Punjab State Board PSEB 8th Class Social Science Book Solutions Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Exercise Questions and Answers.
PSEB Solutions for Class 8 Social Science Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ
SST Guide for Class 8 PSEB ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਾਡੇ ਸਮਾਜ ਵਿਚ ਜਾਤੀ, ਸੰਪਦਾਇ, ਭਾਸ਼ਾ ਆਦਿ ਦੇ ਨਾਂ ‘ਤੇ ਕਈ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਸਮਾਜਿਕ ਅਸਮਾਨਤਾ ਦਾ ਨਾਂ ਦਿੱਤਾ ਜਾਂਦਾ ਹੈ । ਸਮਾਜ ਵਿਚ ਕਿਸੇ ਵੀ ਪ੍ਰਕਾਰ ਦੀ ਊਚ-ਨੀਚ ਅਤੇ ਭੇਦ-ਭਾਵ ਸਮਾਜਿਕ ਅਸਮਾਨਤਾ ਨੂੰ ਦਰਸਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਸਮਾਜ ਵਿਚ ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਸੀ । ਇਸ ਲਈ ਸੁਤੰਤਰਤਾ ਤੋਂ ਬਾਅਦ ਸਰਕਾਰ ਨੇ ਸਮਾਜਿਕ ਸਮਾਨਤਾ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ । ਇਸੇ ਉਦੇਸ਼ ਨਾਲ ਸੰਵਿਧਾਨ ਵਿੱਚ ਸਮਾਨਤਾ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ । ਇਸਦੇ ਅਨੁਸਾਰ ਕਿਸੇ ਨਾਲ ਉਚ-ਨੀਚ, ਅਮੀਰ, ਗ਼ਰੀਬ, ਰੰਗ, ਨਸਲ, ਜਾਤ, ਜਨਮ, ਧਰਮ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਹੋ ਸਕਦਾ । ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ । ਛੂਤ-ਛਾਤ ਨੂੰ ਮੰਨਣ ਵਾਲਿਆਂ ਨੂੰ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ ।
ਪ੍ਰਸ਼ਨ 2.
ਜਾਤੀਵਾਦ ਅਤੇ ਛੂਤ-ਛਾਤ ਤੋਂ ਕੀ ਭਾਵ ਹੈ ?
ਉੱਤਰ-
ਜਾਤੀਵਾਦ – ਭਾਰਤੀ ਸਮਾਜ ਜਾਤੀ ਦੇ ਨਾਂ ‘ਤੇ ਵੱਖ-ਵੱਖ ਵਰਗਾਂ ਵਿਚ ਵੰਡਿਆ ਹੈ । ਇਨ੍ਹਾਂ ਵਰਗਾਂ ਵਿਚ ਊਚਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਕਹਿੰਦੇ ਹਨ ।
ਛੂਤ-ਛਾਤ – ਭਾਰਤ ਵਿਚ ਕੁੱਝ ਪੱਛੜੀਆਂ ਜਾਤੀਆਂ ਦੇ ਲੋਕਾਂ ਨੂੰ ਣਾ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ । ਕੁੱਝ ਲੋਕ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਦੇ ਹਨ । ਇਸ ਪ੍ਰਥਾ ਨੂੰ ਛੂਤ-ਛਾਤ ਕਿਹਾ ਜਾਂਦਾ ਹੈ ।
ਪ੍ਰਸ਼ਨ 3.
ਅਨਪੜ੍ਹਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨਪੜ੍ਹਤਾ ਦਾ ਅਰਥ ਹੈ-ਲੋਕਾਂ ਦਾ ਪੜ੍ਹਿਆ-ਲਿਖਿਆ ਨਾ ਹੋਣਾ । ਅਜਿਹੇ ਲੋਕਾਂ ਦਾ ਸਵਾਰਥੀ ਰਾਜਨੇਤਾ ਆਸਾਨੀ ਨਾਲ ਮਾਰਗ-ਤ੍ਰਿਸ਼ਟ ਕਰ ਦਿੰਦੇ ਹਨ । ਇਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਇਕ ਤਿਹਾਈ ਲੋਕ ਅਨਪੜ੍ਹ ਹਨ ।
ਪ੍ਰਸ਼ਨ 4.
ਭਾਸ਼ਾਵਾਦ ਤੋਂ ਤੁਹਾਡਾ ਕੀ ਮਤਲਬ ਹੈ ?
ਜਾਂ
ਭਾਸ਼ਾਵਾਦ ਤੋਂ ਕੀ ਭਾਵ ਹੈ ?
ਉੱਤਰ-
ਭਾਸ਼ਾਵਾਦ ਦਾ ਅਰਥ ਹੈ-ਭਾਸ਼ਾ ਦੇ ਨਾਮ ‘ਤੇ ਸਮਾਜ ਨੂੰ ਵੰਡਣਾ । ਭਾਰਤ ਵਿਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਭਾਸ਼ਾ ਦੇ ਆਧਾਰ ‘ਤੇ ਲੋਕ ਵੰਡੇ ਹੋਏ ਹਨ | ਕਈ ਲੋਕ, ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਚੰਗਾ ਨਹੀਂ ਸਮਝਦੇ । ਭਾਸ਼ਾ ਦੇ ਆਧਾਰ ‘ਤੇ ਹੀ ਰਾਜਾਂ (ਤਾਂ) ਦਾ ਗਠਨ ਕੀਤਾ ਜਾਂਦਾ ਹੈ । ਹੁਣ ਵੀ ਭਾਸ਼ਾਵਾਂ ਦੇ ਆਧਾਰ ‘ਤੇ ਕਈ ਹਿੱਸਿਆਂ ਵਿਚ ਨਵੇਂ ਪ੍ਰਾਂਤਾਂ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਹੈ । ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਵਰਗ ਬਣੇ ਹੋਏ ਹਨ । ਲੋਕ ਰਾਸ਼ਟਰੀ ਹਿੱਤਾਂ ਦੀ ਬਜਾਏ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਪਹਿਲ ਦਿੰਦੇ ਹਨ ।
ਪ੍ਰਸ਼ਨ 5.
ਰਾਖਵੇਂਕਰਨ ਦਾ ਕੀ ਅਰਥ ਹੈ ?
ਉੱਤਰ-
ਭਾਰਤ ਵਿਚ ਕੁੱਝ ਜਾਤੀਆਂ ਬਹੁਤ ਹੀ ਪਿੱਛੜੀਆਂ ਹੋਈਆਂ ਹਨ ਕਿਉਂਕਿ ਇਨ੍ਹਾਂ ਦਾ ਹੋਰ ਜਾਤੀਆਂ ਦੁਆਰਾ ਸ਼ੋਸ਼ਣ ਹੁੰਦਾ ਰਿਹਾ ਹੈ । ਇਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਦਾ ਨਾਮ ਦਿੱਤਾ ਗਿਆ ਹੈ । ਇਨ੍ਹਾਂ ਦੇ ਉੱਥਾਨ ਲਈ ਲੋਕ ਸਭਾ, ਵਿਧਾਨ ਸਭਾ ਅਤੇ ਨੌਕਰੀਆਂ ਵਿਚ ਇਨ੍ਹਾਂ ਲਈ ਸਥਾਨ ਰਾਖਵੇਂ ਰੱਖੇ ਗਏ ਹਨ । ਇਸ ਨੂੰ ਰਾਖਵਾਂਕਰਨ ਕਿਹਾ ਜਾਂਦਾ ਹੈ । 1978 ਵਿੱਚ ਸੰਗਠਿਤ ਕੀਤੇ ਗਏ, ਮੰਡਲ-ਕਮਿਸ਼ਨ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ-ਜਾਤੀਆਂ ਤੋਂ ਇਲਾਵਾ ਹੋਰ ਪਿੱਛੜੇ ਵਰਗਾਂ ਲਈ ਜਨਸੰਖਿਆ ਦੇ ਅਨੁਸਾਰ ਸੀਟਾਂ ਰਾਖਵੀਆਂ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਸੀ । ਪਰੰਤੂ ਇਸ ਰਿਪੋਰਟ ਨੂੰ ਅੱਜ ਤਕ ਵੀ ਲਾਗੂ ਨਹੀਂ ਕੀਤਾ ਜਾ ਸਕਿਆ । ਸਮੇਂ-ਸਮੇਂ ‘ਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਇਸਤਰੀਆਂ ਲਈ ਵੀ ਇਕ ਤਿਹਾਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ ਮੰਗ ਹੁੰਦੀ ਰਹੀ ਹੈ । ਅਸਲ ਵਿਚ ਭਾਰਤ ਵਿੱਚ ਅੱਜ ਭਾਰਤੀ ਰਾਜਨੀਤਿਕ ਪ੍ਰਣਾਲੀ ਨੂੰ ਜਾਤੀ ਦੀ ਰਾਜਨੀਤੀ ਪ੍ਰਭਾਵਿਤ ਕਰ ਰਹੀ ਹੈ । ਸ੍ਰੀ ਜੈ ਪ੍ਰਕਾਸ਼ ਨਾਰਾਇਣ ਨੇ ਠੀਕ ਹੀ ਕਿਹਾ ਸੀ ਕਿ ਭਾਰਤ ਵਿਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ।
ਪ੍ਰਸ਼ਨ 6.
ਕੀ ਮੈਲਾ ਢੋਣ ਦੀ ਪ੍ਰਥਾ ਬੰਦ ਹੋ ਗਈ ਹੈ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੂਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ। ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।
ਪ੍ਰਸ਼ਨ 7.
ਅਨਪੜ੍ਹਤਾ ਦਾ ਲੋਕਤੰਤਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਨਪੜ੍ਹਤਾ ਇਕ ਬਹੁਤ ਵੱਡਾ ਸਰਾਪ ਹੈ । ਇਸਦੇ ਲੋਕਤੰਤਰ ਤੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ-
(1) ਅਨਪੜ੍ਹਤਾ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ । ਇਸੇ ਬੁਰਾਈ ਦੇ ਕਾਰਨ ਹੀ ਬੇਕਾਰੀ, ਧਾਰਮਿਕ ਸੰਕੀਰਣਤਾ, ਰੂੜੀਵਾਦ, ਅੰਧ-ਵਿਸ਼ਵਾਸ, ਹੀਨਤਾ, ਖੇਤਰੀਅਤਾ, ਜਾਤੀਵਾਦ ਆਦਿ ਭਾਵਨਾਵਾਂ ਪੈਦਾ ਹੁੰਦੀਆਂ ਹਨ ।
(2) ਅਨਪੜ੍ਹ ਵਿਅਕਤੀ ਇਕ ਚੰਗਾ ਨਾਗਰਿਕ ਵੀ ਨਹੀਂ ਬਣ ਸਕਦਾ । ਸੁਆਰਥੀ ਰਾਜਨੀਤੀਵਾਨ ਅਨਪੜ੍ਹ ਵਿਅਕਤੀਆਂ ਨੂੰ ਆਸਾਨੀ ਨਾਲ ਪੱਥ ਭ੍ਰਸ਼ਟ ਕਰ ਦਿੰਦੇ ਹਨ । ਇਸ ਤਰ੍ਹਾਂ ਅਨਪੜ੍ਹਤਾ ਲੋਕਤੰਤਰ ਦੀ ਰਾਹ ਵਿਚ ਰੁਕਾਵਟ ਪਾਉਂਦੀ ਹੈ ।
PSEB 8th Class Social Science Guide ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Important Questions and Answers
ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਸ਼ਾਮਲ ਤਿੰਨ ਸਭ ਤੋਂ ਮਹੱਤਵਪੂਰਨ ਸਿਧਾਂਤ ਕਿਹੜੇ ਹਨ ਜੋ ਸਮਾਜਿਕ ਸਮਾਨਤਾ ਨੂੰ ਸੁਨਿਸ਼ਚਿਤ ਕਰਦੇ ਹਨ ?
ਉੱਤਰ-
ਸਮਾਨਤਾ, ਸੁਤੰਤਰਤਾ ਅਤੇ ਧਰਮ-ਨਿਰਪੱਖਤਾ ।
ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਰੇ ਨਾਗਰਿਕਾਂ ਨੂੰ ਕਿਹੜੇ-ਕਿਹੜੇ ਤਿੰਨ ਪ੍ਰਕਾਰ ਦਾ ਨਿਆਂ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ?
ਉੱਤਰ-
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ।
ਪ੍ਰਸ਼ਨ 3.
ਸਮਾਜਿਕ ਅਸਮਾਨਤਾ ਦੀਆਂ ਕੋਈ ਚਾਰ ਕਿਸਮਾਂ ਲਿਖੋ ।
ਉੱਤਰ-
- ਸੰਪ੍ਰਦਾਇਕਤਾ
- ਜਾਤੀਵਾਦ ਅਤੇ ਛੂਤ-ਛਾਤ
- ਭਾਸ਼ਾਵਾਦ
- ਅਨਪੜ੍ਹਤਾ ।
ਪਸ਼ਨ 4.
ਭਾਰਤੀ ਲੋਕਤੰਤਰ ਦੀਆਂ ਕੋਈ ਤਿੰਨ ਸਮੱਸਿਆਵਾਂ ਲਿਖੋ !
ਉੱਤਰ-
ਅਨਪੜ੍ਹਤਾ, ਸੰਪ੍ਰਦਾਇਕਤਾ ਅਤੇ ਭਾਸ਼ਾਵਾਦੀ ।
ਪ੍ਰਸ਼ਨ 5.
ਛੂਤ-ਛਾਤ ਨੂੰ ਕਾਨੂੰਨੀ ਅਪਰਾਧ ਕਿਉਂ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਕਿਉਂਕਿ ਇਹ ਸਮਾਨਤਾ ਦੀ ਭਾਵਨਾ ਦੇ ਵਿਰੁੱਧ ਹੈ ।
ਪ੍ਰਸ਼ਨ 6.
ਸੰਵਿਧਾਨ ਵਿਚ ਕਿੰਨੀਆਂ ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।
ਉੱਤਰ-
ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।
(ਅ) ਸਹੀ ਵਿਕਲਪ ਚੁਣੋ :
ਪ੍ਰਸ਼ਨ 1.
ਸਾਡੇ ਸਮਾਜ ਦੇ ਕਈ ਸਮੁਦਾਇ (ਸਮੂਹ) ਜੋ ਲੰਬੇ ਸਮੇਂ ਤੋਂ ਆਰਥਿਕ ਅਤੇ ਸਮਾਜਿਕ ਰੂਪ ਨਾਲ ਪਿੱਛੜ ਰਹੇ ਹਨ । ਉਨ੍ਹਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ।
(i) ਸਰਵਨ ਸਮੁਦਾਇ
(ii) ਅਨਪੜ੍ਹ ਸਮੁਦਾਇ
(iii) ਸੀਮਾਂਤ ਗਰੁੱਪ
(iv) ਉਪਰੋਕਤ ਸਾਰੇ ।
ਉੱਤਰ-
(iii) ਸੀਮਾਂਤ ਗਰੁੱਪ
ਪ੍ਰਸ਼ਨ 2.
ਸਾਡੇ ਸਮਾਜ ਵਿਚ ਕਈ ਪ੍ਰਕਾਰ ਦੀਆਂ ਅਸਮਾਨਤਾਵਾਂ ਪ੍ਰਚਲਿਤ ਹਨ । ਉਨ੍ਹਾਂ ਦੇ ਹਿੱਤ ਵਿਚ ਹੇਠਾਂ ਲਿਖਿਆਂ ਵਿੱਚੋਂ ਸੰਵਿਧਾਨ ਵਿਚ ਕਿਹੜੀ ਵਿਵਸਥਾ ਕੀਤੀ ਗਈ ਹੈ ?
(i) ਇਕ ਭਾਸ਼ਾ
(ii) ਰਾਖਵਾਂਕਰਨ
(iii) ਕਰਜ਼ ਮਾਫ਼ੀ
(iv) ਦਬਾਅ ਸਮੂਹ ।
ਉੱਤਰ-
(ii) ਰਾਖਵਾਂਕਰਨ
ਪ੍ਰਸ਼ਨ 3.
“ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ । ” ਇਹ ਸ਼ਬਦ ਕਿਸ ਨੇ ਕਹੇ ?
(i) ਮਹਾਤਮਾ ਗਾਂਧੀ
(ii) ਪੰਡਿਤ ਜਵਾਹਰ ਲਾਲ ਨਹਿਰੂ
(iii) ਸ੍ਰੀ ਜੈ ਪ੍ਰਕਾਸ਼ ਨਰਾਇਣ
(iv) ਡਾ: ਬੀ.ਆਰ. ਅੰਬੇਦਕਰ ।
ਉੱਤਰ-
(iii) ਸ੍ਰੀ ਜੈ ਪ੍ਰਕਾਸ਼ ਨਰਾਇਣ
ਪ੍ਰਸ਼ਨ 4.
ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ ‘ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ?
(i) ਸੁਤੰਤਰਤਾ ਦਾ ਅਧਿਕਾਰ
(ii) ਸ਼ੋਸ਼ਣ ਵਿਰੁੱਧ ਅਧਿਕਾਰ
(iii) ਸਮਾਨਤਾ ਦਾ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸਮਾਨਤਾ ਦਾ ਅਧਿਕਾਰ
ਪ੍ਰਸ਼ਨ 5.
‘ਪੜ੍ਹੋ ਸਾਰੇ ਵਧੋ ਸਾਰੇ ਇਹ ਕਿਸ ਦਾ ਮਾਟੋ (ਲੋਗੋ) ਹੈ ?
(i) ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ
(ii) ਸਰਵ ਸਿੱਖਿਆ ਅਭਿਆਨ
(iii) ਰਾਜਸੀ ਸਾਖਰਤਾ ਮਿਸ਼ਨ
(iv) ਪੰਜਾਬ ਸਕੂਲ ਸਿੱਖਿਆ ਬੋਰਡ ।
ਉੱਤਰ-
(ii) ਸਰਵ ਸਿੱਖਿਆ ਅਭਿਆਨ
ਪ੍ਰਸ਼ਨ 6.
ਸਰਕਾਰੀ ਨੌਕਰੀਆਂ ”ਚ ਰਾਖਵਾਂਕਰਨ ਕਿਨ੍ਹਾਂ ਲਈ ਲਾਗੂ ਹੈ ?
(i) ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ
(ii) ਕੇਵਲ ਪੱਛੜੀਆਂ ਸ਼੍ਰੇਣੀਆਂ ਲਈ
(iii) ਕੇਵਲ ਗ਼ਰੀਬ ਲੋਕਾਂ ਲਈ
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।
ਉੱਤਰ-
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ………………….. ਵਿੱਚ ਕੀਤਾ ਗਿਆ ਹੈ ।
ਉੱਤਰ-
ਪ੍ਰਸਤਾਵਨਾ
2. ਪ੍ਰਸਤਾਵਨਾ ਭਾਰਤੀ ਨਾਗਰਿਕਾਂ ਨੂੰ …………………………. ਨਿਆਂ ਦੇਣ ਦਾ ਵਾਅਦਾ ਕਰਦੀ ਹੈ ।
ਉੱਤਰ-
ਸਮਾਜਿਕ, ਰਾਜਨੀਤਿਕ ਅਤੇ ਆਰਥਿਕ
3. ਭਾਰਤੀ ਸੰਵਿਧਾਨ ਦੇ ਅਨੁਛੇਦ ……………………….. ਤਕ ……………………….. ਸੁਤੰਤਰਤਾ ਦਿੱਤੀ ਗਈ ਹੈ ।
ਉੱਤਰ-
25,28
4. ਭਾਰਤ ਵਿੱਚ ਲਗਪਗ …………………………… ਤੋਂ ਵੱਧ ਜਾਤੀਆਂ ਹਨ ।
ਉੱਤਰ-
3000
5. ਭਾਰਤੀ ਸੰਵਿਧਾਨ ਵਿਚ ………………………… ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ।
ਉੱਤਰ-
22
6. ਮੰਡਲ ਕਮਿਸ਼ਨ ਦੀ ਸਥਾਪਨਾ ………………………….. ਵਿੱਚ ਕੀਤੀ ਗਈ ਸੀ ।
ਉੱਤਰ-
1978
7. ਮੰਡਲ ਕਮਿਸ਼ਨ ਨੇ ਭਾਰਤ ‘ਚ ……………………….. ਅਨੁਸੂਚਿਤ ਜਾਤੀਆਂ-ਜਨਜਾਤੀਆਂ ਦੀ ਪਹਿਚਾਣ ਕੀਤੀ ਹੈ ।
ਉੱਤਰ-
3743
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਸਮਾਜਿਕ ਅਸਮਾਨਤਾਵਾਂ ਲੋਕਤੰਤਰੀ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ ।
ਉੱਤਰ-
(×)
2. ਭਾਰਤ ਵਿੱਚ ਅੱਜ 54% ਲੋਕ ਅਨਪੜ੍ਹ ਹਨ ।
ਉੱਤਰ-
(×)
3. ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ।
ਉੱਤਰ-
(√)
4. ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਰਾਖਵਾਂਕਰਨ ਅੱਜ ਵੀਂ ਲਾਗੂ ਹੈ ।
ਉੱਤਰ-
(√)
5. 73ਵੀਂ ਤੇ 74ਵੀਂ ਸੋਧ ਪੇਂਡੂ ਤੇ ਸ਼ਹਿਰੀ ਸਥਾਨਕ ਸਵੈ-ਸ਼ਾਸਨ ਦਾ ਪ੍ਰਬੰਧ ਕਰਦੀ ਹੈ ।
ਉੱਤਰ-
(√)
6. ਅੱਜ ਭਾਰਤੀ ਸਮਾਜ ‘ਚੋਂ ਸਮਾਜਿਕ ਅਸਮਾਨਤਾਵਾਂ ਖ਼ਤਮ ਹੋ ਗਈਆਂ ਹਨ ।
ਉੱਤਰ-
(√)
(ਹ) ਸਹੀ ਜੋੜੇ ਬਣਾਓ :
1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ | 1979 |
2. ਮੰਡਲ ਆਯੋਗ ਦਾ ਗਠਨ | 1955 |
3. ਸਮਾਨਤਾ ਦਾ ਅਧਿਕਾਰ | ਸੰਵਿਧਾਨ ਦੇ ਅਨੁਛੇਦ 25 ਤੋਂ 28 |
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ | ਸੰਵਿਧਾਨ ਦੇ ਅਨੁਛੇਦ 14 ਤੋਂ 18. |
ਉੱਤਰ-
1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ | 1955 |
2. ਮੰਡਲ ਆਯੋਗ ਦਾ ਗਠਨ | 1979 |
3. ਸਮਾਨਤਾ ਦਾ ਅਧਿਕਾਰ | ਸੰਵਿਧਾਨ ਦੇ ਅਨੁਛੇਦ, 14 ਤੋਂ 18 |
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ | ਸੰਵਿਧਾਨ ਦੇ ਅਨੁਛੇਦ 25 ਤੋਂ 28. |
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਸੰਪ੍ਰਦਾਇਕ ਅਸਮਾਨਤਾ ਉੱਤੇ ਇਕ ਨੋਟ ਲਿਖੋ ।
ਉੱਤਰ-
ਸੰਪ੍ਰਦਾਇਕਤਾ, ਸਮਾਜਿਕ ਅਸਮਾਨਤਾ ਦਾ ਪਹਿਲਾ ਰੂਪ ਹੈ । ਭਾਰਤ ਵਿਚ ਅਨੇਕਾਂ ਧਰਮ ਹਨ । ਇਨ੍ਹਾਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਧਾਰਮਿਕ ਕੱਟੜਤਾ ਪਾਈ ਜਾਂਦੀ ਹੈ, ਜੋ ਸੰਪ੍ਰਦਾਇਕਤਾ ਨੂੰ ਜਨਮ ਦਿੰਦੀ ਹੈ । ਫਲਸਰੂਪ ਸੰਪ੍ਰਦਾਇਕਤਾ ਸਮਾਜਿਕ ਅਤੇ ਰਾਜਨੀਤਿਕ ਜੀਵਨ ਦਾ ਇਕ ਅੰਗ ਬਣ ਚੁੱਕੀ ਹੈ । ਇਸ ਧਾਰਮਿਕ ਕੱਟੜਤਾ ਦੇ ਕਾਰਨ ਹੀ 1947 ਈ: ਵਿਚ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ । ਧਾਰਮਿਕ ਕੱਟੜਤਾ ਦਾ ਹੀ ਨਤੀਜਾ ਹੈ ਕਿ ਦੇਸ਼ ਵਿਚ ਸੰਪ੍ਰਦਾਇਕ ਦੰਗੇ ਹੁੰਦੇ ਰਹਿੰਦੇ ਹਨ । ਇਹੀ ਕੜਵਾਹਟ ਭਾਰਤੀ ਰਾਜਨੀਤੀ ਵਿਚ ਵੀ ਹੈ । ਲੋਕਾਂ ਕੋਲੋਂ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾਂਦੀਆਂ ਹਨ । ਨਤੀਜੇ ਵਜੋਂ ਦੇਸ਼ ਵਿਚ ਸਮੇਂ-ਸਮੇਂ ਉੱਤੇ ਧਾਰਮਿਕ ਤਨਾਓ ਦਾ ਵਾਤਾਵਰਨ ਪੈਦਾ ਹੋ ਜਾਂਦਾ ਹੈ ।
ਭਾਰਤੀ ਸੰਵਿਧਾਨ ਦੇ ਅਨੁਛੇਦ 25 ਤੋਂ 28 ਅਧੀਨ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ । ਇਸਦੇ ਅਨੁਸਾਰ ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਗਿਆ ਹੈ । ਲੋਕਾਂ ਨੂੰ ਕਿਸੇ ਵੀ ਧਰਮ ਨੂੰ ਅਪਨਾਉਣ, ਮੰਨਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।
ਪ੍ਰਸ਼ਨ 2.
ਮੈਲਾ ਢੋਣ ਦੀ ਪ੍ਰਥਾ ਕੀ ਸੀ ? ਇਸਨੂੰ ਕਿਉਂ ਖ਼ਤਮ ਕਰ ਦਿੱਤਾ ਗਿਆ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੁਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਿਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ । ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।
ਪ੍ਰਸ਼ਨ 3.
ਭਾਰਤ ਦੇ ਸੀਮਾਂਤ ਗਰੁੱਪਾਂ (ਸਮੂਹਾਂ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸੀਮਾਂਤ ਗਰੁੱਪ ਸਾਡੇ ਸਮਾਜ ਦੇ ਉਹ ਸਮੂਹ ਹਨ ਜੋ ਸਮਾਜਿਕ ਅਤੇ ਆਰਥਿਕ ਕਾਰਨਾਂ ਤੋਂ ਇਕ ਲੰਮੇ ਸਮੇਂ ਤਕ ਪਿੱਛੜੇ ਰਹੇ ਹਨ । ਇਨ੍ਹਾਂ ਸਮੂਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
- ਅਨੁਸੂਚਿਤ ਜਾਤੀਆਂ – ਅਨੁਸੂਚਿਤ ਜਾਤੀਆਂ ਦੀ ਕੋਈ ਸਪੱਸ਼ਟ ਸੰਵਿਧਾਨਿਕ ਪਰਿਭਾਸ਼ਾ ਨਹੀਂ ਹੈ । ਅਸੀਂ ਇੰਨਾ ਕਹਿ ਸਕਦੇ ਹਾਂ ਕਿ ਇਨ੍ਹਾਂ ਜਾਤੀਆਂ ਦਾ ਸੰਬੰਧ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਦੇ ਨਾਲ ਅਛੂਤਾਂ ਵਰਗਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ ।
- ਅਨੁਸੂਚਿਤ ਕਬੀਲੇ – ਅਨੁਸੂਚਿਤ ਕਬੀਲਿਆਂ ਦੀ ਵੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ । ਇਹ ਵੀ ਸਮਾਜ ਦੇ ਸ਼ੋਸ਼ਿਤ ਕਬੀਲੇ ਹਨ । ਪਿਛੜੇ ਹੋਣ ਦੇ ਕਾਰਨ ਇਹ ਸਮਾਜ ਤੋਂ ਵੱਖ-ਵੱਖ ਹੋ ਕੇ ਰਹਿ ਗਏ ।
- ਪੱਛੜੀਆਂ ਸ਼੍ਰੇਣੀਆਂ – ਇਨ੍ਹਾਂ ਨੂੰ ਸੰਵਿਧਾਨ ਵਿਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ । ਅਸਲ ਵਿਚ ਇਹ ਸਮਾਜ ਦੇ ਕਮਜ਼ੋਰ ਵਰਗ ਹਨ । ਮੰਡਲ-ਕਮਿਸ਼ਨ ਦੇ ਅਨੁਸਾਰ ਦੇਸ਼ ਦੀ ਕੁੱਲ ਜਨਸੰਖਿਆ ਦਾ 5.2% ਭਾਗ ਪਿੱਛੜੀਆਂ ਸ਼੍ਰੇਣੀਆਂ ਹਨ ।
- ਘੱਟ-ਗਿਣਤੀ ਵਰਗ-ਘੱਟ – ਗਿਣਤੀ ਵਰਗ ਦੇ ਲੋਕ ਧਾਰਮਿਕ ਜਾਂ ਭਾਸ਼ਾ ਦੇ ਨਜ਼ਰੀਏ ਤੋਂ ਉਹ ਲੋਕ ਹਨ, ਜਿਨ੍ਹਾਂ ।
ਪ੍ਰਸ਼ਨ 4.
ਸੰਪ੍ਰਦਾਇਕ ਅਸਮਾਨਤਾ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਸੰਪ੍ਰਦਾਇਕ ਅਸਮਾਨਤਾ ਦੇ ਮੁੱਖ ਪ੍ਰਭਾਵ ਹੇਠ ਲਿਖੇ ਹਨ-
- ਰਾਜਨੀਤਿਕ ਦਲ ਧਰਮ ਦੇ ਆਧਾਰ ‘ਤੇ ਸੰਗਠਿਤ ਹੁੰਦੇ ਹਨ ।
- ਧਰਮ ਉੱਤੇ ਅਧਾਰਿਤ ਦਬਾਅ ਸਮੂਹ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦੇ ਹਨ ।
- ਸੰਪ੍ਰਦਾਇਕਤਾ ਭਾਰਤੀ ਜਨਜੀਵਨ ਵਿਚ ਹਿੰਸਾ ਨੂੰ ਬੜ੍ਹਾਵਾ ਦੇ ਰਹੀ ਹੈ ।
- ਮੰਤਰੀ ਪਰਿਸ਼ਦ ਦੇ ਨਿਰਮਾਣ ਵਿਚ ਧਰਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ।
- ਸੰਪ੍ਰਦਾਇਕਤਾ ਲੋਕਾਂ ਨੂੰ ਨਿਰਪੱਖ ਮਤਦਾਨ ਕਰਨ ਤੋਂ ਰੋਕਦੀ ਹੈ ।
ਪ੍ਰਸ਼ਨ 5.
ਜਾਤੀਵਾਦ ਅਸਮਾਨਤਾ ਦਾ ਅਰਥ ਦੱਸਦੇ ਹੋਏ ਇਸਦੇ ਪ੍ਰਭਾਵ ਲਿਖੋ ।
ਉੱਤਰ-
ਜਾਤੀਵਾਦ ਅਸਮਾਨਤਾ-ਭਾਰਤ ਵਿਚ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਜਾਤੀਆਂ ਦੇ ਲੋਕ ਰਹਿੰਦੇ ਹਨ । ਇਨ੍ਹਾਂ ਵਿਚ ਜਾਤੀ ਦੇ ਨਾਂ ਤੇ ਉਚ-ਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਅਸਮਾਨਤਾ ਕਹਿੰਦੇ ਹਨ । ਇਸ ਅਸਮਾਨਤਾ ਦੇ ਕਾਰਨ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਰਵਜਨਕ ਖੂਹਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ । ਉਨ੍ਹਾਂ ਨੂੰ ਮੰਦਰਾਂ ਅਤੇ ਹੋਰ ਸਰਵਜਨਕ ਸਥਾਨਾਂ ‘ਤੇ ਵੀ ਜਾਣ ਤੋਂ ਰੋਕਿਆ ਜਾਂਦਾ ਹੈ । ਜਾਤੀ ਦੇ ਨਾਮ ਉੱਤੇ ਰਾਜਨੀਤੀ ਹੁੰਦੀ ਹੈ ਅਤੇ ਵੱਖ-ਵੱਖ ਰਾਜਨੀਤਿਕ ਦਲ ਜਾਤੀ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ।
ਪ੍ਰਭਾਵ-
- ਰਾਜਨੀਤਿਕ ਦਲਾਂ ਦਾ ਨਿਰਮਾਣ ਜਾਤੀ ਦੇ ਆਧਾਰ ‘ਤੇ ਹੋ ਰਿਹਾ ਹੈ ।
- ਚੋਣਾਂ ਦੇ ਸਮੇਂ ਜਾਤ ਦੇ ਨਾਮ ਉੱਤੇ ਵੋਟ ਮੰਗੇ ਜਾਂਦੇ ਹਨ ।
- ਅਨੁਸੂਚਿਤ ਜਾਤੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਵਿਵਸਥਾ ਨੇ ਸਮਾਜ ਦਾ ਜਾਤੀਕਰਨ ਕਰ ਦਿੱਤਾ ਹੈ ।
- ਜਾਤੀ ਦੇ ਕਾਰਨ ਛੂਤ-ਛਾਤ ਵਰਗੀ ਅਮਾਨਵੀ ਪ੍ਰਥਾ ਨੂੰ ਉਤਸ਼ਾਹ ਮਿਲਦਾ ਹੈ ।
- ਕਈ ਵਾਰ ਜਾਤੀ ਸੰਘਰਸ਼ ਅਤੇ ਹਿੰਸਾ ਦਾ ਕਾਰਨ ਬਣਦੀ ਹੈ ।
- ਜਾਤੀ ‘ਤੇ ਆਧਾਰਿਤ ਦਬਾਅ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਜੋ ਲੋਕਤੰਤਰ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ ।
ਪ੍ਰਸ਼ਨ 6.
ਕੀ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ ? ਸਪੱਸ਼ਟ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ । ਇਸ ਪ੍ਰਥਾ ਦੇ ਕਾਰਨ ਭਾਰਤੀ ਸਮਾਜ ਦੇ ਇਕ ਵੱਡੇ ਵਰਗ ਦਾ ਸਦੀਆਂ ਤੋਂ ਸ਼ੋਸ਼ਣ ਹੁੰਦਾ ਰਿਹਾ ਹੈ । ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਰਹੀ ਹੈ । ਇੱਥੋਂ ਤਕ ਕਿ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਿਆ ਜਾਂਦਾ ਰਿਹਾ ਹੈ । ਛੂਤ-ਛਾਤ ਦੇ ਪ੍ਰਭਾਵਾਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਅਸਲ ਵਿਚ ਹੀ ਇਕ ਅਮਾਨਵੀ ਪ੍ਰਥਾ ਹੈ ।
ਪ੍ਰਭਾਵ-
- ਛੂਤ-ਛਾਤ ਦੀ ਪ੍ਰਥਾ ਸਮਾਜਿਕ ਅਸਮਾਨਤਾ ਨੂੰ ਜਨਮ ਦਿੰਦੀ ਹੈ ।
- ਛੂਤ-ਛਾਤ ਨਾਲ ਲੋਕਾਂ ਵਿਚ ਹੀਣਭਾਵਨਾ ਪੈਦਾ ਹੁੰਦੀ ਹੈ ।
- ਇਹ ਪ੍ਰਥਾ ਹਿੰਸਾ ਨੂੰ ਜਨਮ ਦਿੰਦੀ ਹੈ ।
- ਬਹੁਤ ਸਾਰੇ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਨਹੀਂ ਮਿਲਦੀ ।
- ਛੂਤ-ਛਾਤ ਦੇ ਕਾਰਨ ਲੋਕਾਂ ਨੂੰ ਰਾਜਨੀਤੀ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ।
ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਭਾਰਤੀ ਸੰਵਿਧਾਨ ਦੁਆਰਾ ਛਾਤ-ਛਾਤ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ ਹੈ ।
ਪ੍ਰਸ਼ਨ 7.
ਭਾਸ਼ਾਵਾਦ ਦੇ ਕੀ ਪ੍ਰਭਾਵ ਹੁੰਦੇ ਹਨ ?
ਜੋ
ਭਾਸ਼ਾਵਾਦ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
- ਭਾਸ਼ਾ ਦੇ ਆਧਾਰ ਉੱਤੇ ਨਵੇਂ ਰਾਜਾਂ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।
- ਭਾਸ਼ਾ ਦੇ ਆਧਾਰ ‘ਤੇ ਹੀ ਰਾਜਨੀਤਿਕ ਦਲਾਂ ਦਾ ਗਠਨ ਹੋ ਰਿਹਾ ਹੈ ।
- ਭਾਸ਼ਾ ਦੇ ਆਧਾਰ ‘ਤੇ ਹੀ ਅੰਦੋਲਨ ਚਲ ਰਹੇ ਹਨ ।
- ਭਾਸ਼ਾ ਖੇਤਰਵਾਦ ਅਤੇ ਸੰਪ੍ਰਦਾਇਕਤਾ ਨੂੰ ਉਤਸ਼ਾਹਿਤ ਕਰਦੀ ਹੈ ।
- ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਭੇਦਭਾਵ ਅਤੇ ਹਿੰਸਾ ਪੈਦਾ ਹੁੰਦੀ ਹੈ ।
- ਭਾਸ਼ਾਵਾਦ ਮਤਦਾਨ ਨੂੰ ਪ੍ਰਭਾਵਿਤ ਕਰਦਾ ਹੈ।