Punjab State Board PSEB 8th Class Social Science Book Solutions Geography Chapter 3 ਖਣਿਜ ਅਤੇ ਸ਼ਕਤੀ ਸਾਧਨ Textbook Exercise Questions and Answers.
PSEB Solutions for Class 8 Social Science Geography Chapter 3 ਖਣਿਜ ਅਤੇ ਸ਼ਕਤੀ ਸਾਧਨ
SST Guide for Class 8 PSEB ਖਣਿਜ ਅਤੇ ਸ਼ਕਤੀ ਸਾਧਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇਕ ਜਾਂ ਅਨੇਕ ਤੱਤਾਂ ਤੋਂ ਬਣਦੇ ਹਨ । ਇਹ ਧਰਤੀ ਦੇ ਅੰਦਰੂਨੀ ਹਿੱਸੇ ਵਿਚ ਪਾਏ ਜਾਂਦੇ ਹਨ । ਇਨ੍ਹਾਂ ਦੀ ਇਕ ਵਿਸ਼ੇਸ਼ ਰਸਾਇਣਿਕ ਬਨਾਵਟ ਹੁੰਦੀ ਹੈ । ਇਹ ਆਪਣੇ ਭੌਤਿਕ ਅਤੇ ਰਸਾਇਣਿਕ ਗੁਣਾਂ ਤੋਂ ਪਹਿਚਾਣੇ ਜਾਂਦੇ ਹਨ ।
ਪ੍ਰਸ਼ਨ 2.
ਭਾਰਤ ਵਿਚ ਕੱਚਾ ਲੋਹਾ ਕਿੱਥੇ-ਕਿੱਥੇ ਮਿਲਦਾ ਹੈ ?
ਉੱਤਰ-
ਭਾਰਤ ਵਿਚ ਕੱਚਾ ਲੋਹਾ ਕਰਨਾਟਕ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਸੀਮਾਂਧਰ, ਛਤੀਸਗੜ, ਝਾਰਖੰਡ ਅਤੇ ਤਾਮਿਲਨਾਡੁ ਰਾਜਾਂ ਵਿਚ ਪਾਇਆ ਜਾਂਦਾ ਹੈ । ਝਾਰਖੰਡ ਵਿਚ ਸਿੰਘਭੂਮ, ਉੜੀਸਾ ਵਿਚ ਮਯੂਰਭੰਜ, ਛਤੀਸਗੜ੍ਹ ਵਿਚ ਦੁਰਗ ਅਤੇ ਬਸਤਰ ਅਤੇ ਕਰਨਾਟਕ ਦੇ ਮੈਸੂਰ, ਬੈਲਾੜੀ ਅਤੇ ਮਾਰਵਾੜ ਖੇਤਰ ਵਧੀਆ ਕਿਸਮ ਦੇ ਕੱਚੇ ਲੋਹੇ ਲਈ ਪ੍ਰਸਿੱਧ ਹਨ ।
ਪ੍ਰਸ਼ਨ 3.
ਤਾਂਬੇ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਜਾਂ
ਤਾਂਬੇ ਦੇ ਕੀ ਉਪਯੋਗ ਹਨ ?
ਉੱਤਰ-
ਤਾਂਬੇ ਦੀ ਵਰਤੋਂ ਬਰਤਨ, ਸਿੱਕੇ, ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੇ ਉਪਕਰਨ ਬਣਾਉਣ ਵਿਚ ਕੀਤੀ ਜਾਂਦੀ ਹੈ । ਨਰਮ ਅਤੇ ਵਧੀਆ ਧਾਤ ਹੋਣ ਦੇ ਕਾਰਨ ਤਾਂਬੇ ਦੀਆਂ ਪਤਲੀਆਂ ਸ਼ੀਟਾਂ ਵੀ ਬਣਾਈਆਂ ਜਾ ਸਕਦੀਆਂ ਹਨ ।
ਪ੍ਰਸ਼ਨ 4.
ਭਾਰਤ ਵਿਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਕੋਲਾਰ, ਹੱਟੀ ਅਤੇ ਰਾਮਗਰੀ ਹੈ ।
ਪ੍ਰਸ਼ਨ 5.
ਪਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?
ਉੱਤਰ-
ਪਰਮਾਣੂ ਪਦਾਰਥਾਂ ਦਾ ਪ੍ਰਯੋਗ ਸਾਨੂੰ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ । ਇਨ੍ਹਾਂ ਨੂੰ ਦੇਸ਼ ਦੀ ਉੱਨਤੀ ਲਈ ਪ੍ਰਯੋਗ ਵਿਚ ਲਿਆਇਆ ਜਾਣਾ ਚਾਹੀਦਾ ਹੈ ਨਾ ਕਿ ਵਿਨਾਸ਼ ਜਾਂ ਪ੍ਰਦੂਸ਼ਣ ਲਈ ।
ਪ੍ਰਸ਼ਨ 6.
ਸ਼ਕਤੀ ਦੇ ਨਵੇਂ ਸਾਧਨ ਜਾਂ ਗੈਰ ਪਰੰਪਰਾਗਤ ਕਿਹੜੇ-ਕਿਹੜੇ ਹਨ ?
ਉੱਤਰ-
ਸ਼ਕਤੀ ਦੇ ਨਵੇਂ ਸਾਧਨ ਪਣ-ਬਿਜਲੀ, ਸੂਰਜੀ ਊਰਜਾ, ਵਾਯੂ ਸ਼ਕਤੀ, ਭੂ-ਤਾਪੀ ਊਰਜਾ ਅਤੇ ਜਵਾਰੀ ਊਰਜਾ ਹਨ ।
ਪ੍ਰਸ਼ਨ 7.
ਕੋਲੇ ਦੀਆਂ ਚਾਰ ਕਿਸਮਾਂ ਦੇ ਨਾਮ ਲਿਖੋ ।
ਉੱਤਰ-
- ਐਂਥਰੇਸਾਈਟ
- ਬਿਟੂਮੀਨਸ
- ਲਿਗਨਾਈਟ
- ਪੀਟ ।
ਪ੍ਰਸ਼ਨ 8.
ਬਹੁ-ਉਦੇਸ਼ੀ ਪਾਜੈਕਟ ਕੀ ਹੁੰਦੇ ਹਨ ?
ਉੱਤਰ-
ਪਣ-ਬਿਜਲੀ (ਜਲ-ਬਿਜਲੀ ਬਣਾਉਣ ਲਈ ਬਣਾਏ ਗਏ ਡੈਮ ਜਾਂ ਪ੍ਰਾਜੈਕਟ ਬਹੁ-ਉਦੇਸ਼ੀ ਪ੍ਰਾਜੈਕਟ ਕਹਾਉਂਦੇ ਹਨ । ਇਹ ਇਕ ਤੋਂ ਜ਼ਿਆਦਾ ਉਦੇਸ਼ਾਂ ਦੀ ਪੂਰਤੀ ਕਰਦੇ ਹਨ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਕੱਚਾ ਲੋਹਾ ਮੁੱਖ ਤੌਰ ‘ਤੇ ਕਿਹੜੇ ਦੇਸ਼ਾਂ ਵਿਚੋਂ ਮਿਲਦਾ ਹੈ ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ
ਉੱਤਰ-
ਦੇ-ਕੱਚਾ ਲੋਹਾ ਰੂਸ ਅਤੇ ਉਸਦੇ ਗੁਆਂਢੀ ਦੇਸ਼ਾਂ ਆਸਟਰੇਲੀਆ, ਬਾਜ਼ੀਲ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ । ਸੰਸਾਰ ਦਾ 55% ਕੱਚਾ ਲੋਹਾ ਭਾਰਤ ਪੈਦਾ ਕਰਦਾ ਹੈ ।
ਕਿਸਮਾਂ-ਕੱਚਾ ਲੋਹਾ ਆਮ ਤੌਰ ‘ਤੇ ਚਾਰ ਕਿਸਮਾਂ ਦਾ ਹੁੰਦਾ ਹੈ-
- ਮੈਗਨੇਟਾਈਟ
- ਹੈਮੇਟਾਈਟ
- ਲਿਮੋਨਾਈਟ
- ਸਾਈਡਰਾਈਟ ।
ਪ੍ਰਸ਼ਨ 2.
ਬਾਕਸਾਈਟ ਦੀ ਮਹੱਤਤਾ ‘ ਤੇ ਇਕ ਨੋਟ ਲਿਖੋ ।
ਉੱਤਰ-
ਬਾਕਸਾਈਟ ਇਕ ਮਹੱਤਵਪੂਰਨ ਕੱਚੀ ਧਾਤੁ ਹੈ, ਜਿਸ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ । ਇਹ ਚੀਨੀ ਮਿੱਟੀ ਵਰਗੀ ਧਾਤ ਹੈ ਜਿਸ ਦਾ ਰੰਗ ਸਫ਼ੈਦ ਅਤੇ ਹਲਕਾ ਗੁਲਾਬੀ ਹੁੰਦਾ ਹੈ । ਇਸ ਦਾ ਪ੍ਰਯੋਗ ਬਹੁਤ ਸਾਰੇ ਉਦਯੋਗਾਂ ਵਿਚ ਕੀਤਾ ਜਾਂਦਾ ਹੈ । ਬਰਤਨ, ਬਿਜਲੀ ਦੀਆਂ ਤਾਰਾਂ, ਮੋਟਰ ਕਾਰਾਂ, ਰੇਲ ਗੱਡੀਆਂ, ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਆਦਿ ਸਾਰੇ ਉਦਯੋਗਾਂ ਵਿਚ ਬਾਕਸਾਈਟ ਜਾਂ ਐਲੂਮੀਨੀਅਮ ਦਾ ਪ੍ਰਯੋਗ ਹੁੰਦਾ ਹੈ । ਪ੍ਰਯੋਗ ਵਿਚ ਇਸਨੇ ਤਾਂਬੇ ਅਤੇ ਟਿਨ ਵਰਗੀਆਂ ਧਾਤੂਆਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ ।
ਪ੍ਰਸ਼ਨ 3.
ਕੁਦਰਤੀ ਗੈਸ ਦੀ ਸਾਡੇ ਜੀਵਨ ਵਿਚ ਕੀ ਮਹਾਨਤਾ ਹੈ ਅਤੇ ਇਸਦੇ ਮੁੱਖ ਖੇਤਰ ਸਾਡੇ ਦੇਸ਼ ਵਿਚ ਕਿਹੜੇ-ਕਿਹੜੇ ਹਨ ?
ਉੱਤਰ-
ਕੁਦਰਤੀ ਗੈਸ ਪੈਟਰੋਲੀਅਮ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ । ਜਦੋਂ ਕੋਈ ਤੇਲ ਦਾ ਖੂਹ ਪੁੱਟਿਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਕੁਦਰਤੀ ਗੈਸ ਹੀ ਮਿਲਦੀ ਹੈ ।
ਮਹਾਨਤਾ – ਕੁਦਰਤੀ ਗੈਸ ਦਾ ਪ੍ਰਯੋਗ ਘਰਾਂ, ਵਾਹਨਾਂ ਅਤੇ ਕਈ ਉਦਯੋਗਾਂ ਵਿਚ ਹੁੰਦਾ ਹੈ ।
ਮੁੱਖ ਖੇਤਰ – ਸੰਸਾਰ ਦੇ ਸਾਰੇ ਤੇਲ ਉਤਪਾਦਕ ਦੇਸ਼ਾਂ ਵਿਚ ਕੁਦਰਤੀ ਗੈਸ ਵੀ ਮਿਲਦੀ ਹੈ । ਭਾਰਤ ਦੇ ਕਈ ਖੇਤਰਾਂ ਵਿਚ ਵੀ ਕੁਦਰਤੀ ਗੈਸ ਮਿਲਦੀ ਹੈ । ਇਨ੍ਹਾਂ ਖੇਤਰਾਂ ਵਿਚ ਕ੍ਰਿਸ਼ਨਾ, ਗੋਦਾਵਰੀ ਬੇਸਿਨ, ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਰਾਜਸਥਾਨ ਦੇ ਬਾਰਮੇਰ ਖੇਤਰ ਸ਼ਾਮਿਲ ਹਨ । ਇਸ ਤੋਂ ਇਲਾਵਾ ਗੁਜਰਾਤ ਦੇ ਦੇਹਾਤ ਅਤੇ ਕੱਛ ਖੇਤਰ ਅਤੇ ਤ੍ਰਿਪੁਰਾ ਵਿਚ ਵੀ ਕੁਦਰਤੀ ਗੈਸ ਮਿਲਣ ਦੀ ਸੰਭਾਵਨਾ ਹੈ । ਦੇਸ਼ ਦੀ ਲਗਪਗ 75% ਕੁਦਰਤੀ ਗੈਸ ਬੰਬੇ ਹਾਈ ਤੋਂ ਪੈਦਾ ਹੁੰਦੀ ਹੈ ।
ਪ੍ਰਸ਼ਨ 4.
ਪਣ-ਬਿਜਲੀ ਤਿਆਰ ਕਰਨ ਲਈ ਲੋੜੀਂਦੇ ਜ਼ਰੂਰੀ ਤੱਤਾਂ ਬਾਰੇ ਲਿਖੋ ।
ਉੱਤਰ-
ਪਣ-ਬਿਜਲੀ ਤਿਆਰ ਕਰਨ ਲਈ ਅੱਗੇ ਲਿਖੇ ਤੱਤ ਜ਼ਰੂਰੀ ਹਨ-
- ਪਾਣੀ ਪੂਰਾ ਸਾਲ ਵਹਿੰਦਾ ਹੋਵੇ ।
- ਬਿਜਲੀ ਤਿਆਰ ਕਰਨ ਲਈ ਲੋੜ ਅਨੁਸਾਰ ਪਾਣੀ ਉਪਲੱਬਧ ਹੋਵੇ ।
- ਪਾਣੀ ਦੇ ਮਾਰਗ ਵਿਚ ਜ਼ਰੂਰੀ ਢਲਾਣ ਜਾਂ ਬੰਨ੍ਹ ਬਣਾਉਣ ਲਈ ਉੱਚਿਤ ਉਚਾਈ ਹੋਵੇ ।
- ਬੰਨ੍ਹ ਦੇ ਪਿੱਛੇ ਵੱਡਾ ਜਲ-ਭੰਡਾਰ ਜਾਂ ਵੱਡੀ ਝੀਲ ਲਈ ਲੋੜੀਂਦਾ ਸਥਾਨ ਹੋਵੇ ।
- ਬੰਨ੍ਹ ਬਣਾਉਣ, ਬਿਜਲੀ ਘਰਾਂ ਦਾ ਨਿਰਮਾਣ ਕਰਨ ਅਤੇ ਬਿਜਲੀ ਦੀਆਂ ਲਾਈਨਾਂ ਖਿੱਚਣ ਲਈ ਲੋੜੀਂਦੀ ਪੂੰਜੀ ਉਪਲੱਬਧ ਹੋਵੇ ।
- ਆਲੇ-ਦੁਆਲੇ ਦੇ ਖੇਤਰ ਵਿਚ ਬਿਜਲੀ ਦੀ ਮੰਗ ਹੋਵੇ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਸ਼ਕਤੀ ਸਾਧਨ ਕਿਹੜੇ-ਕਿਹੜੇ ਹਨ ? ਦੇਸ਼ ਦੇ ਵਿਕਾਸ ਵਿਚ ਇਨ੍ਹਾਂ ਦਾ ਕੀ ਯੋਗਦਾਨ ਹੈ ? ਕੋਈ ਦੋ ਸ਼ਕਤੀ ਸਾਧਨਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਮਨੁੱਖ ਨੂੰ ਭਿੰਨ-ਭਿੰਨ ਕੰਮ ਕਰਨ ਲਈ ਸ਼ਕਤੀ ਜਾਂ ਊਰਜਾ ਪ੍ਰਦਾਨ ਕਰਨ ਵਾਲੇ ਸਾਧਨਾਂ ਨੂੰ ਸ਼ਕਤੀ ਸਾਧਨ ਕਹਿੰਦੇ ਹਨ । ਇਨ੍ਹਾਂ ਵਿਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਸ਼ਾਮਿਲ ਹਨ | ਮਨੁੱਖ ਇਨ੍ਹਾਂ ਸਾਧਨਾਂ ਦਾ ਪ੍ਰਯੋਗ ਘਰ ਵਿਚ ਚੁੱਲ੍ਹੇ ਤੋਂ ਲੈ ਕੇ ਵੱਡੇ-ਵੱਡੇ ਉਦਯੋਗ ਚਲਾਉਣ ਲਈ ਕਰਦਾ ਹੈ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸ਼ਕਤੀ ਸਾਧਨ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦਾ ਆਧਾਰ ਹਨ । ਇਹ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਲਈ ਵੀ ਜ਼ਰੂਰੀ ਹਨ ।
ਦੋ ਮਹੱਤਵਪੂਰਨ ਸ਼ਕਤੀ ਸਾਧਨ – ਕੋਲਾ ਅਤੇ ਪੈਟਰੋਲੀਅਮ ਦੋ ਬਹੁਤ ਮਹੱਤਵਪੂਰਨ ਸ਼ਕਤੀ ਸਾਧਨ ਹਨ । ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
1. ਕੋਲਾ-ਕੋਲਾ ਕਾਲੇ ਜਾਂ ਭੂਰੇ ਰੰਗ ਦਾ ਇਕ ਜੈਵਿਕ ਪਦਾਰਥ ਹੈ । ਇਹ ਇਕ ਜਲਣਸ਼ੀਲ ਪਦਾਰਥ ਹੈ । ਇਸਨੂੰ ਤਾਪ ਅਤੇ ਪ੍ਰਕਾਸ਼ ਦੋਹਾਂ ਕੰਮਾਂ ਲਈ ਉਪਯੋਗ ਵਿਚ ਲਿਆਇਆ ਜਾਂਦਾ ਹੈ । ਇਸ ਨਾਲ ਕਈ ਉਦਯੋਗ ਅਤੇ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ । ਕੋਲੇ ਦਾ ਪ੍ਰਯੋਗ ਤਾਪ ਘਰਾਂ ਵਿਚ ਬਿਜਲੀ ਬਣਾਉਣ ਲਈ ਵੀ ਕੀਤਾ ਜਾਂਦਾ ਹੈ ।
ਕਿਸਮਾਂ – ਕੋਲੇ ਦੀਆਂ ਚਾਰ ਮੁੱਖ ਕਿਸਮਾਂ ਹਨ-ਐਂਥਰੇਸਾਈਟ, ਬਿਮੀਨਸ, ਲਿਗਨਾਈਟ ਅਤੇ ਪੀਟ । ਇਨ੍ਹਾਂ ਵਿਚੋਂ ਐੱਥਰੇਸਾਈਟ ਸਭ ਤੋਂ ਵਧੀਆ ਅਤੇ ਪੀਟ ਸਭ ਤੋਂ ਘਟੀਆ ਕੋਲਾ ਹੁੰਦਾ ਹੈ ।
ਕੋਲੇ ਦੀ ਵੰਡ – ਕੋਲਾ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਪਾਇਆ ਜਾਂਦਾ ਹੈ । ਯੂ. ਐੱਸ. ਏ. ਸੰਸਾਰ ਦਾ ਸਭ ਤੋਂ ਜ਼ਿਆਦਾ ਕੋਲਾ ਪੈਦਾ ਕਰਦਾ ਹੈ । ਇਸ ਤੋਂ ਬਾਅਦ ਚੀਨ, ਰੂਸ, ਪੋਲੈਂਡ ਅਤੇ ਯੂ. ਕੇ. ਦਾ ਸਥਾਨ ਹੈ । ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਛੇਵਾਂ ਸਥਾਨ ਹੈ । ਇਹ ਸੰਸਾਰ ਦਾ ਲਗਪਗ 4% ਕੋਲਾ ਪੈਦਾ ਕਰਦਾ ਹੈ । ਇਹ ਕੋਲਾ ਬਹੁਤ ਸਾਰੇ ਰਾਜਾਂ ਵਿਚ ਮਿਲਦਾ ਹੈ । ਝਾਰਖੰਡ ਰਾਜ ਦਾ ਕੋਲੇ ਦੇ ਭੰਡਾਰਾਂ ਅਤੇ ਉਤਪਾਦਨ ਦੋਹਾਂ ਵਿਚ ਪਹਿਲਾ ਸਥਾਨ ਹੈ । ਇਹ ਦੇਸ਼ ਦਾ ਲਗਪਗ 33% ਕੋਲਾ ਪੈਦਾ ਕਰਦਾ ਹੈ । ਕੋਲਾ ਪੈਦਾ ਕਰਨ ਵਾਲੇ ਭਾਰਤ ਦੇ ਹੋਰ ਰਾਜ ਛੱਤੀਸਗੜ੍ਹ, ਔਡੀਸ਼ਾ (ਉੜੀਸਾ), ਮੱਧ ਪ੍ਰਦੇਸ਼, ਸੀਮਾਂਧਰ, ਪੱਛਮੀ ਬੰਗਾਲ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਅਸਾਮ, ਬਿਹਾਰ ਆਦਿ ਹਨ । ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਆਦਿ ਰਾਜ ਵੀ ਕਾਫ਼ੀ ਕੋਲਾ ਪੈਦਾ ਕਰਦੇ ਹਨ ।
2. ਪੈਟਰੋਲੀਅਮ – ਪੈਟਰੋਲੀਅਮ ਨੂੰ ਖਣਿਜ ਤੇਲ ਅਤੇ ਚੱਟਾਨੀ ਤੇਲ ਵੀ ਕਿਹਾ ਜਾਂਦਾ ਹੈ । ਇਹ ਧਰਤੀ ਦੀਆਂ ਪਰਤਦਾਰ ਚੱਟਾਨਾਂ ਵਿਚ ਮਿਲਦਾ ਹੈ | ਅੱਜ ਦੇ ਮਸ਼ੀਨੀ ਯੁੱਗ ਵਿਚ ਇਸਦੇ ਮਹੱਤਵ ਨੂੰ ਦੇਖਦੇ ਹੋਏ ਇਸਨੂੰ ‘ਤਰਲ ਸੋਨੇ ਦਾ ਨਾਂ ਦਿੱਤਾ ਗਿਆ ਹੈ । ਇਸਦਾ ਪ੍ਰਯੋਗ ਮਸ਼ੀਨਾਂ ਅਤੇ ਆਵਾਜਾਈ ਦੇ ਸਾਧਨਾਂ ਵਿਚ ਕੀਤਾ ਜਾਂਦਾ ਹੈ | ਸਕੂਟਰ ਤੋਂ ਲੈ ਕੇ ਜਹਾਜ਼ ਤਕ ਆਵਾਜਾਈ ਦੇ ਸਾਰੇ ਸਾਧਨ ਪੈਟਰੋਲੀਅਮ ’ਤੇ ਨਿਰਭਰ ਕਰਦੇ ਹਨ ।
ਅਜਿਹਾ ਮੰਨਿਆ ਜਾਂਦਾ ਹੈ ਕਿ ਪੈਟਰੋਲੀਅਮ ਇਕ ਜੈਵਿਕ ਪਦਾਰਥ ਹੈ ਜਿਹੜਾ ਪੌਦਿਆਂ ਅਤੇ ਮਿਤ ਜੀਵਾਂ ਦੇ ਗਲਣਸੜਨ ਤੋਂ ਬਣਦਾ ਹੈ । ਧਰਤੀ ਵਿਚੋਂ ਜੋ ਖਣਿਜ ਤੇਲ ਪ੍ਰਾਪਤ ਹੁੰਦਾ ਹੈ, ਉਸਨੂੰ ਕੱਚਾ ਤੇਲ (Crude oil) ਕਹਿੰਦੇ ਹਨ । ਪ੍ਰਯੋਗ ਕਰਨ ਤੋਂ ਪਹਿਲਾਂ ਇਸਨੂੰ ਤੇਲ-ਸੋਧਕ ਕਾਰਖ਼ਾਨਿਆਂ ਵਿਚ ਸਾਫ਼ ਕੀਤਾ ਜਾਂਦਾ ਹੈ ।
ਵੰਡ – ਖਣਿਜ ਤੇਲ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਿਲਦਾ ਹੈ । ਯੂ. ਐੱਸ. ਏ., ਰੂਸ ਅਤੇ ਉਸਦੇ ਗੁਆਂਢੀ ਦੇਸ਼ ਅਤੇ ਚੀਨ ਇਸਦੇ ਸਭ ਤੋਂ ਵੱਡੇ ਉਤਪਾਦਕ ਹਨ ਈਰਾਨ, ਇਰਾਕ, ਸਾਊਦੀ ਅਰਬ, ਬਹਿਰੀਨ, ਕੁਵੈਤ ਆਦਿ ਮੱਧ-ਪੂਰਬੀ ਦੇਸ਼ ਵੀ ਤੇਲ ਵਿਚ ਬਹੁਤ ਜ਼ਿਆਦਾ ਅਮੀਰ ਹਨ । ਆਸਟਰੇਲੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਦੇ ਕਈ ਦੇਸ਼ਾਂ ਵਿਚ ਵੀ ਤੇਲ ਕੱਢਿਆ ਜਾਂਦਾ ਹੈ ।
ਤੇਲ ਦੇ ਉਤਪਾਦਨ ਵਿਚ ਭਾਰਤ ਦੀ ਸਥਿਤੀ ਚੰਗੀ ਨਹੀਂ ਹੈ । ਇੱਥੇ ਹਰ ਸਾਲ ਤੇਲ ਦਾ ਉਤਪਾਦਨ ਲਗਪਗ 33.4 ਮਿਲੀਅਨ ਟਨ ਹੈ । ਦੇਸ਼ ਵਿਚ ਤੇਲ ਉਤਪੰਨ ਕਰਨ ਵਾਲੇ ਮੁੱਖ ਰਾਜ ਅਸਾਮ, ਅਰੁਣਾਚਲ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਤਾਮਿਲਨਾਡੂ, ਰਾਜਸਥਾਨ ਆਦਿ ਹਨ ।
PSEB 8th Class Social Science Guide ਖਣਿਜ ਅਤੇ ਸ਼ਕਤੀ ਸਾਧਨ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਜੇ ਅਸੀਂ ਹੈਮੇਲਾਈਟ ਨੂੰ ਸ਼ੁੱਧ ਕਰਕੇ ਸਭ ਤੋਂ ਜ਼ਿਆਦਾ ਪ੍ਰਯੋਗ ਹੋਣ ਵਾਲੀ ਧਾਤੂ ਪ੍ਰਾਪਤ ਕਰੀਏ, ਤਾਂ ਉਹ ਕਿਹੜੀ ਹੋਵੇਗੀ ?
ਉੱਤਰ-
ਕੱਚਾ ਲੋਹਾ ।
ਪ੍ਰਸ਼ਨ 2.
ਇਕ ਧਾਤੂ ਜਿਸਦਾ ਸਭ ਤੋਂ ਜ਼ਿਆਦਾ ਪ੍ਰਯੋਗ ਲੋਹੇ ਦਾ ਮਿਸ਼ਰਨ (Alloy) ਬਣਾਉਣ ਵਿਚ ਹੁੰਦਾ ਹੈ, ਉਸਦੀ ਇੱਕ ਟਨ ਸਟੀਲ ਬਣਾਉਣ ਲਈ ਕਿੰਨੀ ਮਾਤਰਾ ਦੀ ਜ਼ਰੂਰਤ ਹੋਵੇਗੀ ?
ਉੱਤਰ-
6 ਕਿਲੋਗ੍ਰਾਮ ।
ਪ੍ਰਸ਼ਨ 3.
ਦੱਖਣੀ ਅਫਰੀਕਾ ਇੱਕ ਚਮਕਦਾਰ ਅਤੇ ਮਹਿੰਗੀ ਧਾਤੁ ਸੰਸਾਰ ਵਿਚ ਸਭ ਤੋਂ ਜ਼ਿਆਦਾ (ਲਗਭਗ 75%) ਪੈਦਾ ਕਰਦਾ ਹੈ । ਕੀ ਤੁਸੀਂ ਉਸ ਧਾਤੂ ਦਾ ਨਾਂ ਦੱਸ ਸਕਦੇ ਹੋ ?
ਉੱਤਰ-
ਸੋਨਾ ।
ਪ੍ਰਸ਼ਨ 4.
ਇਕ ਖਨਿਜ ਕਾਲੇ ਜਾਂ ਭੂਰੇ ਰੰਗ ਦਾ ਜੈਵਿਕ ਪਦਾਰਥ ਹੈ, ਜੋ ਜਲਨਸ਼ੀਲ ਬਣਾਉਂਦਾ ਹੈ ?
ਉੱਤਰ-
ਕਾਰਬਨ ।
ਪ੍ਰਸ਼ਨ 5.
ਮੈਂ ਆਪਣੀ ਫੈਕਟਰੀ ਦੇ ਲਈ ਕੁਝ ਕੋਲਾ ਖਰੀਦਿਆ ਪਰੰਤੂ ਮੈਨੂੰ ਪਤਾ ਚਲਿਆ ਕਿ ਇਹ ਸਭ ਤੋਂ ਘੱਟਿਆ ਪ੍ਰਕਾਰ ਦਾ ਹੈ ।
(i) ਇਹ ਕਿਹੜੀ ਕਿਸਮ ਹੈ ?
(ii) ਸਭ ਤੋਂ ਵਧੀਆ ਕੋਲਾ ਖਰੀਦਣ ਲਈ ਮੈਨੂੰ ਕਿਹੜੀ ਕਿਸਮ ਖਰੀਦਨੀ ਹੋਵੇਗੀ ?
ਉੱਤਰ-
(i) ਪੀਟ
(ii) ਐਂਨਥਰੇਸਾਈਟ ।
ਪ੍ਰਸ਼ਨ 6.
ਯੂਰੇਨੀਅਮ, ਥੋਰੀਅਮ, ਬਰੇਲੀਅਮ ਨਾਂ ਦੇ ਖਣਿਜ ਊਰਜਾ ਦੇ ਮਹੱਤਵਪੂਰਨ ਯੋਤ ਹਨ । ਇਹ ਖਣਿਜ ਦੀ ਕਿਸ ਸ਼੍ਰੇਣੀ ਵਿਚ ਆਉਂਦੇ ਹਨ ?
ਉੱਤਰ-
ਪਰਮਾਣੂ, ਖਣਿਜ ।
ਪ੍ਰਸ਼ਨ 7.
ਚੱਟਾਨਾਂ ਤੋਂ ਵੀ ਇੱਕ ਪ੍ਰਕਾਰ ਦਾ ਤੇਲ ਪ੍ਰਾਪਤ ਕੀਤਾ ਜਾਂਦਾ ਹੈ, ਜੋ ‘ਤਰਲ ਸੋਨਾ’ ਵੀ ਅਖਵਾਉਂਦਾ ਹੈ । ਇਹ ਕਿਹੜਾ ਹੈ ਅਤੇ ਇਸਦਾ ਕੀ ਮਹਤੱਵ ਹੈ ?
ਉੱਤਰ-
ਇਹ ਪੈਟਰੋਲੀਅਮ ਜਾਂ ਖਣਿਜ ਤੇਲ ਹੈ ਜਿਸਦਾ ਪ੍ਰਯੋਗ ਮੁੱਖ ਰੂਪ ਤੋਂ ਆਵਾਜਾਈ ਦੇ ਸਾਧਨਾਂ ਵਿਚ ਹੁੰਦਾ ਹੈ ।
ਪ੍ਰਸ਼ਨ 8.
ਇੱਕ ਸ਼ਕਤੀ ਸਾਧਨ ਤੇਲ ਦਾ ਖੂਹ ਖੋਦਨ ਨਾਲ ਪ੍ਰਾਪਤ ਹੁੰਦਾ ਹੈ । ਸਾਡੇ ਦੇਸ਼ ਵਿਚ ਇਹ ਸਭ ਤੋਂ ਜ਼ਿਆਦਾ ਕਿਥੋਂ ਪ੍ਰਾਪਤ ਹੁੰਦਾ ਹੈ ਅਤੇ ਇਸਦਾ ਨਾਂ ਕੀ ਹੈ ?
ਉੱਤਰ-
ਇਸਦਾ ਨਾਂ ਕੁਦਰਤੀ ਗੈਸ ਹੈ, ਜੋ ਸਾਡੇ ਦੇਸ਼ ਵਿਚ ਸਭ ਤੋਂ ਜ਼ਿਆਦਾ ਬੰਬਈ ਹਾਈ ਤੋਂ ਪ੍ਰਾਪਤ ਹੁੰਦਾ ਹੈ ।
(ਅ) ਸਹੀ ਵਿਕਲਪ ਚੁਣੋ :
I
ਪ੍ਰਸ਼ਨ 1.
ਚਿੱਤਰ ਵਿਚ ਦਿਖਾਈ ਗਈਆਂ ਤਾਰਾਂ ਬਣਾਉਣ ਲਈ ਕਿਸ ਧਾਤੂ ਖਣਿਜ ਦਾ ਪ੍ਰਯੋਗ ਕੀਤਾ ਗਿਆ ਹੋਵੇਗਾ ?
(i) ਲੋਹਾ
(ii) ਚਾਂਦੀ
(iii) ਤਾਂਬਾ
(iv) ਸੋਨਾ ।
ਉੱਤਰ-
(iii) ਤਾਂਬਾ
ਪ੍ਰਸ਼ਨ 2.
ਚਿੱਤਰ ਵਿਚ ਦਿਖਾਈ ਗਈ ਗਤੀਵਿਧੀ ਕੀ ਦਰਸਾਉਂਦੀ ਹੈ ?
(i) ਕੋਲੇ ਦੀ ਊਰਜਾ ਨਾਲ ਲੋਹਾ ਪਿਘਲਾਉ
(ii) ਲੋਹੇ ਦੀ ਊਰਜਾ ਨਾਲ ਕੋਲਾ ਜਲਾਉਣਾ
(iii) ਲੋਹੇ ਨੂੰ ਯੂਰੇਨੀਅਮ ਵਿਚ ਬਦਲਣਾ
(iv) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(i) ਕੋਲੇ ਦੀ ਊਰਜਾ ਨਾਲ ਲੋਹਾ ਪਿਘਲਾਉਣਾ,
ਪ੍ਰਸ਼ਨ 3.
ਚਿੱਤਰ ਵਿਚ ਦਰਸਾਈ ਗਈ ਗਤੀਵਿਧੀ ਕਿਸ ਊਰਜਾ ਸਾਧਨ ਨਾਲ ਸੰਬੰਧਿਤ ਹੈ ?
(i) ਪਨ ਬਿਜਲੀ
(ii) ਸੌਰ ਊਰਜਾ
(iii) ਪੌਣ ਊਰਜਾ
(iv) ਪਰਮਾਣੂ ਊਰਜਾ ।
ਉੱਤਰ-
(i) ਪਨ ਬਿਜਲੀ
ਪ੍ਰਸ਼ਨ 4.
ਚਿੱਤਰ ਵਿਚ ਦਿਖਾਈ ਗਈ ਗਤੀਵਿਧੀ ਨਾਲ ਪੈਦਾ ਉਰਜਾ ਕੀ ਸਮੱਸਿਆ ਪੈਦਾ ਕਰ ਸਕਦੀ ਹੈ ?
(i) ਬਰਬਾਦੀ
(ii) ਪ੍ਰਦੂਸ਼ਨ
(iii) ਬਰਬਾਦੀ ਅਤੇ ਪ੍ਰਦੂਸ਼ਨ
(iv) ਭੂਮੀ-ਕਾਵ ।
ਉੱਤਰ-
(iii) ਬਰਬਾਦੀ ਅਤੇ ਪ੍ਰਦੂਸ਼ਣ
ਪ੍ਰਸ਼ਨ 5.
ਚਿੱਤਰ ਵਿਚ ਦਿਖਾਈ ਗਈ ਆਕ੍ਰਿਤੀ ਕਿਸ ਪ੍ਰਕਾਰ ਦੀ ਊਰਜਾ ਸਾਧਨ ਨਾਲ ਜੁੜੀ ਹੈ ?
(i) ਪਰੰਪਰਾਗਤ
(ii) ਗੈਰ-ਪਰੰਪਰਾਗਤ
(iii) ਪਰਮਾਣੂ ਊਰਜਾ
(iv) ਕੁਦਰਤੀ ਗੈਸ ।
ਉੱਤਰ-
(ii) ਗੈਰ ਪਰੰਪਰਾਗਤ
ਪ੍ਰਸ਼ਨ 6.
ਦਿਖਾਏ ਗਏ ਚਿੱਤਰ ਦੀ ਗਤੀਵਿਧੀ ਨਾਲ ਕਿਹੜੇ ਦੋ ਸ਼ਕਤੀ ਸੰਸਾਧਨ ਪ੍ਰਾਪਤ ਹੁੰਦੇ ਹਨ ?
(i) ਕੋਲਾ ਅਤੇ ਜਲ ਬਿਜਲੀ
(ii) ਖਣਿਜ ਤੇਲ ਅਤੇ ਜਲ ਬਿਜਲੀ
(iii) ਕੁਦਰਤੀ ਗੈਸ ਅਤੇ ਕੋਲਾ
(iv) ਖਣਿਜ ਤੇਲ ਅਤੇ ਕੁਦਰਤੀ ਗੈਸ ।
ਉੱਤਰ-
(iv) ਖਣਿਜ ਤੇਲ ਅਤੇ ਕੁਦਰਤੀ ਗੈਸ ।
II.
ਪ੍ਰਸ਼ਨ 1.
ਭਾਰਤ ਵਿਚ ਕਿਹੜਾ ਰਾਜ ਸਭ ਤੋਂ ਜ਼ਿਆਦਾ ਸੋਨਾ ਪੈਦਾ ਕਰਦਾ ਹੈ ?
(i) ਆਂਧਰਾ ਪ੍ਰਦੇਸ਼
(ii) ਕੇਰਲ
(iii) ਝਾਰਖੰਡ
(iv) ਕਰਨਾਟਕ ।
ਉੱਤਰ-
(iv)ਕਰਨਾਟਕ
ਪ੍ਰਸ਼ਨ 2.
ਪੈਟਰੋਲੀਅਮ ਜਾਂ ਕੱਚਾ ਤੇਲ ਕਿਸ ਕਿਸਮ ਦੀਆਂ ਚੱਟਾਨਾਂ ਵਿਚੋਂ ਨਿਕਲਦਾ ਹੈ ?
(i) ਪਰਤਦਾਰ
(ii) ਅਗਨੀ
(iii) ਰੂਪਾਂਤਰਿਤ
(iv) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(i) ਪਰਤਦਾਰ
ਪ੍ਰਸ਼ਨ 3.
ਹੇਠਾਂ ਲਿਖਿਆਂ ਵਿਚੋਂ ਕਿਹੜਾ ਪਰਮਾਣੂ ਖਣਿਜ ਨਹੀਂ ਹੈ ?
(i) ਚੂਨਾ ਪੱਥਰ
(ii) ਯੂਰੇਨੀਅਮ
(iii) ਥੋਰੀਅਮ
(iv) ਬੈਰੇਲੀਅਮ ।
ਉੱਤਰ-
(i) ਚੂਨਾ ਪੱਥਰ ।
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. …………………….. ਸੰਸਾਰ ਦਾ ਸਭ ਤੋਂ ਵੱਧ ਕੋਲਾ ਪੈਦਾ ਕਰਦਾ ਹੈ ।
2. ਭਾਰਤ ਵਿਚ ………………….. ਰਾਜ ਕੋਲੇ ਦੇ ਭੰਡਾਰ ਅਤੇ ਉਤਪਾਦਨ ਵਿਚ ਪਹਿਲੇ ਸਥਾਨ ‘ਤੇ ਹੈ ।
3. ਤੇਲ ਦਾ ਖੂਹ ਪੁੱਟਣ ਤੇ ਸਭ ਤੋਂ ਉੱਪਰ ………………… ਮਿਲਦੀ ਹੈ ।
ਉੱਤਰ-
1. ਯੂ. ਐੱਸ. ਏ.,
2. ਝਾਰਖੰਡ,
3. ਕੁਦਰਤੀ ਗੈਸ ।
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਜਲ ਸ਼ਕਤੀ ਦੁਬਾਰਾ ਪੈਦਾ ਨਾ ਹੋ ਸਕਣ ਵਾਲਾ ਸੰਸਾਧਨ ਹੈ ।
2. ਜਵਾਰਭਾਟਾ ਭਵਿੱਖ ਵਿਚ ਪ੍ਰਯੋਗ ਹੋਣ ਵਾਲਾ ਇਕ ਸ਼ਕਤੀ ਸਾਧਨ ਹੈ ।
3. ਦੱਖਣੀ ਅਫ਼ਰੀਕਾ ਸੰਸਾਰ ਵਿਚ ਸਭ ਤੋਂ ਜ਼ਿਆਦਾ ਸੋਨਾ ਪੈਂਦਾ ਕਰਦਾ ਹੈ ।
ਉੱਤਰ-
1. (×)
2. (√)
3. (√)
(ਹ) ਸਹੀ ਜੋੜੇ ਬਣਾਓ :
1. ਬੰਬਈ ਹਾਈ | ਐਂਥਰੇਸਾਈਟ |
2. ਸਭ ਤੋਂ ਵਧੀਆ ਕੋਲਾ | ਕੁਦਰਤੀ ਗੈਸ |
3. ਸਭ ਤੋਂ ਘਟੀਆ ਕੋਲਾ | ਪੈਟਰੋਲੀਅਮ |
4. ਤਰਲ ਸੋਨਾ | ਪੀਟ |
ਉੱਤਰ-
1. ਬੰਬਈ ਹਾਈ | ਕੁਦਰਤੀ ਗੈਸ |
2. ਸਭ ਤੋਂ ਵਧੀਆ ਕੋਲਾ | ਐਥਰੇਸਾਈਟ |
3. ਸਭ ਤੋਂ ਘਟੀਆ ਕੋਲਾ | ਪੀਟ |
4. ਤਰਲ ਸੋਨਾ | ਪੈਟਰੋਲੀਅਮ |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖਣਿਜ ਪਦਾਰਥਾਂ ਨੂੰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ? ਹਰੇਕ ਦੇ ਦੋ-ਦੋ ਉਦਾਹਰਨ ਦਿਓ ।
ਉੱਤਰ-
ਖਣਿਜ ਪਦਾਰਥਾਂ ਨੂੰ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-
- ਧਾਤੁ ਖਣਿਜ-ਕੱਚਾ ਲੋਹਾ, ਟੰਗਸਟਨ ਆਦਿ ।
- ਅਧਾਤੂ ਖਣਿਜ-ਹੀਰਾ, ਜਿਪਸਮ ਆਦਿ ।
- ਪਰਮਾਣੂ ਖਣਿਜ-ਯੂਰੇਨੀਅਮ, ਬੋਰੀਅਮ ਆਦਿ ।
ਪ੍ਰਸ਼ਨ 2.
ਲੋਹ ਧਾਤੁ ਖਣਿਜਾਂ ਅਤੇ ਬਿਨਾਂ ਲੋਹ ਧਾਤੁ ਖਣਿਜਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜਿਨ੍ਹਾਂ ਖਣਿਜਾਂ ਵਿਚ ਲੋਹੇ ਦਾ ਅੰਸ਼ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਲੋਹ. ਧਾਤੂ ਖਣਿਜ ਅਤੇ ਜਿਨ੍ਹਾਂ ਖਣਿਜਾਂ ਵਿਚ ਲੋਹੇ ਦਾ ਅੰਸ਼ ਨਹੀਂ ਪਾਇਆ ਜਾਂਦਾ, ਉਨ੍ਹਾਂ ਨੂੰ ਬਿਨਾਂ ਲੋਹ ਧਾਤੂ ਖਣਿਜ ਕਿਹਾ ਜਾਂਦਾ ਹੈ। ਕੱਚਾ ਲੋਹਾ, ਮੈਂਗਨੀਜ਼, ਕਰੋਮਾਈਟ, ਟੰਗਸਟਨ ਲੋਹ ਧਾਤੁ ਖਣਿਜ ਪਦਾਰਥ ਹਨ, ਜਦੋਂ ਕਿ ਸਿੱਕਾ, ਬਾਕਸਾਈਟ, ਟਿਨ, ਮੈਗਨੀਸ਼ੀਅਮ ਆਦਿ ਬਿਨਾਂ ਲੋਹ ਧਾਤੂ ਖਣਿਜ ਪਦਾਰਥ ਹਨ ।
ਪ੍ਰਸ਼ਨ 3.
ਮੈਂਗਨੀਜ਼ ਦੇ ਕੀ ਉਪਯੋਗ ਹਨ ?
ਉੱਤਰ-
- ਮੈਂਗਨੀਜ਼ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ । ਇਸਦਾ ਸਭ ਤੋਂ ਵਧੇਰੇ ਪ੍ਰਯੋਗ ਲੋਹੇ ਦਾ ਮਿਸ਼ਰਨ ਬਣਾਉਣ ਵਿਚ ਹੁੰਦਾ ਹੈ ।
- ਮੈਂਗਨੀਜ਼ ਬਲੀਚਿੰਗ ਪਾਊਡਰ, ਕੀਟਨਾਸ਼ਕ ਦਵਾਈਆਂ, ਪੇਂਟ, ਬੈਟਰੀਆਂ ਆਦਿ ਬਣਾਉਣ ਵਿਚ ਵੀ ਕੰਮ ਆਉਂਦਾ ਹੈ ।
ਪ੍ਰਸ਼ਨ 4.
ਮੈਂਗਨੀਜ਼ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕਿੰਨਵਾਂ ਸਥਾਨ ਹੈ ? ਭਾਰਤ ਵਿਚ ਇਹ ਕਿੱਥੇ-ਕਿੱਥੇ ਕੱਢਿਆ ਜਾਂਦਾ ਹੈ ?
ਉੱਤਰ-
ਮੈਂਗਨੀਜ਼ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਦੂਸਰਾ ਸਥਾਨ ਹੈ । ਭਾਰਤ ਵਿਚ ਮੈਂਗਨੀਜ਼ ਮੁੱਖ ਰੂਪ ਵਿਚ ਕਰਨਾਟਕ, ਉੜੀਸਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੋਆ ਵਿਚ ਕੱਢਿਆ ਜਾਂਦਾ ਹੈ ।
ਪ੍ਰਸ਼ਨ 5.
ਕਾਂਸਾ (Bronze) ਕੀ ਹੁੰਦਾ ਹੈ ? ਇਸਦਾ ਕੀ ਉਪਯੋਗ ਹੈ ?
ਉੱਤਰ-
ਕਾਂਸਾ ਇਕ ਮਜ਼ਬੂਤ ਅਤੇ ਕਠੋਰ ਪਦਾਰਥ ਹੈ । ਇਸ ਦਿਨ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ । ਕਾਂਸੇ ਦਾ ਪ੍ਰਯੋਗ ਔਜ਼ਾਰ ਅਤੇ ਹਥਿਆਰ ਬਣਾਉਣ ਵਿਚ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਸੰਸਾਰ ਵਿਚ ਤਾਂਬਾ ਕਿੱਥੇ-ਕਿੱਥੇ ਪਾਇਆ ਜਾਂਦਾ ਹੈ ? ਭਾਰਤ ਵਿਚ ਤਾਂਬੇ ਦੇ ਮੁੱਖ ਖੇਤਰ ਦੱਸੋ । ( Imp.)
ਉੱਤਰ-
ਸੰਸਾਰ ਵਿਚ ਤਾਂਬਾ, ਮੁੱਖ ਰੂਪ ਨਾਲ ਸੰਯੁਕਤ ਰਾਜ ਅਮਰੀਕਾ, ਰੂਸ, ਚਿੱਲੀ, ਜਾਂਬੀਆ, ਕੈਨੇਡਾ ਅਤੇ ਜ਼ਾਇਰੇ ਵਿਚ ਪਾਇਆ ਜਾਂਦਾ ਹੈ । ਭਾਰਤ ਵਿਚ ਤਾਂਬੇ ਦੇ ਮੁੱਖ ਖੇਤਰ ਸਿੰਘਭੂਮ (ਝਾਰਖੰਡ), ਬਾਘਾਟ ਮੱਧ ਪ੍ਰਦੇਸ਼) ਅਤੇ ਝੂਝਨੁ ਅਤੇ ਅਲਵਰ (ਰਾਜਸਥਾਨ) ਹਨ ।
ਪ੍ਰਸ਼ਨ 7.
ਭਾਰਤ ਦੇ ਬਾਕਸਾਈਟ ਦੇ ਦੋ ਪ੍ਰਮੁੱਖ ਰਾਜ ਕਿਹੜੇ-ਕਿਹੜੇ ਹਨ ? ਇਨ੍ਹਾਂ ਰਾਜਾਂ ਦੇ ਦੋ-ਦੋ ਤਾਂਬਾ ਉਤਪਾਦਕ ਖੇਤਰ ਵੀ ਦੱਸੋ ।
ਉੱਤਰ-
ਭਾਰਤ ਦੇ ਦੋ ਪ੍ਰਮੁੱਖ ਬਾਕਸਾਈਟ ਉਤਪਾਦਕ ਰਾਜ ਉੜੀਸਾ ਅਤੇ ਗੁਜਰਾਤ ਹਨ । ਉੜੀਸਾ ਵਿਚ ਕਾਲਾ ਹਾਂਡੀ ਅਤੇ ਕੋਰਾਪੁਟ ਅਤੇ ਗੁਜਰਾਤ ਵਿਚ ਜਾਮਨਗਰ ਅਤੇ ਜੂਨਾਗੜ੍ਹ, ਤਾਂਬਾ ਉਤਪੰਨ ਕਰਨ ਵਾਲੇ ਮੁੱਖ ਖੇਤਰ ਹਨ ।
ਪ੍ਰਸ਼ਨ 8.
ਸੋਨੇ ਦੇ ਕੀ ਉਪਯੋਗ ਹਨ ? ਉੱਤਰ-ਸੋਨਾ ਇਕ ਬਹੁਮੁੱਲੀ ਧਾਤੂ ਹੈ । ਇਸਦੇ ਹੇਠ ਲਿਖੇ ਉਪਯੋਗ ਹਨ-
- ਇਸ ਤੋਂ ਗਹਿਣੇ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸਜਾਵਟੀ ਵਸਤੁਆਂ ਬਣਾਈਆਂ ਜਾਂਦੀਆਂ ਹਨ ।
- ਇਸਦਾ ਪ੍ਰਯੋਗ ਸੋਨੇ ਦੀ ਪਰਤ ਚੜ੍ਹਾਉਣ, ਦੰਦਾਂ ਦੀ ਸਜਾਵਟ ਅਤੇ ਕੁੱਝ ਦਵਾਈਆਂ ਬਣਾਉਣ ਵਿਚ ਵੀ ਹੁੰਦਾ ਹੈ ।
ਪ੍ਰਸ਼ਨ 9.
ਕਿਹੜਾ ਦੇਸ਼ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਦਾ ਹੈ ? ਇਹ ਕੁੱਲ ਸੋਨੇ ਦਾ ਕਿੰਨਾ ਭਾਗ ਪੈਦਾ ਕਰਦਾ ਹੈ ?
ਉੱਤਰ-
ਸੰਸਾਰ ਦਾ ਸਭ ਤੋਂ ਵੱਧ ਸੋਨਾ ਦੱਖਣੀ ਅਫ਼ਰੀਕਾ ਪੈਦਾ ਕਰਦਾ ਹੈ । ਇਹ ਸੰਸਾਰ ਦੇ ਕੁੱਲ ਸੋਨੇ ਦਾ ਲਗਪਗ 70% ਭਾਗ ਪੈਦਾ ਕਰਦਾ ਹੈ ।
ਪ੍ਰਸ਼ਨ 10.
ਅਬਰਕ ਕੀ ਹੁੰਦਾ ਹੈ ? ਇਸਦਾ ਪ੍ਰਯੋਗ ਬਿਜਲੀ ਦਾ ਸਮਾਨ ਬਣਾਉਣ ਵਿਚ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਅਬਰਕ ਇਕ ਕਾਲਾ, ਭੂਰਾ ਜਾਂ ਸਫੈਦ ਰੰਗ ਦਾ ਪਾਰਦਰਸ਼ੀ ਪਦਾਰਥ ਹੁੰਦਾ ਹੈ । ਇਹ ਇਕ ਅਧਾਤੂ ਖਣਿਜ ਪਦਾਰਥ ਹੈ । ਇਹ ਬਿਜਲੀ ਦਾ ਕੁਚਾਲਕ ਹੁੰਦਾ ਹੈ । ਇਸ ਲਈ ਇਸਦਾ ਪ੍ਰਯੋਗ ਬਿਜਲੀ ਦਾ ਸਮਾਨ ਬਣਾਉਣ ਵਿਚ ਕੀਤਾ ਜਾਂਦਾ ਹੈ ।
ਪ੍ਰਸ਼ਨ 11.
ਸ਼ਕਤੀ ਦੇ ਪੁਰਾਣੇ ਸਾਧਨਾਂ ਅਤੇ ਨਵੇਂ ਸਾਧਨਾਂ ਵਿਚ ਅੰਤਰ ਦੱਸੋ ।
ਉੱਤਰ-
ਸ਼ਕਤੀ ਦੇ ਪੁਰਾਣੇ ਸਾਧਨਾਂ ਵਿਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਸ਼ਾਮਿਲ ਹਨ । ਇਹ ਖ਼ਤਮ ਹੋਣ ਵਾਲੇ ਸਾਧਨ ਹਨ । ਦੂਜੇ ਪਾਸੇ ਸੂਰਜੀ ਊਰਜਾ, ਪੌਣ ਸ਼ਕਤੀ, ਸਮੁੰਦਰੀ ਲਹਿਰਾਂ, ਜਵਾਰਭਾਟਾ, ਭੂਮੀਗਤ ਤਾਪ ਊਰਜਾ, ਗੋਬਰ ਸ਼ਕਤੀ, ਸ਼ਕਤੀ ਦੇ ਨਵੇਂ ਸਾਧਨ ਹਨ । ਇਹ ਸਾਧਨ ਸਸਤੇ, ਦੁਬਾਰਾ ਪੈਦਾ ਹੋਣ ਵਾਲੇ ਅਤੇ ਪ੍ਰਦੂਸ਼ਣ ਰਹਿਤ ਹਨ ।
ਪ੍ਰਸ਼ਨ 12.
ਕੁਦਰਤੀ ਸਾਧਨਾਂ ਦੀ ਸੰਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-
ਕੁਦਰਤੀ ਸਾਧਨਾਂ ਦੀ ਵਰਤੋਂ ਲੋੜ ਅਨੁਸਾਰ ਅਤੇ ਉੱਚਿਤ ਢੰਗ ਨਾਲ ਕਰਨੀ ਚਾਹੀਦੀ ਹੈ । ਕਿਸੇ ਵੀ ਸਾਧਨ ਦੀ ਫ਼ਜ਼ੂਲ ਵਰਤੋਂ ਨਹੀਂ ਕਰਨੀ ਚਾਹੀਦੀ । ਸਾਧਨਾਂ ਦੀ ਵਰਤੋਂ ਕਰਦੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਸਾਰ ਅਤੇ ਭਾਰਤ ਵਿਚ ਅਬਰਕ ਦੀ ਪੈਦਾਵਾਰ ਦੇ ਬਾਰੇ ਵਿਚ ਲਿਖੋ ।
ਉੱਤਰ-
ਸੰਸਾਰ ਵਿਚ ਅਬਰਕ ਪੈਦਾ ਕਰਨ ਵਾਲੇ ਮੁੱਖ ਦੇਸ਼ ਯੂ. ਐੱਸ. ਏ., ਰੂਸ, ਭਾਰਤ, ਫ਼ਰਾਂਸ, ਅਰਜਨਟੀਨਾ ਅਤੇ ਦੱਖਣੀ ਕੋਰੀਆ ਹਨ | ਪੈਦਾਵਾਰ ਦੇ ਅਨੁਸਾਰ ਭਾਰਤ ਇਨ੍ਹਾਂ ਵਿਚੋਂ ਸਭ ਤੋਂ ਅੱਗੇ ਰਿਹਾ ਹੈ । ਪਰ ਇਸ ਸਮੇਂ ਸਾਡੇ ਦੇਸ਼ ਵਿਚ ਅਬਰਕ ਦੀ ਪੈਦਾਵਾਰ ਘੱਟ ਹੋ ਰਹੀ ਹੈ । ਪੈਦਾਵਾਰ ਘੱਟ ਹੋਣ ਦੇ ਦੋ ਮੁੱਖ ਕਾਰਨ ਹਨ-ਵਿਦੇਸ਼ਾਂ ਵਿਚ ਇਸਦੀ ਮੰਗ ਘੱਟ ਹੋਣਾ ਅਤੇ ਇਸਦੇ ਸਥਾਨ ‘ਤੇ ਪਲਾਸਟਿਕ ਵਰਗੇ ਪਦਾਰਥਾਂ ਦਾ ਵੱਧਦਾ ਹੋਇਆ ਉਪਯੋਗ ।
ਭਾਰਤ ਵਿਚ ਅਬਰਕ ਦੀ ਕੁੱਲ ਪੈਦਾਵਾਰ ਦਾ 90% ਭਾਗ ਚਾਰ ਰਾਜਾਂ ਸੀਮਾਂਧਰ, ਤੇਲੰਗਾਨਾ, ਰਾਜਸਥਾਨ ਅਤੇ ਝਾਰਖੰਡ ਤੋਂ ਪ੍ਰਾਪਤ ਹੁੰਦਾ ਹੈ । ਬਿਹਾਰ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼, ਛਤੀਸਗੜ੍ਹ, ਹਿਮਾਚਲ ਪ੍ਰਦੇਸ਼ ਆਦਿ ਰਾਜ ਵੀ ਅਬਰਕ ਪੈਦਾ ਕਰਦੇ ਹਨ । ਦੇਸ਼ ਦੇ ਮੁੱਖ ਅਬਰਕ ਉਤਪਾਦਕ ਜ਼ਿਲ੍ਹੇ ਨਾਲੌਰ, ਵਿਸ਼ਾਖਾਪਟਨਮ, ਕ੍ਰਿਸ਼ਨਾ, ਜੈਪੁਰ, ਉਦੈਪੁਰ, ਭੀਲਵਾੜਾ ਰਾਜਸਥਾਨ, ਗਯਾ ਅਤੇ ਹਜ਼ਾਰੀਬਾਗ਼ (ਬਿਹਾਰ) ਹਨ ।
ਪ੍ਰਸ਼ਨ 2.
ਪਰਮਾਣੂ ਊਰਜਾ ਕੀ ਹੁੰਦੀ ਹੈ ? ਭਾਰਤ ਵਿਚ ਪਰਮਾਣੂ ਖਣਿਜ ਪੈਦਾ ਕਰਨ ਵਾਲੇ ਦੇਸ਼ਾਂ ਦੇ ਨਾਂ ਦੱਸੋ ।
ਉੱਤਰ-
ਪਰਮਾਣੂ ਖਣਿਜ ਪਦਾਰਥਾਂ ਤੋਂ ਪੈਦਾ ਕੀਤੀ ਜਾਣ ਵਾਲੀ ਊਰਜਾ (ਸ਼ਕਤੀ) ਨੂੰ ਪਰਮਾਣੂ ਊਰਜਾ ਕਹਿੰਦੇ ਹਨ । ਇਨ੍ਹਾਂ ਖਣਿਜ ਪਦਾਰਥਾਂ ਵਿਚ ਯੂਰੇਨੀਅਮ, ਥੋਰੀਅਮ, ਲੀਥੀਅਮ ਆਦਿ ਸ਼ਾਮਿਲ ਹਨ । ਭਾਰਤ ਵਿਚ ਖਣਿਜ ਪੈਦਾ ਕਰਨ ਵਾਲੇ ਮੁੱਖ ਪ੍ਰਦੇਸ਼ ਹੇਠ ਲਿਖੇ ਹਨ
- ਯੂਰੇਨੀਅਮ – ਸਿੰਘਭੂਮ, ਹਜ਼ਾਰੀਬਾਗ਼ (ਝਾਰਖੰਡ), ਗਯਾ (ਬਿਹਾਰ), ਸਹਾਰਨਪੁਰ (ਉੱਤਰ ਪ੍ਰਦੇਸ਼) ਅਤੇ ਉਦੈਪੁਰ (ਰਾਜਸਥਾਨ) ।
- ਥੋਰੀਅਮ – ਕੇਰਲਾ, ਝਾਰਖੰਡ, ਬਿਹਾਰ, ਰਾਜਸਥਾਨ ਅਤੇ ਤਾਮਿਲਨਾਡੂ ਰਾਜ ।
- ਲੀਥੀਅਮ – ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਕੇਰਲਾ ਰਾਜ ।
ਪ੍ਰਸ਼ਨ 3.
ਪਣ-ਬਿਜਲੀ ਤੋਂ ਇਲਾਵਾ ਸ਼ਕਤੀ ਦੇ ਨਵੇਂ ਗੈਰ-ਰਸਮੀ ਸਾਧਨ ਕਿਹੜੇ-ਕਿਹੜੇ ਹਨ ? ਇਨ੍ਹਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਪਣ – ਬਿਜਲੀ ਤੋਂ ਇਲਾਵਾ ਊਰਜਾ (ਸ਼ਕਤੀ) ਦੇ ਹੋਰ ਨਵੇਂ ਸਾਧਨ ਸੌਰ ਊਰਜਾ, ਵਾਯੂ ਸ਼ਕਤੀ, ਭੂ-ਤਾਪੀ ਉਰਜਾ, ਜਵਾਰ ਭਾਟਾ ਆਦਿ ਹਨ ।
- ਸੌਰ ਊਰਜਾ ਤੋਂ ਵੀ ਬਿਜਲੀ ਪੈਦਾ ਕਰਨ ਦੇ ਯੋਗ ਚਲ ਰਹੇ ਹਨ ।
- ਵਗਦੀ ਹੋਈ ਹਵਾ ਨੂੰ ਅਸੀਂ ਪੌਣਾਂ ਕਹਿੰਦੇ ਹਾਂ । ਇਸ ਵਾਯੂ ਸ਼ਕਤੀ ਨਾਲ ਵੀ ਬਿਜਲੀ ਪੈਦਾ ਕਰਨ ਦੇ ਯਤਨ ਚਲ ਰਹੇ ਹਨ ।
- ਭੂ-ਤਾਪੀ ਸ਼ਕਤੀ (Geo-thermal Energy) ਕਈ ਪ੍ਰਕਾਰ ਨਾਲ ਪ੍ਰਯੋਗ ਵਿਚ ਲਿਆਈ ਜਾ ਸਕਦੀ ਹੈ । ਇਸ ਨੂੰ ਆਮ ਤੌਰ ਤੇ ਘਰਾਂ ਨੂੰ ਗਰਮ ਰੱਖਣ ਲਈ ਪ੍ਰਯੋਗ ਵਿਚ ਲਿਆਇਆ ਜਾਂਦਾ ਹੈ । ਰੂਸ, ਜਾਪਾਨ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਤਾਂ ਭੂ-ਤਾਪੀ ਊਰਜਾ ਤੋਂ ਬਿਜਲੀ ਵੀ ਤਿਆਰ ਕੀਤੀ ਜਾਂਦੀ ਹੈ ।
- ਜਵਾਰਭਾਟਾ (Tides) ਵੀ ਸ਼ਕਤੀ ਦਾ ਇਕ ਸਾਧਨ ਹੈ ਜਿਸ ਨੂੰ ਭਵਿੱਖ ਵਿਚ ਸ਼ਕਤੀ ਸਾਧਨ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਵੇਗਾ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਪਣ-ਬਿਜਲੀ ਕੀ ਹੁੰਦੀ ਹੈ ? ਇਹ ਕਿਵੇਂ ਪੈਦਾ ਕੀਤੀ ਜਾਂਦੀ ਹੈ ? ਸੰਸਾਰ ਅਤੇ ਭਾਰਤ ਵਿਚ ਪਣ-ਬਿਜਲੀ ਦੇ ਉਤਪਾਦਨ ਦੇ ਬਾਰੇ ਵਿਚ ਲਿਖੋ ।
ਉੱਤਰ-
ਪਾਣੀ ਦੁਆਰਾ ਪੈਦਾ ਕੀਤੀ ਜਾਣ ਵਾਲੀ ਬਿਜਲੀ ਨੂੰ ਪਣ-ਬਿਜਲੀ ਕਹਿੰਦੇ ਹਨ । ਨਦੀਆਂ ‘ਤੇ ਬੰਨ੍ਹ ਬਣਾ ਕੇ ਪਾਣੀ ਨੂੰ ਸੁਰੰਗਾਂ ਦੇ ਮਾਰਗ ਤੋਂ ਭੇਜ ਕੇ ਟਰਬਾਈਨਾਂ ਘੁੰਮਾਈਆਂ ਜਾਂਦੀਆਂ ਹਨ । ਟਰਬਾਈਨਾਂ ਦੇ ਘੁੰਮਣ ’ਤੇ ਰਗੜ ਦੇ ਨਾਲ ਬਿਜਲੀ ਪੈਦਾ ਹੁੰਦੀ ਹੈ ।
ਪਣ-ਬਿਜਲੀ ਦਾ ਉਤਪਾਦਨ – ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਕਾਫ਼ੀ ਮਾਤਰਾ ਵਿਚ ਪਾਣੀ ਉਪਲੱਬਧ ਹੈ । ਇਸ ਲਈ ਇਹ ਦੇਸ਼ ਵੱਡੀ ਮਾਤਰਾ ਵਿਚ ਪਣ-ਬਿਜਲੀ ਦਾ ਉਤਪਾਦਨ ਕਰਦੇ ਹਨ । ਇਨ੍ਹਾਂ ਦੇਸ਼ਾਂ ਵਿਚ ਯੂ. ਐੱਸ. ਏ., ਰੂਸ, ਜਾਪਾਨ, ਜਰਮਨੀ, ਕੈਨੇਡਾ, ਇੰਗਲੈਂਡ, ਫ਼ਰਾਂਸ, ਇਟਲੀ, ਪੋਲੈਂਡ, ਬ੍ਰਾਜ਼ੀਲ ਅਤੇ ਭਾਰਤ ਸ਼ਾਮਿਲ ਹਨ । ਸੰਸਾਰ ਦੀ 31% ਪਣਬਿਜਲੀ ਕੇਵਲ ਯੂ. ਐੱਸ. ਏ. ਪੈਦਾ ਕਰਦਾ ਹੈ ।
ਭਾਰਤ ਵਿਚ ਪਣ-ਬਿਜਲੀ ਦਾ ਉਤਪਾਦਨ – ਭਾਵੇਂ ਕਿ ਭਾਰਤ ਵਿਚ ਜਲ-ਸਾਧਨਾਂ ਦੀ ਕਮੀ ਨਹੀਂ ਹੈ ਫਿਰ ਵੀ ਭਾਰਤ ਸੰਸਾਰ ਦੀ ਕੁੱਲ ਪਣ-ਬਿਜਲੀ ਦਾ ਕੇਵਲ 1% ਭਾਗ ਹੀ ਪੈਦਾ ਕਰਦਾ ਹੈ । ਭਾਰਤ ਦੇ ਜਲ ਸਾਧਨ ਨਦੀਆਂ ਅਤੇ ਨਹਿਰਾਂ ਦੇ ਰੂਪ ਵਿਚ ਮੌਜੂਦ ਹਨ । ਇਨ੍ਹਾਂ ਨੂੰ ਮੁੱਖ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
- ਉੱਤਰੀ ਭਾਰਤ ਜਾਂ ਹਿਮਾਲਿਆ ਪਰਬਤ ਤੋਂ ਨਿਕਲੀਆਂ ਨਦੀਆਂ ।
- ਦੱਖਣ ਭਾਰਤ ਦੀਆਂ ਨਦੀਆਂ ।
ਭਾਰਤ ਦੇ ਉੱਤਰ ਦਿਸ਼ਾ ਵੱਲੋਂ ਆਉਣ ਵਾਲੀਆਂ ਗੰਗਾ, ਬ੍ਰਹਮਪੁੱਤਰ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਹਿਮਾਲਿਆ ਦੇ ਪਿਘਲਣ ਕਾਰਨ, ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ । ਇਨ੍ਹਾਂ ਵਿਚ ਪਣ-ਬਿਜਲੀ ਪੈਦਾ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ । ਉੱਤਰੀ ਭਾਗਾਂ ਵਿਚ ਮਿਲਣ ਵਾਲੇ ਇਨ੍ਹਾਂ ਜਲ ਸਾਧਨਾਂ ਦੀ ਸਮਰੱਥਾ ਭਾਰਤ ਦੇ ਕੁੱਲ ਸੰਭਾਵਿਤ ਜਲ ਬਿਜਲੀ ਸਾਧਨ ਦਾ 18% ਤੋਂ ਵੀ ਜ਼ਿਆਦਾ ਹੈ । ਦੂਜੇ ਪਾਸੇ ਦੱਖਣ ਭਾਰਤ ਦੀਆਂ ਨਦੀਆਂ ਵਰਖਾ ‘ਤੇ ਨਿਰਭਰ ਕਰਦੀਆਂ ਹਨ । ਇਨ੍ਹਾਂ ਸਭ ਨਦੀਆਂ ਦੀ ਪਣ-ਬਿਜਲੀ ਤਿਆਰ ਕਰਨ ਦੀ ਸੰਭਾਵਿਤ ਸਮਰੱਥਾ ਘੱਟ ਹੈ ।
ਵੰਡ – ਗੋਆ ਨੂੰ ਛੱਡ ਕੇ ਭਾਰਤ ਦੇ ਸਾਰੇ ਰਾਜ ਪਣ-ਬਿਜਲੀ ਪੈਦਾ ਕਰਦੇ ਹਨ । ਆਂਧਰਾ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੰਜਾਬ, ਤਾਮਿਲਨਾਡੂ, ਔਡੀਸ਼ਾ (ਉੜੀਸਾ) ਅਤੇ ਕੇਰਲ ਰਾਜਾਂ ਕੋਲ ਪਣ-ਬਿਜਲੀ ਤਿਆਰ ਕਰਨ ਦੀ ਸੰਭਾਵਿਤ ਸਮਰੱਥਾ ਬਹੁਤ ਜ਼ਿਆਦਾ ਹੈ । ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਪਰਬਤੀ ਰਾਜ ਪਣ-ਬਿਜਲੀ ਦੇ ਸੰਭਾਵਿਤ ਸਾਧਨਾਂ ਵਿਚ ਬਹੁਤ ਅਮੀਰ ਹਨ । ਇਸ ਲਈ ਇਨ੍ਹਾਂ ਸਾਧਨਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ ।
- ਕਰਨਾਟਕ ਵਿਚ ਨਾਗਾ-ਅਰਜੁਨ ਸਾਗਰ ਬੰਨ੍ਹ,
- ਉੱਤਰ ਪ੍ਰਦੇਸ਼ ਵਿਚ ਗੰਗਾ ਇਲੈੱਕਟ੍ਰਿਕ ਬ੍ਰਿਡ ਸਿਸਟਮ,
- ਮਹਾਂਰਾਸ਼ਟਰ ਵਿਚ ਟਾਟਾ ਹਾਈਡੋ ਇਲੈੱਕਟ੍ਰਿਕ ਬ੍ਰਿਡ,
- ਉੜੀਸਾ ਵਿਚ ਹੀਰਾਕੁਝ ਬੰਨ੍ਹ,
- ਹਿਮਾਚਲ ਪ੍ਰਦੇਸ਼ ਵਿਚ ਮੰਡੀ ਵਿਚ ਸਥਿਤ ਪੰਡੋਹ ਪ੍ਰਾਜੈਕਟ ਅਤੇ ਭਾਖੜਾਂ ਬੰਨ੍ਹ ਪਣ-ਬਿਜਲੀ ਪੈਦਾ ਕਰਨ ਵਾਲੇ ਮਹੱਤਵਪੂਰਨ ਪ੍ਰਾਜੈਕਟ ਹਨ ।