Punjab State Board PSEB 8th Class Social Science Book Solutions History Chapter 17 ਇਸਤਰੀਆਂ ਅਤੇ ਸੁਧਾਰ Textbook Exercise Questions and Answers.
PSEB Solutions for Class 8 Social Science History Chapter 17 ਇਸਤਰੀਆਂ ਅਤੇ ਸੁਧਾਰ
SST Guide for Class 8 PSEB ਇਸਤਰੀਆਂ ਅਤੇ ਸੁਧਾਰ Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਸਤੀ-ਪ੍ਰਥਾ ਨੂੰ ਕਦੋਂ, ਕਿਸਨੇ ਅਤੇ ਕਿਸ ਦੇ ਯਤਨਾਂ ਸਦਕਾ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ?
ਉੱਤਰ-
ਸਤੀ-ਪ੍ਰਥਾ ਨੂੰ 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਨਾਲ ਗੈਰਕਾਨੂੰਨੀ ਘੋਸ਼ਿਤ ਕੀਤਾ ।
ਪ੍ਰਸ਼ਨ 2.
ਕਿਸ ਸਾਲ ਵਿਚ ਵਿਧਵਾ-ਵਿਆਹ ਕਰਾਉਣ ਦੀ ਕਾਨੂੰਨੀ ਤੌਰ ‘ਤੇ ਆਗਿਆ ਦਿੱਤੀ ਗਈ ?
ਉੱਤਰ-
ਵਿਧਵਾ-ਵਿਆਹ ਕਰਾਉਣ ਦੀ ਕਾਨੂੰਨੀ ਤੌਰ ‘ਤੇ ਆਗਿਆ 1856 ਈ: ਵਿਚ ਦਿੱਤੀ ਗਈ ।
ਪ੍ਰਸ਼ਨ 3.
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ? (Sample Paper)
ਉੱਤਰ-
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ 1875 ਈ: ਵਿਚ ਸਰ ਸੱਯਦ ਅਹਿਮਦ ਖਾਂ ਨੇ ਕੀਤੀ । ਉਸ ਸਮੇਂ ਇਸ ਦਾ ਨਾਮ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਸੀ ।
ਪ੍ਰਸ਼ਨ 4.
ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ, ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ ?
ਉੱਤਰ-
ਨਾਮਧਾਰੀ ਅੰਦੋਲਨ ਦੀ ਸਥਾਪਨਾ 13 ਅਪਰੈਲ, 1857 ਨੂੰ ਭੈਣੀ ਸਾਹਿਬ (ਲੁਧਿਆਣਾ) ਵਿਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕੀਤੀ ਗਈ ।
ਪ੍ਰਸ਼ਨ 5.
ਸਿੰਘ ਸਭਾ ਨੇ ਇਸਤਰੀ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ-ਕਿੱਥੇ ਵਿੱਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ?
ਉੱਤਰ-
ਸਿੰਘ ਸਭਾ ਨੇ ਇਸਤਰੀ ਸਿੱਖਿਆ ਲਈ ਫ਼ਿਰੋਜ਼ਪੁਰ, ਕੈਰੋਂ ਅਤੇ ਭਮੌੜ ਵਿਚ ਵਿੱਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ।
ਪ੍ਰਸ਼ਨ 6.
ਦੂਸਰੇ ਵਿਆਹ ਤੇ ਪਾਬੰਦੀ ਕਦੋਂ ਅਤੇ ਕਿਸ ਦੇ ਯਤਨ ਨਾਲ ਲਗਾਈ ਗਈ ?
ਉੱਤਰ-
ਦੁਸਰੇ ਵਿਆਹ ਤੇ ਪਾਬੰਦੀ 1872 ਈ. ਵਿੱਚ ਕੇਸ਼ਵ ਚੰਦਰ ਸੋਨ ਦੇ ਯਤਨਾਂ ਨਾਲ ਲਗਾਈ ਗਈ।
ਪ੍ਰਸ਼ਨ 7.
ਰਾਜਾ ਰਾਮ ਮੋਹਨ ਰਾਏ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਬਾਰੇ ਪਾਏ ਗਏ ਯੋਗਦਾਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰਾਜਾ ਰਾਮ ਮੋਹਨ ਰਾਏ 19ਵੀਂ ਸਦੀ ਦੇ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦੋਂ ਤਕ ਇਸਤਰੀਆਂ ਔਰਤਾਂ ਨੂੰ ਮਰਦਾਂ ਦੇ ਸਮਾਨ ਅਧਿਕਾਰ ਨਹੀਂ ਦਿੱਤੇ ਜਾਂਦੇ ।
- ਉਨ੍ਹਾਂ ਨੇ ਸਮਾਜ ਵਿਚੋਂ ਸਤੀ-ਪ੍ਰਥਾ ਨੂੰ ਖ਼ਤਮ ਕਰਨ ਲਈ ਪ੍ਰਚਾਰ ਕੀਤਾ । ਉਨ੍ਹਾਂ ਨੇ ਵਿਲੀਅਮ ਬੈਂਟਿੰਕ ਦੀ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਤੀ-ਪ੍ਰਥਾ ਦਾ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿਚ ਕੋਈ ਸਥਾਨ ਨਹੀਂ ਹੈ । ਉਨ੍ਹਾਂ ਦੇ ਤਰਕਾਂ ਅਤੇ ਯਤਨਾਂ ਦੇ ਸਿੱਟੇ ਵਜੋਂ ਸਰਕਾਰ ਨੇ 1829 ਈ: ਵਿਚ ਸਤੀ-ਪ੍ਰਥਾ ‘ਤੇ ਕਾਨੂੰਨ ਦੁਆਰਾ ਰੋਕ ਲਗਾ ਦਿੱਤੀ ।
- ਉਨ੍ਹਾਂ ਨੇ ਔਰਤਾਂ ਦੀ ਭਲਾਈ ਲਈ ਕਈ ਲੇਖ ਲਿਖੇ ।
- ਉਨ੍ਹਾਂ ਨੇ ਬਾਲ-ਵਿਆਹ ਅਤੇ ਬਹੁ-ਵਿਆਹ ਦੀ ਨਿੰਦਾ ਕੀਤੀ ਅਤੇ ਕੰਨਿਆ-ਹੱਤਿਆ ਦਾ ਵਿਰੋਧ ਕੀਤਾ ।
- ਉਨ੍ਹਾਂ ਨੇ ਪਰਦਾ-ਪ੍ਰਥਾ ਨੂੰ ਔਰਤਾਂ ਦੇ ਵਿਕਾਸ ਦੇ ਰਾਹ ਵਿਚ ਰੁਕਾਵਟ ਦੱਸਦੇ ਹੋਏ ਇਸ ਦੇ ਵਿਰੁੱਧ ਆਵਾਜ਼ ਉਠਾਈ ।
- ਉਨ੍ਹਾਂ ਨੇ ਨਾਰੀ-ਸਿੱਖਿਆ ਦਾ ਪ੍ਰਚਾਰ ਕੀਤਾ । ਉਹ ਵਿਧਵਾ-ਵਿਆਹ ਦੇ ਵੀ ਪੱਖ ਵਿਚ ਸਨ ।
- ਉਨ੍ਹਾਂ ਨੇ ਔਰਤਾਂ ਨੂੰ ਪਿੱਤਰੀ ਸੰਪੱਤੀ ਵਿਚ ਅਧਿਕਾਰ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ।
ਪ੍ਰਸ਼ਨ 8.
ਈਸ਼ਵਰ ਚੰਦਰ ਵਿੱਦਿਆਸਾਗਰ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਸੰਬੰਧੀ ਕੀ ਯੋਗਦਾਨ ਦਿੱਤਾ ਗਿਆ ?
ਉੱਤਰ-
ਈਸ਼ਵਰ ਚੰਦਰ ਵਿੱਦਿਆਸਾਗਰ ਇਕ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ ਔਰਤਾਂ ਦੇ ਹਿੱਤਾਂ ਲਈ ਕਰੜੀ ਮਿਹਨਤ ਕੀਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਆਪਣੇ ਖ਼ਰਚ ’ਤੇ ਬੰਗਾਲ ਵਿਚ ਲਗਪਗ 25 ਸਕੂਲ ਸਥਾਪਿਤ ਕੀਤੇ । ਉਨ੍ਹਾਂ ਨੇ ਵਿਧਵਾ-ਵਿਆਹ ਦੇ ਪੱਖ ਵਿਚ ਅਣਥੱਕ ਸੰਘਰਸ਼ ਕੀਤਾ । ਉਨ੍ਹਾਂ ਨੇ 1855-60 ਈ: ਦੇ ਵਿਚਾਲੇ ਲਗਪਗ 25 ਵਿਧਵਾ ਵਿਆਹ ਕਰਾਏ । ਉਨ੍ਹਾਂ ਦੇ ਯਤਨਾਂ ਨਾਲ 1856 ਈ: ਵਿਚ ਹਿੰਦੂ ਵਿਧਵਾ-ਵਿਆਹ ਕਾਨੂੰਨ ਪਾਸ ਕੀਤਾ ਗਿਆ । ਉਨ੍ਹਾਂ ਨੇ : ਬਾਲ-ਵਿਆਹ ਦਾ ਖੰਡਨ ਕੀਤਾ ।
ਪ੍ਰਸ਼ਨ 9.
ਸਰ ਸੱਯਦ ਅਹਿਮਦ ਸ਼ਾਂ ਦੁਆਰਾ ਇਸਤਰੀਆਂ ਦੀ ਹਾਲਤ ਸੁਧਾਰਨ ਸੰਬੰਧੀ ਕਿਹੜੇ ਯਤਨ ਕੀਤੇ ਗਏ ?
ਉੱਤਰ-
ਸਰ ਸੱਯਦ ਅਹਿਮਦ ਖ਼ਾਂ ਇਸਲਾਮੀ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਤਾਂ ਹੀ ਖ਼ੁਸ਼ਹਾਲ ਬਣ ਸਕਦਾ ਹੈ ਜੇਕਰ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਮੰਨਿਆ ਜਾਵੇ । ਉਨ੍ਹਾਂ ਨੇ ਬਾਲਕਾਂ ਅਤੇ ਬਾਲਿਕਾਵਾਂ ਦਾ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਕਰਨ ਦਾ ਕਰੜਾ ਵਿਰੋਧ ਕੀਤਾ 1ਉਨ੍ਹਾਂ ਨੇ ਤਲਾਕ-ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ । ਉਨ੍ਹਾਂ ਪਰਦਾ-ਪ੍ਰਥਾ ਦਾ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਪਰਦਾ ਮੁਸਲਿਮ ਇਸਤਰੀਆਂ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਉਨ੍ਹਾਂ ਦੇ ਵਿਕਾਸ ਦੇ ਰਾਹ ਵਿਚ ਇਕ ਰੁਕਾਵਟ ਹੈ । ਉਹ ਸਮਾਜ ਵਿਚ ਪ੍ਰਚੱਲਿਤ ਗੁਲਾਮੀ ਦੀ ਪ੍ਰਥਾ ਨੂੰ ਉੱਚਿਤ ਨਹੀਂ ਮੰਨਦੇ ਸਨ । ਉਨ੍ਹਾਂ ਨੇ ਸਮਾਜ ਵਿਚ ਮੌਜੂਦ ਬੁਰਾਈਆਂ ਨੂੰ ਦੂਰ ਕਰਨ ਲਈ ‘ਤਹਿਜ਼ੀਬਉਲ-ਇਖਲਾਕ’ ਨਾਂ ਦਾ ਸਮਾਚਾਰ-ਪੱਤਰ ਕੱਢਿਆ | ਸਰ ਸੱਯਦ ਅਹਿਮਦ ਖ਼ਾਂ ਨੇ ਸਮਾਜ ਵਿਚ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਅਨੇਕ ਯਤਨ ਕੀਤੇ । ਉਹ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਪ੍ਰਦਾਨ ਕਰਨ ਦੇ ਪੱਖ ਵਿਚ ਸਨ ।
ਪ੍ਰਸ਼ਨ 10.
ਸਵਾਮੀ ਦਇਆਨੰਦ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਕੀ ਯੋਗਦਾਨ ਦਿੱਤਾ ਗਿਆ ?
ਉੱਤਰ-
ਸਵਾਮੀ ਦਇਆਨੰਦ ਸਰਸਵਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਇਸਤਰੀਆਂ ਔਰਤਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਬਾਲਕ-ਬਾਲਿਕਾਵਾਂ ਦੇ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਦੀ ਪ੍ਰਥਾ ਅਰਥਾਤ ਬਾਲ-ਵਿਆਹ ਦਾ ਸਖ਼ਤ ਵਿਰੋਧ ਕੀਤਾ । ਉਹ ਵਿਧਵਾ-ਵਿਆਹ ਦੇ ਪੱਖ ਵਿਚ ਸਨ । ਉਨ੍ਹਾਂ ਨੇ ਵਿਧਵਾਵਾਂ ਦੀ ਸਥਿਤੀ ਸੁਧਾਰਨ ਲਈ ਵਿਧਵਾ-ਆਸ਼ਰਮ ਸਥਾਪਿਤ ਕੀਤੇ । ਉਨ੍ਹਾਂ ਦੁਆਰਾ ਸਥਾਪਿਤ ਸੰਸਥਾ ਆਰੀਆ ਸਮਾਜ ਨੇ ਸਤੀ-ਪ੍ਰਥਾ ਅਤੇ ਦਾਜ-ਪ੍ਰਥਾ ਦਾ ਖੰਡਨ ਕੀਤਾ । ਲਾਚਾਰ ਲੜਕੀਆਂ ਨੂੰ ਸਿਲਾਈ-ਕਢਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਉਨ੍ਹਾਂ ਨੇ ਅਨੇਕ ਕੇਂਦਰ ਸਥਾਪਿਤ ਕੀਤੇ । ਉਨ੍ਹਾਂ ਨੇ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਾਰਤ ਦੇ ਵੱਖਵੱਖ ਭਾਗਾਂ ਵਿਚ ਲੜਕੀਆਂ ਦੀ ਸਿੱਖਿਆ ਲਈ ਸਕੂਲ ਖੋਲ੍ਹੇ ।
ਪ੍ਰਸ਼ਨ 11.
19ਵੀਂ ਸਦੀ ਵਿਚ ਇਸਤਰੀਆਂ ਔਰਤਾਂ ਦੀ ਦਸ਼ਾ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਵਿਚ ਭਾਰਤੀ ਸਮਾਜ ਵਿਚ ਔਰਤਾਂ ਦੀ ਹਾਲਤ ਤਰਸਯੋਗ ਸੀ । ਉਸ ਸਮੇਂ ਭਾਰਤ ਵਿਚ ਸਤੀਪ੍ਰਥਾ, ਕੰਨਿਆ-ਹੱਤਿਆ, ਗੁਲਾਮੀ, ਪਰਦਾ-ਪ੍ਰਥਾ, ਵਿਧਵਾ-ਵਿਆਹ ਮਨਾਹੀ ਅਤੇ ਬਹੁ-ਵਿਆਹ ਆਦਿ ਕੁਰੀਤੀਆਂ ਨੇ ਔਰਤ ਦਾ ਜੀਵਨ ਨਰਕ ਬਣਾ ਦਿੱਤਾ ਸੀ । ਭਾਰਤੀ ਸਮਾਜ ਵਿਚੋਂ ਇਨ੍ਹਾਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ 19ਵੀਂ ਸਦੀ ਵਿਚ ਧਾਰਮਿਕ-ਸਮਾਜਿਕ ਅੰਦੋਲਨ ਆਰੰਭ ਕੀਤੇ ਗਏ ।
ਔਰਤਾਂ ਦੀ ਦਸ਼ਾ ਨੂੰ ਤਰਸਯੋਗ ਬਣਾਉਣ ਵਾਲੀਆਂ ਮੁੱਖ ਕੁਰੀਤੀਆਂ-
1. ਕੰਨਿਆ-ਹੱਤਿਆ – ਸਮਾਜ ਵਿਚ ਲੜਕੀ (ਕੰਨਿਆ ਦੇ ਜਨਮ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ, ਜਿਸ ਦੇ ਕਈ ਕਾਰਨ ਸਨ । ਪਹਿਲਾ, ਲੜਕੀਆਂ ਦੇ ਵਿਆਹ ‘ਤੇ ਬਹੁਤ ਜ਼ਿਆਦਾ ਖ਼ਰਚ ਕਰਨਾ ਪੈਂਦਾ ਸੀ ਜਿਹੜਾ ਕਿ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਸੀ । ਦੂਸਰਾ, ਮਾਤਾ-ਪਿਤਾ ਨੂੰ ਆਪਣੀਆਂ ਲੜਕੀਆਂ ਲਈ ਯੋਗ ਵਰ ਲੱਭਣਾ ਕਠਿਨ ਹੋ ਜਾਂਦਾ ਸੀ । ਤੀਸਰਾ, ਜੇਕਰ ਕੋਈ ਮਾਤਾ-ਪਿਤਾ ਆਪਣੀ ਲੜਕੀ ਦਾ ਵਿਆਹ ਨਹੀਂ ਕਰ ਸਕਦਾ ਸੀ ਤਾਂ ਇਸ ਨੂੰ ਬੁਰਾਂ ਸਮਝਿਆ ਜਾਂਦਾ ਸੀ । ਇਸ ਲਈ ਕਈ ਲੋਕ ਲੜਕੀ ਨੂੰ ਜਨਮ ਲੈਂਦੇ ਹੀ ਮਾਰ ਦਿੰਦੇ ਸਨ ।
2. ਬਾਲ-ਵਿਆਹ – ਲੜਕੀਆਂ ਦਾ ਵਿਆਹ ਛੋਟੀ ਉਮਰ ਵਿਚ ਹੀ ਕਰ ਦਿੱਤਾ ਜਾਂਦਾ ਸੀ । ਇਸ ਲਈ ਲੜਕੀਆਂ ਅਕਸਰ ਅਨਪੜ੍ਹ ਹੀ ਰਹਿ ਜਾਂਦੀਆਂ ਸਨ । ਜੇਕਰ ਕਿਸੇ ਲੜਕੀ ਦਾ ਪਤੀ ਛੋਟੀ ਉਮਰ ਵਿਚ ਹੀ ਮਰ ਜਾਂਦਾ ਸੀ ਤਾਂ ਉਸ ਨੂੰ ਸਤੀ ਕਰ ਦਿੱਤਾ ਜਾਂਦਾ ਸੀ ਜਾਂ ਫਿਰ ਉਸ ਨੂੰ ਸਾਰਾ ਜੀਵਨ ਵਿਧਵਾ ਹੀ ਰਹਿਣਾ ਪੈਂਦਾ ਸੀ ।
3. ਸਤੀ-ਪ੍ਰਥਾ – ਸਤੀ-ਪ੍ਰਥਾ ਦੇ ਅਨੁਸਾਰ ਜੇਕਰ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਤਾਂ ਉਸ ਨੂੰ ਜੀਵਿਤ ਹੀ ਪਤੀ ਦੀ ਚਿਤਾ ‘ਤੇ ਸਾੜ ਦਿੱਤਾ ਜਾਂਦਾ ਸੀ ।
4. ਵਿਧਵਾ – ਵਿਆਹ ਮਨਾਹੀ-ਸਮਾਜ ਵਲੋਂ ਵਿਧਵਾ-ਵਿਆਹ ‘ਤੇ ਕਰੜੀ ਰੋਕ ਲਗਾਈ ਗਈ ਸੀ । ਵਿਧਵਾ ਦਾ ਸਮਾਜ ਵਿਚ ਅਨਾਦਰ ਕੀਤਾ ਜਾਂਦਾ ਸੀ । ਉਨ੍ਹਾਂ ਦੇ ਵਾਲ ਕੱਟ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਸਫ਼ੈਦ ਕੱਪੜੇ ਪਹਿਨਾ ਦਿੱਤੇ ਜਾਂਦੇ ਸਨ ।
5. ਪਰਦਾ-ਪਰਦਾ – ਪ੍ਰਥਾ ਦੇ ਅਨੁਸਾਰ ਔਰਤਾਂ ਹਮੇਸ਼ਾ ਪਰਦਾ ਕਰਕੇ ਹੀ ਰਹਿੰਦੀਆਂ ਸਨ । ਇਸਦਾ ਉਨ੍ਹਾਂ ਦੀ ਸਿਹਤ ਅਤੇ ਵਿਕਾਸ ‘ਤੇ ਬੁਰਾ ਅਸਰ ਪੈਂਦਾ ਸੀ ।
6. ਦਾਜ-ਪ੍ਰਥਾ – ਦਾਜ-ਪ੍ਰਥਾ ਦੇ ਅਨੁਸਾਰ ਵਿਆਹ ਦੇ ਸਮੇਂ ਲੜਕੀ ਨੂੰ ਦਾਜ ਦਿੱਤਾ ਜਾਂਦਾ ਸੀ । ਗ਼ਰੀਬ ਲੋਕਾਂ ਨੂੰ ਦਾਜ ਦੇਣ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਵੀ ਲੈਣਾ ਪੈਂਦਾ ਸੀ । ਇਸ ਲਈ ਕਈ ਲੜਕੀਆਂ ਆਤਮ-ਹੱਤਿਆ ਕਰ ਲੈਂਦੀਆਂ ਸਨ ।
7. ਔਰਤਾਂ ਨੂੰ ਅਨਪੜ੍ਹ ਰੱਖਣਾ – ਜ਼ਿਆਦਾਤਰ ਲੋਕ ਲੜਕੀਆਂ ਨੂੰ ਸਿੱਖਿਆ ਨਹੀਂ ਦਵਾਉਂਦੇ ਸਨ । ਉਨ੍ਹਾਂ ਨੂੰ ਪੜ੍ਹਾਉਣਾ ਵਿਅਰਥ ਮੰਨਿਆ ਜਾਂਦਾ ਸੀ, ਤਾਂ ਕਿ ਉਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਸੁਤੰਤਰਤਾ ਨਾ ਮਿਲ ਸਕੇ । ਲੜਕੀਆਂ ਨੂੰ ਪੜ੍ਹਾਉਣਾ ਸਮਾਜ ਲਈ ਵੀ ਹਾਨੀਕਾਰਕ ਮੰਨਿਆ ਜਾਂਦਾ ਸੀ ।
8. ਹਿੰਦੂ ਸਮਾਜ ਵਿਚ ਔਰਤਾਂ ਨੂੰ ਸੰਪੱਤੀ ਦਾ ਹੱਕ ਨਾ ਦੇਣਾ-ਹਿੰਦੂ ਸਮਾਜ ਵਿਚ ਔਰਤਾਂ ਦਾ ਆਪਣੀ ਪਿਤਰੀ ਸੰਪੱਤੀ ‘ਤੇ ਕੋਈ ਅਧਿਕਾਰ ਨਹੀਂ ਹੁੰਦਾ ਸੀ ।
ਪ੍ਰਸ਼ਨ 12.
ਇਸਤਰੀਆਂ (ਔਰਤਾਂ) ਦੀ ਹਾਲਤ ਸੁਧਾਰਨ ਅਤੇ ਸਿੱਖਿਆ ਬਾਰੇ ਵਿਚ ਵੱਖ-ਵੱਖ ਸਮਾਜ-ਸੁਧਾਰਕਾਂ ਦੇ ਵਿਚਾਰਾਂ ਅਤੇ ਯਤਨਾਂ ਦਾ ਵਰਣਨ ਕਰੋ ।
ਉੱਤਰ-
ਔਰਤਾਂ ਦੀ ਦਸ਼ਾ ਸੁਧਾਰਨ ਅਤੇ ਸਿੱਖਿਆ ਦੇ ਬਾਰੇ ਵਿਚ ਭਿੰਨ-ਭਿੰਨ ਸਮਾਜ-ਸੁਧਾਰਕਾਂ ਦੇ ਵਿਚਾਰਾਂ ਅਤੇ ਯਤਨਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਰਾਜਾ ਰਾਮ ਮੋਹਨ ਰਾਏ – ਰਾਜਾ ਰਾਮ ਮੋਹਨ ਰਾਏ 19ਵੀਂ ਸਦੀ ਦੇ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦੋਂ ਤਕ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦਿੱਤੇ ਜਾਂਦੇ ।
- ਉਨ੍ਹਾਂ ਨੇ ਸਮਾਜ ਵਿਚੋਂ ਸਤੀ-ਪ੍ਰਥਾ ਨੂੰ ਖ਼ਤਮ ਕਰਨ ਲਈ ਪ੍ਰਚਾਰ ਕੀਤਾ । ਉਨ੍ਹਾਂ ਨੇ ਵਿਲੀਅਮ ਬੈਂਟਿੰਕ ਦੀ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਤੀ-ਪ੍ਰਥਾ ਦਾ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿਚ ਕੋਈ ਸਥਾਨ ਨਹੀਂ ਹੈ । ਉਨ੍ਹਾਂ ਦੇ ਤਰਕਾਂ ਅਤੇ ਯਤਨਾਂ ਦੇ ਸਿੱਟੇ ਵਜੋਂ ਸਰਕਾਰ ਨੇ 1829 ਈ: ਵਿਚ ਸਤੀ-ਪ੍ਰਥਾ ‘ਤੇ ਕਾਨੂੰਨ ਦੁਆਰਾ ਰੋਕ ਲਗਾ ਦਿੱਤੀ ।
- ਉਨ੍ਹਾਂ ਨੇ ਔਰਤਾਂ ਦੀ ਭਲਾਈ ਲਈ ਕਈ ਲੇਖ ਲਿਖੇ ।
- ਉਨ੍ਹਾਂ ਨੇ ਬਾਲ-ਵਿਆਹ ਅਤੇ ਬਹੁ-ਵਿਆਹ ਦੀ ਨਿੰਦਾ ਕੀਤੀ ਅਤੇ ਕੰਨਿਆ-ਹੱਤਿਆ ਦਾ ਵਿਰੋਧ ਕੀਤਾ ।
- ਉਨ੍ਹਾਂ ਨੇ ਪਰਦਾ-ਪ੍ਰਥਾ ਨੂੰ ਔਰਤ-ਵਿਕਾਸ ਦੇ ਰਾਹ ਵਿਚ ਰੁਕਾਵਟ ਦੱਸਦੇ ਹੋਏ ਇਸਦੇ ਵਿਰੁੱਧ ਆਵਾਜ਼ ਉਠਾਈ ।
- ਉਨ੍ਹਾਂ ਨੇ ਨਾਰੀ-ਸਿੱਖਿਆ ਦਾ ਪ੍ਰਚਾਰ ਕੀਤਾ । ਉਹ ਵਿਧਵਾ-ਵਿਆਹ ਦੇ ਵੀ ਪੱਖ ਵਿਚ ਸਨ ।
- ਉਨ੍ਹਾਂ ਨੇ ਔਰਤਾਂ ਨੂੰ ਪਿਤਰੀ ਸੰਪੱਤੀ ਵਿਚ ਅਧਿਕਾਰ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ।
2. ਈਸ਼ਵਰ ਚੰਦਰ ਵਿੱਦਿਆਸਾਗਰ – ਈਸ਼ਵਰ ਚੰਦਰ ਵਿੱਦਿਆਸਾਗਰ ਇਕ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ ਔਰਤਾਂ ਦੇ ਹਿੱਤ ਲਈ ਕਰੜੀ ਮਿਹਨਤ ਕੀਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਆਪਣੇ ਖਰਚ ‘ਤੇ ਬੰਗਾਲ ਵਿਚ ਲਗਭਗ 25 ਸਕੂਲ ਸਥਾਪਿਤ ਕੀਤੇ । ਉਨ੍ਹਾਂ ਨੇ ਵਿਧਵਾ-ਵਿਆਹ ਦੇ ਪੱਖ ਵਿਚ ਅਣਥੱਕ ਸੰਘਰਸ਼ ਕੀਤਾ । ਉਨ੍ਹਾਂ ਨੇ 185560 ਈ: ਦੇ ਵਿਚਾਲੇ ਲਗਭਗ 25 ਵਿਧਵਾ-ਵਿਆਹ ਕਰਵਾਏ । ਉਨ੍ਹਾਂ ਦੇ ਯਤਨਾਂ ਦੇ ਨਾਲ 1856 ਈ: ਵਿਚ ਹਿੰਦੂ ਵਿਧਵਾਵਿਆਹ ਕਾਨੂੰਨ ਪਾਸ ਕੀਤਾ ਗਿਆ | ਉਨ੍ਹਾਂ ਨੇ ਬਾਲ-ਵਿਆਹ ਦਾ ਖੰਡਨ ਕੀਤਾ ।
3. ਸਰ ਸੱਯਦ ਅਹਿਮਦ ਖ਼ਾਂ – ਸਰ ਸੱਯਦ ਅਹਿਮਦ ਖ਼ਾਂ ਇਸਲਾਮੀ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਤਾਂ ਹੀ ਖੁਸ਼ਹਾਲ ਬਣ ਸਕਦਾ ਹੈ ਜੇਕਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਮੰਨਿਆ ਜਾਵੇ । ਉਨ੍ਹਾਂ ਨੇ ਬਾਲਕਾਂ ਅਤੇ ਬਾਲਿਕਾਵਾਂ ਦਾ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਕਰਨ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਨੇ ਤਲਾਕ-ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ ।ਉਨ੍ਹਾਂ ਨੇ ਪਰਦਾ-ਪ੍ਰਥਾ ਦਾ ਵੀ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ । ਕਿ ਪਰਦਾ ਮੁਸਲਿਮ ਔਰਤਾਂ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਉਨ੍ਹਾਂ ਦੇ ਵਿਕਾਸ ਦੇ ਰਾਹ ਵਿਚ ਇਕ ਰੁਕਾਵਟ ਹੈ । ਉਹ ਸਮਾਜ ਵਿਚ ਪ੍ਰਚੱਲਿਤ ਗੁਲਾਮੀ ਦੀ ਪ੍ਰਥਾ ਨੂੰ ਉੱਚਿਤ ਨਹੀਂ ਮੰਨਦੇ ਸਨ । ਉਨ੍ਹਾਂ ਨੇ ਸਮਾਜ ਵਿਚ ਮੌਜੂਦ ਬੁਰਾਈਆਂ ਨੂੰ ਦੂਰ ਕਰਨ ਲਈ ‘ਤਹਿਜ਼ੀਬ-ਉਲ-ਇਖਲਾਕ` ਨਾਂ ਦਾ ਸਮਾਚਾਰ-ਪੱਤਰ ਕੱਢਿਆ | ਸਰ ਸੱਯਦ ਅਹਿਮਦ ਖ਼ਾਂ ਨੇ ਸਮਾਜ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਅਨੇਕ ਯਤਨ ਕੀਤੇ ।ਉਹ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਪ੍ਰਦਾਨ ਕਰਨ ਦੇ ਪੱਖ ਵਿਚ ਸਨ ।
4. ਸਵਾਮੀ ਦਯਾਨੰਦ ਸਰਸਵਤੀ – ਸਵਾਮੀ ਦਯਾਨੰਦ ਸਰਸਵਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਔਰਤਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਲੜਕੇ-ਲੜਕੀਆਂ ਦੇ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਦੀ ਪ੍ਰਥਾ ਅਰਥਾਤ ਬਾਲ-ਵਿਆਹ ਦਾ ਸਖ਼ਤ ਵਿਰੋਧ ਕੀਤਾ । ਉਹ ਵਿਧਵਾ-ਵਿਆਹ ਦੇ ਪੱਖ ਵਿਚ ਸਨ । ਉਨ੍ਹਾਂ ਨੇ ਵਿਧਵਾਵਾਂ ਦੀ ਸਥਿਤੀ ਸੁਧਾਰਨ ਲਈ ਵਿਧਵਾ-ਆਸ਼ਰਮ ਸਥਾਪਿਤ ਕੀਤੇ । ਉਨ੍ਹਾਂ ਦੁਆਰਾ ਸਥਾਪਿਤ ਸੰਸਥਾ ਆਰੀਆ ਸਮਾਜ ਨੇ ਸਤੀ-ਪ੍ਰਥਾ ਅਤੇ ਦਾਜ-ਪ੍ਰਥਾ ਦਾ ਖੰਡਨ ਕੀਤਾ । ਉਨ੍ਹਾਂ ਨੇ ਲਾਚਾਰ ਲੜਕੀਆਂ ਨੂੰ ਸਿਲਾਈ-ਕਢਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਉਨ੍ਹਾਂ ਨੇ ਕਈ ਕੇਂਦਰ ਸਥਾਪਿਤ ਕੀਤੇ । ਉਨ੍ਹਾਂ ਨੇ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਮ੍ਰਿਤ ਕੀਤਾ ਅਤੇ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਲੜਕੀਆਂ ਦੀ ਸਿੱਖਿਆ ਲਈ ਸਕੂਲ ਖੋਲ੍ਹੇ ।
5. ਸ੍ਰੀਮਤੀ ਐਨੀ ਬੇਸੈਂਟ – ਸ੍ਰੀਮਤੀ ਐਨੀ ਬੇਸੈਂਟ ਥਿਓਸੋਫਿਕਲ ਸੋਸਾਇਟੀ ਦੀ ਮੈਂਬਰ ਸੀ । ਇਸ ਸੰਸਥਾ ਨੇ ਔਰਤ ਜਾਤੀ ਦੇ ਸੁਧਾਰ ਲਈ ਬਾਲ-ਵਿਆਹ ਦਾ ਵਿਰੋਧ ਕੀਤਾ ਅਤੇ ਵਿਧਵਾ ਵਿਆਹ ਦੇ ਪੱਖ ਵਿਚ ਅਵਾਜ਼ ਉਠਾਈ । ਸਿੱਖਿਆ ਦੇ ਵਿਕਾਸ ਲਈ ਇਸ ਸੰਸਥਾ ਨੇ ਥਾਂ-ਥਾਂ ‘ਤੇ ਲੜਕੇ-ਲੜਕੀਆਂ ਲਈ ਸਕੂਲ ਖੋਲ੍ਹੇ 1898 ਈ: ਵਿਚ ਇਸਨੇ ਬਨਾਰਸ ਵਿਚ ਹਿੰਦੂ ਕਾਲਜ ਸਥਾਪਿਤ ਕੀਤਾ । ਇੱਥੇ ਹਿੰਦੂ ਧਰਮ ਦੇ ਨਾਲ-ਨਾਲ ਹੋਰ ਧਰਮਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ ।
ਪ੍ਰਸ਼ਨ 13.
ਬਹੁਤ ਸਾਰੇ ਸੁਧਾਰਕਾਂ ਨੇ ਇਸਤਰੀਆਂ ਦੀ ਹਾਲਤ ਸੁਧਾਰਨ ਵਲ ਕਿਉਂ ਵਿਸ਼ੇਸ਼ ਧਿਆਨ ਦਿੱਤਾ ? ਵਰਣਨ ਕਰੋ ।
ਉੱਤਰ-
ਅਨੇਕ ਸਮਾਜ ਸੁਧਾਰਕਾਂ ਨੇ ਇਸਤਰੀਆਂ (ਔਰਤਾਂ) ਦੀਆਂ ਸਮੱਸਿਆਵਾਂ ‘ਤੇ ਹੇਠ ਲਿਖੇ ਕਾਰਨਾਂ ਕਰਕੇ ਵਿਸ਼ੇਸ਼ ਧਿਆਨ ਦਿੱਤਾ-
- ਵਿਭਿੰਨ ਸਮਾਜ ਸੁਧਾਰਕਾਂ ਦਾ ਕਹਿਣਾ ਸੀ ਕਿ ਸਮਾਜ ਦੁਆਰਾ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣਾ ਜ਼ਰੂਰੀ ਹੈ ।
- ਸਮਾਜ-ਸੁਧਾਰਕਾਂ ਦਾ ਵਿਚਾਰ ਸੀ ਕਿ ਸਮਾਜ ਵਿਚ ਵਰਤਮਾਨ ਬੁਰਾਈਆਂ ਨੂੰ ਖ਼ਤਮ ਕਰਨ ਲਈ ਔਰਤਾਂ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ ।
- ਉਨ੍ਹਾਂ ਨੇ ਅਨੁਭਵ ਕੀਤਾ ਕਿ ਜੇਕਰ ਦੇਸ਼ ਨੂੰ ਵਿਦੇਸ਼ੀ ਰਾਜਨੀਤਿਕ ਗੁਲਾਮੀ ਤੋਂ ਸੁਤੰਤਰ ਕਰਾਉਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਅਤੇ ਸਮਾਜ ਦਾ ਸੁਧਾਰ ਕਰਨਾ ਹੋਵੇਗਾ ।
- ਉਨ੍ਹਾਂ ਨੇ ਇਹ ਵੀ ਅਨੁਭਵ ਕੀਤਾ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਔਰਤਾਂ ਦੀ ਦਸ਼ਾ ਸੁਧਾਰਨਾ ਜ਼ਰੂਰੀ ਹੈ ।
- ਸਮਾਜ ਸੁਧਾਰਕਾਂ ਦਾ ਮੰਨਣਾ ਸੀ ਕਿ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਸਮਾਜ ਵਿਚ ਸਮਾਨਤਾ ਤੋਂ ਬਿਨਾਂ ਅਧੂਰੀ ਹੈ । ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣ ਦਾ ਯਤਨ ਕੀਤਾ ।
ਪ੍ਰਸ਼ਨ 14.
ਮਹਾਂਰਾਸ਼ਟਰ ਦੇ ਸਮਾਜ-ਸੁਧਾਰਕਾਂ ਦੁਆਰਾ ਇਸਤਰੀਆਂ ਔਰਤਾਂ ਦੀ ਹਾਲਤ ਸੁਧਾਰਨ ਲਈ ਪਾਏ ਗਏ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਮਹਾਂਰਾਸ਼ਟਰ ਵਿਚ ਸਮਾਜ-ਸੁਧਾਰਕਾਂ ਨੇ ਵੱਖ-ਵੱਖ ਸੰਸਥਾਵਾਂ ਸਥਾਪਿਤ ਕੀਤੀਆਂ । ਇਨ੍ਹਾਂ ਸੰਸਥਾਵਾਂ ਨੇ ਔਰਤਾਂ ਦੀ ਦਸ਼ਾ ਸੁਧਾਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਪਰਮਹੰਸ ਸਭਾ – 19ਵੀਂ ਸਦੀ ਵਿਚ ਮਹਾਂਰਾਸ਼ਟਰ ਦੇ ਸਮਾਜ-ਸੁਧਾਰਕਾਂ ਨੇ ਸਮਾਜ ਵਿਚ ਜਾਗ੍ਰਿਤੀ ਲਿਆਉਣ ਲਈ ਅੰਦੋਲਨ ਆਰੰਭ ਕੀਤੇ 1849 ਈ: ਵਿਚ ਪਰਮਹੰਸ ਮੰਡਲੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮੁੰਬਈ ਵਿਚ ਧਾਰਮਿਕਸਮਾਜਿਕ ਸੁਧਾਰ ਅੰਦੋਲਨ ਆਰੰਭ ਕੀਤੇ । ਇਸ ਦਾ ਮੁੱਖ ਉਦੇਸ਼ ਮੁਰਤੀ-ਪੂਜਾ ਅਤੇ ਜਾਤੀ-ਪ੍ਰਥਾ ਦਾ ਵਿਰੋਧ ਕਰਨਾ ਸੀ । ਇਸ ਸਭਾ ਨੇ ਨਾਰੀ ਸਿੱਖਿਆ ਲਈ ਕਈ ਸਕੂਲਾਂ ਦੀ ਸਥਾਪਨਾ ਕੀਤੀ । ਇਸ ਨੇ ਸ਼ਾਮ ਸਮੇਂ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਵੀ ਸਥਾਪਨਾ ਕੀਤੀ । ਜੋਤਿਬਾ ਫੂਲੇ ਨੇ ਔਰਤਾਂ ਦੀ ਸਥਿਤੀ ਸੁਧਾਰਨ ਲਈ ਪਿਛੜੀਆਂ ਜਾਤੀਆਂ ਦੀਆਂ ਲੜਕੀਆਂ ਲਈ ਪੂਨੇ ਵਿਚ ਇਕ ਸਕੂਲ ਖੋਲਿਆ । ਉਨ੍ਹਾਂ ਨੇ ਵਿਧਵਾਵਾਂ ਦੀ ਦਸ਼ਾ ਸੁਧਾਰਨ ਲਈ ਵੀ ਯਤਨ ਕੀਤੇ । ਉਨ੍ਹਾਂ ਦੇ ਯਤਨਾਂ ਨਾਲ 1856 ਈ: ਵਿਚ ਸਰਕਾਰ ਨੇ ਵਿਧਵਾ-ਪੁਨਰ ਵਿਆਹ ਕਾਨੂੰਨ ਪਾਸ ਕਰ ਦਿੱਤਾ ਉਨ੍ਹਾਂ ਨੇ ਵਿਧਵਾਵਾਂ ਦੇ ਬੱਚਿਆਂ ਲਈ ਇਕ ਅਨਾਥ-ਆਸ਼ਰਮ ਖੋਲ੍ਹਿਆ । ਮਹਾਂਰਾਸ਼ਟਰ ਦੇ ਇਕ ਹੋਰ ਪ੍ਰਸਿੱਧ ਸਮਾਜ-ਸੁਧਾਰਕ ਗੋਪਾਲ ਹਰੀ ਦੇਸ਼ਮੁਖ ਸਨ ਜਿਹੜੇ ਕਿ ‘ਲੋਕ-ਹਿੱਤਕਾਰੀ’ ਦੇ ਨਾਂ ਨਾਲ ਪ੍ਰਸਿੱਧ ਸਨ । ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ ਦਾ ਖੰਡਨ ਕੀਤਾ ਅਤੇ ਸਮਾਜ-ਸੁਧਾਰ ‘ਤੇ ਜ਼ੋਰ ਦਿੱਤਾ ।
2. ਪ੍ਰਾਰਥਨਾ ਸਮਾਜ – 1867 ਈ: ਵਿਚ ਮਹਾਂਰਾਸ਼ਟਰ ਵਿਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਹੋਈ । ਮਹਾਂਦੇਵ ਗੋਬਿੰਦ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਇਸ ਸਮਾਜ ਦੇ ਪ੍ਰਸਿੱਧ ਨੇਤਾ ਸਨ । ਉਨ੍ਹਾਂ ਨੇ ਜਾਤੀ-ਪ੍ਰਥਾ ਅਤੇ ਬਾਲ-ਵਿਆਹ ਦਾ ਵਿਰੋਧ ਕੀਤਾ ।ਉਹ ਵਿਧਵਾ ਪੁਨਰ-ਵਿਆਹ ਦੇ ਪੱਖ ਵਿਚ ਸਨ ।ਉਨ੍ਹਾਂ ਨੇ ਵਿਧਵਾ-ਵਿਆਹ ਸੰਘ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਕਈ ਸਥਾਨਾਂ ‘ਤੇ ਸਿਖਲਾਈ ਸੰਸਥਾਵਾਂ ਅਤੇ ਅਨਾਥ-ਆਸ਼ਰਮ ਖੋਲ੍ਹੇ । ਉਨ੍ਹਾਂ ਦੇ ਯਤਨਾਂ ਨਾਲ 1884 ਈ: ਵਿਚ ਦੱਕਨ ਸਿੱਖਿਆ ਸੋਸਾਇਟੀ ਦੀ ਸਥਾਪਨਾ ਹੋਈ, ਜਿਸ ਨੇ ਪੂਨੇ ਵਿਚ ਦੱਕਨ ਕਾਲਜ ਦੀ ਸਥਾਪਨਾ ਕੀਤੀ ।
PSEB 8th Class Social Science Guide ਇਸਤਰੀਆਂ ਅਤੇ ਸੁਧਾਰ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
19ਵੀਂ ਸਦੀ ਦੇ ਲੋਕ ਲੜਕੀਆਂ ਦੀ ਹੱਤਿਆ ਕਿਉਂ ਕਰਦੇ ਸਨ ? ਕੋਈ ਇੱਕ ਕਾਰਨ ਲਿਖੋ ।
ਉੱਤਰ-
ਲੜਕੀਆਂ ਦੇ ਵਿਆਹ ‘ਤੇ ਬਹੁਤ ਧਨ ਖ਼ਰਚ ਕਰਨਾ ਪੈਂਦਾ ਸੀ ।
ਪ੍ਰਸ਼ਨ 2.
19ਵੀਂ ਸਦੀ ਵਿਚ ਲੋਕ ਲੜਕੀਆਂ ਨੂੰ ਸਿੱਖਿਆ ਕਿਉਂ ਨਹੀਂ ਦਿਵਾਉਂਦੇ ਸਨ ? ਕੋਈ ਇਕ ਕਾਰਨ ਲਿਖੋ ।
ਉੱਤਰ-
ਉਹ ਲੜਕੀਆਂ ਦੀ ਸਿੱਖਿਆ ਨੂੰ ਸਮਾਜ ਲਈ ਹਾਨੀਕਾਰਕ ਵੀ ਮੰਨਦੇ ਸਨ ।
ਪ੍ਰਸ਼ਨ 3.
ਬ੍ਰਹਮੋ ਸਮਾਜ ਨਾਲ ਜੁੜੇ ਦੋ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
ਰਾਜਾ ਰਾਮ ਮੋਹਨ ਰਾਏ ਅਤੇ ਕੇਸ਼ਵ ਚੰਦਰ ਸੇਨ ।
ਪ੍ਰਸ਼ਨ 4.
ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ ?
ਉੱਤਰ-
ਸਵਾਮੀ ਦਯਾਨੰਦ ਸਰਸਵਤੀ ।
ਪ੍ਰਸ਼ਨ 5.
ਸਾਇੰਟਿਫਿਕ ਸੋਸਾਇਟੀ ਦੀ ਸਥਾਪਨਾ ਕਿਸਨੇ ਅਤੇ ਕਿੱਥੇ ਕੀਤੀ ?
ਉੱਤਰ-
ਸਾਇੰਟਿਫਿਕ ਸੋਸਾਇਟੀ ਦੀ ਸਥਾਪਨਾ ਸਰ ਸੱਯਦ ਅਹਿਮਦ ਖਾਂ ਨੇ ਅਲੀਗੜ੍ਹ ਵਿਚ ਕੀਤੀ ।
ਪ੍ਰਸ਼ਨ 6.
ਨਿਰੰਕਾਰੀ ਅੰਦੋਲਨ ਦੇ ਸੰਸਥਾਪਕ ਕੌਣ ਸਨ ?
ਉੱਤਰ-
ਬਾਬਾ ਦਿਆਲ ਜੀ ।
ਪ੍ਰਸ਼ਨ 7.
‘ਆਨੰਦ ਵਿਆਹ’ ਦੀ ਪ੍ਰਣਾਲੀ (ਪ੍ਰਥਾ) ਕਿਸ ਨੇ ਚਲਾਈ ? ਇਸ ਦੀ ਕੀ ਵਿਸ਼ੇਸ਼ਤਾ ਸੀ ?
ਉੱਤਰ-
ਆਨੰਦ ਵਿਆਹ ਦੀ ਪ੍ਰਣਾਲੀ (ਪ੍ਰਥਾ) ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਈ । ਇਸ ਪ੍ਰਣਾਲੀ ਦੇ ਅਨੁਸਾਰ ਕੇਵਲ ਸਵਾ ਰੁਪਏ ਵਿਚ ਹੀ ਵਿਆਹ ਹੋ ਜਾਂਦਾ ਸੀ ।
ਪ੍ਰਸ਼ਨ 8.
ਸਿੰਘ ਸਭਾ ਲਹਿਰ ਦੀ ਨੀਂਹ ਕਦੋਂ ਅਤੇ ਕਿੱਥੇ ਰੱਖੀ ਗਈ ?
ਉੱਤਰ-
ਸਿੰਘ ਸਭਾ ਲਹਿਰ ਦੀ ਨੀਂਹ ਅਕਤੂਬਰ, 1873 ਈ: ਵਿਚ ਮੰਜੀ ਸਾਹਿਬ ਅੰਮ੍ਰਿਤਸਰ) ਵਿਚ ਰੱਖੀ ਗਈ ।
ਪ੍ਰਸ਼ਨ 9.
ਲਾਹੌਰ ਵਿਚ ਸਿੰਘ ਸਭਾ ਦੀ ਸ਼ਾਖਾ ਕਦੋਂ ਸਥਾਪਿਤ ਕੀਤੀ ਗਈ ? ਇਸ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ?
ਉੱਤਰ-
ਲਾਹੌਰ ਵਿਚ ਸਿੰਘ ਸਭਾ ਦੀ ਸ਼ਾਖਾ 1879 ਈ: ਵਿਚ ਸਥਾਪਿਤ ਕੀਤੀ ਗਈ । ਇਸ ਦਾ ਪ੍ਰਧਾਨ ਪ੍ਰੋ: ਗੁਰਮੁਖ ਸਿੰਘ ਨੂੰ ਬਣਾਇਆ ਗਿਆ ।
ਪ੍ਰਸ਼ਨ 10.
ਅਹਿਮਦੀਆ ਲਹਿਰ ਦੀ ਨੀਂਹ ਕਦੋਂ, ਕਿੱਥੇ ਅਤੇ ਕਿਸ ਨੇ ਰੱਖੀ ?
ਉੱਤਰ-
ਅਹਿਮਦੀਆ ਲਹਿਰ ਦੀ ਨੀਂਹ 1853 ਈ: ਵਿਚ ਮਿਰਜ਼ਾ ਗੁਲਾਮ ਅਹਿਮਦ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ ਰੱਖੀ ।
ਪ੍ਰਸ਼ਨ 11.
ਸੰਗਤ ਸਭਾ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸੰਗਤ ਸਭਾ ਦੀ ਸਥਾਪਨਾ 1860 ਈ: ਵਿਚ ਕੇਸ਼ਵ ਚੰਦਰ ਸੇਨ ਨੇ ਕੀਤੀ ।
ਪ੍ਰਸ਼ਨ 12.
(i) ਸ੍ਰੀਮਤੀ ਐਨੀ ਬੇਸੈਂਟ ਕਦੋਂ ਭਾਰਤ ਆਈ ?
(ii) ਉਨ੍ਹਾਂ ਦਾ ਸੰਬੰਧ ਕਿਸ ਸੰਸਥਾ ਨਾਲ ਸੀ ?
ਉੱਤਰ-
(i) ਸ੍ਰੀਮਤੀ ਐਨੀ ਬੇਸੈਂਟ 1893 ਈ: ਵਿਚ ਭਾਰਤ ਆਈ ।
(ii) ਉਨ੍ਹਾਂ ਦਾ ਸੰਬੰਧ ਥਿਓਸੋਫੀਕਲ ਸੋਸਾਇਟੀ ਨਾਲ ਸੀ ।
ਪ੍ਰਸ਼ਨ 13.
(i) ਪ੍ਰਾਰਥਨਾ ਸਮਾਜ ਦੀ ਸਥਾਪਨਾ ਕਦੋਂ ਹੋਈ ?
(i) ਇਸ ਦੇ ਦੋ ਮੁੱਖ ਨੇਤਾ ਕੌਣ-ਕੌਣ ਸਨ ?
ਉੱਤਰ-
(i) ਪ੍ਰਾਰਥਨਾ ਸਮਾਜ ਦੀ ਸਥਾਪਨਾ 1867 ਈ: ਵਿਚ ਹੋਈ ।
(ii) ਇਸ ਦੇ ਦੋ ਪ੍ਰਮੁੱਖ ਨੇਤਾ ਮਹਾਦੇਵ ਗੋਬਿੰਦ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਸਨ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਸਤੀ-ਪ੍ਰਥਾ ਨੂੰ 1829 ਈ: ਵਿੱਚ ਗੈਰ-ਕਾਨੂੰਨੀ ਕਿਸ ਨੇ ਘੋਸ਼ਿਤ ਕੀਤਾ ?
(i) ਲਾਰਡ ਡਲਹੌਜ਼ੀ
(ii) ਲਾਰਡ ਵਿਲੀਅਮ ਬੈਂਟਿੰਕ
(iii) ਲਾਰਡ ਵਾਰੇਨ ਹੇਸਟਿੰਗਜ਼
(iv) ਲਾਰਡ ਮੈਕਾਲੇ ।
ਉੱਤਰ-
(ii) ਲਾਰਡ ਵਿਲੀਅਮ ਬੈਂਟਿੰਕ
ਪ੍ਰਸ਼ਨ 2.
ਨਾਮਧਾਰੀ ਲਹਿਰ ਅੰਦੋਲਨ ਦੀ ਸਥਾਪਨਾ ਹੋਈ-
(i) ਮੰਜੀ ਸਾਹਿਬ (ਅੰਮ੍ਰਿਤਸਰ) ।
(ii) ਮਿੱਠੂ ਬਸਤੀ (ਜਲੰਧਰ)
(iii) ਭੈਣੀ ਸਾਹਿਬ (ਲੁਧਿਆਣਾ)
(iv) ਸ਼ਕੂਰਰੀਜ਼ ।
ਉੱਤਰ-
(iii) ਭੈਣੀ ਸਾਹਿਬ (ਲੁਧਿਆਣਾ)
ਪ੍ਰਸ਼ਨ 3.
ਦੂਸਰੇ ਵਿਆਹ ਉੱਤੇ ਰੋਕ ਲਗਾਈ-
(i) ਰਾਜਾ ਰਾਮ ਮੋਹਨ ਰਾਏ
(ii) ਈਸ਼ਵਰ ਚੰਦਰ ਵਿੱਦਿਆਸਾਗਰ
(iii) ਕੇਸ਼ਵ ਚੰਦਰ ਸੇਨ
(iv) ਸਵਾਮੀ ਦਇਆਨੰਦ ।
ਉੱਤਰ-
(iii) ਕੇਸ਼ਵ ਚੰਦਰ ਸੇਨ
ਪ੍ਰਸ਼ਨ 4.
ਸਤੀ-ਪ੍ਰਥਾ ਨੂੰ ਕਿਸ ਦੇ ਯਤਨਾਂ ਨਾਲ ਖ਼ਤਮ ਕੀਤਾ ਗਿਆ-
(i) ਰਾਜਾ ਰਾਮ ਮੋਹਨ ਰਾਏ
(ii) ਸਰ ਸੱਯਦ ਅਹਿਮਦ ਖਾਂ
(iii) ਵੀਰ ਸਰਮ
(iv) ਸਵਾਮੀ ਦਯਾਨੰਦ ਸਰਸਵਤੀ ।
ਉੱਤਰ-
(i) ਰਾਜਾ ਰਾਮ ਮੋਹਨ ਰਾਏ
ਪ੍ਰਸ਼ਨ 5.
ਨਾਮਧਾਰੀ ਅੰਦੋਲਨ ਦੀ ਸਥਾਪਨਾ ਕਿਸਨੇ ਕੀਤੀ ?
(i) ਸਵਾਮੀ ਵਿਵੇਕਾਨੰਦ ‘
(ii) ਸ੍ਰੀਮਤੀ ਐਨੀ ਬੇਸੈਂਟ
(ii) ਸਤਿਗੁਰੂ ਰਾਮ ਸਿੰਘ ਜੀ
(iv) ਬਾਬਾ ਦਿਆਲ ਸਿੰਘ ।
ਉੱਤਰ-
(ii) ਸਤਿਗੁਰੂ ਰਾਮ ਸਿੰਘ ਜੀ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਹਿੰਦੂ ਸਮਾਜ ਵਿਚ ਇਸਤਰੀਆਂ ਨੂੰ ………………………… ਜਾਇਦਾਦ ਲੈਣ ਦਾ ਅਧਿਕਾਰ ਨਹੀਂ ਸੀ ।
2. ਆਪਣੇ ਭਰਾ ਦੀ ਪਤਨੀ ਦੇ ਸਤੀ ਹੋਣ ਪਿੱਛੋਂ ……………………. ਦੀ ਜ਼ਿੰਦਗੀ ਵਿੱਚ ਇਕ ਨਵਾਂ ਮੋੜ ਆਇਆ ।
3. 1872 ਈ: ਵਿਚ ਕੇਸ਼ਵਚੰਦਰ ਸੇਨ ਦੁਆਰਾ …………………….. ’ਤੇ ਪਾਬੰਦੀ ਲਗਾਈ ਗਈ ।
4. ਤਲਾਕ ਪ੍ਰਥਾ ਦਾ …………………… ਨੇ ਵਿਰੋਧ ਕੀਤਾ ।
5. …………………. 1886 ਈ: ਵਿਚ ਇੰਗਲੈਂਡ ਵਿਚ ਬਿਓਸੋਫੀਕਲ ਸੋਸਾਇਟੀ ਵਿਚ ਸ਼ਾਮਲ ਹੋਈ ।
ਉੱਤਰ-
1. ਪੈਤਰਿਕ,
2. ਰਾਜਾ ਰਾਮ ਮੋਹਨ ਰਾਏ,
3. ਦੁਸਰਾ ਵਿਆਹ,
4. ਸਰ ਸੱਯਦ ਅਹਿਮਦ ਖਾਂ,
5. ਸ੍ਰੀਮਤੀ ਏਨੀ ਬੇਸੈਂਟ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. 1854 ਈ: ਦੇ ਵੁੱਡ ਡਿਸਪੈਚ ਵਿਚ ਇਸਤਰੀ ਸਿੱਖਿਆ ‘ਤੇ ਜ਼ੋਰ ਦਿੱਤਾ ਗਿਆ ।
2. ਕੇਸ਼ਵਚੰਦਰ ਸੇਨ ਆਰੀਆ ਸਮਾਜ ਦੇ ਪ੍ਰਸਿੱਧ ਨੇਤਾ ਸਨ । 3. ਪ੍ਰਾਰਥਨਾ ਸਮਾਜ ਨੇ ਵਿਧਵਾ ਪੁਨਰ-ਵਿਆਹ ਦਾ ਵਿਰੋਧ ਕੀਤਾ ।
ਉੱਤਰ-
1. (√)
2. (×)
3. (×)
(ਹ) ਸਹੀ ਜੋੜੇ ਬਣਾਓ-
1. ਸਵਾਮੀ ਵਿਵੇਕਾਨੰਦ | ਨਾਮਧਾਰੀ ਲਹਿਰ |
2. ਸ੍ਰੀ ਸਤਿਗੁਰੂ ਰਾਮ ਸਿੰਘ ਜੀ | ਰਾਮ ਕ੍ਰਿਸ਼ਨ ਮਿਸ਼ਨ |
3. ਸਿੰਘ ਸਭਾ ਲਹਿਰ | ਅਲੀਗੜ੍ਹ ਮੁਸਲਿਮ ਯੂਨੀਵਰਸਿਟੀ |
4. ਸਰ ਸੱਯਦ ਅਹਿਮਦ ਖ਼ਾ | ਮੰਜੀ ਸਾਹਿਬ (ਅੰਮ੍ਰਿਤਸਰ) |
ਉੱਤਰ-
1. ਸਵਾਮੀ ਵਿਵੇਕਾਨੰਦ | ਰਾਮ ਕ੍ਰਿਸ਼ਨ ਮਿਸ਼ਨ, |
2. ਸ੍ਰੀ ਸਤਿਗੁਰੂ ਰਾਮ ਸਿੰਘ ਜੀ | ਨਾਮਧਾਰੀ ਅੰਦੋਲਨ, |
3. ਸਿੰਘ ਸਭਾ ਲਹਿਰ | ਮੰਜੀ ਸਾਹਿਬ (ਅੰਮ੍ਰਿਤਸਰ), |
4. ਸਰ ਸੱਯਦ ਅਹਿਮਦ ਖ਼ਾ | ਅਲੀਗੜ੍ਹ ਮੁਸਲਿਮ ਯੂਨੀਵਰਸਿਟੀ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਿਰੰਕਾਰੀ ਅੰਦੋਲਨ ਅਤੇ ਬਾਬਾ ਦਿਆਲ ਜੀ ‘ ਤੇ ਇਕ ਨੋਟ ਲਿਖੋ ।
ਉੱਤਰ-
ਨਿਰੰਕਾਰੀ ਅੰਦੋਲਨ ਦੇ ਸੰਸਥਾਪਕ ਬਾਬਾ ਦਿਆਲ ਜੀ ਸਨ । ਉਸ ਸਮੇਂ ਸਮਾਜ ਵਿਚ ਲੜਕੀ ਦੇ ਜਨਮ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ । ਇਸ ਲਈ ਅਨੇਕ ਲੜਕੀਆਂ ਨੂੰ ਜਨਮ ਲੈਂਦੇ ਹੀ ਮਾਰ ਦਿੱਤਾ ਜਾਂਦਾ ਸੀ । ਔਰਤਾਂ ਵਿਚ ਬਾਲਵਿਆਹ, ਦਾਜ-ਪ੍ਰਥਾ ਅਤੇ ਸਤੀ-ਪ੍ਰਥਾ ਆਦਿ ਬੁਰਾਈਆਂ ਪ੍ਰਚੱਲਿਤ ਸਨ । ਵਿਧਵਾ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਉਸ ਨੂੰ ਪੁਨਰ-ਵਿਆਹ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ । ਬਾਬਾ ਦਿਆਲ ਜੀ ਨੇ ਇਨ੍ਹਾਂ ਸਭ ਬੁਰਾਈਆਂ ਨੂੰ ਖ਼ਤਮ ਕਰਨ ਲਈ ਪੂਰਾ ਯਤਨ ਕੀਤਾ । ਉਨ੍ਹਾਂ ਨੇ ਕੰਨਿਆ-ਹੱਤਿਆ ਅਤੇ ਸਤੀ-ਪ੍ਰਥਾ ਦਾ ਵਿਰੋਧ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਗੁਰਮਤਿ ਦੇ ਅਨੁਸਾਰ ਕਰਨ ਦਾ ਉਪਦੇਸ਼ ਦਿੱਤਾ ।
ਪ੍ਰਸ਼ਨ 2.
ਨਾਮਧਾਰੀ ਲਹਿਰ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ? ਇਸ ਦੁਆਰਾ ਕੀਤੇ ਗਏ ਸਮਾਜਿਕ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਨਾਮਧਾਰੀ ਲਹਿਰ ਦੀ ਸਥਾਪਨਾ 13 ਅਪਰੈਲ, 1857 ਈ: ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭੈਣੀ ਸਾਹਿਬ (ਲੁਧਿਆਣਾ) ਵਿਚ ਕੀਤੀ । ਉਨ੍ਹਾਂ ਨੇ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਦਾ ਵਿਰੋਧ ਕੀਤਾ ।
- ਉਨ੍ਹਾਂ ਨੇ ਬਾਲ-ਵਿਆਹ, ਕੰਨਿਆ-ਹੱਤਿਆ ਅਤੇ ਦਾਜ-ਪ੍ਰਥਾ ਆਦਿ ਬੁਰਾਈਆਂ ਦਾ ਇਕ ਸਖ਼ਤ ਵਿਰੋਧ ਕੀਤਾ ।
- ਉਨ੍ਹਾਂ ਨੇ ਔਰਤਾਂ ਦੀ ਸਥਿਤੀ ਸੁਧਾਰਨ ਲਈ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ‘ਤੇ ਜ਼ੋਰ ਦਿੱਤਾ ।
- ਉਨ੍ਹਾਂ ਨੇ ਵਿਆਹ ਦੇ ਸਮੇਂ ਕੀਤੇ ਜਾਣ ਵਾਲੇ ਵਿਅਰਥ ਦੇ ਖ਼ਰਚ ਦਾ ਖੰਡਨ ਕੀਤਾ ।
- ਉਨ੍ਹਾਂ ਨੇ ਵਿਆਹ ਦੀ ਇਕ ਪ੍ਰਣਾਲੀ ਚਲਾਈ ਜਿਸ ਨੂੰ ਆਨੰਦ ਵਿਆਹ ਦਾ ਨਾਂ ਦਿੱਤਾ ਗਿਆ । ਇਸ ਪ੍ਰਣਾਲੀ ਦੇ ਅਨੁਸਾਰ ਕੇਵਲ ਸਵਾ ਰੁਪਏ ਵਿਚ ਵਿਆਹ ਦੀ ਰਸਮ ਪੂਰੀ ਕਰ ਦਿੱਤੀ ਜਾਂਦੀ ਸੀ । ਉਹ ਜਾਤੀ-ਪ੍ਰਥਾ ਵਿਚ ਵੀ ਵਿਸ਼ਵਾਸ ਨਹੀਂ ਰੱਖਦੇ ਸਨ ।
ਪ੍ਰਸ਼ਨ 3.
ਕੇਸ਼ਵ ਚੰਦਰ ਸੇਨ ਕੌਣ ਸਨ ? ਸਮਾਜ ਸੁਧਾਰ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਕੇਸ਼ਵ ਚੰਦਰ ਸੇਨ (ਬ੍ਰੜ੍ਹਮੋ ਸਮਾਜ) ਬ੍ਰਹਮ ਸਮਾਜ ਦੇ ਇਕ ਪ੍ਰਸਿੱਧ ਨੇਤਾ ਸਨ । ਉਹ 1857 ਈ: ਵਿਚ ਤ੍ਰਮੋ ਸਮਾਜ ਵਿਚ ਸ਼ਾਮਲ ਹੋਏ ਸਨ । 1860 ਈ: ਵਿਚ ਉਨ੍ਹਾਂ ਨੇ ਸੰਗਤ ਸਭਾ ਦੀ ਸਥਾਪਨਾ ਕੀਤੀ ਜਿਸ ਵਿਚ ਧਰਮ ਸੰਬੰਧੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੁੰਦਾ ਸੀ । ਕੇਸ਼ਵ ਚੰਦਰ ਸੇਨ ਨੇ ਨਾਰੀ ਸਿੱਖਿਆ ਅਤੇ ਵਿਧਵਾ-ਪੁਨਰ ਵਿਆਹ ਦੇ ਪੱਖ ਵਿਚ ਪ੍ਰਚਾਰ ਕੀਤਾ । ਉਨ੍ਹਾਂ ਨੇ ਬਾਲ-ਵਿਆਹ ਅਤੇ ਬਹੁ-ਵਿਆਹ ਆਦਿ ਪ੍ਰਥਾਵਾਂ ਦੀ ਘੋਰ ਨਿੰਦਾ ਕੀਤੀ । ਕੇਸ਼ਵ ਚੰਦਰ ਸੇਨ ਦੇ ਯਤਨਾਂ ਨਾਲ 1872 ਈ: ਵਿਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਦੂਸਰੇ ਵਿਆਹ ‘ਤੇ ਰੋਕ ਲਗਾ ਦਿੱਤੀ ।
ਪ੍ਰਸ਼ਨ 4.
ਸਮਾਜ-ਸੁਧਾਰ ਦੇ ਖੇਤਰ ਵਿਚ ਸ੍ਰੀਮਤੀ ਐਨੀ ਬੇਸੈਂਟ ਅਤੇ ਥਿਓਸੋਫੀਕਲ ਸੋਸਾਇਟੀ ਦਾ ਕੀ ਯੋਗਦਾਨ ਹੈ ?
ਉੱਤਰ-
ਸ੍ਰੀਮਤੀ ਐਨੀ ਬੇਸੈਂਟ 1886 ਈ: ਵਿਚ ਇੰਗਲੈਂਡ ਵਿਚ ਥਿਓਸੋਫੀਕਲ ਸੋਸਾਇਟੀ ਵਿਚ ਸ਼ਾਮਲ ਹੋਈ । 1893 ਈ: ਵਿਚ ਉਹ ਭਾਰਤ ਵਿਚ ਆ ਗਈ । ਉਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਭਾਸ਼ਣ ਦਿੱਤੇ । ਉਨ੍ਹਾਂ ਨੇ ਪੁਸਤਕਾਂ ਅਤੇ ਲੇਖ ਲਿਖ ਕੇ ਸੋਸਾਇਟੀ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ । ਥਿਓਸੋਫੀਕਲ ਸੋਸਾਇਟੀ ਨੇ ਅਨੇਕ ਸਮਾਜਿਕ ਸੁਧਾਰ ਵੀ ਕੀਤੇ । ਬਾਲ ਵਿਆਹ ਅਤੇ ਜਾਤੀ-ਪ੍ਰਥਾ ਦਾ ਵਿਰੋਧ ਕੀਤਾ । ਇਸ ਨੇ ਪਿਛੜੇ ਲੋਕਾਂ ਅਤੇ ਵਿਧਵਾਵਾਂ ਦੇ ਉਧਾਰ (ਸੁਧਾਰ) ਲਈ ਯਤਨ ਕੀਤੇ । ਸੋਸਾਇਟੀ ਨੇ ਸਿੱਖਿਆ ਦੇ ਵਿਕਾਸ ਲਈ ਥਾਂ-ਥਾਂ ‘ਤੇ ਬਾਲਕਾਂ ਤੇ ਬਾਲਿਕਾਵਾਂ ਲਈ ਸਕੂਲ ਖੋਲ੍ਹੇ । 1898 ਈ: ਵਿਚ ਬਨਾਰਸ ਵਿਚ ਸੈਂਟਰਲ ਹਿੰਦੂ ਕਾਲਜ ਸਥਾਪਿਤ ਕੀਤਾ ਗਿਆ, ਜਿੱਥੇ ਹਿੰਦੂ ਧਰਮ ਦੇ ਨਾਲ-ਨਾਲ ਹੋਰ ਧਰਮਾਂ ਦੀ ਵੀ ਸਿੱਖਿਆ ਦਿੱਤੀ ਜਾਂਦੀ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਮਾਜ ਸੁਧਾਰ ਅਤੇ ਨਾਰੀ ਸੁਧਾਰ ਲਈ ਸਿੰਘ ਸਭਾ ਲਹਿਰ, ਅਹਿਮਦੀਆ ਲਹਿਰ ਅਤੇ ਸਵਾਮੀ ਵਿਵੇਕਾਨੰਦ (ਰਾਮ ਕ੍ਰਿਸ਼ਨ ਮਿਸ਼ਨ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਕਰੋ ।
ਉੱਤਰ-
ਸਿੰਘ ਸਭਾ ਲਹਿਰ – ਸਿੰਘ ਸਭਾ ਲਹਿਰ ਦੀ ਨੀਂਹ 1873 ਈ: ਵਿਚ ਮੰਜੀ ਸਾਹਿਬ (ਅੰਮ੍ਰਿਤਸਰ) ਵਿਚ ਰੱਖੀ ਗਈ । ਇਸਦਾ ਉਦੇਸ਼ ਸਿੱਖ ਧਰਮ ਅਤੇ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਨੂੰ ਦੂਰ ਕਰਨਾ ਸੀ । ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਇਸਦਾ ਪ੍ਰਧਾਨ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ । ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਸਿੰਘ ਸਭਾ ਦੇ ਮੈਂਬਰ ਬਣ ਸਕਦੇ ਸਨ । 1879 ਈ: ਵਿਚ ਲਾਹੌਰ ਵਿਚ ਸਿੰਘ ਸਭਾ ਦੀ ਇਕ ਹੋਰ ਸ਼ਾਖਾ ਖੋਲ੍ਹੀ ਗਈ । ਇਸ ਦਾ ਪ੍ਰਧਾਨ ਪ੍ਰੋ: ਗੁਰਮੁਖ ਸਿੰਘ ਨੂੰ ਬਣਾਇਆ ਗਿਆ । ਹੌਲੀ-ਹੌਲੀ ਪੰਜਾਬ ਵਿਚ ਅਨੇਕ ਸਿੰਘ ਸਭਾ ਸ਼ਾਖਾਵਾਂ ਸਥਾਪਿਤ ਹੋ ਗਈਆਂ । ਸਿੰਘ ਸਭਾ ਦੇ ਪ੍ਰਚਾਰਕਾਂ ਨੇ ਸਮਾਜ ਵਿਚ ਪ੍ਰਚੱਲਿਤ ਜਾਤੀ-ਪ੍ਰਥਾ, ਛੂਤਛਾਤ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਜ਼ੋਰਦਾਰ ਖੰਡਨ ਕੀਤਾ । ਇਸ ਲਹਿਰ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਲਈ ਜ਼ੋਰਦਾਰ ਪ੍ਰਚਾਰ ਕੀਤਾ ।
ਇਸ ਨੇ ਔਰਤਾਂ ਵਿਚ ਪ੍ਰਚੱਲਿਤ ਪਰਦਾ-ਪ੍ਰਥਾ, ਬਾਲ-ਵਿਆਹ, ਬਹੁ-ਵਿਆਹ ਅਤੇ ਵਿਧਵਾ-ਵਿਆਹ ਮਨਾਹੀ ਆਦਿ ਬੁਰਾਈਆਂ ਦੀ ਨਿੰਦਾ ਕੀਤੀ । ਸਿੰਘ ਸਭਾ ਨੇ ਵਿਧਵਾਵਾਂ ਦੀ ਦੇਖਭਾਲ ਲਈ ਵਿਧਵਾਆਸ਼ਰਮ ਸਥਾਪਿਤ ਕੀਤੇ । ਇਸ ਨੇ ਨਾਰੀ-ਸਿੱਖਿਆ ਵਲ ਵੀ ਵਿਸ਼ੇਸ਼ ਧਿਆਨ ਦਿੱਤਾ । ਸਿੱਖ ਕੰਨਿਆ ਕਾਲਜ ਫ਼ਿਰੋਜ਼ਪੁਰ, ਖ਼ਾਲਸਾ ਭੁਜੰਗ ਸਕੂਲ ਕੈਰੋਂ ਅਤੇ ਵਿੱਦਿਆ ਭੰਡਾਰ ਭਮੌੜ ਆਦਿ ਲੜਕੀਆਂ ਦੇ ਪ੍ਰਸਿੱਧ ਕਾਲਜ ਸਨ ਜਿਹੜੇ ਸਭ ਤੋਂ ਪਹਿਲਾਂ ਸਿੰਘ ਸਭਾ ਦੇ ਅਧੀਨ ਸਥਾਪਿਤ ਹੋਏ ।
ਅਹਿਮਦੀਆ ਲਹਿਰ – ਅਹਿਮਦੀਆ ਲਹਿਰ ਦੀ ਨੀਂਹ 1853 ਈ: ਵਿਚ ਮਿਰਜ਼ਾ ਗੁਲਾਮ ਅਹਿਮਦ ਨੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਰੱਖੀ । ਉਨ੍ਹਾਂ ਨੇ ਲੋਕਾਂ ਨੂੰ ਕੁਰਾਨ ਸ਼ਰੀਫ਼ ਦੇ ਉਪਦੇਸ਼ਾਂ ‘ਤੇ ਚੱਲਣ ਲਈ ਕਿਹਾ । ਉਨ੍ਹਾਂ ਨੇ ਆਪਸੀ ਭਾਈਚਾਰੇ ਅਤੇ ਧਾਰਮਿਕ ਸਹਿਨਸ਼ੀਲਤਾ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਧਰਮ ਵਿਚ ਪ੍ਰਚੱਲਿਤ ਝੂਠੇ ਰੀਤੀ-ਰਿਵਾਜਾਂ, ਅੰਧ-ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਦਾ ਤਿਆਗ ਕਰਨ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇਣ ਦਾ ਸਰਮਥਨ ਵੀ ਕੀਤਾ । ਉਨ੍ਹਾਂ ਨੇ ਕਈ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕੀਤੀ ।
ਸਵਾਮੀ ਵਿਵੇਕਾਨੰਦ ਅਤੇ ਰਾਮ ਕ੍ਰਿਸ਼ਨ ਮਿਸ਼ਨ – ਸਵਾਮੀ ਵਿਵੇਕਾਨੰਦ ਨੇ 1897 ਈ: ਵਿਚ ਆਪਣੇ ਗੁਰੂ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦੀ ਯਾਦ ਵਿਚ ‘ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਭਾਰਤੀ ਸਮਾਜ ਵਿਚ ਪ੍ਰਚੱਲਿਤ ਅੰਧ-ਵਿਸ਼ਵਾਸਾਂ ਅਤੇ ਵਿਅਰਥ ਦੇ ਰੀਤੀ-ਰਿਵਾਜਾਂ ਦੀ ਨਿੰਦਾ ਕੀਤੀ । ਉਹ ਜਾਤ-ਪਾਤ ਅਤੇ ਛੂਤ-ਛਾਤ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਨੇ ਔਰਤਾਂ ਦੀ ਦਸ਼ਾ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ ।ਉਹ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਪੱਖ ਵਿਚ ਸਨ । ਉਨ੍ਹਾਂ ਨੇ ਕੰਨਿਆ-ਹੱਤਿਆ, ਬਾਲ-ਵਿਆਹ, ਦਾਜ-ਪ੍ਰਥਾ ਆਦਿ ਬੁਰਾਈਆਂ ਦਾ ਵਿਰੋਧ ਕੀਤਾ । ਉਹ ਵਿਧਵਾ-ਵਿਆਹ ਦੇ ਪੱਖ ਵਿਚ ਸਨ । ਉਨ੍ਹਾਂ ਨੇ ਨਾਰੀ-ਸਿੱਖਿਆ ਲਈ ਪ੍ਰਚਾਰ ਕੀਤਾ ਅਤੇ ਕਈ ਸਕੂਲ ਅਤੇ ਲਾਇਬਰੇਰੀਆਂ ਸਥਾਪਿਤ ਕੀਤੀਆਂ ।
ਪ੍ਰਸ਼ਨ 2.
19ਵੀਂ ਸਦੀ ਦੇ ਸੁਧਾਰ ਅੰਦੋਲਨਾਂ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਸੁਧਾਰਕਾਂ ਦੇ ਯਤਨਾਂ ਦੇ ਫਲਸਰੂਪ ਸਰਕਾਰ ਨੇ ਕਈ ਸਮਾਜਿਕ ਬੁਰਾਈਆਂ ‘ਤੇ ਕਾਨੂੰਨੀ ਰੋਕ ਲਗਾ ਦਿੱਤੀ । ਔਰਤਾਂ ਦੀ ਹਾਲਤ ਸੁਧਾਰਨ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ।
- 1795 ਈ: ਅਤੇ 1804 ਈ: ਵਿਚ ਕਾਨੂੰਨ ਪਾਸ ਕਰਕੇ ਕੰਨਿਆ-ਹੱਤਿਆ ‘ਤੇ ਰੋਕ ਲਗਾ ਦਿੱਤੀ ਗਈ ।
- 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਕਾਨੂੰਨ ਦੁਆਰਾ ਸਤੀ ਪ੍ਰਥਾ ‘ਤੇ ਰੋਕ ਲਗਾ ਦਿੱਤੀ ।
- ਸਰਕਾਰ ਨੇ 1843 ਈ: ਵਿਚ ਕਾਨੂੰਨ ਪਾਸ ਕਰਕੇ ਭਾਰਤ ਵਿਚ ਦਾਸ ਪ੍ਰਥਾ ਖ਼ਤਮ ਕਰ ਦਿੱਤੀ ।
- ਬੰਗਾਲ ਦੇ ਮਹਾਨ ਸਮਾਜ-ਸੁਧਾਰਕ ਈਸ਼ਵਰ ਚੰਦਰ ਵਿੱਦਿਆਸਾਗਰ ਦੇ ਯਤਨਾਂ ਨਾਲ 1856 ਈ: ਵਿਚ ਵਿਧਵਾ ਪੁਨਰ ਵਿਆਹ ਨੂੰ ਕਾਨੂੰਨ ਦੁਆਰਾ ਮਾਨਤਾ ਦੇ ਦਿੱਤੀ ਗਈ।
- ਸਰਕਾਰ ਨੇ 1860 ਈ: ਵਿਚ ਕਾਨੂੰਨ ਪਾਸ ਕਰਕੇ ਲੜਕੀਆਂ ਲਈ ਵਿਆਹ ਦੀ ਉਮਰ ਘੱਟ ਤੋਂ ਘੱਟ 10 ਸਾਲ ਨਿਸ਼ਚਿਤ ਕੀਤੀ । 1929 ਈ: ਵਿਚ ਸ਼ਾਰਦਾ ਐਕਟ ਅਨੁਸਾਰ ਲੜਕਿਆਂ ਦੇ ਵਿਆਹ ਲਈ ਘੱਟ ਤੋਂ ਘੱਟ 16 ਸਾਲ ਅਤੇ ਲੜਕੀਆਂ ਦੇ ਵਿਆਹ ਲਈ 14 ਸਾਲ ਦੀ ਉਮਰ ਨਿਸਚਿਤ ਕੀਤੀ ਗਈ।
- 1872 ਈ: ਵਿਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਅੰਤਰਜਾਤੀ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ।
- 1854 ਈ: ਦੇ ਵੱਡ ਡਿਸਪੈਚ ਵਿਚ ਔਰਤਾਂ ਦੀ ਸਿੱਖਿਆ ‘ਤੇ ਜ਼ੋਰ ਦਿੱਤਾ ਗਿਆ।