Punjab State Board PSEB 9th Class Science Important Questions Chapter 14 ਕੁਦਰਤੀ ਸੰਸਾਧਨ Important Questions and Answers.
PSEB 9th Class Science Important Questions Chapter 14 ਕੁਦਰਤੀ ਸੰਸਾਧਨ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਭੋਂ-ਖੋਰ ਦੇ ਮੁੱਖ ਕਾਰਨ ਕੀ-ਕੀ ਹਨ ?
ਉੱਤਰ-
ਭੋਂ-ਖੋਰ ਦੇ ਮੁੱਖ ਕਾਰਨ-
- ਜੰਗਲਾਂ ਦੀ ਕਟਾਈ – ਤੋਂ-ਖੋਰ ਦੇ ਮੁੱਖ ਕਾਰਨਾਂ ਵਿੱਚੋਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਇਕ ਮੁੱਖ ਕਾਰਨ ਹੈਂ । ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਬੰਨ੍ਹਣ ਦਾ ਕੰਮ ਕਰਦੀਆਂ ਹਨ । ਇਸ ਨਾਲ ਮਿੱਟੀ ਆਪਣੇ ਸਥਾਨ ਤੋਂ ਅੱਗੇ ਨਹੀਂ ਵਹਿੰਦੀ ।ਇਸ ਤਰ੍ਹਾਂ ਮਿੱਟੀ ਨਮ ਰਹਿੰਦੀ ਹੈ । ਜੰਗਲਾਂ ਦੀ ਕਟਾਈ ਨਾਲ ਹੜਾਂ ਦਾ ਆਉਣਾ ਵੱਧ ਗਿਆ ਹੈ ਜਿਸ ਕਾਰਨ ਤੋਂ ਖੋਰ ਹੁੰਦਾ ਹੈ ।
- ਬੇਕਾਬੂ ਪਸ਼ੂਆਂ ਨੂੰ ਚਰਾਣਾ – ਪਸ਼ੂਆਂ ਨੂੰ ਪਹਾੜਾਂ ਦੀਆਂ ਢਲਾਨਾਂ ਤੇ ਬੇਕਾਬੂ ਰੂਪ ਵਿੱਚ ਚਰਾਇਆ ਜਾਂਦਾ ਹੈ । ਇਸ ਨਾਲ ਮਿੱਟੀ ਨੰਗੀ ਹੋ ਜਾਂਦੀ ਹੈ ਅਤੇ ਵਰਖਾ ਜਾਂ ਹਨ੍ਹੇਰੀ ਆਉਣ ਤੇ ਮਿੱਟੀ ਆਪਣਾ ਸਥਾਨ ਛੱਡ ਦਿੰਦੀ ਹੈ । ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਇਸੇ ਤਰ੍ਹਾਂ ਤੋਂ ਖੋਰ ਹੁੰਦਾ ਹੈ ।
- ਖੇਤੀ ਦੇ ਗੈਰ-ਵਿਗਿਆਨਕ ਢੰਗ – ਕਈ ਵਾਰ ਕਿਸਾਨ ਖੇਤੀ ਵਿੱਚ ਇੱਕੋ ਹੀ ਫਸਲ ਵਾਰ-ਵਾਰ ਉਗਾਉਂਦੇ ਹਨ ਜੋ ਉਸ ਫਸਲ ਦੀ ਉਪਜ ਦੇ ਲਈ ਹਾਨੀਕਾਰਕ ਤਾਂ ਹੈ ਹੀ ਪਰ ਨਾਲ ਹੀ ਇਸ ਮਿੱਟੀ ਵਿੱਚ ਮਲ਼ੜ ਘੱਟ ਜਾਂਦਾ ਹੈ । ਗ਼ਲਤ ਢੰਗ ਨਾਲ ਜੁਤਾਈ, ਸਿੰਚਾਈ, ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਆਦਿ ਤੋਂ ਖੋਰ ਨੂੰ ਵਧਾਉਂਦੇ ਹਨ ।
- ਹੜ੍ਹ ਅਤੇ ਹਨ੍ਹੇਰੀਆਂ – ਨਦੀਆਂ ਤੇ ਬੰਨ੍ਹ ਨਾ ਬਣੇ ਹੋਣ ਕਾਰਨ ਉਹਨਾਂ ਵਿੱਚ ਹੜ੍ਹ ਆ ਜਾਂਦਾ ਹੈ ਜਿਸ ਨਾਲ ਉਪਜਾਊ ਮਿੱਟੀ ਰੁੜ ਜਾਂਦੀ ਹੈ । ਭੂਮੀ ਤੇ ਘਾਹ ਅਤੇ ਝਾੜੀਆਂ ਦੀ ਕਮੀ ਤੋਂ ਵੀ ਮਿੱਟੀ ਹਨ੍ਹੇਰੀਆਂ ਦੁਆਰਾ ਆਪਣੇ ਸਥਾਨ ਤੋਂ ਹਟ ਜਾਂਦੀ ਹੈ, ਜਿਸ ਨਾਲ ਤੋਂ ਖੋਰ ਹੋ ਜਾਂਦਾ ਹੈ ।
- ਵਣਾਂ ਵਿੱਚ ਅੱਗ ਲੱਗਣਾ – ਕਈ ਕਾਰਨਾਂ ਕਰਕੇ ਵਣਾਂ ਨੂੰ ਅੱਗ ਲਗ ਜਾਂਦੀ ਹੈ । ਪੇੜ-ਪੌਦੇ ਅਤੇ ਘਾਹ ਨਸ਼ਟ ਹੋ ਜਾਣ ਕਾਰਨ ਮਿੱਟੀ ਨੰਗੀ ਹੋ ਜਾਂਦੀ ਹੈ ਜੋ ਤੇਜ਼ ਹਵਾਵਾਂ ਨਾਲ ਉੱਡ ਜਾਂਦੀ ਹੈ ।
ਪ੍ਰਸ਼ਨ 2.
ਮਿੱਟੀ ਦੀ ਸੰਰਚਨਾ ਕਿਹੜੇ ਮੂਲ ਤੱਤਾਂ ਤੋਂ ਹੋਈ ਹੈ ? ਸੰਖੇਪ ਟਿੱਪਣੀ ਕਰੋ ।
ਉੱਤਰ-
ਭਿੰਨ ਪ੍ਰਕਾਰ ਦੀ ਮਿੱਟੀ ਦੀ ਸੰਰਚਨਾ ਭਿੰਨ ਪ੍ਰਕਾਰ ਦੀ ਹੁੰਦੀ ਹੈ ਪਰ ਉਹਨਾਂ ਦੇ ਮੂਲ ਤੱਤ ਸਮਾਨ ਹੀ ਹੁੰਦੇ ਹਨ । ਇਹ ਹੇਠ ਲਿਖੇ ਹੁੰਦੇ ਹਨ-
(i) ਖਣਿਜ ਕਣ – ਮਿੱਟੀ ਵਿੱਚ ਬਜਰੀ, ਰੇਤ ਅਤੇ ਚੀਨੀ ਮਿੱਟੀ ਦੇ ਕਣ ਮੌਜੂਦ ਹੁੰਦੇ ਹਨ । ਇਹ ਮਿੱਟੀ ਨੂੰ ਗਠਨ ਅਤੇ ਬਣਾਵਟ ਪ੍ਰਦਾਨ ਕਰਦੇ ਹਨ । ਮਿੱਟੀ ਵਿੱਚ ਕਣਾਂ ਦਾ ਆਕਾਰ ਉਸ ਨੂੰ ਭਿੰਨ ਪ੍ਰਕਾਰ ਦੇ ਗੁਣ ਪ੍ਰਦਾਨ ਕਰਦਾ ਹੈ ।
(ii) ਅਕਾਰਬਨਿਕ ਪਦਾਰਥ – ਮਿੱਟੀ ਵਿੱਚ ਕਈ ਪ੍ਰਕਾਰ ਦੇ ਅਕਾਰਬਨਿਕ ਪਦਾਰਥ ਹੁੰਦੇ ਹਨ, ਜਿਵੇਂ-ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਲੋਹਾ, ਨਾਈਟੇਟ, ਸਲਫੇਟ, ਕਾਰਬੋਨੇਟ ਆਦਿ । ਜਿਹੜੀਆਂ ਚੱਟਾਨਾਂ ਤੋਂ ਮਿੱਟੀ ਮੂਲ ਰੂਪ ਵਿੱਚ ਬਣਦੀ ਹੈ ਇਹ ਅਕਾਰਬਨਿਕ ਪਦਾਰਥ ਇਸ ਵਿੱਚ ਮਿਲ ਜਾਂਦੇ ਹਨ ।
(iii) ਕਾਰਬਨਿਕ ਪਦਾਰਥ – ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਕਿਰਿਆਵਾਂ ਨਾਲ ਅਨੇਕ ਕਾਰਬਨਿਕ ਪਦਾਰਥ ਮਿੱਟੀ ਵਿੱਚ ਮਿਲ ਜਾਂਦੇ ਹਨ । ਉਹਨਾਂ ਦੇ ਮਰਨ, ਨਸ਼ਟ ਹੋਣ ਅਤੇ ਗਲਣ ਨਾਲ ਕਾਰਬਨਿਕ ਪਦਾਰਥ ਵੱਧਦੇ ਰਹਿੰਦੇ ਹਨ । ਜੀਵਜੰਤੂਆਂ ਦੀ ਉਤਸਰਜਨ ਕਿਰਿਆ ਨਾਲ ਵੀ ਅਜਿਹੇ ਪਦਾਰਥ ਮਿੱਟੀ ਵਿੱਚ ਮਿਲਦੇ ਰਹਿੰਦੇ ਹਨ । ਇਹਨਾਂ ਤੋਂ ਮਲ੍ਹੜ ਬਣਦਾ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ । ਇਹਨਾਂ ਤੋਂ ਮਿੱਟੀ ਵਿੱਚ ਸੂਖ਼ਮ ਜੀਵਾਂ ਨੂੰ ਪੈਦਾ ਹੋਣ ਅਤੇ ਵੱਧਣ ਵਿੱਚ ਸਹਾਇਤਾ ਮਿਲਦੀ ਹੈ ।
(iv) ਸੂਖ਼ਮਜੀਵੀ ਅਤੇ ਹੋਰ ਪ੍ਰਾਣੀਆਂ ਦੀਆਂ ਉਤਸਰਜਨ ਕਿਰਿਆਵਾਂ – ਕਈ ਪ੍ਰਕਾਰ ਦੇ ਬਹੁਤ ਛੋਟੇ ਜੀਵ ਮਿੱਟੀ ਵਿੱਚ ਰਹਿੰਦੇ ਹਨ । ਬੈਕਟੀਰੀਆ, ਉੱਲੀਆਂ, ਕਾਈ ਆਦਿ ਮਿੱਟੀ ਤੋਂ ਜੀਵਨ ਪ੍ਰਾਪਤ ਕਰਦੇ ਹਨ । ਕੀੜੀਆਂ, ਸਿਉਂਕ, ਟਿੱਡੇ, ਗੰਡੋਏ ਆਦਿ ਮਿੱਟੀ ਵਿੱਚ ਰਹਿੰਦੇ ਹਨ । ਚੂਹੇ, ਖ਼ਰਗੋਸ਼ ਆਦਿ ਵੀ ਮਿੱਟੀ ਵਿੱਚ ਆਪਣਾ ਘਰ ਬਣਾਉਂਦੇ ਹਨ । ਇਹਨਾਂ ਦੀ ਉਤਸਰਜਿਤ ਗੰਦਗੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ । ਇਸ ਨਾਲ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਜਾਂਦੀ ਹੈ ।
(v) ਪਾਣੀ – ਲਗਪਗ ਸਾਰੇ ਪ੍ਰਕਾਰ ਦੀ ਮਿੱਟੀ ਵਿੱਚ ਪਾਣੀ ਹੁੰਦਾ ਹੈ । ਇਹ ਪਾਣੀ ਅਣੂਆਂ ਦੇ ਵਿੱਚ ਮੌਜੂਦ ਹੁੰਦਾ ਹੈ । ਇਹ ਪੇੜ-ਪੌਦਿਆਂ ਦੇ ਪੋਸ਼ਣ ਲਈ ਜ਼ਰੂਰੀ ਹੈ । ਮਿੱਟੀ ਦਾ ਇਹ ਗੁਣ ਹੈ ਕਿ ਇਹ ਪਾਣੀ ਨੂੰ ਸੋਖਿਤ ਕਰੇ ।
(vi) ਹਵਾ – ਮਿੱਟੀ ਦੇ ਕਣਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਹ ਪੇੜ-ਪੌਦੇ ਅਤੇ ਹੋਰ ਜੀਵ-ਜੰਤੂਆਂ ਦੇ ਸੁਵਾਸ ਲਈ ਉਪਯੋਗੀ ਹੁੰਦੀ ਹੈ । ਹਰ ਮਿੱਟੀ ਦੀ ਕਿਸਮ ਵਿੱਚ ਹਵਾ ਨੂੰ ਰੋਕਣ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ ।
ਪ੍ਰਸ਼ਨ 3.
ਮਿੱਟੀ ਦੀ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਭੋਂ-ਖੋਰ ਦੇ ਕਾਰਨ ਭੂਮੀ ਦੀ ਉੱਪਰੀ ਸਤਹਿ ਤੋਂ ਉਪਜਾਊ ਮਿੱਟੀ ਹਟ ਜਾਂਦੀ ਹੈ ਜਿਸ ਕਾਰਨ ਇਸ ਦੀ ਉਪਜਾਊ ਸ਼ਕਤੀ ਖ਼ਤਮ ਹੋ ਜਾਂਦੀ ਹੈ । ਹਵਾ ਅਤੇ ਪਾਣੀ ਦੇ ਵੇਗ ਤੇ ਕਾਬੂ ਪਾ ਕੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ । ਇਸ ਨਾਲ ਮਿੱਟੀ ਨੂੰ ਲਗਾਤਾਰ ਹੋਣ ਵਾਲੀ ਹਾਨੀ ਨਹੀਂ ਸਹਿਣੀ ਪੈਂਦੀ । ਮਿੱਟੀ ਦੀ ਸੁਰੱਖਿਆ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-
(i) ਪੇੜ-ਪੌਦੇ ਅਤੇ ਘਾਹ ਲਗਾ ਕੇ – ਪਹਾੜੀ ਢਲਾਨਾਂ ਤੇ ਵੱਧ ਮਾਤਰਾ ਵਿੱਚ ਪੇੜ-ਪੌਦੇ, ਝਾੜੀਆਂ ਅਤੇ ਘਾਹ ਲਗਾ ਕੇ ਮਿੱਟੀ ਦੇ ਬਹਾਵ ਨੂੰ ਰੋਕਿਆ ਜਾ ਸਕਦਾ ਹੈ । ਮਿੱਟੀ ਨੂੰ ਜੜ੍ਹਾਂ ਬੰਨ੍ਹ ਲੈਂਦੀਆਂ ਹਨ । ਪਾਣੀ ਅਤੇ ਹਵਾ ਦੇ ਕਾਰਨ ਮਿੱਟੀ ਆਪਣੇ ਸਥਾਨ ਤੋਂ ਦੂਰ ਨਹੀਂ ਹਟਾਈ ਜਾ ਸਕਦੀ । ਸਾਡੇ ਦੇਸ਼ ਵਿੱਚ ਵਣ-ਮਹਾਂਉਤਸਵ ਦੇ ਅੰਤਰਗਤ ਨਵੇਂ ਪੇੜ-ਪੌਦੇ ਇਸੇ ਲਈ ਲਗਾਏ ਜਾਂਦੇ ਹਨ | ਪੇੜਾਂ ਨੂੰ ਕੱਟਣ ਤੋਂ ਬਚਾਉਣ ਲਈ ‘ਚਿਪਕੋ ਅੰਦੋਲਨ’ ਵੀ ਚਲਾਇਆ ਗਿਆ ਹੈ ।
(ii) ਸੀੜੀਦਾਰ ਖੇਤੀ – ਪਹਾੜੀ ਖੇਤਰਾਂ ਵਿੱਚ ਢਲਾਨਾਂ ਦੀ ਮਿੱਟੀ ਨੂੰ ਹੇਠਾਂ ਵਲ ਵਹਿ ਜਾਣ ਤੋਂ ਰੋਕਣ ਲਈ ਸੀੜੀਦਾਰ ਖੇਤੀ ਕੀਤੀ ਜਾਂਦੀ ਹੈ । ਵਰਖਾ ਦਾ ਪਾਣੀ ਢਲਾਣਾਂ ਤੇ ਬਹੁਤ ਤੇਜ਼ੀ ਨਾਲ ਹੇਠਾਂ ਵਲ ਵਹਿੰਦਾ ਹੈ ਅਤੇ ਆਪਣੇ ਨਾਲ ਉਪਜਾਊ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ । ਮਿੱਟੀ ਦੇ ਇਸ ਬਹਾਅ ਨੂੰ ਰੋਕਣ ਲਈ ਢਲਾਣ ਦੇ ਨਾਲ-ਨਾਲ ਪੌੜੀਆਂ ਬਣਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਾਣੀ ਦਾ ਬਹਾਅ ਕਮਜ਼ੋਰ ਹੋ ਜਾਂਦਾ ਹੈ ਅਤੇ ਢਲਾਣ ਤੋਂ ਬਹੁਤ ਘੱਟ ਮਿੱਟੀ ਵਹਿ ਕੇ ਹੇਠਾਂ ਵਲ ਜਾਂਦੀ ਹੈ ।
(iii) ਬੰਨ੍ਹ ਅਤੇ ਕਿਨਾਰੇ ਬਣਾਉਣ ਨਾਲ – ਹਰ ਸਾਲ ਮਾਨਸੂਨ ਆਉਣ ਤੇ ਨਦੀਆਂ ਦੇ ਕਿਨਾਰਿਆਂ ਦੀ ਮਿੱਟੀ ਵਹਿ ਜਾਂਦੀ ਹੈ । ਜੇ ਨਦੀਆਂ ਦੇ ਉਹ ਕਿਨਾਰੇ ਚੰਗੀ ਤਰ੍ਹਾਂ ਬਣਾ ਦਿੱਤੇ ਜਾਣ ਤਾਂ ਪਾਣੀ ਬੇਸ਼ਕ ਵੇਗ ਨਾਲ ਟਕਰਾਏ ਪਰ ਮਿੱਟੀ ਬਹਿਣ ਤੋਂ ਬਚ ਜਾਵੇਗੀ । ਇਸ ਤਰ੍ਹਾਂ ਬੰਨ੍ਹ ਬਣਾ ਕੇ ਹੜਾਂ ‘ਤੇ ਕਾਬੂ ਕੀਤਾ ਜਾ ਸਕਦਾ ਹੈ ।
ਨਦੀਆਂ ਦੇ ਕਿਨਾਰਿਆਂ ਤੇ ਚੱਟਾਨਾਂ ਅਤੇ ਵੱਡੇ-ਵੱਡੇ ਪੱਥਰ ਲਗਾ ਕੇ ਮਿੱਟੀ ਨੂੰ ਬਹਿਣ ਤੋਂ ਰੋਕਿਆ ਜਾਣਾ ਚਾਹੀਦਾ ਹੈ ।
(iv) ਵਧੇਰੇ ਚਰਾਉਣ ਤੇ ਰੋਕ ਲਗਾ ਕੇ – ਪਸ਼ੂਆਂ ਲਈ ਚਾਰਾਗਾਹ ਬਣਾ ਦੇਣੇ ਚਾਹੀਦੇ ਹਨ ਤਾਂਕਿ ਉਹ ਪਹਾੜਾਂ ਦੀਆਂ ਢਲਾਣਾਂ ਤੇ ਨਾ ਚਰ ਸਕਣ । ਉਹਨਾਂ ਦੁਆਰਾ ਵਧੇਰੇ ਚਰਣ ਕਾਰਨ ਮਿੱਟੀ ਘਾਹ ਰਹਿਤ ਹੋ ਜਾਂਦੀ ਹੈ ਜੋ ਤੇਜ਼ ਵਰਖ਼ਾ ਅਤੇ ਹਨੇਰੀ ਨਾਲ ਉੱਡ ਜਾਂਦੀ ਹੈ ।
(v) ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ – ਮਿੱਟੀ ਵਿੱਚ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਠੀਕ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਫ਼ਸਲਾਂ ਦੀ ਉਪਜ ਵੱਧ ਸਕੇ ਅਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਵਧੇ । ਬਨਸਪਤੀਆਂ ਦੀ ਵਧੇਰੇ ਮਾਤਰਾ ਨਾਲ ਮਿੱਟੀ ਦਾ ਬਚਾਅ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 4.
ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨਾਂ ਨੂੰ ਲਿਖੋ । ਹਵਾ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਾਡਾ ਕੀ ਯੋਗਦਾਨ ਹੋ ਸਕਦਾ ਹੈ ?
ਉੱਤਰ-
ਹਵਾ ਦੇ ਭੌਤਿਕ, ਰਸਾਇਣਿਕ ਜਾਂ ਜੈਵਿਕ ਗੁਣਾਂ ਵਿੱਚ ਅਣਚਾਹੇ ਪਰਿਵਰਤਨਾਂ ਦੇ ਕਾਰਨ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ । ਹਵਾ ਪ੍ਰਦੂਸ਼ਣ ਕੱਚੇ ਪਦਾਰਥਾਂ, ਉਦਯੋਗਿਕ ਕਿਰਿਆਵਾਂ, ਆਵਾਸ ਸਥਾਨਾਂ ਆਦਿ ਨੂੰ ਪ੍ਰਭਾਵਿਤ ਕਰਦਾ ਹੈ । ਹਵਾ ਦਾ ਪ੍ਰਦੂਸ਼ਣ ਕੁਦਰਤੀ ਕਿਰਿਆਵਾਂ ਜਾਂ ਮਨੁੱਖੀ ਕਿਰਿਆਵਾਂ ਦੇ ਕਾਰਨ ਹੁੰਦਾ ਹੈ ।
ਹਵਾ ਪ੍ਰਦੂਸ਼ਣ ਜਵਾਲਾਮੁਖੀ ਵਿਸਫੋਟ ਦੌਰਾਨ ਬਾਹਰ ਨਿਕਲੇ ਲਾਵਾ ਦੇ ਨਾਲ ਵੱਖ-ਵੱਖ ਗੈਸਾਂ ਅਤੇ ਕਣੀ ਪਦਾਰਥਾਂ ਦੀ ਹਨੇਰੀ ਅਤੇ ਉੱਡਦੀ ਹੋਈ ਧੂੜ, ਧੂੰਆਂ ਅਤੇ ਕੋਹਰਾ ਆਦਿ ਦੇ ਕਾਰਨ ਹੁੰਦਾ ਹੈ ।
ਇਸ ਤੋਂ ਇਲਾਵਾ ਦਲਦਲ ਤੋਂ ਪੈਦਾ ਮੀਥੇਨ ਗੈਸ, ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੇ ਅਵਸ਼ੇਸ਼ਾਂ ਦੇ ਅਪਘਟਨ ਨਾਲ ਹੀ ਹਵਾ ਪ੍ਰਦੂਸ਼ਣ ਹੁੰਦਾ ਹੈ । ਪ੍ਰਦੁਸ਼ਣ ਦਾ ਮੁੱਖ ਕਾਰਨ ਵੱਖ-ਵੱਖ ਸੋਤਾਂ-ਕੋਲਾ ਅਤੇ ਹੋਰ ਬਾਲਣ ਦੇ ਜਲਣ ਨਾਲ, ਰੇਲ ਇੰਜ਼ਨ, ਵਾਹਨ ਅਤੇ ਹਵਾਈ ਜਹਾਜ਼ ਆਦਿ ਤੋਂ ਪੈਦਾ ਧੂੰਆਂ ਕਾਲਿਖ, ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਹੈ ।ਉਦਯੋਗਾਂ ਦੇ ਕਾਰਨ ਕੁਝ ਮੁੱਖ ਸਥਾਨਾਂ ਤੇ ਕਲੋਰੀਨ, ਨਾਈਟ੍ਰੋਜਨ ਦੇ ਆਕਸਾਈਡ, ਅਮੋਨੀਆ, ਬੈਨਜੀਨ, ਸਲਫਰ ਦੇ ਆਕਸਾਈਡ ਆਦਿ ਗੈਸਾਂ ਵੀ ਹਵਾ ਦਾ ਪ੍ਰਦੂਸ਼ਣ ਕਰਦੀਆਂ ਹਨ ।
ਉਦਯੋਗ ਧੰਦਿਆਂ ਅਤੇ ਕਾਰਖ਼ਾਨਿਆਂ ਦੀਆਂ ਚਿਮਨੀਆਂ ਵਿੱਚੋਂ ਲਗਾਤਾਰ ਧੂੰਆਂ ਨਿਕਲਦਾ ਹੈ । ਤਾਪ ਉਰਜਾ ਸੰਯੰਤਰਾਂ ਤੋਂ ਫਲਾਈ ਐਸ਼ ਨਿਕਲਦੀ ਹੈ । ਤੰਬਾਕੂ ਦੀ ਵਰਤੋਂ ਕਰਨ ਵਾਲੇ ਕਿਸੇ ਦੀ ਵੀ ਪਰਵਾਹ ਨਾ ਕਰਦੇ ਹੋਏ ਧੂੰਆਂ ਉਡਾਉਂਦੇ ਰਹਿੰਦੇ ਹਨ । ਲੰਬਿਤ ਕਣੀ ਪੁੰਜ (SPM), ਕਲੋਰੋਫਲੋਰੋ ਕਾਰਬਨ (CFCs), ਨਾਈਟ੍ਰੋਜਨ ਦੇ ਆਕਸਾਈਡ, ਓਜ਼ੋਨ ਅਤੇ ਲੈਡ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ । ਇਹਨਾਂ ਨਾਲ ਸਿਹਤ ਸੰਬੰਧੀ ਕਈ ਕਠਿਨਾਈਆਂ ਪੈਦਾ ਹੁੰਦੀਆਂ ਹਨ ।
ਹਵਾ ਪ੍ਰਦੂਸ਼ਣ ਤੇ ਕਈ ਵਿਧੀਆਂ ਨਾਲ ਕਾਬੂ ਪਾਇਆ ਜਾ ਸਕਦਾ ਹੈ-
- ਪੇੜ-ਪੌਦਿਆਂ ਨੂੰ ਵੱਧ ਮਾਤਰਾ ਵਿੱਚ ਉਗਾਉਣਾ ਚਾਹੀਦਾ ਹੈ ।
- ਉਦਯੋਗ ਧੰਦਿਆਂ ਨੂੰ ਸ਼ਹਿਰੀ ਖੇਤਰ ਤੋਂ ਦੂਰ ਸਥਾਪਿਤ ਕਰਨਾ ਚਾਹੀਦਾ ਹੈ ।
- ਕਾਰਖ਼ਾਨਿਆਂ ਦੀਆਂ ਚਿਮਣੀਆਂ ਬਹੁਤ ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
- ਵਾਹਨਾਂ ਵਿੱਚ ਸੀਸਾ ਰਹਿਤ ਪੈਟਰੋਲ ਵਰਤਣਾ ਚਾਹੀਦਾ ਹੈ ।
- ਧੂੰਆਂ ਰਹਿਤ ਊਰਜਾ ਦੇ ਸ੍ਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਧੂੰਆਂ ਛੱਡਣ ਵਾਲੇ ਵਾਹਨਾਂ ‘ਤੇ ਰੋਕ ਲਗਾ ਦੇਣੀ ਚਾਹੀਦੀ ਹੈ ।
ਪ੍ਰਸ਼ਨ 5.
ਜੈਵ-ਰਸਾਇਣ ਚੱਕਰ ਕੀ ਹੁੰਦਾ ਹੈ ?
ਉੱਤਰ-
ਜੈਵ-ਰਸਾਇਣ ਚੱਕਰ (Biochemical Cycle) – ਪੌਦੇ ਪ੍ਰਕਾਸ਼ ਸੰਸ਼ਲੇਸ਼ਨ ਦੀ ਪ੍ਰਕਿਰਿਆ ਦੁਆਰਾ CO2 ਨੂੰ ਵਾਯੂ-ਮੰਡਲ ਤੋਂ ਪ੍ਰਾਪਤ ਕਰਦੇ ਹਨ ਅਤੇ ਪੌਦੇ ਦੁਆਰਾ ਮਿੱਟੀ ਵਿੱਚੋਂ ਪਾਣੀ ਦੇ ਨਾਲ ਖਣਿਜ ਪਾਪਤ ਕਰਦੇ ਹਨ । ਇਸ ਕਿਰਿਆ ਵਿੱਚ C, N, 0, S, P ਅਤੇ ਪਾਣੀ ਆਦਿ ਭਾਗ ਲੈਂਦੇ ਹਨ । ਇਹ ਪਦਾਰਥ ਜਾਂ ਤੱਤ ਪਰਿਸਥਿਤਿਕ ਤੰਤਰ ਦੇ ਉਤਪਾਦਨ ਪੱਧਰ ਵਿੱਚ ਪ੍ਰਵੇਸ਼ ਕਰਨ ਦੇ ਬਾਅਦ ਦੁਸਰੇ ਪੱਧਰ ‘ਤੇ ਸਥਾਨਾਂਤਰਿਤ ਕਰ ਦਿੱਤੇ ਜਾਂਦੇ ਹਨ । ਇਹਨਾਂ ਦਾ ਸਥਾਨਾਂਤਰਨ ਅਤੇ ਪਰਿਵਹਿਣ ਮਿੱਟੀ, ਹਵਾ, ਪਾਣੀ ਅਤੇ ਜੈਵ-ਜੀਵਾਂ ਦੁਆਰਾ ਹੁੰਦਾ ਹੈ । ਇਹਨਾਂ ਰਸਾਇਣਾਂ ਦਾ ਪਰਿਸਥਿਤਿਕ ਤੰਤਰ ਜਾਂ ਜੀਵ-ਮੰਡਲ ਵਿੱਚ ਮੁੜ ਪ੍ਰਵੇਸ਼ ਕਰਨਾ ਜੈਵ-ਰਸਾਇਣ ਚੱਕਰ ਕਹਾਉਂਦਾ ਹੈ । ਉਰਜਾ ਦੀ ਤਰ੍ਹਾਂ ਇਹ ਰਸਾਇਣ ਵੀ ਨਸ਼ਟ ਨਹੀਂ ਹੁੰਦੇ । ਪੌਦੇ ਅਤੇ ਜੰਤੂਆਂ ਦੇ ਮ੍ਰਿਤਕ ਸਰੀਰਾਂ ਨੂੰ ਅਪਘਟਨਾਂ ਦੁਆਰਾ ਅਪਘਟਿਤ ਕੀਤੇ ਜਾਣ ਤੇ ਇਹ ਪਦਾਰਥ ਫਿਰ ਤੋਂ ਪੋਸ਼ਣ ਭੰਡਾਰ ਤੋਂ ਮੁਕਤ ਕਰ ਦਿੱਤੇ ਜਾਂਦੇ ਹਨ । ਇਹਨਾਂ ਨੂੰ ਮੁੜ ਪੌਦਿਆਂ ਦੁਆਰਾ ਸੋਖਿਤ ਕੀਤਾ ਜਾਂਦਾ ਹੈ । ਇਹਨਾਂ ਪਦਾਰਥਾਂ ਦੇ ਪੁਨਰ-ਚੱਕਰਣ ਵਿੱਚ ਅਪਘਟਕਾਂ ਦੀ ਮੁੱਖ ਭੂਮਿਕਾ ਹੈ ।
ਪ੍ਰਸ਼ਨ 6.
ਕੁਦਰਤ ਵਿੱਚ ਜਲ-ਚੱਕਰ ਨੂੰ ਸਪੱਸ਼ਟ ਕਰੋ ।
ਉੱਤਰ-
ਕੁਦਰਤ ਵਿੱਚ ਜਲ-ਚੱਕਰ (Water Cycle in nature)-
(i) ਸੂਰਜ ਦੀ ਗਰਮੀ ਨਾਲ ਨਦੀਆਂ, ਝੀਲਾਂ, ਸਮੁੰਦਰਾਂ ਦੇ ਪਾਣੀ ਦਾ ਵਾਸ਼ਪਣ ਹੁੰਦਾ ਰਹਿੰਦਾ ਹੈ ਅਤੇ ਇਹ ਪਾਣੀ ਵਾਸ਼ਪ ਵਿੱਚ ਬਦਲਦਾ ਰਹਿੰਦਾ ਹੈ ।
(ii) ਜਲ-ਵਾਸ਼ਪ ਹਲਕੇ ਹੋਣ ਕਾਰਨ ਹਵਾ ਵਿੱਚ ਉੱਪਰ ਉੱਡ ਜਾਂਦੇ ਹਨ । ਹਵਾ ਦੁਆਰਾ ਜਲ-ਵਾਸ਼ਪ ਨੂੰ ਪਰਬਤਾਂ ਵੱਲ ਲੈ ਜਾਇਆ ਜਾਂਦਾ ਹੈ । ਪਹਾੜਾਂ ਨਾਲ ਟਕਰਾਉਣ ਤੋਂ ਬਾਅਦ ਇਹ ਹੋਰ ਉੱਪਰ ਜਾਂਦੇ ਹਨ । ਇਸ ਨਾਲ ਜਲ-ਵਾਸ਼ਪ ਬੱਦਲਾਂ ਦਾ ਰੂਪ ਲੈ ਲੈਂਦੇ ਹਨ ।
(iii) ਜਦੋਂ ਬੱਦਲਾਂ ਦੇ ਜਲ-ਵਾਸ਼ਪ ਠੰਡੇ ਹੁੰਦੇ ਹਨ ਤਾਂ ਉਹ ਫਿਰ ਪਾਣੀ ਦੇ ਰੂਪ ਵਿੱਚ ਵਾਪਿਸ ਆ ਜਾਂਦੇ ਹਨ ਅਤੇ ਵਰਖ਼ਾ ਹੋਣ ਲੱਗਦੀ ਹੈ ।
(iv) ਧਰਤੀ ਦੀ ਸਤਹਿ ‘ਤੇ ਡਿਗਣ ਵਾਲਾ ਵਰਖਾ ਦਾ ਕੁੱਝ ਪਾਣੀ ਮਿੱਟੀ ਵਿੱਚ ਰਿਸ ਕੇ ਹੇਠਾਂ ਚਲਿਆ ਜਾਂਦਾ ਹੈ । ਆਖ਼ਿਰ ਵਿੱਚ ਇਹ ਪਾਣੀ ਕਿਸੇ ਕਠੋਰ ਚੱਟਾਨ ਦੁਆਰਾ ਰੋਕ ਲਿਆ ਜਾਂਦਾ ਹੈ ਅਤੇ ਉੱਥੇ ਇਕੱਠਾ ਹੋ ਜਾਂਦਾ ਹੈ । ਇਹੀ ਭੂਮੀਗਤ ਪਾਣੀ ਅਸੀਂ ਖੂਹ ਪੁੱਟ ਕੇ ਪ੍ਰਾਪਤ ਕਰਦੇ ਹਾਂ ।
(v) ਨਦੀਆਂ ਅਤੇ ਸਮੁੰਦਰਾਂ ਦੇ ਪਾਣੀ ਦਾ ਵਾਸ਼ਪਣ ਹੁੰਦਾ ਹੈ ਅਤੇ ਬਾਅਦ ਵਿੱਚ ਫਿਰ ਨਦੀਆਂ, ਸਮੁੰਦਰਾਂ ਵਿੱਚ ਪਹੁੰਚ ਜਾਂਦਾ ਹੈ । ਇਹੀ ਜਲ ਚੱਕਰ ਕਹਾਉਂਦਾ ਹੈ ।
ਪ੍ਰਸ਼ਨ 7.
ਕੁਦਰਤ ਵਿੱਚ ਨਾਈਟ੍ਰੋਜਨ ਚੱਕਰ ਕਿਸ ਤਰ੍ਹਾਂ ਚੱਲਦਾ ਹੈ, ਵਿਸਤਾਰ ਨਾਲ ਲਿਖੋ ।
ਉੱਤਰ-
ਨਾਈਟ੍ਰੋਜਨ ਚੱਕਰ (Nitrogen Cycle) – ਵਾਯੂ-ਮੰਡਲ ਵਿੱਚ ਨਾਈਟ੍ਰੋਜਨ ਲਗਪਗ 78% ਹੁੰਦੀ ਹੈ ਜੋ ਆਪਣੇ
ਆਣਇਕ ਰੂਪ N2 ਵਿੱਚੋਂ ਮਿਲਦੀ ਹੈ । ਜਲ-ਭੰਡਾਰਾਂ ਵਿੱਚ ਵੀ ਨਾਈਟ੍ਰੋਜਨ ਹੁੰਦੀ ਹੈ । ਇਸ ਤੋਂ ਇਲਾਵਾ ਜੈਵ-ਜੀਵਾਂ ਦੇ ਟਿਸ਼ੂਆਂ, ਪ੍ਰੋਟੀਨਾਂ, ਅਮੀਨੋ ਅਮਲਾਂ ਅਤੇ ਨਿਊਕਲੀ ਅਮਲਾਂ ਦਾ ਇਕ ਘਟਕ ਨਾਈਟ੍ਰੋਜਨ ਹੁੰਦੀ ਹੈ । ਨਾਈਟ੍ਰੋਜਨ ਦੀ ਵਰਤੋਂ ਨਾ ਤਾਂ ਪੌਦੇ ਅਤੇ ਨਾ ਹੀ ਜੰਤੁ ਇਸਦੇ ਤੱਤ ਰੂਪ ਵਿੱਚ ਕਰ ਸਕਦੇ ਹਨ । ਇਸ ਦੀ ਵਰਤੋਂ ਲਈ ਇਸ ਨੂੰ ਨਾਈਟਰੇਟ ਦੇ ਰੂਪ ਵਿੱਚ ਬਦਲਣਾ ਪੈਂਦਾ ਹੈ । ਕੁਝ ਵਿਸ਼ੇਸ਼ ਜੀਵਾਣੁ ਵਾਯੂ-ਮੰਡਲ ਦੀ ਨਾਈਟਰੋਜਨ ਨੂੰ ਸਥਿਰੀਕਰਣ ਜਾਂ ਸਵਾਂਗੀਕਰਨ ਦੁਆਰਾ ਨਾਈਟਰੇਟ ਜਾਂ ਨਾਈਟਰਾਈਟ ਵਿੱਚ ਪਰਿਵਰਤਿਤ ਕਰ ਦਿੰਦੇ ਹਨ ।
ਨਾਈਟ੍ਰੋਜਨ ਦਾ ਸਥਿਰੀਕਰਣ – ਕੁਝ ਵਿਸ਼ੇਸ਼ ਜੀਵਾਣੂ ਹੀ ਨਾਈਟ੍ਰੋਜਨ ਨੂੰ ਨਾਈਟਰੇਟ ਵਿੱਚ ਬਦਲ ਸਕਦੇ ਹਨ ਪਰੰਤੂ ਨੀਲੀ ਹਰੀ ਕਾਈ ਵੀ ਨਾਈਟ੍ਰੋਜਨ ਦੇ ਸਥਿਰੀਕਰਣ ਕਰਨ ਵਿੱਚ ਸਮਰੱਥ ਹੁੰਦੀ ਹੈ । ਨਾਈਟ੍ਰੋਜਨ ਦੇ ਸਥਿਰੀਕਰਣ ਕਰਨ ਵਾਲੇ ਜੀਵਾਣੂ ਫ਼ਲੀਦਾਰ ਫਸਲ ਦੇ ਪੌਦਿਆਂ ਦੀਆਂ ਜੜ੍ਹਾਂ ਦੀਆਂ ਗੱਠਾਂ ਵਿੱਚ ਮਿਲਦੇ ਹਨ । ਜੀਵਾਣੂਆਂ ਅਤੇ ਕਾਈਆਂ ਦੁਆਰਾ ਨਾਈਟ੍ਰੋਜਨ ਦਾ ਸਥਿਰੀਕਰਣ ਨਾਈਟਰੇਟਸ ਜਾਂ ਨਾਈਟਰਾਈਟਸ ਦੇ ਰੂਪ ਵਿੱਚ ਹੁੰਦਾ ਹੈ ਜਿਸਦਾ ਫਿਰ ਸੂਖ਼ਮਜੀਵਾਂ ਦੁਆਰਾ ਅਮੋਨੀਕਰਣ ਕੀਤਾ ਜਾਂਦਾ ਹੈ ।
ਮਿੱਟੀ ਵਿੱਚ ਮੌਜੂਦ ਨਾਈਟ੍ਰੇਟ ਪੌਦਿਆਂ ਦੁਆਰਾ ਸੋਖ਼ਤ ਕਰ ਲਏ ਜਾਂਦੇ ਹਨ । ਅਮੋਨੀਆ ਦੇ ਯੌਗਿਕਾਂ ਨੂੰ ਨਾਈਵੇਟ ਵਿੱਚ ਬਦਲਿਆ ਜਾਂਦਾ ਹੈ, ਜਿਹਨਾਂ ਵਿੱਚ NO2 ਹੁੰਦੀ ਹੈ । ਇਹ ਯੌਗਿਕ ਘੁਲਣਸ਼ੀਲ ਹੁੰਦੇ ਹਨ । ਇਸ ਤਰ੍ਹਾਂ ਨਾਈਟਰੋਬੈਕਟਰ ਜੀਵਾਣੂ ਇਹਨਾਂ ਨਾਈਟਰਾਈਟ ਨੂੰ ਨਾਈਟ੍ਰੇਟ ਵਿੱਚ ਬਦਲਦੇ ਹਨ ਜਿਨ੍ਹਾਂ ਨੂੰ ਪੌਦਿਆਂ ਦੀਆਂ ਜੜ੍ਹਾਂ ਸੋਖਿਤ ਕਰ ਲੈਂਦੀਆਂ ਹਨ ।
ਇਕ ਹੋਰ ਪ੍ਰਕਾਰ ਦੇ ਸੂਖ਼ਮਜੀਵ ਨਾਈਟ੍ਰੇਟਸ ਅਤੇ ਨਾਈਟਰਾਈਟਸ ਨੂੰ ਅਪਘਟਿਤ ਕਰਕੇ ਨਾਈਟ੍ਰੋਜਨ ਨੂੰ ਮੁਕਤ ਕਰਦੇ ਹਨ | ਸੂਖ਼ਮਜੀਵ ਡੀਨਾਈਟਰੀਕਰਨ ਪ੍ਰਕਿਰਿਆ ਦੁਆਰਾ ਪੌਦਿਆਂ ਅਤੇ ਜੰਤੂਆਂ ਦੇ ਮ੍ਰਿਤਕ ਸਰੀਰਾਂ ਨੂੰ ਅਪਘਟਿਤ ਕਰਕੇ ਨਾਈਟ੍ਰੋਜਨ ਦੇ ਰੂਪ ਵਿੱਚ ਮੁਕਤ ਕਰਦੇ ਹਨ, ਜੋ ਵਾਯੂ-ਮੰਡਲ ਵਿੱਚ ਫਿਰ ਮਿਲ ਜਾਂਦੀ ਹੈ । ਇਸ ਪ੍ਰਕਾਰ ਨਾਈਟ੍ਰੋਜਨ ਚੱਕਰ ਚਲਦਾ ਰਹਿੰਦਾ ਹੈ ।
ਪ੍ਰਸ਼ਨ 8.
ਕੁਦਰਤ ਵਿੱਚ ਆਕਸੀਜਨ ਚੱਕਰ ਦਾ ਵਿਵਰਣ ਲਿਖੋ ।
ਉੱਤਰ-
ਕੁਦਰਤ ਵਿੱਚ ਆਕਸੀਜਨ ਚੱਕਰ (Oxygen Cycle in nature) – ਵਾਯੂ-ਮੰਡਲ ਦੇ ਗੈਸੀ ਘਟਕਾਂ ਵਿੱਚ ਆਕਸੀਜਨ ਦੀ ਲਗਪਗ 21% ਮਾਤਰਾ ਹੈ । ਜਲ ਭੰਡਾਰਾਂ ਵਿੱਚ ਆਕਸੀਜਨ ਪਾਣੀ ਵਿੱਚ ਘੁਲੀ ਹੋਈ ਸਥਿਤੀ ਵਿੱਚ ਹੁੰਦੀ ਹੈ, ਜਿਸ ਤੇ ਹੀ ਜਲੀ ਜੀਵ ਜੀਵਤ ਰਹਿੰਦੇ ਹਨ । ਜੀਵ-ਮੰਡਲ ਦੇ ਸਾਰੇ ਜੀਵ, ਪੌਦੇ, ਜੰਤੂ ਅਤੇ ਅਪਘਟਕ ਸਾਹ ਲਈ ਵਾਯੂ-ਮੰਡਲ ਵਿੱਚੋਂ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਇਸ ਕਿਰਿਆ ਵਿੱਚ CO2 ਮੁਕਤ ਹੁੰਦੀ ਹੈ । ਕੋਲਾ, ਲੱਕੜੀ ਤੇ ਹੋਰ ਬਾਲਣਾਂ ਦੇ ਜਲਣ ਵਿੱਚ ਆਕਸੀਜਨ ਵਰਤੀ ਜਾਂਦੀ ਹੈ । ਇਹਨਾਂ ਸਾਰੀਆਂ ਕਿਰਿਆਵਾਂ ਵਿੱਚ ਵਾਯੂ-ਮੰਡਲ ਦੀ ਆਕਸੀਜਨ ਲਗਾਤਾਰ CO2 ਵਿੱਚ ਪਰਿਵਰਤਿਤ ਹੁੰਦੀ ਰਹਿੰਦੀ ਹੈ ।
ਆਕਸੀਜਨ ਦੀ ਲਗਾਤਾਰ ਸਾਹ ਲੈਣ ਵਿੱਚ ਵਰਤੋਂ CO ਦੀ ਮਾਤਰਾ ਵਧਾਉਂਦੀ ਹੈ ਪਰੰਤੂ ਹਰੇ ਪੌਦੇ ਦਿਨ ਵਿੱਚ
ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਵਾਯੂ-ਮੰਡਲ ਦੀ CO2 ਨੂੰ ਭੋਜਨ ਤਿਆਰ ਕਰਨ ਲਈ ਵਰਤਦੇ ਹਨ ਅਤੇ ਆਕਸੀਜਨ ਨੂੰ ਮੁਕਤ ਕਰਦੇ ਹਨ । ਇਸ ਪ੍ਰਕਾਰ ਆਕਸੀਜਨ ਦੀ ਮਾਤਰਾ ਘੱਟ ਨਹੀਂ ਹੁੰਦੀ ਅਤੇ CO2 ਦੀ ਮਾਤਰਾ ਵਿੱਚ ਵਾਧਾ ਨਹੀਂ ਹੁੰਦਾ । ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਬਣਾਈ ਰੱਖਣ ਵਿੱਚ ਅਤੇ ਇਹਨਾਂ ਦੋਨਾਂ ਚੱਕਰਾਂ ਵਿੱਚ ਜੀਵ ਮੁੱਖ ਭੂਮਿਕਾ ਨਿਭਾਉਂਦੇ ਹਨ ।
ਪ੍ਰਸ਼ਨ 9.
ਜੀਵ ਮੰਡਲ ਵਿੱਚ ਕਾਰਬਨ ਚੱਕਰ ਕਿਵੇਂ ਪੂਰਾ ਹੁੰਦਾ ਹੈ ? ਵਿਵਰਣ ਦਿਉ ।
ਉੱਤਰ-
ਜੀਵ ਮੰਡਲ ਵਿੱਚ ਕਾਰਬਨ ਚੱਕਰ (Carbon Cycle) – ਜੀਵ ਮੰਡਲ ਦੇ ਸਾਰੇ ਪ੍ਰਾਣੀਆਂ ਦਾ ਮੂਲ ਘਟਕ ਕਾਰਬਨ ਹੈ ਜੋ ਕਾਰਬੋਹਾਈਡੇਟ, ਵਸਾ, ਪ੍ਰੋਟੀਨ ਅਤੇ ਨਿਉਕਲੀ ਅਮਲ ਦੇ ਰੂਪ ਵਿੱਚ ਹੁੰਦਾ ਹੈ । ਗੈਸੀ ਰੂਪ ਵਿੱਚ ਕਾਰਬਨ ਦਾ ਭੰਡਾਰ ਵਾਯੂਮੰਡਲ ਹੈ । ਕਾਰਬਨ ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਜੋ ਲਗਪਗ 0.03 ਤੋਂ 0.04% ਹੈ । ਕਾਰਬਨ ਦਾ ਸਥਾਨਾਂਤਰਨ ਆਹਾਰ ਲੜੀ ਦੇ ਮਾਧਿਅਮ ਰਾਹੀਂ ਹੁੰਦਾ ਹੈ । ਵਾਯੂਮੰਡਲ ਦੀ ਕਾਰਬਨਡਾਈਆਕਸਾਈਡ ਨੂੰ ਹਰੇ ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਕਾਰਬੋਹਾਈਡੇਂਟਸ ਦੇ ਰੂਪ ਵਿੱਚ ਇਕੱਠਾ ਕਰਦੇ ਹਨ । ਪੋਸ਼ਣ ਰੀਤ ਨਾਲ ਇਹ ਸ਼ਾਕਾਹਾਰੀ ਜੰਤੂਆਂ ਦੁਆਰਾ ਮਾਸਾਹਾਰੀ ਜੰਤੂਆਂ ਵਿੱਚ ਖਾਧ ਪਦਾਰਥਾਂ ਦੇ ਰੂਪ ਵਿੱਚ ਬਦਲਦਾ ਰਹਿੰਦਾ ਹੈ ।
ਜੰਤੂਆਂ ਦੇ ਅਪਘਟਕਾਂ ਦੁਆਰਾ ਇਹ ਫਿਰ ਵਾਯੂਮੰਡਲ ਅਤੇ ਜਲ ਭੰਡਾਰਾਂ ਵਿੱਚ ਵਾਪਿਸ ਚਲਾ ਜਾਂਦਾ ਹੈ । ਵਾਯੂ-ਮੰਡਲ ਅਤੇ ਜਲ ਭੰਡਾਰਾਂ ਦੇ ਵਿੱਚਕਾਰ CO2 ਦੀ ਆਵਾਜਾਈ ਲਗਾਤਾਰ ਹੁੰਦੀ ਰਹਿੰਦੀ ਹੈ । ਜਵਾਲਾਮੁਖੀ ਪਰਬਤਾਂ ਤੋਂ ਵੀ ਵਾਯੂ-ਮੰਡਲ ਵਿੱਚ ਕਾਰਬਨ-ਡਾਈਆਕਸਾਈਡ ਮੁਕਤ ਹੁੰਦੀ ਰਹਿੰਦੀ ਹੈ ।
ਵੱਖ-ਵੱਖ ਪ੍ਰਕਾਰ ਦੇ ਪਦਾਰਥਾਂ ਦੇ ਗਲਣ, ਸੜਣ ਅਤੇ ਜਲਣ ਨਾਲ ਕਾਰਬਨ-ਡਾਈਆਕਸਾਈਡ ਵਾਯੂ-ਮੰਡਲ ਵਿੱਚ ਮਿਲਦੀ ਰਹਿੰਦੀ ਹੈ । ਕਾਰਬਨਿਕ ਯੋਗਿਕਾਂ ਤੋਂ ਅਨੇਕ ਪ੍ਰਕਾਰ ਦੇ ਪਦਾਰਥ ਪ੍ਰਾਪਤ ਹੁੰਦੇ ਹਨ ਜਿਹਨਾਂ ਦੇ ਜਲਣ ਤੇ CO ਪੈਦਾ ਹੁੰਦੀ ਹੈ ਜਿਵੇਂ ਪੈਟਰੋਲੀਅਮ ਆਦਿ । ਬਨਸਪਤੀ ਕਾਰਬਨਿਕ ਯੌਗਿਕਾਂ ਤੋਂ ਕੋਲਾ ਵੀ ਪ੍ਰਾਪਤ ਹੁੰਦਾ ਹੈ ਜੋ ਜਲ ਦੇ ਕਾਰਬਨ ਨੂੰ CO2 ਦੇ ਰੂਪ ਵਿੱਚ ਬਦਲ ਦਿੰਦਾ ਹੈ । ਇਸ ਪ੍ਰਕਾਰ ਲਗਾਤਾਰ CO2 ਦੀ ਮਾਤਰਾ ਵੱਧਦੀ ਰਹਿੰਦੀ ਹੈ ਜਿਸਦੀ ਵਰਤੋਂ ਹਰੇ ਪੌਦੇ ਅਤੇ ਸਾਗਰ ਕਰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਓਜ਼ੋਨ ਪਰਤ ਤੇ ਸੰਖੇਪ ਨੋਟ ਲਿਖੋ ।
ਉੱਤਰ-
ਓਜ਼ੋਨ ਪਰਤ (Ozone Layer)-ਵਾਯੂ-ਮੰਡਲ ਦੇ ਮੱਧ ਮੰਡਲ ਵਿੱਚ ਓਜ਼ੋਨ ਪਰਤ ਹੁੰਦੀ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਓਜ਼ੋਨ (O3 ) ਹੁੰਦੀ ਹੈ । ਧਰਤੀ ਤੋਂ 16km ਦੀ ਉੱਚਾਈ ਤੇ ਸੂਰਜੀ ਕਿਰਣਾਂ ਉੱਥੇ ਮੌਜੂਦ ਆਕਸੀਜਨ (O2 ) ਨੂੰ ਓਜ਼ੋਨ (O3 ) ਵਿੱਚ ਪਰਿਵਰਤਿਤ ਕਰ ਦਿੰਦੀਆਂ ਹਨ । 23km ਦੀ ਉੱਚਾਈ ਤਕ ਓਜ਼ੋਨ ਦੀ ਘਣਤਾ ਵਧੇਰੇ ਹੈ ।
ਪ੍ਰਸ਼ਨ 2.
ਓਜ਼ੋਨ ਪਰਤ ਦਾ ਮਹੱਤਵ ਕੀ ਹੈ ?
ਉੱਤਰ-
ਧਰਤੀ ਦੇ ਲਗਪਗ 16 ਕਿਲੋਮੀਟਰ ਦੀ ਉੱਚਾਈ ਤੇ ਓਜ਼ੋਨ ਦੀ ਇਕ ਪਰਤ ਸ਼ੁਰੂ ਹੁੰਦੀ ਹੈ ਜੋ ਸਾਰੇ ਜੀਵਾਂ ਦੇ ਲਈ ਬਹੁਤ ਮਹੱਤਵਪੂਰਨ ਹੈ । ਇਹ ਪਰਤ ਸੂਰਜ ਤੋਂ ਆ ਰਹੀਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਣਾਂ (UV rays) ਨੂੰ ਸੋਖ ਲੈਂਦੀ ਹੈ ਜਿਸ ਨਾਲ ਪਰਾਬੈਂਗਨੀ ਵਿਕਿਰਣਾਂ ਧਰਤੀ ਤੇ ਨਹੀਂ ਪੁੱਜ ਸਕਦੀਆਂ । ਪਰਾਬੈਂਗਣੀ ਵਿਕਿਰਣਾਂ ਦੀ ਤਰੰਗ ਲੰਬਾਈ ਘੱਟ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਅੰਦਰ ਬਹੁਤ ਗਹਿਰਾਈ ਤਕ ਪ੍ਰਵੇਸ਼ ਕਰ ਸਕਦੀਆਂ ਹਨ ਜੋ ਜੈਵ ਸਰੀਰ ਦੇ ਵੱਖ-ਵੱਖ ਟਿਸ਼ੂਆਂ ਨੂੰ ਨਸ਼ਟ ਕਰ ਸਕਦੀ ਹੈ ਅਤੇ ਚਮੜੀ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ । ਓਜ਼ੋਨ ਪਰਤ ਪਰਾਬੈਂਗਣੀ ਵਿਕਿਰਣਾਂ ਦੇ ਬੁਰੇ ਪ੍ਰਭਾਵ ਤੋਂ ਮਨੁੱਖ ਨੂੰ ਬਚਾਉਂਦੀ ਹੈ । ਇਸ ਪਰਤ ਦੀ ਸਭ ਤੋਂ ਵੱਧ ਸੰਘਣਤਾ 23km ਉੱਪਰ ਹੈ ।
ਪ੍ਰਸ਼ਨ 3.
ਹਵਾ ਪ੍ਰਦੂਸ਼ਣ ਕੀ ਹੈ ? ਕੁਝ ਹਵਾ ਪ੍ਰਦੂਸ਼ਕਾਂ ਦੇ ਨਾਮ ਦੱਸੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਧੂੜ ਕਣ, ਧੂੰਆਂ ਅਤੇ ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਮੌਜੂਦਗੀ ਦੁਆਰਾ ਹਵਾ ਦੇ ਗੰਦਾ ਹੋਣ ਨੂੰ ਹਵਾ ਦਾ ਪ੍ਰਦੂਸ਼ਣ ਕਿਹਾ ਜਾਂਦਾ ਹੈ ।
ਹਵਾ ਦੇ ਪ੍ਰਦੂਸ਼ਕ – ਕੁੱਝ ਮੁੱਖ ਹਵਾ ਦੇ ਪ੍ਰਦੂਸ਼ਕ ਹਨ-ਕਾਰਬਨ ਮੋਨੋਆਕਸਾਈਡ, ਕਾਰਬਨ-ਡਾਈਆਕਸਾਈਡ ਦੀ ਵਧੇਰੇ ਮਾਤਰਾ, ਸਲਫਰ-ਡਾਈਆਕਸਾਈਡ, ਨਾਈਟ੍ਰੋਜਨ-ਡਾਈਆਕਸਾਈਡ, ਓਜ਼ੋਨ, ਧੂੜ ਕਣ ਅਤੇ ਧੁੰਆਂ ਆਦਿ ।
ਪ੍ਰਸ਼ਨ 4.
ਪੌਦੇ ਵਾਯੂਮੰਡਲ ਦੇ ਤਾਪ ਨੂੰ ਕਿਸ ਤਰ੍ਹਾਂ ਘੱਟ ਕਰਦੇ ਹਨ ?
ਉੱਤਰ-
ਪੌਦੇ ਆਪਣੀ ਸਤਹਿ ਤੋਂ ਲਗਾਤਾਰ ਵਾਸ਼ਪ ਉਤਸਰਜਨ ਨਾਲ ਜਲ ਵਾਸ਼ਪਿਤ ਕਰਦੇ ਹਨ । ਇਸ ਪ੍ਰਕਿਰਿਆ ਨਾਲ ਨਿਕਲਦੇ ਜਲ-ਵਾਸ਼ਪ ਵਾਯੂਮੰਡਲ ਵਿੱਚ ਆ ਜਾਂਦੇ ਹਨ । ਇਹ ਜਲਵਾਸ਼ਪ ਆਪਣੇ ਵਾਸ਼ਪੀਕਰਨ ਲਈ ਤਾਪ ਊਰਜਾ ਵਾਯੂਮੰਡਲ ਤੋਂ ਲੈਂਦੇ ਹਨ । ਇਸ ਕਿਰਿਆ ਨਾਲ ਵਾਯੂਮੰਡਲ ਦਾ ਤਾਪ ਘੱਟ ਹੋਣ ਲੱਗਦਾ ਹੈ ।
ਪ੍ਰਸ਼ਨ 5.
ਕਲੋਰੋਫਲੋਰੋ ਕਾਰਬਨ (CFC) ਕਿਸ ਪ੍ਰਕਾਰ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ (CFC) ਵਾਤਾਨੁਕੂਲਨ ਅਤੇ ਸ਼ੀਤਲਨ ਯੰਤਰਾਂ ਵਿੱਚ ਵਰਤੇ ਜਾਂਦੇ ਹਨ । ਜਦੋਂ ਇਹ ਸਮਤਾਪ ਮੰਡਲ ਵਿੱਚ ਚਲੇ ਜਾਂਦੇ ਹਨ, ਤਾਂ ਵਿਸਰਿਤ ਹੋ ਕੇ ਪਰਾਬੈਂਗਨੀ ਕਿਰਨਾਂ ਦੇ ਪ੍ਰਭਾਵ ਨਾਲ ਵਿਖੰਡਿਤ ਹੋ ਜਾਂਦੇ ਹਨ ਅਤੇ ਫਿਰ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ । ਓਜ਼ੋਨ ਪਰਤ ਹੀ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਦੀ ਰੱਖਿਆ ਕਰਦੀ ਹੈ ।
ਪ੍ਰਸ਼ਨ 6.
ਸਮੋਗ (Smog) ਕਿਸ ਤਰ੍ਹਾਂ ਬਣਦਾ ਹੈ ? ਇਸ ਤੋਂ ਕੀ ਹਾਨੀ ਹੁੰਦੀ ਹੈ ?
ਉੱਤਰ-
ਸਮੋਗ (Smog) – ਸਮੋਗ ਹਵਾ ਵਿੱਚ ਨਾਈਟਰੋਜਨ ਦੇ ਆਕਸਾਈਡਾਂ ਦੇ ਕਾਰਨ ਛਾ ਜਾਂਦਾ ਹੈ । ਇਹ ਅਮਲੀ ਵਰਖਾ ਦਾ ਕਾਰਨ ਵੀ ਬਣਦਾ ਹੈ । ਇਹ ਪਥਰਾਟ ਬਾਲਣ ਦੇ ਜਲਨ ਤੇ ਪੈਦਾ ਹੁੰਦਾ ਹੈ । ਇਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਬੱਚੇ ਇਸ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ ।
ਪ੍ਰਸ਼ਨ 7.
ਨਾਈਟਰੋਜਨ ਦੇ ਜੈਵਿਕ ਸਥਿਰੀਕਰਨ ਵਿੱਚ ਪੌਦਿਆਂ ਦੀਆਂ ਜੜਾਂ ਵਿੱਚਲੀਆਂ ਗ੍ਰੰਥੀਆਂ ਦੀ ਕੀ ਭੂਮਿਕਾ ਹੈ ?
ਉੱਤਰ-
ਚਨਾ, ਮਟਰ, ਸੇਮ ਵਰਗੇ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਥੀਆਂ ਹੁੰਦੀਆਂ ਹਨ । ਇਹਨਾਂ ਗ੍ਰੰਥੀਆਂ ਵਿੱਚ ਨਾਈਟਰੋਜਨ ਸਥਿਰੀਕਾਰਕ ਜੀਵਾਣੂ ਮੌਜੂਦ ਰਹਿੰਦੇ ਹਨ । ਇਹ ਵਾਯੁਮੰਡਲੀ ਨਾਈਟਰੋਜਨ ਦਾ ਸਥਿਰੀਕਰਨ ਕਰ ਸਕਦੇ ਹਨ ।
ਪ੍ਰਸ਼ਨ 8.
ਮਿੱਟੀ ਵਿੱਚ ਮੱਲ੍ਹੜ ਦੀ ਉਪਯੋਗਿਤਾ ਲਿਖੋ ।
ਉੱਤਰ-
ਮਿੱਟੀ ਵਿੱਚ ਮੱਲ੍ਹੜ ਦੀ ਉਪਯੋਗਿਤਾ-
- ਮਿੱਟੀ ਦੇ ਕਣਾਂ ਨੂੰ ਆਪਸ ਵਿੱਚ ਜੋੜ ਕੇ ਉਹਨਾਂ ਦੇ ਸੁਭਾਅ ਵਿੱਚ ਸੁਧਾਰ ਕਰਦਾ ਹੈ ।
- ਕਾਰਬਨਿਕ ਪਦਾਰਥਾਂ ਦੀ ਮਾਤਰਾ ਵਧਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ।
- ਵਰਖਾ ਦੇ ਕਾਰਨ ਖਣਿਜਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ ।
- ਰੇਤਲੀ ਮਿੱਟੀ ਦੀ ਸੰਰਚਨਾ ਵਿੱਚ ਪਰਿਵਰਤਨ ਕਰਕੇ ਉਸ ਨੂੰ ਉਪਜਾਊ ਬਣਾਉਂਦਾ ਹੈ ।
- ਮਿੱਟੀ ਵਿੱਚ ਪਾਣੀ ਨੂੰ ਸੁਰੱਖਿਅਤ ਕਰਦਾ ਹੈ ।
- ਕੀੜਿਆਂ, ਗੰਡੋਇਆਂ, ਸੂਖ਼ਮ ਜੀਵਾਂ ਆਦਿ ਨੂੰ ਭੋਜਨ ਪ੍ਰਦਾਨ ਕਰਦਾ ਹੈ ।
ਪ੍ਰਸ਼ਨ 9.
ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਦੀਆਂ ਕੀ ਹਾਨੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਵਧਾਉਂਦੀਆਂ ਹਨ । ਇਸ ਪ੍ਰਦੂਸ਼ਣ ਨਾਲ ਮਿੱਟੀ ਵਿੱਚ ਮਿਲਣ ਵਾਲੇ ਲਾਭਦਾਇਕ ਜੀਵ ਅਤੇ ਜਲ ਵਿੱਚ ਮਿਲਣ ਵਾਲੀਆਂ ਮੱਛੀਆਂ ਪ੍ਰਭਾਵਿਤ ਹੁੰਦੀਆਂ ਹਨ । ਰਸਾਇਣਿਕ ਖਾਦਾਂ ਦੇ ਕਾਰਨ ਕਾਈਆਂ (Algee) ਦੀ ਵਾਧਾ ਦਰ ਵੱਧ ਜਾਂਦੀ ਹੈ ਅਤੇ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਭਾਰੀ ਹਾਨੀ ਹੁੰਦੀ ਹੈ । ਇਹ ਪਾਣੀ ਪੀਣ ਯੋਗ ਨਹੀਂ ਰਹਿੰਦਾ ।
ਪ੍ਰਸ਼ਨ 10.
ਜੰਗਲਾਂ ਦੇ ਕੱਟਣ ਦੀ ਕੀ ਹਾਨੀ ਹੁੰਦੀ ਹੈ ?
ਉੱਤਰ
ਜੇ ਰੁੱਖਾਂ ਦੇ ਕੱਟਣ ਦੀ ਦਰ ਉਹਨਾਂ ਦੇ ਵਾਧੇ ਦੀ ਦਰ ਤੋਂ ਵਧੇਰੇ ਹੋਵੇ, ਤਾਂ ਰੁੱਖਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੋ ਜਾਂਦੀ ਹੈ । ਰੁੱਖ ਵਾਸ਼ਪਣ ਦੀ ਕਿਰਿਆ ਰਾਹੀਂ ਵੱਡੀ ਮਾਤਰਾ ਵਿੱਚ ਪਾਣੀ ਮੁਕਤ ਕਰਦੇ ਹਨ । ਇਸ ਨਾਲ ਵਰਖਾ ਵਾਲੇ ਬੱਦਲ ਸੌਖਿਆਂ ਹੀ ਬਣ ਜਾਂਦੇ ਹਨ । ਜਦੋਂ ਜੰਗਲ ਘੱਟ ਹੋ ਜਾਂਦੇ ਹਨ, ਤਾਂ ਉਸ ਖੇਤਰ ਵਿੱਚ ਵਰਖ਼ਾ ਘੱਟ ਹੁੰਦੀ ਹੈ । ਇਸ ਨਾਲ ਰੁੱਖ ਘੱਟ ਗਿਣਤੀ ਵਿੱਚ ਉੱਗ ਸਕਣਗੇ । ਇਸ ਪ੍ਰਕਾਰ ਇਕ ਦੁਸ਼ਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਅਜਿਹਾ ਖੇਤਰ ਰੇਗਿਸਥਾਨ ਵੀ ਬਣ ਸਕਦਾ ਹੈ । ਰੁੱਖਾਂ ਦੇ ਬਹੁਤ ਜ਼ਿਆਦਾ ਮਾਤਰਾ ਵਿੱਚ ਕੱਟਣ ਨਾਲ ਜੈਵ ਪਦਾਰਥਾਂ ਨਾਲ ਭਰਪੂਰ ਮਿੱਟੀ ਦੀ ਸਭ ਤੋਂ ਉੱਪਰੀ ਪਰਤ ਵਰਖਾ ਦੇ ਪਾਣੀ ਨਾਲ ਵਹਿ ਕੇ ਲੁਪਤ ਹੋਣ ਲੱਗਦੀ ਹੈ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ ?
ਉੱਤਰ-
ਸਥਲਮੰਡਲ ।
ਪ੍ਰਸ਼ਨ 2.
ਜੀਵ ਮੰਡਲ ਕੀ ਹੈ ?
ਉੱਤਰ-
ਜੀਵਨ ਨੂੰ ਸਹਾਰਾ ਦੇਣ ਵਾਲੀ ਧਰਤੀ ਦਾ ਅਜਿਹਾ ਘੇਰਾ ਜਿੱਥੇ ਵਾਯੂਮੰਡਲ, ਸਥਲਮੰਡਲ ਅਤੇ ਜਲਮੰਡਲ ਇਕ-ਦੂਸਰੇ ਨਾਲ ਮਿਲ ਕੇ ਜੀਵਨ ਨੂੰ ਸੰਭਵ ਬਣਾਉਂਦੇ ਹਨ । ਉਸ ਨੂੰ ਜੀਵ ਮੰਡਲ ਕਹਿੰਦੇ ਹਨ ।
ਪ੍ਰਸ਼ਨ 3.
ਜੀਵ ਮੰਡਲ ਦੇ ਜੈਵ ਘਟਕ ਕਿਹੜੇ ਹਨ ?
ਉੱਤਰ-
ਸਾਰੇ ਸਜੀਵ ।
ਪ੍ਰਸ਼ਨ 4.
ਜੀਵ ਮੰਡਲ ਦੇ ਅਜੈਵ ਘਟਕ ਕਿਹੜੇ ਹਨ ?
ਉੱਤਰ-
ਹਵਾ, ਪਾਣੀ ਅਤੇ ਮਿੱਟੀ ।
ਪ੍ਰਸ਼ਨ 5.
ਹਵਾ ਕਿਹੜੀਆਂ ਗੈਸਾਂ ਦਾ ਮਿਸ਼ਰਣ ਹੈ ?
ਉੱਤਰ-
ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ਅਤੇ ਜਲ-ਵਾਸ਼ਪ ।
ਪ੍ਰਸ਼ਨ 6.
ਸ਼ੁੱਧ ਰੂਪ ਵਿੱਚ ਪਾਣੀ ਕਿੱਥੇ ਮੌਜੂਦ ਹੈ ?
ਉੱਤਰ-
ਧਰੁਵਾਂ ਤੇ ਬਰਫ਼ ਦੇ ਰੂਪ ਵਿੱਚ, ਭੂਮੀਗਤ ਪਾਣੀ, ਨਦੀਆਂ, ਝੀਲਾਂ, ਤਾਲਾਬਾਂ ਦੇ ਰੂਪ ਵਿੱਚ ।
ਪ੍ਰਸ਼ਨ 7.
ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ ?
ਉੱਤਰ-
ਪੇਪੜੀ ।
ਪ੍ਰਸ਼ਨ 8.
ਪੇਪੜੀ ਵਿੱਚ ਮੌਜੂਦ ਖਣਿਜ ਕਿਸ ਕਾਰਜ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਜੀਵਾਂ ਦੇ ਪਾਲਣ ਪੋਸ਼ਣ ਵਿੱਚ ।
ਪ੍ਰਸ਼ਨ 9.
ਮਿੱਟੀ ਕੀ ਹੈ ?
ਉੱਤਰ-
ਚੱਟਾਨਾਂ ਦੇ ਟੁੱਟਣ ਦੇ ਬਾਅਦ ਅੰਤ ਵਿੱਚ ਬਚੇ ਮਹੀਣ ਕਣ ਮਿੱਟੀ ਕਹਾਉਂਦੇ ਹਨ ।
ਪ੍ਰਸ਼ਨ 10.
ਕਿਹੜੇ ਪੌਦੇ ਮਿੱਟੀ ਬਣਾਉਣ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਲਾਈਕੇਨ, ਮਾਂਸ ਅਤੇ ਹੋਰ ਛੋਟੇ-ਵੱਡੇ ਪੇੜ-ਪੌਦੇ ।
ਪ੍ਰਸ਼ਨ 11.
ਮੱਲੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਿੱਟੀ ਵਿੱਚ ਗਲੇ-ਸੜੇ ਜੀਵਾਂ ਦੇ ਅੰਸ਼ ਨੂੰ ਮੱਲ੍ਹੜ ਕਹਿੰਦੇ ਹਨ ।
ਪ੍ਰਸ਼ਨ 12.
ਮਿੱਟੀ ਦੇ ਗੁਣ ਕਿਸ-ਕਿਸ ਕਾਰਨ ਹੁੰਦੇ ਹਨ ?
ਉੱਤਰ-
ਮੱਲੜ ਦੀ ਮਾਤਰਾ ਅਤੇ ਸੂਖ਼ਮ ਜੀਵਾਂ ਦੇ ਕਾਰਨ ।
ਪ੍ਰਸ਼ਨ 13.
ਮਿੱਟੀ ਦੇ ਪੋਸ਼ਕ ਤੱਤ ਕਿਸ ’ਤੇ ਨਿਰਭਰ ਕਰਦੇ ਹਨ ?
ਉੱਤਰ-
ਉਹਨਾਂ ਚੱਟਾਨਾਂ ‘ਤੇ ਜਿਨ੍ਹਾਂ ਤੋਂ ਟੁੱਟ ਕੇ ਮਿੱਟੀ ਬਣੀ ਹੈ ।
ਪ੍ਰਸ਼ਨ 14.
ਵਾਯੂਮੰਡਲ ਵਿੱਚ ਨਾਈਟਰੋਜਨ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
78% (ਲਗਪਗ) ।
ਪ੍ਰਸ਼ਨ 15.
ਨਾਈਟਰੋਜਨ ਦਾ ਉਪਯੋਗ ਜੀਵਨ ਦੇ ਲਈ ਕਿਸ ਰੂਪ ਵਿੱਚ ਹੈ ?
ਉੱਤਰ-
ਪ੍ਰੋਟੀਨ, ਨਿਊਕਲੀ ਅਮਲ, DNA, RNA ਅਤੇ ਵਿਟਾਮਿਨ ਦੇ ਰੂਪ ਵਿੱਚ ।
ਪ੍ਰਸ਼ਨ 16.
ਨਾਈਟਰੋਜਨ ਨੂੰ ਸਥਿਰ ਕਰਨ ਵਾਲੇ ਬੈਕਟੀਰੀਆ ਕਿੱਥੇ ਹੁੰਦੇ ਹਨ ?
ਉੱਤਰ-
ਫਲੀਦਾਰ ਪੌਦਿਆਂ ਦੀਆਂ ਜੜਾਂ ਦੀਆਂ ਜੜ੍ਹ ਰੀਥੀਕਾਵਾਂ ਵਿੱਚ ।
ਪ੍ਰਸ਼ਨ 17.
ਵਾਯੂਮੰਡਲ ਵਿੱਚ ਕਿੰਨੇ ਪ੍ਰਤੀਸ਼ਤ ਆਕਸੀਜਨ ਗੈਸ ਹੈ ?
ਉੱਤਰ-
21% (ਲਗਪਗ) ।
ਪ੍ਰਸ਼ਨ 18.
ਆਕਸੀਜਨ ਦਾ ਉਪਯੋਗ ਕਿਹੜੀਆਂ ਤਿੰਨ ਪ੍ਰਕਿਰਿਆਵਾਂ ਵਿੱਚ ਹੁੰਦਾ ਹੈ ?
ਉੱਤਰ-
ਸਾਹ ਕਿਰਿਆ, ਦਹਿਣ ਅਤੇ ਨਾਈਟਰੋਜਨ ਆਕਸਾਈਡ ਦੇ ਨਿਰਮਾਣ ਵਿੱਚ ।