Punjab State Board PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ Important Questions and Answers.
PSEB 9th Class Science Important Questions Chapter 7 ਸਜੀਵਾਂ ਵਿਚ ਵਿਭਿੰਨਤਾ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਬਨਸਪਤੀ ਜਗਤ ਨੂੰ ਕਿੰਨੇ ਉਪਜਗਤਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ ? ਗਰੁੱਪ ਕ੍ਰਿਪਟੋਗੈਮੀ ਦਾ ਚਿੱਤਰਾਂ ਦੀ ਸਹਾਇਤਾ ਨਾਲ ਵਰਣਨ ਕਰੋ ।
ਉੱਤਰ-
ਬਨਸਪਤੀ ਜਗਤ (Division Plantae) ਨੂੰ ਦੋ ਉਪ-ਜਗਤਾਂ
(i) ਕ੍ਰਿਪਟੋਗੈਮੀ (Cryptogamae) ਅਤੇ
(ii) ਫੈਨੇਰੋਗੈਮੀ (Phanerogamae) ਵਿੱਚ ਵਿਭਾਜਿਤ ਕੀਤਾ ਗਿਆ ਹੈ ।
ਕ੍ਰਿਪਟੋਗੈਮੀ ਉਪਜਗਤ ਦੇ ਗੁਣ ਹੇਠ ਲਿਖੇ ਹਨ-
(i) ਇਹਨਾਂ ਵਿੱਚ ਤਣੇ, ਜੜ੍ਹ ਅਤੇ ਪੱਤੇ ਵਿਕਸਿਤ ਨਹੀਂ ਹੁੰਦੇ ।
(ii) ਇਹਨਾਂ ਦੇ ਜਣਨ ਅੰਗ ਛੁਪੇ ਹੋਣ ਕਾਰਨ ਨੰਗੀ (Naked) ਅੱਖ ਨਾਲ ਨਜ਼ਰ ਨਹੀਂ ਆਉਂਦੇ ।
(iii) ਇਹਨਾਂ ਵਿੱਚ ਫੁੱਲ ਭਰੁਣ ਅਵਸਥਾ ਅਤੇ ਬੀਜ ਨਹੀਂ ਹੁੰਦੇ ।
ਕਿਪਟੋਗੈਮੀ ਉਪ ਜਗਤ ਵਿੱਚ ਹੇਠ ਲਿਖੇ ਡੀਵੀਜ਼ਨ ਸ਼ਾਮਲ ਹਨ-
I. ਡੀਵੀਜ਼ਨ ਥੈਲੋਫਾਈਟਾ (Division Thallophyta)
I. ਡੀਵੀਜ਼ਨ ਬਾਇਓਫਾਈਟਾ (Division Bryophyta)
III. ਡੀਵੀਜ਼ਨ ਟੈਰਿਡੋਫਾਈਟਾ (Division Pteridophyta) ।
I. ਥੈਲੋਫਾਈਟਾਂ ਦੇ ਲੱਛਣ-
(i) ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਿੱਚ ਵਿਭਾਜਿਤ ਨਹੀਂ ਹੋਇਆ ਹੁੰਦਾ ।
(ii) ਇਹਨਾਂ ਪੌਦਿਆਂ ਦੀ ਸਰੀਰਕ ਬਣਤਰ ਨੂੰ ਥੈਲਸ (Thallus) ਆਖਦੇ ਹਨ ।
(iii) ਜਣਨ ਅੰਗ ਸਾਧਾਰਨ ਅਤੇ ਸਰਲ ਕਿਸਮ ਦੇ ਹਨ ।
(iv) ਇਹਨਾਂ ਪੌਦਿਆਂ ਦੇ ਯੁਗਮਜ (Zygote) ਤੋਂ ਭਰੂਣ ਨਹੀਂ ਬਣਦਾ ।
II. ਬਾਇਓਫਾਈਟਾ (Bryophyta) ਦੇ ਲੱਛਣ-
(i) ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਰਗੀਆਂ ਬਣਤਰਾਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
(ii) ਇਹ ਪੌਦੇ ਠੰਡੀਆਂ, ਸਿੱਲ੍ਹੀਆਂ ਅਤੇ ਛਾਂਦਾਰ ਥਾਂਵਾਂ ‘ਤੇ ਉੱਗਦੇ ਹਨ ।
(iii) ਇਹਨਾਂ ਵਿੱਚ ਸੰਵਹਿਨ ਟਿਸ਼ੂ ਨਹੀਂ ਹੁੰਦੇ ।
(iv) ਇਹਨਾਂ ਵਿੱਚ ਗੈਮੀਟੋਫਾਈਟ ਮੁੱਖ ਅਵਸਥਾ ਹੈ ।
(v) ਇਸ ਬਨਸਪਤੀ ਦੇ ਗੈਮੀਟੋਫਾਈਟ (Gametophyte) ਅਤੇ ਸਪੋਰੋਫਾਈਟ (Sporophyte) ਵਿਚਾਲੇ ਪੀੜ੍ਹੀ ਏਕਾਂਤਰਨ ਹੁੰਦਾ ਹੈ ।
ਬਾਇਓਫਾਈਟਸ ਨੂੰ ਹੇਠ ਲਿਖੇ ਗਰੁੱਪਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ-
III. ਟੈਰਿਡੋਫਾਈਟ (Pteridophyta) – ਟੈਰਿਡੋਫਾਈਟਾ ਦੇ ਲੱਛਣ-
(i) ਇਹਨਾਂ ਪੌਦਿਆਂ ਵਿੱਚ ਜੜ੍ਹ, ਤਣਾ ਅਤੇ ਪੱਤੇ ਪਾਏ ਜਾਂਦੇ ਹਨ ।
(ii) ਇਹਨਾਂ ਦੇ ਜਣਨ ਅੰਗ ਬਹੁ-ਸੈੱਲੀ (Multicelled) ਹੁੰਦੇ ਹਨ ।
(ii) ਇਹਨਾਂ ਪੌਦਿਆਂ ਦੇ ਪੱਤਿਆਂ ਦੇ ਹੇਠਲੇ ਪਾਸੇ ਬੀਜਾਣੂ ਦਾਨੀਆਂ (Sporangia) ਵਿਕਸਿਤ ਹੋਏ ਹੁੰਦੇ ਹਨ ।
(iv) ਨਿਸ਼ੇਚਿਤ ਅੰਡੇ ਤੋਂ ਭਰੂਣ ਬਣਦਾ ਹੈ ।
(v) ਪੌਦੇ ਪੀੜੀ ਏਕਾਂਤਰਨ ਦਰਸਾਉਂਦੇ ਹਨ ।
ਉਦਾਹਰਨ – ਟੈਰਿਸ, ਐਸਪਿਡੀਅਮ, ਸਿਲੈਜੀਨੈਲਾ, ਫਰਨ ਆਦਿ ।
ਪ੍ਰਸ਼ਨ 2.
ਉਪ ਜਗਤ ਫੈਨਰੋਗੈਮੀ ਦੇ ਲੱਛਣ ਦੱਸੋ । ਇਸ ਦੇ ਵਿਭਿੰਨ ਉਪ-ਖੰਡਾਂ ਦਾ ਚਿੱਤਰਾਂ ਸਮੇਤ ਵਰਣਨ ਕਰੋ ।
ਉੱਤਰ-
ਉਪ ਜਗਤ ਫੈਨਰੋਗੈਮੀ ਦੇ ਲੱਛਣ-
- ਇਹਨਾਂ ਪੌਦਿਆਂ ਦਾ ਸਰੀਰ ਜੜ੍ਹ, ਤਣਾ ਅਤੇ ਪੱਤਿਆਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
- ਇਹਨਾਂ ਪੌਦਿਆਂ ਵਿੱਚ ਵਹਿਣੀ ਟਿਸ਼ੂ ਅਤੇ ਫਲੋਇਮ ਬੰਡਲਾਂ (Bundles) ਦੀ ਸ਼ਕਲ ਵਿੱਚ ਪਾਏ ਜਾਂਦੇ ਹਨ ।
- ਇਹਨਾਂ ਪੌਦਿਆਂ ਦੇ ਜਣਨ ਅੰਗ ਬਹੁ-ਸੈੱਲੀ (Multicelled) ਹੁੰਦੇ ਹਨ ।
- ਇਹਨਾਂ ਪੌਦਿਆਂ ਵਿੱਚ ਨਿਸ਼ੇਚਿਤ ਅੰਡੇ ਤੋਂ ਭਰੂਣ ਬਣਦਾ ਹੈ ।
- ਇਸ ਉਪ ਜਗਤ ਦੇ ਪੌਦਿਆਂ ਨੂੰ “ਬੀਜ ਪੌਦੇ’ (Seed Plants) ਆਖਿਆ ਜਾਂਦਾ ਹੈ ।
ਇਸ ਉਪ ਜਗਤ ਦੇ ਪੌਦਿਆਂ ਨੂੰ ਦੋ ਉਪ-ਖੰਡਾਂ ਐਂਜੀਓਸਪਰਮਜ਼ (Angiosperms) ਅਤੇ ਜਿਮਨੋਸਪਰਮਜ਼ (Gymnosperms) ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।
ਅਣਕੱਜੇ ਬੀਜਾਂ ਵਾਲੇ ਪੌਦੇ ਜਾਂ ਜਿਮਨੋਸਪਰਮਜ਼ (Gymnosperms) ਦੇ ਲੱਛਣ-
- ਇਸ ਬਨਸਪਤੀ ਦੇ ਫੁੱਲਾਂ ਨੂੰ ਕੋਨ (Cones) ਆਖਦੇ ਹਨ । ਇਹਨਾਂ ਕੋਨਜ਼ ਵਿੱਚ ਬਾਹਰਲੇ ਪਾਸੇ ਫੁੱਲ ਪੱਤੀਆਂ ਨਹੀਂ ਹੁੰਦੀਆਂ ।
- ਇਹਨਾਂ ਦੇ ਬੀਜ ਨੰਗੇ ਹੁੰਦੇ ਹਨ ।
- ਇਹਨਾਂ ਦੇ ਜਣਨ ਅੰਗ (Reproductive organs) ਕੋਣ ਆਕਾਰ ਦੇ ਹੁੰਦੇ ਹਨ ।
- ਇਹਨਾਂ ਪੌਦਿਆਂ ਦੀ ਜਿਸ ਬਣਤਰ ਉੱਤੇ ਬੀਜ-ਅੰਡ (Ovules) ਲੱਗਦੇ ਹਨ, ਉਸ ਨੂੰ ਮਹਾਂ ਬੀਜਾਣੂ ਪੱਤਰ ਜਾਂ ਮੈਗਾਸਪੋਰੋਫਿਲ (Megasporophyll) ਆਖਿਆ ਜਾਂਦਾ ਹੈ ।
- ਨਿਸ਼ੇਚਨ ਉਪਰੰਤ ਜ਼ਾਈਗੋਟ ਤੋਂ ਇੱਕ ਤੋਂ ਜ਼ਿਆਦਾ ਭਰੂਣ ਉਤਪੰਨ ਹੁੰਦੇ ਹਨ ।
ਉਦਾਹਰਨ – ਪਾਈਨਸ, ਚੀਲ, ਦਿਆ ਆਦਿ ।
ਐਂਜੀਓਸਪਰਮਜ਼ ਪੌਦਿਆਂ ਦੇ ਲੱਛਣ-
- ਇਹਨਾਂ ਪੌਦਿਆਂ ਦੇ ਆਮ ਤੌਰ ‘ਤੇ ਤਣੇ ਸ਼ਾਖਾਵਾਂ ਵਾਲੇ ਅਤੇ ਕਠੋਰ ਹੁੰਦੇ ਹਨ ।
- ਇਹਨਾਂ ਨੂੰ ਆਕਾਰ ਦੇ ਆਧਾਰ ‘ਤੇ ਬੂਟੀ (Herb) ਜਾਂ ਨਰਮ ਤਣੇ ਵਾਲੇ, ਝਾੜੀ (Shrub) ਅਤੇ ਰੁੱਖਾਂ (Trees) ਵਿੱਚ ਵੰਡਿਆ ਜਾਂਦਾ ਹੈ ।
- ਇਹਨਾਂ ਪੌਦਿਆਂ ਦੇ ਬੀਜ ਫਲਾਂ ਅੰਦਰ ਢੱਕੇ ਹੋਏ ਹੁੰਦੇ ਹਨ ।
- ਇਹਨਾਂ ਪੌਦਿਆਂ ਦੇ ਫੁੱਲਾਂ ਵਿੱਚ ਆਮ ਤੌਰ ‘ਤੇ ਹਰੀ ਪੱਤੀਆਂ (ਕਲੈਕਸ) ਅਤੇ ਰੰਗਦਾਰ ਪੱਤੀਆਂ (Petals) ਪਾਈਆਂ ਜਾਂਦੀਆਂ ਹਨ ।
ਐਂਜੀਓਸਪਰਮਜ਼ ਨੂੰ ਦੋ ਹਿੱਸਿਆਂ ਵਿੱਚ ਵਰਗੀਕਰਨ ਕੀਤਾ ਗਿਆ ਹੈ ।
ਪ੍ਰਸ਼ਨ 3.
ਜੰਤੂਆਂ (ਪ੍ਰਾਣੀਆਂ) ਦੇ ਮੁੱਖ ਫਾਈਲਮਾਂ ਦੇ ਨਾਮ ਲਿਖੋ । ਇਹਨਾਂ ਵਿੱਚੋਂ ਹਰੇਕ ਦੇ ਇੱਕ ਜਾਂ ਦੋ-ਦੋ ਮੁੱਖ ਲੱਛਣ ਅਤੇ ਉਦਾਹਰਣਾਂ ਵੀ ਨਾਲ-ਨਾਲ ਲਿਖੋ ।
ਉੱਤਰ-
ਪ੍ਰਸ਼ਨ 4.
ਪ੍ਰਾਣੀ ਜਗਤ ਦੇ ਫਾਈਲਮ ਪ੍ਰੋਟੋਜ਼ੋਆ ਅਤੇ ਪੋਰੀਫੇਰਾ ਦੇ ਲੱਛਣਾਂ ਦਾ ਉਦਾਹਰਨਾਂ ਸਹਿਤ ਵਰਣਨ ਕਰੋ ।
ਉੱਤਰ-
ਫਾਈਲਮ ਪ੍ਰੋਟੋਜ਼ੋਆ ਦੇ ਲੱਛਣ-
- ਇਹ ਜੀਵ ਬਹੁਤ ਸੂਖ਼ਮ ਅਤੇ ਇੱਕ ਸੈੱਲੀ ਹੁੰਦੇ ਹਨ । ਇਹ ਆਮ ਤੌਰ ‘ਤੇ ਪਾਣੀ ਵਿੱਚ ਪਾਏ ਜਾਂਦੇ ਹਨ ।
- ਕੁੱਝ ਜਾਤੀਆਂ ਪਰਜੀਵੀ ਵੀ ਹਨ । ਇਹ ਜੀਵ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ ।
- ਇਹ ਆਭਾਸੀ ਪੈਰਾਂ, ਫਲੈਜੈਲਾ ਜਾਂ ਸਿਲੀਆ ਦੀ ਸਹਾਇਤਾ ਨਾਲ ਗਤੀ ਕਰਦੇ ਹਨ ।
- ਇਹ ਹੋਲੋਜ਼ੋਇਕ (Holozoic) ਪ੍ਰਾਣੀ ਹਨ । ਭਾਵ ਇਹ ਬਣਿਆ ਬਣਾਇਆ ਭੋਜਨ ਖਾਂਦੇ ਹਨ ।
- ਇਹਨਾਂ ਜੀਵਾਂ ਦੀ ਸਾਹ ਪ੍ਰਕਿਰਿਆ, ਸਰੀਰ ਦੀ ਆਮ ਸਤਹਿ (General surface) ਤੋਂ ਹੁੰਦੀ ਹੈ ।
- ਇਹਨਾਂ ਵਿੱਚ ਜਣਨ ਕਿਰਿਆ ਖੰਡਨ ਜਾਂ ਸਿਸਟ ਉਤਪੱਤੀ (Cyst formation) ਦੁਆਰਾ ਹੁੰਦੀ ਹੈ ।
ਉਦਾਹਰਨ – ਅਮੀਬਾ, ਪੈਰਾਮੀਸ਼ੀਅਮ, ਯੁਗਲੀਨਾ, ਵਿਪਨੋਸੋਮਾ ਅਤੇ ਪਲਾਜ਼ਮੋਡੀਅਮ ਇਸ ਫਾਈਲਮ ਦੇ ਮੁੱਖ ਉਦਾਹਰਣ ਹਨ ।
ਫਾਈਲਮ ਪੋਰੀਫੇਰਾ ਦੇ ਲੱਛਣ-
- ਇਹ ਬਹੁਸੈੱਲੀ ਜੰਤੁ ਹਨ ।
- ਇਹ ਆਮ ਤੌਰ ‘ਤੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ ।
- ਇਹਨਾਂ ਦਾ ਸਰੀਰ ਦੋ ਛਿੱਤੀਆਂ ਦਾ ਬਣਿਆ ਹੁੰਦਾ ਹੈ ।
- ਇਹਨਾਂ ਜੰਤੂਆਂ ਵਿੱਚ ਟਿਸ਼ੂ ਪ੍ਰਣਾਲੀ ਅਤੇ ਪਿੰਜਰ ਪ੍ਰਣਾਲੀ ਦਾ ਵਿਕਾਸ ਨਹੀਂ ਹੋਇਆ ਹੁੰਦਾ ।
- ਇਹਨਾਂ ਜੰਤੂਆਂ ਦੇ ਸਰੀਰ ਵਿੱਚ ਨਾਲ ਪ੍ਰਣਾਲੀ (Canal System) ਵਿਕਸਿਤ ਹੋਈ ਹੁੰਦੀ ਹੈ ।
- ਇਹਨਾਂ ਦੇ ਸਰੀਰ ਦੀ ਕੰਧ (Body wall) ਵਿੱਚ ਬਹੁਤ ਛੋਟੇ-ਛੋਟੇ ਸੁਰਾਖ਼ ਹੁੰਦੇ ਹਨ ਅਤੇ ਇੱਕ ਵੱਡਾ ਛੇਕ, ਆਸਕੁਲੱਮ (Osculum) ਵੀ ਹੁੰਦਾ ਹੈ ।
- ਇਹਨਾਂ ਦੇ ਸਰੀਰ ਵਿੱਚ ਵੱਖ-ਵੱਖ ਆਕਾਰ ਦੇ ਸਿਕਿਊਲਜ਼ (Spicules) ਵੀ ਪਾਏ ਜਾਂਦੇ ਹਨ ਅਤੇ ਕਾਲਰ ਸੈੱਲ Collar Cell) ਵੀ ਹੁੰਦੇ ਹਨ ।
ਉਦਾਹਰਨ – ਸਪੰਜ ਸਾਈਕਾਨ, ਸੋਪੰਜ਼ਿਲਾ ਅਤੇ ਯੂਪਲੈਂਕਟਿਲਾ ਮੁੱਖ ਉਦਾਹਰਣ ਹਨ ।
ਪ੍ਰਸ਼ਨ 5.
ਫਾਈਲਮ ਸੀਲੈਂਟਰੇਟਾ ਅਤੇ ਪਲੈਟੀਹੈਲਮਿੰਥੀਜ਼ ਦੇ ਆਮ ਲੱਛਣ ਦੱਸੋ ।
ਉੱਤਰ-
ਫਾਈਲਮ ਸੀਲੈਂਟਰੇਟਾ ਦੇ ਲੱਛਣ-
- ਇਹ ਜੰਤੂ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ । ਹਾਈਡਾ (Hydra) ਤਾਜ਼ੇ ਪਾਣੀਆਂ ਦਾ ਵਾਸੀ ਹੈ ।
- ਇਹਨਾਂ ਦੇ ਸਰੀਰ ਵਿਚਲੀ ਖੋੜ ਨੂੰ ਸੀਲੈਂਟੀਰਾਂਨ (Coelenteron) ਆਖਦੇ ਹਨ । ਇਹ ਜੰਤੂ ਇਕੱਲੇ (Solitary) ਜਾਂ ਕਾਲੋਨੀਆਂ ਦੀ ਸ਼ਕਲ ਵਿੱਚ ਪਾਏ ਜਾਂਦੇ ਹਨ ।
- ਕਾਲੋਨੀਅਲ ਜੀਵਾਂ ਵਿੱਚ ਪੀੜੀ ਇਕਾਂਤਰਣ ਹੁੰਦਾ ਹੈ ।
- ਕੁੱਝ ਜਾਤੀਆਂ ਦੇ ਸਰੀਰ ਵਿੱਚ ਚੂਨੇ (Lime) ਦਾ ਪਿੰਜਰ ਹੁੰਦਾ ਹੈ । (ਕੋਰਲ)
- ਇਹਨਾਂ ਜੰਤੂਆਂ ਵਿੱਚ ਜਣਨ ਮੁੱਖ ਤੌਰ ‘ਤੇ ਕਲੀ-ਖਿੜਨ (Budding) ਦੁਆਰਾ ਹੁੰਦਾ ਹੈ । (ਹਾਈਡ਼ਾ ਵਿੱਚ) ਇਹਨਾਂ ਵਿੱਚ ਅਲਿੰਗੀ ਜਣਨ ਵੀ ਆਮ ਹੈ ।
- ਇਹਨਾਂ ਜੰਤੂਆਂ ਵਿੱਚ ਡੰਗ ਮਾਰਨ ਵਾਲੇ ਕੈਪਸਿਊਲ (Stinging Capsules) ਵੀ ਹੁੰਦੇ ਹਨ ।
- ਇਹਨਾਂ ਜੰਤੂਆਂ ਦੀ ਸਮਮਿਤੀ ਰੇਡੀਅਲ ਹੈ ।
- ਇਹਨਾਂ ਜੰਤੂਆਂ ਵਿੱਚ ਟੈਂਟੇਕਲਜ਼ (Tentacles) ਹੁੰਦੇ ਹਨ, ਜਿਨ੍ਹਾਂ ਵਿੱਚ ਡੰਗ ਸੈੱਲ (Stinging cells) ਹੁੰਦੇ ਹਨ । ਹਾਈਡਾ, ਉਘਾਲਿਆ, ਮੈਟਰੀਡੀਅਮ, ਕੋਰਮ ਮੁੱਖ ਉਦਾਹਰਨ ਹਨ ।
ਫਾਈਲਮ ਪਲੈਟੀਹੈਲਮਿੰਥੀਜ਼ ਦੇ ਲੱਛਣ-
- ਇਹ ਆਮ ਤੌਰ ‘ਤੇ ਚਪਟੇ ਕਿਰਮ (Flat worms) ਹੁੰਦੇ ਹਨ ।
- ਇਹ ਜੰਤੁ ਪਰਜੀਵੀ ਹਨ ।
- ਇਹਨਾਂ ਦੇ ਸਰੀਰ ਵਿੱਚ ਤਿੰਨ ਪਰਤਾਂ ਹੁੰਦੀਆਂ ਹਨ ਭਾਵ ਇਹ ਜੰਤੂ ਲੋਬਲਾਸਟਿਕ (Triploblastic) ਹਨ ।
- ਇਹਨਾਂ ਜੰਤੂਆਂ ਦਾ ਸਰੀਰ ਪਿੱਛ ਥਲਵਾਂ (Dorso-ventral) ਹੁੰਦੀ ਹੈ ।
- ਇਹ ਤਰਲ ਕਿਸਮ ਦਾ ਆਹਾਰ ਪਾਰਗਮਨੀ ਵਿਧੀ (Osmosis) ਦੁਆਰਾ ਸੋਖਦੇ ਹਨ ।
- ਇਹਨਾਂ ਦਾ ਸਰੀਰ ਦੋ-ਪਾਸੀ ਹੁੰਦਾ ਹੈ ।
- ਇਹ ਕਿਰਮ ਦੋ-ਲਿੰਗੀ (Hermaphrodite) ਹੈ । ਭਾਵ ਨਰ ਅਤੇ ਮਾਦਾ ਅੰਗ ਇੱਕ ਹੀ ਕਿਰਮ ਦੇ ਅੰਦਰ ਹੁੰਦੇ ਹਨ । ਇਹਨਾਂ ਦੇ ਜਣਨ ਟਿਸ਼ੁ ਜਟਿਲ ਹਨ ।
- ਇਹਨਾਂ ਜੰਤੂਆਂ ਦੇ ਅੰਦਰ ਸਰੀਰਕ ਖੋੜ (Body Cavity) ਨਹੀਂ ਹੁੰਦੀ ।
ਉਦਾਹਰਨ – ਟੀਨੀਆ ਸੋਲੀਅਮ ( ਟੇਪ ਕਿਰਮ ਪਲੈਨੇਰੀਆ, ਫੇਸਿਓਲਾ ਪੈਟਿਕਾ (ਲਿਵਰ ਫਲੂਕ) ।
ਪ੍ਰਸ਼ਨ 6.
ਫਾਈਲਮ ਆਰਥਰੋਪੋਡਾ ਅਤੇ ਇਕਾਈਨੋਡਰਮੇਟਾ ਦੇ ਮੁੱਖ ਲੱਛਣ ਲਿਖੋ ।
ਉੱਤਰ-
ਫਾਈਲਮ ਆਰਥਰੋਪੋਡਾ ਦੇ ਮੁੱਖ ਲੱਛਣ ਹੇਠ ਲਿਖੇ ਹਨ-
- ਇਹਨਾਂ ਦਾ ਸਰੀਰ ਖੰਡਾਂ ਵਿੱਚ ਵੰਡਿਆ ਹੋਇਆ ਹੁੰਦਾ ਹੈ ।
- ਇਹਨਾਂ ਜੰਤੂਆਂ ਦੀਆਂ ਲੱਤਾਂ ਜੋੜ ਵਾਲੀਆਂ (Jointed) ਹੁੰਦੀਆਂ ਹਨ ।
- ਇਹ ਧਰਤੀ, ਤਾਜ਼ੇ ਅਤੇ ਸਮੁੰਦਰੀ ਪਾਣੀਆਂ ਵਿੱਚ ਪਾਏ ਜਾਂਦੇ ਹਨ ।
- ਇਹਨਾਂ ਦੇ ਸਰੀਰ ਦੇ ਤਿੰਨ ਪ੍ਰਤੱਖ ਭਾਗ ਸਿਰ, ਛਾਤੀ ਅਤੇ ਪੇਟ ਹੁੰਦੇ ਹਨ ।
- ਆਰਥੋਪੋਡਾ ਫਾਈਲਮ ਦੇ ਮੈਂਬਰਾਂ ਦੇ ਸਰੀਰ ਵਿਚਲੀ ਖੋੜ (Cavity) ਨੂੰ ਹੀਮੋਸੀਲ (Haemocoel) ਆਖਦੇ ਹਨ ।
- ਇਹਨਾਂ ਜੰਤੂਆਂ ਦੇ ਮੂੰਹ ਦੇ ਭਾਗਾਂ ਵਿੱਚ ਜਬੜੇ ਹੁੰਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਆਪਣੇ ਭੋਜਨ ਚੀਰਦੇ, ਪਾੜਦੇ ਅਤੇ ਚੂਸਣ ਲਈ ਪਰਿਵਰਤਿਤ ਕਰਦੇ ਹਨ ।
- ਇਸਦੇ ਸਰੀਰ ਦਾ ਬਾਹਰੀ ਪਿੰਜਰ (External skeleton) ਕਾਈਟਨ (Chitin) ਜਿਹੜਾ ਕਿ ਇੱਕ ਸਖ਼ਤ ਪਰ ਲਚਕਦਾਰ ਪਦਾਰਥ ਹੈ, ਦਾ ਬਣਿਆ ਹੋਇਆ ਹੈ ।
- ਇਹਨਾਂ ਦੇ ਸਰੀਰ ਅੰਦਰਲਾ ਪਰਿਵਹਿਣ ਤੰਤੁ ਬੜਾ ਵਿਕਸਿਤ ਹੁੰਦਾ ਹੈ ।
ਉਦਾਹਰਨ – ਪਾਨ, ਕੇਕੜਾ, ਬਿੱਛੂ, ਕਾਕਰੋਚ, ਮਧੂਮੱਖੀ, ਮੱਛਰ, ਸੈਂਟੀਪੀਡ ਅਤੇ ਮਿਲੀਪੀਡ ਆਦਿ ।
ਫਾਈਲਮ ਇਕਾਈਨੋਡਰਮੇਟਾ ਦੇ ਲੱਛਣ-
- ਇਹਨਾਂ ਜੰਤੂਆਂ ਦੀ ਚਮੜੀ ਕੰਡਿਆਲੀ (Spinous) ਹੁੰਦੀ ਹੈ ।
- ਇਹਨਾਂ ਜੰਤੂਆਂ ਦੇ ਸਰੀਰ ਦੇ ਖੰਡ (Segments) ਨਹੀਂ ਹੁੰਦੇ ।
- ਇਹਨਾਂ ਜੰਤੂਆਂ ਦੇ ਸਰੀਰ ਦੀ ਚਮੜੀ ਦੇ ਬਾਹਰਲੇ ਕੰਡੇ ਚੂਨੇ (CaCO3) ਦੇ ਬਣੇ ਹੋਏ ਹੁੰਦੇ ਹਨ ।
- ਇਹ ਜੰਤੁ ਮੁੱਖ ਤੌਰ ‘ਤੇ ਸਮੁੰਦਰਾਂ ਵਿੱਚ ਪਾਏ ਜਾਂਦੇ ਹਨ । ਕਈ ਜਾਤੀਆਂ ਝੰਡਾਂ ਦੀ ਸ਼ਕਲ ਵਿੱਚ ਰਹਿੰਦੀਆਂ ਹਨ ਜਦਕਿ ਕਈ ਜਾਤੀਆਂ ਇਕੱਲੀਆਂ ਰਹਿੰਦੀਆਂ ਹਨ ।
- ਇਹਨਾਂ ਜੰਤੂਆਂ ਦੇ ਸਰੀਰ ਅੰਦਰ ਪਾਣੀ ਵਹਿਣ ਪ੍ਰਣਾਲੀ (Water Vascular System) ਹੁੰਦਾ ਹੈ ।
- ਇਹ ਜੰਤੂ ਟਿਊਬ ਫੀਟ’ (Tube Feet) ਦੀ ਸਹਾਇਤਾ ਨਾਲ ਗਤੀ ਕਰਦੇ ਹਨ ।
- ਇਹ ਇੱਕ ਲਿੰਗੀ (Unisexual) ਜੀਵ ਹਨ | ਨਰ ਅਤੇ ਮਾਦਾ ਜੀਵ ਅਲੱਗ-ਅਲੱਗ ਹਨ ।
- ਇਹਨਾਂ ਵਿੱਚ ਪੁਨਰ ਉਤਪੱਤੀ ਹੁੰਦੀ ਹੈ ।
ਉਦਾਹਰਨ – ਐਸਟ੍ਰੇਆ (ਤਾਰਾ ਮੱਛੀ), ਇਕਾਈਲਸ ਸਮੁੰਦਰੀ ਅਰਚਨ) ਐਂਟੀਡਾਨ ਅਤੇ ਹੋਲੋਬੂਰੀਆ (ਸਮੁੰਦਰੀ ਕੁਕੰਬਰ) ਆਦਿ ।
ਪ੍ਰਸ਼ਨ 7.
ਪੰਛੀ ਸ਼੍ਰੇਣੀ ਅਤੇ ਥਣਧਾਰੀ ਸ਼੍ਰੇਣੀ ਦੇ ਮੁੱਖ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਪੰਛੀ ਸ਼੍ਰੇਣੀ (Class Aves) ਦੇ ਮੁੱਖ ਲੱਛਣ-
- ਇਹ ਗਰਮ ਖੂਨ ਵਾਲੇ ਜੰਤੂ (Warm blooded animals) ਹਨ ।
- ਇਹਨਾਂ ਪੰਛੀਆਂ ਦੇ ਸਰੀਰ ਦੀ ਬਣਤਰ ਪੱਖੀ ਵਰਗੀ ਹੁੰਦੀ ਹੈ ।
- ਇਹਨਾਂ ਪੰਛੀਆਂ ਦੀ ਚੁੰਝ ਹੁੰਦੀ ਹੈ ਪਰ ਚੁੰਝ ਵਿੱਚ ਦੰਦ ਨਹੀਂ ਹੁੰਦੇ ।
- ਇਹਨਾਂ ਦੀ ਚਮੜੀ ਤੇ ਤੇਲ ਅਤੇ ਸਫ਼ੈਦ ਰੰਗ ਦੀਆਂ ਗ੍ਰੰਥੀਆਂ ਪਾਈਆਂ ਜਾਂਦੀਆਂ ਹਨ ।
- ਇਹਨਾਂ ਦੇ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ । ਦੋ ਆਰੀਕਲ ਤੇ ਦੋ ਵੈਟੀਕਲ ।
- ਇਹਨਾਂ ਦੇ ਕੰਨ ਹੁੰਦੇ ਹਨ ਅਤੇ ਸਰੀਰ ਖੰਭਾਂ (Feathers) ਨਾਲ ਢੱਕਿਆ ਹੋਇਆ ਹੁੰਦਾ ਹੈ ।
- ਇਹਨਾਂ ਜੰਤੂਆਂ ਦੇ ਲਹੂ ਵਿੱਚ ਲਾਲ ਰਕਤਾਣੂ ਹੁੰਦੇ ਹਨ । ਇਹਨਾਂ ਸੈੱਲਾਂ ਵਿੱਚ ਨਿਊਕਲੀਅਸ ਨਹੀਂ ਹੁੰਦਾ ।
- ਇਹ ਜੰਤੁ ਅੰਡੇ ਦਿੰਦੇ ਹਨ ।
- ਇਹਨਾਂ ਦੀ ਸਾਹ ਪ੍ਰਣਾਲੀ ਵਿੱਚ ਹਵਾ ਪੋਟਲੀਆਂ (Air sacs) ਹੁੰਦੀਆਂ ਹਨ ।
- ਇਹਨਾਂ ਵਿੱਚ ਥਣ ਰੀਥੀਆਂ ਮੌਜੂਦ ਹੁੰਦੀਆਂ ਹਨ ।
- ਅਗਲੀਆਂ ਲੱਤਾਂ (Fore limbs) ਪਰਾਂ ਵਿੱਚ ਪਰਿਵਰਤਿਤ ਹੋਈਆਂ ਹੁੰਦੀਆਂ ਹਨ ।
- ਪੰਛੀਆਂ ਦਾ ਪਿੰਜਰ ਹਲਕਾ ਹੁੰਦਾ ਹੈ । ਜਿਸ ਕਾਰਨ ਇਹ ਜੰਤੂ ਹਵਾ ਵਿੱਚ ਆਸਾਨੀ ਨਾਲ ਉੱਡ ਸਕਦੇ ਹਨ ।
ਉਦਾਹਰਨ – ਕਾਂ, ਚਿੜੀ, ਕਬੂਤਰ, ਤੋਤਾ, ਸ਼ੁਤਰਮੁਰਗ ਅਤੇ ਮੋਰ ਆਦਿ ।
ਥਣਧਾਰੀ (Mammalia) ਸ਼੍ਰੇਣੀ ਦੇ ਲੱਛਣ-
- ਇਹ ਗਰਮ ਲਹੁ ਵਾਲੇ ਜੰਤੁ ਹਨ ।
- ਇਹਨਾਂ ਦੇ ਸਰੀਰ ਤੇ ਵਾਲ (Hair) ਹੁੰਦੇ ਹਨ ।
- ਇਹਨਾਂ ਦੇ ਵਿੱਚ ਬਾਹਰਲਾ ਕੰਨ ਹੁੰਦਾ ਹੈ ਜਿਸ ਨੂੰ ਪਿੰਨਾ (Pinna) ਕਹਿੰਦੇ ਹਨ ।
- ਇਹਨਾਂ ਦੇ ਸਰੀਰ ਅੰਦਰ ਪੇਟ ਪਰਦਾ, ਜਿਸ ਨੂੰ ਡਾਇਆਫ੍ਰਾਮ (Diaphragm) ਆਖਦੇ ਹਨ, ਮੌਜੂਦ ਹੁੰਦਾ ਹੈ ।
- ਇਹਨਾਂ ਦੀ ਚਮੜੀ ਤੇ ਤੇਲ ਗ੍ਰੰਥੀਆਂ ਪਾਈਆਂ ਜਾਂਦੀਆਂ ਹਨ ।
- ਇਹਨਾਂ ਜੰਤੂਆਂ ਦੇ ਦਿਲ ਵਿੱਚ ਚਾਰ ਖਾਨੇ ਹੁੰਦੇ ਹਨ, ਦੋ ਆਰੀਕਲਜ਼ ਅਤੇ ਦੋ ਵੈਟੀਕਲਜ਼ ।
- ਇਹਨਾਂ ਜੰਤੂਆਂ ਦੇ ਲਾਲ ਰਕਤਾਣੂ ਨਿਊਕਲੀਅਸ ਰਹਿਤ ਹੁੰਦੇ ਹਨ ।
- ਇਹਨਾਂ ਦੇ ਦੰਦਾਂ ਦੀ ਸ਼ਕਲ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਥਣਧਾਰੀਆਂ ਦੇ ਦੰਦਾਂ ਨੂੰ ਹੈਟੀਰੋਡੋਟ (Heterodont) ਆਖਦੇ ਹਨ ।
ਥਣਧਾਰੀ ਜੰਤੂਆਂ ਦੇ ਦੰਦ ਮਸੂੜਿਆਂ ਅੰਦਰ ਖੋੜਾਂ (Cavities) ਵਿੱਚ ਲੱਗੇ ਹੋਏ ਹਨ । ਇਹ ਥੀਕੋਡੋਟ (Thecodont) ਹਨ । ਇਹ ਦੰਦ ਜੰਤੁ ਦੇ ਜੀਵਨ ਕਾਲ ਵਿੱਚ ਕੇਵਲ ਦੋ ਵਾਰ ਹੀ ਨਿਕਲਦੇ ਹਨ । - ਇਹ ਆਪਣੇ ਬੱਚਿਆਂ ਦੀ ਦੇਖਭਾਲ ਬਹੁਤ ਕਰਦੇ ਹਨ । · ਉਦਾਹਰਨ-ਚੂਹਾ, ਬਿੱਲੀ, ਬਾਂਦਰ, ਕੰਗਾਰੂ, ਹਾਥੀ, ਗਾਲ੍ਹੜ (Squirrel), ਸ਼ੇਰ ਅਤੇ ਮਨੁੱਖ ਆਦਿ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪਸ਼ਨ 1.
ਟੈਕਸੋਨੋਮੀ (Taxonomy) ਅਤੇ ਵਰਗੀਕਰਨ ਪੱਧਤੀ (Systematics) ਕੀ ਹਨ ?
ਉੱਤਰ-
ਟੈਕਸੋਨੋਮੀ (Taxonomy) – ਜੀਵ ਵਿਗਿਆਨ ਦੀ ਉਹ ਸ਼ਾਖਾ, ਜਿਸ ਦਾ ਸੰਬੰਧ ਸਜੀਵਾਂ ਦੇ ਵਰਗੀਕਰਨ ਨਾਲ ਹੋਵੇ, ਟੈਕਸੋਨੋਮੀ ਅਖਵਾਉਂਦੀ ਹੈ ।
ਵਰਗੀਕਰਨ ਪੱਧਤੀ (Systematics) – ਵਰਗੀਕਰਨ ਵਿਗਿਆਨ ਜਾਂ ਵਰਗੀਕਰਨ ਪੱਧਤੀ ਟੈਕਸੋਨੋਮੀ ਨਾਲੋਂ ਵੱਖਰੀ ਹੈ । ਇਹ ਸਾਰੇ ਜੀਵਾਂ ਦੀ ਵਿਵਿਧਤਾ ਹੈ । ਵਰਗੀਕਰਨ ਪੱਧਤੀ ਵਿੱਚ ਸਜੀਵਾਂ ਨੂੰ ਉਹਨਾਂ ਦੇ ਗੁਣਾਂ ਅਤੇ ਨੇੜੇ ਦੇ ਸੰਬੰਧਾਂ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ ।
ਪ੍ਰਸ਼ਨ 2.
ਵਰਗੀਕਰਨ ਕੀ ਹੈ ? ਇਸ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਵਰਗੀਕਰਨ (Classification) – ਸਮਾਨਤਾਵਾਂ ਅਤੇ ਅਸਮਾਨਤਾਵਾਂ ਦੇ ਆਧਾਰ ‘ਤੇ ਸਜੀਵਾਂ ਦੀ ਸਮੂਹਾਂ ਵਿੱਚ ਤਰਤੀਬ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।
ਮਹੱਤਤਾ (Importance)-
- ਵਰਗੀਕਰਨ ਨਾਲ ਸਾਨੂੰ ਸਜੀਵਾਂ ਬਾਰੇ ਜਾਣਕਾਰੀ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ।
- ਸਜੀਵਾਂ ਦੇ ਵਰਗੀਕਰਨ ਕਰਨ ਨਾਲ ਸਾਨੂੰ ਵੱਖ-ਵੱਖ ਮਿਲਣ ਵਾਲੀਆਂ ਵਿਭਿੰਨਤਾਵਾਂ (Variations) ਬਾਰੇ ਪਤਾ ਲੱਗ ਜਾਂਦਾ ਹੈ ।
- ਵਰਗੀਕਰਨ ਤੋਂ ਸਾਨੂੰ ਸਜੀਵਾਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਮਿਲਦੀ ਹੈ ।
- ਵਰਗੀਕਰਨ, ਵਿਗਿਆਨ ਦੀਆਂ ਦੂਸਰੀਆਂ ਹੋਰਨਾਂ ਸ਼ਾਖਾਵਾਂ ਸੰਬੰਧੀ ਆਧਾਰ ਵਜੋਂ ਕੰਮ ਦੇ ਸਕਦਾ ਹੈ ।
- ਵਰਗੀਕਰਨ ਦੀ ਸਹਾਇਤਾ ਨਾਲ ਅਸੀਂ ਜੀਵ ਵਿਗਿਆਨ ਦੇ ਹੋਰਨਾਂ ਵਿਸ਼ਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।
- ਵਰਗੀਕਰਨ ਦੀ ਸਜੀਵਾਂ ਦੀ ਭੂਗੋਲਿਕ ਵੰਡ ਲਈ ਬੜੀ ਮਹੱਤਤਾ ਹੈ ।
ਪ੍ਰਸ਼ਨ 3.
ਵਰਗੀਕਰਨ ਦੇ ਵੱਖ-ਵੱਖ ਪੜਾਅ ਦੱਸੋ ।
ਉੱਤਰ-
ਵਰਗੀਕਰਨ ਦੇ ਵੱਖ-ਵੱਖ ਪੜਾਅ ਹੇਠ ਲਿਖੇ ਹਨ-
(1) ਜਗਤ (Kingdom) | ਸਭ ਤੋਂ ਉੱਚਾ ਸਥਾਨ । ਇਸ ਵਿੱਚ ਸਾਰੇ ਸਜੀਵ ਜੰਤੁ ਤੇ ਪੌਦੇ) ਸ਼ਾਮਲ ਹਨ । |
(2) ਫਾਈਲਮ (Phylum) | ਇਹ ਵਰਗਾਂ ਦੇ ਮਿਲਾਉਣ ਨਾਲ ਬਣਦਾ ਹੈ । ਇਸ ਦਾ ਸਥਾਨ ਜਗਤ ਨਾਲੋਂ ਨੀਵਾਂ ਅਤੇ ਵਰਗ ਨਾਲੋਂ ਉੱਚਾ ਹੈ । |
(3) ਵਰਗ (Class) | ਇਹ ਆਰਡਰਜ਼ (Orders) ਦੇ ਮਿਲਣ ਨਾਲ ਬਣਦਾ ਹੈ । |
(4) ਆਰਡਰ (Order) | ਕੁੱਲਾਂ (families) ਦੇ ਮਿਲਣ ਨਾਲ ਆਰਡਰ ਬਣਦਾ ਹੈ । |
(5) ਕੁੱਲ (Family) | ਇਸ ਗਰੁੱਪ ਵਿੱਚ ਪ੍ਰਜਾਤੀਆਂ (genera) ਸ਼ਾਮਲ ਹਨ । |
(6) ਜੀਨਸ (Genus) | ਜਾਤੀਆਂ ਦੇ ਮਿਲਣ ਨਾਲ ਬਣੇ ਗਰੁੱਪ ਨੂੰ ਪ੍ਰਜਾਤੀ ਜਾਂ ਜੀਨਸ ਆਖਦੇ ਹਨ । |
(7) ਜਾਤੀ (Species) | ਇਹ ਜੀਵਾਂ ਦੀ ਨੀਵੀਂ ਜਾਤੀ ਹੈ । ਇੱਕ ਸਮਾਨ ਗੁਣਾਂ ਵਾਲੇ ਅਤੇ ਆਪਸ ਵਿੱਚ ਜਣਨ ਕਰਨ ਵਾਲੇ ਸਜੀਵ ਜਾਤੀ ਅਖਵਾਉਂਦੇ ਹਨ । |
ਪ੍ਰਸ਼ਨ 4.
ਦੋ ਬੀਜ ਪੱਤਰੀ ਅਤੇ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਅੰਤਰ ਲਿਖੋ ।
ਉੱਤਰ-
ਦੋ ਬੀਜ ਪੱਤਰੀ ਅਤੇ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਅੰਤਰ-
ਦੋ ਬੀਜ ਪੱਤਰੀ ਪੌਦੇ (Di-Cotyledonous Plants) | ਇੱਕ ਬੀਜ ਪੱਤਰੀ ਪੌਦੇ (Mono-Cotyledonous Plants) |
(1) ਇਹਨਾਂ ਪੌਦਿਆਂ ਦੇ ਬੀਜਾਂ ਵਿੱਚ ਦੋ ਬੀਜ ਪੱਤਰ (Two cotyledons) ਹੁੰਦੇ ਹਨ । | (1) ਇਹਨਾਂ ਪੌਦਿਆਂ ਦੇ ਬੀਜਾਂ ਵਿੱਚ ਇੱਕ ਬੀਜ ਪੱਤਰ (One cotyledon) ਹੁੰਦਾ ਹੈ । |
(2) ਇਹਨਾਂ ਪੌਦਿਆਂ ਦੇ ਪੱਤਿਆਂ ਵਿਚਲੀਆਂ ਸ਼ਿਰਾਵਾਂ ਇੱਕ ਜਾਲਾ ਜਿਹਾ (Reticulum) ਬਣਾਉਂਦੀਆਂ ਹਨ । | (2) ਇਹਨਾਂ ਪੌਦਿਆਂ ਦੇ ਪੱਤਿਆਂ ਵਿਚਲੀਆਂ ਸ਼ਿਰਾਵਾਂ, ਆਮ ਤੌਰ ‘ਤੇ ਸਮਾਨਅੰਤਰ ਹੁੰਦੀਆਂ ਹਨ ਅਤੇ ਜਾਲਾ ਨਹੀਂ ਬਣਾਉਂਦੀਆਂ ਹਨ । |
(3) ਜੜਾਂ ਮੂਸਲਾ ਕਿਸਮ (Taproot) ਦੀਆਂ ਹਨ । | (3) ਜੜਾਂ ਅਪਸਥਾਨੀ (Adventitious) ਕਿਸਮ ਦੀਆਂ ਹਨ । |
(4) ਇਹਨਾਂ ਵਿੱਚ ਸੈਕੰਡਰੀ ਵਾਧਾ (Secondary growth) ਹੁੰਦਾ ਹੈ । | (4) ਇਹਨਾਂ ਵਿੱਚ ਸੈਕੰਡਰੀ ਵਾਧਾ ਨਹੀਂ ਹੁੰਦਾ । |
(5) ਇਹਨਾਂ ਦੇ ਵਾਹਿਣੀ ਬੰਡਲ ਇੱਕ ਡੋਲੇ ਦੀ ਸ਼ਕਲ ਵਿੱਚ ਤਰਤੀਬੇ ਹੁੰਦੇ ਹਨ । | (5) ਇਹਨਾਂ ਦੇ ਵਹਿਣੀ ਬੰਡਲ ਤਣੇ ਅੰਦਰ ਖਿੱਲਰੇ ਹੋਏ ਹੁੰਦੇ ਹਨ । |
ਪ੍ਰਸ਼ਨ 5.
ਐਲਗੀ ਦੀ ਆਰਥਿਕ ਮਹੱਤਤਾ ਦੱਸੋ ।
ਉੱਤਰ-
ਐਲਗੀ ਦੀ ਆਰਥਿਕ ਮਹੱਤਤਾ-
- ਐਲਗੀ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਦਾ ਭੋਜਨ ਹਨ ।
- ਐਲਗੀ ਪਾਣੀ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਸੰਤੁਲਿਤ ਰੱਖਦੀ ਹੈ ।
- ਐਲਗੀ ਪਾਣੀ ਨੂੰ ਸਾਫ਼ ਰੱਖਦੀ ਹੈ ।
- ਐਲਗੀ ਪ੍ਰੋਟੀਨ ਦਾ ਚੰਗਾ ਸਰੋਤ ਹਨ ।
- ਐਲਗੀ ਦੀਆਂ ਕੁੱਝ ਜਾਤੀਆਂ ਤੋਂ ਸਾਨੂੰ ਆਇਓਡੀਨ ਪ੍ਰਾਪਤ ਹੁੰਦੀ ਹੈ ।
- ਐਲਗੀ ਦੀਆਂ ਕੁੱਝ ਜਾਤੀਆਂ ਤੋਂ ਸਾਨੂੰ ਅਗੁਰ-ਅਗਰ (Agar-Agar) ਨਾਂ ਦਾ ਪਦਾਰਥ ਪ੍ਰਾਪਤ ਹੁੰਦਾ ਹੈ । ਜਿਸ ਦੀ ਵਰਤੋਂ ਕਈ ਪ੍ਰਕਾਰ ਦੇ ਭੋਜਨ ਪਦਾਰਥ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
- ਕੁੱਝ ਐਲਗੀ ਤੋਂ ਦਵਾਈਆਂ ਵੀ ਪ੍ਰਾਪਤ ਹੁੰਦੀਆਂ ਹਨ ।
- ਕੁੱਝ ਐਲਗੀਆਂ ਤੋਂ ਤੇਲ ਵਰਗੇ ਪਦਾਰਥ ਰਿਸਦੇ ਹਨ ।
ਪ੍ਰਸ਼ਨ 6.
ਫਾਈਲਮ ਨੈਮੇਟੋਡਾ ਦੇ ਆਮ ਲੱਛਣ ਲਿਖੋ ।
ਉੱਤਰ-
ਫਾਈਲਮ ਨੈਮੇਟੋਡਾ (Phylum Nematoda) ਦੇ ਮੁੱਖ ਲੱਛਣ-
- ਇਹਨਾਂ ਦਾ ਸਰੀਰ ਗੋਲ ਹੋਣ ਕਾਰਨ ਇਹਨਾਂ ਨੂੰ ਗੋਲ ਕਿਰਮ (Round worms) ਆਖਿਆ ਜਾਂਦਾ ਹੈ ।
- ਇਹਨਾਂ ਦੇ ਸਰੀਰ ਦੀ ਸਮਮਿਤੀ ਦੋ ਪਾਸੀ ਹੁੰਦੀ ਹੈ ।
- ਇਹਨਾਂ ਦਾ ਸਰੀਰ ਤਿੰਨ ਪਰਤੀ (Three layered) ਪਰ ਅਣਖੰਡਿਤ (unsegmented) ਹੁੰਦਾ ਹੈ ।
- ਇਹਨਾਂ ਵਿੱਚ ਸਾਹ ਲੈਣ ਵਾਲੇ ਅੰਗ ਅਤੇ ਗਤੀ ਕਰਨ ਵਾਲੇ ਅੰਗ ਨਹੀਂ ਹੁੰਦੇ ।
- ਸਰੀਰਕ ਖੋੜ (Body cavity) ਸ਼ੁੱਧ (True) ਸਰੀਰਕ , ਖੋੜ ਨਹੀਂ ਹੁੰਦੀ ।
- ਪਾਚਨ ਨਲੀ ਸੰਪੂਰਨ ਹੁੰਦੀ ਹੈ । ਪਰ ਇਸ ਵਿੱਚ ਕੋਈ ਅੰਤਰ ਨਹੀਂ ਹੁੰਦਾ ।
ਉਦਾਹਰਨ – ਐੱਸਕੈਰਸ (Ascaris), ਆਕਸੀਯੁਰਸ (0xyuris), ਪਿਨ ਵਰਮ ।
ਪ੍ਰਸ਼ਨ 7.
ਕਾਰਡੇਟਾ (Chordata) ਦੇ ਮੁੱਖ ਲੱਛਣ ਲਿਖੋ ।
ਉੱਤਰ-
ਕਾਂਡੇਟਾ ਦੇ ਚਾਰ ਮੁੱਖ ਲੱਛਣ-
- ਨੋਟੋਕਾਰਡ ਦਾ ਹੋਣਾ – ਇਸ ਫਾਈਲਮ ਦੇ ਮੈਂਬਰਾਂ ਦੇ ਜੀਵਨ ਦੇ ਕਿਸੇ ਪੜਾਅ ਤੇ ਨੋਟੋਕਾਂਰਡ (Notochord) ਹੁੰਦੀ ਹੈ ।
- ਗਿੱਲ ਸਲਿਟ ਦੀ ਹੋਂਦ – ਇਸ ਫਾਈਲਮ ਦੇ ਮੈਂਬਰਾਂ ਦੇ ਜੀਵਨ ਵਿਚਲੀ ਕਿਸੇ ਨਾ ਕਿਸੇ ਸਟੇਜ਼ ‘ਤੇ ਗਿੱਲ ਸਟ (Gill Slits) ਹੁੰਦੀਆਂ ਹਨ ।
- ਨਾਲਾਕਾਰ ਨਾੜੀ ਪ੍ਰਣਾਲੀ ਦੀ ਹੋਂਦ – ਡਾਂਸਲ ਖੋਖਲੀ ਨਾੜੀ ਪ੍ਰਣਾਲੀ (Presence of Dorsal hollow nervous system) ਹੁੰਦੀ ਹੈ ।
- ਪੂਛ ਦੀ ਹੋਂਦ – ਗੁਦਾ (Anus) ਦੇ ਪਿੱਛੇ ਪੁਛ ਹੁੰਦੀ ਹੈ ।
ਪ੍ਰਸ਼ਨ 8.
ਨਾਨ-ਕੋਰਡੇਟਸ (Non-chordates) ਦੇ ਲੱਛਣ ਦੱਸੋ ।
ਉੱਤਰ-
ਨਾਂਨ-ਕੋਰਡੇਟਸ ਦੇ ਲੱਛਣ-
- ਇਹਨਾਂ ਵਿੱਚ ਨੋਟੋਕਾਂਰਡ (Notochord) ਨਹੀਂ ਹੁੰਦਾ ।
- ਇਹਨਾਂ ਜੰਤੂਆਂ ਵਿੱਚ ਗਲਫੜੇ ਤਾਂ ਹਨ ਪਰ ਇਹ ਸਾਹ ਆਪਣੀ ਚਮੜੀ ਦੁਆਰਾ ਹੀ ਲੈਂਦੇ ਹਨ ।
- ਇਹਨਾਂ ਦੇ ਸਰੀਰ ਅੰਦਰਲੀ ਕੇਂਦਰੀ ਤੰਤਰਿਕਾ ਠੋਸ ਹੁੰਦੀ ਹੈ ।
- ਇਹ ਜੰਤੂ ਆਮ ਤੌਰ ‘ਤੇ ਪਾਣੀ ਵਿੱਚ ਪਾਏ ਜਾਂਦੇ ਹਨ ।
- ਇਹਨਾਂ ਦਾ ਲਹੂ ਆਮ ਤੌਰ ‘ਤੇ ਰੰਗਹੀਨ ਹੁੰਦਾ ਹੈ ।
- ਇਹਨਾਂ ਦੀ ਪੂਛ ਨਹੀਂ ਹੁੰਦੀ ਅਤੇ ਪਿੰਜਰ ਵੀ ਨਹੀਂ ਹੁੰਦਾ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਵਰਗੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਵਰਗੀਕਰਨ (Classification) – ਸੰਬੰਧਾਂ ਦੇ ਆਧਾਰ ‘ਤੇ ਸਜੀਵਾਂ ਨੂੰ ਸਮੂਹਾਂ ਵਿੱਚ ਰੱਖਣ ਦੇ ਤਰੀਕੇ ਨੂੰ ਵਰਗੀਕਰਨ ਆਖਦੇ ਹਨ ।
ਪ੍ਰਸ਼ਨ 2.
ਸਪੀਸੀਜ਼ (Species) ਕਿਸ ਨੂੰ ਆਖਦੇ ਹਨ ?
ਉੱਤਰ-
ਬਹੁਤ ਨੇੜੇ ਅਤੇ ਬਣਤਰ ਵਾਲੇ ਜੀਵਾਂ ਦਾ ਸਮੂਹ, ਜਿਸ ਦੇ ਮੈਂਬਰ ਆਪਸ ਵਿੱਚ ਜਣਨ ਕਰਨ, ਨੂੰ ਸਪੀਸੀਜ਼ ਜਾਤੀ ਆਖਦੇ ਹਨ ।
ਪ੍ਰਸ਼ਨ 3.
ਐਲਗੀ ਦਾ ਹਰਾ ਰੰਗ ਕਿਸ ਕਰਕੇ ਹੈ ?
ਉੱਤਰ-
ਐਲਗੀ ਦੇ ਹਰੇ ਰੰਗ ਦੀ ਵਜ਼ਾ ਉਸ ਵਿੱਚ ਕਲੋਰੋਫਿਲ ਵਰਣਕ (Pigment) ਦੀ ਮੌਜੂਦਗੀ ਹੈ ।
ਪ੍ਰਸ਼ਨ 4.
ਉੱਲੀਆਂ (Fungi) ਆਪਣਾ ਭੋਜਨ ਆਪ ਕਿਉਂ ਨਹੀਂ ਬਣਾਉਂਦੇ ?
ਉੱਤਰ-
ਉੱਲੀਆਂ ਵਿੱਚ ਕਲੋਰੋਫਿਲ ਵਰਣਕ ਦੀ ਅਣਹੋਂਦ ਕਾਰਨ ਇਹ ਆਪਣਾ ਭੋਜਨ ਆਪ ਨਹੀਂ ਬਣਾਉਂਦੇ ।
ਪ੍ਰਸ਼ਨ 5.
ਢੱਕੇ ਹੋਏ ਬੀਜਾਂ ਵਾਲੇ ਪੌਦੇ ਕਿੰਨੀ ਕਿਸਮ ਦੇ ਹਨ ?
ਉੱਤਰ-
ਢੱਕੇ ਹੋਏ ਬੀਜਾਂ ਵਾਲੇ ਪੌਦੇ ਦੋ ਕਿਸਮਾਂ ਦੇ ਹਨ । ਇਹਨਾਂ ਨੂੰ ਇੱਕ-ਬੀਜ ਪੱਤਰੀ ਅਤੇ ਦੋ-ਬੀਜ ਪੱਤਰੀ ਪੌਦੇ ਆਖਦੇ ਹਨ ।
ਪ੍ਰਸ਼ਨ 6.
ਮੱਛੀਆਂ ਕਿਹੜੇ ਅੰਗ ਦੀ ਸਹਾਇਤਾ ਨਾਲ ਸਾਹ ਲੈਂਦੀਆਂ ਹਨ ?
ਉੱਤਰ-
ਮੱਛੀਆਂ ਗਲਫੜਿਆਂ (Gills) ਦੁਆਰਾ ਸਾਹ ਲੈਂਦੀਆਂ ਹਨ ।
ਪ੍ਰਸ਼ਨ 7.
ਮੱਛੀਆਂ ਦੇ ਦਿਲ ਵਿੱਚ ਕਿੰਨੇ ਖ਼ਾਨੇ ਹੁੰਦੇ ਹਨ ?
ਉੱਤਰ-
ਮੱਛੀਆਂ ਦੇ ਦਿਲ ਵਿੱਚ ਦੋ ਖ਼ਾਨੇ ਹੁੰਦੇ ਹਨ ।
ਪ੍ਰਸ਼ਨ 8.
ਜੋ ਜੀਵ ਪ੍ਰਕਾਸ਼-ਸੰਸ਼ਲੇਸ਼ਣ ਕਰਦੇ ਹਨ ਉਨ੍ਹਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਹਰੇ ਪੌਦੇ ।
ਪ੍ਰਸ਼ਨ 9.
ਫੰਜਾਈ ਨੂੰ ਮ੍ਰਿਤਕ ਜੀਵ ਕਿਉਂ ਕਹਿੰਦੇ ਹਨ ?
ਉੱਤਰ-
ਫੰਜਾਈ ਗਲੇ-ਸੜੇ ਕਾਰਬਨਿਕ ਪਦਾਰਥਾਂ ‘ਤੇ ਨਿਰਭਰ ਕਰਦੀ ਹੈ । ਇਸ ਲਈ ਇਸ ਨੂੰ ਮ੍ਰਿਤਕ ਜੀਵ ਕਹਿੰਦੇ ਹਨ ।
ਪ੍ਰਸ਼ਨ 10.
ਫੰਜਾਈ ਦੇ ਦੋ ਉਦਾਹਰਨ ਦਿਓ । ਉੱਤਰ-ਖਮੀਰ, ਮਸ਼ਰੂਮ ।
ਪ੍ਰਸ਼ਨ 11.
ਸਹਿਜੀਵਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉੱਲੀ ਦੀਆਂ ਕੁੱਝ ਜਾਤੀਆਂ ਨੀਲੀ ਹਰੀ ਕਾਈ ਨਾਲ ਪੱਕੇ ਸੰਬੰਧ ਬਣਾ ਕੇ ਰਹਿੰਦੀਆਂ ਹਨ, ਜਿਸ ਨੂੰ ਸਹਿਜੀਵਤਾ ਕਹਿੰਦੇ ਹਨ ।
ਪ੍ਰਸ਼ਨ 12.
ਐਨੀਮੀਲੀਆਂ ਵਰਗ ਵਿੱਚ ਕਿਹੜੇ ਜੀਵ ਆਉਂਦੇ ਹਨ ?
ਉੱਤਰ-
ਇਸ ਵਰਗ ਵਿੱਚ ਸਾਰੇ ਬਹੁਸੈੱਲੀ ਯੂਕੇਰਿਉਟੀ ਜੀਵ ਆਉਂਦੇ ਹਨ, ਜਿਨ੍ਹਾਂ ਵਿੱਚ ਸੈਂਲ ਭਿੱਤੀ ਨਹੀਂ ਹੁੰਦੀ ।
ਪ੍ਰਸ਼ਨ 13.
ਐਂਜੀਓਸਪਰਮ ਪੌਦੇ ਕੀ ਹਨ ?
ਉੱਤਰ-
ਜਿਹੜੇ ਪੌਦਿਆਂ ਦੇ ਬੀਜ ਫਲਾਂ ਦੇ ਅੰਦਰ ਢੱਕੇ ਹੁੰਦੇ ਹਨ ਉਨ੍ਹਾਂ ਨੂੰ ਐਂਜੀਓਸਪਰਮ ਕਹਿੰਦੇ ਹਨ । ਇਹਨਾਂ ਦੇ ਬੀਜ ਬਾਅਦ ਵਿੱਚ ਫਲ ਬਣ ਜਾਂਦੇ ਹਨ ।
ਪ੍ਰਸ਼ਨ 14.
ਐਂਜੀਓਸਪਰਮ ਵਰਗ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
- ਇੱਕ ਬੀਜ ਪੱਤਰੀ
- ਦੋ ਬੀਜ ਪੱਤਰੀ ।
ਪ੍ਰਸ਼ਨ 15.
ਜਿਮਨੋਸਪਰਮ ਪੌਦੇ ਕੀ ਹਨ ?
ਉੱਤਰ-
ਨੰਗੇ ਬੀਜ ਪੈਦਾ ਕਰਨ ਵਾਲੇ ਪੌਦੇ ।
ਪ੍ਰਸ਼ਨ 16.
ਇੱਕ ਬੀਜ ਪੱਤਰੀ ਦੇ ਦੋ ਉਦਾਹਰਨ ਦਿਓ ।
ਉੱਤਰ-
ਕਣਕ, ਮੱਕੀ ।
ਪ੍ਰਸ਼ਨ 17.
ਦੋ ਬੀਜ ਪੱਤਰੀ ਦੇ ਦੋ ਉਦਾਹਰਨ ਦਿਓ ।
ਉੱਤਰ-
ਮਟਰ, ਚਨੇ ।
ਪ੍ਰਸ਼ਨ 18.
ਪਰਜੀਵੀਆਂ ਦੇ ਤਿੰਨ ਉਦਾਹਰਨ ਦਿਓ ।
ਉੱਤਰ-
ਗੋਲ ਕਿਮੀ, ਫਾਈਲੇਰੀਆ ਕ੍ਰਿਮੀ, ਪਿੰਨ ਕ੍ਰਿਮੀ ॥
ਪ੍ਰਸ਼ਨ 19.
ਵਰਟੀਕਰੇਟਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਜੰਤੂਆਂ ਵਿੱਚ ਵਾਸਤਵਿਕ ਰੀੜ੍ਹ ਦੀ ਹੱਡੀ ਅਤੇ ਅੰਦਰਲਾ ਕੰਕਾਲ ਹੁੰਦਾ ਹੈ ਅਤੇ ਪੇਸ਼ੀਆਂ ਕੰਕਾਲ ਨਾਲ ਜੁੜੀਆਂ ਹੁੰਦੀਆਂ ਹਨ ਜੋ ਇਹਨਾਂ ਦੇ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਉਹਨਾਂ ਨੂੰ ਵਰਟੀਕਰੇਟਾ ਕਹਿੰਦੇ ਹਨ ।