Punjab State Board PSEB 10th Class Physical Education Book Solutions ਹਾਕੀ (Hockey) Game Rules.
ਹਾਕੀ (Hockey) Game Rules – PSEB 10th Class Physical Education
ਯਾਦ ਰੰਖਣ ਵਾਲੀਆਂ ਗੱਲਾਂ
(Points to Remember)
- ਹਾਕੀ ਦੀ ਟੀਮ ਦੇ ਖਿਡਾਰੀਆਂ ਦੀ ਸੰਖਿਆ = 1 + 5 ਵਾਧੂ
- ਹਾਕੀ ਦੇ ਮੈਦਾਨ ਦੀ ਲੰਬਾਈ = 100 ਗਜ਼ (91.4 ਮੀਟਰ)
- ਹਾਕੀ ਦੇ ਮੈਦਾਨ ਦੀ ਚੌੜਾਈ = 60 ਰਾਜ਼ (54.86 ਮੀਟਰ)
- ਹਾਕੀ ਖੇਡ ਦਾ ਸਮਾਂ = 15-3-15, 15-10-15 ਦੀਆਂ ਚਾਰ ਅਵਧੀਆਂ ਪਰ ਉਲੰਪਿਕ ਵਿਚ 35-10-35 ਦਾ ਖੇਡ ਹੁੰਦਾ ਹੈ ।
- ਆਰਾਮ ਦਾ ਸਮਾਂ = 5 ਮਿੰਟ ਤੋਂ 10 ਮਿੰਟ
- ਹਾਕੀ ਗੇਂਦ ਦਾ ਭਾਰ = 5 ਔਸ ਤੋਂ 5 % ਐੱਸ
- ਗੇਂਦ ਦਾ ਘੇਰਾ = 22.4 ਤੋਂ 23.5 ਸੈਂ. ਮੀ.
- ਹਾਕੀ ਦਾ ਭਾਰ = 12 ਐੱਸ ਘੱਟੋ-ਘੱਟ ਤੇ 28 ਸ ਵੱਧ ਤੋਂ ਵੱਧ
- ਹਾਕੀ ਸਟਿਕ ਲੰਘਣੀ ਚਾਹੀਦੀ ਹੈ = 2 ਇੰਚ ਵਿਆਸ ਵਾਲੇ ਛੱਲੇ ਤੋਂ
- ਹਾਕੀ ਦੀ ਲੰਬਾਈ = 37 ਇੰਚ ਤੋਂ 38 ਇੰਚ
- ਅਧਿਕਾਰੀ = ਇਕ ਟੈਕਨੀਕਲ ਆਫ਼ੀਸਰ, ਦੋ ਅੰਪਾਇਰ, ਦੋ ਜੱਜ ਅਤੇ ਇਕ ਰਿਜ਼ਰਵ ਅੰਪਾਇਰ ਹੁੰਦਾ ਹੈ ।
- ਇਸਤਰੀਆਂ ਦੀ ਹਾਕੀ ਦਾ ਭਾਰ = 23 ਔਸ
- ਗੋਲਾਂ ਦੇ ਖੰਬੇ ਦੀ ਉੱਚਾਈ . = 4 ਗਜ਼
- ਗੋਲ ਬੋਰਡ ਦੀ ਉੱਚਾਈ . = 18 ਇੰਚ
- ਅੰਤਿਮ ਰੇਖਾ ਤੋਂ ‘ਡੀ’’ ਦੀ ਦੂਰੀ 16 ਇੰਚ
- ਪੈਨਲਟੀ ਸਟਰੋਕ ਦੀ ਦੂਰੀ = 7 ਗਜ਼
- ਡਾਟਟਡ ਸ਼ੂਟਿੰਗ ਸਰਕਲ ਦਾ ਦਾਇਰਾ = 21 ਗਜ਼
- ਬੈਕ ਬੋਰਡ ਦੀ ਗਹਿਰਾਈ = 4 ਫੁੱਟ
ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ –
- ਮੈਚ ਦੋ ਟੀਮਾਂ ਵਿਚਕਾਰ ਖੇਡਿਆ ਜਾਂਦਾ ਹੈ । ਹਰੇਕ ਟੀਮ ਵਿਚ ਗਿਆਰਾਂ-ਗਿਆਰਾਂ ਖਿਡਾਰੀ ਹੁੰਦੇ ਹਨ ! ਖੇਡ ਦੇ ਦੌਰਾਨ ਕਿਸੇ ਵੀ ਟੀਮ ਵਿਚ ਇਕ ਤੋਂ ਵੱਧ ਗੋਲ-ਕੀਪਰ ਨਹੀਂ ਹੋ ਸਕਦਾ ।
- ਖੇਡ ਦਾ ਸਮਾਂ ਮੱਧ-ਅੰਤਰ ਤੋਂ ਪਹਿਲੇ ਅਤੇ ਬਾਅਦ ਵਿਚ 35-5-35 ਮਿੰਟ ਹੋਵੇਗਾ । ਆਰਾਮ ਪੰਜ ਮਿੰਟ ਦਾ ਹੋਵੇਗਾ ।
- ਮੱਧ-ਅੰਤਰ ਤੋਂ ਬਾਅਦ ਦੋਵੇਂ ਟੀਮਾਂ ਆਪਣਾ-ਆਪਣਾ ਖੇਤਰ ਬਦਲ ਲੈਣਗੀਆਂ ।
ਮੈਚ ਦੇ ਸਮੇਂ ਕੋਈ ਟੀਮ ਵੱਧ ਤੋਂ ਵੱਧ ਖਿਡਾਰੀ ਬਦਲ ਸਕਦੀ ਹੈ । ਜਿਸ ਖਿਡਾਰੀ ਦੇ ਸਥਾਨ ਤੇ ਬਦਲਵਾਂ ਖਿਡਾਰੀ ਲਿਆਇਆ ਜਾਂਦਾ ਹੈ, ਉਸ ਨੂੰ ਮੈਦਾਨ ਵਿਚ ਮੁੜ ਆਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ । - ਹਾਕੀ ਦੇ ਮੈਚ ਵਿਚ ਇਕ ਟੈਕਨੀਕਲ ਆਫ਼ੀਸਰ, ਦੋ ਅੰਪਾਇਰ, ਦੋ ਜੱਜ ਅਤੇ ਇਕ | ਰੀਜ਼ਰਵ ਅੰਪਾਇਰ ਹੁੰਦਾ ਹੈ ।
- ਮੁਅੱਤਲ ਹੋਏ ਖਿਡਾਰੀ ਬਦਲੇ ਕੋਈ ਹੋਰ ਖਿਡਾਰੀ ਨਹੀਂ ਖੇਡੇਗਾ ?
- ਫਾਲਤੂ ਸਮੇਂ ਵਿਚ ਬਦਲਿਆ ਹੋਇਆ ਖਿਡਾਰੀ ਮੁੜ ਕੇ ਖੇਡ ਵਿਚ ਆ ਸਕਦਾ ਹੈ ।
- ਦੋਵੇਂ ਕੈਪਟਨ ਲੋੜ ਅਨੁਸਾਰ ਗੋਲ-ਕੀਪਰ ਬਦਲ ਸਕਦੇ ਹਨ ।
- ਕੈਪਟਨ ਸਾਈਡਾਂ ਦੀ ਚੋਣ ਲਈ ਟਾਸ ਕਰ ਸਕਦੇ ਹਨ |
- ਕੋਈ ਵੀ ਖਿਡਾਰੀ ਕੜਾ, ਅੰਗੁਠੀ, ਆਦਿ ਵਸਤਾਂ ਨਹੀਂ ਪਹਿਨ ਸਕਦਾ |
- ਹਾਕੀ ਦੀ ਖੇਡ ਵਿਚ 16 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ | ਖੇਡਦੇ ਹਨ ਅਤੇ 5 ਖਿਡਾਰੀ ਬਦਲਵੇਂ ਹੁੰਦੇ ਹਨ ।
- ਹਿੱਟ ਲਾਉਣ ਸਮੇਂ ਹਾਕੀ ਮੋਢੇ ਤੋਂ ਉੱਪਰ ਚੁੱਕੀ ਜਾ ਸਕਦੀ ਹੈ ।
- ਜੇਕਰ D ਦੇ ਵਿਚੋਂ ਜਾਂ 25 ਗਜ਼ ਅੰਦਰ ਰੱਖਿਅਕ ਟੀਮ ਖਤਰਨਾਕ ਫਾਉਲ ਕਰਦੀ ਹੈ, ਤਾਂ ਰੈਫ਼ਰੀ ਪੈਨਲਟੀ ਕਾਰਨਰ ਦੇ ਦਿੰਦਾ ਹੈ।
- ਗੋਲਕੀਪਰ ਜਾਂ ਕੋਈ ਹੈ ਖਿਡਾਰੀ ਵਿਚ ਬਾਲ ਨੂੰ ਫੜ ਲਵੇ ਜਾਂ ਪੈਰ ਥੱਲੇ ਨੱਪ ਲਵੇ ਤਾਂ ਤੈਰੀ ਪੈਲਟੀ ਸਟਰੋਨ ਹੈ ਤਾ :
ਸਿਹਤ ਤੇ ਸਰੀਰਕ ਸਿੱਖਿਆ
ਪ੍ਰਸ਼ਨ 1.
ਹਾਕੀ ਟੀਮ ਵਿਚ ਕਿੰਨੇ ਖਿਡਾਰੀ ਖੇਡਦੇ ਹਨ ਅਤੇ ਖੇਡ ਦਾ ਸਮਾਂ ਦੱਸੋ ।
ਉੱਤਰ-
ਹਾਕੀ ਦੀ ਖੇਡ ਵਿਚ ਟੀਮਾਂ ਅਤੇ ਖੇਡ ਦਾ ਸਮਾਂ
1. ਹਾਕੀ ਦੀ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ । ਹਰੇਕ ਟੀਮ ਵਿਚ ਗਿਆਰਾਂ ਗਿਆਰਾਂ ਖਿਡਾਰੀ ਹੁੰਦੇ ਹਨ । ਖੇਡ ਦੇ ਦੌਰਾਨ ਕਿਸੇ ਵੀ ਟੀਮ ਵਿਚ ਇਕ ਤੋਂ ਵੱਧ ਗੋਲਚੀ ਨਹੀਂ ਹੋਵੇਗਾ ।
2. ਮੈਚ ਦੇ ਦੌਰਾਨ ਕੋਈ ਵੀ ਟੀਮ ਵੱਧ ਤੋਂ ਵੱਧ ਖਿਡਾਰੀ ਬਦਲ ਸਕਦੀ ਹੈ ।
3. ਇਕ ਵਾਰ ਬਦਲਿਆ ਹੋਇਆ ਖਿਡਾਰੀ ਮੁੜ ਖੇਡ ਵਿਚ ਭਾਗ ਲੈ ਸਕਦਾ ਹੈ । ਖਾਰਿਜ ਕੀਤੇ ਖਿਡਾਰੀ ਦੀ ਥਾਂ ਤੇ ਕੋਈ ਦੂਜਾ ਖਿਡਾਰੀ ਨਹੀਂ ਖੇਡ ਸਕਦਾ ।
4. ਕਾਰਨਰ, ਪੈਨਲਟੀ ਕਾਰਨਰ ਤੇ ਪੈਨਲਟੀ ਸਟਰੋਕ (Corner, Penalty Corner and Penalty Stroke) ਸਮੇਂ ਖਿਡਾਰੀ ਬਦਲੀ (Substitute) ਨਹੀਂ ਕੀਤਾ ਜਾ ਸਕਦਾ । ਦੰਡ ਦਿੱਤੇ ਜਾਣ ਤੋਂ ਇਲਾਵਾ ਜਦੋਂ ਖੇਡ ਰੁਕੀ ਹੋਵੇ ਤਾਂ ਸਬਸਟੀਚੁਟ ਖਿਡਾਰੀ ਰੈਫ਼ਰੀ ਦੀ ਆਗਿਆ ਨਾਲ ਮੈਦਾਨ ਵਿਚ ਆ ਸਕਦਾ ਹੈ । ਇਸ ਕੰਮ ਵਿਚ ਜਿੰਨਾ ਸਮਾਂ ਲੱਗਿਆ ਹੋਵੇ, ਉਹ ਖੇਡ ਦੇ ਸਮੇਂ ਵਿਚ ਜੋੜਿਆ ਜਾਵੇਗਾ ।
5. ਜੇਕਰ ਕੋਈ ਨਤੀਜਾ ਕਢਾਉਣ ਲਈ ਫਾਲਤੂ ਸਮਾਂ ਦਿੱਤਾ ਜਾਵੇ ਤਾਂ ਦੂਜਾ ਖਿਡਾਰੀ ਵੀ ਬਦਲੀ ਕੀਤਾ ਜਾ ਸਕਦਾ ਹੈ ।
6. ਖੇਡ ਦੀਆਂ 35-35 ਮਿੰਟਾਂ ਦੀਆਂ ਦੋ ਮਿਆਦਾ ਹੁੰਦੀਆਂ ਹਨ । ਇਸ ਦੇ ਵਿਚਕਾਰ ਆਰਾਮ ਘੱਟ ਤੋਂ ਘੱਟ ਪੰਜ ਮਿੰਟ ਤੇ ਵੱਧ ਤੋਂ ਵੱਧ ਦਸ ਮਿੰਟ ਹੋ ਸਕਦਾ ਹੈ । ਅੱਧੇ ਸਮੇਂ ਮਗਰੋਂ ਟੀਮਾਂ ਆਪਣਾ ਪਾਸਾ ਬਦਲ ਲੈਂਦੀਆਂ ਹਨ ।
ਕਪਤਾਨ
(ਉ) ਸਾਈਡਾਂ ਦੀ ਚੋਣ ਲਈ ਦੋਹਾਂ ਟੀਮਾਂ ਦੇ ਕਪਤਾਨ ਖੇਡ ਦੇ ਆਰੰਭ ਵਿਚ ਟਾਸ ਦੁਆਰਾ ਜਾਂ ਪਾਸ ਕਰਨ ਦਾ ਫ਼ੈਸਲਾ ਕਰਨਗੇ । ਟਾਸ ਜਿੱਤਣ ਵਾਲਾ ਪਾਸ ਜਾਂ ਦਿਸ਼ਾ ਵਿਚੋਂ ਇਕ ਨੂੰ ਚੁਣ ਸਕਦਾ ਹੈ ।
(ਅ) ਕੋਚ ਨਾ ਹੋਣ ਦੀ ਦਸ਼ਾ ਵਿਚ ਉਹ ਕੋਚ ਦਾ ਕੰਮ ਕਰੇਗਾ ।
(ਈ ਲੋੜ ਪੈਣ ਤੇ ਕਪਤਾਨ ਗੋਲ ਕੀਪਰਾਂ ਦੀ ਤਬਦੀਲੀ ਕਰੇਗਾ। ਇਸ ਤਬਦੀਲੀ ਬਾਰੇ ਅੰਪਾਇਰਾਂ ਨੂੰ ਸੂਚਿਤ ਕਰਨਗੇ ।
ਪ੍ਰਸ਼ਨ 2.
ਹਾਕੀ ਦੀ ਖੇਡ ਦੇ ਮੈਦਾਨ, ਗੋਲ ਪੋਸਟ, ਗੋਲ ਬੋਰਡ, ਸ਼ੂਟਿੰਗ ਸਰਕਲ, ਗੋਂਦ, ਹਾਕੀ, ਖਿਡਾਰੀ ਦੀ ਪੋਸ਼ਾਕ, ਬੈਕ ਪਾਸ ਬਾਰੇ ਲਿਖੋ ।
ਉੱਤਰ-
ਹਾਕੀ ਦੀ ਖੇਡ ਦੇ ਮੈਦਾਨ, ਗੋਲ ਪੋਸਟ, ਗੋਲ ਬੋਰਡ, ਸ਼ੂਟਿੰਗ ਸਰਕਲ, ਗੋਂਦ, ਹਾਕੀ, ਖਿਡਾਰੀ ਦੀ ਪੋਸ਼ਾਕ, ਬੈਕ ਪਾਸ ਬਾਰੇ –
ਹਾਕੀ ਦੇ ਨਵੇਂ ਰੂਲ
(Latest rules of Hockey)
- ਨਵੇਂ ਨਿਯਮ ਅਨੁਸਾਰ ਕੋਈ ਟੀਮ ਵੱਧ ਤੋਂ ਵੱਧ ਖਿਡਾਰੀ ਬਦਲ ਸਕਦੀ ਹੈ । ਜਿਸ ਖਿਡਾਰੀ ਦੇ ਸਥਾਨ ਤੇ ਬਦਲਵਾਂ ਖਿਡਾਰੀ ਲਿਆਇਆ ਜਾਂਦਾ ਹੈ, ਉਸ ਨੂੰ ਮੈਦਾਨ ਵਿਚ ਮੁੜ ਆਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ ।
ਕੇਵਲ ਟਾਈ ਬਰੇਕਰ ਦੀ ਸਥਿਤੀ ਵਿਚ ਖਿਡਾਰੀ ਨਹੀਂ ਬਦਲਿਆ ਜਾ ਸਕਦਾ । - ਗੋਲ ਰੱਖਿਅਕ ਨੂੰ ਪੈਨਲਟੀ ਕਾਰਨਰ ਜਾਂ ਪੈਨਲਟੀ ਸਟਰੋਕ ਦੇ ਸਮੇਂ ਨਹੀਂ ਬਦਲਿ ਜਾ ਸਕਦਾ । ਉਸ ਨੂੰ ਸੱਟ ਲੱਗਣ ਦੀ ਸੂਰਤ ਵਿਚ ਹੀ ਬਦਲਿਆ ਜਾ ਸਕਦਾ ਹੈ ।
- ਗਜ਼ ਦੇ ਸਰਕਲ ਤੋਂ ਬਾਹਰ 21 ਗਜ਼ ਦੀ ਡਾਟਡ ਰੇਖਾ ਸਰਕਲ ਵਿਚ ਲਾਈ ਜਾਂਦੀ ਹੈ ।
ਖੇਡ ਦਾ ਮੈਦਾਨ-ਹਾਕੀ ਦੀ ਖੇਡ ਦਾ ਮੈਦਾਨ ਆਇਤਾਕਾਰ ਹੁੰਦਾ ਹੈ । ਇਸ ਦੀ ਲੰਬਾਈ 91.40 m ਅਤੇ ਚੌੜਾਈ 55 m ਹੋਵੇਗੀ । ਲੰਬੀਆਂ ਸੀਮਾ ਰੇਖਾਵਾਂ ਸਾਈਡ ਰੇਖਾਵਾਂ ਅਤੇ ਛੋਟੀਆਂ ਸੀਮਾ ਰੇਖਾਵਾਂ ਗੋਲ ਰੇਖਾਵਾਂ ਅਖਵਾਉਂਦੀਆਂ ਹਨ । ਗੋਲ ਰੇਖਾ ਦੀ ਮੋਟਾਈ 3 ਹੋਵੇਗੀ । ਮੈਦਾਨ ਦੇ ਮੱਧ ਵਿਚ ਇਕ ਮੱਧ ਰੇਖਾ ਹੁੰਦੀ ਹੈ, ਜੋ ਮੈਦਾਨ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਦੀ ਹੈ । ਮੱਧ ਰੇਖਾ ਅਤੇ ਗੋਲ ਰੇਖਾ ਦੇ ਵਿਚ 22.90 m ਦੀ ਰੇਖਾ ਹੁੰਦੀ ਹੈ ਅਤੇ ਸਾਈਡ ਲਾਈਨ ਦੇ 1.50 m ਦੇ ਸਮਤਲ ਤੇ ਦੋ ਗਜ਼ ਦੀ ਲੰਬਾਈ ਦਾ ਇਕ ਨਿਸ਼ਾਨ ਲਗਾਇਆ ਜਾਵੇਗਾ |
ਮੈਦਾਨ ਦੇ ਅੰਦਰ ਗੋਲ ਰੇਖਾ ਦੇ ਸਮਤਲ ਹਰੇਕ ਸਾਈਡ ਲਾਈਨ ’ਤੇ ਅਤੇ ਇਸ ਦੇ ਅੰਦਰੁਨੀ ਕਿਨਾਰੇ ਤੇ 15.70 m ਤੇ 12 ਲੰਬਾ ਇਕ ਨਿਸ਼ਾਨ ਲਗਾਇਆ ਜਾਵੇਗਾ । ਕਾਰਨਰ ਹਿੱਟ ਲਈ ਮੈਦਾਨ ਦੀ ਅੰਦਰੂਨੀ ਕਾਰਨਰ ਫਲੈਗ ਦੇ 5 ਗਜ਼ ‘ਤੇ ਗੋਲ ਰੇਖਾਵਾਂ ਅਤੇ ਸਾਈਡ ਰੇਖਾਵਾਂ ‘ਤੇ ਨਿਸ਼ਾਨ ਲਗਾਇਆ ਜਾਵੇਗਾ | ਹਰੇਕ ਗੋਲ ਕੇਂਦਰ ਤੋਂ
6.40 m ਦੂਰ ਸਾਹਮਣੇ ਵੱਲ ਇਕ ਸਫ਼ੈਦ ਬਿੰਦੂ ਲਗਾਇਆ ਜਾਵੇਗਾ, ਜਿਸ ਦਾ ਵਿਆਸ 6AE ਤੋਂ ਵੱਧ ਨਹੀਂ ਹੋਵੇਗਾ । ਗੋਲ ਪੋਸਟ (Goal Post-ਹਰੇਕ ਗੋਲ ਰੇਖਾ ਦੇ ਵਿਚਕਾਰ ਇਕ ਗੋਲ ਪੋਸਟ ਹੋਵੇਗੀ, ਜਿਸ ਵਿਚ ਦੋ ਲੰਬ ਰੂਪੀ ਖੰਭੇ ਇਕ ਦੂਸਰੇ ਨਾਲੋਂ 1.20 m ਦੀ ਦੂਰੀ ‘ਤੇ ਹੋਣਗੇ । ਉਹਨਾਂ ਨੂੰ ਕਾਸਬਾਰ ਦੁਆਰਾ ਮਿਲਾਇਆ ਜਾਵੇਗਾ, ਜੋ ਕਿ ਜ਼ਮੀਨ ਤੋਂ 2.10 m ਉੱਚੀ ਹੋਵੇਗੀ ।
ਗੋਲ ਪੋਸਟ ਦਾ ਅਗਲਾ ਹਿੱਸਾ ਗੋਲ ਰੇਖਾ ਨੂੰ ਛੂਹੇਗਾ । ਨਾ ਤਾਂ ਗੋਲ ਪੋਸਟ ਸਬਾਰ ਉੱਪਰ ਜਾਵੇਗਾ ਨਾ ਕਾਸਬਾਰ ਗੋਲ ਪੋਸਟਾਂ ਤੋਂ ਅੱਗੇ ਨਿਕਲੇਗਾ । ਗੋਲ ਪੋਸਟਾਂ ਅਤੇ ਭਾਸ਼ਬਾਰ ਦੀ ਚੌੜਾਈ 5 cm ਹੋਵੇਗੀ ਅਤੇ ਉਹਨਾਂ ਦੀ ਮੋਟਾਈ 72 ਤੋਂ ਵਧੇਰੇ ਨਹੀਂ ਹੋਵੇਗੀ : ਗੋਲ ਪੋਸਟਾਂ ਦੇ ਪਿੱਛੇ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਜਾਲ ਲੱਗੇ ਹੋਣਗੇ । ਉਹਨਾਂ ਦੇ ਸਿਰੇ ਆਇਤਾਕਾਰ ਹੋਣਗੇ ਅਤੇ ਉਹਨਾਂ ਦਾ ਮੁੰਹ ਖੇਡ ਦੇ ਮੈਦਾਨ ਵਲ ਹੋਵੇਗਾ | ਗੋਲ ਪੋਸਟ, ਫ਼ਾਸਬਾਰ ਅਤੇ ਗੋਲ ਦੇ ਪਿੱਛੇ ਧਰਤੀ ਦੇ ਨਾਲ ਨੈੱਟਾਂ ਨੂੰ ਖੂਬ ਕੱਸ ਕੇ ਬੰਨ੍ਹਿਆ ਜਾਵੇਗਾ ਅਤੇ ਇਸ ਦੇ ਵਿਚਕਾਰ ਦਾ ਫ਼ਰਕ 6 ਇੰਚ ਤੋਂ ਵੱਧ ਨਹੀਂ ਹੋਵੇਗਾ ।
ਗੋਲ ਬੋਰਡ (Goal Board)-ਇਹ ਲੰਬਾਈ ਵਿਚ 4 ਗਜ਼ ਅਤੇ 18 ਇੰਚ ਤੋਂ ਵਧੇਰੇ ਉੱਚੇ ਨਹੀਂ ਹੋਣੇ ਚਾਹੀਦੇ । ਗੋਲ ਬੋਰਡ ਗੋਲ ਨੈੱਟ ਦੇ ਅੰਦਰ ਵੱਲ ਉਹਨਾਂ ਦੇ ਸਿਰਿਆਂ ‘ਤੇ ਲਗਾਏ ਜਾਣਗੇ । ਇਹ ਸਾਈਡ ਗੋਲ ਰੇਖਾਵਾਂ ‘ਤੇ ਲੰਬ (Perpendicular) ਹੋਣਗੇ | ਗੋਲ ਪੋਸਟਾਂ ਦੇ ਪਿੱਛੇ ਸਾਈਡ ਬੋਰਡ ਅਜਿਹੇ ਬਣਾਏ ਜਾਣਗੇ ਕਿ ਉਹਨਾਂ ਦਾ ਪ੍ਰਭਾਵ ਗੋਲ ਦੇ ਅੰਦਰ ਜਾਂ ਬਾਹਰ ਦੀ ਚੌੜਾਈ ‘ਤੇ ਨਹੀਂ ਪਏਗਾ ।
ਸ਼ੂਟਿੰਗ ਸਰਕਲ (Shooting Circle)-ਹਰੇਕ ਗੋਲ ਦੇ ਸਾਹਮਣੇ ਗੋਲ ਰੇਖਾ 16 ਰਾਜ਼ ਦੀ ਦੂਰੀ ‘ਤੇ 4.66 ਲੰਬੀ ਅਤੇ ਤਿੰਨ ਇੰਚ ਚੌੜੀ ਰੇਖਾ ਲਗਾਈ ਜਾਵੇਗੀ । ਇਹ ਹਾਕੀ ਬਿੰਦੂ ਸਤੰਭ ਹੋਣਗੇ । ਇਹਨਾਂ ਰੇਖਾਵਾਂ ਦੁਆਰਾ ਘਿਰੀ ਹੋਈ ਥਾਂ ਸ਼ੂਟਿੰਗ ਸਰਕਲ ਅਖਵਾਏਗੀ ।
ਗੇਂਦ (Ball)-ਗੇਂਦ ਚਿੱਟੇ ਰੰਗ ਦੀ ਚਮੜੇ ਜਾਂ ਕਿਸੇ ਦੂਜੇ ਚਿੱਟੇ ਰੰਗ ਕੀਤੇ ਹੋਏ ਚਮੜੇ ਦੀ ਹੋਵੇਗੀ । ਇਸ ਦਾ ਆਕਾਰ ਕ੍ਰਿਕੇਟ ਦੀ ਗੇਂਦ ਨਾਲ ਮਿਲਦਾ-ਜੁਲਦਾ ਹੈ ਤੇ ਇਸ ਨੂੰ ਕ੍ਰਿਕੇਟ ਦੀ ਗੇਂਦ ਵਾਂਗ ਹੀ ਸਿਲਾਈ ਕੀਤਾ ਜਾਂਦਾ ਹੈ । ਇਸ ਦਾ ਭਾਰ 5\(\frac{3}{4}\) ਐੱਸ ਤੋਂ ਵਧੇਰੇ ਅਤੇ 5 \(\frac{1}{2}\) ਐੱਸ ਤੋਂ ਘੱਟ ਨਹੀਂ ਹੋਣਾ ਚਾਹੀਦਾ । ਗੇਂਦ ਦੀ ਪਰਿਧੀ 9\(\frac{1}{2}\) ਤੋਂ ਵੱਧ ਅਤੇ 8 \(\frac{1}{2}\) ਤੋਂ ਘੱਟ ਨਹੀਂ ਹੋਵੇਗੀ ।
ਹਾਕੀ ਜਾਂ ਸਟਿੱਕ (Stick)-ਸਟਿੱਕ ਦਾ ਕੇਵਲ ਖੱਬਾ ਪਾਸਾ ਚਪਟਾ ਹੋਣਾ ਚਾਹੀਦਾ ਹੈ । ਇਸ ਦਾ ਸਿਰਾ ਧਾਤੂ ਦਾ ਜਾਂ ਧਾਤੁ ਨਾਲ ਜੁੜਿਆ ਹੋਇਆ ਨਹੀਂ ਹੋਣਾ ਚਾਹੀਦਾ । ਇਸ ਦਾ ਆਕਾਰ ਅੰਗਰੇਜ਼ੀ ਸ਼ਬਦ J ਵਾਂਗ ਹੁੰਦਾ ਹੈ । ਇਸ ਦੇ ਉੱਪਰ ਕੋਈ ਤਿੱਖਾ ਕਿਨਾਰਾ ਜਾਂ ਭਿਆਨਕ ਸਪਲਿੰਟਰ ਵੀ ਨਹੀਂ ਹੋਣਾ ਚਾਹੀਦਾ ।ਸਟਿੱਕ ਦਾ ਭਾਰ 28 ਔਸ ਤੋਂ ਜ਼ਿਆਦਾ ਅਤੇ 12 ਔਸ ਤੋਂ ਘੱਟ ਨਹੀਂ ਹੋਵੇਗਾ । ਇਸ ਦਾ ਆਕਾਰ ਅਜਿਹਾ ਹੋਵੇਗਾ ਕਿ ਇਸ ਨੂੰ ਇਕ ਕੜੇ ਵਿਚੋਂ ਕੱਢਿਆ ਜਾ ਸਕੇ ਜਿਸ ਦਾ ਅੰਦਰਲਾ ਵਿਆਸ 2 ਇੰਚ ਹੋਵੇ । ਜੋ ਹਾਕੀ ਇਹਨਾਂ ਨਿਯਮਾਂ ‘ਤੇ ਪੂਰੀ ਨਹੀਂ ਉਤਰੇਗੀ, ਉਸ ਦੀ ਵਰਤੋਂ ਦੀ ਆਗਿਆ ਅੰਪਾਇਰ ਨਹੀਂ ਦੇਵੇਗਾ ।
ਖਿਡਾਰੀਆਂ ਦੀ ਪੁਸ਼ਾਕ ਅਤੇ ਸਮਾਨ (Player’s Dress and Equipment)-ਹਰੇਕ ਟੀਮ ਆਪਣੀ ਸੰਸਥਾ ਦੁਆਰਾ ਨਿਰਧਾਰਿਤ ਵਰਦੀ ਪਹਿਨਦੀ ਹੈ ।ਵਰਦੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਕ ਟੀਮ ਦੇ ਖਿਡਾਰੀਆਂ ਅਤੇ ਦੂਜੀ ਟੀਮ ਦੇ ਖਿਡਾਰੀਆਂ ਵਿਚਕਾਰ ਸਪੱਸ਼ਟ ਪਹਿਚਾਣ ਕੀਤੀ ਜਾ ਸਕੇ । ਇਕ ਖਿਡਾਰੀ ਦੀ ਵਰਦੀ ਅਤੇ ਸਮਾਨ ਵਿਚ ਇਕ ਕਮੀਜ਼, ਨਿੱਕਰ, ਜੁਰਾਬਾਂ ਅਤੇ ਬੂਟ ਹੁੰਦੇ ਹਨ । ਹਰੇਕ ਖਿਡਾਰੀ ਅਜਿਹੇ ਬੂਟ ਪਾਵੇਗਾ, ਜਿਸ ਨਾਲ ਦੁਜਿਆਂ ਨੂੰ ਹਾਨੀ ਨਾ ਪਹੁੰਚੇ। ਟੀਮਾਂ ਨੂੰ ਭਿੰਨ-ਭਿੰਨ ਰੰਗਾਂ ਦੀ ਵਰਦੀ ਪਹਿਨਣੀ ਪੈਂਦੀ ਹੈ । ਗੋਲ ਕੀਪਰ ਦੇ ਸਮਾਨ ਵਿਚ ਪੈਡ, ਨਿਰਜ਼, ਹੱਥ ਦੇ ਦਸਤਾਨੇ ਅਤੇ ਮਾਸਕ ਆਦਿ ਹੁੰਦੇ ਹਨ । ਖਿਡਾਰੀ ਨੂੰ ਘੜੀ, ਅੰਗੁਠੀ, ਕੜੇ ਵਰਗੀਆਂ ਵਸਤਾਂ ਨਹੀਂ ਪਹਿਨਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਨਾਲ ਦੂਸਰੇ ਖਿਡਾਰੀਆਂ ਨੂੰ ਸੱਟ ਲੱਗ ਸਕਦੀ ਹੈ ।
ਬੈਕ ਪਾਸ (Back Pass)-ਖੇਡ ਸ਼ੁਰੂ ਕਰਨ ਲਈ ਗੋਲ ਹੋ ਜਾਣ ‘ਤੇ ਖੇਡ ਦੁਬਾਰਾ ਸ਼ੁਰੂ ਕਰਨ ਅਤੇ ਇੰਟਰਵਲ ਮਗਰੋਂ ਖੇਡ ਸ਼ੁਰੂ ਕਰਨ ਲਈ ਮੈਦਾਨ ਦੇ ਵਿਚਕਾਰ ਟਾਸ ਜਿੱਤਣ ਵਾਲਾ ਖਿਡਾਰੀ ਗੋਲ ਹੋਣ ਤੇ ਜਾਂ ਜਿਧਰ ਗੋਲ ਹੋਵੇ ਉਹ ਖਿਡਾਰੀ ਤੇ ਅੱਧੇ ਸਮੇਂ ਤੋਂ ਮਗਰੋਂ ਵਿਰੋਧੀ ਟੀਮ ਦਾ ਖਿਡਾਰੀ ਬੈਕ ਪਾਸ ਕਰੇਗਾ । ਬੈਕ ਪਾਸ ਕਰਨ ਵਾਲਾ ਖਿਡਾਰੀ ਸੈਂਟਰ ਲਾਈਨ ‘ਤੇ ਜਾਂ ਦੂਜੇ ਪਾਸੇ ਪੈਰ ਰੱਖ ਸਕਦਾ ਹੈ ।
ਪ੍ਰਸ਼ਨ 3.
ਹਾਕੀ ਦੀ ਖੇਡ ਦੇ ਸਾਧਾਰਨ ਨਿਯਮ ਲਿਖੋ ।
ਉੱਤਰ-
ਹਾਕੀ ਦੇ ਸਾਧਾਰਨ ਨਿਯਮ
(GENERAL RULES OF HOCKEY)
- ਜਦੋਂ ਕੋਈ ਖਿਡਾਰੀ ਬਾਲ ਨੂੰ ਹਿੱਟ ਮਾਰਦਾ ਹੈ ਤਾਂ ਹਾਕੀ ਦਾ ਕੋਈ ਵੀ ਭਾਗ ਮੋਢੇ ਤੋਂ ਉੱਪਰ ਨਹੀਂ ਉੱਠ ਸਕਦਾ ਹੈ ।
- ਗੇਂਦ ਖੇਡਣ ਲਈ ਸਟਿੱਕ ਦਾ ਪੁੱਠਾ ਪਾਸਾ ਨਹੀਂ ਵਰਤਿਆ ਜਾਣਾ ਚਾਹੀਦਾ ਕੇਵਲ ਚੱਪਟਾ ਭਾਗ ਹੀ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ । ਬਿਨਾਂ ਆਪਣੀ ਸਟਿੱਕ ਦੇ ਕੋਈ ਖਿਡਾਰੀ ਖੇਡ ਵਿਚ ਦਖ਼ਲ ਨਹੀਂ ਦੇ ਸਕਦਾ ।
3. ਗੇਂਦ ਨੂੰ ਅੰਡਰ ਕੱਟ (Under Cut) ਨਹੀਂ ਕੀਤਾ ਜਾਂਦਾ । ਇਸ ਪ੍ਰਕਾਰ ਵੀ ਨਹੀਂ ਖੇਡਿਆ ਜਾਂਦਾ ਕਿ ਉਸ ਤੋਂ ਖ਼ਤਰਾ ਹੋ ਜਾਵੇ ਜਾਂ ਇਹ ਖੇਡ ਖ਼ਤਰਨਾਕ ਬਣਾ ਦੇਵੇ | ਦ ਨੂੰ ਉੱਪਰ ਉਠਾਉਣ ਲਈ (Scoope Stroke) ਦੀ ਆਗਿਆ ਹੈ ।
4. ਹੱਥ ਦੇ ਇਲਾਵਾ ਸਰੀਰ ਦੇ ਕਿਸੇ ਵੀ ਹੋਰ ਹਿੱਸੇ ਨਾਲ ਗੇਂਦ ਨੂੰ ਧਰਤੀ ਜਾਂ ਹਵਾ ਵਿਚ ਨਹੀਂ ਰੋਕਿਆ ਜਾਣਾ ਚਾਹੀਦਾ। ਜੇਕਰ ਗੇਂਦ ਨੂੰ ਫੜ ਹੀ ਲਿਆ ਜਾਵੇ ਤਾਂ ਇਸ ਨੂੰ ਛੇਤੀ ਨਾਲ ਆਪਣੀ ਛਾਤੀ ਦੇ ਬਰਾਬਰ ਤੋਂ ਸਿੱਧੇ ਹੀ ਜ਼ਮੀਨ ‘ਤੇ ਸੁੱਟ ਦੇਣਾ ਚਾਹੀਦਾ ਹੈ । ਕਿਸੇ ਵਿਰੋਧੀ ਨੂੰ ਰੋਕਣ ਲਈ ਹਾਕੀ ਨੂੰ ਪੈਰ ਜਾਂ ਲੱਤ ਦਾ ਸਹਾਰਾ ਨਹੀਂ ਦੇਣਾ ਹੋਵੇਗਾ ।
5. ਹਾਕੀ ਨੂੰ ਛੱਡ ਕੇ ਹੋਰ ਕਿਸੇ ਵੀ ਢੰਗ ਨਾਲ ਗੇਂਦ ਨੂੰ ਨਹੀਂ ਰੋਕਣਾ ਚਾਹੀਦਾ । ਨਾ ਹੀ ਉਸ ਨੂੰ ਉਠਾਇਆ ਜਾਂ ਸੁੱਟਿਆ ਜਾਂ ਲਿਜਾਇਆ ਜਾਣਾ ਚਾਹੀਦਾ ਹੈ ।
6. ਵਿਰੋਧੀ ਖਿਡਾਰੀ ਨੂੰ ਸਟਿੱਕ ਨਾਲ ਹੁਕਿੰਗ, ਹਿਟਿੰਗ ਜਾਂ ਸਟਰਾਈਕਿੰਗ, ਫਸਾਉਣ ਦੀ, ਹਿੱਟ ਕਰਨ ਦੀ, ਹਾਕੀ ਮਾਰਨ ਆਦਿ ਦੀ ਆਗਿਆ ਨਹੀਂ ਹੈ ।
7. ਇਕ ਖਿਡਾਰੀ ਨੂੰ ਦੂਸਰੇ ਖਿਡਾਰੀ ਅਤੇ ਗੇਂਦ ਦੇ ਵਿਚਕਾਰ ਦੌੜ ਕੇ ਰੁਕਾਵਟ ਨਹੀਂ ਪਹੁੰਚਾਉਣੀ ਚਾਹੀਦੀ, ਨਾ ਹੀ ਉਹ ਆਪਣੇ ਸਰੀਰ ਜਾਂ ਹਾਕੀ ਨੂੰ ਅਜਿਹੇ ਢੰਗ ਨਾਲ ਅਟਕਾਵੇਗਾ, ਜਿਸ ਨਾਲ ਵਿਰੋਧੀ ਦੇ ਰਾਹ ਵਿਚ ਰੋਕ ਪਏ । ਨਾ ਹੀ ਵਿਰੋਧੀ ਦੇ ਖੱਬੇ ਪਾਸੇ ਤੋਂ ਹਮਲਾ ਕਰਨਾ ਚਾਹੀਦਾ ਹੈ, ਗੇਂਦ ਨੂੰ ਆਪਣੇ ਵਿਰੋਧੀ ਦੁਆਰਾ ਛੂਹਣ ਤੋਂ ਪਹਿਲਾਂ ਖੁਦ ਛੂਹਣਾ ਚਾਹੀਦਾ ਹੈ ।
8. ਗੋਲ ਕੀਪਰ ਨੂੰ ਇਕ ਗੱਲ ਦੀ ਆਗਿਆ ਹੁੰਦੀ ਹੈ ਕਿ ਸ਼ੂਟਿੰਗ ਸਰਕਲ ਦੇ ਅੰਦਰ ਉਹ ਗੇਂਦ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਰੋਕ ਸਕੇ ।
9. ਜੇ ਗੇਂਦ ਗੋਲ ਕੀਪਰ ਦੇ ਪੈਰਾਂ ਵਿਚ ਜਾਂ ਕਿਸੇ ਖਿਡਾਰੀ ਦੇ ਕੱਪੜਿਆਂ ਵਿਚ ਜਾਂ ਅੰਪਾਇਰ ਦੇ ਕੱਪੜਿਆਂ ਵਿਚ ਫਸ ਜਾਵੇ, ਤਾਂ ਅੰਪਾਇਰ ਖੇਡ ਨੂੰ ਬੰਦ ਕਰ ਦੇਵੇਗਾ ਅਤੇ ਖੇਡ ਉਸ ਥਾਂ ‘ਤੇ ਬੁਲੀ (Bully) ਹੋ ਕੇ ਦੁਬਾਰਾ ਸ਼ੁਰੂ ਹੋਵੇਗੀ ।
10. ਜੇਕਰ ਗੇਂਦ ਅੰਪਾਇਰ ਨੂੰ ਲੱਗ ਜਾਵੇ, ਤਾਂ ਖੇਡ ਜਾਰੀ ਰਹੇਗੀ !
11. ਕਿਸੇ ਵੀ ਖਿਡਾਰੀ ਨੂੰ ਖ਼ਤਰਨਾਕ ਢੰਗ ਨਾਲ ਜਾਂ ਬਦਲੇ ਦੀ ਭਾਵਨਾ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਜੇਕਰ ਕੋਈ ਖਿਡਾਰੀ ਬੁਰਾ ਵਰਤਾਉ ਕਰਦਾ ਹੈ ਤਾਂ ਉਸ ਨੂੰ ਅੰਪਾਇਰ ਚੇਤਾਵਨੀ ਦੇ ਸਕਦਾ ਹੈ । ਅਸਥਾਈ ਤੌਰ ‘ਤੇ ਖੇਡ ਵਿਚੋਂ ਕੱਢ ਸਕਦਾ ਹੈ ਜਾਂ ਬਾਕੀ ਖੇਡ ਵਿੱਚ ਹਿੱਸਾ ਲੈਣ ਤੋਂ ਰੋਕ ਸਕਦਾ ਹੈ ।
12. ਚਲਦੇ ਮੈਚ ਵਿਚ ਮੀਂਹ ਪੈਣ ਜਾਂ ਰੌਸ਼ਨੀ ਖ਼ਰਾਬ ਹੋਣ ਦੇ ਕਾਰਨ ਮੈਚ ਦੂਸਰੇ ਦਿਨ ਦੁਬਾਰਾ ਖੇਡਿਆ ਜਾਵੇਗਾ ।
ਗੋਲਡਨ ਗੋਲ ਰੂਲ (Golden Goal Rule)-
ਸਮਾਂ ਖ਼ਤਮ ਹੋਣ ‘ਤੇ ਮੈਚ ਦੇ ਬਰਾਬਰ ਰਹਿਣ ਦੀ ਹਾਲਤ ਵਿਚ ਵਾਧੂ ਸਮਾਂ 7, 7 ਮਿੰਟ ਦਾ ਦਿੱਤਾ ਜਾਂਦਾ ਹੈ । ਇਸ ਸਮੇਂ ਵਿਚ ਜਿੱਥੇ ਵੀ ਗੋਲ ਹੋ ਜਾਵੇ ਉੱਥੇ ਖੇਡ ਖ਼ਤਮ ਹੋ ਜਾਂਦੀ ਹੈ ਅਤੇ ਗੋਲ ਕਰਨ ਵਾਲੀ ਟੀਮ ਜੇਤੂ ਮੰਨੀ ਜਾਂਦੀ ਹੈ । ਜੇਕਰ ਇਸ ਸਮੇਂ ਦੌਰਾਨ ਵੀ ਗੋਲ ਨਾ ਹੋਵੇ ਤਾਂ ਦੋਹਾਂ ਟੀਮਾਂ ਨੂੰ 5-5 ਪੈਨਲਟੀ ਸਟਰੋਕ ਉਦੋਂ ਤਕ ਦਿੱਤੇ ਜਾਂਦੇ ਹਨ ਜਿੰਨੀ ਦੇਰ ਫ਼ੈਸਲਾ ਨਹੀਂ ਹੋ ਜਾਂਦਾ ।
ਪ੍ਰਸ਼ਨ 4.
ਹਾਕੀ ਦੀ ਖੇਡ ਵਿਚ ਹੋ ਰਹੇ ਸਧਾਰਨ ਨਿਯਮਾਂ ਦੀ ਉਲੰਘਣਾ ਬਾਰੇ ਜਾਣਕਾਰੀ ਦਿਓ ।
ਉੱਤਰ-
ਹਾਕੀ ਦੀ ਖੇਡ ਵਿਚ ਹੋ ਰਹੇ ਸਧਾਰਨ ਨਿਯਮਾਂ ਦੀ ਉਲੰਘਣਾ
- ਜੇਕਰ ਉਲੰਘਣਾ ਸ਼ੁਟਿੰਗ ਸਰਕਲ ਤੋਂ ਬਾਹਰ ਹੋਈ ਹੋਵੇ, ਤਾਂ ਵਿਰੋਧੀ ਟੀਮ ਨੂੰ ਹਿੱਟ ਦਿੱਤੀ ਜਾਂਦੀ ਹੈ । ਪਰ ਜੇਕਰ ਅੰਪਾਇਰ ਦੇ ਵਿਚਾਰ ਵਿਚ ਰੱਖਿਅਕ ਟੀਮ ਦੇ ਖਿਡਾਰੀ ਨੇ ਆਪਣੀ 25 ਗਜ਼ ਦੀ ਰੇਖਾ ਵਿਚ ਇਹ ਅਪਰਾਧ ਜਾਣ-ਬੁੱਝ ਕੇ ਕੀਤਾ ਹੈ, ਤਾਂ ਇਹ ਪੈਨਲਟੀ ਕਾਰਨਰ ਜ਼ਰੂਰੀ ਦੇਣਾ ਚਾਹੀਦਾ ਹੈ ।
- ਜੇਕਰ ਹਮਲਾਵਰ ਖਿਡਾਰੀ ਦੁਆਰਾ ਉਲੰਘਣ ਸਰਕਲ ਦੇ ਅੰਦਰ ਹੋਇਆ ਹੈ, ਤਾਂ ਵਿਰੋਧੀ ਟੀਮ ਨੂੰ ਹਿੱਟ ਦਿੱਤੀ ਜਾਂਦੀ ਹੈ । ਇਸ ਦੇ ਉਲਟ ਜੇਕਰ ਰੱਖਿਅਕ ਖਿਡਾਰੀ ਦੁਆਰਾ ਸਰਕਲ ਦੇ ਅੰਦਰ ਉਲੰਘਣਾ ਹੋਈ ਹੋਵੇ, ਤਾਂ ਹਮਲਾਵਰ ਟੀਮ ਨੂੰ ਪੈਨਲਟੀ ਕਾਰਨਰ ਜਾਂ ਪੈਨਲਟੀ ਸਟਰੋਕ ਦਿੱਤਾ ਜਾਂਦਾ ਹੈ ।
- ਜੇਕਰ ਘੇਰੇ ਤੋਂ ਬਾਹਰ ਦੋਵੇਂ ਵਿਰੋਧੀ ਖਿਡਾਰੀਆਂ ਦੁਆਰਾ ਇਕੋ ਸਮੇਂ ਨਿਯਮ ਦੀ ਉਲੰਘਣਾ ਹੋਈ ਹੋਵੇ, ਤਾਂ ਅੰਪਾਇਰ ਉਲੰਘਣਾ ਵਾਲੇ ਸਥਾਨ ‘ਤੇ ਬੁੱਲੀ ਕਰਨ ਦੀ ਆਗਿਆ ਦੇਵੇਗਾ । ਪਰ ਗੋਲ ਰੇਖਾ ਦੇ 5 ਗਜ਼ ਤੋਂ ਬਾਹਰ ਬੁੱਲੀ ਹੋਣੀ ਚਾਹੀਦੀ ਹੈ ।
4. ਰਫ਼ ਜਾਂ ਖ਼ਤਰਨਾਕ ਖੇਡ ਜਾਂ ਦੁਰਵਿਹਾਰ ਦੀ ਸਥਿਤੀ ਵਿਚ ਅੰਪਾਇਰ ਦੋਸ਼ੀ ਖਿਡਾਰੀ ਨੂੰ –
- ਚਿਤਾਵਨੀ ਦੇ ਸਕਦਾ ਹੈ,
- ਉਸ ਨੂੰ ਅਸਥਾਈ ਤੌਰ ‘ਤੇ ਮੈਦਾਨ ‘ਚੋਂ ਬਾਹਰ ਕੱਢ ਸਕਦਾ ਹੈ,
- ਉਸ ਨੂੰ ਬਾਕੀ ਦੀ ਖੇਡ ਵਿਚ ਭਾਗ ਲੈਣ ਤੋਂ ਰੋਕ ਸਕਦਾ ਹੈ ।
ਅਸਥਾਈ ਤੌਰ ‘ਤੇ ਕੱਢਿਆ ਗਿਆ ਖਿਡਾਰੀ ਆਪਣੇ ਗਲ ਨੈੱਟ ਦੇ ਪਿੱਛੇ ਉਸ ਸਮੇਂ ਤਕ ਖੜ੍ਹਾ ਰਹੇਗਾ, ਜਦੋਂ ਤਕ ਕਿ ਅੰਪਾਇਰ ਉਸ ਨੂੰ ਵਾਪਸ ਨਹੀਂ ਬੁਲਾਉਂਦਾ । ਅਸਥਾਈ ਤੌਰ ਤੇ ਕੱਢਣ ਦਾ ਸਮਾਂ 5 ਮਿੰਟ ਤੋਂ ਘੱਟ ਨਹੀਂ ਹੋਵੇਗਾ ।
ਪ੍ਰਸ਼ਨ 5.
ਹੇਠ ਲਿਖਿਆਂ ਤੋਂ ਤੁਹਾਡਾ ਕੀ ਭਾਵ ਹੈ ?
(1) ਪਾਸ,
(2) ਹਿੱਟ,
(3) ਫ਼ਰੀ ਹਿੱਟ,
(4) ਕਾਰਨਰ,
(5) ਪੈਨਲਟੀ ਕਾਰਨਰ,
(6) ਗੋਲ,
(7) ਸ਼ੂਟਿੰਗ ਸਰਕਲ,
(8) ਅੰਪਾਇਰਜ਼,
(9) ਪੁਸ਼ ਇਨ,
(10) ਗੇਂਦ ਦਾ ਪਿੱਛੇ ਜਾਣਾ,
(11) ਦੋ ਇੰਚ ਕੜਾ ਹਾਕੀ ਵਿਚ ।
ਉੱਤਰ-
1. ਪਾਸ (Pass)-ਸੈਂਟਰ ਲਾਈਨ ਤੇ ਬਾਲ ਨੂੰ ਰੱਖ ਕੇ ਜਦੋਂ ਇਕ ਖਿਡਾਰੀ ਦੂਸਰੇ ਨੂੰ ਪਾਸ ਦੇ ਦਿੰਦਾ ਹੈ, ਤਾਂ ਹਾਕੀ ਦੀ ਖੇਡ ਸ਼ੁਰੂ ਹੋ ਜਾਂਦੀ ਹੈ ।
2. ਹਿੱਟ (Hit)-ਜੇਕਰ ਗੇਂਦ ਸਾਈਡ ਰੇਖਾ ਉੱਪਰੋਂ ਪੂਰਨ ਰੂਪ ਵਿਚ ਬਾਹਰ ਨਿਕਲ ਜਾਵੇ ਤਾਂ ਉਸ ਨੂੰ ਜਾਂ ਉਸ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਦੁਆਰਾ ਉਸ ਥਾਂ ਤੋਂ ਜਿੱਥੇ ਕਿ ਉਸ ਨੇ ਸਾਈਡ ਰੇਖਾ ਪਾਰ ਕੀਤੀ ਸੀ, ਉੱਤੇ ਬਾਲ ਨੂੰ ਰੱਖ ਕੇ ਹਿੱਟ ਮਾਰੀ ਜਾਂਦੀ ਹੈ ।
3. ਫ਼ਰੀ ਹਿੱਟ (Free Hit)-
(ੳ) ਫ਼ਰੀ ਹਿੱਟ ਉਸ ਥਾਂ ‘ਤੇ ਲਾਈ ਜਾਂਦੀ ਹੈ, ਜਿੱਥੇ ਨਿਯਮ ਦਾ ਉਲੰਘਣ ਕੀਤਾ ਹੋਵੇ । ਪਰੰਤੂ ਫ਼ਰੀ ਹਿੱਟ ਜੇਕਰ ਬਚਾਉ ਕਰਨ ਵਾਲੀ ਟੀਮ ਨੂੰ ਉਸ ਗੋਲ ਰੇਖਾ ਤੋਂ 16 ਗਜ਼ ਦੇ ਅੰਦਰ ਕੀਤੀ ਜਾਵੇ, ਉਹ ਉਸ ਦੁਰੀ ਦੇ ਅੰਦਰ ਉਸ ਰੇਖਾ ‘ਤੇ ਕਿਸੇ ਵੀ ਸਥਾਨ ਤੋਂ ਲਗਾਈ ਜਾ ਸਕਦੀ ਹੈ, ਜੋ ਉਸ ਸਥਾਨ ਤੋਂ ਜਿੱਥੇ ਨਿਯਮ ਦੀ ਉਲੰਘਣਾ ਕੀਤੀ ਹੋਵੇ ਸਾਈਡ ਰੇਖਾ ਦੇ ਸਮਾਨੰਤਰ ਖਿੱਚੀ ਜਾਵੇ ।
(ਅ) ਉਸ ਹਾਲਤ ਵਿਚ ਸਕੂਪ ਸਟਰੋਕ ਦੀ ਆਗਿਆ ਨਹੀਂ ਦਿੱਤੀ ਜਾਂਦੀ ।
(ਈ) ਜਦ ਫ਼ਰੀ ਹਿੱਟ ਲਗਾਈ ਜਾਵੇ, ਗੇਂਦ ਧਰਤੀ ‘ਤੇ ਬਿਲਕੁਲ ਸਥਿਰ ਹੋਵੇਗੀ ਅਤੇ ਕਿਸੇ ਵੀ ਟੀਮ ਦਾ ਕੋਈ ਹੋਰ ਖਿਡਾਰੀ ਉਸ ਤੋਂ 5 ਗਜ਼ ਦੀ ਦੂਰੀ ਤੇ ਅੰਦਰ ਹੋਵੇ ਤਾਂ ਫ਼ਰੀ ਹਿੱਟ ਦੁਬਾਰਾ ਲਗਾਈ ਜਾਵੇਗੀ ।
(ਸ) ਫ਼ਰੀ ਹਿੱਟ ਲਾਉਂਦੇ ਸਮੇਂ ਜੇਕਰ ਹਿੱਟ ਨਾ ਲੱਗੇ, ਤਾਂ ਮਾਰਨ ਵਾਸਤੇ ਖਿਡਾਰੀ ਦੁਬਾਰਾ ਹਿੱਟ ਲੈ ਸਕਦਾ ਹੈ ।
(ਹ) ਫ਼ਰੀ ਹਿੱਟ ਮਾਰਨ ਵਾਲਾ ਗੇਂਦ ਉਸੇ ਸਮੇਂ ਨਹੀਂ ਲੈ ਸਕਦਾ, ਸ਼ਰਤ ਇਹ ਹੈ ਕਿ ਦੂਸਰੇ ਖਿਡਾਰੀ ਦੀ ਹਾਕੀ ਨਾਲ ਜ਼ਰੂਰ ਛੂਹਿਆ ਜਾਂ ਖੇਡਿਆ ਹੋਵੇ ।
4. ਕਾਰਨਰ (Corner)-
(ੳ) ਜਦੋਂ ਅੰਪਾਇਰ ਦੇ ਵਿਚਾਰ ਅਨੁਸਾਰ ਰੱਖਿਅਕ ਟੀਮ ਦੁਆਰਾ ਅਣਜਾਣੇ ਵਿਚ ਗੋਲ ਰੇਖਾ ਦੇ ਪਾਰ ਭੇਜਿਆ ਗਿਆ ਹੈ ਜੋ ਆਪ ਦੀ 25 ਗਜ਼ ਦੀ ਰੇਖਾ ਵਿਚ ਹੋਵੇ ਤਾਂ ਅੰਪਾਇਰ ਹਮਲਾਵਰ ਟੀਮ ਨੂੰ ਕਾਰਨਰ ਦੇਵੇਗਾ ਬਸ਼ਰਤੇ ਕਿ ਗੋਲ ਨਾ ਹੋਇਆ ਹੋਵੇ | ਹਮਲਾਵਰ ਟੀਮ ਦੇ ਖਿਡਾਰੀ ਨੂੰ ਬਚਾਉ ਕਰਨ ਵਾਲਿਆਂ ਦੀ ਗੋਲ ਰੇਖਾ ਜਾਂ ਸਾਈਡ ਤੇ ਜਾਂ ਉਸ ਤੇ ਫ਼ਰੀ ਹਿੱਟ ਕੀਤੀ ਜਾਵੇਗੀ ਜੋ ਉਸ ਸਥਾਨ ਦੇ ਨੇੜੇ ਦੀ ਕਾਰਨਰ ਫਲੈਗ ਪੋਸਟ (Corner flag post) ਤੋਂ ਤਿੰਨ ਗਜ਼ ਦੀ ਦੂਰੀ ਤੋਂ ਹੋਵੇ ਜਿੱਥੋਂ ਕਿ ਗੇਂਦ ਰੇਖਾ ਨੂੰ ਪਾਰ ਕੀਤਾ ਜਾਵੇ ।
(ਅ) ਜਦ ਹਿੱਟ ਲਗਾਈ ਜਾਵੇ ਬਚਾਉ ਕਰਨ ਵਾਲੀ ਟੀਮ ਦੇ 6 ਖਿਡਾਰੀਆਂ ਤੋਂ ਵੱਧ ਖੇਡ ਦੇ ਮੈਦਾਨ ਤੋਂ ਬਾਹਰ ਹੋਣਗੇ ਅਤੇ ਉਨ੍ਹਾਂ ਦੇ ਪੈਰ ਅਤੇ ਸਟਿੱਕਾਂ ਆਪਣੀ ਗੋਲ ਰੇਖਾ ਦੇ ਪਿੱਛੇ ਹੋਣਗੀਆਂ । ਬਾਕੀ ਰੱਖਿਅਕ ਕੇਂਦਰ (Centre) ਤੋਂ ਪਰੇ ਹੋਣਗੇ ਜਦ ਤਕ ਕਿ ਹਿੱਟ ਨਾ ਲੱਗ ਜਾਵੇ । ਹਮਲਾਵਰ ਟੀਮ ਖੇਡ ਦੇ ਮੈਦਾਨ ਵਿਚ ਹੋਵੇਗੀ । ਉਸ ਦੇ ਪੈਰ ਅਤੇ ਸਟਿੱਕਾਂ ਘੇਰੇ ਤੋਂ ਬਾਹਰ ਹੋਣਗੀਆਂ । ਜੇਕਰ ਖਿਡਾਰੀਆਂ ਵਿਚੋਂ ਕੋਈ ਵੀ ਗੇਂਦ ਨੂੰ ਹਿੱਟ ਲਗਾਉਣ ਤੋਂ ਪਹਿਲਾਂ ਘੇਰੇ ਵਿਚ ਆ ਜਾਵੇ, ਤਾਂ ਇਹ ਹਿੱਟ ਦੁਬਾਰਾ ਲਗਾਈ ਜਾਵੇਗੀ ।
(ਈ) ਕਾਰਨਰ ਹਿੱਟ ਦੇ ਨਾਲ ਕੋਈ ਸ਼ਾਟ ਐਟ ਗੋਲ (Shot at Goal) ਨਹੀਂ ਕੀਤਾ ਜਾਵੇਗਾ, ਜਦ ਤਕ ਕਿ ਗੇਂਦ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਦੁਆਰਾ ਧਰਤੀ ‘ਤੇ ਰੋਕ ਨਾ ਲਈ ਜਾਵੇ ਜਾਂ ਬਚਾਉ ਕਰਨ ਵਾਲੀ ਟੀਮ ਦੇ ਪੈਰ ਜਾਂ ਸਰੀਰ ਦੇ ਕਿਸੇ ਹਿੱਸੇ ਨਾਲ ਨਾ ਛੂਹ ਜਾਵੇ ।
(ਸ) ਜੇ ਬਾਅਦ ਦੀ ਹਿੱਟ ਲੱਗਣ ਤੋਂ ਪਹਿਲਾਂ ਰੱਖਿਅਕ ਟੀਮ ਦਾ ਖਿਡਾਰੀ ਗੋਲ ਲਾਈਨ ਜਾਂ ਸੈਂਟਰ ਲਾਈਨ ਨੂੰ ਪਾਰ ਕਰ ਲਵੇ ਜਾਂ ਹਮਲਾਵਰ ਟੀਮ ਦਾ ਖਿਡਾਰੀ ਵੀ ਆਪਣੇ ਆਪ ਅੱਗੇ ਆ ਜਾਵੇ ਤਾਂ ਅੰਪਾਇਰ ਦੁਬਾਰਾ ਹਿੱਟ ਲਗਾਉਣ ਦਾ ਹੁਕਮ ਦਿੰਦਾ ਹੈ ।
5. ਪੈਨਲਟੀ ਕਾਰਨਰ (Penalty Corner)-ਜਦੋਂ ਅੰਪਾਇਰ ਦਾ ਮਤ ਹੋਵੇ ਕਿ ਰੱਖਿਅਕ ਖਿਡਾਰੀ ਨੇ ਜਾਣ-ਬੁੱਝ ਕੇ ਗੇਂਦ ਗੋਲ ਪੋਸਟ ਤੋਂ ਇਲਾਵਾ ਗੋਲ ਰੇਖਾ ਵਿਚ ਪਾਰ ਕਰ ਦਿੱਤੀ ਹੈ, ਤਾਂ ਜੇਕਰ ਗੋਲ ਨਾ ਹੋਇਆ ਹੋਵੇ ਤਾਂ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦਿੱਤਾ ਜਾਂਦਾ ਹੈ । ਪੈਨਲਟੀ ਕਾਰਨਰ ਲਾਉਣ ਵੇਲੇ ਇਕ ਖਿਡਾਰੀ ਬਾਲ ਨੂੰ ਗੋਲ ਰੇਖਾ ‘ਤੇ ਲੱਗੇ ਸ਼ੂਟਿੰਗ ਸਰਕਲ ਦੇ ਅੰਦਰ ਦੇ ਨਿਸ਼ਾਨ ਤੋਂ ਬਾਲ ਪੁਸ਼ ਕਰੇਗਾ ਤੇ ਇਧਰ ਡੀ ਦੇ ਕਿਨਾਰੇ ‘ਤੇ ਖੜ੍ਹਾ ਖਿਡਾਰੀ ਹਾਕੀ ਨਾਲ ਹੀ ਰੋਕੇਗਾ ਤੇ ਤੀਜਾ ਬਾਲ ਨੂੰ ਹਿੱਟ ਮਾਰੇਗਾ । ਪੈਨਲਟੀ ਕਾਰਨਰ ਦਾ ਗੋਲ ਤਾਂ ਮੰਨਿਆ ਜਾਵੇਗਾ, ਜੇਕਰ ਬਾਲ ਗੋਲ ਦੇ ਫੱਟੇ ਤੋਂ ਉੱਚਾ ਨਾ ਜਾਵੇ ਜਾਂ Under Cut ਨਾ ਹੋਵੇ ਤੇ ਗੋਲ ਰੇਖਾ ਪਾਰ ਕਰ ਚੁੱਕਾ ਹੋਵੇ ।
6. ਗੋਲ (Goal)-ਜਦੋਂ ਗੇਂਦ ਨਿਯਮਾਂ ਅਨੁਸਾਰ ਗੋਲ ਪੋਸਟਾਂ ਵਿਚੋਂ ਲੰਘ ਕੇ ਗੋਲ ਲਾਈਨ ਪਾਰ ਕਰ ਜਾਵੇ, ਤਾਂ ਗੋਲ ਹੋ ਜਾਂਦਾ ਹੈ । ਇਸ ਸਮੇਂ ਗੇਂਦ ਘੇਰੇ ਵਿਚ ਹੋਣੀ ਚਾਹੀਦੀ ਹੈ ਅਤੇ ਹਮਲਾਵਰ ਖਿਡਾਰੀ ਦੀ ਸਟਿੱਕ ਨਾਲ ਲੱਗ ਕੇ ਆਈ ਹੋਵੇ । ਜ਼ਿਆਦਾ ਗੋਲ ਕਰਨ ਵਾਲੀ ਟੀਮ ਮੈਚ ਵਿਚ ਜੇਤੂ ਹੁੰਦੀ ਹੈ । ਪੈਨਲਟੀ ਸਟਰੋਕ ਸਮੇਂ ਜੋ ਗੋਲਕੀਪਰ ਫਾਊਲ ਕਰਦਾ ਹੈ ਤਾਂ ਬਾਲ ਦਾ ਗੋਲ ਲਾਈਨ ਨੂੰ ਪਾਰ ਕਰਨਾ ਜ਼ਰੂਰੀ ਨਹੀਂ ਹੈ ।
7. ਸ਼ੂਟਿੰਗ ਸਰਕਲ (Shooting Circle)-ਹਰੇਕ ਗੋਲ ਦੇ ਸਾਹਮਣੇ ਇਕ ਸਫੈਦ ਰੇਖਾ 4 ਗਜ਼ ਲੰਮੀ ਅਤੇ 3 ਇੰਚ ਚੌੜੀ ਹੁੰਦੀ ਹੈ ਜੋ ਗੋਲ ਰੇਖਾ ਦੇ ਸਮਾਨੰਤਰ ਅਤੇ ਉਸ ਨਾਲੋਂ 16 ਗਜ਼ ਦੀ ਦੂਰੀ ‘ਤੇ ਹੋਵੇਗੀ । ਇਹ ਰੇਖਾ ਚੌਥਾਈ ਘੇਰੇ ਤਕ ਜਾਵੇਗੀ, ਜਿਨ੍ਹਾਂ ਦੇ ਕੇਂਦਰ ਗੋਲ ਪੋਸਟ ਹੋਣਗੇ । 16 ਰਾਜ਼ ਦੀ ਦੂਰੀ ਘੇਰੇ ਦੇ ਬਾਹਰਲੇ ਕਿਨਾਰਿਆਂ ਅਤੇ ਗੋਲ ਪੋਸਟ ਸਾਹਮਣੇ ਦੇ ਹਿੱਸੇ (Face) ਤਕ ਹੋਵੇਗੀ ।
8. ਅੰਪਾਇਰਜ਼ (Umpires)-ਖੇਡ ਨੂੰ ਠੀਕ ਢੰਗ ਨਾਲ ਚਲਾਉਣ ਵਾਸਤੇ ਦੋ ਅੰਪਾਇਰ ਹੁੰਦੇ ਹਨ । ਹਰ ਇਕ ਅੰਪਾਇਰ ਮੈਦਾਨ ਦੇ ਅੱਧੇ ਭਾਗ ਦੇ ਖੇਡ ਦੀ ਦੇਖ-ਭਾਲ ਕਰਦਾ ਹੈ । ਉਹ ਖੇਡ ਦਾ ਰਿਕਾਰਡ ਰੱਖਦਾ ਹੈ । ਇਕ ਅੰਪਾਇਰ ਕੋਲ ਦੋ ਘੜੀਆਂ, ਦੋ ਭਿੰਨ-ਭਿੰਨ ਸੁਰ ਵਾਲੀਆਂ ਸੀਟੀਆਂ, ਪੈਨਸਿਲ, ਨੋਟ ਬੁੱਕ, ਸਿੱਕਾ ਅਤੇ ਦੋ ਇੰਚੀ ਛੱਲਾ ਹੋਣਾ ਚਾਹੀਦਾ ਹੈ । ਅੰਪਾਇਰ ਲਈ ਸਫ਼ੈਦ ਕਮੀਜ਼, ਸਫ਼ੈਦ ਪੈਂਟ, ਸਫ਼ੈਦ ਕੱਪੜੇ ਦੇ ਬੂਟ ਉੱਚਿਤ ਯੂਨੀਫ਼ਾਰਮ ਹੈ ।
9. ਪੁਸ਼-ਇਨ (Push-in)-
(i) ਜਦੋਂ ਗੇਂਦ ਸਾਈਡ ਲਾਈਨ ਤੋਂ ਪੂਰੀ ਤਰ੍ਹਾਂ ਬਾਹਰ ਨਿਕਲ ਜਾਵੇਗੀ ਤਾਂ ਜਿਸ ਸਥਾਨ ਤੋਂ ਉਸ ਨੇ ਲਾਈਨ ਪਾਰ ਕੀਤੀ ਹੋਵੇ, ਉਸੇ ਥਾਂ ਪੁਸ਼-ਇਨ ਕਰਕੇ ਗੇਂਦ ਨੂੰ ਖੇਡ ਵਿਚ ਲਿਆਇਆ ਜਾਂਦਾ ਹੈ । ਗੇਂਦ ਦੇ ਸਾਈਡ ਲਾਈਨ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਜਿਸ ਟੀਮ ਦੇ ਖਿਡਾਰੀ ਨੇ ਇਸ ਨੂੰ ਅੰਤ ਵਿਚ ਛੂਹਿਆ ਹੋਵੇ ਉਸ ਦੀ ਵਿਰੋਧੀ ਟੀਮ ਦਾ ਕੋਈ ਖਿਡਾਰੀ ਗੇਂਦ ਪੁਸ਼-ਇਨ ਜਾਂ ਹਿੱਟ ਕਰਦਾ ਹੈ ।
(ii) ਜਦੋਂ ਪੁਸ਼-ਇਨ ਲਿਆ ਜਾ ਰਿਹਾ ਹੋਵੇ ਤਾਂ ਕਿਸੇ ਵੀ ਟੀਮ ਦਾ ਕੋਈ ਖਿਡਾਰੀ ਗਜ਼ ਦੇ ਘੇਰੇ ਵਿਚ ਨਹੀਂ ਹੋਣਾ ਚਾਹੀਦਾ । ਜੇਕਰ ਅਜਿਹਾ ਹੋਇਆ ਤਾਂ ਅੰਪਾਇਰ ਦੁਬਾਰਾ ਪੁਸ਼ਇਨ ਲਈ ਆਖੇਗਾ ।
(iii) ਪੁਸ਼-ਇਨ ਕਰਨ ਵਾਲਾ ਖਿਡਾਰੀ ਆਪ ਗੇਂਦ ਨੂੰ ਉਸ ਸਮੇਂ ਤਕ ਨਹੀਂ ਛੂਹ ਸਕਦਾ ਜਦੋਂ ਤਕ ਕਿ ਦੂਜਾ ਖਿਡਾਰੀ ਇਸ ਨੂੰ ਛੂਹ ਨਾ ਲਵੇ ਜਾਂ ਖੇਡ ਨਾ ਲਵੇ ।
ਸ਼-ਇਨ ਲੈਣ ਵਾਲੇ ਖਿਡਾਰੀ ਦੁਆਰਾ ਨਿਯਮ ਦੀ ਉਲੰਘਣਾ ਦੀ ਦਸ਼ਾ ਵਿਚ ਵਿਰੋਧੀ ਟੀਮ ਨੂੰ ਪੁਸ਼-ਇਨ ਦਿੱਤਾ ਜਾਵੇਗਾ । ਕਿਸੇ ਦੂਜੇ ਖਿਡਾਰੀ ਦੁਆਰਾ ਨਿਯਮ ਦੀ ਉਲੰਘਣਾ ਹੋਣ ਤੇ ਪੁਸ਼-ਇਨ ਦੁਬਾਰਾ ਲਈ ਜਾਵੇਗੀ, ਪਰ ਵਾਰ-ਵਾਰ ਉਲੰਘਣਾ ਹੋਣ ‘ਤੇ ਵਿਰੋਧੀ ਟੀਮ ਨੂੰ ਫ਼ਰੀ ਹਿੱਟ ਦਿੱਤੀ ਜਾਵੇਗੀ ।
10. ਗੇਂਦ ਦੇ ਪਿੱਛੇ ਜਾਣਾ-
- ਜੇਕਰ ਹਮਲਾਵਰ ਟੀਮ ਦੇ ਖਿਡਾਰੀ ਦੁਆਰਾ ਗੇਂਦ ਗੋਲ ਰੇਖਾ ਤੋਂ ਪਾਰ ਚਲੀ ਜਾਵੇ ਅਤੇ ਗੋਲ ਨਾ ਹੋਵੇ ਜਾਂ ਅੰਪਾਇਰ ਦੇ ਵਿਚਾਰ ਵਿਚ ਗੋਲ ਰੇਖਾ ਤੋਂ 25 ਗਜ਼ ਜ਼ਿਆਦਾ ਦੁਰ ਤੋਂ ਰੱਖਿਅਕ ਟੀਮ ਦੇ ਕਿਸੇ ਖਿਡਾਰੀ ਦੁਆਰਾ ਅਣਜਾਣੇ ਵਿਚ ਗੋਲ ਰੇਖਾ ਦੇ ਪਾਰ ਚਲੀ ਜਾਵੇ ਤਾਂ ਰੱਖਿਅਕ ਟੀਮ ਦਾ ਖਿਡਾਰੀ ਉਸ ਥਾਂ ਤੋਂ 16 ਰਾਜ਼ ਦੀ ਫ਼ਰੀ ਹਿੱਟ ਲਗਾਵੇਗਾ, ਜਿੱਥੋਂ ਗੇਂਦ ਨੇ ਗੋਲ ਲਾਈਨ ਨੂੰ ਪਾਰ ਕੀਤਾ ਹੋਵੇ ।
- ਜੇਕਰ ਰੱਖਿਅਕ ਟੀਮ ਦੇ ਖਿਡਾਰੀ ਦੁਆਰਾ ਅਣਜਾਣੇ ਵਿਚ ਹੀ ਗੇਂਦ ਗੋਲ ਰੇਖਾ ‘ਤੇ 25 ਗਜ਼ ਦੀ ਦੂਰੀ ਤੋਂ ਬਾਹਰ ਕੱਢ ਦਿੱਤੀ ਜਾਂਦੀ ਹੈ ਤਾਂ ਵਿਰੋਧੀ ਟੀਮ ਨੂੰ ਕਾਰਨਰ ਦਿੱਤਾ ਜਾਂਦਾ ਹੈ ।
- ਜੇਕਰ ਰੱਖਿਅਕ ਟੀਮ ਜਾਣ-ਬੁੱਝ ਕੇ ਗੇਂਦ ਨੂੰ ਮੈਦਾਨ ਦੇ ਕਿਸੇ ਭਾਗ ਤੋਂ ਗੋਲ ਰੇਖਾ ਤੋਂ ਬਾਹਰ ਕੱਢ ਦਿੰਦੀ ਹੈ, ਤਾਂ ਜੇਕਰ ਗੋਲ ਨਾ ਹੋਇਆ ਹੋਵੇ, ਤਾਂ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦਿੱਤਾ ਜਾਂਦਾ ਹੈ ।
- ਜੇਕਰ ਅੰਪਾਇਰ ਦੇ ਵਿਚਾਰ ਅਨੁਸਾਰ ਰੱਖਿਅਕ ਟੀਮ ਦੇ ਖਿਡਾਰੀ ਨੇ ਜਾਣ-ਬੁੱਝ ਕੇ ਆਪਣੇ 25 ਗਜ਼ ਦੀ ਰੇਖਾ ਦੇ ਅੰਦਰ ਉਲੰਘਣਾ ਕੀਤੀ ਹੈ ਤਾਂ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦਿੱਤਾ ਜਾਂਦਾ ਹੈ ।
11. ਦੋ ਇੰਚ ਕੜਾ ਹਾਕੀ ਵਿਚ-ਦੋ ਇੰਚ ਕੜਾ ਹਾਕੀ ਵਿਚ ਇਸ ਲਈ ਵਰਤਿਆ ਜਾਂਦਾ ਹੈ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਦੋ ਇੰਚ ਕੜੇ ਵਿਚੋਂ ਗੁਜ਼ਰਨ ਵਾਲੀ ਹਾਕੀ ਠੀਕ ਮੰਨੀ ਜਾਵੇਗੀ ਅਤੇ ਖਿਡਾਰੀ ਉਸ ਨਾਲ ਖੇਡ ਸਕਦਾ ਹੈ ।
ਦੁਰਘਟਨਾਵਾਂ-
(ੳ) ਕਿਸੇ ਖਿਡਾਰੀ ਜਾਂ ਅੰਪਾਇਰ ਦੇ ਅਸਵਸਥ ਹੋ ਜਾਣ ਦੀ ਹਾਲਤ ਵਿਚ ਦੂਜੇ ਅੰਪਾਇਰ ਦੁਆਰਾ ਖੇਡ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਨਸ਼ਟ ਹੋਏ ਸਮੇਂ ਨੂੰ ਲਿਖ ਲਿਆ ਜਾਂਦਾ ਹੈ । ਖੇਡ ਰੋਕਣ ਤੋਂ ਪਹਿਲਾਂ ਜੇਕਰ ਗੋਲ ਹੋ ਜਾਂਦਾ ਹੈ, ਤਾਂ ਇਹ ਅੰਪਾਇਰ ਦੇ ਵਿਚਾਰ ਨਾਲ ਦੁਰਘਟਨਾ ਨਾ ਹੋਣ ਦੀ ਦਸ਼ਾ ਵਿਚ ਗੋਲ ਹੋ ਜਾਂਦਾ ਹੈ ਜਾਂ ਉਸ ਤਰ੍ਹਾਂ ਦਾ ਹੋਇਆ ਗੋਲ ਮੰਨ ਲਿਆ ਜਾਵੇਗਾ ।
(ਅ) ਜਿੰਨੀ ਛੇਤੀ ਸੰਭਵ ਹੋ ਸਕੇ ਅੰਪਾਇਰ ਖੇਡ ਮੁੜ ਸ਼ੁਰੂ ਕਰਵਾਏਗਾ । ਖੇਡ ਅੰਪਾਇਰ ਦੁਆਰਾ ਚੁਣੇ ਹੋਏ ਸਥਾਨ ਤੋਂ ਬੁਲੀ ਦੁਆਰਾ ਮੁੜ ਆਰੰਭ ਕੀਤਾ ਜਾਵੇਗਾ ।
ਹਾਕੀ ਦੀ ਖੇਡ ਦੀਆਂ ਕੁਝ ਮਹੱਤਵਪੂਰਨ ਤਕਨੀਕਾਂ –
ਛੇਤੀ ਤੋਂ ਛੇਤੀ ਪੂਰੇ ਦਰਜੇ ਦੇ ਮੈਚਾਂ ਵਿਚ ਖੇਡਣ ਦੇ ਚਾਹਵਾਨ ਖਿਡਾਰੀ, ਜਦੋਂ ਤਕ ਹਾਕੀ ਦੇ ਪ੍ਰਮੁੱਖ ਸਟਰੋਕਾਂ ਦੀ ਜਾਣਕਾਰੀ ਪ੍ਰਾਪਤ ਨਾ ਕਰ ਲੈਣ, ਉਦੋਂ ਤਕ ਖੇਡ ਦਾ ਸੱਚਾ ਆਨੰਦ ਪ੍ਰਾਪਤ ਕਰਨਾ ਔਖਾ ਹੈ । ਮੈਂ ਸਮਝਦਾ ਹਾਂ ਕਿ ਜੇਕਰ ਨਵੇਂ ਸਿੱਖੇ ਹੋਏ ਖਿਡਾਰੀ ਮੈਚ ਵਿਚ ਖੇਡਣ ਤੋਂ ਪਹਿਲਾਂ ਗੇਂਦ ਨੂੰ ਮੈਦਾਨ ਵਿਚ ਆਸਾਨੀ ਨਾਲ ਲੁੜਕਾਉਣ ਦੇ ਲਾਇਕ ਹਾਕੀ ਦਾ ਪ੍ਰਯੋਗ ਕਰਨਾ ਸਿੱਖ ਲੈਣ ਤਾਂ ਇਹ ਇਕ ਚੰਗੀ ਸ਼ੁਰੂਆਤ ਰਹੇਗੀ ।
ਤਰ੍ਹਾਂ-ਤਰ੍ਹਾਂ ਦੀਆਂ ਸਟਰੋਕਾਂ ਨੂੰ ਖੇਡਦੇ ਸਮੇਂ ਸਿਰ, ਪੈਰ ਅਤੇ ਹੱਥਾਂ ਦੀ ਕੀ ਸਥਿਤੀ ਹੋਵੇ ਇਸ ਵਿਸ਼ੇ ‘ਤੇ ਕੋਈ ਨਿਸ਼ਚਿਤ ਨਿਯਮ ਨਹੀਂ ਹੈ, ਐਪਰ ਸੌਖੀ ਸਟਰੋਕ ਲਗਾਉਣ ਵਿਚ ਖਿਡਾਰੀ ਦੇ ਫੁੱਟ-ਵਰਕ (Foot Work) ਦਾ ਬਹੁਤ ਮਹੱਤਵ ਹੁੰਦਾ ਹੈ । ਸਭ ਤੋਂ ਪਹਿਲਾਂ ਤਾਂ ਖਿਡਾਰੀ ਨੂੰ ਸਟਿੱਕ ਫੜਨ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ, ਸਟਰੋਕ ਲਗਾਉਣ ਦੇ ਦੁਜੇ ਸਿਧਾਂਤ ਵਿਅਕਤੀਗਤ ਅਤੇ ਛੋਟੇ-ਛੋਟੇ ਗਰੁੱਪਾਂ ਵਿਚ ਅਭਿਆਸ ਕਰਨ ਨਾਲ ਆਪਣੇ ਆਪ ਆ ਜਾਂਦੇ ਹਨ |
ਪੂਰਨ ਸਫਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਸਾਰੇ ਅਭਿਆਸ ਤਦੋਂ ਤਕ ਹੌਲੀ ਗਤੀ ਵਿਚ ਕੀਤੇ ਜਾਣ, ਜਦੋਂ ਤਕ ਖਿਡਾਰੀ ਉਨ੍ਹਾਂ ਦੀ ਸਹੀ ਕਲਾ ਨਾ ਸਿੱਖ ਲਵੇ, ਫਿਰ ਹੌਲੀ-ਹੌਲੀ ਉਹਨੂੰ ਆਪਣੀ ਗਤੀ ਵਧਾਉਣੀ ਚਾਹੀਦੀ ਹੈ ।
ਪ੍ਰਮੁੱਖ ਸਟਰੋਕ ਹੇਠ ਲਿਖੇ ਹਨ –
ਪੁਸ਼-ਸਟਰੋਕ ਕਲਾਈ ਦੀ ਮਦਦ ਨਾਲ ਲਗਾਇਆ ਜਾਂਦਾ ਹੈ, ਜਿਸ ਵਿਚ ਖੱਬਾ ਹੱਥ ਤਾਂ ਹੈਂਡਲ ਦੇ ਉੱਪਰਲੇ ਸਿਰੇ ‘ਤੇ ਅਤੇ ਸੱਜਾ ਹੱਥ ਸਟਿੱਕ ਦੇ ਵਿਚੋਂ ਵਿਚ ਰਹਿੰਦਾ ਹੈ ਅਤੇ ਮੋਢੇ ਇਸ ਦੇ ਠੀਕ ਪਿੱਛੇ ਰਹਿਣੇ ਚਾਹੀਦੇ ਹਨ । ਗੇਂਦ ਨੂੰ ਜ਼ਮੀਨ ਦੇ ਨਾਲ-ਨਾਲ ਧੱਕਾ ਦੇਣਾ ਚਾਹੀਦਾ ਹੈ । ਇਹ ਸਟਰੋਕ ਛੋਟੇ ਅਤੇ ਨਿਸ਼ਚਿਤ ‘ਪਾਸ’ ਦੇ ਲਈ ਲਗਾਇਆ ਜਾਂਦਾ ਹੈ ਅਤੇ ਇਹ ਬਹੁਤ ਹੀ ਰਚਨਾਤਮਕ ਮਹੱਤਵ ਹੁੰਦਾ ਹੈ ।
ਫਲਿਕ (Flick)-ਫਲਿਕ-ਸਟਰੋਕ ਵਿਚ ਦੋਵੇਂ ਹੱਥ ਸਟਿੱਕ ਦੇ ਨਾਲ-ਨਾਲ ਰਹਿੰਦੇ ਹਨ ਅਤੇ ਇਹ ਸਟਰੋਕ ਢਿੱਲੀਆਂ ਕਲਾਈਆਂ ਨਾਲ ਲਗਾਇਆ ਜਾਂਦਾ ਹੈ ।
ਫਲਿਕ ਕਰਦੇ ਸਮੇਂ ਸਟਿੱਕ ਗੇਂਦ ਦੇ ਇੱਕ-ਦਮ ਨਾਲ ਰਹਿਣੀ ਚਾਹੀਦੀ ਹੈ । ਇਹ ਸਟਰੋਕ ਸਟਿੱਕ ਨੂੰ ਪਿੱਛੇ ਵੱਲ ਉਠਾਏ ਬਿਨਾਂ ਹੀ ਲਗਾਇਆ ਜਾਂਦਾ ਹੈ ।
ਆਮ ਕਰਕੇ ਇਹ ਸਟਰੋਕ ਲੜਕਦੀ ਹੋਈ ਗੇਂਦ ‘ਤੇ ਅਤੇ ਗੇਂਦ ਨੂੰ ਜਲਦੀ ਨਿਕਾਸੀ ਦੇ ਲਈ ਹਿਟ ਦੀ ਨਿਸਬਤ ਲਗਾਇਆ ਜਾਂਦਾ ਹੈ । ਰਿਵਰਸ-ਫਲਿਕ ਵਿਚ ਗੇਂਦ ਨੂੰ ਸੱਜੇ ਵੱਲ ਲਿਆਉਣ ਲਈ ਰਿਵਰਸ-ਸਟਿੱਕ ਦਾ ਪ੍ਰਯੋਗ ਕੀਤਾ ਜਾਂਦਾ ਹੈ, ਵਿਰੋਧੀ ਨੂੰ ਚਕਮਾ ਦੇਣ ਦਾ ਇਹ ਬਹੁਤ ਹੀ ਸੂਝ-ਬੂਝ ਵਾਲਾ ਤਰੀਕਾ ਹੈ ਅਤੇ ਜਦੋਂ ਖਿਡਾਰੀ ਇਸ ਕਲਾ ਵਿਚ ਨਿਪੁੰਨ ਹੋ ਜਾਂਦਾ ਹੈ, ਤਾਂ ਇਹ ਸਟਰੋਕ ਬਹੁਤ ਹੀ ਦੇਖਣ ਯੋਗ ਹੁੰਦਾ ਹੈ, ਇਕ ਜ਼ਮਾਨਾ ਸੀ ਜਦੋਂ ਭਾਰਤੀ ਖਿਡਾਰੀ ਯੂਰਪ ਦੀਆਂ ਟੀਮਾਂ ਦੇ ਨਾਲ ਖੇਡਦੇ ਹੋਏ ਸਕੂਪ ਦਾ ਬਹੁਤ ਪ੍ਰਯੋਗ ਕਰਦੇ ਹੋਏ ਉਨ੍ਹਾਂ ਨੂੰ ਲਾਜਵਾਬ ਕਰ ਦਿੰਦੇ ਸਨ, ਲੇਕਿਨ ਹੁਣੇ ਹੀ ਨਵੀਂ ਦਿੱਲੀ ਵਿਚ ਖੇਡੇ ਗਏ ਇਕ ਟੈਸਟ ਮੈਚ ਵਿਚ ਇਹ ਦੇਖਿਆ ਗਿਆ ਕਿ ਠੀਕ “ਫਲਿਕ ਸਟਰੋਕ ਦਾ ਪ੍ਰਯੋਗ ਕਰਕੇ ਵਿਰੋਧੀ ਜਰਮਨ ਖਿਡਾਰੀ ਭਾਰਤੀ ਖਿਡਾਰੀਆਂ ਦੇ ਸਿਰ ਉੱਤੋਂ ਗੇਂਦ ਉਛਾਲ ਕੇ ਅਕਸਰ ਭਾਰਤੀ ਖੇਤਰ ਜਾਂ ਇਉਂ ਕਹਿ ਲਵੋ ਕਿ ਭਾਰਤੀ ਰੱਖਿਆ-ਪੰਕਤੀ ਵਿਚ ਘੁਸ-ਪੈਠ ਕਰਨ ਵਿਚ ਸਫਲ ਹੋ ਜਾਂਦੇ ਸਨ ।
ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਗੇਂਦ 30 ਰਾਜ਼ ਅਤੇ ਇਸ ਤੋਂ ਵੀ ਜ਼ਿਆਦਾ ਅੰਦਰ ਤਕ ਸੁੱਟੀ ਗਈ, ਨਤੀਜਾ ਇਹ ਹੁੰਦਾ ਸੀ ਕਿ ਸਾਡੀ ਰੱਖਿਆ ਪੰਕਤੀ ਨੂੰ ਉੱਥੇ ਤੁਰੰਤ ਅਤੇ ਬਚਾਓ ਕਰਨ ਦਾ ਮੌਕਾ ਨਹੀਂ ਮਿਲਦਾ ਸੀ । ਜ਼ਿਆਦਾ ਸ਼ਕਤੀਸ਼ਾਲੀ ਫਲਿਕ-ਸਟਰੋਕ ਲਗਾਉਣ ਦੇ ਲਈ ਜ਼ਰੂਰੀ ਹੈ ਕਿ ਸਟਿੱਕ ਦੀ ਪਕੜ ਵੰਡੀ ਹੋਈ ਹੋਵੇ, ਯਾਨੀ ਸੱਜੇ ਹੱਥ ਦੀ ਪਕੜ, ਖੱਬੇ ਹੱਥ ਦੀ ਪਕੜ ਤੋਂ ਜੁਦਾ ਸਟਿੱਕ ਤੇ ਥੋੜੀ ਥੱਲੇ ਵੱਲ ਰਹਿਣੀ ਚਾਹੀਦੀ ਹੈ । ਛੋਟੀ ਦਰੀ ਲਈ ਫਲਿਕ-ਸਟਰੋਕ ਲਗਾਉਣ ਦੇ ਸਿਧਾਂਤ ਵਿਚ ਕੁਝ ਭਿੰਨਤਾ ਹੈ | ਸਾਡੇ ਖਿਡਾਰੀਆਂ ਨੂੰ ਇਸ ਕਲਾ ਵਿਚ ਨਿਪੁੰਨ ਹੋਣਾ ਚਾਹੀਦਾ ਹੈ, ਕਿਉਂਕਿ ‘ਖਿਡਾਰੀ ਤੋਂ ਖਿਡਾਰੀ ਨੂੰ ਵਾਲੀ ਆਧੁਨਿਕ ਨੀਤੀ ਦਾ ਇਕ ਇਹੀ ਸਭ ਤੋਂ ਉੱਤਮ ਜਵਾਬ ਹੈ । ਇਹ ਇਕ ਖਿੱਚ ਵਾਲੀ ਅਤੇ ਸਭ ਤੋਂ ਲਾਭਕਾਰੀ ਸਟਰੋਕ ਹੈ, ਪਰੰਤੂ ਇਸ ਦੇ ਲਈ ਜ਼ਰੂਰੀ ਹੈ ਅਭਿਆਸ ਅਤੇ ਤਾਕਤਵਰ ਕਲਾਈਆਂ ਦੀ ।
ਕਈਆਂ ਨੂੰ ਤਾਕਤਵਰ ਬਣਾਉਣ ਦੇ ਲਈ ਹੇਠ ਲਿਖੇ ਅਭਿਆਸ ਕੀਤੇ ਜਾਣੇ ਚਾਹੀਦੇ ਹਨ –
(1) ਸਟਿੱਕ ਦੇ ਉੱਪਰਲੇ ਹਿੱਸੇ ਨੂੰ ਖੱਬੇ ਹੱਥ ਨਾਲ ਫੜੋ ਅਤੇ ਇਸ ਦੇ ਪਾਸ ਹੀ ਸੱਜੇ ਹੱਥ ਨਾਲ, ਸਟਿੱਕ ਨੂੰ ਥੋੜ੍ਹਾ ਪਲਟ ਕੇ ਗੇਂਦ ਨੂੰ ਸੱਜੇ ਹੱਥ ਵੱਲ ਧੱਕ ਦੇਵੋ, ਸਟਰੋਕ ਦੇ ਸ਼ੁਰੂ ਵਿਚ ਸਰੀਰ ਦੇ ਵਜ਼ਨ ਦਾ ਦਬਾਉ ਖੱਬੇ ਪੈਰ ਵੱਲ ਪੈਂਦਾ ਹੈ, ਸੱਜਾ ਮੋਢਾ ਘੁੰਮ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਕਲਾਈ ਦੇ ਝਟਕੇ ਨਾਲ ਸਟਰੋਕ ਲੱਗਦਾ ਹੈ, ਇਸ ਸਟਰੋਕ ਨੂੰ ਅਭਿਆਸ ਵਿਚ ਲਿਆਉਣ ਲਈ ਗੇਂਦ ਨੂੰ ਘੇਰੇ ਦੇ ਆਕਾਰ ਵਿਚ ਰਿਵਰਸ-ਸਟਰੋਕ ਨਾਲ ਲੁੜਕਾਓ ।
(2) ਗੇਂਦ ਉਸੇ ਤਰ੍ਹਾਂ ਅੱਗੇ ਵੱਲ ਵਧਾਓ, ਪਰੰਤੂ ਉਸੇ ਸਥਿਤੀ ਵਿਚ ਰਹਿੰਦੇ ਹੋਏ ਅਤੇ ਸਟਿੱਕ ਨੂੰ ਸਿਰਫ਼ ਖੱਬੇ ਹੱਥ ਨਾਲ ਫੜ ਕੇ । ਇਹ ਦੋਵੇਂ ਅਭਿਆਸ ਬਹੁਤ ਜ਼ਰੂਰੀ ਹਨ, ਖ਼ਾਸ ਕਰ ਉਨ੍ਹਾਂ ਭਾਰਤੀ ਖਿਡਾਰੀਆਂ ਦੇ ਲਈ ਜੋ ‘ਲੈਫਟ-ਫਲਿਕ” ਜਾਂ “ਪੁਸ਼’ ਵਿਚ ਬਿਲਕੁਲ ਹੀ ਅਨਾੜੀ ਹੋਣ । ਇਸ ਨਾਲ ਉਹਨਾਂ ਦੇ ਖੱਬੇ ਹੱਥ ਨੂੰ ਉਹ ਸ਼ਕਤੀ ਵੀ ਪ੍ਰਾਪਤ ਹੋਵੇਗੀ, ਜੋ ਫਲਿਕ-ਸਟਰੋਕ ਦੇ ਲਈ ਜ਼ਰੂਰੀ ਹੈ । ਇਹ ਸਟਰੋਕ ਗੇਂਦ ਨੂੰ ਤੇਜ਼ ਗਤੀ ਪ੍ਰਦਾਨ ਕਰਨ ਦੀ ਨਜ਼ਰ ਤੋਂ ਵੀ ਅਤੇ ਗੇਂਦ ਦੀ ਜਲਦੀ ਨਿਕਾਸੀ ਦੇ ਲਈ ਵੀ ਉਪਯੋਗੀ ਹੈ । ਇਸ ਸਟਰੋਕ ਦੇ ਜ਼ਰੀਏ ਖਿਡਾਰੀ ਆਪਣੇ ‘ਪਾਸ’ ਦੀ ਦਿਸ਼ਾ ਨੂੰ ਛੁਪਾਉਂਦਾ ਵੀ ਹੈ, ਨਾਲ ਹੀ ਖੱਬੇ ਹੱਥ ਦੀ ਭਿੰਨਤਾ ਦੇ ਲਈ ਜ਼ਰੂਰੀ ਸ਼ਕਤੀ ਵੀ ਪ੍ਰਾਪਤ ਕਰਦਾ ਹੈ ।
ਪ੍ਰਸ਼ਨ 6. ਹਾਕੀ ਦੀ ਖੇਡ ਦੀਆਂ ਕੁੱਝ ਮਹੱਤਵਪੂਰਨ ਤਕਨੀਕਾਂ ਬਾਰੇ ਦੱਸੋ ।
ਉੱਤਰ-
ਸਕੂਪ (Scoop)-
ਇਹ ਸਟਰੋਕ ਜਾਣ-ਬੁੱਝ ਕੇ ਗੇਂਦ ਉਛਾਲਣ ਲਈ ਲਗਾਇਆ ਜਾਂਦਾ ਹੈ, ਸਟਿੱਕ ਤਿਰਛੀ ਝੁਕੀ ਹੋਈ ਜ਼ਮੀਨ ਤੋਂ ਕੁਝ ਉੱਪਰ ਗੇਂਦ ਦੇ ਪਿੱਛੇ ਰਹਿੰਦੀ ਹੈ ਅਤੇ ਸਟਿੱਕ ‘ਤੇ ਖਿਡਾਰੀ ਦੀ ਪਕੜ ਵਿਚ ਦੋਵੇਂ ਹੱਥ ਇਕ-ਦੂਜੇ ਤੋਂ ਕਾਫ਼ੀ ਦੂਰ ਰਹਿੰਦੇ ਹਨ । ਗੇਂਦ ਦੇ ਜ਼ਮੀਨ ‘ਤੇ ਡਿਗਦੇ ਸਮੇਂ ਅਤੇ ਜੇਕਰ ਸਟਰੋਕ ਲਗਾਉਂਦੇ ਸਮੇਂ ਖੇਡ ਵਿਚ ਕਿਸੇ ਤਰ੍ਹਾਂ ਦਾ ਜੋਖਿਮ ਪੈਦਾ ਹੋ ਜਾਵੇ ਤਾਂ ਇਸ ਨੂੰ ਨਿਯਮਭੰਗ ਦੀ ਕਾਰਵਾਈ ਮੰਨਣਾ ਚਾਹੀਦਾ ਹੈ । ਹਾਲਾਂਕਿ ਇਕ ਲੈਫਟ-ਵਿੰਗਰ ਦੇ ਲਈ ਵਿਰੋਧੀ ਖਿਡਾਰੀ ਨੂੰ ਉਸ ਦੀ ਸਟਿੱਕ ਉੱਤੇ ਗੇਂਦ ਉਛਾਲ ਕੇ ਉਸ ਨੂੰ ਚਕਮਾ ਦੇਣ ਦੀ ਨਜ਼ਰ ਨਾਲ ਇਹ ਸਟਰੋਕ ਬਹੁਤ ਹੀ ਲਾਭਕਾਰੀ ਹੈ, ਪਰੰਤੂ ਇਸ ਦਾ ਪ੍ਰਯੋਗ ਕਦੀ-ਕਦੀ ਹੀ ਕਰਨਾ ਚਾਹੀਦਾ ਹੈ, ਭਾਰੀ ਅਤੇ ਚਿੱਕੜ ਵਾਲੇ ਮੈਦਾਨ ਤੇ ਇਹ ਸਟਰੋਕ ਬਹੁਤ ਉਪਯੋਗੀ ਰਹਿੰਦਾ ਹੈ ।
ਡਰਾਈਵ (Drive) – ਇਹ ਇਕ ਗਲਤ ਧਾਰਨਾ ਹੈ ਕਿ ਗੇਂਦ ਨੂੰ ਜ਼ੋਰ ਨਾਲ ਹਿੱਟ ਕਰਨ ਦੇ ਲਈ ਸਟਿੱਕ ਨੂੰ ਕਿਸੇ ਵੀ ਤਰਫ਼ ਕੰਧੇ ਤੋਂ ਉੱਪਰ ਲੈ ਜਾਣਾ ਜ਼ਰੂਰੀ ਹੈ, ਸੱਚ ਤਾਂ ਇਹ ਹੈ ਕਿ ਹਾਕੀ ਨੂੰ ਪਿੱਛੇ ਵੱਲ ਥੋੜਾ ਜਿਹਾ ਚੁੱਕ ਕੇ ਹਿਟ ਕਰਨ ਨਾਲ ਗੇਂਦ ਆਪਣੇ ਨਿਸ਼ਾਨੇ ‘ਤੇ ਖ਼ਾਸ ਕਰ ਜ਼ਿਆਦਾ ਤੇਜ਼ੀ ਨਾਲ ਪਹੁੰਚ ਸਕਦੀ ਹੈ ।
ਹਿਟ ਦੀ ਗਤੀ ਅਤੇ ਸ਼ਕਤੀ ਖਿਡਾਰੀ ਦੇ ਫੁੱਟ-ਵਰਕ (Foot Work) ਸਮੇਂ ਸਿਰ ਅਤੇ ਗੇਂਦ ਨੂੰ ਹਿੱਟ ਕਰਦੇ ਸਮੇਂ ਕਲਾਈਆਂ ਤੋਂ ਮਿਲੀ ਤਾਕਤ ‘ਤੇ ਨਿਰਭਰ ਕਰਦੀ ਹੈ, ਖਿਡਾਰੀ ਦੇ ਕਾਟਦਾਰ ਜਾਂ ਥੱਲੇ ਤੋਂ ਹਿਟ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਸਟਰੋਕ ਨਿਯਮ ਵਿਰੁੱਧ ਹੁੰਦੇ ਹਨ ।
ਲੰਜ (Lunge)-
ਇਹ ਸਟਰੋਕ ਲਗਾਉਂਦੇ ਸਮੇਂ ਖਿਡਾਰੀ ਦੇ ਇਕ ਹੱਥ ਵਿਚ ਸਟਿੱਕ, ਬਾਹਾਂ ਪੂਰੀਆਂ ਖਿੱਚੀਆਂ ਹੋਈਆਂ ਅਤੇ ਇਕ ਪੈਰ ‘ਤੇ ਸਰੀਰ ਟਿਕਿਆ ਹੋਇਆ ਅਤੇ ਗੋਡੇ ਮੁੜੇ ਹੋਏ ਹੁੰਦੇ ਹਨ | ਜਦੋਂ ਵਿਰੋਧੀ ਖਿਡਾਰੀ ਭਿਡ਼ਤ ਦੀ ਸੀਮਾ ਤੋਂ ਦੂਰ ਹੋਵੇ ਤਾਂ ਗੇਂਦ ਨੂੰ ਉਸ ਦੀ ਸਟਿੱਕ ਤੋਂ ਬਚਾਉਣ ਦੇ ਲਈ ਇਸ ਸਟਰੋਕ ਦਾ ਪ੍ਰਯੋਗ ਕੀਤਾ ਜਾਂਦਾ ਹੈ । ਫਾਰਵਰਡ ਖਿਡਾਰੀ ਸਾਈਡ ਲਾਈਨ ਅਤੇ ਗੋਲ ਲਾਈਨ ਤੋਂ ਬਾਹਰ ਜਾਣ ਵਾਲੀ ਗੇਂਦ ਨੂੰ ਇਸ ਸਟਰੋਕ ਦੇ ਜ਼ਰੀਏ ਵਾਧੂ ਪਹੁੰਚ ਦੀ ਮਦਦ ਨਾਲ ਰੋਕ ਸਕਦੇ ਹਨ ।
ਜੈਬ (Jab) –
ਇਹ ਇਕ ਅਤੇ ਇਕਹੱਥਾ ਸਟਰੋਕ ਹੈ, ਇਸ ਨੂੰ ਸੱਜੇ ਹੱਥ ਨਾਲ ਅਤੇ ਖੱਬੇ ਹੱਥ ਨਾਲ ਵੀ ਲਗਾਇਆ ਜਾ ਸਕਦਾ ਹੈ । ਇਸ ਸਟਰੋਕ ਦਾ ਉਪਯੋਗ ਗੇਂਦ ਨੂੰ ਧੱਕਣ ਦੇ ਲਈ ਕੀਤਾ ਜਾਂਦਾ ਹੈ, ਗੇਂਦ ਧੱਕਣ ਦੀ ਇਹ ਇਕ ਅਜਿਹੀ ਗਤੀਸ਼ੀਲ ਫਾਰਵਰਡ ਕਾਰਵਾਈ ਹੈ, ਜਿਸ ਵਿਚ ਖਿਡਾਰੀ ਨੇ ਇਕ ਹੱਥ ਵਿਚ ਸਟਿੱਕ ਫੜੀ ਹੁੰਦੀ ਹੈ ਅਤੇ ਉਸ ਦੀ ਬਾਂਹ ਪੂਰੀ ਤਰ੍ਹਾਂ ਅੱਗੇ ਤੱਕ ਵਧੀ ਹੋਈ ਰਹਿੰਦੀ ਹੈ । ਜਦੋਂ ਦੋ ਵਿਰੋਧੀ ਖਿਡਾਰੀ ਗੇਂਦ ਹਥਿਆਉਣ ਦੇ ਮੰਤਵ ਨਾਲ ਅੱਗੇ ਵਧ ਰਹੇ ਹੋਣ, ਤਾਂ ਇਸ ਤੋਂ ਪਹਿਲਾਂ ਕਿ ਉਹਨਾਂ ਵਿਚੋਂ ਕੋਈ ਗੇਂਦ ਹਥਿਆਏ ਗੇਂਦ ਨੂੰ ਉਹਨਾਂ ਦੀ ਪਹੁੰਚ ਤੋਂ ਬਾਹਰ ਧੱਕਣ ਦੇ ਲਈ ਇਹ ਸਟਰੋਕ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ ।
ਜੈਬ ਅਤੇ ਲੰਜ ਦੇ ਅਭਿਆਸ ਦੇ ਲਈ –
(ੳ) ਸਟਿੱਕ ਨੂੰ ਇਕ ਹੱਥ ਨਾਲ ਫੜ ਕੇ ਅਤੇ ਬਾਂਹ ਪੂਰੀ ਤਰ੍ਹਾਂ ਅੱਗੇ ਤਕ ਵਧਾ ਕੇ ਖਿਡਾਰੀ ਨੂੰ ‘ਸਾਰਪ ਜੈਬ’ ਦਾ ਅਭਿਆਸ ਕਰਨਾ ਚਾਹੀਦਾ ਹੈ ।
(ਅ)
- ਸਟਿੱਕ ਖੱਬੇ ਹੱਥ ਨਾਲ ਫੜ ਕੇ, ਬਹਾਂ ਪੂਰੀ ਤਰ੍ਹਾਂ ਅੱਗੇ ਤਕ ਵਧਾ ਕੇ ਖਿਡਾਰੀ ਨੂੰ ਰਿਵਰਸ ਸਟਰੋਕ ਖੇਡਣ ਦਾ ਅਭਿਆਸ ਕਰਨਾ ਚਾਹੀਦਾ ਹੈ, ਇਸ ਨਾਲ ਖੱਬੀ ਕਲਾਈ ਵਿਚ ਮਜ਼ਬੂਤੀ ਆਵੇਗੀ ।
- ਗੇਂਦ ਨੂੰ ਆਪਣੇ ਵਿਚਾਲੇ ਰੱਖ ਕੇ ਦੋ ਖਿਡਾਰੀ ਖੜੇ ਹੋ ਜਾਣ । ਫੇਰ ਗੇਂਦ ਨੂੰ ਖੇਡਣ ਦੇ ਲਈ ਤੇਜ਼ੀ ਨਾਲ ਦੌੜ ਪੈਣ । ਦੋਨੋਂ ਹੀ ਖਿਡਾਰੀ ਇਕ-ਦੂਜੇ ਤੋਂ ਪਹਿਲਾਂ ਗੇਂਦ ਨੂੰ ਸੱਜੇ ਹੱਥ ਨਾਲ ਜੈਬ ਕਰਨ ਅਤੇ ਇਸ ਤੋਂ ਬਾਅਦ ਖੱਬੇ ਹੱਥ ਨਾਲ ਲੰਜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
(ਇ) ਹਨਾਂ ਦੋਵੇਂ ਇਕ-ਹੱਥੇ ਸਟਰੋਕਾਂ ਦਾ ਲਗਾਤਾਰ ਅਭਿਆਸ ਜ਼ਰੂਰੀ ਹੈ, ਜਦੋਂ ਦੋਹਾਂ ਹੱਥਾਂ ਨਾਲ ਖੇਡਣਾ ਜਾਂ ਸਟਰੋਕ ਲਗਾਉਣਾ ਮੁਸ਼ਕਿਲ ਹੋਵੇ, ਉਦੋਂ ਹੀ ਇਹਨਾਂ ਸਟਰੋਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ । ਦੂਜੇ ਸ਼ਬਦਾਂ ਵਿਚ ਕਹਿਣਾ ਚਾਹਾਂਗਾ ਕਿ ਜਦੋਂ ਖਿਡਾਰੀ ਨੂੰ ਗੇਂਦ ਖੇਡਣ ਲਈ ਨਿਸਬਤ ਜ਼ਿਆਦਾ ਪਹੁੰਚ ਦੀ ਜ਼ਰੂਰਤ ਹੋਵੇ, ਤਦੋਂ ਇਹ ਸਟਰੋਕ ਬਹੁਤ ਹੀ ਉਪਯੋਗੀ ਹੁੰਦੇ ਹਨ ।
ਕ੍ਰਿਬਲ (Dribble) – ਝਿਬਲਿੰਗ ਦੀ ਕਲਾ ਹਾਕੀ ਵਿਚ ਬਹੁਤ ਮਹੱਤਵਪੂਰਨ ਹੈ । ਇਕ ਖਿਡਾਰੀ ਤਦ ਤਕ ਪੂਰਾ ਖਿਡਾਰੀ ਨਹੀਂ ਹੋ ਸਕਦਾ, ਜਦ ਤਕ ਕਿ ਉਹ ਇਸ ਵਿਚ ਮੁਹਾਰਤ ਨਾ ਪ੍ਰਾਪਤ ਕਰ ਲਵੇ । ਪਰੰਤੂ ਜੇ ਆਪਣੇ ਸਹਿਯੋਗੀ ਖਿਡਾਰੀ ਵਲ ਗੇਂਦ ਹਿਟ ਜਾਂ ਪੁਸ਼ ਕਰ ਦੇਣ ਨਾਲ ਕੰਮ ਚਲ ਸਕਦਾ ਹੋਵੇ, ਤਾਂ ਜਿੱਥੋਂ ਤਕ ਹੋ ਸਕੇ, ਡਿਬਲਿੰਗ ਨਹੀਂ ਕਰਨੀ ਚਾਹੀਦੀ । ਚਿੱਕੜਦਾਰ, ਉਛਾਲੂ ਜਾਂ ਉੱਚੇ-ਨੀਵੇਂ ਮੈਦਾਨਾਂ ਦੇ ਖਿਡਾਰੀਆਂ ਨੂੰ ਝਿਬਲਿੰਗ ਨਹੀਂ ਕਰਨੀ ਚਾਹੀਦੀ । ਡਿਬਲਿੰਗ ਦਾ ਮੁੱਖ ਉਦੇਸ਼ ਕਬਜ਼ੇ ਵਿਚ ਆਈ ਗੇਂਦ ਨੂੰ ਪਹਿਲਾਂ ਖੱਬੇ, ਫੇਰ ਸੱਜੇ-ਇਸੇ ਸਿਲਸਿਲੇ ਤੋਂ ਲੈ ਕੇ ਖਿਡਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਤੇਜ਼ੀ ਨਾਲ ਦੌੜਨਾ ਹੁੰਦਾ ਹੈ । ਝਿਬਲਿੰਗ ਕਰਦੇ ਸਮੇਂ ਖਿਡਾਰੀ ਨੂੰ ਸਟਿੱਕ ਇਸ ਤਰ੍ਹਾਂ ਫੜਨੀ ਚਾਹੀਦੀ ਹੈ ਕਿ ਉਸ ਦੇ ਖੱਬੇ ਹੱਥ ਦੀ ਪਕੜ ਸਟਿੱਕ ਦੇ ਹੈਂਡਲ ਦੇ ਉੱਪਰ ਵਲ ਰਹੇ ਅਤੇ ਉਸ ਦੇ ਸੱਜੇ ਹੱਥ ਦੀ ਪਕੜ ਖੱਬੇ ਤੋਂ ਤਿੰਨ-ਚਾਰ ਇੰਚ ਥੱਲੇ ਰਹੇ । ਗੇਂਦ ਖਿਡਾਰੀ ਤੋਂ ਲਗਪਗ ਇਕ ਗਜ਼ ਦੀ ਦੂਰੀ ‘ਤੇ ਰਹਿਣੀ ਚਾਹੀਦੀ ਹੈ, ਡਿਬਲਿੰਗ ਕਰਦੇ ਸਮੇਂ ਸਟਿੱਕ ਗੇਂਦ ਦੇ ਕਾਫੀ ਨੇੜੇ ਹੋਣੀ ਚਾਹੀਦੀ ਹੈ ।
ਗੇਂਦ ਰੇਕਟਾ (Fielding the Ball)—
ਅਨੁਭਵ ਦੱਸਦਾ ਹੈ ਕਿ ਗੇਂਦ ਨੂੰ ਸਟਿੱਕ ਨਾਲ ਰੋਕਣਾ ਸਭ ਤੋਂ ਆਸਾਨ ਅਤੇ ਫੁਰਤੀਲਾ ਕੰਮ ਹੈ, ਇਸ ਲਈ ਗੇਂਦ ਰੋਕਣ ਲਈ ਹੱਥਾਂ ਦਾ ਪ੍ਰਯੋਗ ਕਦੀ-ਕਦੀ ਹੀ ਹੁੰਦਾ ਹੈ । ਪੈਨਲਟੀ-ਕਾਰਨਰ ਦੇ ਲਈ ਪੁਸ਼ ਲੈਂਦੇ ਸਮੇਂ ਜਾਂ ਜਦੋਂ ਗੇਂਦ ਹਵਾ ਵਿਚ ਖਿਡਾਰੀ ਦੀ ਕਮਰ ਦੇ ਉੱਪਰ ਹੋਵੇ, ਤਦ ਸਭ ਤੋਂ ਉੱਤਮ ਨਤੀਜਾ ਹਾਸਲ ਕਰਨ ਲਈ ਗੇਂਦ ਨੂੰ ਹੱਥ ਨਾਲ ਰੋਕਣਾ ਜ਼ਰੂਰੀ ਹੈ, ਜੇਕਰ ਗੇਂਦ ਹੱਥ ਨਾਲ ਫੜ ਲਈ ਜਾਵੇ ਤਾਂ ਉਸਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ । ਗੇਂਦ ਰੋਕਦੇ ਸਮੇਂ ਖਿਡਾਰੀ ਸਟਿੱਕ ਨੂੰ ਇਸ ਤਰ੍ਹਾਂ ਢਿੱਲਾ ਫੜੇ ਕਿ ਉਸ ਦਾ ਖੱਬਾ ਹੱਥ ਹੈਂਡਲ ਤੋਂ ਉੱਤੇ ਰਹੇ ਅਤੇ ਸਟਿੱਕ ਦੇ ਠੀਕ ਵਿਚਾਲੇ ਉਸਦਾ ਸੱਜਾ ਹੱਥ ਗੇਂਦ ਨੂੰ ਇਧਰ-ਉਧਰ ਝੁਕਣ ਤੋਂ ਬਚਾਉਣ ਲਈ, ਉਸ ਦੇ ਗੇਂਦ ਟਕਰਾਉਣ ਤੋਂ ਪਹਿਲਾਂ ਹੀ ਹੱਥਾਂ ਨੂੰ ਥੋੜ੍ਹਾ ਢਿੱਲਾ ਛੱਡ ਦੇਣਾ ਚਾਹੀਦਾ ਹੈ । ਆਢੀ ਸਟਿੱਕ ਨਾਲ ਗੇਂਦ ਚੰਗੀ ਤਰ੍ਹਾਂ ਰੋਕੀ ਜਾਂਦੀ ਹੈ । ਜਦੋਂ ਕੋਈ ਵਿਰੋਧੀ ਫਾਰਵਰਡ ਖਿਡਾਰੀ ਗੇਂਦ ਦੇ ਪਿੱਛੇ ਦੌੜ ਰਿਹਾ ਹੋਵੇ, ਤਦ ਗੇਂਦ ਰੋਕਣ ਦਾ ਸਭ ਤੋਂ ਆਸਾਨ ਅਤੇ ਸੁਰੱਖਿਅਤ ਤਰੀਕਾ ਇਹ ਹੈ ਕਿ ਖਿਡਾਰੀ ਆਪਣੇ ਸਰੀਰ ਅਤੇ ਸਟਿੱਕ ਨੂੰ ਗੇਂਦ ਦੇ ਬਰਾਬਰ ਲੈ ਆਏ । ਜੇਕਰ ਉਸ ਦੇ ਕੋਲ ਸਮਾਂ ਅਤੇ ਗੁੰਜਾਇਸ਼ ਹੋਵੇ ਤਾਂ ਆਪਣੀ ਸੱਜੀ ਤਰਫੋਂ ਗੇਂਦ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਉਹ ਗੇਂਦ ਨੂੰ ਆਸਾਨੀ ਨਾਲ ਹਿਟ ਕਰ ਸਕੇਗਾ ।
ਗੇਂਦ ਰੋਕਣ ਅਤੇ ਹਿਟ ਕਰਨ ਦਾ ਅਭਿਆਸ
ਮੰਨ ਲਉ ਕਿ ਦੋ ਖਿਡਾਰੀ ”ੳ’ ਅਤੇ ‘ਅ’ ਇਕ-ਦੂਜੇ ਨਾਲੋਂ 20 ਗਜ਼ ਦੇ ਫ਼ਰਕ ਤੇ ਖੜੇ ਹਨ, ਮੱਧ ਰੇਖਾ ਉਹਨਾਂ ਦੋਨਾਂ ਵਿਚਾਲੇ ਕੇਂਦਰ ਦਾ ਕੰਮ ਕਰਦੀ ਹੈ, ‘ੴ’ ਖਿਡਾਰੀ, “ਅ ਖਿਡਾਰੀ ਵਲ ਗੇਂਦ ਹਿਟ ਕਰਦਾ ਹੈ, ‘ਅ’ ਉਸ ਨੂੰ ਰੋਕ ਕੇ ਵਾਪਸ ‘ੴ’ ਨੂੰ ਵਾਪਸ ਕਰ ਦਿੰਦਾ ਹੈ | ਦੋਨਾਂ ਦਾ ਉਦੇਸ਼ ਇਕ-ਦੂਜੇ ‘ਤੇ ਗੋਲ ਠੋਕਣਾ ਹੈ । ਜੇਕਰ ਗੇਂਦ ਵਿਰੋਧੀ ਖਿਡਾਰੀ ਦੀ ਗੋਲ-ਰੇਖਾ ਨੂੰ ਪਾਰ ਕਰ ਜਾਂਦੀ ਹੈ, ਤਾਂ ਗੋਲ ਮੰਨਿਆ ਜਾਂਦਾ ਹੈ । ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਖਿਡਾਰੀ ਨੂੰ ਠੀਕ ਢੰਗ ਨਾਲ ਗੇਂਦ ਰੋਕਣੀ ਅਤੇ ਤੁਰੰਤ ਵਾਪਸ ਹਿਟ ਕਰ ਦੇਣੀ ਹੁੰਦੀ ਹੈ ।
ਜੇਕਰ ਖਿਡਾਰੀ ਦੇ ਕੋਲ ਕਮਜ਼ੋਰ ਹਿਟ ਆਉਂਦੀ ਹੈ, ਤਾਂ ਉਹ ਵਿਰੋਧੀ ਖਿਡਾਰੀ ਦੇ ਖੇਤਰ ਵਿਚ ਘੁਸ ਕੇ ਬਚ ਰਹੇ ਦਸ ਗਜ਼ ਦੇ ਖੇਤਰ ਵਿਚ ਇਕ ਫੁਰਤੀਲੀ ਹਿਟ ਲਗਾ ਕੇ ਉਸ ਨੂੰ ਗਲਤ ਸਥਿਤੀ ਵਿਚ ਫੜਨ ਦਾ ਯਤਨ ਕਰੇਗਾ ।
ਨਿਯਮ –
- ਜੇਕਰ ਖਿਡਾਰੀ ਗੇਂਦ ਨੂੰ ਸਾਈਡ-ਲਾਈਨ ਜਾਂ ਉਸ ਦੇ ਬਰਾਬਰ ਖਿੱਚੀ ਦਸ ਗਜ਼ ਲਾਈਨ ਤੋਂ ਪਾਰ ਹਿਟ ਕਰ ਦਿੰਦਾ ਹੈ, ਤਾਂ ਵਿਰੋਧੀ ਖਿਡਾਰੀ, ਗੇਂਦ ਦੇ ਰੇਖਾ ਪਾਰ ਕਰਨ ਦੀ ਥਾਂ ‘ਤੇ ਕਿਤਿਓਂ ਵੀ ਹਿਟ ਲੈ ਸਕਦਾ ਹੈ ।
- ਜੇਕਰ ਕੋਈ ਖਿਡਾਰੀ ਗੇਂਦ ਰੋਕਣ ਦੀ ਕੋਸ਼ਿਸ਼ ਵਿਚ ਗੇਂਦ ਨੂੰ ਲਾਈਨ ਦੇ ਪਾਰ ਲੁੜ੍ਹਕਾ ਦਿੰਦਾ ਹੈ, ਤਾਂ ਵਿਰੋਧੀ ਖਿਡਾਰੀ ਉਸ ਥਾਂ ਤੋਂ ਹਿਟ ਲੈ ਸਕਦਾ ਹੈ, ਜਿੱਥੋਂ ਗੇਂਦ ਲੜਕੀ ਸੀ । ਇਸ ਅਭਿਆਸ ਦਾ ਉਦੇਸ਼ ਖਿਡਾਰੀ ਦੀ ਗੇਂਦ ਰੋਕਣ ਅਤੇ ਹਿਟ ਕਰਨ ਦੀ ਕਲਾ ਨੂੰ ਸੁਧਾਰਨਾ ਹੈ, ਇਸ ਲਈ ਇਸ ਅਭਿਆਸ ਦੇ ਸਭ ਤੋਂ ਉੱਤਮ ਲਾਭ ਉਠਾਉਣ ਲਈ ਖਿਡਾਰੀਆਂ ਨੂੰ ਵਿਰੋਧੀ ਖਿਡਾਰੀਆਂ ਦੇ ਖੇਤਰ ਵਿਚ ਫੁਰਤੀ ਨਾਲ ਘੁਸਪੈਠ ਕਰਨ ਅਤੇ ਤੁਰੰਤ ਵਾਪਸੀ ਦੇ ਮੌਕੇ ਦੀ ਤਲਾਸ਼ ਵਿਚ ਰਹਿਣਾ ਚਾਹੀਦਾ ਹੈ ।
ਦੌੜਦੇ ਹੋਏ ਗੇਂਦ ਰੋਕਣ ਦਾ ਅਭਿਆਸ
ਇਹ ਅਭਿਆਦਾ ਗੋਲ-ਲਾਈਨ ਦੀ ਨਿਸਬਤ ਸਾਈਡ-ਲਾਈਨ ਦੀ ਦਿਸ਼ਾ ਵਿਚ 25 ਗਜ਼ ਦੇ ਖੇਤਰ ਦੇ ਅੰਦਰ ਰਹਿ ਕੇ ਹੀ ਕਰਨਾ ਚਾਹੀਦਾ ਹੈ । ਦੋਵੇਂ ਹੀ ਖਿਡਾਰੀਆਂ ਨੂੰ ਇਕ-ਦੂਜੇ ਨੂੰ ਗ਼ਲਤ ਸਥਿਤੀ ਵਿਚ ਫੜਨ ਦੇ ਲਈ ਗੇਂਦ ਨੂੰ ਪ੍ਰਪੱਖੀ ਖਿਡਾਰੀ ਦੇ ਸੱਜੇ ਜਾਂ ਖੱਬੇ ਕੁਝ ਦੂਰੀ ਤੋਂ ਗੁਜ਼ਰਦੀ ਹੋਈ ਹਿਟ ਮਾਰਨੀ ਚਾਹੀਦੀ ਹੈ । ਪਹੁੰਚ ਤੋਂ ਬਾਹਰ ਜਾ ਰਹੀ ਗੇਂਦ ਨੂੰ ਖੱਬੇ ਅਤੇ ਸੱਜੇ ਹੱਥ ਨਾਲ ਲੰਜ ਨਾਲ ਰੋਕਿਆ ਜਾਵੇਗਾ । ਖਿਡਾਰੀ ਦੇ ਸਿੱਖਣ ਦੀ ਇਹ ਮੁੱਖ ਗੱਲ ਹੈ ।