Punjab State Board PSEB 8th Class Science Book Solutions Chapter 8 ਸੈੱਲ-ਬਣਤਰ ਅਤੇ ਕਾਰਜ Textbook Exercise Questions, and Answers.
PSEB Solutions for Class 8 Science Chapter 8 ਸੈੱਲ-ਬਣਤਰ ਅਤੇ ਕਾਰਜ
PSEB 8th Class Science Guide ਸੈੱਲ-ਬਣਤਰ ਅਤੇ ਕਾਰਜ Textbook Questions and Answers
ਪ੍ਰਸ਼ਨ 1.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F) ।
(ੳ) ਇਕ ਸੈੱਲੀ ਜੀਵਾਂ ਵਿੱਚ ਇੱਕ ਹੀ ਸੈੱਲ ਹੁੰਦਾ ਹੈ ।
ਉੱਤਰ-
ਠੀਕ (T)
(ਅ) ਪੇਸ਼ੀ ਸੈੱਲਾਂ ਵਿੱਚ ਸ਼ਾਖ਼ਾਵਾਂ ਹੁੰਦੀਆਂ ਹਨ ।
ਉੱਤਰ-
ਗ਼ਲਤ (F)
(ਈ) ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ ।
ਉੱਤਰ-
ਗ਼ਲਤ (F)
(ਸ) ਅਮੀਬਾ ਦੀ ਆਕ੍ਰਿਤੀ ਅਨਿਯਮਿਤ ਹੁੰਦੀ ਹੈ ।
ਉੱਤਰ-
ਠੀਕ (T) ।
ਪ੍ਰਸ਼ਨ 2.
ਮਨੁੱਖੀ ਨਾੜੀ ਸੈੱਲ ਦਾ ਚਿੱਤਰ ਬਣਾਓ । ਨਾੜੀ ਸੈੱਲਾਂ ਦੁਆਰਾ ਕੀ ਕੰਮ ਕੀਤਾ ਜਾਂਦਾ ਹੈ ?
ਚਿੱਤਰ-
ਮਨੁੱਖੀ ਨਾੜੀ ਸੈੱਲ ਉੱਤਰ-ਨਾੜੀ ਸੈੱਲ ਦਾ ਕਾਰਜ-ਨਾੜੀ ਸੈੱਲ ਸੰਦੇਸ਼ ਪ੍ਰਾਪਤ ਕਰਕੇ ਉਹਨਾਂ ਦਾ ਸਥਾਨਾਂਤਰਨ ਕਰਦੇ ਹੈ, ਜਿਸ ਦੁਆਰਾ ਇਹ ਸਰੀਰ ਵਿੱਚ ਨਿਯੰਤਰਨ ਅਤੇ ਸੰਤੁਲਨ ਦਾ ਕਾਰਜ ਹੁੰਦਾ ਹੈ ।
ਪ੍ਰਸ਼ਨ 3.
ਹੇਠ ਲਿਖਿਆਂ ਤੇ ਸੰਖੇਪ ਨੋਟ ਲਿਖੋ –
(ਉ) ਸੈੱਲ ਵ (ਸੈੱਲ ਪਦਾਰਥ)
(ਅ) ਸੈੱਲ ਦਾ ਕੇਂਦਰਕ ।
ਉੱਤਰ-
(ੳ) ਸੈੱਲ ਇਹ ਜੈਲੀ ਵਰਗਾ ਗਾੜਾ ਮਾਦਾ ਸੈੱਲ ਤਿੱਲੀ ਦੇ ਅੰਦਰ ਹੁੰਦਾ ਹੈ । ਕਈ ਨਿੱਕੜੇ ਅੰਗ ਜਾਂ ਕੋਸ਼ਿਕਾ ਅੰਗ ਇਸ ਰਸ ਵਿੱਚ ਪਾਏ ਜਾਂਦੇ ਹਨ । ਇਸ ਵਿੱਚ ਪਾਣੀ, ਚੀਨੀ, ਖਣਿਜ, ਲਿਪਿਡ ਪ੍ਰੋਟੀਨ ਆਦਿ ਹੁੰਦੇ ਹਨ |
(ਅ) ਸੈੱਲ ਦਾ ਕੇਂਦਰਕ-ਸਾਡੇ ਯੁਕਰੇਓਟਿਕ ਸੈੱਲਾਂ ਵਿੱਚ ਕੇਂਦਰਕ ਸਪੱਸ਼ਟ ਰੂਪ ਵਿੱਚ ਪਾਇਆ ਜਾਂਦਾ ਹੈ । ਇਸਦੇ ਚਾਰ ਸੰਘਟਕ ਹਨ ।
- ਕੇਂਦਰਕ ਬਿੱਲੀ-ਇਹ ਦੋ ਪਰਤਾਂ ਵਾਲਾ ਆਵਰਨ ਕੇਂਦਰਕ ਮਾਦੇ ਨੂੰ ਬੰਨ੍ਹਦਾ ਹੈ । ਇਹ ਛੇਦਯੁਕਤ ਅਤੇ ਪਾਰਗਾਮੀ ਹੁੰਦੀ ਹੈ । ਬਾਹਰੀ ਪਰਤ ਤੇ ਰਾਈਬੋਸੋਮ ਜੁੜੇ ਹੁੰਦੇ ਹਨ । ਇਹ ਕੋਸ਼ਿਕਾ ਅਤੇ ਮਾਦਾ ਕੇਂਦਰਕ ਮਾਦੇ ਦੇ ਵਿੱਚ ਪਦਾਰਥਾਂ ਦੇ ਆਉਣ-ਜਾਣ ਨੂੰ ਕਾਬੂ ਕਰਦੀ ਹੈ ।
- ਕੇਂਦਰਕ ਪਦਾਰਥ-ਇਹ ਅਰਧ ਠੋਸ ਕੋਲਾਈਡਲ ਪਦਾਰਥ ਹੈ ਜਿਸ ਵਿੱਚ ਕੇਂਦਰਿਕਾ ਅਤੇ ਕੂਮੈਟਿਨ ਧਾਗੇ ਹੁੰਦੇ ਹਨ । ਇਹ ਕੇਂਦਰਕ ਪਿੰਜਰ ਦੀ ਤਰ੍ਹਾਂ ਕਾਰਜ ਕਰਦਾ ਹੈ ਅਤੇ ਸੈੱਲ ਵਿਭਾਜਨ ਵਿੱਚ Spindle ਬਣਾਉਂਦਾ ਹੈ ।
- ਕੇਂਦਰਿਕਾ ਜਾਂ ਨਿਉਕਲੀਓਸ-ਇਹ ਸੰਘਣਾ, ਗੋਲ, ਗਹਿਰੇ ਰੰਗ ਦੀ ਸੰਰਚਨਾ ਹੈ । ਇਹ R.N.A. ਦੇ ਸੰਸ਼ਲੇਸ਼ਣ ਅਤੇ ਭੰਡਾਰਨ ਦਾ ਕਾਰਜ ਕਰਦੀ ਹੈ ।
- ਕ੍ਰੋਮੋਟੀਨ ਧਾਗੇ-ਇਹ ਲੰਬੇ ਮਹੀਨ ਅਤੇ ਗਹਿਰੇ ਰੰਗ ਵਾਲੇ ਧਾਗੇ ਹਨ ਜੋ ਮਿਲਕੇ ਕੇਂਦਰਕ ਰੇਟੀਕੁਲਮ ਬਣਾਉਂਦੇ ਹਨ ।
ਵਿਭਾਜਨ ਦੇ ਪ੍ਰੋਫੇਜ਼ (Prophase)- ਵਿੱਚ ਇਹ ਸੰਘਣਨ ਹੋ ਕੇ ਵਿਸ਼ੇਸ਼ ਸੰਖਿਆ ਵਿੱਚ ਛੜ ਰੂਪੀ ਸੰਰਚਨਾ ਬਣਾਉਂਦੇ ਹਨ ਜਿਸ ਨੂੰ ਸ਼੍ਰੋਮੋਸੋਮ ਕਹਿੰਦੇ ਹਨ । ਇਹਨਾਂ ਤੇ ਜੀਨ ਲੱਗੀ ਹੁੰਦੀ ਹੈ, ਜੋ ਅਣੂਵੰਸ਼ਿਕ ਗੁਣਾਂ ਜਾਂ ਲੱਛਣਾਂ ਨੂੰ ਅਗਲੀ ਪੀੜ੍ਹੀ ਵਿੱਚ ਸਥਾਨਾਂਤਰਿਤ ਕਰਦੇ ਹਨ । ਇਹ ਸੰਰਚਨਾਤਮਕ ਅਤੇ ਐਂਜਾਈਮ ਪ੍ਰੋਟੀਨ ਦਾ ਸੰਸ਼ਲੇਸ਼ਣ ਵੀ ਕਰਦੇ ਹਨ ।
ਪ੍ਰਸ਼ਨ 4.
ਸੈੱਲ ਦੇ ਕਿਹੜੇ ਭਾਗ ਵਿੱਚ ਸੈੱਲ ਅੰਗ (ਨਿੱਕੜੇ ਅੰਗ) ਪਾਏ ਜਾਂਦੇ ਹਨ ?
ਉੱਤਰ-
ਸੈੱਲ ਪਦਾਰਥ (Cytoplasm) ਵਿੱਚ ।
ਪ੍ਰਸ਼ਨ 5.
ਪੌਦਾ ਸੈੱਲ ਅਤੇ ਜੰਤੁ ਸੈੱਲ ਦੇ ਰੇਖਾ-ਚਿੱਤਰ ਬਣਾ ਕੇ ਉਹਨਾਂ ਵਿੱਚ ਤਿੰਨ ਅੰਤਰ ਲਿਖੋ ।
ਉੱਤਰ-
ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਅੰਤਰ-
ਪੌਦਾ ਸੈੱਲ (Plant Cell) | ਜੰਤੂ ਸੈੱਲ (Animal Cell) |
(1) ਸੈਂਲ ਭਿੱਤੀ ਸੈਲੂਲੋਜ ਦੀ ਬਣੀ ਹੁੰਦੀ ਹੈ । | (1) ਸੈੱਲ ਵਿੱਤੀ ਨਹੀਂ ਹੁੰਦੀ | |
(2) ਹਰਿਤ ਵਰਣਕ ਕਲੋਰੋਪਲਾਸਟ ਮੌਜੂਦ ਹੁੰਦੇ ਹਨ । | (2) ਹਰਿਤ ਵਰਣਕ ਨਹੀਂ ਹੁੰਦੇ । |
(3) ਸੈੱਲ ਪਦਾਰਥ ਪਤਲਾ ਅਤੇ ਰਸਦਾਨੀ ਵੱਡੀ ਹੁੰਦੀ ਤੇ ਮੌਜੂਦ ਨਹੀਂ ਹੁੰਦੀ ਹੈ । | (3) ਸੈੱਲ ਪਦਾਰਥ ਸੰਘਣਾ ਅਤੇ ਰਸਦਾਨੀ ਆਮ ਤੌਰ ਹੈ । |
ਪ੍ਰਸ਼ਨ 6.
ਯੂਕੇਰੀਓਟਸ ਅਤੇ ਪ੍ਰੋਕੇਰੀਓਟਸ ਵਿੱਚ ਅੰਤਰ ਲਿਖੋ ।
ਉੱਤਰ-
ਯੂਕੇਰੀਓਟਸ-ਇਹਨਾਂ ਜੀਵਾਂ ਦੇ ਸੈੱਲਾਂ ਵਿੱਚ ਕੇਂਦਰਕ ਸਪੱਸ਼ਟ ਹੁੰਦੇ ਹਨ ਅਤੇ ਕੇਂਦਰਕ ਝਿੱਲੀ ਮੌਜੂਦ ਹੁੰਦੀ ਹੈ । ਉਦਾਹਰਨ-ਪਿਆਜ਼ ਦੇ ਛਿਲਕੇ ਅਤੇ ਗਲ ਦੇ ਸੈੱਲ । ਕੇਰੀਓਟਸ-ਇਨ੍ਹਾਂ ਜੀਵਾਂ ਵਿੱਚ ਸੈੱਲਾਂ ਦੇ ਕੇਂਦਰਕ ਨਹੀਂ ਹੁੰਦੇ ਅਰਥਾਤ ਕੇਂਦਰਕ ਬਿੱਲੀ ਮੌਜੂਦ ਨਹੀਂ ਹੁੰਦੀ, ਉਦਾਹਰਨ-ਜੀਵਾਣੂ, ਨੀਲੇ ਹਰੇ ਸ਼ੈਵਾਲ ।
ਪ੍ਰਸ਼ਨ 7.
ਸੈੱਲ ਵਿੱਚ ਕੋਮੋਸੋਮ ਗੁਣਸੂਤਰ ਕਿੱਥੇ ਪਾਏ ਜਾਂਦੇ ਹਨ ? ਉਨ੍ਹਾਂ ਦਾ ਕੰਮ ਲਿਖੋ ।
ਉੱਤਰ-
ਸੈੱਲ ਵਿੱਚ ਕੋਮੋਸੋਮ ਜਾਂ ਗੁਣਸੂਤਰ ਕੇਂਦਰਕ ਪਦਾਰਥ ਵਿੱਚ ਹੁੰਦੇ ਹਨ । ਇਹ ਧਾਗੇ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ ।
ਕੋਮੋਸੋਮ ਦੇ ਕਾਰਜ-
- ਜੀਨ ਦੇ ਧਾਰਕ
- ਅਣੂਵੰਸ਼ਿਕ ਗੁਣਾਂ ਜਾਂ ਲੱਛਣਾਂ ਨੂੰ ਜਨਕ ਤੋਂ ਅਗਲੀ ਪੀੜ੍ਹੀ ਵਿੱਚ ਸਥਾਨਾਂਤਰਿਤ ਕਰਨਾ ।
- ਵਿਭਾਜਨ ਵਿੱਚ ਸਹਾਇਕ ।
ਪ੍ਰਸ਼ਨ 8.
‘ਸਜੀਵਾਂ ਵਿੱਚ ਸੈੱਲ ਇੱਕ ਮੁੱਢਲੀ ਰਚਨਾਤਮਕ ਇਕਾਈ ਹੈ ਸਮਝਾਓ ।
ਉੱਤਰ-
ਇਮਾਰਤ ਬਣਾਉਣ ਲਈ ਮੂਲ ਇਕਾਈ ਇੱਟ ਹੈ । ਇਸੇ ਤਰ੍ਹਾਂ ਸਜੀਵਾਂ ਦੇ ਸਰੀਰ ਵਿੱਚ ਸੈੱਲ ਦੀ ਮੁੱਢਲੀ ਇਕਾਈ ਹੈ । ਜਿਸ ਤਰ੍ਹਾਂ ਇਮਾਰਤ ਨਿਰਮਾਣ ਵਿੱਚ ਇੱਕੋ ਤਰ੍ਹਾਂ ਦੀਆਂ ਇੱਟਾਂ ਹੁੰਦੀਆਂ ਹਨ, ਪਰ ਇਮਾਰਤਾਂ ਦੇ ਆਕਾਰ ਡਿਜ਼ਾਈਨ ਅਤੇ ਸਾਈਜ਼ ਵੱਖ-ਵੱਖ ਹੁੰਦੇ ਹਨ । ਇਸੇ ਤਰ੍ਹਾਂ ਸਜੀਵ ਇੱਕ-ਦੂਸਰੇ ਤੋਂ ਭਿੰਨ ਹੁੰਦੇ ਹਨ, ਪਰੰਤੂ ਸਿਰਫ਼ ਸੈੱਲਾਂ ਤੋਂ ਬਣੇ ਹੁੰਦੇ ਹਨ | ਸਜੀਵ ਸੈੱਲਾਂ ਦੀ ਸੰਰਚਨਾ ਬਹੁਤ ਗੁੰਝਲਦਾਰ ਹੁੰਦੀ ਹੈ ।
ਪ੍ਰਸ਼ਨ 9.
ਦੱਸੋ ਕਿ ਕਲੋਰੋਪਲਾਸਟ ਜਾਂ ਕਲੋਰੋਫਿਲ ਕੇਵਲ ਪੌਦਾ ਸੈੱਲਾਂ ਵਿੱਚ ਹੀ ਕਿਉਂ ਪਾਏ ਜਾਂਦੇ ਹਨ ?
ਉੱਤਰ-
ਕਲੋਰੋਪਲਾਸਟ ਹਰੇ ਰੰਗ ਦੇ ਪਲਾਸਟਿਡ ਹਨ । ਇਹ ਪੌਦਿਆਂ ਨੂੰ ਹਰਾ ਰੰਗ ਪ੍ਰਦਾਨ ਕਰਦੇ ਹਨ । ਸਿਰਫ਼ ਪੌਦੇ ਹੀ ਇਸ ਹਰੇ ਵਰਣਕ ਨੂੰ ਭੋਜਨ ਬਣਾਉਣ ਵਿੱਚ ਪ੍ਰਯੋਗ ਵਿੱਚ ਲਿਆ ਸਕਦੇ ਹਨ ।
ਪ੍ਰਸ਼ਨ 10.
ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋਖੱਬੇ ਤੋਂ ਸੱਜੇ ਪਾਸੇ ਵੱਲ
1. ਇਹ ਲ ਵ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ ।
4. ਸੈੱਲ ਝਿੱਲੀ ਅਤੇ ਕੇਂਦਰਕ ਵਿਚਕਾਰਲਾ ਪਦਾਰਥ
ਉੱਪਰ ਤੋਂ ਹੇਠਾਂ ਵੱਲ
2. ਸਜੀਵਾਂ ਦੀ ਮੁੱਢਲੀ ਸੰਰਚਨਾਤਮਕ ਇਕਾਈ ਹੈ ।
3. ਇਹ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਹੈ ।
5. ਸੈੱਲ ਪਦਾਰਥ (ਸੈੱਲ ਦ੍ਰਵ) ਦੇ ਵਿਚਕਾਰ ਖਾਲੀ ਸਥਾਨ ਵਰਗੀ ਸੰਰਚਨਾ
ਉੱਤਰ
PSEB Solutions for Class 8 Science ਸੈੱਲ-ਬਣਤਰ ਅਤੇ ਕਾਰਜ Important Questions and Answers
(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ
1. ਚਿੱਤਰ ਵਿਚ ਇਕ ਸਲਾਈਡ ਦਿੱਤੀ ਗਈ ਹੈ । ਦੱਸੋ ਇਹ ਕੀ ਦਰਸਾਉਂਦੀ ਹੈ ?
(ਉ) ਕਾਰਕ ਦੇ ਸੈੱਲ
(ਅ) ਪਿਆਜ਼ ਦੀ ਬਿੱਲੀ
(ੲ) ਇਕ ਸੈੱਲੀ ਜੀਵ
(ਸ) ਬਹੁ-ਸੈੱਲੀ ਜੀਵ ॥
ਉੱਤਰ-
(ਅ) ਪਿਆਜ਼ ਦੀ ਖਿੱਲੀ ।
2. ਸਜੀਵਾਂ ਵਿਚ ਮੁੱਢਲੀ ਸੰਰਚਨਾਤਮਕ ਇਕਾਈ ਦਾ ਨਾਮ ਕੀ ਹੈ ?
(ਉ) ਟਿਸ਼ੂ
(ਅ) ਅੰਗ
(ੲ) ਸੈੱਲ
(ਸ) ਅਣੂ ।
ਉੱਤਰ-
(ੲ) ਸੈੱਲ ।
3. ਹੇਠ ਲਿਖਿਆਂ ਵਿੱਚੋਂ ਕਿਹੜਾ ਸੈੱਲ-ਅੰਗ ਕੇਵਲ ਪੌਦਿਆਂ ਵਿੱਚ ਪਾਇਆ ਜਾਂਦਾ ਹੈ ?
(ਉ) ਮਾਈਟੋਕਾਂਡਰੀਆ
(ਅ) ਕਲੋਰੋਪਲਾਸਟ
(ਈ) ਸੈੱਲ ਝਿੱਲੀ
(ਸ) ਕੇਂਦਰਕ ।
ਉੱਤਰ-
(ਅ) ਕਲੋਰੋਪਲਾਸਟ
4. ਕਿਹੜਾ ਜੀਵ ਇਕ ਸੈੱਲੀ ਨਹੀਂ ਹੈ ?
(ੳ) ਜੀਵਾਣੂ
(ਅ) ਅਮੀਬਾ
(ਈ) ਪੈਰਾਮੀਸ਼ੀਅਮ
(ਸ) ਉੱਲੀ ॥
ਉੱਤਰ-
(ਸ) ਉੱਲੀ ।
5. ਕਿਸ ਦਾ ਮੁੱਖ ਕਾਰਜ ਪ੍ਰੋਟੀਨ ਸੰਸ਼ਲੇਸ਼ਣ ਵਿੱਚ ਹੈ ?
(ਉ) ਲਾਈਸੋਸੋਮ
(ਅ) ਕੋਮੋਸੋਮ
(ੲ) ਰਾਈਬੋਸੋਮ
(ਸ) ਸੈਂਸੋਮ |
ਉੱਤਰ-
(ੲ) ਰਾਈਬੋਸੋਮ ।
6. ਸੈੱਲ ਦੀ ਖੋਜ ਸਭ ਤੋਂ ਪਹਿਲਾਂ ਕਿਸਨੇ ਕੀਤੀ ਸੀ ?
(ਉ) ਰਾਬਰਟ ਹੁੱਕ
(ਅ) ਐੱਮ.ਜੇ. ਸ਼ੀਲਡਨ
(ੲ) ਸ਼ਵਾਨ
(ਸ) ਰਾਬਰਟ ਬਾਉਨ ।
ਉੱਤਰ-
(ੳ) ਰਾਬਰਟ ਹੁੱਕ !
7. ਸੈੱਲ ਦਾ ਕਿਹੜਾ ਅੰਗ ਆਤਮਘਾਤੀ ਥੈਲਾ ਕਹਾਉਂਦਾ ਹੈ ?
(ਉ) ਰਾਈਬੋਸੋਮ
(ਅ) ਲਾਈਮੋਸੋਮ
(ਈ) ਕੋਮੋਸੋਮ
(ਸ) ਸੈਂਸੋਮ ॥
ਉੱਤਰ-
(ਅ) ਲਾਈਸੋਸੋਮ ॥
8. ਇਹਨਾਂ ਵਿੱਚੋਂ ਕਿਹੜਾ ਇੱਕ ਸੈੱਲੀ ਜੀਵ ਹੈ ?
(ਉ) ਅਮੀਬਾ
(ਅ) ਪੈਰਾਮੀਸ਼ੀਅਮ
(ੲ) ਜੀਵਾਣੂ
(ਸ) ਇਹ ਦਿੱਤੇ ਹੋਏ ਸਾਰੇ ।
ਉੱਤਰ-
(ਸ) ਇਹ ਦਿੱਤੇ ਹੋਏ ਸਾਰੇ ।
9. ਸੈੱਲ ਦਾ ਸ਼ਕਤੀਘਰ ਕਿਹੜਾ ਹੈ ?
(ਉ) ਸੈਂਸੋਮ
(ਅ) ਕਲੋਰੋਪਲਾਸਟ
(ੲ) ਮਾਈਟੋਕਾਂਡਰੀਆ ।
(ਸ) ਰਾਈਬੋਸੋਮ ॥
ਉੱਤਰ-
(ੲ) ਮਾਈਟੇਕਾਂਡਹੀਆ ।
10. ਉਸ ਮਨੁੱਖੀ ਸੈੱਲ ਦਾ ਨਾਂ ਦੱਸੋ ਜਿਸ ਦਾ ਆਕਾਰ ਬਦਲਦਾ ਹੈ ।
(ਉ) ਸਫ਼ੇਦ ਰਕਤਾਣੂ
(ਅ) ਲਾਲ ਰਕਤਾਣੂ
(ੲ) ਪਲੇਟਲੈਟਸ
(ਸ) ਪਲਾਜ਼ਮਾ ॥
ਉੱਤਰ-
(ਅ) ਲਾਲ ਰਕਤਾਣੁ |
11. ਸੈੱਲ ਦਾ ਕਿਹੜਾ ਅੰਗ ਸਿਰਫ ਦਾ ਸੈੱਲ ਵਿੱਚ ਹੁੰਦਾ ਹੈ ?
(ਉ) ਸੈੱਲ ਕਿੱਤੀ
(ਅ) ਗੁਣ ਸੂਤਰ
(ਈ) ਕੇਂਦਰਕ
(ਸ) ਰਸਦਾਨੀ ।
ਉੱਤਰ-
(ੳ) ਸੈਂਲ ਭਿੱਤੀ ।
12. ਮਨੁੱਖੀ ਸਰੀਰ ਦਾ ਸਭ ਤੋਂ ਲੰਬਾ ਸੈੱਲ ਕਿਹੜਾ ਹੈ ?
(ਉ) ਨਾੜੀ ਸੈੱਲ
(ਅ) ਪੇਸ਼ੀ ਸੈੱਲ
(ੲ) ਲਾਲ ਰਕਤਾਣੁ
(ਸ) ਚਿੱਟੇ ਰਕਤਾਣੂ ।
ਉੱਤਰ-
(ਉ) ਨਾੜੀ ਸੈੱਲ ॥
13. ਸੈੱਲ ਥਿਤੀ ਕਿਸ ਤੋਂ ਬਣੀ ਹੁੰਦੀ ਹੈ ?
(ਉ) ਚਰਬੀ
(ਅ) ਸੈਲੂਲੋਜ਼
(ਈ) ਪ੍ਰੋਟੀਨ
(ਸ) ਖਣਿਜ ਲੂਣ ।
ਉੱਤਰ-
(ਆ) ਸੈਲੂਲੋਜ਼ |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਬੱਦਾਂ ਰੋ
(i) ਸੈੱਲ ਸਜੀਵਾਂ ਵਿੱਚ ………. ਅਤੇ ਕਾਰਜਾਤਮਕ ਇਕਾਈ ਹੈ ।
ਉੱਤਰ-
ਸੰਰਚਨਾਤਮਕ
(ii) ਸੈੱਲ ਕਿੱਤੀ ………. ਸੈੱਲ ਵਿੱਚ ਪਾਈ ਜਾਂਦੀ ਹੈ ।
ਉੱਤਰ-
ਪੰਦਾ
(iii) ਸੈੱਲ ਦਾ ਸ਼ਕਤੀ ਘਰ ……….. ਹੈ ।
ਉੱਤਰ-
ਮਾਈਟੋਕਾਂਡਰੀਆ
(iv) ਅਮੀਬਾ ਅਤੇ ਪੈਰਾਮੀਸ਼ੀਅਮ ਵਿੱਚ ਇੱਕ …………. ਹੁੰਦੀ ਹੈ ।
ਉੱਤਰ-
ਸੈੱਲ
(v) ਲਵਕ (ਪਲਾਸਟਿਡ) ਸਿਰਫ਼ …………. ਸੈੱਲ ਵਿੱਚ ਹੁੰਦੇ ਹਨ ।
ਉੱਤਰ-
ਪੌਦਾ ।
ਪ੍ਰਸ਼ਨ 2.
ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕੀ ਹੈ ?
ਉੱਤਰ-
ਸੈੱਲ (Cell)
ਪ੍ਰਸ਼ਨ 3.
ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਸੈੱਲ ਦਾ ਨਾਮ ਲਿਖੋ ।
ਉੱਤਰ-
ਸਭ ਤੋਂ ਛੋਟੇ ਸੈੱਲ-ਮਾਈਕੋਪਲਾਜ਼ਮ ਸਭ ਤੋਂ ਵੱਡਾ ਸੈੱਲ-ਸ਼ੁਤਰਮੁਰਗ ਦਾ ਅੰਡਾ ।
ਪ੍ਰਸ਼ਨ 4.
ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟਾ ਅਤੇ ਸਭ ਤੋਂ ਵੱਡਾ ਸੈੱਲ ਕਿਹੜਾ ਹੈ ?
ਉੱਤਰ-
- ਸਭ ਤੋਂ ਛੋਟਾ ਸੈਂਲ-ਨੇਫ਼ਰਾਨ ।
- ਸਭ ਤੋਂ ਵੱਡਾ ਸੈਂਲ-ਨਿਊਰਾਨ ।
ਪ੍ਰਸ਼ਨ 5.
ਸਭ ਤੋਂ ਛੋਟੇ ਆਕਾਰ ਦੇ ਕੋਸ਼ਿਕਾਂਗ ਦਾ ਨਾਮ ਲਿਖੋ ।
ਉੱਤਰ-
ਰਾਈਬੋਸੋਮ (Ribosome) ।
ਪ੍ਰਸ਼ਨ 6.
ਕਿਹੜਾ ਸੈੱਲ ਅੰਗ ਆਤਮਘਾਤੀ ਥੈਲਾ ਕਹਾਉਂਦਾ ਹੈ ?
ਉੱਤਰ-
ਲਾਈਸੋਸੋਮ (Lysosome) ।
ਪ੍ਰਸ਼ਨ 7.
ਸਭ ਤੋਂ ਵੱਡੇ ਕੋਸ਼ਿਕਾਂਗ ਦਾ ਨਾਮ ਲਿਖੋ ।
ਉੱਤਰ-
ਪਲਾਸਟਿਡ ॥
ਪ੍ਰਸ਼ਨ 8.
ਅੰਗ ਕੀ ਹੈ ?
ਉੱਤਰ-
ਅੰਗ-ਜਾਨਵਰਾਂ ਅਤੇ ਪੌਦਿਆਂ ਦੇ ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਅੰਗ ਕਹਿੰਦੇ ਹਨ ।
ਪ੍ਰਸ਼ਨ 9.
ਇਕ ਸੈੱਲੀ ਜੀਵਾਂ ਦੀ ਉਦਾਹਰਨ ਦਿਓ|
ਉੱਤਰ-
ਅਮੀਬਾ, ਪੈਰਾਮੀਸ਼ੀਅਮ, ਜੀਵਾਣੂ ਆਦਿ ।
ਪ੍ਰਸ਼ਨ 10.
ਸਭ ਤੋਂ ਛੋਟੇ ਸੈੱਲ ਦਾ ਆਕਾਰ ਕੀ ਹੈ ?
ਉੱਤਰ-
0.1 ਮਾਈਕ੍ਰੋਨ (um) ਜਾਂ ਮਿਲੀਮੀਟਰ ਦਾ ਇੱਕ ਹਜ਼ਾਰਵਾਂ ਭਾਗ ।
ਪ੍ਰਸ਼ਨ 11.
ਸਭ ਤੋਂ ਵੱਡੇ ਸੈੱਲ ਦਾ ਆਕਾਰ ਕਿੰਨਾ ਹੈ ਜਿਸ ਨੂੰ ਨੰਗੀ ਅੱਖ ਨਾਲ ਦੇਖ ਸਕਦੇ ਹਾਂ ?
ਉੱਤਰ-
170 nm.
ਪ੍ਰਸ਼ਨ 12.
ਕਿਹੜਾ ਸੈੱਲ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ?
ਉੱਤਰ-
ਸ਼ੁਤਰਮੁਰਗ਼ ਦਾ ਅੰਡਾ ।
ਪ੍ਰਸ਼ਨ 13.
ਜੰਤੂ ਸੈੱਲ ਦੀ ਸਭ ਤੋਂ ਬਾਹਰੀ ਪਰਤ ਦਾ ਨਾਮ ਕੀ ਹੈ ?
ਉੱਤਰ-
ਸੈੱਲ ਝਿੱਲੀ ।
ਪ੍ਰਸ਼ਨ 14.
ਪੌਦਾ ਸੈੱਲ ਵਿੱਚ ਸਭ ਤੋਂ ਬਾਹਰੀ ਪਰਤ ਕਿਹੜੀ ਹੈ ?
ਉੱਤਰ-
ਸੈੱਲ ਕਿੱਤੀ ।
ਪ੍ਰਸ਼ਨ 15.
ਕਿਸੇ ਦੋ ਇਕ ਸੈੱਲੀ ਜੀਵਾਂ ਦੇ ਨਾਂ ਦੱਸੋ ।
ਉੱਤਰ-
- ਅਮੀਬਾ
- ਪੈਰਾਮੀਸ਼ੀਅਮ ।
ਪ੍ਰਸ਼ਨ 16.
ਜੀਨ ਨੂੰ ਕਹਿੰਦੇ ਹਨ ?
ਉੱਤਰ-
ਸਜੀਵਾਂ ਵਿੱਚ ਅਸ਼ਿਕ ਇਕਾਈ ਨੂੰ ਜੀਨ ਕਹਿੰਦੇ ਹਨ ।
ਪ੍ਰਸ਼ਨ 17.
ਟਿਸ਼ੂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਟਿਸ਼ੂ-ਸੈੱਲਾਂ ਦਾ ਸਮੂਹ ਜੋ ਕਿਸੇ ਵਿਸ਼ੇਸ਼ ਕਾਰਜ ਨੂੰ ਕਰਦਾ ਹੈ, ਟਿਸ਼ੂ ਕਹਾਉਂਦਾ ਹੈ ।
ਪ੍ਰਸ਼ਨ 18.
ਅਮੀਬਾ ਦੇ ਪਾਦਾਭ (Pseudopodia) ਦਾ ਕੀ ਕਾਰਜ ਹੈ ?
ਉੱਤਰ-
ਗਤੀ ਅਤੇ ਭੋਜਨ ਪ੍ਰਾਪਤ ਕਰਨਾ ।
ਪ੍ਰਸ਼ਨ 19.
ਗੁਣਸੂਤਰ ਕਦੋਂ ਦਿਖਾਈ ਦਿੰਦੇ ਹਨ ?
ਉੱਤਰ-
ਸੈੱਲ ਵਿਭਾਜਨ ਦੇ ਸਮੇਂ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਅਮੀਬਾ ਦਾ ਚਿੱਤਰ ਦਿੱਤਾ ਗਿਆ ਹੈ । ਇਸ ਦੀ ਕੋਈ ਨਿਸ਼ਚਿਤ ਆਕ੍ਰਿਤੀ ਨਹੀਂ ਹੁੰਦੀ । ਅਜਿਹਾ ਕਿਸ ਕਾਰਨ ਹੁੰਦਾ ਹੈ ? ਆਪਣੇ ਉੱਤਰ ਦਾ ਕਾਰਨ ਦੱਸੋ।
ਉੱਤਰ-
ਅਮੀਬਾ ਦੀ ਆਕ੍ਰਿਤੀ ਝੂਠੇ ਪੈਰਾਂ ਦੇ ਬਣਨ ਕਾਰਨ ਬਦਲਦੀ ਰਹਿੰਦੀ ਹੈ, ਜੋ ਉਸਨੂੰ ਗਤੀ ਪ੍ਰਦਾਨ ਕਰਨ ਅਤੇ ਭੋਜਨ ਗ੍ਰਹਿਣ ਕਰਨ ਵਿਚ ਸਹਾਇਤਾ ਕਰਦੇ ਹਨ । ਇਹਨਾਂ ਝੂਠੇ ਪੈਰਾਂ ਨੂੰ ਸਿਉਡੋਪੀਡੀਆ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਸੈੱਲ ਕੀ ਹੈ ?
ਟਰ-ਸੈੱਲ-ਜਿਵੇਂ ਇੱਟਾਂ ਸਾਰੇ ਤਰ੍ਹਾਂ ਦੇ ਘਰਾਂ ਦੀ ਇਕਾਈ ਹੈ ਇਸੇ ਤਰ੍ਹਾਂ ਸੈੱਲ ਸਜੀਵਾਂ ਦੀ ਇਕਾਈ ਹੈ । ਜਾਨਵਰ ਅਤੇ ਪੰਦੇ, ਜਿਵੇਂ-ਕੀੜੀ, ਮੱਖੀ, ਕੁੱਤਾ, ਹਾਥੀ, ਸੁਰਜਮੁਖੀ, ਨੀਮ ਆਦਿ ਸੈੱਲਾਂ ਤੋਂ ਬਣੇ ਹਨ ।
ਪ੍ਰਸ਼ਨ 3.
ਕੋਸ਼ਿਕਾਂਗਾਂ ਦੇ ਨਾਂ ਲਿਖੋ ।
ਉੱਤਰ-
ਕੋਸ਼ਿਕਾਂਗ, ਕੋਸ਼ਿਕਾ ਪਦਾਰਥ ਵਿੱਚ ਸਜੀਵ ਸੰਰਚਨਾਵਾਂ ਹਨ । ਇਹਨਾਂ ਦੇ ਨਾਮ ਹਨ-ਐਂਡੋਪਲਾਜਮਿਕ ਰੇਕੁਲਮ, ਗਾਲਜੀਬਾਡੀ, ਮਾਈਟੋਕਾਂਡਰੀਆ, ਰਾਈਬੋਸੋਮ, ਲਾਈਮੋਸੋਮ, ਪਰਆਕਸੋਮ, ਪਲਾਸਟਿਡ, ਸੈਂਟਰੋਸੋਮ ਆਦਿ ।
ਪ੍ਰਸ਼ਨ 4.
ਕਿਹੜੇ ਸੈੱਲਾਂ ਨੂੰ ਆਤਮਘਾਤੀ ਥੈਲਾ’ ਕਿਹਾ ਜਾਂਦਾ ਹੈ ?
ਉੱਤਰ-
ਲਾਈਸੋਸੋਮ ਨੂੰ ਆਤਮਘਾਤੀ ਥੈਲਾ ਕਿਹਾ ਜਾਂਦਾ ਹੈ ਕਿਉਂਕਿ ਇਹ ਪਾਚਨ ਵਿੱਚ ਸਹਾਇਕ ਹੁੰਦੇ ਹਨ, ਭੋਜਨ ਭੰਡਾਰਨ ਵਿੱਚ ਮੱਦਦ ਕਰਦੇ ਹਨ ਅਤੇ ਸੈੱਲ ਦੇ ਅੰਤ ਤੇ ਉਸਦੇ ਪਾਚਨ ਵਿੱਚ ਸਹਾਇਕ ਹੁੰਦੇ ਹਨ । ਇਹ ਵਸਤੁਆਂ ਨੂੰ ਪਚਾਉਣ ਵਿੱਚ ਖੁਦ ਦਾ ਬਲੀਦਾਨ ਦਿੰਦੇ ਹਨ, ਇਸ ਲਈ ਇਹਨਾਂ ਨੂੰ ਆਤਮਘਾਤੀ ਥੈਲਾ ਕਹਿੰਦੇ ਹਨ ।
ਪ੍ਰਸ਼ਨ 5.
ਕਿਹੜਾ ਸੈੱਲ ਅੰਗ ਸੈੱਲ ਦਾ ਸ਼ਕਤੀ ਘਰ ਹੈ, ਇਸਦੇ ਕਾਰਜ ਦੇ ਬਾਰੇ ਵਿੱਚ ਸੰਖੇਪ ਵਿੱਚ ਦੱਸੋ ।
ਉੱਤਰ-
ਮਾਈਟੋਕਾਂਡਰੀਆ ਨੂੰ ‘ਸ਼ਕਤੀ ਘਰ’ ਕਿਹਾ ਜਾਂਦਾ ਹੈ । ਅਨਆਕਸੀ ਸੈੱਲ ਸਾਹ ਵਿੱਚ ਜਿੱਥੇ ਗੁਲੂਕੋਜ਼ ਦਾ ਆਕਸੀਕਰਨ ਹੁੰਦਾ ਹੈ ਅਤੇ ਊਰਜਾ ਯੁਕਤ ATP ਅਣੂਆਂ ਦਾ ਉਤਪਾਦਨ ਹੁੰਦਾ ਹੈ । ਗੁਲੂਕੋਜ਼ ਦਾ ਇੱਕ ਮੋਲ, ਸਾਹ ਕਿਰਿਆ ਵਿੱਚ 36 ATP ਅਣੁ ਪੈਦਾ ਕਰਦਾ ਹੈ ।
ਪ੍ਰਸ਼ਨ 6.
ਸੈੱਲ ਦੇ ਆਕਾਰ ਅਤੇ ਰੂਪ ਦੀ ਵਿਵਿਧਤਾ ਦਾ ਵਰਣਨ ਕਰੋ ।
ਉੱਤਰ-
ਸੈੱਲ ਆਮ ਤੌਰ ‘ਤੇ ਗੋਲਾਕਾਰ ਹੁੰਦਾ ਹੈ । ਪਰੰਤੂ ਇਹਨਾਂ ਵਿੱਚ ਬਹੁਤ ਵਿਵਿਧਤਾ ਵੀ ਪਾਈ ਜਾਂਦੀ ਹੈ । ਇਹ ਘਣਾਕਾਰ ਅਤੇ ਸਤੰਭੀ ਆਕਾਰ ਦੇ ਹੋ ਸਕਦੇ ਹਨ । ਕੁੱਝ ਜੰਤੂ ਸੈੱਲ ਲੰਬੇ ਅਤੇ ਸ਼ਾਖ਼ਿਤ ਹੋ ਸਕਦੇ ਹਨ, ਜਿਵੇਂ; ਨਾੜੀ ਸੈੱਲ ।
ਪ੍ਰਸ਼ਨ 7.
ਇਕ ਸੈੱਲੀ ਅਤੇ ਬਹੁ ਸੈੱਲੀ ਜੀਵ ਕੀ ਹੈ ?
ਉੱਤਰ-
ਇਕ ਸੈੱਲੀ ਜੀਵ (Unicellular organism)-ਇਹ ਜੀਵ ਜਿਹਨਾਂ ਵਿੱਚ ਸਿਰਫ਼ ਇਕ ਹੀ ਸੈੱਲ ਹੁੰਦੀ ਹੈ, ਇਕ ਸੈੱਲੀ ਜੀਵ ਕਹਾਉਂਦੇ ਹਨ । ਜਿਵੇਂ- ਅਮੀਬਾ, ਪੈਰਾਮੀਸ਼ੀਅਮ, ਕਲੈਮਾਈਡੋਮੋਨਾਸ, ਖਮੀਰ, ਯੁਗਲੀਨਾ ਆਦਿ ।
ਬਹੁ-ਸੈੱਲੀ ਜੀਵ (Multicellular organisms)-ਉਹ ਜੀਵ ਜਿਹਨਾਂ ਵਿੱਚ ਸੈੱਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਬਹੁ-ਕੋਸ਼ੀ ਜੀਵ ਕਹਾਉਂਦੇ ਹਨ , ਜਿਵੇਂ ਮਨੁੱਖ, ਹਾਈਡਰਾ, ਕੁੱਤਾ, ਹਾਥੀ ਆਦਿ ।
ਪ੍ਰਸ਼ਨ 8.
ਅੰਗ ਅਤੇ ਅੰਗ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਅੰਗ (Organ)-ਊਤਕਾਂ ਦਾ ਸਮੂਹ ਜੋ ਸਰੀਰ ਵਿੱਚ ਇਕ ਵਿਸ਼ੇਸ਼ ਕਾਰਜ ਕਰਦਾ ਹੈ, ਅੰਗ ਕਹਾਉਂਦਾ ਹੈ । ਅੰਗ ਪ੍ਰਣਾਲੀ (Organ system-ਅੰਗਾਂ ਦਾ ਸਮੂਹ ਜੋ ਮਿਲ ਕੇ ਸਾਰੇ ਕਾਰਜ ਕਰਦੇ ਹਨ, ਅੰਗ ਪ੍ਰਣਾਲੀ ਕਹਾਉਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਵਿਚ ਵਿਖਾਏ ਗਏ ਸੈੱਲਾਂ ਦੇ ਨਾਂ ਅਤੇ ਆਕਾਰ ਲਿਖੋ ।
ਉੱਤਰ-
(a) ਗੋਲ ਲਹੂ ਸੈੱਲ
(b) ਤਕਲਾਰੂਪੀ ਪੇਸ਼ੀ ਸੈੱਲ
(c) ਲੰਬੇ ਸ਼ਾਖਾਵਾਂ ਸਹਿਤ ਨਾੜੀ ਸੈੱਲ ।
ਪ੍ਰਸ਼ਨ 2.
ਉੱਤਰ-
1. ਕੇਂਦਰਕ ਬਿੱਲੀ
2. ਸੈੱਲ ਵ
3. ਕੇਂਦਰਕ
4. ਸੈੱਲ ਝਿੱਲੀ ।
ਪ੍ਰਸ਼ਨ 3.
ਸੈੱਲ ਝਿੱਲੀ ਅਤੇ ਸੈਂਲ ਭਿੱਤੀ ਵਿੱਚ ਕੀ ਅੰਤਰ ਹੈ ? ਹਰੇਕ ਦਾ ਕਾਰਜ ਲਿਖੋ ।
ਉੱਤਰ-
ਗੁਟ | ਸੈੱਲ ਬਿੱਲੀ | ਸੈੱਲ ਬਿੱਲੀ |
(1) ਮੌਜੂਦਗੀ | ਸਾਰੇ ਸੈੱਲਾਂ ਦੇ ਸੈੱਲ ਪਦਾਰਥ ਦੇ ਬਾਹਰ ਜਾਂ ਇਰਦ-ਗਿਰਦ ॥ | (1) ਪੌਦਿਆਂ ਦੇ ਸੈੱਲ, ਜੀਵਾਣੁ, ਨੀਲੀ-ਹਰੀ ਕਾਈ, ਕਵਕ ਆਦਿ ਦੀ ਸੈੱਲ ਝਿੱਲੀ ਦੇ ਬਾਹਰ । ਮੋਟੀ ਅਤੇ ਪੂਰੀ ਤਰ੍ਹਾਂ ਪਾਰਗਾਮੀ |
(2) ਕਿਰਤੀ | ਪਤਲੀ ਅਤੇ ਅੰਸ਼ਿਕ ਪਾਰਗਾਮੀ ॥ | (2) ਸੈਲੂਲੋਜ਼, ਪੈਕਟੀਨ ਅਤੇ ਪਾਣੀ ਆਦਿ |
(3) ਰਸਾਇਣ | ਲਿਪੋਪ੍ਰੋਟੀਨ ਅਤੇ ਤਿੰਨ ਤਹਿਆਂ ਵਾਲਾ | (3) ਸੁਰੱਖਿਆ ਅਤੇ ਆਕਾਰ ਪ੍ਰਦਾਨ ਕਰਨ | |
(4) ਕਾਰਜ | ਪਦਾਰਥਾਂ ਦੇ ਸੈੱਲ ਵਿਚ ਆਵਾਗਮਨ ਦਾ ਨਿਯਮਨ ਕਰਨਾ | (4) ਵਾਸ਼ਪ ਉਤਸਰਜਨ ਨੂੰ ਰੋਕਣਾ । |
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੀ ਪਰਿਭਾਸ਼ਾ ਦਿਉ ।
(ਉ) ਜੀਵ ਦੁਵ (Protoplasm)
(ਅ) ਸੈੱਲ ਪਦਾਰਥ (Cytoplasm)
(ਈ) ਕੇਂਦਰਕ ਪਦਾਰਥ (Nucleoplasm) ।
ਉੱਤਰ-
(ਉ) ਜੀਵ ਪਦਾਰਥ (Protoplasm)-ਇਹ ਜੀਵਨ ਦਾ ਆਧਾਰ ਹੈ ਅਤੇ ਸੈੱਲ ਝਿੱਲੀ ਦੁਆਰਾ ਬੰਨ੍ਹਿਆ ਹੁੰਦਾ ਹੈ । ਇਸ ਵਿੱਚ ਸੈੱਲ ਪਦਾਰਥ ਅਤੇ ਕੇਂਦਰਕ ਪਦਾਰਥ ਦੋਵੇਂ ਆਉਂਦੇ ਹਨ ।
(ਅ) ਸੈੱਲ ਪਦਾਰਥ (Cytoplasm)-ਇਹ ਕੇਂਦਰਕ ਅਤੇ ਸੈੱਲ ਝਿੱਲੀ ਵਿੱਚ ਹੁੰਦਾ ਹੈ, ਜਿਸ ਵਿੱਚ ਕਈ ਛੋਟੇ ਕੋਸ਼ਿਕਾਂਗ ਜਾਂ ਅੰਗਕ ਪਾਏ ਜਾਂਦੇ ਹਨ । ਇੱਥੇ ਪ੍ਰੋਟੀਨ ਦਾ ਸੰਸ਼ਲੇਸ਼ਣ ਅਤੇ ਗੁਲੋਕੋਸਿਸ ਵਰਗੇ ਪ੍ਰਕਰਮ ਹੁੰਦੇ ਹਨ ।
(ਇ) ਕੇਂਦਰਕ ਪਦਾਰਥ (Nucleoplasm)-ਇਹ ਕੇਂਦਰਕ ਵਿੱਚ ਪਾਇਆ ਜਾਂਦਾ ਹੈ । ਇਸ ਵਿੱਚ ਕੋਮੈਟਿਨ ਪਦਾਰਥ ਅਤੇ ਕੇਂਦਰਿਕਾ ਹੁੰਦੇ ਹਨ । ਇਹ ਸੈੱਲ ਵਿਭਾਜਨ ਵਿੱਚ ਪਿੰਡਲ (Spindle) ਬਣਾਉਂਦਾ ਹੈ ।
ਪ੍ਰਸ਼ਨ 5.
ਪੌਦੇ ਅਤੇ ਜੰਤੁ ਸੈੱਲ ਦਾ ਚਿੱਤਰ ਬਣਾਓ ।
ਉੱਤਰ-
ਪ੍ਰਸ਼ਨ 6.
ਪਹਿਲੇ ਸੈੱਲ ਦੀ ਖੋਜ ਕਿਵੇਂ ਹੋਈ ਸੀ ?
ਉੱਤਰ-
ਰਾਬਰਟ ਹੁੱਕ ਨੇ 1665 ਵਿੱਚ ਕਾਰਕ ਦੇ ਸਲਾਈਸ ਦਾ ਆਵਰਧਨ ਯੰਤਰ (ਸੁਖ਼ਮ ਦਰਸ਼ੀ) ਦੁਆਰਾ ਅਧਿਐਨ ਕੀਤਾ | ਕਾਰਕ ਪੇੜ ਦੀ ਛਾਲ ਦਾ ਭਾਗ ਹੈ । ਉਸਨੇ ਕਾਰਕ ਦੀ ਪਤਲੀ ਸਲਾਈਸ ਲਈ ਅਤੇ ਸੂਖ਼ਮਦਰਸ਼ੀ ਦੁਆਰਾ ਉਸਦਾ ਅਧਿਐਨ ਕੀਤਾ । ਉਸਨੇ ਉਸ ਵਿੱਚ ਖਾਣੇ ਬਣੇ ਹੋਏ ਦੇਖੇ । ਇਹ ਮਧੁਮੱਖੀ ਦੇ ਛੱਤੇ ਵਰਗੇ ਸਨ । ਉਸਨੇ ਇਹ ਵੀ ਦੇਖਿਆ ਕਿ ਇਕ ਬਕਸਾ ਦੁਸਰੇ ਬਕਸੇ ਤੋਂ ਇਕ ਵਿਭਾਜਨ ਪੱਟੀ ਦੁਆਰਾ ਵੱਖ ਹੈ ।ਉਸਨੇ ਇਸ ਬਕਸੇ ਨੂੰ ਸੈੱਲ ਦਾ ਨਾਮ ਦਿੱਤਾ, ਜਿਸਦਾ ਲਾਤੀਨੀ ਭਾਸ਼ਾ ਵਿੱਚ ਮਤਲਬ ਹੈ “ਖਾਲੀ ਜਗ੍ਹਾ’|
ਪ੍ਰਸ਼ਨ 7.
ਇਕ-ਕੋਸ਼ੀ ਅਤੇ ਬਹੁ-ਸੈੱਲੀ ਜੀਵਾਂ ਵਿੱਚ ਅੰਤਰ ਦੱਸੋ ।
ਉੱਤਰ-
ਇੱਕ-ਕੋਸ਼ੀ ਅਤੇ ਬਹੁ-ਸੈੱਲੀ ਜੀਵਾਂ ਵਿੱਚ ਅੰਤਰ –
ਇਕ-ਜੁੱਲੀ (Unicellular) ਜੀਵ | ਬਹੁ-ਸੈੱਲੀ (Multicellular) ਜੀਵ |
(1) ਇਹਨਾਂ ਜੀਵਾਂ ਵਿੱਚ ਸਿਰਫ਼ ਇਕ ਹੀ ਸੈੱਲ ਹੁੰਦਾ ਹੈ । | (1) ਇਹਨਾਂ ਜੀਵਾਂ ਵਿੱਚ ਕਈ ਸੈੱਲ ਹੁੰਦੇ ਹਨ । |
(2) ਇਹਨਾਂ ਵਿੱਚ ਇੱਕ ਹੀ ਸੈੱਲ ਜੀਵ ਦੇ ਸਾਰੇ ਕਾਰਜਾਂ | (2) ਇਹਨਾਂ ਵਿਚ ਹਰ ਕਾਰਜ ਸੈੱਲ ਦੇ ਇਕ ਖ਼ਾਸ ਸਮੂਹ ਦੁਆਰਾ ਕੀਤਾ ਜਾਂਦਾ ਹੈ । |
(3). ਇਸ ਵਿੱਚ ਸਿਲਿਆ ਹੁੰਦੇ ਹਨ । ਉਦਾਹਰਨ-ਅਮੀਬਾ, ਪੈਰਾਸ਼ੀਅਮ |
(3) ਇਹਨਾਂ ਵਿਚ ਸਿਲਿਆ ਨਹੀਂ ਹੁੰਦੇ । ਉਦਾਹਰਨ-ਲਗਪਗ ਸਾਰੇ ਤੰਤੂ ॥ |
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ-ਇਕ ਸੈੱਲ ਦੀ ਬਨਾਵਟ/ਸੰਰਚਨਾ ਦਾ ਵਰਣਨ ਕਰੋ ।
ਉੱਤਰ-
ਸੈੱਲ ਸੰਰਚਨਾ (Structure of a cell)- ਸੈੱਲ ਜੀਵਨ ਦੀ ਮੂਲ ਇਕਾਈ ਹੈ । ਇਹ ਜੀਵਨ ਯਾਪਨ ਦੇ ਹਰ ਕਾਰਜ ਕਰਨ ਵਿੱਚ ਸਮਰੱਥ ਹੈ | ਸਾਡੇ ਕੰਮਾਂ ਨੂੰ ਪੂਰਾ ਕਰਨ ਲਈ ਇਸਦੇ ਕਈ ਘਟਕ ਹਨ । ਮੁੱਖ ਰੂਪ ਰਾਈਬੋਸੋਮ ਵਿੱਚ ਸੈੱਲ ਦੇ ਤਿੰਨ ਭਾਗ ਹਨ-
1. ਸੈੱਲ ਝਿੱਲੀ (Cell membrance)
2. ਕੇਂਦਰਕ (Nucleus)
3. ਸੈੱਲ ਪਦਾਰਥ
ਸੈੱਲ ਪਦਾਰਥ ਸੈੱਲ ਝਿੱਲੀ ਨਾਲ ਢੱਕਿਆ ਸ਼ੀ-ਗਾਲਜੀਆ ਹੁੰਦਾ ਹੈ ਅਤੇ ਕੇਂਦਰਕ ਪਦਾਰਥ ਦੇ ਨਾਲ ਜੀਵ ਪਦਾਰਥ ਦੀ ਸੰਰਚਨਾ ਕਰਦਾ ਹੈ । ਇੱਕ ਆਮ ਪੌਦਾ ਸੈੱਲ ਅਤੇ ਜੰਤੂ ਸੈੱਲ ਕੇਂਦਰਕ ਦਾ ਚਿੱਤਰ ਦਿੱਤਾ ਗਿਆ ਹੈ ।
1. ਸੈੱਲ ਝਿੱਲੀ (Cell or plasma membrane) -ਇਹ ਲਚਕੀਲੀ ਅਤੇ ਪਤਲੀ ਝਿੱਲੀ ਹੈ । ਇਸ ਅੰਡੋਪਲਾਸਿਕ ਨੂੰ ਪਲਾਜ਼ਮਾ ਤਿੱਲੀ ਵੀ ਕਿਹਾ ਜਾਂਦਾ ਹੈ । ਜੰਤੂ ਸੈੱਲ ਵਿੱਚ ਰੋਟੀਕੁਲਮ ਇਹ ਸਭ ਤੋਂ ਬਾਹਰੀ ਪਰਤ ਬਣਾਉਂਦੀ ਹੈ, ਪਰੰਤੂ ਪੌਦਾ ਸੈੱਲ ਵਿੱਚ ਇਸਦੇ ਉੱਪਰ ਇਕ ਹੋਰ ਪਰਤ ਮੌਜੂਦ ਹੁੰਦੀ ਹੈ । ਇਹ ਬਾਹਰੀ ਪਰਤ ਨੂੰ ਪੌਦਾ ਸੈੱਲ ਵਿੱਚ ਸੈਂਲ ਭਿੱਤੀ ਕਹਿੰਦੇ ਹਨ ।
ਸੈੱਲ ਝਿੱਲੀ ਦੇ ਕਾਰਜ-
- ਇਹ ਸੈਂਲ ਨੂੰ ਆਕਾਰ ਦਿੰਦੀ ਹੈ ।
- ਇਹ ਪਦਾਰਥਾਂ ਦਾ ਸੈੱਲ ਵਿੱਚ ਆਵਾਗਮਨ ਨਿਯਮਿਤ ਕਰਦੀ ਹੈ ।
- ਇਹ ਅੰਦਰਲੇ ਭਾਗਾਂ ਦੀ ਸੁਰੱਖਿਆ ਕਰਦੀ ਹੈ ।
2. ਕੇਂਦਰਕ-ਸੈੱਲ ਦੇ ਕੇਂਦਰ ਵਿੱਚ ਪਾਈ ਜਾਣ ਵਾਲੀ ਗੋਲਾਕਾਰ ਸੰਰਚਨਾ ਜੋ ਸੈੱਲ ਦਾ ਨਿਯੰਤਰਨ ਕੇਂਦਰ ਹੈ, ਕੇਂਦਰਕ ਕਹਾਉਂਦੀ ਹੈ । ਕੇਂਦਰਕ ਦੇ ਅੱਗੇ ਲਿਖੇ ਭਾਗ ਹਨ-
(ਉ) ਕੇਂਦਰਕ ਤਿੱਲੀ-ਇਹ ਮੁਸਾਮਦਾਰ ਝਿੱਲੀ ਹੈ, ਜੋ ਸੈੱਲ ਪਦਾਰਥ ਨੂੰ ਕੇਂਦਰਕ ਦੇ ਘਟਕ ਤੋਂ ਵੱਖ ਕਰਦੀ ਹੈ ।
(ਅ) ਕੇਂਦਰਕ ਪਦਾਰਥ-ਕੇਂਦਰਕ ਵਿੱਚ ਮਿਲਣ ਵਾਲੇ ਪਦਾਰਥ ਨੂੰ ਕੇਂਦਰਕ ਪਦਾਰਥ ਕਹਿੰਦੇ ਹਨ ।
(ਇ) ਕੇਂਦਰਿਕਾ (Nucleotus)-ਨਿਊਕਲੀ ਪ੍ਰੋਟੀਨ RNA ਦੀ ਬਣੀ ਗੋਲਾਕਾਰ ਸੰਰਚਨਾ, ਜੋ ਕੇਂਦਰਕ ਵਿੱਚ ਪਾਈ ਜਾਂਦੀ ਹੈ, ਕੇਂਦਰਿਕਾ ਕਹਾਉਂਦੀ ਹੈ ।
(ਸ) ਕੋਮੈਟਿਨ ਪਦਾਰਥ-ਸੈੱਲ ਮਾਦਾ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਦਾ ਜਾਲ ਜਿਹਾ ਹੁੰਦਾ ਹੈ । ਇਹ ਕੋਮੋਸੋਮ ਦਾ ਇੱਕ ਰੂਪ ਹੈ ਅਤੇ ਇਸ ਵਿੱਚ ਜੀਨਸ (Genes) ਮੌਜੂਦ ਹੁੰਦੇ ਹਨ । | ਕੇਂਦਰਕ ਦੇ ਕਾਰਜਕੋਮੈਟਿਨ ਪਦਾਰਥ, ਗੁਣ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪੁੱਜਦਾ ਹੈ । ਇਸ ਵਿੱਚ ਸਾਰੀਆਂ ਮੁਲ ਕਿਰਿਆਵਾਂ ਦੀ ਜਾਣਕਾਰੀ ਹੁੰਦੀ ਹੈ ।
3. ਸੈੱਲ ਪਦਾਰਥ (Cytoplasm-ਇਹ ਜੈਲੀ ਵਰਗਾ ਮਾਦਾ ਸੈੱਲ ਤਿੱਲੀ ਦੇ ਅੰਦਰ ਹੁੰਦਾ ਹੈ । ਛੋਟੀਆਂ-ਛੋਟੀਆਂ ਸੰਰਚਨਾਵਾਂ ਜੋ ਵੱਖ-ਵੱਖ ਕਾਰਜ ਕਰਨ ਵਿੱਚ ਸਹਾਇਕ ਹਨ, ਇਸ ਵਿੱਚ ਪਾਈ ਜਾਂਦੀ ਹੈ । ਇਹਨਾਂ ਸੰਰਚਨਾਵਾਂ ਨੂੰ ਕੋਸ਼ਿਕਾਂਗ ਕਹਿੰਦੇ ਹਨ । ਇਸ ਵਿੱਚ ਪਾਣੀ, ਚੀਨੀ, ਖਣਿਜ, ਲਿਪਿਡ, ਪ੍ਰੋਟੀਨ ਆਦਿ ਵੀ ਹੁੰਦੇ ਹਨ ।
ਲ ਮਾਦਾ ਵਿੱਚ ਪਾਏ ਜਾਣ ਵਾਲੇ ਕੋਸ਼ਿਕਾਂਗ ਹੇਠ ਲਿਖੇ ਹਨ –
- ਮਾਈਟੋਕਾਂਡਰੀਆ (Mitochondria)-ਇਹ ਸੈੱਲ ਦੇ ‘ਸ਼ਕਤੀ ਘਰ’ ਹਨ ਕਿਉਂਕਿ ਇਹ ਭੋਜਨ ਤੋਂ ਉਰਜਾ ਦਾ ਉਤਪਾਦਨ ਕਰਦੇ ਹਨ । ਇਹ ਊਰਜਾ ਦਾ ਭੰਡਾਰਨ ਵੀ ਕਰਦੇ ਹਨ | ਮਾਈਟੋਕਾਂਡਰੀਆ ਗੋਲ ਜਾਂ ਚੱਕਰਾਕਾਰ ਸੰਰਚਨਾਵਾਂ ਹਨ ਜਿਹਨਾਂ ਵਿੱਚ ਦੋ ਪਰਤਾਂ ਹੁੰਦੀਆਂ ਹਨ ।
- ਐਂਡੋਪਲਾਜ਼ਮਿਕ ਰੇਕੁਲਮ (Endoplasmic Reticulum)-ਬਿੱਲੀ ਦਾ ਝਲਦਾਰ ਜਾਲ, ਜੋ ਕੇਂਦਰਕ ਨਾਲ ਜੁੜੀ ਜਾਂ ਅਲੱਗ ਹੋ ਸਕਦੀ ਹੈ, ਐਂਡੋਪਲਾਜ਼ਮਿਕ ਰੇਟੀਕੁਲਮ ਕਹਾਉਂਦਾ ਹੈ । ਇਹ ਜਾਲ ਕੇਂਦਰਕ ਤੋਂ ਸੈੱਲ ਝਿੱਲੀ ਤਕ ਫੈਲਿਆ ਹੁੰਦਾ ਹੈ । ਇਹ ਪ੍ਰੋਟੀਨ ਸੰਸ਼ਲੇਸ਼ਣ ਕਰਦਾ ਹੈ ਅਤੇ ਪਦਾਰਥਾਂ ਦੇ ਸਥਾਨਾਂਤਰਨ ਵਿੱਚ ਸਹਾਇਕ ਹੈ ।
- ਪਲਾਸਟਿਡ (Plastid-ਇਹ ਕੋਸ਼ੀਕਾਂਗ ਪੌਦੇ ਵਿੱਚ ਪਾਏ ਜਾਂਦੇ ਹਨ ।
ਇਹਨਾਂ ਦੇ ਤਿੰਨ ਪ੍ਰਕਾਰ ਹਨ-
(ਉ) ਹਰੇ ਲਵਕ ਜਾਂ ਕਲੋਰੋਪਲਾਸਟ (Chloroplast) ਹਰੇ ਰੰਗ ਦੇ ਲਵਕ ਕਲੋਰੋਪਲਾਸਟ ਕਹਾਉਂਦੇ ਹਨ । ਹਰਾ ਰੰਗ ਕਲੋਰੋਫਿਲ ਨਾਮਕ ਵਰਣਕ ਦੇ ਕਾਰਨ ਹੁੰਦਾ ਹੈ । ਇਹ ਸੈੱਲ ਦੇ ‘ਰਸੋਈਘਰ’’ ਹਨ ਕਿਉਂਕਿ ਇੱਥੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਰਮ ਹੁੰਦਾ ਹੈ ਅਰਥਾਤ ਭੋਜਨ ਦਾ ਨਿਰਮਾਣ ਹੁੰਦਾ ਹੈ ।
(ਅ) ਲਿਊਕੋਪਲਾਸਟ (Leucoplast)-ਰੰਗ ਰਹਿਤ ਪਲਾਸਟਿਡ ਲਿਊਕੋਪਲਾਸਟ ਕਹਾਉਂਦੇ ਹਨ । ਇਹ ਜੜਾਂ ਅਤੇ ਰੂਪਾਂਤਰਿਤ ਭੂਮੀਗਤ ਤਣਿਆਂ ਵਿੱਚ ਪਾਏ ਜਾਂਦੇ ਹਨ ।
(ਇ) ਭੋਮੋਪਲਾਸਟ (Chromoplast) -ਇਹ ਰੰਗਯੁਕਤ ਪਲਾਸਟਿਡ ਹੈ, ਜੋ ਫੁੱਲਾਂ, ਫ਼ਲਾਂ ਆਦਿ ਵਿੱਚ ਪਾਏ ਜਾਂਦੇ ਹਨ ।
- ਗਾਜੀਬਾਡੀ (Golgi bodies)-ਇਹ ਤਿੱਲੀ ਵਿੱਚ ਬੰਨ੍ਹੀਆਂ ਅਤੇ ਫੈਲੀਆਂ ਹੋਈਆਂ ਥੈਲੀਆਂ ਦਾ ਢੇਰ ਹੈ । ਪੌਦੇ ਸੈੱਲ ਵਿੱਚ ਇਹਨਾਂ ਨੂੰ ਡਿਕਟੀਓਸੋਮ ਕਹਿੰਦੇ ਹਨ । ਇਹ ਸਾਵਿਤ ਅੰਗ ਹੈ ।
- ਰਸਦਾਨੀ (Vacuole)-ਮਾਦੇ ਤੋਂ ਭਰੀਆਂ ਸੰਰਚਨਾਵਾਂ ਰਸਦਾਨੀ ਕਹਾਉਂਦੀਆਂ ਹਨ । ਪੌਦਾ ਸੈੱਲ ਵਿੱਚ ਇਹਨਾਂ ਦੀ ਗਿਣਤੀ ਘੱਟ ਅਤੇ ਆਕਾਰ ਵੱਡਾ ਹੁੰਦਾ ਹੈ, ਜਦੋਂ ਕਿ ਜੰਤੁ ਸੈੱਲ ਵਿੱਚ ਇਹਨਾਂ ਦੀ ਗਿਣਤੀ ਵੱਧ ਅਤੇ ਆਕਾਰ ਛੋਟਾ ਹੁੰਦਾ ਹੈ । ਇਹ ਸੈੱਲ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ । ਰਸਦਾਨੀ ਕੂੜਾਦਾਨ ਦਾ ਕੰਮ ਵੀ ਕਰਦੀ ਹੈ ।
- ਲਾਈਸੋਸੋਮ (Lysosomes)-ਛੋਟੀਆਂ ਗੋਲਾਕਾਰ ਸੰਰਚਨਾਵਾਂ ਜਿਹਨਾਂ ਵਿੱਚ ਸਿਰਫ਼ ਇਕ ਪਰਤ ਹੁੰਦੀ ਹੈ, ਲਾਈਸੋਸੋਮ ਕਹਾਉਂਦੀ ਹੈ । ਇਹ ਵਿਭਿੰਨ ਵਸਤੂਆਂ ਨੂੰ ਪਾਚਨ ਅਥਵਾ ਨਸ਼ਟ ਕਰਨ ਲਈ ਖੁਦ ਦਾ ਬਲੀਦਾਨ ਦਿੰਦੇ ਹਨ । ਇਸ ਲਈ ਇਹਨਾਂ ਨੂੰ ਆਤਮਘਾਤੀ ਥੈਲੇ ਕਹਿੰਦੇ ਹਨ । ਪੌਦੇ ਸੈੱਲ ਵਿੱਚ ਲਾਈਸੋਸੋਮ ਨਹੀਂ ਹੁੰਦੇ ।
- ਰਾਈਬੋਸੋਮ (Ribosomes)-ਇਹ ਛੋਟੀਆਂ ਗੋਲ ਸੰਰਚਨਾਵਾਂ ਹੁੰਦੀਆਂ ਹਨ । ਇਹ ਰੇਟੀਕੁਲਮ ਨਾਲ ਜੁੜੀ ਜਾਂ ਸੁਤੰਤਰ ਰਹਿੰਦੀ ਹੈ । ਇਹਨਾਂ ਦਾ ਮੁੱਖ ਕਾਰਜ ਪ੍ਰੋਟੀਨ ਸੰਸ਼ਲੇਸ਼ਣ ਹੈ ।
- ਸੇਂਟਰੋਸੋਮ (Centrosome) -ਇਹ ਛੜਨੁਮਾ ਸੰਰਚਨਾ ਹੈ ਜੋ ਕੇਂਦਰਕ ਦੇ ਨੇੜੇ ਮੌਜੂਦ ਹੁੰਦੀ ਹੈ ਅਤੇ ਸੈੱਲ ਵਿਭਾਜਨ ਵਿੱਚ ਸਹਾਇਕ ਹੁੰਦੀ ਹੈ ।