Punjab State Board PSEB 8th Class Social Science Book Solutions Civics Chapter 24 ਸੰਵਿਧਾਨ ਅਤੇ ਕਾਨੂੰਨ Textbook Exercise Questions and Answers.
PSEB Solutions for Class 8 Social Science Civics Chapter 24 ਸੰਵਿਧਾਨ ਅਤੇ ਕਾਨੂੰਨ
SST Guide for Class 8 PSEB ਸੰਵਿਧਾਨ ਅਤੇ ਕਾਨੂੰਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਸੰਵਿਧਾਨ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸਦੇ ਦੁਆਰਾ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ । ਸੰਵਿਧਾਨ ਦੇਸ਼ ਦੇ ਸਭ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ ।
ਪ੍ਰਸ਼ਨ 2.
ਸੰਵਿਧਾਨ 26 ਜਨਵਰੀ, 1950 ਤੋਂ ਕਿਉਂ ਲਾਗੂ ਕੀਤਾ ਗਿਆ ?
ਉੱਤਰ-
ਸਾਡਾ ਸੰਵਿਧਾਨ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਦੇਖਦੇ ਹੋਏ ਇਸ ਤਾਰੀਕ ਨੂੰ ਲਾਗੂ ਕੀਤਾ ਗਿਆ । 26 ਜਨਵਰੀ, 1930 ਨੂੰ ਦੇਸ਼ ਵਿਚ ਪੂਰਨ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ ।
ਪ੍ਰਸ਼ਨ 3.
ਕਾਨੂੰਨ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ (Law) ਦਾ ਅਨੁਵਾਦ ਹੈ । ਲਾਂਅ ਸ਼ਬਦ ਟਿਊਟੋਨਿਕ ਸ਼ਬਦ ‘ਲੈਗ’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਨਿਸਚਿਤ । ਇਸ ਪ੍ਰਕਾਰ ਕਾਨੂੰਨ ਦਾ ਅਰਥ ਹੈ ਨਿਸਚਿਤ ਨਿਯਮ ।
ਪ੍ਰਸ਼ਨ 4.
ਕਾਨੂੰਨ ਦੀ ਕੀ ਅਹਿਮੀਅਤ ਹੈ ?
ਉੱਤਰ-
ਕਾਨੂੰਨ ਕਿਸੇ ਵੀ ਸੰਸਥਾ ਜਾਂ ਦੇਸ਼ ਵਿਚ ਵਿਵਸਥਾ ਬਣਾਈ ਰੱਖਣ ਵਿਚ ਸਹਾਇਤਾ ਕਰਦਾ ਹੈ । ਇਸਦੇ ਬਿਨਾਂ ਕੋਈ ਵੀ ਸੰਸਥਾ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਦੀ । ਸਕੂਲ ਦੇ ਵੀ ਆਪਣੇ ਕਾਨੂੰਨ (ਨਿਯਮ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਸਕੂਲ ਵਿਚ ਅਨੁਸ਼ਾਸਨ ਬਣਿਆ ਰਹਿੰਦਾ ਹੈ ।
ਪ੍ਰਸ਼ਨ 5.
ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ ?
ਉੱਤਰ-
ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਇਹ ਹੈ ਕਿ ਉਹ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਦੇ ਦਬਾਓ ਤੋਂ ਬਿਨਾਂ ਸੁਤੰਤਰ ਰੂਪ ਵਿਚ ਨਿਆਂ ਕਰੇ । ਭਾਰਤ ਵਿਚ ਵੀ ਨਿਆਂਪਾਲਿਕਾ ਨੂੰ ਨਿਰਪੱਖ ਬਣਾਇਆ ਗਿਆ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਨਿਆਂਪਾਲਿਕਾ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ।
ਪ੍ਰਸ਼ਨ 6.
ਮਹਾਤਮਾ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ-ਕਦੋਂ ਚਲਾਏ ਗਏ ?
ਉੱਤਰ-
ਮਹਾਤਮਾ ਗਾਂਧੀ ਜੀ ਦੁਆਰਾ 1920 ਵਿਚ ਅਸਹਿਯੋਗ ਅੰਦੋਲਨ, 1930 ਵਿਚ ਸਿਵਿਲ ਨਾ-ਫੁਰਮਾਨੀ ਅਵੱਗਿਆ) ਅੰਦੋਲਨ ਅਤੇ 1942 ਵਿਚ ਭਾਰਤ ਛੱਡੋ ਅੰਦੋਲਨ ਚਲਾਇਆ ਗਿਆ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨ ਇਕ ਕਾਨੂੰਨੀ ਦਸਤਾਵੇਜ਼ ਹੈ । ਇਹ ਦੇਸ਼ ਦਾ ਸਰਵਉੱਚ ਕਾਨੂੰਨ ਹੈ । ਸਰਕਾਰ ਦੇ ਸਾਰੇ ਮਹੱਤਵਪੂਰਨ ਅਹੁਦਿਆਂ ਉੱਤੇ ਨਿਯੁਕਤੀ ਤੋਂ ਪਹਿਲਾਂ ਅਹੁਦਾ ਗ੍ਰਹਿਣ ਕਰਨ ਵਾਲੇ ਵਿਅਕਤੀ ਨੂੰ ਸੰਵਿਧਾਨ ਨੂੰ ਸਰਵਉੱਚ ਮੰਨਣ ਅਤੇ ਇਸਦੀ ਪਾਲਨਾ ਕਰਨ ਦੀ ਸਹੁੰ ਦਿਵਾਈ ਜਾਂਦੀ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸਨੂੰ ਨਿਆਂਪਾਲਿਕਾ ਦੁਆਰਾ ਗੈਰ-ਸੰਵਿਧਾਨਿਕ ਐਲਾਨ ਕਰ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਸੰਵਿਧਾਨ ਵਿਰੋਧੀ ਕਾਨੂੰਨਾਂ ਨੂੰ ਵੀ ਰੱਦ ਕਰ ਦਿੱਤਾ ਜਾਂਦਾ ਹੈ ।
ਪ੍ਰਸ਼ਨ 2.
ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ?
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।
ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਸਨ ।ਇਸ ਮਸੌਦਾ ਕਮੇਟੀ ਨੇ ਭਿੰਨ-ਭਿੰਨ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ।
ਪ੍ਰਸ਼ਨ 3.
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ ?
ਉੱਤਰ-
ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਸਰਵਉੱਤਮ ਅਤੇ ਨਿਰਪੱਖ ਬਣਾਇਆ ਗਿਆ ਹੈ । ਨਿਆਂਪਾਲਿਕਾ ਸੰਵਿਧਾਨ ਦੀ ਪਾਲਣਾ ਨੂੰ ਸੁਨਿਸਚਿਤ ਬਣਾਉਂਦੀ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਨਿਆਂਪਾਲਿਕਾ ਨੂੰ ਨਿਆਇਕ ਪੁਨਰ-ਨਿਰੀਖਣ ਦਾ ਅਧਿਕਾਰ ਪ੍ਰਾਪਤ ਹੈ । ਇਸਦਾ ਅਰਥ ਇਹ ਹੈ ਕਿ ਜੇਕਰ ਕਿਸੇ ਵਿਧਾਨ ਮੰਡਲ ਦੁਆਰਾ ਬਣਾਇਆ ਗਿਆ ਕਾਨੂੰਨ ਸੰਵਿਧਾਨ ਦੀ ਭਾਵਨਾ ਦਾ ਉਲੰਘਣ ਕਰਦਾ ਹੈ, ਤਾਂ ਨਿਆਂਪਾਲਿਕਾ ਉਸ ਨੂੰ ਰੱਦ ਕਰ ਸਕਦੀ ਹੈ । ਇਸੇ ਪ੍ਰਕਾਰ ਇਹ ਕਾਰਜਪਾਲਿਕਾ ਦੁਆਰਾ ਲਾਗੂ ਕਿਸੇ ਵੀ ਸੰਵਿਧਾਨ ਵਿਰੋਧੀ ਆਦੇਸ਼ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ।
ਪ੍ਰਸ਼ਨ 4.
ਗਾਂਧੀ ਜੀ ਨੇ ਅੰਗਰੇਜ਼ਾਂ ਦੇ ਵਿਰੁੱਧ ਕਿਹੜੇ-ਕਿਹੜੇ ਅੰਦੋਲਨ ਚਲਾਏ ?
ਉੱਤਰ-
ਅੰਗਰੇਜ਼ੀ ਸਰਕਾਰ ਦੀਆਂ ਬਹੁਤ ਸਾਰੀਆਂ ਨੀਤੀਆਂ ਜਨਹਿਤ ਵਿਰੋਧੀ ਸਨ । ਆਪਣੇ ਹਿੱਤ ਲਈ ਉਨ੍ਹਾਂ ਨੇ ਸਮੇਂ-ਸਮੇਂ ‘ਤੇ ਕਈ ਕਾਲੇ ਕਾਨੂੰਨ ਪਾਸ ਕੀਤੇ । ਗਾਂਧੀ ਜੀ ਨੇ ਉਨ੍ਹਾਂ ਦੀਆਂ ਇਨ੍ਹਾਂ ਨੀਤੀਆਂ ਅਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਹੇਠ ਲਿਖੇ ਅੰਦੋਲਨ ਚਲਾਏ-
- 1920 ਵਿਚ ਨਾ-ਮਿਲਵਰਤਨ ਅੰਦੋਲਨ
- 1930 ਵਿੱਚ ਸਿਵਲ ਨਾਫ਼ਰਮਾਨੀ ਅੰਦੋਲਨ
- 1942 ਵਿਚ ਭਾਰਤ ਛੱਡੋ ਅੰਦੋਲਨ ।
ਪ੍ਰਸ਼ਨ 5.
ਸ਼ਰਾਬਬੰਦੀ ਦਾ ਕੀ ਭਾਵ ਹੈ ਅਤੇ ਇਸ ਨੂੰ ਕਿਉਂ ਲਾਗੂ ਕਰਨਾ ਚਾਹੀਦਾ ਹੈ ?
ਉੱਤਰ-
ਸ਼ਰਾਬਬੰਦੀ ਦਾ ਅਰਥ ਹੈ-ਸ਼ਰਾਬ ਬਣਾਉਣਾ, ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪੀਣ ’ਤੇ ਕਾਨੂੰਨੀ ਪਾਬੰਦੀ ।
ਸ਼ਰਾਬ ਪੀਣਾ ਇਕ ਬਹੁਤ ਵੱਡੀ ਬੁਰਾਈ ਹੈ । ਇਕ ਸਰਵੇਖਣ ਦੇ ਅਨੁਸਾਰ ਸਾਡੇ ਦੇਸ਼ ਵਿਚ ਹਰ ਚੌਥਾ ਵਿਅਕਤੀ ਸ਼ਰਾਬ ਪੀਂਦਾ ਹੈ । ਸ਼ਰਾਬ ’ਤੇ ਹਰ ਰੋਜ਼ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ । ਇੰਨਾ ਹੀ ਨਹੀਂ ਸ਼ਰਾਬ ਪੀਣ ਨਾਲ ਪੈਸੇ ਦੇ ਨਾਲ-ਨਾਲ, ਸਮੇਂ ਅਤੇ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ । ਸ਼ਰਾਬ ਮਨੁੱਖ ਨੂੰ ਨੈਤਿਕ ਪਤਨ ਵੱਲ ਵੀ ਲੈ ਜਾਂਦੀ ਹੈ । ਇਸ ਲਈ ਸ਼ਰਾਬਬੰਦੀ ਨੂੰ ਲਾਗੂ ਕਰਨਾ ਉੱਚਿਤ ਹੀ ਨਹੀਂ, ਜ਼ਰੂਰੀ ਵੀ ਹੈ ।
PSEB 8th Class Social Science Guide ਸੰਵਿਧਾਨ ਅਤੇ ਕਾਨੂੰਨ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਭਾਰਤ ਕਦੋਂ ਅਜ਼ਾਦ ਹੋਇਆ ?
ਉੱਤਰ-
ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ ।
ਪ੍ਰਸ਼ਨ 2.
(i) ਭਾਰਤ ਦਾ ਸੰਵਿਧਾਨ ਕਿਸ ਨੇ ਬਣਾਇਆ ?
(ii) ਇਸਦੇ ਪ੍ਰਧਾਨ ਕੌਣ ਸਨ ?
ਉੱਤਰ-
(i) ਭਾਰਤ ਦਾ ਸੰਵਿਧਾਨ ਇਕ ਸੰਵਿਧਾਨਿਕ ਕਮੇਟੀ ਨੇ ਬਣਾਇਆ !
(ii) ਇਸਦੇ ਪ੍ਰਧਾਨ ਡਾ: ਰਾਜਿੰਦਰ ਪ੍ਰਸਾਦ ਸਨ ।
ਪ੍ਰਸ਼ਨ 3.
(i) ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ ਕਦੋਂ ਹੋਇਆ ?
(ii) ਇਸਦੇ ਪ੍ਰਧਾਨ ਕੌਣ ਸਨ ?
ਉੱਤਰ-
(i) ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ 29 ਅਗਸਤ, 1947 ਨੂੰ ਹੋਇਆ ।
(ii) ਇਸਦੇ ਪ੍ਰਧਾਨ ਡਾ: ਬੀ. ਆਰ. ਅੰਬੇਦਕਰ ਸਨ ।
ਪ੍ਰਸ਼ਨ 4.
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ।
ਪ੍ਰਸ਼ਨ 5.
ਕਿਨ੍ਹਾਂ-ਕਿਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੇ ਸ਼ਰਾਬਬੰਦੀ ਬਿੱਲ ਪਾਸ ਕੀਤੇ ?
ਉੱਤਰ-
ਸ਼ਰਾਬਬੰਦੀ ਬਿੱਲ ਗੁਜਰਾਤ, ਹਰਿਆਣਾ, ਕੇਰਲ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪਾਸ ਕੀਤੇ ।
ਪ੍ਰਸ਼ਨ 6.
1961 ਵਿਚ ਇਸਤਰੀ-ਜਾਤੀ ਦੇ ਪੱਖ ਵਿਚ ਇਕ ਮਹੱਤਵਪੂਰਨ ਕਾਨੂੰਨ ਪਾਸ ਕੀਤਾ ਗਿਆ ? ਕੀ ਤੁਸੀਂ ਇਸ ਕਾਨੂੰਨ ਦਾ ਨਾਮ ਦੱਸ ਸਕਦੇ ਹੋ ?
ਉੱਤਰ-
ਦਹੇਜ ਵਿਰੋਧੀ ਕਾਨੂੰਨ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਭਾਰਤ ਵਿਚ ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ । ਇਸ ਲਈ ਇਸਦੀ ਭਾਵਨਾ ਦੀ ਰੱਖਿਆ ਕਰਨਾ ਜ਼ਰੂਰੀ ਹੈ ? ਇਸ ਦੀ ਰੱਖਿਆ ਕੌਣ ਕਰਦਾ ਹੈ ?
(i) ਵਿਧਾਨਪਾਲਿਕਾ
(ii) ਪ੍ਰਧਾਨਮੰਤਰੀ :
(iii) ਨਿਆਂਪਾਲਿਕਾ
(iv) ਕਾਰਜਪਾਲਿਕਾ ।
ਉੱਤਰ-
(iii) ਨਿਆਂਪਾਲਿਕਾ
ਪ੍ਰਸ਼ਨ 2.
ਕਈ ਕਾਰਨਾਂ ਕਰਕੇ ਸਿਤਰੀਆਂ ਦੀ ਭਿਆਨਕ ਹੱਤਿਆ ਕਰ ਦਿੱਤੀ ਜਾਂਦੀ ਹੈ । ਸਾਡੇ ਸਮਾਜ ਵਿਚ ਇਸ ਕਲੰਕ ਦਾ ਮੂਲ ਕਾਰਨ ਕੀ ਹੈ ?
(i) ਅਨਪੜ੍ਹਤਾ
(ii) ਦਹੇਜ ਪ੍ਰਥਾ
(iii) ਬਾਲ ਵਿਆਹ
(iv) ਇਸਤਰੀਆਂ ਵਿਚ ਵੱਧਦਾ ਫੈਸ਼ਨ ।
ਉੱਤਰ-
(ii) ਦਹੇਜ ਪ੍ਰਥਾ
ਪ੍ਰਸ਼ਨ 3.
ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ ?
(i) 26 ਨਵੰਬਰ, 1949
(ii) 26 ਜਨਵਰੀ, 1950
(iii) 26 ਜਨਵਰੀ, 1930
(iv) 26 ਜਨਵਰੀ, 1948.
ਉੱਤਰ-
(ii) 26 ਜਨਵਰੀ, 1950
ਪ੍ਰਸ਼ਨ 4.
ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ ?
(i) ਡਾ: ਰਾਜਿੰਦਰ ਪ੍ਰਸ਼ਾਦ
(ii) ਡਾ: ਬੀ.ਆਰ. ਅੰਬੇਦਕਰ
(iii) ਮਹਾਤਮਾ ਗਾਂਧੀ
(iv) ਪੰਡਿਤ ਜਵਾਹਰ ਲਾਲ ਨਹਿਰੂ ।
ਉੱਤਰ-
(ii) ਡਾ: ਬੀ.ਆਰ. ਅੰਬੇਦਕਰ
ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਭਾਰਤ ‘ ਚ ਕੌਣ ਸਰਵਉੱਚ ਹੈ ?
(i) ਪ੍ਰਧਾਨ ਮੰਤਰੀ
(ii) ਰਾਸ਼ਟਰਪਤੀ
(iii) ਨਿਆਂਪਾਲਿਕਾ
(iv) ਸੰਵਿਧਾਨ ।
ਉੱਤਰ-
(iv) ਸੰਵਿਧਾਨ ।
ਪ੍ਰਸ਼ਨ 6.
ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ
(i) 11
(ii) 18
(iii) 07
(iv) 02
ਉੱਤਰ-
(iii) 07
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਭਾਰਤ ਦਾ ਸੰਵਿਧਾਨ …………………………. ਨੂੰ ਲਾਗੂ ਕੀਤਾ ਗਿਆ ।
2. …………………………. ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ।
3. ਦਾਜ ਰੋਕੂ ਕਾਨੂੰਨ ………………………… ਵਿਚ ਬਣਿਆ ਸੀ ।
4. ਭਾਰਤੀ ਸੰਵਿਧਾਨ ………………………… ਸਾਲ ………………………. ਮਹੀਨੇ ……………………….. ਦਿਨਾਂ ਵਿਚ ਤਿਆਰ ਕੀਤਾ ਗਿਆ ।
5. ਭਰੂਣ ਹੱਤਿਆ ਦਾ ਮੂਲ ਕਾਰਨ ………………….. ਰੀਤ ਹੈ ।
ਉੱਤਰ-
1. 26 ਜਨਵਰੀ, 1950,
2. ਡਾ. ਰਾਜਿੰਦਰ ਪ੍ਰਸਾਦ,
3. 1961 ਈ:,
4. 2, 11, 18,
5. ਦਾਜ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ਤੇ ਗਲਤ (×) ਦਾ ਚਿੰਨ੍ਹ ਲਾਓ :
1. ਡਾਂਡੀ ਨਾਮਕ ਸਥਾਨ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ।
2. ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ ।
3. ਭਾਰਤ ਵਿਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ ।
4. ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ ।
5. ਕਾਨੂੰਨ ਅਨਿਸਚਿਤ ਨਿਯਮ ਹੁੰਦੇ ਹਨ ।
ਉੱਤਰ-
1. (√)
2. (×)
3. (√)
4. (√)
5. (×)
(ਹ) ਸਹੀ ਜੋੜੇ ਬਣਾਓ :
1. ਸੰਵਿਧਾਨ | ਨਿਆਂਪਾਲਿਕਾ |
2. ਸੰਵਿਧਾਨ ਦੀ ਰੱਖਿਆ | 31 ਦਸੰਬਰ, 1929 |
3. ਸੰਵਿਧਾਨ ਤਿਆਰ ਹੋਇਆ | ਕਾਨੂੰਨੀ ਦਸਤਾਵੇਜ਼ |
4. ਕਾਂਗਰਸ ਦੁਆਰਾ ਸੰਪੂਰਨ ਸੁਤੰਤਰਤਾ ਦੀ ਘੋਸ਼ਣਾ | 26 ਨਵੰਬਰ, 1949 |
ਉੱਤਰ-
1. ਸੰਵਿਧਾਨ | ਕਾਨੂੰਨੀ ਦਸਤਾਵੇਜ਼ |
2. ਸੰਵਿਧਾਨ ਦੀ ਰੱਖਿਆ | ਨਿਆਂਪਾਲਿਕਾ |
3. ਸੰਵਿਧਾਨ ਤਿਆਰ ਹੋਇਆ | 26 ਨਵੰਬਰ, 1949 |
4. ਕਾਂਗਰਸ ਦੁਆਰਾ ਸੰਪੂਰਨ ਸੁਤੰਤਰਤਾ ਦੀ ਘੋਸ਼ਣਾ | 31 ਦਸੰਬਰ, 1929 |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦੇ ਸੰਵਿਧਾਨ ਦੇ ਨਿਰਮਾਣ ਅਤੇ ਲਾਗੂ ਹੋਣ ‘ਤੇ ਇਕ ਨੋਟ ਲਿਖੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ (ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।
ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ. ਆਰ. ਅੰਬੇਦਕਰ ਸਨ । ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰਨਾਂ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਸ ਨੂੰ ਤਿਆਰ ਹੋਣ ਵਿਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ । 25 ਜਨਵਰੀ, 1950 ਨੂੰ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਹੋਈ ਇਸ ਵਿਚ ਡਾ: ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ।
ਪ੍ਰਸ਼ਨ 2.
ਦਾਜ ਪ੍ਰਥਾ ‘ਤੇ ਕਿਉਂ ਅਤੇ ਕਿਵੇਂ ਰੋਕ ਲਗਾਈ ਗਈ ?
ਉੱਤਰ-
ਦਾਜ ਦੀ ਭੈੜੀ ਪ੍ਰਥਾ ਸਾਡੇ ਸਮਾਜ ਦੇ ਲਈ ਬਹੁਤ ਵੱਡਾ ਸ਼ਰਾਪ ਸੀ । ਗ਼ਰੀਬ ਵਰਗ ਲਈ ਤਾਂ ਇਹ ਸਦੀਆਂ ਤੋਂ ਇਕ ਸਮੱਸਿਆ ਬਣੀ ਹੋਈ ਸੀ | ਗ਼ਰੀਬ ਲੋਕ ਆਮ ਤੌਰ ‘ਤੇ ਕਰਜ਼ਾ ਲੈ ਕੇ ਆਪਣੀਆਂ ਕੁੜੀਆਂ ਨੂੰ ਦਹੇਜ ਦਿੰਦੇ ਸਨ । ਇਸ ਨਾਲ ਸਮਾਜ ਵਿਚ ਔਰਤ ਜਾਤੀ ਦਾ ਮਾਣ-ਸਨਮਾਨ ਘੱਟ ਹੋ ਗਿਆ । ਇਸ ਲਈ ਲੋਕ ਕੰਨਿਆ ਭਰੂਣ ਹੱਤਿਆ ਕਰਨ ਲੱਗੇ । ਇਸ ਨਾਲ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਦਾ ਅਨੁਪਾਤ ਘੱਟ ਹੁੰਦਾ ਗਿਆ । ਇਸ ਕਰਕੇ ਦਾਜ ਪ੍ਰਥਾ ’ਤੇ ਰੋਕ ਲਗਾਉਣ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਪਿਆ । ਇਸਦੇ ਅਨੁਸਾਰ ਦਾਜ ਲੈਣਾ ਜਾਂ ਦੇਣਾ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ | ਪਰ ਅੱਜ ਵੀ ਇਸ ਕਾਨੂੰਨ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨ ਦੀ ਲੋੜ ਹੈ ।
ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀ ਭੂਮਿਕਾ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਨੂੰ ਸਰਵਉੱਚ ਦਸਤਾਵੇਜ਼ ਮੰਨਿਆ ਗਿਆ ਹੈ ।
- ਸਰਕਾਰ ਦੇ ਵਿਸ਼ੇਸ਼ ਅਹੁਦਿਆਂ ‘ਤੇ ਨਿਯੁਕਤੀ ਤੋਂ ਪਹਿਲਾਂ ਵਿਅਕਤੀ ਨੂੰ ਸੰਵਿਧਾਨ ਦੀ ਪਾਲਣਾ ਦੀ ਸਹੁੰ ਦਿਵਾਈ ਜਾਂਦੀ ਹੈ ।
- ਸਾਰੀਆਂ ਰਾਜਕੀ ਅਤੇ ਅਰਾਜਕੀ ਸੰਸਥਾਵਾਂ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀਆਂ ਹਨ ।
- ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਇਆਂ ਗਿਆ ਹੈ | ਅਜਿਹੇ ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਅਧਿਕਾਰ ਸੰਵਿਧਾਨ ਦੀ ਰੱਖਿਆ ਅਤੇ ਵਿਆਖਿਆ ਦਾ ਹੈ ।
- ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪੂਰਨ ਲੋਕਤੰਤਰੀ ਢਾਂਚਾ ਸਥਾਪਿਤ ਕੀਤਾ ਗਿਆ ਹੈ । ਇਸ ਵਿਚ ਨਾਗਰਿਕਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੈ ।
ਪ੍ਰਸ਼ਨ 4.
ਸੰਵਿਧਾਨ ਅਤੇ ਕਾਨੂੰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਵਿਧਾਨ-ਸੰਵਿਧਾਨ ਇਕ ਮੌਲਿਕ ਦਸਤਾਵੇਜ਼ ਹੈ । ਇਹ ਸਰਵਉੱਚ ਹੈ । ਇਹ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ । ਇਸੇ ਦੇ ਅਨੁਸਾਰ ਰਾਜ ਅਤੇ ਨਾਗਰਿਕਾਂ ਦੇ ਆਪਸੀ ਸੰਬੰਧ ਨਿਸਚਿਤ ਕੀਤੇ ਗਏ ਹਨ । ਸਾਰੀਆਂ ਰਾਜਕੀ ਅਤੇ ਅਰਾਜਕੀ ਸੰਸਥਾਵਾਂ ਨੂੰ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ ।
ਕਾਨੂੰਨ – ਕਾਨੂੰਨ ਉਹ ਨਿਯਮ ਹਨ ਜਿਹੜੇ ਦੇਸ਼ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਦੇ ਹਨ । ਇਨ੍ਹਾਂ ਦਾ ਨਿਰਮਾਣ ਕੇਂਦਰੀ ਅਤੇ ਰਾਜ ਵਿਧਾਨਪਾਲਿਕਾਵਾਂ ਕਰਦੀਆਂ ਹਨ । ਸਾਰੇ ਨਾਗਰਿਕਾਂ ਲਈ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ । ਕਾਨੂੰਨਾਂ ਨੂੰ ਭੰਗ ਕਰਨ ਲਈ ਸਜ਼ਾ ਦਿੱਤੀ ਜਾ ਸਕਦੀ ਹੈ ।
ਪ੍ਰਸ਼ਨ 5.
ਕਾਨੂੰਨ ਦਾ ਅਰਥ ਅਤੇ ਇਸ ਦੀ ਭੂਮਿਕਾ ਕੀ ਹੈ ?
ਉੱਤਰ-
ਅਰਥ-ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ (Law) ਦਾ ਅਨੁਵਾਦ ਹੈ । Law ਲਾਂਅ ਸ਼ਬਦ ਟਿਊਟੋਨਿਕ ਸ਼ਬਦ ‘ਲੈਗ’ ਤੋਂ ਨਿਕਲਿਆ ਹੈ । ਇਸਦਾ ਅਰਥ ਹੈ-ਨਿਸਚਿਤ । ਇਸ ਪ੍ਰਕਾਰ ‘ਕਾਨੂੰਨ’ ਸ਼ਬਦ ਦਾ ਅਰਥ ਹੈ-ਨਿਸਚਿਤ ਨਿਯਮ ।
ਕਾਨੂੰਨ ਦੀ ਭੂਮਿਕਾ – ਸਮਾਜਿਕ ਜੀਵਨ ਵਿਚ ਕਾਨੂੰਨਾਂ ਦਾ ਬਹੁਤ ਅਧਿਕ ਮਹੱਤਵ ਹੈ । ਇਹ ਸਾਡੇ ਸਮਾਜਿਕ ਜੀਵਨ ਨੂੰ ਨਿਯੰਤ੍ਰਿਤ ਕਰਦੇ ਹਨ । ਇਨ੍ਹਾਂ ਤੋਂ ਬਿਨਾਂ ਸਾਡਾ ਸਮਾਜਿਕ ਜੀਵਨ ਸੁਚਾਰੂ ਰੂਪ ਨਾਲ ਨਹੀਂ ਚਲ ਸਕਦਾ । ਉਦਾਹਰਨ ਵਜੋਂ ਜੇਕਰ ਸਕੂਲ ਦੇ ਨਿਯਮਾਂ ਕਾਨੂੰਨਾਂ ਦਾ ਪਾਲਣ ਨਾ ਕੀਤਾ ਜਾਵੇ, ਤਾਂ ਅਨੁਸ਼ਾਸਨ ਭੰਗ ਹੋ ਜਾਵੇਗਾ । ਇਸੇ ਪ੍ਰਕਾਰ ਜੇਕਰ ਕਾਨੂੰਨ ਅਪਰਾਧਾਂ ਨੂੰ ਨਿਯੰਤਿਤ ਨਾ ਕਰੇ, ਤਾਂ ਚਾਰੇ ਪਾਸੇ ਅਰਾਜਕਤਾ ਫੈਲ ਜਾਵੇਗੀ ਅਤੇ ਜਨ-ਜੀਵਨ ਸੁਰੱਖਿਅਤ ਨਹੀਂ ਰਹਿ ਪਾਏਗਾ ।
ਪ੍ਰਸ਼ਨ 6.
ਨਾਗਰਿਕ ਦੇ ਕਿਹੜੇ ਅਧਿਕਾਰ ਹਨ ? ਆਲੋਚਨਾ ਦੇ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਜੋ ਅਧਿਕਾਰ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੱਢਲੇ ਜਾਂ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ । ਇਨ੍ਹਾਂ ਅਧਿਕਾਰਾਂ ਵਿਚ ਹੇਠ ਲਿਖੇ ਅਧਿਕਾਰ ਸ਼ਾਮਲ ਹਨ-
- ਸਮਾਨਤਾ ਦਾ ਅਧਿਕਾਰ
- ਸੁਤੰਤਰਤਾ ਦਾ ਅਧਿਕਾਰ
- ਸ਼ੋਸ਼ਣ ਦੇ ਵਿਰੁੱਧ ਅਧਿਕਾਰ
- ਧਾਰਮਿਕ ਸੁਤੰਤਰਤਾ ਦਾ ਅਧਿਕਾਰ
- ਸੰਸਕ੍ਰਿਤੀ ਅਤੇ ਸਿੱਖਿਆ ਦਾ ਅਧਿਕਾਰ
- ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
ਆਲੋਚਨਾ ਦਾ ਅਧਿਕਾਰ – ਆਲੋਚਨਾ ਦਾ ਅਧਿਕਾਰ ਸੁਤੰਤਰਤਾ ਦੇ ਅਧਿਕਾਰ ਵਿਚ ਸ਼ਾਮਲ ਹੈ । ਇਸਦਾ ਅਰਥ ਹੈ ਕਿ ਨਾਗਰਿਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ । ਇਸ ਦੇ ਅਨੁਸਾਰ ਜਦੋਂ ਕੋਈ ਸਰਕਾਰ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੋਈ ਕਾਨੂੰਨ ਬਣਾਉਂਦੀ ਹੈ, ਤਾਂ ਲੋਕ ਇਸ ਦਾ ਵਿਰੋਧ ਕਰ ਸਕਦੇ ਹਨ ।