Punjab State Board PSEB 5th Class Maths Book Solutions Chapter 5 ਧਨ (ਕਰੰਸੀ) Ex 5.3 Textbook Exercise Questions and Answers.
PSEB Solutions for Class 5 Maths Chapter 5 ਧਨ (ਕਰੰਸੀ) Ex 5.3
ਪ੍ਰਸ਼ਨ 1.
ਰਵੀ ਨੇ ਤੋਂ 50 ਦੀ ਇੱਕ ਕਾਪੀ ਅਤੇ $ 125 ਦੀ ਇੱਕ ਕਿਤਾਬ ਖਰੀਦੀ ਅਤੇ ਤੋਂ 150 ਦਾ ਇੱਕ ਪੈਨ ਖਰੀਦਿਆ ।ਉਸਨੇ ਕਿੰਨੇ ਰੁਪਏ ਖਰਚ ਕੀਤੇ ?
ਹੱਲ:
ਰਵੀ ਨੇ ਇਕ ਕਾਪੀ ਜਿੰਨੇ ਦੀ ਖਰੀਦੀ = ₹ 50
ਰਵੀ ਨੇ ਇਕ ਕਿਤਾਬ ਜਿੰਨੇ ਦੀ ਖਰੀਦੀ = ₹ 125
ਰਵੀ ਨੇ ਇਕ ਪੈਨ ਜਿੰਨੇ ਦਾ ਖਰੀਦਿਆ = + ₹ 150
ਰਵੀ ਨੇ ਕੁੱਲ ਜਿੰਨੇ ਰੁਪਏ ਖਰਚ ਕੀਤੇ = ₹ 325
ਪ੍ਰਸ਼ਨ 2.
ਮਨਵੀਤ ਕੌਰ ਕੋਲ ਤੋਂ 148.50 ਹਨ । ਉਸਦੇ ਪਿਤਾ ਜੀ ਨੇ ਉਸਨੂੰ ਤੇ 116.50 ਹੋਰ ਦੇ ਦਿੱਤੇ । ਹੁਣ ਮਨਜੀਤ ਕੌਰ ਕੋਲ ਕਿੰਨੇ ਰੁਪਏ ਹੋ ਗਏ ਹਨ ?
ਹੱਲ:
ਮਨਵੀਤ ਕੌਰ ਕੋਲ ਜਿੰਨੇ ਰੁਪਏ ਹਨ = ₹ 148.50
ਉਸਦੇ ਪਿਤਾ ਜੀ ਨੇ ਉਸਨੂੰ ਜਿੰਨੇ ਹੋਰ ਰੁਪਏ ਦਿੱਤੇ = + ₹ 116.50
ਹੁਣ ਮਨਵੀਤ ਕੌਰ ਕੋਲ ਜਿੰਨੇ ਰੁਪਏ ਹੋ ਗਏ ਹਨ। = ₹ 265.00
ਪ੍ਰਸ਼ਨ 3.
ਪਾਰਸ ਨੇ ਤੋਂ 450 ਦਾ ਇੱਕ ਬਸਤਾ ਖ਼ਰੀਦਿਆ ਅਤੇ ਉਸਨੇ ਤੋਂ 500 ਦੁਕਾਨਦਾਰ ਨੂੰ ਦੇ ਦਿੱਤੇ । ਦੁਕਾਨਦਾਰ ਉਸਨੂੰ ਕਿੰਨੇ ਰੁਪਏ ਵਾਪਿਸ ਕਰੇਗਾ ?
ਹੱਲ:
ਪਾਰਸ ਨੇ ਜਿੰਨੇ ਰੁਪਏ ਦਾ ਇਕ ਬਸਤਾ ਖ਼ਰੀਦਿਆ = ₹ 450
ਦੁਕਾਨਦਾਰ ਨੂੰ ਜਿੰਨੇ ਰੁਪਏ ਦਿੱਤੇ = ₹ 500
ਦੁਕਾਨਦਾਰ ਉਸਨੂੰ ਜਿੰਨੇ ਰੁਪਏ ਵਾਪਿਸ ਕਰੇਗਾ ।
ਪਾਰਸ ਨੂੰ ₹ 50 ਵਾਪਿਸ ਮਿਲੇ ।
ਪ੍ਰਸ਼ਨ 4.
ਗੁਰਦੀਪ ਕੋਲ ₹ 1000 ਹਨ ਅਤੇ ਉਸਨੇ ₹ 742 ਦੇ ਬੂਟ ਖ਼ਰੀਦੇ । ਉਸ ਕੋਲ ਕਿੰਨਾ ਧਨ ਬਚੇਗਾ ?
ਹੱਲ:
ਗੁਰਦੀਪ ਕੋਲ ਜਿੰਨੇ ਰੁਪਏ ਹਨ = ₹ 1000
ਉਸਨੇ ਜਿੰਨੇ ਦੇ ਬੂਟ ਖ਼ਰੀਦੇ = ₹ 7142
ਉਸ ਕੋਲ ਜਿੰਨਾ ਧਨ ਬਚੇਗਾ = ₹ 258
ਪ੍ਰਸ਼ਨ 5.
ਪ੍ਰਭਜੋਤ ਕੋਲ ਤੋਂ 2168.50 ਹਨ ਅਤੇ ਉਸਦੇ ਭਰਾ ਸਿਮਰਜੀਤ ਕੋਲ ਤੋਂ 1248.50 ਹਨ । ਉਹਨਾਂ ਦੋਹਾਂ ਕੋਲ ਕਿੰਨੇ ਰੁਪਏ ਹਨ ?
ਹੱਲ:
ਪ੍ਰਭਜੋਤ ਕੋਲ ਜਿੰਨੇ ਰੁਪਏ ਹਨ = ₹ 2168.50
ਉਸਦੇ ਭਰਾ ਸਿਮਰਜੀਤ ਕੋਲ ਜਿੰਨੇ ਰੁਪਏ ਹਨ = ₹ 1248.50
ਉਹਨਾਂ ਦੋਹਾਂ ਕੋਲ ਜਿੰਨੇ ਰੁਪਏ ਹਨ = ₹ 3417.00
ਉਹਨਾਂ ਦੋਹਾਂ ਕੋਲ ₹3417.00 ਹਨ ।
ਪ੍ਰਸ਼ਨ 6.
ਇੱਕ ਦੁਕਾਨਦਾਰ ਕੋਲ ਤੋਂ 1000 ਹਨ । ਉਸਨੇ ਇੱਕ ਰੇਡੀਓ ਤੋਂ 650 ਦਾ ਖ਼ਰੀਦਿਆ । ਉਸ ਕੋਲ ਹੁਣ ਕਿੰਨੇ ਰੁਪਏ ਬਚੇ ਹੋਣਗੇ ?
ਹੱਲ:
ਇਕ ਦੁਕਾਨਦਾਰ ਕੋਲ ਜਿੰਨੇ ਰੁਪਏ ਹਨ = ₹ 1000
ਉਸਨੇ ਜਿੰਨੇ ਦਾ ਇਕ ਰੇਡੀਓ ਖ਼ਰੀਦਿਆ = ₹ 650
ਉਸਦੇ ਕੋਲ ਹੁਣ ਜਿੰਨੇ ਰੁਪਏ ਬਚੇ ਹੋਣਗੇ = ₹350
ਉਸ ਕੋਲ ਹੁਣ ₹ 350 ਬਚ ਗਏ ।
ਪ੍ਰਸ਼ਨ 7.
ਹਰਜੋਤ ਆਪਣੀ ਸਹੇਲੀ ਨਾਲ ਬਜ਼ਾਰ ਗਈ । ਉੱਥੇ ਉਸਨੇ ਦੇ 3467.50 ਦਾ ਸਮਾਨ ਖ਼ਰੀਦਿਆ ਜਦ ਕਿ ਉਸਦੀ ਸਹੇਲੀ ਨੇ 3350.25 ਦਾ ਸਮਾਨ ਖ਼ਰੀਦਿਆ ਹਰਜੋਤ ਨੇ ਆਪਣੀ ਸਹੇਲੀ ਨਾਲੋਂ ਕਿੰਨੇ ਰੁਪਏ ਵੱਧ ਖਰਚ ਕੀਤੇ ।
ਹੱਲ:
ਹਰਜੋਤ ਨੇ ਜਿੰਨੇ ਰੁਪਏ ਦਾ ਸਮਾਨ ਖ਼ਰੀਦਿਆ = ₹ 3467.50
ਉਸਦੀ ਸਹੇਲੀ ਨੇ ਜਿੰਨੇ ਰੁਪਏ ਦਾ ਸਮਾਨ ਖ਼ਰੀਦਿਆ = ₹ 3350.25
ਉਸਨੇ ਆਪਣੀ ਸਹੇਲੀ ਨਾਲੋਂ ਜਿੰਨੇ ਰੁਪਏ ਵੱਧ ਖ਼ਰਚ ਕੀਤੇ = ₹ 117.25
ਹਰਜੋਤ ਨੇ ਆਪਣੀ ਸਹੇਲੀ ਨਾਲੋਂ ₹ 117.25 ਵੱਧ ਖ਼ਰਚ ਕੀਤੇ ।
ਪ੍ਰਸ਼ਨ 8.
ਅਵਨੀਤ ਨੇ ਇੱਕ ਦੁਕਾਨ ਤੋਂ ₹ 1865.90 ਦੀ ਇੱਕ ਕਮੀਜ਼, ₹ 1060.30 ਦੀ ਇੱਕ ਪੈਂਟ ਅਤੇ ₹ 990.10. ਦਾ ਇੱਕ ਬੂਟਾਂ ਦਾ ਜੋੜਾ ਖ਼ਰੀਦਿਆ । ਉਸਨੇ ਕਿੰਨੇ ਰੁਪਏ ਖ਼ਰਚ ਕੀਤੇ ।
ਹੱਲ:
ਅਵਨੀਤ ਨੇ ਜਿੰਨੇ ਦੀ ਇਕ ਕਮੀਜ਼ ਖ਼ਰੀਦੀ = ₹ 1865.90
ਅਵਨੀਤ ਨੇ ਜਿੰਨੇ ਦੀ ਇਕ ਪੈਂਟ ਖ਼ਰੀਦੀ = ₹ 1060.30
ਅਵਨੀਤ ਨੇ ਜਿੰਨੇ ਦਾ ਇੱਕ ਬੂਟਾਂ ਦਾ ਜੋੜਾ ਖ਼ਰੀਦਿਆ = ₹ 990.10
ਅਵਨੀਤ ਨੇ ਕੁੱਲ ਜਿੰਨੇ ਰੁਪਏ ਖ਼ਰਚ ਕੀਤੇ = ₹ 3916.30