Punjab State Board PSEB 8th Class Social Science Book Solutions History Chapter 12 ਪੇਂਡੂ ਜੀਵਨ ਅਤੇ ਸਮਾਜ Textbook Exercise Questions and Answers.
PSEB Solutions for Class 8 Social Science History Chapter 12 ਪੇਂਡੂ ਜੀਵਨ ਅਤੇ ਸਮਾਜ
SST Guide for Class 8 PSEB ਪੇਂਡੂ ਜੀਵਨ ਅਤੇ ਸਮਾਜ Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਸਥਾਈ ਬੰਦੋਬਸਤ ਕਿਸਨੇ, ਕਦੋਂ ਅਤੇ ਕਿੱਥੇ ਸ਼ੁਰੂ ਕੀਤਾ ਸੀ ?
ਉੱਤਰ-
ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ 1793 ਈ: ਵਿਚ ਬੰਗਾਲ ਵਿਚ ਸ਼ੁਰੂ ਕੀਤਾ ਸੀ | ਬਾਅਦ ਵਿਚ ਇਹ ਵਿਵਸਥਾ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਵੀ ਲਾਗੂ ਕੀਤੀ ਗਈ ।
ਪ੍ਰਸ਼ਨ 2.
ਰੱਈਅਤਵਾੜੀ ਪ੍ਰਬੰਧ ਕਿਸਨੇ, ਕਦੋਂ ਅਤੇ ਕਿੱਥੇ-ਕਿੱਥੇ ਸ਼ੁਰੂ ਕੀਤਾ ?
ਉੱਤਰ-
ਰੱਈਅਤਿਵਾੜੀ ਪ੍ਰਬੰਧ 1820 ਈ: ਵਿਚ ਅੰਗਰੇਜ਼ ਅਧਿਕਾਰੀ ਥਾਮਸ ਮੁਨਰੋ ਨੇ ਮਦਰਾਸ (ਚੇਨੱਈ ਅਤੇ ਬੰਬਈ ਮੁੰਬਈ) ਵਿਚ ਸ਼ੁਰੂ ਕੀਤਾ ।
ਪ੍ਰਸ਼ਨ 3.
ਮਹਿਲਵਾੜੀ ਪ੍ਰਬੰਧ ਕਿਹੜੇ ਤਿੰਨ ਖੇਤਰਾਂ ਵਿਚ ਲਾਗੂ ਕੀਤਾ ਗਿਆ ?
ਉੱਤਰ-
ਮਹਿਲਵਾੜੀ ਪ੍ਰਬੰਧ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ ।
ਪ੍ਰਸ਼ਨ 4.
ਕ੍ਰਿਸ਼ੀ (ਖੇਤੀ) ਦਾ ਵਣਜੀਕਰਨ ਕਿਵੇਂ ਹੋਇਆ ?
ਉੱਤਰ-
ਅੰਗਰੇਜ਼ੀ ਸ਼ਾਸਨ ਤੋਂ ਪਹਿਲਾਂ ਖੇਤੀ ਪਿੰਡ ਦੇ ਲੋਕਾਂ ਦੀਆਂ ਲੋੜਾਂ ਨੂੰ ਹੀ ਪੂਰਾ ਕਰਦੀ ਸੀ । ਪਰ ਅੰਗਰੇਜ਼ਾਂ ਦੁਆਰਾ ਨਵੀਆਂ ਭੂਮੀ-ਕਰ ਪ੍ਰਣਾਲੀਆਂ ਤੋਂ ਬਾਅਦ ਕਿਸਾਨ ਮੰਡੀ ਵਿਚ ਵੇਚਣ ਲਈ ਫ਼ਸਲਾਂ ਉਗਾਉਣ ਲੱਗੇ ਤਾਂ ਕਿ ਵੱਧ ਤੋਂ ਵੱਧ ਧਨ ਕਮਾਇਆ ਜਾ ਸਕੇ । ਇਸ ਪ੍ਰਕਾਰ ਪਿੰਡਾਂ ਵਿਚ ਖੇਤੀ ਦਾ ਵਣਜੀਕਰਨ ਹੋ ਗਿਆ ।
ਪ੍ਰਸ਼ਨ 5.
ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ ?
ਉੱਤਰ-
ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪਟਸਨ ਆਦਿ ਸਨ ।
ਪ੍ਰਸ਼ਨ 6.
ਕ੍ਰਿਸ਼ੀ ਵਣਜੀਕਰਨ ਦੇ ਦੋ ਮੁੱਖ ਲਾਭ ਦੱਸੋ ।
ਉੱਤਰ-
- ਕ੍ਰਿਸ਼ੀ ਦੇ ਵਣਜੀਕਰਨ ਦੇ ਕਾਰਨ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਣ ਲੱਗੀਆਂ । ਇਸ ਨਾਲ ਪੈਦਾਵਾਰ ਵਿਚ ਵੀ ਵਾਧਾ ਹੋਇਆ ।
- ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ । ਆੜਤੀ ਮੁਨਾਫ਼ੇ ਦਾ ਇਕ ਵੱਡਾ ਹਿੱਸਾ ਆਪਣੇ ਕੋਲ ਰੱਖ ਲੈਂਦੇ ਸਨ ।
ਪ੍ਰਸ਼ਨ 7.
ਕ੍ਰਿਸ਼ੀ (ਖੇਤੀ ਵਣਜੀਕਰਨ ਦੀਆਂ ਦੋ ਮੁੱਖ ਹਾਨੀਆਂ ਦੱਸੋ ।
ਉੱਤਰ-
- ਭਾਰਤੀ ਕਿਸਾਨ ਪੁਰਾਣੇ ਢੰਗ ਨਾਲ ਖੇਤੀ ਕਰਦੇ ਸਨ । ਇਸ ਲਈ ਮੰਡੀਆਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਵਿਦੇਸ਼ਾਂ ਵਿਚ ਮਸ਼ੀਨੀ ਖੇਤੀ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ । ਫਲਸਰੂਪ ਉਨ੍ਹਾਂ ਨੂੰ ਵਧੇਰੇ ਲਾਭ ਨਹੀਂ ਹੁੰਦਾ ਸੀ ।
- ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ | ਆੜਤੀ ਮੁਨਾਫੇ ਦਾ ਇਕ ਵੱਡਾ ਭਾਗ ਆਪਣੇ ਕੋਲ ਰੱਖ ਲੈਂਦੇ ਸਨ । ਇਸ ਪ੍ਰਕਾਰ ਕਿਸਾਨ ਨੂੰ ਉਸਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ।
ਪ੍ਰਸ਼ਨ 8.
ਸਥਾਈ ਬੰਦੋਬਸਤ ਕੀ ਸੀ ਅਤੇ ਉਸਦੇ ਕੀ ਆਰਥਿਕ ਪ੍ਰਭਾਵ ਪਏ ?
ਉੱਤਰ-
ਸਥਾਈ ਬੰਦੋਬਸਤ ਇਕ ਭੂਮੀ ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਹਮੇਸ਼ਾਂ ਦੇ ਲਈ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਦੇ ਸਕਦਾ ਤਾਂ ਸਰਕਾਰ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਵੇਚ ਕੇ ਲਗਾਨ ਦੀ ਰਾਸ਼ੀ ਪੂਰੀ ਕਰ ਲੈਂਦੀ ਸੀ ।
ਆਰਥਿਕ ਪ੍ਰਭਾਵ – ਸਥਾਈ ਬੰਦੋਬਸਤ ਨਾਲ ਸਰਕਾਰ ਦੀ ਆਮਦਨ ਤਾਂ ਨਿਸ਼ਚਿਤ ਹੋ ਗਈ, ਪਰ ਕਿਸਾਨਾਂ ‘ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ । ਜ਼ਿਮੀਂਦਾਰ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ । ਜ਼ਿਮੀਂਦਾਰ ਭੂਮੀ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ । ਫਲਸਰੂਪ ਕਿਸਾਨ ਦੀ ਪੈਦਾਵਾਰ ਦਿਨ-ਪ੍ਰਤੀਦਿਨ ਘਟਣ ਲੱਗੀ ।
ਪ੍ਰਸ਼ਨ 9.
ਕ੍ਰਿਸ਼ੀ (ਖੇਤੀ) ਵਣਜੀਕਰਨ ਉੱਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਤਮ-ਨਿਰਭਰ ਸਨ । ਲੋਕ ਖੇਤੀ ਕਰਦੇ ਸਨ ਜਿਸਦਾ ਉਦੇਸ਼ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਸੀ । ਫ਼ਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ । ਪਿੰਡ ਦੇ ਹੋਰ ਕਾਰੀਗਰ ਜਿਵੇਂ ਘੁਮਿਆਰ, ਜੁਲਾਹੇ, ਚਰਮਕਾਰ (ਚਮੜੇ ਦਾ ਕੰਮ ਕਰਨ ਵਾਲੇ), ਤਰਖਾਣ, ਲੁਹਾਰ, ਧੋਬੀ, ਨਾਈ ਆਦਿ ਸਾਰੇ ਮਿਲ ਕੇ ਇਕ-ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਖ਼ਤਮ ਹੋ ਗਈ । ਨਵੀਆਂ ਭੂਮੀ-ਕਰ ਪ੍ਰਣਾਲੀਆਂ ਦੇ ਅਨੁਸਾਰ ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਾਸ਼ੀ ਸਮੇਂ ’ਤੇ ਚੁਕਾਉਣੀ ਪੈਂਦੀ ਸੀ । ਪੈਸਾ ਪ੍ਰਾਪਤ ਕਰਨ ਲਈ ਕਿਸਾਨ ਹੁਣ ਮੰਡੀ ਵਿਚ ਵੇਚਣ ਲਈ ਫ਼ਸਲਾਂ ਉਗਾਉਣ ਲੱਗੇ ਤਾਂ ਕਿ ਸਮੇਂ ‘ਤੇ ਲਗਾਨ ਚੁਕਾਇਆ ਜਾ ਸਕੇ । ਇਸ ਪ੍ਰਕਾਰ ਖੇਤੀ ਦਾ ਉਦੇਸ਼ ਹੁਣ ਧਨ ਕਮਾਉਣਾ ਹੋ ਗਿਆ । ਇਸ ਨੂੰ ਖੇਤੀ ਦਾ ਵਣਜੀਕਰਨ ਕਿਹਾ ਜਾਂਦਾ ਹੈ । ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਭਾਰਤ ਵਿਚ ਖੇਤੀ ਦੇ ਵਪਾਰੀਕਰਨ ਦੀ ਪ੍ਰਕਿਰਿਆ ਹੋਰ ਵੀ ਜਟਿਲ ਹੋ ਗਈ । ਹੁਣ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕੀਤਾ ਗਿਆ ਜਿਨ੍ਹਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਨੂੰ ਕੱਚਾ ਮਾਲ ਮਿਲ ਸਕੇ ।
ਪ੍ਰਸ਼ਨ 10.
ਨੀਲ ਵਿਦਰੋਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨੀਲ ਵਿਦਰੋਹ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਨੀਲ ਉਤਪਾਦਨ ‘ਤੇ ਵਧੇਰੇ ਲਗਾਨ ਦੇ ਵਿਰੋਧ ਵਿਚ ਕੀਤੇ ਗਏ । 1858 ਈ: ਤੋਂ 1860 ਈ: ਦੇ ਵਿਚਾਲੇ ਬੰਗਾਲ ਅਤੇ ਬਿਹਾਰ ਦੇ ਇਕ ਬਹੁਤ ਵੱਡੇ ਭਾਗ ਵਿਚ ਨੀਲ ਵਿਦਰੋਹ ਹੋਇਆ । ਇੱਥੋਂ ਦੇ ਕਿਸਾਨਾਂ ਨੇ ਨੀਲ ਉਗਾਉਣ ਤੋਂ ਨਾਂਹ ਕਰ ਦਿੱਤੀ | ਸਰਕਾਰ ਨੇ ਉਨ੍ਹਾਂ ਨੂੰ ਬਹੁਤ ਡਰਾਇਆਧਮਕਾਇਆ ਪਰ ਉਹ ਆਪਣੀ ਜ਼ਿੱਦ ‘ਤੇ ਅੜੇ ਰਹੇ । ਜਦੋਂ ਸਰਕਾਰ ਨੇ ਸਖ਼ਤੀ ਤੋਂ ਕੰਮ ਲਿਆ ਤਾਂ ਉਹ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ ‘ਤੇ ਹਮਲਾ ਕਰਕੇ ਲੁੱਟਮਾਰ ਕਰਨ ਲੱਗੇ । ਉਨ੍ਹਾਂ ਨੂੰ ਰੋਕਣ ਦੇ ਸਾਰੇ ਸਰਕਾਰੀ ਯਤਨ ਅਸਫਲ ਰਹੇ ।
1866-68 ਈ: ਵਿਚ ਨੀਲ ਦੀ ਖੇਤੀ ਦੇ ਵਿਰੁੱਧ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਚ ਵਿਦਰੋਹ ਹੋਇਆ । ਇਹ ਵਿਦਰੋਹ 20ਵੀਂ ਸਦੀ ਦੇ ਆਰੰਭ ਤਕ ਜਾਰੀ ਰਿਹਾ । ਉਨ੍ਹਾਂ ਦੇ ਸਮਰਥਨ ਵਿਚ ਗਾਂਧੀ ਜੀ ਅੱਗੇ ਆਏ । ਫਿਰ ਹੀ ਸਮੱਸਿਆ ਹੱਲ ਹੋ ਸਕੀ ।
ਪ੍ਰਸ਼ਨ 11.
ਮਹਿਲਵਾੜੀ ਪ੍ਰਬੰਧ ਕੀ ਸੀ ?
ਉੱਤਰ-
ਮਹਿਲਵਾੜੀ ਪ੍ਰਬੰਧ ਰੱਈਅਤਵਾੜੀ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕੀਤਾ ਗਿਆ । ਇਸ ਨੂੰ ਉੱਤਰ ਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ । ਇਸ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਦੁਆਰਾ ਭੂਮੀ ਦਾ ਸੰਬੰਧ ਨਾ ਤਾਂ ਕਿਸੇ ਵੱਡੇ ਜ਼ਿਮੀਂਦਾਰ ਨਾਲ ਜੋੜਿਆ ਜਾਂਦਾ ਸੀ ਅਤੇ ਨਾ ਹੀ ਕਿਸੇ ਕਿਸਾਨ ਨਾਲ । ਇਹ ਪ੍ਰਬੰਧ ਅਸਲ ਵਿਚ ਪਿੰਡ ਦੇ ਸਮੁੱਚੇ ਭਾਈਚਾਰੇ ਦੇ ਨਾਲ ਹੁੰਦਾ ਹੈ । ਭੂਮੀ-ਕਰ ਲਗਾਨ) ਦੇਣ ਲਈ ਪਿੰਡ ਦਾ ਸਾਰਾ ਭਾਈਚਾਰਾ ਹੀ ਜ਼ਿੰਮੇਵਾਰ ਹੁੰਦਾ ਸੀ । ਭਾਈਚਾਰੇ ਵਿਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਕਿਸਾਨ ਨੇ ਕੀ ਕੁੱਝ ਦੇਣਾ ਹੈ । ਜੇਕਰ ਕੋਈ ਕਿਸਾਨ ਆਪਣਾ ਹਿੱਸਾ ਨਹੀਂ ਦਿੰਦਾ ਸੀ ਤਾਂ ਉਸਦੀ ਪ੍ਰਾਪਤੀ ਪਿੰਡ ਦੇ ਭਾਈਚਾਰੇ ਤੋਂ ਕੀਤੀ ਜਾਂਦੀ ਹੈ । ਇਸ ਪ੍ਰਬੰਧ ਨੂੰ ਸਭ ਤੋਂ ਵਧੀਆ ਪ੍ਰਬੰਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਹਿਲਾਂ ਦੇ ਦੋਹਾਂ ਪ੍ਰਬੰਧਾਂ ਦੇ ਗੁਣ ਮੌਜੂਦ ਸਨ । ਇਸ ਪ੍ਰਬੰਧ ਵਿਚ ਕੇਵਲ ਇਕ ਹੀ ਦੋਸ਼ ਸੀ ਕਿ ਇਸਦੇ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ-ਕਰ ਲਗਾਨ) ਦੇਣਾ ਪੈਂਦਾ ਸੀ ।
ਪ੍ਰਸ਼ਨ 12.
ਰੱਈਅਤਵਾੜੀ ਪ੍ਰਬੰਧ ਦੇ ਲਾਭ ਲਿਖੋ ।
ਉੱਤਰ-
1820 ਈ: ਵਿਚ ਥਾਮਸ ਮੁਨਰੋ ਮਦਰਾਸ (ਚੇਨੱਈ) ਦਾ ਗਵਰਨਰ ਨਿਯੁਕਤ ਹੋਇਆ | ਉਸਨੇ ਭੂਮੀ ਦਾ ਪ੍ਰਬੰਧ ਇਕ ਨਵੇਂ ਢੰਗ ਨਾਲ ਕੀਤਾ, ਜਿਸ ਨੂੰ ਰੱਈਅਤਵਾੜੀ ਪ੍ਰਬੰਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਸ ਨੂੰ ਮਦਰਾਸ (ਚੇਨੱਈ). ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ । ਇਸ ਦੇ ਅਨੁਸਾਰ ਸਰਕਾਰ ਨੇ ਭੂਮੀ-ਕਰ ਉਨ੍ਹਾਂ ਲੋਕਾਂ ਤੋਂ ਲੈਣ ਦਾ ਫ਼ੈਸਲਾ ਕੀਤਾ ਜਿਹੜੇ ਖ਼ੁਦ ਖੇਤੀ ਕਰਦੇ ਸਨ । ਇਸ ਲਈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿੰਨੇ ਵੀ ਵਿਚੋਲੇ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ । ਇਹ ਪ੍ਰਬੰਧ ਸਥਾਈ ਪ੍ਰਬੰਧ ਦੀ ਤੁਲਨਾ ਵਿਚ ਜ਼ਿਆਦਾ ਵਧੀਆ ਸੀ । ਇਸ ਵਿਚ ਕਿਸਾਨਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ, ਜਿਹੜਾ ਪੈਦਾਵਾਰ ਦਾ 40% ਤੋਂ 55% ਤਕ ਸੀ । ਇਸ ਨਾਲ ਸਰਕਾਰੀ ਆਮਦਨ ਵਿਚ ਵੀ ਵਾਧਾ ਹੋਇਆ ।
ਇਸ ਪ੍ਰਥਾ ਵਿਚ ਕੁੱਝ ਦੋਸ਼ ਵੀ ਸਨ । ਇਸ ਦੇ ਕਾਰਨ ਪਿੰਡਾਂ ਦਾ ਭਾਈਚਾਰਾ ਖ਼ਤਮ ਹੋਣ ਲੱਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਮਹੱਤਵ ਘੱਟ ਹੋ ਗਿਆ । ਇਸ ਤੋਂ ਇਲਾਵਾ ਸਰਕਾਰ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ । ਕਈ ਗ਼ਰੀਬ ਕਿਸਾਨਾਂ ਨੂੰ ਲਗਾਨ ਚੁਕਾਉਣ ਲਈ ਸ਼ਾਹੂਕਾਰਾਂ ਤੋਂ ਧਨ ਉਧਾਰ ਲੈਣਾ ਪਿਆ । ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਗਿਰਵੀ ਰੱਖਣੀਆਂ ਪਈਆਂ ।
PSEB 8th Class Social Science Guide ਪੇਂਡੂ ਜੀਵਨ ਅਤੇ ਸਮਾਜ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਮਿਲਣ ਦੇ ਬਾਅਦ ਅੰਗਰੇਜ਼ਾਂ ਨੇ ਲਗਾਨ ਇਕੱਠਾ ਕਰਨ ਦੇ ਲਈ ਪੰਜ ਸਾਲਾਂ ਦੀ ਵਿਵਸਥਾ ਕੀਤੀ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਵਿਵਸਥਾ ਕਿਸਨੇ ਕੀਤੀ ?
ਉੱਤਰ-
ਲਾਰਡ ਵਾਰੇਨ ਹੇਸਟਿੰਗਜ਼ ।
ਪ੍ਰਸ਼ਨ 2.
ਭੂਮੀ ਦੇ ਸਥਾਈ ਬੰਦੋਬੰਸਤ ਤੋਂ ਜਿੱਥੇ ਅੰਗਰੇਜ਼ੀ ਸਰਕਾਰ ਨੂੰ ਲਾਭ ਹੋਇਆ, ਉੱਥੇ ਆਰਥਿਕ ਹਾਨੀ ਵੀ ਹੋਈ । ਉਸਨੂੰ ਕਿਹੜੀ ਹਾਨੀ ਪਹੁੰਚੀ ?
ਉੱਤਰ-
ਸਰਕਾਰ ਦੀ ਆਮਦਨ ਨਿਸਚਿਤ ਸੀ, ਪਰ ਖਰਚਾ ਵੱਧਦਾ ਜਾ ਰਿਹਾ ਸੀ ।
ਪ੍ਰਸ਼ਨ 3.
ਅੰਗਰੇਜ਼ਾਂ ਦੀ ਜਿਹੜੀ ਭੂਮੀਕਰ ਵਿਵਸਥਾ ਪਿੰਡ ਦੇ ਸਮੂਹ ਭਾਈਚਾਰੇ ਦੇ ਨਾਲ ਕੀਤੀ ਜਾਂਦੀ ਸੀ, ਉਸਦਾ ਕੀ ਨਾਂ ਸੀ ?
ਉੱਤਰ-
ਮਹਿਲਵਾੜੀ ਵਿਵਸਥਾ ।
ਪ੍ਰਸ਼ਨ 4.
ਰੱਈਅਤਵਾੜੀ ਪ੍ਰਬੰਧ ਨਾਲ ਕਿਸਾਨਾਂ ਦੀ ਦਸ਼ਾ ਵਿੱਚ ਕੁਝ ਸੁਧਾਰ ਨਹੀਂ ਆਇਆ, ਸਿਰਫ ਉਨ੍ਹਾਂ ਦਾ ਸ਼ੋਸਕ ਵਰਗ ਬਦਲ ਗਿਆ । ਇਹ ਨਵਾਂ ਸ਼ੋਸਕ ਵਰਗ ਕਿਹੜਾ ਸੀ ?
ਉੱਤਰ-
ਖੁਦ ਸਰਕਾਰ ।
ਪ੍ਰਸ਼ਨ 5.
1858-1860 ਈ: ਵਿੱਚ ਦੋ ਦੇਸ਼ਾਂ ਦੇ ਨੀਲ ਉਤਪਾਦਕਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕੀਤੇ । ਇਹ ਕਿਹੜੇ-ਕਿਹੜੇ ਦੇਸ਼ ਸਨ ?
ਉੱਤਰ-
ਬਿਹਾਰ ਅਤੇ ਬੰਗਾਲ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਉਹ ਭੂਮੀ ਦੀ ਲਗਾਨ ਇਕੱਠਾ ਕਰਨ ਵਾਲੇ ਵਿਸ਼ੇਸ਼ ਅਧਿਕਾਰੀ ਕਿਹੜੇ ਸਨ ਜਿਹੜੇ 1765 ਈ: ਵਿੱਚ ਅੰਗਰੇਜ਼ੀ ਕੰਪਨੀ ਦੇ ਲਈ ਕੰਮ ਕਰਦੇ ਸਨ ?
(i) ਅਮੀਨ
(ii) ਅਮਿਲ
(iii) ਜ਼ਿਮੀਂਦਾਰ
(iv) ਕਲੈਕਟਰ ।
ਉੱਤਰ-
(ii) ਅਮਿਲ
ਪ੍ਰਸ਼ਨ 2.
ਭੂਮੀ ਦੇ ਸਥਾਈ ਬੰਦੋਬਸਤ ਨਾਲ ਜ਼ਿਮੀਂਦਾਰਾਂ ਦੀ ਸ਼ਕਤੀ ਵਿੱਚ ਵਾਧਾ ਹੋਇਆ । ਪਰ ਉਨ੍ਹਾਂ ਨੂੰ ਨੁਕਸਾਨ ਵੀ ਸਹਿਣਾ ਪਿਆ । ਉਹ ਕੀ ਸੀ ?
(i) ਸਰਕਾਰ ਉਨ੍ਹਾਂ ਤੋਂ ਧਨ ਖੋਹ ਲੈਂਦੀ ਸੀ ।
(ii) ਸਰਕਾਰ ਉਨ੍ਹਾਂ ਨੂੰ ਆਪਣੀ ਮਰਜ਼ੀ ਦੀਆਂ ਫ਼ਸਲਾਂ ਬੀਜਣ ਤੇ ਮਜ਼ਬੂਰ ਕਰਦੀ ਸੀ ।
(iii) ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਐਸ-ਪ੍ਰਸਤ ਹੋ ਗਏ ।
(iv) ਇਹ ਸਾਰੇ ।
ਉੱਤਰ-
(iii) ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਐਸ-ਪ੍ਰਸਤ ਹੋ ਗਏ ।
ਪ੍ਰਸ਼ਨ 3.
ਅੰਗਰੇਜ਼ੀ ਸਰਕਾਰ ਨੇ ਖੇਤੀ ਦਾ ਵਣਜੀਕਰਨ ਕੀਤਾ । ਇਸ ਦਾ ਕੀ ਲਾਭ ਹੋਇਆ ?
(i) ਕਿਸਾਨਾਂ ਦੀ ਆਮਦਨ ਵੱਧ ਗਈ
(ii) ਪਿੰਡਾਂ ਦੀ ਆਤਮ-ਨਿਰਭਰਤਾ ਹੋਰ ਜ਼ਿਆਦਾ ਮਜ਼ਬੂਤ ਹੋਈ ।
(iii) ਪਿੰਡਾਂ ਵਿੱਚ ਕਾਰਖਾਨੇ ਸਥਾਪਿਤ ਹੋ ਗਏ ।
(iv) ਕਿਸਾਨ ਸਿਰਫ਼ ਅਨਾਜ ਦੀਆਂ ‘ਫ਼ਸਲਾਂ’ ਉਗਾਉਣ ਲੱਗੇ ।
ਉੱਤਰ-
(i) ਕਿਸਾਨਾਂ ਦੀ ਆਮਦਨ ਵੱਧ ਗਈ
ਪ੍ਰਸ਼ਨ 4.
ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਜੋ ਵਿਕਰੀ ਕਾਨੂੰਨ ਲਾਗੂ ਕੀਤਾ, ਉਸ ਦਾ ਸੰਬੰਧ ਕਿਸ ਨਾਲ ਸੀ ?
(i) ਕਿਸਾਨਾਂ ਨਾਲ
(ii) ਜਗੀਰਦਾਰਾਂ ਨਾਲ
(iii) ਜ਼ਿਮੀਂਦਾਰਾਂ ਨਾਲ
(iv) ਪਿੰਡ ਦੇ ਭਾਈਚਾਰੇ ਨਾਲ ।
ਉੱਤਰ-
(iii) ਜ਼ਿਮੀਂਦਾਰਾਂ ਨਾਲ
ਪ੍ਰਸ਼ਨ 5.
ਮਹਿਲਵਾੜੀ ਪ੍ਰਬੰਧ ਕਿੱਥੇ ਲਾਗੂ ਕੀਤਾ ਗਿਆ ?
(i) ਉੱਤਰ ਪ੍ਰਦੇਸ਼
(ii) ਪੰਜਾਬ
(iii) ਮੱਧ ਭਾਰਤ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।
ਪ੍ਰਸ਼ਨ 6.
ਥਾਮਸ ਮੁਨਰੋ ਦੁਆਰਾ ਲਾਗੂ ਭੂਮੀ ਵਿਵਸਥਾ ਕਿਹੜੀ ਸੀ ?
(i) ਰੱਈਅਤਵਾੜੀ
(ii) ਮਹਿਲਵਾੜੀ
(iii) ਸਥਾਈ ਬੰਦੋਬਸਤ
(iv) ਠੇਕਾ ਵਿਵਸਥਾ ।
ਉੱਤਰ-
(i) ਰੱਈਅਤਵਾੜੀ
ਪ੍ਰਸ਼ਨ 7.
ਨੀਲ ਵਿਦਰੋਹ ਕਿੱਥੇ ਫੈਲਿਆ ?
(i) ਪੰਜਾਬ ਅਤੇ ਉੱਤਰ ਪ੍ਰਦੇਸ਼
(ii) ਬੰਗਾਲ ਅਤੇ ਬਿਹਾਰ
(iii) ਰਾਜਸਥਾਨ ਅਤੇ ਮੱਧ ਭਾਰਤ
(iv) ਦੱਖਣੀ ਭਾਰਤ ।
ਉੱਤਰ-
(ii) ਬੰਗਾਲ ਅਤੇ ਬਿਹਾਰ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ……………………. ਸਨ ।
2. ਸਥਾਈ ਬੰਦੋਬਸਤ ਕਾਰਨ …………. ਭੂਮੀ ਦੇ ਮਾਲਕ ਬਣ ਗਏ ।
3. ਜ਼ਿਮੀਂਦਾਰ ਕਿਸਾਨਾਂ ਉੱਤੇ ਬਹੁਤ ………………………… ਕਰਦੇ ਸਨ ।
4. ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ……………………….. .
ਕਰਨਾ ਸੀ ।
ਉੱਤਰ-
1. ਲੁੱਟਦੇ,
2. ਜ਼ਿਮੀਂਦਾਰ,
3. ਜ਼ੁਲਮ/ਅੱਤਿਆਚਾਰ,
4. ਖੇਤੀਬਾੜੀ ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. ਭਾਰਤ ਵਿਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਨੂੰ ਬਹੁਤ ਲਾਭ ਹੋਇਆ ।
2. ਮਹਿਲਵਾੜੀ ਪ੍ਰਬੰਧ ਪਿੰਡ ਦੇ ਸਮੁੱਚੇ ਸਮੁਦਾਇ ਨਾਲ ਕੀਤਾ ਜਾਂਦਾ ਸੀ ।
3. ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ ।
ਉੱਤਰ-
1. (×)
2. (√)
3. (√)
(ਹ) ਸਹੀ ਜੋੜੇ ਬਣਾਓ :
1. ਲਾਰਡ ਵਾਰੇਨ ਹੇਸਟਿੰਗਜ਼ | ਸਥਾਈ ਬੰਦੋਬਸਤ |
2. ਲਾਰਡ ਕਾਰਨਵਾਲਿਸ | ਰੱਈਅਤਵਾੜੀ ਪ੍ਰਬੰਧ |
3. ਥਾਮਸ ਮੁਨਰੋ | ਠੇਕੇ ਦੀ ਵਿਵਸਥਾ |
ਉੱਤਰ-
1. ਵਾਰੇਨ ਹੇਸਟਿੰਗਜ਼ | ਠੇਕੇ ਦੀ ਵਿਵਸਥਾ |
2. ਲਾਰਡ ਕਾਰਨਵਾਸ | ਸਥਾਈ ਬੰਦੋਬਸਤ |
3. ਥਾਮਸ ਮੁਨਰੋ | ਰੱਈਅਤਵਾੜੀ ਵਿਵਸਥਾ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਨਾਲ ਭਾਰਤੀ ਉਦਯੋਗ ਕਿਉਂ ਤਬਾਹ ਹੋ ਗਏ ?
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਕੁੱਝ ਨਵੇਂ ਉਦਯੋਗ ਸਥਾਪਿਤ ਕੀਤੇ । ਇਨ੍ਹਾਂ ਦਾ ਉਦੇਸ਼ ਅੰਗਰੇਜ਼ੀ ਹਿੱਤਾਂ ਨੂੰ ਪੂਰਾ ਕਰਨਾ ਸੀ । ਫਲਸਰੂਪ ਭਾਰਤੀ ਉਦਯੋਗ ਤਬਾਹ ਹੋ ਗਏ ।
ਪ੍ਰਸ਼ਨ 2.
ਅੰਗਰੇਜ਼ਾਂ ਨੇ ਭਾਰਤ ਵਿਚ ਲਗਾਨ (ਭੂਮੀ-ਕਰ) ਦੇ ਕਿਹੜੇ-ਕਿਹੜੇ ਤਿੰਨ ਨਵੇਂ ਪ੍ਰਬੰਧ ਲਾਗੂ ਕੀਤੇ ?
ਉੱਤਰ-
- ਸਥਾਈ ਬੰਦੋਬਸਤ
- ਰੱਈਅਤਵਾੜੀ ਪ੍ਰਬੰਧ ਅਤੇ
- ਮਹਿਲਵਾੜੀ ਪ੍ਰਬੰਧ ।
ਪ੍ਰਸ਼ਨ 3.
ਅੰਗਰੇਜ਼ਾਂ ਦੀਆਂ ਭੂਮੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਭਾਰਤ ਵਿਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ।
ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਹੋਈ ? ਉੱਥੇ ਲਗਾਨ ਇਕੱਠਾ ਕਰਨ ਦਾ ਕੰਮ ਕਿਸ ਨੂੰ ਸੌਂਪਿਆ ਗਿਆ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ 1765 ਈ: ਵਿਚ ਪ੍ਰਾਪਤ ਹੋਈ । ਉੱਥੋਂ ਲਗਾਨ ਇਕੱਠਾ ਕਰਨ ਦਾ ਕੰਮ ਆਮਿਲਾਂ ਨੂੰ ਸੌਂਪਿਆ ਗਿਆ ।
ਪ੍ਰਸ਼ਨ 5.
ਇਜ਼ਾਰੇਦਾਰੀ ਕਿਸ ਨੇ ਲਾਗੂ ਕੀਤੀ ਸੀ ? ਇਸਦਾ ਕੀ ਅਰਥ ਹੈ ?
ਉੱਤਰ-
ਇਜ਼ਾਰੇਦਾਰੀ ਲਾਰਡ ਵਾਰੇਨ ਹੇਸਟਿੰਗਜ਼ ਨੇ ਲਾਗੂ ਕੀਤੀ ਸੀ । ਇਸਦਾ ਅਰਥ ਹੈ-ਠੇਕੇ ‘ਤੇ ਭੂਮੀ ਦੇਣ ਦਾ ਪ੍ਰਬੰਧ ।
ਪ੍ਰਸ਼ਨ 6.
ਰੱਈਅਤਵਾੜੀ ਪ੍ਰਬੰਧ ਵਿਚ ਲਗਾਨ ਦੀ ਰਾਸ਼ੀ ਕਿੰਨੇ ਸਾਲ ਬਾਅਦ ਵਧਾਈ ਜਾਂਦੀ ਸੀ ?
ਉੱਤਰ-
20 ਤੋਂ 30 ਸਾਲਾਂ ਬਾਅਦ ।
ਪ੍ਰਸ਼ਨ 7.
ਮਹਿਲਵਾੜੀ ਪ੍ਰਬੰਧ ਦਾ ਮੁੱਖ ਦੋਸ਼ ਕੀ ਸੀ ?
ਉੱਤਰ-
ਇਸ ਵਿਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ ।
ਪ੍ਰਸ਼ਨ 8.
ਕ੍ਰਿਸ਼ੀ (ਖੇਤੀ) ਦਾ ਵਣਜੀਕਰਨ ਕਿਹੜੇ-ਕਿਹੜੇ ਪੰਜ ਖੇਤਰਾਂ ਵਿਚ ਸਭ ਤੋਂ ਜ਼ਿਆਦਾ ਹੋਇਆ ?
ਉੱਤਰ-
ਪੰਜਾਬ, ਬੰਗਾਲ, ਗੁਜਰਾਤ, ਖਾਨਦੇਸ਼ ਅਤੇ ਬਰਾਰ ਵਿਚ ।
ਪ੍ਰਸ਼ਨ 9.
ਬੰਗਾਲ ਵਿਚ ਸਥਾਈ ਬੰਦੋਬਸਤ ਅਨੁਸਾਰ ਲਾਗੂ ਕੀਤਾ ਗਿਆ ਵਿਕਰੀ ਕਾਨੂੰਨ ਕੀ ਸੀ ?
ਉੱਤਰ-
ਵਿਕਰੀ ਕਾਨੂੰਨ ਦੇ ਅਨੁਸਾਰ ਜਿਹੜਾ ਜ਼ਿਮੀਂਦਾਰ ਹਰ ਸਾਲ 31 ਮਾਰਚ ਤਕ ਲਗਾਨ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਉਂਦਾ ਸੀ, ਉਸਦੀ ਜ਼ਮੀਨ ਕਿਸੇ ਦੂਸਰੇ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ ।
ਪ੍ਰਸ਼ਨ 10.
ਕਿਸਾਨ ਵਿਦਰੋਹਾਂ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਕਿਸਾਨ ਵਿਰੋਹਾਂ ਦਾ ਮੁੱਖ ਕਾਰਨ ਅਧਿਕ ਲਗਾਨ ਅਤੇ ਇਸ ਨੂੰ ਸਖ਼ਤੀ ਨਾਲ ਵਸੂਲ ਕਰਨਾ ਸੀ । ਇਸ ਨਾਲ ਕਿਸਾਨਾਂ ਦੀ ਦਸ਼ਾ ਖ਼ਰਾਬ ਹੋ ਗਈ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲਾਰਡ ਵਾਰੇਨ ਹੇਸਟਿੰਗਜ਼ ਦੁਆਰਾ ਲਾਗੂ ਇਜ਼ਾਰੇਦਾਰੀ ਪ੍ਰਥਾ, ’ਤੇ ਇਕ ਨੋਟ ਲਿਖੋ ।
ਉੱਤਰ-
ਇਜ਼ਾਰੇਦਾਰੀ ਦਾ ਅਰਥ ਹੈ-ਠੇਕੇ ‘ਤੇ ਜ਼ਮੀਨ ਦੇਣ ਦਾ ਪ੍ਰਬੰਧ । ਇਹ ਪ੍ਰਥਾ ਵਾਰੇਨ ਹੇਸਟਿੰਗਜ਼ ਨੇ ਸ਼ੁਰੂ ਕੀਤੀ । ਇਸਦੇ ਅਨੁਸਾਰ ਭੂਮੀ ਦਾ ਪੰਜ ਸਾਲ ਠੇਕਾ ਦਿੱਤਾ ਜਾਂਦਾ ਸੀ । ਜਿਹੜਾ ਜ਼ਿਮੀਂਦਾਰ ਭੂਮੀ ਦੀ ਸਭ ਤੋਂ ਜ਼ਿਆਦਾ ਬੋਲੀ ਦਿੰਦਾ ਸੀ, ਉਸ ਨੂੰ ਉਸ ਭੂਮੀ ਤੋਂ ਪੰਜ ਸਾਲ ਤਕ ਲਗਾਨ ਵਸੂਲ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ । 1777 ਈ: ਵਿਚ ਪੰਜ ਸਾਲਾ ਠੇਕੇ ਦੇ ਸਥਾਨ ‘ਤੇ ਇਕ ਸਾਲਾ ਠੇਕਾ ਦਿੱਤਾ ਜਾਣ ਲੱਗਾ । ਪਰ ਠੇਕੇ ‘ਤੇ ਭੂਮੀ ਦੇਣ ਦਾ ਪ੍ਰਬੰਧ ਬਹੁਤ ਦੋਸ਼ਪੂਰਨ ਸੀ । ਜ਼ਿਮੀਂਦਾਰ (ਠੇਕੇਦਾਰ) ਕਿਸਾਨਾਂ ਨੂੰ ਬਹੁਤ ਜ਼ਿਆਦਾ ਲੁੱਟਦੇ ਸਨ । ਇਸ ਲਈ ਕਿਸਾਨਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।
ਪ੍ਰਸ਼ਨ 2.
ਸਬਾਈ ਬੰਦੋਬਸਤ ਨਾਲ ਕਿਸਾਨਾਂ ਦੀ ਤੁਲਨਾ ਵਿਚ ਜ਼ਿਮੀਂਦਾਰਾਂ ਨੂੰ ਵਧੇਰੇ ਲਾਭ ਕਿਵੇਂ ਪਹੁੰਚਿਆ ? .
ਉੱਤਰ-
ਸਥਾਈ ਬੰਦੋਬਸਤ ਦੇ ਕਾਰਨ ਜ਼ਿਮੀਂਦਾਰਾਂ ਨੂੰ ਬਹੁਤ ਲਾਭ ਹੋਇਆ । ਹੁਣ ਉਹ ਭੂਮੀ ਦੇ ਸਥਾਈ ਮਾਲਕ ਬਣ ਗਏ । ਉਨ੍ਹਾਂ ਨੂੰ ਭੂਮੀ ਵੇਚਣ ਜਾਂ ਬਦਲਣ ਦਾ ਅਧਿਕਾਰ ਮਿਲ ਗਿਆ । ਉਹ ਨਿਸ਼ਚਿਤ ਲਗਾਨ ਕੰਪਨੀ ਨੂੰ ਦਿੰਦੇ ਸਨ ਪਰ ਉਹ ਕਿਸਾਨਾਂ ਤੋਂ ਆਪਣੀ ਇੱਛਾ ਅਨੁਸਾਰ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਕਿਸਾਨ ਲਗਾਨ ਨਾ ਦੇ ਸਕਦਾ ਤਾਂ ਉਸ ਕੋਲੋਂ ਜ਼ਮੀਨ ਖੋਹ ਲਈ ਜਾਂਦੀ ਸੀ । ਜ਼ਿਆਦਾਤਰ ਜ਼ਿਮੀਂਦਾਰ ਸ਼ਹਿਰਾਂ ਵਿਚ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ ਜਦੋਂ ਕਿ ਕਿਸਾਨ ਗਰੀਬੀ ਅਤੇ ਭੁੱਖ ਦੇ ਵਾਤਾਵਰਨ ਵਿਚ ਆਪਣੇ ਦਿਨ ਬਿਤਾਉਂਦੇ ਸਨ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਥਾਈ ਬੰਦੋਬਸਤ ਨਾਲ ਕਿਸਾਨਾਂ ਦੀ ਤੁਲਨਾ ਵਿਚ ਜ਼ਿਮੀਂਦਾਰਾਂ ਨੂੰ ਵਧੇਰੇ ਲਾਭ ਪਹੁੰਚਿਆ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਗਈਆਂ ਲਗਾਨ ਵਿਵਸਥਾਵਾਂ ਦੇ ਕੀ ਪ੍ਰਭਾਵ ਪਏ ?
ਉੱਤਰ-
ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਗਈਆਂ ਨਵੀਆਂ ਲਗਾਨ ਵਿਵਸਥਾਵਾਂ ਦੇ ਹੇਠ ਲਿਖੇ ਪ੍ਰਭਾਵ ਪਏ-
- ਜ਼ਿਮੀਂਦਾਰ ਕਿਸਾਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਸਨ । ਲਗਾਨ ਵਸੂਲ ਕਰਦੇ ਸਮੇਂ ਉਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਅੱਤਿਆਚਾਰ ਵੀ ਕੀਤੇ ਜਾਂਦੇ ਸਨ । ਸਰਕਾਰ ਉਨ੍ਹਾਂ ਨੂੰ ਅੱਤਿਆਚਾਰ ਕਰਨ ਤੋਂ ਨਹੀਂ ਰੋਕਦੀ ਸੀ ।
- ਜ਼ਿਮੀਂਦਾਰ ਸਰਕਾਰ ਨੂੰ ਨਿਸ਼ਚਿਤ ਲਗਾਨ ਦੇ ਕੇ ਭੂਮੀ ਦੇ ਮਾਲਕ ਬਣ ਗਏ । ਉਹ ਕਿਸਾਨਾਂ ਤੋਂ ਮਨਚਾਹਾ ਕਰ ਵਸੂਲ ਕਰਦੇ ਸਨ । ਇਸ ਨਾਲ ਜ਼ਿਮੀਂਦਾਰ ਤਾਂ ਅਮੀਰ ਹੁੰਦੇਂ ਗਏ, ਜਦਕਿ ਕਿਸਾਨ ਦਿਨ-ਪ੍ਰਤੀਦਿਨ ਗ਼ਰੀਬ ਹੁੰਦੇ ਗਏ ।
- ਜਿਨ੍ਹਾਂ ਥਾਵਾਂ ‘ਤੇ ਰੱਈਅਤਵਾੜੀ ਅਤੇ ਮਹਿਲਵਾੜੀ ਪਬੰਧ ਲਾਗੂ ਕੀਤੇ ਗਏ, ਉੱਥੇ ਸਰਕਾਰ ਖ਼ੁਦ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ । ਇਨ੍ਹਾਂ ਖੇਤਰਾਂ ਵਿਚ ਪੈਦਾਵਾਰ ਦੇ 1/3 ਭਾਗ ਤੋਂ ਲੈ ਕੇ 1/2 ਭਾਗ ਤਕ ਭੂਮੀ ਕਰ ਦੇ ਰੂਪ ਵਿਚ ਵਸੂਲ ਕੀਤਾ ਜਾਂਦਾ ਸੀ । ਲਗਾਨ ਦੀ ਦਰ ਹਰ ਸਾਲ ਵੱਧਦੀ ਵੀ ਜਾਂਦੀ ਸੀ ।
- ਭੂਮੀ ਦੇ ਨਿੱਜੀ ਸੰਪੱਤੀ ਬਣ ਜਾਣ ਦੇ ਕਾਰਨ ਇਸਦਾ ਪਰਿਵਾਰਿਕ ਮੈਂਬਰਾਂ ਵਿਚ ਬਟਵਾਰਾ ਹੋਣ ਲੱਗਾ। ਇਸ ਪ੍ਰਕਾਰ ਭੂਮੀ ਛੋਟੇ-ਛੋਟੇ ਟੁਕੜਿਆਂ ਵਿਚ ਵੰਡਦੀ ਚਲੀ ਗਈ ।
- ਕਿਸਾਨਾਂ ਨੂੰ ਨਿਸ਼ਚਿਤ ਤਾਰੀਕ ‘ਤੇ ਲਗਾਨ ਚੁਕਾਉਣਾ ਪੈਂਦਾ ਸੀ । ਕਾਲ, ਹੜ੍ਹ, ਸੋਕੇ ਆਦਿ ਦੀ ਹਾਲਤ ਵਿਚ ਵੀ ਉਨ੍ਹਾਂ ਦਾ ਲਗਾਨ ਮਾਫ਼ ਨਹੀਂ ਕੀਤਾ ਜਾਂਦਾ ਸੀ । ਇਸ ਲਈ ਲਗਾਨ ਚੁਕਾਉਣ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਸ਼ਾਹੂਕਾਰ ਕੋਲ ਗਿਰਵੀ ਰੱਖ ਕੇ ਧਨ ਉਧਾਰ ਲੈਣਾ ਪੈਂਦਾ ਸੀ । ਇਸ ਪ੍ਰਕਾਰ ਉਹ ਆਪਣੀਆਂ ਜ਼ਮੀਨਾਂ ਤੋਂ ਵੀ ਹੱਥ ਧੋ ਬੈਠੇ ਅਤੇ ਉਨ੍ਹਾਂ ਦਾ ਕਰਜ਼ਾ ਵੀ ਲਗਾਤਾਰ ਵਧਦਾ ਗਿਆ ਜਿਸ ਨੂੰ ਉਹ ਜੀਵਨ ਭਰ ਨਹੀਂ ਉਤਾਰ ਸਕੇ ।
ਸੱਚ ਤਾਂ ਇਹ ਹੈ ਕਿ ਅੰਗਰੇਜ਼ੀ ਸਰਕਾਰ ਦੀਆਂ ਖੇਤੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਧਨ ਪ੍ਰਾਪਤ ਕਰਨਾ । ਅਤੇ ਆਪਣੇ ਪ੍ਰਸ਼ਾਸਨਿਕ ਹਿੱਤਾਂ ਦੀ ਪੂਰਤੀ ਕਰਨਾ ਸੀ । ਇਸ ਲਈ ਇਨ੍ਹਾਂ ਨੀਤੀਆਂ ਨੇ ਕਿਸਾਨਾਂ ਨੂੰ ਗ਼ਰੀਬੀ ਅਤੇ ਕਰਜ਼ੇ ਦੀਆਂ ਜੰਜ਼ੀਰਾਂ ਵਿਚ ਜਕੜ ਲਿਆ ।
ਪ੍ਰਸ਼ਨ 2.
ਭਾਰਤ ਵਿਚ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਲਾਗੂ ਕੀਤੇ ਗਏ ਸਥਾਈ ਬੰਦੋਬਸਤ, ਰੱਈਅਤਵਾੜੀ ਪ੍ਰਬੰਧ ਅਤੇ ਮਹਿਲਵਾੜੀ ਪ੍ਰਬੰਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਥਾਈ ਬੰਦੋਬਸਤ, ਰੱਈਅਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਅੰਗਰੇਜ਼ਾਂ ਦੁਆਰਾ ਲਾਗੂ ਨਵੀਆਂ ਪ੍ਰਣਾਲੀਆਂ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਸਥਾਈ ਬੰਦੋਬਸਤ – ਸਥਾਈ ਬੰਦੋਬਸਤ ਅੰਗਰੇਜ਼ੀ ਕਾਲ ਦਾ ਇਕ ਭੁਮੀ ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਕਾਰਨਵਾਲਿਸ ਨੇ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਵੀ ਲਾਗੂ ਕਰ ਦਿੱਤਾ ਗਿਆ । ਇਸਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਸਦਾ ਲਈ ਭੂਮੀ ਦਾ ਮਾਲਕ ਮੰਨ ਲਿਆ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ ਪਰ ਕਿਸਾਨਾਂ ਤੋਂ ਉਹ ਮਨਚਾਹਾ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਸਥਾਈ ਬੰਦੋਬਸਤ ਨਾਲ ਸਰਕਾਰ ਦੀ ਆਮਦਨ ਤਾਂ ਨਿਸ਼ਚਿਤ ਹੋ ਗਈ, ਪਰ ਕਿਸਾਨਾਂ ‘ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ । ਜ਼ਿਮੀਂਦਾਰ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ ।
2. ਰੱਈਅਤਵਾੜੀ ਪ੍ਰਬੰਧ – 1820 ਈ: ਵਿਚ ਥਾਮਸ ਮੁਨਰੋ ਮਦਰਾਸ (ਚੇਨੱਈ ਦਾ ਗਵਰਨਰ ਬਣਿਆ । ਉਸਨੇ ਭੂਮੀ ਦਾ ਪ੍ਰਬੰਧ ਇਕ ਨਵੇਂ ਢੰਗ ਨਾਲ ਕੀਤਾ, ਜਿਸ ਨੂੰ ਰੱਈਅਤਵਾੜੀ ਪ੍ਰਬੰਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਸ ਨੂੰ ਮਦਰਾਸ (ਚੇਨੱਈ) ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ । ਸਰਕਾਰ ਨੇ ਭੂਮੀ-ਕਰ ਉਨ੍ਹਾਂ ਲੋਕਾਂ ਤੋਂ ਲੈਣ ਦਾ ਨਿਸ਼ਚਾ ਕੀਤਾ ਜਿਹੜੇ ਖ਼ੁਦ ਖੇਤੀ ਕਰਦੇ ਸਨ । ਇਸ ਲਈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿੰਨੇ ਵੀ ਵਿਚੋਲੇ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ । ਇਹ ਪ੍ਰਬੰਧ ਸਥਾਈ ਪ੍ਰਬੰਧ ਦੀ ਤੁਲਨਾ ਵਿਚ ਜ਼ਿਆਦਾ ਵਧੀਆ ਸੀ । ਇਸ ਵਿਚ ਕਿਸਾਨਾਂ ਦੇ ਅਧਿਕਾਰ ਵੱਧ ਰਾਏ ਅਤੇ ਸਰਕਾਰੀ ਆਮਦਨ ਵਿਚ ਵਾਧਾ ਹੋਇਆ ।
ਇਸ ਪ੍ਰਥਾ ਵਿਚ ਕੁੱਝ ਦੋਸ਼ ਵੀ ਸਨ । ਇਸ ਪ੍ਰਥਾ ਦੇ ਕਾਰਨ ਪਿੰਡ ਦਾ ਭਾਈਚਾਰਾ ਖ਼ਤਮ ਹੋਣ ਲੱਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਮਹੱਤਵ ਘੱਟ ਹੋ ਗਿਆ । ਇਸ ਤੋਂ ਇਲਾਵਾ ਸਰਕਾਰ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ । ਕਈ ਗ਼ਰੀਬ ਕਿਸਾਨਾਂ ਨੂੰ ਲਗਾਨ ਚੁਕਾਉਣ ਲਈ ਸ਼ਾਹੂਕਾਰਾਂ ਕੋਲੋਂ ਧਨ ਉਧਾਰ ਲੈਣਾ ਪਿਆ । ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਗਿਰਵੀ ਰੱਖਣੀਆਂ ਪਈਆਂ ।
3. ਮਹਿਲਵਾੜੀ ਪ੍ਰਬੰਧ – ਮਹਿਲਵਾੜੀ ਪ੍ਰਬੰਧ ਰੱਈਅਤਵਾੜੀ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕੀਤਾ ਗਿਆ । ਇਸ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ । ਇਸ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਦੁਆਰਾ ਭੂਮੀ ਦਾ ਸੰਬੰਧ ਨਾ ਤਾਂ ਕਿਸੇ ਵੱਡੇ ਜ਼ਿਮੀਂਦਾਰ ਨਾਲ ਜੋੜਿਆ ਜਾਂਦਾ ਸੀ ਅਤੇ ਨਾ ਹੀ ਕਿਸੇ ਕਿਸਾਨ ਨਾਲ । ਇਹ ਪ੍ਰਬੰਧ ਅਸਲ ਵਿਚ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਹੁੰਦਾ ਸੀ । ਭੂਮੀ-ਕਰ (ਲਗਾਨ ਦੇਣ ਲਈ ਪਿੰਡਾਂ ਦਾ ਸਮੁੱਚਾ ਭਾਈਚਾਰਾ ਹੀ ਜ਼ਿੰਮੇਵਾਰ ਹੁੰਦਾ ਸੀ । ਭਾਈਚਾਰੇ ਵਿਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਕਿਸਾਨ ਨੇ ਕੀ ਕੁੱਝ ਦੇਣਾ ਹੈ । ਜੇਕਰ ਕੋਈ ਕਿਸਾਨ ਆਪਣਾ ਹਿੱਸਾ ਨਹੀਂ ਦਿੰਦਾ ਸੀ ਤਾਂ ਉਸਦੀ ਪ੍ਰਾਪਤੀ ਪਿੰਡ ਦੇ ਭਾਈਚਾਰੇ ਤੋਂ ਕੀਤੀ ਜਾਂਦੀ ਸੀ । ਇਸ ਪ੍ਰਬੰਧ ਨੂੰ ਸਭ ਤੋਂ ਵਧੀਆ ਪ੍ਰਬੰਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਹਿਲੇ ਦੋਹਾਂ ਪ੍ਰਬੰਧਾਂ ਦੇ ਗੁਣ ਮੌਜੂਦ ਸਨ । ਇਸ ਪ੍ਰਬੰਧ ਵਿਚ ਕੇਵਲ ਇਕ ਹੀ ਦੋਸ਼ ਸੀ ਕਿ ਇਸਦੇ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ-ਕਰ (ਲਗਾਨ) ਦੇਣਾ ਪੈਂਦਾ ਸੀ ।
ਪ੍ਰਸ਼ਨ 3.
ਸਥਾਈ ਬੰਦੋਬਸਤ ਕੀ ਹੈ ਅਤੇ ਇਸਦੇ ਮੁੱਖ ਲਾਭ ਅਤੇ ਹਾਨੀਆਂ ਵੀ ਦੱਸੋ ।
ਉੱਤਰ-
ਸਥਾਈ ਬੰਦੋਬਸਤ ਇਕ ਭੂਮੀ-ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਲਾਰਡ ਕਾਰਨਵਾਲਿਸ ਨੂੰ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਸਦਾ ਲਈ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਾਉਂਦੇ ਸਨ । ਪਰ ਕਿਸਾਨਾਂ ਤੋਂ ਉਹ ਮਨਚਾਹਾ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਦੇ ਸਕਦਾ ਸੀ ਤਾਂ ਸਰਕਾਰ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਵੇਚ ਕੇ ਲਗਾਨ ਦੀ ਰਕਮ ਪੂਰੀ ਕਰ ਲੈਂਦੀ ਸੀ ।
ਸਥਾਈ ਬੰਦੋਬਸਤ ਦੇ ਲਾਭ – ਸਥਾਈ ਬੰਦੋਬਸਤ ਦਾ ਲਾਭ ਮੁੱਖ ਤੌਰ ‘ਤੇ ਸਰਕਾਰ ਅਤੇ ਜ਼ਿਮੀਂਦਾਰਾਂ ਨੂੰ ਪਹੁੰਚਿਆ-
- ਇਸ ਬੰਦੋਬਸਤ ਦੁਆਰਾ ਜ਼ਿਮੀਂਦਾਰ ਭੂਮੀ ਦੇ ਮਾਲਕ ਬਣ ਗਏ ।
- ਅੰਗਰੇਜ਼ੀ ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ ।
- ਜ਼ਿਮੀਂਦਾਰ ਅਮੀਰ ਬਣ ਗਏ । ਉਨ੍ਹਾਂ ਨੇ ਆਪਣਾ ਧਨ ਉਦਯੋਗ ਸਥਾਪਿਤ ਕਰਨ ਅਤੇ ਵਪਾਰ ਦੇ ਵਿਕਾਸ ਵਿਚ ਲਗਾਇਆ ।
- ਭੂਮੀ ਦਾ ਮਾਲਕ ਬਣਾ ਦਿੱਤੇ ਜਾਣ ਦੇ ਕਾਰਨ ਜ਼ਿਮੀਂਦਾਰ ਅੰਗਰੇਜ਼ਾਂ ਦੇ ਵਫ਼ਾਦਾਰ ਬਣ ਗਏ । ਉਨ੍ਹਾਂ ਨੇ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੀ ਨੀਂਹ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕੀਤੀ ।
- ਲਗਾਂਨ ਨੂੰ ਵਾਰ-ਵਾਰ ਨਿਸ਼ਚਿਤ ਕਰਨ ਦੀ ਸਮੱਸਿਆ ਨਾ ਰਹੀ ।
- ਜ਼ਿਮੀਂਦਾਰਾਂ ਦੇ ਯਤਨਾਂ ਨਾਲ ਖੇਤੀ ਦਾ ਬਹੁਤ ਵਿਕਾਸ ਹੋਇਆ ।
ਹਾਨੀਆਂ ਜਾਂ ਦੋਸ਼ – ਸਥਾਈ ਬੰਦੋਬਸਤ ਵਿਚ ਹੇਠ ਲਿਖੇ ਦੋਸ਼ ਸਨ-
- ਜ਼ਿਮੀਂਦਾਰ ਕਿਸਾਨਾਂ ‘ਤੇ ਬਹੁਤ ਜ਼ਿਆਦਾ ਅੱਤਿਆਚਾਰ ਕਰਨ ਲੱਗੇ ।
- ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ, ਪਰ ਉਸਦਾ ਖ਼ਰਚਾ ਲਗਾਤਾਰ ਵੱਧ ਰਿਹਾ ਸੀ । ਇਸ ਲਈ ਸਰਕਾਰ ਨੂੰ ਲਗਾਤਾਰ ਹਾਨੀ ਹੋਣ ਲੱਗੀ ।
- ਕਰਾਂ ਦਾ ਬੋਝ ਉਨ੍ਹਾਂ ਲੋਕਾਂ ‘ਤੇ ਪੈਣ ਲੱਗਾ ਜਿਹੜੇ ਖੇਤੀ ਨਹੀਂ ਕਰਦੇ ਸਨ ।
- ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਸੰਪਰਕ ਨਾ ਰਿਹਾ ।
- ਇਸ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼-ਪ੍ਰਸਤ ਬਣਾ ਦਿੱਤਾ ।
ਪ੍ਰਸ਼ਨ 4.
ਕਿਸਾਨ ਵਿਦਰੋਹਾਂ ਦਾ ਵਰਣਨ ਕਰੋ ।
ਉੱਤਰ-
ਕਿਸਾਨ ਵਿਦਰੋਹਾਂ ਦੇ ਹੇਠ ਲਿਖੇ ਕਾਰਨ ਸਨ-
- ਵਧੇਰੇ ਲਗਾਨ – ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਦੇਸ਼ਾਂ ਵਿਚ ਅਲੱਗ-ਅਲੱਗ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ ਸਨ । ਇਨ੍ਹਾਂ ਦੇ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ । ਇਸ ਲਈ ਉਹ ਸ਼ਾਹੂਕਾਰਾਂ ਦੇ ਕਰਜ਼ਾਈ ਹੋ ਗਏ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।
- ਵਿਕਰੀ ਕਾਨੂੰਨ – ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਸਰਕਾਰ ਨੇ ਵਿਕਰੀ ਕਾਨੂੰਨ ਲਾਗੂ ਕੀਤਾ । ਇਸਦੇ ਅਨੁਸਾਰ ਜਿਹੜਾ ਜ਼ਿਮੀਂਦਾਰ ਹਰ ਸਾਲ ਮਾਰਚ ਤਕ ਆਪਣਾ ਲਗਾਨ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਉਂਦਾ ਸੀ, ਉਸਦੀ ਜ਼ਮੀਨ ਖੋਹ ਕੇ ਕਿਸੇ ਹੋਰ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ । ਇਸ ਕਾਰਨ ਜ਼ਿਮੀਂਦਾਰਾਂ ਅਤੇ ਉਨ੍ਹਾਂ ਦੀ ਜ਼ਮੀਨ ‘ਤੇ ਖੇਤੀ ਕਰਨ ਵਾਲੇ ਕਿਸਾਨਾਂ ਵਿਚ ਰੋਸ ਫੈਲਿਆ ਹੋਇਆ ਸੀ ।
- ਜ਼ਮੀਨਾਂ ਜ਼ਬਤ ਕਰਨਾ – ਮੁਗ਼ਲ ਬਾਦਸ਼ਾਹਾਂ ਦੁਆਰਾ ਰਾਜ ਦੇ ਜਾਗੀਰਦਾਰਾਂ ਨੂੰ ਕੁੱਝ ਜ਼ਮੀਨਾਂ ਇਨਾਮ ਵਿਚ ਦਿੱਤੀਆਂ ਗਈਆਂ ਸਨ । ਇਹ ਜ਼ਮੀਨਾਂ ਕਰ-ਮੁਕਤ ਸਨ । ਪਰ ਅੰਗਰੇਜ਼ਾਂ ਨੇ ਇਹ ਜ਼ਮੀਨਾਂ ਜ਼ਬਤ ਕਰ ਲਈਆਂ ਅਤੇ ਇਨ੍ਹਾਂ ‘ਤੇ ਫਿਰ ਤੋਂ ਕਰ ਲਗਾ ਦਿੱਤਾ । ਇੰਨਾ ਹੀ ਨਹੀਂ ਲਗਾਨ ਵਿਚ ਵਾਧਾ ਵੀ ਕਰ ਦਿੱਤਾ ਗਿਆ । ਉਨ੍ਹਾਂ ਕੋਲੋਂ ਲਗਾਨ ਵਸੂਲ ਕਰਦੇ ਸਮੇਂ ਕਠੋਰਤਾ ਤੋਂ ਕੰਮ ਲਿਆ ਜਾਂਦਾ ਸੀ ।
ਕਿਸਾਨ ਵਿਦਰੋਹ-
- ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਬਾਅਦ ਛੇਤੀ ਹੀ ਬੰਗਾਲ ਵਿਚ ਇਕ ਵਿਦਰੋਹ ਹੋਇਆ । ਇਸ ਵਿਚ ਕਿਸਾਨਾਂ, ਸੰਨਿਆਸੀਆਂ ਅਤੇ ਫ਼ਕੀਰਾਂ ਨੇ ਭਾਗ ਲਿਆ । ਉਨ੍ਹਾਂ ਨੇ ਹਥਿਆਰ ਧਾਰਨ ਕਰਕੇ ਜੱਥੇ ਬਣਾ ਲਏ । ਇਨ੍ਹਾਂ ਜੱਥਿਆਂ ਨੇ ਅੰਗਰੇਜ਼ੀ ਸੈਨਿਕ ਟੁਕੜੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ । ਇਸ ਵਿਦਰੋਹ ਨੂੰ ਦਬਾਉਣ ਵਿਚ ਅੰਗਰੇਜ਼ੀ ਸਰਕਾਰ ਨੂੰ ਲਗਪਗ 30 ਸਾਲ ਲੱਗ ਗਏ ।
- 1822 ਈ: ਵਿਚ ਰਾਮੋਸੀ ਕਿਸਾਨਾਂ ਨੇ ਚਿਤੌੜ, ਸਤਾਰਾ ਅਤੇ ਸੂਰਤ ਵਿਚ ਵਧੇਰੇ ਲਗਾਨ ਦੇ ਵਿਰੁੱਧ ਵਿਦਰੋਹ ਕਰ ਦਿੱਤਾ 825 ਵਿਚ ਸਰਕਾਰ ਨੇ ਸੈਨਾ ਅਤੇ ਕੁਟਨੀਤੀ ਦੇ ਬਲ ‘ਤੇ ਵਿਦਰੋਹ ਨੂੰ ਦਬਾ ਦਿੱਤਾ । ਉਨ੍ਹਾਂ ਵਿਚੋਂ ਕੁੱਝ ਵਿਦਰੋਹੀਆਂ ਨੂੰ ਪੁਲਿਸ ਵਿਚ ਭਰਤੀ ਕਰ ਲਿਆ ਗਿਆ, ਜਦੋਂ ਕਿ ਹੋਰ ਵਿਦਰੋਹੀਆਂ ਨੂੰ ਗਰਾਂਟ ਵਿਚ ਜ਼ਮੀਨਾਂ ਦੇ ਕੇ ਸ਼ਾਂਤ ਕਰ ਦਿੱਤਾ ਗਿਆ ।
- 1829 ਈ: ਡੋਵੇ ਜ਼ਿਲ੍ਹੇ ਵਿਚ ਕਿਸਾਨਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਨ੍ਹਾਂ ਨੇ ਆਪਣੇ ਨੇਤਾ ਦੀ ਅਗਵਾਈ ਵਿਚ ਅੰਗਰੇਜ਼ੀ ਪੁਲਿਸ ‘ਤੇ ਹਮਲੇ ਕੀਤੇ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਮਾਰ ਦਿੱਤਾ ।
- 1835 ਈ: ਵਿਚ ਗੰਜਮ ਜ਼ਿਲ੍ਹੇ ਦੇ ਕਿਸਾਨਾਂ ਨੇ ਧਨੰਜਯ ਦੀ ਅਗਵਾਈ ਵਿਚ ਵਿਦਰੋਹ ਕੀਤਾ । ਇਹ ਵਿਦਰੋਹ ਫਰਵਰੀ 1837 ਈ: ਤਕ ਚਲਦਾ ਰਿਹਾ । ਵਿਦਰੋਹੀਆਂ ਨੇ ਦਰੱਖ਼ਤ ਡੇਗ ਕੇ ਅੰਗਰੇਜ਼ੀ ਸੈਨਾ ਦੇ ਰਸਤੇ ਬੰਦ ਕਰ ਦਿੱਤੇ । ਅੰਤ ਵਿਚ ਸਰਕਾਰ ਨੇ ਇਕ ਬਹੁਤ ਵੱਡੇ ਸੈਨਿਕ ਬਲ ਦੀ ਸਹਾਇਤਾ ਨਾਲ ਵਿਦਰੋਹ ਦਾ ਦਮਨ ਕਰ ਦਿੱਤਾ ।
- 1842 ਈ: ਵਿਚ ਸਾਗਰ ਵਿਚ ਹੋਰ ਕਿਸਾਨ ਵਿਦਰੋਹ ਹੋਇਆ । ਇਸਦੀ ਅਗਵਾਈ ਬੰਦੇਲ ਜ਼ਿਮੀਂਦਾਰ ਮਾਧੁਕਰ ਨੇ ਕੀਤੀ । ਇਸ ਵਿਦਰੋਹ ਵਿਚ ਕਿਸਾਨਾਂ ਨੇ ਕਈ ਪੁਲਿਸ ਅਫ਼ਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਅਨੇਕ ਕਸਬਿਆਂ ਵਿਚ ਲੁੱਟ-ਮਾਰ ਕੀਤੀ ।
ਸਰਕਾਰ ਦੁਆਰਾ ਵਧੇਰੇ ਲਗਾਨ ਲਗਾਉਣ ਅਤੇ ਜ਼ਮੀਨਾਂ ਜ਼ਬਤ ਕਰਨ ਦੇ ਵਿਰੋਧ ਵਿਚ ਦੇਸ਼ ਦੇ ਅਨੇਕ ਭਾਗਾਂ ਵਿਚ ਵੀ ਕਿਸਾਨ ਵਿਦਰੋਹ ਹੋਏ । ਇਨ੍ਹਾਂ ਵਿਦਰੋਹਾਂ ਵਿਚ ਪਟਿਆਲਾ ਅਤੇ ਰਾਵਲਪਿੰਡੀ ਆਧੁਨਿਕ ਪਾਕਿਸਤਾਨ ਦੇ ਕਿਸਾਨ ਵਿਦਰੋਹਾਂ ਦਾ ਨਾਂ ਲਿਆ ਜਾ ਸਕਦਾ ਹੈ ।
ਪ੍ਰਸ਼ਨ 5.
ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਸਮੇਂ ਹੋਏ ਕ੍ਰਿਸ਼ੀ (ਖੇਤੀ ਦੇ ਵਣਜੀਕਰਨ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਤਮ-ਨਿਰਭਰ ਸਨ । ਲੋਕ ਖੇਤੀ ਕਰਦੇ ਸਨ ਜਿਸਦਾ ਉਦੇਸ਼ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਸੀ । ਫ਼ਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ । ਪਿੰਡ ਦੇ ਹੋਰ ਕਾਰੀਗਰ ਜਿਵੇਂ ਘੁਮਿਆਰ, ਜੁਲਾਹੇ, ਚਰਮਕਾਰ (ਚਮੜੇ ਦਾ ਕੰਮ ਕਰਨ ਵਾਲੇ), ਤਰਖਾਣ, ਲੁਹਾਰ, ਧੋਬੀ, ਬਾਰਬਰ ਆਦਿ ਸਭ ਮਿਲ ਕੇ ਇਕ-ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਖ਼ਤਮ ਹੋ ਗਈ । ਨਵੀਆਂ ਭੂਮੀ ਕਰ ਪ੍ਰਣਾਲੀਆਂ ਦੇ ਅਨੁਸਾਰ ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਾਸ਼ੀ ਸਮੇਂ ‘ਤੇ ਚੁਕਾਉਣੀ ਪੈਂਦੀ ਸੀ । ਪੈਸਾ ਪ੍ਰਾਪਤ ਕਰਨ ਲਈ ਕਿਸਾਨ ਹੁਣ ਮੰਡੀ ਵਿਚ ਵੇਚਣ ਲਈ ਫ਼ਸਲਾਂ ਬੀਜਣ ਲੱਗੇ ਤਾਂ । ਕਿ ਸਮੇਂ ‘ਤੇ ਲਗਾਨ ਚੁਕਾਇਆ ਜਾ ਸਕੇ । ਇਸ ਪ੍ਰਕਾਰ ਖੇਤੀ ਦਾ ਉਦੇਸ਼ ਹੁਣ ਧਨ ਕਮਾਉਣਾ ਹੋ ਗਿਆ । ਇਸ ਨੂੰ ਖੇਤੀ ਦਾ ਵਣਜੀਕਰਨ ਕਿਹਾ ਜਾਂਦਾ ਹੈ । ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਭਾਰਤ ਵਿਚ ਖੇਤੀ ਦੇ ਵਣਜੀਕਰਨ ਦੀ ਕਿਰਿਆ ਹੋਰ ਵੀ ਜਟਿਲ ਹੋ ਗਈ । ਹੁਣ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕੀਤਾ ਗਿਆ ਜਿਨ੍ਹਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਨੂੰ ਕੱਚਾ ਮਾਲ ਮਿਲ ਸਕੇ ।
ਵਣਜੀਕਰਨ ਦੇ ਪ੍ਰਭਾਵ| ਲਾਭ-
- ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਉਣ ਨਾਲ ਉਤਪਾਦਨ ਵੱਧ ਗਿਆ |
- ਫ਼ਸਲਾਂ ਨੂੰ ਨਗਰਾਂ ਦੀਆਂ ਮੰਡੀਆਂ ਤੱਕ ਲੈ ਜਾਣ ਲਈ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ ।
- ਨਗਰਾਂ ਵਿਚ ਜਾਣ ਵਾਲੇ ਕਿਸਾਨ ਕੱਪੜਾ ਅਤੇ ਘਰ ਲਈ ਹੋਰ ਜ਼ਰੂਰੀ ਵਸਤੁਆਂ ਸਸਤੇ ਮੁੱਲ ‘ਤੇ ਖ਼ਰੀਦ ਕੇ ਲਿਆ ਸਕਦੇ ਸਨ ।
- ਸ਼ਹਿਰਾਂ ਦੇ ਨਾਲ ਸੰਪਰਕ ਹੋ ਜਾਣ ਨਾਲ ਕਿਸਾਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋਇਆ । ਫਲਸਰੂਪ ਉਨ੍ਹਾਂ ਅੰਦਰ ਹੌਲੀਹੌਲੀ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਣ ਲੱਗੀ ।
ਹਾਨੀਆਂ-
- ਭਾਰਤੀ ਕਿਸਾਨ ਪੁਰਾਣੇ ਢੰਗ ਨਾਲ ਖੇਤੀ ਕਰਦੇ ਸਨ । ਇਸ ਲਈ ਮੰਡੀਆਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਵਿਦੇਸ਼ਾਂ ਵਿਚ ਮਸ਼ੀਨੀ ਖੇਤੀ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ । ਫਲਸਰੂਪ ਉਨ੍ਹਾਂ ਨੂੰ ਵਧੇਰੇ ਲਾਭ ਨਹੀਂ ਮਿਲ ਪਾਉਂਦਾ ਸੀ ।
- ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ । ਆੜਤੀ ਮੁਨਾਫ਼ੇ ਦਾ ਇਕ ਵੱਡਾ ਭਾਗ ਆਪਣੇ ਕੋਲ ਰੱਖ ਲੈਂਦੇ ਸਨ । ਇਸ ਤੋਂ ਇਲਾਵਾ ਕਈ ਵਿਚੋਲੀਏ ਵੀ ਸਨ । ਇਸ ਪ੍ਰਕਾਰ ਕਿਸਾਨ ਨੂੰ ਉਸਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ।