Punjab State Board PSEB 8th Class Social Science Book Solutions History Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ Textbook Exercise Questions and Answers.
PSEB Solutions for Class 8 Social Science History Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ
SST Guide for Class 8 PSEB ਸੁਤੰਤਰਤਾ ਤੋਂ ਬਾਅਦ ਦਾ ਭਾਰਤ Textbook Questions and Answers
ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸਦੇ ਕਿੰਨੇ ਮੈਂਬਰ ਸਨ ?
ਉੱਤਰ-
ਸੰਵਿਧਾਨ ਸਭਾ ਦੀ ਸਥਾਪਨਾ 1946 ਈ: ਵਿਚ ਹੋਈ । ਇਸਦੇ 389 ਮੈਂਬਰ ਸਨ ।
ਪ੍ਰਸ਼ਨ 2.
ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਲਾਗੂ ਹੋਇਆ ?
ਉੱਤਰ-
ਭਾਰਤੀ ਸੰਵਿਧਾਨ 26 ਨਵੰਬਰ, 1949 ਈ: ਨੂੰ ਪਾਸ ਹੋਇਆ ਅਤੇ 26 ਜਨਵਰੀ, 1950 ਨੂੰ ਲਾਗੂ ਹੋਇਆ ।
ਪ੍ਰਸ਼ਨ 3.
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਦੇ ਸਿਰ ਹੈ ।
ਪ੍ਰਸ਼ਨ 4.
ਹੈਦਰਾਬਾਦ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ ?
ਉੱਤਰ-
ਹੈਦਰਾਬਾਦ ਰਿਆਸਤ ਨੂੰ ਪੁਲਿਸ ਕਾਰਵਾਈ ਦੁਆਰਾ ਭਾਰਤ ਵਿਚ ਸ਼ਾਮਲ ਕੀਤਾ ਗਿਆ । ਉੱਥੇ 13 ਸਤੰਬਰ, 1948 ਨੂੰ ਭਾਰਤੀ ਪੁਲਿਸ ਭੇਜੀ ਗਈ ਅਤੇ 17 ਸਤੰਬਰ, 1948 ਨੂੰ ਇਸ ਰਿਆਸਤ ਨੂੰ ਭਾਰਤ ਸੰਘ ਵਿਚ ਸ਼ਾਮਲ ਕਰ ਲਿਆ ਗਿਆ ।
ਪ੍ਰਸ਼ਨ 5.
ਜੁਨਾਗੜ੍ਹ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ ?
ਉੱਤਰ-
ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ । ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਗ੍ਰਹਿ ਹੋਇਆ ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ । ਇਸ ਲਈ ਜੁਨਾਗੜ੍ਹ ਨੂੰ ਭਾਰਤੀ ਸੰਘ ਵਿਚ ਮਿਲਾ ਲਿਆ ਗਿਆ ।
ਪ੍ਰਸ਼ਨ 6.
ਰਾਜਾਂ ਦਾ ਪੁਨਰਗਠਨ ਕਰਨ ਲਈ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸਨ ?
ਉੱਤਰ-
ਇਸ ਕਮਿਸ਼ਨ ਦੇ 3 ਮੈਂਬਰ ਸਨ ।
ਪ੍ਰਸ਼ਨ 7.
ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-
- ਸ਼ਾਂਤੀ ਨਾਲ ਆਪਸੀ ਸਹਿਯੋਗ ।
- ਇਕ-ਦੂਜੇ ਉੱਪਰ ਹਮਲਾ ਨਾ ਕਰਨਾ ।
ਪ੍ਰਸ਼ਨ 8.
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫ਼ਰੰਸ 1961 ਈ: ਵਿਚ ਬੈਲਗਰੇਡ ਵਿਚ ਹੋਈ ।
ਪ੍ਰਸ਼ਨ 9.
ਗੁੱਟ-ਨਿਰਲੇਪ ਤੇ ਨੋਟ ਲਿਖੋ ।
ਉੱਤਰ-
ਦੁਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ । ਇਕ ਗੁੱਟ ਦਾ ਨੇਤਾ ਅਮਰੀਕਾ ਸੀ । ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ।ਦੂਸਰੇ ਗੁੱਟ ਦਾ ਨੇਤਾ ਰੂਸ ਸੀ । ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ । ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ । ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ । ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ । ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।
ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ । ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ । ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੀ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ । ਇਸਦਾ ਪਹਿਲਾ ਸੰਮੇਲਨ 1961 ਈ: ਨੂੰ ਬੇਲਗੇਡ ਵਿਚ ਹੋਇਆ । ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ ।
ਪ੍ਰਸ਼ਨ 10.
ਭਾਰਤ ਦੀ ਵਿਦੇਸ਼ ਨੀਤੀ ਬਾਰੇ ਤੁਹਾਡਾ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਦੁਆਰਾ ਸੰਸਾਰ ਦੇ ਹੋਰ ਦੇਸ਼ਾਂ ਨਾਲ ਸੰਬੰਧਾਂ ਲਈ ਅਪਨਾਈ ਗਈ ਨੀਤੀ ਨੂੰ ਉਸ ਦੇਸ਼ ਦੀ ਵਿਦੇਸ਼ ਨੀਤੀ ਕਹਿੰਦੇ ਹਨ । ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ‘ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ ।
- ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ ।
- ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ ।
- ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ ।
ਪ੍ਰਸ਼ਨ 11.
ਭਾਰਤ ਵਿਚ) ਸੰਪਰਦਾਇਕਤਾ ਉੱਤੇ ਨੋਟ ਲਿਖੋ ।
ਉੱਤਰ-
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ । ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ । ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ । ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ ।”
ਪ੍ਰਸ਼ਨ 12.
ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ । ਪਾਕਿਸਤਾਨ ਭਾਰਤ ਦਾ ਮਹੱਤਵਪੂਰਨ ਗੁਆਂਢੀ ਦੇਸ਼ ਹੈ । ਇਸ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ । ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ । ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ । ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ । ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ ।
1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ । ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ । ਇਸ ਉਦੇਸ਼ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ ਸਮਝੌਤਾ ਹੋਇਆ । ਕੁੱਝ ਸਾਲ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ । ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ । ‘ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ ।
ਪ੍ਰਸ਼ਨ 13.
ਦੇਸ਼ੀ ਰਿਆਸਤਾਂ ਦੇ ਏਕੀਕਰਨ ਸੰਬੰਧੀ ਵਰਣਨ ਕਰੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ । ਇਸ ਵਿਚ ਇਕ ਸਮੱਸਿਆ ਦੇਸ਼ੀ ਰਿਆਸਤਾਂ ਦੀ ਸੀ । ਇਨ੍ਹਾਂ ਦੀ ਸੰਖਿਆ 562 ਸੀ ਅਤੇ ਇਨ੍ਹਾਂ ਉੱਪਰ ਭਾਰਤੀ ਰਾਜਿਆਂ ਦਾ ਸ਼ਾਸਨ ਸੀ । 1947 ਈ: ਦੇ ਐਕਟ ਅਨੁਸਾਰ ਇਨ੍ਹਾਂ ਰਿਆਸਤਾਂ ਨੂੰ ਇਹ ਅਧਿਕਾਰ ਪ੍ਰਾਪਤ ਸੀ ਕਿ ਉਹ ਆਪਣੀ ਸੁਤੰਤਰਤਾ ਸੁਰੱਖਿਅਤ ਰੱਖ ਸਕਦੀ ਹੈ ਜਾਂ ਭਾਰਤ ਜਾਂ ਪਾਕਿਸਤਾਨ ਵਿਚੋਂ ਕਿਸੇ ਵੀ ਦੇਸ਼ ਵਿਚ ਸ਼ਾਮਿਲ ਹੋ ਸਕਦੀ ਹੈ । ਇਸ ਕਾਰਨ ਇਨ੍ਹਾਂ ਦੇਸ਼ੀ ਰਿਆਸਤਾਂ ਦੇ ਰਾਜੇ ਸੁਤੰਤਰ ਰਹਿਣਾ ਹੀ ਪਸੰਦ ਕਰਦੇ ਸਨ । ਪਰੰਤੁ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਆਪਣੀ ਬੁੱਧੀ ਤੋਂ ਕੰਮ ਲੈਂਦੇ ਹੋਏ ਸਾਰੀਆਂ ਦੇਸ਼ੀ ਰਿਆਸਤਾਂ ਦੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਹੋਣ ਲਈ ਸਹਿਮਤ ਕਰ ਲਿਆ । ਇਨ੍ਹਾਂ ਵਿਚੋਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਪ੍ਰਾਂਤਾਂ ਵਿਚ ਮਿਲਾ ਦਿੱਤਾ ਗਿਆ ।
ਕੁੱਝ ਹੋਰ ਰਿਆਸਤਾਂ ਜੋ ਸੰਸਕ੍ਰਿਤਿਕ ਰੂਪ ਨਾਲ ਇਕ-ਦੂਜੇ ਦੇ ਨਾਲ ਮੇਲ ਰੱਖਦੀਆਂ ਸਨ ਅਤੇ ਉਨ੍ਹਾਂ ਦੀਆਂ ਹੱਦਾਂ ਵੀ ਆਪਸ ਵਿਚ ਮਿਲਦੀਆਂ ਸਨ, ਉਨ੍ਹਾਂ ਨੂੰ ਇਕੱਠਾ ਕਰਕੇ ਰਾਜ਼ ਬਣਾ ਦਿੱਤੇ ਗਏ । ਉਦਾਹਰਨ ਦੇ ਲਈ ਕਾਠੀਆਵਾੜ ਦੀ ਰਿਆਸਤ ਨੂੰ ਸੌਰਾਸ਼ਟਰ ਦੇ ਨਾਲ ਮਿਲਾ ਦਿੱਤਾ ਗਿਆ, ਜਦ ਕਿ ਪਟਿਆਲਾ, ਨਾਭਾ, ਫਰੀਦਕੋਟ, ਨੀਂਦ ਅਤੇ ਮਲੇਰਕੋਟਲਾ ਰਿਆਸਤਾਂ ਨੂੰ ਇਕੱਠਾ ਕਰਕੇ ਪੈਪਸੂ ਰਾਜ ਬਣਾ ਦਿੱਤਾ ਗਿਆ । ਹੁਣ ਕੇਵਲ ਤਿੰਨ ਰਿਆਸਤਾਂ ਅਜਿਹੀਆਂ ਸਨ ਜੋ ਭਾਰਤ ਦੇ ਨਾਲ ਮਿਲਣ ਨੂੰ ਤਿਆਰ ਨਹੀਂ ਸਨ । ਇਹ ਸਨ ਹੈਦਰਾਬਾਦ, ਜੂਨਾਗੜ ਅਤੇ ਕਸ਼ਮੀਰ ।
ਹੈਦਰਾਬਾਦ – ਹੈਦਰਾਬਾਦ ਰਿਆਸਤ ਦੇ ਨਿਜ਼ਾਮ ਉਸਮਾਨ ਅਲੀ ਖ਼ਾਨ ਨੇ ਭਾਰਤ ਸੰਘ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ । ਅੰਤ 13 ਸਤੰਬਰ, 1948 ਈ: ਨੂੰ ਹੈਦਰਾਬਾਦ ਵਿਚ ਭਾਰਤੀ ਪੁਲਿਸ ਭੇਜੀ ਗਈ । ਇਸ ਪ੍ਰਕਾਰ 17 ਸਤੰਬਰ, 1948 ਈ: ਨੂੰ ਹੈਦਰਾਬਾਦ ਦੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ ।
ਜੂਨਾਗੜ੍ਹ – ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਦੇ ਨਾਲ ਮਿਲਣਾ ਚਾਹੁੰਦਾ ਸੀ । ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਨ੍ਹੀ ਹੋਇਆ, ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ । ਅੰਤ ਜੂਨਾਗੜ੍ਹ ਰਿਆਸਤ ਨੂੰ ਭਾਰਤ ਸੰਘ ਵਿਚ ਮਿਲਾ ਲਿਆ ਗਿਆ ।
ਕਸ਼ਮੀਰ – ਕਸ਼ਮੀਰ ਦਾ ਰਾਜਾ ਵੀ ਸੁਤੰਤਰ ਰਹਿਣਾ ਚਾਹੁੰਦਾ ਸੀ । ਪਰੰਤੁ ਪਾਕਿਸਤਾਨ ਕਸ਼ਮੀਰ ਉੱਪਰ ਅਧਿਕਾਰ ਕਰਨਾ ਚਾਹੁੰਦਾ ਸੀ । ਅੰਤ ਕਸ਼ਮੀਰ ਦੇ ਸ਼ਾਸਕ ਨੇ ਭਾਰਤ ਤੋਂ ਸਹਾਇਤਾ ਮੰਗੀ ਅਤੇ ਆਪਣੇ ਰਾਜ ਨੂੰ ਭਾਰਤ ਵਿਚ ਮਿਲਾਉਣ ਦਾ ਪ੍ਰਸਤਾਵ ਰੱਖਿਆ । ਭਾਰਤ ਸਰਕਾਰ ਨੇ ਕਸ਼ਮੀਰ ਦੇ ਸ਼ਾਸਕ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਅਤੇ ਆਪਣੀ ਸੈਨਾ ਕਸ਼ਮੀਰ ਭੇਜ ਦਿੱਤੀ । ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਹੋਇਆ, ਪਰੰਤੂ ਪਾਕਿਸਤਾਨ ਨੇ ਕਸ਼ਮੀਰ ਦੇ ਬਹੁਤ ਵੱਡੇ ਹਿੱਸੇ ਉੱਪਰ ਆਪਣਾ ਅਧਿਕਾਰ ਕਰ ਲਿਆ ।
ਹੋਰ ਰਿਆਸਤਾਂ – ਇਨ੍ਹਾਂ ਰਿਆਸਤਾਂ ਤੋਂ ਇਲਾਵਾ ਕੁੱਝ ਹੋਰ ਛੋਟੇ-ਛੋਟੇ ਰਾਜ ਵੀ ਸਨ, ਜਿਨ੍ਹਾਂ ਨੂੰ ਨਾਲ ਲਗਦੇ ਰਾਜਾਂ ਵਿਚ ਮਿਲਾ ਦਿੱਤਾ ਗਿਆ । ਬੜੌਦਾ ਨੂੰ ਬੰਬਈ (ਮੁੰਬਈ) ਪ੍ਰਾਂਤ ਵਿਚ ਮਿਲਾਇਆ ਗਿਆ | ਅਨੇਕਾਂ ਛੋਟੇ-ਛੋਟੇ ਰਾਜਾਂ ਨੂੰ ਇਕੱਠਾ ਕਰਕੇ ਏਕੀਕ੍ਰਿਤ ਰਾਜ ਦੀ ਸਥਾਪਨਾ ਕੀਤੀ ਗਈ । ਉਦਾਹਰਨ ਦੇ ਲਈ ਮਾਰਚ 1948 ਈ: ਵਿਚ ਭਰਤਪੁਰ, ‘ ਧੌਲਪੁਰ, ਅਲਵਰ ਅਤੇ ਕਰੌਲੀ ਆਦਿ ਰਿਆਸਤਾਂ ਨੂੰ ਇਕੱਠਾ ਕਰਕੇ ਇਕ ਸੰਘ ਬਣਾਇਆ ਗਿਆ । ਇਸ ਤੋਂ ਬਾਅਦ ਰਾਜਸਥਾਨ ਸੰਘ ਵੀ ਬਣਾਇਆ ਗਿਆ, ਜਿਸ ਵਿਚ ਬੂੰਦੀ, ਤਲਵਾੜਾ, ਪ੍ਰਤਾਪਗੜ੍ਹ, ਸ਼ਾਹਪੁਰ, ਬਾਂਸਵਾੜਾ, ਕੋਟਾ, ਕਿਸ਼ਨਗੜ੍ਹ ਆਦਿ ਰਿਆਸਤਾਂ ਸ਼ਾਮਿਲ ਕੀਤੀਆਂ ਗਈਆਂ ।
ਪ੍ਰਸ਼ਨ 14.
ਆਜ਼ਾਦੀ ਪਿੱਛੋਂ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਦੇਸ਼ ਦੀ ਵੰਡ ਨੇ ਭਾਰਤ ਦੇ ਲਈ ਅਨੇਕਾਂ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ । ਭਾਰਤ ਦਾ ਕਣਕ ਅਤੇ ਚਾਵਲ ਪੈਦਾ ਕਰਨ ਵਾਲਾ ਬਹੁਤ ਵੱਡਾ ਖੇਤਰ ਪਾਕਿਸਤਾਨ ਦੇ ਹਿੱਸੇ ਵਿਚ ਆ ਗਿਆ । ਬਹੁਤ ਵੱਡਾ ਸਿੰਚਾਈ ਯੋਗ ਭੂ-ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ । ਹੁਣ ਭਾਰਤ ਵਿਚ ਅਨਾਜ ਦੀ ਕਮੀ ਹੋ ਗਈ । ਇਸ ਪ੍ਰਕਾਰ ਪਟਸਨ ਅਤੇ ਕਪਾਹ ਵਾਲਾ ਬਹੁਤ ਵੱਡਾ ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ । ਇਸ ਤਰ੍ਹਾਂ ਭਾਰਤ ਵਿਚ ਪਟਸਨ ਅਤੇ ਕੱਪੜਾ ਉਦਯੋਗ ਦੇ ਲਈ ਕੱਚੇ ਮਾਲ ਦੀ ਕਮੀ ਹੋ ਗਈ । ਹੁਣ ਸੁਤੰਤਰਤਾ ਦੇ ਬਾਅਦ ਭਾਰਤ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਸੁਧਾਰਨ ਦੇ ਉਪਾਅ ਸ਼ੁਰੂ ਕੀਤੇ । ਇਸ ਉਦੇਸ਼ ਨਾਲ 1950 ਈ: ਵਿਚ ਭਾਰਤ ਸਰਕਾਰ ਨੇ ਯੋਜਨਾ ਕਮਿਸ਼ਨ ਸਥਾਪਿਤ ਕੀਤਾ । ਇਸ ਪ੍ਰਕਾਰ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਆਰੰਭ ਹੋਈ ਜੋ ਅੱਜ ਵੀ ਜਾਰੀ ਹੈ । ਇਸ ਦੀ ਝਲਕ ਖੇਤੀ ਅਤੇ ਉਦਯੋਗ ਦੇ ਖੇਤਰਾਂ ਵਿਚ ਹੋਏ ਵਿਕਾਸ ਵਿਚ ਦੇਖੀ ਜਾ ਸਕਦੀ ਹੈ ।
ਖੇਤੀ-
- ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ । ਸਾਡੀ ਖੇਤੀ ਯੋਗ ਭੂਮੀ ਦੇ 75% ਭਾਗ ਉੱਪਰ ਖਾਣ ਯੋਗ ਫ਼ਸਲਾਂ ਉਗਾਈਆਂ ਜਾਂਦੀਆਂ ਹਨ । ਇਸ ਵਿਚ ਚਾਵਲ, ਕਣਕ, ਮੱਕਾ, ਸਰੋਂ, ਮੂੰਗਫਲੀ, ਗੰਨਾ ਆਦਿ ਮਹੱਤਵਪੂਰਨ ਖਾਣ ਵਾਲੀਆਂ ਫ਼ਸਲਾਂ ਹਨ ।
- ਭਾਰਤ ਨੇ ਖੇਤੀ ਦੇ ਵਿਕਾਸ ਦੇ ਲਈ ਕਈ ਮੁੱਖ ਨਦੀਆਂ ਉੱਪਰ ਬੰਨ ਬਣਾਏ ਹਨ ਇਹ ਬੰਨ ਖ਼ੁਸ਼ਕ ਖੇਤਰਾਂ ਦੀ ਖੇਤੀ ਯੋਗ ਭੂਮੀ ਨੂੰ ਪਾਣੀ ਦਿੰਦੇ ਹਨ ਅਤੇ ਹੜ੍ਹਾਂ ਨੂੰ ਰੋਕਦੇ ਹਨ । ਇਹ ਬੰਨ੍ਹ ਬਿਜਲੀ ਪੈਦਾ ਕਰਨ ਵਿਚ ਸਹਾਇਕ ਹਨ । ਇਨ੍ਹਾਂ ਨੂੰ ਨਦੀ ਘਾਟੀ ਪਰਿਯੋਜਨਾ ਕਿਹਾ ਜਾਂਦਾ ਹੈ । ਇਨ੍ਹਾਂ ਪਰਿਯੋਜਨਾਵਾਂ ਵਿਚ ਭਾਖੜਾ ਨੰਗਲ ਪਰਿਯੋਜਨਾ, ਦਾਮੋਦਰ ਘਾਟੀ ਪਰਿਯੋਜਨਾ, ਹਰੀਕੇ ਪਰਿਯੋਜਨਾ, ਤੁੰਗਭੱਦਰਾ ਪਰਿਯੋਜਨਾ ਅਤੇ ਨਾਗਾਰੁਜਨ ਸਾਗਰ ਪਰਿਯੋਜਨਾ ਪ੍ਰਮੁੱਖ ਹਨ ।
- ਖੇਤੀ ਉਤਪਾਦਨ ਵਿਚ ਵਾਧੇ ਦੇ ਲਈ ਸਰਕਾਰ ਦੁਆਰਾ ਵਿਸ਼ੇਸ਼ ਯਤਨ ਕੀਤੇ ਗਏ ਹਨ । ਮਜ਼ਦੂਰਾਂ ਨੂੰ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਸਿਖਾਏ ਗਏ ਹਨ । ਸਰਕਾਰ ਕਿਸਾਨਾਂ ਨੂੰ ਉੱਤਮ ਬੀਜ ਅਤੇ ਖਾਦਾਂ ਦਿੰਦੀ ਹੈ । ਗਰੀਬ ਕਿਸਾਨਾਂ ਨੂੰ ਖੇਤੀ ਵਿਚ ਸੁਧਾਰ ਦੇ ਲਈ ਬੈਂਕਾਂ ਦੁਆਰਾ ਕਰਜ਼ਾ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਸਰਕਾਰ ਕਿਸਾਨਾਂ ਦੀ ਦਸ਼ਾ ਸੁਧਾਰਨ ਦਾ ਯਤਨ ਕਰ ਰਹੀ ਹੈ ।
ਉਦਯੋਗ – ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਹੀ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਸੀ । ਉਸ ਕਾਲ ਵਿਚ ਕੱਪੜਾ, ਲੋਹਾ, ਚੀਨੀ, ਮਾਚਿਸ, ਸ਼ੋਰਾ ਅਤੇ ਸੀਮੇਂਟ ਨਾਲ ਸੰਬੰਧਿਤ ਉਦਯੋਗਾਂ ਦੀ ਸਥਾਪਨਾ ਹੋਈ । ਪਰੰਤੂ ਉਸ ਸਮੇਂ ਇਹ ਉਦਯੋਗ ਅਧਿਕ ਤਰੱਕੀ ਨਾ ਕਰ ਸਕੇ, ਕਿਉਂਕਿ ਅੰਗਰੇਜ਼ ਭਾਰਤ ਦੇ ਉਦਯੋਗਿਕ ਵਿਕਾਸ ਵਿਚ ਰੁਚੀ ਨਹੀਂ ਲੈਂਦੇ ਸਨ । ਹੁਣ ਸੁਤੰਤਰਤਾ ਤੋਂ ਬਾਅਦ ਭਾਰਤ ਨੇ ਆਪਣੇ ਉਦਯੋਗਿਕ ਖੇਤਰ ਦਾ ਵਿਸਤਾਰ ਕਰਨਾ ਆਰੰਭ ਕੀਤਾ ।
- ਇੰਜੀਨੀਅਰਿੰਗ ਦੇ ਉਪਕਰਨ, ਬਿਜਲੀ ਦਾ ਸਮਾਨ, ਕੰਪਿਊਟਰ ਅਤੇ ਇਸ ਨਾਲ ਸੰਬੰਧਿਤ ਸਮਾਨ, ਦਵਾਈਆਂ ਬਣਾਉਣ ਅਤੇ ਖੇਤੀ ਯੰਤਰ ਬਣਾਉਣ ਦੇ ਨਵੇਂ ਕਾਰਖ਼ਾਨੇ ਆਰੰਭ ਕੀਤੇ ਗਏ ।
- ਭਾਰਤ ਵਿਚ ਅਨੇਕ ਵਿਦੇਸ਼ੀ ਕੰਪਨੀਆਂ ਨੇ ਵੱਡੀਆਂ-ਵੱਡੀਆਂ ਫ਼ੈਕਟਰੀਆਂ ਸਥਾਪਿਤ ਕਰ ਲਈਆਂ ਹਨ । ਇਹ ਫ਼ੈਕਟਰੀਆਂ ਭਾਰਤ ਦੇ ਅਨੇਕ ਨਿਪੁੰਨ ਅਤੇ ਅਰਧ-ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ ।
- ਭਾਰਤ ਸਰਕਾਰ ਨੇ ਵਿਗਿਆਨ ਅਤੇ ਉਦਯੋਗਿਕ ਕਾਢਾਂ ਅਤੇ ਖੋਜਾਂ ਵਿਚ ਵਿਸ਼ੇਸ਼ ਰੁਚੀ ਲਈ ਹੈ । ਵਿਗਿਆਨ ਅਤੇ ਉਦਯੋਗਿਕ ਖੋਜ ਕੌਂਸਿਲ ਨੇ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਵਿਚ ਵਿਗਿਆਨਿਕ ਖੋਜਾਂ ਦਾ ਸਮਰਥਨ ਕੀਤਾ ਹੈ ।
ਪ੍ਰਸ਼ਨ 15.
ਭਾਰਤ ਦੇ ਅਮਰੀਕਾ ਨਾਲ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਦੁਨੀਆ ਦੀਆਂ ਮਹਾਨ ਸ਼ਕਤੀਆਂ ਵਿਚੋਂ ਸੰਯੁਕਤ ਰਾਸ਼ਟਰ ਅਮਰੀਕਾ ਸਰਵ-ਉੱਤਮ ਹੈ । ਭਾਰਤ ਦੇ ਨਾਲ ਇਸਦੇ ਸੰਬੰਧ ਬਰਾਬਰ ਅਤੇ ਸਾਧਾਰਨ ਨਹੀਂ ਰਹੇ ਹਨ । ਇਨ੍ਹਾਂ ਸੰਬੰਧਾਂ ਵਿਚ ਸਮੇਂ-ਸਮੇਂ ‘ਤੇ ਬਦਲਾਓ ਆਉਂਦਾ ਰਿਹਾ । ਭਾਰਤ ਦੀ ਸੁਤੰਤਰਤਾ ਦੇ ਪਿੱਛੋਂ ਕਸ਼ਮੀਰ ਅਤੇ ਹੋਰ ਕਈ ਪ੍ਰਸ਼ਨਾਂ ‘ਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਬੁਰੇ ਸੰਬੰਧਾਂ ਦਾ ਦੌਰ ਆਰੰਭ ਹੋਇਆ । ਦੋਵਾਂ ਦੇਸ਼ਾਂ ਦੇ ਸੰਬੰਧ ਨਾ-ਬਰਾਬਰ ਹੋਣ ਦੇ ਮੁੱਖ ਕਾਰਨ ਅੱਗੇ ਲਿਖੇ ਹਨ-
(1) ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੈਨਿਕ ਸਹਾਇਤਾ ਦੇਣੀ ਆਰੰਭ ਕਰ ਦਿੱਤੀ । ਭਾਰਤ ਨੇ ਇਸ ਦਾ ਵਿਰੋਧ ਕੀਤਾ, ਪਰੰਤੂ ਅਮਰੀਕਾ ਨੇ ਇਸ ਵਲ ਧਿਆਨ ਨਾ ਦਿੱਤਾ ।
(2) ਅਮਰੀਕਾ ਦੁਆਰਾ ਬਣਾਏ ਗਏ ਸੈਨਿਕ ਗੁੱਟਾਂ ਦਾ ਪਾਕਿਸਤਾਨ ਤਾਂ ਮੈਂਬਰ ਬਣਿਆ ਪਰੰਤੁ ਭਾਰਤ ਨੇ ਇਨ੍ਹਾਂ ਗੁੱਟਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ।
(3) 1971 ਈ: ਵਿਚ ਭਾਰਤ-ਪਾਕਿਸਤਾਨ ਯੁੱਧ ਦੇ ਨਤੀਜੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆਇਆ । ਇਸ ਯੁੱਧ ਵਿਚ ਅਮਰੀਕਾ ਨੇ ਪਾਕਿਸਤਾਨ ਦੇ ਪੱਖ ਵਿਚ ਦਖ਼ਲ-ਅੰਦਾਜ਼ੀ ਕਰਨ ਦਾ ਯਤਨ ਕੀਤਾ। ਭਾਰਤ ਨੇ ਇਸਦਾ ਬਹੁਤ ਬੁਰਾ ਮਨਾਇਆ ।
(4) ਅਮਰੀਕਾ ਨੇ ਪਾਕਿਸਤਾਨ ਵਿਚ ਸੈਨਿਕ ਅੱਡੇ ਸਥਾਪਿਤ ਕੀਤੇ ਹਨ । ਹਿੰਦ-ਮਹਾਂਸਾਗਰ ਵਿਚ ਡੀਗੋ-ਗਾਰਸ਼ੀਆ (ਦਿਆਗੋ-ਗਾਰਸ਼ੀਆ) ਦੀਪ ’ਤੇ ਅਮਰੀਕਾ ਨੇ ਸੈਨਿਕ ਛਾਉਣੀਆਂ ਬਣਾਈਆਂ ਹਨ | ਭਾਰਤ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਛਾਉਣੀਆਂ ਦਾ ਪੁਰਾ ਵਿਰੋਧੀ ਹੈ ।
(5) ਭਾਰਤ ਅਤੇ ਅਮਰੀਕਾ ਵਿਚ ਪਰਮਾਣੂ ਸ਼ਕਤੀ ਦੇ ਸੰਬੰਧ ਵਿਚ ਮੌਲਿਕ ਮਤਭੇਦ ਹਨ । ਭਾਰਤ ਪਰਮਾਣੂ ਸ਼ਕਤੀ ਦਾ ਵਿਕਾਸ ਕਰ ਰਿਹਾ ਹੈ । ਪਰੰਤੁ ਅਮਰੀਕਾ ਇਸ ਦਾ ਵਿਰੋਧ ਕਰਦਾ ਹੈ । ਇਸ ਲਈ ਅਮਰੀਕਾ ਨੇ ਭਾਰਤ ਨੂੰ ਪਰਮਾਣੂ ਈਂਧਨ ਦੇਣਾ ਬੰਦ ਕਰ ਦਿੱਤਾ ਸੀ। ਪਰ ਹੁਣ ਦੋਵੇਂ ਦੇਸ਼ਾਂ ਵਿਚਾਲੇ ਇਕ ਨਵਾਂ ਪਰਮਾਣੂ ਸਮਝੌਤਾ ਹੋਇਆ ਹੈ ।
(6) ਭਾਰਤ ਨੇ ਪਰਮਾਣੂ ਅਪ੍ਰਸਾਰ (ਪਰਮਾਣੁ ਗ਼ੈਰ-ਪ੍ਰਸਾਰ) ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ ਹਨ ਕਿਉਂਕਿ ਇਹ ਸੰਧੀ ਭੇਦ-ਭਾਵਪੂਰਨ ਹੈ । ਇਹ ਸੰਧੀ ਉਨ੍ਹਾਂ ਦੇਸ਼ਾਂ ਨੂੰ ਪਰਮਾਣੂ ਸ਼ਕਤੀ ਬਣਾਉਣ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਦੇ ਕੋਲ ਪਰਮਾਣੂ ਸ਼ਕਤੀ ਨਹੀਂ ਹੈ । ਇਸਦੇ ਉਲਟ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਉੱਤੇ ਕੋਈ ਪ੍ਰਤੀਬੰਧ ਨਹੀਂ ਹੈ । ਸੱਚ ਤਾਂ ਇਹ ਹੈ ਕਿ ਉੱਪਰ ਦਿੱਤੇ ਕਾਰਨਾਂ ਨਾਲ ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧਾਂ ਵਿਚ ਕੱਟੜਤਾ ਆਈ ਹੈ, ਪਰੰਤੂ ਫਿਰ ਵੀ ਹਾਲ ਹੀ ਵਿਚ ਦੇਵਯਾਨੀ ਮਾਮਲੇ ਵਿਚ ਵੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਨਾਅ ਆਇਆ ਹੈ । ਆਰਥਿਕ, ਤਕਨੀਕੀ, ਵਿਗਿਆਨਿਕ ਅਤੇ ਸੱਭਿਆਚਾਰਿਕ ਖੇਤਰਾਂ ਵਿਚ ਦੋਵਾਂ ਦੇਸ਼ਾਂ ਨੇ ਇਕ-ਦੂਸਰੇ ਨੂੰ ਭਾਰੀ ਸਹਿਯੋਗ ਦਿੱਤਾ ਹੈ ।
ਸਾਨੂੰ ਨੇੜਲੇ ਭਵਿੱਖ ਵਿਚ ਹੋਰ ਵੀ ਚੰਗੇ ਸੰਬੰਧਾਂ ਦੀ ਆਸ ਹੈ ।
PSEB 8th Class Social Science Guide ਸੁਤੰਤਰਤਾ ਤੋਂ ਬਾਅਦ ਦਾ ਭਾਰਤ Important Questions and Answers
ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
(i) ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਕਿੰਨੇ ਮੈਂਬਰ ਸਨ ?
(ii) ਇਸ ਕਮੇਟੀ ਦਾ ਪ੍ਰਧਾਨ ਕੌਣ ਸੀ ?
ਉੱਤਰ-
(i) ਭਾਰਤੀ ਸੰਵਿਧਾਨ ਦਾ ਦਸਤਾਵੇਜ਼ ਤਿਆਰ ਕਰਨ ਵਾਲੀ ਕਮੇਟੀ ਦੇ ਸੱਤ ਮੈਂਬਰ ਸਨ ।
(ii) ਇਸ ਕਮੇਟੀ ਦੇ ਪ੍ਰਧਾਨ ਡਾ: ਅੰਬੇਦਕਰ ਸਨ ।
ਪ੍ਰਸ਼ਨ 2.
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ।
ਪ੍ਰਸ਼ਨ 3.
ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ?
ਉੱਤਰ-
ਭਾਰਤ ਵਿਚ 28 ਰਾਚ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।
ਪ੍ਰਸ਼ਨ 4.
ਰਾਜਾਂ ਦਾ ਪੁਨਰਗਠਨ ਕਦੋਂ ਕੀਤਾ ਗਿਆ ?
ਉੱਤਰ-
ਨਵੰਬਰ, 1956 ਵਿਚ ।
ਪ੍ਰਸ਼ਨ 5.
ਭਾਰਤ ਅਤੇ ਪਾਕਿਸਤਾਨ ਦੇ ਪਹਿਲੇ ਗਵਰਨਰ-ਜਨਰਲ ਕੌਣ-ਕੌਣ ਸਨ ?
ਉੱਤਰ-
ਲਾਰਡ ਮਾਊਂਟਬੈਟਨ ਅਤੇ ਮੁਹੰਮਦ ਅਲੀ ਜਿਨਾਹ ।
ਪ੍ਰਸ਼ਨ 6.
ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਆਧਾਰ ਕੀ ਹੈ ?
ਉੱਤਰ-
ਸ਼ਾਂਤੀਪੂਰਨ ਸਹਿਯੋਗ/ਗੁਟ-ਨਿਰਪੇਖਤਾ ।
ਪ੍ਰਸ਼ਨ 7.
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਕਿੱਥੇ ਹੋਈ ?
(ii) ਇਸ ਵਿਚ ਭਾਗ ਲੈਣ ਵਾਲੇ ਤਿੰਨ ਏਸ਼ੀਆਈ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਬਢੰਗ ਵਿਚ ਹੋਈ ।
(ii) ਇਸ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਚੀਨ ਦੇ ਚਾਉ-ਏਨ-ਲਾਈ ਅਤੇ ਇੰਡੋਨੇਸ਼ੀਆ ਦੇ ਸੁਕਾਰਨੋ ਨੇ ਭਾਗ ਲਿਆ ।
ਪ੍ਰਸ਼ਨ 8.
ਗੁੱਟ-ਨਿਰਲੇਪ ਲਹਿਰ ਦੇ ਪਿਤਾਮਾ ਕੌਣ-ਕੌਣ ਸਨ ?
ਉੱਤਰ-
ਇਸ ਅੰਦੋਲਨ ਦੇ ਪਿਤਾਮਾ ਭਾਰਤ ਦੇ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।
ਪ੍ਰਸ਼ਨ 9.
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਝਗੜੇ ਦਾ ਮੂਲ ਕਾਰਨ ਕਿਹੜਾ ਦੇਸ਼ ਹੈ ?
ਉੱਤਰ-
ਕਸ਼ਮੀਰ ।
ਪ੍ਰਸ਼ਨ 10.
ਸ਼ਿਮਲਾ ਸਮਝੌਤਾ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਸ਼ਿਮਲਾ ਸਮਝੌਤਾ 1972 ਈ: ਵਿਚ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐੱਡ. ਏ. ਭੁੱਟੋ ਦੇ ਵਿਚਕਾਰ ਹੋਇਆ ।
ਪ੍ਰਸ਼ਨ 11.
ਭਾਰਤ ਅਤੇ ਚੀਨ ਦੇ ਵਿਚਕਾਰ ਕਦੋਂ ਅਤੇ ਕਿਸ ਕਾਰਨ ਯੁੱਧ ਹੋਇਆ ?
ਉੱਤਰ-
ਭਾਰਤ ਅਤੇ ਚੀਨ ਦੇ ਵਿਚਕਾਰ 1962 ਈ: ਵਿਚ ਸੀਮਾਵਤੀ ਝਗੜਿਆਂ ਦੇ ਕਾਰਨ ਯੁੱਧ ਹੋਇਆ ।
ਪ੍ਰਸ਼ਨ 12.
(i) ਲਾਹੌਰ ਸਮਝੌਤਾ ਕਿਸ-ਕਿਸ ਦੇ ਵਿਚਕਾਰ ਹੋਇਆ ?
(ii) ਇਸਦਾ ਕੀ ਉਦੇਸ਼ ਸੀ ?
ਉੱਤਰ-
(i) ਲਾਹੌਰ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚ ਹੋਇਆ |
(ii) ਇਸਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਝਗੜਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ਸੀ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਗੁੱਟ ਨਿਰਲੇਪ ਦੀ ਪਹਿਲੀ ਕਾਨਫਰੰਸ (1961) ਕਿੱਥੇ ਹੋਈ ?
(i) ਬੰਬਈ
(ii) ਗੋਆ
(iii) ਬੈਲਗ੍ਰੇਡ
(iv) ਮੈਤ੍ਰਿਡ ।
ਉੱਤਰ-
(iii) ਬੈਲਗ੍ਰੇਡ
ਪ੍ਰਸ਼ਨ 2.
ਪੰਚਸ਼ੀਲ ਸਮਝੌਤਾ ਭਾਰਤ ਦੇ ਪ੍ਰਧਾਨਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਕਿਸ ਪ੍ਰਧਾਨਮੰਤਰੀ ਦੇ ਵਿਚ ਹੋਇਆ ?
(i) ਕਿਮ ਜੋਂਗ
(ii) ਚਿਨਯਾਂਗ
(iii) ਮਾਓ
(iv) ਚਾਓ-ਇਨ-ਲਾਈ ।
ਉੱਤਰ-
(iv) ਚਾਓ-ਇਨ-ਲਾਈ ।
ਪ੍ਰਸ਼ਨ 3.
ਸੁਤੰਤਰਤਾ ਦੇ ਸਮੇਂ ਭਾਰਤ ਦੇ ਕਿਹੜੇ ਵਿਸ਼ੇਸ਼ ਖੇਤਰ ਉੱਤੇ ਪੁਰਤਗਾਲੀ ਸ਼ਾਸਨ ਕਰਦੇ ਸਨ ? ਉਹ ਖੇਤਰ ਕਿਹੜਾ ਸੀ ?
(i) ਗੋਆ
(ii) ਦਮਨ
(iii) ਦਿਉ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. …………………….. ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ।
2. ਡਾ: ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ……………………….. ਸਨ ।
3. 1954 ਈ: ਵਿਚ ……………………….. ਨੇ ਪਾਂਡੀਚਰੀ, ਚੰਦਰਨਗਰ ਅਤੇ ਮਾਹੀ ਆਦਿ ਭਾਰਤੀ ਇਲਾਕੇ ਭਾਰਤ ਦੇ ਹਵਾਲੇ ਕਰ ਦਿੱਤੇ ।
ਉੱਤਰ-
1. ਡਾ: ਅੰਬੇਦਕਰ,
2. ਰਾਸ਼ਟਰਪਤ,
3. ਫਰਾਂਸ ।
(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :
1. ਸੁਤੰਤਰਤਾ ਪਿੱਛੋਂ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਕਮੇਟੀ ਸਥਾਪਿਤ ਕੀਤੀ ।
2. 1948 ਈ: ਦੇ ਅੰਤ ਤੱਕ ਭਾਰਤ ਨੇ ਫ਼ਰਾਂਸੀਸੀ ਅਤੇ ਪੁਰਤਗਾਲੀ ਬਸਤੀਆਂ ਜੋ ਭਾਰਤ ਵਿੱਚ ਸਨ, ਉਨ੍ਹਾਂ ਉੱਪਰ ਆਪਣਾ ਅਧਿਕਾਰ ਸਥਾਪਿਤ ਕਰ ਲਿਆ
3. ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਭਾਰਤ ਨੇ ਆਪਣੇ ਉਦਯੋਗਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ।
ਉੱਤਰ-
1. (√)
2. (×)
3. (×) ।
(ਹ) ਸਹੀ ਜੋੜੇ ਬਣਾਓ :
1. ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ | ਸੱਤ ਸਨ |
2. ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ | 1999 ਈ: ਵਿਚ ਹੋਇਆ । |
3. ਕਾਰਗਿਲ ਦਾ ਯੁੱਧ | ਸਰਦਾਰ ਵੱਲਭ ਭਾਈ ਪਟੇਲ ਸਨ |
ਉੱਤਰ-
1. ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ | ਸਰਦਾਰ ਵੱਲਭ ਭਾਈ ਪਟੇਲ ਸਨ |
2. ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ | ਸੱਤ ਸਨ |
3. ਕਾਰਗਿਲ ਦਾ ਯੁੱਧ | 1999 ਈ: ਵਿਚ ਹੋਇਆ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਸੰਵਿਧਾਨ ਦਾ ਨਿਰਮਾਣ ਕਿਸ ਪ੍ਰਕਾਰ ਹੋਇਆ ?
ਉੱਤਰ-
ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਇਕ ਸਮਿਤੀ ਸਥਾਪਿਤ ਕੀਤੀ । ਇਸਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ | ਡਾ: ਅੰਬੇਦਕਰ ਨੂੰ ਇਸ ਸਮਿਤੀ ਦਾ ਪ੍ਰਧਾਨ ਬਣਾਇਆ ਗਿਆ । ਇਸ ਸਮਿਤੀ ਨੇ 21 ਫ਼ਰਵਰੀ, 1948 ਈ: ਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਕੇ ਸਭਾ ਵਿਚ ਪੇਸ਼ ਕੀਤਾ । ਇਸ ਮਸੌਦੇ ਉੱਤੇ 4 ਨਵੰਬਰ, 1948 ਈ: ਵਿਚ ਵਿਚਾਰ-ਵਟਾਂਦਰਾ ਸ਼ੁਰੂ ਹੋਇਆ । ਇਸ ਲਈ ਸਭਾ ਨੂੰ 11 ਬੈਠਕਾਂ ਕਰਨੀਆਂ ਪਈਆਂ । ਇਸ ਵਿਚਾਰ-ਵਟਾਂਦਰਾ ਕਾਲ ਵਿਚ 2473 ਸੰਸ਼ੋਧਨ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ ਕੁਝਕੁ ਸਵੀਕਾਰ ਕਰ ਲਏ ਗਏ । 26 ਨਵੰਬਰ, 1949 ਈ: ਨੂੰ ਸੰਵਿਧਾਨ ਪਾਸ ਹੋ ਗਿਆ, ਜਿਸ ਨੂੰ 26 ਜਨਵਰੀ, 1950 ਈ: ਨੂੰ ਲਾਗੂ ਕਰ ਦਿੱਤਾ ਗਿਆ ।
ਪ੍ਰਸ਼ਨ 2.
ਭਾਰਤ ਦੀ ਵਿਦੇਸ਼ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ‘ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
- ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ ।
- ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ ।
- ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ ।
- ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ‘ ਨਾਲ ਕੀਤਾ ਜਾਣਾ ਚਾਹੀਦਾ ਹੈ ।
ਪ੍ਰਸ਼ਨ 3.
ਪੰਚਸ਼ੀਲ ਉੱਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਨੇ 1954 ਈ: ਵਿਚ ਚੀਨ ਦੇ ਪ੍ਰਧਾਨ ਮੰਤਰੀ ਚਾਓ-ਇਨ-ਲਾਈ ਦੇ ਨਾਲ ਇਕ ਸਮਝੌਤਾ ਕੀਤਾ । ਇਹ ਸਮਝੌਤਾ ਪੰਚਸ਼ੀਲ ਦੇ ਪੰਜ ਸਿਧਾਂਤਾਂ ਉੱਤੇ ਆਧਾਰਿਤ ਸੀ । ਇਹ ਸਿਧਾਂਤ ਹੇਠ ਲਿਖੇ ਹਨ-
- ਸ਼ਾਂਤੀਪੂਰਨ ਸਹਿ-ਹੋਂਦ ਨੂੰ ਸਵੀਕਾਰ ਕਰਨਾ ।
- ਇਕ-ਦੂਸਰੇ ਉੱਤੇ ਹਮਲਾ ਨਾ ਕਰਨਾ ।
- ਇਕ-ਦੂਸਰੇ ਦੇ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਾ ਕਰਨਾ ।
- ਆਪਸੀ ਹਿੱਤਾਂ ਲਈ ਸਮਾਨਤਾ ਅਤੇ ਸਹਿਯੋਗ ਦੇ ਸਿਧਾਂਤ ਦਾ ਪਾਲਣ ਕਰਨਾ ।
- ਇਕ-ਦੂਸਰੇ ਦੀ ਪ੍ਰਭੂਸੱਤਾ ਅਤੇ ਪ੍ਰਾਦੇਸ਼ਿਕ ਅਖੰਡਤਾ ਦਾ ਆਦਰ ਕਰਨਾ ।
ਪ੍ਰਸ਼ਨ 4.
ਭਾਰਤ ਨੇ ਸੁਤੰਤਰਤਾ ਦੇ ਪਿੱਛੋਂ ਫ਼ਰਾਂਸੀਸੀਆਂ ਅਤੇ ਪੁਰਤਗਾਲੀਆਂ ਦੇ ਅਧੀਨ ਆਪਣੇ ਖੇਤਰਾਂ ਨੂੰ ਕਿਸ ਤਰ੍ਹਾਂ ਮੁਕਤ ਕਰਵਾਇਆ ?
ਉੱਤਰ-
ਭਾਰਤ ਦੇ ਗੋਆ-ਦਮਨ ਅਤੇ ਦਿਓ ਖੇਤਰਾਂ ਉੱਤੇ ਪੁਰਤਗਾਲੀਆਂ ਦਾ ਸ਼ਾਸਨ ਸੀ । ਇਸੇ ਤਰ੍ਹਾਂ ਪਾਂਡੀਚੇਰੀ, ਚੰਦਰਨਗਰ ਅਤੇ ਮਾਹੀ ਦੇ ਖੇਤਰਾਂ ’ਤੇ ਫ਼ਰਾਂਸ ਦਾ ਸ਼ਾਸਨ ਸੀ । 1954 ਈ: ਵਿਚ ਫ਼ਰਾਂਸ ਨੇ ਆਪਣੇ ਭਾਰਤੀ ਖੇਤਰ ਭਾਰਤ ਨੂੰ ਸੌਂਪ ਦਿੱਤੇ, ਪਰੰਤੂ ਪੁਰਤਗਾਲ ਨੇ ਅਜਿਹਾ ਨਹੀਂ ਕੀਤਾ । ਇਸ ਲਈ ਭਾਰਤ ਸਰਕਾਰ ਨੂੰ ਪੁਰਤਗਾਲੀਆਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨੀ ਪਈ । ਫਲਸਰੂਪ 20 ਦਸੰਬਰ, 1961 ਈ: ਨੂੰ ਗੋਆ, ਦਮਨ ਅਤੇ ਦਿਓ, ਦਾਦਰਾ ਜਾਂ ਨਗਰਹਵੇਲੀ, ਪੁਰਤਗਾਲੀ ਬਸਤੀਆਂ ਨੂੰ ਭਾਰਤ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ । 30 ਮਈ, 1987 ਈ: ਨੂੰ ਗੋਆ ਇਕ ਰਾਜ ਬਣਾ ਦਿੱਤਾ ਗਿਆ ਜਦਕਿ ਦਮਨ ਅਤੇ ਦਿਓ ਨੂੰ ਕੇਂਦਰ ਸ਼ਾਸ਼ਿਤ ਰਾਜ ਦਾ ਦਰਜਾ ਦਿੱਤਾ ਗਿਆ ।
ਪ੍ਰਸ਼ਨ 5.
ਸੁਤੰਤਰਤਾ ਤੋਂ ਪਿੱਛੋਂ ਰਾਜਾਂ ਦਾ ਪੁਨਰਗਠਨ ਕਿਉਂ ਅਤੇ ਕਿਸ ਤਰ੍ਹਾਂ ਕੀਤਾ ਗਿਆ ?
ਉੱਤਰ-
ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤੀਆਂ ਨੇ ਭਾਸ਼ਾ ਅਤੇ ਸੰਸਕ੍ਰਿਤੀ ਦੇ ਆਧਾਰ ਉੱਤੇ ਰਾਜਾਂ ਦਾ ਪੁਨਰਗਠਨ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਭਾਰਤ ਦੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਤੇਲਗੂ ਭਾਸ਼ਾਈ ਰਾਮੁਲ ਨਾਂ ਦੇ ਇਕ ਵਿਅਕਤੀ ਨੇ ਭਾਸ਼ਾ ਦੇ ਆਧਾਰ ਉੱਤੇ ਰਾਜਾਂ ਦੇ ਪੁਨਰਗਠਨ ਦੀ ਮੰਗ ਪੂਰੀ ਕਰਵਾਉਣ ਲਈ ਮਰਨ-ਵਰਤ ਰੱਖਿਆ । ਇਸ ਵਿਅਕਤੀ ਦੀ ਭੁੱਖ ਦੇ ਕਾਰਨ ਮੌਤ ਹੋ ਗਈ । ਅੰਤ ਸੰਵਿਧਾਨ ਵਿਚ ਸੰਸ਼ੋਧਨ ਕਰਕੇ ਤੇਲਗੂ ਭਾਸ਼ਾ ਬੋਲਣ ਵਾਲੇ ਖੇਤਰ ਨੂੰ ਮਦਰਾਸ ਤੋਂ ਅਲੱਗ ਕਰਕੇ ਉਸਦਾ ਨਾਂ ਆਂਧਰਾ ਪ੍ਰਦੇਸ਼ ਰੱਖ ਦਿੱਤਾ ਗਿਆ । ਬਾਕੀ ਰਾਜਾਂ ਦਾ ਪੁਨਰਗਠਨ ਕਰਨ ਲਈ ਇਕ ਕਮਿਸ਼ਨ ਨਿਯੁਕਤ ਕੀਤਾ ਗਿਆ, ਜਿਸਦੇ ਤਿੰਨ ਮੈਂਬਰ ਸਨ । ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਨਵੰਬਰ, 1956 ਈ: ਨੂੰ ਰਾਜਾਂ ਦਾ ਪੁਨਰਗਠਨ ਕਰਕੇ 6 ਕੇਂਦਰ ਸ਼ਾਸਿਤ ਰਾਜ ਅਤੇ 14 ਰਾਜ ਬਣਾਏ ਗਏ ।
ਪ੍ਰਸ਼ਨ 6.
ਨਾਨ-ਅਲਾਇੰਡ ਗੁੱਟ-ਨਿਰਲੇਪ ਅੰਦੋਲਨ ਉੱਤੇ ਇਕ ਟਿੱਪਣੀ ਲਿਖੋ ।
ਉੱਤਰ-
ਦੂਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ । ਇਕ ਗੁੱਟ ਦਾ ਨੇਤਾ ਅਮਰੀਕਾ ਸੀ । ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ।ਦੂਸਰੇ ਗੁੱਟ ਦਾ ਨੇਤਾ ਰੁਸ ਸੀ । ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ । ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ । ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ । ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ । ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।
ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ । ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ । ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੀ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ । ਇਸਦਾ ਪਹਿਲਾ ਸੰਮੇਲਨ 1961 ਈ: ਨੂੰ ਬੇਲਗੇਡ ਵਿਚ ਹੋਇਆ । ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ ।
ਪ੍ਰਸ਼ਨ 7.
ਯੂ. ਐੱਨ. ਓ. ਵਿਚ ਭਾਰਤ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-
- ਭਾਰਤ ਯੂ. ਐੱਨ. ਓ. ਦਾ ਇਕ ਸਥਾਈ ਮੈਂਬਰ ਹੈ । ਭਾਰਤ ਸਰਕਾਰ ਨੇ ਯੂ. ਐੱਨ. ਓ. ਦੇ ਦੁਆਰਾ ਕੋਰੀਆ ਅਤੇ ਦੂਸਰੇ ਕਈ ਦੇਸ਼ਾਂ ਵਿਚ ਸ਼ਾਂਤੀ ਸਥਾਪਿਤ ਕਰਨ ਵਾਲੇ ਮਿਸ਼ਨਾਂ ਵਿਚ ਆਪਣੀ ਸੈਨਾ ਭੇਜੀ ਹੈ ।
- ਭਾਰਤ ਨੇ ਯੂ. ਐੱਨ. ਓ. ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਸੰਸਥਾਵਾਂ ਅਤੇ ਏਜੰਸੀਆਂ ਵਿਚ ਆਪਣਾ ਯੋਗਦਾਨ ਦਿੱਤਾ ਹੈ । ਉਦਾਹਰਨ ਦੇ ਲਈ 1953 ਈ: ਵਿਚ ਵਿਜੇ ਲਕਸ਼ਮੀ ਪੰਡਿਤ ਯੂ. ਐੱਨ. ਓ. ਦੀ ਜਨਰਲ ਅਸੈਂਬਲੀ ਦੀ ਮੈਂਬਰ ਸੀ । ਸ਼ਸ਼ੀ ਥਰੂਰ ਕਮਿਊਨੀਕੇਸ਼ਨ ਅਤੇ ਪਬਲਿਕ ਇਨਫਾਰਮੇਸ਼ਨ ਦੇ ਅੰਡਰ ਸੈਕਟਰੀ ਰਹੇ । ਭਾਰਤ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਵੀ ਹੈ । ਭਾਰਤ ਨੇ ਵੀ ਯੂ. ਐੱਨ. ਓ. ਤੋਂ ਬਹੁਤ ਸਹਾਇਤਾ ਪ੍ਰਾਪਤ ਕੀਤੀ ਹੈ ।
ਪ੍ਰਸ਼ਨ 8.
ਭਾਰਤ ਵਿਚ ਸੰਪਰਦਾਇਕਤਾ ਦੀ ਸਮੱਸਿਆ ਬਾਰੇ ਲਿਖੋ ।
ਉੱਤਰ-
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ । ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ । ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ । ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ । ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ ।”.
ਪ੍ਰਸ਼ਨ 9.
ਭਾਰਤ ਵਿਚ ਜਾਤੀਵਾਦ ਅਤੇ ਗਰੀਬੀ ਦੀ ਸਮੱਸਿਆ ਉੱਪਰ ਨੋਟ ਲਿਖੋ ।
ਉੱਤਰ-
ਜਾਤੀਵਾਦ ਦੀ ਸਮੱਸਿਆ – ਜਾਤੀਵਾਦ ਦੀ ਸਮੱਸਿਆ ਸਾਡੇ ਰਾਸ਼ਟਰੀ ਏਕਤਾ ਦੇ ਰਸਤੇ ਵਿਚ ਰੁਕਾਵਟ ਬਣੀ ਹੋਈ ਹੈ । ਕੁੱਝ ਲੋਕ ਆਪਣੇ ਤੋਂ ਨੀਵੀਂ ਜਾਤੀ ਦੇ ਲੋਕਾਂ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ । ਇੱਥੋਂ ਤਕ ਕਿ ਰਾਜਨੀਤੀਵਾਨ ਅਤੇ ਰਾਜਨੀਤਿਕ ਦਲ ਜਨਤਾ ਦਾ ਸਮਰਥਨ ਪ੍ਰਾਪਤ ਕਰਨ ਦੇ ਲਈ ਜਾਤੀ ਦਾ ਸਹਾਰਾ ਲੈਂਦੇ ਹਨ । ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਨਾਲ ਬਰਾਬਰ ਵਿਵਹਾਰ ਕਰੀਏ । ਸੰਵਿਧਾਨ ਦੀ ਸਤਾਰਵੀਂ (17) ਧਾਰਾ ਦੇ ਅੰਤਰਗਤ ਕਿਸੇ ਵੀ ਰੂਪ ਵਿਚ ਛੂਤ-ਛਾਤ ਕਰਨ ਦੀ ਮਨਾਹੀ ਕੀਤੀ ਗਈ ਹੈ ।
ਗ਼ਰੀਬੀ ਦੀ ਸਮੱਸਿਆ – ਗ਼ਰੀਬੀ ਦੀ ਸਮੱਸਿਆ ਭਾਰਤ ਦੀ ਉੱਨਤੀ ਦੇ ਰਸਤੇ ਵਿਚ ਇਕ ਬਹੁਤ ਵੱਡੀ ਰੁਕਾਵਟ ਬਣੀ ਹੋਈ ਹੈ । ਦੇਸ਼ ਵਿਚ ਬਹੁਤ ਸਾਰੇ ਲੋਕ ਇੰਨੇ ਗ਼ਰੀਬ ਹਨ ਕਿ ਉਨ੍ਹਾਂ ਨੂੰ ਇਕ ਦਿਨ ਵੀ ਪੇਟ ਭਰ ਕੇ ਖਾਣਾ ਨਹੀਂ ਮਿਲਦਾ। ਗ਼ਰੀਬੀ ਦੇ ਮੁੱਖ ਕਾਰਨ ਵੱਧਦੀ ਹੋਈ ਜਨਸੰਖਿਆ, ਘੱਟ ਖੇਤੀ ਉਤਪਾਦਨ ਅਤੇ ਬੇਰੁਜ਼ਗਾਰੀ ਹਨ । ਸੁਤੰਤਰਤਾ ਤੋਂ ਬਾਅਦ ਸਰਕਾਰ ਗ਼ਰੀਬੀ ਦੂਰ ਕਰਨ ਦੇ ਅਨੇਕਾਂ ਯਤਨ ਕਰ ਰਹੀ ਹੈ ।
ਪ੍ਰਸ਼ਨ 10.
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਦੇਸ਼ ਵਿਚ ਬੇਰੁਜ਼ਗਾਰਾਂ ਦੀ ਸੰਖਿਆ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ । ਜ਼ਿਆਦਾਤਰ ਬੇਰੁਜ਼ਗਾਰੀ ਪੜੇ-ਲਿਖੇ ਲੋਕਾਂ ਵਿਚ ਪਾਈ ਜਾਂਦੀ ਹੈ । ਇਸ ਸਮੱਸਿਆ ਦੇ ਹੱਲ ਦੇ ਲਈ ਸਰਕਾਰ ਦੁਆਰਾ ਕਈ ਯਤਨ ਕੀਤੇ ਜਾ ਰਹੇ ਹਨ । ਸੇਵਾ ਮੁਕਤ ਸੈਨਿਕਾਂ, ਸਿੱਖਿਅਕ ਬੇਰੁਜ਼ਗਾਰਾਂ ਆਦਿ ਨੂੰ ਸਰਕਾਰ ਕਰਜ਼ਾ ਦਿੰਦੀ ਹੈ, ਤਾਂ ਕਿ ਉਹ ਆਪਣਾ ਰੁਜ਼ਗਾਰ ਖੋਲ੍ਹ ਸਕਣ । ਨੌਕਰੀ ਵਿਚ ਸੇਵਾ-ਮੁਕਤ ਹੋਣ ਦੀ ਉਮਰ-ਸੀਮਾ ਨੂੰ ਘੱਟ ਕੀਤਾ ਜਾ ਰਿਹਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ । ਪਿੰਡਾਂ ਵਿਚ ਮੱਝਾਂ, ਮੁਰਗੀਆਂ, , ਸੁਰੇ, ਸ਼ਹਿਦ ਦੀਆਂ ਮੱਖੀਆਂ ਆਦਿ ਨੂੰ ਪਾਲਣ ਦੇ ਵਾਸਤੇ ਸਹਾਇਕ ਧੰਦਿਆਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ । ਇਸ ਵਾਸਤੇ ਕਰਜ਼ਾ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।
ਪ੍ਰਸ਼ਨ 11.
ਭਾਰਤ ਵਿਚ ਮਹਿੰਗਾਈ ਦੀ ਸਮੱਸਿਆ ਉੱਤੇ ਨੋਟ ਲਿਖੋ ।
ਉੱਤਰ-
ਅੱਜ ਮਹਿੰਗਾਈ ਇਕ ਵਿਸ਼ਵਵਿਆਪੀ ਸਮੱਸਿਆ ਹੈ । ਪਰੰਤ ਭਾਰਤ ਵਿਚ ਇਸਨੇ ਇਕ ਡਰਾਉਣਾ ਰੂਪ ਧਾਰਨ ਕਰ ਲਿਆ ਹੈ । ਅੱਜ ਹਰ ਵਸਤੂ ਮਹਿੰਗੀ ਵਿਕ ਰਹੀ ਹੈ । ਵਸਤੂਆਂ ਦੇ ਮੁੱਲ ਪ੍ਰਤੀਦਿਨ ਵੱਧ ਰਹੇ ਹਨ । ਸਿੱਟੇ ਵਜੋਂ ਸਾਡੇ ਦੇਸ਼ ਵਿਚ ਜ਼ਿਆਦਾਤਰ ਲੋਕ ਜੀਵਨ ਦੀਆਂ ਮੂਲ ਲੋੜਾਂ ਨੂੰ ਪੂਰਾ ਕਰਨ ਵਿਚ ਵੀ ਅਸਮਰਥ ਹਨ । ਇਸ ਲਈ ਮਹਿੰਗਾਈ ਉੱਪਰ ਨਿਯੰਤਰਨ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਮਿਲ ਕੇ ਠੋਸ ਕਦਮ ਉਠਾਉਣੇ ਚਾਹੀਦੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚ ਅਜਿਹੀਆਂ ਯੋਜਨਾਵਾਂ ਲਾਗੂ ਕਰੇ ਜਿਨ੍ਹਾਂ ਤੋਂ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਅਨਪੜ੍ਹਤਾ ਅਤੇ ਵੱਧਦੀ ਹੋਈ ਮਹਿੰਗਾਈ ਦੀ ਸਮੱਸਿਆ ਉੱਪਰ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
1. ਅਨਪੜ੍ਹਤਾ – ਭਾਰਤ ਵਿਚ ਲਗਪਗ 23 ਕਰੋੜ ਤੋਂ ਵੀ ਜ਼ਿਆਦਾ ਲੋਕ ਅਨਪੜ੍ਹ ਹਨ | ਪ੍ਰਤੀ 100 ਔਰਤਾਂ ਵਿਚੋਂ 60 ਔਰਤਾਂ ਅਨਪੜ੍ਹ ਹਨ । ਅਨਪੜ੍ਹਤਾ ਬੇਰੁਜ਼ਗਾਰੀ ਨੂੰ ਜਨਮ ਦਿੰਦੀ ਹੈ ਜੋ ਕਿ ਗ਼ਰੀਬੀ ਦਾ ਕਾਰਨ ਬਣਦੀ ਹੈ । ਅਨਪੜ੍ਹ ਵਿਅਕਤੀ ਭਾਰਤ ਅਤੇ ਦੂਸਰੇ ਦੇਸ਼ਾਂ ਵਿਚਲੇ ਵਿਕਾਸ ਅਤੇ ਉੱਨਤੀ ਦੇ ਮੌਕਿਆਂ ਤੋਂ ਵਾਂਝਾ ਰਹਿੰਦਾ ਹੈ । ਇਸ ਤੋਂ ਇਲਾਵਾ ਲੋਕਤੰਤਰ ਪ੍ਰਣਾਲੀ ਤਦ ਹੀ ਸਫ਼ਲ ਹੋਵੇਗੀ ਜੇਕਰ ਨਾਗਰਿਕ ਪੜ੍ਹੇ-ਲਿਖੇ ਹੋਣਗੇ । ਅਨਪੜ੍ਹ ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਵੀ ਜਾਗਰੂਕ ਨਹੀ ਹੋ ਸਕਦਾ ।
ਸਰਕਾਰੀ ਯਤਨ – ਭਾਰਤ ਸਰਕਾਰ ਦੇਸ਼ ਵਿਚੋਂ ਅਨਪੜ੍ਹਤਾ ਦੂਰ ਕਰਨ ਦੇ ਲਈ ਕਈ ਕਦਮ ਉਠਾ ਰਹੀ ਹੈ ।
- ਸਾਡੇ ਸੰਵਿਧਾਨ ਵਿਚ 14 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦੇਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ।
- ਭਾਰਤ ਸਰਕਾਰ ਦੇਸ਼ ਵਿਚ ਗ਼ਰੀਬ ਅਤੇ ਕੁਸ਼ਲ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੀ ਦਿੰਦੀ ਹੈ ।
- ਭਾਰਤ ਸਰਕਾਰ ਬਾਲਗ ਸਿੱਖਿਆ ਗਤੀਵਿਧੀਆਂ ਅਤੇ ਕਾਰਜਕ੍ਰਮ ਆਯੋਜਿਤ ਕਰਦੀ ਹੈ । 2 ਅਕਤੂਬਰ, 1978 ਈ: ਨੂੰ ਬਾਲਗ-ਸਿੱਖਿਆ ਦਾ ਉਦਘਾਟਨ ਕੀਤਾ ਗਿਆ ਸੀ । ਇਸ ਤੋਂ ਇਲਾਵਾ 1988 ਈ: ਵਿਚ ਰਾਸ਼ਟਰੀ ਸਿੱਖਿਆ (ਸਾਖਰਤਾ) ਮਿਸ਼ਨ ਆਰੰਭ ਕੀਤਾ ਗਿਆ । ਦੇਸ਼ ਦੇ ਕਈ ਖੇਤਰਾਂ ਵਿਚ ਬਾਲਗ-ਸਿੱਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ।
- ਅਨਪੜ੍ਹ ਬਾਲਗ-ਲੋਕਾਂ ਦੇ ਹਿੱਤ ਦੇ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੁਆਰਾ ਅਨੇਕ ਸਿੱਖਿਆ ਸੰਬੰਧੀ ਕਾਰਜਕੂਮ ਪ੍ਰਸਾਰਿਤ ਕੀਤੇ ਜਾਂਦੇ ਹਨ । ਇਨ੍ਹਾਂ ਸਭ ਦਾ ਉਦੇਸ਼ ਹਰੇਕ ਵਿਅਕਤੀ ਨੂੰ ਸਾਖਰ ਅਤੇ ਸਿੱਖਿਅਤ ਕਰਨਾ ਹੈ ।
2. ਵਧਦੀ ਹੋਈ ਜਨਸੰਖਿਆ – ਅੱਜ ਭਾਰਤ ਨੂੰ ਵਧਦੀ ਹੋਈ ਜਨਸੰਖਿਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਭਾਰਤ ਦੀ ਜਨਸੰਖਿਆ ਏਨੀ ਤੇਜ਼ ਗਤੀ ਨਾਲ ਵੱਧ ਰਹੀ ਹੈ ਕਿ ਸਰਕਾਰ ਲਈ ਇਸ ਵਧਦੀ ਦਰ ਨੂੰ ਰੋਕ ਸਕਣਾ ਕਾਫ਼ੀ ਮੁਸ਼ਕਿਲ ਹੈ । 2001 ਈ: ਦੇ ਅੰਕੜਿਆਂ ਦੇ ਅਨੁਸਾਰ ਭਾਰਤ ਦੀ ਜਨਸੰਖਿਆ 102.7 ਕਰੋੜ ਸੀ । ਸਾਡੀ ਜਨਸੰਖਿਆ ਵਿਚ ਪ੍ਰਤੀ ਸਾਲ 1 ਕਰੋੜ 60 ਲੱਖ ਤੋਂ ਅਧਿਕ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ।
ਕਾਰਨ – ਸਰਕਾਰੀ ਰਿਪੋਰਟ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਕਈ ਕਾਰਨ ਹਨ-
- ਸਿਹਤ – ਸਹੂਲਤਾਂ ਜ਼ਿਆਦਾ ਹੋਣ ਕਾਰਨ ਜਨਸੰਖਿਆ ਵਿਚ ਮੌਤ-ਦਰ ਘੱਟ ਹੋ ਗਈ ਹੈ । ਅੱਜ ਤੋਂ 25 ਸਾਲ ਪਹਿਲਾਂ ਪ੍ਰਤੀ ਸਾਲ ਮੌਤ ਦਰ 33 ਪ੍ਰਤੀ ਹਜ਼ਾਰ ਸੀ, ਪਰੰਤੂ ਹੁਣ ਇਹ ਘੱਟ ਕੇ 14 ਪ੍ਰਤੀ ਹਜ਼ਾਰ ਹੋ ਗਈ ਹੈ । ਪਹਿਲਾਂ ਪਲੇਗ, ਹੈਜ਼ਾ ਅਤੇ ਛੂਤ ਦੇ ਰੋਗਾਂ ਨੂੰ ਰੋਕਣ ਲਈ ਸਿਹਤ-ਸੰਬੰਧੀ ਸਾਧਨ ਬਹੁਤ ਥੋੜ੍ਹੇ ਸਨ । ਜਿਸ ਕਰਕੇ ਇਨ੍ਹਾਂ ਰੋਗਾਂ ਕਾਰਨ ਅਨੇਕ ਮੌਤਾਂ ਹੋ ਜਾਂਦੀਆਂ ਸਨ | ਪਰੰਤੂ ਹੁਣ ਇਨ੍ਹਾਂ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।
- ਘੱਟ ਉਮਰ ਵਿਚ ਵਿਆਹ ਕਰਨਾ, ਵੱਧਦੀ ਹੋਈ ਜਨਸੰਖਿਆ ਦਾ ਇਕ ਹੋਰ ਕਾਰਨ ਹੈ । ਅਨੇਕ ਭਾਰਤੀ ਪਰਿਵਾਰਾਂ ਵਿਚ ਵਿਸ਼ੇਸ਼ ਕਰ ਪੇਂਡੂ ਖੇਤਰ ਵਿਚ ਬਹੁਤ ਬੱਚੇ ਹੁੰਦੇ ਹਨ ।
- ਅਗਿਆਨਤਾ ਅਤੇ ਧਾਰਮਿਕ ਕਾਰਨਾਂ ਕਰਕੇ ਬਹੁਤ ਸਾਰੇ ਲੋਕ ਪਰਿਵਾਰ ਨਿਯੋਜਨ ਨੂੰ ਨਹੀਂ ਅਪਣਾਉਂਦੇ ।
- ਅਨੇਕ ਗ਼ਰੀਬ ਮਾਂ-ਪਿਉ ਸੋਚਦੇ ਹਨ ਕਿ ਬੱਚੇ ਖੇਤਾਂ ਅਤੇ ਕਾਰਖ਼ਾਨਿਆਂ ਵਿਚ ਕੰਮ ਕਰਕੇ ਪਰਿਵਾਰ ਦੀ ਆਮਦਨੀ ਵਿਚ ਵਾਧਾ ਕਰ ਸਕਦੇ ਹਨ । ਇਸ ਕਰਕੇ ਅਜਿਹੇ ਮਾਤਾ-ਪਿਤਾ ਅਧਿਕ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੇ ਹਨ ।
ਹਾਨੀਆਂ ਅਤੇ ਉਪਾਅ – ਜਨਸੰਖਿਆ ਵਿਚ ਵਾਧਾ, ਗ਼ਰੀਬੀ, ਬੇਰੁਜ਼ਗਾਰੀ ਸਹਿਤ ਹੋਰ ਅਨੇਕਾਂ ਸਮੱਸਿਆਵਾਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ । ਸਰਕਾਰ ਦੀਆਂ ਸਾਰੀਆਂ ਵਿਕਾਸ-ਯੋਜਨਾਵਾਂ ਜਨਸੰਖਿਆ ਵਿਚ ਵਾਧੇ ਕਾਰਨ ਅਸਫਲ ਹੋ ਜਾਂਦੀਆਂ ਹਨ ।
ਜਨਸੰਖਿਆ ਵਿਚ ਵਾਧੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਉਪਾਅ ਸਰਕਾਰੀ ਪੱਧਰ ‘ਤੇ ਕੀਤਾ ਜਾ ਰਿਹਾ ਹੈ । ਡਾਕਟਰਾਂ ਦੀ ਅਗਵਾਈ ਵਿਚ ਲੋਕਾਂ ਨੂੰ ਜਨਸੰਖਿਆ ਵਿਚ ਵਾਧੇ ਕਾਰਨ ਹੋਣ ਵਾਲੀਆਂ ਹਾਨੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਛੋਟੇ ਪਰਿਵਾਰ ਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ।
ਪ੍ਰਸ਼ਨ 2.
ਭਾਰਤ ਦੇ ਪਾਕਿਸਤਾਨ ਅਤੇ ਚੀਨ ਦੇ ਨਾਲ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ ਪਾਕਿਸਤਾਨ ਅਤੇ ਚੀਨ ਭਾਰਤ ਦੇ ਦੋ ਮਹੱਤਵਪੂਰਨ ਗੁਆਂਢੀ ਦੇਸ਼ ਹਨ । ਇਨ੍ਹਾਂ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ । ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ । ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ । ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ । ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ ।
1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ । ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ । ਇਸ ਉਦੇਸ਼ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ ਸਮਝੌਤਾ ਹੋਇਆ | ਅਜੇ ਕੁੱਝ ਸਾਲ ਪਹਿਲਾਂ ਹੀ ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ । ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ । ਹੁਣ ਤੀਰਥ ਯਾਤਰੀ ਦੋਵਾਂ ਦੇਸ਼ਾਂ ਵਿਚ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਦੇ ਹਨ । ਭਾਰਤੀ ਅਤੇ ਪਾਕਿਸਤਾਨੀ ਸਮਾਜ-ਸੇਵਕ ਅਤੇ ਲੇਖਕ ਇਕ-ਦੂਸਰੇ ਦੇ ਦੇਸ਼ ਵਿਚ ਆ-ਜਾ ਸਕਦੇ ਹਨ । ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਆਰੰਭ ਕੀਤੀਆਂ ਗਈਆਂ ਬੱਸ ਅਤੇ ਰੇਲ ਸੇਵਾਵਾਂ, ਦੋਵਾਂ ਦੇਸ਼ਾਂ ਵਿੱਚ ਮਿੱਤਰਤਾਪੂਰਨ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੀਆਂ ਹਨ ।
ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ ।
ਭਾਰਤ ਅਤੇ ਚੀਨ – ਭਾਰਤ ਅਤੇ ਚੀਨ ਦੇ ਵਿਚ ਪ੍ਰਾਚੀਨ ਕਾਲ ਤੋਂ ਹੀ ਮਿੱਤਰਤਾਪੂਰਨ ਸੰਬੰਧ ਬਣੇ ਹੋਏ ਹਨ । ਵਪਾਰ ਅਤੇ ਬੁੱਧ ਧਰਮ ਦੇ ਕਾਰਨ ਇਹ ਦੋਵੇਂ ਦੇਸ਼ ਜੁੜੇ ਹੋਏ ਹਨ । 1949 ਈ: ਵਿਚ ਜਦ ਚੀਨ ਵਿਚ ਸਾਮਵਾਦੀ ਕ੍ਰਾਂਤੀ ਆਈ ਤਦ ਨਵੀਂ ਸਰਕਾਰ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿੱਚੋਂ ਭਾਰਤ ਪਹਿਲਾ ਦੇਸ਼ ਸੀ । ਭਾਰਤ ਨੇ ਯੂ. ਐੱਨ. ਓ. ਦੇ ਮੈਂਬਰ ਦੇ ਤੌਰ ‘ਤੇ ਚੀਨ ਦਾ ਸਮਰਥਨ ਕੀਤਾ । 1954 ਵਿੱਚ ਭਾਰਤ ਨੇ ਚੀਨ ਨਾਲ ਪੰਚਸ਼ੀਲ ਦੇ ਸਿਧਾਂਤਾਂ ‘ਤੇ ਆਧਾਰਿਤ ਇਕ ਸਮਝੌਤਾ ਕੀਤਾ । ਪਰੰਤੂ 1962 ਈ: ਵਿੱਚ ਸੀਮਾ-ਵਿਵਾਦ ਦੇ ਕਾਰਨ ਭਾਰਤ ਅਤੇ ਚੀਨ ਦੇ ਵਿਚਕਾਰ ਇਕ ਯੁੱਧ ਹੋਇਆ । ਇਸ ਯੁੱਧ ਦੇ ਬਾਅਦ ਕਈ ਸਾਲਾਂ ਤਕ ਦੋਵਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਰਹੇ । ਇਸਦੇ ਬਾਅਦ 1980 ਈ: ਵਿਚ ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਸੁਧਾਰ ਆਇਆ | ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਨੇ ਲਗਾਤਾਰ ਬੈਠਕਾਂ ਕਰਕੇ ਕਈ ਛੋਟੀਆਂ-ਵੱਡੀਆਂ ਸਮੱਸਿਆਵਾਂ ਤੇ ਸਲਾਹ-ਮਸ਼ਵਰਾ ਕੀਤਾ । ਅੱਜ ਦੋਵੇਂ ਦੇਸ਼ ਆਪਣੇ ਸੀਮਾ-ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ ।