Punjab State Board PSEB 8th Class Social Science Book Solutions History Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ Textbook Exercise Questions and Answers.
PSEB Solutions for Class 8 Social Science History Chapter 20 ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ
SST Guide for Class 8 PSEB ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ Textbook Questions and Answers
ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
‘ਆਨੰਦ ਮੱਠ’ ਨਾਵਲ ਕਿਸਨੇ ਲਿਖਿਆ ਸੀ ?
ਉੱਤਰ-
ਬੰਕਿਮ ਚੰਦਰ ਚੈਟਰਜੀ ਨੇ ।
ਪ੍ਰਸ਼ਨ 2.
ਲਘੂ-ਵਾਰਤਾ ਦੇ ਪ੍ਰਸਿੱਧ ਲੇਖਕਾਂ ਦੇ ਨਾਂ ਲਿਖੋ ।
ਉੱਤਰ-
ਲਘੂ-ਵਾਰਤਾ ਦੇ ਪ੍ਰਸਿੱਧ ਲੇਖਕ ਰਵਿੰਦਰ ਨਾਥ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਯਸ਼ਪਾਲ, ਜਤਿੰਦਰ ਕੁਮਾਰ, ਕ੍ਰਿਸ਼ਨ ਚੰਦਰ ਆਦਿ ਸਨ ।
ਪ੍ਰਸ਼ਨ 3.
ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖ਼ਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ ?
ਉੱਤਰ-
ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖ਼ਾਨਾ 1557 ਈ: ਵਿਚ ਪੁਰਤਗਾਲੀਆਂ ਦੁਆਰਾ ਸ਼ੁਰੂ ਕੀਤਾ ਗਿਆ ਸੀ ।
ਪ੍ਰਸ਼ਨ 4,
ਬਾਲ ਗੰਗਾਧਰ ਤਿਲਕ ਨੇ ਕਿਹੜੇ ਦੋ ਅਖ਼ਬਾਰ ਛਾਪਣੇ ਸ਼ੁਰੂ ਕੀਤੇ ਸਨ ?
ਉੱਤਰ-
ਮਰਾਠੀ ਭਾਸ਼ਾ ਵਿਚ ‘ਕੇਸਰੀ’ ਅਤੇ ਅੰਗਰੇਜ਼ੀ ਭਾਸ਼ਾ ਵਿਚ ‘ਮਰਾਠਾ’ ਨਾਮ ਦੇ ਅਖ਼ਬਾਰ ।
ਪ੍ਰਸ਼ਨ 5.
ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿਤਰਕਾਰਾਂ ਦੇ ਨਾਂ ਲਿਖੋ ।
ਉੱਤਰ-
ਜੀ. ਆਰ. ਸੰਤੋਸ਼, ਗੁਲਾਮ ਸ਼ੇਖ਼, ਸ਼ਾਂਤੀ ਦੇਵ ਆਦਿ ।
ਪ੍ਰਸ਼ਨ 6.
ਮਦਰਾਸ ਕਲਾ ਸਕੂਲ ਦੇ ਪ੍ਰਸਿੱਧ ਕਲਾਕਾਰਾਂ ਦੇ ਨਾਂ ਲਿਖੋ ।
ਉੱਤਰ-
ਸਤੀਸ਼ ਗੁਜਰਾਲ, ਰਾਮ ਕੁਮਾਰ ਅਤੇ ਕੇ. ਜੀ. ਸੁਬਰਾਮਨੀਅਮ ।
ਪ੍ਰਸ਼ਨ 7.
19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਵਿਚ ਸਾਹਿਤ ਦਾ ਕੀ ਵਿਕਾਸ ਹੋਇਆ ?
ਉੱਤਰ-
19 ਅਤੇ 20ਵੀਂ ਸਦੀ ਦੇ ਆਰੰਭ ਵਿਚ ਸਾਹਿਤ ਦੇ ਹਰ ਖੇਤਰ ਵਿਚ ਵਿਕਾਸ ਹੋਇਆ, ਜਿਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਨਾਵਲ, ਕਹਾਣੀ ਆਦਿ ਅਤੇ ਕਥਾ ਸਾਹਿਤ-
- ਬੰਗਾਲੀ ਸਾਹਿਤ ਦੇ ਮੁੱਖ ਲੇਖਕ ਬੰਕਿਮ ਚੰਦਰ ਚੈਟਰਜੀ, ਮਾਈਕਲ ਮਧੁਸੂਦਨ ਦੱਤਾ, ਸ਼ਰਤ ਚੰਦਰ ਚੈਟਰਜੀ ਆਦਿ ਸਨ । ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਆਨੰਦ ਮੱਠ’ ਨੂੰ ਬੰਗਾਲੀ ਦੇਸ਼-ਪ੍ਰੇਮ ਦੀ ਬਾਈਬਲ ਕਿਹਾ ਜਾਂਦਾ ਹੈ ।
- ਮੁਨਸ਼ੀ ਪ੍ਰੇਮ ਚੰਦ ਨੇ ਆਪਣੇ ਨਾਵਲਾਂ ‘ਗੋਦਾਨ’ ਅਤੇ ‘ਰੰਗ-ਭੂਮੀ ਵਿਚ ਅੰਗਰੇਜ਼ੀ ਸਰਕਾਰ ਦੁਆਰਾ ਕਿਸਾਨਾਂ ਦੇ ਸ਼ੋਸ਼ਣ ‘ਤੇ ਪ੍ਰਕਾਸ਼ ਪਾਇਆ ਹੈ । ਉਨ੍ਹਾਂ ਨੇ ਉਰਦੂ ਅਤੇ ਹਿੰਦੀ ਵਿਚ ਹੋਰ ਵੀ ਕਈ ਨਾਵਲ ਲਿਖੇ ।
- ਹੇਮ ਚੰਦਰ ਬੈਨਰਜੀ, ਦੀਨ ਬੰਧੂ ਮਿੱਤਰ, ਰਵਿੰਦਰ ਨਾਥ ਟੈਗੋਰ ਆਦਿ ਲੇਖਕਾਂ ਨੇ ਦੇਸ਼-ਪ੍ਰੇਮ ਦੀਆਂ ਰਚਨਾਵਾਂ ਲਿਖੀਆਂ ।
2. ਕਾਵਿ-ਰਚਨਾ – ਯੂਰਪ ਦੇ ਸਾਹਿਤ ਦੇ ਸੰਪਰਕ ਵਿਚ ਆਉਣ ਦੇ ਪਿੱਛੋਂ ਭਾਰਤੀ ਕਾਵਿ-ਰਚਨਾ ਵਿਚ ਰੁਮਾਂਸਵਾਦ ਦਾ ਆਰੰਭ ਹੋਇਆ | ਪਰੰਤੂ ਭਾਰਤੀ ਕਾਵਿ-ਰਚਨਾ ਵਿਚ ਰਾਸ਼ਟਰਵਾਦ ਅਤੇ ਰਾਸ਼ਟਰੀ ਅੰਦੋਲਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ । ਕਾਵਿ-ਰਚਨਾ ਨੂੰ ਖੁਸ਼ਹਾਲ ਬਣਾਉਣ ਵਾਲੇ ਪ੍ਰਸਿੱਧ ਕਵੀ ਰਵਿੰਦਰ ਨਾਥ ਟੈਗੋਰ ਬੰਗਲਾ), ਇਕਬਾਲ (ਉਰਦੂ), ਕੇਸ਼ਵ ਸੁਤ ਮਰਾਠੀ), ਸੁਬਰਾਮਣੀਅਮ ਭਾਰਤੀ (ਤਮਿਲ) ਆਦਿ ਹਨ ।
3. ਨਾਟਕ ਅਤੇ ਸਿਨੇਮਾ – ਭਾਰਤੀ ਨਾਟਕਕਾਰਾਂ ਅਤੇ ਕਲਾਕਾਰਾਂ ਨੇ ਪੂਰਬੀ ਅਤੇ ਪੱਛਮੀ ਸ਼ੈਲੀ ਨੂੰ ਇਕ ਕਰਨ ਦਾ ਯਤਨ ਕੀਤਾ । ਇਸ ਕਾਲ ਦੇ ਪ੍ਰਸਿੱਧ ਨਾਟਕਕਾਰ ਸਨ-ਗਿਰੀਸ਼ ਕਾਰਨੰਦ (ਕੰਨੜ), ਵਿਜੇ ਤੇਂਦੁਲਕਰ (ਮਰਾਠੀ) ਅਤੇ ਮੁਲਖ ਰਾਜ ਆਨੰਦ ਅਤੇ ਆਰ.ਕੇ. ਨਰਾਇਣ (ਅੰਗਰੇਜ਼ੀ) ਰਵਿੰਦਰ ਨਾਥ ਟੈਗੋਰ ਨੇ ਆਪਣੀਆਂ ਰਚਨਾਵਾਂ ਵਿਚ ਰਾਸ਼ਟਰੀ ਜਾਗ੍ਰਿਤੀ ਅਤੇ ਅੰਤਰ-ਰਾਸ਼ਟਰੀ ਮਾਨਵਵਾਦ ‘ਤੇ ਜ਼ੋਰ ਦਿੱਤਾ ।
ਪ੍ਰਸ਼ਨ 8.
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਚਿਤਰਕਾਰੀ ਉੱਤੇ ਨੋਟ ਲਿਖੋ ।
ਉੱਤਰ-
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਵਿਭਿੰਨ ਕਲਾ-ਸਕੂਲਾਂ ਅਤੇ ਕਲਾ-ਗਰੁੱਪਾਂ ਦੁਆਰਾ ਚਿਤਰਕਾਰੀ ਨੂੰ ਨਵਾਂ ਰੂਪ ਮਿਲਿਆ ਜਿਸਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
- ਰਾਜ ਰਵੀ ਵਰਮਾ ਨੇ ਯੂਰਪੀ-ਪ੍ਰਕਿਰਤੀਵਾਦ ਨੂੰ ਭਾਰਤੀ ਪੌਰਾਣਿਕ ਕਥਾਵਾਂ ਦੇ ਨਾਲ ਮਿਲਾ ਕੇ ਚਿਤਰਿਤ ਕੀਤਾ ।
- ਬੰਗਾਲ ਕਲਾ ਸਕੂਲ ਦੇ ਚਿੱਤਰਕਾਰਾਂ ਰਵਿੰਦਰ ਨਾਥ ਟੈਗੋਰ, ਹਾਵੈਲ ਕੁਮਾਰ ਸਵਾਮੀ ਨੇ ਭਾਰਤੀ ਪੌਰਾਣਿਕ ਕਥਾਵਾਂ, ਮਹਾਕਾਵਾਂ ਅਤੇ ਪੁਰਾਤਨ ਸਾਹਿਤ ‘ਤੇ ਆਧਾਰਿਤ ਚਿਤਰ ਬਣਾਏ !
- ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਦੇ ਚਿਤਰ ਆਧੁਨਿਕ ਯੁਰਪੀ ਕਲਾ, ਆਧੁਨਿਕ ਜੀਵ-ਆਤਮਾ ਅਤੇ ਹਾਵ-ਭਾਵਾਂ ਤੋਂ ਵਧੇਰੇ ਪ੍ਰਭਾਵਿਤ ਹਨ । ਜਾਰਜ ਕੀਟ ਦੁਆਰਾ ਪ੍ਰਯੋਗ ਕੀਤੀ ਗਈ ਰੰਗ-ਯੋਜਨਾ ਬਹੁਤ ਹੀ ਪ੍ਰਭਾਵਸ਼ਾਲੀ ਹੈ ।
- ਰਵਿੰਦਰ ਨਾਥ ਟੈਗੋਰ ਨੇ ਜਲ ਰੰਗਾਂ ਅਤੇ ਰੰਗਦਾਰ ਚਾਕ ਨਾਲ ਸੁੰਦਰ ਚਿਤਰ ਬਣਾਏ ।
- ਮੁੰਬਈ ਦੇ ਪ੍ਰਸਿੱਧ ਕਲਾਕਾਰਾਂ ਦੇ ਬਣਾਏ ਫੁੱਲਾਂ ਅਤੇ ਇਸਤਰੀਆਂ ਦੇ ਚਿੱਤਰ ਆਪਣੇ ਰੰਗਾਂ ਦੇ ਕਾਰਨ ਬਹੁਤ ਹੀ ਸੁੰਦਰ ਬਣੇ ਹਨ । ਇਨ੍ਹਾਂ ਕਲਾਕਾਰਾਂ ਵਿਚ ਫਰਾਂਸਿਸ ਨਿਉਟਨ ਸ਼ਜ਼ਾ, ਕੇ. ਐੱਚ.ਅਰਾ, ਐੱਸ.ਕੇ. ਬੈਨਰ ਆਦਿ ਦੇ ਨਾਮ ਲਏ ਜਾ ਸਕਦੇ ਹਨ ।
ਇਸ ਦੇ ਇਲਾਵਾ ਬੜੌਦਾ ਯੂਨੀਵਰਸਿਟੀ ਸਕੂਲ ਆਫ਼ ਆਰਟਸ, ਮਦਰਾਸ ਕਲਾ ਸਕੂਲ ਅਤੇ ‘ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ’ ਦਾ ਵੀ ਚਿਤਰਕਲਾ ਨੂੰ ਹਰਮਨ ਪਿਆਰਾ ਬਣਾਉਣ ਵਿਚ ਕਾਫ਼ੀ ਯੋਗਦਾਨ ਰਿਹਾ ।
ਪ੍ਰਸ਼ਨ 9.
ਕਲਾਵਾਂ ਵਿਚ ਪਰਿਵਰਤਨ ਤੋਂ ਕੀ ਭਾਵ ਹੈ ?
ਉੱਤਰ-
ਕਲਾਵਾਂ ਵਿਚ ਵਿਸ਼ੇਸ਼ ਰੂਪ ਨਾਲ ਸੰਗੀਤ, ਨਾਚ ਅਤੇ ਨਾਟਕ ਆਦਿ ਸ਼ਾਮਿਲ ਹਨ । ਅੰਗਰੇਜ਼ਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਵਿਚ ਭਾਰਤ ਦਾ ਵਿਰਸਾ ਬਹੁਤ ਹੀ ਖੁਸ਼ਹਾਲ ਸੀ । ਸਾਡੇ ਦੇਸ਼ ਦਾ ਪੁਰਾਤਨ ਸੰਗੀਤ, ਹਿੰਦੁਸਤਾਨੀ ਅਤੇ ਕਰਨਾਟਕ ਸੰਗੀਤ ਸਕੂਲ ਭਾਰਤ ਦੇ ਇਸ ਖ਼ੁਸ਼ਹਾਲ ਵਿਰਸੇ ਦੇ ਉਦਾਹਰਨ ਹਨ ।
- ਸਾਡੇ ਦੇਸ਼ ਦੇ ਲੋਕ-ਸੰਗੀਤ ਅਤੇ ਨਾਚ, ਲੋਕਾਂ ਵਿਚ ਉਤਸ਼ਾਹ ਭਰ ਦਿੰਦੇ ਹਨ । ਇਨ੍ਹਾਂ ਵਿਚ ਸਾਡਾ ਪੁਰਾਣਾ ਭਾਰਤੀ ਨਾਚ, ਕਥਾਕਲੀ, ਕੁੱਚੀਪੁੜੀ ਅਤੇ ਕੱਥਕ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਲਏ ਜਾ ਸਕਦੇ ਹਨ ।
- ਰੰਗਮੰਚਾਂ ‘ਤੇ ਮੰਚਿਤ ਸਾਡੇ ਨਾਟਕ ਅਤੇ ਪੁਤਲੀਆਂ ਦੇ ਨਾਚ ਸਾਡੀ ਸੰਸਕ੍ਰਿਤੀ ਪਰੰਪਰਾ ਦੇ ਮਹੱਤਵਪੂਰਨ ਅੰਗ ਹਨ ।
- ਭਾਰਤ ਵਿਚ ਭਿੰਨ-ਭਿੰਨ ਪ੍ਰਕਾਰ ਦੇ ਸਾਜ਼-ਯੰਤਰ; ਜਿਵੇਂ ਕਿ-ਸਿਤਾਰ, ਢੋਲ, ਤੂੰਬੀ, ਸੁਰੰਗੀ, ਤਬਲਾ ਆਦਿ ਹਨ ਪ੍ਰਚੱਲਿਤ ਹਨ । ਬਾਂਸਰੀ, ਸ਼ਹਿਨਾਈ, ਅਲਗੋਜ਼ੇ ਆਦਿ ਹਵਾ ਵਾਲੇ ਸਾਜ਼-ਯੰਤਰ ਹਨ ।
ਭਾਰਤ ਦੇ ਮਹਾਨ ਕਲਾਕਾਰਾਂ, ਜਿਵੇਂ ਕਿ ਕੁਮਾਰ ਗੰਧਰਵ, ਰਵੀ ਸ਼ੰਕਰ, ਰੁਕਮਣੀ ਦੇਵੀ, ਰਾਗਿਣੀ ਦੇਵੀ, ਉਦੈ ਸ਼ੰਕਰ ਅਤੇ ਪੰਡਤ ਜਸਰਾਜ ਨੇ ਭਾਰਤੀ ਸੰਗੀਤ ਅਤੇ ਨਿਤ ਦੇ ਖੇਤਰ ਵਿਚ ਬੇਹੱਦ ਪ੍ਰਸਿੱਧੀ ਪ੍ਰਾਪਤ ਕੀਤੀ ।
PSEB 8th Class Social Science Guide ਕਲਾਵਾਂ : ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
‘ਬੰਦੇ ਮਾਤਰਮ’ ਨਾਂ ਦਾ ਰਾਸ਼ਟਰੀ ਗੀਤ ਕਿਹੜੇ ਨਾਵਲ ਤੋਂ ਲਿਆ ਗਿਆ ਹੈ ?
ਉੱਤਰ-
‘ਆਨੰਦਮੱਠ’ ਤੋਂ ।
ਪ੍ਰਸ਼ਨ 2.
ਬੰਕਿਮ ਚੰਦਰ ਚੈਟਰਜੀ ਦੇ ਕਿਹੜੇ ਨਾਵਲ ਨੂੰ ‘ਬੰਗਾਲੀ ਦੇਸ਼-ਪ੍ਰੇਮ ਦੀ ਬਾਈਬਲ’ ਕਿਹਾ ਜਾਂਦਾ ਹੈ ਅਤੇ ਕਿਉਂ ?
ਉੱਤਰ-
ਬੰਗਲਾ ਨਾਵਲ ‘ਆਨੰਦਮੱਠ’ ਨੂੰ, ਕਿਉਂਕਿ ਇਸ ਵਿਚ ਰਾਸ਼ਟਰ ਪ੍ਰੇਮ ਦੇ ਬਹੁਤ ਸਾਰੇ ਗੀਤ ਸ਼ਾਮਲ ਹਨ ।
ਪ੍ਰਸ਼ਨ 3.
ਮੁਨਸ਼ੀ ਪ੍ਰੇਮ ਚੰਦ ਦੇ ਕੋਈ ਦੋ ਪ੍ਰਸਿੱਧ ਨਾਵਲਾਂ ਦੇ ਨਾਂ ਦੱਸੋ ।
ਉੱਤਰ-
ਗੋਦਾਨ ਅਤੇ ਰੰਗ-ਭੂਮੀ ।
ਪ੍ਰਸ਼ਨ 4.
ਰਾਜਾ ਰਾਮ ਮੋਹਨ ਰਾਏ ਦੁਆਰਾ ਪ੍ਰਕਾਸ਼ਿਤ ਅਖ਼ਬਾਰਾਂ ਦੇ ਨਾਂ ਲਿਖੋ ।
ਉੱਤਰ-
ਸੰਵਾਦ-ਕੌਮਦੀ ਅਤੇ ਮਿਰਤ-ਉਲ-ਅਖ਼ਬਾਰ ।
ਪ੍ਰਸ਼ਨ 5.
ਰਾਜਾ ਰਵੀ ਵਰਮਾ ਕੌਣ ਸੀ ? ਕੀ ਤੁਸੀਂ ਦੱਸ ਸਕਦੇ ਹੋ ਕਿ ਉਹਨਾਂ ਦਾ ਸੰਬੰਧ ਕਲਾ ਦੇ ਕਿਸ ਖੇਤਰ ਤੋਂ ਸੀ ?
ਉੱਤਰ-
ਚਿੱਤਰਕਾਰੀ ਅਤੇ ਮੂਰਤੀਕਲਾ ।
ਪ੍ਰਸ਼ਨ 6.
ਰਵਿੰਦਰ ਨਾਥ ਟੈਗੋਰ ਨੇ ਕਲਾ-ਭਵਨ ਦੀ ਸਥਾਪਨਾ ਕਿੱਥੇ ਕੀਤੀ ?
ਉੱਤਰ-
ਸ਼ਾਂਤੀ ਨਿਕੇਤਨ ਵਿੱਚ ।
ਪ੍ਰਸ਼ਨ 7.
ਮਦਰਾਸ ਕਲਾ ਸਕੂਲ ਦੇ ਦੋ ਪ੍ਰਸਿੱਧ ਚਿੱਤਰਕਾਰਾਂ ਦੇ ਨਾਂ ਦੱਸੋ ।
ਉੱਤਰ-
ਡੀ. ਆਰ. ਚੌਧਰੀ ਅਤੇ ਕੇ.ਸੀ.ਐੱਸ. ਪਾਨੀਕਰ ।
ਪ੍ਰਸ਼ਨ 8.
ਹਵਾ ਵਾਲੇ ਤਿੰਨ ਸਾਜ਼ਾਂ ਯੰਤਰਾਂ ਦੇ ਨਾਮ ਲਿਖੋ ।
ਉੱਤਰ-
- ਬਾਂਸਰੀ
- ਸ਼ਹਿਨਾਈ
- ਅਲਗੋਜ਼ਾ ।
ਪ੍ਰਸ਼ਨ 9.
ਮੁੰਬਈ ਦੇ ‘ਪ੍ਰਿੰਸ ਆਫ਼ ਵੇਲਜ਼ ਮਿਊਜ਼ੀਅਮ’ ਦਾ ਆਧੁਨਿਕ ਨਾਂ ਕੀ ਹੈ ? ਇਹ ਕਿਹੜੇ ਭਵਨ ਦੇ ਨੇੜੇ ਸਥਿਤ ਹੈ ?
ਉੱਤਰ-
ਮੁੰਬਈ ਦੇ ‘ਪ੍ਰਿੰਸ ਆਫ਼ ਵੇਲਜ਼ ਮਿਊਜ਼ੀਅਮ’ ਦਾ ਆਧੁਨਿਕ ਨਾਂ ‘ਛੱਤਰਪਤੀ ਸ਼ਿਵਾ ਜੀ ਮਹਾਰਾਜ ਵਸਤੂ ਭੰਡਾਰ’ ਹੈ । ਇਹ ਗੇਟ ਵੇ ਆਫ਼ ਇੰਡੀਆ ਦੇ ਨੇੜੇ ਸਥਿਤ ਹੈ ।
ਪ੍ਰਸ਼ਨ 10.
ਗੇਟ ਵੇ ਆਫ਼ ਇੰਡੀਆ ਨੂੰ ਕਿਹੜੇ ਦੋ ਸ਼ਿਲਪਕਾਰਾਂ ਨੇ ਬਣਾਇਆ ਸੀ ?
ਉੱਤਰ-
ਜਾਰਜ ਵਿਲਟੇਟ ਅਤੇ ਉਸਦੇ ਮਿੱਤਰ ਜਾਨ ਬੇਗ ਨੇ ।
ਪ੍ਰਸ਼ਨ 11.
ਚੇਨੱਈ ਦੇ ਦੋ ਪ੍ਰਸਿੱਧ ਸਮੁੰਦਰੀ ਤੱਟਾਂ ਦੇ ਨਾਂ ਦੱਸੋ ।
ਉੱਤਰ-
ਮੈਰੀਨਾ ਅਤੇ ਵੀ.ਜੀ.ਬੀ. ਗੋਲਡਨ ਬੀਚ ।
ਪ੍ਰਸ਼ਨ 12.
ਚੇਨੱਈ ਦੀ ‘ਵਾਰ ਮੈਮੋਰੀਅਲ ਨਾਂ ਦੀ ਇਮਾਰਤ ਕਿਸ ਦੀ ਯਾਦ ਵਿਚ ਬਣਾਈ ਗਈ ਸੀ ?
ਉੱਤਰ-
ਪਹਿਲੇ ਵਿਸ਼ਵ-ਯੁੱਧ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਯਾਦ ਵਿਚ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
‘ਆਨੰਦ ਮੱਠ’ ਨਾਵਲ ਕਿਸਨੇ ਲਿਖਿਆ ?
(i) ਇਕਬਾਲ
(ii) ਰਵਿੰਦਰ ਨਾਥ ਟੈਗੋਰ
(iii) ਬੰਕਿਮ ਚੰਦਰ ਚੈਟਰਜੀ
(iv) ਮੁਨਸ਼ੀ ਪ੍ਰੇਮ ਚੰਦ ।
ਉੱਤਰ-
(iii) ਬੰਕਿਮ ਚੰਦਰ ਚੈਟਰਜੀ
ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖਾਨਾ ਸਥਾਪਿਤ ਕੀਤਾ-
(i) ਪੁਰਤਗਾਲੀਆਂ ਨੇ
(ii) ਫ਼ਰਾਂਸੀਸੀਆਂ ਨੇ
(iii) ਅੰਗਰੇਜ਼ਾਂ ਨੇ
(iv) ਡੱਚਾਂ ਨੇ ।
ਉੱਤਰ-
(i) ਪੁਰਤਗਾਲੀਆਂ ਨੇ
ਪ੍ਰਸ਼ਨ 3.
ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹਨ-
(i) ਜੀ.ਆਰ. ਸੰਤੋਸ਼
(ii) ਗੁਲਾਮ ਸ਼ੇਖ਼
(iii) ਸ਼ਾਂਤੀ ਦੇਵ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ
ਪ੍ਰਸ਼ਨ 4.
ਗੋਦਾਨ ਅਤੇ ਰੰਗ-ਭੂਮੀ ਦੇ ਲੇਖਕ ਹਨ-
(i) ਅਵਿੰਦਰ ਨਾਥ
(ii) ਰਵਿੰਦਰ ਨਾਥ ਟੈਗੋਰ
(iii) ਬੰਕਿਮ ਚੰਦਰ ਚੈਟਰਜੀ
(iv) ਮੁਨਸ਼ੀ ਪ੍ਰੇਮ ਚੰਦ ।
ਉੱਤਰ-
(iv) ਮੁਨਸ਼ੀ ਪ੍ਰੇਮ ਚੰਦ
ਪ੍ਰਸ਼ਨ 5.
ਜਾਰਜ ਵਿਲਟੇਟ ਅਤੇ ਉਸਦੇ ਮਿੱਤਰ ਜਾਂਨ ਬੇਗ ਨੇ ਹੇਠਾਂ ਲਿਖੇ ਭਵਨ ਦਾ ਨਿਰਮਾਣ ਕੀਤਾ-
(i) ਇੰਡੀਆ ਗੇਟ
(ii) ਚਰਚ ਗੇਟ
(iii) ਲਾਹੌਰੀ ਗੇਟ
(iv) ਗੇਟ ਵੇ ਆਫ਼ ਇੰਡੀਆ ।
ਉੱਤਰ-
(iv) ਗੇਟ ਵੇ ਆਫ਼ ਇੰਡੀਆ
ਪ੍ਰਸ਼ਨ 6.
‘ਬੰਦੇ ਮਾਤਰਮ’ ਗੀਤ ਕਿਸ ਨੇ ਲਿਖਿਆ ?
(i) ਮੁਨਸ਼ੀ ਪ੍ਰੇਮ ਚੰਦ
(ii) ਰਵਿੰਦਰ ਨਾਥ ਟੈਗੋਰ
(iii) ਬੰਕਿਮ ਚੰਦਰ ਚੈਟਰਜੀ
(iv) ਵੀਰ ਸਲਿੰਗਮ ।
ਉੱਤਰ-
(iii) ਬੰਕਿਮ ਚੰਦਰ ਚੈਟਰਜੀ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-
1. ………………….. ਵਿੱਚ ਬੰਗਾਲੀ ਭਾਸ਼ਾ ਵਿਚ ਬਹੁਤ ਸਾਰਾ ਸਾਹਿਤ ਲਿਖਿਆ ਗਿਆ ।
2. ‘ਬੰਦੇ ਮਾਤਰਮ’ ਦਾ ਰਾਸ਼ਟਰੀ ਗੀਤ ……………………… ਨੇ ਲਿਖਿਆ ।
3. ਮੁਨਸ਼ੀ ਪ੍ਰੇਮ ਚੰਦ ਨੇ ………………. ਅਤੇ ………………….. ਭਾਸ਼ਾ ਵਿਚ ਨਾਵਲ ਲਿਖੇ ।
4. ਅੰਮ੍ਰਿਤਾ ਸ਼ੇਰਗਿੱਲ ਅਤੇ ……………….. ਸਿੱਧ ਭਾਰਤੀ ਚਿੱਤਰਕਾਰ ਸਨ ।
ਉੱਤਰ-
1. 19ਵੀਂ ਸਦੀ
2. ਬੰਕਿਮ ਚੰਦਰ ਚੈਟਰਜੀ
3. ਉਰਦੂ, ਹਿੰਦੀ
4. ਜਾਰਜ ਕੀਟ ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. ਪ੍ਰਿੰਸ ਆਫ਼ ਵੇਲਜ਼ ਮਿਊਜੀਅਮ ਨੂੰ ਅੱਜ-ਕਲ੍ਹ ਛੱਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਹਿਲਯ’ ਵੀ ਕਿਹਾ ਜਾਂਦਾ ਹੈ। 2. ਮੈਰੀਨਾ ਸਮੁੰਦਰੀ ਕਿਨਾਰਾ 10 ਕਿਲੋਮੀਟਰ ਲੰਬਾ ਹੈ । 3. ਵਾਰ ਮੈਮੋਰੀਅਲ (ਯਾਦਗਰ) ਸੰਸਾਰ ਦੀ ਪਹਿਲੀ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਬਣਾਈ ਗਈ । 4. ਅੱਜ-ਕਲ੍ਹ ਫੋਰਟ ਸੇਂਟ ਜਾਰਜ ਇਮਾਰਤ ਵਿਚ ਤਾਮਿਲਨਾਡੂ ਰਾਜ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ
ਦਫ਼ਤਰ ਹਨ ।
ਉੱਤਰ-
1. (√)
2. (×)
3. (√)
4. (√)
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਸ਼ੁਰੂ ਤਕ ਨਾਵਲ ਦੇ ਖੇਤਰ ਵਿਚ ਹੋਏ ਵਿਕਾਸ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਕਾਲ ਵਿਚ ਬੰਕਿਮ ਚੰਦਰ ਚੈਟਰਜੀ, ਮਾਈਕਲ ਮਧੁਸੂਦਨ ਦੱਤਾ ਅਤੇ ਸ਼ਰਤ ਚੰਦਰ ਚੈਟਰਜੀ ਬੰਗਾਲੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਸਨ । ਬੰਕਿਮ ਚੰਦਰ ਚੈਟਰਜੀ ਨੇ ਬੰਗਲਾ ਭਾਸ਼ਾ ਵਿਚ ਇਕ ਪ੍ਰਸਿੱਧ ਨਾਵਲ ‘ਆਨੰਦ ਮੱਠ’ ਲਿਖਿਆ । ਇਸ ਵਿਚ ਕਈ ਗੀਤ ਹਨ । ਇਸ ਵਿਚ ਸਾਡਾ ‘ਰਾਸ਼ਟਰੀ ਗੀਤ ਵੀ ਸ਼ਾਮਿਲ ਹੈ । ਇਸ ਨਾਵਲ ਨੂੰ ਵਰਤਮਾਨ ‘ਬੰਗਾਲੀ ਦੇਸ਼-ਪ੍ਰੇਮ ਦੀ ਬਾਈਬਲ’ ਕਿਹਾ ਜਾਂਦਾ ਹੈ ।
ਮੁਨਸ਼ੀ ਪ੍ਰੇਮ ਚੰਦ, ਬੈਨਰਜੀ, ਦੀਨ ਬੰਧੁ ਮਿੱਤਰ, ਰੰਗ ਲਾਲ, ਕੇਸ਼ਵ ਚੰਦਰ ਸੇਨ, ਰਵਿੰਦਰ ਨਾਥ ਟੈਗੋਰ (ਠਾਕੁਰ) ਆਦਿ ਵਿਦਵਾਨਾਂ ਦੀਆਂ ਰਚਨਾਵਾਂ ਨੇ ਵੀ ਲੋਕਾਂ ਦੇ ਦਿਲਾਂ ਵਿਚ ਦੇਸ਼-ਪ੍ਰੇਮ ਦੀਆਂ ਭਾਵਨਾਵਾਂ ਕੁੱਟ-ਕੁੱਟ ਕੇ ਭਰ ਦਿੱਤੀਆਂ ਸਨ ।
ਪ੍ਰਸ਼ਨ 2.
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਕਾਵਿ-ਰਚਨਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਯੂਰਪ ਦੇ ਸਾਹਿਤ ਦੇ ਸੰਪਰਕ ਵਿਚ ਆਉਣ ਦੇ ਬਾਅਦ ਭਾਰਤੀ ਕਾਵਿ-ਰਚਨਾ ਵਿਚ ਰੋਮਾਂਸਵਾਦ ਦਾ ਆਰੰਭ ਹੋਇਆ । ਪਰੰਤੂ ਭਾਰਤੀ ਕਾਵਿ-ਰਚਨਾ ਨੇ ਰਾਸ਼ਟਰਵਾਦ ਅਤੇ ਰਾਸ਼ਟਰੀ ਅੰਦੋਲਨ ’ਤੇ ਅਧਿਕ ਜ਼ੋਰ ਦਿੱਤਾ | ਭਾਰਤ ਦੇ ਪ੍ਰਸਿੱਧ ਕਵੀ ਰਵਿੰਦਰ ਨਾਥ ਟੈਗੋਰ (ਬੰਗਾਲੀ), ਇਕਬਾਲ (ਉਰਦੂ, ਕਾਜ਼ੀ ਨਜ਼ਰੁਲ ਇਸਲਾਮ ਬੰਗਾਲੀ), ਕੇਸ਼ਵ ਸੁਤ (ਮਰਾਠੀ), ਸੁਬਰਾਮਨੀਅਮ ਭਾਰਤੀ (ਤਾਮਿਲ), ਆਦਿ ਹਨ । 1936 ਈ: ਦੇ ਪਿੱਛੋਂ ਦੀ ਕਾਵਿ-ਰਚਨਾ ਵਿਚ ਲੋਕਾਂ ਦੇ ਰੋਜ਼ਾਨਾਂ ਦੇ ਜੀਵਨ ਅਤੇ ਉਨ੍ਹਾਂ ਦੇ ਕਸ਼ਟਾਂ ਦਾ ਵਰਣਨ ਮਿਲਦਾ ਹੈ । ਫ਼ੌਜ ਅਤੇ ਮੇਜ਼ (ਉਰਦੂ), ਜੀਵਨ ਨੰਦ ਦਾਸ ਬੰਗਾਲੀ), ਆਗੇ ਅਤੇ ਮੁਕਤੀ ਬੋਧ (ਹਿੰਦੀ), ਆਦਿ ਕਵੀਆਂ ਨੇ ਨਵੀਂ ਕਾਵਿ-ਰਚਨਾ ਪੇਸ਼ ਕੀਤੀ । ਸੁਤੰਤਰਤਾ ਪ੍ਰਾਪਤੀ ਦੇ ਬਾਅਦ ਨਵੀਂ ਕਾਵਿ-ਰਚਨਾ ਰਘੁਬੀਰ ਸਹਾਇ, ਕੇਦਾਰਨਾਥ ਸਿੰਘ (ਹਿੰਦੀ, ਸ਼ਕਤੀ ਚਟੋਪਾਧਿਆਏ (ਬੰਗਾਲੀ) ਆਦਿ ਕਵੀਆਂ ਦੁਆਰਾ ਕੀਤੀ ਗਈ ।
ਪ੍ਰਸ਼ਨ 3.
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਨਾਟਕ ਅਤੇ ਸਿਨੇਮਾ ਦੇ ਖੇਤਰ ਵਿਚ ਕੀ ਵਿਕਾਸ ਹੋਇਆ ?
ਉੱਤਰ-
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਆਰੰਭ ਤਕ ਭਾਰਤੀ ਕਲਾਕਾਰਾਂ ਅਤੇ ਨਾਟਕਕਾਰਾਂ ਨੇ ਨਾਟਕ ਪੇਸ਼ਕਾਰੀ ਵਿਚ ਪੱਛਮੀ ਅਤੇ ਪੂਰਬੀ ਸ਼ੈਲੀਆਂ ਨੂੰ ਸੁਮੇਲ ਕਰਨ ਦਾ ਯਤਨ ਕੀਤਾ | ਸਿਨੇਮਾ ਸੰਗਠਨ ਨੇ ਨਾਟਕ ਅਤੇ ਸਿਨੇਮਾ ਦੀ ਰੁਚੀ ਪੈਦਾ ਕਰਨ ਲਈ ਮਹੱਤਵਪੂਰਨ ਯੋਗਦਾਨ ਕੀਤਾ । ਗਿਰੀਸ਼ ਕਾਰਨੰਦ ਕੰਨੜ, ਵਿਜੇ ਤੇਂਦੁਲਕਰ (ਮਰਾਠੀ) ਆਦਿ ਇਸ ਕਾਲ ਦੇ ਪ੍ਰਸਿੱਧ ਨਾਟਕਕਾਰ ਹਨ । ਮੁਲਖ ਰਾਜ ਆਨੰਦ, ਰਾਜਾ ਰਾਓ, ਆਰ. ਕੇ. ਨਰਾਇਣ ਨੇ ਅੰਗਰੇਜ਼ੀ ਭਾਸ਼ਾ ਵਿਚ ਨਾਟਕ ਲਿਖੇ ।
ਰਵਿੰਦਰ ਨਾਥ ਟੈਗੋਰ ਵੀ ਇਸ ਕਾਲ ਦੇ ਪ੍ਰਸਿੱਧ ਨਾਟਕਕਾਰ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਪ੍ਰਾਚੀਨ ਭਾਰਤੀ ਪਰੰਪਰਾਵਾਂ ਅਤੇ ਯੂਰਪ ਦੀ ਨਵ-ਜਾਗਿਤੀ ਦਾ ਸੁੰਦਰ ਮਿਸ਼ਰਣ ਮਿਲਦਾ ਹੈ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦੁਆਰਾ ਰਾਸ਼ਟਰੀ ਜਾਗ੍ਰਿਤੀ ਲਿਆਉਣ ਅਤੇ ਅੰਤਰ-ਰਾਸ਼ਟਰੀ ਮਾਨਵਵਾਦ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਹੈ ।
ਪ੍ਰਸ਼ਨ 4.
ਫੋਰਟ ਸੇਂਟ ਜਾਰਜ ‘ਤੇ ਨੋਟ ਲਿਖੋ ।
ਉੱਤਰ-
ਫੋਰਟ ਸੇਂਟ ਜਾਰਜ ਚੇਨੱਈ ਵਿਚ ਸਥਿਤ ਹੈ । ਇਹ ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਸੀ । ਇਸਦਾ ਨਿਰਮਾਣ 1639 ਈ: ਵਿਚ ਹੋਇਆ ਸੀ । ਇਸਦਾ ਨਾਂ ਸੇਂਟ ਜਾਰਜ ਦੇ ਨਾਂ ‘ਤੇ ਰੱਖਿਆ ਗਿਆ ਸੀ । ਜਲਦੀ ਹੀ ਇਹ ਕਿਲ੍ਹਾ ਅੰਗਰੇਜ਼ਾਂ ਦੀਆਂ ਵਪਾਰਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ | ਕਰਨਾਟਕ ਖੇਤਰ ਵਿਚ ਅੰਗਰੇਜ਼ਾਂ ਦਾ ਪ੍ਰਭਾਵ ਸਥਾਪਿਤ ਕਰਨ ਵਿਚ ਇਸਦਾ ਕਾਫ਼ੀ ਯੋਗਦਾਨ ਰਿਹਾ । ਅੱਜ-ਕਲ੍ਹ ਇਸ ਭਵਨ ਵਿਚ ਤਾਮਿਲਨਾਡੂ ਰਾਜੇ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ ਦਫ਼ਤਰ ਸਥਿਤ ਹਨ । ਇਸ ਕਿਲ੍ਹੇ ਦੀ ਚਾਰ-ਦੀਵਾਰੀ ਉੱਤੇ ਟੀਪੂ ਸੁਲਤਾਨ ਦੇ ਚਿਤਰ ਅੱਜ ਵੀ ਮੌਜੂਦ ਹਨ ਜੋ ਇਸ ਦੀ ਸ਼ੋਭਾ ਵਧਾਉਂਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਚਿੱਤਰਕਾਰੀ ਕਲਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
19ਵੀਂ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਕਲਾ-ਸਕੂਲਾਂ ਅਤੇ ਕਲਾ-ਗਰੁੱਪਾਂ ਦੁਆਰਾ ਭਾਰਤੀ ਚਿੱਤਰਕਲਾ ਦੇ ਖੇਤਰ ਵਿਚ ਕੋਈ ਪਰਿਵਰਤਨ ਆਏ । ਇਸਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਰਾਜਾ ਰਵੀ ਵਰਮਾ – ਰਾਜਾ ਰਵੀ ਵਰਮਾ ਚਿੱਤਰਕਲਾ ਵਿਚ ਅਤਿ ਨਿਪੁੰਨ ਸੀ । ਉਹ ਕੇਵਲ ਚਿੱਤਰਕਲਾ ਵਿਚ ਹੀ ਨਹੀਂ, ਸਗੋਂ ਮੂਰਤੀਆਂ ਬਣਾਉਣ ਵਿਚ ਵੀ ਮਾਹਿਰ ਸੀ ।ਉਸ ਨੇ ਯੂਰਪੀ ਪ੍ਰਕਿਰਤੀਵਾਦ ਨੂੰ ਭਾਰਤੀ ਪੌਰਾਣਿਕ-ਕਥਾ ਅਤੇ ਕਿੱਸਿਆਂ (ਕਹਾਣੀਆਂ) ਦੇ ਨਾਲ ਮਿਲਾ ਕੇ ਚਿਤਰਿਤ ਕੀਤਾ । ਉਸ ਦੁਆਰਾ ਬਣਾਏ ਗਏ ਚਿੱਤਰ ਭਾਰਤ ਦੇ ਮਹਾਂਕਾਵਿ ਅਤੇ ਸੰਸਕ੍ਰਿਤ ਸਾਹਿਤ ਨਾਲ ਸੰਬੰਧਿਤ ਹਨ । ਉਸ ਨੇ ਭਾਰਤ ਦੇ ਅਤੀਤ ਕਾਲ ਨੂੰ ਚਿਤਰਾਂ ਦੇ ਮਾਧਿਅਮ ਰਾਹੀਂ ਪ੍ਰਟ ਕੀਤਾ ਹੈ ।
2. ਬੰਗਾਲ ਦਾ ਕਲਾ ਸਕੂਲ – ਰਵਿੰਦਰ ਨਾਥ ਟੈਗੋਰ ਅਤੇ ਹਾਵੇਲ ਕੁਮਾਰ ਸਵਾਮੀ ਨੇ ਬੰਗਾਲ ਕਲਾ-ਸਕੂਲ ਨੂੰ ਪ੍ਰਫੁੱਲਿਤ ਕਰਨ ਲਈ ਅਨੇਕ ਯਤਨ ਕੀਤੇ । ਇਸ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਨੇ ਭਾਰਤੀ ਪੌਰਾਣਿਕ-ਕਥਾਵਾਂ, ਮਹਾਂਕਾਵਾਂ ਅਤੇ ਪੁਰਾਣੇ ਸਾਹਿਤ ਉੱਤੇ ਆਧਾਰਿਤ ਚਿੱਤਰ ਬਣਾਏ । ਉਨ੍ਹਾਂ ਨੇ ਪਾਣੀ ਵਾਲੇ ਰੰਗਾਂ ਨਾਲ ਚਿਤਰ ਬਣਾਏ । ਰਵਿੰਦਰ ਨਾਥ ਟੈਗੋਰ ਨੇ ਜਾਪਾਨੀ ਤਕਨੀਕ ਵਿਚ ਪਾਣੀ ਵਾਲੇ ਰੰਗਾਂ ਦਾ ਉਪਯੋਗ ਕੀਤਾ । ਉਨ੍ਹਾਂ ਨੇ ਸ਼ਾਂਤੀ ਨਿਕੇਤਨ ਵਿਚ ਕਲਾ-ਭਵਨ ਦੀ ਸਥਾਪਨਾ ਕੀਤੀ ।
3. ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ – ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਵੀ ਪ੍ਰਸਿੱਧ ਭਾਰਤੀ ਚਿਤਰਕਾਰ ਸਨ । ਉਨ੍ਹਾਂ ਨੂੰ ਆਧੁਨਿਕ ਯੂਰਪੀ ਕਲਾ, ਆਧੁਨਿਕ ਜੀਵ-ਆਤਮਾ ਅਤੇ ਹਾਵ-ਭਾਵ ਦੇ ਬਾਰੇ ਕਾਫੀ ਜਾਣਕਾਰੀ ਸੀ । ਅੰਮ੍ਰਿਤਾ ਸ਼ੇਰਗਿੱਲ ਦੇ ਤੇਲ-ਚਿਤਰਾਂ ਦੇ ਸਿੱਟੇ ਭਿੰਨ-ਭਿੰਨ ਸਨ ਅਤੇ ਉਨ੍ਹਾਂ ਦੇ ਰੰਗ ਵਿਚਿੱਤਰ ਸਨ । ਪਰੰਤੂ ਉਨ੍ਹਾਂ ਵਿਚ ਭਾਰਤੀ ਔਰਤਾਂ ਦੀਆਂ ਆਕ੍ਰਿਤੀਆਂ ਬਣਾਈਆਂ ਗਈਆਂ ਸਨ । ਜਾਰਜ ਕੀਟ ਦੁਆਰਾ ਚਿੱਤਰਾਂ ਵਿਚ ਵਰਤੀ ਰੰਗ-ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਸੀ ।
4. ਰਵਿੰਦਰ ਨਾਥ ਟੈਗੋਰ – ਰਵਿੰਦਰ ਨਾਥ ਟੈਗੋਰ ਦੇ ਚਿਤਰ ਉਨ੍ਹਾਂ ਦੇ ਆਪਣੇ ਅਨੁਭਵ ਉੱਤੇ ਆਧਾਰਿਤ ਸਨ । ਉਨ੍ਹਾਂ ਨੇ ਪਾਣੀ ਵਾਲੇ ਰੰਗਾਂ ਅਤੇ ਰੰਗਦਾਰ ਚਾਕ ਨਾਲ ਰੇਖਾਕ੍ਰਿਤ ਅਨੇਕ ਚਿਤਰ ਬਣਾਏ ।
5. ਬੰਬਈ ਦੇ ਪ੍ਰਸਿੱਧ ਕਲਾਕਾਰ – ਫ਼ਰਾਂਸਿਸ ਨਿਊਟਨ ਸੁਜ਼ਾ ਇਸ ਸਕੂਲ ਦਾ ਇਕ ਪ੍ਰਸਿੱਧ ਕਲਾਕਾਰ ਸੀ । ਉਸ ਨੇ ਪ੍ਰਭਾਵਸ਼ਾਲੀ ਰੰਗਾਂ ਨਾਲ ਵੱਖ-ਵੱਖ ਨਮੂਨਿਆਂ ਮਾਡਲਾਂ) ਦੇ ਚਿਤਰ ਬਣਾਏ । ਕੇ.ਐੱਚ. ਅਰਾ ਦੁਆਰਾ ਬਣਾਏ ਗਏ ਫੁੱਲਾਂ ਅਤੇ ਨਾਰੀਆਂ ਦੇ ਚਿਤਰ ਆਪਣੇ ਰੰਗਾਂ ਅਤੇ ਵਿਲੱਖਣਤਾ ਦੇ ਕਾਰਨ ਪ੍ਰਸਿੱਧ ਹਨ । ਐੱਸ.ਕੇ. ਬੈਨਰ, ਐੱਚ.ਏ.ਰੀਡ ਅਤੇ ਐੱਮ.ਐੱਫ਼. ਹਸੈਨ ਆਦਿ ਬੰਬਈ ਦੇ ਹੋਰ ਪ੍ਰਸਿੱਧ ਚਿਤਰਕਾਰ ਹਨ ।
6. ਬੜੌਦਾ (ਵੜੋਦਰਾ) ਯੂਨੀਵਰਸਿਟੀ ਦਾ ਆਰਟ ਸਕੂਲ-ਜੀ.ਆਰ. ਸੰਤੋਸ਼, ਗੁਲਾਮ ਸ਼ੇਖ਼, ਸ਼ਾਂਤੀ ਦੇਵ ਆਦਿ ਇਸ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹਨ । ਹਰੇਕ ਕਲਾਕਾਰ ਦਾ ਚਿੱਤਰ ਬਣਾਉਣ ਦਾ ਆਪਣਾ ਹੀ ਢੰਗ ਹੈ; ਪਰੰਤੂ ਹਰੇਕ ਕਲਾਕਾਰ ਦੇ ਕੰਮ ਵਿਚ ਆਧੁਨਿਕਤਾ ਦੇ ਦਰਸ਼ਨ ਹੁੰਦੇ ਹਨ ।
7. ਮਦਰਾਸ ਦਾ ਕਲਾ ਸਕੂਲ-ਇਹ ਸਕੂਲ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਡੀ.ਆਰ. ਚੌਧਰੀ ਅਤੇ ਕੇ.ਸੀ.ਐੱਸ. ਪਟਿਕਾਰ ਦੇ ਮਾਰਗਦਰਸ਼ਨ ਵਿਚ ਪ੍ਰਫੁੱਲਿਤ ਹੋਇਆ । ਇਸ ਸਕੂਲ ਦੇ ਹੋਰ ਪ੍ਰਸਿੱਧ ਕਲਾਕਾਰ ਸਤੀਸ਼ ਗੁਜਰਾਲ, ਰਾਮਕੁਮਾਰ, ਕੇ.ਜੀ. ਸੁਬਰਾਮਨੀਅਮ ਹਨ ।
ਇਨ੍ਹਾਂ ਸਾਰਿਆਂ ਕਲਾ ਸਕੂਲਾਂ ਦੇ ਇਲਾਵਾ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿਚ ਆਧੁਨਿਕ ਕਲਾ ਦੇ ਨਮੂਨੇ ਦੇਖਣ ਨੂੰ ਮਿਲਦੇ ਹਨ । ਲਲਿਤ ਕਲਾ ਅਕੈਡਮੀ ਨੇ ਵਜ਼ੀਫ਼ੇ, ਗ੍ਰਾਂਟਾਂ (ਅਨੁਦਾਨ) ਆਦਿ ਪ੍ਰਦਾਨ ਕਰਕੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ ।
ਪ੍ਰਸ਼ਨ 2.
19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿਚ ਪ੍ਰੈੱਸ ਦੇ ਵਿਕਾਸ ਦਾ ਵਰਣਨ ਕਰੋ ! ਉੱਤਰ-ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤ ਵਿਚ ਕੋਈ ਪ੍ਰੈੱਸ (ਛਾਪਾਖ਼ਾਨਾ) ਨਹੀਂ ਸੀ । ਮੁਗ਼ਲਾਂ ਦੇ ਸ਼ਾਸਨ ਕਾਲ ਵਿਚ ਅਖ਼ਬਾਰ (ਸਮਾਚਾਰ-ਪੱਤਰ) ਹੱਥ ਨਾਲ ਲਿਖੇ ਹੁੰਦੇ ਸਨ, ਜਿਵੇਂ ਮੁਗ਼ਲ ਬਾਦਸ਼ਾਹ ਅਤੇ ਧੁਨੀ ਵਪਾਰੀ ਆਪਣੇ ਉਪਯੋਗ ਲਈ ਤਿਆਰ ਕਰਦੇ ਸਨ । ਭਾਰਤ ਵਿਚ ਸਭ ਤੋਂ ਪਹਿਲਾ ਛਾਪਾਖ਼ਾਨਾ 1557 ਈ: ਵਿਚ ਪੁਰਤਗਾਲੀਆਂ ਨੇ ਸਥਾਪਿਤ ਕੀਤਾ | ਪਰੰਤੂ ਉਨ੍ਹਾਂ ਦਾ ਉਦੇਸ਼ ਕੇਵਲ ਈਸਾਈ ਸਾਹਿਤ ਛਾਪ ਕੇ ਈਸਾਈ ਮਤ ਦਾ ਪ੍ਰਚਾਰ ਕਰਨਾ ਸੀ ।
(1) ਲਾਰਡ ਹੇਸਟਿੰਗਜ਼ ਦੀ ਪ੍ਰੈੱਸ ਸੰਬੰਧੀ ਉਧਾਰ ਨੀਤੀ ਦੇ ਕਾਰਨ ਕਲਕੱਤਾ ਅਤੇ ਦੂਸਰੇ ਨਗਰਾਂ ਵਿਚ ਕਈ ਸਮਾਚਾਰ-ਪੱਤਰ ਛਪਣ ਲੱਗੇ । ਇਕ ਪ੍ਰਸਿੱਧ ਪੱਤਰਕਾਰ ਜੇ.ਐੱਸ. ਨੇ 1818 ਈ: ਵਿਚ ‘ਕਲਕੱਤਾ ਜਨਰਲ’ ਨਾਮ ਦਾ ਸਮਾਚਾਰ ਪੱਤਰ ਛਾਪਣਾਂ ਸ਼ੁਰੂ ਕੀਤਾ । ਇਸ ਸਮੇਂ ਹੀ ਸੇਗਮਪੁਰ ਵਿਚ ਜੀ. ਸੀ. ਮਾਰਸ਼ਮੈਨ ਨੇ ‘ਦਰਪਨ’ ਅਤੇ ‘ਦਿਗ ਦਰਸ਼ਨ’ ਨਾਮ ਦੇ ਸਮਾਚਾਰ-ਪੱਤਰ ਛਪਾਉਣੇ ਸ਼ੁਰੂ ਕੀਤੇ ।
(2) 1821 ਈ: ਵਿਚ ਰਾਜਾ ਰਾਮ ਮੋਹਨ ਰਾਏ ਨੇ ਬੰਗਾਲੀ ਭਾਸ਼ਾ ਵਿਚ ‘ਸੰਵਾਦ ਕੌਮੁਦੀ’ ਅਤੇ 1822 ਈ: ਵਿਚ ਫ਼ਾਰਸੀ ਭਾਸ਼ਾ ਵਿਚ ‘ਮਿਰਤ-ਉਲ-ਅਖ਼ਬਾਰ’ ਨਾਮ ਦੇ ਦੋ ਸਮਾਚਾਰ-ਪੱਤਰ ਛਾਪਣੇ ਆਰੰਭ ਕੀਤੇ । ਇਸ ਸਮੇਂ ਫ਼ਰਦੁਨਜ਼ੀ ਮੁਰਜ਼ਬਾਨ ਨੇ ਗੁਜਰਾਤੀ ਭਾਸ਼ਾ ਵਿਚ ਬੰਬੇ ਸਮਾਚਾਰ ਨਾਂ ਦਾ ਸਮਾਚਾਰ-ਪੱਤਰ ਛਾਪਣਾ ਸ਼ੁਰੂ ਕੀਤਾ ।
1857 ਦੇ ਬਾਅਦ ਪ੍ਰੈੱਸ ਦਾ ਵਿਕਾਸ – 1857-58 ਈ: ਵਿਚ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਕਾਫ਼ੀ ਗਿਣਤੀ ਵਿਚ ਨਵੇਂ ਸਮਾਚਾਰ-ਪੱਤਰ ਛਪਣ ਲੱਗੇ । ਇਸ ਪਿੱਛੋਂ 1881-1907 ਈ: ਵਿਚ ਪ੍ਰੈੱਸ ਦਾ ਬਹੁਤ ਵਿਕਾਸ ਹੋਇਆ । ਉਦਾਹਰਨ ਦੇ ਤੌਰ ‘ਤੇ ਬਾਲ ਗੰਗਾਧਰ ਤਿਲਕ ਨੇ ਮਰਾਠੀ ਭਾਸ਼ਾ ਵਿਚ ‘ਕੇਸਰੀ’ ਅਤੇ ਅੰਗਰੇਜ਼ੀ ਭਾਸ਼ਾ ਵਿਚ ‘ਮਰਾਠਾ’ ਨਾਂ ਦੇ ਅਖ਼ਬਾਰ ਛਾਪਣੇ ਸ਼ੁਰੂ ਕੀਤੇ ਬੰਗਾਲ ਵਿਚ ਘੋਸ਼ ਭਰਾਵਾਂ ਦੇ ਯਤਨਾਂ ਨਾਲ ‘ਯੁਗਾਂਤਰ’ ਅਤੇ ‘ਬੰਦੇ ਮਾਤਰਮ’ ਨਾਂ ਦੇ ਸਮਾਚਾਰਪੱਤਰ ਛਪਣੇ ਸ਼ੁਰੂ ਹੋਏ ਜੋ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਅਵਾਜ਼ ਉਠਾਉਣ ਲੱਗੇ । ਇਸ ਕਾਲ ਵਿਚ ਕਈ ਮਾਸਿਕ ਪੱਤਰ ਵੀ ਛਪਣ ਲੱਗੇ । ਇਨ੍ਹਾਂ ਵਿਚੋਂ 1899 ਈ: ਤੋਂ ‘ਦੀ-ਹਿੰਦੁਸਤਾਨ-ਰਿਵਿਊ’ , 1900 ਈ: ਤੋਂ “ਦੀ-ਇੰਡੀਅਨ-ਰਿਵਿਊ ਅਤੇ 1907 ਈ: ਤੋਂ ‘ਦੀ-ਮਾਡਰਨ ਰਿਵਿਊ ਆਦਿ ਸ਼ਾਮਲ ਸਨ ।
ਪ੍ਰਸ਼ਨ 3.
ਵਿਸ਼ਾ-ਅਧਿਐਨ : ਮੁੰਬਈ ਅਤੇ ਚੇਨੱਈ ਦਾ ਵਰਣਨ ਕਰੋ ।
ਉੱਤਰ-
ਬੰਬਈ ਨੂੰ ਅੱਜ-ਕਲ੍ਹ ਮੁੰਬਈ ਅਤੇ ਮਦਰਾਸ ਨੂੰ ਚੇਨੱਈ ਕਿਹਾ ਜਾਂਦਾ ਹੈ । ਇਹ ਦੋਵੇਂ ਨਗਰ ਅੰਗਰੇਜ਼ੀ ਸ਼ਾਸਨ ਕਾਲ ਵਿਚ ਮੁੱਖ ਪੈਜ਼ੀਡੈਂਸੀਆਂ ਬਣ ਗਈਆਂ ਸਨ । ਜਲਦੀ ਹੀ ਇਹ ਨਗਰ ਰਾਜਨੀਤਿਕ, ਵਪਾਰਿਕ ਅਤੇ ਸਭਿਆਚਾਰਿਕ ਗਤੀਵਿਧੀਆਂ ਦੇ ਕੇਂਦਰ ਵੀ ਬਣ ਗਏ । ਇਨ੍ਹਾਂ ਦੋਵਾਂ ਨਗਰਾਂ ਨੇ ਲਲਿਤ ਕਲਾਵਾਂ (ਸੰਗੀਤ ਅਤੇ ਨਿਤ ਆਦਿ) ਵਿਚ ਬਹੁਤ ਅਧਿਕ ਉੱਨਤੀ ਕੀਤੀ ।
1. ਮੁੰਬਈ – ਬੰਬਈ, 1668 ਈ: ਵਿਚ ਈਸਟ ਇੰਡੀਆ ਕੰਪਨੀ ਦੇ ਅਧੀਨ ਰਾਜਨੀਤਿਕ ਅਤੇ ਵਪਾਰਕ ਗਤੀਵਿਧੀਆਂ ਦੇ ਸਥਾਨ ਉੱਤੇ ਸਭਿਆਚਾਰਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ । ਇਸ ਨਗਰ ਨੂੰ ਸ਼ਾਹੀ ਸੁਰੱਖਿਆ ਮਿਲਣ ਦੇ ਕਾਰਨ ਇੱਥੇ ਕਈ ਨਵੇਂ ਸਕੂਲ ਅਤੇ ਕਾਲਜ ਖੋਲ੍ਹੇ ਗਏ । ਸਾਰੀਆਂ ਲਲਿਤ ਕਲਾਵਾਂ-ਸੰਗੀਤ, ਨਾਚ ਅਤੇ ਨਾਟਕ ਦਾ ਸਰਵਪੱਖੀ ਵਿਕਾਸ ਹੋਇਆ | ਨਵੀਂ ਲੇਖਨ-ਕਲਾ ਦਾ ਵਿਕਾਸ ਹੋਣ ਦੇ ਨਾਲ ਸਾਹਿਤ ਦੇ ਖੇਤਰ ਵਿਚ ਤੇਜ਼ ਗਤੀ ਨਾਲ ਵਾਧਾ ਹੋਇਆ । ਇਸ ਦੇ ਇਲਾਵਾ ਸਾਹਿਤ, ਚਿਤਰਕਲਾ ਅਤੇ ਭਵਨ-ਨਿਰਮਾਣ ਕਲਾ ਦੀਆਂ ਨਵੀਆਂ ਸ਼ੈਲੀਆਂ ਦਾ ਵਿਕਾਸ ਹੋਇਆ ।
ਮੁੰਬਈ ਦੇ ਭਵਨ – ਮੁੰਬਈ ਦੇ ਭਵਨ-ਨਿਰਮਾਣ ਕਲਾ ਦੇ ਵੱਖ-ਵੱਖ ਨਮੂਨੇ ਅੱਜ ਵੀ ਸਾਨੂੰ ਉਪਨਿਵੇਸ਼ਵਾਦੀ (ਅੰਗਰੇਜ਼ੀ ਸ਼ਾਸਨਾਂ ਦੀ ਯਾਦ ਦਵਾਉਂਦੇ ਹਨ । ਇਹ ਸਾਰੇ ਭਵਨ ਭਾਰਤੀ ਯੂਰਪੀਅਨ ਸ਼ੈਲੀ ਵਿਚ ਬਣੇ ਹੋਏ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
(i) ਪਿੰਸ ਆਫ਼ ਵੇਲਜ਼ ਮਿਊਜ਼ੀਅਮ – ਪਿਸ ਆਫ਼ ਵੇਲਜ਼ ਮਿਊਜ਼ੀਅਮ ਨੂੰ ਅੱਜ-ਕਲ ਛੱਤਰਪਤੀ ਸ਼ਿਵਾ ਜੀ ਮਹਾਰਾਜ ਵਸਤੂ ਭੰਡਾਰ ਕਿਹਾ ਜਾਂਦਾ ਹੈ । ਇਹ ਗੇਟ ਵੇ ਆਫ਼ ਇੰਡੀਆ ਦੇ ਨੇੜੇ ਦੱਖਣੀ ਮੁੰਬਈ ਵਿਚ ਸਥਿਤ ਹੈ | ਇਸ ਨੂੰ 20ਵੀਂ ਸਦੀ ਦੇ ਸ਼ੁਰੂ ਵਿਚ ਪ੍ਰਿੰਸ ਆਫ਼ ਵੇਲਜ਼ ਅਤੇ ਬ੍ਰਿਟੇਨ ਦੇ ਸ਼ਾਸਕ ਐਡਵਰਡ ਸੱਤਵੇਂ ਦੀ ਭਾਰਤ ਯਾਤਰਾ ਦੀ ਯਾਦ ਵਿਚ ਬਣਾਇਆ ਗਿਆ ਸੀ । ਇਸ ਨੂੰ ਬਣਾਉਣ ਦਾ ਕੰਮ 1909 ਈ: ਵਿਚ ਇਕ ਪ੍ਰਸਿੱਧ ਸ਼ਿਲਪਕਾਰ ਜਾਰਜੇ ਵਿਲਟੇਟ ਨੂੰ ਸੌਂਪਿਆ ਗਿਆ ਸੀ । ਇਹ 1915 ਈ: ਵਿਚ ਬਣ ਕੇ ਤਿਆਰ ਹੋਇਆ । ਇਸ ਅਜਾਇਬ ਘਰ ਦੀ ਨਿਰਮਾਣ ਕਲਾ ਵਿਚ ਭਵਨ-ਨਿਰਮਾਣ ਸੰਬੰਧੀ ਕਈ ਤੱਤਾਂ ਦਾ ਸੁੰਦਰ ਮਿਸ਼ਰਣ ਹੈ । ਇਸ ਪ੍ਰਮੁੱਖ ਭਵਨ ਦੀਆਂ ਤਿੰਨ ਮੰਜ਼ਿਲਾਂ ਹਨ ਅਤੇ ਸਭ ਤੋਂ ਉੱਪਰ ਗੁੰਬਦ ਬਣਿਆ ਹੋਇਆ ਹੈ । ਇਹ ਗੁੰਬਦ ਆਗਰੇ ਦੇ ਤਾਜ ਮਹੱਲ ਦੇ ਗੁੰਬਦੇ ਨਾਲ ਮਿਲਦਾ-ਜੁਲਦਾ ਹੈ । ਇਸ ਦੇ ਬਾਹਰ ਨਿਕਲੀਆਂ ਹੋਈਆਂ ਬਾਲਕੋਨੀਆਂ ਅਤੇ ਜੁੜੇ ਹੋਏ ਫ਼ਰਸ਼ ਮੁਗ਼ਲਾਂ ਦੇ ਮਹੱਲਾਂ ਨਾਲ ਮੇਲ ਖਾਂਦੇ ਹਨ । ਇਸ ਅਜਾਇਬ ਘਰ ਵਿਚ ਸਿੰਧ ਘਾਟੀ ਦੀ ਸੱਭਿਅਤਾ ਦੀ ਕਾਰੀਗਰੀ ਦੇ ਨਮੂਨੇ ਅਤੇ ਪ੍ਰਾਚੀਨ ਭਾਰਤ ਦੇ ਸਮਾਰਕ ਦੇਖੇ ਜਾ ਸਕਦੇ ਹਨ ।
(ii) ਗੇਟ ਵੇ ਆਫ਼ ਇੰਡੀਆ – ਗੇਟ ਵੇ ਆਫ਼ ਇੰਡੀਆ ਅਰਬ ਸਾਗਰ ਦੇ ਤੱਟ ਉੱਤੇ ਪਿੰਸ ਆਫ਼ ਵੇਲਜ਼ ਮਿਊਜ਼ੀਅਮ ਦੇ ਨੇੜੇ ਸਥਿਤ ਹੈ । ਇਸ ਨੂੰ ਜਾਰਜ ਵਿਲਟੇਟ ਅਤੇ ਉਸਦੇ ਮਿੱਤਰ ਜਾਨ ਬੈਗ ਨੇ ਬਣਾਇਆ ਸੀ । ਇਸਦਾ ਨਿਰਮਾਣ 1911 ਈ: ਵਿਚ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦੀ ਭਾਰਤ ਵਿਚ ਦਿੱਲੀ ਦਰਬਾਰ ਯਾਤਰਾ ਦੀ ਯਾਦ ਵਿਚ ਬਣਾਇਆ ਗਿਆ ਸੀ ।
(iii) ਵਿਕਟੋਰੀਆ ਟਰਮੀਨਸ – ਵਿਕਟੋਰੀਆ ਟਰਮੀਨਸ 1888 ਈ: ਵਿਚ ਬਣਿਆ ਸੀ । ਹੁਣ ਇਹ ਛੱਤਰਪਤੀ ਸ਼ਿਵਾ ਜੀ ਟਰਮੀਨਸ ਨਾਂ ਨਾਲ ਜਾਣਿਆ ਜਾਂਦਾ ਹੈ । ਸ਼ੁਰੂ ਵਿਚ ਇਸ ਦਾ ਨਾਂ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਦੇ ਨਾਂ ‘ਤੇ ਰੱਖਿਆ ਗਿਆ ਸੀ । ਇਸਦਾ ਨਮੂਨਾ ਪ੍ਰਸਿੱਧ ਅੰਗਰੇਜ਼ ਸ਼ਿਲਪਕਾਰ ਐੱਫ. ਡਬਲਯੂ. ਸਟਾਰਸ ਸਟੀਵੰਸ ਦੁਆਰਾ ਤਿਆਰ ਕੀਤਾ ਗਿਆ ਸੀ । ਇਸ ਨੂੰ ਬਣਾਉਣ ਵਿਚ ਲਗਪਗ 10 ਸਾਲ ਦਾ ਸਮਾਂ ਲੱਗਾ ਸੀ | ਮਾਰਚ, 1996 ਈ: ਵਿਚ ਇਸ ਨੂੰ ‘ਛੱਤਰਪਤੀ ਸ਼ਿਵਾ ਜੀ ਟਰਮੀਨਸ’ ਦਾ ਨਾਂ ਦਿੱਤਾ ਗਿਆ ।
2 ਜੁਲਾਈ, 2004 ਈ: ਨੂੰ ਇਸ ਨੂੰ ਯੂਨੈਸਕੋ (UNESCO) ਦੀ ਵਿਸ਼ਵ ਵਿਰਾਸਤ ਵਿਚ ਸ਼ਾਮਿਲ ਕਰ ਲਿਆ ਗਿਆ ।
(iv) ਮੁੰਬਈ ਦੇ ਹੋਰ ਭਵਨ-ਉੱਪਰ ਲਿਖੇ ਭਵਨਾਂ ਦੇ ਇਲਾਵਾ ਮੁੰਬਈ ਦੇ ਹੋਰ ਮਹੱਤਵਪੂਰਨ ਭਵਨ ਜਨਰਲ ਪੋਸਟ ਆਫ਼ਿਸ, ਮਿਊਂਸਪਲ ਕਾਰਪੋਰੇਸ਼ਨ, ਰਾਜਾ ਭਾਈ ਟਾਵਰ, ਬੰਬਈ ਯੂਨੀਵਰਸਿਟੀ, ਏਲਫਾਇਨ ਸਟੋਨ ਕਾਲਜ ਆਦਿ ਹਨ । ਇਹ ਸਾਰੇ ਭਵਨ 19ਵੀਂ ਸਦੀ ਤੋਂ 20ਵੀਂ ਸਦੀ ਦੇ ਸ਼ੁਰੂ ਵਿਚ ਬਣਾਏ ਗਏ ਸਨ ।
2. ਚੇਨੱਈ – ਚੇਨੱਈ (ਮਦਰਾਸ) ਦਾ ਨਿਰਮਾਣ 1639 ਈ: ਵਿਚ ਸਥਾਨਕ ਰਾਜੇ ਕੋਲੋਂ ਜ਼ਮੀਨ ਲੈ ਕੇ ਕੀਤਾ ਗਿਆ ਸੀ । 1658 ਈ: ਵਿਚ ਇਹ ਇਕ ਮਹਾਂਨਗਰ ਦੇ ਰੂਪ ਵਿਚ ਵਿਕਸਿਤ ਨਾ ਹੋਇਆ ਅਤੇ ਇਕ ਪ੍ਰੈਜ਼ੀਡੈਂਸੀ ਬਣ ਗਿਆ । ਇਸ ਨਗਰ ਵਿਚ ਦੱਖਣੀ ਭਾਰਤ ਦੀਆਂ ਸਭ ਪ੍ਰਕਾਰ ਦੀਆਂ ਕਲਾਵਾਂ ਜਿਵੇਂ ਕਿ ਸੰਗੀਤ ਅਤੇ ਨਿਤ ਆਦਿ ਦਾ ਵਿਕਾਸ ਹੋਇਆ । 19ਵੀਂ ਸਦੀ ਤੋਂ 20ਵੀਂ ਸਦੀ ਦੇ ਆਰੰਭ ਤਕ ਚੇਨੱਈ ਵਿਚ ਬਹੁਤ ਸਾਰੇ ਭਵਨਾਂ ਦਾ ਨਿਰਮਾਣ ਕੀਤਾ ਗਿਆ । ਇੱਥੋਂ ਦੇ ਮੁੱਖ ਦੇਖਣ ਯੋਗ ਸਥਾਨ ਹੇਠ ਲਿਖੇ ਹਨ :-
(i) ਚੇਨੱਈ ਦੇ ਸਮੁੰਦਰੀ ਤੱਟ – ਚੇਨੱਈ ਵਿਚ ਸਮੁੰਦਰੀ ਤੱਟ ਬਹੁਤ ਪ੍ਰਸਿੱਧ ਹੈ । ਇਨ੍ਹਾਂ ਵਿਚੋਂ ਮੈਰੀਨਾ ਸਮੁੰਦਰੀ ਤੱਟ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ । ਇਹ ਲਗਪਗ 6 ਕਿਲੋਮੀਟਰ ਲੰਮਾ ਹੈ । ਇਸਦੇ ਸਾਹਮਣੇ ਕਈ ਪ੍ਰਮੁੱਖ ਭਵਨ ਸਥਿਤ ਹਨ । ਵੀ.ਜੀ.ਪੀ. ਗੋਲਡਨ ਬੀਚ ਇਕ ਹੋਰ ਪ੍ਰਸਿੱਧ ਬੀਚ ਹੈ । ਇੱਥੇ ਖਿਡੌਣਾ ਰੇਲ-ਗੱਡੀ ਹੋਣ ਦੇ ਕਾਰਨ ਬੱਚਿਆਂ ਦੀ ਭੀੜ ਲੱਗੀ ਰਹਿੰਦੀ ਹੈ ।
(ii) ਫੋਰਟ ਸੇਂਟ ਜਾਰਜ – ਫੋਰਟ ਸੇਂਟ ਜਾਰਜ ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਸੀ । ਇਸ ਦਾ ਨਿਰਮਾਣ 1639 ਈ: ਵਿਚ ਕੀਤਾ ਗਿਆ ਸੀ ਅਤੇ ਇਸਦਾ ਨਾਂ ਸੇਂਟ ਜਾਰਜ ਦੇ ਨਾਂ ਉੱਤੇ ਰੱਖਿਆ ਗਿਆ ਇਹ ਜਲਦੀ ਹੀ ਅੰਗਰੇਜ਼ਾਂ ਦੀਆਂ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ | ਅੰਗਰੇਜ਼ਾਂ ਦਾ ਕਰਨਾਟਕ ਖੇਤਰ ਵਿਚ ਪ੍ਰਭਾਵ ਵਧਾਉਣ ਵਿਚ ਇਸ ਕਿਲ੍ਹੇ ਦਾ ਵਿਸ਼ੇਸ਼ ਯੋਗਦਾਨ ਰਿਹਾ । ਅੱਜ-ਕਲ੍ਹ ਇਸ ਭਵਨ ਵਿਚ ਤਾਮਿਲਨਾਡੂ ਰਾਜ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ ਦਫ਼ਤਰ ਸਥਿਤ ਹਨ । ਟੀਪੂ ਸੁਲਤਾਨ ਦੇ ਚਿੱਤਰ ਇਸ ਕਿਲ੍ਹੇ ਦੀ ਚਾਰ-ਦੀਵਾਰੀ ਦੀ ਸ਼ੋਭਾ ਵਧਾਉਂਦੇ ਹਨ ।
(iii) ਵਾਰ ਮੈਮੋਰੀਅਲ – ਵਾਰ ਮੈਮੋਰੀਅਲ ਵੀ ਇਕ ਸੁੰਦਰ ਭਵਨ ਹੈ, ਜਿਸ ਨੂੰ ਫੋਰਟ ਸੇਂਟ ਚੇਨੱਈ ਵਿਚ ਬਣਾਇਆ ਗਿਆ ਸੀ । ਜਿਸ ਦਾ ਨਿਰਮਾਣ ਪਹਿਲੇ ਵਿਸ਼ਵ-ਯੁੱਧ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਕੀਤਾ ਗਿਆ ਸੀ ।
(iv) ਹਾਈ ਕੋਰਟ (ਉੱਚ-ਅਦਾਲਤ) – ਚੇਨੱਈ ਵਿਚ ਹਾਈਕੋਰਟ ਦੀ ਇਮਾਰਤ 1892 ਈ: ਵਿਚ ਬਣਾਈ ਗਈ ਸੀ । ਇਹ ਸੰਸਾਰ ਦਾ ਦੂਸਰਾ ਪ੍ਰਸਿੱਧ ਨਿਆਇਕ ਕੰਪਲੈਕਸ ਹੈ । ਇਸਦੇ ਗੁੰਬਦ ਅਤੇ ਬਰਾਂਡੋ ਭਾਰਤ-ਯੁਰਪੀਅਨ ਭਵਨ-ਨਿਰਮਾਣ ਕਲਾ ਦੇ ਉੱਤਮ ਨਮੂਨੇ ਹਨ ।
(v) ਹੋਰ ਪ੍ਰਸਿੱਧ ਭਵਨ – ਚੇਨੱਈ ਵਿਚ ਬਣੇ ਬ੍ਰਿਟਿਸ਼ ਕਾਲ ਦੇ ਹੋਰ ਪ੍ਰਸਿੱਧ ਭਵਨ-ਜਾਰਜ ਟਾਵਰ, ਸੇਂਟ ਟਾਮਸ (ਥਾਮਸ), ਕੈਥੇਡਰਨ ਬੈਸੀਲਿਕਾ ਸੇਂਟ ਟਾਮਸ ਕੈਥੇਡਰਨ ਬੇਸੀਗਲੇਕਾ, ਪ੍ਰੈਜ਼ੀਡੈਂਸੀ ਕਾਲਜ, ਰਿਪਨ ਬਿਲਡਿੰਗ, ਚੇਨੱਈ ਸੈਂਟਰਲ ਸਟੇਸ਼ਨ, ਦੱਖਣੀ ਰੇਲਵੇ ਹੈੱਡ ਕੁਆਰਟਰਜ਼ ਆਦਿ ਹਨ ।