This PSEB 9th Class Science Notes Chapter 11 ਕਾਰਜ ਅਤੇ ਊਰਜਾ will help you in revision during exams.
PSEB 9th Class Science Notes Chapter 11 ਕਾਰਜ ਅਤੇ ਊਰਜਾ
→ ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ।
→ ਜੀਵਤ ਰਹਿਣ ਦੇ ਲਈ ਸਜੀਵਾਂ ਨੂੰ ਬਹੁਤ ਸਾਰੀਆਂ ਮੂਲਭੂਤ ਗਤੀਵਿਧੀਆਂ ਕਰਨੀਆਂ ਪੈਂਦੀਆਂ ਹਨ, ਜਿਸ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ । ਇਹ ਉਰਜਾ ਉਸਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।
→ ਮਸ਼ੀਨਾਂ ਨੂੰ ਕੰਮ ਕਰਨ ਲਈ ਪੈਟਰੋਲ ਅਤੇ ਡੀਜ਼ਲ ਆਦਿ ਈਂਧਨਾਂ ਤੋਂ ਊਰਜਾ ਪ੍ਰਾਪਤ ਹੁੰਦੀ ਹੈ ।
→ ਦੈਨਿਕ ਜੀਵਨ ਵਿੱਚ ਕਿਸੇ ਵੀ ਲਾਭਦਾਇਕ ਸਰੀਰਿਕ ਜਾਂ ਮਾਨਸਿਕ ਮਿਹਨਤ ਨੂੰ ਅਸੀਂ ਕਾਰਜ ਸਮਝਦੇ ਹਾਂ ।
→ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਕਾਰਜ ਕਰਨ ਲਈ ਦੋ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ :
- ਵਸਤੁ ਉੱਤੇ ਕੋਈ ਬਲ ਲਗਾਉਣਾ ਚਾਹੀਦਾ ਹੈ ਅਤੇ
- ਵਸਤੁ ਵਿਸਥਾਪਿਤ ਹੋਣੀ ਚਾਹੀਦੀ ਹੈ ।
→ ਕਿਸੇ ਵਸਤੂ ‘ਤੇ ਲੱਗਣ ਵਾਲੇ ਬਲ ਦੁਆਰਾ ਕੀਤਾ ਗਿਆ ਕੰਮ ਬਲ ਦੇ ਪਰਿਮਾਣ ਅਤੇ ਬਲ ਦੀ ਦਿਸ਼ਾ ਵਿੱਚ ਤੈਅ ਹੋਈ ਦੁਰੀ ਦੇ ਗੁਣਨਫਲ ਦੇ ਬਰਾਬਰ ਹੈ ।
→ ਜਦੋਂ ਬਲ ਵਸਤੂ ਦੇ ਵਿਸਥਾਪਨ ਤੋਂ ਉਲਟ ਦਿਸ਼ਾ ਵਿੱਚ ਹੁੰਦਾ ਹੈ, ਤਾਂ ਕਾਰਜ ਰਿਣਾਤਮਕ ਹੁੰਦਾ ਹੈ ।
→ ਜਦੋਂ ਬਲ ਵਿਸਥਾਪਨ ਦੀ ਦਿਸ਼ਾ ਵਿੱਚ ਹੀ ਲੱਗਦਾ ਹੈ, ਤਾਂ ਕਾਰਜ ਧਨਾਤਮਕ ਹੁੰਦਾ ਹੈ ।
→ ਊਰਜਾ ਅਨੇਕ ਰੂਪਾਂ ਵਿੱਚ ਮੌਜੂਦ ਹੈ, ਜਿਵੇਂ ਗਤਿਜ ਊਰਜਾ, ਸਥਿਤਿਜ ਊਰਜਾ, ਊਸ਼ਮਾ ਊਰਜਾ, ਬਿਜਲਈ ਊਰਜਾ ਅਤੇ ਪ੍ਰਕਾਸ਼ ਊਰਜਾ ।
→ ਕਿਸੇ ਵਸਤੂ ਦੀ ਸਥਿਤਿਜ ਅਤੇ ਗਤਿਜ ਊਰਜਾ ਦੇ ਜੋੜ ਨੂੰ ਵਸਤੂ ਦੀ ਯੰਤਰਿਕ ਊਰਜਾ ਕਹਿੰਦੇ ਹਨ ।
→ ਕਿਸੇ ਵਸਤੂ ਵਿੱਚ ਉਸਦੀ ਗਤੀ ਕਾਰਨ ਮੌਜੂਦ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ।
→ ਕਿਸੇ ਵਸਤੂ ਦੀ ਗਤਿਜ ਊਰਜਾ ਉਸਦੀ ਚਾਲ ਨਾਲ ਵਧਦੀ ਹੈ ।
→ ਵਸਤੂ ਨੂੰ ਕਿਸੇ ਉੱਚਾਈ ਤੱਕ ਉੱਪਰ ਚੁੱਕਣ ਨਾਲ ਉਸ ਦੀ ਊਰਜਾ ਗੁਰੂਤਵੀ ਬਲ ਦੇ ਖਿਲਾਫ਼ ਕਾਰਜ ਕਰਨ ਕਰਕੇ ਗੁਰੂਤਵੀ ਸਥਿਤਿਜ ਊਰਜਾ ਹੁੰਦੀ ਹੈ ।
→ ਅਸੀਂ ਊਰਜਾ ਦੇ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਨ ਕਰ ਸਕਦੇ ਹਾਂ ।
→ ਊਰਜਾ ਸੁਰੱਖਿਅਣ ਨਿਯਮ ਅਨੁਸਾਰ, ਉਰਜਾ ਸਿਰਫ਼ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਿਤ ਹੋ ਸਕਦੀ ਹੈ, ਨਾ ਤਾਂ ਇਸਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।
→ ਰੁਪਾਂਤਰਨ ਤੋਂ ਪਹਿਲਾਂ ਅਤੇ ਰੁਪਾਂਤਰਨ ਤੋਂ ਬਾਅਦ ਕੁੱਲ ਉਰਜਾ ਹਮੇਸ਼ਾਂ ਅਚਰ ਹੁੰਦੀ ਹੈ ।
→ ਕਾਰਜ ਕਰਨ ਦੀ ਦਰ ਜਾਂ ਊਰਜਾ ਰੂਪਾਂਤਰਨ ਦੀ ਦਰ ਨੂੰ ਸ਼ਕਤੀ (ਸਮਰੱਥਾ) ਕਹਿੰਦੇ ਹਨ ।
→ ਸ਼ਕਤੀ (ਸਮਰੱਥਾ ਦਾ ਮਾਤ੍ਰਿਕ ਵਾਟ ਹੈ ।
1 ਕਿਲੋਵਾਟ = 1000 ਵਾਟ
→ ਵਾਟ ਉਸ ਅਭਿਕਰਤਾ (ਏਜੰਟ) ਦੀ ਸ਼ਕਤੀ (ਸਮਰੱਥਾ) ਹੈ ਜੋ 1 ਸੈਕੰਡ ਵਿੱਚ 1 ਜੂਲ ਕਾਰਜ ਕਰਦਾ ਹੈ ।
→ ਊਰਜਾ ਦਾ ਮਾਤ੍ਰਿਕ ਜੂਲ ਹੈ, ਪਰੰਤੂ ਇਹ ਬਹੁਤ ਛੋਟਾ ਮਾਤ੍ਰਿਕ ਹੈ । ਇਸਦਾ ਵੱਡਾ ਮਾਤ੍ਰਿਕ ਕਿਲੋਵਾਟ 6 ਘੰਟਾ ਹੈ ।
1 kwh = 3.6 × 106 J
→ ਉਦਯੋਗਾਂ ਅਤੇ ਵਿਵਸਾਇਕ ਸੰਸਥਾਨਾਂ ਵਿੱਚ ਖ਼ਰਚ ਹੋਣ ਵਾਲੀ ਊਰਜਾ ਕਿਲੋਵਾਟ ਘੰਟਾ ਵਿੱਚ ਦਰਸਾਈ ਜਾਂਦੀ ਹੈ ਜਿਸਨੂੰ ਯੂਨਿਟ ਕਹਿੰਦੇ ਹਨ ।
→ ਊਰਜਾ (Energy)-ਕਾਰਜ ਕਰਨ ਦੀ ਕੁੱਲ ਸਮਰੱਥਾ ਨੂੰ ਉਰਜਾ ਕਹਿੰਦੇ ਹਨ । ਇਹ ਕੀਤੇ ਜਾ ਸਕਣ ਵਾਲੇ ਕੁੱਲ ਕਾਰਜ ਦੇ ਬਰਾਬਰ ਹੁੰਦੀ ਹੈ ।
→ ਗਤਿਜ ਊਰਜਾ (Kinetic Energy)-ਵਸਤੂਆਂ ਵਿੱਚ ਗਤੀ ਕਾਰਨ ਮੌਜੂਦ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ; ਜਿਵੇਂ ਗਤੀਸ਼ੀਲ ਹਵਾ, ਗਤੀਸ਼ੀਲ ਜਲ ਆਦਿ ।
→ ਸਥਿਤਿਜ ਉਰਜਾ (Potential Energy)-ਕਿਸੇ ਵਸਤੂ ਦੀ ਸਥਿਤੀ ਜਾਂ ਆਕਾਰ ਵਿੱਚ ਹੋਏ ਪਰਿਵਰਤਨ ਕਾਰਨ ਮੌਜੂਦ ਉਰਜਾ ਨੂੰ ਸਥਿਤਿਜ ਉਰਜਾ ਕਹਿੰਦੇ ਹਨ , ਜਿਵੇਂ-ਖਿੱਚਿਆ ਹੋਇਆ ਤੀਰ ਕਮਾਨ, ਪਹਾੜਾਂ ਤੇ ਪਈ ਬਰਫ਼ ਆਦਿ ।
→ ਊਰਜਾ ਸੁਰੱਖਿਅਣ ਦਾ ਨਿਯਮ (Law of Conservation of Energy)-ਊਰਜਾ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ । ਇਸਦਾ ਕੇਵਲ ਰੁਪ ਹੀ ਬਦਲਿਆ ਜਾ ਸਕਦਾ ਹੈ ।
→ ਜੁਲ (Joule)-ਜੇ ਇੱਕ ਨਿਊਟਨ (N) ਬਲ ਇੱਕ ਕਿਲੋਗ੍ਰਾਮ ਭਾਰੀ ਵਸਤੂ ਨੂੰ ਇੱਕ ਮੀਟਰ ਦੂਰੀ ਤਕ ਵਿਸਥਾਪਿਤ ਕਰੇ, ਤਾਂ ਇੱਕ ਜੂਲ ਕਾਰਜ ਹੁੰਦਾ ਹੈ ।
→ ਸ਼ਕਤੀ (Power)-ਜਿਸ ਦਰ ਨਾਲ ਉਰਜਾ ਖ਼ਰਚ ਹੋਵੇ ਉਸ ਨੂੰ ਸ਼ਕਤੀ ਕਹਿੰਦੇ ਹਨ ਅਰਥਾਤ ਇਕਾਈ ਸਮੇਂ ਵਿੱਚ ਕੀਤਾ ਗਿਆ ਕਾਰਜ, ਸ਼ਕਤੀ ਹੁੰਦੀ ਹੈ । ਸ਼ਕਤੀ ਦੀ ਇਕਾਈ ਵਾਟ ਹੈ ।
→ ਵਾਟ (Watt)-ਜੇ ਕੋਈ ਸਰੋਤ ਇੱਕ ਸੈਕੰਡ ਵਿੱਚ ਇੱਕ ਜੂਲ ਊਰਜਾ ਉਪਲੱਬਧ ਕਰੇ ਜਾਂ ਖ਼ਰਚ ਕਰੇ, ਤਾਂ ਉਸ ਸਰੋਤ ਦੀ ਸ਼ਕਤੀ ਇੱਕ ਵਾਟ ਹੁੰਦੀ ਹੈ ।
→ ਕਾਰਜ (Work)-ਜਦੋਂ ਬਲ ਲੱਗਣ ਨਾਲ ਕੋਈ ਵਸਤੂ ਆਪਣੇ ਸਥਾਨ ਤੋਂ ਸਥਾਪਿਤ ਹੋ ਜਾਂਦੀ ਹੈ, ਤਾਂ ਇਸ ਨੂੰ ਬਲ ਦੁਆਰਾ ਕੀਤਾ ਗਿਆ ਕਾਰਜ ਕਹਿੰਦੇ ਹਨ ।
ਕਾਰਜ = ਬਲ × ਵਿਸਥਾਪਨ