Punjab State Board PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ Important Questions and Answers.
PSEB 9th Class Science Important Questions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਪਦਾਰਥ ਦੀਆਂ ਵਿਸ਼ੇਸ਼ਤਾਵਾਂ ਕੀ ਹਨ ? ਪਦਾਰਥ ਦੀਆਂ ਤਿੰਨ ਅਵਸਥਾਵਾਂ ਦੇ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਪਦਾਰਥ ਦੀਆਂ ਵਿਸ਼ੇਸ਼ਤਾਵਾਂ-
- ਪਦਾਰਥ ਸਥਾਨ ਘੇਰਦੇ ਹਨ – ਵਸਤੁ ਦੁਆਰਾ ਘੇਰਿਆ ਹੋਇਆ ਸਥਾਨ ਆਇਤਨ ਕਹਾਉਂਦਾ ਹੈ । ਸਾਰੀਆਂ ਵਸਤੁਆਂ ਸਥਾਨ ਘੇਰਦੀਆਂ ਹਨ ਪਰ ਸਮਾਨ ਰੂਪ ਵਿੱਚ ਨਹੀਂ ਘੇਰਦੀਆਂ । ਕੁਝ ਵਸਤੁਆਂ ਵਧੇਰੇ ਤੇ ਕੁਝ ਵਸਤੁਆਂ ਘੱਟ ਸਥਾਨ ਘੇਰਦੀਆਂ ਹਨ ; ਜਿਵੇਂ-ਇੱਕ ਪੁਸਤਕ, ਪੈਨਸਿਲ ਦੀ ਤੁਲਨਾ ਵਿੱਚ ਵਧੇਰੇ ਸਥਾਨ ਘੇਰਦੀ ਹੈ ।
- ਪਦਾਰਥ ਭਾਰ ਰੱਖਦੇ ਹਨ – ਸਾਰੀਆਂ ਵਸਤੂਆਂ ਦਾ ਭਾਰ ਹੁੰਦਾ ਹੈ, ਪਰ ਸਾਰਿਆਂ ਦਾ ਸਮਾਨ ਰੂਪ ਨਾਲ ਭਾਰ ਨਹੀਂ ਹੁੰਦਾ ਹੈ । ਇਹ ਇਸ ਗੱਲ ‘ਤੇ ਨਿਰਭਰ ਹੈ ਕਿ ਵਸਤੁ ਵਿੱਚ ਅਣੁ ਕਿੰਨੀ ਮਜ਼ਬੂਤੀ ਨਾਲ ਵਿਵਸਥਿਤ ਹਨ ।
ਸਾਰੇ ਪਦਾਰਥਾਂ ਨੂੰ ਤਿੰਨ ਅਵਸਥਾਵਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ-
ਠੋਸ (Solid) – ਅਜਿਹੇ ਪਦਾਰਥ ਜਿਨ੍ਹਾਂ ਦਾ ਆਕ੍ਰਿਤੀ ਅਤੇ ਆਇਤਨ ਦੋਨੋਂ ਹੀ ਨਿਸਚਿਤ ਹੁੰਦੇ ਹਨ, ਠੋਸ ਕਹਾਉਂਦੇ ਹਨ ; ਜਿਵੇਂ-ਪੱਥਰ, ਲੋਹਾ ਆਦਿ ।
ਠੋਸ ਦੇ ਗੁਣ-
- ਠੋਸ ਦਾ ਆਇਤਨ ਨਿਸਚਿਤ ਹੁੰਦਾ ਹੈ ।
- ਠੋਸ ਦੀ ਆਕ੍ਰਿਤੀ ਨਿਸਚਿਤ ਹੁੰਦੀ ਹੈ ।
- ਇਹ ਕਠੋਰ ਅਤੇ ਮਜਬੂਤ ਹੁੰਦੇ ਹਨ ।
- ਠੋਸ ਵੱਗਦੇ ਨਹੀਂ ਹਨ । ਇਹਨਾਂ ਦਾ ਢੇਰ ਲਗਾਇਆ ਜਾ ਸਕਦਾ ਹੈ ।
- ਠੋਸਾਂ ਨੂੰ ਨਪੀੜਿਆ ਨਹੀਂ ਜਾ ਸਕਦਾ ।
- ਠੋਸਾਂ ਦੇ ਅਣੂਆਂ ਵਿੱਚ ਵਧੇਰੇ ਆਕਰਸ਼ਣ ਬਲ ਹੁੰਦਾ ਹੈ ।
- ਠੋਸਾਂ ਵਿੱਚ ਬਹੁਤ ਸਾਰੇ ਮੁਕਤ ਸਤਹਿ ਹੋ ਸਕਦੇ ਹਨ ।
ਦ੍ਰਵ (Liquid) – ਅਜਿਹੇ ਪਦਾਰਥ ਜਿਨ੍ਹਾਂ ਦਾ ਆਇਤਨ ਤਾਂ ਨਿਸਚਿਤ ਹੁੰਦਾ ਹੈ, ਪਰ ਆਕ੍ਰਿਤੀ ਨਿਸ਼ਚਿਤ ਨਹੀਂ ਹੁੰਦੀ ਅਤੇ ਇੱਕ ਹੀ ਮੁਕਤ ਸਤਹਿ ਹੁੰਦੀ ਹੈ, ਵ ਕਹਾਉਂਦਾ ਹੈ ਉਦਾਹਰਨ-ਪਾਣੀ, ਦੁੱਧ ਆਦਿ ।
ਦ੍ਰਵ ਦੇ ਗੁਣ-
- ਵ ਦਾ ਆਇਤਨ ਨਿਸਚਿਤ ਹੁੰਦਾ ਹੈ ।
- ਦਵ ਦੀ ਆਕ੍ਰਿਤੀ ਨਿਸ਼ਚਿਤ ਨਹੀਂ ਹੁੰਦੀ । ਇਹ ਉਸ ਬਰਤਨ ਦੀ ਆਕ੍ਰਿਤੀ ਪ੍ਰਾਪਤ ਕਰ ਲੈਂਦਾ ਹੈ ਜਿਸ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ।
- ਵ ਰੱਖਣ ਲਈ ਬਰਤਨ ਦੀ ਲੋੜ ਹੁੰਦੀ ਹੈ ।
- ਦਵ ਦੀ ਉੱਪਰੀ ਸਤਹਿ ਖੁੱਲੀ ਹੁੰਦੀ ਹੈ ।
- ਵ ਦੇ ਅਣੂਆਂ ਵਿੱਚ ਲੱਗਣ ਵਾਲਾ ਆਕਰਸ਼ਣ ਬਲ, ਠੋਸ਼ਾਂ ਦੀ ਤੁਲਨਾ ਵਿੱਚ ਘੱਟ ਹੁੰਦਾ ਹੈ ।
ਗੈਸ (Gas) – ਉਹ ਪਦਾਰਥ ਜਿਨ੍ਹਾਂ ਦੀ ਨਾ ਤਾਂ ਆਕ੍ਰਿਤੀ ਅਤੇ ਨਾ ਹੀ ਆਇਤਨ ਨਿਸਚਿਤ ਹੁੰਦਾ ਹੈ, ਗੈਸ ਕਹਾਉਂਦਾ ਹੈ । ਇਹਨਾਂ ਨੂੰ ਸੌਖਿਆਂ ਹੀ ਨਪੀੜਿਆ ਜਾ ਸਕਦਾ ਹੈ ਅਤੇ ਇਹਨਾਂ ਦੀ ਕੋਈ ਸਤਹਿ ਮੁਕਤ ਨਹੀਂ ਹੁੰਦੀ । ਉਦਾਹਰਨਆਕਸੀਜਨ, ਨਾਈਟ੍ਰੋਜਨ, ਭਾਫ਼ ਆਦਿ ।
ਗੈਸਾਂ ਦੇ ਗੁਣ-
- ਗੈਸਾਂ ਦੀ ਆਕ੍ਰਿਤੀ ਨਿਸਚਿਤ ਨਹੀਂ ਹੁੰਦੀ ਹੈ । ਇਹਨਾਂ ਨੂੰ ਜਿਹੜੇ ਬਰਤਨ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਹੀ ਆਕਾਰ ਪ੍ਰਾਪਤ ਕਰ ਲੈਂਦੀ ਹੈ ।
- ਗੈਸਾਂ ਦਾ ਆਇਤਨ ਨਿਸ਼ਚਿਤ ਨਹੀਂ ਹੁੰਦਾ । ਇਹ ਉਸੇ ਬਰਤਨ ਦਾ ਆਇਤਨ ਪ੍ਰਾਪਤ ਕਰ ਲੈਂਦੀਆਂ ਹਨ, ਜਿਨ੍ਹਾਂ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ।
- ਗੈਸਾਂ ਨੂੰ ਨਪੀੜਿਆ ਜਾ ਸਕਦਾ ਹੈ ।
- ਗੈਸਾਂ ਦੀ ਮੁਕਤ ਸਤਹਿ ਨਹੀਂ ਹੁੰਦੀ ਹੈ ।
- ਗੈਸ ਦੇ ਅਣੂਆਂ ਵਿੱਚ ਆਕਰਸ਼ਣ ਬਲ ਘੱਟ ਹੁੰਦਾ ਹੈ ।
- ਗੈਸ ਸਾਰੀਆਂ ਦਿਸ਼ਾਵਾਂ ਵਿੱਚ ਵਗ ਸਕਦੀ ਹੈ ।
ਪ੍ਰਸ਼ਨ 2.
(ੳ) ਪ੍ਰਯੋਗ ਦੁਆਰਾ ਸਿੱਧ ਕਰੋ ਕਿ ਵਾਸ਼ਪਣ ਨਾਲ ਠੰਡ ਪੈਦਾ ਹੁੰਦੀ ਹੈ ।
(ਅ) ਅਜਿਹੀਆਂ ਉਦਾਹਰਨਾਂ ਦਿਓ ਜਿੱਥੇ ਵਾਸ਼ਪਣ ਲਾਭਦਾਇਕ ਹੁੰਦਾ ਹੈ ।
ਉੱਤਰ-
(ੳ) ਪ੍ਰਯੋਗ – ਲੱਕੜੀ ਦੇ ਟੁਕੜੇ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਈਥਰ ਨਾਲ ਭਰੇ ਬੀਕਰ ਨੂੰ ਉੱਪਰ ਰੱਖ ਦਿਓ । ਈਥਰ ਦੀ ਵਾਸ਼ਪਣ ਦਰ ਵਧਾਉਣ ਲਈ ਈਥਰ ਨੂੰ ਫੂਕ ਮਾਰਦੇ ਰਹੋ ਜਿਵੇਂ ਕਿ ਚਿੱਤਰ ਵਿਚ ਦਿਖਾਇਆ ਗਿਆ ਹੈ । ਪਾਣੀ ਤੋਂ ਵਾਸ਼ਪਣ ਦੀ ਗੁਪਤ ਤਾਪ ਉਰਜਾ ਸੋਖ ਲਈ ਜਾਂਦੀ ਹੈ । ਇਹ ਠੰਡਾ ਹੋ ਜਾਂਦਾ ਹੈ ਅਤੇ ਅੰਤ ਵਿੱਚ ਜੰਮ ਜਾਂਦਾ ਹੈ ਤੇ ਬਰਫ਼ ਬਣ ਜਾਂਦਾ ਹੈ ।
(ਅ) ਵਾਸ਼ਪਣ ਦੁਆਰਾ ਠੰਡਕ ਪੈਦਾ ਕਰਨ ਦੇ ਉਦਾਹਰਨ-
- ਗਰਮੀਆਂ ਵਿੱਚ ਅਸੀਂ ਜ਼ਮੀਨ ‘ਤੇ ਪਾਣੀ ਛਿੜਕਦੇ ਹਾਂ । ਸਤਹਿ ਤੋਂ ਪਾਣੀ ਵਾਸ਼ਪਿਤ ਹੁੰਦਾ ਹੈ ਅਤੇ ਵਾਸ਼ਪਣ ਦੇ ਲਈ ਗੁਪਤ ਤਾਪ ਉਰਜਾ, ਪਾਣੀ ਜ਼ਮੀਨ ਤੋਂ ਪ੍ਰਾਪਤ ਕਰਦਾ ਹੈ ਜਿਸ ਨਾਲ ਜ਼ਮੀਨ ਠੰਡੀ ਹੋ ਜਾਂਦੀ ਹੈ ।
- ਗਰਮੀਆਂ ਦੇ ਮੌਸਮ ਵਿੱਚ ਵਰਤੇ ਜਾਣ ਵਾਲੇ ਵਾਟਰ ਕੂਲਰ (ਡੈਜਰਟ ਕੂਲਰ) ਇਸੇ ਨਿਯਮ ‘ਤੇ ਆਧਾਰਿਤ ਹੈ ਕਿ ਵਾਸ਼ਪਣ ਨਾਲ ਠੰਡਕ ਪੈਦਾ ਹੁੰਦੀ ਹੈ । ਚਟਾਈਆਂ (ਪੈਡਾਂ) ਤੇ ਛਿੜਕਿਆ ਪਾਣੀ ਵਾਸ਼ਪਿਤ ਹੁੰਦਾ ਹੈ ਅਤੇ ਠੰਡਕ ਪੈਦਾ ਹੁੰਦੀ ਹੈ ।
- ਜਦੋਂ ਬਾਹਰ ਦਾ ਤਾਪ ਬਹੁਤ ਵੱਧ ਜਾਂਦਾ ਹੈ ਤਾਂ ਸਾਡੇ ਸ਼ਰੀਰ ਨੂੰ ਪਸੀਨਾ ਆਉਂਦਾ ਹੈ । ਜਿਵੇਂ ਹੀ ਸਾਨੂੰ ਪਸੀਨਾ ਆਉਂਦਾ ਹੈ, ਵਾਸ਼ਪਣ ਕਿਰਿਆ ਹੁੰਦੀ ਹੈ ਅਤੇ ਠੰਡਕ ਮਹਿਸੂਸ ਹੁੰਦੀ ਹੈ ।
- ਨਹਾਉਣ ਤੋਂ ਬਾਅਦ ਸਾਡੇ ਸਰੀਰ ਤੇ ਮੌਜੂਦ ਪਾਣੀ ਦਾ ਵਾਸ਼ਪਣ ਹੁੰਦਾ ਹੈ ਜਿਸ ਨਾਲ ਠੰਡਕ ਮਹਿਸੂਸ ਹੁੰਦੀ ਹੈ । ਇਹ ਠੰਡਕ ਹੋਰ ਵਧੇਰੇ ਮਹਿਸੂਸ ਹੋਵੇਗੀ ਜਦੋਂ ਅਸੀਂ ਪੱਖੇ ਦੇ ਹੇਠਾਂ ਖੜ੍ਹੇ ਹੋ ਜਾਈਏ । ਪੱਖੇ ਦੀ ਹਵਾ ਵਾਸ਼ਪਣ ਦੀ ਦਰ ਵਧਾਉਂਦੀ ਹੈ, ਇਸ ਤਰ੍ਹਾਂ ਠੰਡਕ ਵੱਧਦੀ ਹੈ ।
- ਚੁਸਕੀ ਲੈਣ ਤੋਂ ਪਹਿਲਾਂ ਚਾਹ ਦੇ ਗਰਮ ਕੱਪ ਨੂੰ ਫੂਕ ਮਾਰੀ ਜਾਂਦੀ ਹੈ ਜਿਸ ਨਾਲ ਵਾਸ਼ਪਣ ਵਿੱਚ ਵਾਧਾ ਹੁੰਦਾ ਹੈ ਅਤੇ ਤਾਪ ਵਿੱਚ ਕਮੀ ਹੋ ਜਾਂਦੀ ਹੈ ।
- ਗਰਮੀਆਂ ਵਿੱਚ ਰੁੱਖਾਂ ਦੇ ਨਵੇਂ ਪੱਤੇ ਆ ਜਾਂਦੇ ਹਨ । ਇਹਨਾਂ ਪੱਤਿਆਂ ਤੋਂ ਪਾਣੀ ਦਾ ਵਾਸ਼ਪਣ ਤੀਬਰਤਾ ਨਾਲ ਹੁੰਦਾ ਹੈ । ਨਤੀਜੇ ਵਜੋਂ ਇਹ ਉਹਨਾਂ ਨੂੰ ਠੰਡਾ ਰੱਖਦੇ ਹਨ ।
ਪ੍ਰਸ਼ਨ 3.
ਉਬਲਣ ਦੀ ਪਰਿਭਾਸ਼ਾ ਦਿਓ । ਇਹ ਵਾਸ਼ਪਣ ਤੋਂ ਕਿਵੇਂ ਵੱਖ ਹੈ ?
ਉੱਤਰ-
ਉਬਲਣ ਕਿਰਿਆ (Boiling) – ਜਦੋਂ ਦ੍ਰਵ ਦੀ ਸਤਹਿ ਦਾ ਦਬਾਅ ਵਾਯੂਮੰਡਲੀ ਦਬਾਅ ਤੇ ਬਰਾਬਰ ਹੋ ਜਾਂਦਾ ਹੈ ਤਾਂ ਦ੍ਰਵ ਅਵਸਥਾ ਤੋਂ ਵਾਸ਼ਪ ਅਵਸਥਾ ਵਿੱਚ ਬਦਲਣ ਦੀ ਕਿਰਿਆ ਨੂੰ ਉਬਲਣ ਕਿਰਿਆ ਕਿਹਾ ਜਾਂਦਾ ਹੈ ।
ਪਾਣੀ ਦੀ ਉਬਾਲ ਦਰਜਾ (Boiling Point) – ਇਹ 100°C ਹੈ । ਅਸ਼ੁੱਧੀਆਂ ਆਮ ਕਰਕੇ ਉਬਾਲ ਦਰਜੇ ਨੂੰ ਘੱਟ ਕਰ ਦਿੰਦੀਆਂ ਹਨ । ਵ ਦੀ ਸਤਹਿ ‘ਤੇ ਦਬਾਅ ਦੇ ਵਾਧੇ ਨਾਲ ਉਬਾਲ ਦਰਜੇ ਵਿੱਚ ਵਾਧਾ ਹੁੰਦਾ ਹੈ । ਇਸ ਦਬਾਅ ਕਾਰਨ ਪਾਣੀ ਦੇ ਉਬਾਲ ਦਰਜੇ ਵਿੱਚ ਵਾਧੇ ਦੇ ਸਿਧਾਂਤ ਦੀ ਪ੍ਰੈਸ਼ਰ ਕੁੱਕਰ ਦੇ ਨਿਰਮਾਣ ਵਿੱਚ ਵਰਤੋਂ ਹੁੰਦੀ ਹੈ ।
ਵਾਸ਼ਪਣ ਅਤੇ ਉਬਲਣ ਵਿੱਚ ਅੰਤਰ-
ਵਾਸ਼ਪਣ | ਉਬਲਣ |
(1) ਇਸ ਕਿਰਿਆ ਦੇ ਦੌਰਾਨ ਤਾਪ ਬਦਲਦਾ ਹੈ । | (1) ਇਸ ਕਿਰਿਆ ਦੌਰਾਨ ਤਾਪ ਪੂਰੀ ਤਰ੍ਹਾਂ ਸਥਿਰ ਰਹਿੰਦਾ ਹੈ । |
(2) ਇਹ ਸਾਰੇ ਤਾਪਮਾਨਾਂ ‘ਤੇ ਹੁੰਦਾ ਰਹਿੰਦਾ ਹੈ । | (2) ਇਹ ਸਿਰਫ਼ ਉਬਾਲ ਦਰਜੇ ‘ਤੇ ਹੁੰਦਾ ਹੈ । |
(3) ਇਹ ਸਤਹਿ ‘ਤੇ ਹੋਣ ਵਾਲੀ ਕਿਰਿਆ ਹੈ । | (3) ਇਹ ਦ੍ਰਵ ਦੇ ਸਾਰੇ ਕਣਾਂ ‘ਤੇ ਹੋਣ ਵਾਲੀ ਕਿਰਿਆ ਹੈ । |
(4) ਇਹ ਇੱਕ ਸ਼ਾਂਤ ਅਤੇ ਧੀਮੀ ਕਿਰਿਆ ਹੈ । | (4) ਇਹ ਤੇਜ਼ ਅਤੇ ਇੱਕ ਆਵਾਜ਼ ਪੈਦਾ ਕਰਨ ਵਾਲੀ ਕਿਰਿਆ ਹੈ । |
(5) ਇਹ ਸਤਹਿ ਦੇ ਖੇਤਰਫਲ, ਹਵਾ, ਵੇਗ ਆਦਿ ਦੇ ਵਾਧੇ ਨਾਲ ਵੱਧ ਜਾਂਦੀ ਹੈ । | (5) ਇਹ ਕਿਰਿਆ ਇਹਨਾਂ ਸਾਰੇ ਪਰਿਵਰਤਨਾਂ ਦੇ ਹੋਣ ‘ਤੇ ਵੀ ਸਥਿਰ ਰਹਿੰਦੀ ਹੈ । |
(6) ਇਸ ਕਿਰਿਆ ਵਿੱਚ ਬੁਲਬੁਲੇ ਨਹੀਂ ਬਣਦੇ । | (6) ਇਸ ਕਿਰਿਆ ਵਿੱਚ ਬੁਲਬੁਲੇ ਬਣਦੇ ਹਨ । |
(7) ਇਸ ਨਾਲ ਠੰਡ ਉਤਪੰਨ ਹੁੰਦੀ ਹੈ । | (7) ਇਸ ਨਾਲ ਠੰਡ ਉਤਪੰਨ ਨਹੀਂ ਹੁੰਦੀ । |
ਪ੍ਰਸ਼ਨ 4.
ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਪਦਾਰਥ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ । ਨਿਸਚਿਤ ਤਾਪਮਾਨ ‘ਤੇ ਉਸਦੇ ਕਣਾਂ ਵਿੱਚ ਤਿਜ ਊਰਜਾ ਹੁੰਦੀ ਹੈ, ਜਿਸ ਕਾਰਨ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ । ਹੇਠ ਲਿਖੇ ਕਾਰਕ ਇਸ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ-
- ਸਤਹਿ ਖੇਤਰ ਵਧਣ ’ਤੇ – ਵਾਸ਼ਪੀਕਰਨ ਇੱਕ ਸਤਹਿ ਕਿਰਿਆ ਹੈ । ਜਦੋਂ ਸਤਹਿ ਦਾ ਖੇਤਰਫਲ ਵਧਾ ਦਿੱਤਾ ਜਾਂਦਾ ਹੈ ਤਾਂ ਵਾਸ਼ਪੀਕਰਨ ਦੀ ਦਰ ਵੱਧ ਜਾਂਦੀ ਹੈ । ਇਸ ਲਈ ਕਿਸੇ ਗਿਲਾਸ ਵਿੱਚ ਪਾਏ ਗਏ ਗਰਮ ਦੁੱਧ ਦੀ ਤੁਲਨਾ ਵਿੱਚ ਪਲੇਟ ਵਿੱਚ ਪਾਇਆ ਗਿਆ ਗਰਮ ਦੁੱਧ ਜਲਦੀ ਠੰਡਾ ਹੋ ਜਾਂਦਾ ਹੈ । ਗਿੱਲੇ ਕੱਪੜੇ ਨੂੰ ਸੁਕਾਉਣ ਲਈ ਇਸ ਨੂੰ ਧੁੱਪ ਵਿੱਚ ਫੈਲਾਇਆ ਜਾਂਦਾ ਹੈ ।
- ਤਾਪਮਾਨ ਵਿੱਚ ਵਾਧਾ – ਵ ਦਾ ਤਾਪਮਾਨ ਜਿੰਨਾ ਵੱਧ ਹੋਵੇਗਾ ਉਸਦਾ ਵਾਸ਼ਪੀਕਰਨ ਵੀ ਓਨਾ ਹੀ ਜਲਦੀ ਹੋਵੇਗਾ । ਇਸ ਦੇ ਪਦਾਰਥ ਦੇ ਕਣਾਂ ਨੂੰ ਕਾਫ਼ੀ ਗਤਿਜ ਊਰਜਾ ਪ੍ਰਾਪਤ ਹੁੰਦੀ ਹੈ ।
- ਨਮੀ ਵਿੱਚ ਕਮੀ – ਜਦੋਂ ਹਵਾ ਵਿੱਚ ਨਮੀ ਦੀ ਮਾਤਰਾ ਘੱਟ ਹੋਵੇ ਤਾਂ ਵਾਸ਼ਪੀਕਰਨ ਜਲਦੀ ਹੁੰਦਾ ਹੈ ਪਰ ਹਵਾ ਵਿੱਚ ਨਮੀ ਹੋਣ ਦੇ ਕਾਰਨ ਵਾਸ਼ਪੀਕਰਨ ਦੇਰ ਨਾਲ ਹੁੰਦਾ ਹੈ । ਵਰਖਾ ਦੇ ਦਿਨਾਂ ਵਿੱਚ ਗਿੱਲੇ ਕੱਪੜਿਆਂ ਨੂੰ ਇਸ ਕਾਰਨ ਸੁੱਕਣ ਵਿੱਚ ਦੇਰ ਲੱਗਦੀ ਹੈ ।
- ਹਵਾ ਦੀ ਗਤੀ ਵਿੱਚ ਤੇਜ਼ੀ – ਤੇਜ਼ ਹਵਾ ਨਾਲ ਵਾਸ਼ਪੀਕਰਨ ਜਲਦੀ ਹੁੰਦਾ ਹੈ । ਹਵਾ ਤੇਜ਼ ਹੋਣ ਦੇ ਕਾਰਨ ਜਲਵਾਸ਼ਪ ਹਵਾ ਨਾਲ ਉੱਡ ਜਾਂਦੇ ਹਨ ਜਿਸ ਕਾਰਨ ਆਸਪਾਸ ਦੇ ਜਲ ਵਾਸ਼ਪਾਂ ਦੀ ਮਾਤਰਾ ਘੱਟ ਜਾਂਦੀ ਹੈ ।
- ਪਦਾਰਥ ਦੀ ਪ੍ਰਕਿਰਤੀ – ਪੈਟਰੋਲ, ਸਪਿਰਟ ਆਦਿ ਅਜਿਹੇ ਹਨ, ਜਿਨ੍ਹਾਂ ਦੀ ਪ੍ਰਕਿਰਤੀ ਬਹੁਤ ਤੇਜ਼ੀ ਨਾਲ ਵਾਸ਼ਪੀਕ੍ਰਿਤ ਹੁੰਦੀ ਹੈ ।
- ਦਬਾਅ ਵਿੱਚ ਕਮੀ – ਵਾਂ ‘ਤੇ ਦਬਾਅ ਘੱਟ ਹੋਣ ਤੇ ਵਾਸ਼ਪੀਕਰਨ ਦੀ ਕਿਰਿਆ ਬਹੁਤ ਤੇਜ਼ੀ ਨਾਲ ਹੁੰਦੀ ਹੈ ।
ਪ੍ਰਸ਼ਨ 5.
ਤਾਪ ਅਤੇ ਤਾਪਮਾਨ ਵਿੱਚ ਅੰਤਰ ਲਿਖੋ ।
ਉੱਤਰ-
ਤਾਪ ਅਤੇ ਤਾਪਮਾਨ ਵਿੱਚ ਅੰਤਰ-
ਤਾਪ | ਤਾਪਮਾਨ |
(1) ਇਹ ਊਰਜਾ ਦਾ ਇੱਕ ਰੂਪ ਹੈ । | (1) ਇਹ ਇੱਕ ਅਵਸਥਾ ਹੈ । ਇਸ ਨਾਲ ਤਾਪ ਦੇ ਵਹਾਅ ਦੀ ਦਿਸ਼ਾ ਦਾ ਪਤਾ ਚਲਦਾ ਹੈ । |
(2) ਇਸ ਵਿੱਚ ਗਰਮੀ ਜਾਂ ਸਰਦੀ ਦੀ ਸੰਵੇਦਨ ਦਾ ਅਨੁਭਵ ਹੁੰਦਾ ਹੈ । | (2) ਵਸਤੂ ਦਾ ਗੁਣਧਰਮ ਹੋਣ ਦੇ ਕਾਰਨ ਇਹ ਤਾਪ ਦੇ ਪ੍ਰਵਾਹ ਨੂੰ ਨਿਸ਼ਚਿਤ ਕਰਦਾ ਹੈ । |
(3) ਇਸਨੂੰ ਕੈਲੋਰੀ ਜਾਂ ਕਿਲੋ ਕੈਲੋਰੀ ਵਿੱਚ ਨਾਪਿਆ ਜਾਂਦਾ ਹੈ । ਇਸ ਦਾ ਯਾਂਤਰਿਕ ਮਾਤਰਕ ਜੂਲ (J) ਹੈ । | (3) ਇਸ ਨੂੰ ਅੰਸ਼ਾਂ ਵਿੱਚ ਨਾਪਦੇ ਹਨ । |
(4) ਇਹ ਵਸਤੂ ਵਿੱਚ ਊਰਜਾ ਦੀ ਮਾਤਰਾ ਹੈ । | (4) ਇਹ ਵਸਤੁ ਦਾ ਭੌਤਿਕ ਗੁਣ ਹੈ । |
(5) ਇਸ ਨੂੰ ਕੈਲੋਰੀਮੀਟਰ ਨਾਲ ਨਾਪਦੇ ਹਨ । | (5) ਇਸ ਨੂੰ ਥਰਮਾਮੀਟਰ ਨਾਲ ਨਾਪਿਆ ਜਾਂਦਾ ਹੈ । |
(6) ਇਹ ਵਸਤੂ ਦੀ ਸੰਹਿਤੀ, ਪ੍ਰਕਿਰਤੀ ਅਤੇ ਤਾਕੂਮ ‘ਤੇ ਨਿਰਭਰ ਹੈ । | (6) ਇਹ ਵਸਤੂ ਦੀ ਸੰਹਿਤੀ, ਪ੍ਰਕਿਰਤੀ ਅਤੇ ਤਾਪਮ ‘ਤੇ ਨਿਰਭਰ ਨਹੀਂ ਕਰਦਾ । |
(7) ਇਹ ਇੱਕ ਕਾਰਨ ਹੈ । | (7) ਇਹ ਤਾਪ ਦਾ ਪ੍ਰਭਾਵ ਹੈ । |
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਪਦਾਰਥ ਕਿਸ ਨੂੰ ਕਹਿੰਦੇ ਹਨ ? ਸਪੱਸ਼ਟ ਕਰੋ ।
ਉੱਤਰ-
ਪਦਾਰਥ – ਸਾਡੇ ਰੋਜ਼ਾਨਾ ਜੀਵਨ ਵਿਚ ਵਰਤੋਂ ਵਿੱਚ ਕਈ ਤਰ੍ਹਾਂ ਦੀਆਂ ਵਸਤਾਂ ਆਉਂਦੀਆਂ ਹਨ । ਇਹਨਾਂ ਦਾ ਰੂਪ, ਰੰਗ, ਗੁਣ, ਆਕਾਰ, ਵਰਤੋਂ ਆਦਿ ਵੱਖ-ਵੱਖ ਹੁੰਦੇ ਹਨ ਪਰ ਫਿਰ ਵੀ ਸਾਡੇ ਲਈ ਉਪਯੋਗੀ ਹਨ । ਨਮਕ ਦਾ ਪਾਣੀ ਵਿੱਚ ਘੋਲ ਅਤੇ ਚੀਨੀ ਦਾ ਪਾਣੀ ਵਿੱਚ ਘੋਲ ਦੇਖਣ ਵਿੱਚ ਇਕੋ ਜਿਹੇ ਲਗਦੇ ਹਨ ਪਰ ਦੋਨੋਂ ਇਕ-ਦੂਜੇ ਤੋਂ ਵੱਖ-ਵੱਖ ਹਨ । ਮੇਜ਼, ਕੁਰਸੀ, ਪੌਦੇ, ਪਾਣੀ, ਹਵਾ, ਪੈਨਸਿਲ, ਪੱਥਰ, ਦੁੱਧ, ਮਾਸ, ਦਾਲਾਂ, ਅਨਾਜ ਆਦਿ ਸਾਰੇ ਪਦਾਰਥ ਹਨ | ਪਦਾਰਥ ਉਹ ਵਸਤੂਆਂ ਹਨ ਜੋ ਸਥਾਨ ਘੇਰਦੀਆਂ ਹਨ ਅਤੇ ਜਿਨ੍ਹਾਂ ਦਾ ਪੁੰਜ ਹੁੰਦਾ ਹੈ । ਇਸ ਲਈ ਸਾਡੇ ਆਸ-ਪਾਸ ਦੀਆਂ ਸਾਰੀਆਂ ਵਸਤੂਆਂ ਪਦਾਰਥ ਦੀ ਸ਼੍ਰੇਣੀ ਵਿਚ ਰੱਖੀਆਂ ਜਾਂਦੀਆਂ ਹਨ ।
ਪ੍ਰਸ਼ਨ 2.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪਦਾਰਥ ਕਣਾਂ ਤੋਂ ਬਣੇ ਹੁੰਦੇ ਹਨ ਅਤੇ ਕਣਾਂ ਵਿੱਚ ਖ਼ਾਲੀ ਸਥਾਨ ਹੁੰਦਾ ਹੈ ?
ਉੱਤਰ-
ਕਾਰਜ ਵਿਧੀ-ਇੱਕ 100 ml ਦਾ ਬੀਕਰ ਲਓ। ਇਸ ਨੂੰ ਲਗਭਗ ਪਾਣੀ ਨਾਲ ਅੱਧਾ ਭਰ ਦਿਓ ਅਤੇ ਪਾਣੀ ਦੇ ਪੱਧਰ ‘ਤੇ ਨਿਸ਼ਾਨ ਲਗਾ ਦਿਓ। ਹੁਣ ਇਸ ਵਿੱਚ ਕੁਝ ਨਮਕ ਜਾਂ ਚੀਨੀ ਪਾਓ ਅਤੇ ਪਾਣੀ ਦਾ ਪੱਧਰ ਧਿਆਨ ਨਾਲ ਦੇਖੋ । ਇਹ ਵੱਧ ਗਿਆ ਹੈ । ਨਮਕ ਜਾਂ ਚੀਨੀ ਨੂੰ ਕੱਚ ਦੀ ਛੜ ਨਾਲ ਚੰਗੀ ਤਰ੍ਹਾਂ ਹਿਲਾਓ । ਇਸ ਵਿੱਚ ਘੁਲ ਜਾਣ ਤੋਂ ਬਾਅਦ ਪਾਣੀ ਦਾ ਪੱਧਰ ਮੁੜ ਤੋਂ ਘੱਟ ਜਾਵੇਗਾ ।
ਨਤੀਜਾ-ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਪਾਣੀ ਦੇ ਅਣੂਆਂ ਵਿੱਚ ਖ਼ਾਲੀ ਥਾਂ ਹੈ । ਹਿਲਾਉਣ ਤੇ ਨਮਕ ਜਾਂ ਚੀਨੀ
ਦੇ ਅਣੁ ਉਹਨਾਂ ਖ਼ਾਲੀ ਥਾਂਵਾਂ ‘ਤੇ ਚਲੇ ਗਏ ਅਤੇ ਪਾਣੀ ਦਾ ਪੱਧਰ ਘੱਟ ਗਿਆ | ਪਦਾਰਥ ਕਣਾਂ ਤੋਂ ਬਣਿਆ ਹੋਣ ਕਾਰਨ ਹੀ ਨਮਕ ਜਾਂ ਚੀਨੀ ਪੂਰੀ ਤਰ੍ਹਾਂ ਪਾਣੀ ਵਿੱਚ ਘੁੱਲ ਗਈ ।
ਪ੍ਰਸ਼ਨ 3.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪਦਾਰਥ ਦੇ ਕਣ ਅਤੀ ਸੁਖਮ ਹੁੰਦੇ ਹਨ ?
ਉੱਤਰ-
ਪ੍ਰਯੋਗ-ਪੋਟਾਸ਼ੀਅਮ ਪਰਮੈਂਗਨੇਟ ਦੇ ਦੋ ਜਾਂ ਤਿੰਨ ਕਿਸਟਲਾਂ ਨੂੰ 100 ਮਿ. ਲੀ. ਪਾਣੀ ਵਿੱਚ ਘੋਲ ਦਿਓ । ਇਸ ਘੋਲ ਨਾਲ ਪਰਖਨਲੀ ਵਿੱਚੋਂ ਲਗਭਗ 10 ਮਿ.ਲੀ. ਘੋਲ ਕੱਢ ਕੇ 90 ਮਿ.ਲੀ. ਸਾਫ਼ ਪਾਣੀ ਵਿੱਚ ਮਿਲਾ ਦਿਓ। ਫਿਰ ਇਸ ਘੋਲ ਵਿਚੋਂ 10 ਮਿ.ਲੀ. ਕੱਢ ਕੇ ਉਸ ਨੂੰ ਫਿਰ 90 ਮਿ.ਲੀ. ਸਾਫ਼ ਪਾਣੀ ਵਿੱਚ ਮਿਲਾ ਦਿਓ। ਇਸ ਤਰ੍ਹਾਂ 5 ਤੋਂ 8 ਵਾਰ ਦੋਹਰਾਓ ਅਤੇ ਘੋਲ ਨੂੰ ਪਤਲਾ ਕਰਦੇ ਰਹੋ । ਤੁਸੀਂ ਦੇਖੋਗੇ ਕਿ ਪਾਣੀ ਹਾਲੇ ਵੀ ਰੰਗੀਨ ਰਹੇਗਾ ।
ਨਤੀਜਾ – ਇਸ ਤੋਂ ਸਿੱਧ ਹੁੰਦਾ ਹੈ ਕਿ ਪੋਟਾਸ਼ੀਅਮ ਪਰਮੈਂਗਨੇਟ ਦੇ ਸਿਰਫ਼ ਇੱਕ ਕ੍ਰਿਸਟਲ ਵਿੱਚ ਬਹੁਤ ਸੂਖਮ ਕਣ ਹੁੰਦੇ ਹਨ ।
ਪ੍ਰਸ਼ਨ 4.
ਪ੍ਰਯੋਗ ਦੁਆਰਾ ਠੋਸ, ਦ੍ਰਵ ਅਤੇ ਗੈਸਾਂ ‘ਤੇ ਦਬਾਅ ਦਾ ਪ੍ਰਭਾਵ ਦਰਸਾਓ ।
ਉੱਤਰ-
ਪ੍ਰਯੋਗ – 100 ml ਦੀਆਂ ਤਿੰਨ ਸਰਿੰਜਾਂ ਲੈ ਕੇ ਉਹਨਾਂ ਦੇ ਸਿਰਿਆਂ ਨੂੰ ਚਿੱਤਰ ਦੇ ਅਨੁਸਾਰ ਬੰਦ ਕਰ ਦਿਓ । ਸਾਰੀਆਂ ਸਰਿੰਜਾਂ ਦੇ ਪਿਸਟਨ ਨੂੰ ਕੱਢ
– ਪਿਸਟਨ ਦਿਓ । ਪਹਿਲੀ ਸਰਿੰਜ ਵਿੱਚ ਹਵਾ, ਦੂਜੀ ਵਿੱਚ ਪਾਣੀ ਅਤੇ ਤੀਜੀ ਵਿੱਚ ਚਾਕ ਦੇ ਟੁਕੜੇ ਭਰ ਦਿਓ । ਸਰਿੰਜ ਦੇ ਪਿਸਟਨ ਦੀ ਗਤੀਸ਼ੀਲਤਾ ਸੌਖਿਆਂ ਹੋ ਜਾਵੇ ਇਸ ਲਈ ਉਸ ਤੇ ਥੋੜ੍ਹੀ ਵੈਸਲੀਨ ਲਗਾ ਦਿਓ ਅਤੇ ਉਸ ਨੂੰ ਵਾਪਸ ਸਰਿੰਜ ਵਿੱਚ ਲਗਾਓ । ਹੁਣ ਪਿਸਟਨ ਨੂੰ ਨਪੀੜਨ ਦੀ ਕੋਸ਼ਿਸ਼ ਕਰੋ ।
ਹਵਾ ਵਾਲੀ ਸਰਿੰਜ ਵਿੱਚ ਪਿਸਟਨ ਆਸਾਨੀ ਨਾਲ ਗਤੀ ਕਰਦਾ ਹੈ, ਪਾਣੀ ਵਾਲੀ ਸਰਿੰਜ ਵਿੱਚ ਪਿਸਟਨ ਬਹੁਤ ਥੋੜ੍ਹੀ ਗਤੀ ਕਰਦਾ ਹੈ ਅਤੇ ਚਾਕ ਦੇ ਟੁਕੜਿਆਂ ਦਾ ਨਪੀੜਨ ਬਿਲਕੁਲ ਨਹੀਂ ਹੁੰਦਾ ।
ਨਤੀਜਾ – ਗੈਸਾਂ ਸਭ ਤੋਂ ਵੱਧ ਨਪੀੜਨ ਯੋਗ ਹੁੰਦੀਆਂ ਹਨ । ਵਾਂ ਨੂੰ ਵਧੇਰੇ ਨਹੀਂ ਦਬਾਇਆ ਜਾ ਸਕਦਾ ਪਰ ਠੋਸ ਤੇ ਦਬਾਅ ਦਾ ਪ੍ਰਭਾਵ ਨਹੀਂ । ਪੈਂਦਾ। ਗੈਸਾਂ ਸਭ ਤੋਂ ਵੱਧ ਦਬੀਣਯੋਗ ਹਨ ਜਾਂ ਗੈਸਾਂ ਨੂੰ ਨਪੀੜਿਆ ਜਾ ਸਕਦਾ ਹੈ ।
ਪ੍ਰਸ਼ਨ 5.
ਠੋਸ, ਦ੍ਰਵ, ਗੈਸ ਦੀ ਸਥਿਤੀ, ਅੰਤਰਾਆਣਵਿਕ ਬਲ ਦੇ ਆਧਾਰ ‘ਤੇ ਸਪੱਸ਼ਟ ਕਰੋ ।
ਉੱਤਰ-
ਹਰ ਪਦਾਰਥ ਬਹੁਤ ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ । ਇਹ ਕਣ ਸਥਿਰ ਨਾ ਹੋ ਕੇ ਲਗਾਤਾਰ ਗਤੀਸ਼ੀਲ ਰਹਿੰਦੇ ਹਨ ।
ਤਾਪ ਉਰਜਾ ਨਾਲ ਇਹਨਾਂ ਦੀ ਗਤਿਜ ਉਰਜਾ ਵੱਧ ਜਾਂਦੀ ਹੈ । ਇਹ ਇੱਕ-ਦੂਜੇ ਤੇ ਆਕਰਸ਼ਨ ਬਲ ਲਗਾਉਂਦੇ ਹਨ । ਜਿਸ ਨੂੰ ਅੰਤਰਾਆਣਵਿਕ ਬਲ ਕਹਿੰਦੇ ਹਨ । ਇਸ ਆਧਾਰ ‘ਤੇ ਠੋਸ, ਦਵ, ਗੈਸ ਦੀ ਸਥਿਤੀ ਦੀ ਵਿਆਖਿਆ ਕੀਤੀ ਜਾ ਸਕਦੀ ਹੈ ।
ਠੋਸ – ਇਹਨਾਂ ਵਿੱਚ ਕਣ ਇੱਕ-ਦੂਜੇ ਦੇ ਬਹੁਤ ਨੇੜੇ ਹੁੰਦੇ ਹਨ ਅਤੇ ਕਣਾਂ ਵਿੱਚ ਬਹੁਤ ਘੱਟ ਖਾਲੀ ਥਾਂ ਹੁੰਦੀ ਹੈ । ਇਹਨਾਂ ਵਿੱਚ ਆਕਰਸ਼ਨ ਬਲ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹ ਸਿਰਫ਼ ਘੁਰਨ ਗਤੀ ਕਰ ਸਕਦੇ ਹਨ । ਇਸ ਲਈ ਇਹਨਾਂ ਦਾ ਨਿਸਚਿਤ ਆਕਾਰ ਅਤੇ ਆਇਤਨ ਹੁੰਦਾ ਹੈ ।
ਦ੍ਰਵ – ਇਹਨਾਂ ਵਿੱਚ ਕਣ ਇੱਕ-ਦੂਸਰੇ ਤੋਂ ਦੂਰ-ਦੂਰ ਹੁੰਦੇ ਹਨ ਅਤੇ ਕਣਾਂ ਵਿੱਚ ਬਹੁਤ ਖ਼ਾਲੀ ਥਾਂ ਹੁੰਦੀ ਹੈ । ਜਿਸ ਦੇ ਨਤੀਜੇ ਵਜੋਂ ਇਹਨਾਂ ਵਿੱਚ ਆਕਰਸ਼ਨ ਬਲ ਤੁਲਨਾਤਮਕ ਕਮਜ਼ੋਰ ਹੁੰਦਾ ਹੈ ਪਰ ਇਹ ਇੰਨਾ ਕਮਜ਼ੋਰ ਨਹੀਂ ਹੁੰਦਾ ਕਿ ਕਣ ਇੱਕ-ਦੂਜੇ ਤੋਂ ਵੱਖ ਹੋ ਜਾਣ । ਇਸ ਲਈ ਦ੍ਰਵ ਪਦਾਰਥਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਕਿ ਕਣ ਇੱਕ-ਦੂਜੇ ਤੋਂ ਵੱਖ ਹੋ ਜਾਣ । ਇਸ ਲਈ ਵ ਪਦਾਰਥਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਇਹਨਾਂ ਦਾ ਨਿਸਚਿਤ ਆਇਤਨ ਹੁੰਦਾ ਹੈ । ਇਹ ਉਸ ਬਰਤਨ ਦਾ ਆਕਾਰ ਪ੍ਰਾਪਤ ਕਰ ਲੈਂਦੇ ਹਨ ਜਿਸ ਵਿੱਚ ਪਾਇਆ ਜਾਂਦਾ ਹੈ ।
ਗੈਸ-ਗੈਸਾਂ ਵਿੱਚ ਕਣਾਂ ਦੀ ਸਥਿਤੀ ਬਹੁਤ ਢਿੱਲੀ ਹੁੰਦੀ ਹੈ ਅਤੇ ਉਹਨਾਂ ਵਿੱਚ ਖ਼ਾਲੀ ਥਾਂ ਬਹੁਤ ਜ਼ਿਆਦਾ ਹੁੰਦੀ ਹੈ । ਉਹਨਾਂ ਦੇ ਵਿੱਚ ਆਕਰਸ਼ਨ ਬਲ ਨਾ ਦੇ ਬਰਾਬਰ ਹੀ ਹੁੰਦਾ ਹੈ ਅਤੇ ਤੀਬਰ ਵੇਗ ਨਾਲ ਸਾਰੀਆਂ ਦਿਸ਼ਾਵਾਂ ਵਿੱਚ ਇੱਧਰ| ਉੱਧਰ ਗਤੀ ਕਰ ਸਕਦੇ ਹਨ । ਇਸ ਲਈ ਗੈਸ ਦਾ ਨਾ ਤਾਂ ਨਿਸ਼ਚਿਤ ਆਕਾਰ ਹੁੰਦਾ ਹੈ ਤੇ ਨਾ ਹੀ ਨਿਸਚਿਤ ਆਇਤਨ । ਇਹਨਾਂ ਦੇ ਕਣਾਂ ਵਿਚਾਲੇ ਬਹੁਤ ਜ਼ਿਆਦਾ ਖ਼ਾਲੀ ਥਾਂ ਹੋਣ ਕਾਰਨ ਗੈਸ ਨੂੰ ਦਬਾਇਆ ਜਾ ਸਕਦਾ ਹੈ ਅਤੇ ਇਹ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ ।
ਪ੍ਰਸ਼ਨ 6.
ਪਾਣੀ ਅਤੇ ਅਲਕੋਹਲ ਦੇ ਨਿਸਚਿਤ ਆਇਤਨ ਨੂੰ ਆਪਸ ਵਿੱਚ ਮਿਲਾਉਣ ਤੇ ਮਿਸ਼ਰਨ ਦਾ ਆਇਤਨ ਸ਼ੁਰੂ ਵਿੱਚ ਲਏ ਗਏ ਪਾਣੀ ਅਤੇ ਐਲਕੋਹਲ ਦੇ ਆਇਤਨ ਦੇ ਯੋਗ ਤੋਂ ਘੱਟ ਹੋ ਜਾਂਦਾ ਹੈ । ਕਿਉਂ ? ਸਪੱਸ਼ਟ ਕਰੋ ।
ਉੱਤਰ-
ਕੱਚ ਦੀ ਇੱਕ ਨਲੀ ਨੂੰ ਅੱਧੇ ਭਾਗ ਤੱਕ ਪਾਣੀ ਨਾਲ ਭਰੋ । ਇਸ ਦੇ ਬਾਕੀ ਅੱਧੇ ਭਾਗ ਨੂੰ ਇਥਾਈਲ ਅਲਕੋਹਲ ਨਾਲ ਭਰ ਦਿਓ । ਇਸ ਨੂੰ ਚੰਗੀ ਤਰ੍ਹਾਂ ਹਿਲਾਓ । ਨਲੀ ਵਿੱਚ ਕੁਝ ਖ਼ਾਲੀ ਥਾਂ ਦਿਖਾਈ ਦੇਵੇਗੀ । ਕੁੱਝ ਸਮੇਂ ਬਾਅਦ ਇਸ ਨੂੰ ਫਿਰ ਦੇਖੋ । ਮਿਸ਼ਰਨ ਦਾ ਆਇਤਨ ਸ਼ੁਰੂ ਵਿੱਚ ਲਏ ਗਏ ਪਾਣੀ ਅਤੇ ਅਲਕੋਹਲ ਦੇ ਆਇਤਨ ਦੇ ਯੋਗ ਤੋਂ ਕੁੱਝ ਘੱਟ ਦਿਖਾਈ ਦੇਵੇਗਾ ਕਿਉਂਕਿ ਐਲਕੋਹਲ ਦੇ ਕਣ ਪਾਣੀ ਦੇ ਅੰਤਰਾਅਣੁਕ ਖ਼ਾਲੀ ਥਾਂ ਵਿੱਚ ਸਮਾ ਗਏ ਹਨ ।
ਪ੍ਰਸ਼ਨ 7.
ਠੰਡਕ ਪੈਦਾ ਕਰਨ ਲਈ 0°C ਵਾਲੇ ਪਾਣੀ ਦੀ ਜਗਾ 0°C ਵਾਲੀ ਬਰਫ਼ ਵਧੇਰੇ ਅਸਰ-ਕਾਰਕ ਹੈ : ਕਿਵੇਂ ?
ਉੱਤਰ-
0°C ਤਾਪਮਾਨ ਵਾਲੀ ਬਰਫ਼ 0°C ਵਾਲੇ ਪਾਣੀ ਦੀ ਤੁਲਨਾ ਵਿੱਚ ਵਧੇਰੇ ਠੰਡਾ ਕਰਦੀ ਹੈ ਕਿਉਂਕਿ ਇਹ 0°C ਵਾਲੇ ਪਾਣੀ ਵਿੱਚ ਬਦਲਣ ਲਈ ਆਪਣੀ ਪਿਘਲਣ ਦੀ ਗੁਪਤ ਤਾਪ ਉਰਜਾ ਦੇ ਬਰਾਬਰ ਤਾਪ ਉਰਜਾ ਲੈਂਦੀ ਹੈ ਅਤੇ ਫਿਰ ਤਾਪ ਦੇ ਵਾਧੇ ਲਈ ਤਾਪ ਉਰਜਾ ਪ੍ਰਾਪਤ ਕਰਦੀ ਹੈ ਜਦੋਂ ਕਿ 0°C ਵਾਲਾ ਪਾਣੀ ਸਿਰਫ਼ ਤਾਪ ਵਿੱਚ ਵਾਧੇ ਲਈ ਤਾਪ ਉਰਜਾ ਪ੍ਰਾਪਤ ਕਰਦਾ ਹੈ ।
ਪ੍ਰਸ਼ਨ 8.
ਬਰਫ਼ ਪਿਘਲਣ ਦੀ ਗੁਪਤ ਤਾਪ ਉਰਜਾ ਕੀ ਹੈ ? ਇਸਦਾ ਕੀ ਅਰਥ ਹੈ ?
ਉੱਤਰ-
ਬਰਫ਼ ਪਿਘਲਣ ਦੀ ਗੁਪਤ ਤਾਪ ਉਰਜਾ 3.34 × 105 J/kg (ਜਾਂ 80Cal/g) ਹੈ । ਇਸਦਾ ਅਰਥ ਹੈ ਕਿ °C ਤੇ 1 kg ਬਰਫ਼ 3.34 × 105 ਜੂਲ ਤਾਪ ਨੂੰ ਸੋਖ ਕੇ 0°C ਤੇ 1 kg ਪਾਣੀ ਵਿੱਚ ਬਦਲਦੀ ਹੈ । ਜਾਂ 1 kg ਪਾਣੀ °C ਤੇ 3.34 × 105 ਜੁਲ ਤਾਪ ਉਰਜਾ ਵਿਸਰਜਿਤ ਕਰਕੇ 0°C ਤੇ ਬਰਫ਼ ਵਿੱਚ ਬਦਲ ਜਾਂਦਾ ਹੈ ।
ਪ੍ਰਸ਼ਨ 9.
ਭਾਫ਼ ਦੇ ਵਾਸ਼ਪਣ ਦੀ ਗੁਪਤ ਤਾਪ ਊਰਜਾ ਕੀ ਹੈ ? ਇਸਦਾ ਕੀ ਅਰਥ ਹੈ ?
ਉੱਤਰ-
ਭਾਫ਼ ਦੇ ਵਾਸ਼ਪਣ ਦੀ ਗੁਪਤ ਤਾਪ ਉਰਜਾ 22.5 × 105 J/kg (ਜਾਂ 540 Cal/g ਹੈ । ਇਸਦਾ ਅਰਥ ਹੈ ਕਿ 100°C ਤੇ 1 kg ਪਾਣੀ 2.25 × 105 ਜੁਲ ਤਾਪ ਸੋਖਿਤ ਕਰਕੇ 100°C ਤਾਪ ਵਾਲੀ ਭਾਫ਼ ਵਿੱਚ ਬਦਲ ਜਾਂਦਾ ਹੈ । ਜਾਂ 100°C ਤੇ 1 kg ਭਾਫ਼ 22.5 × 105 ਜੂਲ ਤਾਪ ਊਰਜਾ ਵਿਸਰਜਿਤ (ਬਾਹਰ ਕੱਢ ਕੇ) 100°C ਵਾਲੇ ਪਾਣੀ ਵਿੱਚ ਬਦਲ ਜਾਂਦੀ ਹੈ ।
ਪ੍ਰਸ਼ਨ 10.
ਉਬਲਦੇ ਪਾਣੀ ਅਤੇ ਉਸੇ ਤਾਪ ਦੀ ਭਾਫ਼ ਵਿੱਚ ਕਿਸਦਾ ਸੇਕ ਜ਼ਿਆਦਾ ਹੈ ? ਕਾਰਨ ਦੱਸੋ ।
ਉੱਤਰ-
ਭਾਫ਼ ਸਦਾ ਹੀ ਉਬਲਦੇ ਪਾਣੀ ਤੋਂ ਵਧੇਰੇ ਗੰਭੀਰ ਜਲਨ ਪੈਦਾ ਕਰਦੀ ਹੈ । ਜਦੋਂ ਪਾਣੀ 100°C ਤਾਪਮਾਨ ‘ਤੇ ਉਬਲਦਾ ਹੈ ਤਾਂ ਭਾਫ਼ ਵਿੱਚ ਬਦਲ ਜਾਂਦਾ ਹੈ । ਉਸ ਨੂੰ 536 ਕੈਲੋਰੀ/ਮ ਜਾਂ 2260 ਜੁਲ/ਗਾਮ ਤਾਪ ਊਰਜਾ ਦੀ ਲੋੜ ਹੁੰਦੀ ਹੈ ਜਿਸ ਨੂੰ ਗੁਪਤ ਤਾਪ ਊਰਜਾ ਕਹਿੰਦੇ ਹਨ । ਇਸ ਲਈ ਉਬਲਦੇ ਪਾਣੀ ਤੋਂ ਭਾਫ਼ ਵਿੱਚ ਵਧੇਰੇ ਤਾਪ ਊਰਜਾ ਹੁੰਦੀ ਹੈ ਕਿਉਂਕਿ ਇਸ ਵਿੱਚ ਗੁਪਤ ਤਾਪ ਉਰਜਾ ਵੀ ਸ਼ਾਮਿਲ ਹੈ ਇਸੇ ਕਰਕੇ ਇਸ ਦੀ ਜਲਣ ਵਧੇਰੇ ਗੰਭੀਰ ਤੇ ਕਸ਼ਟਦਾਇਕ ਹੁੰਦੀ ਹੈ ।
ਪ੍ਰਸ਼ਨ 11.
ਜਦੋਂ ਮੋਟੇ ਕੱਚ ਤੋਂ ਬਣੇ ਗਿਲਾਸ ਵਿੱਚ ਉਬਲਦਾ ਹੋਇਆ ਪਾਣੀ (ਜਾਂ ਬਰਫ਼) ਪਾ ਦਿੱਤੀ ਜਾਵੇ ਤਾਂ ਇਹ ਤਿੜਕ ਜਾਂਦਾ ਹੈ ਕਿਉਂ ?
ਉੱਤਰ-
ਜਦੋਂ ਮੋਟੇ ਕੱਚ ਦੇ ਗਿਲਾਸ ਵਿੱਚ ਉਬਲਦਾ ਹੋਇਆ ਪਾਣੀ ਪਾ ਦਿੱਤਾ ਜਾਂਦਾ ਹੈ ਤਾਂ ਤਾਪ ਦੇ ਵਾਧੇ ਕਾਰਨ ਗਲਾਸ ਦਾ ਆਂਤਰਿਕ ਭਾਗ ਫੈਲ ਜਾਂਦਾ ਹੈ । ਕਿਉਂਕਿ ਕੱਚ ਤਾਪ ਦਾ ਘੱਟ ਚਾਲਕ ਹੈ, ਇਸ ਲਈ ਬਾਹਰ ਬਹੁਤ ਘੱਟ ਤਾਪ ਆਉਂਦਾ ਹੈ । ਬਾਹਰੀ ਸਤਹਿ ‘ਤੇ ਕੱਚ ਬਹੁਤ ਘੱਟ ਫੈਲਦਾ ਹੈ । ਇਸੇ ਕਾਰਨ ਗਿਲਾਸ ਤਿੜਕ ਜਾਂਦਾ ਹੈ ।
ਪ੍ਰਸ਼ਨ 12.
ਰੇਲ ਦੀਆਂ ਦੋ ਪੱਟਰੀਆਂ ਵਿੱਚ ਤਾਪ ਪਸਾਰ ਲਈ ਖ਼ਾਲੀ ਥਾਂ ਰੱਖਿਆ ਜਾਂਦਾ ਹੈ । ਕਿਉਂ ? ਸੰਖੇਪ ਵਿਆਖਿਆ ਕਰੋ ।
ਉੱਤਰ-
ਗਰਮੀਆਂ ਵਿੱਚ ਰੇਲ ਪੱਟਰੀਆਂ ਗਰਮ ਹੋ ਕੇ ਫੈਲਦੀਆਂ ਹਨ । ਜੇ ਪਸਾਰ ਲਈ ਖ਼ਾਲੀ ਥਾਂ ਨਹੀਂ ਰੱਖੀ ਜਾਵੇਗੀ ਤਾਂ ਇਹ ਟੇਢੀਆਂ ਹੋ ਸਕਦੀਆਂ ਹਨ ਅਤੇ ਰੇਲ ਪੱਟੜੀ ਤੋਂ ਉਤਰ ਸਕਦੀ ਹੈ । ਇਸ ਲਈ ਦੋ ਪੱਟਰੀਆਂ ਵਿੱਚ ਖ਼ਾਲੀ ਥਾਂ ਛੱਡੀ ਜਾਂਦੀ ਹੈ, ਤਾਂਕਿ ਇਹਨਾਂ ਨੂੰ ਪਸਾਰ ਲਈ ਜਗ੍ਹਾ ਮਿਲ ਸਕੇ ।
ਪ੍ਰਸ਼ਨ 13.
ਜਦੋਂ ਤਲਾਬ ਜੰਮ ਜਾਂਦੇ ਹਨ ਤਾਂ ਵੀ ਮੱਛੀਆਂ ਕਿਵੇਂ ਜੀਵਤ ਰਹਿੰਦੀਆਂ ਹਨ ?
ਉੱਤਰ-
ਪਾਣੀ ਦੇ ਅਸੰਗਤ ਪਸਾਰ ਦੇ ਕਾਰਨ ਬਹੁਤ ਕੜਾਕੇ ਦੀ ਠੰਡ ਵਿੱਚ ਵੀ ਝੀਲਾਂ ਅਤੇ ਤਲਾਬਾਂ ਦੇ ਪਾਣੀ ਦੀ ਉੱਪਰੀ ਸਤਹਿ ਹੀ ਜੰਮਦੀ ਹੈ । ਉੱਪਰ ਜੰਮੀ ਬਰਫ਼ ਦੇ ਹੇਠਾਂ ਪਾਣੀ ਜੰਮਦਾ ਨਹੀਂ ਹੈ । ਨਤੀਜੇ ਵਜੋਂ ਮੱਛੀਆਂ ਅਤੇ ਹੋਰ ਜਲ ਜੀਵ ਜੀਵਤ ਰਹਿੰਦੇ ਹਨ । ਜੇ ਪਾਣੀ ਦਾ ਪਸਾਰ ਇੱਕੋ ਜਿਹਾ ਹੁੰਦਾ ਤਾਂ ਝੀਲਾਂ ਅਤੇ ਤਲਾਬਾਂ ਦਾ ਸਾਰਾ ਪਾਣੀ ਜੰਮ ਜਾਣਾ ਸੀ ਤੇ ਜਲ-ਜੀਵਾਂ ਅਤੇ ਜਲ ਬਨਸਪਤੀ ਦਾ ਬਚਣਾ ਅਸੰਭਵ ਹੋ ਜਾਣਾ ਸੀ ।
ਪ੍ਰਸ਼ਨ 14.
ਜੌਹਰ ਉੱਡਣਾ ਵਿਧੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜੌਹਰ ਉੱਡਣਾ ਵਿਧੀ ਵਿੱਚ ਠੋਸ ਨੂੰ ਗਰਮ ਕਰ ਕੇ ਸਿੱਧਿਆਂ ਵਾਸ਼ਪਾਂ ਵਿੱਚ ਜਾਂ ਵਾਸ਼ਪਾਂ ਨੂੰ ਸਿੱਧਿਆਂ ਠੋਸ ਵਿੱਚ ਬਦਲਿਆ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਵ ਨਹੀ ਬਣਦਾ ।
ਇਸ ਵਿਧੀ ਨਾਲ ਅਮੋਨੀਅਮ ਕਲੋਰਾਈਡ, ਨੈਪਥਾਲੀਨ, ਆਇਓਡੀਨ, ਕਪੂਰ ਆਦਿ ਨੂੰ ਸੌਖਿਆਂ ਹੀ ਪ੍ਰਾਪਤ ਕਰ ਲਿਆ ਜਾਂਦਾ ਹੈ ।
ਚੀਨੀ ਦੀ ਪਿਆਲੀ ਵਿੱਚ ਥੋੜਾ ਕਪੂਰ ਜਾਂ ਅਮੋਨੀਅਮ ਕਲੋਰਾਈਡ ਲਓ । ਇਸ ਉੱਪਰ ਫਿਲਟਰ ਪੇਪਰ ਰੱਖ ਕੇ ਉਸ ਤੇ ਉਲਟੀ ਕੀਪ ਰੱਖ ਦਿਓ । ਕੀਪ ਦੇ ਸਿਰੇ ਵਿੱਚ ਰੂੰ ਦਾ ਇੱਕ ਟੁੱਕੜਾ ਫਸਾ ਦਿਓ | ਗਰਮ ਕਰਨ ਤੇ ਵਾਸ਼ਪ ਬਣਿਆ ਕਪੂਰ ਜਾਂ ਅਮੋਨੀਅਮ ਕਲੋਰਾਈਡ ਪ੍ਰਾਪਤ ਹੋ ਜਾਵੇਗਾ ।
ਪ੍ਰਸ਼ਨ 15.
ਬਰਫ਼ੀਲੇ ਪਾਣੀ ਦੇ ਭਰੇ ਗਿਲਾਸ ਦੀ ਬਾਹਰੀ ਸਤਹਿ ‘ਤੇ ਪਾਣੀ ਦੀਆਂ ਬੂੰਦਾਂ ਕਿਉਂ ਦਿਖਾਈ ਦਿੰਦੀਆਂ ਹਨ ?
ਉੱਤਰ-
ਕਿਸੇ ਬਰਤਨ ਵਿੱਚ ਅਸੀਂ ਬਰਫ਼ੀਲਾ ਪਾਣੀ ਰੱਖਦੇ ਹਾਂ । ਜਲਦੀ ਹੀ ਬਰਤਨ ਦੀ ਬਾਹਰੀ ਸਤਹਿ ਤੇ ਸਾਨੂੰ ਪਾਣੀ ਦੀਆਂ ਬੂੰਦਾਂ ਨਜ਼ਰ ਆਉਣ ਲੱਗਦੀਆਂ ਹਨ । ਹਵਾ ਵਿੱਚ ਮੌਜੂਦ ਜਲ ਵਾਸ਼ਪਾਂ ਦੀ ਊਰਜਾ ਠੰਡੇ ਪਾਣੀ ਦੇ ਸੰਪਰਕ ਵਿੱਚ ਆ ਕੇ ਘੱਟ ਹੋ ਜਾਂਦੀ ਹੈ ਅਤੇ ਇਹ ਦਵ ਅਵਸਥਾ ਵਿੱਚ ਬਦਲ ਜਾਂਦੇ ਹਨ, ਜੋ ਸਾਨੂੰ । ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਪਦਾਰਥ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਸ਼ਵ ਦੀ ਹਰ ਵਸਤੂ ਜਿਸ ਤੋਂ ਸਮੱਗਰੀ ਬਣਦੀ ਹੈ, ਜੋ ਸਥਾਨ ਘੇਰਦੀ ਹੈ ਅਤੇ ਜਿਸਦਾ ਪੁੰਜ ਹੁੰਦਾ ਹੈ, ਉਸ ਨੂੰ ਪਦਾਰਥ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਪਦਾਰਥ ਦੇ ਪੰਜ ਉਦਾਹਰਨ ਲਿਖੋ ।
ਉੱਤਰ-
ਹਵਾ, ਭੋਜਨ, ਪੱਥਰ, ਜਲ, ਪੌਦੇ ।
ਪ੍ਰਸ਼ਨ 3.
ਵਿਸਰਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਦੋ ਵੱਖ-ਵੱਖ ਪਦਾਰਥਾਂ ਦੇ ਕਣਾਂ ਦੇ ਆਪਣੇ ਆਪ-ਆਪਸ ਵਿੱਚ ਮਿਲਣ ਨੂੰ ਵਿਸਰਣ ਕਹਿੰਦੇ ਹਨ ।
ਪ੍ਰਸ਼ਨ 4.
ਭੌਤਿਕ ਅਵਸਥਾ ਦੇ ਆਧਾਰ ‘ਤੇ ਪਦਾਰਥ ਦੀਆਂ ਅਵਸਥਾਵਾਂ ਕਿਹੜੀਆਂ ਹਨ ?
ਉੱਤਰ-
ਠੋਸ, ਦ੍ਰਵ, ਗੈਸ ।
ਪ੍ਰਸ਼ਨ 5.
ਸਪੰਜ ਦਾ ਨਪੀੜਨਾ ਸੰਭਵ ਕਿਉਂ ਹੈ ?
ਉੱਤਰ-
ਸਪੰਜ ਦਾ ਨਪੀੜਨਾ ਇਸ ਵਿੱਚ ਮੌਜੂਦ ਛੇਕਾਂ ਵਿਚਲੀ ਹਵਾ ਦੇ ਬਾਹਰ ਨਿਕਲਣ ਕਾਰਨ ਸੰਭਵ ਹੁੰਦਾ ਹੈ ।
ਪ੍ਰਸ਼ਨ 6.
ਦ੍ਰਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਸਚਿਤ ਆਇਤਨ ਵਾਲੇ ਪਦਾਰਥ ਹਨ ਜਿਨ੍ਹਾਂ ਵਿੱਚ ਵਗਣ ਦਾ ਗੁਣ ਹੁੰਦਾ ਹੈ ਅਤੇ ਇਹ ਆਕਾਰ ਬਦਲਦੇ ਹਨ ।
ਪ੍ਰਸ਼ਨ 7.
ਜਲ ਦੇ ਕਿਸ ਗੁਣ ਕਾਰਨ ਜਲੀ ਜੰਤੂ ਜੀਵਤ ਰਹਿ ਸਕਦੇ ਹਨ ?
ਉੱਤਰ-
ਵਾਤਾਵਰਨ ਵਿੱਚ ਮੌਜੂਦ ਆਕਸੀਜਨ ਗੈਸ ਵਿਸਰਿਤ ਹੋ ਕੇ ਪਾਣੀ ਵਿੱਚ ਮਿਲ ਜਾਂਦੀ ਹੈ ਜੋ ਜਲੀ ਜੰਤੂਆਂ ਦੇ ਜੀਵਨ ਲਈ ਜ਼ਰੂਰੀ ਹੁੰਦੀ ਹੈ ।
ਪ੍ਰਸ਼ਨ 8.
ਵਾਹਨਾਂ ਵਿੱਚ ਕਿਹੜੀ ਨਪੀੜੀ ਗੈਸ ਵਰਤੀ ਜਾਂਦੀ ਹੈ ?
ਉੱਤਰ-
ਪੀੜੀ ਕੁਦਰਤੀ ਗੈਸ (CNG) ।
ਪ੍ਰਸ਼ਨ 9.
ਘਰਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਹੜੀ ਗੈਸ ਵਰਤੀ ਜਾ ਸਕਦੀ ਹੈ ?
ਉੱਤਰ-
ਤਰਲੀਕ੍ਰਿਤ ਪੈਟਰੋਲੀਅਮ ਗੈਸ (LPG) ।
ਪ੍ਰਸ਼ਨ 10.
ਸੈਂਟ ਅਤੇ ਅਗਰਬੱਤੀ ਦੀ ਮਹਿਕ ਤੇਜ਼ੀ ਨਾਲ ਕਿਉਂ ਫੈਲ ਜਾਂਦੀ ਹੈ ?
ਉੱਤਰ-
ਕਣਾਂ ਦੀ ਤੇਜ਼ ਗਤੀ ਨਾਲ ਵਧੇਰੇ ਖ਼ਾਲੀ ਥਾਂਵਾਂ ਦੇ ਕਾਰਨ ਗੈਸਾਂ ਦਾ ਵਿਸਰਣ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ ।
ਪ੍ਰਸ਼ਨ 11.
ਪਾਣੀ ਵ ਦੀ ਕਿਹੜੀਆਂ-ਕਿਹੜੀਆਂ ਅਵਸਥਾਵਾਂ ਵਿੱਚ ਹੁੰਦਾ ਹੈ ?
ਉੱਤਰ-
ਪਾਣੀ ਠੋਸ (ਬਰਫ਼), ਤਰਲ, ਗੈਸ (ਵਾਸ਼ਪ ਅਵਸਥਾ ਵਿੱਚ ਮਿਲਦਾ ਹੈ ।
ਪ੍ਰਸ਼ਨ 12.
ਠੋਸ, ਤਰਲ ਅਤੇ ਗੈਸ ਦੇ ਚਾਰ-ਚਾਰ ਉਦਾਹਰਨ ਦਿਓ ।
ਉੱਤਰ-
ਠੋਸ-ਲੱਕੜੀ, ਪੱਥਰ, ਚੀਨੀ, ਨਮਕ । ਤਰਲ-ਪਾਣੀ, ਦੁੱਧ, ਤੇਲ, ਐਲਕੋਹਲ । ਗੈਸ-ਵਾਯੂ, ਆਕਸੀਜਨ, ਹਾਈਡ੍ਰੋਜਨ, ਕਾਰਬਨ-ਡਾਈਆਕਸਾਈਡ ।
ਪ੍ਰਸ਼ਨ 13.
CNG ਦਾ ਪੂਰਾ ਨਾਂ ਲਿਖੋ ।
ਉੱਤਰ-
Compressed Natural Gas (ਨਪੀੜਤ ਕੁਦਰਤੀ ਗੈਸ) ।
ਪ੍ਰਸ਼ਨ 14.
ਤਾਪਮਾਨ ਦੀ S.I. ਇਕਾਈ ਕੀ ਹੈ ?
ਉੱਤਰ-
ਕੈਲਵਿਨ ।
ਪ੍ਰਸ਼ਨ 15.
0°c ਕਿੰਨੇ ਕੈਲਵਿਨ ਦੇ ਬਰਾਬਰ ਹੁੰਦਾ ਹੈ ?
ਉੱਤਰ-
0°C = 273K
ਪ੍ਰਸ਼ਨ 16.
ਪਾਣੀ ਦਾ ਉਬਾਲ ਦਰਜਾ ਕੀ ਹੈ ?
ਉੱਤਰ-
ਪਾਣੀ ਦਾ ਉਬਾਲ ਜਾ 373K (100°C) ਹੈ ।
ਪ੍ਰਸ਼ਨ 17.
ਖ਼ੁਸ਼ਕ ਬਰਫ਼ ਕੀ ਹੈ ?
ਉੱਤਰ-
ਠੋਸ ਕਾਰਬਨ-ਡਾਈਆਕਸਾਈਡ ਨੂੰ ਖ਼ੁਸ਼ਕ ਬਰਫ਼ (Dry Ice) ਕਹਿੰਦੇ ਹਨ ।
ਪ੍ਰਸ਼ਨ 18.
ਦਬਾਅ ਦੇ ਮਾਪਣ ਦੀ ਇਕਾਈ ਕੀ ਹੈ ?
ਉੱਤਰ-
ਐਟਮੋਸਫੀਅਰ (atm) ।
ਪ੍ਰਸ਼ਨ 19.
ਦਬਾਅ ਦੀ S.I. ਇਕਾਈ ਕੀ ਹੈ ?
ਉੱਤਰ-
ਪਾਸਕਲ (Pa) ।