Punjab State Board PSEB 8th Class Social Science Book Solutions Geography Chapter 8 ਆਫ਼ਤ ਪ੍ਰਬੰਧਨ Textbook Exercise Questions and Answers.
PSEB Solutions for Class 8 Social Science Geography Chapter 8 ਆਫ਼ਤ ਪ੍ਰਬੰਧਨ
SST Guide for Class 8 PSEB ਆਫ਼ਤ ਪ੍ਰਬੰਧਨ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਆਫ਼ਤ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਮਨੁੱਖ ਨੂੰ ਆਪਣੇ ਜੀਵਨ ਵਿਚ ਕੁਦਰਤੀ ਅਤੇ ਆਪਣੇ ਆਪ ਦੁਆਰਾ ਪੈਦਾ ਕੀਤੇ ਗਏ ਕਈ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਦੋਂ ਇਹ ਖ਼ਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਫ਼ਤ ਕਹਿੰਦੇ ਹਨ ।
ਪ੍ਰਸ਼ਨ 2.
ਕੁਦਰਤੀ ਆਫ਼ਤਾਂ ਮੁੱਖ ਤੌਰ ‘ਤੇ ਕਿਹੜੀਆਂ-ਕਿਹੜੀਆਂ ਹਨ ? ”
ਉੱਤਰ-
ਮੁੱਖ ਕੁਦਰਤੀ ਆਫ਼ਤਾਂ ਹਨ-ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ, ਚੱਕਰਵਾਤ, ਸੋਕਾ, ਭੂ-ਅਪਰਦਨ (ਭੂਮੀ ਦਾ ਖਿਸਕਣਾ) ਅਤੇ ਹਿਮ ਅਪਰਦਨ (ਬਰਫ਼ ਦੇ ਤੋਦਿਆਂ ਦਾ ਸਰਕਣਾ) ।
ਪ੍ਰਸ਼ਨ 3.
‘ਆਫ਼ਤ ਪ੍ਰਬੰਧਨ’ ਵਿਸ਼ੇ ਵਿਚ ਕੀ-ਕੀ ਸ਼ਾਮਿਲ ਹੈ ?
ਉੱਤਰ-
‘ਆਫ਼ਤ ਪ੍ਰਬੰਧਨ’ ਦਾ ਸੰਬੰਧ ਆਫ਼ਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਤੋਂ ਹੈ । ਇਸ ਵਿਸ਼ੇ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਿਲ ਹਨ-
- ਆਫ਼ਤ ਆਉਣ ਤੋਂ ਪਹਿਲਾਂ ਦੀ ਤਿਆਰੀ,
- ਆਫ਼ਤ ਦੇ ਸਮੇਂ ਬਚਾਓ ਅਤੇ
- ਆਫ਼ਤ ਦੇ ਬਾਅਦ ਸਮਾਜ ਨੂੰ ਫਿਰ ਤੋਂ ਜੀਵਨ ਦੇਣਾ ।
ਪ੍ਰਸ਼ਨ 4.
ਭੂਚਾਲ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਭੂਮੀ ਦੇ ਹਿੱਲਣ ਦੀ ਕਿਰਿਆ ਨੂੰ ਭੁਚਾਲ ਕਹਿੰਦੇ ਹਨ । ਇਹ ਹਲਕਾ ਵੀ ਹੋ ਸਕਦਾ ਹੈ ਅਤੇ ਬਹੁਤ ਤੇਜ਼ ਵੀ ।
ਪ੍ਰਸ਼ਨ 5.
ਜਵਾਲਾਮੁਖੀ ਕਿਸ ਨੂੰ ਕਹਿੰਦੇ ਹਨ ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਧਰਤੀ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਕਾਰਨ ਚੱਟਾਨਾਂ ਪਿੱਘਲੀ ਹੋਈ ਅਵਸਥਾ ਵਿਚ ਹਨ । ਇਹ ਧਰਤੀ ਦੇ ਕਿਸੇ ਕਮਜ਼ੋਰ ਹਿੱਸੇ ਤੋਂ ਲਾਵੇ ਦੇ ਰੂਪ ਵਿਚ ਬਾਹਰ ਆ ਜਾਂਦੀਆਂ ਹਨ । ਇਸ ਕਿਰਿਆ ਨੂੰ ਜਵਾਲਾਮੁਖੀ ਕਿਹਾ ਜਾਂਦਾ ਹੈ ।
ਜਵਾਲਾਮੁਖੀ ਦੀਆਂ ਕਿਸਮਾਂ – ਜਵਾਲਾਮੁਖੀ ਮੁੱਖ ਤੌਰ ‘ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ-
- ਕਿਰਿਆਸ਼ੀਲ ਜਵਾਲਾਮੁਖੀ
- ਸੁਪਤ ਜਵਾਲਾਮੁਖੀ ਅਤੇ
- ਬੁੱਝੇ ਹੋਏ ਜਵਾਲਾਮੁਖੀ ।
ਪ੍ਰਸ਼ਨ 6.
ਸੁਨਾਮੀ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਸੁਨਾਮੀ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਹਨ । ਇਹ ਭੂਚਾਲ, ਜਵਾਲਾਮੁਖੀ ਵਿਸਫੋਟ ਅਤੇ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ । ਇਹ ਬਹੁਤ ਹੀ ਤਬਾਹੀ ਕਰਦੀਆਂ ਹਨ ।
ਪ੍ਰਸ਼ਨ 7.
ਹੜਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਹਨ ?
ਉੱਤਰ-
ਹੜ੍ਹ ਆਉਣ ਦੇ ਮੁੱਖ ਕਾਰਨ ਹੇਠ ਲਿਖੇ ਹਨ-
- ਜ਼ਿਆਦਾ ਵਰਖਾ
- ਤੇਜ਼ ਚੱਕਰਵਾਤ
- ਬੱਦਲਾਂ ਦਾ ਫਟਣਾ
- ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ
- ਬੰਨ੍ਹਾਂ ਦਾ ਟੁੱਟਣਾ
- ਨਦੀਆਂ ਅਤੇ ਦਰਿਆਵਾਂ ਦੇ ਤਲ ਉੱਤੇ ਮਿੱਟੀ ਦਾ ਜਮਾਅ
- ਨਦੀਆਂ ਅਤੇ ਦਰਿਆਵਾਂ ਦੇ ਪ੍ਰਭਾਵ ਵਿਚ ਆਉਣ ਵਾਲੇ ਦੇਸ਼ਾਂ ਵਿਚ ਨਿਵਾਸ ਸਥਾਨਾਂ ਦਾ ਨਿਰਮਾਣ ਕਰਨਾ |
ਪ੍ਰਸ਼ਨ 8.
ਚੱਕਰਵਾਤ ਕੀ ਹੁੰਦਾ ਹੈ ? ਇਸ ਨੂੰ ਹੋਰ ਕਿਹੜੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਚੱਕਰਵਾਤ ਤੁਫ਼ਾਨ ਜਾਂ ਤੇਜ਼ ਹਵਾਵਾਂ ਹੁੰਦੀਆਂ ਹਨ । ਜਿਸਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਨਾਲੋਂ ਵੀ ਵੱਧ ਹੁੰਦੀ ਹੈ । ਇਹ ਹਵਾ ਦੇ ਘੱਟ ਦਬਾਅ ਨਾਲ ਪੈਦਾ ਹੁੰਦੇ ਹਨ ।
ਹੋਰ ਨਾਂ – ਚੱਕਰਵਾਤਾਂ ਨੂੰ ਉੱਤਰੀ ਅਮਰੀਕਾ ਵਿਚ ‘ਹਰੀਕੇਨ’, ਦੱਖਣ-ਪੂਰਬੀ ਏਸ਼ੀਆ ਵਿਚ ਟਾਈਟੂਨ ਅਤੇ ਭਾਰਤ ਵਿਚ ਹਨ੍ਹੇਰੀ ਜਾਂ ਤੂਫ਼ਾਨ ਕਿਹਾ ਜਾਂਦਾ ਹੈ ।
ਪ੍ਰਸ਼ਨ 9.
‘ਭੂਮੀ ਖਿਸਕਣ’ ਦੇ ਕਿਹੜੇ ਕਾਰਨ ਹੋ ਸਕਦੇ ਹਨ ?
ਉੱਤਰ-
ਭੂਮੀ ਖਿਸਕਣ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ-
- ਧਰਤੀ ਦੀ ਅੰਦਰਲੀ ਹਲਚਲ
- ਤੇਜ਼ ਵਰਖਾ ਦਾ ਹੋਣਾ
- ਜਵਾਲਾਮੁਖੀ ਕਿਰਿਆ
- ਭੂਚਾਲ
- ਖਾਣਾਂ ਪੁੱਟਣਾ ।
ਪ੍ਰਸ਼ਨ 10.
ਮਨੁੱਖੀ ਆਫ਼ਤਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਨੁੱਖੀ ਆਫ਼ਤਾਂ ਉਹ ਆਫ਼ਤਾਂ ਹਨ ਜੋ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ । ਇਹ ਕੰਮ ਮਨੁੱਖ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਕਰਦਾ ਹੈ । ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਇਸਦੀਆਂ ਉਦਾਹਰਨਾਂ ਹਨ ।
ਪ੍ਰਸ਼ਨ 11.
ਮਹਾਂਮਾਰੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਉਸਨੂੰ ਮਹਾਂਮਾਰੀ ਕਹਿੰਦੇ ਹਨ । ਹੈਜ਼ਾ, ਡੇਂਗੂ ਬੁਖ਼ਾਰ, ਪੀਲਾ ਬੁਖ਼ਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਕਦੀ-ਕਦੀ ਮਹਾਂਮਾਰੀ ਦਾ ਰੂਪ ਧਾਰ ਲੈਂਦੀਆਂ ਹਨ ।
II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਆਫ਼ਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ?
ਉੱਤਰ-
ਆਫ਼ਤਾਂ ਮਨੁੱਖੀ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ-
- ਇਨ੍ਹਾਂ ਦੇ ਕਾਰਨ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ ।
- ਨਾਗਰਿਕ ਸਹੂਲਤਾਂ ਠੱਪ ਹੋ ਜਾਂਦੀਆਂ ਹਨ ਜਿਸ ਨਾਲ ਜਨ-ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ ।
- ਕਈ ਲੋਕ ਆਪਣਿਆਂ ਨਾਲੋਂ ਵਿਛੜ ਜਾਂਦੇ ਹਨ ।
- ਖੜ੍ਹੀਆਂ ਫ਼ਸਲਾਂ ਅਤੇ ਪਸ਼ੂ ਰੁੜ੍ਹ ਜਾਂਦੇ ਹਨ ।
- ਲਾਸ਼ਾਂ ਦੇ ਗਲਣ-ਸੜਨ ਨਾਲ ਮਹਾਂਮਾਰੀਆਂ ਫੈਲਦੀਆਂ ਹਨ ।
- ਸਾਲਾਂ ਦੀ ਤਰੱਕੀ ਮਿੰਟਾਂ ਵਿਚ ਹੀ ਖ਼ਤਮ ਹੋ ਜਾਂਦੀ ਹੈ ।
ਪ੍ਰਸ਼ਨ 2.
ਭੂਚਾਲ ਆਉਣ ਦੇ ਕਾਰਨ ਅਤੇ ਸੰਸਾਰ ਦੇ ਮੁੱਖ ਭੂਚਾਲ ਖੇਤਰਾਂ ਦਾ ਵਰਣਨ ਕਰੋ ।
ਉੱਤਰ-
ਕਾਰਨ – ਭੂਚਾਲ ਧਰਤੀ ਦੀਆਂ ਅੰਦਰੂਨੀ ਹਲਚਲਾਂ ਦੇ ਕਾਰਨ ਆਉਂਦੇ ਹਨ । ਇਨ੍ਹਾਂ ਹਲਚਲਾਂ ਨਾਲ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਖਿਸਕ ਜਾਂਦੀਆਂ ਹਨ ਅਤੇ ਭੂਚਾਲ ਤਰੰਗਾਂ ਪੈਦਾ ਹੁੰਦੀਆਂ ਹਨ । ਨਤੀਜੇ ਵਜੋਂ ਧਰਤੀ ਹਿਲਣ ਲਗਦੀ ਹੈ ਜਿਸ ਨੂੰ ਭੁਚਾਲ ਕਹਿੰਦੇ ਹਨ ।
ਭੂਚਾਲ ਖੇਤਰ-
- ਸੰਸਾਰ ਦੇ 2/3 ਭੁਚਾਲ ਪ੍ਰਸ਼ਾਂਤ ਮਹਾਂਸਾਗਰ ਦੇ ‘ਜਵਾਲਾ ਚੱਕਰ’ (Ring of Fire) ਵਿਚ ਆਉਂਦੇ ਹਨ ।
- ਸੰਸਾਰ ਦੇ ਮੁੱਖ ਪਰਬਤੀ ਖੇਤਰ, ਜਿਵੇਂ ਕਿ ਹਿਮਾਲਿਆ ਅਤੇ ਐਲਪਸ ਵੀ ਭੂਚਾਲ ਪ੍ਰਭਾਵਿਤ ਖੇਤਰ ਮੰਨੇ ਜਾਂਦੇ ਹਨ ।
- ਭਾਰਤ ਦੇ ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚ ਕਸ਼ਮੀਰ ਅਤੇ ਪੱਛਮੀ ਹਿਮਾਲਿਆ, ਮੱਧ ਹਿਮਾਲਿਆ, ਉੱਤਰ-ਪੂਰਬੀ ਭਾਰਤ, ਸਿੰਧ-ਗੰਗਾ ਦੇ ਮੈਦਾਨ, ਰਾਜਸਥਾਨ ਅਤੇ ਗੁਜਰਾਤ ਦੇ ਦੇਸ਼ ਅਤੇ ਪੂਰਬੀ ਅਤੇ ਪੱਛਮੀ ਦੀਪ ਸਮੂਹ ਸ਼ਾਮਲ ਹਨ ।
ਪ੍ਰਸ਼ਨ 3.
ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
- ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚ ਇਮਾਰਤਾਂ ਦੇ ਨਕਸ਼ੇ ਅਤੇ ਬਨਾਵਟ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਭੁਚਾਲ ਆਉਣ ‘ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ । ਘਰਾਂ ਅਤੇ ਹੋਰ ਇਮਾਰਤਾਂ ਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ ਹੈ ।
- ਭੂਚਾਲ ਆਉਣ ‘ਤੇ ਡਰ ਜਾਂ ਘਬਰਾਹਟ ਦਾ ਵਾਤਾਵਰਨ ਨਹੀਂ ਪੈਦਾ ਹੋਣ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ ।
- ਜੇਕਰ ਭੂਚਾਲ ਆਉਣ ਤੇ ਜੇਕਰ ਤੁਸੀਂ ਘਰ ਦੇ ਅੰਦਰ ਹੋਵੇ, ਤਾਂ ਬਾਹਰ ਨਹੀਂ ਦੌੜਨਾ ਚਾਹੀਦਾ, ਸਗੋਂ ਬੈਂਡ, ਮੇਜ਼, ਦਰਵਾਜ਼ੇ ਵਰਗੀ ਕਿਸੇ ਸਖ਼ਤ ਚੀਜ਼ ਦੇ ਕੋਲ ਚਲੇ ਜਾਣਾ ਚਾਹੀਦਾ ਹੈ ।
- ਜੇਕਰ ਭੂਚਾਲ ਦੇ ਸਮੇਂ ਬਾਹਰ ਹੋਵੋ ਤਾਂ ਕਿਸੇ ਖੁੱਲ੍ਹੀ ਜਗ੍ਹਾ ‘ਤੇ ਚਲੇ ਜਾਣਾ ਚਾਹੀਦਾ ਹੈ । ਇਮਾਰਤਾਂ, ਦਰੱਖ਼ਤਾਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।
- ਸਾਨੂੰ ਆਪਸ ਵਿਚ ਮਿਲ ਕੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਦਾ ਯਤਨ ਕਰਨਾ ਚਾਹੀਦਾ ਹੈ ।
- ਮਲਬੇ ਵਿਚ ਦੱਬੇ ਲੋਕਾਂ ਨੂੰ ਬਹੁਤ ਜਲਦੀ ਕੱਢਣਾ ਚਾਹੀਦਾ ਹੈ ਅਤੇ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ।
- ਭੂਚਾਲ ਨਾਲ ਪ੍ਰਭਾਵਿਤ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੂੰ ਜਿੰਨੀ ਜਲਦੀ ਹੋ ਸਕੇ ਦੁਬਾਰਾ ਚਾਲੂ ਕਰ ਲੈਣਾ ਚਾਹੀਦਾ ਹੈ ।
- ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੇਘਰ ਹੋਏ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਜ਼ਰੂਰੀ ਸਹੂਲਤਾਂ ਦੇਵੇ ।
ਪ੍ਰਸ਼ਨ 4.
ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਾਅ ਵਾਸਤੇ ਕੀ-ਕੀ ਪ੍ਰਬੰਧ ਕਰਨੇ ਚਾਹੀਦੇ ਹਨ ?
ਉੱਤਰ-
ਜਵਾਲਾਮੁਖੀ ਤੋਂ ਬਚਾਅ-
- ਜਵਾਲਾਮੁਖੀ ਵਿਸਫੋਟ ਵਾਲੇ ਸਥਾਨ ਦੇ ਨੇੜੇ ਘਰ ਜਾਂ ਕੋਈ ਹੋਰ ਇਮਾਰਤ ਨਹੀਂ ਬਣਾਉਣੀ ਚਾਹੀਦੀ ।
- ਜਵਾਲਾਮੁਖੀ ਵਿਸਫੋਟ ਦੇ ਲੱਛਣ ਦਿਖਾਈ ਦੇਣ ਤਾਂ ਉੱਥੋਂ ਬਹੁਤ ਦੂਰ ਚਲੇ ਜਾਣਾ ਚਾਹੀਦਾ ਹੈ । ਇਸ ਲਈ ਆਵਾਜਾਈ ਦੇ ਤੇਜ਼ ਸਾਧਨਾਂ ਨੂੰ ਪ੍ਰਯੋਗ ਕਰਨਾ ਚਾਹੀਦਾ ਹੈ ।
- ਨੁਕਸਾਨ ਹੋਣ ਦੀ ਸਥਿਤੀ ਵਿਚ ਸਰਕਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ ।
ਸੁਨਾਮੀ ਤੋਂ ਬਚਾਅ-
- ਸੁਨਾਮੀ ਦੀ ਸੂਚਨਾ ਮਿਲਣ ਤੇ ਸਮੁੰਦਰ ਵਲ ਨਹੀਂ ਜਾਣਾ ਚਾਹੀਦਾ ।
- ਸਮੁੰਦਰ ਵਿਚ ਚਲ ਰਹੇ ਜਹਾਜ਼ਾਂ ਅਤੇ ਕਿਸ਼ਤੀਆਂ ਨੂੰ ਵਾਪਸ ਬੰਦਰਗਾਹ ਉੱਤੇ ਆ ਜਾਣਾ ਚਾਹੀਦਾ ਹੈ ।
- ਮਛੇਰਿਆਂ ਨੂੰ ਲਹਿਰਾਂ ਸ਼ਾਂਤ ਹੋਣ ਦੇ ਬਾਅਦ ਹੀ ਸਮੁੰਦਰ ਵਿਚ ਜਾਣਾ ਚਾਹੀਦਾ ਹੈ ।
- ਜੇਕਰ ਲਹਿਰਾਂ ਬਹੁਤ ਤੇਜ਼ੀ ਨਾਲ ਸਮੁੰਦਰ ਵੱਲੋਂ ਤੱਟ ਵਲ ਆ ਰਹੀਆਂ ਹੋਣ, ਤਾਂ ਉੱਥੇ ਵਸੇ ਲੋਕਾਂ ਨੂੰ ਉਹ ਜਗਾ ਛੱਡ ਕੇ ਦੂਰ ਚਲੇ ਜਾਣਾ ਚਾਹੀਦਾ ਹੈ ।
- ਸਾਰਿਆਂ ਨੂੰ ਮਿਲ ਕੇ ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।
- ਸਰਕਾਰ ਨੂੰ ਸੁਨਾਮੀ ਦੀ ਆਫ਼ਤ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 5.
ਸੋਕੇ ਤੋਂ ਬਚਣ ਲਈ ਕਿਹੜੇ-ਕਿਹੜੇ ਕਦਮ ਉਠਾਏ ਜਾ ਸਕਦੇ ਹਨ ?
ਉੱਤਰ-
ਸੋਕੇ ਤੋਂ ਬਚਾਅ ਲਈ ਹੇਠ ਲਿਖੇ ਕਦਮ ਉਠਾਏ ਜਾ ਸਕਦੇ ਹਨ-
- ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕਰੋ । ਇਸਨੂੰ ਵਿਅਰਥ ਨਾ ਵਗਣ ਦਿਓ ।
- ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਓ । ਦਰੱਖ਼ਤ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ . ਹਨ ।
- ਸੋਕਾ ਪ੍ਰਭਾਵਿਤ ਦੇਸ਼ ਵਿਚ ਅਜਿਹੀਆਂ ਫ਼ਸਲਾਂ ਉਗਾਉਣ, ਜਿਨ੍ਹਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ । ਮੱਕਾ, ਬਾਜਰਾ, ਦਾਲਾਂ ਆਦਿ ਫ਼ਸਲਾਂ ਇਸ ਪ੍ਰਕਾਰ ਦੀਆਂ ਫ਼ਸਲਾਂ ਹਨ ।
- ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੋਕਾ ਪ੍ਰਭਾਵਿਤ ਦੇਸ਼ਾਂ ਵਿਚ ਆਸ-ਪਾਸ ਦੇ ਅਧਿਕ ਪਾਣੀ ਵਾਲੇ ਖੇਤਰਾਂ ਤੋਂ ਪਾਣੀ ਪਹੁੰਚਾਏ ।
- ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵਰਖਾ ਦੇ ਪਾਣੀ ਨੂੰ ਤਲਾਬਾਂ ਜਾਂ ਬੰਨ੍ਹਾਂ ਵਿਚ ਇਕੱਠਾ ਕਰ ਲੈਣਾ ਚਾਹੀਦਾ ਹੈ । ਇਸ ਪਾਣੀ ਦਾ ਪ੍ਰਯੋਗ ਜ਼ਰੂਰਤ ਦੇ ਸਮੇਂ ਕੀਤਾ ਜਾ ਸਕਦਾ ਹੈ ।
- ਸੋਕਾ ਪ੍ਰਭਾਵਿਤ ਖੇਤਰਾਂ ਵਿਚ ਖੇਤੀ ਦੀ ਜਗਾ ਦੂਸਰੇ ਆਰਥਿਕ ਧੰਦਿਆਂ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਪਾਣੀ ਦੀ ਸਮੱਸਿਆ ਨਾ ਰਹੇ ।
ਪਸ਼ਨ 6.
ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾ ਸਕਦੇ ਹਨ ?
ਉੱਤਰ-
- ਮਹਾਂਮਾਰੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਬਿਮਾਰੀਆਂ ਤੋਂ ਹੀ ਬਚਿਆ ਜਾਵੇ । ਧ ਸਾਫ਼ ਪਾਣੀ ਅਤੇ ਸਾਫ਼-ਸੁਥਰਾ ਵਾਤਾਵਰਨ ਸਾਨੂੰ ਬਿਮਾਰੀਆਂ ਤੋਂ ਬਚਾਅ ਸਕਦਾ ਹੈ ।
- ਬਿਮਾਰੀ ਫੈਲਣ ‘ਤੇ ਡਾਕਟਰੀ ਸਹੂਲਤਾਂ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਹਸਪਤਾਲਾਂ ਵਿਚ ਇਲਾਜ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ ।
- ਸ਼ਹਿਰਾਂ ਦੇ ਆਸ-ਪਾਸ ਗੰਦੀ ਬਸਤੀਆਂ ਨੂੰ ਵਿਕਸਿਤ ਨਾ ਹੋਣ ਦਿੱਤਾ ਜਾਵੇ ।
- ਸ਼ਹਿਰਾਂ, ਪਿੰਡਾਂ ਅਤੇ ਸਕੂਲਾਂ ਵਿਚ ਨਿਯਮਿਤ ਤੌਰ ਨਾਲ ਬਿਮਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਮਹਾਂਮਾਰੀ ਦੇ ਖ਼ਤਰੇ ਤੋਂ ਬਚਿਆ ਜਾ ਸਕੇ ।
III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :
ਪ੍ਰਸ਼ਨ 1.
ਹੜ੍ਹ ਅਤੇ ਚੱਕਰਵਾਤ ਵਰਗੀਆਂ ਆਫ਼ਤਾਂ ਤੋਂ ਬਚਣ ਲਈ ਸਾਨੂੰ ਕੀ-ਕੀ ਉਪਾਅ ਕਰਨੇ ਚਾਹੀਦੇ ਹਨ ? ਵਿਸਤਾਰ ਵਿਚ ਲਿਖੋ ।
ਉੱਤਰ-
ਹੜ੍ਹ ਅਤੇ ਚੱਕਰਵਾਤ ਵਰਗੀਆਂ ਆਫ਼ਤਾਂ ਤੋਂ ਬਚਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ-
ਹੜ੍ਹ-
- ਹੜ੍ਹ ਪ੍ਰਭਾਵਿਤ ਦੇਸ਼ਾਂ ਵਿਚ ਲੋਕਾਂ ਨੂੰ ਸਮੇਂ-ਸਮੇਂ ‘ਤੇ ਮੌਸਮ ਵਿਭਾਗ ਤੋਂ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ । ਜੇਕਰ ਖ਼ਤਰਾ ਜ਼ਿਆਦਾ ਹੋ ਜਾਵੇ ਤਾਂ ਲੋਕਾਂ ਨੂੰ ਆਪਣੀ ਜਗਾ ਅਸਥਾਈ ਤੌਰ ‘ਤੇ ਛੱਡ ਦੇਣੀ ਚਾਹੀਦੀ ਹੈ ਅਤੇ ਕਿਸੇ ਸੁਰੱਖਿਅਤ ਸਥਾਨ ਉੱਤੇ ਚਲੇ ਜਾਣਾ ਚਾਹੀਦਾ ਹੈ ।
- ਹੜ੍ਹ ਆਉਣ ਤੋਂ ਪਹਿਲਾਂ ਲੋਕਾਂ ਨੂੰ ਆਪਣਾ ਸਮਾਨ ਕਿਸੇ ਉੱਚੇ ਸਥਾਨ ਉੱਤੇ ਜਾਂ ਛੱਤ ਉੱਤੇ ਢੱਕ ਕੇ ਰੱਖ ਦੇਣਾ ਚਾਹੀਦਾ ਹੈ ।
- ਹੜ੍ਹ ਦੇ ਸਮੇਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ ।
- ਹੜ੍ਹ ਵਿਚ ਫਸੇ ਲੋਕਾਂ ਨੂੰ ਸੈਨਾ ਦੀ ਸਹਾਇਤਾ ਨਾਲ ਹੈਲੀਕਾਪਟਰਾਂ ਦੁਆਰਾ ਬਾਹਰ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ ।
- ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਤਕ ਖਾਣ-ਪੀਣ ਦਾ ਸਮਾਨ ਅਤੇ ਜ਼ਰੂਰੀ ਦਵਾਈਆਂ ਪਹੁੰਚਾਏ ॥
- ਹੜ੍ਹ ਨਾਲ ਬੇਘਰ ਹੋਏ ਲੋਕਾਂ ਨੂੰ ਰਹਿਣ ਲਈ ਜਗਾ ਦਿੱਤੀ ਜਾਵੇ ।
- ਹੜ ਦੇ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਅਤੇ ਮਹਾਂਮਾਰੀਆਂ ਤੋਂ ਬਚਣ ਲਈ ਸਿਹਤ ਸਹੂਲਤਾਂ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।
- ਸਾਰੇ ਲੋਕਾਂ ਦਾ ਇਹ ਕਰਤੱਵ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ।
- ਹੜਾਂ ਦੇ ਵੇਗ ਨੂੰ ਘੱਟ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤ ਲਗਾਉਣੇ ਚਾਹੀਦੇ ਹਨ ।
ਚੱਕਰਵਾਤ-ਮਨੁੱਖ ਲਈ ਚੱਕਰਵਾਤਾਂ ਨੂੰ ਰੋਕ ਸਕਣਾ ਸੰਭਵ ਨਹੀਂ ਹੈ । ਫਿਰ ਵੀ ਹੇਠ ਲਿਖੇ ਉਪਾਵਾਂ ਰਾਹੀਂ ਚੱਕਰਵਾਤਾਂ ਤੋਂ ਹੋਣ ਵਾਲੀ ਹਾਨੀ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ-
- ਸਮੁੰਦਰ ਤੱਟ ਦੇ ਨੇੜੇ ਕੱਚੇ ਘਰ ਜਾਂ ਝੌਪੜੀਆਂ ਨਹੀਂ ਬਣਾਉਣੀਆਂ ਚਾਹੀਦੀਆਂ ।
- ਚੱਕਰਵਾਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਵੱਡੇ-ਵੱਡੇ ਭਵਨਾਂ, ਸਕੂਲਾਂ ਅਤੇ ਹੋਰ ਸਰਵਜਨਿਕ ਇਮਾਰਤਾਂ ਵਿਚ ਸ਼ਰਨ ਦੇਣੀ ਚਾਹੀਦੀ ਹੈ ।
- ਚੱਕਰਵਾਤਾਂ ਦਾ ਖ਼ਤਰਾ ਹੋਣ ‘ਤੇ ਜਹਾਜ਼ਾਂ, ਕਿਸ਼ਤੀਆਂ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਹੀਂ ਜਾਣਾ ਚਾਹੀਦਾ |
- ਚੱਕਰਵਾਤ ਪ੍ਰਭਾਵਿਤ ਖੇਤਰਾਂ ਵਿਚ ਅਜਿਹੇ ਮਕਾਨ ਬਣਾਏ ਜਾਣੇ ਚਾਹੀਦੇ ਹਨ ਜੋ ਚੱਕਰਵਾਤਾਂ ਦੀ ਤੇਜ਼ ਗਤੀ ਦਾ ਸਾਹਮਣਾ ਕਰ ਸਕਣ ।
- ਚੱਕਰਵਾਤਾਂ ਦੇ ਕਾਰਨ ਆਉਣ ਵਾਲੇ ਹੜ੍ਹਾਂ ਤੋਂ ਬਚਣ ਲਈ ਹੜ੍ਹ-ਵਿਰੋਧੀ ਕਦਮ ਉਠਾਏ ਜਾਣੇ ਚਾਹੀਦੇ ਹਨ ।
- ਸਮੁੰਦਰ ਤੱਟ ਦੇ ਨਾਲ ਚੱਕਰਵਾਤਾਂ ਦੀ ਉਲਟੀ ਦਿਸ਼ਾ ਵਿਚ ਦਰੱਖ਼ਤਾਂ ਦੀਆਂ ਪੰਕਤੀਆਂ ਲਾ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਚੱਕਰਵਾਤ ਦੇ ਵੇਗ ਨੂੰ ਘੱਟ ਕੀਤਾ ਜਾ ਸਕਦਾ ਹੈ ।
- ਚੱਕਰਵਾਤਾਂ ਦੇ ਆਉਣ ਦੀ ਸੂਚਨਾ ਲਗਾਤਾਰ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬਚਾਅ ਲਈ ਦਿੱਤੇ ਗਏ ਸੁਝਾਵਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ ।
- ਸਰਕਾਰ ਵਲੋਂ ਚੱਕਰਵਾਤਾਂ ਦੀ ਆਫ਼ਤ ਨਾਲ ਨਿਪਟਣ ਅਤੇ ਲੋਕਾਂ ਦੀ ਸਹਾਇਤਾ ਲਈ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।
ਪ੍ਰਸ਼ਨ 2.
ਮਨੁੱਖੀ ਆਫ਼ਤਾਂ ਕੀ ਹਨ ? ਕਿਸੇ ਦੋ ਮਨੁੱਖੀ ਆਫ਼ਤਾਂ ਦੇ ਆਫ਼ਤ ਪ੍ਰਬੰਧਨ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਕੁੱਝ ਆਫ਼ਤਾਂ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ । ਇਹ ਕੰਮ ਮਨੁੱਖ ਜਾਣ-ਬੁੱਝ ਕੇ ਜਾਂ ਬੇਸਮਝੀ ਵਿਚ ਕਰਦਾ ਹੈ । ਇਨ੍ਹਾਂ ਆਫ਼ਤਾਂ ਨੂੰ ਮਨੁੱਖੀ ਆਫ਼ਤਾਂ ਕਹਿੰਦੇ ਹਨ । ਬੰਬ ਧਮਾਕੇ ਅੱਤਵਾਦੀ ਹਮਲੇ ਅਤੇ ਬੰਨ੍ਹਾਂ ਦਾ ਟੁੱਟਣਾ, ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ । ਦੋ ਮਨੁੱਖੀ ਆਫ਼ਤਾਂ ਦੇ ਆਫ਼ਤ ਪ੍ਰਬੰਧਨ ਦਾ ਵਰਣਨ ਇਸ ਪ੍ਰਕਾਰ ਹੈ-
1. ਬੰਬ ਧਮਾਕੇ ਅਤੇ ਅੱਤਵਾਦੀ ਹਮਲੇ – ਬੰਬ ਦੇਸ਼ ਦੀ ਬਾਹਰੀ ਦੁਸ਼ਮਣਾਂ ਤੋਂ ਰੱਖਿਆ ਲਈ ਬਣਾਏ ਗਏ ਹਨ । ਪਰੰਤੂ ਕੁੱਝ ਲੋਕ ਇਨ੍ਹਾਂ ਦਾ ਪ੍ਰਯੋਗ ਦੇਸ਼ ਵਿਚ ਤਬਾਹੀ ਮਚਾਉਣ ਲਈ ਕਰਦੇ ਹਨ । ਕਈ ਅੱਤਵਾਦੀ ਗੁੱਟ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦਾ ਕੰਮ ਕਰਦੇ ਹਨ । ਫਲਸਰੂਪ ਕਈ ਨਿਰਦੋਸ਼ ਲੋਕ ਮਾਰੇ ਜਾਂਦੇ ਹਨ । ਹੋਰ ਪ੍ਰਭਾਵਿਤ ਲੋਕਾਂ ਨੂੰ ਵੀ ਬੰਬ ਧਮਾਕਿਆਂ ਅਤੇ ਅੱਤਵਾਦੀ ਹਮਲਿਆਂ ਦੇ ਕਾਰਨ ਤਰ੍ਹਾਂ-ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਹਨ । ਇਹ ਹਮਲੇ ਦੇਸ਼ ਦੇ ਵਿਕਾਸ ਵਿਚ ਵੀ ਰੁਕਾਵਟ ਪਾਉਂਦੇ ਹਨ 11 ਸਤੰਬਰ, 2001 ਨੂੰ ਅਮਰੀਕਾ ਦੇ ਸ਼ਹਿਰਾਂ ਉੱਤੇ ਹੋਏ ਅੱਤਵਾਦੀ ਹਮਲਿਆਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਭਾਰੀ ਆਰਥਿਕ ਹਾਨੀ ਹੋਈ ਸੀ ।
ਬਚਾਅ-
- ਸਰਕਾਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਗੱਲਬਾਤ ਰਾਹੀਂ ਇਨ੍ਹਾਂ ਹਮਲਿਆਂ ਨਾਲ ਨਿਪਟਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ ।
- ਲਾਵਾਰਿਸ ਪਈ ਕਿਸੇ ਵੀ ਵਸਤੂ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਹੋ ਸਕਦਾ ਹੈ ਕਿ ਇਸ ਵਿਚ ਬੰਬ ਹੋਵੇ । ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ ।
- ਬੰਬ ਧਮਾਕਿਆਂ ਜਾਂ ਅੱਤਵਾਦੀ ਹਮਲੇ ਦੇ ਸਮੇਂ ਹਫੜਾ-ਦਫੜੀ ਅਤੇ ਭੈਅ ਦਾ ਵਾਤਾਵਰਨ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ।
- ਪੁਲਿਸ ਅਤੇ ਖੁਫ਼ੀਆ ਵਿਭਾਗ ਨੂੰ ਅੱਤਵਾਦੀ ਗਤੀਵਿਧੀਆਂ ਉੱਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ । ਭੀੜ-ਭਾੜ ਵਾਲੇ ਸਥਾਨਾਂ ਉੱਤੇ ਵਿਸ਼ੇਸ਼ ਚੌਕਸੀ ਦੀ ਜ਼ਰੂਰਤ ਹੁੰਦੀ ਹੈ ।
- ਫੜੇ ਗਏ ਦੋਸ਼ੀਆਂ ਨੂੰ ਕਾਨੂੰਨ ਦੇ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ।
- ਅੱਤਵਾਦੀ ਹਮਲਿਆਂ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ।
- ਕਾਨੂੰਨ ਅਤੇ ਸੁਰੱਖਿਆ ਦੀ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ ।
2. ਬੰਨ੍ਹਾਂ ਦਾ ਟੁੱਟਣਾ – ਬੰਨ੍ਹਾਂ ਵਿਚ ਬਹੁਤ ਜ਼ਿਆਦਾ ਪਾਣੀ ਇਕੱਠਾ ਰਹਿੰਦਾ ਹੈ । ਇਸ ਲਈ ਕਿਸੇ ਬੰਨ੍ਹ ਦੇ ਟੁੱਟ ਜਾਣ ‘ਤੇ ਹੜ ਤੋਂ ਵੀ ਖ਼ਤਰਨਾਕ ਸਥਿਤੀ ਪੈਦਾ ਹੋ ਜਾਂਦੀ ਹੈ । ਜੇਕਰ ਬੰਨ੍ਹ ਬਹੁਤ ਵੱਡਾ ਹੋਵੇ ਤਾਂ ਮੁਸ਼ਕਲ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ । ਮਨੁੱਖੀ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ । ਪਸ਼ੂ ਅਤੇ ਖੜ੍ਹੀਆਂ ਫ਼ਸਲਾਂ ਰੁੜ ਜਾਂਦੀਆਂ ਹਨ । ਇਸ ਆਫ਼ਤ ਤੋਂ ਬਚਣ ਲਈ ਹੜਾਂ ਤੋਂ ਬਚਾਅ ਵਾਲੇ ਉਪਾਅ ਕਰਨੇ ਚਾਹੀਦੇ ਹਨ । ਸਰਕਾਰ ਨੂੰ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ ।
PSEB 8th Class Social Science Guide ਆਫ਼ਤ ਪ੍ਰਬੰਧਨ Important Questions and Answers
ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਭੂਚਾਲ ਨੂੰ ਮਾਪਣ ਵਾਲੇ ਇਕ ਪੈਮਾਨੇ ਦੇ ਅਨੁਸਾਰ 12 ਤੋਂ ਕੀ ਭਾਵ ਹੈ ? ਇਸ ਪੈਮਾਨੇ ਨੂੰ ਕੀ ਨਾਮ ਦਿੱਤਾ ਗਿਆ ਹੈ ?
ਉੱਤਰ-
ਇਸ ਪੈਮਾਨੇ ਦਾ ਨਾਮ ‘ਮਕਾਲੀ ਪੈਮਾਨਾ ਹੈ ਅਤੇ 12 ਤੋਂ ਭਾਵ ਹੈ, ਸਭ ਕੁੱਝ ਤਬਾਹ ਹੋ ਗਿਆ ।
ਪ੍ਰਸ਼ਨ 2.
ਰਿਕਟਰ ਪੈਮਾਨਾ ਇਕ ਆਫ਼ਤ ਦੀ ਤੀਬਰਤਾ ਮਾਪਣ ਦਾ ਪੈਮਾਨਾ ਹੈ । ਇਸ ਆਫ਼ਤ ਦਾ ਕੀ ਨਾਮ ਹੈ ?
ਉੱਤਰ-
ਭੂਚਾਲ ।
ਪ੍ਰਸ਼ਨ 3.
ਸਮੁੰਦਰ ਵਿਚ ਕਦੇ-ਕਦੇ ਬਹੁਤ ਵਿਨਾਸ਼ਕਾਰੀ ਲਹਿਰਾਂ ਉੱਠਦੀਆਂ ਹਨ । ਇਨ੍ਹਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ? ਇਹ ਕਿਉਂ ਉੱਠਦੀਆਂ ਹਨ ?
ਉੱਤਰ-
ਇਨ੍ਹਾਂ ਨੂੰ ਸੁਨਾਮੀ ਕਿਹਾ ਜਾਂਦਾ ਹੈ ਜੋ ਸਮੁੰਦਰ ਤਲ ਦੇ ਥੱਲੇ ਭੂਚਾਲ, ਜਵਾਲਾਮੁਖੀ ਜਾਂ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ ।
ਪ੍ਰਸ਼ਨ 4.
ਇਕ ਆਫ਼ਤ ਕਿਸੀ ਦੂਜੀ ਆਫ਼ਤ ਦਾ ਕਾਰਨ ਬਣ ਸਕਦੀ ਹੈ । ਕੀ ਤੁਸੀਂ ਇਸ ਦਾ ਇਕ ਉਦਾਹਰਨ ਦੇ ਸਕਦੇ ਹੋ ?
ਉੱਤਰ-
ਚੱਕਰਵਾਤ ਆਉਣ ਤੇ ਜਾਂ ਬੱਦਲ ਫਟਣ ਨਾਲ ਭਿਅੰਕਰ ਹੜ੍ਹ ਆ ਸਕਦਾ ਹੈ ।
ਪ੍ਰਸ਼ਨ 5.
ਬਨਸਪਤੀ ਲਗਾਉਣ ਨਾਲ ਖੇਤੀ ਲਈ ਵਿਨਾਸ਼ਕਾਰੀ ਕੁਝ ਆਫ਼ਤਾਵਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ । ਕੀ ਤੁਸੀਂ ਅਜਿਹੀਆਂ ਦੋ ਆਫ਼ਤਾਵਾਂ ਦੇ ਨਾਂ ਦੱਸ ਸਕਦੇ ਹੋ ?
ਉੱਤਰ-
ਸੋਕਾ ਅਤੇ ਹੜ੍ਹ ।
ਪ੍ਰਸ਼ਨ 6.
ਮਨੁੱਖੀ ਪ੍ਰਕੋਪ ਖੁਦ ਮਾਨਵ ਦੁਆਰਾ ਪੈਦਾ ਕੀਤੇ ਹੋਏ ਹਨ । ਕਿਸੇ ਦੋ ਪ੍ਰਕੋਪਾਂ ਦੇ ਨਾਂ ਦੱਸੋ ।
ਉੱਤਰ-
ਬੰਬ ਧਮਾਕੇ, ਅੱਤਵਾਦੀ ਹਮਲਾ ।
ਪ੍ਰਸ਼ਨ 7.
ਉਦਯੋਗਿਕ ਦੁਰਘਟਨਾਵਾਂ ਆਫ਼ਤਾਵਾਂ ਦੀ ਕਿਸ ਸ਼੍ਰੇਣੀ ਵਿਚ ਆਉਂਦੀਆਂ ਹਨ ? ਇਹ ਆਫ਼ਤਾਵਾਂ ਕਿਨ੍ਹਾਂ ਤਰੀਕਿਆਂ ਨਾਲ ਵਿਨਾਸ਼ ਫੈਲਾਉਂਦੀਆਂ ਹਨ । ਕੋਈ ਦੋ ਗੱਲਾਂ ਲਿਖੋ ।
ਉੱਤਰ-
ਉਹ ਮਨੁੱਖੀ ਆਫ਼ਤਾਵਾਂ ਹਨ ਜੋ ਭਿਆਨਕ ਅੱਗ ਅਤੇ ਵਿਸਫੋਟ ਅਤੇ ਜ਼ਹਿਰੀਲੀਆਂ ਗੈਸਾਂ ਦੇ ਰਿਸਾਵ ਦੁਆਰਾ ਵਿਨਾਸ ਫੈਲਾਉਂਦੀਆਂ ਹਨ ।
(ਅ) ਸਹੀ ਵਿਕਲਪ ਚੁਣੋ :
I
ਪ੍ਰਸ਼ਨ 1.
26 ਦਸੰਬਰ, 2004 ਦੇ ਦਿਨ ਮਨਿੰਦਰ ਆਪਣੇ ਮਾਤਾ-ਪਿਤਾ ਨਾਲ ਸਮੁੰਦਰੀ ਇਲਾਕੇ ਵਿਚ ਘੁੰਮਣ ਗਿਆ ਸੀ । ਅਚਾਨਕ ਹੀ ਸਮੁੰਦਰ ਵਿਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗੀਆਂ । ਦੱਸੋ ਅਜਿਹੀ ਸਥਿਤੀ ਵਿਚ ਮਨਿੰਦਰ ਅਤੇ ਉਸਦੇ ਪਰਿਵਾਰ ਨੂੰ ਕੀ ਕਰਨਾ ਚਾਹੀਦਾ ਹੈ ?
(i) ਉੱਚੀ ਆਵਾਜ਼ ਨਾਲ ਰੌਲਾ ਪਾਉਣਾ ਚਾਹੀਦਾ ਹੈ ।
(ii) ਕਿਸੇ ਦਰੱਖਤ ਦੇ ਥੱਲੇ ਖੜੇ ਹੋ ਜਾਣਾ ਚਾਹੀਦਾ ਹੈ ।
(iii) ਸ਼ਾਂਤੀਪੂਰਵਕ ਉੱਥੇ ਹੀ ਬੈਠ ਜਾਣਾ ਚਾਹੀਦਾ ਹੈ ।
(iv) ਸਮੁੰਦਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ ਹੈ ।
ਉੱਤਰ-
(iv) ਸਮੁੰਦਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ ਹੈ ।
ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫ਼ਤ ਨਹੀਂ ਹੈ ?
(i) ਯੁੱਧ
(ii) ਭੂਚਾਲ
(iii) ਜਵਾਲਾਮੁਖੀ
(iv) ਸੁਨਾਮੀ ।
ਉੱਤਰ-
(i) ਯੁੱਧ
ਪ੍ਰਸ਼ਨ 3.
ਦਿੱਤਾ ਗਿਆ ਚਿੱਤਰ ਕਿਹੜੀ ਕੁਦਰਤੀ ਆਫ਼ਤ ਨੂੰ ਦਰਸਾਉਂਦਾ ਹੈ ?
(i) ਭੂਚਾਲ
(ii) ਜਵਾਲਾਮੁਖੀ
(iii) ਸੋਕਾ
(iv) ਸੁਨਾਮੀ ।
ਉੱਤਰ-
(iii) ਸੋਕਾ
ਪ੍ਰਸ਼ਨ 4.
ਚਿੱਤਰ ਵਿਚ ਜਿਹੜੀ ਆਫ਼ਤ ਦਿਖਾਈ ਗਈ ਹੈ, ਉਹ ਸੰਸਾਰ ਵਿਚ ਸਭ ਤੋਂ ਵੱਧ ਪ੍ਰਸ਼ਾਂਤ ਮਹਾਂਸਾਗਰ ਵਿਚ ਮਿਲਦੇ ਹਨ । ਉੱਥੇ ਇਨ੍ਹਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ?
(i) ਅਗਨੀ ਚੱਕਰ
(ii) ਅਧਰਮ ਚੱਕਰ
(iii) ਲਾਵਾਂ ਕਵਾਹ
(iv) ਅਸ਼ੋਕ ਚੱਕਰ ।
ਉੱਤਰ-
(i) ਅਗਨੀ ਚੱਕਰ
ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਕਿਹੜੀ ਆਫ਼ਤ ਦਿੱਤੇ ਗਏ ਚਿੱਤਰ ਨਾਲ ਸੰਬੰਧਿਤ ਹੈ ?
(i) ਭੁਚਾਲ
(ii) ਹੜ੍ਹ
(iii) ਚੱਕਰਵਾਤ
(iv) ਸੋਕਾ ।
ਉੱਤਰ-
(iii) ਚੱਕਰਵਾਤ
ਪ੍ਰਸ਼ਨ 6.
ਦਿੱਤੇ ਗਿਆ ਚਿੱਤਰ ਕਿਸ ਮਨੁੱਖੀ ਆਫ਼ਤ ਨੂੰ ਦਰਸਾਉਂਦਾ ਹੈ ?
(i) ਅੱਤਵਾਦੀ ਹਮਲਾ
(ii) ਬੰਨ੍ਹ ਦਾ ਟੁੱਟਣਾ
(iii) ਮਹਾਂਮਾਰੀ
(iv) ਉਦਯੋਗਿਕ ਦੁਰਘਟਨਾ ।
ਉੱਤਰ-
(iv) ਉਦਯੋਗਿਕ ਦੁਰਘਟਨਾ ।
II.
ਪ੍ਰਸ਼ਨ 1.
ਉੱਤਰੀ ਅਮਰੀਕਾ ਵਿਚ ਚੱਕਰਵਾਤ ਨੂੰ ਕਿਸ ਨਾਂ ਨਾਲ ਬੁਲਾਇਆ ਜਾਂਦਾ ਹੈ ?
(i) ਆਂਧੀ
(ii) ਤੂਫਾਨ
(iii) ਹਰੀਕੇਨ
(iv) ਟਾਈਟੂਨ ।
ਉੱਤਰ-
(iii) ਹਰੀਕੇਨ
ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜੀ ਮਨੁੱਖੀ ਆਫ਼ਤ ਹੈ ?
(i) ਭੂਚਾਲ
(ii) ਬੰਬ ਧਮਾਕੇ
(iii) ਜਵਾਲਾਮੁਖੀ
(iv) ਸੁਨਾਮੀ ।
ਉੱਤਰ-
(ii) ਬੰਬ ਧਮਾਕੇ
ਪ੍ਰਸ਼ਨ 3.
ਜਲ ਸੰਸਾਧਨ ਦੀ ਘਾਟ ਨਾਲ ਜੁੜੀ ਕਿਹੜੀ ਆਫ਼ਤ ਹੈ-
(i) ਜਵਾਲਾਮੁਖੀ
(ii) ਸੋਕਾ
(iii) ਭੂਮੀ ਦਾ ਖਿਸਕਣਾ
(iv) ਮਹਾਂਮਾਰੀ ।
ਉੱਤਰ-
(ii) ਸੋਕਾ
(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :
1. ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ ਆਦਿ …………………… ਆਫ਼ਤਾਂ ਹਨ ।
ਉੱਤਰ-
ਕੁਦਰਤੀ
2. ਯੂ. ਐੱਸ. ਏ. 11 ਸਤੰਬਰ, 2001 ਦਾ ਹਮਲਾ ਅਤੇ ਭੋਪਾਲ ਵਿਚ ਜ਼ਹਿਰੀਲੀ ਗੈਸ ਦਾ ਫੈਲਨਾ ………………………….. ਆਫ਼ਤਾਂ ਹਨ ।
ਉੱਤਰ-
ਮਨੁੱਖੀ
3. ਭੂਮੀ ਦੇ ਖਿਸਕਣ ਦੀ ਕਿਰਿਆ ਨੂੰ ……………………. ਕਹਿੰਦੇ ਹਨ ।
ਉੱਤਰ-
ਭੂਚਾਲ
4. ਹੈਜ਼ਾ, ਡੇਂਗੂ ਬੁਖ਼ਾਰ, ਪੀਲਾ ਬੁਖ਼ਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਜਦੋਂ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ………………………. ਕਹਿਲਾਉਂਦੀਆਂ ਹਨ ।
ਉੱਤਰ-
ਮਹਾਂਮਾਰੀ
5. ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਜਿਸ ਵਿਸ਼ੇਸ਼ ਸਥਾਨ ਉੱਤੇ ਪੈਦਾ ਹੁੰਦੀਆਂ ਹਨ, ਉਸ ਸਥਾਨ ਨੂੰ ……………………… ਕਹਿੰਦੇ ਹਨ ।
ਉੱਤਰ-
ਉਦਗਮ ਕੇਂਦਰ
6. ਲਾਵੇ ਦੇ ਧਰਤੀ (ਭੂਮੀ ‘ਤੇ ਆਉਣ ਦੀ ਕਿਰਿਆ ਨੂੰ ………………… ਕਿਹਾ ਜਾਂਦਾ ਹੈ ।
ਉੱਤਰ-
ਜਵਾਲਾਮੁਖੀ ਉਦਗਾਰ
(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :
1. ਜਦੋਂ ਖ਼ਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਫ਼ਤ ਕਹਿੰਦੇ ਹਨ ।
ਉੱਤਰ-
(√)
2. ਧਰਤੀ ਦੇ ਹਿੱਲਣ ਦੀ ਕਿਰਿਆ ਨੂੰ ਜਵਾਲਾਮੁਖੀ ਹੁੰਦੇ ਹਨ ।
ਉੱਤਰ-
(×)
3. ਰਿਕਟਰ ਸਕੇਲ ‘ਤੇ 8 ਤੋਂ ਜ਼ਿਆਦਾ ਤੇਜ਼ੀ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ ।
ਉੱਤਰ-
(√)
4. ਮਨੁੱਖੀ ਆਫ਼ਤਾਂ ਉਹ ਆਫ਼ਤਾਂ ਹਨ ਜੋ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਆਪ ਪੈਦਾ ਕਰਦਾ ਹੈ ।
ਉੱਤਰ-
(√)
5. ਜਦੋਂ ਵਰਖਾ ਪ੍ਰਾਪਤੀ ਦੀ ਆਸ ਰੱਖਣ ਵਾਲੇ ਕਿਸੇ ਸਥਾਨ ‘ਤੇ ਲੰਬੇ ਸਮੇਂ ਤਕ ਵਧੇਰੇ ਵਰਖਾ ਦਾ ਮੌਸਮ ਬਣਿਆ ਰਹੇ ਤਾਂ ਉਸਨੂੰ ਸੋਕਾ ਕਹਿੰਦੇ ਹਨ ।
ਉੱਤਰ-
(×)
6. ਸੁਨਾਮੀ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਹਨ ।
ਉੱਤਰ-
(√)
(ਹ) ਸਹੀ ਜੋੜੇ ਬਣਾਓ :
1. ਭੂਚਾਲ | ਜ਼ਿਆਦਾ ਵਰਖਾ |
2. ਜਵਾਲਾਮੁਖੀ | ਤੂਫ਼ਾਨ |
3. ਚੱਕਰਵਾਤ | ਰਿਕਟਰ ਪੈਮਾਨਾ |
4. ਹੜ੍ਹ | ਲਾਵਾ। |
ਉੱਤਰ-
1. ਭੂਚਾਲ | ਰਿਕਟਰ ਪੈਮਾਨਾ |
2. ਜਵਾਲਾਮੁਖੀ | ਲਾਵਾ |
3. ਚੱਕਰਵਾਤ | ਤੂਫ਼ਾਨ |
4. ਹੜ੍ਹ | ਜ਼ਿਆਦਾ ਵਰਖਾ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸ ਗਤੀ (ਤੀਬਰਤਾ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ ?
ਉੱਤਰ-
ਰਿਕਟਰ ਸਕੇਲ ਉੱਤੇ 8 ਤੋਂ ਵੱਧ ਗਤੀ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ ।
ਪ੍ਰਸ਼ਨ 2.
ਯੂ. ਐੱਸ. ਏ. ਵਿਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਦੋਂ ਅਤੇ ਕਿਹੜੇ ਦੋ ਸਥਾਨਾਂ ‘ਤੇ ਹੋਇਆ ?
ਉੱਤਰ-
11 ਸਤੰਬਰ, 2001 ਨੂੰ ਨਿਉਯਾਰਕ ਸ਼ਹਿਰ ਅਤੇ ਪੈਂਟਾਗਨ ਉੱਤੇ ।
ਪ੍ਰਸ਼ਨ 3.
ਭੂਚਾਲ ਦੇ ਉਦਗਮ ਕੇਂਦਰ ਅਤੇ ਅਧਿਕੇਂਦਰ ਦੀ ਪਰਿਭਾਸ਼ਾ ਦਿਓ ।
ਉੱਤਰ-
- ਉਦਗਮ ਕੇਂਦਰ-ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਕਿਸੇ ਵਿਸ਼ੇਸ਼ ਸਥਾਨ ਉੱਤੇ ਪੈਦਾ ਹੁੰਦੀਆਂ ਹਨ । ਇਸ ਸਥਾਨ ਨੂੰ ਉਦਗਮ ਕੇਂਦਰ ਕਹਿੰਦੇ ਹਨ ।
- ਅਧਿਕੇਂਦਰ-ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਪੈਦਾ ਹੁੰਦੀਆਂ ਹਨ । ਇਸ ਭੂਚਾਲ ਉਦਗਮ ਕੇਂਦਰ ਦੇ ਠੀਕ ਉੱਪਰ ਧਰਾਤਲ ‘ਤੇ ਸਥਿਤ ਬਿੰਦੂ ਨੂੰ ਅਧਿਕੇਂਦਰ ਕਹਿੰਦੇ ਹਨ ।
ਪ੍ਰਸ਼ਨ 4.
ਭੂਚਾਲ ਤੋਂ ਕੀ ਨੁਕਸਾਨ ਹੁੰਦੇ ਹਨ ?
ਉੱਤਰ-
- ਭੂਚਾਲ ਨਾਲ ਜ਼ਮੀਨ ਵਿਚ ਦਰਾੜਾਂ ਪੈ ਜਾਂਦੀਆਂ ਹਨ । ਮਕਾਨ, ਸੜਕਾਂ, ਪੁਲ, ਰੇਲ ਪਟੜੀਆਂ ਆਦਿ ਟੁੱਟ ਜਾਂਦੇ ਹਨ । ਕਈ ਲੋਕ ਮਾਰੇ ਜਾਂਦੇ ਹਨ ।
- ਪਾਣੀ, ਬਿਜਲੀ ਅਤੇ ਗੈਸ ਦੀ ਪੂਰਤੀ ਠੱਪ ਪੈ ਜਾਂਦੀ ਹੈ ।
ਪ੍ਰਸ਼ਨ 5.
26 ਦਸੰਬਰ, 2004 ਦੀ ਸੁਨਾਮੀ ਨੇ ਕਿੰਨੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਨਾਲ ਲਗਪਗ ਕਿੰਨੇ ਲੋਕ ਮਾਰੇ ਗਏ ?
ਉੱਤਰ-
26 ਦਸੰਬਰ, 2004 ਦੀ ਸੁਨਾਮੀ ਨੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਦੇ 11 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ । ਇਸ ਨਾਲ 105 ਤੋਂ ਵੀ ਵੱਧ ਲੋਕ ਮਾਰੇ ਗਏ ।
ਪ੍ਰਸ਼ਨ 6.
ਹੜ੍ਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਨਦੀਆਂ ਅਤੇ ਨਹਿਰਾਂ ਦਾ ਪਾਣੀ ਇਸਦੇ ਕਿਨਾਰੇ ਤੋੜ ਕੇ ਆਸ-ਪਾਸ ਦੇ ਇਲਾਕੇ ਵਿਚ ਫੈਲ ਜਾਂਦਾ ਹੈ, ਤਾਂ ਉਸ ਨੂੰ ਹੜ੍ਹ ਕਹਿੰਦੇ ਹਨ ।
ਪ੍ਰਸ਼ਨ 7.
ਚੱਕਰਵਾਤ ਜਾਂ ਉਸ਼ਣ ਚੱਕਰਵਾਤ ਕੀ ਹੁੰਦੇ ਹਨ ਅਤੇ ਇਹ ਕਿਸ ਤਰ੍ਹਾਂ ਬਣਦੇ ਹਨ ?
ਉੱਤਰ-
ਚੱਕਰਵਾਤ ਜਾਂ ਤੂਫ਼ਾਨ ਇਕ ਪ੍ਰਕਾਰ ਦੀਆਂ ਤੇਜ਼ ਹਵਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੈ । ਚੱਕਰਵਾਤ ਹਵਾ ਦੇ ਘੱਟ ਦਬਾਅ ਦੇ ਕਾਰਨ ਬਣਦੇ ਹਨ। ਜ਼ਿਆਦਾਤਰ ਚੱਕਰਵਾਤ ਭੂ-ਮੱਧ ਰੇਖਾ ਤੋਂ 5° ਤੋਂ 20° ਉੱਤਰ ਅਤੇ ਦੱਖਣ ਵਿਚ ਪੈਦਾ ਹੁੰਦੇ ਹਨ ।
ਪ੍ਰਸ਼ਨ 8.
ਸੋਕਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਵਰਖਾ ਦੀ ਆਸ ਰੱਖਣ ਵਾਲੇ ਕਿਸੇ ਸਥਾਨ ਉੱਤੇ ਲੰਮੇ ਸਮੇਂ ਤਕ ਖ਼ੁਸ਼ਕ ਮੌਸਮ ਦੀ ਸਥਿਤੀ ਬਣੀ ਰਹੇ, ਤਾਂ ਉਸਨੂੰ ਸੋਕਾ ਕਹਿੰਦੇ ਹਨ । ਸੋਕਾ ਕਦੀ-ਕਦੀ ਸਾਲਾਂ ਤਕ ਜਾਰੀ ਰਹਿੰਦਾ ਹੈ । ਸੋਕੇ ਨਾਲ ਪਾਣੀ ਦੇ ਸਰੋਤ ਅਤੇ ਬਨਸਪਤੀ ਸੁੱਕ ਜਾਂਦੀ ਹੈ ਅਤੇ ਜ਼ਮੀਨ ਵਿਚ ਵੱਡੀਆਂ-ਵੱਡੀਆਂ ਤਰੇੜਾਂ ਪੈ ਜਾਂਦੀਆਂ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਿਕਟਰ ਪੈਮਾਨੇ ਅਤੇ ਮਰਕਾਲੀ ਪੈਮਾਨੇ ਵਿਚ ਕੀ ਅੰਤਰ ਹੈ ?
ਉੱਤਰ-
ਰਿਕਟਰ ਪੈਮਾਨਾ-ਇਹ ਭੁਚਾਲ ਦੀ ਗਤੀ ਨੂੰ ਮਾਪਣ ਦਾ ਖੁੱਲਾ ਪੈਮਾਨਾ ਹੈ । ਇਸ ਨਾਲ ਪਤਾ ਲਗਦਾ ਹੈ ਕਿ ਭੂਚਾਲ ਦਾ ਇਕ ਝਟਕਾ ਕਿੰਨਾ ਕੁ ਤੇਜ਼ ਹੈ । ਰਿਕਟਰ ਪੈਮਾਨੇ ਵਿਚ 8 ਦੀ ਗਤੀ ਵਾਲਾ ਭੂਚਾਲ 4 ਦੀ ਗਤੀ ਵਾਲੇ ਪੈਮਾਨੇ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ।
ਇਸਦੇ ਉਲਟ ਮਕਾਲੀ ਪੈਮਾਨੇ ਭੂਚਾਲ ਨਾਲ ਹੋਈ ਹਾਨੀ ਨੂੰ ਦੱਸਦਾ ਹੈ । ਇਸ ਨਾਲ ‘ਕੋਈ ਹਾਨੀ ਨਹੀਂ ਤੋਂ ਲੈ ਕੇ ‘ਸਭ ਕੁੱਝ ਨਸ਼ਟ ਹੋ ਗਿਆ’ ਤਕ 12 ਵਰਗਾਂ ਵਿਚ ਵੰਡਿਆ ਗਿਆ ਹੈ ।
ਪ੍ਰਸ਼ਨ 2.
ਜਵਾਲਾਮੁਖੀ ਦੀਆਂ ਕਿਸਮਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜਵਾਲਾਮੁਖੀ ਦੀਆਂ ਤਿੰਨ ਕਿਸਮਾਂ ਹਨ-ਕਿਰਿਆਸ਼ੀਲ ਜਵਾਲਾਮੁਖੀ, ਸੁੱਤੇ ਹੋਏ ਜਵਾਲਾਮੁਖੀ ਅਤੇ ਬੁੱਝਿਆ ਹੋਇਆ ਜਵਾਲਾਮੁਖੀ ।
- ਕਿਰਿਆਸ਼ੀਲ ਜਵਾਲਾਮੁਖੀ – ਅਜਿਹੇ ਜਵਾਲਾਮੁਖੀ ਵਿਚੋਂ ਕਦੀ-ਕਦੀ ਲਾਵਾ ਨਿਕਲਦਾ ਰਹਿੰਦਾ ਹੈ ।
- ਸੁੱਤੇ ਹੋਏ ਜਵਾਲਾਮੁਖੀ – ਅਜਿਹਾ ਜਵਾਲਾਮੁਖੀ ਕਾਫ਼ੀ ਸਮੇਂ ਤੋਂ ਸ਼ਾਂਤ ਹੁੰਦਾ ਹੈ । ਇਸ ਵਿਚੋਂ ਪਿਛਲੇ ਇਤਿਹਾਸ ਵਿਚ ਇਨ੍ਹਾਂ ਵਿੱਚੋਂ ਕਦੀ ਲਾਵਾ ਨਿਕਲਿਆ ਹੁੰਦਾ ਹੈ ।
- ਬੁੱਝਿਆ ਹੋਇਆ ਜਵਾਲਾਮੁਖੀ – ਬੁੱਝਿਆ ਹੋਇਆ ਜਵਾਲਾਮੁਖੀ ਉਹ ਹੁੰਦਾ ਹੈ ਜਿਸਦੇ ਚਿੰਨ੍ਹ ਤਾਂ ਦਿਖਾਈ ਦਿੰਦੇ ਹਨ, ਪਰੰਤੂ ਪਿਛਲੇ ਇਤਿਹਾਸ ਵਿਚ ਉਨ੍ਹਾਂ ਦੇ ਫਟਣ ਦਾ ਕੋਈ ਰਿਕਾਰਡ ਨਹੀਂ ਮਿਲਦਾ ।
ਪ੍ਰਸ਼ਨ 3.
ਚੱਕਰਵਾਤ ਕਿਸ ਤਰ੍ਹਾਂ ਆਫ਼ਤ ਦਾ ਰੂਪ ਧਾਰਨ ਕਰ ਲੈਂਦੇ ਹਨ ? ਇਸ ਤੋਂ ਹੋਣ ਵਾਲੀਆਂ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਜਦੋਂ ਚੱਕਰਵਾਤਾਂ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫ਼ਤ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਕਾਫ਼ੀ ਵਿਨਾਸ਼ ਕਰਦੇ ਹਨ ।
ਹਾਨੀਆਂ-
- ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਖੰਭੇ ਵੀ ਡਿੱਗ ਜਾਂਦੇ ਹਨ ।
- ਦਰੱਖ਼ਤ ਜੜ੍ਹਾਂ ਤੋਂ ਉਖੜ ਕੇ ਸੜਕਾਂ ਉੱਤੇ ਡਿੱਗ ਜਾਂਦੇ ਹਨ ਅਤੇ ਆਵਾਜਾਈ ਰੁੱਕ ਜਾਂਦੀ ਹੈ ।
- ਘਾਹ-ਫੂਸ ਦੇ ਕੱਚੇ ਘਰਾਂ ਅਤੇ ਕਮਜ਼ੋਰ ਮਕਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ।
- ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਦਾ ਹੈ ।
- ਬਹੁਤ ਸਾਰੇ ਮਨੁੱਖ ਅਤੇ ਪਸ਼ੂ ਚੱਕਰਵਾਤਾਂ ਦੀ ਲਪੇਟ ਵਿਚ ਆ ਕੇ ਮਾਰੇ ਜਾਂਦੇ ਹਨ ।
- ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਹੜ੍ਹ ਵਿਚ ਰੁੜ੍ਹ ਜਾਂਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਹਾਨੀ ਹੁੰਦੀ ਹੈ ।
ਪ੍ਰਸ਼ਨ 4.
ਪਾਣੀ ਦੇ ਬੰਨ੍ਹਾਂ ਅਤੇ ਡੈਮਾਂ ਦੇ ਟੁੱਟ ਜਾਣ ਦੇ ਆਫ਼ਤ ਅਤੇ ਬਚਾਅ ਉੱਤੇ ਨੋਟ ਲਿਖੋ ?
ਉੱਤਰ-
ਬੰਨ੍ਹਾਂ, ਜਾਂ ਡੈਮਾਂ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਨ੍ਹਾਂ ਦੇ ਟੁੱਟਣ ਨਾਲ ਪਾਣੀ ਤੇਜ਼ੀ ਨਾਲ ਵੱਗਣ ਲਗਦਾ ਹੈ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਜੇਕਰ ਡੈਮ ਬਹੁਤ ਵੱਡੇ ਹੋਣ ਤਾਂ ਆਫ਼ਤ ਹੋਰ ਵੀ ਵਿਨਾਸ਼ਕਾਰੀ ਹੋ ਜਾਂਦੀ ਹੈ । ਜਿਸ ਨਾਲ ਮਨੁੱਖੀ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ । ਇਸ ਲਈ ਹੜਾਂ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਕਰਨੇ ਚਾਹੀਦੇ ਹਨ । ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਮੁੱਖ ਕੰਮ ਬਣਦਾ ਹੈ ।
ਪ੍ਰਸ਼ਨ 5.
ਉਦਯੋਗਿਕ ਦੁਰਘਟਨਾਵਾਂ ਸੰਬੰਧੀ ਆਫ਼ਤ ਕੀ ਹੁੰਦੀ ਹੈ ?
ਉੱਤਰ-
ਉਦਯੋਗਾਂ ਵਿਚ ਵੱਡੀਆਂ-ਵੱਡੀਆਂ ਮਸ਼ੀਨਾਂ, ਰਸਾਇਣਿਕ ਪਦਾਰਥ, ਕਈ ਪ੍ਰਕਾਰ ਦੇ ਜਲਣਸ਼ੀਲ ਪਦਾਰਥ ਅਤੇ ਜ਼ਹਿਰੀਲੀਆਂ ਗੈਸਾਂ ਪ੍ਰਯੋਗ ਹੁੰਦੀਆਂ ਹਨ । ਇਨ੍ਹਾਂ ਦਾ ਪ੍ਰਯੋਗ ਕਰਦੇ ਸਮੇਂ ਕਦੀ-ਕਦੀ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ । ਕਈ ਵਾਰ ਤਾਂ ਇਹ ਦੁਰਘਟਨਾਵਾਂ ਇੰਨੀਆਂ ਵੱਡੀਆਂ ਅਤੇ ਭਿਅੰਕਰ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਭੁਲਾ ਸਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਭੋਪਾਲ ਗੈਸ ਲੀਕ ਦੀ ਵਿਨਾਸ਼ਕਾਰੀ ਘਟਨਾ ਹੁਣ ਵੀ ਸਾਡੇ ਮਨ ਵਿਚ ਤਾਜ਼ਾ ਹੈ । ਇਸ ਦੁਰਘਟਨਾ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਬੱਚੇ ਹੁਣ ਵੀ ਅਪੰਗ ਪੈਦਾ ਹੋ ਰਹੇ ਹਨ । ਕਈ ਵਾਰ ਉਦਯੋਗਾਂ ਵਿਚ ਗੈਸ ਸਿਲੰਡਰ ਫਟਣ ਨਾਲ ਅੱਗ ਵੀ ਲਗ ਜਾਂਦੀ ਹੈ ਜਾਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ ।
ਪ੍ਰਸ਼ਨ 6.
ਉਦਯੋਗਿਕ ਦੁਰਘਟਨਾਵਾਂ ਤੋਂ ਬਚ-ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ?
ਉੱਤਰ-
ਉਦਯੋਗਿਕ ਦੁਰਘਟਨਾਵਾਂ ਤੋਂ ਬਚ-ਬਚਾਅ ਲਈ ਉਦਯੋਗਾਂ ਵਿਚ ਜ਼ਰੂਰੀ ਪ੍ਰਬੰਧ ਹੋਣੇ ਚਾਹੀਦੇ ਹਨ-
- ਅੱਗ ਬੁਝਾਉਣ ਵਾਲੇ ਯੰਤਰ ਹਰ ਸਮੇਂ ਤਿਆਰ ਰਹਿਣੇ ਚਾਹੀਦੇ ਹਨ ।
- ਦੁਰਘਟਨਾ ਦੇ ਸਮੇਂ ਉਦਯੋਗਾਂ ਵਿਚ ਮਜ਼ਦੂਰਾਂ ਅਤੇ ਹੋਰ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਜਲਦੀ ਅਤੇ ਉੱਚਿਤ ਪ੍ਰਬੰਧ ਹੋਣੇ ਚਾਹੀਦੇ ਹਨ ।
- ਡਰ ਦਾ ਵਾਤਾਵਰਨ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਬਚਾਓ ਦੇ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ ।
- ਪ੍ਰਭਾਵਿਤ ਲੋਕਾਂ ਨੂੰ ਬਹੁਤ ਜਲਦੀ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ ।
- ਉਦਯੋਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬੀਮੇ ਦੀ ਸਹੂਲਤ ਵੀ ਉਪਲੱਬਧ ਹੋਣੀ ਚਾਹੀਦੀ ਹੈ ।
- ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਦੇਣ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਭੂਮੀ ਅਤੇ ਬਰਫ਼ ਦੇ ਤੋਦਿਆਂ ਦੇ ਸਰਕਣ ਦੀਆਂ ਆਫ਼ਤਾਂ ਦਾ ਵਰਣਨ ਕਰਦੇ ਹੋਏ, ਉਨ੍ਹਾਂ ਤੋਂ ਬਚਾਅ ਦੇ ਉਪਾਅ ਲਿਖੋ ।
ਉੱਤਰ-ਹੋਰ ਕੁਦਰਤੀ ਆਫ਼ਤਾਂ ਦੀ ਤਰ੍ਹਾਂ ਭੂਮੀ ਸਰਕਣ (ਖਿਸਕਣ ਅਤੇ ਬਰਫ਼ ਦੇ ਤੋਦਿਆਂ ਦੇ ਸਰਕਣ ਦੀਆਂ ਆਫ਼ਤਾਂ ਵੀ ਕਦੀ-ਕਦੀ ਕਾਫ਼ੀ ਵਿਨਾਸ਼ਕਾਰੀ ਹੁੰਦੀਆਂ ਹਨ । ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
1. ਭੂਮੀ ਦਾ ਖਿਸਕਣਾ – ਭੂਮੀ ਦੇ ਖਿਸਕਣ ਦਾ ਅਰਥ ਹੈ ਧਰਤੀ ਦੀ ਗਰੂਤਵ ਆਕਰਸ਼ਣ ਸ਼ਕਤੀ ਦੇ ਕਾਰਨ ਚੱਟਾਨਾਂ ਅਤੇ ਮਿੱਟੀ ਦਾ ਢਲਾਣ ਤੋਂ ਹੇਠਾਂ ਵਲ ਖਿਸਕਣਾ । ਇਸ ਵਿਚ ਭੂਮੀ ਇਕ ਦਮ ਹੋਰ ਤੇਜ਼ੀ ਨਾਲ ਹੇਠਾਂ ਵਲ ਸਕਦੀ ਹੈ । ਜੇਕਰ ਪਹਾੜ ਦੀ ਢਲਾਨ ਤੇਜ਼ ਹੋਵੇ ਤਾਂ ਭੂਮੀ ਦਾ ਹੇਠਾਂ ਵਲ ਸਰਕਣਾ (ਖਿਸਕਣਾ) ਹੋਰ ਵੀ ਤੇਜ਼ ਹੋ ਜਾਂਦਾ ਹੈ ।
ਕਾਰਨ-ਭੂਮੀ ਸਰਕਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ-
- ਧਰਤੀ ਦੀ ਅੰਦਰਲੀ ਹਲਚਲ ।
- ਤੇਜ਼ ਵਰਖਾ ।
- ਜਵਾਲਾਮੁਖੀ ਕਿਰਿਆ ।
- ਭੂਚਾਲ ਦਾ ਆਉਣਾ ।
- ਖਾਣਾਂ ਪੁੱਟਣਾ ।
- ਜੰਗਲਾਂ ਨੂੰ ਕੱਟਣ ਨਾਲ ਭੂਮੀ ਦਾ ਕਟਾਓ ਹੋਣ ਅਤੇ ਭੂਮੀ ਦੇ ਨੰਗਾ ਹੋ ਜਾਣ ਨਾਲ ਵੀ ਖਿਸਕਣ ਦੀ ਕਿਰਿਆ ਵੱਧ ਜਾਂਦੀ ਹੈ ।
ਹਾਨੀਆਂ-
- ਭੂਮੀ ਦੇ ਸਰਕਣ ਨਾਲ ਬਹੁਤ ਸਾਰਾ ਖੇਤਰ ਮਿੱਟੀ ਦੇ ਹੇਠਾਂ ਦੱਬਿਆ ਜਾਂਦਾ ਹੈ ।
- ਸੜਕਾਂ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ ।
- ਸਰਕਦੀ ਹੋਈ ਭੂਮੀ ਦੀ ਲਪੇਟ ਵਿਚ ਆਉਣ ਵਾਲੀਆਂ ਮੋਟਰ ਗੱਡੀਆਂ, ਪਸ਼ੂਆਂ ਅਤੇ ਮਨੁੱਖਾਂ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ।
ਭੂਮੀ ਸਰਕਣ (ਖਿਸਕਣ ਤੋਂ ਬਚਾਅ-
- ਜਿਨ੍ਹਾਂ ਖੇਤਰਾਂ ਵਿਚ ਭੁਮੀ ਖਿਸਕਣ ਦੀ ਕਿਰਿਆ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੀ ਪਹਿਚਾਣ ਕਰਕੇ ਉੱਥੇ ਘਰ ਅਤੇ ਇਮਾਰਤਾਂ ਨਾ ਬਣਾਈਆਂ ਜਾਣ ।
- ਬਨਸਪਤੀਹੀਣ ਪਰਬਤਾਂ ਦੀਆਂ ਢਲਾਣਾਂ ਜਾਂ ਨੰਗੀਆਂ ਚੱਟਾਨਾਂ ਉੱਤੇ ਭੂਮੀ ਦਾ ਸਰਕਣਾ ਜ਼ਿਆਦਾ ਹੁੰਦਾ ਹੈ । ਇਸ ਲਈ ਜੰਗਲਾਂ ਦੀ ਕਟਾਈ ਉੱਤੇ ਪਾਬੰਦੀ ਲਾਈ ਜਾਵੇ ਅਤੇ ਉੱਥੇ ਘਾਹ ਅਤੇ ਦਰੱਖ਼ਤ ਆਦਿ ਲਾਏ ਜਾਣ ।
- ਢਲਾਨਾਂ ਤੋਂ ਵਗਣ ਵਾਲਾ ਪਾਣੀ ਭੂਮੀ ਸਰਕਣ ਵਿਚ ਸਹਾਇਕ ਹੁੰਦਾ ਹੈ । ਇਸ ਲਈ ਇਸ ਪਾਣੀ ਦੇ ਨਿਕਾਸ ਦੀ ਉੱਚਿਤ ਵਿਵਸਥਾ ਕੀਤੀ ਜਾਵੇ ।
- ਅਜਿਹੇ ਖੇਤਰਾਂ ਵਿਚ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਅਤੇ ਪਾਣੀ ਦੇ ਪਾਇਪਾਂ ਨੂੰ ਜਾਂ ਤਾਂ ਜ਼ਮੀਨ ਦੇ ਅੰਦਰ ਪਾਇਆ ਜਾਵੇ ਜਾਂ ਉੱਪਰ ਲਟਕਾਇਆ ਜਾਵੇ, ਤਾਂ ਕਿ ਜ਼ਮੀਨ ਸਰਕਣ ਨਾਲ ਟੁੱਟ ਨਾ ਜਾਣ ।
- ਪਹਾੜੀ ਢਲਾਨਾਂ ਉੱਤੇ ਰੁੱਖਾਂ ਨੂੰ ਲਾਈਨਾਂ ਵਿਚ ਲਾਇਆ ਜਾਵੇ, ਤਾਂ ਕਿ ਭੂਮੀ ਸਰਕਣ ਦੀ ਗਤੀ ਨੂੰ ਘੱਟ ਕੀਤਾ ਜਾ ਸਕੇ ।
- ਪਹਾੜਾਂ ਦੇ ਨਾਲ-ਨਾਲ ਸੜਕਾਂ ਦੇ ਦੋਵਾਂ ਪਾਸਿਆਂ ਉੱਤੇ ਉੱਚੀਆਂ-ਉੱਚੀਆਂ ਕੰਧਾਂ (Retaining Walls) ਬਣਾ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਰਕਦੀ ਹੋਈ ਮਿੱਟੀ ਸੜਕ ਉੱਤੇ ਆਉਣ ਤੋਂ ਪਹਿਲਾਂ ਹੀ ਰੁਕ ਜਾਵੇ ।
2. ਬਰਫ਼ ਦੇ ਤੋਦਿਆਂ ਦਾ ਖਿਸਕਣਾ – ਪਰਬਤਾਂ ਦੀਆਂ ਢਲਾਨਾਂ ਤੋਂ ਬਰਫ਼ ਦਾ ਖਿਸਕਣਾ ਮਨੁੱਖ ਲਈ ਕਾਫ਼ੀ ਨੁਕਸਾਨਦਾਇਕ ਸਿੱਧ ਹੁੰਦਾ ਹੈ । ਇਸ ਨਾਲ ਸੜਕਾਂ, ਇਮਾਰਤਾਂ ਅਤੇ ਮੋਟਰਗੱਡੀਆਂ ਨੂੰ ਬਹੁਤ ਹਾਨੀ ਪਹੁੰਚਦੀ ਹੈ । ਜੇਕਰ ਸਮੱਸਿਆ ਵੱਧ ਜਾਵੇ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ ।
ਇਹ ਆਫ਼ਤ ਉੱਚੇ ਪਹਾੜਾਂ ਉੱਤੇ ਬਰਫ਼ ਪੈਣ ਨਾਲ ਪੈਦਾ ਹੁੰਦੀ ਹੈ । ਜਦੋਂ ਪਹਾੜਾਂ ਉੱਤੇ ਬਰਫ਼ ਦਾ ਜਮਾਅ ਵੱਧ ਜਾਵੇ, ਤਾਂ ਬਰਫ਼ ਦੇ ਉੱਪਰਲੇ ਢੇਰ ਤਿਲ੍ਹਕ ਕੇ ਪਹਾੜ ਦੀ ਢਲਾਨ ’ਤੇ ਸਰਕਣ ਲੱਗਦੇ ਹਨ ।
ਬਰਫ਼ ਦੇ ਤੋਦਿਆਂ ਤੋਂ ਬਚਾਅ-
- ਲੋਕਾਂ ਨੂੰ ਬਰਫ਼ ਖਿਸਕਣ ਦੇ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਜੇਕਰ ਅਜਿਹਾ ਹੋਵੇਗਾ ਤਾਂ ਹੀ ਉਹ ਆਪਣੇ ਆਪ ਨੂੰ ਬਚਾਅ ਸਕਣਗੇ ।
- ਅਜਿਹੇ ਖੇਤਰਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਰੁੱਖ ਬਰਫ਼ ਦੇ ਖਿਸਕਣ ਵਿਚ ਰੁਕਾਵਟ ਦਾ ਕੰਮ ਕਰਦੇ ਹਨ ।
- ਬਰਫ਼ ਦੇ ਖਿਸਕਣ ਵਾਲੀਆਂ ਪਰਬਤੀ ਢਲਾਨਾਂ ‘ਤੇ ਬਰਫ਼ ਦੇ ਤੋਦਿਆਂ ਦੇ ਰਸਤੇ ਵਿਚ ਰੁਕਾਵਟ ਪਾਉਣ ਲਈ ਇਸ ਤਰ੍ਹਾਂ ਦਾ ਨਿਰਮਾਣ ਕੰਮ ਕੀਤਾ ਜਾਵੇ ਜਿਸ ਨਾਲ ਤੋਦੇ ਦੀ ਗਤੀ ਅਤੇ ਦਿਸ਼ਾ ਬਦਲ ਜਾਵੇ । ਇਸ ਪ੍ਰਕਾਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ ।
- ਜੇਕਰ ਬਰਫ਼ ਸੜਕਾਂ ਉੱਤੇ ਡਿੱਗ ਜਾਵੇ ਤਾਂ ਇਹ ਆਵਾਜਾਈ ਨੂੰ ਰੋਕ ਦਿੰਦੀ ਹੈ । ਇਸ ਬਰਫ਼ ਨੂੰ ਬਰਫ਼ ਕੱਟਣ ਵਾਲੀ ਮਸ਼ੀਨ ਜਾਂ ਹਲਕੇ ਧਮਾਕਿਆਂ ਨਾਲ ਸੜਕ ਤੋਂ ਹਟਾਇਆ ਜਾ ਸਕਦਾ ਹੈ, ਇਸ ਨੂੰ ਬੁਲਡੋਜ਼ਰ ਦੀ ਸਹਾਇਤਾ ਨਾਲ ਵੀ ਹਟਾਇਆ ਜਾ ਸਕਦਾ ਹੈ ।
- ਬਰਫ਼ ਖਿਸਕਣ ਦੀ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਲਈ ਜ਼ਰੂਰੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ।