Punjab State Board PSEB 8th Class Social Science Book Solutions Geography Chapter 2 ਕੁਦਰਤੀ ਸਾਧਨ Textbook Exercise Questions and Answers.
PSEB Solutions for Class 8 Social Science Geography Chapter 2 ਕੁਦਰਤੀ ਸਾਧਨ
SST Guide for Class 8 PSEB ਕੁਦਰਤੀ ਸਾਧਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਭੂਮੀ ਨੂੰ ਮੁੱਖ ਤੌਰ ‘ਤੇ ਕਿਹੜੇ-ਕਿਹੜੇ ਧਰਾਤਲੀ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭੂਮੀ ਨੂੰ ਮੁੱਖ ਤੌਰ ‘ਤੇ ਤਿੰਨ ਧਰਾਤਲੀ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਪਰਬਤ, ਪਠਾਰ ਅਤੇ ਮੈਦਾਨ ।
ਪ੍ਰਸ਼ਨ 2.
ਮੈਦਾਨਾਂ ਦਾ ਕੀ ਮਹੱਤਵ ਹੈ ?
ਉੱਤਰ-
ਮੈਦਾਨ ਖੇਤੀ ਯੋਗ ਅਤੇ ਸੰਘਣੀ ਆਬਾਦੀ ਵਾਲੇ ਖੇਤਰ ਹੁੰਦੇ ਹਨ । ਇਹ ਮਨੁੱਖ ਦੀਆਂ ਅਨੇਕ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ । ਖੇਤੀ ਅਤੇ ਬਨਸਪਤੀ ਦੇ ਅਨੁਰੂਪ ਮੈਦਾਨੀ ਭੂਮੀ ਨੂੰ ਬਹੁਤ ਹੀ ਬਹੁਮੁੱਲੀ ਮੰਨਿਆ ਜਾਂਦਾ ਹੈ ।
ਪ੍ਰਸ਼ਨ 3.
ਉਹ ਕਿਹੜੇ ਤੱਤ ਹਨ ਜਿਹੜੇ ਮਿੱਟੀ ਦੀ ਰਚਨਾ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ ?
ਉੱਤਰ-
ਪ੍ਰਮੁੱਖ ਚੱਟਾਨਾਂ, ਜਲਵਾਯੂ, ਪੌਦੇ ਅਤੇ ਜੀਵ-ਜੰਤੂ ।
ਪ੍ਰਸ਼ਨ 4.
ਭਾਰਤ ਵਿਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ? ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਹੇਠ ਲਿਖੇ 6 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ-
- ਜਲੌੜ ਮਿੱਟੀ
- ਕਾਲੀ ਮਿੱਟੀ
- ਲਾਲ ਮਿੱਟੀ
- ਲੈਟਰਾਈਟ ਮਿੱਟੀ
- ਜੰਗਲੀ ਅਤੇ ਪਰਬਤੀ ਮਿੱਟੀ
- ਮਾਰੂਥਲੀ ਮਿੱਟੀ ।
ਪ੍ਰਸ਼ਨ 5.
ਕਾਲੀ ਮਿੱਟੀ ਤੇ ਕਿਹੜੀਆਂ-ਕਿਹੜੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ ?
ਉੱਤਰ-
ਕਾਲੀ ਮਿੱਟੀ ਵਿੱਚ ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ । ਜੇਕਰ ਸਿੰਚਾਈ ਦਾ ਪ੍ਰਬੰਧ ਹੋਵੇ ਤਾਂ ਇਸ ਵਿਚ ਚਾਵਲ ਅਤੇ ਗੰਨੇ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 6.
ਪਾਣੀ ਦੇ ਮੁੱਖ ਸੋਮਿਆਂ ਦੇ ਨਾਮ ਲਿਖੋ ।
ਉੱਤਰ-
ਪਾਣੀ ਦੇ ਮੁੱਖ ਸੋਮੇ ਹੇਠ ਲਿਖੇ ਹਨ-
- ਵਰਖਾ
- ਨਦੀਆਂ ਅਤੇ ਨਾਲੇ
- ਨਹਿਰਾਂ
- ਤਲਾਬ’
- ਜ਼ਮੀਨ ਹੇਠਲਾ ਪਾਣੀ ।
ਪ੍ਰਸ਼ਨ 7.
ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁੱਝ ਪ੍ਰਾਪਤ ਹੁੰਦਾ ਹੈ ?
ਉੱਤਰ-
- ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਲੱਕੜੀ ਮਿਲਦੀ ਹੈ ਜਿਸਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਅਤੇ ਵੱਡੇ-ਵੱਡੇ ਉਦਯੋਗਾਂ ਵਿਚ ਹੁੰਦਾ ਹੈ ।
- ਇਸ ਤੋਂ ਸਾਨੂੰ ਫਲ, ਦਵਾਈਆਂ ਅਤੇ ਹੋਰ ਕਈ ਪ੍ਰਕਾਰ ਦੇ ਉਪਯੋਗੀ ਪਦਾਰਥ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 8.
ਭਾਰਤ ਵਿਚ ਜੰਗਲਾਂ ਦੀਆਂ ਕਿਹੜੀਆਂ ਕਿਸਮਾਂ ਮਿਲਦੀਆਂ ਹਨ ?
ਉੱਤਰ-
ਭਾਰਤ ਵਿਚ ਜੰਗਲਾਂ ਦੀਆਂ ਹੇਠ ਲਿਖੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ-
- ਸਦਾਬਹਾਰ ਵਣ ਜੰਗਲ
- ਪਤਝੜੀ ਵਣ (ਜੰਗਲ)
- ਮਾਰੂਥਲੀ ਵਣ (ਜੰਗਲ)
- ਪਰਬਤੀ ਵਣ (ਜੰਗਲ)
- ਡੈਲਟਾਈ ਵਣ (ਜੰਗਲ) ।
ਪ੍ਰਸ਼ਨ 9.
ਪਰਵਾਸੀ ਪੰਛੀ ਕੀ ਹਨ ਅਤੇ ਇਹ ਕਿੱਥੋਂ ਆਉਂਦੇ ਹਨ ?
ਉੱਤਰ-
ਜਿਹੜੇ ਪੰਛੀ ਠੰਢ ਦੇ ਮੌਸਮ ਵਿਚ ਜ਼ਿਆਦਾ ਠੰਢੇ ਪ੍ਰਦੇਸ਼ਾਂ ਤੋਂ ਭਾਰਤ ਆਉਂਦੇ ਹਨ, ਉਨ੍ਹਾਂ ਨੂੰ ਪਰਵਾਸੀ ਪੰਛੀ ਕਹਿੰਦੇ ਹਨ । ਇਹ ਮੁੱਖ ਤੌਰ ‘ਤੇ ਸਾਈਬੇਰੀਆ ਅਤੇ ਚੀਨ ਤੋਂ ਆਉਂਦੇ ਹਨ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਭਾਰਤ ਵਿਚ ਭੂਮੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ?
ਉੱਤਰ-
ਭਾਰਤ ਵਿਚ ਭੂਮੀ ਦੀ ਵਰਤੋਂ ਭਿੰਨ-ਭਿੰਨ ਕੰਮਾਂ ਲਈ ਹੁੰਦੀ ਹੈ-
- ਵਣ (ਜੰਗਲ) – ਭਾਰਤ ਦੇ ਖੇਤਰਫਲ ਦਾ 23% ਭਾਗ ਜੰਗਲਾਂ ਦੇ ਅਧੀਨ ਆਉਂਦਾ ਹੈ ਜੋ ਵਿਗਿਆਨਿਕ ਦ੍ਰਿਸ਼ਟੀ ਤੋਂ ਘੱਟ ਹੈ । ਵਿਗਿਆਨਿਕ ਦ੍ਰਿਸ਼ਟੀ ਅਨੁਸਾਰ ਦੇਸ਼ ਦਾ 33% ਖੇਤਰ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ ।
- ਖੇਤੀ ਯੋਗ ਭੂਮੀ – ਭਾਰਤ ਦਾ 46% ਖੇਤਰਫਲ ਖੇਤੀ ਯੋਗ ਭੂਮੀ ਹੈ । ਇਸ ਵਿਚ ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
- ਖੇਤੀ ਅਯੋਗ ਭੂਮੀ – ਦੇਸ਼ ਦੀ 14% ਭੂਮੀ ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇ ਲਾਈਨਾਂ, ਨਦੀਆਂ ਅਤੇ ਝੀਲਾਂ ਦੇ ਅਧੀਨ ਹੈ । ਇਸ ਵਿਚ ਬੰਜਰ ਭੂਮੀ ਵੀ ਸ਼ਾਮਿਲ ਹੈ ।
- ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ – ਭਾਰਤ ਦੀ ਬਹੁਤ ਸਾਰੀ ਭੂਮੀ ਖੇਤੀ ਤੋਂ ਬਗੈਰ ਛੱਡੀ ਹੋਈ ਹੈ । ਇਸ ’ਤੇ ਖੇਤੀ ਤਾਂ ਕੀਤੀ ਜਾਂਦੀ ਹੈ, ਪਰ ਇਸ ਨੂੰ 1 ਤੋਂ 5 ਸਾਲ ਤਕ ਖਾਲੀ ਛੱਡ ਦਿੱਤਾ ਜਾਂਦਾ ਹੈ, ਤਾਂਕਿ ਇਹ ਆਪਣੀ ਉਪਜਾਊ ਸ਼ਕਤੀ ਫਿਰ ਤੋਂ ਪ੍ਰਾਪਤ ਕਰ ਲਵੇ ।
- ਹੋਰ –
(1) ਭਾਰਤ ਦੀ 5% ਭੂਮੀ ਖੇਤੀ ਯੋਗ, ਪਰ ਵਿਅਰਥ ਛੱਡੀ ਗਈ ਭੂਮੀ ਹੈ । ਇਸ ’ਤੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਕੁੱਝ ਕਾਰਨਾਂ ਕਰਕੇ ਇਸ ’ਤੇ ਖੇਤੀ ਨਹੀਂ ਕੀਤੀ ਜਾਂਦੀ ।
(2) ਭਾਰਤ ਦੀ 4% ਭੂਮੀ ਚਰਾਗਾਹਾਂ ਹਨ ਜਿਸ ‘ਤੇ ਪਸ਼ੂ ਚਰਾਏ ਜਾਂਦੇ ਹਨ ।
ਪ੍ਰਸ਼ਨ 2.
ਮਿੱਟੀ ਦੀਆਂ ਕਿਸਮਾਂ ਵਿਚੋਂ ਜਲੌੜ ਮਿੱਟੀ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਮਿੱਟੀ ਦੀਆਂ ਕਿਸਮਾਂ-ਮਿੱਟੀ ਮੁੱਖ ਰੂਪ ਵਿਚ ਛੇ ਕਿਸਮਾਂ ਦੀ ਹੁੰਦੀ ਹੈ-
- ਜਲੌੜ ਮਿੱਟੀ
- ਕਾਲੀ ਮਿੱਟੀ ।
- ਲਾਲ ਮਿੱਟੀ
- ਲੈਟਰਾਈਟ ਮਿੱਟੀ
- ਜੰਗਲੀ ਜਾਂ ਪਰਬਤੀ ਮਿੱਟੀ
- ਮਾਰੂਥਲੀ ਮਿੱਟੀ ।
ਜਲੌੜ੍ਹ ਮਿੱਟੀ ਦੀ ਮਹੱਤਤਾ – ਜਲੌੜ ਮਿੱਟੀ ਬਾਰੀਕ ਕਣਾਂ ਤੋਂ ਬਣੀ ਹੁੰਦੀ ਹੈ । ਇਹ ਕਣ ਮਿੱਟੀ ਨੂੰ ਉਪਜਾਊ ਬਣਾ ਦਿੰਦੇ ਹਨ । ਇਸ ਲਈ ਜਲੌੜ ਮਿੱਟੀ ਦੁਆਰਾ ਬਣੇ ਮੈਦਾਨ ਖੇਤੀ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ | ਭਾਰਤ ਦੇ ਸਿੰਧੂ, ਗੰਗਾ, ਬ੍ਰਹਮਪੁੱਤਰ ਦੇ ਮੈਦਾਨ ਇਸੇ ਪ੍ਰਕਾਰ ਦੇ ਮੈਦਾਨ ਹਨ ।
ਪ੍ਰਸ਼ਨ 3.
ਮਿੱਟੀ ਸਾਧਨ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਮਿੱਟੀ ਦੀ ਸਾਂਭ-ਸੰਭਾਲ ਹੇਠਾਂ ਦਿੱਤੇ ਗਏ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈਮਿੱਟੀ ਸਾਧਨ ਦੇ ਮਹੱਤਵ ਨੂੰ ਦੇਖਦੇ ਹੋਏ ਸਾਨੂੰ-
- ਮਿੱਟੀ ਦੇ ਅਪਰਦਨ ਕਟਾਅ ਨੂੰ ਰੋਕਣਾ ਚਾਹੀਦਾ ਹੈ ।
- ਨਦੀਆਂ ‘ਤੇ ਬੰਨ੍ਹ ਬਣਾ ਕੇ ਹੜ੍ਹਾਂ ਦੇ ਪਾਣੀ ਨੂੰ ਰੋਕਣਾ ਚਾਹੀਦਾ ਹੈ ।
- ਵਧੇਰੇ ਪਾਣੀ ਦਾ ਨਿਕਾਸ ਕਰਕੇ ਸਿੱਲ੍ਹੇਪਣ (ਸੇਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ।
- ਹੜ੍ਹਾਂ ਨੂੰ ਰੋਕਣ ਨਾਲ ਮਿੱਟੀ ਦਾ ਅਪਰਦਨ (ਕਟਾਅ ਵੀ ਰੋਕਿਆ ਜਾ ਸਕਦਾ ਹੈ ਅਤੇ ਨਦੀਆਂ ਦੇ ਆਲੇ-ਦੁਆਲੇ ਪਈ ਵਾਧੂ ਭੂਮੀ ਨੂੰ ਖੇਤੀਯੋਗ ਬਣਾਇਆ ਜਾ ਸਕਦਾ ਹੈ ।
- ਖੇਤੀ ਦੇ ਗ਼ਲਤ ਤਰੀਕਿਆਂ ਨਾਲ ਵੀ ਮਿੱਟੀ ਕਮਜ਼ੋਰ ਹੁੰਦੀ ਹੈ । ਇਸ ਲਈ ਜ਼ਰੂਰੀ ਹੈ ਕਿ ਖੇਤੀ ਦੇ ਢੰਗ ਵਧੀਆ ਹੋਣ ।
ਜੇਕਰ ਅਸੀਂ ਮਿੱਟੀ ਦਾ ਪ੍ਰਯੋਗ ਵਧੀਆ ਢੰਗ ਅਤੇ ਸਮਝਦਾਰੀ ਨਾਲ ਕਰਾਂਗੇ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਵਧੇਰੇ ਸਮੇਂ ਤਕ ਬਣੀ ਰਹੇਗੀ ।
ਪ੍ਰਸ਼ਨ 4.
ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਮਨੁੱਖੀ ਸਭਿਅਤਾ ਦੇ ਵਿਕਾਸ ਵਿਚ ਦਰਿਆ ਅਤੇ ਨਦੀਆਂ ਦੀ ਆਰੰਭ ਤੋਂ ਹੀ ਮਹੱਤਵਪੂਰਨ ਭੂਮਿਕਾ ਰਹੀ ਹੈ । ਮਨੁੱਖ ਨੇ ਆਰੰਭ ਤੋਂ ਹੀ ਆਪਣੇ ਨਿਵਾਸ ਸਥਾਨ ਨਦੀਆਂ ਦੇ ਆਲੇ-ਦੁਆਲੇ ਹੀ ਬਣਾਏ ਸਨ, ਤਾਂ ਕਿ ਉਸ ਨੂੰ ਪਾਣੀ ਪ੍ਰਾਪਤ ਹੁੰਦਾ ਰਹੇ । ਕਈ ਥਾਂਵਾਂ ‘ਤੇ ਮਨੁੱਖ ਨੇ ਨਦੀਆਂ ‘ਤੇ ਬੰਨ੍ਹ ਬਣਾ ਕੇ ਆਪਣੇ ਲਾਭ ਲਈ ਨਹਿਰਾਂ ਕੱਢੀਆਂ ਹਨ । ਇਨ੍ਹਾਂ ਨਹਿਰਾਂ ਦੇ ਪਾਣੀ ਦਾ ਪ੍ਰਯੋਗ ਸਿੰਚਾਈ ਅਤੇ ਮਨੁੱਖ ਦੇ ਹੋਰ ਉਪਯੋਗਾਂ ਲਈ ਕੀਤਾ ਜਾਂਦਾ ਹੈ । ਸਿੰਚਾਈ ਸਾਧਨਾਂ ਦੇ ਵਿਸਤਾਰ ਨਾਲ ਖੇਤੀ ਵਿਚ ਇਕ ਕ੍ਰਾਂਤੀ ਆ ਗਈ ਹੈ ।
ਪ੍ਰਸ਼ਨ 5.
ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਪਾਣੀ ਇਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ । ਇਸ ਲਈ ਇਸ ਦੀ ਸੰਭਾਲ ਬਹੁਤ ਜ਼ਰੂਰੀ ਹੈ । ਇਸ ਦੀ ਸੰਭਾਲ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-
- ਪਾਣੀ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ।
- ਸਿੰਚਾਈ ਦੀਆਂ ਨਵੀਆਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਵੇ । ਉਦਾਹਰਨ ਵਜੋਂ ਫੁਹਾਰਿਆਂ ਦੁਆਰਾ ਸਿੰਚਾਈ ।
- ਵਰਖਾ ਦੇ ਪਾਣੀ ਨੂੰ ਜ਼ਮੀਨਦੋਜ਼ ਖੂਹਾਂ ਦੁਆਰਾ ਜ਼ਮੀਨ ਦੇ ਅੰਦਰ ਲਿਆਇਆ ਜਾਵੇ ਤਾਂ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਸਕੇ !
- ਪ੍ਰਯੋਗ ਕੀਤੇ ਗਏ ਪਾਣੀ ਨੂੰ ਦੁਬਾਰਾ ਪ੍ਰਯੋਗ ਕਰਨ ਦੇ ਯੋਗ ਬਣਾਇਆ ਜਾਏ ।
- ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
ਅਸਲ ਵਿਚ ਪਾਣੀ ਦਾ ਪ੍ਰਯੋਗ ਸੋਚ-ਸਮਝ ਕੇ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਵਿਅਰਥ ਵਹਿਣ ਤੋਂ ਰੋਕਣਾ ਚਾਹੀਦਾ ਹੈ ।
ਪ੍ਰਸ਼ਨ 6.
ਪੱਤਝੜ ਜੰਗਲਾਂ ‘ਤੇ ਇਕ ਨੋਟ ਲਿਖੋ ।
ਉੱਤਰ-
ਪਤਝੜੀ ਜੰਗਲ ਉਹ ਜੰਗਲ ਹਨ ਜਿਨ੍ਹਾਂ ਦੇ ਦਰੱਖ਼ਤਾਂ ਦੇ ਪੱਤੇ ਇਕ ਵਿਸ਼ੇਸ਼ ਮੌਸਮ ਵਿਚ ਝੜ ਜਾਂਦੇ ਹਨ । ਬਸੰਤ ਦੇ ਮੌਸਮ ਵਿਚ ਇਨ੍ਹਾਂ ‘ਤੇ ਫਿਰ ਪੱਤੇ ਆ ਜਾਂਦੇ ਹਨ । ਇਸ ਪ੍ਰਕਾਰ ਦੇ ਜੰਗਲ ਭਾਰਤ ਵਿਚ ਵਧੇਰੇ ਮਿਲਦੇ ਹਨ । ਲੱਕੜੀ ਪ੍ਰਾਪਤ ਕਰਨ ਲਈ ਇਹ ਵਣ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ । ਇਨ੍ਹਾਂ ਜੰਗਲਾਂ ਵਿਚ ਮੁੱਖ ਤੌਰ ‘ਤੇ ਸਾਲ, ਟੀਕ, ਬਾਂਸ, ਸ਼ੀਸ਼ਮ (ਟਾਹਲੀ ਅਤੇ ਖੈਰ ਦੇ ਦਰੱਖ਼ਤ ਮਿਲਦੇ ਹਨ ।
ਪ੍ਰਸ਼ਨ 7.
ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ-ਸੰਭਾਲ ਲਈ ਭਾਰਤ ਸਰਕਾਰ ਨੇ ਕੀ-ਕੀ ਕਦਮ ਉਠਾਏ ਹਨ ? ਉੱਤਰ-ਭਾਰਤ ਸਰਕਾਰ ਵਲੋਂ ਜੰਗਲੀ ਜੀਵਾਂ ਦੇ ਬਚਾਅ ਅਤੇ ਸੰਭਾਲ ਲਈ ਬਹੁਤ ਸਾਰੇ ਕਦਮ ਉਠਾਏ ਗਏ ਹਨ-
- 1952 ਵਿਚ “ਜੰਗਲੀ ਜੀਵਾਂ ਲਈ ਭਾਰਤੀ ਬੋਰਡ” ਦੀ ਸਥਾਪਨਾ ਕੀਤੀ ਗਈ ।
- ਜੰਗਲੀ ਜੀਵਾਂ ਦੇ ਬਚਾਅ ਲਈ ‘ਪ੍ਰਾਜੈਕਟ ਟਾਈਗਰ 1973′ ਅਤੇ ‘ਪ੍ਰਾਜੈਕਟ ਐਲੀਫੈਂਟ 1992’ ਆਦਿ ਪ੍ਰੋਗਰਾਮ ਚਲਾਏ ਜਾ ਰਹੇ ਹਨ ।
- ਇਸ ਉਦੇਸ਼ ਨਾਲ 1972 ਅਤੇ 2002 ਵਿਚ ਵੱਖ-ਵੱਖ ਐਕਟ ਪਾਸ ਕੀਤੇ ਗਏ ।
- ਬਹੁਤ ਸਾਰੇ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈਂਕਚੁਰੀਆਂ ਬਣਾਈਆਂ ਗਈਆਂ ਹਨ । ਇਨ੍ਹਾਂ ਵਿੱਚ ਜੰਗਲੀ ਜੀਵ ਆਪਣੀ ਕੁਦਰਤੀ ਅਵਸਥਾ ਵਿਚ ਸੁਰੱਖਿਅਤ ਰਹਿ ਸਕਦੇ ਹਨ । ਇਸ ਸਮੇਂ ਤਕ ਭਾਰਤ ਵਿਚ 89 ਰਾਸ਼ਟਰੀ ਪਾਰਕ ਅਤੇ 490 ਜੰਗਲੀ ਜੀਵ ਸੈਂਕਚੁਰੀਆਂ ਹਨ ।
- ਜੰਗਲੀ ਜੀਵਾਂ ਦੇ ਸ਼ਿਕਾਰ ‘ਤੇ ਰੋਕ ਲਗਾਈਂ ਗਈ ਹੈ ।
ਪ੍ਰਸ਼ਨ 8.
ਮਿੱਟੀ ਸਾਧਨ ਨਾਲ ਸੰਬੰਧਿਤ ਸਮੱਸਿਆਵਾਂ ਦਾ ਵਰਣਨ ਕਰੋ ।
ਉੱਤਰ-
ਮਿੱਟੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਹੈ । ਮਨੁੱਖ ਦੀਆਂ ਭੋਜਨ ਸੰਬੰਧੀ ਜ਼ਿਆਦਾਤਰ ਲੋੜਾਂ ਮਿੱਟੀ ਤੋਂ ਹੀ ਪੂਰੀਆਂ ਹੁੰਦੀਆਂ ਹਨ । ਇਸਦੇ ਲਈ ਉਪਜਾਊ ਮਿੱਟੀ ਦੀ ਜ਼ਰੂਰਤ ਹੁੰਦੀ ਹੈ । ਪਰ ਹੇਠ ਲਿਖੀਆਂ ਸਮੱਸਿਆਵਾਂ ਦੇ ਕਾਰਨ ਮਿੱਟੀ ਹਮੇਸ਼ਾ ਉਪਜਾਊ ਨਹੀਂ ਰਹਿ ਪਾਉਂਦੀ-
- ਮਿੱਟੀ ਦਾ ਅਪਰਦਨ ।
- ਲਗਾਤਾਰ ਖੇਤੀ ।
- ਮਿੱਟੀ ਵਿਚ ਰੇਤ ਕਣ ।
- ਮਿੱਟੀ ਵਿਚ ਸੇਮ ਵਧੇਰੇ ਪਾਣੀ ਦੀ ਸਮੱਸਿਆ ।
- ਮਿੱਟੀ ਵਿਚ ਤੇਜ਼ਾਬ ਜਾਂ ਖਾਰਾਪਣ ।
- ਮਿੱਟੀ ਦੀ ਸਮਰੱਥਾ ਤੋਂ ਵਧੇਰੇ ਵਰਤੋਂ ।
III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਕੁਦਰਤੀ ਸਾਧਨ ਕਿਹੜੇ ਹਨ ? ਮਿੱਟੀ ਅਤੇ ਕੁਦਰਤੀ ਬਨਸਪਤੀ ਦੀਆਂ ਕਿਸਮਾਂ ਅਤੇ ਮਹੱਤਤਾ ਬਾਰੇ ਲਿਖੋ ।
ਉੱਤਰ-
ਕੁਦਰਤ ਦੁਆਰਾ ਪ੍ਰਦਾਨ ਕੀਤੇ ਗਏ ਤੋਹਫ਼ਿਆਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਸਾਧਨਾਂ ਵਿਚ ਭੂਮੀ, ਪਾਣੀ, ਮਿੱਟੀ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਪਦਾਰਥ ਆਦਿ ਸ਼ਾਮਿਲ ਹਨ ।
1. ਮਿੱਟੀ – ਮਿੱਟੀ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ-
- ਜਲੌੜ ਮਿੱਟੀ
- ਕਾਲੀ ਮਿੱਟੀ
- ਲਾਲ ਮਿੱਟੀ
- ਲੈਟਰਾਈਟ ਮਿੱਟੀ
- ਜੰਗਲੀ ਜਾਂ ਪਰਬਤੀ ਮਿੱਟੀ
- ਮਾਰੂਥਲੀ ਮਿੱਟੀ ।
ਮਹੱਤਵ – ਮਿੱਟੀ ਇਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ । ਇਹ ਫ਼ਸਲਾਂ ਉਗਾਉਣ ਲਈ ਜ਼ਰੂਰੀ ਹੈ । ਉਪਜਾਊ ਮਿੱਟੀ ਵਿਸ਼ੇਸ਼ ਰੂਪ ਨਾਲ ਉੱਨਤ ਖੇਤੀ ਦਾ ਆਧਾਰ ਹੈ । ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਤਾਂ ਮਿੱਟੀ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ । ਇੱਥੇ ਭਿੰਨ-ਭਿੰਨ ਪ੍ਰਕਾਰ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
2. ਬਨਸਪਤੀ – ਭਾਰਤ ਵਿਚ ਮਿਲਣ ਵਾਲੀ ਬਨਸਪਤੀ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ-
- ਸਦਾਬਹਾਰ ਵਣ
- ਪੱਤਝੜੀ ਵਣ
- ਮਾਰੂਥਲੀ ਵਣ
- ਪਰਬਤੀ ਵਣ
- ਡੈਲਟਾਈ ਵਣ ।
ਮਹੱਤਵ – ਮਿੱਟੀ ਦੀ ਤਰ੍ਹਾਂ ਬਨਸਪਤੀ ਵੀ ਇਕ ਮਹੱਤਵਪੂਰਨ ਸਾਧਨ ਹੈ । ਇਹ ਮਨੁੱਖ ਦੀਆਂ ਅਨੇਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ-
- ਬਨਸਪਤੀ ਤੋਂ ਸਾਨੂੰ ਈਂਧਣ, ਇਮਾਰਤਾਂ ਬਣਾਉਣ ਅਤੇ ਫ਼ਰਨੀਚਰ ਬਣਾਉਣ ਲਈ ਲੱਕੜੀ ਮਿਲਦੀ ਹੈ । ਵਣਾਂ ਜੰਗਲਾਂ ਦੀ ਨਰਮ ਲੱਕੜੀ ਤੋਂ ਕਾਗਜ਼ ਅਤੇ ਮਾਚਸਾਂ ਬਣਾਈਆਂ ਜਾਂਦੀਆਂ ਹਨ । ਵਣਾਂ ’ਤੇ ਹੋਰ ਵੀ ਕਈ ਉਦਯੋਗ ਨਿਰਭਰ ਹਨ ।
- ਵਣਾਂ ਤੋਂ ਲਾਖ, ਗੂੰਦ, ਗੰਦਾ ਬਰੋਜ਼ਾ, ਰਬੜ ਆਦਿ ਪਦਾਰਥ ਪ੍ਰਾਪਤ ਹੁੰਦੇ ਹਨ ।
- ਵਣਾਂ ਦੀ ਘਾਹ ’ਤੇ ਪਸ਼ੂ ਚਰਦੇ ਹਨ ।
- ਵਣ ਅਨੇਕ ਪਸ਼ੂ-ਪੰਛੀਆਂ ਨੂੰ ਆਸਰਾ ਦਿੰਦੇ ਹਨ ।
- ਵਣਾਂ ਤੋਂ ਅਨੇਕ ਜੜ੍ਹੀਆਂ-ਬੂਟੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ।
- ਵਣ ਅਨੇਕ ਪ੍ਰਕਾਰ ਦੇ ਫਲ ਪ੍ਰਦਾਨ ਕਰਦੇ ਹਨ ।
- ਵਣ ਮਿੱਟੀ ਦੇ ਅਪਰਦਨ ਕਟਾਅ ਨੂੰ ਰੋਕਦੇ ਹਨ ਅਤੇ ਵਣਾਂ ਦੇ ਵਿਸਤਾਰ ਨੂੰ ਨਿਯੰਤਰਿਤ ਕਰਦੇ ਹਨ ।
- ਵਣ ਹੜਾਂ ਨੂੰ ਨਿਯੰਤਰਿਤ ਕਰਦੇ ਹਨ ।
- ਇਹ ਵਰਖਾ ਲਿਆਉਣ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਸਹਾਇਤਾ ਕਰਦੇ ਹਨ । ਸੱਚ ਤਾਂ ਇਹ ਹੈ ਕਿ ਵਣਾਂ ਤੋਂ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ।
ਪ੍ਰਸ਼ਨ 2.
ਪਾਣੀ ਅਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ? ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ-
ਪਾਣੀ ਦੀ ਸੰਭਾਲ-ਪਾਣੀ ਇਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ । ਇਸ ਲਈ ਇਸਦੀ ਸੰਭਾਲ ਬਹੁਤ ਜ਼ਰੂਰੀ ਹੈ । ਇਸਦੀ ਸੰਭਾਲ ਅੱਗੇ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-
- ਪਾਣੀ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ।
- ਸਿੰਚਾਈ ਦੀਆਂ ਨਵੀਆਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਏ । ਉਦਾਹਰਨ ਵਜੋਂ ਫੁਹਾਰਿਆਂ ਦੁਆਰਾ ਸਿੰਚਾਈ ।
- ਵਰਖਾ ਦੇ ਪਾਣੀ ਨੂੰ ਜ਼ਮੀਨ ਹੇਠਲੇ ਖੂਹਾਂ ਰਾਹੀਂ ਜ਼ਮੀਨ ਅੰਦਰ ਲਿਜਾਇਆ ਜਾਏ ਤਾਂਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇ ।
- ਪ੍ਰਯੋਗ ਕੀਤੇ ਗਏ ਪਾਣੀ ਨੂੰ ਦੁਬਾਰਾ ਪ੍ਰਯੋਗ ਕਰਨ ਯੋਗ ਬਣਾਇਆ ਜਾਵੇ ।
- ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
ਅਸਲ ਵਿਚ ਪਾਣੀ ਦਾ ਪ੍ਰਯੋਗ ਸੋਚ – ਸਮਝ ਕੇ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਵਿਅਰਥ ਵਹਿ ਜਾਣ ਤੋਂ ਰੋਕਣਾ ਚਾਹੀਦਾ ਹੈ ।
ਜੰਗਲੀ ਜੀਵਾਂ ਦੀ ਸੰਭਾਲ-ਜੰਗਲੀ ਜੀਵ ਸਾਡੀ ਧਰਤੀ ਦੀ ਸ਼ੋਭਾ ਹਨ । ਪਰ ਮਨੁੱਖ ਦੁਆਰਾ ਸ਼ਿਕਾਰ ਕੀਤੇ ਜਾਣ ਦੇ ਕਾਰਨ ਇਨ੍ਹਾਂ ਦੀਆਂ ਕਈ ਕਿਸਮਾਂ ਖ਼ਤਮ ਹੋਣ ਦੇ ਕਗਾਰ ‘ਤੇ ਹਨ । ਇਸ ਲਈ ਜੰਗਲੀ ਜੀਵਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ । ਇਸ ਦੇ ਲਈ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ-
- ਸਾਨੂੰ ਸਰਕਾਰ ਦੁਆਰਾ ਜੰਗਲੀ ਜੀਵਾਂ ਦੀ ਰੱਖਿਆ ਲਈ ਬਣਾਏ ਗਏ ਕਾਨੂੰਨਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਚਾਹੀਦਾ ਹੈ ।
- ਸਾਨੂੰ ਰਾਸ਼ਟਰੀ ਪਾਰਕਾਂ ਅਤੇ ਜੰਗਲੀ ਜੀਵ ਸੈਂਕਚੁਰੀਆਂ ਦੇ ਰੱਖ-ਰਖਾਓ ਵਿਚ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ।
- ਸਾਨੂੰ ਆਪਣੇ ਵਲੋਂ ਜੰਗਲੀ ਜੀਵਾਂ ਅਤੇ ਪੰਛੀਆਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ ।
- ਜੰਗਲ ਜੰਗਲੀ ਜੀਵਾਂ ਅਤੇ ਪੰਛੀਆਂ ਨੂੰ ਆਸਰਾ ਦਿੰਦੇ ਹਨ । ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਜੰਗਲਾਂ ਨੂੰ ਨਾ ਕੱਟੀਏ, ਤਾਂ ਕਿ ਜੀਵਾਂ ਦੇ ਘਰ ਨਸ਼ਟ ਨਾ ਹੋਣ ।
PSEB 8th Class Social Science Guide ਕੁਦਰਤੀ ਸਾਧਨ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਧਰਤੀ ਦੇ 71% ਭਾਗ ਤੇ ਮਨੁੱਖ ਰਹਿਣ ਦੇ ਲਈ ਆਪਣਾ ਘਰ ਨਹੀਂ ਬਣਾ ਸਕਦਾ ਅਤੇ ਨਾ ਹੀ ਖੇਤੀ ਕਰ ਸਕਦਾ ਹੈ । ਇਸ ਤਰ੍ਹਾਂ ਕਿਉਂ ?
ਉੱਤਰ-
ਕਿਉਂਕਿ ਇਹ ਭਾਗ ਪਾਣੀ ਹੈ ।
ਪ੍ਰਸ਼ਨ 2.
ਮੇਰਾ ਮਿੱਤਰ ਜਿੱਥੇ ਰਹਿੰਦਾ ਹੈ, ਉੱਥੇ ਜਨ-ਸੰਖਿਆ ਬਹੁਤ ਹੀ ਸੰਘਣੀ ਹੈ । ਉੱਥੋਂ ਦੇ ਭੂਮੀ ਪ੍ਰਦੇਸ਼ ਦਾ ਰੂਪ ਕਿਸ ਤਰ੍ਹਾਂ ਦਾ ਹੋਵੇਗਾ ?
ਉੱਤਰ-
ਮੈਦਾਨੀ ।
ਪ੍ਰਸ਼ਨ 3.
ਅਮਰੀਕ ਸਿੰਘ ਅਤੇ ਦਰਸ਼ਨ ਸਿੰਘ ਦੇ ਖੇਤਾਂ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਈ ਗਈ ਹੈ । ਅਮਰੀਕ ਸਿੰਘ ਦੇ ਖੇਤ ਦੀ ਮਿੱਟੀ ਦਾ ਜਮਾਓ ਨਵਾਂ ਹੈ, ਜਦਕਿ ਦਰਸ਼ਨ ਸਿੰਘ ਦਾ ਜਮਾਓ ਪੁਰਾਣਾ ਹੈ । ਤੁਸੀਂ ਜਮਾਵਾਂ ਨੂੰ ਕੁਮ-ਅਨੁਸਾਰ ਕੀ ਨਾਂ ਦਿਓਗੇ ?
ਉੱਤਰ-
ਮ-ਅਨੁਸਾਰ : ਖਾਦਰ ਅਤੇ ਬਾਂਗਰ ।
ਪ੍ਰਸ਼ਨ 4.
ਜਸਪ੍ਰੀਤ, ਦੀਪ ਸਿੰਘ ਅਤੇ ਰਮਣੀਕ ਕੁਮ-ਅਨੁਸਾਰ : ਖੇਤੀ, ਉਦਯੋਗ ਅਤੇ ਪਸ਼ੂ-ਪਾਲਣ ਦੇ ਕਿੱਤੇ ਕਰਦੇ ਹਨ । ਉਨ੍ਹਾਂ ਵਿਚੋਂ ਕੌਣ ਸਭ ਤੋਂ ਜ਼ਿਆਦਾ ਜਲ ਦਾ ਪ੍ਰਯੋਗ ਕਰਦਾ ਹੋਵੇਗਾ ?
ਉੱਤਰ-
ਜਸਪ੍ਰੀਤ ।
ਪ੍ਰਸ਼ਨ 5.
ਮੇਰੇ ਚਾਚਾ ਜੀ ਦੇ ਪ੍ਰਦੇਸ਼ ਵਿਚ ਭੂਮੀਗਤ ਜਲ ਬਹੁਤ ਹੀ ਡੂੰਘਾਈ ਤੇ ਮਿਲਦਾ ਹੈ ਅਤੇ ਕਦੀ-ਕਦੀ ਲਵਣੀ ਵੀ ਹੁੰਦਾ ਹੈ ? ਉੱਥੋਂ ਦੀ ਮਾਤਰਾ ਕਿਸ ਤਰ੍ਹਾਂ ਦੀ ਹੋਵੇਗੀ ?
ਉੱਤਰ-
ਘੱਟ ।
ਪ੍ਰਸ਼ਨ 6.
ਭੂ-ਮੱਧ ਰੇਖੀ ਖੇਤਰ ਵਿਚ ਸੰਘਣੇ ਵਣ ਪਾਏ ਜਾਂਦੇ ਹਨ । ਇਸਦੇ ਲਈ ਕਿਹੜੇ ਦੋ ਜਲਵਾਯੂ ਤੱਤ ਉੱਤਰਦਾਈ ਹਨ ?
ਉੱਤਰ-
ਜ਼ਿਆਦਾ ਵਰਖਾ ਅਤੇ ਉੱਚ ਤਾਪਮਾਨ ।
ਪ੍ਰਸ਼ਨ 7.
‘ਸੁੰਦਰੀਂ’ ਨਾਮਕ ਦਰੱਖ਼ਤ ਵੱਡੀ ਮਾਤਰਾ ਵਿਚ ਦੇਖਣ ਦੇ ਲਈ ਸਾਨੂੰ ਕਿਸ ਤਰ੍ਹਾਂ ਦੇ ਪ੍ਰਦੇਸ਼ ਵਿਚ ਜਾਣਾ ਹੋਵੇਗਾ ?
ਉੱਤਰ-
ਡੈਲਟਾਈ ਪ੍ਰਦੇਸ਼ ਵਿਚ ।
(ਅ) ਸਹੀ ਵਿਕਲਪ ਚੁਣੋ :
I.
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ ?
(i) ਧਰਤੀ ਦੇ ਜ਼ਿਆਦਾਤਰ ਭਾਗ ਤੇ ਪਰਬਤ ਅਤੇ ਪਠਾਰ ਪਾਏ ਜਾਂਦੇ ਹਨ ।
(ii) ਧਰਤੀ ਦੇ ਜ਼ਿਆਦਾਤਰ ਭਾਗ ਤੇ ਮੈਦਾਨ ਫੈਲੇ ਹੋਏ ਹਨ ।
(iii) ਪ੍ਰਿਥਵੀ ਦਾ ਅਧਿਕਤਮ ਭਾਗ ਪਾਣੀ ਹੈ ।
(iv) ਧਰਤੀ ਦਾ ਅੱਧਾ ਭਾਗ ਭੂਮੀ ਅਤੇ ਅੱਧਾ ਭਾਗ ਪਾਣੀ ਹੈ ।
ਉੱਤਰ-
(iii) ਪ੍ਰਿਥਵੀ ਦਾ ਅਧਿਕਤਮ ਭਾਗ ਪਾਣੀ ਹੈ ।
ਪ੍ਰਸ਼ਨ 2.
ਚਿੱਤਰ ਵਿਚ ਦਿਖਾਏ ਗਏ ਭਾਰਤ ਵਿਚ ਪ੍ਰਤੀਸ਼ਤ ਭੂਮੀ ਉਪਯੋਗ ਦੇ ਬਾਰੇ ਵਿਚ ਕਿਹੜਾ ਕਥਨ ਗਲਤ ਹੈ ?
(i) ਭਾਰਤ ਵਿਚ ਜ਼ਿਆਦਾਤਰ ਵਣਾਂ ਦੇ ਅਧੀਨ ਭੂਮੀ ਘੱਟ ਹੈ ।
(ii) ਭਾਰਤ ਵਿਚ ਜ਼ਿਆਦਾਤਰ ਭੂਮੀ ਖੇਤੀ ਦੇ ਅਧੀਨ ਹੈ ।
(iii) ਭਾਰਤ ਵਿਚ ਫਾਲਤੂ ਭੂਮੀ ਬਿਲਕੁਲ ਨਹੀਂ ਹੈ ।
(iv) ਭਾਰਤ ਵਿਚ ਵਿਅਰਥ ਭੂਮੀ ਬਿਲਕੁਲ ਨਹੀਂ ਹੈ।
ਉੱਤਰ-
(iv) ਭਾਰਤ ਵਿਚ ਵਿਅਰਥ ਭੂਮੀ ਬਿਲਕੁਲ ਨਹੀਂ ਹੈ ।
ਪ੍ਰਸ਼ਨ 3.
ਦਿੱਤੇ ਗਏ ਚਿੱਤਰ ਵਿਚ ਭਾਰਤ ਦਾ ਵਣ ਖੇਤਰ ਵੀ ਦਰਸਾਇਆ ਗਿਆ ਹੈ । ਭਾਰਤ ਵਰਗੇ ਦੇਸ਼ ਦੇ ਲਈ ਇਹ ਲਗਭਗ ਕਿੰਨੇ ਪ੍ਰਤੀਸ਼ਤ ਘੱਟ ਹੈ ?
(i) 20 ਪ੍ਰਤੀਸ਼ਤ
(ii) 30 ਪ੍ਰਤੀਸ਼ਤ
(iii) 27 ਪ੍ਰਤੀਸ਼ਤ
(iv) 10 ਪ੍ਰਤੀਸ਼ਤ ।
ਉੱਤਰ-
(iv) 10 ਪ੍ਰਤੀਸ਼ਤ
ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿਚ ਕਪਾਹ ਦੀ ਫ਼ਸਲ ਦਰਸਾਈ ਗਈ ਹੈ । ਇਸਦੇ ਲਈ ਆਦਰਸ਼ ਮਿੱਟੀ ਨੂੰ ਧਿਆਨ ਵਿਚ ਰੱਖਦੇ ਹੋਏ ਦੱਸੋ ਕਿ ਇਸਦਾ ਸੰਬੰਧ ਭਾਰਤ ਦੇ ਕਿਹੜੇ ਦੇਸ਼ ਨਾਲ ਹੋ ਸਕਦਾ ਹੈ ?
(i) ਮਹਾਂਰਾਸ਼ਟਰ ਅਤੇ ਗੁਜਰਾਤ ਦਾ ਕਾਲੀ ਮਿੱਟੀ ਦੇਸ਼
(ii) ਹਰਿਆਣਾ ਅਤੇ ਪੰਜਾਬ ਦਾ ਜਲੌੜ ਮਿੱਟੀ ਦੇਸ਼
(iii) ਰਾਜਸਥਾਨ ਦਾ ਮਾਰੂਥਲੀ ਮਿੱਟੀ ਪ੍ਰਦੇਸ਼
(iv) ਮਹਾਂਰਾਸ਼ਟਰ ਦਾ ਲੈਟਰਾਈਟ ਮਿੱਟੀ ਦੇਸ਼ ।
ਉੱਤਰ-
(i) ਮਹਾਂਰਾਸ਼ਟਰ ਅਤੇ ਗੁਜਰਾਤ ਦਾ ਕਾਲੀ ਮਿੱਟੀ ਪ੍ਰਦੇਸ਼
ਪ੍ਰਸ਼ਨ 5.
ਦਿੱਤੇ ਗਏ ਚਿੱਤਰ ਵਿਚ ਪਾਣੀ ਦੇ ਕਿਹੜੇ ਉਪਯੋਗ ਨੂੰ ਦਰਸਾਇਆ ਗਿਆ ਹੈ ?
(i) ਸਿੰਚਾਈ ਦੇ ਲਈ ਨਮਕੀਨ ਪਾਣੀ ਦਾ ਪ੍ਰਯੋਗ
(ii) ਪੀਣ ਦੇ ਲਈ ਠੰਡੇ ਪਾਣੀ ਦਾ ਉਪਯੋਗ
(iii) ਸਿੰਚਾਈ ਦੇ ਲਈ ਦੂਸ਼ਿਤ ਪਾਣੀ ਦਾ ਉਪਯੋਗ
(iv) ਸਿੰਚਾਈ ਦੇ ਲਈ ਭੂਮੀਗਤ ਪਾਣੀ ਦਾ ਉਪਯੋਗ ।
ਉੱਤਰ-
(iv) ਸਿੰਚਾਈ ਦੇ ਲਈ ਭੂਮੀਗਤ ਪਾਣੀ ਦਾ ਉਪਯੋਗ ।
ਪ੍ਰਸ਼ਨ 6.
ਚਿੱਤਰ ਵਿਚ ਦਿਖਾਈ ਗਈ ਬਨਸਪਤੀ ਕਿਹੜੀ ਸ਼੍ਰੇਣੀ ਵਿਚ ਆਉਂਦੀ ਹੈ ?
(i) ਪਰਬਤੀ ਬਨਸਪਤੀ
(ii) ਮਾਰੂਥਲੀ ਬਨਸਪਤੀ
(iii) ਡੈਲਟਾਈ ਬਨਸਪਤੀ
(iv) ਪਤਝੜੀ ਬਨਸਪਤੀ ।
ਉੱਤਰ-
(ii) ਮਾਰੂਥਲੀ ਬਨਸਪਤੀ
ਪ੍ਰਸ਼ਨ 7.
ਦਿੱਤਾ ਗਿਆ ਚਿੱਤਰ ਕਿਹੜੀ ਗਤੀਵਿਧੀ ਨੂੰ ਦਰਸਾਉਂਦਾ ਹੈ ?
(i) ਜੀਵ-ਜੰਤੂਆਂ ਦਾ ਬਚਾਓ ਅਤੇ ਸੰਭਾਲ
(ii) ਸ਼ਿਕਾਰ ਦੇ ਲਈ ਜਾਨਵਰਾਂ ਦਾ ਪਾਲਣ-ਪੋਸ਼ਣ
(iii) ਉਦਯੋਗਿਕ ਗਤੀਵਿਧੀਆਂ
(iv) ਖੇਤੀਬਾੜੀ ਦੇ ਲਈ ਪਸ਼ੂਆਂ ਨੂੰ ਤਿਆਰ ਕਰਨਾ ।
ਉੱਤਰ-
(i) ਜੀਵ-ਜੰਤੂਆਂ ਦਾ ਬਚਾਓ ਅਤੇ ਸੰਭਾਲ
ਪ੍ਰਸ਼ਨ 8.
ਦਿੱਤੇ ਗਏ ਰੇਖਾ ਚਿੱਤਰ (ਬਿਨਾਂ ਪੈਮਾਨੇ ਦੇ) ਵਿਚ ਧਰਤੀ ਤੇ ਪ੍ਰਤੀਸ਼ਤ ਜਲ-ਵੰਡ ਨੂੰ ਦਰਸਾਇਆ ਗਿਆ ਹੈ । ਸਭ ਤੋਂ ਵੱਡਾ ਦੰਡ ਕਿਸ ਤਰ੍ਹਾਂ ਦੇ ਜਲ ਨੂੰ ਦਰਸਾਉਂਦਾ ਹੈ ?
(i) ਭੂਮੀਗਤ ਜਲ
(ii) ਬਰਫ਼ੀਲੀਆਂ ਚੋਟੀਆਂ ਅਤੇ ਹਿਮਨਦੀਆਂ
(iii) ਸਮੁੰਦਰ, ਸਾਗਰ ਅਤੇ ਨਮਕੀਨ ਜਲ ਵਾਲੀਆਂ ਝੀਲਾਂ
(iv) ਝੀਲਾਂ, ਨਹਿਰਾਂ ਅਤੇ ਨਦੀਆਂ ।
ਉੱਤਰ-
(iii) ਸਮੁੰਦਰ, ਸਾਗਰ ਅਤੇ ਨਮਕੀਨ ਜਲ ਵਾਲੀਆਂ ਝੀਲਾਂ
II.
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜੇ ਸੋਮੇ ਦੇ ਜਲ ਦੀ ਵਰਤੋਂ ਮਨੁੱਖ ਨਹੀਂ ਕਰ ਸਕਦਾ ?
(i) ਸਮੁੰਦਰ
(ii) ਨਹਿਰਾਂ
(iii) ਤਲਾਬ
(iv) ਜ਼ਮੀਨ ਹੇਠਲਾ ਪਾਣੀ ।
ਉੱਤਰ-
(i) ਸਮੁੰਦਰ
ਪ੍ਰਸ਼ਨ 2.
ਪਾਣੀ ਦੀ ਸੰਭਾਲ ਦਾ ਕਿਹੜਾ ਉਪਾਅ ਨਹੀਂ ਹੈ ?
(i) ਜ਼ਮੀਨ ਹੇਠਲਾ ਖੂਹ
(ii) ਬੰਨ੍ਹ ਬਣਾਉਣਾ
(iii) ਦੁਬਾਰਾ ਵਰਤੋਂ
(iv) ਨਦੀਆਂ ਵਿਚ ਵਹਾ ਦੇਣਾ ।
ਉੱਤਰ-
(iv) ਨਦੀਆਂ ਵਿਚ ਵਹਾ ਦੇਣਾ ।
ਪ੍ਰਸ਼ਨ 3.
ਕਿਸ ਕਿਸਮ ਦੀ ਜਲਵਾਯੂ ਵਿਚ ਜ਼ਿਆਦਾ ਸੰਘਣੇ ਜੰਗਲ ਮਿਲਦੇ ਹਨ ?
(i) ਘੱਟ ਵਰਖਾ ਅਤੇ ਘੱਟ ਤਾਪਮਾਨ
(ii) ਜ਼ਿਆਦਾ ਵਰਖਾ ਅਤੇ ਉੱਚ ਤਾਪਮਾਨ
(iii) ਜ਼ਿਆਦਾ ਵਰਖਾ ਅਤੇ ਘੱਟ ਤਾਪਮਾਨ
(iv) ਘੱਟ ਵਰਖਾ ਅਤੇ ਉੱਚ ਤਾਪਮਾਨ ।
ਉੱਤਰ-
(ii) ਜ਼ਿਆਦਾ ਵਰਖਾ ਅਤੇ ਉੱਚ ਤਾਪਮਾਨ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਭਾਰਤ ਦਾ ਲਗਭਗ ………………… ਪ੍ਰਤੀਸ਼ਤ ਭਾਗ ਪਰਬਤੀ ਹੈ ।
2. ……………………… ਮਿੱਟੀ ਨੂੰ ਰੇਗੁਰ ਵੀ ਕਿਹਾ ਜਾਂਦਾ ਹੈ ।
3. ਡੈਲਟਾਈ ਵਣਾਂ ਵਿਚ …………………… ਦੇ ਦਰੱਖ਼ਤ ਜ਼ਿਆਦਾ ਗਿਣਤੀ ਵਿਚ ਮਿਲਦੇ ਹਨ ।
ਉੱਤਰ-
1. 30,
2. ਕਾਲੀ,
3. ਸੁੰਦਰੀ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਪਤਝੜੀ ਵਣਾਂ ਨੂੰ ਮਾਨਸੂਨੀ ਵਣ ਵੀ ਕਿਹਾ ਜਾਂਦਾ ਹੈ ।
2. ਦੱਖਣੀ ਭਾਰਤ ਵਿਚ ਨਹਿਰਾਂ ਲੋਕਾਂ ਦੇ ਲਈ ਬਹੁਤ ਵੱਡਾ ਜਲ ਸਾਧਨ ਹਨ ।
3. ਸੰਸਾਰ ਵਿਚ ਪਾਣੀ ਦਾ ਸਭ ਤੋਂ ਵੱਧ ਉਪਯੋਗ ਖੇਤੀ ਦੇ ਲਈ ਹੁੰਦਾ ਹੈ ।
ਉੱਤਰ-
1. (√)
2. (×)
3. (√)
(ਹ) ਸਹੀ ਜੋੜੇ ਬਣਾਓ :
1. ਮਾਰੂਥਲੀ ਮਿੱਟੀ | ਪੂਰਬੀ ਅਤੇ ਪੱਛਮੀ ਘਾਟ |
2. ਕਾਲੀ ਮਿੱਟੀ | ਰਾਜਸਥਾਨ |
3. ਜਲੋੜ ਮਿੱਟੀ | ਮਹਾਂਰਾਸ਼ਟਰ |
4. ਜੰਗਲੀ ਜਾਂ ਪਰਬਤੀ ਮਿੱਟੀ | ਭਾਰਤ ਦਾ ਉੱਤਰੀ ਮੈਦਾਨ । |
ਉੱਤਰ-
1. ਮਾਰੂਥਲੀ ਮਿੱਟੀ | ਰਾਜਸਥਾਨ |
2. ਕਾਲੀ ਮਿੱਟੀ | ਮਹਾਂਰਾਸ਼ਟਰ |
3. ਜਲੋੜ ਮਿੱਟੀ | ਭਾਰਤ ਦਾ ਉੱਤਰੀ ਮੈਦਾਨ |
4. ਜੰਗਲੀ ਜਾਂ ਪਰਬਤੀ ਮਿੱਟੀ | ਪੂਰਬੀ ਅਤੇ ਪੱਛਮੀ ਘਾਟ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਤੀ ‘ਤੇ ਭੂਮੀ (ਥਲ) ਅਤੇ ਪਾਣੀ ਦੀ ਵੰਡ ਲਿਖੋ ।
ਉੱਤਰ-
ਧਰਤੀ ਦਾ ਕੇਵਲ 29% ਭਾਗ ਭੂਮੀ (ਥਲ ਹੈ, ਬਾਕੀ 71% ਭਾਗ ਪਾਣੀ ਹੈ ।
ਪ੍ਰਸ਼ਨ 2.
ਭਾਰਤ ਵਿਚ ਵੱਡੇ ਪੈਮਾਨੇ ‘ਤੇ ਦਰੱਖ਼ਤ ਲਗਾਉਣ ਦੀ ਲੋੜ ਹੈ । ਕਿਉਂ ?
ਉੱਤਰ-
ਭਾਰਤ ਵਰਗੇ ਸੰਘਣੀ ਜਨਸੰਖਿਆ ਵਾਲੇ ਦੇਸ਼ ਦਾ 33% ਖੇਤਰ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ । ਪਰ ਭਾਰਤ ਦਾ ਕੇਵਲ 23% ਖੇਤਰ ਹੀ ਜੰਗਲਾਂ ਦੇ ਅਧੀਨ ਹੈ । ਇਸ ਲਈ ਭਾਰਤ ਵਿਚ ਵੱਡੇ ਪੈਮਾਨੇ ‘ਤੇ ਦਰੱਖ਼ਤ ਲਗਾਏ ਜਾਣ ਦੀ ਲੋੜ ਹੈ ।
ਪ੍ਰਸ਼ਨ 3.
ਖੇਤੀਯੋਗ ਪਰ ਵਿਅਰਥ ਛੱਡੀ ਗਈ ਭੂਮੀ ਕੀ ਹੁੰਦੀ ਹੈ ?
ਉੱਤਰ-
ਖੇਤੀਯੋਗ ਪਰ ਵਿਅਰਥ ਛੱਡੀ ਗਈ ਭੂਮੀ ਅਜਿਹੀ ਭੂਮੀ ਹੁੰਦੀ ਹੈ ਜਿਸ ‘ਤੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰ ਕੁੱਝ ਕਾਰਨਾਂ ਕਰਕੇ ਇਸ ‘ਤੇ ਖੇਤੀ ਨਹੀਂ ਕੀਤੀ ਜਾਂਦੀ, ਇਨ੍ਹਾਂ ਕਾਰਨਾਂ ਵਿਚ ਪਾਣੀ ਦੀ ਕਮੀ, ਮਿੱਟੀ ਦਾ ਕਟਾਓ, ਵਧੇਰੇ ਖਾਰਾਪਣ, ਉੱਥੇ ਪਾਣੀ ਵਧੇਰੇ ਸਮੇਂ ਤਕ ਖੜਾ ਰਹਿਣਾ ਆਦਿ ਗੱਲਾਂ ਸ਼ਾਮਿਲ ਹਨ ।
ਪ੍ਰਸ਼ਨ 4.
ਜੰਗਲੀ ਅਤੇ ਪਰਬਤੀ ਮਿੱਟੀ ਕਿੱਥੇ ਮਿਲਦੀ ਹੈ ? ਇਸ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਜੰਗਲੀ ਅਤੇ ਪਰਬਤੀ ਮਿੱਟੀ ਜੰਗਲਾਂ ਅਤੇ ਪਰਬਤਾਂ ਦੀਆਂ ਢਲਾਨਾਂ ‘ਤੇ ਮਿਲਦੀ ਹੈ । ਵਿਸ਼ੇਸ਼ਤਾਵਾਂ-
- ਇਸ ਮਿੱਟੀ ਵਿਚ ਜੈਵਿਕ ਤੱਤ ਵਧੇਰੇ ਹੁੰਦੇ ਹਨ ।
- ਇਸ ਵਿਚ ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਘਾਟ ਹੁੰਦੀ ਹੈ । ਇਸ ਲਈ ਇਸ ’ਤੇ ਖੇਤੀ ਕਰਨ ਲਈ ਖਾਦਾਂ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 5.
ਜਲੌੜ ਮਿੱਟੀ ਕੀ ਹੁੰਦੀ ਹੈ ?
ਉੱਤਰ-
ਜਲੌੜ੍ਹ ਮਿੱਟੀ ਉਹ ਮਿੱਟੀ ਹੈ ਜਿਹੜੀ ਬਾਰੀਕ ਗਾਰ ਦੇ ਨਿਖੇਪਣ ਨਾਲ ਬਣਦੀ ਹੈ । ਇਹ ਗਾਰ ਨਦੀਆਂ ਆਪਣੇ ਨਾਲ ਵਹਾ ਕੇ ਲਿਆਉਂਦੀਆਂ ਹਨ | ਸਮੁੰਦਰ ਤਟ ਦੇ ਨੇੜੇ ਸਮੁੰਦਰੀ ਲਹਿਰਾਂ ਵੀ ਇਸ ਪ੍ਰਕਾਰ ਦੀ ਮਿੱਟੀ ਦਾ ਜਮਾਓ ਕਰਦੀਆਂ ਹਨ । ਜਲੌੜ ਮਿੱਟੀ ਬਹੁਤ ਹੀ ਉਪਜਾਊ ਹੈ ।
ਪ੍ਰਸ਼ਨ 6.
ਕਾਲੀ ਮਿੱਟੀ ਨੂੰ ਕਪਾਹ ਦੀ ਮਿੱਟੀ ਕਿਉਂ ਕਿਹਾ ਜਾਂਦਾ ਹੈ ? ਇਸ ਦਾ ਇਕ ਹੋਰ ਨਾਂ ਦੱਸੋ ।
ਉੱਤਰ-
ਕਾਲੀ ਮਿੱਟੀ ਕਪਾਹ ਦੀ ਫ਼ਸਲ ਲਈ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਇਸ ਲਈ ਇਸ ਨੂੰ ਕਪਾਹ ਦੀ ਮਿੱਟੀ ਕਹਿੰਦੇ ਹਨ । ਇਸ ਮਿੱਟੀ ਦਾ ਇਕ ਹੋਰ ਨਾਂ ਰੇਗੁਰ ਮਿੱਟੀ ਹੈ ।
ਪ੍ਰਸ਼ਨ 7.
ਭਾਰਤ ਵਿਚ ਮਾਰੂਥਲੀ ਮਿੱਟੀ ਕਿੱਥੇ-ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਭਾਰਤ ਵਿਚ ਮਾਰੂਥਲੀ ਮਿੱਟੀ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕੁੱਝ ਭਾਗਾਂ ਵਿਚ ਪਾਈ ਜਾਂਦੀ ਹੈ । ਗੁਜਰਾਤ ਦੇ ਕੁੱਝ ਭਾਗਾਂ ਵਿਚ ਵੀ ਇਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ।
ਪ੍ਰਸ਼ਨ 8.
ਧਰਤੀ ਨੂੰ ‘ਜਲ ਹਿ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਧਰਤੀ ਦਾ ਜ਼ਿਆਦਾਤਰ ਭਾਗ ਪਾਣੀ (ਜਲ) ਹੈ ਜੋ ਲਗਪਗ 71% ਹੈ | ਪਾਣੀ ਦੀ ਅਧਿਕਤਾ ਦੇ ਕਾਰਨ ਹੀ ਧਰਤੀ ਨੂੰ ‘ਜਲ ਹਿ’ ਕਿਹਾ ਜਾਂਦਾ ਹੈ ।
ਪ੍ਰਸ਼ਨ 9.
ਧਰਤੀ ‘ਤੇ ਸਭ ਤੋਂ ਵਧੇਰੇ ਪਾਣੀ ਕਿਸ ਰੂਪ ਵਿਚ ਮਿਲਦਾ ਹੈ ? ਇਹ ਕੁੱਲ ਪਾਣੀ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
ਧਰਤੀ ‘ਤੇ ਸਭ ਤੋਂ ਵਧੇਰੇ ਪਾਣੀ ਸਮੁੰਦਰਾਂ, ਸਾਗਰਾਂ ਅਤੇ ਖਾਰੇ ਪਾਣੀ ਦੀਆਂ ਝੀਲਾਂ ਦੇ ਰੂਪ ਵਿਚ ਮਿਲਦਾ ਹੈ । ਇਹ ਕੁੱਲ ਪਾਣੀ ਦਾ 97.20% ਹੈ ।
ਪ੍ਰਸ਼ਨ 10.
ਸੰਸਾਰ ਵਿਚ ਸਭ ਤੋਂ ਵਧੇਰੇ ਪਾਣੀ ਦਾ ਪ੍ਰਯੋਗ ਕਿਸ ਕੰਮ ਲਈ ਹੁੰਦਾ ਹੈ ? ਇਹ ਕੁੱਲ ਪਾਣੀ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
ਸੰਸਾਰ ਵਿਚ ਸਭ ਤੋਂ ਵਧੇਰੇ ਪਾਣੀ ਦਾ ਪ੍ਰਯੋਗ ਖੇਤੀ ਕਾਰਜਾਂ ਲਈ ਕੀਤਾ ਜਾਂਦਾ ਹੈ । ਇਹ ਕੁੱਲ ਪਾਣੀ ਦਾ ਲਗਪਗ 93.37% ਹੈ ।
ਪ੍ਰਸ਼ਨ 11.
ਤਾਲਾਬ ਆਮ ਤੌਰ ‘ਤੇ ਕਿਨ੍ਹਾਂ ਖੇਤਰਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਤਾਲਾਬ ਆਮ ਤੌਰ ‘ਤੇ ਉਨ੍ਹਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਵਹਿਣ ਵਾਲੀਆਂ ਨਦੀਆਂ ਅਤੇ ਨਹਿਰਾਂ ਦੀ ਘਾਟ ਹੁੰਦੀ ਹੈ । ਇਨ੍ਹਾਂ ਖੇਤਰਾਂ ਵਿਚ ਜ਼ਮੀਨ ਹੇਠਲਾ ਪਾਣੀ ਵੀ ਬਹੁਤ ਡੂੰਘਾ ਹੈ । ਭਾਰਤ ਵਿਚ ਤਾਲਾਬ ਮੁੱਖ ਤੌਰ ‘ਤੇ ਦੱਖਣੀ ਭਾਰਤ ਵਿਚ ਪਾਏ ਜਾਂਦੇ ਹਨ ।
ਪ੍ਰਸ਼ਨ 12.
ਮਾਰੂਥਲੀ ਬਨਸਪਤੀ ਬਾਰੇ ਸੰਖੇਪ ਜਾਣਕਾਰੀ ਦਿਓ । ਉੱਤਰ-ਮਾਰੂਥਲੀ ਬਨਸਪਤੀ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਹ ਬਨਸਪਤੀ ਵਿਰਲੀ ਹੁੰਦੀ ਹੈ । ਇਸ ਵਿਚ ਖਜੂਰ, ਕੈਕਟਸ ਅਤੇ ਕੰਡੇਦਾਰ ਝਾੜੀਆਂ ਵੀ ਮਿਲਦੀਆਂ ਹਨ । ਭਾਰਤ ਵਿਚ ਇਸ ਪ੍ਰਕਾਰ ਦੀ ਬਨਸਪਤੀ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਦੇ ਕੁੱਝ ਭਾਗਾਂ ਵਿਚ ਪਾਈ ਜਾਂਦੀ ਹੈ ।
ਪ੍ਰਸ਼ਨ 13.
ਪਰਬਤੀ ਬਨਸਪਤੀ ਦੇ ਕੋਈ ਚਾਰ ਦਰੱਖ਼ਤਾਂ ਦੇ ਨਾਂ ਦੱਸੋ ।
ਉੱਤਰ-
- ਫਰ
- ਦੇਵਦਾਰ
- ਓਕ ਅਤੇ
- ਅਖਰੋਟ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਲੌੜ (ਜਲੋਦ) ਮਿੱਟੀ ‘ ਤੇ ਇਕ ਨੋਟ ਲਿਖੋ । ਇਸਨੂੰ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਜਲੌੜ ਮਿੱਟੀ ਦੇਸ਼ ਦੇ ਲਗਪਗ 45% ਭਾਗ ਵਿਚ ਪਾਈ ਜਾਂਦੀ ਹੈ । ਇਸ ਪ੍ਰਕਾਰ ਦੀ ਮਿੱਟੀ ਦਾ ਸਾਡੀ ਖੇਤੀ ਵਿਚ ਬਹੁਤ ਜ਼ਿਆਦਾ ਯੋਗਦਾਨ ਹੈ । ਇਹ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਈ ਜਾਂਦੀ ਹੈ । ਸਮੁੰਦਰ ਤਟ ਦੇ ਨਾਲ-ਨਾਲ ਸਮੁੰਦਰੀ ਲਹਿਰਾਂ ਵੀ ਇਸ ਪ੍ਰਕਾਰ ਦੀ ਮਿੱਟੀ ਦਾ ਜਮਾਓ ਕਰਦੀਆਂ ਹਨ । ਹੜ੍ਹ ਆਉਣ ਤੇ ਪਾਣੀ ਵਿਚ ਘੁਲੇ ਮਿੱਟੀ ਦੇ ਬਾਰੀਕ ਕਣ ਧਰਾਤਲ ‘ਤੇ ਆ ਜਾਂਦੇ ਹਨ । ਇਹ ਕਣ ਮਿੱਟੀ ਨੂੰ ਬਹੁਤ ਜ਼ਿਆਦਾ ਉਪਜਾਊ ਬਣਾ ਦਿੰਦੇ ਹਨ । ਭਾਰਤ ਦੇ ਉਪਜਾਊ ਉੱਤਰੀ ਮੈਦਾਨਾਂ ਵਿਚ ਮੁੱਖ ਰੂਪ ਵਿਚ ਜਲੌੜ੍ਹ ਮਿੱਟੀ ਪਾਈ ਜਾਂਦੀ ਹੈ ।
ਜਲੌੜ੍ਹ ਮਿੱਟੀ ਦੇ ਭਾਗ – ਜਲੌੜ੍ਹ ਮਿੱਟੀ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-ਖਾਦਰ ਅਤੇ ਬਾਂਗਰ | ਖਾਦਰ ਮਿੱਟੀ ਦੇ ਨਵੇਂ ਜਮਾਓ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਬਾਂਗਰ ਮਿੱਟੀ ਦਾ ਪੁਰਾਣਾ ਜਮਾਓ ਹੁੰਦਾ ਹੈ ।
ਪ੍ਰਸ਼ਨ 2.
ਕਾਲੀ ਮਿੱਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । ਭਾਰਤ ਵਿਚ ਇਹ ਮਿੱਟੀ ਕਿੱਥੇ-ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਕਾਲੀ ਮਿੱਟੀ ਖੇਤੀ ਲਈ ਬਹੁਤ ਹੀ ਉਪਯੋਗੀ ਹੁੰਦੀ ਹੈ । ਇਸ ਨੂੰ ਰੇਗੁਰ ਮਿੱਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਮਿੱਟੀ ਕਪਾਹ ਦੀ ਉਪਜ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ, ਇਸ ਲਈ ਇਸ ਨੂੰ ਕਪਾਹ ਦੀ ਮਿੱਟੀ ਵੀ ਕਹਿੰਦੇ ਹਨ ।
ਵਿਸ਼ੇਸ਼ਤਾਵਾਂ-
- ਕਾਲੀ ਮਿੱਟੀ ਅਗਨੀ ਚੱਟਾਨਾਂ ਤੋਂ ਬਣੀ ਹੈ ।
- ਇਹ ਮਿੱਟੀ ਆਪਣੇ ਅੰਦਰ ਨਮੀ ਨੂੰ ਲੰਬੇ ਸਮੇਂ ਤਕ ਕਾਇਮ ਰੱਖਦੀ ਹੈ ।
- ਇਹ ਬਹੁਤ ਉਪਜਾਊ ਹੁੰਦੀ ਹੈ । ਇਸ ਵਿਚ ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ਫ਼ਸਲਾਂ ਉਗਾਈਆਂ ਜਾਂਦੀਆਂ ਹਨ । ਸਿੰਚਾਈ ਦਾ ਪ੍ਰਬੰਧ ਹੋਣ ‘ਤੇ ਇਸ ਵਿਚ ਚੌਲ ਅਤੇ ਗੰਨੇ ਵਰਗੀਆਂ ਫ਼ਸਲਾਂ ਵੀ ਉਗਾਈਆਂ ਜਾਂਦੀਆਂ ਹਨ ।
ਰਾਜ – ਕਾਲੀ ਮਿੱਟੀ ਭਾਰਤ ਦੇ ਲਗਪਗ 16.6% ਭਾਗ ’ਤੇ ਪਾਈ ਜਾਂਦੀ ਹੈ । ਇਹ ਮੁੱਖ ਰੂਪ ਨਾਲ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਤਾਮਿਲਨਾਡੂ ਰਾਜੇ ਵਿਚ ਪਾਈ ਜਾਂਦੀ ਹੈ ।
ਪ੍ਰਸ਼ਨ 3.
ਮਾਰੂਬਲੀ ਮਿੱਟੀ ’ਤੇ ਇਕ ਨੋਟ ਲਿਖੋ ।
ਉੱਤਰ-
ਮਾਰੂਥਲੀ ਮਿੱਟੀ ਵਿਚ ਰੇਤ ਦੇ ਕਣਾਂ ਦੀ ਬਹੁਲਤਾ ਹੁੰਦੀ ਹੈ । ਇਸ ਲਈ ਇਹ ਅਧਿਕ ਉਪਜਾਊ ਨਹੀਂ ਹੁੰਦੀ ਹੈ । ਇਸ ਮਿੱਟੀ ਵਿਚ ਪਾਣੀ ਨੂੰ ਸਮਾ ਕੇ ਰੱਖਣ ਦੀ ਵੀ ਸ਼ਕਤੀ ਬਹੁਤ ਘੱਟ ਹੁੰਦੀ ਹੈ, ਕਿਉਂਕਿ ਪਾਣੀ ਜਲਦੀ ਹੀ ਹੇਠਾਂ ਚਲਾ ਜਾਂਦਾ ਹੈ । ਇਸ ਲਈ ਇਸ ਪ੍ਰਕਾਰ ਦੀ ਮਿੱਟੀ ਵਿਚ ਵਧੇਰੇ ਪਾਣੀ ਵਾਲੀਆਂ ਫ਼ਸਲਾਂ ਨਹੀਂ ਉਗਾਈਆਂ ਜਾ ਸਕਦੀਆਂ ! ਇਸ ਵਿਚ ਆਮ ਤੌਰ ‘ਤੇ ਸੌਂ, ਬਾਜਰਾ, ਮੱਕੀ ਅਤੇ ਦਾਲਾਂ ਦੀ ਖੇਤੀ ਕੀਤੀ ਜਾਂਦੀ ਹੈ । ਜਿਨ੍ਹਾਂ ਦੇਸ਼ਾਂ ਵਿਚ ਨਹਿਰੀ ਸਿੰਚਾਈ ਦੀ ਸਹੂਲਤ ਪ੍ਰਾਪਤ ਹੈ, ਉੱਥੇ ਖੇਤੀ ਉੱਨਤ ਹੋ ਰਹੀ ਹੈ ।
ਭਾਰਤ ਵਿਚ ਕੁੱਲ ਭੂਮੀ ਦੇ ਲੱਗਪਗ 4.3% ਭਾਗ ‘ਤੇ ਮਾਰੂਥਲੀ ਮਿੱਟੀ ਪਾਈ ਜਾਂਦੀ ਹੈ । ਇਹ ਮੁੱਖ ਤੌਰ ‘ਤੇ ਰਾਜਸਥਾਨ, ਪੰਜਾਬ ਅਤੇ ਹਰਿਆਣੇ ਦੇ ਕੁੱਝ ਭਾਗਾਂ ਵਿਚ ਮਿਲਦੀ ਹੈ । ਗੁਜਰਾਤ ਦੇ ਕੁੱਝ ਭਾਗਾਂ ਵਿਚ ਵੀ ਮਾਰੂਥਲੀ ਮਿੱਟੀ ਦਾ ਵਿਸਤਾਰ ਹੈ ।
ਪ੍ਰਸ਼ਨ 4.
ਲਾਲ ਮਿੱਟੀ ਦੀਆਂ ਵਿਸ਼ੇਸ਼ਤਾਵਾਂ ਅਤੇ ਭਾਰਤ ਵਿਚ ਇਸਦੀ ਵੰਡ ਦੇ ਬਾਰੇ ਵਿਚ ਲਿਖੋ ।
ਉੱਤਰ-
- ਲਾਲ ਮਿੱਟੀ ਨੂੰ ਇਸਦੇ ਲਾਲ ਰੰਗ ਦੇ ਕਾਰਨ ਇਸ ਨਾਂ ਨਾਲ ਪੁਕਾਰਿਆ ਜਾਂਦਾ ਹੈ ।ਉਂਝ ਇਸਦੀ ਰਚਨਾ ਅਤੇ ਰੰਗ ਇਸਦੀ ਮੁਲ ਚੱਟਾਨ ‘ਤੇ ਨਿਰਭਰ ਕਰਦੀ ਹੈ ।
- ਇਸ ਮਿੱਟੀ ਵਿਚ ਚੂਨੇ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਤੱਤਾਂ ਦੀ ਕਮੀ ਹੁੰਦੀ ਹੈ ।
- ਫ਼ਸਲਾਂ ਉਗਾਉਣ ਲਈ ਇਹ ਮਿੱਟੀ ਜ਼ਿਆਦਾ ਉਪਯੋਗੀ ਨਹੀਂ ਹੁੰਦੀ । ਪਰ ਚੰਗੀਆਂ ਸਿੰਚਾਈ ਸਹੂਲਤਾਂ ਮਿਲਣ ‘ਤੇ ਇਸ ਵਿਚ ਕਣਕ, ਕਪਾਹ, ਦਾਲਾਂ, ਆਲੂ, ਫਲ ਆਦਿ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ ।
ਵੰਡ – ਭਾਰਤ ਦੀ ਕੁੱਲ ਭੂਮੀ ਦੇ 10.6% ਭਾਗ ‘ਤੇ ਲਾਲ ਮਿੱਟੀ ਪਾਈ ਜਾਂਦੀ ਹੈ । ਇਸ ਪ੍ਰਕਾਰ ਦੀ ਮਿੱਟੀ ਮੁੱਖ ਰੂਪ ਨਾਲ ਤਾਮਿਲਨਾਡੂ, ਦੱਖਣ-ਪੂਰਬੀ ਮਹਾਂਰਾਸ਼ਟਰ, ਕਰਨਾਟਕ, ਤੇਲੰਗਾਨਾ, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਰਾਜਸਥਾਨ ਆਦਿ ਰਾਜਾਂ ਵਿਚ ਮਿਲਦੀ ਹੈ ।
ਪ੍ਰਸ਼ਨ 5.
ਲੈਟਰਾਈਟ ਮਿੱਟੀ ਦੀਆਂ ਵਿਸ਼ੇਸ਼ਤਾਵਾਂ ਦੱਸੋ । ਇਹ ਭਾਰਤ ਵਿਚ ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਲੈਟਰਾਈਟ ਮਿੱਟੀ 90-100% ਤਕ ਲੌਹ ਅੰਸ਼, ਐਲੂਮੀਨੀਅਮ, ਟਾਇਟੇਨੀਅਮ ਅਤੇ ਮੈਂਗਨੀਜ਼ ਆਕਸਾਈਡ ਦੀ ਬਣੀ ਹੁੰਦੀ ਹੈ । ਅਜਿਹੀ ਮਿੱਟੀ ਜ਼ਿਆਦਾਤਰ ਉੱਚ ਤਾਪਮਾਨ ਅਤੇ ਵਧੇਰੇ ਵਰਖਾ ਵਾਲੇ ਖੇਤਰਾਂ ਵਿਚ ਪਾਈ ਜਾਂਦੀ ਹੈ । ਵਧੇਰੇ ਵਰਖਾ ਦੇ ਕਾਰਨ ਇਸਦੇ ਉਪਜਾਊ ਤੱਤ ਘੁਲ ਕੇ ਧਰਤੀ ਦੀਆਂ ਹੇਠਲੀਆਂ ਪਰਤਾਂ ਵਿਚ ਚਲੇ ਜਾਂਦੇ ਹਨ ਅਤੇ ਆਕਸਾਈਡ ਧਰਤੀ ਦੇ ਉੱਪਰ ਰਹਿ ਜਾਂਦੇ ਹਨ ।ਉਪਜਾਊ ਤੱਤਾਂ ਦੀ ਘਾਟ ਹੋ ਜਾਣ ਦੇ ਕਾਰਨ ਇਹ ਮਿੱਟੀ ਖੇਤੀਯੋਗ ਨਹੀਂ ਰਹਿੰਦੀ । ਸਿੰਚਾਈ ਸਹੂਲਤਾਂ ਅਤੇ ਰਸਾਇਣਿਕ ਖਾਦਾਂ ਦੇ ਉਪਯੋਗ ਨਾਲ ਉਸ ਵਿਚ ਚਾਹ, ਰਬੜ, ਕਾਫ਼ੀ ਅਤੇ ਨਾਰੀਅਲ ਵਰਗੀਆਂ ਫ਼ਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ।
ਭਾਰਤ ਵਿਚ ਵੰਡ – ਲੈਟਰਾਈਟ ਮਿੱਟੀ ਦੇਸ਼ ਦੀ ਕੁੱਲ ਮਿੱਟੀ ਖੇਤਰਫਲ ਦੇ 7.5% ਭਾਗ ਵਿਚ ਪਾਈ ਜਾਂਦੀ ਹੈ । ਇਹ ਮੁੱਖ ਤੌਰ ‘ਤੇ ਪੂਰਬੀ ਘਾਟ, ਪੱਛਮੀ ਘਾਟ, ਰਾਜਮਹੱਲ ਦੀਆਂ ਪਹਾੜੀਆਂ, ਵਿਧਿਆਚਲ, ਸਤਪੁੜਾ ਅਤੇ ਮਾਲਵਾ ਦੇ ਪਠਾਰ ਵਿਚ ਮਿਲਦੀ ਹੈ । ਇਸ ਤੋਂ ਇਲਾਵਾ ਮਹਾਂਰਾਸ਼ਟਰ, ਉੜੀਸਾ, ਕਰਨਾਟਕ, ਪੱਛਮੀ ਬੰਗਾਲ, ਕੇਰਲਾ, ਝਾਰਖੰਡ ਅਤੇ ਅਸਾਮ ਰਾਜ ਦੇ ਕੁੱਝ ਭਾਗਾਂ ਵਿਚ ਵੀ ਇਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ।
ਪ੍ਰਸ਼ਨ 6.
ਜੰਗਲੀ ਜੀਵਾਂ ਤੋਂ ਕੀ ਭਾਵ ਹੈ ? ਭਾਰਤ ਦੇ ਜੰਗਲੀ ਜੀਵਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜੰਗਲਾਂ ਵਿਚ ਰਹਿਣ ਵਾਲੇ ਜੀਵਾਂ ਨੂੰ ਜੰਗਲੀ ਜੀਵ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਵੱਡੇ-ਵੱਡੇ ਜਾਨਵਰਾਂ ਤੋਂ ਲੈ ਕੇ ਛੋਟੇ-ਛੋਟੇ ਕੀੜੇ-ਮਕੌੜੇ ਸ਼ਾਮਿਲ ਹਨ । ਜੰਗਲਾਂ ਵਿਚ ਭਿੰਨ-ਭਿੰਨ ਪ੍ਰਕਾਰ ਦੇ ਪੰਛੀ ਵੀ ਪਾਏ ਜਾਂਦੇ ਹਨ । ਸੰਸਾਰ ਦੇ ਵੱਡੇ-ਵੱਡੇ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਜੰਗਲੀ ਜੀਵ ਮਿਲਦੇ ਹਨ । ਭਾਰਤ ਵਿਚ ਵੀ 80,000 ਤੋਂ ਜ਼ਿਆਦਾ ਪ੍ਰਕਾਰ ਦੇ ਜੰਗਲੀ ਜੀਵ ਮਿਲਦੇ ਹਨ । ਇਨ੍ਹਾਂ ਵਿਚ ਹਾਥੀ, ਸ਼ੇਰ, ਚੀਤਾ, ਬਾਘ, ਗੈਂਡਾ, ਭਾਲੂ, ਯਾਕ, ਹਿਰਨ, ਗਿੱਦੜ, ਨੀਲ ਗਾਂ, ਬਾਂਦਰ, ਲੰਗੂਰ ਆਦਿ ਸ਼ਾਮਿਲ ਹਨ । ਇਨ੍ਹਾਂ ਤੋਂ ਇਲਾਵਾ ਸਾਡੇ ਦੇਸ਼ ਵਿਚ ਨਿਉਲੇ, ਕੱਛੂਕੁੰਮੇ ਅਤੇ ਕਈ ਪ੍ਰਕਾਰ ਦੇ ਸੱਪ ਵੀ ਪਾਏ ਜਾਂਦੇ ਹਨ । ਇੱਥੇ ਅਨੇਕ ਪ੍ਰਕਾਰ ਦੇ ਪੰਛੀ ਅਤੇ ਮੱਛੀਆਂ ਵੀ ਮਿਲਦੀਆਂ ਹਨ । ਸਰਦੀਆਂ ਵਿਚ ਕਈ ਪ੍ਰਕਾਰ ਦੇ ਪੰਛੀ ਸੰਸਾਰ ਦੇ ਠੰਡੇ ਪਦੇਸ਼ਾਂ ਤੋਂ ਸਾਡੇ ਦੇਸ਼ਾਂ ਵਿਚ ਆਉਂਦੇ ਹਨ ।
ਪ੍ਰਸ਼ਨ 7.
ਕੁਦਰਤੀ ਸਾਧਨਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ? ਸਾਡੇ ਦੇਸ਼ ਵਿਚ ਇਸ ਦੇ ਮੁੱਖ ਖੇਤਰ ਕਿੱਥੇ-ਕਿੱਥੇ ਹਨ ?
ਉੱਤਰ-
ਕੁਦਰਤ ਕਿਰਤੀ) ਦੁਆਰਾ ਪ੍ਰਦਾਨ ਕੀਤੇ ਗਏ ਸਾਧਨਾਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਸਾਧਨਾਂ ਦਾ ਸਾਡੇ ਜੀਵਨ ਵਿਚ ਬਹੁਤ ਅਧਿਕ ਮਹੱਤਵ ਹੈ । ਇਹ ਸਾਧਨ ਕਿਸੇ ਦੇਸ਼ ਦੀ ਖ਼ੁਸ਼ਹਾਲੀ ਅਤੇ ਸ਼ਕਤੀ ਦਾ ਪ੍ਰਤੀਕ ਮੰਨੇ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਕਿਸੇ ਦੇਸ਼ ਦੀ ਅਰਥਵਿਵਸਥਾ ਦੀ ‘ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ।
- ਭਾਰਤ ਵਿਚ ਕੁਦਰਤੀ ਸਾਧਨਾਂ ਦੇ ਖੇਤਰ – ਭਾਰਤ ਦਾ 30% ਭਾਗ ਪਰਬਤੀ ਹੈ । ਇਨ੍ਹਾਂ ਪਰਬਤਾਂ ਨੂੰ ਸਾਧਨਾਂ ਦਾ ਭੰਡਾਰ ਕਹਿੰਦੇ ਹਨ । ਇਹ ਪਾਣੀ ਅਤੇ ਜੰਗਲੀ ਸੋਮਿਆਂ ਨਾਲ ਭਰਪੂਰ ਹਨ ।
- ਦੇਸ਼ ਦਾ 27% ਭਾਗ ਪਠਾਰੀ ਹੈ । ਇਸ ਖੇਤਰ ਤੋਂ ਸਾਨੂੰ ਕਈ ਪ੍ਰਕਾਰ ਦੇ ਖਣਿਜ ਪਦਾਰਥ ਪ੍ਰਾਪਤ ਹੁੰਦੇ ਹਨ । ਇਨ੍ਹਾਂ ਵਿਚ ਖੇਤੀ ਵੀ ਹੁੰਦੀ ਹੈ ।
- ਦੇਸ਼ ਦਾ ਬਾਕੀ 43% ਭਾਗ ਮੈਦਾਨੀ ਹੈ । ਉਪਜਾਊ ਮਿੱਟੀ ਦੇ ਕਾਰਨ ਇੱਥੋਂ ਦੀ ਖੇਤੀ ਬਹੁਤ ਹੀ ਉੱਨਤ ਹੈ । ਇਸ ਲਈ ਇਹ ਮੈਦਾਨ ਦੇਸ਼ ਦੇ ਅੰਨ-ਭੰਡਾਰ ਵੀ ਕਹਿਲਾਉਂਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖ ਲਈ ਤਾਜ਼ੇ ਪਾਣੀ (Fresh Water) ਦੇ ਮੁੱਖ ਸਾਧਨ ਕਿਹੜੇ-ਕਿਹੜੇ ਹਨ ? ਵਰਣਨ ਕਰੋ ।
ਉੱਤਰ-
ਧਰਤੀ ‘ਤੇ ਬਹੁਤ ਜ਼ਿਆਦਾ ਖਾਰਾ ਅਤੇ ਤਾਜ਼ਾ ਪਾਣੀ ਪਾਇਆ ਜਾਂਦਾ ਹੈ । ਮਨੁੱਖ ਇਸ ਵਿਚੋਂ ਕੁੱਝ ਸੀਮਿਤ ਅਤੇ ਤਾਜ਼ੇ ਪਾਣੀ ਦੇ ਸੋਮਿਆਂ ਦਾ ਹੀ ਪ੍ਰਯੋਗ ਕਰਦਾ ਹੈ । ਇਨ੍ਹਾਂ ਸੋਮਿਆਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਵਰਖਾ – ਵਰਖਾ ਧਰਤੀ ‘ਤੇ ਪਾਣੀ ਦੀ ਪੂਰਤੀ ਦਾ ਇਕ ਮਹੱਤਵਪੂਰਨ ਸੋਮਾ ਹੈ । ਪਰ ਵਰਖਾ ਦੇ ਪਾਣੀ ਦੀ ਪ੍ਰਾਪਤੀ ਵਿਚ ਕਾਫ਼ੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ । ਕਿਤੇ ਵਰਖਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕਿਤੇ ਬਹੁਤ ਹੀ ਘੱਟ । ਭਾਰਤ ਵਿਚ ਔਸਤ ਰੂਪ ਵਿਚ 118 ਸੈਂ.ਮੀ. ਸਾਲਾਨਾ ਵਰਖਾ ਹੁੰਦੀ ਹੈ । ਵਰਖਾ ਦਾ ਇਹ ਸਾਰਾ ਪਾਣੀ ਮਨੁੱਖ ਦੀ ਵਰਤੋਂ ਵਿਚ ਨਹੀਂ ਆਉਂਦਾ । ਇਸਦਾ ਬਹੁਤ ਸਾਰਾ ਭਾਗ ਰਿਸ-ਰਿਸ ਕੇ ਧਰਾਤਲ ਵਿਚ ਚਲਾ ਜਾਂਦਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਵਿਚ ਵਾਧਾ ਹੁੰਦਾ ਹੈ ।
2. ਨਦੀਆਂ ਅਤੇ ਨਹਿਰਾਂ – ਮਨੁੱਖ ਦੇ ਵਿਕਾਸ ਵਿਚ ਨਦੀਆਂ ਅਤੇ ਨਹਿਰਾਂ ਦੀ ਆਰੰਭ ਤੋਂ ਹੀ ਮਹੱਤਵਪੂਰਨ ਭੂਮਿਕਾ ਰਹੀ ਹੈ । ਮਨੁੱਖ ਨੇ ਆਰੰਭ ਤੋਂ ਹੀ ਆਪਣੇ ਨਿਵਾਸ-ਸਥਾਨ ਨਦੀਆਂ ਦੇ ਆਲੇ-ਦੁਆਲੇ ਹੀ ਬਣਾਏ ਸਨ, ਤਾਂ ਕਿ ਉਸਨੂੰ ਪਾਣੀ ਪਾਪਤ ਹੁੰਦਾ ਰਹੇ । ਕਈ ਥਾਂਵਾਂ ਤੇ ਮਨੁੱਖ ਨੇ ਨਦੀਆਂ ਤੇ ਬੰਨ ਬਣਾ ਕੇ ਆਪਣੇ ਲਾਭ ਲਈ ਨਹਿਰਾਂ ਕੱਢੀਆਂ ਹਨ । ਇਨ੍ਹਾਂ ਨਹਿਰਾਂ ਦੇ ਪਾਣੀ ਦਾ ਪ੍ਰਯੋਗ ਸਿੰਚਾਈ ਅਤੇ ਮਨੁੱਖ ਦੁਆਰਾ ਹੋਰ ਵਰਤੋਂ ਲਈ ਕੀਤਾ ਜਾਂਦਾ ਹੈ । ਸਿੰਚਾਈ ਸਾਧਨਾਂ ਦੇ ਵਿਸਤਾਰ ਨਾਲ ਖੇਤੀ ਵਿਚ ਇਕ ਨਵੀਂ ਕ੍ਰਾਂਤੀ ਆ ਗਈ ਹੈ ।
3. ਤਾਲਾਬ – ਤਾਲਾਬ ਜ਼ਿਆਦਾਤਰ ਉਨ੍ਹਾਂ ਖੇਤਰਾਂ ਵਿਚ ਪਾਏ ਜਾਂਦੇ ਹਨ, ਜਿੱਥੇ ਸਾਰਾ ਸਾਲ ਵਹਿਣ ਵਾਲੀਆਂ ਨਦੀਆਂ ਜਾਂ ਨਹਿਰਾਂ ਦੀ ਘਾਟ ਹੁੰਦੀ ਹੈ । ਇਨ੍ਹਾਂ ਭਾਗਾਂ ਵਿਚ ਜ਼ਮੀਨ ਹੇਠਲਾ ਪਾਣੀ ਵੀ ਬਹੁਤ ਡੂੰਘਾ ਹੁੰਦਾ ਹੈ ਜਿਸਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ । ਇਸ ਲਈ ਲੋਕ ਵਰਖਾ ਦੇ ਪਾਣੀ ਨੂੰ ਤਲਾਬਾਂ ਵਿਚ ਇਕੱਠਾ ਕਰ ਲੈਂਦੇ ਹਨ ਅਤੇ ਲੋੜ ਸਮੇਂ ਇਸਦੀ ਵਰਤੋਂ ਕਰ ਲੈਂਦੇ ਹਨ । ਦੱਖਣ ਭਾਰਤ ਵਿਚ ਤਾਲਾਬ ਲੋਕਾਂ ਲਈ ਬਹੁਤ ਵੱਡਾ ਪਾਣੀ ਦਾ ਸਾਧਨ ਹੈ ।
4. ਜ਼ਮੀਨ ਹੇਠਲਾ ਪਾਣੀ – ਜ਼ਮੀਨ ਹੇਠਲਾ ਪਾਣੀ ਮਨੁੱਖ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ । ਇਸਨੂੰ ਖੂਹਾਂ ਅਤੇ ਟਿਊਬਵੈੱਲਾਂ ਦੁਆਰਾ ਧਰਤੀ ਵਿਚੋਂ ਬਾਹਰ ਕੱਢਿਆ ਜਾਂਦਾ ਹੈ । ਇਹ ਪਾਣੀ ਮੁੱਖ ਤੌਰ ‘ਤੇ ਪੀਣ ਜਾਂ ਸਿੰਚਾਈ ਕਰਨ ਦੇ ਕੰਮ ਆਉਂਦਾ ਹੈ । ਜ਼ਮੀਨ ਹੇਠਲੇ ਪਾਣੀ ਦੀ ਮਾਤਰਾ ਚੱਟਾਨਾਂ ਦੀ ਬਨਾਵਟ ਅਤੇ ਉਸ ਦੇਸ਼ ਵਿਚ ਹੋਣ ਵਾਲੀ ਵਰਖਾ ਦੀ ਮਾਤਰਾ ‘ਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 2.
ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ? ਇਹ ਕਿਨ੍ਹਾਂ ਤੱਤਾਂ ‘ਤੇ ਨਿਰਭਰ ਕਰਦੀ ਹੈ ? ਕੋਈ ਚਾਰ ਕਿਸਮਾਂ ਦੀ ਕੁਦਰਤੀ ਬਨਸਪਤੀ ਦਾ ਵਰਣਨ ਕਰੋ ।
ਉੱਤਰ-
ਕੁਦਰਤੀ ਰੂਪ ਵਿਚ ਉੱਗਣ ਵਾਲੇ ਰੁੱਖ-ਪੌਦਿਆਂ ਨੂੰ ਕੁਦਰਤੀ ਬਨਸਪਤੀ ਕਹਿੰਦੇ ਹਨ । ਕੁਦਰਤੀ ਬਨਸਪਤੀ ਜਲਵਾਯੂ, ਮਿੱਟੀ ਅਤੇ ਜੈਵਿਕ ਤੱਤਾਂ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਿਚੋਂ ਜਲਵਾਯੂ ਸਭ ਤੋਂ ਮਹੱਤਵਪੂਰਨ ਤੱਤ ਹੈ ।
ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿਚ ਭਿੰਨ-ਭਿੰਨ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ । ਬਨਸਪਤੀ ਦੀਆਂ ਕਿਸਮਾਂ ਨੂੰ ਜਲਵਾਯੂ, ਮਿੱਟੀ ਦੀਆਂ ਕਿਸਮਾਂ, ਸਮੁੰਦਰ ਤਲ ਤੋਂ ਉੱਚਾਈ ਆਦਿ ਤੱਤ ਪ੍ਰਭਾਵਿਤ ਕਰਦੇ ਹਨ ।
ਭਾਰਤ ਦੀ ਬਨਸਪਤੀ ਦੀਆਂ ਕਿਸਮਾਂ – ਭਾਰਤ ਦੀ ਬਨਸਪਤੀ ਦੀਆਂ ਚਾਰ ਮੁੱਖ ਕਿਸਮਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਸਦਾਬਹਾਰ ਵਣ ਜੰਗਲ) – ਸਦਾਬਹਾਰ ਵਣ ਸਾਰਾ ਸਾਲ ਹਰੇ-ਭਰੇ ਰਹਿੰਦੇ ਹਨ । ਇਨ੍ਹਾਂ ਦੇ ਪੱਤੇ ਕਿਸੇ ਵੀ ਮੌਸਮ ਵਿਚ ਪੂਰੀ ਤਰ੍ਹਾਂ ਨਹੀਂ ਝੜਦੇ ਹਨ । ਸਦਾਬਹਾਰ ਬਨਸਪਤੀ ਵਧੇਰੇ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਹ ਜ਼ਿਆਦਾਤਰ ਦੱਖਣੀ ਭਾਰਤ ਦੇ ਪੱਛਮੀ ਤੱਟ, ਬੰਗਾਲ, ਅਸਾਮ ਦੇ ਉੱਤਰ-ਪੂਰਬ ਵਿਚ ਅਤੇ ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ‘ਤੇ ਪਾਈ ਜਾਂਦੀ ਹੈ । ਕਰਨਾਟਕ ਦੇ ਕੁੱਝ ਭਾਗਾਂ ਵਿਚ ਵੀ ਇਸ ਪ੍ਰਕਾਰ ਦੇ ਵਣ ਪਾਏ ਜਾਂਦੇ ਹਨ, ਇੱਥੇ ਮੁੜਦੀਆਂ ਹੋਈਆਂ ਮਾਨਸੂਨ ਪੌਣਾਂ ਵਰਖਾ ਕਰਦੀਆਂ ਹਨ ।ਹਿਮਾਲਿਆ ਦੀਆਂ ਢਲਾਨਾਂ ‘ਤੇ ਟੀਕ ਅਤੇ ਰੋਜ਼ਵੁੱਡ ਅਤੇ ਕਰਨਾਟਕ ਵਿਚ ਅਲਬਨੀ, ਨਿੰਮ ਅਤੇ ਇਮਲੀ ਆਦਿ ਦੇ ਦਰੱਖ਼ਤ ਮਿਲਦੇ ਹਨ ।
2. ਮਾਰੂਥਲੀ ਵਣ – ਮਾਰੂਥਲੀ ਬਨਸਪਤੀ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਵਰਖਾ ਘੱਟ ਹੋਣ ਦੇ ਕਾਰਨ ਇਹ ਬਨਸਪਤੀ ਬਹੁਤ ਹੀ ਵਿਰਲੀ ਹੁੰਦੀ ਹੈ । ਇਸ ਪ੍ਰਕਾਰ ਦੀ ਬਨਸਪਤੀ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਦੇ ਕੁੱਝ ਭਾਗਾਂ ਵਿਚ ਪਾਈ ਜਾਂਦੀ ਹੈ । ਇਨ੍ਹਾਂ ਵਣਾਂ ਵਿਚ ਖਜੂਰ, ਕੈਕਟਸ ਅਤੇ ਕੰਡੇਦਾਰ ਝਾੜੀਆਂ ਹੀ ਮਿਲਦੀਆਂ ਹਨ । ਵਧੀਆ ਲੱਕੜੀ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਤੋਂ ਇਸ ਪ੍ਰਕਾਰ ਦੀ ਬਨਸਪਤੀ ਵਧੇਰੇ ਮਹੱਤਵ ਨਹੀਂ ਰੱਖਦੀ ।
3. ਪਰਬਤੀ ਬਨਸਪਤੀ – ਪਰਬਤੀ ਬਨਸਪਤੀ ਪਰਬਤਾਂ ਦੀਆਂ ਢਲਾਣਾਂ ’ਤੇ ਮਿਲਦੀ ਹੈ | ਆਸਾਮ ਤੋਂ ਲੈ ਕੇ ਕਸ਼ਮੀਰ ਤਕ ਹਿਮਾਲਿਆ ਪਰਬਤ ਦੀਆਂ ਢਲਾਣਾਂ ਵਿਚ ਅਨੇਕ ਪ੍ਰਕਾਰ ਦੇ ਦਰੱਖ਼ਤ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀ ਲੱਕੜੀ ਬਹੁਤ ਹੀ ਉਪਯੋਗੀ ਹੁੰਦੀ ਹੈ । ਇੱਥੇ ਮਿਲਣ ਵਾਲੇ ਮੁੱਖ ਦਰੱਖ਼ਤ ਚੀਲ, ਦੇਵਦਾਰ, ਓਕ, ਅਖਰੋਟ, ਮੈਪਲ ਅਤੇ ਪਾਪੂਲਰ ਆਦਿ ਹਨ । ਇਨ੍ਹਾਂ ਦਰੱਖ਼ਤਾਂ ਦੀ ਲੱਕੜੀ ਹੋਰ ਵਧੀਆ ਕਿਸਮ ਦੀ ਹੁੰਦੀ ਹੈ । ਇਸਦਾ ਪ੍ਰਯੋਗ ਇਮਾਰਤਾਂ, ਰੇਲ ਦੇ ਡਿੱਬੇ, ਮਾਚਿਸ ਅਤੇ ਵਧੀਆ ਪ੍ਰਕਾਰ ਦਾ ਫਰਨੀਚਰ ਬਣਾਉਣ ਵਿਚ ਹੁੰਦਾ ਹੈ । ਪਰਬਤੀ ਬਨਸਪਤੀ ਦੀ ਪੇਟੀ ਵਿਚ ਕਈ ਪ੍ਰਕਾਰ ਦੇ ਫਲ ਜਿਵੇਂ ਸੇਬ, ਬਾਦਾਮ, ਅਖਰੋਟ ਅਤੇ ਆਲੂਬੁਖ਼ਾਰਾ ਆਦਿ ਵੀ ਮਿਲਦੇ ਹਨ ।
4. ਡੈਲਟਾਈ ਵਣ – ਡੈਲਟਾਈ ਵਣ ਸਮੁੰਦਰੀ ਤੱਟਾਂ ਦੇ ਨੇੜੇ ਮਿਲਦੇ ਹਨ । ਨਦੀਆਂ ਸਮੁੰਦਰਾਂ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਡੈਲਟਾ ਬਣਾਉਂਦੀਆਂ ਹਨ । ਇਨ੍ਹਾਂ ਡੈਲਟਿਆਂ ਵਿਚ ਉੱਗਣ ਵਾਲੀ ਬਨਸਪਤੀ ਨੂੰ ਹੀ ਡੈਲਟਾਈ ਵਣਾਂ ਦਾ ਨਾਂ ਦਿੱਤਾ ਜਾਂਦਾ ਹੈ । ਗੰਗਾ-ਬ੍ਰਹਮਪੁੱਤਰ ਜਾਂ ਦੱਖਣ ਭਾਰਤ ਦੀਆਂ ਕੁੱਝ ਨਦੀਆਂ ਦੇ ਡੈਲਟਾਈ ਭਾਗਾਂ ਵਿਚ ਇਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਇੱਥੇ ਸੁੰਦਰੀ, ਨੀਮਾ ਅਤੇ ਪਾਮ ਆਦਿ ਦੇ ਦਰੱਖ਼ਤ ਮਿਲਦੇ ਹਨ | ਸੁੰਦਰੀ ਦਰੱਖ਼ਤ ਦੀ ਲੱਕੜੀ, ਮਨੁੱਖ ਦੇ ਪ੍ਰਯੋਗ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ । ਇਸ ਪ੍ਰਕਾਰ ਦੀ ਬਨਸਪਤੀ ਵਿਚ ‘ਸੁੰਦਰੀ’ ਦਰੱਖ਼ਤ ਦੀ ਅਧਿਕਤਾ ਕਾਰਨ ਹੀ ਗੰਗਾ-ਬ੍ਰਹਮਪੁੱਤਰ ਡੈਲਟਾ ਨੂੰ ‘ਸੁੰਦਰ ਵਣ ਡੈਲਟਾ ਕਿਹਾ’ ਜਾਂਦਾ ਹੈ ।