Punjab State Board PSEB 9th Class Science Important Questions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ Important Questions and Answers.
PSEB 9th Class Science Important Questions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਛੂਤ ਦੇ ਰੋਗ ਅਤੇ ਅਛੂਤ ਦੇ ਰੋਗ ਕਿਨ੍ਹਾਂ ਨੂੰ ਕਹਿੰਦੇ ਹਨ ? ਛੂਤ ਦੇ ਰੋਗ ਕਿਵੇਂ ਫੈਲਦੇ ਹਨ ? ਵਰਣਨ ਕਰੋ ।
ਉੱਤਰ-
ਛੂਤ ਦੇ ਰੋਗ – ਇਹ ਅਜਿਹੇ ਰੋਗ ਹਨ ਜੋ ਸੂਖ਼ਮਜੀਵਾਂ, ਵਿਸ਼ਾਣੂਆਂ, ਜੀਵਾਣੁਆਂ, ਉੱਲੀਆਂ ਅਤੇ ਪ੍ਰੋਟੋਜ਼ੋਆ। ਦੁਆਰਾ ਪੈਦਾ ਹੁੰਦੇ ਹਨ । ਇਹਨਾਂ ਰੋਗਾਂ ਦੇ ਰੋਗਾਣੂ ਹਵਾ, ਪਾਣੀ, ਭੋਜਨ, ਸੰਪਰਕ ਅਤੇ ਕੀੜਿਆਂ ਦੁਆਰਾ ਫੈਲਦੇ ਹਨ । ਇਹ ਰੋਗ ਬਿਮਾਰ ਵਿਅਕਤੀ ਤੋਂ ਸਿਹਤਮੰਦ ਵਿਅਕਤੀ ਵਿੱਚ ਸੰਚਾਰਿਤ ਹੋ ਜਾਂਦੇ ਹਨ । ਇਸ ਲਈ ਇਹਨਾਂ ਛੂਤ ਦੇ ਰੋਗਾਂ ਨੂੰ ਸੰਚਰਨੀ ਰੋਗ ਵੀ ਕਹਿੰਦੇ ਹਨ ।
ਅਛੂਤ ਦੇ ਰੋਗ – ਇਹ ਰੋਗ ਬਿਮਾਰ ਵਿਅਕਤੀ ਤੋਂ ਦੂਸਰੇ ਸਿਹਤਮੰਦ ਵਿਅਕਤੀ ਨੂੰ ਨਹੀਂ ਹੁੰਦੇ । ਇਸ ਲਈ ਇਹਨਾਂ ਨੂੰ ਅਛੂਤ ਦੇ ਰੋਗ ਕਿਹਾ ਜਾਂਦਾ ਹੈ । ਡਾਇਬੀਟੀਜ਼, ਕੈਂਸਰ, ਅਮੀਨੀਆ, ਕਵਾਸ਼ਿਓਰਕਰ ਆਦਿ ।
ਛੂਤ ਦੇ ਰੋਗਾਂ ਦੇ ਫੈਲਣ ਦੀ ਵਿਧੀ-ਛੂਤ ਦੇ ਰੋਗ ਰੋਗੀ ਵਿਅਕਤੀ ਤੋਂ ਸਿਹਤਮੰਦ ਵਿਅਕਤੀ ਨੂੰ ਦੋ ਪ੍ਰਕਾਰ ਨਾਲ ਫੈਲਦੇ ਹਨ-
(i) ਪ੍ਰਤੱਖ ਸਥਾਨਾਂਤਰਨ
(ii) ਅਪ੍ਰਤੱਖ ਸਥਾਨਾਂਤਰਨ ।
(i) ਪ੍ਰਤੱਖ ਸਥਾਨਾਂਤਰਨ – ਇਹ ਹੇਠ ਲਿਖੇ ਢੰਗਾਂ ਦੁਆਰਾ ਹੁੰਦਾ ਹੈ-
- ਇਹ ਰੋਗੀ ਵਿਅਕਤੀ ਦੇ ਖਾਂਸੀ ਕਰਨ, ਛਿੱਕ ਮਾਰਨ ਅਤੇ ਗੱਲਾਂ ਕਰਨ ਆਦਿ ਨਾਲ ਹੁੰਦਾ ਹੈ । ਇਸ ਨੂੰ ਡਰੋਪਲੇਟ (Droplet) ਸੰਕਰਮਣ ਵੀ ਕਹਿੰਦੇ ਹਨ ।
- ਰੋਗੀ ਵਿਅਕਤੀ ਦੁਆਰਾ ਸਿਹਤਮੰਦ ਵਿਅਕਤੀ ਨਾਲ ਛੂਹਣ ਤੇ ਵੀ ਹੁੰਦਾ ਹੈ ।
- ਇਹ ਵਿਅਕਤੀ ਦਾ ਭੁਮੀ ਨਾਲ ਸੰਪਰਕ ਹੋਣ ‘ਤੇ ਵੀ ਹੁੰਦਾ ਹੈ ।
- ਇਹ ਜੰਤੂਆਂ ਦੇ ਕੱਟਣ ਤੇ ਹੁੰਦਾ ਹੈ ।
- ਇਹ ਲਹੁ ਦੁਆਰਾ ਸੰਚਾਰਿਤ ਹੁੰਦਾ ਹੈ ।
(ii) ਅਪ੍ਰਤੱਖ ਸਥਾਨਾਂਤਰਨ – ਇਹ ਹੇਠ ਲਿਖੇ ਢੰਗਾਂ ਨਾਲ ਹੁੰਦਾ ਹੈ-
- ਇਹ ਕੀਟਾਂ ਅਤੇ ਹੋਰ ਜੰਤੂਆਂ ਦੁਆਰਾ ਹੁੰਦਾ ਹੈ ।
- ਇਹ ਦੂਸ਼ਿਤ ਪਾਣੀ, ਭੋਜਨ ਅਤੇ ਹਵਾ ਦੁਆਰਾ ਹੁੰਦਾ ਹੈ ।
- ਇਹ ਧੂੰਆਂ ਅਤੇ ਧੂੜ ਆਦਿ ਦੁਆਰਾ ਹੁੰਦਾ ਹੈ ।
ਪ੍ਰਸ਼ਨ 2.
ਰੋਗਾਂ ਨੂੰ ਰੋਕਣ ਜਾਂ ਉਹਨਾਂ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਉਪਾਅ ਲਿਖੋ ।
ਉੱਤਰ-
ਰੋਗਾਂ ਨੂੰ ਫੈਲਣ ਤੋਂ ਰੋਕਣ ਦੇ ਉਪਾਅ-
- ਸਰੀਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ਅਤੇ ਸਾਫ਼ ਕੱਪੜੇ ਪਹਿਣਨੇ ਚਾਹੀਦੇ ਹਨ ।
- ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ ਤਾਂਕਿ ਸਰੀਰ ਦੀ ਪਾਕਿਰਤਕ ਤੀਰੱਖਿਆ ਠੀਕ ਬਣੀ ਰਹੇ ।
- ਖਾਧ ਪਦਾਰਥਾਂ ਨੂੰ ਮੱਖੀਆਂ, ਮੱਛਰਾਂ, ਧੂੜ-ਕਣਾਂ ਆਦਿ ਤੋਂ ਬਚਾ ਕੇ ਸੁਰੱਖਿਅਤ ਰੱਖਣਾ ਚਾਹੀਦਾ ਹੈ ।
- ਘਰ ਅਤੇ ਆਂਢ-ਗੁਆਂਢ ਵਿੱਚ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਮੱਛਰ ਉੱਥੇ ਆਪਣਾ ਵਾਧਾ ਨਾ ਕਰ ਸਕਣ ।
- ਸੀਵਰ ਵਿਵਸਥਾ ਬਹੁਤ ਵਧੀਆ ਹੋਣੀ ਚਾਹੀਦੀ ਹੈ ਤਾਂ ਜੋ ਮਲ-ਮੂਤਰ ਦਾ ਵਿਸਰਜਨ ਠੀਕ ਹੋਵੇ ।
- ਮਨੁੱਖ ਦੇ ਮਲ-ਮੂਤਰ ਅਤੇ ਘਰੇਲੂ ਫਾਲਤੂ ਕੂੜਾ-ਕਰਕਟ ਆਦਿ ਦਾ ਨਿਪਟਾਰਾ ਠੀਕ ਢੰਗ ਨਾਲ ਹੋਣਾ ਚਾਹੀਦਾ ਹੈ ।
- ਖੁੱਲ੍ਹੇ ਸਥਾਨ ‘ਤੇ ਮਲ-ਤਿਆਗ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਨਦੀਆਂ ਨਾਲਿਆਂ ਦਾ ਜਲ ਵੀ ਦੁਸ਼ਿਤ ਹੋ ਜਾਂਦਾ ਹੈ । ਇਸ ਲਈ ਘੱਟ ਲਾਗਤ ਵਾਲੇ ਢੱਕੇ ਪਖਾਣਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ।
- ਸਿਗਰੇਟ, ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ।
- ਸਰੀਰਕ ਸੰਬੰਧ ਦੁਆਰਾ ਫੈਲਣ ਵਾਲੇ ਸਿਫਲਿਸ, ਗੋਨੋਰੀਆ, ਏਡਜ਼ ਵਰਗੇ ਰੋਗਾਂ ਦੀ ਰੋਕਥਾਮ, ਸੰਜਮ ਅਤੇ ਸਾਫ਼ਸੁਥਰੀ ਜੀਵਨ ਪੱਧਤੀ ਦੁਆਰਾ ਕੀਤੀ ਜਾ ਸਕਦੀ ਹੈ ।
- ਵਿਅਕਤੀਗਤ ਅਤੇ ਸਮੁਦਾਇਕ ਪੱਧਰ ‘ਤੇ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 3.
ਵਧੀਆ ਸਿਹਤ ਨੂੰ ਬਚਾ ਕੇ ਰੱਖਣ ਲਈ ਜ਼ਰੂਰੀ ਮੂਲ ਪਰਿਸਥਿਤੀਆਂ ਦਾ ਵਰਣਨ ਕਰੋ ।
ਉੱਤਰ-
ਕਿਸੇ ਵਿਅਕਤੀ ਦੀ ਸਿਹਤ ਉਸਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ ਸਮਰੱਥਾ ਦੀ ਆਮ ਸਥਿਤੀ ਹੈ । ਵਧੀਆ ਸਿਹਤ ਹੋਣ ਤੇ ਹੀ ਅਸੀਂ ਵਿਅਕਤੀਗਤ ਰੂਪ ਵਿੱਚ, ਇਕ ਸਮਾਜ ਦੇ ਰੂਪ ਵਿਚ, ਇਕ ਰਾਸ਼ਟਰ ਦੇ ਰੂਪ ਵਿਚ, ਆਪਣੀ ਸਮਰੱਥਾ ਦਾ ਉਪਯੋਗ ਕਰ ਸਕਦੇ ਹਾਂ | ਖ਼ਰਾਬ ਸਿਹਤ ਤੇ ਰੋਗਾਂ ਤੋਂ ਮੁਕਤੀ ਵਧੀਆ ਸਿਹਤ ਦੇ ਲੱਛਣ ਹਨ । ਚਿੰਤਾਵਾਂ ਅਤੇ ਸਮਾਜਿਕ ਅਤੇ ਮਨੋਵਿਗਿਆਨਿਕ ਤਣਾਅ ਤੋਂ ਆਜ਼ਾਦੀ ਇੱਕ ਵਧੀਆ ਸਿਹਤ ਦੇ ਲੱਛਣ ਹਨ | ਵਧੀਆ ਸਿਹਤ ਲਈ ਹੇਠ ਲਿਖੀਆਂ ਮੂਲ ਪਰਿਸ਼ਥਿਤੀਆਂ ਹਨ-
1. ਵਧੀਆ ਭੋਜਨ – ਵਧੀਆ ਸਿਹਤ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ ਕਿਉਂਕਿ ਸੰਤੁਲਿਤ ਭੋਜਨ ਨਾਲ ਹੀ ਸਾਨੂੰ ਪੋਸ਼ਕ ਤੱਤ ਮਿਲਦੇ ਹਨ ਜੋ ਸਰੀਰ ਨੂੰ ਸੰਕਰਮਣ ਤੋਂ ਬਚਾਉਂਦੇ ਹਨ ਅਤੇ ਰੋਗ ਸੁਰੱਖਿਆ ਨੂੰ ਮਜ਼ਬੂਤੀ ਪ੍ਰਵਾਨ ਕਰਦੇ ਹਨ ।
2. ਵਿਅਕਤੀਗਤ ਅਤੇ ਘਰੇਲੂ ਸਿਹਤ ਵਿਗਿਆਨ – ਸਿਹਤ ਵਿਅਕਤੀਗਤ ਅਤੇ ਸਮੁਦਾਇਕ ਪੱਧਰ ‘ਤੇ ਠੀਕ ਹੋਣੀ ਚਾਹੀਦੀ ਹੈ । ਵਿਅਕਤੀਗਤ ਪੱਧਰ ‘ਤੇ ਸਰੀਰ ਸਾਫ਼ ਰੱਖਣਾ, ਸਾਫ਼-ਸੁਥਰੇ ਕੱਪੜੇ ਪਹਿਨਣਾ, ਸੰਤੁਲਿਤ ਆਹਾਰ ਲੈਣਾ ਅਤੇ ਮਾਦਕ ਅਤੇ ਸੰਵੇਦਨਾਮੰਦਕ ਪਦਾਰਥਾਂ ਤੋਂ ਦੂਰ ਰਹਿਣਾ ਆਦਿ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ | ਘਰੇਲੁ ਸਿਹਤ ਦੇ ਅੰਤਰਗਤ, ਘਰੇਲੂ ਫਾਲਤੂ ਪਦਾਰਥਾਂ ਦਾ ਨਿਪਟਾਰਾ, ਮਲ-ਮੂਤਰ ਤਿਆਗਣ ਅਤੇ ਵਿਸਰਜਨ ਦਾ ਠੀਕ ਪ੍ਰਬੰਧ ਅਤੇ ਖਾਧ ਪਦਾਰਥਾਂ ਨੂੰ ਜੀਵਾਣੂਆਂ ਅਤੇ ਰੋਗਾਣੂਆਂ ਤੋਂ ਸੁਰੱਖਿਅਤ ਰੱਖਣਾ ਆਦਿ ਪ੍ਰਬੰਧਨ ਆਉਂਦੇ ਹਨ ! ਸੁਖਮਜੀਵ ਹੀ ਸਾਡੇ ਭੋਜਨ ਨੂੰ ਸੰਮਿਤ ਕਰਕੇ ਖ਼ਰਾਬ ਕਰਦੇ ਹਨ । ਇਸ ਲਈ ਘਰਾਂ ਵਿੱਚ ਖਾਧ ਪਦਾਰਥਾਂ ਨੂੰ ਜਾਲੀਦਾਰ ਅਲਮਾਰੀ ਵਿਚ ਰੱਖਣ ਨਾਲ ਮੱਖੀਆਂ ਅਤੇ ਕੀਟਾਂ ਤੋਂ ਬਚਾਇਆ ਜਾ ਸਕਦਾ ਹੈ । ਮਲ-ਮੂਤਰ ਤਿਆਗਣ ਤੋਂ ਬਾਅਦ ਅਤੇ ਭੋਜਨ ਹਿਣ ਕਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਅਤੇ ਪਾਣੀ ਨਾਲ ਧੋਣ ਨਾਲ ਸੁਖਮਜੀਵਾਂ ਤੋਂ ਕੁੱਝ ਹੱਦ ਤਕ ਛੁਟਕਾਰਾ ਪਾਇਆ ਜਾ ਸਕਦਾ ਹੈ ।
3. ਸਾਫ਼ ਭੋਜਨ, ਪਾਣੀ ਅਤੇ ਹਵਾ – ਬਾਜ਼ਾਰ ਵਿੱਚੋਂ ਫਲ, ਸਬਜ਼ੀਆਂ ਆਦਿ ਲਿਆਉਣ ਤੇ ਉਹਨਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ, ਕਿਉਂਕਿ ਇਹਨਾਂ ਉੱਪਰ ਕੀਟਨਾਸ਼ਕ ਅਤੇ ਧੂੜ ਦੇ ਕਣ ਚਿਪਕੇ ਰਹਿੰਦੇ ਹਨ, ਸਾਫ਼ ਪਾਣੀ ਨਾਲ ਧੋਣ ਨਾਲ ਇਹ ਵੱਖ ਹੋ ਜਾਂਦੇ ਹਨ ਅਤੇ ਫਲ ਸਬਜ਼ੀਆਂ ਸੂਖਮ ਜੀਵ, ਕਿਰਮਾਂ ਆਦਿ ਦੇ ਅਸਰ ਤੋਂ ਬਚ ਜਾਂਦੀਆਂ ਹਨ । ਇਹਨਾਂ ਸਬਜ਼ੀਆਂ ਦਾ ਸਾਫ਼, ਠੰਡੇ ਅਤੇ ਮੱਖੀ ਰਹਿਤ ਸਥਾਨ ‘ਤੇ ਭੰਡਾਰਨ ਕਰਨਾ ਚਾਹੀਦਾ ਹੈ ।
ਪਾਣੀ ਨੂੰ ਉਬਾਲ ਕੇ, ਛਾਣ ਕੇ ਪੀਣ ਨਾਲ ਪਾਣੀ ਕੀਟਾਣੂ ਰਹਿਤ ਹੋ ਜਾਂਦਾ ਹੈ । ਬਿਮਾਰੀ ਵਾਲੇ ਦਿਨਾਂ ਵਿੱਚ ਇਹ ਜ਼ਰੂਰੀ ਹੈ ਕਿ ਪਾਣੀ ਨੂੰ ਉਬਾਲ ਕੇ ਹੀ ਵਰਤਿਆ ਜਾਣਾ ਚਾਹੀਦਾ ਹੈ । ਅਜਿਹਾ ਕਰਨ ਨਾਲ ਪਾਣੀ ਜੀਵਾਣੂਆਂ ਤੋਂ ਮੁਕਤ ਹੋ ਜਾਂਦਾ ਹੈ । ਬਰਤਨ ਧੋਣ, ਖਾਣਾ ਪਕਾਉਣ ਅਤੇ ਪੀਣ ਆਦਿ ਲਈ ਕਦੇ ਵੀ ਤਾਲਾਬਾਂ ਜਾਂ ਨਦੀ ਦਾ ਪਾਣੀ ਨਹੀਂ ਵਰਤਣਾ ਚਾਹੀਦਾ ਹੈ ।
ਜਿਸ ਤਰ੍ਹਾਂ ਸ਼ੁੱਧ ਭੋਜਨ ਅਤੇ ਪਾਣੀ, ਜੀਵਨ ਲਈ ਜ਼ਰੂਰੀ ਹੈ, ਇਸੇ ਤਰ੍ਹਾਂ ਸ਼ੁੱਧ, ਸਾਫ਼ ਅਤੇ ਤਾਜ਼ੀ ਹਵਾ ਵੀ ਸਿਹਤ ਲਈ ਮਹੱਤਵਪੂਰਨ ਹੈ । ਇਹੀ ਸ਼ੁੱਧ ਹਵਾ ਸਰੀਰ ਵਿੱਚ ਭੋਜਨ ਦਾ ਦਹਿਣ ਕਰਕੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ । ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਤੇ ਸ਼ਵਸਨ ਰੋਗ (ਸਾਹ ਰੋਗ) ਹੋ ਜਾਂਦੇ ਹਨ । ਤੰਬਾਕੂ ਦਾ ਪ੍ਰਯੋਗ ਕਰਨ ਵਾਲਿਆਂ ਵਿੱਚ ਕੈਂਸਰ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ । ਧੂੰਆਂ ਰਹਿਤ ਚੁੱਲ੍ਹੇ ਦੀ ਵਰਤੋਂ ਕਰਕੇ ਧੂੰਏਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਔਰਤਾਂ ਨੂੰ ਬਚਾਇਆ ਜਾ ਸਕਦਾ ਹੈ ।
4. ਕਸਰਤ, ਵਿਸ਼ਰਾਮ ਅਤੇ ਨਸ਼ੇ – ਨਿਯਮਿਤ ਕਸਰਤ, ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਦੀ ਹੈ । ਸਮੇਂ ਸਿਰ ਕਸਰਤ, ਵਿਸ਼ਰਾਮ ਅਤੇ ਸੌਣਾ, ਸਰੀਰਕ ਕਿਰਿਆਵਾਂ ਨੂੰ ਚੰਗੇ ਢੰਗ ਨਾਲ ਕੰਮ ਕਰਨ ਵਿੱਚ ਸਹਾਇਕ ਹੈ । ਵਧੀਆ ਸਿਹਤ ਹੋਣ ਤੇ ਵੀ ਜੇ ਕਿਸੇ ਤਰ੍ਹਾਂ ਦੇ ਨਸ਼ੇ ਦੀ ਆਦਤ ਪੈ ਜਾਵੇ ਤਾਂ ਸਰੀਰ ਵਿੱਚ ਮਾਨਸਿਕ ਤੇ ਸਰੀਰਕ ਰੋਗ ਪੈਦਾ ਹੋ ਸਕਦੇ ਹਨ । ਤੰਬਾਕੂ ਦੀ ਵਰਤੋਂ ਕਾਰਨ ਮੂੰਹ ਅਤੇ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ । ਸ਼ਰਾਬ ਦਿਮਾਗ਼ ਦੀ ਜਾਗਰੂਕਤਾ ਨੂੰ ਘੱਟ ਕਰਦੀ ਹੈ ਅਤੇ ਇਸਦਾ ਵਧੇਰੇ ਸੇਵਨ ਜਿਗਰ ਵਿੱਚ ਵਿਗਾੜ ਪੈਦਾ ਕਰਦਾ ਹੈ । ਇਸ ਲਈ ਇਹਨਾਂ ਮਾਦਕ ਅਤੇ ਨਸ਼ੀਲੇ ਪਦਾਰਥਾਂ ਦੀ ਆਦਤ ਤੋਂ ਬਚਣਾ ਚਾਹੀਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਸਿਹਤ ਕਿਸ ਨੂੰ ਕਹਿੰਦੇ ਹਨ ?
ਉੱਤਰ
-ਸਿਹਤ-ਸਿਹਤ ਮਨੁੱਖੀ ਸਰੀਰ ਦੇ ਸਾਰੇ ਅੰਗਾਂ ਅਤੇ ਤੰਤਰਾਂ ਦੇ ਠੀਕ ਤਰ੍ਹਾਂ ਕੰਮ ਕਰਨ ਦੀ ਸਥਿਤੀ ਹੈ । ਕਿਸੇ ਵੀ ਵਿਅਕਤੀ ਦੀ ਸਿਹਤ ਉਸਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ ਸਮਰੱਥਾ ਦੀ ਆਮ ਸਥਿਤੀ ਹੈ ।ਉਦੇਸ਼ਪੂਰਨ ਜੀਵਨ ਬਤੀਤ ਕਰਨ ਲਈ ਵਧੀਆ ਸਿਹਤ ਜ਼ਰੂਰੀ ਹੈ । ਰੋਗਾਂ ਤੋਂ ਮੁਕਤੀ ਵਧੀਆ ਸਿਹਤ ਦੇ ਲੱਛਣ ਹਨ ਪਰ ਸਿਹਤਮੰਦ ਹੋਣ ਲਈ ਚਿੰਤਾਵਾਂ ਅਤੇ ਸਮਾਜਿਕ ਅਤੇ ਮਨੋਵਿਗਿਆਨਿਕ ਤਣਾਵਾਂ ਤੋਂ ਆਜ਼ਾਦੀ ਵੀ ਜ਼ਰੂਰੀ ਹੈ । ਸਿਹਤ ਵਧੀਆ ਹੋਣ ‘ਤੇ ਅਸੀਂ ਵਿਅਕਤੀ, ਸਮਾਜ ਅਤੇ ਇਕ ਰਾਸ਼ਟਰ ਦੇ ਰੂਪ ਵਿਚ ਆਪਣੀ ਸਮਰੱਥਾ ਦਾ ਵਧੀਆ ਉਪਯੋਗ ਕਰ ਸਕਦੇ ਹਾਂ ।
ਪ੍ਰਸ਼ਨ 2.
ਵਿਅਕਤੀਗਤ ਪੱਧਰ ‘ ਤੇ ਵਧੀਆ ਸਿਹਤ ਦੇ ਲਈ ਸਾਡੇ ਕੀ ਕਰਤੱਵ ਹੋ ਸਕਦੇ ਹਨ ?
ਉੱਤਰ-
ਵਿਅਕਤੀਗਤ ਪੱਧਰ ‘ਤੇ ਸਰੀਰ ਨੂੰ ਰੋਜ਼ਾਨਾ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ਤਾਂਕਿ ਉਸ ‘ਤੇ ਚਿਪਕੀ ਧੂੜ ਚੰਆਦਿ ਸਾਫ਼ ਹੋ ਜਾਵੇ ਚਮੜੀ ਸਾਫ਼ ਹੋਵੇ ਤਾਂ ਦੁਰਗੰਧ ਨਹੀਂ ਆਉਂਦੀ ਅਤੇ ਚਮੜੀ ਰੋਗ ਆਦਿ ਲੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ । ਸਾਡੇ ਕੱਪੜੇ ਸਾਫ਼ ਹੋਣੇ ਚਾਹੀਦੇ ਹਨ | ਬਰਤਨ ਅਤੇ ਖਾਧ ਪਦਾਰਥਾਂ ਨੂੰ ਮੱਖੀਆਂ ਅਤੇ ਕੀਟਾਂ ਤੋਂ ਬਚਾ ਕੇ ਜਾਲੀਦਾਰ ਅਲਮਾਰੀ ਵਿੱਚ ਰੱਖਣਾ ਚਾਹੀਦਾ ਹੈ । ਮਲ-ਮੂਤਰ ਤਿਆਗਣ ਤੋਂ ਬਾਅਦ ਅਤੇ ਭੋਜਨ ਤੋਂ ਪਹਿਲਾਂ ਹੱਥ ਸਾਬਣ ਨਾਲ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ਤਾਂਕਿ ਇਹ ਰੋਗਾਣੂ ਮੁਕਤ ਹੋ ਜਾਣ । ਪਾਣੀ ਨੂੰ ਉਬਾਲ ਕੇ ਪੀਣਾ ਲਾਭਦਾਇਕ ਹੁੰਦਾ ਹੈ ।
ਪ੍ਰਸ਼ਨ 3.
ਛੂਤ ਦੇ ਰੋਗ ਅਤੇ ਅਛੂਤ ਦੇ ਰੋਗਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਛੂਤ ਅਤੇ ਅਛੂਤ ਦੇ ਰੋਗਾਂ ਵਿੱਚ ਅੰਤਰ-
ਛੂਤ ਦੇ ਰੋਗ (Communicable Diseases) | ਅਛੂਤ ਦੇ ਰੋਗ (Non-Communicable Diseases) |
(1) ਇਹ ਰੋਗ ਸਰੀਰ ਵਿੱਚ ਰੋਗਾਣੂਆਂ ਦੇ ਪ੍ਰਵੇਸ਼ ਕਰ ਜਾਣ ਕਾਰਨ ਹੁੰਦੇ ਹਨ । | (1) ਇਹ ਰੋਗ ਹੋਰ ਕਾਰਨਾਂ ਤੋਂ ਪੈਦਾ ਹੁੰਦੇ ਹਨ-ਜਿਵੇਂ ਢਾਹ-ਉਸਾਰ ਕਿਰਿਆ, ਸੰਤੁਲਿਤ ਭੋਜਨ ਨਾ ਮਿਲਣਾ, ਸਰੀਰ ਦੇ ਕਿਸੇ ਭਾਗ ਵਿਚ ਬੇਕਾਬੂ ਸੈੱਲ ਵਿਭਾਜਨ ਆਦਿ। |
(2) ਰੋਗ ਦਾ ਫੈਲਾਅ ਹਵਾ, ਪਾਣੀ, ਦੁੱਧ, ਭੋਜਨ ਅਤੇ ਮਾਤਾ ਦੇ ਪਲੇਸੈਂਟਾਂ ਤੋਂ ਭਰੂਣ ਵਿੱਚ ਹੋ ਸਕਦਾ ਹੈ । | (2) ਇਹਨਾਂ ਦੇ ਫੈਲਣ ਲਈ ਕਿਸੇ ਮਾਧਿਅਮ ਦੀ ਲੋੜ ਨਹੀਂ ਹੈ । |
(3) ਇਹ ਰੋਗ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿੱਚ ਸੰਪਰਕ ਦੁਆਰਾ ਫੈਲਦੇ ਹਨ । | (3) ਇਹ ਰੋਗ ਸਰੀਰ ਵਿੱਚ ਪੈਦਾ ਹੁੰਦੇ ਹਨ । ਸੰਪਰਕ ਦੁਆਰਾ ਨਹੀਂ ਫੈਲਦੇ । |
ਪ੍ਰਸ਼ਨ 4.
ਸੂਖਮਜੀਵ ਸਾਡੇ ਸਰੀਰ ਵਿੱਚ ਕਿਹੜੇ-ਕਿਹੜੇ ਸਾਧਨਾਂ ਰਾਹੀਂ ਪ੍ਰਵੇਸ਼ ਕਰਦੇ ਹਨ ? ਹਰੇਕ ਦਾ ਉਦਾਹਰਨ ਦਿਓ ।
ਉੱਤਰ-
ਸੂਖਮਜੀਵ ਸਾਡੇ ਸਰੀਰ ਵਿਚ ਹਵਾ, ਪਾਣੀ ਅਤੇ ਭੋਜਨ ਦੁਆਰਾ, ਛੂਹਣ ਦੁਆਰਾ ਪ੍ਰਵੇਸ਼ ਕਰਦੇ ਹਨ । ਆਮ ਸਰਦੀ ਜਾਂ ਜ਼ੁਕਾਮ ਵਿੱਚ ਵਾਇਰਸ ਹਵਾ ਦੁਆਰਾ ਫੈਲਦੇ ਹਨ । ਹੈਜ਼ੇ, ਆਂਤ ਸ਼ੋਥ ਅਤੇ ਮਿਆਦੀ ਬੁਖ਼ਾਰ ਦੇ ਜੀਵਾਣੁ ਭੋਜਨ ਅਤੇ ਪਾਣੀ ਦੇ ਮਾਧਿਅਮ ਰਾਹੀਂ ਫੈਲਦੇ ਹਨ ਜਾਂ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ । ਰਿੰਗਵਰਮ ਇੱਕ ਪ੍ਰਕਾਰ ਦੀ ਉੱਲੀ ਦਾ ਸੰਕਰਮਣ ਹੈ । ਇਹ ਚਮੜੀ ਦੇ ਸਪਰਸ਼ ਦੁਆਰਾ ਫੈਲਦੇ ਹਨ । ਸਿਫਲਿਸ, ਗੋਨੋਰੀਆ ਵਰਗੇ ਯੌਨ ਰੋਗ ਜੀਵਾਣੂਆਂ ਰਾਹੀਂ ਫੈਲਦੇ ਹਨ ਅਤੇ ਏਡਜ਼ ਵਾਇਰਸ ਦੁਆਰਾ ਫੈਲਦਾ ਹੈ ।
ਪ੍ਰਸ਼ਨ 5.
ਡਾਇਰੀਆ ਕੀ ਹੈ ? ਇਸ ਤੋਂ ਬੱਚੇ ਨੂੰ ਬਚਾਉਣ ਦੀ ਵਿਧੀ ਲਿਖੋ ।
ਉੱਤਰ-
ਡਾਇਰੀਆ (Diarrohea) – ਡਾਇਰੀਆ ਦੇ ਕਾਰਨ ਬੱਚੇ ਉਲਟੀ ਤੇ ਦਸਤ ਕਰਨ ਲੱਗਦੇ ਹਨ ਜਿਸਦੇ ਸਿੱਟੇ ਵਜੋਂ ਉਸ ਵਿੱਚ ਨਿਰਜਲੀਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ । ਨਿਰਜਲੀਕਰਨ ਤੋਂ ਬਚਾਅ ਲਈ ਬੱਚੇ ਨੂੰ ਹੇਠ ਲਿਖੀ ਵਿਧੀ ਦੁਆਰਾ ਤਿਆਰ ਕੀਤਾ ਘੋਲ ਇੱਕ ਦਿਨ ਵਿੱਚ 5-6 ਵਾਰ ਦਿੱਤਾ ਜਾਣਾ ਚਾਹੀਦਾ ਹੈ ।
ਇਕ ਗਿਲਾਸ ਵਿੱਚ ਸਾਫ਼ ਪਾਣੀ ਵਿੱਚ ਤਿੰਨ ਚਮਚ ਚੀਨੀ, ਇੱਕ ਚੌਥਾਈ ਚਮਚ ਨਮਕ, ਇਕ ਚੁਟਕੀ ਖਾਣ ਵਾਲਾ ਸੋਡਾ ਅਤੇ ਕੁੱਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਘੋਲ ਤਿਆਰ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਸੁਪ, ਦਾਲ, ਚਾਵਲ ਦਾ ਪਾਣੀ ਅਤੇ ਛਾਛ (ਲੱਸੀ) ਵੀ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ।
ਪ੍ਰਸ਼ਨ 6.
ਇਕ ਸਾਲ ਦੇ ਬੱਚੇ ਨੂੰ ਲੱਗਣ ਵਾਲੇ ਟੀਕੇ ਲਿਖੋ ।
ਉੱਤਰ-
- B.C.G. – ਇਹ ਟੀਕਾ ਸ਼ੁਰੂ ਵਿੱਚ ਹੀ ਟੀ.ਬੀ. ਤੋਂ ਬਚਾਉ ਲਈ ਲਗਾਇਆ ਜਾਂਦਾ ਹੈ ।
- ਖਸਰੇ ਦਾ ਟੀਕਾ-ਇਹ ਛੋਟੀ ਮਾਤਾ ਜਾਂ ਖਸਰੇ ਤੋਂ ਬਚਾਅ ਲਈ ਲਗਾਇਆ ਜਾਂਦਾ ਹੈ ।
- ਪੋਲੀਓ-ਇਸਦੀ ਦਵਾਈ ਮੂੰਹ ਦੁਆਰਾ ਦਿੱਤੀ ਜਾਂਦੀ ਹੈ । ਮਹੀਨੇ ਦੇ ਅੰਤਰ ਤੇ ਇਸ ਨੂੰ ਤਿੰਨ ਵਾਰ ਦਿੱਤਾ ਜਾਣਾ ਚਾਹੀਦਾ ਹੈ ।
- D.P.T. – ਦੇ ਤਿੰਨ ਟੀਕੇ ਇੱਕ-ਇੱਕ ਮਹੀਨੇ ਦੇ ਅੰਤਰ ਤੇ ਦਿੱਤੇ ਜਾਂਦੇ ਹਨ । ਇਸ ਨਾਲ ਬੱਚਾ ਡਿਪਥੀਰੀਆ, ਕਾਲੀ ਖੰਘ ਅਤੇ ਟੈਟਨਸ ਤੋਂ ਸੁਰੱਖਿਅਤ ਰਹਿੰਦਾ ਹੈ ।
ਪ੍ਰਸ਼ਨ 7.
ਟੀ. ਬੀ. ਰੋਗ ਕਿਹੜੇ-ਕਿਹੜੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ? ਇਹ ਕਿਵੇਂ ਫੈਲਦਾ ਹੈ ? ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-
ਟੀ.ਬੀ. ਰੋਗ ਮੁੱਖ ਰੂਪ ਵਿੱਚ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਬਾਅਦ ਵਿਚ ਲਿੰਫ਼ਨੋਡ, ਦਿਮਾਗ, ਹੱਡੀਆਂ ਅਤੇ ਆਂਦਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ।
ਇਹ ਰੋਗ ਬੁੱਕ ਦੁਆਰਾ ਫੈਲਦਾ ਹੈ ।
ਇਸ ਤੋਂ ਬਚਾਅ ਲਈ ਬੀ. ਸੀ. ਜੀ. (B.C.G.) ਦੇ ਟੀਕੇ ਲਗਵਾਉਣੇ ਚਾਹੀਦੇ ਹਨ ।
ਪ੍ਰਸ਼ਨ 8.
ਜੇ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲਵੇ ਤਾਂ ਕੀ ਉਪਾਅ ਕਰਨਾ ਚਾਹੀਦਾ ਹੈ ?
ਉੱਤਰ-
ਕੁੱਤੇ ਦੇ ਕੱਟਣ ਤੋਂ ਬਣੇ ਜ਼ਖ਼ਮ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਧੋ ਕੇ ਰੋਗਾਣੂ ਨਾਸ਼ਕ ਦਵਾਈ ਲਗਾਉਣੀ ਚਾਹੀਦੀ ਹੈ । ਜੇ ਕੱਟਣ ਵਾਲਾ ਕੁੱਤਾ ਪਾਗਲ ਹੋਵੇ ਤਾਂ ਕੱਟੇ ਗਏ ਵਿਅਕਤੀ ਨੂੰ ਡਾਕਟਰ ਦੀ ਸਲਾਹ ਨਾਲ ਐਂਟੀਰੇਬੀਜ਼ ਟੀਕੇ ਜ਼ਰੂਰ ਲਗਵਾ ਲੈਣੇ ਚਾਹੀਦੇ ਹਨ ।
ਪ੍ਰਸ਼ਨ 9.
ਟੀਕੇ ‘ਤੇ ਤਾਪਮਾਨ ਅਤੇ ਸਮੇਂ ਸੀਮਾ ਦਾ ਕੀ ਅਸਰ ਪੈਂਦਾ ਹੈ ?
ਉੱਤਰ-
ਟੀਕੇ ‘ਤੇ ਤਾਪਮਾਨ ਦਾ ਅਸਰ ਪੈਂਦਾ ਹੈ । ਉਸ ਨੂੰ ਘੱਟ ਤਾਪਮਾਨ ‘ਤੇ ਰੱਖਣਾ ਚਾਹੀਦਾ ਹੈ ਕਿਉਂਕਿ ਉੱਚ ਤਾਪਮਾਨ ‘ਤੇ ਇਹ ਨਸ਼ਟ ਹੋ ਜਾਂਦੇ ਹਨ । ਇਹਨਾਂ ਦਾ ਸੰਭਾਲ ਸਮਾਂ ਸੀਮਿਤ ਹੁੰਦਾ ਹੈ । ਵਧੇਰੇ ਸਮੇਂ ਤਕ ਇਹਨਾਂ ਦੀ
ਪ੍ਰਸ਼ਨ 10.
ਵਾਹਕ (Vector) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਾਹਕ (Vector) – ਬਿਮਾਰੀ ਫੈਲਾਉਣ ਵਾਲੇ ਸੂਖਮਜੀਵਾਂ ਨੂੰ ਇਕ ਸਥਾਨ ਤੋਂ ਦੂਸਰੇ ਸਥਾਨ ਤਕ ਲੈ ਜਾਣ ਵਾਲੇ ਜੀਵਾਂ ਨੂੰ ਵਾਹਕ ਕਹਿੰਦੇ ਹਨ | ਘਰੇਲੂ ਮੱਖੀ ਹੈਜ਼ੇ, ਪੇਚਿਸ, ਆਦਿ ਦੇ ਕੀਟਾਣੂਆਂ ਨੂੰ ਇਕ ਸਥਾਨ ਤੋਂ ਦੂਸਰੇ ਸਥਾਨ ‘ਤੇ ਲੈ ਜਾਂਦੀ ਹੈ ਤਾਂ ਮਾਦਾ ਐਨਾਫਲੀਜ਼ ਮੱਛਰ ਮਲੇਰੀਆ ਨੂੰ ਫੈਲਾਉਂਦੇ ਹਨ । ਏਡੀਜ਼ ਮੱਛਰ ਡੇਂਗੂ ਫੈਲਾਉਂਦੇ ਹਨ ।
ਪ੍ਰਸ਼ਨ 11.
ਐਂਟੀਬਾਇਓਟਿਕ ਕਿਸ ਨੂੰ ਕਹਿੰਦੇ ਹਨ ? ਇਹ ਕਿਸ ਤਰ੍ਹਾਂ ਆਪਣਾ ਕੰਮ ਕਰਦੇ ਹਨ ?
ਉੱਤਰ-
ਐਂਟੀਬਾਇਓਟਿਕ – ਇਹ ਉਹ ਪਦਾਰਥ ਹਨ ਜੋ ਸੂਖਮਜੀਵਾਂ ਦੁਆਰਾ ਪੈਦਾ ਕੀਤੇ ਜਾਂਦੇ ਹਨ ਅਤੇ ਇਹ ਸੂਖਮਜੀਵਾਂ ਦੇ ਵਾਧੇ ਨੂੰ ਰੋਕਦੇ ਹਨ । ਪੈਨਸੀਲੀਨ ਅਜਿਹਾ ਪਹਿਲਾ ਪ੍ਰਤੀ ਜੈਵਿਕ ਪਦਾਰਥ ਹੈ ਜੋ ਮਨੁੱਖ ਦੁਆਰਾ ਵਰਤੋਂ ਲਈ ਤਿਆਰ ਕੀਤਾ ਗਿਆ ਹੈ । ਐਂਟੀਬਾਇਓਟਿਕ ਆਮ ਰੂਪ ਵਿੱਚ ਬੈਕਟੀਰੀਆ ਦੇ ਮਹੱਤਵਪੂਰਨ ਜੈਵ-ਰਸਾਇਣਿਕ ਮਾਰਗ ਨੂੰ ਬੰਦ ਕਰ ਦਿੰਦੇ ਹਨ । ਅਨੇਕਾਂ ਬੈਕਟੀਰੀਆ ਆਪਣੀ ਰੱਖਿਆ ਲਈ ਇੱਕ ਕੋਸ਼ਿਕਾ ਭਿੱਤੀ ਬਣਾ ਲੈਂਦੇ ਹਨ ਪਰ ਐਂਟੀਬਾਇਓਟਿਕ ਉਹਨਾਂ ਦੀ ਕੋਸ਼ਿਕਾ ਵਿੱਤੀ ਬਣਾਉਣ ਵਾਲੀ ਪ੍ਰਕਿਰਿਆ ਨੂੰ ਵਾਪਸ ਕਰ ਦਿੰਦੇ ਹਨ ਜਿਸ ਕਾਰਨ ਇਹ ਸਰਲਤਾ ਨਾਲ ਮਰ ਜਾਂਦੇ ਹਨ ।
ਪ੍ਰਸ਼ਨ 12.
ਕੁੱਝ ਆਮ ਰੋਗਾਂ ਨੂੰ ਵਰਗੀਕਰਨ ਕਰੋ ਜੋ ਕਾਰਨਾਤਮਕ ਜੀਵਾਂ ਦੁਆਰਾ ਹੁੰਦੇ ਹਨ ?
ਉੱਤਰ-
(ਉ) ਜੀਵਾਣੂਆਂ ਦੁਆਰਾ ਫੈਲਾਏ ਜਾਣ ਵਾਲੇ ਰੋਗ – ਜਿਹੜੀਆਂ ਬਿਮਾਰੀਆਂ ਜੀਵਾਣੁਆਂ ਦੁਆਰਾ ਫੈਲਦੀਆਂ ਹਨ ਉਹਨਾਂ ਨੂੰ ਬੈਕਟੀਰੀਅਲ ਰੋਗ ਕਹਿੰਦੇ ਹਨ, ਜਿਵੇਂ ਟੀ.ਬੀ. ਹੈਜ਼ਾ, ਟਾਈਫਾਈਡ, ਦਸਤ, ਟੈਟਨਸ, ਡਿਪਥੀਰੀਆ ਆਦਿ ।
(ਅ) ਵਿਸ਼ਾਣੂਆਂ ਦੁਆਰਾ ਫੈਲਾਏ ਜਾਣ ਵਾਲੇ ਰੋਗ – ਜੋ ਬਿਮਾਰੀਆਂ ਵਾਇਰਸ ਦੁਆਰਾ ਫੈਲਦੀਆਂ ਹਨ, ਉਹਨਾਂ ਨੂੰ ਵਾਇਰਸ ਬਿਮਾਰੀਆਂ ਕਹਿੰਦੇ ਹਨ, ਜਿਵੇਂ-ਪੋਲੀਓ, ਚਿਕਨ ਪਾਕਸ, ਰੇਬੀਜ਼, ਜੁਕਾਮ, ਖਸਰਾ, ਏਡਜ਼ ਆਦਿ ।
(ੲ) ਪ੍ਰੋਟੋਜ਼ੋਆ ਦੁਆਰਾ ਫੈਲਾਏ ਜਾਣ ਵਾਲੇ ਰੋਗ – ਜੋ ਬਿਮਾਰੀਆਂ ਪ੍ਰੋਟੋਜ਼ੋਆ ਦੁਆਰਾ ਫੈਲਦੀਆਂ ਹਨ ਉਹਨਾਂ ਨੂੰ ਪ੍ਰੋਟੋਅਨ ਕਹਿੰਦੇ ਹਨ, ਜਿਵੇਂ-ਡਾਇਰੀਆ, ਗੈਸਟਰੋਇੰਟਾਇਟਿਸ, ਮਲੇਰੀਆ ਆਦਿ ।
(ਸ) ਉੱਲੀਆਂ ਦੁਆਰਾ ਫੈਲਾਏ ਜਾਣ ਵਾਲੇ ਰੋਗ – ਇਹ ਰੋਗ ਉੱਲੀਆਂ ਦੁਆਰਾ ਫੈਲਦੇ ਹਨ । ਇਹਨਾਂ ਨੂੰ ਉੱਲੀ ਰੋਗ ਕਹਿੰਦੇ ਹਨ । ਜਿਵੇਂ ਦਾਦ, ਚਮੜੀ ਰੋਗ ਆਦਿ ।
ਪ੍ਰਸ਼ਨ 13.
ਜ਼ੁਕਾਮ ਤੋਂ ਬਚਾਅ ਮੁਸ਼ਕਿਲ ਹੈ, ਇਸ ‘ਤੇ ਵਿਚਾਰ ਪ੍ਰਗਟ ਕਰੋ ।
ਉੱਤਰ-
ਜ਼ੁਕਾਮ ਅਜਿਹੀ ਬਿਮਾਰੀ ਹੈ ਜੋ ਸ਼ਾਇਦ ਵਿਸ਼ਵ ਦੇ ਸਾਰੇ ਲੋਕਾਂ ਨੂੰ ਕਦੇ ਨਾ ਕਦੇ ਸੰਕਰਮਿਤ ਕਰ ਚੁੱਕੀ ਹੈ । ਇਸਦੇ ਲਈ ਕਈ ਤਰ੍ਹਾਂ ਦੇ ਵਾਇਰਸ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਤੋਂ ਪੂਰੀ ਤਰ੍ਹਾਂ ਬਚਾਉਣਾ ਬਹੁਤ ਮੁਸ਼ਕਿਲ ਹੈ । ਇਹਨਾਂ ਦੇ ਪ੍ਰਭਾਵ ਕਾਰਨ ਸਾਹ ਨਲੀ ਦੀ ਉੱਪਰਲੀ ਸਲੇਸ਼ਮਾ ਤਿੱਲੀ, ਨੱਕ ਅਤੇ ਗਲਾ ਸੰਕਰਮਿਤ ਹੁੰਦੇ ਹਨ ਜਿਸ ਕਾਰਨ ਨੱਕ ਅਤੇ ਅੱਖਾਂ ਵਿਚੋਂ ਤਰਲ ਪਦਾਰਥ ਨਿਕਲਦਾ ਹੈ । ਸਰੀਰ ਦੇ ਸੰਕਰਮਿਤ ਭਾਗ ‘ਤੇ ਜਲਨ ਹੁੰਦੀ ਹੈ । ਕੁੱਝ ਵਿਸ਼ੇਸ਼ ਦਵਾਈਆਂ ਨਾਲ ਇਹਨਾਂ ਨੂੰ ਕੁੱਝ ਹੱਦ ਤਕ ਘੱਟ ਕਰਨ ਵਿਚ ਸਹਾਇਤਾ ਮਿਲਦੀ ਹੈ । ਵਿਟਾਮਿਨ ‘ਸੀਂ ਇਸ ਦੇ ਲਈ ਉਪਯੋਗੀ ਹੈ ।
ਪ੍ਰਸ਼ਨ 14.
ਟੀਕਾਕਰਣ ਕੀ ਹੈ ?
ਉੱਤਰ-
ਟੀਕਾਕਰਣ (Vaccination) – ਅੱਜਕਲ੍ਹ ਰੋਗਾਂ ਤੋਂ ਬਚਾਉਣ ਲਈ ਜਾਂ ਉਹਨਾਂ ਦੇ ਉਪਚਾਰ ਲਈ ਟੀਕਾਕਰਣ ਦੀ ਬਹੁਤ ਸਹਾਇਤਾ ਲਈ ਜਾਂਦੀ ਹੈ । ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਪਦਾਰਥ ਦਾ ਸੰਰੋਪਣ ਸਿਹਤਮੰਦ ਵਿਅਕਤੀ ਦੇ ਸਰੀਰ ਵਿਚ ਪ੍ਰਵੇਸ਼ ਕਰਵਾਇਆ ਜਾਂਦਾ ਹੈ ਤਾਂਕਿ ਉਸ ਦੇ ਸਰੀਰ ਵਿੱਚ ਉਸ ਵਿਸ਼ੇਸ਼ ਬਿਮਾਰੀ ਦੇ ਪ੍ਰਤੀ ਤੀਰੱਖਿਅਕ ਪੈਦਾ ਹੋ ਜਾਵੇ ।ਟੀਕਾਕਰਣ ਪ੍ਰਕਿਰਿਆ ਵਿਚ ਕਿਸੇ ਸੂਖ਼ਮਜੀਵ ਦੀ ਜੀਵਤ ਜਾਂ ਮਰੇ ਹੋਇਆਂ ਦੀ ਕੁੱਝ ਮਾਤਰਾ ਨੂੰ ਵਿਅਕਤੀ ਦੇ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ ਜੋ ਬਿਮਾਰੀ ਦੇ ਉਲਟ ਪਤੀਰੱਖਿਆ ਕਰਦੇ ਹੋਏ ਹਾਨੀਕਾਰਕ ਬਾਹਰੀ ਸੂਖ਼ਮਜੀਵਾਂ ਨੂੰ ਨਸ਼ਟ ਕਰ ਦਿੰਦੇ ਹਨ । ਟੀਕੇ ਵਿਚ ਰੋਗ ਵਾਹਕ ਸੂਖ਼ਮਜੀਵ ਘੱਟ ਸੰਘਣੀ ਅਵਸਥਾ ਵਿੱਚ ਹੁੰਦੇ ਹਨ ।
ਪ੍ਰਸ਼ਨ 15.
ਸਮੁਦਾਇਕ ਸਿਹਤ ਦੀ ਦੇਖਭਾਲ ਦੇ ਵੱਖ-ਵੱਖ ਤੱਤ ਦੱਸੋ ।
ਉੱਤਰ-
ਸਮੁਦਾਇਕ ਸਿਹਤ ਦੀ ਦੇਖਭਾਲ ਦੇ ਵੱਖ-ਵੱਖ ਤੱਤ ਹੇਠ ਲਿਖੇ ਹਨ-
- ਜਨਤਾ ਦੇ ਲਈ ਸੁਰੱਖਿਅਤ ਸਾਫ਼ ਪੀਣ ਦਾ ਪਾਣੀ ।
- ਬੱਚਿਆਂ ਨੂੰ ਅਲਪਪੋਸ਼ਣ ਅਤੇ ਕੁਪੋਸ਼ਣ ਤੋਂ ਬਚਾਅ ਲਈ ਪੌਸ਼ਟਿਕ ਭੋਜਨ ਅਤੇ ਦੁੱਧ ।
- ਸਿਹਤ ਸਿੱਖਿਆ ।
- ਡਾਕਟਰੀ ਸਹਾਇਤਾ ਅਤੇ ਇਲਾਜ ।
- ਬੱਚਿਆਂ ਨੂੰ ਪੋਲੀਓ, ਟੀ.ਬੀ., ਟੈਟਨਸ, ਡਿਪਥੀਰੀਆ, ਹੈਪੇਟਾਈਟਸ ਆਦਿ ਦਾ ਟੀਕਾ ਲਗਾਉਣਾ ।
- ਪਰਿਵਾਰ ਨਿਯੋਜਨ ਅਤੇ ਸਲਾਹ ।
ਪ੍ਰਸ਼ਨ 16.
ਚੰਗੀ ਸਿਹਤ ਲਈ ਖ਼ੁਸ਼ ਰਹਿਣ ਦੀ ਕਿਉਂ ਲੋੜ ਹੈ ?
ਉੱਤਰ-
ਸਿਹਤਮੰਦ ਰਹਿਣ ਲਈ ਸਾਨੂੰ ਖੁਸ਼ ਰਹਿਣਾ ਜ਼ਰੂਰੀ ਹੈ । ਜੇ ਕਿਸੇ ਨਾਲ ਸਾਡਾ ਵਿਵਹਾਰ ਠੀਕ ਨਹੀਂ ਹੈ ਅਤੇ ਅਸੀਂ ਇੱਕ-ਦੂਸਰੇ ਤੋਂ ਡਰਦੇ ਹਾਂ ਤਾਂ ਅਸੀਂ ਖ਼ੁਸ਼ ਅਤੇ ਸਿਹਤਮੰਦ ਨਹੀਂ ਰਹਿ ਸਕਦੇ । ਵਿਅਕਤੀਗਤ ਸਿਹਤ ਦੇ ਲਈ ਸਮਾਜਿਕ ਸਮਾਨਤਾ ਬਹੁਤ ਜ਼ਰੂਰੀ ਹੈ । ਕਈ ਸਮੁਦਾਇਕ ਅਤੇ ਵਿਅਕਤੀਗਤ ਸਮੱਸਿਆਵਾਂ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਅਵਸਥਾ ਵਿੱਚ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੀਏ ।
ਪ੍ਰਸ਼ਨ 17.
ਅਲਪਕਾਲੀਨ ਅਤੇ ਦੀਰਘਕਾਲੀਨ ਰੋਗਾਂ ਵਿਚ ਅੰਤਰ ਲਿਖੋ ।
ਉੱਤਰ-
ਅਲਪਕਾਲੀਨ ਰੋਗ ਅਤੇ ਦੀਰਘਕਾਲੀਨ ਰੋਗ ਵਿੱਚ ਅੰਤਰ-
ਅਲਪਕਾਲੀਨ ਰੋਗ | ਦੀਰਘਕਾਲੀਨ ਰੋਗ |
(1) ਇਹ ਥੋੜੇ ਸਮੇਂ ਵਿੱਚ ਠੀਕ ਹੋ ਜਾਂਦੇ ਹਨ । | (1) ਇਹ ਰੋਗ ਬਹੁਤ ਲੰਬੇ ਸਮੇਂ ਤਕ ਠੀਕ ਨਹੀਂ ਹੁੰਦੇ । |
(2) ਇਹ ਰੋਗ ਜੀਵਨ ਭਰ ਨਹੀਂ ਰਹਿੰਦੇ । | (2) ਇਹ ਰੋਗ ਜੀਵਨ ਭਰ ਰਹਿ ਸਕਦੇ ਹਨ । |
(3) ਇਹਨਾਂ ਤੋਂ ਸਰੀਰ ਨੂੰ ਹਾਨੀ ਬਹੁਤ ਗੰਭੀਰ ਨਹੀਂ ਹੁੰਦੀ । ਉਦਾਹਰਨ-ਖਾਂਸੀ, ਜ਼ੁਕਾਮ । | (3) ਇਹਨਾਂ ਨਾਲ ਸਰੀਰ ਨੂੰ ਬਹੁਤ ਗੰਭੀਰ ਹਾਨੀ ਹੋ ਸਕਦੀ ਹੈ । ਇਹ ਮੌਤ ਦਾ ਕਾਰਨ ਵੀ ਬਣ ਸਕਦੇ ਹਨ । ਉਦਾਹਰਨ-ਟੀ.ਬੀ. । |
ਪ੍ਰਸ਼ਨ 18.
ਵਾਇਰਸ ਤੇ ਐਂਟੀਬਾਇਓਟਿਕ ਦਾ ਅਸਰ ਕਿਉਂ ਨਹੀਂ ਦਿਖਾਈ ਦਿੰਦਾ ?
ਉੱਤਰ-
ਵਾਇਰਸ ਦੀਆਂ ਜੈਵ-ਪ੍ਰਕਿਰਿਆਵਾਂ ਬੈਕਟੀਰੀਆ ਤੋਂ ਵੱਖ ਹੁੰਦੀਆਂ ਹਨ । ਇਹ ਮੇਜ਼ਬਾਨ ਦੀਆਂ ਕੋਸ਼ਿਕਾਵਾਂ ਵਿਚ ਰਹਿੰਦੇ ਹਨ । ਇਹਨਾਂ ਵਿੱਚ ਅਜਿਹਾ ਕੋਈ ਰਸਤਾ ਨਹੀਂ ਹੁੰਦਾ ਜਿਵੇਂ ਕਿ ਬੈਕਟੀਰੀਆ ਵਿਚ ਹੁੰਦਾ ਹੈ, ਇਸੇ ਕਾਰਨ ਕੋਈ ਵੀ ਐਂਟੀਬਾਇਓਟਿਕ ਕਿਸੇ ਵੀ ਵਾਇਰਸ ਸੰਕਰਮਨ ‘ਤੇ ਅਸਰ ਨਹੀਂ ਕਰਦਾ | ਜੇ ਖਾਂਸੀ ਜੁਕਾਮ ਨਾਲ ਪੀੜਿਤ ਹੈ। ਤਾਂ ਐਂਟੀਬਾਇਓਟਿਕ ਲੈਣ ਨਾਲ ਰੋਗ ਦੀ ਤੀਬਰਤਾ ਜਾਂ ਉਸ ਦੀ ਸਮੇਂ ਸੀਮਾ ਵਿੱਚ ਕਮੀ ਨਹੀਂ ਆਵੇਗੀ ।
ਪ੍ਰਸ਼ਨ 19. ਏਡਜ਼ ਕੀ ਹੈ ? ਇਸਦੀ ਲਾਗ ਦੇ ਕੀ ਕਾਰਨ ਹਨ ? ਇਸ ਤੋਂ ਬਚਾਅ ਲਈ ਉਪਾਅ ਦੱਸੋ ।
ਉੱਤਰ-
ਏਡਜ਼ (AIDS) – ਏਡਜ਼ ਇਕ ਬਹੁਤ ਹੀ ਭਿਆਨਕ ਛੂਤ ਦਾ ਰੋਗ ਹੈ ਜਿਸਦਾ ਉਪਚਾਰ ਅੱਜ ਤਕ ਵਿਗਿਆਨੀਆਂ ਦੁਆਰਾ ਨਹੀਂ ਖੋਜਿਆ ਜਾ ਸਕਿਆ ਹੈ । ਇਸਦਾ ਪੂਰਾ ਨਾਂ Acquired Immuno Deficiency Syndrome ਹੈ, ਜੋ HIV (Human Immuno Virus) ਨਾਂ ਦੇ ਵਿਸ਼ਾਣੂ ਨਾਲ ਫੈਲਦਾ ਹੈ । ਇਹ ਵਿਸ਼ਾਣੂ ਮਨੁੱਖੀ ਸਰੀਰ ਵਿੱਚ ਪਹੁੰਚ ਕੇ ਸੁਰੱਖਿਆ ਪ੍ਰਣਾਲੀ ਨੂੰ ਨਸ਼ਟ ਕਰ ਦਿੰਦੇ ਹਨ । ਸਿੱਟੇ ਵਜੋਂ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਹੌਲੀ-ਹੌਲੀ ਘੱਟ ਜਾਂਦੀ ਹੈ ਅਤੇ ਵਿਅਕਤੀ ਕਿਸੇ ਵੀ ਰੋਗ ਨਾਲ ਪੀੜਿਤ ਹੋ ਕੇ ਮਰ ਜਾਂਦਾ ਹੈ ।
ਲਾਗ ਦੇ ਕਾਰਨ – ਏਡਜ਼ ਦਾ ਰੋਗ ਹੇਠ ਲਿਖੇ ਕਾਰਨਾਂ ਕਰਕੇ ਹੁੰਦਾ ਹੈ-
- ਏਡਜ਼ ਰੋਗ ਨਾਲ ਲਾਗ ਵਾਲੇ ਵਿਅਕਤੀ ਨਾਲ ਲਿੰਗੀ ਸੰਬੰਧ ।
- ਏਡਜ਼ ਰੋਗ ਤੋਂ ਪੀੜਿਤ ਰੋਗੀ ਤੋਂ ਖੂਨ ਲੈਣ ਕਾਰਨ ।
- ਸਮਲਿੰਗੀ ਸੰਭੋਗ ।
- ਏਡਜ਼ ਪੀੜਤ ਮਾਤਾ ਤੋਂ ਨਵੇਂ ਜਨਮੇ ਸ਼ਿਸ਼ੂ ਨੂੰ ।
- ਲਾਗ ਵਾਲੀ ਸੂਈ ਦੀ ਵਰਤੋਂ ਤੋਂ ।
- ਏਡਜ਼ ਤੋਂ ਪੀੜਿਤ ਮਾਤਾ ਦੁਆਰਾ ਸ਼ਿਸ਼ੂ ਨੂੰ ਆਪਣਾ ਦੁੱਧ ਪਿਲਾਉਣ ਨਾਲ ।
ਰੋਗ ਦੀ ਜਾਂਚ – ਏਡਜ਼ ਦੀ ਜਾਂਚ ELISA ਵਿਧੀ ਨਾਲ ਕੀਤੀ ਜਾਂਦੀ ਹੈ ।
ਬਚਾਅ –
- ਲਹੂ ਚੜ੍ਹਾਉਣ ਤੋਂ ਪਹਿਲਾਂ ਇਹ ਜਾਂਚ ਕਰ ਲੈਣਾ ਚਾਹੀਦਾ ਹੈ ਕਿ ਲਹੂ HIV ਤੋਂ ਮੁਕਤ ਹੈ ।
- ਲਿੰਗੀ ਸੰਬੰਧ ਬਹੁਤ ਹੀ ਸਾਵਧਾਨੀ ਪੂਰਵਕ ਬਣਾਉਣੇ ਚਾਹੀਦੇ ਹਨ ।
- ਟੀਕੇ ਦੀ ਸੁਈ ਦਾ ਇਸਤੇਮਾਲ ਸਿਰਫ਼ ਇੱਕ ਹੀ ਵਾਰ ਕੀਤਾ ਜਾਣਾ ਚਾਹੀਦਾ ਹੈ ।
ਏਡਜ਼ ਰੋਗ ਕਿਸ ਤੋਂ ਨਹੀਂ ਹੁੰਦਾ-ਹੱਥ ਮਿਲਾਉਣ ਨਾਲ, ਗਲੇ ਮਿਲਣ ਨਾਲ, ਖੇਡਕੁਦ ਜਾਂ ਕੁਸ਼ਤੀ ਅਤੇ ਕੋਈ ਹੋਰ ਵਿਧੀ ਜਿਸ ਨਾਲ ਅਸੀਂ ਸਮਾਜਿਕ ਸੰਪਰਕ ਵਿੱਚ ਆਉਂਦੇ ਹਾਂ ।
ਪ੍ਰਸ਼ਨ 20.
HIV-AIDs ਰੋਗੀ ਦੀ ਮੌਤ ਦਾ ਕਾਰਨ ਕਿਸ ਲਈ ਬਣ ਜਾਂਦਾ ਹੈ ?
ਉੱਤਰ-
ਰੋਗ ਹੋਣ ਤੇ ਕੁੱਝ ਕੇਸਾਂ ਵਿੱਚ ਟਿਸ਼ੂ ਆਧਾਰਤ ਲਾਗ ਕੁੱਝ ਬਹੁਤ ਆਮ ਜਿਹੇ ਪ੍ਰਭਾਵਾਂ ਦੇ ਲੱਛਣ ਦਰਸਾਉਂਦੇ ਹਨ । HIV ਲਾਗ ਦੇ ਵਾਇਰਸ ਰੱਖਿਆਤਮਕ ਪ੍ਰਣਾਲੀ ਵਿੱਚ ਚਲੇ ਜਾਂਦੇ ਹਨ ਅਤੇ ਇਸਦੇ ਕਾਰਜ ਵਿੱਚ ਰੁਕਾਵਟ ਪੈਦਾ ਕਰਦੇ ਹਨ । HIV-AIDS ਦੇ ਅਨੇਕ ਪ੍ਰਭਾਵ ਇਸ ਲਈ ਹੁੰਦੇ ਹਨ ਕਿਉਂਕਿ ਸਾਡਾ ਸਰੀਰ ਹਰ ਰੋਜ਼ ਹੋਣ ਵਾਲੀਆਂ ਛੋਟੀਆਂਮੋਟੀਆਂ ਲਾਸ਼ਾਂ ਦਾ ਵੀ ਮੁਕਾਬਲਾ ਨਹੀਂ ਕਰ ਸਕਦਾ । ਹਲਕਾ ਖਾਂਸੀ ਜੁਕਾਮ ਨਾਲ ਨਿਮੋਨੀਆ ਹੋ ਸਕਦਾ ਹੈ ਅਤੇ ਆਹਾਰ ਨਲੀ ਵਿਚ ਹੋਈ ਥੋੜੀ ਜਿਹੀ ਲਾਗ ਵੀ ਟੱਟੀਆਂ-ਉਲਟੀਆਂ ਤੇ ਲਹੂ ਦੇ ਰਿਸਾਵ ਦਾ ਕਾਰਨ ਬਣ ਜਾਂਦੀ ਹੈ । ਅਜਿਹੀਆਂ ਛੋਟੀਆਂ-ਛੋਟੀਆਂ ਲਾਸ਼ਾਂ ਹੀ HIV-AIDS ਦੇ ਰੋਗੀ ਦੀ ਮੌਤ ਦਾ ਕਾਰਨ ਬਣਦੀਆਂ ਹਨ ।
ਪ੍ਰਸ਼ਨ 21.
ਜੇ ਇੱਕ ਵਾਰ ਕਿਸੇ ਨੂੰ ਚੇਚਕ ਹੋ ਜਾਵੇ, ਤਾਂ ਦੁਬਾਰਾ ਉਸ ਨੂੰ ਕਦੇ ਚੇਚਕ ਨਹੀਂ ਹੋ ਸਕਦੀ । ਕਿਉਂ ?
ਉੱਤਰ-
ਜੇ ਕੋਈ ਵਿਅਕਤੀ ਇਕ ਵਾਰ ਚੇਚਕ ਤੋਂ ਪੀੜਿਤ ਹੋ ਜਾਵੇ, ਤਾਂ ਉਸ ਨੂੰ ਦੁਬਾਰਾ ਕਦੇ ਚੇਚਕ ਨਹੀਂ ਹੋ ਸਕਦੀ ਕਿਉਂਕਿ ਜਦੋਂ ਰੋਗਾਣੂ ਰੱਖਿਅਕ ਪ੍ਰਣਾਲੀ ‘ਤੇ ਪਹਿਲੀ ਵਾਰ ਹਮਲਾ ਕਰਦੇ ਹਨ, ਤਾਂ ਰੱਖਿਅਕ ਪ੍ਰਣਾਲੀ ਇਹਨਾਂ ਰੋਗਾਣੂਆਂ ‘ਤੇ ਪ੍ਰਤੀਕਿਰਿਆ ਕਰਦੀ ਹੈ ਅਤੇ ਫਿਰ ਇਸ ਨੂੰ ਖ਼ਾਸ ਰੂਪ ਵਿੱਚ ਯਾਦ ਕਰ ਲੈਂਦੀ ਹੈ । ਇਸ ਤਰ੍ਹਾਂ ਜਦੋਂ ਇਹ ਰੋਗਾਣੂ ਜਾਂ ਉਸ ਨਾਲ ਮਿਲਦਾ-ਜੁਲਦਾ ਰੋਗਾਣੂ ਸੰਪਰਕ ਵਿੱਚ ਆਉਂਦਾ ਹੈ, ਤਾਂ ਪੂਰੀ ਸ਼ਕਤੀ ਨਾਲ ਉਸ ਨੂੰ ਨਸ਼ਟ ਕਰ ਦਿੰਦੀ ਹੈ । ਇਸ ਤੋਂ ਪਹਿਲਾਂ ਸੰਕਰਮਣ ਦੀ ਤੁਲਨਾ ਵਿੱਚ ਦੂਸਰਾ ਸੰਕਰਮਣ ਜਲਦੀ ਸਮਾਪਤ ਹੋ ਜਾਂਦਾ ਹੈ । ਇਹ ਪ੍ਰਤੀਰੱਖਿਆਕਰਨ ਦੇ ਨਿਯਮ ‘ਤੇ ਆਧਾਰਿਤ ਹੈ ।
ਪ੍ਰਸ਼ਨ 22.
ਟੀਕਾਕਰਣ ਨਾਲ ਰੱਖਿਅਕ ਪ੍ਰਣਾਲੀ ਨੂੰ ‘ਮੂਰਖ ਬਣਾਉਣਾ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਟੀਕਾਕਰਣ ਦਾ ਆਮ ਨਿਯਮ ਹੈ ਕਿ ਸਰੀਰ ਵਿੱਚ ਵਿਸ਼ੇਸ਼ ਪ੍ਰਕਾਰ ਦੀ ਲਾਗ ਦੇ ਸੁਖਮਜੀਵ ਪ੍ਰਵੇਸ਼ ਕਰਵਾ ਕੇ ਰੱਖਿਅਕ ਪ੍ਰਣਾਲੀ ਨੂੰ ‘ਮੂਰਖ’ ਬਣਾਉਣਾ । ਇਹ ਉਹਨਾਂ ਰੋਗਾਣੂਆਂ ਦੀ ਨਕਲ ਕਰਦਾ ਹੈ ਜੋ ਟੀਕੇ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਹ ਅਸਲ ਵਿੱਚ ਰੋਗ ਪੈਦਾ ਨਹੀਂ ਕਰਦੇ ਪਰ ਇਹ ਅਸਲ ਵਿੱਚ ਰੋਗ ਪੈਦਾ ਕਰਨ ਵਾਲੇ ਰੋਗਾਣੂਆਂ ਨੂੰ ਉਸ ਤੋਂ ਬਾਅਦ ਰੋਗ ਪੈਦਾ ਕਰਨ ਤੋਂ ਰੋਕਦਾ ਹੈ ।
ਪ੍ਰਸ਼ਨ 23.
ਸਾਡੇ ਦੇਸ਼ ਵਿਚ ਛੋਟੇ ਬੱਚੇ ਹੈਪੇਟਾਈਟਸ ‘A’ ਦੇ ਪ੍ਰਤੀ ਕਿਸ ਤਰ੍ਹਾਂ ਪ੍ਰਤੀਰੱਖਿਅਕ ਹੋ ਚੁੱਕੇ ਹਨ ?
ਉੱਤਰ-
ਹੈਪੇਟਾਈਟਸ ਦੇ ਕੁੱਝ ਵਾਇਰਸ ਜਿਸ ਨਾਲ ਪੀਲੀਆ ਹੁੰਦਾ ਹੈ, ਪਾਣੀ ਦੁਆਰਾ ਫੈਲਦੇ ਹਨ । ਹੈਪੇਟਾਈਟਸ ‘A’ ਦੇ ਲਈ ਟੀਕਾ ਉਪਲੱਬਧ ਹੈ । ਪਰ ਸਾਡੇ ਦੇਸ਼ ਵਿੱਚ ਵਧੇਰੇ ਭਾਗਾਂ ਵਿੱਚ ਜਦੋਂ ਬੱਚੇ ਦੀ ਉਮਰ ਪੰਜ ਸਾਲ ਹੁੰਦੀ ਹੈ ਤਦ ਤਕ ਉਹ ਹੈਪੇਟਾਈਟਸ ‘A’ ਦੇ ਲਈ ਪ੍ਰਤੀਰੱਖਿਅਕ ਹੋ ਚੁੱਕੇ ਹੁੰਦੇ ਹਨ । ਇਸਦਾ ਕਾਰਨ ਇਹ ਹੈ ਕਿ ਉਹ ਪਾਣੀ ਦੁਆਰਾਂ ਇਸ ਵਾਇਰਸ ਦੇ ਅਸਰ ਹੇਠ ਆ ਚੁੱਕੇ ਹਨ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਸਿਹਤ ਕੀ ਹੈ ?
ਉੱਤਰ-
ਸਿਹਤ ਉਹ ਅਵਸਥਾ ਹੈ ਜਿਸ ਦੇ ਅੰਤਰਗਤ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਜ ਨੂੰ ਪੂਰੀ ਤਰ੍ਹਾਂ ਪੂਰੀ ਸਮਰੱਥਾ ਨਾਲ ਤੇ ਠੀਕ ਢੰਗ ਨਾਲ ਕੀਤਾ ਜਾ ਸਕੇ ।
ਪ੍ਰਸ਼ਨ 2.
ਚੰਗੀ ਸਿਹਤ ਲਈ ਕੀ-ਕੀ ਲੋੜੀਦਾ ਹੈ ?
ਉੱਤਰ-
ਸਮੁਦਾਇਕ ਸਫ਼ਾਈ, ਭੋਜਨ, ਚੰਗੀ ਆਰਥਿਕ ਸਥਿਤੀ ।
ਪ੍ਰਸ਼ਨ 3.
ਕੋਈ ਚਾਰ ਲੱਛਣ ਦੱਸੋ ਜਿਸ ਨਾਲ ਰੋਗ ਦਾ ਪਤਾ ਲੱਗਦਾ ਹੈ ?
ਉੱਤਰ-
ਸਿਰਦਰਦ, ਖਾਂਸੀ, ਦਸਤ, ਕਿਸੇ ਜ਼ਖ਼ਮ ਵਿੱਚ ਮਵਾਦ ।
ਪ੍ਰਸ਼ਨ 4.
ਜਿਹੜੇ ਰੋਗ ਘੱਟ ਸਮੇਂ ਲਈ ਹੁੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਅਲਪਕਾਲੀਨ ਰੋਗ ।
ਪ੍ਰਸ਼ਨ 5.
ਲੰਬੇ ਸਮੇਂ ਤਕ ਜਾਂ ਜ਼ਿੰਦਗੀ ਭਰ ਰਹਿਣ ਵਾਲੇ ਰੋਗ ਨੂੰ ਕੀ ਕਹਿੰਦੇ ਹਨ ?
ਉੱਤਰ-
ਦੀਰਘਕਾਲੀਨ ਰੋਗਾਂ ।
ਪ੍ਰਸ਼ਨ 6.
ਅਲਪਕਾਲੀਨ ਰੋਗ ਦੀ ਇਕ ਉਦਾਹਰਨ ਦਿਓ ।
ਉੱਤਰ-
ਖਾਂਸੀ, ਜ਼ੁਕਾਮ ।
ਪ੍ਰਸ਼ਨ 7.
ਦੀਰਘਕਾਲੀਨ ਰੋਗ ਦਾ ਇਕ ਉਦਾਹਰਨ ਦਿਓ ।
ਉੱਤਰ-
ਪੈਰ ਫੁੱਲਣ ਦਾ ਰੋਗ (ਐਲੀਫੇਨਟਾਈਸਸ) ।
ਪ੍ਰਸ਼ਨ 8.
ਸਿਹਤ ਨੂੰ ਵਧੇਰੇ ਹਾਨੀ ਕਿਸ ਪ੍ਰਕਾਰ ਦੇ ਰੋਗ ਨਾਲ ਹੁੰਦੀ ਹੈ ?
ਉੱਤਰ-
ਦੀਰਘਕਾਲੀਨ ਰੋਗ ਨਾਲ ।
ਪ੍ਰਸ਼ਨ 9.
ਪਤਲੇ ਦਸਤ ਲੱਗਣ ਦਾ ਕਾਰਨ ਕੀ ਹੈ ?
ਉੱਤਰ-
ਦੂਸ਼ਿਤ ਭੋਜਨ ਅਤੇ ਗੰਦੇ ਪਾਣੀ ਦੀ ਵਰਤੋਂ ।
ਪ੍ਰਸ਼ਨ 10.
ਸੰਕਰਾਮਕ ਰੋਗ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਜਿਹੇ ਰੋਗ ਜਿਹਨਾਂ ਦਾ ਤਤਕਾਲੀਨ ਕਾਰਕ ਸੂਖਮਜੀਵ ਹੁੰਦੇ ਹਨ ਉਹਨਾਂ ਨੂੰ ਸਕਰਾਮਕ ਰੋਗ ਕਹਿੰਦੇ ਹਨ । ਇਹ ਸੁਖਮ-ਜੀਵ ਸਮੁਦਾਇ ਵਿੱਚ ਰੋਗ ਫੈਲਾਅ ਦਿੰਦੇ ਹਨ ।
ਪ੍ਰਸ਼ਨ 11.
ਕੈਂਸਰ ਰੋਗ ਦਾ ਕੀ ਕਾਰਨ ਹੈ ?
ਉੱਤਰ-
ਅਨੁਵੰਸ਼ਿਕ ਅਸਮਾਨਤਾ ।
ਪ੍ਰਸ਼ਨ 12.
ਅਮਲਤਾ ਅਤੇ ਪੇਪਟੀਕ ਅਲਸਰ ਦਾ ਕੀ ਕਾਰਨ ਮੰਨਿਆ ਜਾਂਦਾ ਸੀ ?
ਉੱਤਰ-
ਪਰੇਸ਼ਾਨੀ ਭਰੀ ਸੋਚ ਅਤੇ ਚਿੰਤਾ ।
ਪ੍ਰਸ਼ਨ 13.
ਪੇਪਟੀਕ ਅਲਸਰ ਕਿਸ ਕਾਰਨ ਹੁੰਦਾ ਹੈ ?
ਉੱਤਰ-
ਹੇਲੀਕੋ ਬੈਕਟਰ ਪਾਇਲੋਰੀ ਬੈਕਟੀਰੀਆ ਦੁਆਰਾ ।
ਪ੍ਰਸ਼ਨ 14.
ਕਿਹੜੇ ਦੋ ਵਿਗਿਆਨੀਆਂ ਨੇ ਪੇਪਟੀਕ ਅਲਸਰ ਦੇ ਕਾਰਕ ਬੈਕਟੀਰੀਆ ਦਾ ਪਤਾ ਲਗਾਇਆ ਸੀ ?
ਉੱਤਰ-
ਆਸਟਰੇਲੀਆ ਦੇ ਰੋਗ ਵਿਗਿਆਨੀ ਰਾਬਿਨ ਬਾਰੈਨ ਅਤੇ ਬੈਰੀ ਮਾਰਸ਼ਲ ਨੇ ।
ਪ੍ਰਸ਼ਨ 15.
ਪੇਪਟੀਕ ਅਲਸਰ ਦਾ ਇਲਾਜ ਹੁਣ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਪ੍ਰਤੀਜੈਵਿਕਾਂ ਦੀ ਵਰਤੋਂ ਨਾਲ ।
ਪ੍ਰਸ਼ਨ 16.
ਵਾਇਰਸ ਨਾਲ ਹੋਣ ਵਾਲੇ ਚਾਰ ਰੋਗਾਂ ਦੇ ਨਾਂ ਲਿਖੋ ।
ਉੱਤਰ-
ਖਾਂਸੀ, ਜ਼ੁਕਾਮ, ਇਨਫਲੂਏਂਜਾ, ਡੇਂਗੂ, ਬੁਖ਼ਾਰ, ਏਡਜ਼ (AIDS) ।
ਪ੍ਰਸ਼ਨ 17.
ਬੈਕਟੀਰੀਆ ਨਾਲ ਫੈਲਣ ਵਾਲੇ ਚਾਰ ਰੋਗਾਂ ਦੇ ਨਾਂ ਲਿਖੋ ।
ਉੱਤਰ-
ਟਾਇਫਾਈਡ, ਹੈਜ਼ਾ, ਟੀ.ਬੀ., ਐੱਥਰੇਕਸ ।
ਪ੍ਰਸ਼ਨ 18.
ਪ੍ਰੋਟੋਜ਼ੋਆ ਤੋਂ ਹੋਣ ਵਾਲੇ ਦੋ ਰੋਗਾਂ ਦੇ ਨਾਂ ਲਿਖੋ ।
ਉੱਤਰ-
ਮਲੇਰੀਆ ਅਤੇ ਕਾਲਾਜਾਰ ।
ਪ੍ਰਸ਼ਨ 19.
ਆਮ ਕਰਕੇ ਚਮੜੀ ਰੋਗ ਕਿਸ ਨਾਲ ਫੈਲਦੇ ਹਨ ?
ਉੱਤਰ-
ਉੱਲੀ ਕਾਰਨ ।
ਪ੍ਰਸ਼ਨ 20.
ਰੋਗ ਫੈਲਾਉਣ ਵਾਲੇ ਕਿਸ ਕਾਰਕ ਦਾ ਗੁਨਣ ਤੁਲਨਾਤਮਕ ਪੱਖ ਨਾਲ ਘੱਟ ਹੈ ?
ਉੱਤਰ-
ਕਿਰਮਾਂ ਦਾ ਗੁਣਨ ।
ਪ੍ਰਸ਼ਨ 21.
ਰੋਗ ਦੀ ਅਵਸਥਾ ਵਿੱਚ ਐਂਟੀਬਾਇਓਟਿਕ ਕੀ ਕਰਦੇ ਹਨ ?
ਉੱਤਰ-
ਐਂਟੀਬਾਇਓਟਿਕ ਦੇ ਮਹੱਤਵਪੂਰਨ ਜੈਵ-ਰਸਾਇਣਿਕ ਮਾਰਗ ਨੂੰ ਬੰਦ ਕਰ ਦਿੰਦੇ ਹਨ ।
ਪ੍ਰਸ਼ਨ 22.
ਪੈਨਸੀਲੀਨ ਐਂਟੀਬਾਇਓਟਿਕ ਮੂਲ ਰੂਪ ਵਿਚ ਕੀ ਕਰਦਾ ਹੈ ?
ਉੱਤਰ-
ਬੈਕਟੀਰੀਆ ਦੀ ਕੋਸ਼ਿਕਾ ਭਿੱਤੀ ਬਣਾਉਣ ਵਾਲੀ ਪ੍ਰਕਿਰਿਆ ਨੂੰ ਰੋਕ ਦਿੰਦਾ ਹੈ । ਮਨੁੱਖ ਦੀਆਂ ਕੋਸ਼ਿਕਾਵਾਂ ਕੋਸ਼ਿਕਾ ਵਿੱਤੀ ਨਹੀਂ ਬਣਾ ਸਕਦੀਆਂ । ਇਸ ਲਈ ਪੈਨਸੀਲੀਨ ਦਾ ਅਸਰ ਮਨੁੱਖ ਤੇ ਨਾ ਹੋ ਕੇ ਸਿਰਫ਼ ਬੈਕਟੀਰੀਆ ਤੇ ਹੁੰਦਾ ਹੈ ।
ਪ੍ਰਸ਼ਨ 23.
ਕਿਸ ਕਾਰਨ ਇੱਕ ਐਂਟੀਬਾਇਓਟਿਕ ਬੈਕਟੀਰੀਆ ਦੀਆਂ ਕਈ ਸਪੀਸ਼ੀਜ ਨੂੰ ਪ੍ਰਭਾਵਿਤ ਕਰਦਾ ਹੈ ?
ਉੱਤਰ-
ਜਿਹੜੇ ਐਂਟੀਬਾਇਓਟਿਕ ਕਿਸੇ ਵੀ ਬੈਕਟੀਰੀਆ ਦੇ ਜੈਵ-ਰਸਾਇਣਿਕ ਮਾਰਗ ਨੂੰ ਬੰਦ ਕਰਕੇ ਕੋਸ਼ਿਕਾ ਵਿੱਤੀ ਬਣਾਉਣ ਦੀ ਪ੍ਰਕਿਰਿਆ ਨੂੰ ਰੋਕ ਸਕਦਾ ਹੈ । ਉਹ ਉਹਨਾਂ ਸਭ ਨੂੰ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ 24.
ਪਾਣੀ ਤੋਂ ਲਾਗ ਕਿਵੇਂ ਲੱਗਦੀ ਹੈ ?
ਉੱਤਰ-
ਜਦੋਂ ਛੂਤ ਦੇ ਰੋਗਾਂ ਤੋਂ ਪੀੜਿਤ ਰੋਗੀ ਦਾ ਮਲ-ਮੂਤਰ ਪੀਣ ਵਾਲੇ ਪਾਣੀ ਵਿੱਚ ਮਿਲ ਜਾਵੇ, ਤਾਂ ਸਿਹਤਮੰਦ · ਵਿਅਕਤੀ ਦੁਆਰਾ ਜਾਣੇ-ਅਨਜਾਣੇ ਪੀ ਲਿਆ ਜਾਵੇ, ਤਾਂ ਰੋਗ ਦੀ ਲਾਗ ਲੱਗ ਜਾਂਦੀ ਹੈ ।
ਪ੍ਰਸ਼ਨ 25.
ਲਿੰਗੀ ਸੰਪਰਕ ਨਾਲ ਫੈਲਣ ਵਾਲੇ ਦੋ ਰੋਗਾਂ ਦੇ ਨਾਂ ਦੱਸੋ ।
ਉੱਤਰ-
ਗੋਨੇਰੀਆ, ਏਡਜ਼ ।
ਪ੍ਰਸ਼ਨ 26.
ਲਿੰਗੀ ਛੂਤ ਦੇ ਰੋਗ ਕਿਸ ਤਰ੍ਹਾਂ ਨਹੀਂ ਫੈਲਦੇ ?
ਉੱਤਰ-
ਹੱਥ ਮਿਲਾਉਣ, ਗਲੇ ਮਿਲਣ, ਖੇਡ-ਕੂਦ, ਕੁਸ਼ਤੀ ਆਦਿ ਨਾਲ ।
ਪ੍ਰਸ਼ਨ 27.
ਕਿਹੜਾ ਰੋਗ ਦੁਨੀਆ ਵਿਚੋਂ ਖ਼ਤਮ ਹੋ ਚੁੱਕਾ ਹੈ ?
ਉੱਤਰ-
ਚੇਚਕ ।
ਪ੍ਰਸ਼ਨ 28.
ਕਿਹੜਾ ਰੋਗ ਅਜਿਹਾ ਹੈ ਜੋ ਇਕ ਵਾਰ ਹੋ ਜਾਣ ਤੋਂ ਬਾਅਦ ਦੁਬਾਰਾ ਨਹੀਂ ਹੁੰਦਾ ?
ਉੱਤਰ-
ਚੇਚਕ ।
ਪ੍ਰਸ਼ਨ 29.
ਪ੍ਰਤੀਰੱਖਿਆਕਰਣ ਦਾ ਆਧਾਰ ਕੀ ਹੈ ?
ਉੱਤਰ-
ਜਦੋਂ ਰੋਗਾਣੂ ਰੱਖਿਅਕ ਪ੍ਰਣਾਲੀ ‘ਤੇ ਦੁਬਾਰਾ ਹਮਲਾ ਕਰਦਾ ਹੈ, ਤਾਂ ਯਾਦ ਦੇ ਆਧਾਰ ਤੇ ਰੱਖਿਅਕ ਪ੍ਰਣਾਲੀ ਆਪਣੀ ਪੂਰੀ ਸ਼ਕਤੀ ਨਾਲ ਉਸ ਨੂੰ ਨਸ਼ਟ ਕਰ ਦਿੰਦੀ ਹੈ ।