Punjab State Board PSEB 9th Class Science Important Questions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Important Questions and Answers.
PSEB 9th Class Science Important Questions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਮਿਸ਼ਰਣ ਅਤੇ ਯੌਗਿਕ ਵਿੱਚ ਅੰਤਰ ਲਿਖੋ ।
ਉੱਤਰ-
ਮਿਸ਼ਰਣ ਅਤੇ ਯੌਗਿਕ ਵਿੱਚ ਅੰਤਰ (Difference between mixture and compound)
ਇਸ ਮਿਸ਼ਰਣ (Mixture) | ਯੌਗਿਕ (Compound) |
(1) ਮਿਸ਼ਰਣ ਵਿਚ ਘਟਕ ਕਿਸੇ ਵੀ ਅਨੁਪਾਤ ਵਿੱਚ ਹੋ ਸਕਦੇ ਹਨ । | (1) ਯੌਗਿਕ ਦੇ ਘਟਕ ਇਕ ਨਿਸਚਿਤ ਅਨੁਪਾਤ ਵਿੱਚ ਹੁੰਦੇ । |
(2) ਮਿਸ਼ਰਣ ਦੇ ਗੁਣ ਉਸ ਦੇ ਘਟਕਾਂ ਦੇ ਗੁਣਾਂ ਦੇ ਵਿਚਾਲੇ ਹੁੰਦੇ ਹਨ । | (2) ਯੌਗਿਕ ਦੇ ਗੁਣ ਉਸਦੇ ਘਟਕਾਂ ਦੇ ਗੁਣਾਂ ਤੋਂ ਭਿੰਨ ਹੁੰਦੇ ਹਨ । |
(3) ਮਿਸ਼ਰਣ ਭੌਤਿਕ ਪਰਿਵਰਤਨਾਂ ਦਾ ਨਤੀਜਾ ਹੈ । | (3) ਯੌਗਿਕ ਰਸਾਇਣਿਕ ਪਰਿਵਰਤਨਾਂ ਦਾ ਨਤੀਜਾ ਹੈ । |
(4) ਮਿਸ਼ਰਣ ਦੇ ਘਟਕ ਵੱਖ-ਵੱਖ ਦਿਖਾਈ ਦਿੰਦੇ ਹਨ । | (4) ਯੌਗਿਕ ਦੇ ਘਟਕਾਂ ਨੂੰ ਵੱਖ-ਵੱਖ ਨਹੀਂ ਦੇਖਿਆ ਜਾ ਸਕਦਾ । |
(5) ਮਿਸ਼ਰਣ ਬਣਾਉਂਦੇ ਸਮੇਂ ਆਇਤਨ ਵਿੱਚ ਪਰਿਵਰਤਨ ਨਹੀਂ ਹੁੰਦਾ ਹੈ । | (5) ਯੌਗਿਕ ਬਣਾਉਂਦੇ ਸਮੇਂ ਆਇਤਨ ਵਿੱਚ ਪਰਿਵਰਤਨ ਹੁੰਦਾ ਹੈ । |
(6) ਮਿਸ਼ਰਣ ਬਣਾਉਂਦੇ ਸਮੇਂ ਊਰਜਾ ਵਿੱਚ ਪਰਿਵਰਤਨ ਨਹੀਂ ਹੁੰਦਾ ਹੈ । | (6) ਜਦੋਂ ਯੌਗਿਕ ਬਣਾਇਆ ਜਾਂਦਾ ਹੈ ਤਾਂ ਉਰਜਾ ਵਿੱਚ ਪਰਿਵਰਤਨ ਹੁੰਦਾ ਹੈ । |
(7) ਇਹ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਨੂੰ ਮਿਲਾਉਣ ਨਾਲ ਬਣਦਾ ਹੈ ਜੋ ਰਸਾਇਣਿਕ ਰੂਪ ਵਿੱਚ ਸੰਯੋਗ ਨਹੀਂ ਕਰਦੇ । | (7) ਇਹ ਦੋ ਜਾਂ ਦੋ ਤੋਂ ਵੱਧ ਤੱਤਾਂ ਦੇ ਰਸਾਇਣਿਕ ਸੰਯੋਗ ਤੋਂ ਬਣਦੇ ਹਨ । |
ਪ੍ਰਸ਼ਨ 2.
ਤੱਤ ਅਤੇ ਯੌਗਿਕ ਵਿੱਚ ਅੰਤਰ ਕਰੋ ।
ਉੱਤਰ-
ਤੱਤ ਅਤੇ ਯੌਗਿਕ ਵਿੱਚ ਅੰਤਰ-
ਤੱਤ (Element) | ਯੌਗਿਕ (Compound) |
(1) ਤੱਤ ਨੂੰ ਵੱਖ-ਵੱਖ ਗੁਣਾਂ ਵਾਲੇ ਦੋ ਜਾਂ ਦੋ ਤੋਂ ਵੱਧ ਸਰਲ ਭਾਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ ਹੈ । ਉਦਾਹਰਨ-ਆਕਸੀਜਨ ਨੂੰ ਤਿੰਨ ਗੁਣਾਂ ਵਾਲੇ ਸਰਲ ਭਾਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ ਹੈ । | (1) ਯੌਗਿਕ ਨੂੰ ਵੱਖ-ਵੱਖ ਗੁਣਾਂ ਵਾਲੇ ਜ਼ਿਆਦਾ ਸਰਲ ਭਾਗਾਂ ਵਿੱਚ ਅਪਘਟਿਤ ਕੀਤਾ ਜਾ ਸਕਦਾ ਹੈ । ਉਦਾਹਰਨ-ਪਾਣੀ ਨੂੰ ਹਾਈਡੋਜਨ ਅਤੇ ਆਕਸੀਜਨ ਵਿਚ ਅਪਘਟਿਤ ਕੀਤਾ ਜਾ ਸਕਦਾ ਹੈ । |
(2) ਤੱਤ ਦੇ ਅਣੂ ਵਿੱਚ ਸਿਰਫ ਇਕੋ ਤਰ੍ਹਾਂ ਦੇ ਪਰਮਾਣੂ ਹੁੰਦੇ ਹਨ । |
(2) ਯੌਗਿਕ ਦੇ ਅਣੂ ਵਿੱਚ ਸਦਾ ਦੋ ਜਾਂ ਦੋ ਤੋਂ ਵੱਧ ਤਰ੍ਹਾਂ ਦੇ ਪਰਮਾਣੂ ਹੁੰਦੇ ਹਨ । |
(3) ਤੱਤ ਸਾਰੇ ਸ਼ੁੱਧ ਅਤੇ ਅਸ਼ੁੱਧ ਪਦਾਰਥਾਂ ਦੇ ਘਟਕ ਹੋ ਸਕਦੇ ਹਨ । | (3) ਯੌਗਿਕ ਸਿਰਫ ਅਸ਼ੁੱਧ ਪਦਾਰਥਾਂ ਦੇ ਘਟਕ ਹੈ ਹੋ ਸਕਦੇ ਹਨ । |
ਪ੍ਰਸ਼ਨ 3.
ਇੱਕ ਮਿਸ਼ਰਣ ਵਿਚੋਂ ਪਾਣੀ ਅਤੇ ਗੰਧਕ ਨੂੰ ਕਿਵੇਂ ਵੱਖ ਕਰੋਗੇ ?
ਉੱਤਰ-
ਪਾਣੀ ਅਤੇ ਗੰਧਕ ਦੇ ਮਿਸ਼ਰਨ ਨੂੰ ਬੀਕਰ ਵਿੱਚ ਲਓ । ਕੀਪ ਸਟੈਂਡ ਵਿੱਚ ਕੀਪ ਨੂੰ ਰੱਖੋ । ਕੀਪ ਦੇ ਹੇਠਾਂ ਇੱਕ ਸਾਫ਼ ਬੀਕਰ ਰੱਖੋ । ਫਿਲਟਰ ਪੇਪਰ ਇਸ ਤਰ੍ਹਾਂ ਬਣਾਓ ਤਾਂਕਿ ਇੱਕ ਪਾਸੇ ਤਿੰਨ ਅਤੇ ਇੱਕ ਪਾਸੇ ਇਕ ਤਹਿ ਹੋਵੇ ।
ਇਸ ਨੂੰ ਕੀਪ ਵਿੱਚ ਰੱਖੋ । ਮਿਸ਼ਰਣ ਨੂੰ ਸ਼ੀਸ਼ੇ ਦੀ ਛੜ ਨਾਲ ਹੌਲੀ-ਹੌਲੀ ਕੀਪ ਵਿੱਚ ਪਾਓ । ਵ ਜਾਂ ਪਾਣੀ ਹੇਠਾਂ
ਹੌਲੀ-ਹੌਲੀ ਬੀਕਰ ਵਿੱਚ ਆ ਜਾਵੇਗਾ, ਜੋ ਗੰਧਕ ਤੋਂ ਬਿਲਕੁਲ ਮੁਕਤ ਹੁੰਦਾ ਹੈ । ਇਸ ਵ ਨੂੰ ਫਿਲਟਰੇਟ ਕਹਿੰਦੇ ਹਨ । ਠੋਸ ਗੰਧਕ ਫਿਲਟਰ ਤੇ ਬਚ ਜਾਵੇਗੀ । ਫਿਲਟਰ ਪੇਪਰ ਨੂੰ ਕੀਪ ਤੋਂ ਆਰਾਮ ਨਾਲ ਵੱਖ ਕਰਕੇ ਗੰਧਕ ਨੂੰ ਸੁਖਾ ਲਿਆ ਜਾਂਦਾ ਹੈ ।
ਪ੍ਰਸ਼ਨ 4.
ਹੇਠ ਲਿਖਿਆਂ ਨੂੰ ਕਿਵੇਂ ਨਿਖੇੜੋਗੇ ?
(i) ਸਰੋਂ ਦਾ ਤੇਲ ਅਤੇ ਪਾਣੀ
(ii) ਦੁੱਧ ਵਿਚੋਂ ਭੀਮ ।
ਉੱਤਰ-
(i) ਸਰੋਂ ਦਾ ਤੇਲ ਅਤੇ ਪਾਣੀ ਨੂੰ ਵੱਖ ਕਰਨਾ – ਪਾਣੀ ਅਤੇ ਸਰੋਂ ਦਾ ਤੇਲ ਆਪਸ ਵਿਚ ਅਘੁਲਣਸ਼ੀਲ ਹਨ । ਇਸ ਲਈ ਇਹ ਮਿਸ਼ਰਨ ਵਿੱਚ ਵੱਖ-ਵੱਖ ਪਰਤਾਂ ਬਣਾ ਲੈਂਦੇ ਹਨ । ਇਹਨਾਂ ਦੋਨਾਂ ਦਵਾਂ ਦੀ ਘਣਤਾ ਵੱਖ ਵੱਖ ਹੈ ।
ਸਰੋਂ ਦਾ ਤੇਲ ਹਲਕਾ ਹੋਣ ਕਾਰਨ ਉੱਪਰੀ ਪਰਤ ਬਣਾਉਂਦਾ ਹੈ । ਇਹਨਾਂ ਅਮਿਸ਼ਰਨੀ ਦਵਾਂ ਦੇ ਮਿਸ਼ਰਨ ਨੂੰ ਨਿਖੇੜਕ ਕੀਪ ਵਿੱਚ ਪਾ ਲਿਆ ਜਾਂਦਾ ਹੈ । ਕੁੱਝ ਸਮੇਂ ਬਾਅਦ ਕੀਪ ਦਾ ਸਟਾਪ ਕਾਂਕ ਖੋਲ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਪਾਣੀ ਨਿਕਲ ਜਾਂਦਾ ਹੈ ਅਤੇ ਕੀਪ ਵਿੱਚ ਸਰੋਂ ਦਾ ਤੇਲ ਬਚਿਆ ਰਹਿੰਦਾ ਹੈ ।
(ii) ਦੁੱਧ ਵਿੱਚੋਂ ਭੀਖ ਵੱਖ ਕਰਨੀ – ਇਸ ਦੇ ਲਈ ਅਪਕੇਂਦਰਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ । ਦੁੱਧ ਨੂੰ ਇੱਕ ਬੰਦ ਮੁੰਹ ਵਾਲੇ ਬਰਤਨ ਵਿੱਚ ਪਾ ਕੇ ਗੋਲਾਕਾਰ ਪੱਥ ਤੇ ਖਿਤਿਜੀ ਤਲ ‘ਤੇ ਬਹੁਤ ਤੇਜ਼ੀ ਨਾਲ ਘੁੰਮਾਇਆ ਜਾਂਦਾ ਹੈ । ਕੀਮ ਹਲਕੀ ਹੋਣ ਕਾਰਨ ਦੁੱਧ ਦੇ ਉੱਪਰ ਕੇਂਦਰੀ ਧੁਰੀ ਦੇ ਆਲੇ-ਦੁਆਲੇ ਇਕੱਠੀ ਹੋ ਕੇ ਤੈਰਦੀ ਹੈ । ਇਸ ਨੂੰ ਵੱਖ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 5.
ਯੋਗਿਕ ਕਿਸ ਨੂੰ ਕਹਿੰਦੇ ਹਨ ? ਯੌਗਿਕ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਯੌਗਿਕ – ਜਦੋਂ ਦੋ ਜਾਂ ਵੱਧ ਤੱਤ ਆਪਸ ਵਿੱਚ ਇੱਕ ਨਿਸਚਿਤ ਅਨੁਪਾਤ ਵਿੱਚ ਰਸਾਇਣਿਕ ਸੰਯੋਗ ਕਰਦੇ ਹਨ ਤਾਂ ਉਹ ਯੌਗਿਕ ਬਣਾਉਂਦੇ ਹਨ । ਕਿਸੇ ਯੌਗਿਕ ਨੂੰ ਉਹਨਾਂ ਤੱਤਾਂ ਵਿੱਚ ਵੱਖ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੋਂ ਮਿਲ ਕੇ ਇਹ | ਬਣਿਆ ਹੈ । ਉਦਾਹਰਨ ਲਈ ਪਾਣੀ ਦਾ ਹਰ ਇੱਕ ਅਣੁ ਹਾਈਡਰੋਜਨ ਦੇ ਦੋ ਪਰਮਾਣੁਆਂ ਅਤੇ ਆਕਸੀਜਨ ਦੇ ਇੱਕ ਪਰਮਾਣੂ ਤੋਂ ਮਿਲ ਕੇ ਬਣਦਾ ਹੈ । ਪਾਣੀ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ 2 : 1 ਹੁੰਦਾ ਹੈ । ਪਾਣੀ ਇੱਕ ਯੌਗਿਕ ਹੈ । ਇਹ ਪਾਣੀ ਦੇ ਅਣੂਆਂ ਤੋਂ ਬਣਦਾ ਹੈ ।
ਯੌਗਿਕ ਦੀਆਂ ਵਿਸ਼ੇਸ਼ਤਾਵਾਂ-
- ਯੌਗਿਕਾਂ ਦਾ ਸਮਅੰਗੀ ਸੰਗਠਨ ਹੁੰਦਾ ਹੈ ।
- ਯੌਗਿਕਾਂ ਦੇ ਨਿਰਮਾਣ ਵਿੱਚ ਭਾਗ ਲੈਣ ਵਾਲੇ ਸਾਰੇ ਤੱਤ ਇੱਕ ਦੂਜੇ ਨਾਲ ਨਿਸਚਿਤ ਅਨੁਪਾਤ ਵਿੱਚ ਸੰਯੁਕਤ ਰਹਿੰਦੇ ਹਨ ।
- ਯੌਗਿਕਾਂ ਦੇ ਗੁਣ ਉਹਨਾਂ ਦੇ ਘਟਕ ਤੱਤਾਂ ਤੋਂ ਭਿੰਨ ਹੁੰਦੇ ਹਨ ।
- ਯੌਗਿਕਾਂ ਦੇ ਘਟਕ ਤੱਤਾਂ ਨੂੰ ਸਾਧਾਰਨ ਵਿਧੀਆਂ ਦੁਆਰਾ ਵੱਖ-ਵੱਖ ਨਹੀਂ ਕੀਤਾ ਜਾ ਸਕਦਾ ਹੈ ।
- ਯੌਗਿਕਾਂ ਦੇ ਨਿਰਮਾਣ ਜਾਂ ਵਿਯੋਜਨ ਵਿੱਚ ਤਾਪ ਦੇ ਰੂਪ ਵਿੱਚ ਊਰਜਾ ਨਿਕਲਦੀ ਹੈ ਜਾਂ ਸੋਖਿਤ ਹੁੰਦੀ ਹੈ ।
ਪ੍ਰਸ਼ਨ 6.
ਮਿਸ਼ਰਣ ਕਿਸਨੂੰ ਕਹਿੰਦੇ ਹਨ ? ਇਹਨਾਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਮਿਸ਼ਰਣ – ਮਿਸ਼ਰਣ ਦੋ ਜਾਂ ਵੱਧ ਤੱਤਾਂ ਅਤੇ ਯੌਗਿਕਾਂ ਨੂੰ ਕਿਸੇ ਵੀ ਅਨੁਪਾਤ ਵਿੱਚ ਮਿਲਾਉਣ ਤੋਂ ਬਣਦੇ ਹਨ । ਮਿਸ਼ਰਣ ਵਿੱਚ ਘਟਕ ਕਿਸੇ ਵੀ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ ਅਤੇ ਮਿਸ਼ਰਣ ਵਿੱਚ ਘਟਕ ਆਪਣੇ ਗੁਣਾਂ ਨੂੰ ਬਣਾਈ ਰੱਖਦੇ ਹਨ: ਜਿਵੇਂ-ਹਵਾ ਮਿਸ਼ਰਣ ਹੈ । ਇਸ ਵਿੱਚ ਨਾਈਟ੍ਰੋਜਨ ਅਤੇ ਆਕਸੀਜਨ ਵਰਗੇ ਤੱਤ, ਕਾਰਬਨ-ਡਾਈਆਕਸਾਈਡ ਅਤੇ ਪਾਣੀ ਦੇ ਵਾਸ਼ਪ ਹੁੰਦੇ ਹਨ । ਇਸ ਤੋਂ ਇਲਾਵਾ ਹਵਾ ਵਿੱਚ ਹੋਰ ਗੈਸਾਂ ਅਤੇ ਧੂੜ ਦੇ ਕਣ ਵੀ ਮੌਜੂਦ ਹੁੰਦੇ ਹਨ ।
ਮਿਸ਼ਰਣ ਦੀਆਂ ਵਿਸ਼ੇਸ਼ਤਾਵਾਂ-
- ਮਿਸ਼ਰਣ ਦੇ ਵੱਖ-ਵੱਖ ਘਟਕ ਕਿਸੇ ਵੀ ਅਨੁਪਾਤ ਵਿੱਚ ਮੌਜੂਦ ਹੋ ਸਕਦੇ ਹਨ ।
- ਮਿਸ਼ਰਣ ਦੇ ਗੁਣ ਉਸ ਦੇ ਵੱਖ-ਵੱਖ ਘਟਕਾਂ ਦੇ ਗੁਣਾਂ ਦਾ ਅਨੁਪਾਤ ਹੁੰਦਾ ਹੈ ।
- ਮਿਸ਼ਰਣ ਦੇ ਵੱਖ-ਵੱਖ ਘਟਕਾਂ ਨੂੰ ਸੌਖਿਆਂ ਹੀ ਵੱਖ ਕੀਤਾ ਜਾ ਸਕਦਾ ਹੈ ।
- ਮਿਸ਼ਰਣ ਦੇ ਨਿਰਮਾਣ ਵਿੱਚ ਤਾਪ ਉਰਜਾ ਨਹੀਂ ਨਿਕਲਦੀ ਹੈ ।
ਪ੍ਰਸ਼ਨ 7.
ਸਿੱਧ ਕਰੋ ਕਿ ਹਵਾ ਮਿਸ਼ਰਨ ਹੈ, ਯੌਗਿਕ ਨਹੀਂ ।
ਉੱਤਰ-
ਹੇਠ ਲਿਖੇ ਤੱਥਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ :
- ਹਵਾ ਬਹੁਤ ਸਾਰੀਆਂ ਗੈਸਾਂ ਦਾ ਮਿਸ਼ਰਨ ਹੈ । ਇਸ ਵਿੱਚ ਮੁੱਖ ਰੂਪ ਵਿੱਚ ਨਾਈਟ੍ਰੋਜਨ, ਆਕਸੀਜਨ, ਕਾਰਬਨਡਾਈਆਕਸਾਈਡ ਅਤੇ ਪਾਣੀ ਦੇ ਵਾਸ਼ਪ ਹਨ ਜੋ ਕਿ ਆਪਣੇ ਗੁਣ ਰੱਖਦੇ ਹਨ ।
- ਹਵਾ ਦੀ ਸੰਰਚਨਾ ਵੱਖ-ਵੱਖ ਥਾਂਵਾਂ ‘ਤੇ ਪਰਿਵਰਤਿਤ ਹੁੰਦੀ ਹੈ । ਉਦਯੋਗਿਕ ਖੇਤਰਾਂ ਵਿੱਚ ਕਾਰਬਨ ਮੋਨੋਆਕਸਾਈਡ, ਨਾਈਟਰੋਜਨ ਡਾਈਆਕਸਾਈਡ, ਧੂਏਂ ਦੇ ਕਣ ਆਦਿ ਤੁਲਨਾਤਮਕ ਵੱਧ ਹੁੰਦੇ ਹਨ । ਇਸ ਪ੍ਰਕਾਰ ਹੋਰ ਉਚਾਈ ‘ਤੇ ਜਿਵੇਂ ਪਰਬਤਾਂ ‘ਤੇ ਹਵਾ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ । ਇਸ ਤਰ੍ਹਾਂ ਹਵਾ ਦੀ ਸੰਰਚਨਾ ਬਿਖਮਅੰਗੀ ਹੁੰਦੀ ਹੈ ।
- ਜਲਨ ਦੇ ਦੌਰਾਨ ਸਿਰਫ ਆਕਸੀਜਨ ਹੀ ਵਰਤੀ ਜਾਂਦੀ ਹੈ, ਹੋਰ ਗੈਸਾਂ ਨਹੀਂ ।
- ਹਵਾ ਨੂੰ ਬਹੁਤ ਘੱਟ ਤਾਪਮਾਨ ‘ਤੇ ਠੰਡਾ ਕਰਕੇ ਆਕਸੀਜਨ ਜਾਂ ਨਾਈਟਰੋਜਨ ਨੂੰ ਵੱਖ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 8.
ਘੋਲ ਕਿਸਨੂੰ ਕਹਿੰਦੇ ਹਨ ? ਇਸਦੇ ਗੁਣ ਲਿਖੋ ।
ਉੱਤਰ-
ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮਅੰਗੀ ਮਿਸ਼ਰਣ ਘੋਲ ਕਹਾਉਂਦਾ ਹੈ । ਨਿੰਬੂ ਪਾਣੀ, ਸੋਡਾ ਪਾਣੀ ਆਦਿ ਇਸ ਦੇ ਉਦਾਹਰਨ ਹਨ ।ਅਕਸਰ ਘੋਲ ਨੂੰ ਅਜਿਹੇ ਤਰਲ ਪਦਾਰਥ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਜਿਸ ਵਿੱਚ ਠੋਸ, ਦ੍ਰਵ ਜਾਂ ਗੈਸ ਮਿਲਿਆ ਹੁੰਦਾ ਹੈ ਪਰ ਠੋਸ ਘੋਲ, ਮਿਸ਼ਰਤ ਧਾਤੂ ਅਤੇ ਗੈਸੀ ਘੋਲ ਹਵਾ ਵੀ ਹੁੰਦੀ ਹੈ । ਇੱਕ ਘੋਲ ਦੇ ਕਣਾਂ ਵਿੱਚ ਸਮਅੰਗਿਕਤਾ ਹੁੰਦੀ ਹੈ ।
ਘੋਲ ਦੇ ਗੁਣ-
- ਇਹ ਇੱਕ ਸਮਅੰਗੀ ਮਿਸ਼ਰਣ ਹੈ ।
- ਇਸਦੇ ਕਣ 1nm (10-10m) ਤੋਂ ਵੀ ਛੋਟੇ ਹੁੰਦੇ ਹਨ ।
- ਇਸਦੇ ਕਣਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ।
- ਇਹ ਟਿੰਡਲ ਪ੍ਰਭਾਵ ਨਹੀਂ ਦਿਖਾਉਂਦੇ ।
- ਇਸ ਦੇ ਕਣ ਹੇਠਾਂ ਨਹੀਂ ਬੈਠਦੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਮਿਸ਼ਰਤ ਧਾਤੂਆਂ ਨੂੰ ਮਿਸ਼ਰਣ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਮਿਸ਼ਰਤ ਧਾਤੂਆਂ ਸਮਅੰਗੀ ਮਿਸ਼ਰਣ ਹੁੰਦੀਆਂ ਹਨ । ਇਹਨਾਂ ਨੂੰ ਭੌਤਿਕ ਕਿਰਿਆਵਾਂ ਦੁਆਰਾ ਘਟਕਾਂ ਵਿੱਚ ਵੱਖ-ਵੱਖ ਨਹੀਂ ਕੀਤਾ ਜਾ ਸਕਦਾ । ਪਰ ਇਹ ਆਪਣੇ ਘਟਕਾਂ ਦੇ ਗੁਣਾਂ ਨੂੰ ਪ੍ਰਗਟ ਕਰਦੀਆਂ ਹਨ , ਜਿਵੇਂ ਕਾਂਸਾ, ਸਟੀਲ, ਪਿੱਤਲ, ਮਿਸ਼ਰਤ ਧਾਤੂਆਂ ਹਨ ।
ਪ੍ਰਸ਼ਨ 2.
ਪਰਖ ਕਰਨਾ ਕਿ ਕਾਲੀ ਸਿਆਹੀ ਵਿੱਚ ਡਾਈ ਇੱਕੋ ਹੀ ਰੰਗ ਦੀ ਨਹੀਂ ਹੁੰਦੀ ।
ਉੱਤਰ-
ਕਾਰਜ ਵਿਧੀ-ਫਿਲਟਰ ਪੇਪਰ ਦੀ ਇੱਕ ਪਤਲੀ ਪਰਤ ਲਓ । ਇਸਦੇ ਹੇਠਲੇ ਕਿਨਾਰੇ ਤੋਂ 3cm ਉੱਪਰ ਪੈਂਸਿਲ ਨਾਲ ਇੱਕ ਰੇਖਾ ਖਿੱਚੋ । ਉਸ ਰੇਖਾ ਤੇ ਪਾਣੀ ਵਿੱਚ ਘੁਲਣਸ਼ੀਲ ਕਾਲੀ ਸਿਆਹੀ ਦੀ ਬੂੰਦ ਰੱਖੋ । ਇਸ ਨੂੰ ਸੁੱਕਣ ਦਿਓ । ਫਿਲਟਰ ਪੇਪਰ ਨੂੰ ਚਿੱਤਰ ਅਨੁਸਾਰ ਰੱਖੋ ਅਤੇ ਹਿਲਾਏ ਬਿਨਾਂ ਛੱਡ ਦਿਓ । ਪਾਣੀ ਫਿਲਟਰ ਪੇਪਰ ਦੇ ਉੱਪਰ ਵਲ ਨੂੰ ਚੜ੍ਹਨ ਲੱਗੇਗਾ । ਉਸ ਤੇ ਵੱਖ-ਵੱਖ ਰੰਗ ਆ ਜਾਣਗੇ । ਇਸ ਤੋਂ ਸਿੱਧ ਹੁੰਦਾ ਹੈ ਕਿ ਕਾਲੀ ਸਿਆਹੀ ਅਨੇਕ ਰੰਗਾਂ ਦੀ ਬਣੀ ਹੁੰਦੀ ਹੈ ।
ਪ੍ਰਸ਼ਨ 3.
ਕੂਮੈਟੋਗਰਾਫ਼ੀ ਕੀ ਹੈ ? ਇਸਦਾ ਪ੍ਰਯੋਗ ਕਿਹੜੇ ਖੇਤਰਾਂ ਵਿੱਚ ਕੀਤਾ ਜਾਂਦਾ ਹੈ ?
ਉੱਤਰ-
ਕੋਮੈਟੋਗਰਾਫ਼ੀ ਕਿਸੇ ਮਿਸ਼ਰਨ ਦੇ ਘਟਕਾਂ ਨੂੰ ਨਿਖੇੜਨ ਦੀ ਵਿਧੀ ਹੈ । ਇਸ ਵਿਧੀ ਨਾਲ ਰੰਗਾਂ ਨੂੰ ਨਿਖੇੜਿਆ ਜਾਂਦਾ ਹੈ । ਇਸਦੀ ਵਰਤੋਂ ਉਹਨਾਂ ਘੁਲਿਤ ਪਦਾਰਥਾਂ ਨੂੰ ਨਿਖੇੜਨ ਲਈ ਹੁੰਦੀ ਹੈ ਜੋ ਇੱਕ ਹੀ ਤਰ੍ਹਾਂ ਦੇ ਘੋਲ ਵਿੱਚ ਘੁਲੇ ਹੁੰਦੇ ਹਨ ।
ਇਸ ਦਾ ਉਪਯੋਗ ਹੇਠ ਲਿਖੇ ਖੇਤਰਾਂ ਵਿੱਚ ਕੀਤਾ ਜਾਂਦਾ ਹੈ-
- ਡਾਈ ਦੇ ਰੰਗਾਂ ਨੂੰ ਵੱਖ ਕਰਨਾ ।
- ਲੇਹੁ ਤੋਂ ਦਵਾ ਨੂੰ ਵੱਖ ਕਰਨਾ ।
- ਕੁਦਰਤੀ ਰੰਗਾਂ ਤੋਂ ਰੰਗ ਨੂੰ ਅਲੱਗ ਕਰਨਾ ।
- ਸੂਤਰ ਵਿੱਚੋਂ ਚੀਨੀ ਨੂੰ ਵੱਖ ਕਰਨਾ ।
ਪ੍ਰਸ਼ਨ 4.
ਕਿਸੇ ਅਸ਼ੁੱਧ ਨਮੂਨੇ ਵਿੱਚੋਂ ਸ਼ੁੱਧ CuSO4 ਪ੍ਰਾਪਤ ਕਰਨਾ । ਉੱਤਰ-ਕਾਰਜ ਵਿਧੀ-ਚੀਨੀ ਮਿੱਟੀ ਦੀ ਇੱਕ ਪਿਆਲੀ ਵਿੱਚ ਥੋੜ੍ਹਾ ਅਸ਼ੁੱਧ CuSO4 ਲਓ । ਇਸਨੂੰ ਘੱਟ ਤੋਂ ਘੱਟ ਪਾਣੀ ਵਿੱਚ ਘੋਲ ਲਓ | ਅਸ਼ੁੱਧੀਆਂ ਨੂੰ ਛਾਣ ਕੇ ਪਿਆਲੀ ਨੂੰ ਗਰਮ ਕਰੋ । ਪਿਆਲੀ ਨੂੰ ਬਿਨਾਂ ਹਿਲਾਏ ਠੰਢਾ ਹੋਣ ਦਿਓ । ਪਿਆਲੀ ਵਿੱਚ ਨੀਲੇ ਰੰਗ ਦੇ ਕ੍ਰਿਸਟਲ ਦਿਖਾਈ ਦੇਣਗੇ । ਇਹ ਸਾਰੇ ਕ੍ਰਿਸਟਲ ਇਕ ਸਮਾਨ ਦਿਖਾਈ ਦੇਣਗੇ । ਇਹਨਾਂ ਨੂੰ ਛਾਣ ਕੇ ਵੱਖ ਕਰ ਲਓ। ਇਸ ਤਰ੍ਹਾਂ CuSO4ਦੇ ਸੰਤ੍ਰਿਪਤ ਘੋਲ ਤੋਂ ਸ਼ੁੱਧ CuSO4 ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 5.
ਭੌਤਿਕ ਅਤੇ ਰਸਾਇਣਿਕ ਪਰਿਵਰਤਨ ਵਿੱਚ ਅੰਤਰ ਲਿਖੋ ।
ਉੱਤਰ-
ਭੌਤਿਕ ਅਤੇ ਰਸਾਇਣਿਕ ਪਰਿਵਰਤਨ ਵਿੱਚ ਅੰਤਰ-
ਭੌਤਿਕ ਪਰਿਵਰਤਨ (Physical Change) | ਰਸਾਇਣਿਕ ਪਰਿਵਰਤਨ (Chemical Change) |
(1) ਇਹ ਅਸਥਾਈ ਪਰਿਵਰਤਨ ਹੁੰਦਾ ਹੈ । | (1) ਇਹ ਸਥਾਈ ਪਰਿਵਰਤਨ ਹੁੰਦਾ ਹੈ । |
(2) ਇਹਨਾਂ ਵਿੱਚ ਸਿਰਫ਼ ਭੌਤਿਕ ਅਵਸਥਾ, ਰੰਗ, ਘਣਤਾ ਆਦਿ ਗੁਣਾਂ ਵਿੱਚ ਅੰਤਰ ਹੁੰਦਾ ਹੈ । | (2) ਇਹਨਾਂ ਵਿੱਚ ਨਵਾਂ ਰਸਾਇਣਿਕ ਪਦਾਰਥ ਬਣ ਜਾਂਦਾ ਹੈ । |
(3) ਮੁਲ ਪਦਾਰਥਾਂ ਦੀ ਪ੍ਰਾਪਤੀ ਸਰਲਤਾ ਨਾਲ ਹੋ ਜਾਂਦੀ ਹੈ । | (3) ਮੁਲ ਪਦਾਰਥਾਂ ਦੀ ਪ੍ਰਾਪਤੀ ਸਰਲਤਾ ਨਾਲ ਨਹੀਂ ਹੁੰਦੀ । |
(4) ਰਸਾਇਣਿਕ ਗੁਣਾਂ ਵਿੱਚ ਪਰਿਵਰਤਨ ਨਹੀਂ ਹੁੰਦਾ । | (4) ਰਸਾਇਣਿਕ ਗੁਣਾਂ ਵਿੱਚ ਪਰਿਵਰਤਨ ਹੁੰਦਾ ਹੈ । |
(5) ਪਦਾਰਥਾਂ ਦੇ ਸੰਘਣਨ ਵਿੱਚ ਪਰਿਵਰਤਨ ਨਹੀਂ ਹੁੰਦਾ । | (5) ਪਦਾਰਥਾਂ ਦੇ ਸੰਘਣਨ ਵਿੱਚ ਪਰਿਵਰਤਨ ਹੁੰਦਾ ਹੈ । |
(6) ਉਦਾਹਰਨ-ਬਰਫ਼ ਪਿਘਲਣਾ ਪਾਣੀ ਵਿੱਚ ਨਮਕ ਦਾ ਘੁਲਣਾ । | (6) ਉਦਾਹਰਨ-ਜੰਗ ਲਗਣਾ, ਕਾਗਜ਼ ਦਾ ਜਲਣਾ । |
ਪ੍ਰਸ਼ਨ 6.
ਮੋਮਬੱਤੀ ਦੇ ਜਲਣ ’ਤੇ ਭੌਤਿਕ ਅਤੇ ਰਸਾਇਣਿਕ ਪਰਿਵਰਤਨ ਦੋਵੇਂ ਹੁੰਦੇ ਹਨ । ਸਪੱਸ਼ਟ ਕਰੋ ।
ਉੱਤਰ-
ਜਦੋਂ ਮੋਮਬੱਤੀ ਜਲਦੀ ਹੈ ਤਾਂ ਮੋਮ ਪਿਘਲਦੀ ਹੈ | ਮੋਮ ਦਾ ਪਿਘਲਣਾ ਭੌਤਿਕ ਪਰਿਵਰਤਨ ਹੈ । ਜਦੋਂ | ਮੋਮਬੱਤੀ ਹਵਾ ਦੀ ਮੌਜੂਦਗੀ ਵਿੱਚ ਜਲਦੀ ਹੈ ਤਾਂ ਪਾਣੀ ਦੇ ਵਾਸ਼ਪ ਅਤੇ CO2 ਗੈਸ ਬਣਦੀ ਹੈ । ਜਲ ਵਾਸ਼ਪਾਂ ਅਤੇ CO2 ਦੇ ਗੁਣ ਮੋਮਬੱਤੀ ਤੋਂ ਵੱਖ ਹੁੰਦੇ ਹਨ, ਇਸ ਲਈ ਇਹ ਰਸਾਇਣਿਕ ਪਰਿਵਰਤਨ ਹੈ ।
ਪ੍ਰਸ਼ਨ 7.
ਘੁਲਿਤ, ਘੋਲਕ ਅਤੇ ਘੋਲ ਦੀ ਪਰਿਭਾਸ਼ਾ ਦਿਓ ।
ਉੱਤਰ-
ਕੁੱਝ ਪਦਾਰਥ ਵਿੱਚ ਘੁਲ ਜਾਂਦੇ ਹਨ ਜਿਵੇਂ ਚੀਨੀ ਪਾਣੀ ਵਿੱਚ ਘੁਲ ਜਾਂਦੀ ਹੈ । ਅਮੋਨੀਅਮ ਕਲੋਰਾਈਡ ਅਤੇ ਕਾਪਰ ਸਲਫੇਟ ਵੀ ਪਾਣੀ ਵਿੱਚ ਘੁਲ ਜਾਂਦੇ ਹਨ । ਠੋਸ ਪਦਾਰਥਾਂ ਨੂੰ, ਜੋ ਤ੍ਰ ਵਿੱਚ ਘੁਲ ਜਾਂਦੇ ਹਨ, ਘੁਲਿਤ ਕਹਿੰਦੇ ਹਨ । ਉਹ ਦ੍ਰਵ ਜਿਸ ਵਿੱਚ ਠੋਸ ਘੁਲ ਜਾਂਦੇ ਹਨ, ਘੋਲਕ ਹੁੰਦੇ ਹਨ । ਘੁਲਿਤ ਅਤੇ ਘੋਲਕ ਤੋਂ ਬਣੇ ਸਮਅੰਗੀ ਮਿਸ਼ਰਣ ਨੂੰ ਘੋਲ ਕਹਿੰਦੇ ਹਨ । ਨਮਕ ਅਤੇ ਪਾਣੀ ਦੇ ਮਿਸ਼ਰਣ ਨੂੰ ਘੋਲ ਕਹਿੰਦੇ ਹਨ । ਨਮਕ ਪੁਲਿਤ ਹੈ ਤੇ ਪਾਣੀ ਘੋਲਕ ਹੈ ।
ਪ੍ਰਸ਼ਨ 8.
ਸੰਤ੍ਰਿਪਤ ਘੋਲ ਅਤੇ ਅਸੰਤ੍ਰਿਪਤ ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਸੰਤ੍ਰਿਪਤ ਘੋਲ-ਕਿਸੇ ਵਿਸ਼ੇਸ਼ ਤਾਪਮਾਨ ਤੇ ਕਿਸੇ ਘੋਲ ਵਿੱਚ ਜਦੋਂ ਹੋਰ ਘੁਲਿਤ ਨਾ ਘੁਲੇ ਤਾਂ ਅਜਿਹੇ ਘੋਲ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।
ਅਸੰਤ੍ਰਿਪਤ ਘੋਲ – ਅਜਿਹਾ ਘੋਲ ਜਿਸ ਵਿੱਚ ਕਿਸੇ ਨਿਸਚਿਤ ਤਾਪਮਾਨ ‘ਤੇ ਘੁਲਿਤ ਦੀ ਮਾਤਰਾ ਉਸ ਅਧਿਕਤਮ ਮਾਤਰਾ ਤੋਂ ਘੱਟ ਹੁੰਦੀ ਹੈ ਜੋ ਉਸ ਤਾਪਮਾਨ ‘ਤੇ ਘੋਲੀ ਜਾ ਸਕਦੀ ਹੈ, ਅਸੰਤ੍ਰਿਪਤ ਘੋਲ ਕਹਾਉਂਦਾ ਹੈ । ਜੇ ਕੋਈ ਘੋਲ ਕਿਸੇ ਨਿਸਚਿਤ ਤਾਪਮਾਨ ‘ਤੇ ਸੰਤ੍ਰਿਪਤ ਹੈ ਤਾਂ ਤਾਪਮਾਨ ਵਧਾ ਕੇ ਇਸ ਨੂੰ ਅਸੰਤ੍ਰਿਪਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 9.
ਵਾਸਤਵਿਕ ਘੋਲ (True solution) ਕੀ ਹੁੰਦਾ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਾਸਤਵਿਕ ਘੋਲ-ਉਹ ਘੋਲ ਜਿਸ ਵਿੱਚ ਘੁਲਿਤ ਦੇ ਕਣਾਂ ਦਾ ਆਕਾਰ 10-8cm ਤਕ ਹੁੰਦਾ ਹੈ । ਇਸ ਵਿੱਚ ਘੁਲਿਤ ਦੇ ਕਣ ਘੋਲਕ ਦੇ ਅਣੂਆਂ ਦੇ ਮੱਧ ਸਥਾਨ ਵਿੱਚ ਸਮਾ ਜਾਂਦੇ ਹਨ । ਅਜਿਹਾ ਘੋਲ ਸਮਅੰਗੀ ਮਿਸ਼ਰਣ ਹੁੰਦਾ ਹੈ । ਇਸ ਵਿੱਚ ਘੋਲਿਤ ਕਣਾਂ ਨੂੰ ਪਰਿਖੇਪਣ ਕਣ ਅਤੇ ਘੋਲਕ ਕਣਾਂ ਨੂੰ ਪਰਿਖੇਪਣ ਮਾਧਿਅਮ ਕਹਿੰਦੇ ਹਨ ।
ਉਦਾਹਰਨ – ਨਮਕ ਅਤੇ ਚੀਨੀ ਦੇ ਪਾਣੀ ਵਿੱਚ ਘੋਲ ।
ਵਿਸ਼ੇਸ਼ਤਾਵਾਂ-
- ਇਹ ਸਾਫ਼ ਅਤੇ ਪਾਰਦਰਸ਼ੀ ਹੁੰਦਾ ਹੈ ।
- ਇਹ ਸਮਅੰਗੀ ਮਿਸ਼ਰਣ ਹੁੰਦਾ ਹੈ ।
- ਇਸ ਦੇ ਕਣਾਂ ਦਾ ਆਕਾਰ 10-8 cm ਤੱਕ ਹੁੰਦਾ ਹੈ ।
- ਇਸ ਨੂੰ ਬਿਨਾਂ ਹਿਲਾਏ ਰੱਖਣ ‘ਤੇ ਵੀ ਕਣ ਥੱਲੇ ਨਹੀਂ ਬੈਠਦੇ ।
- ਇਹ ਪ੍ਰਕਾਸ਼ ਦਾ ਸਕੈਟਰਿੰਗ ਨਹੀਂ ਕਰਦੇ ।
- ਇਹਨਾਂ ਨੂੰ ਛਾਣ ਕੇ ਵੱਖ ਨਹੀਂ ਕੀਤਾ ਜਾ ਸਕਦਾ ।
ਪ੍ਰਸ਼ਨ 10.
ਨਿਲੰਬਨ ਕਿਸਨੂੰ ਕਹਿੰਦੇ ਹਨ ? ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਨਿਲੰਬਨ-ਇਹ ਕਿਸੇ ਘੁਲਿਤ ਅਤੇ ਘੋਲਕ ਦਾ ਬਿਖਮਅੰਗੀ ਮਿਸ਼ਰਣ ਹੁੰਦਾ ਹੈ ਜਿਸ ਵਿੱਚ ਘੁਲਿਤ ਦੇ ਕਣਾਂ ਦਾ ਆਕਾਰ 10-5 ਸੈਂ.ਮੀ. ਤੋਂ ਵੱਡਾ ਹੁੰਦਾ ਹੈ ।
ਵਿਸ਼ੇਸ਼ਤਾਵਾਂ-
- ਨਿਲੰਬਨ ਬਿਖਮਅੰਗੀ ਮਿਸ਼ਰਣ ਹੁੰਦਾ ਹੈ ।
- ਇਸ ਵਿੱਚ ਮਿਲੇ ਕਣਾਂ ਨੂੰ ਸਰਲਤਾ ਨਾਲ ਸੁਖਮਦਰਸ਼ੀ ਦੁਆਰਾ ਦੇਖਿਆ ਜਾ ਸਕਦਾ ਹੈ ।
- ਇਸ ਨੂੰ ਫਿਲਟਰ ਪੇਪਰ ਦੀ ਸਹਾਇਤਾ ਨਾਲ ਛਾਣਿਆ ਜਾ ਸਕਦਾ ਹੈ ।
- ਨਿਲੰਬਨ ਨੂੰ ਕੁਝ ਦੇਰ ਸਥਿਰ ਰੱਖਣ ‘ਤੇ ਕਣ ਦ੍ਰਵ ਤੋਂ ਵੱਖ ਹੋ ਕੇ ਥੱਲੇ ਬੈਠ ਜਾਂਦੇ ਹਨ ।
ਪ੍ਰਸ਼ਨ 11.
ਕੋਲਾਇਡੀ ਘੋਲ (Colloidal solution) ਕਿਸਨੂੰ ਕਹਿੰਦੇ ਹਨ ? ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਕੋਲਾਇਡੀ ਘੋਲ-ਇਹ ਇੱਕ ਘੋਲ ਹੈ ਜਿਸ ਵਿੱਚ ਘੁਲਿਤ ਦੇ ਪਦਾਰਥਾਂ ਦੇ ਕਣਾਂ ਦਾ ਆਕਾਰ 10-7 ਸੈਂ. ਮੀ. ਅਤੇ 10-5 ਸੈਂ.ਮੀ. ਦੇ ਵਿਚਕਾਰ ਹੁੰਦਾ ਹੈ । ਅਰਥਾਤ ਪਦਾਰਥ ਘੋਲ ਅਤੇ ਨਿਲੰਬਨ ਦੇ ਇਹ ਵਿਚਾਲੇ ਹੁੰਦਾ ਹੈ । ਕੋਲਾਇਡੀ ਘੋਲ ਨੂੰ ਸਾਲ (sols) ਵੀ ਕਹਿੰਦੇ ਹਨ । ਲਹੂ, ਟੁਥਪੇਸਟ, ਸਾਬਣ ਦਾ ਘੋਲ, ਜੈਮ, ਕੋਹਰਾ ਆਦਿ ਕੋਲਾਇਡੀ ਘੋਲ ਹਨ ।
ਵਿਸ਼ੇਸ਼ਤਾਵਾਂ-
- ਕੋਲਾਇਡੀ ਘੋਲ ਸਮਅੰਗੀ ਪ੍ਰਤੀਤ ਹੁੰਦੇ ਹਨ ਪਰ ਅਸਲ ਵਿੱਚ ਇਹ ਬਿਖਮਅੰਗੀ ਹੁੰਦੇ ਹਨ ।
- ਕੋਲਾਇਡੀ ਕਣਾਂ ਨੂੰ ਫਿਲਟਰ ਪੇਪਰ ਨਾਲ ਛਾਣ ਕੇ ਵੱਖ ਨਹੀਂ ਕੀਤਾ ਜਾ ਸਕਦਾ ।
- ਕੋਲਾਇਡੀ ਕਣ ਸਥਿਰ ਅਵਸਥਾ ਵਿੱਚ ਰੱਖੇ ਜਾਣ ‘ਤੇ ਵੀ ਤਲ ਤੇ ਨਹੀਂ ਬੈਠਦੇ ।
- ਕੋਲਾਇਡੀ ਕਣ ਬਾਉਨੀ ਗਤੀ ਪ੍ਰਕਟ ਕਰਦੇ ਹਨ ।
- ਕੋਲਾਇਡੀ ਘੋਲ ਟਿੰਡਲ ਪ੍ਰਭਾਵ ਦਿਖਾਉਂਦੇ ਹਨ ।
- ਕੋਲਾਇਡੀ ਕਣਾਂ ‘ਤੇ ਰਿਣ ਜਾਂ ਧਨ ਚਾਰਜ ਹੁੰਦਾ ਹੈ ਜਿਸ ਕਾਰਨ ਬਿਜਲੀ ਕਣ-ਸੰਚਾਲਨ ਦਾ ਗੁਣ ਪ੍ਰਕਟ ਕਰਦੇ ਹਨ ।
ਪ੍ਰਸ਼ਨ 12.
ਦੱਸੋ ਕੀ ਹੁੰਦਾ ਹੈ ਜਦੋਂ ਪ੍ਰਕਾਸ਼ ਕਿਰਨ ਕੋਲਾਇਡੀ ਘੋਲ ਵਿੱਚੋਂ ਲੰਘਦੀ ਹੈ ?
ਉੱਤਰ-
ਕੋਲਾਇਡੀ ਘੋਲ (ਸਾਬਣ ਦਾ ਘੋਲ) ਵਿੱਚੋਂ ਜਦੋਂ ਤੇਜ਼ ਕਿਰਨ ਪੰਜ ਨੂੰ ਹਨੇਰੇ ਵਾਲੇ ਕਮਰੇ ਵਿੱਚ ਰੱਖੇ ਬੀਕਰ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਇਸ ਦਾ ਪੱਥ ਪ੍ਰਕਾਸ਼ਿਤ ਦਿਖਾਈ ਦਿੰਦਾ ਹੈ । ਪ੍ਰਕਾਸ਼ ਪੱਥ ਇਸ ਲਈ ਦਿਖਾਈ ਦਿੰਦਾ ਹੈ। ਕਿ ਇਸਦੇ ਕਣਾਂ ਦੁਆਰਾ ਪ੍ਰਕਾਸ਼ ਨੂੰ ਸਭ ਦਿਸ਼ਾਵਾਂ ਵਿੱਚ ਫੈਲਾ ਦਿੱਤਾ ਜਾਂਦਾ ਹੈ । ਇਹ ਰੋਸ਼ਨੀ ਸਾਡੀਆਂ ਅੱਖਾਂ ਵਿੱਚ ਪ੍ਰਵੇਸ਼ ਕਰਦੀ ਹੈ ਤੇ ਸਾਨੂੰ ਪ੍ਰਕਾਸ਼ ਪੱਥ ਦਿਖਾਈ ਦਿੰਦਾ ਹੈ । ਇਸਨੂੰ ਟਿਡਲ ਪ੍ਰਭਾਵ ਕਿਹਾ ਜਾਂਦਾ ਹੈ ।
ਪ੍ਰਸ਼ਨ 13.
ਕੋਲਾਇਡ ਅਤੇ ਨਿਲੰਬਨ ਵਿੱਚ ਅੰਤਰ ਲਿਖੋ ।
ਉੱਤਰ-
ਕੋਲਾਇਡ ਅਤੇ ਨਿਬਨ ਵਿੱਚ ਅੰਤਰ-
ਕੋਲਾਇਡ (Colloid) | ਨਿਲੰਬਨ (Suspension) |
(1) ਕੋਲਾਇਡ ਦੇ ਕਣਾਂ ਨੂੰ ਸਰਲਤਾ ਨਾਲ ਨਹੀਂ ਦੇਖਿਆ ਜਾ ਸਕਦਾ । | (1) ਨਿਬਨ ਦੇ ਕਣਾਂ ਨੂੰ ਸਰਲਤਾ ਨਾਲ ਦੇਖਿਆ ਜਾ ਸਕਦਾ ਹੈ । |
(2) ਕੋਲਾਇਡ ਦੇ ਕਣਾਂ ਨੂੰ ਛਾਣ ਕੇ ਵੱਖ ਨਹੀਂ ਕੀਤਾ ਜਾ ਸਕਦਾ । | (2) ਨਿਲੰਬਨ ਦੇ ਕਣਾਂ ਨੂੰ ਛਾਣ ਕੇ ਵੱਖ ਕੀਤਾ ਜਾ ਸਕਦਾ ਹੈ । |
(3) ਕੋਲਾਇਡ ਦੇ ਕਣਾਂ ਦਾ ਆਕਾਰ 10-7 ਸੈਂ.ਮੀ. ਤੋਂ 10-5 ਸੈਂ.ਮੀ. ਹੁੰਦਾ ਹੈ । | (3) ਨਿਲੰਬਨ ਦੇ ਕਣਾਂ ਦਾ ਆਕਾਰ 10-5 ਸੈਂ.ਮੀ. ਜਾਂ ਇਸ ਤੋਂ ਵੱਧ ਹੁੰਦਾ ਹੈ । |
(4) ਕੋਲਾਇਡ ਨੂੰ ਕਾਫੀ ਦੇਰ ਇੱਕੋ ਸਥਾਨ ‘ਤੇ ਸਥਿਰ ਰੱਖਣ ‘ਤੇ ਵੀ ਇਸ ਦੇ ਕਣ ਤਲ ‘ਤੇ ਨਹੀਂ ਬੈਠਦੇ । | (4) ਨਿਲੰਬਨ ਨੂੰ ਕਾਫ਼ੀ ਸਮੇਂ ਤੱਕ ਸਥਿਰ ਰੱਖਣ ‘ਤੇ ਇਸਦੇ ਕਣ ਤਲ ‘ਤੇ ਬੈਠ ਜਾਂਦੇ ਹਨ । |
ਪ੍ਰਸ਼ਨ 14.
ਤੁਸੀਂ ਪਾਣੀ ਵਿੱਚੋਂ ਮੂੰਗਫਲੀ ਦਾ ਤੇਲ ਕਿਵੇਂ ਵੱਖ ਕਰੋਗੇ ?
ਉੱਤਰ-
ਮੂੰਗਫਲੀ ਦੇ ਤੇਲ ਅਤੇ ਪਾਣੀ ਨੂੰ ਉਹਨਾਂ ਦੇ ਮਿਸ਼ਰਣ ਤੋਂ ਵੱਖ ਕਰਨਾ-ਮੂੰਗਫਲੀ ਦਾ ਤੇਲ ਅਤੇ ਪਾਣੀ ਅਮਿਸ਼ਰਣੀ ਦਵ ਹਨ । ਇਹ ਵ ਮਿਸ਼ਰਣ ਵਿੱਚ ਵੱਖ-ਵੱਖ ਪਰਤਾਂ ਬਣਾ ਲੈਂਦੇ ਹਨ, ਕਿਉਂਕਿ ਮੂੰਗਫਲੀ ਦਾ ਤੇਲ, ਪਾਣੀ ਦੀ ਤੁਲਨਾ ਵਿੱਚ ਹਲਕਾ ਹੁੰਦਾ ਹੈ । ਇਹ ਪਾਣੀ ਦੇ ਉੱਪਰ ਤੈਰਦਾ ਹੈ । ਇਸ ਮਿਸ਼ਰਣ ਦੇ ਘਟਕਾਂ ਨੂੰ ਨਿਖੇੜਕ ਕੀਪ ਦੀ ਸਹਾਇਤਾ | ਨਾਲ ਵੱਖ ਕੀਤਾ ਜਾ ਸਕਦਾ ਹੈ । ਇਸ ਮਿਸ਼ਰਣ ਨੂੰ ਨਿਖੇੜਕ ਕੀਪ ਵਿੱਚ ਪਾਇਆ ਜਾਂਦਾ ਹੈ । ਕੁੱਝ ਸਮੇਂ ਬਾਅਦ ਮੂੰਗਫਲੀ ਦਾ ਤੇਲ ਉੱਪਰਲੀ ਪਰਤ ਅਤੇ ਪਾਣੀ ਹੇਠਲੀ ਪਰਤ ਬਣਾ ਲੈਂਦਾ ਹੈ । ਹੁਣ ਨਿਖੇੜਕ ਕੀਪ ਦਾ ਸਟਾਪ ਕਾਂਕ ਖੋਲ ਕੇ ਪਾਣੀ ਨੂੰ ਵੱਖ ਕਰ ਲਿਆ ਜਾਂਦਾ ਹੈ ਜਦੋਂ ਕਿ ਮੂੰਗਫਲੀ ਦਾ ਤੇਲ । ਕੀਪ ਵਿੱਚ ਹੀ ਰਹਿ ਜਾਂਦਾ ਹੈ ।
ਪ੍ਰਸ਼ਨ 15.
ਦੋ ਘੁਲਣਸ਼ੀਲ ਪਦਾਰਥਾਂ ਦੇ ਮਿਸ਼ਰਣ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ ? ਨਮਕ ਦੇ ਘੋਲ ਵਿੱਚੋਂ ਸ਼ੁੱਧ ਪਾਣੀ ‘ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ ?
ਉੱਤਰ-
ਜਿਹੜੇ ਪਦਾਰਥਾਂ ਦੇ ਮਿਸ਼ਰਣ ਨੂੰ ਵਿਘਟਨ ਹੋਏ ਬਿਨਾਂ ਉਬਾਲਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਦੇ ਉਬਾਲ । ਦਰਜੇ ਵਿੱਚ ਕਾਫੀ ਅੰਤਰ ਹੁੰਦਾ ਹੈ ਉਸਨੂੰ ਕਸ਼ੀਦਣ ਵਿਧੀ ਨਾਲ ਵੱਖ-ਵੱਖ ਕੀਤਾ ਜਾ ਸਕਦਾ ਹੈ । ਐਸੀਟੋਨ ਅਤੇ ਪਾਣੀ ਦੇ ਮਿਸ਼ਰਣ ਨੂੰ ਕਸ਼ੀਦਣ ਵਿਧੀ ਨਾਲ ਵੱਖ-ਵੱਖ ਕੀਤਾ ਜਾ ਸਕਦਾ ਹੈ । ਐਲਕੋਹਲ ਅਤੇ ਪਾਣੀ ਦੇ ਮਿਸ਼ਰਣ ਨੂੰ ਵੀ ਇਸੇ । ਵਿਧੀ ਨਾਲ ਵੱਖ ਕੀਤਾ ਜਾਂਦਾ ਹੈ । ਨਮਕ ਦੇ ਘੋਲ ਵਿਚੋਂ ਸ਼ੁੱਧ ਪਾਣੀ ਨੂੰ ਪ੍ਰਾਪਤ ਕਰਨ ਲਈ ਅਸੀਂ ਕਸ਼ੀਦਣ ਵਿਧੀ ਦੀ ਵਰਤੋਂ ਕਰਦੇ ਹਾਂ ।
ਕਸ਼ੀਦਣ ਵਿਧੀ – ਰਿਟਾਰਟ ਵਿੱਚ ਨਮਕ ਦਾ ਘੋਲ ਲਿਆ ਜਾਂਦਾ ਹੈ । ਰਿਟਾਰਟ ਦਾ ਮੁੰਹ ਢੱਕਣ ਨਾਲ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਇਸਦੀ ਗਰਦਨ ਠੰਡੇ ਪਾਣੀ ਵਿੱਚ ਰੱਖੀ ਫਲਾਸਕ ਵਿੱਚ ਫਿੱਟ ਕੀਤੀ ਜਾਂਦੀ ਹੈ । ਇੱਕ ਗਿੱਲਾ ਕੱਪੜਾ ਫਲਾਸਕ ਦੇ ਉੱਪਰ ਰੱਖਿਆ ਜਾਂਦਾ ਹੈ ਅਤੇ ਇਸਦਾ ਧਿਆਨ ਰੱਖਿਆ ਜਾਂਦਾ ਹੈ ਕਿ ਕੱਪੜਾ ਗਿੱਲਾ ਰਹੇ ।
ਰਿਟਾਰਟ ਵਿੱਚ ਪਏ ਘੋਲ ਨੂੰ ਹੁਣ ਗਰਮ ਕੀਤਾ ਜਾਂਦਾ ਹੈ । ਕੁਝ ਦੇਰ ਬਾਅਦ ਪਾਣੀ ਉਬਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਬਣੀ ਭਾਫ਼ ਫਲਾਸਕ ਵਿੱਚੋਂ ਲੰਘਦੀ ਹੈ । ਫਲਾਸਕ ਵਿੱਚ ਭਾਫ਼ ਠੰਡੀ ਹੋ ਕੇ ਪਾਣੀ ਦੇ ਬੁਲਬੁਲਿਆਂ ਵਿੱਚ ਬਦਲ ਜਾਂਦੀ ਹੈ ਜੋ ਫਲਾਸਕ ਵਿੱਚ ਇਕੱਠੀ ਹੋ ਜਾਂਦੀ ਹੈ । ਇਸ ਤਰ੍ਹਾਂ ਪ੍ਰਾਪਤ ਪਾਣੀ ਸ਼ੁੱਧ ਹੁੰਦਾ ਹੈ ।
ਪ੍ਰਸ਼ਨ 16.
ਆਇਓਡੀਨ ਅਤੇ ਰੇਤ ਨੂੰ ਉਹਨਾਂ ਦੇ ਮਿਸ਼ਰਣ ਤੋਂ ਕਿਵੇਂ ਵੱਖ ਕਰੋਗੇ ?
ਉੱਤਰ-
ਆਇਓਡੀਨ ਇੱਕ ਅਜਿਹਾ ਪਦਾਰਥ ਹੈ ਜੋ ਗਰਮ ਕਰਨ ‘ਤੇ ਠੋਸ ਅਵਸਥਾ ਤੋਂ ਗੈਸੀ ਅਵਸਥਾ ਵਿੱਚ ਆ ਜਾਂਦਾ ਹੈ ਜਦੋਂ ਕਿ ਰੇਤ ਵਿਚ ਇਹ ਗੁਣ ਨਹੀਂ ਹੁੰਦਾ । ਇਸ ਲਈ ਰੇਤ ਅਤੇ ਆਇਓਡੀਨ ਦੇ ਮਿਸ਼ਰਣ ਵਿੱਚੋਂ ਉਹਨਾਂ ਨੂੰ ਵੱਖ ਕਰਨ ਲਈ ਜੌਹਰ ਉਡਾਉਣ ਕਿਰਿਆ ਨੂੰ ਵਰਤਿਆ ਜਾਂਦਾ ਹੈ ।
ਵਿਧੀ – ਦਿੱਤੇ ਗਏ ਮਿਸ਼ਰਣ ਨੂੰ ਪੋਰਸਲੀਨ ਦੀ ਡਿਸ਼ ਵਿੱਚ ਪਾ ਕੇ ਤਿਕੋਣੇ ਸਟੈਂਡ ‘ਤੇ ਰੱਖੋ । ਹੁਣ ਕੱਚ ਦੀ ਕੀਪ ਨੂੰ ਚਿੱਤਰ ਵਿੱਚ ਤਾਰ ਦੀ ਜਾਲੀ ਵਿਖਾਏ ਅਨੁਸਾਰ ਡਿਸ਼ ਤੇ ਉਲਟਾ ਰੱਖ ਦਿਓ । ਕੀਪ ਦਾ ਮੂੰਹ ਨੂੰ ਨਾਲ ਬੰਦ ਕਰ ਦਿਓ । ਡਿਸ਼ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਮਿਸ਼ਰਣ ਵਿੱਚੋਂ ਧੂੰਆਂ ਨਿਕਲਣਾ ਬੰਦ ਨਹੀਂ ਹੋ ਜਾਂਦਾ । ਹੁਣ ਗਰਮ ਕਰਨਾ ਬੰਦ ਕਰ ਦਿਓ ਅਤੇ ਠੰਡਾ ਹੋਣ ਦਿਓ । ਤੁਸੀਂ ਕੀਪ ਦੀ ਸਤਹਿ ਤੇ ਪੀਲੇ ਰੰਗ ਦਾ ਠੋਸ ਆਇਓਡੀਨ ਜੰਮਿਆ ਦੇਖੋਗੇ ਜਦ ਕਿ ਪੋਰਸਲੀਨ ਡਿਸ਼ ਵਿੱਚ ਸਿਰਫ਼ ਰੇਤ ਬਚ ਜਾਵੇਗੀ ।
ਪ੍ਰਸ਼ਨ 17.
ਤੁਹਾਨੂੰ ਰੇਤ, ਪਾਣੀ ਅਤੇ ਸਰੋਂ ਦੇ ਤੇਲ ਦਾ ਮਿਸ਼ਰਣ ਦਿੱਤਾ ਗਿਆ ਹੈ । ਤੁਸੀਂ ਮਿਸ਼ਰਣ ਦੇ ਘਟਕਾਂ ਨੂੰ ਕਿਸ ਪ੍ਰਕਾਰ ਵੱਖ ਕਰੋਗੇ ?
ਉੱਤਰ-
ਦਿੱਤੇ ਗਏ ਮਿਸ਼ਰਣ ਨੂੰ ਕਿਸੇ ਬਰਤਨ ਵਿੱਚ ਕੁਝ ਸਮੇਂ ਲਈ ਛੱਡ ਦਿਓ । ਤੁਸੀਂ ਦੇਖੋਗੇ ਕਿ ਰੇਤ ਅਘੁਲਣਸ਼ੀਲ ਅਤੇ ਭਾਰੀ ਹੋਣ ਕਾਰਨ ਬਰਤਨ ਦੀ ਤਲੀ ‘ਤੇ ਬੈਠ ਜਾਵੇਗੀ । ਹੁਣ ਪਾਣੀ ਅਤੇ ਸਰੋਂ ਦੇ ਤੇਲ ਦੇ ਮਿਸ਼ਰਣੀ ਘੋਲ ਨੂੰ ਸਾਵਧਾਨੀ ਪੁਰਵਕ ਕਿਸੇ ਦੁਸਰੇ ਬਰਤਨ ਵਿੱਚ ਨਿਤਾਰ ਲਓ । ਹੁਣ ਪਾਣੀ ਅਤੇ ਸਰੋਂ ਦੇ ਤੇਲ ਦੇ ਅਮਿਸ਼ਰਣੀ ਘੋਲ ਨੂੰ ਨਿਖੇੜਕ ਕੀਪ ਵਿੱਚ ਪਾ ਲਓ । ਸਰੋਂ ਦਾ ਤੇਲ ਅਤੇ ਪਾਣੀ ਵੱਖ-ਵੱਖ ਪਰਤਾਂ ਬਣਾ ਲੈਣਗੇ । ਹੁਣ ਸਟਾਪ ਕਾਂਕ ਖੋਲ੍ਹ ਕੇ ਪਾਣੀ ਅਤੇ ਸਰੋਂ ਦੇ ਤੇਲ ਨੂੰ ਵੱਖ ਕਰ ਲਓ ।
ਪ੍ਰਸ਼ਨ 18.
ਪ੍ਰਭਾਜੀ ਕਸ਼ੀਦਣ ਵਿਧੀ ਦੀ ਵਰਤੋਂ ਕਿਸ ਅਵਸਥਾ ਵਿੱਚ ਕੀਤੀ ਜਾ ਸਕਦੀ ਹੈ ? ਚਿੱਤਰ ਬਣਾ ਕੇ ਇਸ ਵਿਧੀ ਨੂੰ ਸਮਝਾਓ ।
ਉੱਤਰ-
ਜਦੋਂ ਦੋ ਜਾਂ ਦੋ ਤੋਂ ਵੱਧ ਘੁਲਣਸ਼ੀਲ ਦੁਵਾਂ ਦੇ ਉਬਾਲ ਦਰਜੇ ਦਾ ਅੰਤਰ 25 Kਤੋਂ ਘੱਟ ਹੁੰਦਾ ਹੈ ਤਾਂ ਮਿਸ਼ਰਣ ਦੀ ਪ੍ਰਭਾਜੀ ਕਸ਼ੀਦਣ ਵਿਧੀ ਨਾਲ ਵੱਖ ਕੀਤਾ ਜਾਂਦਾ ਹੈ । ਹਵਾ ਦੀਆਂ ਵਿਭਿੰਨ ਗੈਸਾਂ ਨੂੰ ਇਸੇ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ । ਪੈਟਰੋਲੀਅਮ ਉਤਪਾਦਾਂ ਵਿਚੋਂ ਉਹਨਾਂ ਦੇ ਵੱਖ-ਵੱਖ ਉਤਪਾਦਾਂ ਨੂੰ ਵੀ ਇਸੇ ਵਿਧੀ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ।
ਪ੍ਰਭਾਜੀ ਕਸ਼ੀਦਣ ਵਿਧੀ ਦਾ ਉਪਕਰਨ ਸਾਧਾਰਨ ਕਸ਼ੀਦਣ ਵਿਧੀ ਦੀ ਤਰ੍ਹਾਂ ਹੀ ਹੁੰਦਾ ਹੈ । ਸਿਰਫ਼ ਕਸ਼ੀਦਣ ਫਲਾਸਕ ਅਤੇ ਸੰਘਣਨ ਦੇ ਵਿੱਚ ਇੱਕ ਪ੍ਰਭਾਜੀ ਸਤੰਭ ਦੀ ਵਰਤੋਂ ਹੁੰਦੀ ਹੈ । ਸਾਧਾਰਨ ਪ੍ਰਭਾਜੀ ਕਸ਼ੀਦਣ ਵਿੱਚ ਇੱਕ ਨਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸ਼ੀਸ਼ੇ ਦੇ ਗੁਟਕਿਆਂ ਨਾਲ ਭਰੀ ਹੁੰਦੀ ਹੈ । ਜੋ ਵਾਸ਼ਪਾਂ ਨੂੰ ਠੰਡਾ ਅਤੇ ਸੰਘਣਿਤ ਹੋਣ ਲਈ ਸਤਹਿ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 19.
ਕਸ਼ੀਦਣ ਅਤੇ ਪ੍ਰਭਾਜੀ ਕਸ਼ੀਦਣ ਵਿਚ ਅੰਤਰ ਲਿਖੋ ।
ਉੱਤਰ-
ਕਸ਼ੀਦਣ ਅਤੇ ਪ੍ਰਭਾਜੀ ਕਸ਼ੀਦਣ ਵਿਚ ਅੰਤਰ:
ਕਸ਼ੀਦਣ (Distillation) | ਪ੍ਰਭਾਜੀ ਕਸ਼ੀਦਣ (Destructive Distillation) |
(1) ਮਿਸ਼ਰਣ ਨੂੰ ਵੱਖ-ਵੱਖ ਤਾਪਮਾਨ ‘ਤੇ ਗਰਮ ਕਰਨ ‘ਤੇ ਘਟਕ ਪ੍ਰਾਪਤ ਹੁੰਦੇ ਹਨ । | (1) ਪ੍ਰਭਾਜੀ ਸਤੰਭ ਨੂੰ ਵੱਖ-ਵੱਖ ਉਚਾਈਆਂ ‘ਤੇ ਵੱਖ ਵੱਖ ਘਟਕ ਪ੍ਰਾਪਤ ਹੁੰਦੇ ਹਨ । |
(2) ਮਿਸ਼ਰਣ ਦੇ ਸਭ ਤੋਂ ਘੱਟ ਤਾਪਮਾਨ ‘ਤੇ ਉਬਲਣ ਵਾਲੇ ਘਟਕ ਦੇ ਉਬਾਲ ਦਰਜੇ ਤੇ ਗਰਮ ਕੀਤਾ ਜਾਂਦਾ ਹੈ । | (2) ਮਿਸ਼ਰਣ ਨੂੰ ਸਭ ਤੋਂ ਵੱਧ ਉਬਾਲ ਦਰਜੇ ਵਾਲੇ ਦ੍ਰਵ ਦੇ ਉਬਾਲ ਦਰਜੇ ਤੱਕ ਗਰਮ ਕੀਤਾ ਜਾਂਦਾ ਹੈ । |
(3) ਇਸ ਕਿਰਿਆ ਵਿੱਚ ਇੱਕ ਹੀ ਵਾਰ ਵਿੱਚ ਸ਼ੁੱਧ ਘਟਕ ਪ੍ਰਾਪਤ ਨਹੀਂ ਹੁੰਦਾ ਹੈ । | (3) ਇਸ ਕਿਰਿਆ ਵਿੱਚ ਇੱਕੋ ਵਾਰ ਹੀ ਸ਼ੁੱਧ ਘਟਕ ਪ੍ਰਾਪਤ ਹੋ ਜਾਂਦਾ ਹੈ । |
(4) ਮਿਸ਼ਰਣ ਨੂੰ ਵਾਰ-ਵਾਰ ਭਿੰਨ ਉਬਾਲ ਦਰਜਿਆ ਤੇ ਗਰਮ ਕਰਨਾ ਪੈਂਦਾ ਹੈ । | (4) ਮਿਸ਼ਰਣ ਨੂੰ ਇੱਕੋ ਵਾਰ ਗਰਮ ਕਰਕੇ ਵਾਸ਼ਪ ਅਵਸਥਾ ਵਿੱਚ ਲਿਆਉਣਾ ਪੈਂਦਾ ਹੈ । |
(5) ਮਿਸ਼ਰਣ ਵਿੱਚ ਇਕ ਵਾਰ ਵਿੱਚ ਸਿਰਫ਼ ਇਕ ਹੀ ਘਟਕ ਦਾ ਵਾਸ਼ਪਣ ਹੁੰਦਾ ਹੈ । | (5) ਵਾਸ਼ਪਿਤ ਕੀਤੇ ਜਾਣ ਵਾਲੇ ਮਿਸ਼ਰਣ ਵਿੱਚੋਂ ਇਕੋ ਵਾਰ ਸਾਰੇ ਘਟਕ ਵਾਸ਼ਪਤ ਹੋ ਜਾਂਦੇ ਹਨ । |
(6) ਮਿਸ਼ਰਨ ਦੇ ਵਾਸ਼ਪਾਂ ਨੂੰ ਨਿਕਾਸ ਨਲੀ ਵਿੱਚੋਂ ਲੰਘਾ ਕੇ ਸੰਘਣਿਤ ਕੀਤਾ ਜਾਂਦਾ ਹੈ । | (6) ਮਿਸ਼ਰਣ ਨੂੰ ਗਰਮ ਕਰਨ ਤੋਂ ਬਾਅਦ ਵਾਸ਼ਪਾਂ ਨੂੰ ਪ੍ਰਭਾਜੀ ਸਤੰਭ ਤੱਕ ਭੇਜਿਆ ਜਾਂਦਾ ਹੈ । |
(7) ਜਿਹੜੇ ਦੁਵਾਂ ਦੇ ਉਬਾਲ ਦਰਜੇ ਵਿਚ 25 K ਤੋਂ ਵੱਧ ਅੰਤਰ ਹੁੰਦਾ ਹੈ । ਉਹਨਾਂ ਲਈ ਕਸ਼ੀਦਣ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ । | (7) 25-K ਤੋਂ ਘੱਟ ਉਬਾਲ ਦਰਜੇ ਦੇ ਘਲਣਸ਼ੀਲ ਪਦਾਰਥਾਂ ਦੇ ਮਿਸ਼ਰਣ ਲਈ ਹੀ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ Very Short Answer Type Questions)
ਪ੍ਰਸ਼ਨ 1.
ਸ਼ੁੱਧ ਪਦਾਰਥ ਕਿਸਨੂੰ ਕਹਿੰਦੇ ਹਨ ?
ਉੱਤਰ-
ਉਹ ਪਦਾਰਥ ਜਿਸ ਵਿੱਚ ਮੌਜੂਦ ਸਾਰੇ ਕਣ ਸਮਾਨ ਰਸਾਇਣਿਕ ਗੁਣਾਂ ਵਾਲੇ ਹੁੰਦੇ ਹਨ, ਸ਼ੁੱਧ ਪਦਾਰਥ ਹੁੰਦੇ ਹਨ ।
ਪ੍ਰਸ਼ਨ 2.
ਮਿਸ਼ਰਣ ਕਿਸ ਤੋਂ ਬਣਦਾ ਹੈ ?
ਉੱਤਰ-
ਮਿਸ਼ਰਣ ਇੱਕ ਜਾਂ ਇੱਕ ਤੋਂ ਵੱਧ ਸ਼ੁੱਧ ਤੱਤਾਂ ਜਾਂ ਯੌਗਿਕਾਂ ਦੇ ਮਿਲਣ ਤੋਂ ਬਣਦੇ ਹਨ ।
ਪ੍ਰਸ਼ਨ 3.
ਸਮਅੰਗੀ ਮਿਸ਼ਰਣ ਦੇ ਦੋ ਉਦਾਹਰਨ ਦਿਓ ।
ਉੱਤਰ-
ਜਲ ਵਿੱਚ ਨਮਕ, ਜਲ ਵਿੱਚ ਚੀਨੀ ।
ਪ੍ਰਸ਼ਨ 4.
ਬਿਖਮਅੰਗੀ ਮਿਸ਼ਰਣ ਦੇ ਦੋ ਉਦਾਹਰਨ ਦਿਓ ।
ਉੱਤਰ-
ਨਮਕ ਅਤੇ ਲੋਹੇ ਦੀ ਛਿੱਲਣ, ਨਮਕ ਅਤੇ ਗੰਧਕ ।
ਪ੍ਰਸ਼ਨ 5.
ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮਅੰਗੀ ਮਿਸ਼ਰਨ ਹੈ ।
ਪ੍ਰਸ਼ਨ 6.
ਘੋਲਕ ਕੀ ਹੈ ?
ਉੱਤਰ-
ਘੋਲਕ, ਘੋਲ ਦਾ ਇੱਕ ਭਾਗ ਹੈ ਜਿਸਦੀ ਮਾਤਰਾ ਦੂਸਰੇ ਤੋਂ ਵੱਧ ਹੁੰਦੀ ਹੈ ਅਤੇ ਇਹ ਦੂਸਰੇ ਘਟਕ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ।
ਪ੍ਰਸ਼ਨ 7.
ਸੰਤ੍ਰਿਪਤ ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਕਿਸੇ ਦਿੱਤੇ ਹੋਏ ਨਿਸਚਿਤ ਤਾਪਮਾਨ ਤੇ ਜੇ ਕਿਸੇ ਘੋਲ ਵਿੱਚ ਹੋਰ ਘੁਲਿਤ ਨਹੀਂ ਘੁਲਦਾ ਹੈ ਤਾਂ ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।
ਪ੍ਰਸ਼ਨ 8.
ਅਸੰਤ੍ਰਿਪਤ ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਜੇ ਇੱਕ ਘੋਲ ਵਿੱਚ ਘੁਲਿਤ ਪਦਾਰਥ ਦੀ ਮਾਤਰਾ ਸੰਤ੍ਰਿਪਤ ਤੋਂ ਘੱਟ ਹੋਵੇ ਤਾਂ ਇਸਨੂੰ ਅਸੰਤ੍ਰਿਪਤ ਘੋਲ ਕਹਿੰਦੇ ਹਨ ।
ਪ੍ਰਸ਼ਨ 9.
ਨਿਲੰਬਨ ਕਿਸਨੂੰ ਕਹਿੰਦੇ ਹਨ ?
ਉੱਤਰ-
ਨਿਲੰਬਨ ਉਹ ਬਿਖਮਅੰਗੀ ਘੋਲ ਹੈ ਜਿਸ ਵਿੱਚ ਠੋਸ ਵ ਵਿੱਚ ਪਰਿਖੇਪਿਤ ਹੋ ਜਾਂਦਾ ਹੈ । ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ ਬਲਕਿ ਮਾਧਿਅਮ ਵਿੱਚ ਨਿਲੰਬਿਤ ਰਹਿੰਦੇ ਹਨ ।
ਪ੍ਰਸ਼ਨ 10.
ਟੰਡਲ ਪ੍ਰਭਾਵ ਕੀ ਹੈ ?
ਉੱਤਰ-
ਕੋਲਾਇਡਲ ਕਣਾਂ ਦੇ ਛੋਟੇ ਆਕਾਰ ਤੋਂ ਪ੍ਰਕਾਸ਼ ਕਿਰਨਾਂ ਦਾ ਫੈਲਣਾ ਟਿੰਡਲ ਪ੍ਰਭਾਵ ਕਹਾਉਂਦਾ ਹੈ ।
ਪ੍ਰਸ਼ਨ 11.
ਕੂਮੈਟੋਗ੍ਰਾਫ਼ੀ ਕਿਸਨੂੰ ਕਹਿੰਦੇ ਹਨ ?
ਉੱਤਰ-
ਮਿਸ਼ਰਣ ਦੇ ਰੰਗਾਂ ਦੇ ਨਿਖੇੜਨ ਦੀ ਵਿਧੀ ਨੂੰ ਕੂਮੈਟੋਗ੍ਰਾਫ਼ੀ ਕਹਿੰਦੇ ਹਨ ।
ਪ੍ਰਸ਼ਨ 12.
ਕੂਮੈਟੋਗ੍ਰਾਫ਼ੀ ਦੇ ਕੀ ਉਪਯੋਗ ਹਨ ?
ਉੱਤਰ-
ਡਾਈ ਦੇ ਰੰਗਾਂ ਨੂੰ ਵੱਖ ਕਰਨਾ, ਕੁਦਰਤੀ ਰੰਗਾਂ ਤੋਂ ਰੰਗ ਨੂੰ ਵੱਖ ਕਰਨਾ, ਮੂਤਰ ਵਿੱਚੋਂ ਚੀਨੀ ਵੱਖ ਕਰਨਾ ਅਤੇ ਲਹੂ ਵਿੱਚੋਂ ਦਵਾ ਵੱਖ ਕਰਨਾ ਆਦਿ ।
ਪ੍ਰਸ਼ਨ 13.
ਕਸ਼ੀਦਣ ਵਿਧੀ ਦੀ ਵਰਤੋਂ ਮਿਸ਼ਰਣ ਦੇ ਕਿਹੜੇ ਘਟਕਾਂ ਨੂੰ ਵੱਖ ਕਰਨ ਲਈ ਕੀਤੀ ਜਾਂਦੀ ਹੈ ?
ਉੱਤਰ-
ਜਿਹੜੇ ਘਟਕਾਂ ਦੇ ਉਬਾਲ ਦਰਜੇ ਵਿੱਚ ਕਾਫ਼ੀ ਅੰਤਰ ਹੋਵੇ ।
ਪ੍ਰਸ਼ਨ 14.
ਪ੍ਰਭਾਜੀ ਕਸ਼ੀਦਣ ਦੀ ਵਰਤੋਂ ਕਿੱਥੇ ਹੁੰਦੀ ਹੈ ?
ਉੱਤਰ-
ਜਦੋਂ ਦੋ ਜਾਂ ਦੋ ਤੋਂ ਵੱਧ ਘੁਲਣਸ਼ੀਲ ਦਵਾਂ ਦੇ ਬਾਲ ਦਰਜੇ ਦਾ ਅੰਤਰ 25 Kਤੋਂ ਘੱਟ ਹੁੰਦਾ ਹੈ ।
ਪ੍ਰਸ਼ਨ 15.
ਦੋ ਉਦਾਹਰਨਾਂ ਲਿਖੋ ਜਿੱਥੇ ਪ੍ਰਭਾਜੀ ਕਸ਼ੀਦਣ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਹਵਾ ਤੋਂ ਵੱਖ-ਵੱਖ ਗੈਸਾਂ ਅਤੇ ਪੈਟਰੋਲੀਅਮ ਉਤਪਾਦਾਂ ਤੋਂ ਉਹਨਾਂ ਦੇ ਭਿੰਨ-ਭਿੰਨ ਘਟਕਾਂ ਨੂੰ ਵੱਖ ਕਰਨ ਵਿੱਚ ।