PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

Punjab State Board PSEB 8th Class Social Science Book Solutions Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Exercise Questions and Answers.

PSEB Solutions for Class 8 Social Science Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

SST Guide for Class 8 PSEB ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਸਦ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਸੰਸਦ ਅੰਗਰੇਜ਼ੀ ਸ਼ਬਦ ਪਾਰਲੀਮੈਂਟ (Parliament) ਦਾ ਅਨੁਵਾਦ ਹੈ । ਇਹ ਅੰਗਰੇਜ਼ੀ ਸ਼ਬਦ ਫ਼ਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ (Parler) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਗੱਲਬਾਤ ਕਰਨਾ । ਇਸ ਪ੍ਰਕਾਰ ਸੰਸਦ ਇਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਸ਼ਿਆਂ ‘ਤੇ ਗੱਲਬਾਤ ਕਰਦੇ ਹਨ ।

ਪ੍ਰਸ਼ਨ 2.
ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ ?
ਉੱਤਰ-
ਸਰਕਾਰ ਆਪਣੇ ਸਾਰਿਆਂ ਕੰਮਾਂ ਅਤੇ ਨੀਤੀਆਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸਰਕਾਰ ਉਸ ਸਮੇਂ ਤਕ ਆਪਣੇ ਅਹੁਦੇ ‘ਤੇ ਰਹਿ ਸਕਦੀ ਹੈ ਜਦੋਂ ਤਕ ਉਸਨੂੰ ਸੰਸਦ (ਵਿਧਾਨਮੰਡਲ) ਦਾ ਬਹੁਮਤ ਪ੍ਰਾਪਤ ਰਹਿੰਦਾ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਸੰਸਦ ਵਿਚ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਸਧਾਰਨ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਦੋਨਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਂਦਾ ਹੈ । ਰਾਸ਼ਟਰਪਤੀ ਦੇ ਦਸਤਖ਼ਤ ਹੋ ਜਾਣ ‘ਤੇ ਬਿੱਲ ਕਾਨੂੰਨ ਬਣ ਜਾਂਦਾ ਹੈ ।

ਪ੍ਰਸ਼ਨ 4.
ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ ?
ਉੱਤਰ-
ਲੋਕ ਸਭਾ ਚੋਣਾਂ ਦੇ ਬਾਅਦ ਰਾਸ਼ਟਰਪਤੀ ਦੇ ਸੱਦੇ ‘ਤੇ ਬਹੁਮਤ ਪ੍ਰਾਪਤ ਰਾਜਨੀਤਿਕ ਦਲ ਸਰਕਾਰ ਬਣਾਉਂਦਾ ਹੈ । ਜੇਕਰ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਗਠਬੰਧਨ ਸਰਕਾਰ ਹੋਂਦ ਵਿਚ ਆਉਂਦੀ ਹੈ ।

ਪ੍ਰਸ਼ਨ 5.
ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-

  1. ਨਾਂ-ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿਚ ਅੰਤਰ ।
  2. ਕਾਰਜਪਾਲਿਕਾ ਅਤੇ ਵਿਧਾਨ-ਮੰਡਲ ਵਿਚ ਡੂੰਘਾ ਸੰਬੰਧ ।
  3. ਉੱਤਰਦਾਈ ਸਰਕਾਰ ।
  4. ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ।
  5. ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ।
  6. ਕਾਰਜਪਾਲਿਕਾ ਦੀ ਅਨਿਸਚਿਤ ਅਵਧੀ ।

ਪ੍ਰਸ਼ਨ 6.
ਲਟਕਦੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਸੰਸਦ ਵਿਚ ਦੋ ਜਾਂ ਦੋ ਤੋਂ ਵਧੇਰੇ ਰਾਜਨੀਤਿਕ ਦਲਾਂ ਦੀ ਆਪਸ ਵਿਚ ਮਿਲ ਕੇ ਸਰਕਾਰ ਬਣਦੀ ਹੈ ਤਾਂ ਉਸਨੂੰ ਲਟਕਦੀ ਸੰਸਦ ਆਖਦੇ ਹਨ । ਇਸ ਤਰ੍ਹਾਂ ਦੀ ਸਰਕਾਰ ਘੱਟ-ਗਿਣਤੀ ਸਰਕਾਰ ਅਖਵਾਉਂਦੀ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਭਾਰਤ ਵਿਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ ?
ਉੱਤਰ-
ਭਾਰਤ ਵਿਚ ਹੇਠ ਲਿਖੇ ਕਾਰਨਾਂ ਕਰਕੇ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ-

  • ਲੋਕਾਂ ਨੂੰ ਸੰਸਦੀ ਪ੍ਰਣਾਲੀ ਦਾ ਗਿਆਨ – ਭਾਰਤੀ ਲੋਕ ਸੰਸਦੀ ਪ੍ਰਣਾਲੀ ਤੋਂ ਜਾਣੂ ਹਨ । ਇਸ ਨੂੰ ਸਰਵੋਤਮ ਸਰਕਾਰ ਮੰਨਿਆ ਗਿਆ ਹੈ। ਦੇਸ਼ ਵਿਚ 1861, 1892, 1919 ਅਤੇ 1935 ਦੇ ਕਾਨੂੰਨਾਂ ਦੁਆਰਾ ਸੰਸਦੀ ਸਰਕਾਰ ਹੀ ਸਥਾਪਿਤ ਕੀਤੀ ਗਈ ਸੀ ।
  • ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਸਮਰਥਨ – ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਵੀ ਸੰਸਦੀ ਸ਼ਾਸਨ ਦਾ ਸਮਰਥਨ ਕੀਤਾ ਸੀ । ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਨੇ ਕਿਹਾ ਸੀ ਕਿ ਇਸ ਪ੍ਰਣਾਲੀ ਵਿਚ ਜਵਾਬਦੇਹੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ । ਇਸ ਲਈ ਸੰਸਦੀ ਸਰਕਾਰ ਹੀ ਸਭ ਤੋਂ ਵਧੀਆ ਸਰਕਾਰ ਹੈ ।
  • ਜਵਾਬਦੇਹੀ ‘ਤੇ ਆਧਾਰਿਤ – ਭਾਰਤ ਸਦੀਆਂ ਤਕ ਗੁਲਾਮ ਰਿਹਾ ਹੈ । ਇਸ ਲਈ ਦੇਸ਼ ਨੂੰ ਅਜਿਹੀ ਸਰਕਾਰ ਦੀ ਲੋੜ ਸੀ ਜੋ ਜਵਾਬਦੇਹੀ ਦੀ ਭਾਵਨਾ ‘ਤੇ ਆਧਾਰਿਤ ਹੋਵੇ । ਇਸੇ ਕਾਰਨ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ।
  • ਪਰਿਵਰਤਨਸ਼ੀਲ ਸਰਕਾਰ – ਭਾਰਤ ਨੇ ਲੰਬੇ ਸਮੇਂ ਤੋਂ ਬਾਅਦ ਸੁਤੰਤਰਤਾ ਪ੍ਰਾਪਤ ਕੀਤੀ ਸੀ । ਇਸ ਲਈ ਲੋਕ ਅਜਿਹੀ ਸਰਕਾਰ ਚਾਹੁੰਦੇ ਸਨ ਜਿਹੜੀ ਨਿਰੰਕੁਸ਼ ਨਾ ਬਣ ਸਕੇ । ਇਸ ਲਈ ਸੰਸਦੀ ਸਰਕਾਰ ਨੂੰ ਚੁਣਿਆ ਗਿਆ ਜਿਸ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ।
  • ਲੋਕਤੰਤਰ ਦੀ ਸਥਾਪਨਾ – ਲੋਕਤੰਤਰ ਦੀ ਸਹੀ ਅਰਥਾਂ ਵਿਚ ਸਥਾਪਨਾ ਅਸਲ ਵਿਚ ਸੰਸਦੀ ਸਰਕਾਰ ਹੀ ਕਰਦੀ ਹੈ । ਇਸ ਵਿਚ ਸੰਸਦ ਸਰਵਉੱਚ ਹੁੰਦੀ ਹੈ । ਉਹ ਪ੍ਰਸ਼ਨ ਪੁੱਛ ਕੇ, ਆਲੋਚਨਾ ਕਰਕੇ ਅਤੇ ਕਈ ਹੋਰ ਤਰੀਕਿਆਂ ਨਾਲ ਸਰਕਾਰ (ਕਾਰਜਪਾਲਿਕਾ ‘ਤੇ ਨਿਯੰਤਰਨ ਕਾਇਮ ਰੱਖਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 2.
ਸੰਸਦੀ ਸ਼ਾਸਨ ਪ੍ਰਣਾਲੀ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਹੁੰਦੀ ਹੈ-ਨਾਂ-ਮਾਤਰ ਦੀ ਕਾਰਜਪਾਲਿਕਾ ਅਤੇ ਵਾਸਤਵਿਕ ਕਾਰਜਪਾਲਿਕਾ । ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ । ਉਸ ਨੂੰ ਵਿਧਾਨਿਕ, ਕਾਰਜਪਾਲਿਕਾ ਅਤੇ ਨਿਆਂਇਕ ਸ਼ਕਤੀਆਂ ਪ੍ਰਾਪਤ ਹਨ । ਪਰੰਤੂ ਨਾਂ-ਮਾਤਰ ਦੀ ਕਾਰਜਪਾਲਿਕਾ ਹੋਣ ਕਰਕੇ ਰਾਸ਼ਟਰਪਤੀ ਇਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਨਾਲ ਨਹੀਂ ਕਰ ਸਕਦਾ । ਇਨ੍ਹਾਂ ਸਭ ਸ਼ਕਤੀਆਂ ਦਾ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ, ਕਿਉਂਕਿ ਉਹ ਵਾਸਤਵਿਕ ਕਾਰਜਪਾਲਿਕਾ ਹੈ । ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਉਂਝ ਤਾਂ ਉਹ ਲੋਕ ਸਭਾ ਵਿਚ ਬਹੁਮਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ, ਪਰੰਤੂ ਅੱਜ ਗਠਬੰਧਨ ਸਰਕਾਰਾਂ ਬਣਨ ਦੇ ਕਾਰਨ ਇਸ ਕੰਮ ਵਿਚ ਉਸ ਨੂੰ ਕਾਫ਼ੀ ਸੂਝ-ਬੂਝ ਤੋਂ ਕੰਮ ਲੈਣਾ ਪੈਂਦਾ ਹੈ ।

ਪ੍ਰਸ਼ਨ 3.
ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਰਵਉੱਚ ਸੰਸਥਾ ਹੈ । ਇਕ ਲੰਬੇ ਸਮੇਂ ਤਕ ਇਹ ਇਕ ਮਜ਼ਬੂਤ ਸੰਸਥਾ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸਦੀ ਸਥਿਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ । ਇਸਦੇ ਹੇਠ ਲਿਖੇ ਮੁੱਖ ਕਾਰਨ ਹਨ-

  1. ਮਿਲੀ-ਜੁਲੀ ਸਰਕਾਰ ਜਾਂ ਲਟਕਦੀ ਸੰਸਦ,
  2. ਸਦਨ ਵਿਚ ਮੈਂਬਰਾਂ ਦੀ ਗੈਰ-ਹਾਜ਼ਰੀ,
  3. ਸਦਨ ਦੀਆਂ ਬੈਠਕਾਂ ਦੀ ਕਮੀ,
  4. ਕਮੇਟੀ ਪ੍ਰਣਾਲੀ ਦਾ ਪਤਨ,
  5. ਸਪੀਕਰ ਦੀ ਨਿਰਪੱਖਤਾ ਤੇ ਸ਼ੱਕ,
  6. ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕਿਆਂ ਵਿਚ ਪਰਿਵਰਤਨ ਅਤੇ
  7. ਸੰਸਦ ਦੀ ਕਾਰਵਾਈ ਵਿਚ ਮੈਂਬਰਾਂ ਦੁਆਰਾ ਵਾਰ-ਵਾਰ ਰੁਕਾਵਟ ।

ਪ੍ਰਸ਼ਨ 4.
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ ।
ਉੱਤਰ-
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਸਕਦੇ ਹਨ-

  1. ਖੇਤਰੀ ਦਲਾਂ ਦੀ ਵਧਦੀ ਹੋਈ ਗਿਣਤੀ ‘ਤੇ ਰੋਕ ਲਗਾਈ ਜਾਏ ।
  2. ਸੰਸਦ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਏ ਜਾਣ ।
  3. ਪ੍ਰਧਾਨ ਮੰਤਰੀ ਦੀ ਕਮਜ਼ੋਰ ਹੁੰਦੀ ਸਥਿਤੀ ਦੀ ਮਜਬੂਤੀ ਲਈ ਕਦਮ ਉਠਾਏ ਜਾਣ ।

ਪ੍ਰਸ਼ਨ 5.
ਭਾਰਤੀ ਸੰਸਦ ਦੀ ਬਣਤਰ ਲਿਖੋ ।
ਉੱਤਰ-
ਸੰਸਦ ਦੇ ਹੇਠ ਲਿਖੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ-
1. ਲੋਕ ਸਭਾ – ਲੋਕ ਸਭਾ ਲੋਕਾਂ ਦਾ ਸਦਨ ਹੈ । ਇਸ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ । ਇਸ ਸਮੇਂ ਲੋਕ ਸਭਾ . ਦੇ ਮੈਂਬਰਾਂ ਦੀ ਸੰਖਿਆ 545 ਹੈ । ਇਨ੍ਹਾਂ ਵਿਚੋਂ 543 ਮੈਂਬਰ ਬਾਲਗ਼ ਨਾਗਰਿਕਾਂ ਦੁਆਰਾ ਪ੍ਰਤੱਖ ਰੂਪ ਵਿਚ ਚੁਣੇ ਜਾਂਦੇ ਹਨ । ਬਾਕੀ 2 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਲੋਕ ਸਭਾ ਵਿਚ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਲਈ ਸਥਾਨ ਰਾਖਵੇਂ ਹਨ ।

2. ਰਾਜ ਸਭਾ – ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਵਿਧਾਨ ਮੰਡਲਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ । ਇਸਦੇ ਕੁੱਲ 250 ਮੈਂਬਰਾਂ ਵਿਚੋਂ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੁਆਰਾ ਚੁਣੇ ਜਾਂਦੇ ਹਨ । ਬਾਕੀ 12 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਰਾਜ ਸਭਾ ਇਕ ਸਥਾਈ ਸਦਨ ਹੈ । ਪਰੰਤੂ ਹਰ 2 ਸਾਲ ਬਾਅਦ ਇਸਦੇ ਇਕ-ਤਿਹਾਈ ਮੈਂਬਰ ਸੇਵਾ-ਮੁਕਤ (ਰਿਟਾਇਰ) ਹੋ ਜਾਂਦੇ ਹਨ । ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

PSEB 8th Class Social Science Guide ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਕਿਸ ਪ੍ਰਕਾਰ ਦੀ ਹੈ ?
ਉੱਤਰ-
ਭਾਰਤ ਵਿਚ ਅਪ੍ਰਤੱਖ ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਕੁਲਦੀਪ ਕੌਰ ਦਾ ਵਿਆਹ ਲੁਧਿਆਣਾ ਤੋਂ ਪਟਿਆਲਾ ਹੋ ਗਿਆ ਹੈ । ਉਹ ਆਪਣੀ ਵੋਟ ਪਟਿਆਲਾ ਵਿਚ ਬਣਾਉਣਾ ਚਾਹੁੰਦੀ ਹੈ । ਇਸ ਦੇ ਲਈ ਉਸਨੂੰ ਕਿਸ ਅਧਿਕਾਰੀ ਨੂੰ ਮਿਲਣਾ ਚਾਹੀਦਾ ਹੈ ।
ਉੱਤਰ-
ਬੀ. ਐੱਲ. ਓ. ।

ਪ੍ਰਸ਼ਨ 3.
ਪੰਜਾਬ ਵਿਚੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
ਉੱਤਰ-
13 ਮੈਂਬਰ ।

ਪ੍ਰਸ਼ਨ 4.
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਜ ਸਭਾ ਇਕ ਸਥਾਈ ਸਦਨ ਹੈ ?
ਉੱਤਰ-
ਰਾਜ ਸਭਾ ਕਦੇ ਵੀ ਪੂਰੀ ਤਰ੍ਹਾਂ ਭੰਗ ਨਹੀਂ ਹੁੰਦੀ ।

ਪ੍ਰਸ਼ਨ 5.
ਮੰਨ ਲਉ ਭਾਰਤ ਸਰਕਾਰ ਨੇ ਰੇਲਵੇ ਦੇ ਸੰਬੰਧ ਵਿਚ ਇਕ ਬਿੱਲ ਪਾਸ ਕੀਤਾ ਹੈ । ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਸਭ ਤੋਂ ਅਖੀਰ ਵਿਚ ਕਿਸ ਦੇ ਕੋਲ ਭੇਜਣਾ ਪੈਂਦਾ ਹੈ ?
ਉੱਤਰ-
ਰਾਸ਼ਟਰਪਤੀ ਦੇ ਕੋਲ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਸਰਕਾਰ ਦੇ ਕਿਹੜੇ-ਕਿਹੜੇ ਤਿੰਨ ਰੂਪ ਹੁੰਦੇ ਹਨ ?
ਉੱਤਰ-

  1. ਵਿਧਾਨ ਮੰਡਲ,
  2. ਕਾਰਜਪਾਲਿਕਾ ਅਤੇ
  3. ਨਿਆਂਪਾਲਿਕਾ ।

ਪ੍ਰਸ਼ਨ 7.
ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਸਮਾਗਮ ਕਦੋਂ ਬੁਲਾਉਂਦਾ ਹੈ ?
ਉੱਤਰ-
ਜਦੋਂ ਕਦੇ ਕਿਸੇ ਬਿੱਲ ‘ਤੇ ਦੋਹਾਂ ਸਦਨਾਂ ਵਿਚ ਮਤਭੇਦ ਪੈਦਾ ਹੋ ਜਾਂਦਾ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸੰਸਦ ਕਈ ਤਰੀਕਿਆਂ ਨਾਲ ਸਰਕਾਰ ਤੇ ਆਪਣਾ ਨਿਯੰਤਰਨ ਬਣਾਏ ਰੱਖਦੀ ਹੈ । ਇਹਨਾਂ ਵਿਚੋਂ ਕਿਹੜਾ ਤਰੀਕਾ ਸ਼ਾਮਲ ਨਹੀਂ ਹੈ ?
(i) ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ
(ii) ਸਥਗਨ ਪ੍ਰਸਤਾਵ
(iii) ਅਵਿਸ਼ਵਾਸ ਪ੍ਰਸਾਵ
(iv) ਅਸਹਿਯੋਗ ਪ੍ਰਸਤਾਵ ।
ਉੱਤਰ-
(iv) ਅਸਹਿਯੋਗ ਪ੍ਰਸਤਾਵ ।

ਪ੍ਰਸ਼ਨ 2.
ਭਾਰਤ ਵਿੱਚ ਕਾਨੂੰਨ ਬਣਾਉਣੇ, ਕਾਨੂੰਨ ਲਾਗੂ ਕਰਨੇ ਅਤੇ ਨਿਆਂ ਕਰਨ ਵਾਲੀ ਸੰਸਥਾਵਾਂ ਨੂੰ ਪ੍ਰਸ਼ਨ ਵਿੱਚ ਦਿੱਤੇ ਗਏ ਭ੍ਰਮ ਅਨੁਸਾਰ ਚੁਣੋ ।
(i) ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ
(iii) ਨਿਆਂਪਾਲਿਕਾ, ਵਿਧਾਨਪਾਲਿਕਾ, ਕਾਰਜਪਾਲਿਕਾ
(iv) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ

ਪ੍ਰਸ਼ਨ 3.
ਕਾਨੂੰਨ ਬਣਾਉਣ ਦਾ ਕੰਮ ਸਰਕਾਰ ਦੇ ਕਿਸ ਅੰਗ ਦੁਆਰਾ ਕੀਤਾ ਜਾਂਦਾ ਹੈ ?
(i) ਵਿਧਾਨਪਾਲਿਕਾ
(ii) ਕਾਰਜਪਾਲਿਕਾ
(iii) ਨਿਆਂਪਾਲਿਕਾ
(iv) ਨਗਰਪਾਲਿਕਾ ।
ਉੱਤਰ-
(i) ਵਿਧਾਨਪਾਲਿਕਾ

ਪ੍ਰਸ਼ਨ 4.
ਮੰਨ ਲਓ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖ਼ਾਹ ਦੇ ਸੰਬੰਧ ਵਿਚ ਇਕ ਬਿੱਲ ਪਾਸ ਕਰਨ ਜਾ ਰਹੀ ਹੈ । ਬਿਲ ਨੂੰ ਕਾਨੂੰਨ ਦੇ ਰੂਪ ਵਿਚ ਤਬਦੀਲ ਕਰਨ ਲਈ ਆਖਿਰ ਵਿਚ ਉਸ ਫਾਈਲ ‘ਤੇ ਹਸਤਾਖਰ ਕਰਨ ਲਈ ਕਿਸ ਦੇ ਕੋਲ ਭੇਜਿਆ ਜਾਵੇਗਾ ?
(i) ਰਾਸ਼ਟਰਪਤੀ
(ii) ਮੁੱਖ ਮੰਤਰੀ
(iii) ਰਾਜਪਾਲ
(iv) ਸੁਪਰੀਮ ਕੋਰਟ ਦਾ ਮੁੱਖ ਜੱਜ ।
ਉੱਤਰ-
(iii) ਰਾਜਪਾਲ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 5.
ਸੁਖਦੇਵ ਸਿੰਘ, ਸੁਖਜਿੰਦਰ ਸਿੰਘ ਅਤੇ ਬਲਦੇਵ ਭਾਟੀਆ ਆਪਣੇ ਲੋਕ ਖੇਤਰ ਵਿਚ ਚੋਣ ਲੜ ਰਹੇ ਹਨ । ਮੰਨ ਲਓ ਬਲਦੇਵ ਭਾਟੀਆ 1,00,000 ਵੋਟਾਂ ਨਾਲ ਜਿੱਤ ਗਏ ਹਨ । ਹੁਣ ਉਹ ਕਿੱਥੇ ਬੈਠ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ ?
(i) ਸੰਸਦ ਭਵਨ
(ii) ਪੰਚਾਇਤ ਭਵਨ
(iii) ਵਿਧਾਨ ਸਭਾ
(iv) ਨਗਰਪਾਲਿਕਾ।
ਉੱਤਰ-
(i) ਸੰਸਦ ਭਵਨ

ਪ੍ਰਸ਼ਨ 6.
ਗੁਰਿੰਦਰ ਸਿੰਘ ਲੋਕ ਸਭਾ ਚੋਣ ਵਿਚ ਬਤੌਰ ਉਮੀਦਵਾਰ ਨਾਮਜ਼ਦਗੀ ਫਾਰਮ ਭਰਨ ਗਿਆ | ਫ਼ਾਰਮ ਵਿਚ ਵਿਵਰਣ ਹੇਠ ਲਿਖੇ ਅਨੁਸਾਰ ਹੈ-

ਉਮੀਦਵਾਰ ਦਾ ਨਾਂ ਗੁਰਿੰਦਰ ਸਿੰਘ
ਪਿਤਾ ਦਾ ਦਾ ਨਾਂ ਰਾਮ ਸਿੰਘ
ਪਤਾ 786, ਗੋਆ
ਉਮਰ 22 ਸਾਲ

ਗੁਰਿੰਦਰ ਸਿੰਘ ਦਾ ਨਾਮਜ਼ਦਗੀ ਫ਼ਾਰਮ ਰੱਦ ਕਰ ਦਿੱਤਾ ਗਿਆ । ਇਸ ਫ਼ਾਰਮ ਦੇ ਰੱਦ ਹੋਣ ਦਾ ਕੀ ਕਾਰਨ ਹੈ ?
(i) ਉਮੀਦਵਾਰ ਦਾ ਨਾਂ
(ii) ਪਿਤਾ ਦਾ ਨਾਂ
(iii) ਪਤਾ
(iv) ਉਮਰ ।
ਉੱਤਰ-
(iii) ਪਤਾ

ਪ੍ਰਸ਼ਨ 7.
ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(i) 08
(ii) 12
(iii) 02
(iv) 10.
ਉੱਤਰ-
(ii) 12

ਪ੍ਰਸ਼ਨ 8.
ਪੰਜਾਬ ਰਾਜ ਵਿਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
(i) 11
(ii) 13
(iii) 07
(iv) 02.
ਉੱਤਰ-
(iii) 07

ਪ੍ਰਸ਼ਨ 9.
ਸੰਸਦ ਦੇ ਦੋਨਾਂ ਸਦਨਾਂ ‘ਚ ਹੋਏ ਮਤਭੇਦਾਂ ਨੂੰ ਕੌਣ ਦੂਰ ਕਰਦਾ ਹੈ ?
(i) ਸਪੀਕਰ
(ii) ਪ੍ਰਧਾਨ ਮੰਤਰੀ
(iii) ਰਾਸ਼ਟਰਪਤੀ
(iv) ਉਪ-ਰਾਸ਼ਟਰਪਤੀ ।
ਉੱਤਰ-
(iii) ਰਾਸ਼ਟਰਪਤੀ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
542

2. ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
250

3. ਪੰਜਾਬ ਵਿਚ ਲੋਕ ਸਭਾ ਲਈ ………………………. ਮੈਂਬਰ ਚੁਣੇ ਜਾਂਦੇ ਹਨ ।
ਉੱਤਰ-
13

4. ਭਾਰਤ ਦਾ ਰਾਸ਼ਟਰਪਤੀ ਬਣਨ ਲਈ ……………………… ਉਮਰ ਜ਼ਰੂਰੀ ਹੈ ।
ਉੱਤਰ-
ਘੱਟ-ਤੋਂ-ਘੱਟ 35 ਸਾਲ

5. ਸੰਸਦੀ ਸਰਕਾਰ ਨੂੰ ……………………….. ਸਰਕਾਰ ਵੀ ਕਿਹਾ ਜਾਂਦਾ ਹੈ ।
ਉੱਤਰ-
ਉੱਤਰਦਾਈ

6. ਕੇਵਲ ਧਨ ਬਿੱਲ ਹੀ …………………………. ਵਿਚ ਪੇਸ਼ ਕੀਤਾ ਜਾਂਦਾ ਹੈ ।
ਉੱਤਰ-
ਲੋਕ ਸਭਾ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਰਾਜ ਸਭਾ ਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਹਨ ।
2. ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਕਾਰ ਗੜੀ ਸੰਬੰਧ ਹੁੰਦਾ ਹੈ ।
3. ਸੰਸਦੀ ਸਰਕਾਰ ‘ਚ ਪ੍ਰਧਾਨ ਮੰਤਰੀ ਨਾਂ-ਮਾਤਰ ਦਾ ਮੁਖੀ ਹੁੰਦਾ ਹੈ ।
4. ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ ।
ਉੱਤਰ-
1. (√)
2. (×)
3. (×)
4. (√)

(ਹ) ਸਹੀ ਜੋੜੇ ਬਣਾਓ :

1. ਲੋਕ ਸਭਾ ਵਿਧਾਨਪਾਲਿਕਾ
2. ਰਾਜ ਸਭਾ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
3. ਸੰਸਦ ਲੋਕਾਂ ਦਾ ਸਦਨ
4. ਸਰਕਾਰ ਦਾ ਇਕ ਮੁੱਖ ਅੰਗ ਸਬਾਈ ਸਦਨ ।

ਉੱਤਰ-

1. ਲੋਕ ਸਭਾ ਲੋਕਾਂ ਦਾ ਸਦਨ
2. ਰਾਜ ਸਭਾ ਸਥਾਈ ਸਦਨ
3. ਸੰਸਦ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
4. ਸਰਕਾਰ ਦਾ ਇਕ ਮੁੱਖ ਅੰਗ ਵਿਧਾਨਪਾਲਿਕਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਵਰਤਮਾਨ ਸਮੇਂ ਵਿਚ ਉਸਦੀ ਸਥਿਤੀ ਕਿਉਂ ਡਾਵਾਂਡੋਲ ਹੋ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ।ਉਹ ਮੰਤਰੀਮੰਡਲ, ਮੰਤਰੀ ਪਰਿਸ਼ਦ ਅਤੇ ਲੋਕ ਸਭਾ ਦੇ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸ ਦੀ ਸਲਾਹ ਅਨੁਸਾਰ ਬਣਦੇ ਹਨ । ਆਪਣੇ ਮੰਤਰੀ-ਮੰਡਲ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸਦੀ ਇੱਛਾ ਤੋਂ ਬਿਨਾਂ ਆਪਣੇ ਅਹੁਦੇ ‘ਤੇ ਨਹੀਂ ਰਹਿ ਸਕਦਾ ।

ਪਰੰਤੂ ਵਰਤਮਾਨ ਸਮੇਂ ਵਿਚ ਲੋਕ ਸਭਾ ਚੋਣਾਂ ਵਿਚ ਕਿਸੇ ਇਕ ਦਲ ਨੂੰ ਪੂਰਨ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਵਰਤਮਾਨ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ ।

ਪ੍ਰਸ਼ਨ 2.
ਡਾ: ਰਾਜਿੰਦਰ ਪ੍ਰਸਾਦ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਕੌਣ ਸਨ ? ਮਜ਼ਬੂਤ ਕੇਂਦਰ ਦੇ ਬਾਰੇ ਵਿਚ ਉਨ੍ਹਾਂ ਦੇ ਕੀ ਵਿਚਾਰ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਸਨ । ਇਹ ਦੋਨੋਂ ਹੀ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ ।

ਡਾ: ਰਾਜਿੰਦਰ ਪ੍ਰਸਾਦ ਦੇ ਵਿਚਾਰ – ਡਾ: ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਅਹੁਦੇ ਲਈ ਵਧੇਰੇ ਸ਼ਕਤੀਆਂ ਦੇਣ ਦੇ ਪੱਖ ਵਿਚ ਸਨ । ਉਹ ਕੇਂਦਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਸਨ, ਕਿਉਂਕਿ ਭਾਰਤ ਨੂੰ ਕਈ ਸਦੀਆਂ ਤੋਂ ਬਾਅਦ ਅਜ਼ਾਦੀ ਮਿਲੀ ਸੀ ।

ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਚਾਰ – ਪੰਡਿਤ ਨਹਿਰੂ ਵੀ ਕੇਂਦਰ ਨੂੰ ਮਜ਼ਬੂਤ ਬਣਾਉਣ ਦੇ ਸਮਰਥਕ ਸਨ । ਉਹ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਜਾਣ ।

ਪ੍ਰਸ਼ਨ 3.
“ਕਿਸੇ ਸਮੇਂ ਭਾਰਤੀ ਸੰਸਦ ਇਕ ਬਹੁਤ ਹੀ ਮਜ਼ਬੂਤ ਸੰਸਥਾ ਸੀ । ਪਰੰਤੂ ਹੁਣ ਇਸਦਾ ਪਤਨ ਹੋ ਰਿਹਾ ਹੈ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ । ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਇਹ ਇਕ ਬਹੁਤ ਹੀ ਮਜ਼ਬੂਤ ਸੰਸਥਾ ਰਹੀ ਹੈ । ਪਰ ਹੁਣ ਦਿਨਪ੍ਰਤੀਦਿਨ ਇਸਦਾ ਪਤਨ ਹੋ ਰਿਹਾ ਹੈ। ਇਕ ਹੀ ਦਿਨ ਵਿਚ ਦਸ-ਦਸ ਕਾਨੂੰਨ ਪਾਸ ਹੋ ਜਾਂਦੇ ਹਨ । ਉਨ੍ਹਾਂ ‘ਤੇ ਠੀਕ ਤਰ੍ਹਾਂ ਬਹਿਸ ਵੀ ਨਹੀਂ ਹੁੰਦੀ । ਕਾਨੂੰਨ ਨੂੰ ਵਾਸਤਵਿਕ ਰੂਪ ਪ੍ਰਦਾਨ ਕਰਨ ਦਾ ਢੰਗ ਵੀ ਬਦਲ ਗਿਆ ਹੈ । ਸੰਸਦ ਦੇ ਪਤਨ ਲਈ ਮੁੱਖ ਰੂਪ ਵਿਚ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ-

  1. ਤ੍ਰਿਸ਼ੰਕੂ ਸੰਸਦ ਦਾ ਬਣਨਾ
  2. ਜਿੱਦ ਦੀ ਰਾਜਨੀਤੀ
  3. ਸਦਨ ਦੇ ਮੈਂਬਰਾਂ ਦੀ ਗੈਰ-ਹਾਜ਼ਰੀ
  4. ਸਦਨ ਦੀਆਂ ਬੈਠਕਾਂ ਦੀ ਸੰਖਿਆ ਵਿਚ ਕਮੀ
  5. ਕਮੇਟੀ ਪ੍ਰਣਾਲੀ ਦਾ ਕਮਜ਼ੋਰ ਹੋਣਾ
  6. ਸਪੀਕਰ ਦੀ ਨਿਰਪੱਖਤਾ ਦੇ ਸੰਬੰਧ ਵਿਚ ਸੰਦੇਹ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 4.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਅੱਜਕਲ੍ਹ ਦੇ ਸਮੇਂ ਵਿਚ ਉਸ ਦੀ ਸਥਿਤੀ ਕਿਉਂ ਡਗਮਗਾ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ । ਉਹ ਮੰਤਰੀਮੰਡਲ, ਮੰਤਰੀਪਰਿਸ਼ਦ ਅਤੇ ਲੋਕਸਭਾ ਦਾ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸੇ ਦੀ ਸਲਾਹ ਦੇ ਅਨੁਸਾਰ ਬਣਦੇ ਹਨ । ਆਪਣੇ ਮੰਤਰੀਮੰਡਲ ਦੇ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸ ਦੀ ਇੱਛਾ ਦੇ ਬਿਨਾਂ ਆਪਣੇ ਪਦ ਤੇ ਨਹੀਂ ਰਹਿ ਸਕਦਾ ।

ਪਰੰਤੂ ਅੱਜਕਲ੍ਹ ਦੇ ਸਮੇਂ ਵਿਚ ਲੋਕਸਭਾ ਚੋਣਾਂ ਵਿਚ ਕਿਸੇ ਇੱਕ ਦਲ ਨੂੰ ਪੂਰਾ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਅੱਜਕਲ੍ਹ ਦੇ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਗਮਗਾ ਗਈ ਹੈ ।

ਪ੍ਰਸ਼ਨ 5.
ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਦੇ ਅਰਥ ਅਤੇ ਸੰਗਠਨ ਬਾਰੇ ਲਿਖੋ ।
ਉੱਤਰ-
ਅਰਥ – ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਸੰਸਦੀ ਸਰਕਾਰ ਦੇ ਦੋ ਭਾਗ ਹਨ । ਵਿਧਾਨਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਕਾਨੂੰਨ ਬਣਾਉਂਦਾ ਹੈ । ਕਾਰਜਪਾਲਿਕਾ ਦਾ ਕੰਮ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਹੈ ।

ਸੰਗਠਨ – ਵਿਧਾਨਪਾਲਿਕਾ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ । ਇਹ ਇਕ ਅਸਥਾਈ ਸਦਨ ਹੈ । ਇਸਦੇ ਉਲਟ ਰਾਜ ਸਭਾ ਇਕ ਸਥਾਈ ਸਦਨ ਹੈ । ਇਸ ਨੂੰ ਉੱਚ ਸਦਨ
ਕਿਹਾ ਜਾਂਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ 545 ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ 250 ਨਿਸਚਿਤ ਕੀਤੀ ਗਈ ਹੈ ।

ਕਾਰਜਪਾਲਿਕਾ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਸ਼ਾਮਲ ਹੈ । ਰਾਸ਼ਟਰਪਤੀ ਨਾਂ-ਮਾਤਰ ਦੀ ਅਤੇ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਵਾਸਤਵਿਕ ਕਾਰਜਪਾਲਿਕਾ ਹੈ ।

ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਦਾ ਵਰਤੋਂ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ । ਇਨ੍ਹਾਂ ਦੀ ਚੋਣ ਵਿਧਾਨਪਾਲਿਕਾ ਵਿਚੋਂ ਕੀਤੀ ਜਾਂਦੀ ਹੈ । ਰਾਸ਼ਟਰਪਤੀ ਦੀ ਅਪ੍ਰਤੱਖ ਰੂਪ ਨਾਲ ਚੋਣ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਸੰਸਦੀ ਪ੍ਰਣਾਲੀ ਵਿਚ ਸੰਸਦ ਦੀ ਸਥਿਤੀ ਬਾਰੇ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਸੰਸਦ ਸਰਵਉੱਚ ਹੁੰਦੀ ਹੈ । ਕਾਰਜਪਾਲਿਕਾ (ਸਰਕਾਰ) ਆਪਣੇ ਕੰਮਾਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸੰਸਦ ਕਈ ਤਰੀਕਿਆਂ ਨਾਲ ਸਰਕਾਰ ‘ਤੇ ਆਪਣਾ ਨਿਯੰਤਰਨ ਰੱਖਦੀ ਹੈ, ਜਿਵੇਂ-ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ, ਬਹਿਸ, ਜ਼ੀਰੋ ਆਵਰ (Zero Hour), ਸਥਗਨ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਨਿੰਦਾ ਪ੍ਰਸਤਾਵ, ਧਿਆਨ-ਦਿਵਾਉ ਪ੍ਰਸਤਾਵ ਆਦਿ ।

ਪ੍ਰਸ਼ਨ 7.
ਭਾਰਤ ਵਿਚ ਸੰਸਦੀ ਸਰਕਾਰ ਦੇ ਅਪਨਾਉਣ ਦੇ ਕਾਰਨ ਲਿਖੋ ।
ਉੱਤਰ-

  1. ਸੰਸਦੀ ਸਰਕਾਰ ਨੂੰ ਸਰਵੋਤਮ ਮੰਨਿਆ ਗਿਆ ਹੈ ।
  2. ਸੰਸਦੀ ਪ੍ਰਣਾਲੀ ਵਿਚ ਜ਼ਿੰਮੇਵਾਰੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ ।
  3. ਸੰਸਦੀ ਸਰਕਾਰ ਕਦੇ ਵੀ ਬਦਲੀ ਜਾ ਸਕਦੀ ਹੈ । ਇਸ ਲਈ ਇਹ ਨਿਰੰਕੁਸ਼ ਨਹੀਂ ਬਣ ਪਾਉਂਦੀ ।
  4. ਲੋਕਤੰਤਰ ਨੂੰ ਸਹੀ ਅਰਥਾਂ ਵਿਚ ਸੰਸਦੀ ਸਰਕਾਰ ਹੀ ਸਥਾਪਿਤ ਕਰਦੀ ਹੈ ।

Leave a Comment