This PSEB 9th Class Science Notes Chapter 12 ਧੁਨੀ will help you in revision during exams.
PSEB 9th Class Science Notes Chapter 12 ਧੁਨੀ
→ ਧੁਨੀ ਉਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦਾ ਅਨੁਭਵ (ਸੰਵੇਦਨਾ) ਪੈਦਾ ਕਰਦਾ ਹੈ ।
→ ਧੁਨੀ ਪੈਦਾ ਕਰਨ ਲਈ ਉਰਜਾ ਦੇ ਕਿਸੇ ਰੂਪ ਦਾ ਉਪਯੋਗ ਕੀਤਾ ਜਾਂਦਾ ਹੈ ।
→ ਵਸਤੂਆਂ ਦੇ ਕੰਪਨ ਕਾਰਨ ਹੀ ਧੁਨੀ ਉਤਪੰਨ ਹੁੰਦੀ ਹੈ ।
→ ਕੰਪਨ ਦਾ ਅਰਥ ਹੈ ਕਿਸੇ ਵਸਤੂ ਦਾ ਤੇਜ਼ੀ ਨਾਲ ਬਾਰ-ਬਾਰ ਇੱਧਰ-ਉੱਧਰ ਗਤੀ ਕਰਨਾ ।
→ ਮਨੁੱਖੀ ਆਵਾਜ਼ ਦੀ ਧੁਨੀ ਕੰਠ ਤੰਤੂਆਂ ਵਿੱਚ ਕੰਪਨ ਹੋਣ ਕਰਕੇ ਪੈਦਾ ਹੁੰਦੀ ਹੈ ।
→ ਪਦਾਰਥ ਜਿਸ ਵਿੱਚੋਂ ਧੁਨੀ ਹੋ ਕੇ ਸੰਚਾਰ ਕਰਦੀ ਹੈ, ਮਾਧਿਅਮ ਕਹਾਉਂਦਾ ਹੈ ।
→ ਤਰੰਗ ਇੱਕ ਹਿਲਜੁਲ ਹੈ ।
→ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਅਤੇ ਹਵਾ ਸਭ ਤੋਂ ਜ਼ਿਆਦਾ ਆਮ ਵਰਤਿਆ ਜਾਣ ਵਾਲਾ ਮਾਧਿਅਮ ਹੈ ।
→ ਧੁਨੀ ਖਲਾਅ ਜਾਂ ਨਿਰਵਾਯੂ ਵਿੱਚ ਸੰਚਾਰ ਨਹੀਂ ਕਰਦੀ ਹੈ ।
→ ਧੁਨੀ ਕਿਸੇ ਪਦਾਰਥ ਮਾਧਿਅਮ ਵਿੱਚ ਲੰਬੇ ਦਾਅ ਤਰੰਗਾਂ (ਲਾਂਗੀਚਿਊਡੀਨੱਲ ਤਰੰਗਾਂ) ਦੇ ਰੂਪ ਵਿੱਚ ਸੰਚਾਰ ਕਰਦੀ ਹੈ ।
→ ਧੁਨੀ ਮਾਧਿਅਮ ਵਿੱਚ ਨਪੀੜਨਾਂ ਅਤੇ ਨਿਖੇੜਨਾਂ (ਵਿਰਲਾਂ) ਦੇ ਰੂਪ ਵਿੱਚ ਚਲਦੀ ਹੈ ।
→ ਨਪੀੜਨ ਇੱਕ ਉੱਚ ਦਬਾਅ ਅਤੇ ਕਣਾਂ ਦੀ ਵੱਧ ਘਣਤਾ ਵਾਲਾ ਖੇਤਰ ਹੁੰਦਾ ਹੈ, ਜਦਕਿ ਨਿਖੇੜਨ ਇੱਕ ਘੱਟ ਦਬਾਅ ਅਤੇ ਕਣਾਂ ਦੀ ਘੱਟ ਘਣਤਾ ਵਾਲਾ ਖੇਤਰ ਹੁੰਦਾ ਹੈ ।
→ ਆਡੇ-ਦਾਅ ਤਰੰਗਾਂ (ਸਵਰਸ ਤਰੰਗਾਂ) ਵਿੱਚ ਮਾਧਿਅਮ ਦੇ ਕਣ ਆਪਣੀ ਮੂਲ ਸਥਿਤੀ ਤੇ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬਮਈ ਦਿਸ਼ਾ ਵਿੱਚ ਗਤੀ ਕਰਦੇ ਹਨ ।
→ ਦੋ ਕੁਮਵਾਰ ਨਿਖੇੜਨਾਂ ਦੇ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ ।
→ ਇਕਾਈ ਸਮੇਂ ਵਿੱਚ ਆਪਣੇ ਕੋਲੋਂ ਗੁਜ਼ਰਨ ਵਾਲੀਆਂ ਨਪੀੜਨਾਂ ਜਾਂ ਨਿਖੇੜਨਾਂ ਦੀ ਗਿਣਤੀ ਤਰੰਗ ਦੀ ਆਵਿਤੀ ਹੁੰਦੀ ਹੈ ਜਾਂ ਇਕਾਈ ਸਮੇਂ ਵਿੱਚ ਪੂਰੇ ਹੋਣ ਵਾਲੇ ਡੋਲਨਾਂ ਦੀ ਕੁੱਲ ਸੰਖਿਆ ਨੂੰ ਆਤੀ ਕਹਿੰਦੇ ਹਨ ।
→ ਦੋ ਕੁਮਵਾਰ ਨਿਖੇੜਨਾਂ ਜਾਂ ਨਪੀੜਨਾਂ ਨੂੰ ਕਿਸੇ ਨਿਸ਼ਚਿਤ ਬਿੰਦੂ ਤੋਂ ਗੁਜ਼ਰਨ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।
ਜਾ
ਤਰੰਗ ਦੁਆਰਾ ਮਾਧਿਅਮ ਦੀ ਘਣਤਾ ਜਾਂ ਦਬਾਅ ਦੇ ਇੱਕ ਪੂਰੇ ਡੋਲਨ ਦੇ ਲਈ ਲਏ ਗਏ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।
→ ਧੁਨੀ ਦਾ ਵੇਗ (V), ਆਤੀ (v) ਅਤੇ ਤਰੰਗ ਲੰਬਾਈ (λ)ਵਿੱਚ ਸੰਬੰਧ V = v × λ ਹੈ ।
→ ਧੁਨੀ ਦੀ ਚਾਲ ਮੁੱਖ ਤੌਰ ਤੇ ਸੰਚਾਰਿਤ ਹੋਣ ਵਾਲੇ ਮਾਧਿਅਮ ਦੀ ਪ੍ਰਕਿਰਤੀ ਅਤੇ ਤਾਪਮਾਨ ਤੇ ਨਿਰਭਰ ਕਰਦੀ ਹੈ ।
→ ਮਨੁੱਖਾਂ ਲਈ ਸੁਣਨਯੋਗ ਆਕ੍ਰਿਤੀ ਦੀ ਸੀਮਾ 20 Hz ਤੋਂ 20000 Hz ਤੱਕ ਹੈ ।
→ ਪਰਾਸਰਵਣੀ ਧੁਨੀ ਦੇ ਚਿਕਿਤਸਾ ਅਤੇ ਉਦਯੋਗਿਕ ਖੇਤਰਾਂ ਵਿੱਚ ਬਹੁਤ ਉਪਯੋਗ ਹਨ ।
→ ਸੋਨਾਰ ਦੀ ਤਕਨੀਕ ਦਾ ਉਪਯੋਗ ਸਮੁੰਦਰ ਦੀ ਡੂੰਘਾਈ ਪਤਾ ਕਰਨਾ ਅਤੇ ਪਣਡੁੱਬੀਆਂ ਅਤੇ ਡੁੱਬੇ ਹੋਏ ਜਹਾਜ਼ਾਂ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ ।
→ ਧੁਨੀ (Sound)-ਇਹ ਇੱਕ ਤਰ੍ਹਾਂ ਦੀ ਊਰਜਾ ਹੈ ਜੋ ਸੁਣਨ ਦੀ ਸੰਵੇਦਨਾ ਪੈਦਾ ਕਰਦੀ ਹੈ ।
→ ਆਯਾਮ (Amplitude)-ਕਿਸੇ ਕਣ ਦਾ ਮੱਧ ਸਥਿਤੀ ਤੋਂ ਇੱਕ ਪਾਸੇ ਨੂੰ ਵੱਧ ਤੋਂ ਵੱਧ ਵਿਸਥਾਪਨ ਨੂੰ ਡੋਲਨ ਦਾ ‘ਆਯਾਮ ਕਹਿੰਦੇ ਹਨ ।
→ ਆਵਿਤੀ (Frequency)-ਕਿਸੇ ਕੰਪਿਤ ਵਸਤੂ ਵਲੋਂ ਇੱਕ ਸੈਕੰਡ ਵਿੱਚ ਕੀਤੇ ਗਏ ਕੰਪਨਾਂ ਦੀ ਗਿਣਤੀ ਨੂੰ ਉਸ ਦੀ ਆਕ੍ਰਿਤੀ ਕਹਿੰਦੇ ਹਨ । ਇਸ ਦੀ ਇਕਾਈ ਹਰਟਜ਼ ਹੈ ।
→ ਆਵਰਤ-ਕਾਲ (Time period)-ਕਿਸੇ ਇੱਕ ਪੂਰੇ ਕੰਪਨ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ । ਇਸ ਨੂੰ ‘T’ ਨਾਲ ਲਿਖਿਆ ਜਾਂਦਾ ਹੈ ਤੇ ਸੈਕੰਡ ਵਿੱਚ ਮਿਣਿਆ ਜਾਂਦਾ ਹੈ ।
→ ਤਰੰਗ ਲੰਬਾਈ (Wave length)-ਕਣ ਦੁਆਰਾ ਜਿੰਨੇ ਸਮੇਂ ਵਿੱਚ ਇੱਕ ਕੰਪਨ ਪੂਰਾ ਕੀਤਾ ਜਾਂਦਾ ਹੈ ਉਸੇ ਹੀ ਸਮੇਂ ਵਿੱਚ ਤਰੰਗ ਦੁਆਰਾ ਤੈਅ ਕੀਤੀ ਗਈ ਦੁਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ ।
→ ਤਰੰਗ ਦਾ ਵੇਗ (Wave velocity)-ਕਿਸੇ ਮਾਧਿਅਮ ਵਿੱਚ ਤਰੰਗ ਦੀ ਆਤੀ. ਅਤੇ ਤਰੰਗ ਲੰਬਾਈ ਦੇ ਗੁਣਨਫਲ ਨੂੰ ਤਰੰਗ ਦਾ ਵੇਗ ਕਹਿੰਦੇ ਹਨ ।
V = vλ
→ ਪੈਂਡੂਲਮ (Pendulumਇੱਕ ਡੋਰੀ ਨਾਲ ਬੰਨਿਆ ਹੋਇਆ ਠੋਸ ਗੋਲਾ ਜੋ ਕਿਸੇ ਸਖ਼ਤ ਆਧਾਰ ਤੋਂ ਲਟਕ ਕੇ ਸੁਤੰਤਰਤਾਪੂਰਵਕ ਡੋਲਨ ਕਰ ਸਕਦਾ ਹੈ ਉਸ ਨੂੰ ਪੈਂਡੂਲਮ ਕਹਿੰਦੇ ਹਨ ।
→ ਸੈਕੰਡ ਪੈਂਡੂਲਮ (Second’s pendulum)-ਜੋ ਪੈਂਡੂਲਮ ਇੱਕ ਪੂਰੇ ਡੋਲਨ ਨੂੰ 2 ਸੈਕੰਡ ਲਗਾਵੇ ਉਸ ਨੂੰ ਸੈਕੰਡ ਪੈਂਡੂਲਮ ਕਹਿੰਦੇ ਹਨ ।
→ ਡੋਲਨ ਜਾਂ ਕੰਪਨ (Oscillation or Vibration)-ਮੱਧ ਸੰਤੁਲਨ) ਸਥਿਤੀ ਦੇ ਇਧਰ-ਓਧਰ ਗਤੀ ਕਰ ਕੇ ਇੱਕ ਚੱਕਰ ਪੂਰਾ ਕਰਨ ਨੂੰ ਇੱਕ ਡੋਲਨ ਜਾਂ ਕੰਪਨ ਕਹਿੰਦੇ ਹਨ ।
→ ਆਵਿਤੀ ਗਤੀ (Periodic motion)-ਜੋ ਗਤੀ ਇੱਕ ਨਿਸ਼ਚਿਤ ਸਮੇਂ ਦੇ ਬਾਅਦ ਵਾਰ-ਵਾਰ ਦੋਹਰਾਈ ਜਾਂਦੀ ਹੈ ਉਸ ਨੂੰ ਆਤੀ ਗਤੀ ਕਹਿੰਦੇ ਹਨ ।
→ ਨਪੀੜਨ (Compression)-ਕਿਸੇ ਲਾਂਗੀਚਿਊਡੀਨਲ ਤਰੰਗ ਦੇ ਅੱਗੇ ਵੱਧਣ ਸਮੇਂ ਮਾਧਿਅਮ ਵਿੱਚ ਕੁੱਝ ਥਾਵਾਂ ਤੇ ਕਣ ਬਹੁਤ ਨੇੜੇ ਆ ਜਾਂਦੇ ਹਨ ਉਸ ਨੂੰ ਨਪੀੜਨ ਕਹਿੰਦੇ ਹਨ ।
→ ਵਿਰਲਨ (Rarefaction)-ਲਾਂਗੀਚਿਊਡੀਨਲ ਤਰੰਗਾਂ ਦੇ ਅੱਗੇ ਵੱਧਣ ਸਮੇਂ ਮਾਧਿਅਮ ਵਿੱਚ ਕੁੱਝ ਥਾਵਾਂ ‘ਤੇ ਕਣ ਦੂਰ-ਦੂਰ ਚਲੇ ਜਾਂਦੇ ਹਨ ਉਹਨਾਂ ਨੂੰ ਵਿਰਲਨ ਕਹਿੰਦੇ ਹਨ ।
→ ਕਰੈਸਟ (Crest)-ਕਿਸੇ ਟਰਾਂਸਵਰਸ ਰੰਗ ਗਤੀ ਵਿੱਚ ਉੱਪਰ ਉੱਠਿਆ ਹੋਇਆ ਭਾਗ ਕਰੈਸਟ ਹੁੰਦਾ ਹੈ ।
→ ਟਰੱਫ (Trough)-ਕਿਸੇ ਟਰਾਂਸਵਰਸ ਰੰਗ ਗਤੀ ਵਿੱਚ ਹੇਠਾਂ ਦੱਬਿਆ ਹੋਇਆ ਭਾਗ ਟਰੱਫ ਹੁੰਦਾ ਹੈ ।
→ ਗੂੰਜ (Echo)-ਪਰਾਵਰਤਿਤ ਧੁਨੀ ਨੂੰ ਗੁੰਜ ਕਹਿੰਦੇ ਹਨ ।
→ ਧੁਨੀ ਦਾ ਪਰਾਵਰਤਨ (Reflection of Sound)-ਕਿਸੇ ਤਲ ਨਾਲ ਟਕਰਾ ਕੇ ਧੁਨੀ ਦਾ ਫਿਰ ਉਸੇ ਮਾਧਿਅਮ ਵਿੱਚ ਮੁੜ ਆਉਣਾ ਇਸ ਨੂੰ ਧੁਨੀ ਦਾ ਪਰਾਵਰਤਨ ਕਹਿੰਦੇ ਹਨ ।
→ ਟਰਾਂਸਵਰਸ ਤਰੰਗਾਂ (Transverse waves)-ਜਦੋਂ ਮਾਧਿਅਮ ਦੇ ਕਣ ਤਰੰਗ ਦੇ ਚੱਲਣ ਦੀ ਦਿਸ਼ਾ ਦੇ ਲੰਬਾਤਮਕ ਕੰਪਨ ਕਰਦੇ ਹੋਣ ਤਾਂ ਅਜਿਹੀ ਤਰੰਗ ਨੂੰ ਟਰਾਂਸਵਰਸ ਰੰਗ ਕਹਿੰਦੇ ਹਨ ।
→ ਲਾਂਗੀਚਿਊਡੀਨਲ ਤਰੰਗਾਂ (Longitudinal waves)-ਜਦੋਂ ਮਾਧਿਅਮ ਦੇ ਕਣ ਤਰੰਗ ਦੀ ਚੱਲਣ ਦੀ ਦਿਸ਼ਾ ਵਿੱਚ ਗਤੀ ਕਰਦੇ ਹੋਣ ਤਾਂ ਅਜਿਹੀ ਤਰੰਗ ਨੂੰ ਲਾਂਗੀਚਿਊਡੀਨਲ ਤਰੰਗ ਕਹਿੰਦੇ ਹਨ ।
→ ਪਰਾਵਣ ਤਰੰਗਾਂ (Ultrasonic waves)-ਜਿਨ੍ਹਾਂ ਲਾਂਗੀਚਿਊਡੀ ਤਰੰਗਾਂ ਦੀ ਆਕ੍ਰਿਤੀ 20,000 ਹਰਟਜ਼ ਤੋਂ ਵੱਧ ਹੁੰਦੀ ਹੈ, ਉਹਨਾਂ ਨੂੰ ਪਰਾਵਣ ਤਰੰਗਾਂ ਕਹਿੰਦੇ ਹਨ ।
→ ਸੋਨਾਰ (SONAR-Sound Navigation and Ranging)-ਜਿਹੜਾ ਉਪਕਰਨ ਤਰੰਗਾਂ ਨੂੰ ਪੈਦਾ ਕਰ ਕੇ ਸੰਚਾਰ ਅਤੇ ਗ੍ਰਹਿਣ ਕਰਨ ਵਿਚਲਾ ਸਮਾਂ ਅੰਤਰਾਲ ਨੂੰ ਨਾਪਦਾ ਹੈ ਉਸ ਨੂੰ ਸੋਨਾਰ ਕਹਿੰਦੇ ਹਨ ।