਵਾਲੀ ਪਲੇਟ ਦਰਪਣ ਨੂੰ ਛੁਹਦੇ ਹੋਏ ਮਜ਼ਬੂਤੀ ਨਾਲ ਚਿਪਕਾ ਦਿੰਦੇ ਹਨ । ਇਸ ਦੇ ਉੱਪਰ ਕੁੱਝ ਰੰਗੀਨ ਕੱਚ ਦੇ ਟੁਕੜੇ ਰੱਖ ਕੇ ਪਿਸੇ ਹੋਏ ਕੱਚ ਦੀ ਪਲੇਟ ਨਾਲ ਬੰਦ ਕਰ ਦਿੰਦੇ ਹਨ । ਇਸ ਤਰ੍ਹਾਂ ਕਲੀਡੀਓਸਕੋਪ ਤਿਆਰ ਹੋ ਜਾਂਦੀ ਹੈ ।

ਪ੍ਰਸ਼ਨ 9.
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ ਬਣਾਓ !
ਉੱਤਰ-
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ-
PSEB 8th Class Science Solutions Chapter 16 ਪ੍ਰਕਾਸ਼ 3

ਪ੍ਰਸ਼ਨ 10.
ਗੁਰਮੀਤ ਲੇਜ਼ਰ ਟਾਰਚ ਦੁਆਰਾ ਪਾਠ-ਪੁਸਤਕ ਦੀ ਕਿਰਿਆ 16.8 ਨੂੰ ਕਰਨਾ ਚਾਹੁੰਦਾ ਸੀ । ਉਸਦੇ ਅਧਿਆਪਕ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ । ਕੀ ਤੁਸੀਂ ਅਧਿਆਪਕ ਦੀ ਸਲਾਹ ਦੇ ਅਧਾਰ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਲੇਜ਼ਰ ਟਾਰਚ ਦੀ ਕਿਰਨ ਅੱਖ ਦੇ ਰੇਟੀਨਾ ਨੂੰ ਹਾਨੀ ਪਹੁੰਚਾ ਸਕਦੀ ਹੈ । ਇਸ ਲਈ ਅਧਿਆਪਕ ਨੇ ਲੇਜ਼ਰ ਟੱਰਚ ਦੇ ਉਪਯੋਗ ਲਈ ਮਨ੍ਹਾਂ ਕਰ ਦਿੱਤਾ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 11.
ਵਰਣਨ ਕਰੋ ਕਿ ਤੁਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਅੱਖਾਂ ਦੀ ਦੇਖਭਾਲ-ਅੱਖਾਂ ਕੁਦਰਤ ਦੀ ਦਿੱਤੀ ਹੋਈ ਇੱਕ ਅਨਮੋਲ ਦੇਣ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਅੱਖਾਂ ਦੀ ਉੱਚਿਤ ਦੇਖਭਾਲ ਕੀਤੀ ਜਾਵੇ ।

  • ਸਾਫ਼ ਸਵੱਛ ਪਾਣੀ ਨਾਲ ਹਰ ਰੋਜ਼ ਅੱਖਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ।
  • ਬਹੁਤ ਤੇਜ਼ ਜਾਂ ਘੱਟ ਰੋਸ਼ਨੀ ਵਿੱਚ ਪੜ੍ਹਨਾ ਨਹੀਂ ਚਾਹੀਦਾ ।
  • ਚਲਦੇ ਵਾਹਨ ਵਿੱਚ ਕਦੇ ਨਹੀਂ ਪੜ੍ਹਨਾ ਚਾਹੀਦਾ |
  • ਅੱਖਾਂ ਨੂੰ ਵੱਧ ਮਲਣਾ ਨਹੀਂ ਚਾਹੀਦਾ ।
  • ਬਹੁਤ ਗਰਮੀ ਵਾਲੇ ਦਿਨ, ਧੁੱਪ ਦੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਸੂਰਜ ਨੂੰ ਸਿੱਧਾ ਨਹੀਂ ਵੇਖਣਾ ਚਾਹੀਦਾ ਅਤੇ ਨਾ ਹੀ ਸੂਰਜ ਗ੍ਰਹਿਣ ਨੂੰ ਵੇਖਣਾ ਚਾਹੀਦਾ ਹੈ ।
  • ਸਿਹਤਮੰਦ ਸਾਫ਼ ਅੱਖਾਂ ਦੇ ਲਈ ਵਿਟਾਮਿਨ ਯੁਕਤ ਭੋਜਨ ਖਾਣਾ ਚਾਹੀਦਾ ਹੈ ।

ਪ੍ਰਸ਼ਨ 12.
ਜੇ ਪਰਾਵਰਤਿਤ ਕਿਰਨ, ਆਪਤਿਤ ਕਿਰਨ ਨਾਲ 90° ਦਾ ਕੋਣ ਬਣਾਏ ਤਾਂ ਆਪਤਨ ਕੋਣ ਦਾ ਮਾਨ ਕੀ ਹੋਵੇਗਾ |
ਹੱਲ-ਜੇ ∠i = ਆਪਤਨ ਕੋਣ
∠r = ਪਰਾਵਰਤਨ ਕੋਣ
∠i + ∠r = 90° ਦਿੱਤਾ ਹੋਇਆ)
ਪਰ ∠i = ∠r ਪਰਾਵਰਤਨ ਦੇ ਨਿਯਮ ਅਨੁਸਾਰ)
∴ ∠i + ∠i = 90°
∴ 2∠ 90°
∴ ∠i = 45° ਉੱਤਰ
PSEB 8th Class Science Solutions Chapter 16 ਪ੍ਰਕਾਸ਼ 4

ਪ੍ਰਸ਼ਨ 13.
ਜੇ ਦੋ ਸਮਾਨੰਤਰ ਸਮਤਲ ਦਰਪਣ ਇੱਕ ਦੂਜੇ ਤੋਂ 40 cm ਦੀ ਦੂਰੀ ਉੱਤੇ ਤੇ ਰੱਖੇ ਹੋਣ ਤਾਂ ਇਹਨਾਂ ਦੇ ਵਿੱਚ ਰੱਖੀ ਇੱਕ ਮੋਮਬਤੀ ਦੇ ਕਿੰਨੇ ਪ੍ਰਤੀਬਿੰਬ ਬਣਨਗੇ ?
ਉੱਤਰ-
ਜੇ ਦੋ ਸਮਤਲ ਦਰਪਣ 40cm ਦੀ ਆਪਸੀ ਦੂਰੀ AB ਤੇ ਸਮਾਂਤਰ ਰੱਖੇ ਹੋਣ ਤਾਂ ਦਰਪਣ ਵਿਚਲਾ ਕੋਣ 0° ਹੋਵੇਗਾ ਜੋ 360° ਦਾ ਛੋਟਾ ਗੁਣਾਂਕ ਨਹੀਂ ਹੈ । ਇਸ ਲਈ ਅਸਲ ਵਿੱਚ B, A, B, Y ਪ੍ਰਤਿਬਿੰਬਾਂ ਦੀ ਸੰਖਿਆ ਅਣਗਿਣਤ ਹੋਣੀ ਚਾਹੀਦੀ ਹੈ ਕਿਉਂਕਿ B, A, ਵਾਰ-ਵਾਰ ਪਰਾਵਰਤਨਾਂ ਦੇ ਕਾਰਨ, ਪ੍ਰਕਾਸ਼ ਦੀ ਊਰਜਾ ਨਸ਼ਟ ਹੋ ਜਾਂਦੀ ਹੈ ਇਸ ਲਈ ਕੁੱਝ ਹੀ ਪ੍ਰਤਿਬਿੰਬ ਬਣਦੇ ਹਨ । ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।

ਪ੍ਰਸ਼ਨ 14.
ਦੋ ਦਰਪਣ ਇੱਕ-ਦੂਜੇ ਦੇ ਲੰਬ ਰੂਪ ਵਿੱਚ ਰੱਖੇ ਹਨ । ਪ੍ਰਕਾਸ਼ ਦੀ ਇੱਕ ਕਿਰਨ ਇੱਕ ਦਰਪਣ ਉੱਤੇ 30° ਦੇ ਕੋਣ ਤੇ ਆਪਤਿਤ ਹੁੰਦੀ ਹੈ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਦੂਜੇ ਦਰਪਣ ਤੋਂ ਪਰਾਵਰਤਿਤ ਹੋਣ ਵਾਲੀ ਪਰਾਵਰਤਿਤ ਕਿਰਨ ਬਣਾਓ ।
PSEB 8th Class Science Solutions Chapter 16 ਪ੍ਰਕਾਸ਼ 6
ਉੱਤਰ-
PSEB 8th Class Science Solutions Chapter 16 ਪ੍ਰਕਾਸ਼ 7

ਪ੍ਰਸ਼ਨ 15.
ਚਿੱਤਰ ਵਿੱਚ ਦਰਸਾਏ ਅਨੁਸਾਰ ‘ਬੂਝਿ ਸਮਤਲ ਦਰਪਣ ਦੇ ਠੀਕ ਸਾਹਮਣੇ ਵਾਲੇ ਪਾਸੇ ਤੋਂ ਕੁਝ ਦੂਰ ਇੱਕ ਕਿਨਾਰੇ A ਤੇ ਖੜਾ ਹੁੰਦਾ ਹੈ । ਕੀ ਉਹ ਖੁਦ ਨੂੰ ਦਰਪਣ ਵਿੱਚ ਦੇਖ ਸਕਦਾ ਹੈ ? ਕੀ ਉਹ P, 9 ਅਤੇ R ਤੇ ਸਥਿਤ ਵਸਤੂਆਂ ਦੇ ਪ੍ਰਤਿਬਿੰਬ ਵੀ ਵੇਖ ਸਕਦਾ ਹੈ ?
PSEB 8th Class Science Solutions Chapter 16 ਪ੍ਰਕਾਸ਼ 8
ਉੱਤਰ-
“ਬੂਝੇ’ ਖ਼ੁਦ ਨੂੰ ਨਹੀਂ ਵੇਖ ਸਕਦਾ ਕਿਉਂਕਿ ਉਹ ਦਰਪਣ ਦੀ ਸੀਮਾ ਤੋਂ ਬਾਹਰ ਹੈ । ਉਸ ਨੂੰ P ਦਾ ਪ੍ਰਤਿਬਿੰਬ । ਆਸਾਨੀ ਨਾਲ ਵਿਖਾਈ ਦੇਣਗੇ ਪਰੰਤੂ Q ਅਤੇ R ਦਾ ਪ੍ਰਤਿਬਿੰਬ ਨਹੀਂ ਵਿਖਾਈ ਦੇਵੇਗਾ |
PSEB 8th Class Science Solutions Chapter 16 ਪ੍ਰਕਾਸ਼ 9

ਪ੍ਰਸ਼ਨ 16.
(ੳ) A ਤੇ ਸਥਿਤ ਕਿਸੇ ਵਸਤੂ ਦੇ ਸਮਤਲ ਦਰਪਣ ਵਿੱਚ ਬਣਨ | ਵਾਲੇ ਪ੍ਰਤਿਬਿੰਬ ਦੀ ਸਥਿਤੀ ਪਤਾ ਕਰੋ ।
(ਅ) ਦੀ ਸਥਿਤੀ 8 ਤੋਂ “ਹੇ ਪ੍ਰਤਿਬਿੰਬ ਨੂੰ ਵੇਖ ਸਕਦੀ ਹੈ ?
(ੲ) ਦੀ ਸਥਿਤੀ 0 ਤੋਂ ‘ਬੂਥੋਂ ਇਸ ਪ੍ਰਤਿਬਿੰਬ ਨੂੰ ਵੇਖ ਸਕਦਾ ਹੈ ?
(ਸ) ਜਦੋਂ “ਪਹੇਲੀ B ਤੋਂ Cਤੇ ਚਲੀ ਜਾਂਦੀ ਹੈ ਤਾਂ ਮੈ ਦਾ ਪ੍ਰਤਿਬਿੰਬ ਕਿਸ ਪਾਸੇ ਖਿਸਕ ਜਾਂਦਾ ਹੈ ?
PSEB 8th Class Science Solutions Chapter 16 ਪ੍ਰਕਾਸ਼ 10
ਉੱਤਰ-
(ੳ) A ਤੇ ਸਥਿਤ ਵਸਤੂ ਦਾ ਪ੍ਰਤਿਬਿੰਬ ਦਰਪਣ ਵਿੱਚ ਉੱਨੀ ਹੀ ਦੂਰੀ ਤੇ ਬਣੇਗਾ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੈ ।
(ਅ) ਸਥਿਤੀ B ਤੋਂ ‘ਪਹੇਲੀ’ A ਦਾ ਪ੍ਰਤਿਬਿੰਬ ਵੇਖ ਸਕਦੀ ਹੈ ।
(ੲ) ਬਥਿਤੀ C ਤੋਂ ‘ਬੂਝੂ’ A ਦਾ ਪ੍ਰਤਿਬਿੰਬ ਵੇਖ ਸਕਦਾ ਹੈ ।
(ਸ) ਜਦੋਂ ਸਥਿਤੀ B ਤੋਂ ‘ਪਹੇਲੀ’ ਸਥਿਤ C ਤੇ ਜਾਂਦੀ ਹੈ ਤਾਂ ਪ੍ਰਤਿਬਿੰਬ ਅੱਗੇ ਵੱਲ ਨਹੀਂ ਖਿਸਕਦਾ ਹੈ ।
PSEB 8th Class Science Solutions Chapter 16 ਪ੍ਰਕਾਸ਼ 11

PSEB Solutions for Class 8 Science ਪ੍ਰਕਾਸ਼ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਸਮਤਲ ਅਤੇ ਚਮਕਦਾਰ ਸੜ੍ਹਾ ਜਿਹੜੀ ਪ੍ਰਕਾਸ਼ ਨੂੰ ਉਸੇ ਜਾਂ ਕਿਸੇ ਹੋਰ ਦਿਸ਼ਾ ਵਿਚ ਵਾਪਸ ਭੇਜਦੀ ਹੈ, ਕਹਾਉਂਦੀ ਹੈ :
(ਉ) ਲੈੱਨਜ਼
(ਅ) ਪਿਜ਼ਮ
(ਇ) ਦਰਪਣ
(ਸ ਬਹੁਦਰਸ਼ੀ ।
ਉੱਤਰ-
(ੲ) ਦਰਪਣ !

2. ਸੂਰਜ ਦੇ ਪ੍ਰਕਾਸ਼ ਦੇ ਕਿੰਨੇ ਰੰਗ ਹੁੰਦੇ ਹਨ ?
(ਉ) 2
(ਅ) 5
(ੲ) 7
(ਸ) 3.
ਉੱਤਰ-
(ੲ) 7.

PSEB 8th Class Science Solutions Chapter 16 ਪ੍ਰਕਾਸ਼

3. ਇਹ ਨਿਰੋਗ ਅੱਖ ਦੁਆਰਾ ਪੜ੍ਹਨ ਦੇ ਲਈ ਸਭ ਤੋਂ ਵਧੇਰੇ ਸੁਵਿਧਾਜਨਕ ਦੂਰੀ ਹੈ :
(ਉ) 10 ਸੈਂਮੀ.
(ਅ) 25 ਸੈਂਮੀ.
(ੲ) 15 ਸੈਂਮੀ.
(ਸ) 20 ਸੈਂਮੀ. ।
ਉੱਤਰ-
(ਅ) 25 ਸੈਂਮੀ. ।

4. ਜਦੋਂ ਤੁਸੀਂ ਘੱਟ ਪ੍ਰਕਾਸ਼ ਵਿਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਸਾਈਜ਼ ………… ਹੋ ਜਾਂਦਾ ਹੈ ।
(ਉ) ਘੱਟ
(ਅ ਵੱਧ
(ੲ) ਨਾ ਘੱਟ ਨਾ ਵੱਧ
(ਸ) ਬਿਲਕੁਲ ਘੱਟ ।
ਉੱਤਰ-
(ਅ) ਵੱਧ !

5. ਪ੍ਰਕਾਸ਼ ਦੇ ਆਪਣੇ ਘਟਕ ਰੰਗਾਂ ਵਿਚ ਵਿਭਾਜਿਤ ਹੋਣ ਦੀ ਪ੍ਰਕਿਰਿਆ ਕਹਾਉਂਦੀ ਹੈ
(ਉ) ਪਰਾਵਰਤਨ
(ਅ ਅਪਵਰਤਕ
(ਈ) ਵਿਖੇਪਣ
(ਸ) ਸੰਯੋਜਨ !
ਉੱਤਰ-
(ਈ) ਵਿਖੇਪਣ ।

6. ਨੇਤਰ ਲੈੱਨਜ਼ ਪ੍ਰਕਾਸ਼ ਨੂੰ ਫੋਕਸ ਕਰਦਾ ਹੈ
(ਉ) ਕਾਰਨੀਆ ਤੇ
(ਅ) ਰੈਟਿਨਾ ਤੇ
(ਈ) ਆਇਰਸ ਤੇ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਰੇਟਿਨਾ ਤੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਵੇਖਣ ਲਈ ਕਿਸ ਵਸਤੂ ਦੀ ਲੋੜ ਹੈ ?
ਉੱਤਰ-
ਪ੍ਰਕਾਸ਼ ।

ਪ੍ਰਸ਼ਨ 2.
ਕੋਈ ਦੋ ਦੀਪਤ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਸੂਰਜ,
  • ਬਿਜਲੀ ਦਾ ਬਲਬ ।

ਪ੍ਰਸ਼ਨ 3.
ਕੀ ਚੰਦਰਮਾ ਦੀਪਤ ਪਿੰਡ ਹੈ ਜਾਂ ਅਦੀਪਤ ?
ਉੱਤਰ-
ਅਦੀਪਤ ਪਿੰਡ ।

ਪ੍ਰਸ਼ਨ 4.
ਕਿਹੜੀ ਸੜ੍ਹਾ ਦਰਪਣ ਬਣ ਸਕਦੀ ਹੈ ?
ਉੱਤਰ-
ਕੋਈ ਵੀ ਪਾਲਿਸ਼ ਕੀਤੀ ਹੋਈ ਜਾਂ ਚਮਕੀਲੀ ਸੜਾ ।

ਪ੍ਰਸ਼ਨ 5.
ਜੇ ਤੁਸੀਂ ਦਰਪਣ ਦੇ ਸਾਹਮਣੇ ਖੜ੍ਹੇ ਹੋ ਅਤੇ ਤੁਸੀਂ ਆਪਣਾ ਪ੍ਰਤਿਬਿੰਬ ਵੇਖ ਰਹੇ ਹੋ । ਤੁਹਾਡੇ ਅਤੇ ਤੁਹਾਡੇ ਪ੍ਰਤਿਬਿੰਬ ਵਿੱਚ ਕਿੰਨੀ ਦੂਰੀ ਹੈ ?
ਉੱਤਰ-
ਸਮਤਲ ਦਰਪਣ ਵਿੱਚ ਵਸਤੂ ਦੀ ਦਰਪਣ ਤੋਂ ਦੂਰੀ = ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ ਹੁੰਦੀ ਹੈ । ਇਸ ਲਈ ਅਸੀਂ ਆਪਣੇ ਪ੍ਰਤਿਬਿੰਬ ਤੋਂ ਦੁੱਗਣੀ ਦੂਰੀ ਤੇ ਹਾਂ ।

ਪ੍ਰਸ਼ਨ 6.
ਪ੍ਰਕਾਸ਼ ਦੇ ਸੱਤ ਰੰਗਾਂ ਦੇ ਨਾਂ ਲਿਖੋ ।
ਉੱਤਰ-
ਲਾਲ, ਕੇਸਰੀ, ਪੀਲਾ, ਹਰਾ, ਨੀਲਾ, ਨੀਲ, ਬੈਂਗਣੀ ।

ਪ੍ਰਸ਼ਨ 7.
ਸੱਤ ਰੰਗਾਂ ਦੀ ਕੁਦਰਤੀ ਉਦਾਹਰਨ ਕੀ ਹੈ ?
ਉੱਤਰ-
ਸੱਤ ਰੰਗੀ ਪੀਂਘ ਨ ਬੋ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 8.
ਸਫ਼ੈਦ ਪਰਤ (Sclerotic) ਦਾ ਮਨੁੱਖੀ ਅੱਖ ਵਿੱਚ ਕੀ ਕਾਰਜ ਹੈ ?
ਉੱਤਰ-
ਸਫ਼ੈਦ ਪਰਤ ਅੱਖ ਨੂੰ ਆਕਾਰ ਦਿੰਦੀ ਹੈ ਅਤੇ ਅੰਦਰੂਨੀ ਭਾਗਾਂ ਦੀ ਦੁਰਘਟਨਾਵਾਂ ਤੋਂ ਰੱਖਿਆ ਕਰਦੀ ਹੈ ।

ਪ੍ਰਸ਼ਨ 9.
ਕੀ ਅੱਖ ਦੇ ਲੈਂਸ ਦਾ ਫੋਕਸ ਅਨਿਸ਼ਚਿਤ ਹੈ ?
ਉੱਤਰ-
ਨਹੀਂ, ਮਨੁੱਖੀ ਅੱਖ ਦੇ ਲੈਂਸ ਦਾ ਫੋਕਸ ਅਨਿਸ਼ਚਿਤ ਹੈ । ਇਹ ਸੀਲਿਯਰੀ ਪੱਠੇ ਦੁਆਰਾ ਬਦਲਦਾ ਰਹਿੰਦਾ ਹੈ ।

ਪ੍ਰਸ਼ਨ 10.
ਰਾਂਡਸ ਦਾ ਮਨੁੱਖੀ ਅੱਖ ਵਿੱਚ ਕੀ ਕੰਮ ਹੈ ?
ਉੱਤਰ-
ਰਾਂਡਸ ਪ੍ਰਕਾਸ਼ ਦੀ ਤੀਬਰਤਾ ਲਈ ਸਹੀ ਹਨ । ਵਧੇਰੇ ਪ੍ਰਕਾਸ਼ ਦੀ ਤੀਬਰਤਾ ਨਾਲ ਰਾਂਡਸ ਉਤੇਜਿਤ ਹੁੰਦੀਆਂ ਹਨ ।

ਪ੍ਰਸ਼ਨ 11.
ਕੋਣ (Cone) ਕੀ ਹੈ ?
ਉੱਤਰ-
ਰੇਟੀਨਾ ਤੇ ਕੋਨ ਰੰਗ ਅਤੇ ਤੇਜ਼ ਪ੍ਰਕਾਸ਼ ਲਈ ਸੰਵੇਦਨਸ਼ੀਲ ਹਨ ।

ਪ੍ਰਸ਼ਨ 12.
ਰੰਗ ਅੰਧਰਤਾ ਦਾ ਮੂਲ ਕਾਰਨ ਕੀ ਹੈ ?
ਉੱਤਰ-
ਕੋਣਾਂ ਦਾ ਘੱਟ ਮਾਤਰਾ ਵਿੱਚ ਜਾਂ ਫਿਰ ਨਾ ਹੋਣਾ ।

ਪ੍ਰਸ਼ਨ 13.
ਅੰਗਰੇਜ਼ੀ ਵਰਣਮਾਲਾ ਜਾਂ ਕਿਸੇ ਦੂਸਰੀ ਵਰਣਮਾਲਾ ਦੇ ਉਨ੍ਹਾਂ ਅੱਖਰਾਂ ਨੂੰ ਲਿਖੋ, ਜੋ ਦਰਪਣ ਵਿੱਚ ਸਮਾਨ ਵਿਖਾਈ ਦਿੰਦੇ ਹਨ ।
ਉੱਤਰ-
ਅੰਗਰੇਜ਼ੀ ਵਰਣਮਾਲਾ ਦੇ ਸ਼ਬਦ A, H, 0, I, M, T, U, V, W, X ਹਿੰਦੀ ਅਤੇ ਪੰਜਾਬੀ ਦੇ ਅੱਖਰ ਠ ਅਤੇ ਠ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੀਪਤ ਅਤੇ ਅਦੀਪਤ ਪਿੰਡ ਕੀ ਹੈ ? ਉਦਾਹਰਨ ਦਿਓ ।
ਉੱਤਰ-
ਦੀਪਤ ਪਿੰਡ-ਉਹ ਪਿੰਡ ਜੋ ਖੁਦ ਪ੍ਰਕਾਸ਼ ਉਤਸਰਜਿਤ ਕਰਦੇ ਹਨ, ਦੀਪਤ ਪਿੰਡ ਕਹਾਉਂਦੇ ਹਨ । ਜਿਵੇਂਸੂਰਜ, ਤਾਰੇ, ਅੱਗ, ਰੇਡੀਅਮ ਆਦਿ । ਅਦੀਪਤ ਪਿੰਡ-ਉਹ ਪਿੰਡ ਜੋ ਖ਼ਦ ਪ੍ਰਕਾਸ਼ ਉਤਸਰਜਿਤ ਨਹੀਂ ਕਰਦੇ ਪਰ ਦੂਜੇ ਦੀਪਤ ਪਿੰਡਾਂ ਦੇ ਕਾਰਨ ਚਮਕਦੇ ਹਨ, ਅਦੀਪਤ ਪਿੰਡ ਕਹਾਉਂਦੇ ਹਨ । ਉਹ ਉਦੋਂ ਦਿਖਾਈ ਦਿੰਦੇ ਹਨ, ਜਦੋਂ ਪ੍ਰਕਾਸ਼ ਉਹਨਾਂ ‘ਤੇ ਪੈਂਦਾ ਹੈ । ਜਿਵੇਂ-ਚੰਦਰਮਾ, ਧਰਤੀ ਤੇ ਹੋਰ ਹਿ, ਕਮਰੇ ਦੀਆਂ ਵਸਤੂਆਂ ਆਦਿ ।

ਪ੍ਰਸ਼ਨ 2.
ਅਸੀਂ ਵਸਤੂਆਂ ਨੂੰ ਕਿਵੇਂ ਵੇਖ ਸਕਦੇ ਹਾਂ ?
ਉੱਤਰ-
ਜਦੋਂ ਕਿਸੇ ਸ੍ਰੋਤ ਤੋਂ ਪ੍ਰਕਾਸ਼ ਵਸਤੂ ਉੱਤੇ ਟਕਰਾਉਂਦਾ ਹੈ ਤਾਂ ਇਸ ਦੁਆਰਾ ਪਰਾਵਰਤਿਤ ਹੁੰਦਾ ਹੈ । ਇਹ ਪਰਾਵਰਤਿਤ ਪ੍ਰਕਾਸ਼ ਅੱਖਾਂ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਵਸਤੂ ਦਾ ਪ੍ਰਤਿਬਿੰਬ ਬਣਦਾ ਹੈ, ਜਿਸ ਨਾਲ ਵਸਤੂ ਵਿਖਾਈ ਦਿੰਦੀ ਹੈ ।

ਪ੍ਰਸ਼ਨ 3.
ਕਿਸੇ ਵਸਤੂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਦੀ ਲੋੜ ਹੈ ?
ਉੱਤਰ-
ਕਿਸੇ ਵਸਤੂ ਨੂੰ ਵੇਖਣ ਲਈ ਤਿੰਨ ਜ਼ਰੂਰੀ ਸ਼ਰਤਾਂ ਹਨ-

  • ਪ੍ਰਕਾਸ਼ ਦਾ ਸੋਤ
  • ਵਸਤੂ
  • ਦ੍ਰਿਸ਼ਟੀ ।

ਪ੍ਰਸ਼ਨ 4.
ਆਭਾਸੀ ਪ੍ਰਤਿਬਿੰਬ (Virtual Image) ਕੀ ਹੈ ? ਇੱਕ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤਿਬਿੰਬ ਬਣਦਾ ਹੈ ?
ਉੱਤਰ-
ਆਭਾਸੀ ਪ੍ਰਤਿਬਿੰਬ-ਅਜਿਹਾ ਪ੍ਰਤਿਬਿੰਬ, ਜੋ ਪ੍ਰਕਾਸ਼ ਕਿਰਨਾਂ ਦੇ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਇਹਨਾਂ ਦੇ ਇੱਕ ਬਿੰਦੂ ‘ਤੇ ਵਾਸਤਵਿਕ ਰੂਪ ਨਾਲ ਨਾ ਮਿਲਣ ਤੋਂ ਬਣਦਾ ਹੈ, ਆਭਾਸੀ ਪ੍ਰਤਿਬਿੰਬ ਕਹਾਉਂਦਾ ਹੈ । ਇਸ ਨੂੰ ਪਰਦੇ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ | ਸਮਤਲ ਦਰਪਣ ਵਿੱਚ ਹਮੇਸ਼ਾਂ ਆਭਾਸੀ ਪ੍ਰਤਿਬਿੰਬ ਬਣਦਾ ਹੈ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 5.
ਪਾਸੇ ਦਾ ਪਰਿਵਰਤਨ (Lateral Inversion) ਤੋਂ ਕੀ ਭਾਵ ਹੈ ?
ਉੱਤਰ-
ਇਕ ਸਮਤਲ ਦਰਪਣ ਵਿੱਚ, ਵਸਤੂ ਦੇ ਸੱਜੇ ਪਾਸੇ ਦਾ ਬਿੰਬ ਖੱਬੇ ਅਤੇ ਖੱਬੇ ਪਾਸੇ ਦਾ ਬਿੰਬ ਸੱਜੇ ਪਾਸੇ ਬਣ ਜਾਂਦਾ ਹੈ ਇਸ ਨੂੰ ਪਾਸੇ ਦਾ ਪਰਿਵਰਤਨ ਕਹਿੰਦੇ ਹਨ।

ਪ੍ਰਸ਼ਨ 6.
ਪ੍ਰਕਾਸ਼ ਪਰਾਵਰਤਨ (Reflection of Light) ਤੋਂ ਕੀ ਭਾਵ ਹੈ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਸਮਤਲ ਜਾਂ ਪਾਲਿਸ਼ ਸੜਾ ਤੇ ਟਕਰਾਉਂਦੀਆਂ ਹਨ ਤਾਂ ਪਰਾਵਰਤਨ ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਦਿਸ਼ਾ ਵਿੱਚ ਵਾਪਸ ਮੁੜ ਆਉਂਦੀਆਂ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।

ਪ੍ਰਸ਼ਨ 7.
ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ ।
(i) ਪਰਾਵਰਤਿਤ ਕਿਰਨਾਂ
(ii) ਪਰਾਵਰਤਨ ਕੋਣ ।
ਉੱਤਰ-
(i) ਪਰਾਵਰਤਿਤ ਕਿਰਨਾਂ-ਦਰਪਣ ਤੋਂ ਵਾਪਸ ਆ ਰਹੀ ਪ੍ਰਕਾਸ਼ ਕਿਰਨ, ਪਰਾਵਰਤਿਤ ਕਿਰਨ ਹੁੰਦੀ ਹੈ ।
(ii) ਪਰਾਵਰਤਨ ਕੋਣ-ਆਪਤਨ ਬਿੰਦੁ ਤੇ ਖਿੱਚਿਆ ਗਿਆ ਅਭਿਲੰਬ ਅਤੇ ਪਰਾਵਰਤਨ ਕਰਨ ਦੇ ਵਿਚਕਾਰ ਬਣਿਆ ਕੋਣ, ਪਰਾਵਰਤਨ ਕੋਣ ਕਹਾਉਂਦਾ ਹੈ । ਇਸਨੂੰ ਮਾਂ ਦੁਆਰਾ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 8.
ਜੇ ਆਪਾਤੀ ਕਿਰਨ, ਦਰਪਣ ਤੇ 90° ਤੇ ਟਕਰਾਉਂਦੀ ਹੈ ਤਾਂ ਪਰਾਵਰਤਿਤ ਕਿਰਨ ਕਿੰਨਾ ਕੋਣ ਬਣਾਗੀ ?
ਉੱਤਰ-
ਜਦੋਂ ਆਪਤਿਤ ਕਿਰਨ ਦਰਪਣ ਤੇ 90° ਤੇ ਟਕਰਾਉਂਦੀ ਹੈ ਤਾਂ ਪਰਾਵਰਤਿਤ ਕਿਰਨ ਉਸੇ ਦਿਸ਼ਾ ਵਿੱਚ ਵਾਪਸ ਮੁੜ ਆਵੇਗੀ । ਇਸ ਅਵਸਥਾ ਵਿੱਚ ਆਪਤਨ ਕੋਣ ਜ਼ੀਰੋ ਹੈ, ਇਸ ਲਈ ਪਰਾਵਰਤਿਤ ਕੋਣ ਵੀ ਜ਼ੀਰੋ ਹੋਵੇਗਾ ।

ਪ੍ਰਸ਼ਨ 9.
ਪ੍ਰਕਾਸ਼ ਦਾ ਵਿਖੇਪਣ (Dispersion of Light) ਕੀ ਹੈ ?
ਉੱਤਰ-
ਪ੍ਰਕਾਸ਼ ਦਾ ਵਿਖੇਪਣ (Dispersion of Light-ਜਦੋਂ ਸਫ਼ੈਦ ਪ੍ਰਕਾਸ਼ ਇੱਕ ਮ੍ਰਿਜ਼ਮ ਵਿੱਚੋਂ ਲੰਘਦਾ ਹੈ ਤਾਂ ਇਹ ਆਪਣੇ ਸੰਘਟਕ ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ । ਸਫ਼ੈਦ ਪ੍ਰਕਾਸ਼ ਦੇ ਆਪਣੇ ਸੰਘਟਕ ਰੰਗਾਂ ਵਿੱਚ ਵਿਭਾਜਿਤ ਹੋਣ ਦੀ ਘਟਨਾ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਣ ਕਹਿੰਦੇ ਹਨ ।

ਪ੍ਰਸ਼ਨ 10.
ਪ੍ਰਿਜ਼ਮ ਵਿੱਚੋਂ ਲੰਘਦੇ ਸਮੇਂ, ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਵਿੱਚ ਵਿਭਾਜਿਤ ਕਿਉਂ ਹੁੰਦਾ ਹੈ ?
ਉੱਤਰ-
ਵੱਖ-ਵੱਖ ਰੰਗਾਂ ਦੀਆਂ ਤਰੰਗਾਂ ਹਵਾ ਵਿੱਚੋਂ ਬਹੁਤ ਅਸਾਨੀ ਨਾਲ ਲੰਘ ਜਾਂਦੀਆਂ ਹਨ ਪਰੰਤੂ ਪਿਜ਼ਮ ਵਿੱਚੋਂ ਲੰਘਦੇ ਸਮੇਂ ਉਹਨਾਂ ਨੂੰ ਆਪਣੀ ਗਤੀ ਪ੍ਰਿਜ਼ਮ ਦੇ ਕੋਣ ਦੇ ਅਨੁਸਾਰ ਬਦਲਣੀ ਪੈਂਦੀ ਹੈ । ਵੱਖ-ਵੱਖ ਰੰਗਾਂ ਦੇ ਵਿਚਲਨ ਦੀ ਮਾਤਰਾ ਵਿਭਿੰਨ ਹੁੰਦੀ ਹੈ ਇਸ ਲਈ ਉਹ ਵਿਭਿੰਨ ਪੱਖਾਂ ਤੇ ਚਲਦੇ ਹਨ ਅਤੇ ਸਪੈਕਟਰਮ ਬਣਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰ ਵਿੱਚ ਪ੍ਰਕਾਸ਼ ਦਾ ਪਰਾਵਰਤਨ ਵਿਖਾਇਆ ਗਿਆ ਹੈ :
PSEB 8th Class Science Solutions Chapter 16 ਪ੍ਰਕਾਸ਼ 12
(ੳ) ਕਿਰਨ AO ਦਾ ਨਾਂ ਦੱਸੋ।
(ਅ) ਕਿਰਨ OB ਦਾ ਨਾਂ ਦੱਸੋ।
(ਇ) ਕੋਣ X ਦਾ ਮਾਨ ਪਤਾ ਕਰੋ।
ਉੱਤਰ-
(ੳ) ਕਿਰਨ AO ਦਾ ਨਾਂ-ਆਪਤਿਤ ਕਿਰਨ।
(ਅ) ਕਿਰਨ OB ਦਾ ਨਾਂ-ਪਰਾਵਰਤਿਤ ਕਿਰਨ।
(ਇ) ਕੋਣ X ਦਾ ਮਾਨ-30° ਕਿਉਂਕਿ ਆਪਨ ਕੋਣ ਅਤੇ ਪਰਾਵਰਤਨ ਕੋਣ ਬਰਾਬਰ ਹੁੰਦੇ ਹਨ।

ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਨੂੰ ਲੇਬਲ ਕਰੋ !
PSEB 8th Class Science Solutions Chapter 16 ਪ੍ਰਕਾਸ਼ 13
ਉੱਤਰ-
PSEB 8th Class Science Solutions Chapter 16 ਪ੍ਰਕਾਸ਼ 14

ਪ੍ਰਸ਼ਨ 3.
ਹੇਠਾਂ ਦਿੱਤਾ ਗਿਆ ਚਿੱਤਰ ਕਿਸ ਦਾ ਹੈ ? ਇਹ ਕਿਸ ਨਿਯਮ ‘ਤੇ ਆਧਾਰਿਤ ਹੈ ?
ਉੱਤਰ-
ਇਹ ਕਲੀਡੀਓਸਕੋਪ ਦਾ ਚਿੱਤਰ ਹੈ । ਇਹ ਇਕ ਦੂਜੇ ਨਾਲ ਕਿਸੇ ਕੋਣ ਉੱਤੇ ਦਰਪਣਾਂ ਦੁਆਰਾ ਅਨੇਕ ਪ੍ਰਤਿਬਿੰਬਾਂ ਦੇ ਬਣਨ ਦੀ ਧਾਰਨਾ ਤੇ ਆਧਾਰਿਤ ਹੈ ।
PSEB 8th Class Science Solutions Chapter 16 ਪ੍ਰਕਾਸ਼ 15

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 4.
ਦਿੱਤਾ ਗਿਆ ਚਿੱਤਰ ਪ੍ਰਕਾਸ਼ ਦੀ ਕਿਸ ਪ੍ਰਕਾਸ਼ੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ? ਉਸਦੇ ਨਿਯਮਾਂ ਨੂੰ ਲਿਖੋ।
PSEB 8th Class Science Solutions Chapter 16 ਪ੍ਰਕਾਸ਼ 16
ਉੱਤਰ-
ਦਿੱਤਾ ਗਿਆ ਚਿੱਤਰ ਪ੍ਰਕਾਸ਼ ਪਰਾਵਰਤਨ ਨੂੰ ਦਰਸਾਉਂਦਾ ਹੈ। ਪ੍ਰਕਾਸ਼ ਪਰਾਵਰਤਨ ਦੇ ਨਿਯਮ1. ਆਪਤਿਤ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਉੱਤੇ ਖਿੱਚਿਆ ਗਿਆ ਅਭਿਲੰਬ ਹਮੇਸ਼ਾ ਇੱਕੋ ਤਲ ਵਿੱਚ ਹੁੰਦੇ ਹਨ। 2. ਆਪਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ।

ਪ੍ਰਸ਼ਨ 5.
ਪਰਾਵਰਤਨ ਦੇ ਨਿਯਮ ਲਿਖੋ ।
ਉੱਤਰ-
ਪਰਾਵਰਤਨ ਦੇ ਨਿਯਮ-ਸਮਤਲ ਸੜਾ ਤੋਂ ਹੋ ਰਿਹਾ ਪ੍ਰਕਾਸ਼ ਦਾ ਪਰਾਵਰਤਨ ਦੇ ਨਿਯਮਾਂ ਦਾ ਪਾਲਣ ਕਰਦਾ ਹੈ, ਜਿਨ੍ਹਾਂ ਨੂੰ ਪਰਾਵਰਤਨ ਦੇ ਨਿਯਮ ਕਹਿੰਦੇ ਹਨ।

  • ਆਪਤਣ ਕੋਣ ਹਮੇਸ਼ਾਂ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ । ਅਰਥਾਤ ∠i = ∠r
  • ਆਪਤਿਤ ਕਿਰਨ, ਪਰਾਵਰਤਿਤ ਕਿਰਨ, ਆਪਨ ਬਿੰਦੂ ਤੇ ਅਭਿਲੰਬ, ਸਾਰੇ ਇੱਕੋ ਤਲ ਵਿੱਚ ਹੁੰਦੇ ਹਨ ।

ਪ੍ਰਸ਼ਨ 6.
ਵਿਸਰਿਤ (Diffused) ਅਤੇ ਨਿਯਮਿਤ (Regular) ਪਰਾਵਰਤਨ ਕੀ ਹੈ ?
ਉੱਤਰ-
ਵਿਸਰਿਤ ਪਰਾਵਰਤਨ-ਜਦੋਂ ਸੜ੍ਹਾ ਸਮਤਲ ਜਾਂ ਪਾਲਿਸ਼ ਕੀਤੀ ਹੋਈ ਨਾ ਹੋਵੇ, ਤਾਂ ਪਰਾਵਰਤਨ ਹੁੰਦਾ ਹੈ । ਕਿਰਨਾਂ ਖੁਰਦਰੀ ਸੜਾ ਤੋਂ ਪਰਾਵਰਤਿਤ ਹੋ ਕੇ ਸਮਾਂਤਰ ਨਹੀਂ ਰਹਿੰਦੀਆਂ ਅਤੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦੀਆਂ ਹਨ । ਇਸ ਪਰਾਵਰਤਨ ਨੂੰ ਵਿਸਰਿਤ ਪਰਾਵਰਤਨ ਕਹਿੰਦੇ ਹਨ ।
PSEB 8th Class Science Solutions Chapter 16 ਪ੍ਰਕਾਸ਼ 17
ਨਿਯਮਿਤ ਪਰਾਵਰਤਨ-ਇਹ ਪਰਾਵਰਤਨ ਸਮਤਲ ਜਾਂ ਪਾਲਿਸ਼ ਸੜਾ ਜਿਵੇਂ ਦਰਪਣ ਤੋਂ ਹੁੰਦਾ ਹੈ । ਸਮਤਲ ਸਤ੍ਹਾ ਤੋਂ ਪਰਾਵਰਤਿਤ ਕਿਰਨਾਂ ਸਾਫ਼ ਪ੍ਰਤਿਬਿੰਬ ਬਣਾਉਂਦੀਆਂ ਹਨ ।

ਸ਼ਨ 7.
ਨਿਕਟ-ਦ੍ਰਿਸ਼ਟੀ ਦੋਸ਼ (Myopia) ਅਤੇ ਦੂਰ-ਦ੍ਰਿਸ਼ਟੀ ਦੋਸ਼ (Hypermetropia) ਕੀ ਹੈ ?
ਉੱਤਰ-
ਨਿਕਟ ਦ੍ਰਿਸ਼ਟੀ ਦੋਸ਼-ਕੁੱਝ ਵਿਅਕਤੀਆਂ ਦੇ ਅੱਖਾਂ ਦੇ ਲੈਂਸ ਦੀ ਫੋਕਸ ਦੂਰੀ ਘੱਟ ਹੁੰਦੀ ਹੈ । ਇਸ ਲਈ ਦੂਰ ਪਈਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਤੋਂ ਪਹਿਲਾਂ ਹੀ ਬਣ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਉਹ ਦੂਰ ਦੀਆਂ ਵਸਤੂਆਂ ਵੇਖ ਨਹੀਂ ਪਾਉਂਦੇ । ਇਸ ਦੋਸ਼ ਨੂੰ ਨਿਕਟ-ਦ੍ਰਿਸ਼ਟੀ ਦੋਸ਼ ਕਹਿੰਦੇ ਹਨ । ਦੂਰ-ਦ੍ਰਿਸ਼ਟੀ ਦੋਸ਼-ਉਮਰ ਵੱਧਣ ਨਾਲ, ਅੱਖ ਲੈਂਸ ਦੇ ਪੱਠੇ ਕਮਜ਼ੋਰ ਹੋ ਜਾਂਦੇ ਹਨ ਅਤੇ ਅੱਖ ਲੈਂਸ ਦੀ ਵਕਰਤਾ ਨੂੰ ਨਿਯੰਤਰਿਤ ਨਹੀਂ ਕਰ ਪਾਉਂਦੀਆਂ | ਅਜਿਹੀ ਅਵਸਥਾ ਵਿੱਚ ਨੇੜੇ ਰੱਖੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ । ਇਸ ਲਈ ਅਜਿਹੇ ਵਿਅਕਤੀ ਨੇੜੇ ਪਈਆਂ ਵਸਤੂਆਂ ਨਹੀਂ ਵੇਖ ਪਾਉਂਦੇ । ਇਸ ਦ੍ਰਿਸ਼ਟੀ ਦੋਸ਼ ਨੂੰ ਦੂਰ-ਦ੍ਰਿਸ਼ਟੀ ਦੋਸ਼ ਕਹਿੰਦੇ ਹਨ ।

ਪ੍ਰਸ਼ਨ 8.
ਰੰਗਾਂ ਦੀ ਪਛਾਣ (Perception of Colour) ‘ਤੇ ਸੰਖੇਪ ਨੋਟ ਲਿਖੋ !
ਉੱਤਰ-
ਮਨੁੱਖੀ ਅੱਖ ਵਿੱਚ ਕਈ ਕੋਣ ਅਤੇ ਰਾਡਸ ਹੁੰਦੀਆਂ ਹਨ ਜੋ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਹਨ । ਰਾਂਡਸ ਪ੍ਰਕਾਸ਼ ਦੀ ਤੀਬਰਤਾ ਦੇ ਸੰਵੇਦਕ ਹਨ ਅਤੇ ਕੋਣ ਰੰਗਾਂ ਦੇ ਸੰਵੇਦਕ ਹਨ । ਜੇ ਅੱਖਾਂ ਵਿੱਚ ਕੋਣ ਨਹੀਂ ਹੁੰਦੇ ਤਾਂ ਵਿਅਕਤੀ ਰੰਗਾਂ ਪ੍ਰਤੀ ਅੰਧਰਾਤਾ (colourblindness) ਦਾ ਸ਼ਿਕਾਰ ਹੋ ਜਾਂਦਾ ਹੈ । ਕੋਣਾਂ ਦੇ ਹੋਣ ‘ਤੇ ਹੀ ਰੰਗਾਂ ਦੀ ਪਛਾਣ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-(ੳ) ਵਾਸਤਵਿਕ ਅਤੇ ਆਭਾਸੀ ਤਿਬਿੰਬ ਵਿੱਚ ਅੰਤਰ ਦੱਸੋ ।
(ਅ) ਸਮਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਾਸਤਵਿਕ ਅਤੇ ਆਭਾਸੀ ਪ੍ਰਤਿਬਿੰਬ ਵਿੱਚ ਅੰਤਰ-

ਵਾਸਤਵਿਕ ਪ੍ਰਤਿਬਿੰਬ ਆਭਾਸੀ ਪ੍ਰਤਿਬਿੰਬ
1. ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਵਾਸਤਵ ਵਿੱਚ ਇੱਕ ਬਿੰਦੂ ਤੇ ਮਿਲਦੀਆਂ ਹਨ । 1. ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਇੱਕ ਬਿੰਦੂ ਤੇ ਮਿਲਦੀਆਂ ਪ੍ਰਤੀਤ ਹੁੰਦੀਆਂ ਹਨ ।
2. ਇਹ ਹਮੇਸ਼ਾ ਉਲਟੇ ਬਣਦੇ ਹਨ । 2. ਇਹ ਹਮੇਸ਼ਾ ਸਿੱਧੇ ਬਣਦੇ ਹਨ ।
3. ਇਹਨਾਂ ਨੂੰ ਪਰਦੇ ਉੱਤੇ ਪ੍ਰਾਪਤ ਕੀਤਾ ਜਾ ਸਕਦਾ ਹੈ । 3. ਇਹਨਾਂ ਨੂੰ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।

(ਅ) ਸਮਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀਆਂ ਵਿਸ਼ੇਸ਼ਤਾਵਾਂ –

  • ਇਹ ਦਰਪਣ ਦੇ ਪਿੱਛੇ ਉੱਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੁੰਦੀ ਹੈ ।
  • ਇਹ ਸਿੱਧਾ ਅਤੇ ਆਭਾਸੀ ਹੁੰਦਾ ਹੈ ਅਤੇ ਇਹ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ ।
  • ਇਸ ਵਿੱਚ ਸੱਜਾ ਪਾਸਾ ਖੱਬਾ ਤੇ ਖੱਬਾ ਪਾਸਾ ਸੱਜਾ ਨਜ਼ਰ ਆਉਂਦਾ ਹੈ ।
  • ਇਸ ਨੂੰ ਪਰਦੇ ਉੱਤੇ ਲਿਆਇਆ ਨਹੀਂ ਜਾ ਸਕਦਾ ।

Leave a Comment