Punjab State Board PSEB 8th Class Social Science Book Solutions Civics Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Textbook Exercise Questions and Answers.
PSEB Solutions for Class 8 Social Science Civics Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ
SST Guide for Class 8 PSEB ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਧਰਮ-ਨਿਰਪੱਖਤਾ ਦਾ ਅਰਥ ਲਿਖੋ ।
ਉੱਤਰ-
ਧਰਮ-ਨਿਰਪੱਖਤਾ ਦਾ ਅਰਥ ਹੈ ਕਿ ਰਾਜ ਜਾਂ ਸਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ । ਰਾਜ ਦੀ ਨਜ਼ਰ ਵਿਚ ਸਭ ਧਰਮ ਬਰਾਬਰ ਹਨ । ਧਰਮ ਦੇ ਆਧਾਰ ‘ਤੇ ਰਾਜ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕਰਦਾ ।
ਪ੍ਰਸ਼ਨ 2.
ਧਰਮ-ਨਿਰਪੱਖਤਾ ਦੀ ਕੋਈ ਉਦਾਹਰਨ ਦਿਓ ।
ਉੱਤਰ-ਸਾਡੇ ਦੇਸ਼ ਵਿਚ ਸਮੇਂ-ਸਮੇਂ ਤੇ ਭਿੰਨ-ਭਿੰਨ ਧਰਮਾਂ ਦੇ ਰਾਸ਼ਟਰਪਤੀ ਰਹੇ ਹਨ । ਇਸੇ ਪ੍ਰਕਾਰ ਪ੍ਰਧਾਨ ਮੰਤਰੀ ਅਤੇ ਹੋਰ ਅਹੁਦਿਆਂ ‘ਤੇ ਵੀ ਭਿੰਨ-ਭਿੰਨ ਧਰਮਾਂ ਦੇ ਲੋਕ ਰਹੇ ਹਨ ।
ਪ੍ਰਸ਼ਨ 3.
ਸੰਵਿਧਾਨ ਵਿਚ ਸ਼ਾਮਲ ਆਦਰਸ਼ਾਂ ਤੋਂ ਕੀ ਭਾਵ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤ ਦਿੱਤੇ ਗਏ ਹਨ । ਇਨ੍ਹਾਂ ਨੂੰ ਸੰਵਿਧਾਨ ਦੇ ਆਦਰਸ਼ ਕਿਹਾ ਜਾਂਦਾ ਹੈ । ਇਹ ਆਦਰਸ਼ ਭਾਰਤੀ ਰਾਸ਼ਟਰ ਦੇ ਸਰੂਪ ਨੂੰ ਨਿਸ਼ਚਿਤ ਕਰਦੇ ਹਨ ।
ਪ੍ਰਸ਼ਨ 4.
ਪ੍ਰਸਤਾਵਨਾ ਵਿਚ ਦਰਜ਼ ਆਦਰਸ਼ਾਂ ਨੂੰ ਪੂਰਾ ਕਿਵੇਂ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੇ ਆਦਰਸ਼ਾਂ ਨੂੰ ਕਾਨੂੰਨੀ ਰੂਪ ਦੇ ਕੇ ਪੂਰਾ ਕੀਤਾ ਜਾ ਸਕਦਾ ਹੈ । ਉਦਾਹਰਨ ਲਈ ਸਮਾਨਤਾ ਦੇ ਆਦਰਸ਼ ਨੂੰ ਪਾਉਣ ਲਈ ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ।
ਪ੍ਰਸ਼ਨ 5.
ਪ੍ਰਸਤਾਵਨਾ ਕੀ ਹੈ ?
ਉੱਤਰ-
ਪ੍ਰਸਤਾਵਨਾ ਸੰਵਿਧਾਨ ਦੀ ਆਤਮਾ, ਹੈ । ਇਸ ਵਿਚ ਸੰਵਿਧਾਨ ਦੇ ਮੁੱਢਲੇ ਉਦੇਸ਼ ਅਤੇ ਆਦਰਸ਼ ਦਿੱਤੇ ਗਏ ਹਨ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਨਿਆਂ ਤੋਂ ਕੀ ਭਾਵ ਹੈ ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ ?
ਉੱਤਰ-
ਨਿਆਂ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ । ਇਸ ਦੇ ਲਈ ਸਭ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਜ਼ਰੂਰੀ ਹੈ । ਇਸੇ ਉਦੇਸ਼ ਨਾਲ ਸੰਵਿਧਾਨ ਦੇ ਤੀਸਰੇ ਅਨੁਛੇਦ ਵਿਚ ਧਰਮ, ਨਸਲ, ਰੰਗ ਆਦਿ ਦੇ ਆਧਾਰ ‘ਤੇ ਭੇਦ-ਭਾਵ ਦੀ ਮਨਾਹੀ ਕੀਤੀ ਗਈ ਹੈ । ਇਸੇ ਅਨੁਛੇਦ ਵਿਚ ਮੌਲਿਕ ਅਧਿਕਾਰਾਂ ਦੁਆਰਾ ਸਭ ਨਾਗਰਿਕਾਂ ਨੂੰ ਮੌਕੇ ਦੀ ਸਮਾਨਤਾ ਪ੍ਰਦਾਨ ਕੀਤੀ ਗਈ ਹੈ । ਇਹ ਸਮਾਨਤਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਦੀ ਗਾਰੰਟੀ ਹੈ । ਇਸ ਸਮਾਨਤਾ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਕਾਨੂੰਨ ਬਣਾਏ ਗਏ ਹਨ । ਇਨ੍ਹਾਂ ਕਾਨੂੰਨਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਵੰਡ ਦਿੱਤਾ ਜਾਂਦਾ ਹੈ ।
ਪ੍ਰਸ਼ਨ 2.
ਸਮਾਨਤਾ ਤੋਂ ਕੀ ਭਾਵ ਹੈ ? ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ ?
ਉੱਤਰ-
ਸਮਾਨਤਾ ਤੋਂ ਭਾਵ ਇਹ ਹੈ ਕਿ ਰਾਜ ਦੇ ਸਾਰੇ ਨਾਗਰਿਕ, ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸੰਬੰਧ ਰੱਖਦੇ ਹੋਣ, ਸਮਾਨ (ਬਰਾਬਰ) ਹਨ । ਸੰਵਿਧਾਨ ਵਿਚ ਹੇਠ ਲਿਖੀਆਂ ਸਮਾਨਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ-
- ਕਾਨੂੰਨ ਦੇ ਸਾਹਮਣੇ ਸਭ ਲੋਕ ਬਰਾਬਰ ਹਨ ।
- ਛੂਤ-ਛਾਤ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ, ਤਾਂ ਕਿ ਸਮਾਜਿਕ ਸਮਾਨਤਾ ਨੂੰ ਨਿਸਚਿਤ ਕੀਤਾ ਜਾ ਸਕੇ ।
- ਸੈਨਿਕ ਅਤੇ ਸਿੱਖਿਆ ਸੰਬੰਧੀ ਉਪਾਧੀਆਂ ਨੂੰ ਛੱਡ ਕੇ ਬਾਕੀ ਸਭ ਉਪਾਧੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ।
- ਕਿਸੇ ਵੀ ਧਰਮ, ਜਾਤੀ, ਨਸਲ ਜਾਂ ਵਰਗ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ ।
- ਸਮਾਨਤਾਵਾਂ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕੀਤੇ ਗਏ ਹਨ ।
ਪ੍ਰਸ਼ਨ 3.
ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ ?
ਉੱਤਰ-
ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੇ ਸ਼ੁਰੂ ਵਿਚ ਦਿੱਤੀ ਗਈ ਹੈ । ਇਹ ਸੰਵਿਧਾਨ ਦੇ ਮੁੱਖ ਉਦੇਸ਼, ਮੂਲ ਸਿਧਾਂਤਾਂ ਅਤੇ ਆਦਰਸ਼ਾਂ ਤੇ ਰੌਸ਼ਨੀ ਪਾਉਂਦੀ ਹੈ ।
ਪ੍ਰਸਤਾਵਨਾ ਦੇ ਅਨੁਸਾਰ ਸੰਵਿਧਾਨ ਦੇ ਮੁੱਖ ਆਦਰਸ਼ ਹਨ-
- ਪ੍ਰਭੂਸੱਤਾ ਸੰਪੰਨ
- ਧਰਮ-ਨਿਰਪੱਖਤਾ, ਸਾਰਿਆਂ ਲਈ ਸਮਾਨ ਨਿਆਂ
- ਸੁਤੰਤਰਤਾ ਅਤੇ ਸਮਾਨਤਾ
- ਭਾਈਚਾਰਾ ਅਤੇ
- ਰਾਸ਼ਟਰੀ ਏਕਤਾ ਅਤੇ ਅਖੰਡਤਾ ।ਇਨ੍ਹਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ ।
ਪ੍ਰਸ਼ਨ 4.
ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ ?
ਉੱਤਰ-
ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਅਰਥ ਇਹ ਹੈ ਕਿ ਪੁਰਾ ਭਾਰਤ ਇਕ ਰਾਸ਼ਟਰ ਹੈ । ਦੇਸ਼ ਦੀ ਕੋਈ ਵੀ ਇਕਾਈ ਇਸ ਤੋਂ ਅਲੱਗ ਨਹੀਂ ਹੈ । ਸਾਡੇ ਸੰਵਿਧਾਨ ਨਿਰਮਾਤਾ ਰਾਸ਼ਟਰੀ ਏਕਤਾ ਦੇ ਇੱਛੁਕ ਸਨ । ਇਸ ਆਦਰਸ਼ ਨੂੰ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਲ ਕੀਤਾ ਗਿਆ ਹੈ । ਇਸ ਆਦਰਸ਼ ਦੀ ਪ੍ਰਾਪਤੀ ਲਈ ਭਿੰਨ-ਭਿੰਨ ਕਾਨੂੰਨ ਬਣਾਏ ਗਏ ਹਨ । ਜੇਕਰ ਕੋਈ ਇਨ੍ਹਾਂ ਕਾਨੂੰਨਾਂ ਨੂੰ ਤੋੜਦਾ ਹੈ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਪਰੰਤੂ ਅੱਜ ਕੁੱਝ ਅਸਮਾਜਿਕ ਅਤੇ ਅਲਗਾਵਵਾਦੀ ਵਿੱਖਵਾਦੀ) ਤੱਤ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ । ਕੁੱਝ ਵਿਰੋਧੀ ਸ਼ਕਤੀਆਂ ਵੀ ਭਾਰਤ ਦੀ ਏਕਤਾ ਨੂੰ ਭੰਗ ਕਰਨ ਦੀ ਤਾਕ ਵਿਚ ਰਹਿੰਦੀਆਂ ਹਨ । ਸਾਨੂੰ ਇਨ੍ਹਾਂ ਤੱਤਾਂ ਅਤੇ ਸ਼ਕਤੀਆਂ ਨਾਲ ਕਠੋਰਤਾ ਨਾਲ ਨਿਪਟਣਾ ਪਵੇਗਾ । ਸਾਨੂੰ ਪੂਰੀ ਆਸ ਹੈ ਕਿ ਅਸੀਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋਵਾਂਗੇ ।
ਪ੍ਰਸ਼ਨ 5.
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ ?
ਉੱਤਰ-
- ਸਮਾਜਿਕ ਨਿਆਂ – ਸਮਾਜਿਕ ਨਿਆਂ ਤੋਂ ਭਾਵ ਹੈ ਕਿਸੇ ਨਾਗਰਿਕ ਨਾਲ ਜਾਤੀ, ਧਰਮ, ਰੰਗ ਅਤੇ ਨਸਲ ਦੇ ਆਧਾਰ ‘ਤੇ ਕੋਈ ਭੇਦਭਾਵ ਨਾ ਕਰਨਾ | ਸਮਾਜਿਕ ਨਿਆਂ ਨੂੰ ‘ਸਮਾਨਤਾ ਦੇ ਮੂਲ ਅਧਿਕਾਰ’ ਦੁਆਰਾ ਯਕੀਨੀ ਬਣਾਇਆ ਗਿਆ ਹੈ ।
- ਆਰਥਿਕ ਨਿਆਂ – ਇਸ ਤੋਂ ਭਾਵ ਹੈ ਸਮਾਜ ਵਿਚ ਆਰਥਿਕ ਅਸਮਾਨਤਾ ਨੂੰ ਦੂਰ ਕਰਕੇ ਆਰਥਿਕ ਸਮਾਨਤਾ ਲਿਆਉਣਾ । ਇਸ ਉਦੇਸ਼ ਤੋਂ ਸਾਰੇ ਨਾਗਰਿਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਬਰਾਬਰ ਮੌਕੇ ਅਤੇ ਇਕ ਸਮਾਨ ਕੰਮ ਲਈ ਸਮਾਨ ਮਜ਼ਦੂਰੀ ਦੀ ਵਿਵਸਥਾ ਕੀਤੀ ਗਈ ਹੈ ।
- ਰਾਜਨੀਤਿਕ ਨਿਆਂ – ਭਾਰਤੀ ਨਾਗਰਿਕਾਂ ਨੂੰ ਰਾਜਨੀਤਿਕ ਨਿਆਂ ਦੇਣ ਲਈ ਇਹ ਵਿਵਸਥਾ ਕੀਤੀ ਗਈ ਹੈ ਕਿ-
- ਸਾਰਿਆਂ ਨੂੰ ਬਿਨਾਂ ਭੇਦਭਾਵ ਦੇ ਵੋਟ ਦੇਣ ਦਾ ਅਧਿਕਾਰ
- ਚੁਣੇ ਜਾਣ ਦਾ ਅਧਿਕਾਰ
- ਸਰਕਾਰੀ ਅਹੁਦਾ ਪ੍ਰਾਪਤ ਕਰਨ ਦਾ ਅਧਿਕਾਰ ਅਤੇ
- ਸਰਕਾਰ ਦੀ ਆਲੋਚਨਾ ਦੀ ਸੁਤੰਤਰਤਾ ਦਾ ਅਧਿਕਾਰ ।
PSEB 8th Class Social Science Guide ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਸਾਡੇ ਸੰਵਿਧਾਨ ਵਿਚ ਕਈ ਆਦਰਸ਼ਾਂ ਦਾ ਉਲੇਖ ਹੈ । ਕਿਸੇ ਇਕ ਦਾ ਨਾਮ ਦੱਸੋ ।
ਉੱਤਰ-
- ਸੰਪੂਰਨ ਪ੍ਰਭੂਸੱਤਾ-ਸੰਪੰਨ
- ਧਰਮ-ਨਿਰਪੱਖ
- ਸਾਰਿਆਂ ਨੂੰ ਸਮਾਨ ਨਿਆਂ
- ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
- ਰਾਸ਼ਟਰੀ ਏਕਤਾ ਅਤੇ ਅਖੰਡਤਾ
- ਗਣਰਾਜ ।
ਪ੍ਰਸ਼ਨ 2.
ਰਾਜ ਦੀ ਧਰਮ-ਨਿਰਪੱਖਤਾ ਦਾ ਕੀ ਮਹੱਤਵ ਹੈ ? ਕੋਈ ਇਕ ਲਿਖੋ ।
ਉੱਤਰ-
ਅਜਿਹੇ ਰਾਜ ਵਿਚ ਸਭ ਧਰਮਾਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਸਕਦੇ ਹਨ ।
ਪ੍ਰਸ਼ਨ 3.
ਅੰਗਰੇਜ਼ੀ ਸ਼ਾਸਨ ਵਿਚ ਦੇਸ਼ ਨੂੰ ਧਾਰਮਿਕ ਸੌੜੇਪਨ ਦੇ ਕੀ-ਕੀ ਪਰਿਣਾਮ ਭੁਗਤਣੇ ਪਏ ? ਕੋਈ ਇਕ ਪਰਿਣਾਮ ਦੱਸੋ ।
ਉੱਤਰ-
ਧਰਮ ਦੇ ਨਾਂ ‘ਤੇ ਦੇਸ਼ ਵਿਚ ਝਗੜੇ ਅਤੇ ਦੰਗੇ-ਫਸਾਦ ਹੁੰਦੇ ਰਹੇ ਜਿਸ ਦੇ ਕਾਰਨ ਬਹੁਤ ਖੂਨ-ਖ਼ਰਾਬਾ ਹੋਇਆ । ਦੇਸ਼ ਦੀ ਵੰਡ ਕਰ ਦਿੱਤੀ ਗਈ ।
ਪ੍ਰਸ਼ਨ 4.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਕੀ ਮਹੱਤਵ ਹੈ ?
ਉੱਤਰ-
ਪ੍ਰਸਤਾਵਨਾ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤ ਦਿੱਤੇ ਹੁੰਦੇ ਹਨ ।
ਪ੍ਰਸ਼ਨ 5.
ਭਾਰਤੀ ਸੰਵਿਧਾਨ ਦਾ ਪਹਿਲਾ ਆਦਰਸ਼ (ਉਦੇਸ਼) ਕੀ ਸੀ ?
ਉੱਤਰ-
ਭਾਰਤੀ ਸੰਵਿਧਾਨ ਦਾ ਪਹਿਲਾ ਉਦੇਸ਼ ਅੰਦਰੂਨੀ ਅਤੇ ਬਾਹਰੀ ਸੁਤੰਤਰਤਾ ਪ੍ਰਾਪਤ ਕਰਨਾ ਸੀ ।
ਪ੍ਰਸ਼ਨ 6.
ਅਸੀਂ ਅਜੇ ਤਕ ਸੰਵਿਧਾਨ ਦੇ ਆਦਰਸ਼ਾਂ ਨੂੰ ਪੂਰਾ ਕਰਨ ਵਿਚ ਕਿਉਂ ਸਫਲ ਨਹੀਂ ਹੋ ਸਕੇ ? ਕੋਈ ਇਕ ਕਾਰਨ ਦੱਸੋ ।
ਉੱਤਰ-
ਅਜੇ ਵੀ ਲੋਕ ਜਾਤ, ਧਰਮ, ਭਾਸ਼ਾ ਅਤੇ ਖੇਤਰ ਦੇ ਨਾਂ ‘ਤੇ ਆਪਸ ਵਿਚ ਲੜਦੇ-ਝਗੜਦੇ ਹਨ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਜੇਕਰ ਕਿਸੇ ਵਿਅਕਤੀ ਨੂੰ ਕੋਈ ਵੋਟ ਦੇਣ ਦੇ ਅਧਿਕਾਪ ਦਾ ਪ੍ਰਯੋਗ ਕਰਨ ਤੋਂ ਰੋਕੇ ਤਾਂ ਇਹ ਨਿਆਂ ਦੇ ਵਿਰੁੱਧ ਹੋਵੇਗਾ ?
(i) ਰਾਜਨੀਤਿਕ ਨਿਆਂ
(ii) ਆਰਥਿਕ ਨਿਆਂ
(iii) ਸਮਾਜਿਕ ਨਿਆਂ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਰਾਜਨੀਤਿਕ ਨਿਆਂ
ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਡੇ ਸੰਵਿਧਾਨ ਦੇ ਆਦਰਸ਼ ਦਿੱਤੇ ਗਏ ਹਨ । ਹੇਠ ਲਿਖਿਆਂ ਵਿਚੋਂ ਇਨ੍ਹਾਂ ਆਦਰਸ਼ਾਂ ਵਿੱਚੋਂ ਕਿਹੜਾ ਆਦਰਸ਼ ਸ਼ਾਮਿਲ ਨਹੀਂ ਹੈ ?
(i) ਸਾਮਰਾਜਵਾਦ
(ii) ਨਿਆਂ
(iii) ਬਰਾਬਰਤਾ
(iv) ਭਾਈਚਾਰਾ ।
ਉੱਤਰ-
(iv) ਭਾਈਚਾਰਾ ।
ਪ੍ਰਸ਼ਨ 3.
ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਿਹੜੀ ਕਲਾਸ ਤਕ ਲਾਗੂ ਹੈ ?
(i) ਪੰਜਵੀਂ
(ii) ਅੱਠਵੀਂ
(iii) ਦਸਵੀਂ
(iv) ਬਾਰਵੀਂ ।
ਉੱਤਰ-
(ii) ਅੱਠਵੀਂ
ਪ੍ਰਸ਼ਨ 4.
ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ ?
(i) ਪਹਿਲਾ ਭਾਗ
(ii) ਦੂਜਾ ਭਾਗ
(iii) ਤੀਸਰਾ ਭਾਗ
(iv) ਚੌਥਾ ਭਾਗ
ਉੱਤਰ-
(iii) ਤੀਸਰਾ ਭਾਗ
ਪ੍ਰਸ਼ਨ 5.
ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ਼ ਹਨ ?
(i) ਕਾਨੂੰਨ ਦੀਆਂ ਕਿਤਾਬਾਂ ‘ਚ
(ii) ਪ੍ਰਸਤਾਵਨਾ ‘ਚ
(iii) ਭਾਰਤੀ ਸੰਵਿਧਾਨ ‘ਚ
(iv) ਇਨ੍ਹਾਂ ‘ਚੋਂ ਕੋਈ ਵੀ ਨਹੀਂ ।
ਉੱਤਰ-
(iii) ਭਾਰਤੀ ਸੰਵਿਧਾਨ ‘ਚ
ਪ੍ਰਸ਼ਨ 6.
ਸੰਵਿਧਾਨ ਦੇ ਕਿਹੜੇ ਅਨੁਛੇਦ ‘ ਚ ਭਾਰਤੀ ਨਾਗਰਿਕਾਂ ਨੂੰ ਛੇ ਸੁਤੰਤਰਤਾਵਾਂ ਦਿੱਤੀਆਂ ਹਨ ?
(i) ਅਨੁਛੇਦ 18
(ii) ਅਨੁਛੇਦ 14
(iii) ਅਨੁਛੇਦ 19
(iv) ਅਨੁਛੇਦ 17.
ਉੱਤਰ-
(iii) ਅਨੁਛੇਦ 19
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਪ੍ਰਸਤਾਵਨਾ ਨੂੰ ਸੰਵਿਧਾਨ ਦੀ ……………………. ਵੀ ਕਿਹਾ ਜਾਂਦਾ ਹੈ ।
2. ਭਾਰਤੀ ਸੰਵਿਧਾਨ ਦੇ ਅਨੁਛੇਦ …………………….. ਤੱਕ …………………… ਅਧਿਕਾਰ ਦਰਜ ਹੈ।
3. ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ’ਚ …………………… ਸ਼ਬਦ ਦਰਜ ਕੀਤੇ ਗਏ ।
4. ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ……………………. ਹੈ ।
ਉੱਤਰ-
1. ਸੰਵਿਧਾਨ ਨਿਰਮਾਤਾਵਾਂ ਦੇ ਮਨ ਦੀ ਕੁੰਜੀ
2. 14 ਤੋਂ 18, ਸਮਾਨਤਾ ਦੇ ਮੌਲਿਕ,
3. ਸਮਾਨਤਾ ਅਤੇ ਭਾਈਚਾਰਾ,
4. ਸਾਡਾ ਕਰਤੱਵ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਪ੍ਰਸਤਾਵਨਾ ਦਾ ਆਰੰਭ ‘ਭਾਰਤ ਦੇ ਲੋਕ’ ਸ਼ਬਦਾਂ ਨਾਲ ਹੁੰਦਾ ਹੈ ।
2. ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ ।
3. ਸੰਵਿਧਾਨ ਅਨੁਸਾਰ ਧਰਮ, ਜਾਤ, ਲਿੰਗ, ਨਸਲ ਦੇ ਆਧਾਰ ‘ਤੇ ਭੇਦ-ਭਾਵ ਕੀਤਾ ਜਾ ਸਕਦਾ ਹੈ ।
4. ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ ।
5. ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿਚ ਲਿਖਿਆ ਗਿਆ ਹੈ ।
ਉੱਤਰ-
1. (√)
2. (×)
3. (×)
4. (√)
5. (×)
(ਹ) ਸਹੀ ਜੋੜੇ ਬਣਾਓ :
1. ਭਾਰਤੀ ਸੰਵਿਧਾਨ ਦਾ ਆਰੰਭ | ਸਮਾਨਤਾ ਦਾ ਰੂਪ |
2. ਭਾਰਤੀ ਸੰਵਿਧਾਨ ਦਾ ਇਕ ਆਦਰਸ਼ | ਪ੍ਰਸਾਤਵਨਾ |
3. ਛੂਤ-ਛਾਤ ਦਾ ਖ਼ਾਤਮਾ | ਸਮਾਨ ਨਿਆਂ । |
ਉੱਤਰ-
1. ਭਾਰਤੀ ਸੰਵਿਧਾਨ ਦਾ ਆਰੰਭ | ਪ੍ਰਸਤਾਵਨਾ |
2. ਭਾਰਤੀ ਸੰਵਿਧਾਨ ਦਾ ਇਕ ਆਦਰਸ਼ | ਸਮਾਨ ਨਿਆਂ |
3. ਛੂਤ-ਛਾਤ ਦਾ ਖ਼ਾਤਮਾ | ਸਮਾਨਤਾ ਦਾ ਰੂਪ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਰਮ-ਨਿਰਪੱਖਤਾ ਦਾ ਸਿਧਾਂਤ ਭਾਰਤੀ ਸੰਵਿਧਾਨ ਵਿਚ ਕਿਉਂ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਭਾਰਤੀ ਸੰਵਿਧਾਨ ਵਿਚ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਸ਼ਾਮਲ ਕਰਨ ਦਾ ਮੁੱਖ ਕਾਰਨ ਭਾਰਤ ਦੀ ਗੁਲਾਮੀ ਸੀ । ਭਾਰਤ ਸਦੀਆਂ ਤਕ ਅੰਗਰੇਜ਼ਾਂ ਦਾ ਗੁਲਾਮ ਰਿਹਾ । ਅੰਗਰੇਜ਼ਾਂ ਨੇ ਕਦੇ ਭਾਰਤ ਦੇ ਇਕ ਧਰਮ ਨੂੰ ਉਕਸਾਇਆ ਤੇ ਕਦੇ ਦੂਸਰੇ ਧਰਮ ਨੂੰ ਤਾਂ ਕਿ ਦੇਸ਼ ਵਿਚ ਧਾਰਮਿਕ ਸਦਭਾਵੰਨਾ ਨਾ ਰਹਿ ਸਕੇ । ਕਦੇ ਸਾਡਾ ਦੇਸ਼ ਨਕਸਲਵਾੜੀ ਵਿਚਾਰਧਾਰਾ ਦਾ ਸ਼ਿਕਾਰ ਰਿਹਾ । ਇਸ ਪ੍ਰਕਾਰ ਦੇਸ਼ ਵਿਚ ਧਾਰਮਿਕ ਸੌੜੇਪਨ ਦਾ ਵਾਤਾਵਰਨ ਬਣਿਆ ਰਿਹਾ ਜਿਸ ਨੇ ਸਾਡੇ ਦੇਸ਼ ਦੀ ਵੰਡ ਕਰ ਦਿੱਤੀ । ਧਰਮ ਦੇ ਨਾਂ ‘ਤੇ ਦੰਗੇ-ਫਸਾਦ ਵੀ ਹੁੰਦੇ ਰਹੇ । ਅਜਿਹੇ ਹਾਲਾਤ ਵਿਚ ਰਾਜ ਨੂੰ ਧਰਮ-ਨਿਰਪੱਖ ਬਣਾਉਣਾ ਜ਼ਰੂਰੀ ਸੀ । ਇਸੇ ਕਾਰਨ ਭਾਰਤੀ ਸੰਵਿਧਾਨ ਵਿਚ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਸ਼ਾਮਲ ਕੀਤਾ ਗਿਆ ।
ਪ੍ਰਸ਼ਨ 2.
ਸੰਵਿਧਾਨ ਵਿਚ ਆਦਰਸ਼ਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੁਆਰਾ ਕਿਸੇ ਦੇਸ਼ ਦੇ ਪ੍ਰਸ਼ਾਸਨ ਦੇ ਸਰੂਪ ਅਤੇ ਰਾਜ ਤੇ ਨਾਗਰਿਕਾਂ ਵਿਚਾਲੇ ਸੰਬੰਧਾਂ ਨੂੰ ਨਿਸਚਿਤ ਕੀਤਾ ਜਾਂਦਾ ਹੈ । ਰਾਜ ਨੂੰ ਕਲਿਆਣਕਾਰੀ ਬਣਾਉਣ ਅਤੇ ਵਿਦੇਸ਼ਾਂ ਨਾਲ ਮਧੁਰ ਸੰਬੰਧ ਬਣਾਉਣ ਲਈ ਵੀ ਕੁੱਝ ਸਿਧਾਂਤ ਨਿਸਚਿਤ ਕੀਤੇ ਜਾਂਦੇ ਹਨ । ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਦੇਸ਼ ਵਿਚ ਸਮਾਜਿਕ ਅਤੇ ਧਾਰਮਿਕ ਭਾਈਚਾਰਾ ਬਣਿਆ ਰਹੇ । ਸਾਰੇ ਵਰਗਾਂ ਨੂੰ ਨਿਆਂ ਮਿਲੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਹਾਨੀ ਨਾ ਪਹੁੰਚੇ । ਇਸੇ ਉਦੇਸ਼ ਨਾਲ ਸੰਵਿਧਾਨ ਵਿਚ ਕੁੱਝ ਉਦੇਸ਼ ਨਿਰਧਾਰਿਤ ਕੀਤੇ ਗਏ ਹਨ । ਇਨ੍ਹਾਂ ਨੂੰ ਸੰਵਿਧਾਨ ਦੇ ਆਦਰਸ਼ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 3.
ਭਾਰਤੀ ਸੰਵਿਧਾਨ ਦੇ ‘ਭਾਈਚਾਰੇ’ ਦੇ ਆਦਰਸ਼ ‘ਤੇ ਇਕ ਨੋਟ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਵਿਚ ਦਿੱਤੇ ਗਏ ਭਾਈਚਾਰੇ ਦੇ ਆਦਰਸ਼ ਦਾ ਉਦੇਸ਼ ਨਾਗਰਿਕਾਂ ਵਿਚ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਹੈ । ਭਾਰਤ ਵਿਚ ਭਿੰਨ-ਭਿੰਨ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ । ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਨ੍ਹਾਂ ਵਿਚਾਲੇ ਭਾਈਚਾਰੇ ਦੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ । ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਸੰਪਰਦਾਇਕ ਸਦਭਾਵਨਾ ਜ਼ਰੂਰੀ ਹੈ । ਇਸ ਲਈ ਸੰਵਿਧਾਨ ਦੇ ਭਿੰਨ-ਭਿੰਨ ਅਨੁਛੇਦਾਂ ਦੁਆਰਾ ਧਰਮ, ਜਾਤੀ, ਲਿੰਗ ਅਤੇ ਨਸਲ ਆਦਿ ਦੇ ਭੇਦ-ਭਾਵ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।