Punjab State Board PSEB 9th Class Science Important Questions Chapter 12 ਧੁਨੀ Important Questions and Answers.
PSEB 9th Class Science Important Questions Chapter 12 ਧੁਨੀ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਤਰੰਗ ਗਤੀ ਤੋਂ ਤੁਸੀਂ ਕੀ ਸਮਝਦੇ ਹੋ ? ਇਹ ਕਿਵੇਂ ਬਣਦੀ ਹੈ ? ਵਿਸਥਾਰ ਨਾਲ ਸਮਝਾਓ ।
ਉੱਤਰ-
ਤਰੰਗ ਗਤੀ (Wave Motion)- ਇੱਕ ਤਰੰਗ ਦੀ ਬਣਤਰ ਹੇਠ ਲਿਖੀ ਉਦਾਹਰਨ ਤੋਂ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਹੈ-
ਤਰੰਗ ਗਤੀ ਦਾ ਬਣਨਾ – ਹੇਠ ਲਿਖੇ ਉਦਾਹਰਨ ਤੋਂ ਇਸਦਾ ਬਣਨਾ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ-ਖੜੇ ਪਾਣੀ ਦੇ ਇੱਕ ਤਲਾਬ ਵਿੱਚ ਇੱਕ ਪੱਥਰ ਸੁੱਟੋ । ਪਾਣੀ ਦੀ ਸੜਾ ਦੇ ਜਿਸ ਬਿੰਦੁ ਉੱਪਰ ਪੱਥਰ ਡਿਗਿਆ ਹੈ ਉੱਥੇ ਚੱਕਰੀ ਤਰੰਗਾਂ ਬਣ ਜਾਂਦੀਆਂ ਹਨ । ਇਨ੍ਹਾਂ ਚੱਕਰੀ ਤਰੰਗਾਂ ਨੂੰ ਲਘੂ ਤਰੰਗਾਂ (ਗਿੱਪਲ) ਕਿਹਾ ਜਾਂਦਾ ਹੈ । ਵਧਦੇ ਅਰਧ-ਵਿਆਸ ਵਾਲੀਆਂ ਇਹ ਲਘੂ ਤਰੰਗਾਂ ਬਾਹਰ ਵੱਲ ਨੂੰ ਤੁਰ ਪੈਂਦੀਆਂ ਹਨ ਅਤੇ ਲਗਭਗ ਤਲਾਬ ਦੇ ਪਾਣੀ ਦੀ ਸਾਰੀ ਸੜਾ ’ਤੇ ਫੈਲ ਜਾਂਦੀਆਂ ਹਨ । ਇਹ ਤਰੰਗਾਂ ਤਲਾਬ ਦੇ ਕੰਢਿਆਂ ‘ਤੇ ਜਾ ਕੇ ਖ਼ਤਮ ਹੋ ਜਾਂਦੀਆਂ ਹਨ ।
ਇੰਝ ਜਾਪਦਾ ਹੈ ਕਿ ਤਲਾਬ ਦਾ ਉਹ ਪਾਣੀ ਜਿਸ ਥਾਂ ‘ਤੇ ਪੱਥਰ ਸੁੱਟਿਆ ਸੀ, ਬਾਹਰ ਵੱਲ ਨੂੰ ਤੁਰਨ ਲਗ ਪਿਆ ਹੈ, ਪਰ ਅਜਿਹਾ ਨਹੀਂ ਹੁੰਦਾ ਹੈ । ਪਾਣੀ ਆਪਣੀ ਥਾਂ ‘ਤੇ ਹੀ ਸਥਿਰ ਰਹਿੰਦਾ ਹੈ ।
ਵਿਆਖਿਆ – ਜਿਸ ਬਿੰਦੂ ‘ਤੇ ਪੱਥਰ ਸੁੱਟਿਆ ਗਿਆ ਸੀ, ਪਾਣੀ ਦੇ ਕੁੱਝ ਅਣੁ ਆਪਣੀ ਸੰਤੁਲਨ ਸਥਿਤੀ ਤੋਂ ਹੇਠਾਂ ਵੱਲ ਦੱਬ ਜਾਂਦੇ ਹਨ ਅਤੇ ਸਥਿਤਿਜ ਉਰਜਾ ਪ੍ਰਾਪਤ ਕਰ ਲੈਂਦੇ ਹਨ । ਕਿਉਂਕਿ ਪਾਣੀ ਇੱਕ ਲਚਕੀਲਾ ਪਦਾਰਥ ਹੈ, ਇਸ ਲਈ ਪਾਣੀ ਦੇ ਅਣੂ ਬਰਾਬਰ ਮਾਤਰਾ ਦੀ ਗਤਿਜ ਊਰਜਾ ਨਾਲ ਆਪਣੀ ਮੁਲ ਸੰਤੁਲਨ ਵਾਲੀ ਸਥਿਤੀ ਵੱਲ ਨੂੰ ਮੁੜ ਪੈਂਦੇ ਹਨ । ਇਸ ਤਰ੍ਹਾਂ ਉਹ ਸੰਤੁਲਨ ਸਥਿਤੀ ਤੋਂ ਅਗਾਂਹ ਲੰਘ ਜਾਂਦੇ ਹਨ । ਇਹ ਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ । ਇਹ ਅਣੂ ਇੱਕ ਕੰਪਨ ਪੂਰਾ ਕਰਨ ਉਪਰੰਤ ਆਪਣੀ ਉਰਜਾ ਨਾਲ ਲਗਵੇਂ ਅਣੂਆਂ ਨੂੰ ਦੇ ਦਿੰਦੇ ਹਨ । ਇਹ ਕਿਰਿਆ ਉਦੋਂ ਤਕ ਚਲਦੀ ਰਹਿੰਦੀ ਹੈ ਜਦੋਂ ਤਕ ਤਲਾਬ ਦਾ ਕੰਢਾ ਨਹੀਂ ਆ ਜਾਂਦਾ । ਇਸ ਊਰਜਾ ਨੂੰ ਹਲਚਲ ਕਿਹਾ ਜਾਂਦਾ ਹੈ ।
ਇਹ ਸਿੱਧ ਕਰਦਾ ਹੈ ਕਿ ਪਾਣੀ ਦੇ ਅਣੂਆਂ ਵਿੱਚ ਕੋਈ ਵੀ ਅਗਾਂਹਮੁਖੀ ਗਤੀ ਨਹੀਂ ਹੁੰਦੀ । ਉਹ ਸਿਰਫ਼ ਆਪਣੀ ਸੰਤੁਲਨ ਅਵਸਥਾ ਦੁਆਲੇ ਉੱਪਰ ਥੱਲੇ ਗਤੀਸ਼ੀਲ ਹੁੰਦੇ ਹਨ । ਤੁਸੀਂ ਇਨ੍ਹਾਂ ਲਘੂ ਤਰੰਗਾਂ (ਰਿਪਲਾਂ ਵਿੱਚੋਂ ਕਿਸੇ ਇੱਕ ਤੇ ਕਾਰਕ ਰੱਖੋ । ਤੁਸੀਂ ਵੇਖੋਗੇ ਕਿ ਕਾਰਕ ਅਗਾਂਹ ਨੂੰ ਨਹੀਂ ਤੁਰਦਾ ਸਗੋਂ ਉੱਥੇ ਹੀ ਉੱਪਰ ਹੇਠਾਂ ਹੁੰਦਾ ਰਹਿੰਦਾ ਹੈ ।
ਤਰੰਗ ਗਤੀ ਦੀ ਪਰਿਭਾਸ਼ਾ – “ਇਹ ਇੱਕ ਕਿਸਮ ਦੀ ਹਲਚਲ ਹੈ ਜਿਹੜੀ ਇੱਕ ਪਦਾਰਥਕ ਮਾਧਿਅਮ ਵਿੱਚੋਂ ਦੀ ਪਦਾਰਥਕ ਕਣਾਂ ਤੇ ਦੁਹਰਾਈ ਜਾ ਰਹੀ ਕੰਪਨ ਗਤੀ ਕਾਰਨ, ਅਗਾਂਹ ਤੁਰਦੀ ਰਹਿੰਦੀ ਹੈ । ਗਤੀ ਇੱਕ ਕਣ ਰਾਹੀਂ ਦੂਜੇ ਕਣ ਨੂੰ ਸਥਾਨ ਅੰਤਰਿਤ ਕੀਤੀ ਜਾਂਦੀ ਹੈ ।”
ਪ੍ਰਸ਼ਨ 2.
(ਉ) ਦੋ ਤਰ੍ਹਾਂ ਦੀਆਂ ਤਰੰਗਾਂ ਦੇ ਨਾਂ ਲਿਖੋ ।
(ਅ) ਟਰਾਂਸਵਰ ਤਰੰਗਾਂ ਦੀ ਰਚਨਾ ਸਮਝਾਉਣ ਲਈ ਇੱਕ ਪ੍ਰਯੋਗ ਸੁਝਾਓ ।
(ੲ) ਟਰਾਂਸਵਰਸ ਤਰੰਗਾਂ ਦੀ ਪਰਿਭਾਸ਼ਾ ਦਿਓ ।
(ਸ) ਟਰਾਂਸਵਰਸ ਤਰੰਗਾਂ ਦੀ ਉਤਪੱਤੀ ਲਈ ਲੋੜੀਂਦੀਆਂ ਪਰਿਸਥਿਤੀਆਂ ਦੱਸੋ ।
(ਹ) ਟਰਾਂਸਵਰਸ ਤਰੰਗਾਂ ਦੀਆਂ ਉਦਾਹਰਨਾਂ ਦਿਓ ।
(ਕ) ਉੱਚਾਣ (ਸਿਖਰ) ਅਤੇ ਨਿਵਾਣ (ਗਰਤ) ਦੀ ਪਰਿਭਾਸ਼ਾ ਦਿਓ ।
ਉੱਤਰ-
(ਉ) ਤਰੰਗਾਂ ਦੀਆਂ ਕਿਸਮਾਂ- ਕਣਾਂ ਦੇ ਡੋਲਨ ਦੀ ਦਿਸ਼ਾ ਅਨੁਸਾਰ ਤਰੰਗਾਂ ਦਾ ਵਰਗੀਕਰਣ ਕੀਤਾ ਜਾਂਦਾ ਹੈ । ਇਹ ਡੋਲਨ ਤਰੰਗ ਗਤੀ ਦੇ ਸਮਾਨ-ਅੰਤਰ ਜਾਂ ਲੰਬਾਤਮਕ ਦਿਸ਼ਾ ਵਿੱਚ ਹੁੰਦਾ ਹੈ । ਇਸ ਤਰ੍ਹਾਂ ਤਰੰਗਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-
(i) ਟਰਾਂਸਵਰਸ ਤਰੰਗਾਂ
(ii) ਲਾਂਗੀਚਿਊਡੀਨਲ ਤਰੰਗਾਂ ।
(ਅ) ਟਰਾਂਸਵਰਸ (ਆਡੇ-ਦਾਅ) ਤਰੰਗਾਂ ਦੀ ਰਚਨਾ – ਟਰਾਂਸਵਰਸ ਤਰੰਗਾਂ ਦੀ ਰਚਨਾ ਨੂੰ ਸਮਝਣ ਲਈ ਕੰਧ ਵਿੱਚ ਲੱਗੇ ਇੱਕ ਹਿੱਕ ਨਾਲ ਧਾਗੇ ਦਾ ਇੱਕ ਸਿਰਾ ਬੰਨੋ ਅਤੇ ਦੂਜਾ ਸਿਰਾ ਆਪਣੇ ਹੱਥ ਵਿੱਚ ਫੜ ਲਓ । ਚਿੱਤਰ ਅਨੁਸਾਰ ਧਾਗੇ ਉੱਪਰ ਬਰਾਬਰ ਦੂਰੀ ਤੇ 10-10 ਸੈਂ.ਮੀ. ਲੰਬੇ ਰੰਗਦਾਰ ਧਾਗੇ ਦੇ ਟੁਕੜੇ ਬੰਨੋ ।
ਹੁਣ ਹੱਥ ਵਿੱਚ ਫੜੇ ਸਿਰੇ ਤੋਂ ਧਾਗੇ ਨੂੰ ਝਟਕਾ ਦਿਉ । ਇੱਕ ‘ਪਲਸ’ (ਸਪੰਦਨ) ਦੇ ਰੂਪ ਵਿੱਚ ਧਾਗੇ ਦੀ ਲੰਬਾਈ ਦੇ ਨਾਲਨਾਲ ‘ਹਲਚਲ’ ਤੁਰ ਪਵੇਗੀ ਅਰਥਾਤ ਧਾਗੇ ਦੇ ਕਣ ਤਰੰਗ ਗਤੀ ਅਰਥਾਤ ਹਲਚਲ ਗਤੀ ਦੀ ਦਿਸ਼ਾ ਦੇ ਲੰਬਾਤਮਕ ਦਿਸ਼ਾ ਵਿੱਚ ਕੰਪਨ ਕਰਦੇ ਹਨ । ਜੇਕਰ ਤੁਸੀਂ ਥੋੜੀ-ਥੋੜੀ ਦੇਰ ਤੋਂ ਬਾਅਦ ਝਟਕੇ ਦੇਣਾ ਜਾਰੀ ਰੱਖਦੇ ਹੋ ਤਾਂ ਤੁਸੀਂ ਵੇਖੋਗੇ ਕਿ ਰੰਗਦਾਰ ਧਾਗੇ ਉਨ੍ਹਾਂ ਬਿੰਦੂਆਂ ਦੁਆਲੇ ਜਿੱਥੇ ਉਹ ਮੁੱਖ ਧਾਗੇ ਨਾਲ ਬੰਨ੍ਹੇ ਹਨ ਉੱਪਰ ਹੇਠਾਂ ਵੱਲ ਕੰਪਨ ਕਰਦੇ ਹਨ । ਅਜਿਹੀ ਹਲਚਲ ਇੱਕ ਤਰੰਗ ਹੈ ਜਿਸ ਨੂੰ ਟਰਾਂਸਵਰਸ (ਆਡੇ-ਦਾਅ) ਤਰੰਗ ਕਿਹਾ ਜਾਂਦਾ ਹੈ ।
ਇਸ ਲਈ ਇੱਕ ਟਰਾਂਸਵਰਸ ਰੰਗ ਵਿੱਚ ਮਾਧਿਅਮ ਦੇ ਕਣ ਉੱਪਰ ਅਤੇ ਹੇਠਾਂ ਵੱਲ ਕੰਪਨ ਕਰਦੇ ਹਨ, ਜਦੋਂ ਕਿ ਹਲਚਲ ਖਿਤਿਜ ਦਿਸ਼ਾ ਵਿੱਚ ਚਲਦੀ ਹੈ ।
ਇੱਕ ਆਡੇ-ਦਾਅ ਤਰੰਗ, ਉਚਾਣਾਂ (ਕੈਸਟ) ਅਤੇ ਨਿਵਾਣਾਂ (ਫ਼) ਦੀ ਬਣੀ ਹੁੰਦੀ ਹੈ । ਕੰਪਨ ਕਰ ਰਹੇ ਕਣ ਦੀ ਸੰਤੁਲਨ। ਸਥਿਤੀ ਤੋਂ ਉੱਪਰਲੇ ਧਨਾਤਮਕ ਪਾਸੇ ਸਭ ਤੋਂ ਉੱਚਾ ਬਿੰਦੁ ਉਚਾਣ ਸੰਤੁਲਨ ਸਥਿਤੀ ਤੋਂ ਹੇਠਾਂ ਰਿਣਾਤਮਕ ਪਾਸੇ ਸਭ ਤੋਂ ਨੀਵਾਂ ਬਿੰਦੂ
ਉਰਜਾ ਦੇ ਸਥਾਨਾਂਤਰਨ ਨਿਵਾਣ ਅਖਵਾਉਂਦਾ ਹੈ ।
ਦੋ ਨਾਲ ਲਾਗਵੇਂ ਉਚਾਣਾਂ ਜਾਂ ਦੋ ਨਾਲ ਲਾਗਵੇਂ ਨਿਵਾਣਾਂ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਿਹਾ ਜਾਂਦਾ ਹੈ । ਤਰੰਗ ਲੰਬਾਈ ਨੂੰ λ (ਲੈਂਬਡਾ) ਨਾਲ ਦਰਸਾਉਂਦੇ ਹਨ ।
(ੲ) ਟਰਾਂਸਵਰਸ ਰੰਗ – ਟਰਾਂਸਵਰਸ ਤਰੰਗਾਂ ਵਿੱਚ ਮਾਧਿਅਮ ਦੇ ਕਣ ਸੰਚਾਰ ਦਿਸ਼ਾ ਦੇ ਲੰਬਾਤਮਕ ਕੰਪਨ ਕਰਦੇ ਹਨ ਪਰ ਕਣਾਂ ਦੀ ਊਰਜਾ ਹਲਚਲ ਦਿਸ਼ਾ ਵਿੱਚ ਸਥਾਨਾਂਤਰਿਤ ਹੁੰਦੀ ਹੈ ।
(ਸ) ਟਰਾਂਸਵਰਸ ਤਰੰਗਾਂ ਬਣਾਉਣ ਲਈ ਲੋੜੀਂਦੀਆਂ ਸਥਿਤੀਆਂ
- ਮਾਧਿਅਮ ਵਿੱਚ ਜੜ੍ਹਤਾ ਦਾ ਗੁਣ ਹੋਣਾ ਚਾਹੀਦਾ ਹੈ ।
- ਮਾਧਿਅਮ ਵਿੱਚ ਤਣਾਓ ਦਾ ਗੁਣ ਹੋਣਾ ਚਾਹੀਦਾ ਹੈ ਤਾਂ ਜੋ ਸਥਾਨਾਂਤਰਨ ਤੋਂ ਬਾਅਦ ਕਣ ਆਪਣੀ ਅਸਲ ਸਥਿਤੀ ਵਿੱਚ ਵਾਪਸ ਆ ਸਕਣ ।
- ਮਾਧਿਅਮ ਦੇ ਭਿੰਨ-ਭਿੰਨ ਕਣਾਂ ਵਿੱਚ ਰਗੜ ਬਲ ਬਹੁਤ ਘੱਟ ਹੋਣਾ ਚਾਹੀਦਾ ਹੈ ਤਾਂਕਿ ਕਣ ਕਾਫ਼ੀ ਦੇਰ ਤਕ ਕੰਪਨ ਕਰਦੇ ਰਹਿਣ ।
(ਹ) ਟਰਾਂਸਵਰਸ ਰੰਗਾਂ ਦੇ ਉਦਾਹਰਨ-
- ਧਾਗੇ ਵਿੱਚ ਜਾਂ ਢਿੱਲੇ ਸਪਰਿੰਗ ਵਿੱਚ – ਜੇਕਰ ਹੱਥ ਨੂੰ ਲਗਾਤਾਰ ਸਪਰਿੰਗ ਦੀ ਲੰਬਾਤਮਕ ਦਿਸ਼ਾ ਵਿੱਚ ਉੱਪਰ ਹੇਠਾਂ ਕੀਤਾ ਜਾਵੇ ਤਾਂ ਟਰਾਂਸਵਰਸ ਰੰਗ · ਪੈਦਾ ਹੁੰਦੀ ਹੈ ।
- ਪਾਣੀ ਦੀ ਸਤਹਿ ’ਤੇ ਰੰਗ – ਜੇ ਇੱਕ ਪੱਥਰ ਕਿਸੇ ਜੌਹੜ ਦੇ ਪਾਣੀ ਵਿੱਚ ਸੁੱਟਿਆ ਜਾਵੇ ਤਾਂ ਪਾਣੀ ਦੀ ਸਤਹਿ ‘ਤੇ ਤਰੰਗਾਂ ਪੈਦਾ ਹੋ ਜਾਂਦੀਆਂ ਹਨ | ਪਾਣੀ ਦੀ ਸਤਹਿ ’ਤੇ ਤੈਰ ਰਿਹਾ ਕਾਰਕ ਉੱਥੇ ਹੀ ਦੋਲਤ ਹੁੰਦਾ ਰਹੇਗਾ ਅੱਗੇ ਨਹੀਂ ਜਾਵੇਗਾ । ਇਹ ਟਰਾਂਸਵਰਸ ਰੰਗਾਂ ਹਨ ।
ਪ੍ਰਸ਼ਨ 3.
(ੳ) ਲਾਂਗੀਚਿਊਡੀਨਲ (ਲੰਮੇ-ਦਾਅ) ਤਰੰਗ ਦੀ ਬਣਤਰ ਸਮਝਾਉਣ ਲਈ ਇੱਕ ਪ੍ਰਯੋਗ ਦਾ ਸੰਯੋਜਨ ਕਰੋ ।
(ਅ) ਲਾਂਗੀਚਿਊਡੀਨਲ ਤਰੰਗ ਦੀ ਪਰਿਭਾਸ਼ਾ ਦਿਓ ।
(ੲ) ਲਾਂਗੀਚਿਊਡੀਨਲ ਤਰੰਗ ਦੇ ਸੰਦਰਭ ਵਿੱਚ ਨਪੀੜਨ ਅਤੇ ਵਿਰਲ ਨੂੰ ਪਰਿਭਾਸ਼ਿਤ ਕਰੋ ।
ਉੱਤਰ-
(ੳ) ਲਾਂਗੀਚਿਊਡੀਨਲ ਤਰੰਗ ਦੀ ਰਚਨਾ-
ਕਿਰਿਆ-ਟਿਉਨਿੰਗ ਫੋਰਕ ਦੀ ਇੱਕ ਭੁਜਾ A1 ਨੂੰ ਹੌਲੀ ਜਿਹੀ ਠੋਕਰ ਲਗਾਉ । ਇਹ ਆਪਣੀ ਸੰਤੁਲਨ ਸਥਿਤੀ ਦੁਆਲੇ ਖੱਬੇ ਅਤੇ ਸੱਜੇ ਪਾਸੇ ਵੱਲ ਕੰਪਨ ਕਰਦੀ ਹੈ ।
ਜਿਵੇਂ ਕਿ ਫੋਰਕ ਦੀ ਭੁਜਾ A1 ਸੱਜੇ ਪਾਸੇ ਅਖੀਰਲੀ ਸਥਿਤੀ E1 ‘ਤੇ ਪਹੁੰਚਦੀ ਹੈ ਤਾਂ ਆਪਣੇ ਸੰਪਰਕ . A E A E1 ਵਿੱਚ ਆਏ ਹਵਾ ਦੇ ਅਣੂਆਂ ਨੂੰ ਦਬਾਅ ਦਿੰਦੀ ਹੈ । ਨਪੀੜੇ ਹੋਏ ਇਹ ਅਣੁ ਅਗਲੇ ਅਣੂਆਂ ਨੂੰ ਦਬਾਅ ਦਿੰਦੇ ਹਨ । ਇਸ ਤਰ੍ਹਾਂ ਸੱਜੇ ਪਾਸੇ ਵੱਲ ਇਸ ਨਪੀੜਨ ਦੀ ਇੱਕ ਲੜੀ ਤੁਰ ਪੈਂਦੀ ਹੈ । ਹੁਣ ਜਦੋਂ ਉਹੀ ਭਜਾ A1 ਖੱਬੇ ਪਾਸੇ ਦੀ ਅਤਿੰਮ ਸਥਿਤੀ E2 ਵੱਲ ਜਾਂਦੀ ਹੈ। ਤਾਂ ਨਪੀੜੀ ਹੋਈ ਹਵਾ ਵਿਰਲੀ ਹੋ ਜਾਂਦੀ ਹੈ । ਇਸ ਤਰ੍ਹਾਂ ਇੱਕ ਵਿਰਲ ਪੈਦਾ ਹੋ ਜਾਂਦੀ ਹੈ । ਫੈਲੇ ਹੋਏ ਇਹ ਅਣੁ ਗੁਆਂਢੀ ਅਣੂਆਂ ਨੂੰ ਹੋਰ ਵਿਰਲਾ ਕਰ ਦਿੰਦੇ ਹਨ । ਇਸ ਤਰ੍ਹਾਂ ਅਜਿਹੀਆਂ ਵਿਰਲਾਂ ਦੀ ਇੱਕ ਲੜੀ ਬਣ ਜਾਂਦੀ ਹੈ ।
ਇਹ ਵਾਰੀ-ਵਾਰੀ ਬਣੀਆਂ ਨਪੀੜਨਾਂ ਅਤੇ ਵਿਰਲਾਂ ਸੱਜੇ ਪਾਸੇ ਤੁਰ ਪੈਂਦੀਆਂ ਹਨ, ਜਿਸ ਕਰਕੇ ਲਾਂਗੀਚਿਊਡੀਨਲ ਤਰੰਗ ਬਣਦੀ ਹੈ ।
(ਅ) ਲਾਂਗੀਚਿਊਡੀਨਲ ਤਰੰਗ ਦੀ ਪਰਿਭਾਸ਼ਾ – ਲਾਂਗੀਚਿਊਡੀਨਲ ਤਰੰਗ ਵਿੱਚ ਵਿਚਲਿਤ ਹੋਏ ਅਣੂ (ਮਾਧਿਅਮ ਦੇ ਕਣ) ਆਪਣੀ ਸੰਤੁਲਨ ਅਵਸਥਾ ਦੇ ਇਧਰ-ਉੱਧਰ ਉਸੇ ਦਿਸ਼ਾ ਵਿੱਚ ਕੰਪਨ ਕਰਦੇ ਹਨ ਜਿਸ ਦਿਸ਼ਾ ਵਿੱਚ ਤਰੰਗ (ਹਲਚਲ) ਅਗਾਂਹ ਚਲਦੀ ਹੈ ।
ਇੱਕ ਨਪੀੜਨ ਅਤੇ ਇੱਕ ਵਿਰਲ ਨਾਲ ਇੱਕ ਲਾਂਗੀਚਿਊਡੀਨਲ ਤਰੰਗ ਬਣਦੀ ਹੈ ।
(ੲ) ਨਪੀੜਨ (Compression) – ਨਪੀੜਨ ਤਰੰਗ ਦਾ ਉਹ ਖੇਤਰ ਹੈ, ਜਿੱਥੇ ਮਾਧਿਅਮ ਦੇ ਅਣੁ ਸਾਧਾਰਨ (ਨਾਰਮਲ ਨਾਲੋਂ ਬਹੁਤ ਹੀ ਨੇੜੇ-ਨੇੜੇ ਹੁੰਦੇ ਹਨ ।
ਨਪੀੜਨ ਦੀ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਜ਼ਿਆਦਾ ਹੁੰਦੇ ਹਨ, ਜਦੋਂ ਕਿ ਆਇਤਨ ਘੱਟ ਹੁੰਦਾ ਹੈ ।
ਵਿਰਲ (Rarefaction) – ਤਰੰਗ ਦਾ ਉਹ ਖੇਤਰ ਹੈ ਜਿੱਥੇ ਮਾਧਿਅਮ ਦੇ ਅਣੂ ਸਾਧਾਰਨ (ਨਾਰਮਲ ਨਾਲੋਂ ਦੂਰ-ਦੂਰ ਹੁੰਦੇ ਹਨ ।
ਇਸ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਘੱਟ ਹੁੰਦੇ ਹਨ ਜਦੋਂ ਕਿ ਆਇਤਨ ਵੱਧ ਹੁੰਦਾ ਹੈ ।
ਪ੍ਰਸ਼ਨ 4.
ਆਵਰਤੀ ਤਰੰਗ ਲਈ ਤਰੰਗ-ਵੇਗ, ਆਕ੍ਰਿਤੀ ਅਤੇ ਤਰੰਗ ਲੰਬਾਈ ਵਿਚਕਾਰ ਸੰਬੰਧ ਸਥਾਪਿਤ ਕਰੋ ।
ਉੱਤਰ-
ਆਵਰਤੀ ਤਰੰਗ ਲਈ ਤਰੰਗ ਵੇਗ, ਆਕ੍ਰਿਤੀ ਅਤੇ ਤਰੰਗ-ਲੰਬਾਈ ਵਿਚਕਾਰ ਸੰਬੰਧ (Relation between Wave-velocity, Frequency and Wave length for a periodic wave)-
ਮੰਨ ਲਓ λ = ਇੱਕ ਅਗਾਂਹ ਮੁਖੀ ਤਰੰਗ ਦੀ ਤਰੰਗ-ਲੰਬਾਈ
T = ਤਰੰਗ ਦਾ ਆਵਰਤ ਕਾਲ
ਅਤੇ v = ਤਰੰਗ ਦੀ ਆਵਿਤੀ
ਅਸੀਂ ਜਾਣਦੇ ਹਾਂ ਕਿ ਆਕ੍ਰਿਤੀ, ਆਵਰਤ ਕਾਲ ਦੇ ਉਲਟ ਅਨੁਪਾਤੀ ਹੈ ।
ਅਰਥਾਤ [v = \(\frac{1}{\mathrm{~T}}\)] ………….(1)
ਪਰਿਭਾਸ਼ਾ ਅਨੁਸਾਰ ਤਰੰਗ ਵੇਗ (V) = ਇੱਕ ਤਰੰਗ ਦੁਆਰਾ ਤੈਅ ਕੀਤੀ ਗਈ ਦੂਰੀ/ਆਵਰਤ-ਕਾਲ
V = \(\frac{\lambda}{T}\)
= λ × \(\frac{1}{\mathrm{~T}}\) ……………(2)
ਸਮੀਕਰਨ (1) ਅਤੇ (2) ਤੋਂ,
V = vλ …………(3)
ਇਸ ਲਈ ਤਰੰਗ ਵੇਗ = ਆਤੀ × ਤਰੰਗ-ਲੰਬਾਈ
ਅਰਥਾਤ ਇੱਕ ਤਰੰਗ ਦਾ ਤਰੰਗ ਵੇਗ ਉਸ ਦੀ ਆਕ੍ਰਿਤੀ ਅਤੇ ਤਰੰਗ-ਲੰਬਾਈ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ । ਇਹ ਸੰਬੰਧ ਦੋਨੋਂ ਕਿਸਮਾਂ ਲਈ ਬਰਾਬਰ ਹੈ ।
ਪ੍ਰਸ਼ਨ 5.
ਧੁਨੀ ਅਤੇ ਪ੍ਰਕਾਸ਼ ਤਰੰਗਾਂ ਵਿੱਚ ਕੀ ਅੰਤਰ ਹੈ ?
ਉੱਤਰ-
ਧੁਨੀ ਅਤੇ ਪ੍ਰਕਾਸ਼ ਤਰੰਗਾਂ ਵਿੱਚ ਅੰਤਰ-
ਧੁਨੀ ਤਰੰਗਾਂ | ਪ੍ਰਕਾਸ਼ ਤਰੰਗਾਂ |
(1) ਧੁਨੀ ਤਰੰਗਾਂ ਯੰਤਿਕ ਹਨ । | (1) ਪ੍ਰਕਾਸ਼ ਤਰੰਗਾਂ ਬਿਜਲ-ਚੁੰਬਕੀ ਹਨ । |
(2) ਧੁਨੀ ਤਰੰਗਾਂ ਲਾਂਗੀਚਿਊਡੀ ਤਰੰਗਾਂ ਹਨ, ਜਿਨ੍ਹਾਂ ਵਿੱਚ ਡੋਲਨ ਤਰੰਗ ਦੀ ਦਿਸ਼ਾ ਦੇ ਸਮਾਨਾਂਤਰ ਹੁੰਦਾ ਹੈ । | (2) ਪ੍ਰਕਾਸ਼ ਵਿੱਚ ਟਰਾਂਸਵਰਸ ਤਰੰਗਾਂ ਹਨ, ਜਿਨ੍ਹਾਂ ਵਿੱਚ ਡੋਲਨ ਤਰੰਗ ਦੀ ਦਿਸ਼ਾ ਦੇ ਲੰਬਾਤਮਕ ਹੁੰਦਾ ਹੈ । |
(3) ਧੁਨੀ ਤਰੰਗਾਂ ਖਲਾਅ (ਨਿਰਵਾਯੂ) ਵਿੱਚੋਂ ਨਹੀਂ ਲੰਘ ਸਕਦੀਆਂ । ਇਹਨਾਂ ਨੂੰ ਸੰਚਾਰ ਲਈ ਕਿਸੇ ਠੋਸ, ਦ੍ਰਵ ਜਾਂ ਗੈਸਾਂ ਜਿਹੇ ਭੌਤਿਕ ਮਾਧਿਅਮ ਦੀ ਲੋੜ ਹੁੰਦੀ ਹੈ । | (3) ਪ੍ਰਕਾਸ਼ ਤਰੰਗਾਂ ਖਲਾਅ (ਨਿਰਵਾਯੂ) ਵਿੱਚੋਂ ਲੰਘ ਸਕਦੀਆਂ ਹਨ । |
(4) ਧੁਨੀ ਤਰੰਗਾਂ ਦੀ ਹਵਾ ਵਿੱਚ ਚਾਲ 350 m s-1 ਦੇ ਬਰਾਬਰ ਲਗਪਗ ਹੁੰਦੀ ਹੈ । | (4) ਹਵਾ ਵਿੱਚ ਪ੍ਰਕਾਸ਼ ਤਰੰਗ ਦੀ ਗਤੀ ਕਾਫ਼ੀ ਵੱਧ ਹੁੰਦੀ ਹੈ । ਇਹ 3 × 108 m s-1 ਹੁੰਦੀ ਹੈ । |
(5) ਧੁਨੀ ਤਰੰਗਾਂ ਸੰਬੰਧਿਤ ਮਾਧਿਅਮ ਦੇ ਕਣਾਂ ਦੇ ਡੋਲਨ ਕਾਰਨ ਉਤਪੰਨ ਹੁੰਦੀਆਂ ਹਨ । | (5) ਪ੍ਰਕਾਸ਼ ਕਿਰਨਾਂ ਬਿਜਲਈ ਜਾਂ ਚੁੰਬਕੀ ਖੇਤਰਾਂ ਦੇ ਪਰਿਵਰਤਨ ‘ਤੇ ਨਿਰਭਰ ਕਰਦੀਆਂ ਹਨ । |
(6) ਧੁਨੀ ਤਰੰਗਾਂ ਦੀ ਆਤੀ ਘੱਟ ਅਤੇ ਤਰੰਗ ਲੰਬਾਈ ਜ਼ਿਆਦਾ ਹੁੰਦੀ ਹੈ । | (6) ਪ੍ਰਕਾਸ਼ ਤਰੰਗਾਂ ਦੀ ਆਕ੍ਰਿਤੀ ਬਹੁਤ ਘੱਟ ਹੁੰਦੀ ਹੈ । |
(7) ਧੁਨੀ ਤਰੰਗਾਂ ਨੂੰ ਧਰੂਵਤ (Polarise) ਨਹੀਂ ਕੀਤਾ ਜਾ ਸਕਦਾ । | (7) ਪ੍ਰਕਾਸ਼ ਤਰੰਗਾਂ ਨੂੰ ਧਰੂਵਤ ਕੀਤਾ ਜਾ ਸਕਦਾ ਹੈ । |
(8) ਧੁਨੀ ਤਰੰਗਾਂ ਸਾਡੇ ਕੰਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ । | (8) ਪ੍ਰਕਾਸ਼ ਤਰੰਗਾਂ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀਆਂ ਹਨ । |
(9) ਧੁਨੀ ਤਰੰਗਾਂ ਖੇਪਕ ਨਹੀਂ ਹੁੰਦੀਆਂ । | (9) ਪ੍ਰਕਾਸ਼ ਤਰੰਗਾਂ ਖੇਪਕ ਹੋ ਸਕਦੀਆਂ ਹਨ । |
(10) ਇਹਨਾਂ ਤਰੰਗਾਂ ਦਾ ਵੇਗ ਤਰੰਗ ਲੰਬਾਈ ਤੋਂ ਸੁਤੰਤਰ ਹੁੰਦਾ ਹੈ । | (10) ਇਹਨਾਂ ਤਰੰਗਾਂ ਦਾ ਵੇਗ ਤਰੰਗ ਲੰਬਾਈ ‘ਤੇ ਨਿਰਭਰ ਕਰਦਾ ਹੈ । |
ਪ੍ਰਸ਼ਨ 6.
ਕਿਸੇ ਮਾਧਿਅਮ ਦੇ ਵਿੱਚ ਧੁਨੀ ਤਰੰਗ ਦੀ ਗਤੀ ਨੂੰ ਘਣਤਾ ਅਤੇ ਦਬਾਅ ਦੇ ਪਰਿਵਰਤਨ ਨੂੰ ਦਰਸਾਉਂਦੇ ਹੋਏ ਨਪੀੜਨ ਅਤੇ ਨਿਖੇੜਨ ਨੂੰ ਸਮਝਾਓ ।
ਉੱਤਰ-
ਜਦੋਂ ਧੁਨੀ ਤਰੰਗ ਮਾਧਿਅਮ ਵਿੱਚ ਗਤੀ ਕਰਦੀ ਹੈ ਤਾਂ ਦਬਾਅ (pressure) ਅਤੇ ਘਣਤਾ (density) ਵਿੱਚ ਪਰਿਵਰਤਨ ਹੁੰਦਾ ਹੈ । ਕਿਸੇ ਨਿਸ਼ਚਿਤ ਸਮੇਂ ਤੇ ਮਾਧਿਅਮ ਦੀ ਘਣਤਾ ਅਤੇ ਦਬਾਅ ਦੋਵੇਂ ਹੀ ਆਪਣੇ ਔਸਤ ਮਾਨ ਤੋਂ ਵੱਧ-ਘੱਟ ਦੂਰੀ ਦੇ ਨਾਲ ਹੁੰਦੇ ਹਨ । ਚਿੱਤਰ (a) ਅਤੇ ਚਿੱਤਰ (b), ਦਰਸਾਉਂਦੇ ਹਨ ਕਿ ਜਦੋਂ ਧੁਨੀ ਮਾਧਿਅਮ ਵਿੱਚੋਂ ਹੋ ਕੇ ਅਗਾਂਹ ਚਲਦੀ ਹੈ ਤਾਂ ਘਣਤਾ ਅਤੇ ਦਬਾਅ ਵਿੱਚ ਕਿਵੇਂ ਬਦਲਾਓ ਹੁੰਦੇ ਹਨ ।
ਨਪੀੜਨ ਉਹ ਖੇਤਰ ਹੈ ਜਿੱਥੇ ਮਾਧਿਅਮ ਦੇ ਕਣ ਨੇੜੇ-ਨੇੜੇ ਆ ਜਾਂਦੇ ਹਨ ਅਤੇ ਇਹਨਾਂ ਨੂੰ ਵਕਰ (curve) ਦੇ ਉਪਰਲੇ ਭਾਗ ਵਿੱਚ ਦਿਖਾਇਆ ਗਿਆ ਹੈ । ਚਿੱਤਰ (c) ਵਿੱਚ ਸਿਖਰ (peak) ਅਧਿਕਤਮ ਨਪੀੜਨ ਦੇ ਖੇਤਰ ਨੂੰ ਦਰਸਾਉਂਦਾ ਹੈ । ਇਸ ਪ੍ਰਕਾਰ ਨਪੀੜਨ ਉਹ ਖੇਤਰ ਹੈ ਜਿਥੇ-ਜਿਥੇ ਘਣਤਾ ਅਤੇ ਦਬਾਅ ਦੋਵੇਂ ਹੀ ਬਹੁਤ ਘੱਟ ਹੁੰਦੇ ਹਨ । ਨਿਖੇੜਨ ਘੱਟ ਦਬਾਅ ਦਾ ਖੇਤਰ ਹੈ ਜਿਥੇ ਕਣ ਦੁਰ-ਦੁਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਘਾਟੀ ਨਿਵਾਣ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ । ਇਸ ਨੂੰ ਵਰ ਦੇ ਹੇਠਲੇ ਭਾਗ ਨਾਲ ਦਰਸਾਇਆ ਗਿਆ ਹੈ । ਚਿੱਤਰ (c) ਸਿਖਰ ਨੂੰ ਤਰੰਗ ਦਾ ਉਚਾਣ (crest) ਅਤੇ ਘਾਟੀ ਨੂੰ ਨਿਵਾਣ (trough) ਕਿਹਾ ਜਾਂਦਾ ਹੈ ।
ਪ੍ਰਸ਼ਨ 7.
ਧੁਨੀ ਤਰੰਗਾਂ ਦਾ ਆਵਿਤੀ ਰੇਂਜ (ਸੀਮਾ) ਦੇ ਆਧਾਰ ‘ਤੇ ਵਰਗੀਕਰਨ ਕਰਕੇ ਸਮਝਾਓ ।
ਉੱਤਰ-
- ਸਵਣ ਤਰੰਗਾਂ – ਜਿਨ੍ਹਾਂ ਤਰੰਗਾਂ ਨੂੰ ਮਨੁੱਖੀ ਕੰਨ ਸੁਣਦਾ ਹੈ ਉਹਨਾਂ ਨੂੰ ਸਵਣ ਤਰੰਗਾਂ ਕਹਿੰਦੇ ਹਨ । ਮਨੁੱਖਾਂ ਵਿੱਚ ਧੁਨੀ ਦੀ ਵਣ ਸੀਮਾ 20 Hz ਤੋਂ 20,000 Hz ਤੱਕ ਹੁੰਦੀ ਹੈ । ਜਿਵੇਂ-ਜਿਵੇਂ ਵਿਅਕਤੀਆਂ ਦੀ ਉਮਰ ਵੱਧਦੀ ਹੈ। ਉਹਨਾਂ ਦੇ ਕੰਨ ਉੱਚ ਆਤੀ ਵਾਲੀ ਧੁਨੀ ਲਈ ਘੱਟ ਸੰਵੇਦਨਸ਼ੀਲ ਹੁੰਦੇ ਹਨ । ਇਹ ਤਰੰਗਾਂ ਕੰਪਨ ਕਰਦੇ ਹਵਾ ਸਤੰਭ, ਟਿਊਨਿੰਗ ਫੋਰਕ ਅਤੇ ਵਾਇਲਨ ਵਿੱਚ ਉਤਪੰਨ ਹੁੰਦੀਆਂ ਹਨ ।
- ਪਰਾਧੁਨੀ – 20 kHz (ਜਾਂ 20000 Hz) ਤੋਂ ਅਧਿਕ ਆਕ੍ਰਿਤੀ ਵਾਲੀਆਂ ਧੁਨੀ ਤਰੰਗਾਂ ਨੂੰ ਪਰਾਧੁਨੀ ਤਰੰਗਾਂ ਕਹਿੰਦੇ ਹਨ । ਕੁੱਝ ਪ੍ਰਜਾਤੀਆਂ ਦੇ ਪਤੰਗੇ ਪਰਾਧੁਨੀ ਨੂੰ ਸੁਣ ਸਕਦੇ ਹਨ । ਚਮਗਾਦੜ, ਡਾਲਫਿਨ ਅਤੇ ਪਰਪਾਈਜ਼ ਪਰਾਧੁਨੀ ਤਰੰਗਾਂ ਪੈਦਾ ਕਰਦੇ ਹਨ ।
- ਨੀਮ ਧੁਨੀ – 20 Hz ਤੋਂ ਘੱਟ ਆਵਿਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਹਿੰਦੇ ਹਨ । ਵੇਲ਼ ਅਤੇ ਹਾਥੀ ਨੀਮ ਧੁਨੀ ਪੈਦਾ ਕਰਦੇ ਹਨ । ਭੂਚਾਲ ਦੀ ਮੁੱਖ ਆਕ੍ਰਿਤੀ ਵਾਲੀ ਧੁਨੀ ਦੇ ਆਉਣ ਤੋਂ ਪਹਿਲਾਂ ਘੱਟ ਆਕ੍ਰਿਤੀ ਦੀ ਨੀਮ ਧੁਨੀ ਪੈਦਾ ਹੁੰਦੀ ਹੈ ਜਿਨ੍ਹਾਂ ਨੂੰ ਸੁਣ ਕੇ ਕੁੱਝ ਜੀਵ ਭੁਚਾਲ ਤੋਂ ਪਹਿਲਾਂ ਹੀ ਪਰੇਸ਼ਾਨ ਹੋ ਜਾਂਦੇ ਹਨ ਜੋ ਸੰਭਵ ਤੌਰ ‘ਤੇ ਜੀਵਾਂ ਨੂੰ ਸੁਚੇਤ ਕਰ ਦਿੰਦੀਆਂ ਹਨ ।
ਪ੍ਰਸ਼ਨ 8.
ਧੁਨੀ ਤਰੰਗਾਂ ਦੇ ਚਿਕਿਤਸਾ ਦੇ ਵਿਭਿੰਨ ਖੇਤਰਾਂ ਵਿੱਚ ਕੀ ਉਪਯੋਗ ਹਨ ? .
ਉੱਤਰ-
ਪਰਾਧੁਨੀ ਤਰੰਗਾਂ ਨੇ ਆਧੁਨਿਕ ਚਿਕਿਤਸਾ ਅਤੇ ਮਨੁੱਖੀ ਸਿਹਤ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ । ਇਸ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਜੋ ਇਸ ਪ੍ਰਕਾਰ ਹੈ-
(i) ECG – ਪਧੁਨੀ ਤਰੰਗਾਂ ਨੂੰ ਦਿਲ ਦੇ ਵੱਖ-ਵੱਖ ਭਾਗਾਂ ਤੋਂ ਪਰਾਵਰਤਿਤ ਕਰਾ ਕੇ ਦਿਲ ਦਾ ਪ੍ਰਤੀਬਿੰਬ ਬਣਾਇਆ ਜਾਂਦਾ ਹੈ । ਇਸ ਤਕਨੀਕ ਨੂੰ “ਈਕੋਝਾਡੀਓਗਰਾਫੀ” (ECG) ਕਿਹਾ ਜਾਂਦਾ ਹੈ ।
(ii) ਸੋਨੋਗ੍ਰਾਫੀ – ਅਲਟ੍ਰਾਸਾਊਂਡ ਸਕੈਨਰ ਇੱਕ ਅਜਿਹਾ ਯੰਤਰ ਹੈ ਜੋ ਪਰਾਧੁਨੀ ਤਰੰਗਾਂ ਦਾ ਉਪਯੋਗ ਕਰਕੇ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦਾ ਪ੍ਰਤੀਬਿੰਬ ਪ੍ਰਾਪਤ ਕਰਨ ਦੇ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ । ਇਸ ਜਾਂਚ ਯੰਤਰ ਨਾਲ ਰੋਗੀ ਦੇ ਅੰਗਾਂ, ਜਿਵੇਂ-ਮਿਹਦਾ, ਪਿੱਤਾ, ਬੱਚੇਦਾਨੀ, ਗੁਰਦੇ ਆਦਿ ਦਾ ਪ੍ਰਤੀਬਿੰਬ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਜਾਂਚ ਯੰਤਰ ਨੂੰ ਸਰੀਰ ਦੀਆਂ ਅਸਮਾਨਤਾਵਾਂ ਜਿਵੇਂ ਪਿੱਤੇ ਜਾਂ ਗੁਰਦੇ ਵਿੱਚ ਪੱਥਰੀ ਅਤੇ ਵੱਖ-ਵੱਖ ਭਾਗਾਂ ਵਿੱਚ ਰਸੌਲੀਆਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ । ਇਸ ਤਕਨੀਕ ਵਿੱਚ ਪਰਾਧੁਨੀ ਤਰੰਗਾਂ ਸਰੀਰ ਦੇ ਤੰਤੂਆਂ (Tissues) ਵਿੱਚ ਦੀ ਗੁਜ਼ਰਦੀਆਂ ਹਨ ਅਤੇ ਉਸ ਥਾਂ ਤੋਂ ਪਰਾਵਰਤਿਤ ਹੋ ਜਾਂਦੀਆਂ ਹਨ, ਜਿਸ ਥਾਂ ਤੇ ਟਿਸ਼ੂ ਘਣਤਾ (Tissue Density) ਵਿੱਚ ਅੰਤਰ ਹੁੰਦਾ ਹੈ । ਇਸ ਤੋਂ ਉਪਰੰਤ ਇਹਨਾਂ ਤਰੰਗਾਂ ਨੂੰ ਬਿਜਲਈ ਸੰਕੇਤਾਂ (Electrical Signals) ਵਿੱਚ ਤਬਦੀਲ (Convert) ਕੀਤਾ ਜਾਂਦਾ ਹੈ, ਜਿਸਦੇ ਨਾਲ ਉਸ ਦੋਸ਼ ਯੁਕਤ ਸਥਾਨ ਦਾ ਪ੍ਰਤੀਬਿੰਬ ਬਣਾ ਲਿਆ ਜਾਂਦਾ ਹੈ । ਇਹਨਾਂ ਪ੍ਰਤੀਬਿੰਬਾਂ ਨੂੰ ਮਾਨੀਟਰ ਉੱਪਰ ਪ੍ਰਦਰਸ਼ਿਤ ਕੀਤਾ ਜਾਂਦਾ ਹੈ । ਇਸ ਤਕਨੀਕ ਨੂੰ “ਅਲਟਰਾ ਸੋਨੋਗ੍ਰਾਫੀ” ਕਹਿੰਦੇ ਹਨ | ਅਲਟਾ ਸੋਨੋਗ੍ਰਾਫੀ ਦੀ ਵਰਤੋਂ ਗਰਭ ਅਵਸਥਾ ਵਿੱਚ ਭਰੂਣ ਦੀ ਜਾਂਚ ਅਤੇ ਉਸਦੇ ਜਨਮਜਾਤ ਨੁਕਸ ਅਤੇ ਉਸਦੇ ਵਿਕਾਸ ਵਿੱਚ ਬੇਤਰਤੀਬੀ ਦਾ ਪਤਾ ਲਗਾਉਣ ਵਿੱਚ ਕੀਤਾ ਜਾਂਦਾ ਹੈ ।
(iii) ਲੀਥੋਟ੍ਰਿਪਸੀ – ਪਰਾਧੁਨੀ ਦਾ ਪ੍ਰਯੋਗ ਗੁਰਦੇ ਦੀ ਛੋਟੀ ਪੱਥਰੀ ਨੂੰ ਬਰੀਕ ਕਣਾਂ ਵਿੱਚ ਤੋੜਨ ਲਈ ਵੀ ਕੀਤਾ ਜਾਂਦਾ ਹੈ ।
ਪ੍ਰਸ਼ਨ 9.
ਧੁਨੀ ਪਰਾਵਰਤਨ ਦੇ ਨਿਯਮ ਕੀ ਹਨ ? ਇੱਕ ਯੋਗ ਰਾਹੀਂ ਤੁਸੀਂ ਇਨ੍ਹਾਂ ਨਿਯਮਾਂ ਨੂੰ ਕਿਵੇਂ ਸਿੱਧ ਕਰੋਗੇ ?
ਉੱਤਰ-
ਧੁਨੀ ਪਰਾਵਰਤਨ ਦੇ ਨਿਯਮ – ਪ੍ਰਕਾਸ਼ ਦੀ ਤਰ੍ਹਾਂ ਧੁਨੀ ਵੀ ਪਰਾਵਰਤਨ ਦੇ ਉਹਨਾਂ ਨਿਯਮਾਂ ਦੀ ਪਾਲਣਾ ਕਰਦੀ ਹੈ ।
1. ਪਰਾਵਰਤਿਤ ਸੜਾ ਉੱਪਰ ਅਪਾਤੀ ਬਿੰਦੂ ਤੇ ਖਿੱਚੇ ਗਏ ਲੰਬ ਨਾਲ ਧੁਨੀ ਦੀ ਅਪਾਤੀ ਹੋਣ ਦੀ ਦਿਸ਼ਾ ਅਤੇ ਪਰਾਵਰਤਨ ਹੋਣ ਦੀ ਦਿਸ਼ਾ ਦੇ ਵਿਚਕਾਰ ਬਣੇ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ ।
2. ਤਿੰਨੋਂ-ਅਪਾਤੀ ਧੁਨੀ ਦੀ ਦਿਸ਼ਾ, ਪਰਾਵਰਤਿਤ ਧੁਨੀ ਦੀ ਦਿਸ਼ਾ ਅਤੇ ਲੰਬ ਇੱਕ ਹੀ ਤਲ ਵਿੱਚ ਹੁੰਦੇ ਹਨ ।
ਯੋਗ – ਚਿੱਤਰ ਦੀ ਤਰ੍ਹਾਂ ਦੋ ਇੱਕੋ ਜਿਹੇ ਪੇਪਰ ਦੇ ਬਣੇ ਹੋਏ ਦੋ ਪਾਈਪ ਲਓ । ਇਹਨਾਂ ਨੂੰ ਦੀਵਾਰ ਦੇ ਨੇੜੇ ਕਿਸੇ ਮੇਜ਼ ਉੱਪਰ ਰੱਖੋ । ਹੁਣ ਇੱਕ ਪਾਈਪ ਦੇ ਖੁੱਲ੍ਹੇ ਸਿਰੇ ਦੇ ਕੋਲ ਇੱਕ ਘੜੀ ਰੱਖੋ । ਤੁਸੀਂ ਦੂਜੇ ਪਾਈਪ ਦੇ ਖੁੱਲ੍ਹੇ ਸਿਰੇ ਵਿੱਚੋਂ ਘੜੀ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰੋ । ਦੋਨਾਂ ਪਾਈਪਾਂ ਦੀ ਸਥਿਤੀ ਕੁੱਝ ਇਸ ਤਰ੍ਹਾਂ ਕਰੋ ਕਿ ਤੁਹਾਨੂੰ ਘੜੀ ਦੀ ਆਵਾਜ਼ ਸਪੱਸ਼ਟ ਸੁਣਾਈ ਦੇਵੇ ॥ ਇਹਨਾਂ ਪਾਈਪਾਂ ਦੀਆਂ ਦਿਸ਼ਾਵਾਂ ਅਤੇ ਲੰਬ ਦੇ ਵਿਚਕਾਰ ਦੇ ਕੋਣਾਂ ਨੂੰ ਮਾਪੋ । ਤੁਸੀਂ ਵੇਖੋਗੇ ਕਿ ਸਪੱਸ਼ਟ ਆਵਾਜ਼ ਸੁਣਾਈ ਦੇਣ ਵਾਲੀ ਸਥਿਤੀ ਵਿੱਚ ਇਹ ਦੋਨੋਂ ਕੋਣ ਆਪਸ ਵਿੱਚ ਬਰਾਬਰ ਹੋਣਗੇ । ਇਹੋ ਪਹਿਲਾ ਨਿਯਮ ਕਹਿੰਦਾ ਹੈ ।
ਕਿਉਂਕਿ ਦੋਵੇਂ ਪਾਈਪ ਅਤੇ ਲੰਬ ਇੱਕੋ ਮੇਜ਼ (ਤਲ) ਤੇ ਹਨ ਜੋ ਦੂਜੇ ਨਿਯਮ ਦੀ ਸੱਚਾਈ ਨੂੰ ਸਿੱਧ ਕਰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਦੁਹਰਾਓ ਗਤੀ ਕਿਸ ਨੂੰ ਕਹਿੰਦੇ ਹਨ ? ਇਸ ਗਤੀ ਦੀਆਂ ਤਿੰਨ ਉਦਾਹਰਨਾਂ ਵੀ ਦਿਓ ।
ਉੱਤਰ-
ਦੁਹਰਾਓ ਗਤੀ-ਕਿਸੇ ਵਸਤੂ ਦੀ ਅਜਿਹੀ ਗਤੀ ਜਿਹੜੀ ਕਿਸੇ ਨਿਸ਼ਚਿਤ ਸਮਾਂ ਅੰਤਰਾਲ ਮਗਰੋਂ ਮੁੜ-ਮੁੜ ਵਾਪਰਦੀ ਹੈ, ਨੂੰ ਉਸ ਦੀ ਦੁਹਰਾਓ ਗਤੀ ਕਹਿੰਦੇ ਹਨ । ਅਜਿਹੀ ਗਤੀ ਨੂੰ ਕੰਪਨ ਗਤੀ ਜਾਂ ਡੋਲਨ ਗਤੀ ਵੀ ਕਿਹਾ ਜਾਂਦਾ ਹੈ ।
ਉਦਾਹਰਨ-
- ਧਰਤੀ ਦੀ ਸੂਰਜ ਦੁਆਲੇ ਗਤੀ ।
- ਇੱਕ ਝੂਲੇ ਦੀ ਗਤੀ ਜੋ ਇਧਰ-ਉੱਧਰ (ਅਰਥਾਤ ਸੱਜੇ-ਖੱਬੇ) ਆਪਣੀ ਮੱਧ ਸਥਿਤੀ ਦੇ ਦੁਆਲੇ ਗਤੀ ਕਰਦੀ ਰਹਿੰਦੀ ਹੈ ।
- ਇੱਕ ਸਰਲ ਪੈਂਡੂਲਮ ਦੀ ਗਤੀ ।
ਪ੍ਰਸ਼ਨ 2.
ਸਰਲ ਪੈਂਡੂਲਮ ਕੀ ਹੁੰਦਾ ਹੈ ? ਸਰਲ ਪੈਂਡੂਲਮ ਦੇ ਇੱਕ ਡੋਲਨ ਅਤੇ ਇੱਕ ਕੰਪਨ ਕੀ ਹਨ ?
ਉੱਤਰ-
ਸਰਲ ਪੈਂਡੂਲਮ (Simple Pendulum) – ਇਕ ਪਾਸੇ ਤੇ ਉਹ ਪ੍ਰਬੰਧ ਜਿਸ ਵਿਚ ਇਕ ਡੋਰੀ (ਧਾਗਾ) ਜਿਹੜੀ ਮਜ਼ਬੂਤ ਟੇਕ ਤੇ ਬਣੀ ਹੋਵੇ ਦੂਜੇ ਪਾਸੇ ਤਾਰ ਲਟਕਾਇਆ ਹੋਵੇ ਅਤੇ ਆਜ਼ਾਦੀ ਨਾਲ ਹਿਲ-ਜੁਲ ਸਕੇ, ਪੈਂਡੂਲਮ ਅਖਵਾਉਂਦਾ ਹੈ । ਇਹ ਇੱਕ ਪਿੱਤਲ ਜਾਂ ਤਾਂਬੇ ਦੇ ਬਹੁਤ ਹੀ ਛੋਟੇ ਜਿਹੇ ਗੋਲਕ (ਬਾਬ) ਦਾ ਬਣਿਆ ਹੁੰਦਾ ਹੈ । ਇਸ ਨੂੰ 80-120 ਮੈਂ ਮੀ. ਲੰਬੇ ਧਾਗੇ ਨਾਲ ਬੰਨ੍ਹਿਆ ਜਾਂਦਾ ਹੈ । ਇਸ ਨੂੰ ਚਿੱਤਰ ਵਿੱਚ ਵਿਖਾਏ ਅਨੁਸਾਰ ਇੱਕ ਮਜ਼ਬੂਤ ਟੇਕ ਤੋਂ ਲਟਕਾਇਆ ਹੁੰਦਾ ਹੈ ।
ਮੰਨ ਲਓ ਸਰਲ ਪੈਂਡੂਲਮ ਦੀ ਲੰਬਾਈ L ਹੈ, ਜਿਸਨੂੰ ਦ੍ਰਿੜ੍ਹ ਟੇਕ ਤੋਂ m ਪੁੰਜ ਵਾਲੀ ਇੱਕ ਬਾਂਬ ਹੁੱਕ ਰਾਹੀਂ ਲਟਕਾਇਆ ਗਿਆ ਹੈ । ਜਦੋਂ ਬਾਬ ਗਤੀ ਵਿੱਚ ਨਹੀਂ ਤਾਂ ਇਹ ਮੱਧ (ਔਸਤਨ) ਸਥਿਤੀ O ਤੇ ਹੁੰਦੀ ਹੈ । ਇਸ ਸਥਿਤੀ ਨੂੰ ਸੰਤੁਲਨ ਸਥਿਤੀ ਵੀ ਆਖਦੇ ਹਨ ।
ਗੋਲਕ ਦੀ ਡੋਲਨ ਕੰਪਨ ਗਤੀ-
ਗੋਲਕ (ਬਾਬ) ਨੂੰ ਹੱਥ ਨਾਲ ਫੜ ਕੇ ਸੱਜੇ ਪਾਸੇ ਵੱਲ ਸਿਖਰਲੀ ਸਥਿਤੀ E1 ਤਕ ਲਿਜਾ ਕੇ ਛੱਡ ਦਿਉ । ਗੋਲਕ ਮੱਧ ਸਥਿਤੀ ਸੰਤੁਲਿਤ ਸਥਿਤੀ) ਸਥਿਤੀ E2 ਤੋਂ ਖੱਬੇ ਪਾਸੇ ਸਿਖਰਲੀ ਸਥਿਤੀ E1 ਤੇ ਫਿਰ ਮੁੜ ਕੇ ਸੰਤੁਲਨ (ਮੱਧ ਸਥਿਤੀ 0 ਤੋਂ ਹੁੰਦਾ ਹੋਇਆ E1 ਤੇ ਚਲਾ ਜਾਂਦਾ ਹੈ । ਇਸ ਤਰ੍ਹਾਂ ਗੋਲਾ ਡੋਲਨ ਜਾਰੀ ਰੱਖਦਾ ਹੈ ।
ਡੋਲਨ ਜਾਂ ਕੰਪਨ – ਗੋਲਕ ਦੀ ਇੱਕ ਸਿਖਰਲੀ ਸਥਿਤੀ E1 ਤੋਂ ਦੂਜੀ ਸਿਖਰਲੀ ਸਥਿਤੀ E2 ਅਤੇ ਮੁੜ E1 ਤਕ ਤੈਅ ਕੀਤੇ ਗਏ ਪੱਥ ਨੂੰ ਇੱਕ ਡੋਲਨ ਕਿਹਾ ਜਾਂਦਾ ਹੈ । ਡੋਲਨ ਨੂੰ ਸਮਝਣ ਲਈ ਕੇਂਦਰੀ ਸੰਤੁਲਨ ਸਥਿਤੀ O ‘ਤੇ ਵਿਚਾਰ ਨਹੀਂ ਕੀਤਾ ਜਾਂਦਾ ।
ਕੰਪਨ – ਗੋਲਕ ਦੀ ਸੰਤੁਲਨ ਸਥਿਤੀ O ਤੋਂ ਸਿਖਰਲੀ ਸਥਿਤੀ E1 ਅਤੇ ਫਿਰ ਸੰਤੁਲਨ ਬਿੰਦੁ O ਵਿੱਚੋਂ ਲੰਘ ਕੇ ਦੂਜੀ ਸਿਖਰਲੀ ਸਥਿਤੀ E2 ਤਕ ਅਤੇ ਵਾਪਸ ਸੰਤੁਲਨ ਸਥਿਤੀ O ਤਕ ਤੈਅ ਕੀਤੇ ਪੱਥ ਨੂੰ ਇੱਕ ਕੰਪਨ ਕਿਹਾ ਜਾਂਦਾ ਹੈ ।
ਪ੍ਰਸ਼ਨ 3.
ਤਰੰਗ ਗਤੀ ਨੂੰ ਪਰਿਭਾਸ਼ਿਤ ਕਰੋ ਅਤੇ ਦੱਸੋ ਕਿ ਕਿਸੇ ਮਾਧਿਅਮ ਵਿੱਚੋਂ ਤਰੰਗ ਦੇ ਸੰਚਾਰ ਲਈ ਕਿਹੜੀਆਂ-ਕਿਹੜੀਆਂ ਸ਼ਰਤਾਂ ਜ਼ਰੂਰੀ ਹਨ ? ਪਦਾਰਥਕ ਮਾਧਿਅਮ ਦੇ ਆਧਾਰ ‘ਤੇ ਤਰੰਗਾਂ ਦਾ ਵਰਗੀਕਰਨ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਤਰੰਗ ਗਤੀ (Wave motion) – ਇਹ ਇੱਕ ਤਰ੍ਹਾਂ ਦੀ ਹਲਚਲ ਹੈ ਜਿਹੜੀ ਇੱਕ ਪਦਾਰਥਕ ਮਾਧਿਅਮ ਵਿੱਚੋਂ ਦੀ ਪਦਾਰਥਕ ਕਣਾਂ ਦੇ ਦੁਹਰਾਈ ਜਾ ਰਹੀ ਕੰਪਨ ਗਤੀ ਕਾਰਨ ਅਗਾਂਹ ਤੁਰਦੀ ਰਹਿੰਦੀ ਹੈ । ਇਹ ਗਤੀ ਇੱਕ ਕਣ ਤੋਂ ਦੂਜੇ ਕਣ ਨੂੰ ‘ਸਥਾਨ ਅੰਤਰਿਤ’ ਹੁੰਦੀ ਹੈ ।
ਮਾਧਿਅਮ ਵਿੱਚੋਂ ਤਰੰਗ ਸੰਚਾਰ ਲਈ ਜ਼ਰੂਰੀ ਸ਼ਰਤਾਂ-
- ਮਾਧਿਅਮ ਲਚਕੀਲਾ ਹੋਣਾ ਚਾਹੀਦਾ ਹੈ ਅਰਥਾਤ ਇਹ ਦ੍ਰਿੜ੍ਹ ਨਾ ਹੋਵੇ । ਜੇਕਰ ਮਾਧਿਅਮ ਲਚਕੀਲਾ ਨਹੀਂ ਹੋਵੇਗਾ ਤਾਂ ਵਿਚਲਿਤ ਹੋਏ ਅਣੂਆਂ ਦੀ ਉਰਜਾ ਗੁਆਂਢੀ ਅਣੂਆਂ ਨੂੰ ਨਹੀਂ ਦਿੱਤੀ ਜਾ ਸਕੇਗੀ ।
- ਮਾਧਿਅਮ ਵਿੱਚ ਕੁੱਝ ਜੜ੍ਹਤਾ ਲਾਜ਼ਮੀ ਹੈ । ‘ ਉਹ ਤਰੰਗਾਂ ਜਿਹੜੀਆਂ ਕੇਵਲ ਇੱਕ ਪਦਾਰਥਕ ਮਾਧਿਅਮ ਵਿੱਚ ਉਤਪੰਨ ਹੁੰਦੀਆਂ ਹਨ, ਲਚਕੀਲੀਆਂ ਤਰੰਗਾਂ ਜਾਂ ਮਕੈਨਿਕੀ ਯਾਤ੍ਰਿਕ ਤਰੰਗਾਂ ਅਖਵਾਉਂਦੀਆਂ ਹਨ ।
ਉਹ ਤਰੰਗਾਂ ਜਿਨ੍ਹਾਂ ਦੇ ਸੰਚਾਰ ਲਈ ਕਿਸੇ ਵੀ ਪਦਾਰਥਕ ਮਾਧਿਅਮ ਦੀ ਲੋੜ ਨਹੀਂ ਹੁੰਦੀ । ਇਹਨਾਂ ਤਰੰਗਾਂ ਨੂੰ ਗੈਰ-ਮਕੈਨਿਕੀ ਤਰੰਗਾਂ ਕਹਿੰਦੇ ਹਨ । ਪ੍ਰਕਾਸ਼ ਤਰੰਗਾਂ ਅਤੇ ਬਿਜਲ ਚੁੰਬਕੀ ਤਰੰਗਾਂ ਇਸੇ ਕਿਸਮ ਦੀਆਂ ਹਨ ।
ਪ੍ਰਸ਼ਨ 4.
ਟਰਾਂਸਵਰਸ ਅਤੇ ਲਾਂਗੀਚਿਊਡੀਨਲ ਤਰੰਗਾਂ ਵਿਚਕਾਰ ਅੰਤਰ ਲਿਖੋ ।
ਉੱਤਰ-
ਟਰਾਂਸਵਰਸ ਤਰੰਗ | ਲਾਂਗੀਚਿਊਡੀਨਲ ਤਰੰਗ |
(1) ਟਰਾਂਸਵਰਸ ਰੰਗ ਵਿੱਚ ਮਾਧਿਅਮ ਦੇ ਕਣ ਤਰੰਗ ਦੀ ਲੰਬਾਤਮਕ ਦਿਸ਼ਾ ਵਿੱਚ ਡੋਲਨ ਕਰਦੇ ਹਨ । | (1) ਲਾਂਗੀਚਿਊਡੀਨਲ ਤਰੰਗ ਵਿੱਚ ਮਾਧਿਅਮ ਦੇ ਕਣ ਤਰੰਗ ਦੀ ਦਿਸ਼ਾ ਦੇ ਸਮਾਨਾਂਤਰ ਦਿਸ਼ਾ ਵਿਚ ਡੋਲਨ ਕਰਦੇ ਹਨ । |
(2) ਟਰਾਂਸਵਰਸ ਰੰਗ ਵਿੱਚ ਸਿਖਰ ਅਤੇ ਨਿਵਾਣ ਬਣਦੇ ਹਨ । | (2) ਲਾਂਗੀਚਿਊਡੀਨਲ ਤਰੰਗਾਂ ਨਪੀੜਨਾਂ ਅਤੇ ਵਿਰਲਾਂ ਤੋਂ ਬਣਦੀ ਹੈ । |
(3) ਆਕਾਰ ਅਤੇ ਤਣਾਓ ਦੀ ਵਰਤੋਂ ਕੀਤੀ ਜਾਂਦੀ ਹੈ । | (3) ਆਇਤਨ ਅਤੇ ਤਣਾਓ ਦੀ ਵਰਤੋਂ ਕੀਤੀ ਜਾਂਦੀ ਹੈ । |
(4) ਟਰਾਂਸਵਰਸ ਤਰੰਗਾਂ ਠੋਸ ਵਿਚੋਂ ਜਾਂ ਤਰਲ ਦੀ ਸਤਹਿ ਦੇ ਉਪਰੋਂ ਲੰਘ ਜਾਂਦੀਆਂ ਹਨ ਪਰ ਗੈਸਾਂ ਵਿਚੋਂ ਬਿਲਕੁਲ ਨਹੀਂ ਲੰਘ ਸਕਦੀਆਂ । | (4) ਲਾਂਗੀਚਿਊਡੀਨਲ ਤਰੰਗਾਂ ਠੋਸਾਂ, ਤਰਲਾਂ ਅਤੇ ਗੈਸਾਂ ਵਿਚੋਂ ਲੰਘ ਸਕਦੀਆਂ ਹਨ । |
(5) ਟਰਾਂਸਵਰਸ ਦਾ ਧਰੁਵੀਕਰਣ ਹੋ ਸਕਦਾ ਹੈ । | (5) ਲਾਂਗੀਚਿਊਡੀਨਲ ਤਰੰਗ ਦਾ ਧਰੁਵੀਕਰਣ ਨਹੀਂ ਹੋ ਸਕਦਾ । |
ਪ੍ਰਸ਼ਨ 5.
ਧੁਨੀ ਦਾ ਸੰਚਾਰ ਕਿਵੇਂ ਹੁੰਦਾ ਹੈ ? ਕੀ ਇਸ ਦਾ ਸੰਚਾਰ ਨਿਰਵਾਯੂ ਵਿੱਚ ਹੋ ਸਕਦਾ ਹੈ ? ਠੋਸ, ਤਰਲ ਅਤੇ ਗੈਸਾਂ ਵਿੱਚੋਂ ਕਿਸ ਮਾਧਿਅਮ ਵਿੱਚ ਧੁਨੀ ਦਾ ਵੇਗ ਅਧਿਕਤਮ ਅਤੇ ਕਿਸ ਵਿੱਚ ਨਿਊਨਤਮ ਹੁੰਦਾ ਹੈ ?
ਉੱਤਰ-
ਧੁਨੀ ਦਾ ਸੰਚਾਰ ਲਾਂਗੀਚਿਊਡੀਨਲ ਤਰੰਗਾਂ ਦੇ ਰੂਪ ਵਿੱਚ ਹੁੰਦਾ ਹੈ । ਇਸ ਲਈ ਧੁਨੀ ਤਰੰਗਾਂ ਵਿੱਚ ਨਪੀੜਣਾਂ ਅਤੇ ਵਿਰਲਾਂ ਹੁੰਦੀਆਂ ਹਨ । ਧੁਨੀ ਦਾ ਸੋਮਾ ਹਮੇਸ਼ਾ ਹੀ ਕੰਪਨ-ਸਥਿਤੀ ਵਿੱਚ ਹੁੰਦਾ ਹੈ ।
ਕੰਪਨ ਕਰ ਰਹੇ ਇੱਕ ਸੋਮੇ ਤੇ ਉਤਪੰਨ ਧੁਨੀ ਇੱਕ ਪਦਾਰਥਕ ਮਾਧਿਅਮ ਰਾਹੀਂ ਹੀ ਅਗਾਂਹ ਸੰਚਾਰਿਤ ਕੀਤੀ ਜਾ ਸਕਦੀ ਹੈ । ਧੁਨੀ ਤਰੰਗਾਂ ਨਿਰਵਾਯੂ ਵਿੱਚ ਕਦੇ ਵੀ ਨਹੀਂ ਚਲ ਸਕਦੀਆਂ । ਲਾਂਗੀਚਿਊਡੀਨਲ ਤਰੰਗਾਂ ਹਰ ਕਿਸਮ ਦੇ ਮਾਧਿਅਮ, ਠੋਸ, ਤਰਲ ਅਤੇ ਗੈਸ ਵਿੱਚੋਂ ਸੰਚਾਰਿਤ ਹੋ ਸਕਦੀਆਂ ਹਨ । ਇਹ ਮਾਧਿਅਮ ਤੇ ਲਚਕੀਲੇਪਨ ਕਾਰਨ ਹੁੰਦਾ ਹੈ । ਠੋਸ, ਤਰਲਾਂ ਨਾਲੋਂ ਅਤੇ ਤਰਲ ਗੈਸਾਂ ਨਾਲੋਂ ਜ਼ਿਆਦਾ ਲਚਕੀਲੇ ਹੁੰਦੇ ਹਨ ।
ਪ੍ਰਯੋਗਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਧੁਨੀ ਤਰੰਗਾਂ ਦੀ ਚਾਲ ਠੋਸਾਂ ਵਿੱਚ ਅਧਿਕਤਮ ਹੁੰਦੀ ਹੈ ।
ਪ੍ਰਸ਼ਨ 6.
ਪਰਾਵਣ ਤਰੰਗਾਂ ਕੀ ਹੁੰਦੀਆਂ ਹਨ ? ਇਹਨਾਂ ਤਰੰਗਾਂ ਦੇ ਉਪਯੋਗ ਲਿਖੋ ।
ਉੱਤਰ-
ਪਰਾਵਣ ਤਰੰਗਾਂ (Ultrasonic Waves) – ਉਹ ਧੁਨੀ ਤਰੰਗਾਂ, ਜਿਨ੍ਹਾਂ ਦੀ ਆਤੀ 20,000 ਹਰਟਜ਼ ਤੋਂ ਜ਼ਿਆਦਾ ਹੁੰਦੀ ਹੈ, ਪਰਾਵਣ ਤਰੰਗਾਂ ਜਾਂ ਪਰਾਣ ਧੁਨੀ ਅਖਵਾਉਂਦੀਆਂ ਹਨ | ਪਰਾਵਣ ਤਰੰਗਾਂ ਨੂੰ ਮਨੁੱਖੀ ਕੰਨ ਨਹੀਂ ਸੁਣ ਸਕਦੇ । ਕੁੱਝ ਜੀਵਾਂ ; ਜਿਵੇਂ ਕਿ ਚਮਗਾਦੜ, ਕੁੱਤੇ, ਬਿੱਲੀਆਂ ਅਤੇ ਕੀੜਿਆਂ ਵਿੱਚ ਇਨ੍ਹਾਂ ਨੂੰ ਸੁਣਨ ਦੀ ਸ਼ਕਤੀ ਹੁੰਦੀ ਹੈ । ਇਨ੍ਹਾਂ ਤਰੰਗਾਂ ਦੀ ਕਈ ਖੇਤਰਾਂ ਵਿੱਚ ਵਰਤੋਂ ਹੁੰਦੀ ਹੈ । ਜਿਵੇਂ ਕਿ-
- SONAR ਵਿੱਚ ਇਨ੍ਹਾਂ ਦੀ ਵਰਤੋਂ ਪਣਡੁੱਬੀਆਂ ਦੀ ਰੇਂਜ ਦੀ ਮਿਣਤੀ ਲਈ ਕੀਤੀ ਜਾਂਦੀ ਹੈ ।
- ਬੈਕਟੀਰੀਆ ਦਾ ਅੰਤ ਕਰਨ ਅਤੇ ਦੁੱਧ ਨੂੰ ਜੀਵਾਣੂ ਰਹਿਤ ਬਣਾਉਣ ਲਈ ਵਰਤੋਂ ਹੁੰਦੀ ਹੈ ।
- ਠੋਸ ਵਸਤਾਂ ਵਿੱਚ ਸੁਰਾਖ ਅਤੇ ਤਰੇੜਾਂ ਲੱਭਣ ਲਈ ਕੀਤੀ ਜਾਂਦੀ ਹੈ ।
- ਪਰਾਵਣ ਤਰੰਗਾਂ ਦਾ ਪ੍ਰਯੋਗ ਸਰੀਰ ਦੇ ਅੰਦਰ ਕੈਂਸਰ ਆਦਿ ਦੀ ਜਾਂਚ ਲਈ ਉਪਯੋਗ ਕੀਤਾ ਜਾਂਦਾ ਹੈ ।
- ਪਰਾਵਣ ਤਰੰਗਾਂ ਨਾਲ ਗੁਰਦਿਆਂ ਦੀ ਪੱਥਰੀ ਦੀ ਜਾਂਚ ਹੁੰਦੀ ਹੈ ।
- ਇਹਨਾਂ ਤਰੰਗਾਂ ਨਾਲ ਭਰੂਣ ਦੀ ਜਾਂਚ ਕੀਤੀ ਜਾ ਸਕਦੀ ਹੈ ।
- ਮਾਸਪੇਸ਼ੀਆਂ ਦੇ ਦਰਦ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਇਹਨਾਂ ਦੀ ਸਹਾਇਤਾ ਲਈ ਜਾਂਦੀ ਹੈ ।
- ਹਵਾਈ ਜਹਾਜ਼, ਰੇਲਵੇ ਲਾਈਨ ਅਤੇ ਪਾਈਪਾਂ ਦੇ ਦੋਸ਼ਾਂ ਨੂੰ ਲੱਭਿਆ ਜਾ ਸਕਦਾ ਹੈ ।
- ਸਮੁੰਦਰਾਂ ਦੀ ਡੂੰਘਾਈ ਨਾਪੀ ਜਾ ਸਕਦੀ ਹੈ ।
- ਫੋਟੋਗ੍ਰਾਫ਼ੀ ਫ਼ਿਲਮਾਂ ਬਣਾਉਣ ਵਿੱਚ ਮੱਦਦ ਮਿਲਦੀ ਹੈ ।
ਪ੍ਰਸ਼ਨ 7.
ਤਰੰਗ ਗਤੀ ਦੇ ਕੀ ਗੁਣ ਹਨ ?
ਉੱਤਰ-
ਤਰੰਗ-ਗਤੀ ਦੇ ਗੁਣ-
- ਇਹ ਇੱਕ ਹਿਲ-ਜੁਲ ਹੈ, ਜਿਹੜੀ ਮਾਧਿਅਮ ਵਿੱਚੋਂ ਲੰਘਦੀ ਹੈ । ਤਰੰਗ ਗਤੀ ਦੇ ਨਾਲ ਕੋਈ ਪਦਾਰਥ ਸਥਾਨਅੰਤਰਿਤ ਨਹੀਂ ਕੀਤਾ ਜਾ ਸਕਦਾ ।
- ਮਾਧਿਅਮ ਦੇ ਕਣ ਆਪਸੀ ਮੱਧ ਸਥਿਤੀ ਦੇ ਦੁਆਲੇ ਡੋਲਨ ਕਰਦੇ ਹਨ ।
- ਕਿਸੇ ਕਣ ਦਾ ਡੋਲਨ ਉਸ ਤੋਂ ਪਹਿਲਾਂ ਵਾਲੇ ਕਣ ਤੋਂ ਕੁੱਝ ਦੇਰ ਬਾਅਦ ਸ਼ੁਰੂ ਹੁੰਦਾ ਹੈ । ਕ੍ਰਮਵਾਰ ਸਥਿਤੀਆਂ ਵਿੱਚ ਲਗਾਤਾਰ ਫੇਜ਼ ਅੰਤਰ ਹੁੰਦਾ ਹੈ ।
- ਡੋਲਨ ਦੌਰਾਨ ਕਣਾਂ ਦਾ ਵੇਗ, ਭਿੰਨ-ਭਿੰਨ ਸਥਿਤੀਆਂ ਵਿੱਚ ਭਿੰਨ-ਭਿੰਨ ਹੁੰਦਾ ਹੈ । ਇਹ ਮੱਧ ਸਥਿਤੀ ਤੇ ਵੱਧ ਅਤੇ ਉੱਚਤਮ ਸਥਿਤੀਆਂ ‘ਤੇ ਜ਼ੀਰੋ ਹੁੰਦਾ ਹੈ ।
- ਕਿਸੇ ਮਾਧਿਅਮ ਵਿੱਚ ਤਰੰਗ ਦਾ ਵੇਗ ਸਥਿਰ ਹੈ ।
- ਮਾਧਿਅਮ ਬਿਨਾਂ ਕਿਸੇ ਵਾਸਤਵਿਕ ਸਥਾਨਾਂਤਰਨ ਦੇ ਹਿਲ-ਜੁਲ ਨਾਲ ਊਰਜਾ ਵੀ ਸਥਾਨਾਂਤਰਿਤ ਹੋ ਜਾਂਦੀ ਹੈ ।
- ਯਾਤ੍ਰਿਕ ਤਰੰਗ ਗਤੀ ਦੇ ਸਥਾਨਾਂਤਰਨ ਲਈ ਭੌਤਿਕ ਮਾਧਿਅਮ ਜ਼ਰੂਰੀ ਹੈ । ਇਸ ਮਾਧਿਅਮ ਵਿੱਚ ਤਣਾਓ ਅਤੇ ਜੜ੍ਹਤਾ ਦਾ ਗੁਣ ਹੋਣਾ ਚਾਹੀਦਾ ਹੈ ਅਤੇ ਮਾਧਿਅਮ ਦੇ ਕਣਾਂ ਵਿੱਚ ਰਗੜ ਬਲ ਲਘੂਤਮ ਹੋਣਾ ਚਾਹੀਦਾ ਹੈ ।
ਪ੍ਰਸ਼ਨ 8.
ਧੁਨੀ ਕੀ ਹੈ ?
ਉੱਤਰ-
ਧੁਨੀ – ਧੁਨੀ ਇੱਕ ਤਰ੍ਹਾਂ ਦੀ ਉਰਜਾ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦੀ ਸੰਵੇਦਨਾ ਪੈਦਾ ਕਰਦੀ ਹੈ । ਇਹ ਇੱਕ ਪ੍ਰਕਾਰ ਦੀ ਕਣਾਂ ਵਿੱਚ ਪੈਦਾ ਹੋਈ ਹਲਚਲ ਹੈ ਜੋ ਬਾਹਰੀ ਕਾਰਨਾਂ ਤੋਂ ਪੈਦਾ ਹੁੰਦੀ ਹੈ ।
ਅਸੀਂ ਕਈ ਤਰ੍ਹਾਂ ਦੀਆਂ ਧੁਨੀਆਂ ਸੁਣਦੇ ਹਾਂ, ਜਿਵੇਂ-ਬੱਚੇ ਦਾ ਰੋਣਾ, ਹਵਾ ਦਾ ਤੇਜ਼ ਚਲਣਾ, ਕੁੱਤੇ ਦਾ ਝੁੱਕਣਾ, ਬਿਜਲੀ ਦਾ ਕੜਕਨਾ, ਰੇਲ ਦੇ ਇੰਜਨ ਦੀ ਸੀਟੀ, ਜਹਾਜ਼ ਦੀ ਗੜਗੜਾਹਟ ਆਦਿ । ਹਰ ਤਰ੍ਹਾਂ ਦੀ ਧੁਨੀ ਪੈਦਾ ਕਰਨ ਵਾਲੀ ਵਸਤੂ ਕੰਪਨ ਕਰ ਰਹੀ ਹੁੰਦੀ ਹੈ ।
ਪ੍ਰਸ਼ਨ 9.
ਇੱਕ ਤੰਗ ਕਮਰੇ ਵਿੱਚ ਗੂੰਜ ਨਹੀਂ ਸੁਣਾਈ ਦਿੰਦੀ । ਵਿਆਖਿਆ ਕਰੋ, ਕਿਉਂ ?
ਉੱਤਰ-
ਤੰਗ ਕਮਰੇ ਵਿਚ ਗੂੰਜ-ਸਾਡੇ ਕੰਨ ਤੇ ਸੁਣਨ ਦੀ ਸੰਵੇਦਨਾ ਦਾ ਅਸਰ 0.1 ਸੈਕਿੰਡ ਤਕ ਰਹਿੰਦਾ ਹੈ, ਭਾਵੇਂ ਧੁਨੀ ਦਾ ਸੋਮਾ ਕੰਪਨ ਕਰਨਾ ਬੰਦ ਕਰ ਦੇਵੇ । ਇਸ ਲਈ ਗੂੰਜ ਸੁਣਨ ਲਈ ਪਰਾਵਰਤਿਤ ਧੁਨੀ ਸਾਡੇ ਕੰਨ ਵਿੱਚ ਮੂਲ ਧੁਨੀ ਦੇ ਪਹੁੰਚਣ ਤੋਂ 0.1 ਸੈਕਿੰਡ ਬਾਅਦ ਆਉਣੀ ਚਾਹੀਦੀ ਹੈ ਅਰਥਾਤ ਧੁਨੀ ਦੁਆਰਾ ਦੋਨੋਂ ਪਾਸੇ ਤੈਅ ਕੀਤੀ ਕੁੱਲ ਦੂਰੀ 344 × 0.1 = 34.4 ਮੀਟਰ ਹੋਣੀ ਚਾਹੀਦੀ ਹੈ । ਇਸ ਲਈ ਇਹ ਸਪੱਸ਼ਟ ਹੈ ਕਿ ਗੂੰਜ ਪੈਦਾ ਕਰਨ ਲਈ ਸੋਮੇ ਅਤੇ ਪਰਾਵਰਤਕ ਤਕ ਧੁਨੀ ਨੂੰ 34.4 ਦਾ ਅੱਧ = 17.2 ਮੀਟਰ ਦੀ ਦੂਰੀ ਤੈਅ ਕਰਨੀ ਚਾਹੀਦੀ ਹੈ । ਜੇਕਰ ਧੁਨੀ ਸੋਮੇ ਅਤੇ ਧੁਨੀ ਪਰਾਵਰਤਕ ਵਿਚਕਾਰ ਦੂਰੀ 17.2 ਮੀਟਰ ਤੋਂ ਘੱਟ ਹੋਵੇਗੀ ਤਾਂ ਗੂੰਜ ਨਹੀਂ ਸੁਣਾਈ ਦੇਵੇਗੀ, ਕਿਉਂਕਿ ਤੰਗ ਕਮਰੇ ਦੇ ਵਿੱਚ ਦੂਰੀ 17.2 ਮੀਟਰ ਤੋਂ ਘੱਟ ਹੈ ।
ਪ੍ਰਸ਼ਨ 10.
ਕੰਪਨ ਗਤੀ ਨਾਲ ਧੁਨੀ ਪੈਦਾ ਹੁੰਦੀ ਹੈ । ਫਿਰ ਇੱਕ ਕੰਪਨ ਕਰ ਰਿਹਾ ਪੈਂਡੂਲਮ ਧੁਨੀ ਪੈਦਾ ਕਿਉਂ ਨਹੀਂ ਕਰਦਾ ?
ਉੱਤਰ-
ਕੰਪਨ ਕਰ ਰਿਹਾ ਪੈਂਡੂਲਮ ਧੁਨੀ ਇਸ ਲਈ ਪੈਦਾ ਨਹੀਂ ਕਰਦਾ ਕਿਉਂਕਿ ਇਸ ਤੋਂ ਪੈਦਾ ਹੋਈਆਂ ਕੰਪਨ ਤਰੰਗਾਂ ਹਵਾ ਦੇ ਮਾਧਿਅਮ ਵਿੱਚ ਹੁੰਦਿਆਂ ਹੋਇਆਂ ਚਾਰੋਂ ਪਾਸੇ ਖਿੰਡ-ਪੁੰਡਰ ਜਾਂਦੀਆਂ ਹਨ । ਜੇਕਰ ਨਿਰਵਾਯੂ ਵਿੱਚ ਪੈਂਡੂਲਮ ਨੂੰ ਕੰਪਨ ਕਰਾਈਏ ਤਾਂ ਧੁਨੀ ਸੁਣਾਈ ਦੇਏਗੀ ।
ਪ੍ਰਸ਼ਨ 11.
ਇੱਕ ਦੁਰ ਵਜ ਰਹੇ ਸਾਇਰਨ ਦੀ ਧੁਨੀ ਨਾਲ ਅਸੀਂ ਆਪਣੀ ਘੜੀ ਸੈੱਟ ਕਰਦੇ ਹਾਂ, ਕੀ ਇਹ ਤੇਜ਼ ਚੱਲੇਗੀ ਜਾਂ ਹੌਲੀ ? ਵਿਆਖਿਆ ਕਰੋ ।
ਉੱਤਰ-
ਸਾਇਰਨ ਤੋਂ ਪੈਦਾ ਹੋਈ ਧੁਨੀ ਨੂੰ ਸਾਡੇ ਤਕ ਪਹੁੰਚਣ ਲਈ ਕੁੱਝ ਸਮਾਂ ਲੱਗੇਗਾ ਅਰਥਾਤ ਜਦੋਂ ਸਾਇਰਨ ਵੱਜਿਆ ਅਤੇ ਜਦੋਂ ਧੁਨੀ ਸਾਡੇ ਕੋਲ ਪੁੱਜੀ ਤਾਂ ਉਸ ਵਿੱਚ ਕੁੱਝ ਸਮਾਂ ਅੰਤਰਾਲ ਦਾ ਅੰਤਰ ਹੈ । ਇਸ ਲਈ ਸਾਇਰਨ ਨਾਲ ਸੈੱਟ ਕੀਤੀ ਘੜੀ ਵਾਸਤਵਿਕ ਸਮੇਂ ਤੋਂ ਪਿਛਾਂਹ ਰਹਿ ਜਾਵੇਗੀ ਅਰਥਾਤ ਹੌਲੀ ਚਲੇਗੀ ।
ਪ੍ਰਸ਼ਨ 12.
ਇੱਕ ਨਪੀੜਨ ਅਤੇ ਇੱਕ ਵਿਰਲ ਕੀ ਹੁੰਦੀ ਹੈ ?
ਉੱਤਰ-
ਨਪੀੜਨ (Compression) – ਨਪੀੜਨ ਲਾਂਗੀਚਿਊਡੀਨਲ ਤਰੰਗ ਵਿੱਚ ਬਣਦੀ ਹੈ । ਨਪੀੜਨ ਤਰੰਗ ਦਾ ਉਹ ਖੇਤਰ ਹੈ, ਜਿੱਥੇ ਮਾਧਿਅਮ ਦੇ ਅਣੁ ਸਾਧਾਰਨ ਨਾਲੋਂ ਬਹੁਤ ਨੇੜੇ-ਨੇੜੇ ਹੁੰਦੇ ਹਨ | ਨਪੀੜਨ ਦੀ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਜ਼ਿਆਦਾ ਹੁੰਦੇ ਹਨ, ਜਦੋਂ ਕਿ ਆਇਤਨ ਘੱਟ ਹੋ ਜਾਂਦਾ ਹੈ ।
ਵਿਰਲ (Rarefaction) – ਵਿਰਲ ਤਰੰਗ ਦਾ ਉਹ ਖੇਤਰ ਹੈ, ਜਿੱਥੇ ਮਾਧਿਅਮ ਦੇ ਅਣੂ ਸਧਾਰਨ ਨਾਲੋਂ ਦੂਰ-ਦੂਰ ਹੁੰਦੇ ਹਨ । ਇਸ ਸਥਿਤੀ ਵਿੱਚ ਤਾਪਮਾਨ ਅਤੇ ਦਬਾਅ ਘੱਟ ਹੁੰਦੇ ਹਨ ਜਦੋਂ ਕਿ ਆਇਤਨ ਵੱਧ ਜਾਂਦਾ ਹੈ ।
ਧੁਨੀ ਤਰੰਗਾਂ ਜੋ ਸੁਭਾਅ ਵਿੱਚ ਲਾਂਗੀਚਿਊਡੀਨਲ ਤਰੰਗਾਂ ਹਨ, ਨਪੀੜਨ ਅਤੇ ਵਿਰਲ ਤੋਂ ਬਣੀਆਂ ਹੁੰਦੀਆਂ ਹਨ । ਇਸ ਵਿੱਚ ਮਾਧਿਅਮ (ਹਵਾ) ਦੇ ਅਣੂ ਅਗਾਂਹ ਨਹੀਂ ਵੱਧਦੇ, ਪਰੰਤੂ ਹਲਚਲ ਅਗਾਂਹ ਤੁਰ ਜਾਂਦੀ ਹੈ।
ਜਦੋਂ ਮਾਧਿਅਮ ਵਿੱਚ ਲਾਂਗੀਚਿਊਡੀਨਲ ਤਰੰਗਾਂ ਚਲਦੀਆਂ ਹਨ, ਤਾਂ ਮਾਧਿਅਮ ਦੀ ਘਣਤਾ ਚਿੱਤਰ ਅਨੁਸਾਰ ਬਦਲਦੀ ਹੈ ।
ਪ੍ਰਸ਼ਨ 13.
ਉਚਾਣ (ਕਰੈਸਟ) ਅਤੇ ਨਿਵਾਣ (ਫੱਫ) ਵਿਚਕਾਰ ਅੰਤਰ ਦੱਸੋ ।
ਉੱਤਰ-
ਉਚਾਣ (ਕਰੈਸਟ)-ਆਡੇ-ਦਾਅ ਟਰਾਂਸਵਰਸ) ਤਰੰਗਾਂ ਵਿੱਚ ਕੰਪਨ ਕਰ ਰਹੇ ਕਣ ਦੀ ਸੰਤੁਲਨ ਸਥਿਤੀ ਤੋਂ ਧਨਾਤਮਕ ਦਿਸ਼ਾ ਵੱਲ ਅਧਿਕਤਮ ਵਿਸਥਾਪਨ ਵਾਲੀ ਸਥਿਤੀ ‘ਤੇ ਸਭ ਤੋਂ ਉੱਚਾ ਬਿੰਦੁ ਉਚਾਣ ਹੁੰਦਾ ਹੈ ।
ਨਿਵਾਣ (ਫੱਫ)-ਆਡੇ-ਦਾਅ ਟਰਾਂਸਵਰਸ) ਤਰੰਗਾਂ ਵਿੱਚ ਕੰਪਨ ਕਰ ਰਹੇ ਕਣ ਦੀ ਸੰਤੁਲਨ ਸਥਿਤੀ ਤੋਂ ਰਿਣਾਤਮਕ ਦਿਸ਼ਾ ਵੱਲ ਅਧਿਕਤਮ ਵਿਸਥਾਪਨ ਵਾਲਾ ਸਭ | ਤੋਂ ਨੀਵਾਂ ਬਿੰਦੂ ਨਿਵਾਣ ਹੁੰਦਾ ਹੈ ।
ਟਰਾਂਸਵਰਸ ਰੰਗ ਦੇ ਉਚਾਣ ਤੇ ਨਿਵਾਣ – ਟਰਾਂਸਰਸ ਤਰੰਗ ਹਿਲਜੁਲ ਰੇਖਾ ਦੇ ਜ਼ੀਰੋ (0) ਬਿੰਦੂ ਤੋਂ ਉੱਪਰ ਉੱਠਣਾ ਅਤੇ ਨੀਵੇਂ ਬੈਠਣ ਦੇ ਰੂਪ ਵਿਚ ਬਣਦੀ ਹੈ ।
ਪ੍ਰਸ਼ਨ 14.
ਧੁਨੀ ਬੂਮ ਕੀ ਹੁੰਦਾ ਹੈ ? ਇਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਧੁਨੀ ਬੂਮ – ਜਦੋਂ ਧੁਨੀ ਉਤਪਾਦਕ ਸ੍ਰੋਤ ਧੁਨੀ ਦੀ ਗਤੀ ਨਾਲੋਂ ਵੱਧ ਤੇਜ਼ੀ ਨਾਲ ਚਲਦੀ ਹੈ ਤਾਂ ਉਹ ਹਵਾ ਵਿੱਚ ਘਾਤਕ ਤਰੰਗਾਂ ਉਤਪੰਨ ਕਰਦਾ ਹੈ । ਇਹਨਾਂ ਘਾਤਕ ਤਰੰਗਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਉਰਜਾ ਹੁੰਦੀ ਹੈ । ਇਸ ਪ੍ਰਕਾਰ ਦੀਆਂ ਘਾਤਕ ਤਰੰਗਾਂ ਨਾਲ ਸੰਬੰਧਿਤ ਵਾਯੂ-ਦਬਾਅ ਪਰਿਵਰਤਨ ‘ਤੇ ਇੱਕ ਬਹੁਤ ਤੇਜ਼ ਅਤੇ ਪ੍ਰਬਲ ਧੁਨੀ ਉਤਪੰਨ ਹੁੰਦੀ ਹੈ, ਜਿਸਨੂੰ ਧੁਨੀ ਬੁਮ ਕਹਿੰਦੇ ਹਨ । ਪਰਾਧੁਨੀਕ ਹਵਾਈ ਜਹਾਜ਼ ਦੁਆਰਾ ਉਤਪੰਨ ਇਸ ਧੁਨੀਬੂਮ ਵਿੱਚ ਇੰਨੀ ਮਾਤਰਾ ਵਿੱਚ ਉਰਜਾ ਹੁੰਦੀ ਹੈ ਕਿ ਇਹ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਤੋੜ ਸਕਦੀ ਹੈ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ।
ਪ੍ਰਸ਼ਨ 15.
ਧੁਨੀ ਪਰਾਵਰਤਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਧੁਨੀ ਪਰਾਵਰਤਨ – ਪ੍ਰਕਾਸ਼ ਦੀ ਤਰ੍ਹਾਂ ਧੁਨੀ ਵੀ ਆਪਣੀ ਦਿਸ਼ਾ ਬਦਲ ਸਕਦੀ ਹੈ ਅਤੇ ਪਰਾਵਰਤਿਤ ਹੋ ਸਕਦੀ ਹੈ । ਧੁਨੀ ਦਾ ਦੀਵਾਰਾਂ ਨਾਲ, ਪਹਾੜਾਂ ਜਾਂ ਪਾਣੀ ਦੀ ਸੜਾ ਨਾਲ ਟਕਰਾ ਕੇ ਵਾਪਸ ਆਉਣਾ ਧੁਨੀ ਪਰਾਵਰਤਨ ਕਹਾਉਂਦਾ ਹੈ, ਜਿਵੇਂ ਧੁਨੀ ਤਰੰਗ ਧਾਤ ਦੀ ਚਾਦਰ ਅਤੇ ਲੱਕੜ ਦੀ ਸਤ੍ਹਾ ਤੋਂ ਪਰਾਵਰਤਿਤ ਹੋ ਜਾਂਦੀ ਹੈ । ਪ੍ਰਕਾਸ਼ ਪਰਾਵਰਤਨ ਦੇ ਨਿਯਮ ਧੁਨੀ ‘ਤੇ ਵੀ ਲਾਗੂ ਹੁੰਦੇ ਹਨ | ਪਰ ਧੁਨੀ ਪਰਾਵਰਤਨ ਲਈ ਕਿਸੇ ਚੀਕਣੀ ਜਾਂ ਚਮਕਦਾਰ ਸਤਾ ਦੀ ਲੋੜ ਨਹੀਂ ਪੈਂਦੀ ਹੈ । ਧੁਨੀ ਤਰੰਗਾਂ ਦੇ ਪਰਾਵਰਤਨ ਲਈ ਵੱਡੇ ਆਕਾਰ ਦੀ ਰੁਕਾਵਟ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 16.
ਕੀ ਕਾਰਣ ਹੈ ਕਿ ਦੂਰ ਤੋਂ ਆ ਰਹੀ ਰੇਲਗੱਡੀ ਦੀ ਧੁਨੀ ਸੁਣਾਈ ਨਹੀਂ ਦਿੰਦੀ ਹੈ ਪਰੰਤੁ ਪਟੜੀ ਤੇ ਕੰਨ ਰੱਖ ਕੇ ਅਸੀਂ ਉਸ ਦੀ ਆਵਾਜ਼ ਸੁਣ ਸਕਦੇ ਹਾਂ ?
ਉੱਤਰ-
ਧੁਨੀ ਹਵਾ ਦੀ ਤੁਲਨਾ ਵਿੱਚ ਧਾਤਾਂ (ਠੋਸ) ਵਿੱਚੋਂ ਇੱਕ ਥਾਂ ਤੋਂ ਦੂਜੀ ਥਾਂ ‘ਤੇ ਤੇਜ਼ ਚਾਲ ਨਾਲ ਗਤੀ ਕਰਦੀ ਹੈ । ਇਸ ਲਈ ਰੇਲਗੱਡੀ ਦੀ ਆਵਾਜ਼ ਪਟੜੀ ਵਿੱਚੋਂ ਹੋ ਕੇ ਸਾਡੇ ਕੰਨਾਂ ਤੱਕ ਪਹੁੰਚ ਜਾਂਦੀ ਹੈ ।
ਪ੍ਰਸ਼ਨ 17.
ਕੀ ਕਾਰਣ ਹੈ ਕਿ ਔਰਤਾਂ ਦੀ ਆਵਾਜ਼ ਤਿੱਖੀ ਅਤੇ ਪਤਲੀ ਹੁੰਦੀ ਹੈ ਜਦਕਿ ਆਦਮੀਆਂ ਦੀ ਆਵਾਜ਼ ਮੋਟੀ ਹੁੰਦੀ ਹੈ ?
ਉੱਤਰ-
ਧੁਨੀ ਦਾ ਪਤਲਾ ਅਤੇ ਮੋਟਾ ਹੋਣਾ ਧੁਨੀ ਦੇ ਤਿੱਖੇਪਣ ਤੇ ਨਿਰਭਰ ਕਰਦਾ ਹੈ । ਕਿਉਂਕਿ ਔਰਤਾਂ ਦੀ ਧੁਨੀ ਦਾ ਤਿੱਖਾਪਣ ਵੱਧ ਹੁੰਦਾ ਹੈ, ਇਸ ਲਈ ਉਹਨਾਂ ਦੀ ਆਵਾਜ਼ ਪਤਲੀ ਹੁੰਦੀ ਹੈ । ਇਸਦੇ ਉਲਟ ਆਦਮੀਆਂ (ਮਰਦਾਂ) ਦੀ ਧੁਨੀ ਦਾ ਤਿੱਖਾਪਣ ਘੱਟ ਹੁੰਦਾ ਹੈ ਜਿਸ ਕਰਕੇ ਉਹਨਾਂ ਦੀ ਆਵਾਜ਼ ਮੋਟੀ ਹੁੰਦੀ ਹੈ ।
ਪ੍ਰਸ਼ਨ, 18.
ਕੀ ਕਾਰਣ ਹੈ ਕਿ ਅਸੀਂ ਭੂਚਾਲ ਤੋਂ ਉਤਪੰਨ ਹੋਣ ਵਾਲੀਆਂ ਧੁਨੀ ਤਰੰਗਾਂ ਨੂੰ ਨਹੀਂ ਸੁਣ ਪਾਉਂਦੇ ਜਦਕਿ ਚਮਗਾਦੜ ਅਤੇ ਕੁੱਤੇ ਉਸ ਧੁਨੀ ਨੂੰ ਸੁਣ ਸਕਦੇ ਹਨ ?
ਉੱਤਰ-
ਸੁਣਨ ਸੀਮਾ ਰੇਂਜ – ਸਾਡਾ ਕੰਨ 20 Hz ਤੋਂ 20,000 Hz ਤੱਕ ਆਕ੍ਰਿਤੀ ਵਾਲੀਆਂ ਤਰੰਗਾਂ ਨੂੰ ਸੁਣ ਸਕਦਾ ਹੈ । ਆਵਤੀ ਦੀ ਇਹ ਰੇਂਜ ਸੁਣਨ ਸੀਮਾ ਅਖਵਾਉਂਦੀ ਹੈ । ਭੂਚਾਲ ਦੁਆਰਾ ਪੈਦਾ ਹੋਈਆਂ ਤਰੰਗਾਂ ਦੀ ਆਕ੍ਰਿਤੀ ਇਸ ਰੇਂਜ ਵਿੱਚ ਨਹੀਂ ਹੁੰਦੀ ਹੈ । ਇਸ ਲਈ ਅਸੀਂ ਇਹਨਾਂ ਤਰੰਗਾਂ ਨੂੰ ਨਹੀਂ ਸੁਣ ਸਕਦੇ, ਪਰੰਤੁ ਚਮਗਾਦੜ ਅਤੇ ਕੁੱਤੇ ਦੇ ਕੰਨ ਭੂਚਾਲ ਦੁਆਰਾ ਪੈਦਾ ਹੋਈਆਂ ਧੁਨੀ ਤਰੰਗਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ । ਇਸ ਕਾਰਣ ਚਮਗਾਦੜ ਅਤੇ ਕੁੱਤੇ ਅਸਾਨੀ ਨਾਲ ਇਹਨਾਂ ਤਰੰਗਾਂ ਨੂੰ ਸੁਣ ਲੈਂਦੇ ਹਨ ।
ਪ੍ਰਸ਼ਨ 19.
ਮੱਛਰ ਦੀ ਆਵਾਜ਼ ਅਤੇ ਸ਼ੇਰ ਦੀ ਦਹਾੜ ਵਿੱਚ ਕੀ ਅੰਤਰ ਹੈ ?
ਉੱਤਰ-
ਮੱਛਰ ਦੀ ਆਵਾਜ਼ (ਧੁਨੀ) ਦੀ ਪ੍ਰਬਲਤਾ ਘੱਟ ਹੁੰਦੀ ਹੈ, ਪਰੰਤੂ ਆਤੀ ਵੱਧ ਹੁੰਦੀ ਹੈ । ਦੂਜੇ ਪਾਸੇ ਸ਼ੇਰ ਦੀ ਆਵਾਜ਼ ਦੀ ਪ੍ਰਬਲਤਾ ਵੱਧ ਹੁੰਦੀ ਹੈ ਪਰ ਆਤੀ ਘੱਟ ਹੁੰਦੀ ਹੈ, ਇਸ ਲਈ ਮੱਛਰ ਦੀ ਆਵਾਜ਼ ਸ਼ੇਰ ਦੀ ਆਵਾਜ਼ ਨਾਲੋਂ ਤਿੱਖੀ ਹੁੰਦੀ ਹੈ ।
ਪ੍ਰਸ਼ਨ 20.
ਸੁਣਨ ਸਹਾਇਕ ਯੰਤਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ ?
ਉੱਤਰ-
ਸੁਣਨ ਸਹਾਇਕ ਯੰਤਰ-ਜਿਨ੍ਹਾਂ ਵਿਅਕਤੀਆਂ ਨੂੰ ਘੱਟ ਸੁਣਦਾ ਹੈ ਉਹਨਾਂ ਨੂੰ ਇਸ ਯੰਤਰ ਦੀ ਲੋੜ ਪੈਂਦੀ ਹੈ । ਇਹ ਬੈਟਰੀ ਨਾਲ ਚਲਣ ਵਾਲਾ ਇਕ ਇਲੈੱਕਟਾਨਿਕ ਉਪਕਰਨ ਹੈ । ਇਸ ਵਿੱਚ ਇਕ ਛੋਟਾ ਜਿਹਾ ਮਾਈਕੋਫੋਨ, ਇੱਕ ਐਮਪਲੀਫਾਈਅਰ ਅਤੇ ਸਪੀਕਰ ਹੁੰਦਾ ਹੈ । ਜਦੋਂ ਧੁਨੀ ਮਾਈਕ੍ਰੋਫੋਨ ‘ਤੇ ਪਹੁੰਚਦੀ ਹੈ ਤਾਂ ਇਹ ਧੁਨੀ ਤਰੰਗਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲ ਦਿੰਦਾ ਹੈ । ਐਮਪਲੀਫਾਈਅਰ ਇਹਨਾਂ ਬਿਜਲਈ ਸੰਕੇਤਾਂ ਨੂੰ ਵੱਡਾ ਕਰ ਦਿੰਦਾ ਹੈ । ਇਹ ਸੰਕੇਤ ਸਪੀਕਰ ਦੁਆਰਾ ਧੁਨੀ ਤਰੰਗਾਂ ਵਿੱਚ ਬਦਲ ਦਿੱਤੇ ਜਾਂਦੇ ਹਨ । ਇਹ ਧੁਨੀ ਤਰੰਗਾਂ ਕੰਨ ਦੇ ਡਾਇਆਫ੍ਰਾਮ ‘ਤੇ ਪੈਂਦੀਆਂ ਹਨ ਅਤੇ ਵਿਅਕਤੀ ਨੂੰ ਧੁਨੀ ਸਾਫ਼ ਸੁਣਾਈ ਦਿੰਦੀ ਹੈ ।
ਮਹੱਤਵਪੂਰਨ ਸੂਤਰ (Important Formulae)
1. ਤਰੰਗ ਦਾ ਵੇਗ (V) = v × λ
2. ਆਤੀ (v) = \(\frac{1}{\mathrm{~T}}\)
3. ਤਰੰਗ ਲੰਬਾਈ (λ) = υ × T
4. ਕੁੱਲ ਦੂਰੀ = ਵੇਗ × ਸਮਾਂ
ਸੰਖਿਆਤਮਕ ਪ੍ਰਸ਼ਨ (Numerical Problems)
ਪ੍ਰਸ਼ਨ 1.
ਮੋਹਨ ਦੇ ਦਿਲ ਦੀ ਆਵਿਤੀ ਕਿੰਨੀ ਹੈ, ਜਦੋਂ ਉਹ 1 ਮਿੰਟ ਵਿੱਚ 75 ਵਾਰੀ ਧੜਕ ਰਿਹਾ ਹੈ ?
ਹੱਲ:
75 ਵਾਰੀ ਦਿਲ ਦੇ ਧੜਕਣ ਨੂੰ ਲੱਗਿਆ ਸਮਾਂ = 1 ਮਿੰਟ
= 1 × 60 ਸੈਕਿੰਡ
= 60 ਸੈਕਿੰਡ
1 ਵਾਰੀ ਦਿਲ ਨੂੰ ਧੜਕਣ ਲਈ ਲੱਗਿਆ ਸਮਾਂ = \(\frac{60}{75}\)
= \(\frac{4}{5}\)
= 0.80 ਸੈਕਿੰਡ
∴ ਆਵਰਤ-ਕਾਲ (T) = 0.80 ਸੈਕਿੰਡ
ਅਸੀਂ ਜਾਣਦੇ ਹਾਂ, ਆਵਤੀ (V) =
= \(\frac{1}{\mathrm{~T}}\)
= \(\frac{1}{0.80}\)
∴ ਆਤੀ (V) = \(\frac{5}{4}\)
= 1.25 ਹਰਟਜ਼ ਉੱਤਰ
ਪ੍ਰਸ਼ਨ 2.
ਤਰੰਗ ਦਾ ਇੱਕ ਸੋਮਾ 0.4 ਸੈਕਿੰਡ ਵਿੱਚ 40 ਉਚਾਣਾਂ ਅਤੇ 40 ਨਿਵਾਣਾਂ ਉਤਪੰਨ ਕਰਦਾ ਹੈ । ਤਰੰਗ ਦੀ ਆਤੀ ਪਤਾ ਕਰੋ ।
ਹੱਲ:
ਤਰੰਗ ਦੀ ਇੱਕ ਉਚਾਣ ਅਤੇ ਇੱਕ ਨਿਵਾਣ ਵਿਚਕਾਰਲੀ ਦੂਰੀ ਤਰੰਗ ਲੰਬਾਈ ਹੁੰਦੀ ਹੈ ।
∴ 40 ਤਰੰਗਾਂ ਦੀ ਲੰਬਾਈ ਨੂੰ ਲੱਗਿਆ ਸਮਾਂ = 0.4 ਸੈਕਿੰਡ
ਜਾਂ 0.4 ਸੈਕਿੰਡ ਵਿੱਚ ਜਿੰਨੀਆਂ ਤਰੰਗ ਲੰਬਾਈਆਂ ਤੈਅ ਕੀਤੀਆਂ = 40
1 ਸੈਕਿੰਡ ਵਿੱਚ ਜਿੰਨੀਆਂ ਤਰੰਗ ਲੰਬਾਈਆਂ ਤੈਅ ਕੀਤੀਆਂ = \(\frac{40}{0.4}\)
= 100
∴ ਤਰੰਗ ਦੀ ਆਕ੍ਰਿਤੀ = 100 ਹਰਟਜ਼ ਉੱਤਰ
ਪ੍ਰਸ਼ਨ 3.
ਇੱਕ ਤਾਰ ਉੱਪਰ ਇੱਕ ਤਰੰਗ ਪਲੱਸ 8 ਮੀਟਰ ਦੀ ਦੂਰੀ 0.05 ਸਕਿੰਟ ਵਿੱਚ ਤੈਅ ਕਰਦੀ ਹੈ । ਤਰੰਗ ਵੇਗ ਕਿੰਨਾ ਹੈ ? ਜੇਕਰ ਤਾਰ ਦੀ ਆਕ੍ਰਿਤੀ 200 ਹਰਟਜ਼ ਹੈ ਤਾਂ ਤਰੰਗ ਦੀ ਤਰੰਗ ਲੰਬਾਈ ਕਿੰਨੀ ਹੋਵੇਗੀ ?
ਹੱਲ:
= \(\frac{8}{0.05}\)
V = 160 m/s
ਕਿਉਂ ਜੋ V = v × λ
∴ λ = \(\frac{\mathrm{V}}{\mathrm{v}}\)
= \(\frac{160}{200}\) = 0.8 m.
λ = 0.8 m
ਪ੍ਰਸ਼ਨ 4.
ਉਸ ਤਰੰਗ ਦੀ ਆਕ੍ਰਿਤੀ ਕੀ ਹੋਵੇਗੀ ਜਿਸਦਾ ਆਵਰਤ-ਕਾਲ 0.05 s ਹੈ ?
ਹੱਲ:
ਆਵਰਤ-ਕਾਲ (T) = 0.05 s,
ਆਤੰਵਤੀ (V) = ?
ਅਸੀਂ ਜਾਣਦੇ ਹਾਂ T = \(\frac{1}{v}\)
ਜਾਂ ਆਤੰਵਤੀ (V) = \(\frac{1}{\mathrm{~T}}\)
∴ V = \(\frac{1}{0.05}\)
= \(\frac{100}{5}\) = 20 Hz
ਪ੍ਰਸ਼ਨ 5.
ਚਿੱਤਰ ਵਿੱਚ ਕਿਸੇ ਸਮੇਂ ਦਾ ਇੱਕ ਆਕ੍ਰਿਤੀ ਤਰੰਗ ਦਾ ਦੂਰੀ ਵਿਸਥਾਪਨ ਗ੍ਰਾਫ਼ ਦਿਖਾਇਆ ਗਿਆ ਹੈ, ਜੇ. ਤਰੰਗ ਦਾ ਵੇਗ 320 m/s ਹੋਵੇ ਤਾਂ ਪਤਾ ਕਰੋ-(a) ਟਰਾਂਸਵਰਸ (b) ਆਵਿਤੀ ।
ਹੱਲ:
(a) ਤਰੰਗ ਲੰਬਾਈ = ਦੋ ਲਾਗਲੀਆਂ ਕਰੈਸਟਾਂ ਵਿੱਚ ਦੂਰੀ
= 50 – 10 = 40 cm
= \(\frac{40}{100}\)m = 0.4 m
(b) ਤਰੰਗ ਦਾ ਵੇਗ V = 320 m/s,
v = ?, λ = 0.4 m
V = v λ
v = \(\frac{\mathrm{V}}{\lambda}=\frac{320}{0.4}\) = 800 Hz
ਆਤੰਵਤੀ (v) = 800 Hz.
ਪ੍ਰਸ਼ਨ 6.
ਇੱਕ ਆਦਮੀ ਚੱਟਾਨ ਤੋਂ 200 m ਦੂਰ ਖੜ੍ਹਾ ਹੈ । ਉਹ ਸੀਟੀ ਵਜਾਉਂਦਾ ਹੈ । ਜੇ ਧੁਨੀ ਦੀ ਹਵਾ ਵਿਚਲੀ ਚਾਲ 332 m/s ਹੈ ਤਾਂ ਗੂੰਜ ਕਿੰਨੀ ਦੇਰ ਬਾਅਦ ਸੁਣੇਗੀ ?
ਹੱਲ:
ਧੁਨੀ ਦਾ ਵੇਗ = 332 ਮੀ. / ਸੈਕਿੰਡ
ਧੁਨੀ ਵਾਪਸ ਆਉਣ ਲਈ ਤੈਅ ਕੀਤੀ ਦੂਰੀ = 200 ਮੀ. + 200 ਮੀ.
= 400 ਮੀ.
332 ਮੀ. ਧੁਨੀ ਚੱਲਣ ਤੇ ਲੱਗਿਆ ਸਮਾਂ = 1 ਸੈਕਿੰਡ
1 ਮੀ. ਧੁਨੀ ਚੱਲਣ ਦੇ ਲਈ ਲੱਗਿਆ ਸਮਾਂ = \(\frac{1}{332}\) ਸੈਕਿੰਡ
400 ਮੀ. ਧੁਨੀ ਚੱਲਣ ਦੇ ਲਈ ਲੱਗਿਆ ਸਮਾਂ = \(\frac{1}{332}\) × 400
= \(\frac{100}{83}\) ਸੈਕਿੰਡ
= 1.2 s
ਪ੍ਰਸ਼ਨ 7.
ਧੁਨੀ ਹਵਾ ਵਿੱਚ 330 ਮੀਟਰ/ਸੈਕਿੰਡ ਦੀ ਚਾਲ ਨਾਲ ਚਲਦੀ ਹੈ । ਇੱਕ ਧੁਨੀ ਤਰੰਗ ਦੀ ਆਕ੍ਰਿਤੀ 550 ਹਰਟਜ਼ ਹੈ । ਇਸ ਤਰੰਗ ਦੀ ਤਰੰਗ ਲੰਬਾਈ ਕੀ ਹੋਵੇਗੀ ?
ਹੱਲ :
ਦਿੱਤਾ ਹੈ. ਤਰੰਗ ਦਾ ਵੇਗ (V) = 330 ਮੀਟਰ/ਸੈਕਿੰਡ
ਆਕ੍ਰਿਤੀ (v) = 550 ਹਰਟਜ਼
ਤਰੰਗ ਲੰਬਾਈ (λ) = ?
ਤਰੰਗ ਲੰਬਾਈ (λ) = \(\frac{\mathrm{V}}{v}\)
= \(\frac{3}{5}\)
= 0.6 ਮੀਟਰ
ਪ੍ਰਸ਼ਨ 8.
ਇੱਕ ਰੇਡੀਓ ਪ੍ਰਸਾਰਣ ਕੇਂਦਰ ਤੋਂ 40 ਮੈਗਾ ਹਰਟਜ਼ ਆਕ੍ਰਿਤੀ ਦੀ ਬਿਜਲਈ-ਚੁੰਬਕੀ ਤਰੰਗਾਂ ਪ੍ਰਸਾਰਿਤ ਹੁੰਦੀਆਂ ਹਨ । ਜੇਕਰ ਬਿਜਲਈ ਚੁੰਬਕੀ ਤਰੰਗ ਦੀ ਚਾਲ 3.0 × 108 ਮੀਟਰ/ਸੈਕਿੰਡ ਹੋਵੇ ਤਾਂ ਇਹਨਾਂ ਤਰੰਗਾਂ ਦੀ ਤਰੰਗ ਲੰਬਾਈ ਕੀ ਹੋਵੇਗੀ ?
ਹੱਲ:
ਦਿੱਤਾ ਹੈ, ਆਕ੍ਰਿਤੀ (v) = 40 ਮੈਗਾ ਹਰਟਜ਼
= 40 × 106 ਹਰਟਜ਼
ਤਰੰਗ ਵੇਗ (V) = 3 × 108 ਮੀਟਰ/ ਸੈਕਿੰਡ
ਤਰੰਗ ਲੰਬਾਈ (λ) = ?
ਤਰੰਗ ਲੰਬਾਈ (λ) = \(\frac{\mathrm{V}}{v}\)
= 7.5 ਮੀਟਰ
ਪ੍ਰਸ਼ਨ 9.
ਸੋਨਾਰ ਦੁਆਰਾ ਪਾਣੀ ਦੀ ਸੜਾ ਤੇ ਧੁਨੀ ਸਪੰਦ ਪੈਦਾ ਕੀਤੇ ਜਾਂਦੇ ਹਨ । ਇਹ ਸਪੰਦ ਪਾਣੀ ਦੀ ਤਲੀ ਤੋਂ ਪਰਾਵਰਤਨ ਤੋਂ ਬਾਅਦ ਪ੍ਰਾਪਤ ਕੀਤੇ ਜਾਂਦੇ ਹਨ ।ਜੇ ਪੈਦਾ ਹੋਣ ਅਤੇ ਪ੍ਰਾਪਤ ਕੀਤੇ ਜਾਣ ਦੇ ਵਿਚਾਲੇ ਸਮਾਂ ਅੰਤਰਾਲ 2 ਸੈਕਿੰਡ ਹੈ ਤਾਂ ਪਾਣੀ ਦੀ ਗਹਿਰਾਈ ਕਿੰਨੀ ਹੈ ? (ਪਾਣੀ ਵਿੱਚ ਧੁਨੀ ਦੀ ਚਾਲ = 1498 ਮੀਟਰ/ਸੈਕਿੰਡ
ਹੱਲ:
ਦਿੱਤਾ ਹੈ, ਉਤਸਰਜਨ ਅਤੇ ਹਿਣ ਕਰਨ ਵਿਚਾਲੇ ਦਾ ਸਮਾਂ ਅੰਤਰਾਲ (t) = 2 ਸੈਕਿੰਡ
ਪਾਣੀ ਵਿੱਚ ਧੁਨੀ ਦੀ ਚਾਲ (V) = 1498 ਮੀਟਰ/ਸੈਕਿੰਡ
ਮੰਨ ਲਓ ਪਾਣੀ ਦੀ ਡੂੰਘਾਈ (S) = ?
ਪ੍ਰਸ਼ਨ ਅਨੁਸਾਰ, ਧੁਨੀ ਤਰੰਗਾਂ 2 ਸੈਕਿੰਡ ਵਿੱਚ 2 s ਦੂਰੀ ਤੈਅ ਕਰਦੀਆਂ ਹਨ
∴ ਧੁਨੀ ਦੀ ਚਾਲ (V) = \(\frac{2 S}{t}\)
ਜਾਂ S = \(\frac{\mathrm{V} \times t}{2}\)
= \(\frac{1498 \times 2}{2}\)
∴ ਪਾਣੀ ਦੀ ਡੂੰਘਾਈ (S) = 1498 ਮੀਟਰ ਉੱਤਰ
ਪ੍ਰਸ਼ਨ 10.
ਪ੍ਰਤੀ ਧੁਨੀ (ਗੂੰਜ) ਸੁਣਨ ਲਈ ਕਮਰੇ ਦੀ ਘੱਟ ਤੋਂ ਘੱਟ ਲੰਬਾਈ ਕਿੰਨੀ ਹੋਣੀ ਚਾਹੀਦੀ ਹੈ । ਜੇਕਰ ਹਵਾ ਵਿੱਚ ਧੁਨੀ ਦੀ ਚਾਲ 320 ਮੀਟਰ/ਸੈਕਿੰਡ ਹੋਵੇ ?
ਹੱਲ:
ਧੁਨੀ ਸ੍ਰੋਤ ਨੂੰ ਹਟਾ ਲੈਣ ਤੋਂ ਬਾਅਦ ਵੀ ਮਨੁੱਖੀ ਕੰਨ ‘ਤੇ ਧੁਨੀ ਦਾ ਪ੍ਰਭਾਵ t = 0.1 ਸੈਕਿੰਡ ਤੱਕ ਰਹਿੰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਧੁਨੀ ਨੂੰ ਸੁਣਨ ਵਾਲੇ ਮਨੁੱਖ ਤੋਂ ਚੱਲ ਕੇ ਦੀਵਾਰ ਰੁਕਾਵਟ) ਨਾਲ ਟਕਰਾਉਣ ਤੋਂ ਬਾਅਦ ਵਾਪਸ ਸੁਣਨ ਵਾਲੇ ਕੋਲ ਪਹੁੰਚਣ ਲਈ 0.1 ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ।
ਮੰਨ ਲਓ ਕਮਰੇ ਦੀ ਲੰਬਾਈ S ਹੈ
ਤਾਂ ਧੁਨੀ 0.1 ਸੈਕੰਡ ਵਿੱਚ 2 s ਦੂਰੀ ਤੈਅ ਕਰੇਗੀ ।
∴ ਦੂਰੀ (2S) = ਚਾਲ × ਸਮਾਂ
2 S = 320 ਮੀਟਰ/ਸੈਕਿੰਡ × 0.1 ਸੈਕਿੰਡ
2 S = 32.
∴ S = \(\frac{32}{2}\)
= 16 ਮੀਟਰ
ਇਸ ਲਈ ਕਮਰੇ ਦੀ ਘੱਟ ਤੋਂ ਘੱਟ ਲੰਬਾਈ 16 ਮੀਟਰ ਹੋਣੀ ਚਾਹੀਦੀ ਹੈ । ਉੱਤਰ
ਪ੍ਰਸ਼ਨ 11.
ਇੱਕ ਮਨੁੱਖ ਕਿਸੇ ਖੜੀ ਚੱਟਾਨ ਦੇ ਪਾਸ ਤਾੜੀ ਵਜਾਉਂਦਾ ਹੈ ਅਤੇ ਉਸਦੀ ਗੂੰਜ 5 s ਬਾਅਦ ਸੁਣਾਈ ਦੇਂਦੀ ਹੈ । ਜੇਕਰ ਧੁਨੀ ਦੀ ਚਾਲ 346 ms- ਲਈ ਜਾਵੇ, ਤਾਂ ਚੱਟਾਨ ਅਤੇ ਮਨੁੱਖ ਦੇ ਵਿਚਕਾਰ ਦੀ ਦੂਰੀ ਕਿੰਨੀ ਹੋਵੇਗੀ ?
ਹੱਲ:
ਦਿੱਤਾ ਹੈ, ਧੁਨੀ ਦੀ ਚਾਲ (V) = 346ms-1
ਗੂੰਜ ਸੁਣਨ ਦੇ ਲਈ ਲੱਗਿਆ ਸਮਾਂ (t) = 5 s
ਧੁਨੀ ਦੁਆਰਾ ਤੈਅ ਕੀਤੀ ਕੁੱਲ ਦੂਰੀ (S) =V × t
= 346 ms-1 × 5 s
= 1730 m
5 s ਵਿੱਚ ਧੁਨੀ ਨੇ ਚੱਟਾਨ ਅਤੇ ਮਨੁੱਖ ਦੇ ਵਿਚਕਾਰ ਦੋ ਗੁਣਾਂ ਦੁਰੀ ਤੈਅ ਕੀਤੀ । ਇਸ ਕਰਕੇ ਚੱਟਾਨ ਅਤੇ ਮਨੁੱਖ ਦੇ ਵਿਚਕਾਰ ਦੀ ਦੂਰੀ = \(\frac{1730}{2}\)m = 865 m
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ Very Short Answer Type Questions)
ਪ੍ਰਸ਼ਨ 1.
ਧੁਨੀ ਕਿਸ ਨੂੰ ਆਖਦੇ ਹਨ ?
ਉੱਤਰ-
ਧੁਨੀ-ਇਹ ਇੱਕ ਤਰ੍ਹਾਂ ਦੀ ਊਰਜਾ ਹੈ ਜੋ ਕੰਪਨਾਂ ਦੁਆਰਾ ਪੈਦਾ ਹੁੰਦੀ ਹੈ ।
ਪ੍ਰਸ਼ਨ 2.
ਮਨੁੱਖੀ ਕੰਨ ਕਿਸ ਆਤੀ ਵਾਲੀ ਧੁਨੀ ਨੂੰ ਸੁਣਦਾ ਹੈ ?
ਉੱਤਰ-
20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤਕ ਆਤੀ ਵਾਲੀ ਧੁਨੀ ਨੂੰ ।
ਪ੍ਰਸ਼ਨ 3.
ਕੀ ਧੁਨੀ ਖਲਾਅ (ਨਿਰਵਾਯੂ) ਵਿੱਚ ਚਲ ਸਕਦੀ ਹੈ ?
ਉੱਤਰ-
ਨਹੀਂ ।
ਪ੍ਰਸ਼ਨ 4.
ਤਰੰਗਾਂ ਪੈਦਾ ਕਰਨ ਲਈ ਮਾਧਿਅਮ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ ?
ਉੱਤਰ-
ਮਾਧਿਅਮ ਵਿੱਚ ਜੜ੍ਹਤਾ ਅਤੇ ਆਇਤਨ ਦਾ ਲਚੀਲਾਪਨ ਹੋਣਾ ਚਾਹੀਦਾ ਹੈ ।
ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਟਰਾਂਸਵਰਸ ਅਤੇ ਲਾਂਗੀਚਿਊਡੀ ਤਰੰਗਾਂ ਦੱਸੋ
(i) ਪ੍ਰਕਾਸ਼ ਤਰੰਗਾਂ
(ii) ਪਾਣੀ ਵਿੱਚ ਲਹਿਰਾਂ
(iii) ਧੁਨੀ ਤਰੰਗਾਂ ।
ਉੱਤਰ-
(i) ਟਰਾਂਸਰਸ ਤਰੰਗਾਂ
(ii) ਟਰਾਂਸਵਰਸ ਤਰੰਗਾਂ
(iii) ਲਾਂਗੀਚਿਊਡੀ ਤਰੰਗਾਂ ।
ਪ੍ਰਸ਼ਨ 6.
ਆਤੀ, ਤਰੰਗ ਲੰਬਾਈ ਅਤੇ ਤਰੰਗ ਵੇਗ ਵਿੱਚ ਕੀ ਸੰਬੰਧ ਹੈ ?
ਉੱਤਰ-
ਤਰੰਗ ਵੇਗ = ਆਤੀ × ਤਰੰਗ ਲੰਬਾਈ ।
ਪ੍ਰਸ਼ਨ 7.
ਆਕ੍ਰਿਤੀ ਦੀ ਇਕਾਈ ਕੀ ਹੈ ?
ਉੱਤਰ-
ਹਰਟਜ਼ ।
ਪ੍ਰਸ਼ਨ 8.
ਆਕ੍ਰਿਤੀ (V) ਅਤੇ ਆਵਰਤ ਕਾਲ (T) ਵਿੱਚ ਕੀ ਸੰਬੰਧ ਹੈ ?
ਉੱਤਰ-
v = \(\frac{1}{\mathrm{~T}}\)
ਪ੍ਰਸ਼ਨ 9.
ਪਰਾਣ ਧੁਨੀ ਕੌਣ ਸੁਣ ਸਕਦਾ ਹੈ ?
ਉੱਤਰ-
ਚਮਗਾਦੜ ਅਤੇ ਕੁੱਤੇ ।
ਪ੍ਰਸ਼ਨ 10.
ਗੂੰਜ ਲਈ ਵਸਤੂ ਨੂੰ ਧੁਨੀ ਦੇ ਸਰੋਤ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਹੈ ?
ਉੱਤਰ-
17.2 ਮੀਟਰ ।
ਪ੍ਰਸ਼ਨ 11.
ਕੰਨ ਤੇ ਗੂੰਜ ਦਾ ਪ੍ਰਭਾਵ ਕਿੰਨੇ ਸਮੇਂ ਤਕ ਰਹਿੰਦਾ ਹੈ ?
ਉੱਤਰ-
ਕੰਨ ਤੇ ਧੁਨੀ ਦਾ ਪ੍ਰਭਾਵ 1/10 ਸੈਕਿੰਡ ਤਕ ਹੁੰਦਾ ਹੈ ।
ਪ੍ਰਸ਼ਨ 12.
ਤਰੰਗ ਲੰਬਾਈ ਦਾ S.I. ਮਾਕ ਕੀ ਹੈ ?
ਉੱਤਰ-
ਮੀਟਰ ।
ਪ੍ਰਸ਼ਨ 13.
ਤਰੰਗ ਲੰਬਾਈ, ਆਵਰਤੀ ਅਤੇ ਤਰੰਗ ਵੇਗ ਦੇ ਵਿਚਕਾਰ ਸੰਬੰਧ ਲਿਖੋ ।
ਉੱਤਰ-
ਤਰੰਗ ਵੇਗ (V) = ਆਤੀ (V) × ਤਰੰਗ ਲੰਬਾਈ (λ) ।
ਪ੍ਰਸ਼ਨ 14,
ਸੁਣਾਈ ਦੇਣ ਵਾਲੀਆਂ ਤਰੰਗਾਂ ਦੀ ਆਵਰਤੀ ਰੇਂਜ ਕੀ ਹੈ ?
ਉੱਤਰ-ਸ
ੁਣਾਈ ਦੇਣ ਵਾਲੀਆਂ ਤਰੰਗਾਂ ਦੀ ਰੇਂਜ-20 Hz ਤੋਂ 20 kHz
ਪ੍ਰਸ਼ਨ 15.
ਅਸੀਂ ਚੰਨ ਤੇ ਹੋਣ ਵਾਲੇ ਵਿਸਫੋਟ ਦੀ ਆਵਾਜ਼ ਧਰਤੀ ਤੇ ਕਿਉਂ ਨਹੀਂ ਸੁਣ ਸਕਦੇ ਹਾਂ ?
ਉੱਤਰ-
ਧਰਤੀ ਅਤੇ ਚੀਨ ਵਿਚਾਲੇ ਕੋਈ ਪਦਾਰਥਕ ਮਾਧਿਅਮ ਨਾ ਹੋਣ ਕਾਰਨ ।
ਪ੍ਰਸ਼ਨ 16.
ਪਾਣੀ ਵਿੱਚ ਪੱਥਰ ਸੁੱਟਣ ਨਾਲ ਕਿਹੋ ਜਿਹੀਆਂ ਤਰੰਗਾਂ ਉਤਪੰਨ ਹੁੰਦੀਆਂ ਹਨ ?
ਉੱਤਰ-
ਵਾਂਸਵਰਸ ਤਰੰਗਾਂ ।
ਪ੍ਰਸ਼ਨ 17.
ਲੋਹੇ ਦੀ ਛੜ ਵਿੱਚ ਉਤਪੰਨ ਹੋਈਆਂ ਤਰੰਗਾਂ ਕਿਸ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਲਾਂਗੀਚਿਊਡੀਨਲ ਤਰੰਗਾਂ ।
ਪ੍ਰਸ਼ਨ 18.
ਉਹਨਾਂ ਦੋ ਜਾਨਵਰਾਂ ਦੇ ਨਾਂ ਦੱਸੋ ਜੋ 20,000 ਹਰਟਜ਼ ਤੋਂ ਉੱਚੀ ਆਵਰਤੀ ਦੀਆਂ ਤਰੰਗਾਂ ਦੇ ਪ੍ਰਤੀ ਸੰਵੇਦਨਸ਼ੀਲ ਹਨ ?
ਉੱਤਰ-
ਕੁੱਤਾ ਅਤੇ ਚਮਗਾਦੜ ।
ਪ੍ਰਸ਼ਨ 19.
SONAR ਦਾ ਪੂਰਾ ਨਾਂ ਕੀ ਹੈ ?
ਉੱਤਰ-
SONAR ਦਾ ਪੂਰਾ ਨਾਂ Sound Navigation and Ranging ਹੈ ।
ਪ੍ਰਸ਼ਨ 20.
ਸੀਸਮੋਗ੍ਰਾਫ਼ ਕੀ ਹੁੰਦਾ ਹੈ ?
ਉੱਤਰ-
ਸੀਸਮੋਗ੍ਰਾਫ਼ ਭੂਚਾਲ ਦੀ ਤੀਬ੍ਰਤਾ ਮਾਪਣ ਵਾਲਾ ਉਪਕਰਨ ਹੈ ।
ਪ੍ਰਸ਼ਨ 21.
ਰਿਕਟਰ ਪੈਮਾਨੇ ‘ਤੇ ਕਿੰਨੀ ਤੀਬਰਤਾ ਤੱਕ ਭੂਚਾਲ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ?
ਉੱਤਰ-
ਰਿਕਟਰ ਪੈਮਾਨੇ ਤੇ 5 ਤੀਬਰਤਾ ਦਾ ਭੁਚਾਲ ਸੁਰੱਖਿਅਤ ਮੰਨਿਆ ਜਾਂਦਾ ਹੈ ।
ਪ੍ਰਸ਼ਨ 22.
ਬੱਦਲਾਂ ਦੀ ਚਮਕ ਅਤੇ ਗੜਗੜਾਹਟ ਵਿੱਚੋਂ ਕਿਹੜੀ ਉਰਜਾ ਸਾਡੇ ਤੱਕ ਪਹਿਲਾਂ ਪਹੁੰਚੇਗੀ ?
ਉੱਤਰ-
ਚਮਕ ਪਹਿਲਾਂ ਪਹੁੰਚੇਗੀ ਕਿਉਂਕਿ ਪ੍ਰਕਾਸ਼ ਦਾ ਵੇਗ, ਧੁਨੀ ਦੇ ਵੇਗ ਨਾਲੋਂ ਵੱਧ ਹੁੰਦਾ ਹੈ ।