This PSEB 9th Class Science Notes Chapter 14 ਕੁਦਰਤੀ ਸੰਸਾਧਨ will help you in revision during exams.
PSEB 9th Class Science Notes Chapter 14 ਕੁਦਰਤੀ ਸੰਸਾਧਨ
→ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿਸ ‘ਤੇ ਜੀਵਨ ਹੈ ।
→ ਜੀਵਨ ਲਈ ਆਲਾ-ਦੁਆਲਾ, ਤਾਪ, ਪਾਣੀ ਅਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ ।
→ ਜੀਵਾਂ ਲਈ ਸੂਰਜੀ ਊਰਜਾ ਅਤੇ ਧਰਤੀ ਤੇ ਮੌਜੂਦ ਸੰਸਾਧਨ ਜ਼ਰੂਰੀ ਹਨ ।
→ ਧਰਤੀ ਦੇ ਸਾਧਨ ਹਨ ਭੂਮੀ, ਜਲ ਅਤੇ ਹਵਾ ।
→ ਧਰਤੀ ਦਾ ਸਭ ਤੋਂ ਬਾਹਰੀ ਭਾਗ ਸਥਲ ਮੰਡਲ ਹੈ ਅਤੇ ਲਗਪਗਾਂ 75% ਭਾਗ ਪਾਣੀ ਹੈ ।
→ ਸਜੀਵ ਜੀਵ ਮੰਡਲ ਦੇ ਜੈਵਿਕ ਘਟਕ ਹਨ ਅਤੇ ਹਵਾ, ਪਾਣੀ ਅਤੇ ਮਿੱਟੀ ਅਜੈਵਿਕ (ਨਿਰਜੀਵ) ਘਟਕ ਹਨ |
→ ਸਾਡਾ ਜੀਵਨ ਹਵਾ ਦੇ ਘਟਕਾਂ ਦਾ ਪਰਿਣਾਮ ਹੈ ।
→ ਚੰਦਰਮਾ ਦੀ ਸਤ੍ਹਾ ਤੇ ਵਾਯੂਮੰਡਲ ਨਹੀਂ ਹੈ ਅਤੇ ਉਸਦਾ ਤਾਪਮਾਨ -190°C ਤੋਂ -110°C ਦੇ ਵਿੱਚਕਾਰ ਹੁੰਦਾ ਹੈ ।
→ ਗਰਮ ਹੋਣ ਤੇ ਹਵਾ ਵਿੱਚ ਸੰਵਹਿਨ ਧਾਰਾਵਾਂ ਪੈਦਾ ਹੁੰਦੀਆਂ ਹਨ ।
→ ਪਾਣੀ ਦੀ ਤੁਲਨਾ ਵਿੱਚ ਧਰਤੀ ਜਲਦੀ ਗਰਮ ਹੁੰਦੀ ਹੈ, ਇਸ ਲਈ ਧਰਤੀ ਉੱਪਰ ਹਵਾ ਵੀ ਤੇਜ਼ੀ ਨਾਲ ਗਰਮ ਹੁੰਦੀ ਹੈ ।
→ ਦਿਨ ਦੇ ਸਮੇਂ ਹਵਾ ਦੀ ਦਿਸ਼ਾ ਸਮੁੰਦਰ ਤੋਂ ਧਰਤੀ ਵੱਲ ਅਤੇ ਰਾਤ ਸਮੇਂ ਧਰਤੀ ਤੋਂ ਸਮੁੰਦਰ ਵੱਲ ਹੁੰਦੀ ਹੈ ।
→ ਹਵਾ ਨੂੰ ਧਰਤੀ ਦੀ ਘੁੰਮਣ ਗਤੀ ਅਤੇ ਪਰਬਤ ਲੜੀਆਂ ਵੀ ਪ੍ਰਭਾਵਿਤ ਕਰਦੀਆਂ ਹਨ ।
→ ਵਰਖਾ ਦੀ ਕਿਸਮ ਪਵਨਾਂ ਦੇ ਪੈਟਰਨ ਤੇ ਨਿਰਭਰ ਕਰਦੀ ਹੈ ।
→ ਭਾਰਤ ਵਿੱਚ ਵਰਖਾ ਦੱਖਣ-ਪੱਛਮ ਜਾਂ ਉੱਤਰ-ਪੂਰਬੀ ਮਾਨਸੂਨ ਦੇ ਕਾਰਨ ਹੁੰਦੀ ਹੈ ।
→ ਹਵਾ ਦੇ ਗੁਣ ਸਾਰੇ ਜੀਵਾਂ ਨੂੰ ਪ੍ਰਭਾਵਿਤ ਕਰਦੇ ਹਨ ।
→ ਬਾਲਣ ਦੇ ਜਲਣ ਤੇ ਦੁਸ਼ਿਤ ਗੈਸਾਂ ਪੈਦਾ ਹੁੰਦੀਆਂ ਹਨ ਜੋ ਵਰਖਾ ਦੇ ਪਾਣੀ ਵਿੱਚ ਮਿਲ ਕੇ ਅਮਲੀ ਵਰਖਾ ਪੈਦਾ ਕਰਦੀਆਂ ਹਨ ।
→ ਨਿਲੰਬਤ ਕਣ ਅਣਜਲੇ ਕਾਰਬਨ ਕਣ ਜਾਂ ਪਦਾਰਥ ਹੋ ਸਕਦੇ ਹਨ ਜਿਸ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।
→ ਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਕੈਂਸਰ, ਦਿਲ ਦੇ ਰੋਗ ਜਾਂ ਐਲਰਜੀ ਵਰਗੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ।
→ ਧਰਤੀ ਦੀ ਸਤ੍ਹਾ ਤੇ ਮਿਲਣ ਵਾਲਾ ਵਧੇਰੇ ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਹੈ ।
→ ਸ਼ੁੱਧ ਪਾਣੀ ਬਰਫ਼ ਦੇ ਰੂਪ ਵਿੱਚ ਦੋਨਾਂ ਧਰੁਵਾਂ ਅਤੇ ਬਰਫ਼ ਦੇ ਪਹਾੜਾਂ ਤੇ ਮਿਲਦਾ ਹੈ । ਭੂਮੀਗਤ ਜਲ, ਨਦੀਆਂਝੀਲਾਂ, ਤਲਾਬਾਂ ਦਾ ਪਾਣੀ ਵੀ ਅਲੂਣਾ ਹੁੰਦਾ ਹੈ ।
→ ਸਾਰੇ ਜੀਵਤ ਪਾਣੀਆਂ ਦੇ ਜੀਵਨ ਲਈ ਮਿੱਠੇ ਪਾਣੀ ਦੀ ਲੋੜ ਹੁੰਦੀ ਹੈ ।
→ ਜੀਵਨ ਦੀ ਵਿਵਿਧਤਾ ਨੂੰ ਮਿੱਟੀ ਪ੍ਰਭਾਵਿਤ ਕਰਦੀ ਹੈ । ਮਿੱਟੀ ਵਿੱਚ ਮਿਲਣ ਵਾਲੇ ਖਣਿਜ, ਜੀਵਾਂ ਨੂੰ ਵੱਖ-ਵੱਖ ਪ੍ਰਕਾਰ ਨਾਲ ਸਹਾਇਤਾ ਪ੍ਰਦਾਨ ਕਰਦੇ ਹਨ ।
→ ਸੂਰਜ, ਪਾਣੀ, ਹਵਾ ਅਤੇ ਜੀਵ-ਜੰਤੂ ਮਿੱਟੀ ਦੀ ਰਚਨਾ ਵਿੱਚ ਸਹਾਇਕ ਹਨ ।
→ ਮਿੱਟੀ ਦੇ ਪ੍ਰਕਾਰ ਦਾ ਨਿਰਣਾ ਉਸ ਵਿੱਚ ਮਿਲਣ ਵਾਲੇ ਕਣਾਂ ਦੇ ਔਸਤ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ।
→ ਮਿੱਟੀ ਦੇ ਗੁਣ ਹਿਉਮਸ ਮਿਲੜ ਦੀ ਮਾਤਰਾ ਅਤੇ ਉਸ ਵਿੱਚ ਸੂਖ਼ਮ ਜੀਵਾਂ ਦੇ ਆਧਾਰ ਤੇ ਜਾਂਚੇ ਜਾਂਦੇ ਹਨ ।
→ ਵਿਸ਼ੇਸ਼ ਪੱਥਰਾਂ ਤੋਂ ਬਣੀ ਮਿੱਟੀ ਉਸ ਵਿੱਚ ਮੌਜੂਦ ਖਣਿਜ ਪੋਸ਼ਕ ਤੱਤਾਂ ਨੂੰ ਪ੍ਰਗਟ ਕਰਦੇ ਹਨ ।
→ ਖ਼ਤਮ ਹੋਣ ਵਾਲੇ ਜਾਂ ਸੀਮਿਤ ਕੁਦਰਤੀ ਸਾਧਨ (Exhaustible Resources)-ਉਹ ਸਾਧਨ ਜਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਰਹੇ ਹਨ, ਉਨ੍ਹਾਂ ਨੂੰ ਖ਼ਤਮ ਹੋਣ ਵਾਲੇ ਜਾਂ ਸੀਮਿਤ ਕੁਦਰਤੀ ਸਾਧਨ ਆਖਦੇ ਹਨ, ਜਿਵੇਂ ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ ਆਦਿ ।
→ ਖ਼ਤਮ ਨਾ ਹੋਣ ਵਾਲੇ ਜਾਂ ਅਸੀਮ ਕੁਦਰਤੀ ਸਾਧਨ (Inexhaustible Resources)-ਉਹ ਸਾਧਨ ਜਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਖ਼ਤਮ ਨਹੀਂ ਹੋ ਰਹੇ, ਉਨ੍ਹਾਂ ਨੂੰ ਖ਼ਤਮ ਨਾ ਹੋਣ ਵਾਲੇ ਜਾਂ ਅਸੀਮ ਕੁਦਰਤੀ ਸਾਧਨ ਆਖਦੇ ਹਨ , ਜਿਵੇਂ-ਹਵਾ, ਸੂਰਜ ਦੀ ਰੌਸ਼ਨੀ ਤੇ ਪਾਣੀ ਆਦਿ ।
→ ਨਵਿਆਉਣਯੋਗ ਸਾਧਨ (Renewable Resources)-ਅਜਿਹੇ ਕੁਦਰਤੀ ਸਾਧਨ ਜਿਨ੍ਹਾਂ ਦਾ ਪ੍ਰਕਿਰਤੀ ਵਿੱਚ ਪੁਨਰ-ਚੱਕਰਣ (Recycling) ਹੋ ਸਕੇ, ਨਵਿਆਉਣਯੋਗ ਸਾਧਨ ਅਖਵਾਉਂਦੇ ਹਨ, ਜਿਵੇਂ ਕਿ-ਪਾਣੀ, ਹਵਾ, ਮਿੱਟੀ ਆਦਿ ।
→ ਨਾ-ਨਵਿਆਉਣਯੋਗ ਸਾਧਨ (Non-renewable Resources)-ਉਹ ਕੁਦਰਤੀ ਸਾਧਨ ਜਿਨ੍ਹਾਂ ਦਾ ਪ੍ਰਕਿਰਤੀ ਵਿੱਚ ਪੁਨਰ ਚੱਕਰਣ ਨਾ ਹੋ ਸਕੇ ਅਤੇ ਜਿਨ੍ਹਾਂ ਨੂੰ ਖ਼ਤਮ ਹੋ ਜਾਣ ਉਪਰੰਤ ਮੁੜ ਪ੍ਰਾਪਤ ਨਾ ਕੀਤਾ ਜਾ ਸਕੇ, ਨਾ-ਨਵਿਆਉਣ ਯੋਗ ਕੁਦਰਤੀ ਸਾਧਨ ਅਖਵਾਉਂਦੇ ਹਨ , ਜਿਵੇਂ ਕਿ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਆਦਿ ।
→ ਭੂਮੀਗਤ ਪਾਣੀ (Underground water)-ਜਿਹੜਾ ਪਾਣੀ ਧਰਤੀ ਦੇ ਹੇਠਾਂ ਹੈ, ਉਸਨੂੰ ਭੂਮੀਗਤ ਪਾਣੀ ਆਖਦੇ ਹਨ ।
→ ਪੇਪੜੀ (Crust)-ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਧਰਤੀ ਦੀ ਪੇਪੜੀ ਕਹਿੰਦੇ ਹਨ ।
→ ਖਣਿਜ ਸੰਸਾਧਨ (Mineral Resources)-ਧਰਤੀ ਹੇਠੋਂ ਪ੍ਰਾਪਤ ਹੋਣ ਵਾਲੀਆਂ ਧਾਤਾਂ ਅਤੇ ਹੋਰ ਖਣਿਜਾਂ ਨੂੰ ਖਣਿਜ ਪਦਾਰਥ ਆਖਦੇ ਹਨ ।
→ ਵਾਯੂਮੰਡਲ (Atmosphere)-ਧਰਤੀ ਦੇ ਚਾਰੋਂ ਪਾਸੇ ਆਲੇ-ਦੁਆਲੇ ਹਵਾ ਦਾ ਘੇਰਾ ਹੈ ਜਿਸ ਨੂੰ ਵਾਯੂਮੰਡਲ ਕਹਿੰਦੇ ਹਨ ।
→ ਪ੍ਰਦੂਸ਼ਣ Pollution)-ਮਿੱਟੀ ਦੇ ਕਣ, ਧੂੰਆਂ ਅਤੇ ਹਾਨੀਕਾਰਕ ਗੈਸਾਂ ਦੇ ਅਣਇੱਛਤ ਰੂਪ ਵਿੱਚ ਹਵਾ ਵਿੱਚ ਮਿਲਣ ਨੂੰ ਪ੍ਰਦੂਸ਼ਣ ਆਖਦੇ ਹਨ ।
→ ਅਮਲੀ ਵਰਖਾ (Acid rain)-ਪ੍ਰਦੂਸ਼ਿਤ ਹਵਾ ਜਿਸ ਵਿੱਚ ਅਮਲੀ ਆਕਸਾਈਡਾਂ ਤੋਂ ਉਤਪਾਦਿਤ ਅਮਲ ਮੌਜੂਦ ਹੁੰਦੇ ਹਨ ਤੇ ਵਰਖਾ ਹੋਣ ਤੇ ਪਾਣੀ ਵਿੱਚ ਘੁਲ ਕੇ ਧਰਤੀ ਤੇ ਡਿੱਗਦੇ ਹਨ, ਇਸ ਨੂੰ ਅਮਲੀ ਵਰਖਾ ਕਹਿੰਦੇ ਹਨ ।
→ ਧੂੰਆਂ (Smoke)-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਹੋਈ ਕਾਰਬਨ, ਸੁਆਹ ਅਤੇ ਤੇਲ ਦੇ ਕਣਾਂ ਤੋਂ ਬਣਦਾ ਹੈ ।
→ ਧੁੰਦ (Fog)-ਇਹ ਇਕ ਕੁਦਰਤੀ ਕਿਰਿਆ ਹੈ, ਜਿਸ ਵਿੱਚ ਬਹੁਤ ਛੋਟੇ ਜਲ ਕਣ ਹਵਾ ਵਿੱਚ ਨਿਲੰਬਿਤ ਅਵਸਥਾ ਵਿੱਚ ਮੌਜੂਦ ਰਹਿੰਦੇ ਹਨ ।
→ ਐਰੋਸਾਲ (Aerosols)-ਹਵਾ ਵਿੱਚ ਮੌਜੂਦ ਵਾਂ ਦੇ ਬਾਰੀਕ ਕਣਾਂ ਨੂੰ ਐਰੋਸਾਲ ਕਹਿੰਦੇ ਹਨ ।
→ ਕਣੀ ਪਦਾਰਥ (Particulates)-ਹਵਾ ਵਿੱਚ ਮੌਜੂਦ ਨਿਲੰਬਿਤ ਠੋਸ ਜਾਂ ਦ੍ਰਵ ਪਦਾਰਥਾਂ ਦੇ ਇਕੱਠ ਨੂੰ ਕਣੀ ਪਦਾਰਥ ਕਹਿੰਦੇ ਹਨ ।
→ ਫਲਾਈ ਐਸ਼ (Fly ash)-ਪਥਰਾਟ ਬਾਲਣ ਦੇ ਜਲਣ ਕਾਰਨ ਪੈਦਾ ਗੈਸਾਂ ਦੇ ਨਾਲ ਰਾਖ ਦੇ ਛੋਟੇ-ਛੋਟੇ ਕਣਾਂ ਨੂੰ ਫਲਾਈ ਐਸ਼ ਕਹਿੰਦੇ ਹਨ ।
→ ਸ੍ਰੀਨ ਹਾਊਸ ਪ੍ਰਭਾਵ (Green home effect)-ਧਰਤੀ ਤੋਂ ਪਰਾਵਰਤਿਤ ਤਾਪ ਦੀਆਂ ਵਿਕਿਰਣਾਂ ਕਾਰਬਨ ਡਾਈਆਕਸਾਈਡ ਸੋਖ ਲੈਂਦੀ ਆਂ ਹਨ ਜਿਸ ਦੇ ਨਤੀਜੇ ਵਜੋਂ ਵਾਯੂਮੰਡਲ ਗਰਮ ਹੋ ਜਾਂਦਾ ਹੈ ਤੇ ਇਸਦਾ ਤਾਪਮਾਨ | ਵੱਧ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਗੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ ।
→ ਮਿੱਟੀ (Soil)-ਧਰਤੀ ਦੀ ਉੱਪਰੀ ਸਤਾ ਨੂੰ ਮਿੱਟੀ ਕਹਿੰਦੇ ਹਨ ਜੋ ਚੱਟਾਨਾਂ ਦੇ ਸੂਖ਼ਮ ਕਣਾਂ, ਮੜ੍ਹ, ਹਵਾ ਅਤੇ ਜਲ ਤੋਂ ਮਿਲ ਕੇ ਬਣਦੀ ਹੈ ।
→ ਭੋਂ-ਖੋਰ (Soil erosion)-ਮਿੱਟੀ ਦੀ ਉੱਪਰੀ ਉਪਜਾਊ ਪਰਤ ਦੇ ਆਪਣੇ ਸਥਾਨ ਤੋਂ ਹਟ ਜਾਣ ਨੂੰ ਭੋਂ-ਖੋਰ ਕਹਿੰਦੇ ਹਨ ।
→ ਮਿੱਟੀ ਪ੍ਰਦੂਸ਼ਣ (Soil pollution)-ਰਸਾਇਣਿਕ ਖਾਦਾਂ ਅਤੇ ਬੇਕਾਰ ਪਦਾਰਥਾਂ ਦੇ ਮਿੱਟੀ ਵਿੱਚ ਮਿਲ ਜਾਣ ਨੂੰ ਮਿੱਟੀ ਪ੍ਰਦੂਸ਼ਣ ਕਹਿੰਦੇ ਹਨ ।
→ ਹਾਈਡ੍ਰੋਕਾਰਬਨ (Hydrocarbon)-ਕਾਰਬਨ ਅਤੇ ਹਾਈਡੋਜਨ ਤੋਂ ਬਣੇ ਕਾਰਬਨਿਕ ਯੋਗਿਕਾਂ ਨੂੰ ਹਾਈਡ੍ਰੋਕਾਰਬਨ ਕਹਿੰਦੇ ਹਨ ।