Punjab State Board PSEB 9th Class Social Science Book Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ Textbook Exercise Questions and Answers.
PSEB Solutions for Class 9 Social Science Geography Chapter 1(b) ਪੰਜਾਬ : ਅਕਾਰ ਅਤੇ ਸਥਿਤੀ
Social Science Guide for Class 9 PSEB ਪੰਜਾਬ : ਅਕਾਰ ਅਤੇ ਸਥਿਤੀ Textbook Questions and Answers
ਅਭਿਆਸ ਦੇ ਪ੍ਰਸ਼ਨ
(ਉ) ਨਕਸ਼ਾ ਕਾਰਜ (Map Work)
1. ਪੰਜਾਬ ਦੇ ਰੇਖਾ ਮਾਨਚਿੱਤਰ ਵਿੱਚ ਅੰਕਿਤ ਕਰੋ –
- ਕੌਮਾਂਤਰੀ ਸਰਹੱਦ ਸੀਮਾ) ਨਾਲ ਪੈਂਦੇ ਪੰਜਾਬ ਦੇ 6 ਜ਼ਿਲ੍ਹੇ
- ਰਾਜ ਦੇ 22 ਜ਼ਿਲ੍ਹਾ ਹੈੱਡ ਕੁਆਰਟਰ ਅਤੇ ਰਾਜਧਾਨੀ ॥
ਨੋਟ-ਵਿਦਿਆਰਥੀ ਇਹ ਪ੍ਰਸ਼ਨ MBD Map Master ਦੀ ਸਹਾਇਤਾ ਨਾਲ ਆਪਣੇ ਆਪ ਕਰਨ ।
(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –
ਪ੍ਰਸ਼ਨ 1.
ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ + ਆਬ ਤੋਂ ਮਿਲ ਕੇ ਬਣਿਆ ਹੈ ਜਿਸਦਾ ਅਰਥ ਹੈ-ਪੰਜ ਦਰਿਆਵਾਂ ਨਦੀਆਂ ਦੀ ਧਰਤੀ ।
ਪ੍ਰਸ਼ਨ 2.
ਪੈਪਸੂ ਦਾ ਪੂਰਾ ਨਾਮ ਕੀ ਹੈ ?
ਉੱਤਰ-
ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (Patiala and East Punjab States Union) ।
ਪ੍ਰਸ਼ਨ 3.
ਪੰਜਾਬ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਕੀ ਹੈ ?
ਉੱਤਰ-
ਪੰਜਾਬ ਦਾ ਅਕਸ਼ਾਂਸ਼ੀ ਵਿਸਥਾਰ 29°30′ ਤੋਂ ਲੈ ਕੇ 32°33′ ਉੱਤਰ ਤਕ ਅਤੇ ਦੇਸ਼ਾਂਤਰੀ ਵਿਸਥਾਰ 739, 55′ ਪੂਰਬ ਤੋਂ 76°50′ ਪੂਰਬ ਤਕ ਹੈ ।
ਪ੍ਰਸ਼ਨ 4.
ਰਾਵੀ, ਬਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੀ ਹਨ ?
ਉੱਤਰ-
ਰਾਵੀ, ਬਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੁਮਵਾਰ : ਪੁਰੁਸ਼ਨੀ, ਵਿਪਾਸਾ ਅਤੇ ਸਤੂਦਰੀ ਸਨ ।
ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਜ਼ਿਲ੍ਹਾ ਕੌਮਾਂਤਰੀ ਸਰਹੱਦ ਨਾਲ ਨਹੀਂ ਲਗਦਾ ?
(i) ਪਠਾਨਕੋਟ
(ii) ਫ਼ਰੀਦਕੋਟ
(iii) ਫਾਜ਼ਿਲਕਾ
(iv) ਤਰਨਤਾਰਨ ।
ਉੱਤਰ-
ਫ਼ਰੀਦਕੋਟ ।
ਪ੍ਰਸ਼ਨ 6.
ਕਿਹੜਾ ਜੋੜਾ ਸਹੀ ਨਹੀਂ ਹੈ ?
(i) ਬਟਾਲਾ : ਖੇਤੀ ਦੇ ਸੰਦਾਂ ਦੀਆਂ ਸਨਅਤਾਂ
(ii) ਜਲੰਧਰ : ਖੇਡਾਂ ਦੇ ਸਮਾਨ ਦੀਆਂ ਸਨਅਤਾਂ
(iii) ਅਬੋਹਰ : ਸੰਗੀਤ ਸਾਜ਼ਾਂ ਦੀਆਂ ਸਨਅਤਾਂ
(iv) ਗੋਬਿੰਦਗੜ੍ਹ : ਲੋਹਾ ਢਲਾਈ ਦੀਆਂ ਸਨਅਤਾਂ ।
ਉੱਤਰ-
ਅਬੋਹਰ : ਸੰਗੀਤ ਸਾਜ਼ਾਂ ਦੀਆਂ ਸਨਅਤਾਂ ।
(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ
ਪ੍ਰਸ਼ਨ 1.
ਪੰਜਾਬ ਦੀਆਂ ਕੋਈ 6 ਗੈਰ-ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਮ ਅਤੇ ਸਥਾਪਨਾ ਸਥਾਨ ਲਿਖੋ ।
ਉੱਤਰ –
- ਗੁਰੂ ਨਾਨਕ ਦੇਵ ਯੂਨੀਵਰਸਿਟੀ-ਅੰਮ੍ਰਿਤਸਰ
- ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ-ਕਪੂਰਥਲਾ
- ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ
- ਪੰਜਾਬੀ ਯੂਨੀਵਰਸਿਟੀ-ਪਟਿਆਲਾ ,
- ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਖੇਤੀ-ਬਾੜੀ ਵਿਸ਼ਵਵਿਦਿਆਲਾ)-ਲੁਧਿਆਣਾ
- ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ-ਬਠਿੰਡਾ ।
ਪ੍ਰਸ਼ਨ 2.
ਵਰਤਮਾਨ ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਆਂਢ-ਗੁਆਂਢ ਬਾਰੇ ਦੱਸੋ ।
ਉੱਤਰ-
ਵਰਤਮਾਨ ਪੰਜਾਬ 29°,30′ ਉੱਤਰ ਅਕਸ਼ਾਂਸ਼ ਤੋਂ 32°33′ ਉੱਤਰ ਅਕਸ਼ਾਂਸ਼ ਅਤੇ 73° 55′ ਪੂਰਬ ਤੋਂ 76°50′ ਪੁਰਬ ਦੇਸ਼ਾਂਤਰ ਵਿਚ ਫੈਲਿਆ ਹੋਇਆ ਹੈ । ਪੰਜਾਬ ਦਾ ਕੁੱਲ ਖੇਤਰਫਲ 50, 362 ਵਰਗ ਕਿਲੋਮੀਟਰ ਹੈ । ਇਹ ਖੇਤਰਫਲ ਭਾਰਤ ਦੇ ਕੁੱਲ ਖੇਤਰਫਲ ਦਾ 1.6 ਪ੍ਰਤੀਸ਼ਤ ਹੈ । ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤੀ ਰਾਜਾਂ ਤਾਂ) ਵਿਚ ਇਸਨੂੰ 10ਵਾਂ ਸਥਾਨ ਪ੍ਰਾਪਤ ਹੈ । ਵਰਤਮਾਨ ਪੰਜਾਬ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਹੈ । ਇਸਦੇ ਪੱਛਮ ਪਾਕਿਸਤਾਨ ਅਤੇ ਉੱਤਰ-ਪੂਰਬ ਵਿਚ ਹਿਮਾਚਲ ਪ੍ਰਦੇਸ਼ ਸਥਿਤ ਹੈ । ਇਸ ਦੇ ਦੱਖਣ ਅਤੇ ਦੱਖਣ-ਪੱਛਮ ਵਿਚ ਸਥਿਤ ਰਾਜਾਂ ਵਿਚ ਕ੍ਰਮਵਾਰ-ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਹਨ ।
ਪ੍ਰਸ਼ਨ 3.
ਪੰਜਾਬ ਵਿਚ ਕੁੱਲ ਕਿੰਨੇ ਮੰਡਲ, ਜ਼ਿਲ੍ਹੇ, ਤਹਿਸੀਲਾਂ ਅਤੇ ਬਲਾਕ ਹਨ ?
ਉੱਤਰ-
ਪੰਜਾਬ ਵਿਚ ਕੁੱਲ 5 ਮੰਡਲ, 22 ਜ਼ਿਲ੍ਹੇ, 86 ਤਹਿਸੀਲਾਂ ਅਤੇ 145 ਬਲਾਕ ਹਨ ।
ਪ੍ਰਸ਼ਨ 4.
ਪੈਪਸੂ ਬਾਰੇ ਵਿਸਤ੍ਰਿਤ ਜਾਣਕਾਰੀ ਦਿਓ ।
ਉੱਤਰ-
ਪੈਪਸੂ ਰਾਜ ਦਾ ਪੂਰਾ ਨਾਮ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (Patiala and East Punjab States Union) ਸੀ । ਇਸਦਾ ਗਠਨ 15 ਜੁਲਾਈ, 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਕੀਤਾ ਗਿਆ ।
1956 ਵਿਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ । ਇਸ ਵਿਚ ਪੈਪਸੂ ਪ੍ਰਾਂਤ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ ।
ਪ੍ਰਸ਼ਨ 5.
ਜੇ ਪਠਾਨਕੋਟ ਤੋਂ ਫਾਜ਼ਿਲਕਾ ਜਾਣ ਲਈ ਸਰਹੱਦੀ ਜ਼ਿਲ੍ਹਿਆਂ ਵਿਚੋਂ ਨਾ ਲੰਘਣਾ ਹੋਵੇ, ਤਾਂ ਕਿਹੜਾ ਛੋਟੇ ਤੋਂ ਛੋਟਾ ਰਾਹ ਅਖ਼ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
ਇਸ ਦੇ ਲਈ ਹੇਠ ਲਿਖੇ ਜ਼ਿਲ੍ਹਿਆਂ ਵਿਚੋਂ ਹੋ ਕੇ ਜਾਣਾ ਹੋਵੇਗਾ
ਪਠਾਨਕੋਟ → ਹੁਸ਼ਿਆਰਪੁਰ → ਕਪੂਰਥਲਾ → ਮੋਗਾ → ਫ਼ਰੀਦਕੋਟ → ਸ੍ਰੀ ਮੁਕਤਸਰ ਸਾਹਿਬ → ਫਾਜ਼ਿਲਕਾ ।
(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ
ਪ੍ਰਸ਼ਨ 1.
ਪੰਜਾਬ ਦੇ ਭੂਗੋਲਿਕ ਇਤਿਹਾਸ ਦੀ ਜਾਣਕਾਰੀ ਦਿਓ ।
ਉੱਤਰ-
“ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ-‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ । ਇਸਦਾ ਅਰਥ ਹੈ-ਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ ਦੀ ਧਰਤੀ । ਇਹ ਪੰਜ ਦਰਿਆ ਹਨ-ਸਤਲੁਜ, ਬਿਆਸ, ਰਾਵੀ, ਚਿਨਾਬ ਅਤੇ ਜੇਹਲਮ ।
ਪੰਜਾਬ ਦੇ ਵੱਖ-ਵੱਖ ਕਾਲਾਂ ਵਿਚ ਅਲੱਗ-ਅਲੱਗ ਨਾਮ ਰਹੇ ਹਨ-
- ਵੈਦਿਕ ਕਾਲ ਵਿਚ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਨਹੀਂ ਬਲਕਿ ਸੱਤ ਦਰਿਆਵਾਂ ਦੀ ਧਰਤੀ ਜਾਂ ਸਪਤਸਿੰਧੂ ਕਿਹਾ ਜਾਂਦਾ ਸੀ । ਉਸ ਸਮੇਂ ਪੰਜ ਦਰਿਆਵਾਂ ਦੇ ਨਾਲ-ਨਾਲ ਸੀਮਾਵਰਤੀ ਪੱਛਮ ਵਿਚ ਸਿੰਧ ਦਰਿਆ ਅਤੇ ਪੂਰਬ ਵਿਚ ਦਰਿਆ ਸਰਸਵਤੀ ਜੋ ਕਿ ਅੱਜ-ਕਲ੍ਹ ਗਾਇਬ ਹੋ ਚੁੱਕਾ ਹੈ) ਦਾ ਵਰਣਨ ਵੀ ਵੈਦਿਕ ਸਾਹਿਤ ਵਿਚ ਮਿਲਦਾ ਹੈ । ਇਸ ਲਈ ਇਨ੍ਹਾਂ ਸੱਤ ਦਰਿਆਵਾਂ ਦੁਆਰਾ ਘਿਰਿਆ ਸਾਰਾ ਮੈਦਾਨ ‘ਸਪਤ ਸਿੰਧੂ’ ਕਹਿਲਾਉਂਦਾ ਸੀ ।
- ਪੁਰਾਣਾਂ ਵਿਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਸੀ ।
- ਯੂਨਾਨੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ (Pentapotamia) ਦਾ ਨਾਮ ਦਿੱਤਾ ਜਿਸਦਾ ਅਰਥ ਹੈ| ਪੰਜ ਦਰਿਆਵਾਂ ਦੀ ਧਰਤੀ ।
- ਕੁੱਝ ਸਮੇਂ ਲਈ ਇੱਥੇ ਰਹਿਣ ਵਾਲੇ ਇਕ ਬਹਾਦਰ ਕਬੀਲੇ ‘ਟੱਕੀ’ ਦੇ ਨਾਂ ਉੱਤੇ ਪੰਜਾਬ ਦਾ ਨਾਮ ਟੱਕ ਦੇਸ਼ ਵੀ ਪ੍ਰਚਲਿਤ ਰਿਹਾ ਹੈ ।
- ਸਿੰਧ ਅਤੇ ਬਿਆਸ ਦਾ ਵਿਚਕਾਰਲਾ ਹਿੱਸਾ ਅਤੇ ਪਹਾੜਾਂ ਦੀ ਤਲਹਟੀ ਤੋਂ ਪੰਜ ਨਦ ਤਕ ਦੇ ਇਲਾਕੇ ਨੂੰ ਚੀਨੀ | ਯਾਤਰੀ ਹਿਉਨ-ਹਨ-ਸਾਂਗ ਨੇ ‘ਸੇਕੀਆ’ ਦਾ ਨਾਮ ਦਿੱਤਾ ।
- ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਪੰਜਾਬ ਦੀ ਹੱਦ ਉੱਤਰ-ਪੱਛਮ ਵਿਚ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਲੈ ਕੇ ਗੰਗਾ ਨਦੀ ਤਕ ਫੈਲੀ ਹੋਈ ਸੀ । ਉਸ ਸਮੇਂ ਇਹ ਸਾਰਾ ਪ੍ਰਦੇਸ਼ “ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ।
ਪ੍ਰਸ਼ਨ 2.
ਮਾਲਵਾ ਖੇਤਰ ਵਿਚ ਪੈਂਦੇ ਕੋਈ ਜ਼ਿਲ੍ਹਿਆਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਾਲਵਾ ਖੇਤਰ ਦੇ ਮੁੱਖ ਜ਼ਿਲ੍ਹਿਆਂ ਦਾ ਵਰਣਨ ਇਸ ਪ੍ਰਕਾਰ ਹੈ –
- ਬਰਨਾਲਾ-ਇਹ ਸ਼ਹਿਰ ਕਦੇ ਪਟਿਆਲਾ ਰਿਆਸਤ ਦਾ ਇਕ ਹਿੱਸਾ ਸੀ । ਇਸਨੂੰ 2006 ਵਿਚ ਇਕ ਅਲੱਗ ਜ਼ਿਲ੍ਹਾ ਬਣਾਇਆ ਗਿਆ । 2011 ਦੀ ਜਨਗਣਨਾ ਦੇ ਅਨੁਸਾਰ ਇਹ ਪੰਜਾਬ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਸੀ ।
- ਬਠਿੰਡਾ-ਬਠਿੰਡਾ ‘ਮਾਲਵਾ ਖੇਤਰ ਦਾ ਦਿਲ` ਕਹਿਲਾਉਂਦਾ ਹੈ । ਇਸ ਸ਼ਹਿਰ ਦਾ ਉਲੇਖ ਪ੍ਰਸਿੱਧ ਯਾਤਰੀ ਇਬਨ ਬਤੂਤਾ ਦੇ ਲੇਖਾਂ ਵਿਚ ਵੀ ਮਿਲਦਾ ਹੈ । ਸਭ ਤੋਂ ਪਹਿਲੀ ਮੁਸਲਿਮ ਸ਼ਾਸਿਕਾ ਰਜ਼ੀਆ ਬੇਗਮ ਵੀ ਕੁੱਝ ਸਮੇਂ ਲਈ ਬਠਿੰਡਾ ਵਿਚ ਠਹਿਰੀ ਸੀ । ਅੱਜ ਬਠਿੰਡਾ ਇੱਥੇ ਇਕ ਬਹੁਤ ਵੱਡਾ ਰੇਲਵੇ ਜੰਕਸ਼ਨ ਹੈ ।
- ਫਰੀਦਕੋਟ-ਫ਼ਰੀਦਕੋਟ 1972 ਵਿਚ ਪ੍ਰਸਿੱਧ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਨਾਂ ਉੱਪਰ ਜ਼ਿਲ੍ਹਾ ਬਣਿਆ । 1995 ਵਿਚ ਇਸ ਵਿਚੋਂ ਦੋ ਹੋਰ ਜ਼ਿਲ੍ਹੇ ਬਣਾਏ ਗਏ।’
- ਫਾਜ਼ਿਲਕਾ-ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਹੈ ਜੋ ਕਪਾਹ ਪੱਟੀ ਵਿਚ ਸਥਿਤ ਹੈ | ਆਪਣੀ ਭੂ-ਮੱਧ ਸਾਗਰੀ ਜਲਵਾਯੂ ਦੇ ਕਾਰਨ ਇਹ ਜ਼ਿਲਾ ਕਿਨੂੰ ਅਤੇ ਹੋਰ ਰਸਦਾਰ ਫਲ ਪੈਦਾ ਕਰਨ ਦੇ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ ।
- ਫ਼ਿਰੋਜ਼ਪੁਰ-ਫਿਰੋਜ਼ਪੁਰ ਇਕ ਇਤਿਹਾਸਿਕ ਸ਼ਹਿਰ ਹੈ ਅਤੇ ਬਹੁਤ ਪੁਰਾਣਾ ਜ਼ਿਲ੍ਹਾ ਹੈ । ਆਜ਼ਾਦੀ ਤੋਂ ਪਹਿਲਾਂ ਵੀ ਇਹ ਇਕ ਜ਼ਿਲ੍ਹਾ ਸੀ ।
- ਲੁਧਿਆਣਾ-ਇਸ ਸ਼ਹਿਰ ਨੂੰ 1480 ਈ: ਵਿਚ ਲੋਧੀ ਸ਼ਾਸ਼ਕਾਂ ਨੇ ਵਸਾਇਆ ਸੀ । ਹੁਣ ਇਹ ਹੌਜ਼ਰੀ ਦਾ ਸਮਾਨ ਬਣਾਉਣ ਅਤੇ ਪੰਜਾਬ ਦੇ ਖੇਤੀ ਵਿਸ਼ਵ-ਵਿਦਿਆਲੇ ਦੇ ਲਈ ਪ੍ਰਸਿੱਧ ਹੈ ।
- ਮਾਨਸਾ-ਮਾਨਸਾ 1992 ਈ: ਵਿਚ ਜ਼ਿਲ੍ਹਾ ਬਣਿਆ । ਕਪਾਹ ਦੀ ਅਧਿਕ ਪੈਦਾਵਾਰ ਦੇ ਕਾਰਨ ਇਸ ਜ਼ਿਲ੍ਹੇ ਨੂੰ ‘ਸਫ਼ੇਦ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ ।
- ਮੋਗਾ-ਇਹ 1995 ਵਿਚ ਪੰਜਾਬ ਦਾ 17ਵਾਂ ਜ਼ਿਲ੍ਹਾ ਬਣਿਆ ਅੰਗਰੇਜ਼ੀ ਸ਼ਾਸਨ ਦੇ ਸਮੇਂ ਲੁਧਿਆਣਾ ਤੋਂ ਬਾਅਦ ਮੋਗਾ ਈਸਾਈਆਂ ਦਾ ਦੂਜਾ ਵੱਡਾ ਕੇਂਦਰ ਸੀ ।
- ਸ੍ਰੀ ਮੁਕਤਸਰ ਸਾਹਿਬ-ਇਹ ਜ਼ਿਲ੍ਹਾ ਇਕ ਇਤਿਹਾਸਿਕ ਨਗਰ ਹੈ । ਇਸ ਦਾ ਨਾਮ ਦਸਮ ਪਾਤਸ਼ਾਹੀ ਦੇ ਇਤਿਹਾਸ ਨਾਲ ਜੁੜਿਆ ਹੈ । ਇਹ 1993 ਵਿਚ ਹੋਂਦ ਵਿਚ ਆਇਆ ।
- ਸੰਗਰੂਰ-ਵਿਭਿੰਨਤਾਵਾਂ ਨਾਲ ਭਰਿਆ ਇਹ ਸ਼ਹਿਰ ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਹੈ । ਇਸ ਦਾ ਦੱਖਣੀ | ਪ੍ਰਦੇਸ਼ ਪੁਆਧੀ ਦੇਸ਼ ਨਾਲ ਮੇਲ ਖਾਂਦਾ ਹੈ ।
ਪ੍ਰਸ਼ਨ 3.
ਪੰਜਾਬ ਵਿੱਚ ਕਿਹੜੇ-ਕਿਹੜੇ ਸਥਾਨ ਛੋਟੀਆਂ ਸਨਅਤਾਂ ਵਜੋਂ ਵਿਕਸਿਤ ਹੋਏ ? ਜਾਣਕਾਰੀ ਦਿਓ ।
ਉੱਤਰ-
ਪੰਜਾਬ ਉਦਯੋਗਾਂ ਦੀ ਦ੍ਰਿਸ਼ਟੀ ਤੋਂ ਇਕ ਵਿਕਾਸਸ਼ੀਲ ਰਾਜ ਹੈ । ਇੱਥੇ ਉਦਯੋਗਾਂ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ । ਇੱਥੋਂ ਦੇ ਕਈ ਸ਼ਹਿਰਾਂ/ਸਥਾਨਾਂ ਦਾ ਮਹੱਤਵ ਇੱਥੇ ਸਥਾਪਿਤ ਛੋਟੇ ਉਦਯੋਗਾਂ ਦੇ ਕਾਰਨ ਹੋਇਆ। ਇਨ੍ਹਾਂ ਸਥਾਨਾਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ –
- ਬਟਾਲਾ-ਬਟਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ । ਇਸਦਾ ਵਿਕਾਸ ਇੱਥੇ ਸਥਾਪਿਤ ਖੇਤੀ ਦੇ ਔਜਾਰ ਬਣਾਉਣ ਦੇ ਉਦਯੋਗਾਂ ਕਾਰਨ ਹੋਇਆ।
- ਮਾਹਿਲਪੁਰ-ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ । ਇਹ ਫੁਟਬਾਲ ਦੀ ਨਰਸਰੀ ਦੇ ਰੂਪ ਨਾਲ ਜਾਣਿਆ ਜਾਂਦਾ ਹੈ ।
- ਟਾਂਡਾ-ਇਹ ਵੀ ਹੁਸ਼ਿਆਰਪੁਰ ਜਿਲ੍ਹੇ ਦਾ ਇਕ ਸ਼ਹਿਰ ਹੈ । ਇਹ ਫਰਨੀਚਰ ਅਤੇ ਸੰਗੀਤ ਸਾਜੇ ਬਣਾਉਣ ਦੇ ਲਈ ਪ੍ਰਸਿੱਧ ਹੈ ।
- ਸੰਸਾਰਪੁਰ-ਇਹ ਜਲੰਧਰ ਜਿਲ੍ਹੇ ਦਾ ਇਕ ਪਿੰਡ ਹੈ । ਇਹ ਹਾਕੀ ਦੀ ਨਰਸਰੀ ਦੇ ਰੂਪ ਵਿਚ ਪ੍ਰਸਿੱਧ ਹੈ ।
- ਸਾਹਿਬਜਾਦਾ ਅਜੀਤ ਸਿੰਘ ਨਗਰ-ਇਹ ਨਗਰ ਮੋਹਾਲੀ ਦੇ ਨਾਮ ਨਾਲ ਅਧਿਕ ਪ੍ਰਸਿੱਧ ਹੈ । ਇਹ ਛੋਟੇ-ਛੋਟੇ ਉਦਯੋਗਾਂ ਦਾ ਬਹੁਤ ਵੱਡਾ ਕੇਂਦਰ ਹੈ ।
- ਲੁਧਿਆਣਾ-ਇਹ ਪੰਜਾਬ ਦਾ ਬਹੁਤ ਵੱਡਾ ਜ਼ਿਲ੍ਹਾ ਹੈ । ਇਸਦਾ ਵਿਕਾਸ ਹੌਜ਼ਰੀ ਅਤੇ ਸਾਈਕਲ ਨਿਰਮਾਣ ਉਦਯੋਗਾਂ ਦੇ ਕਾਰਨ ਹੋਇਆ ਸੀ ।
- ਜਲੰਧਰ-ਇਹ ਵੀ ਪੰਜਾਬ ਦਾ ਪ੍ਰਮੁੱਖ ਜ਼ਿਲ੍ਹਾ ਹੈ । ਇਸ ਸ਼ਹਿਰ ਦਾ ਵਿਕਾਸ ਫਰਨੀਚਰ ਅਤੇ ਖੇਡਾਂ ਦਾ ਸਮਾਨ ਬਣਾਉਣ ਦੇ ਉਦਯੋਗਾਂ ਨਾਲ ਹੋਇਆ ਅੱਜ ਵੀ ਇਹ ਉਦਯੋਗ ਜਲੰਧਰ ਵਿਚ ਵਧ-ਫੁਲ ਰਿਹਾ ਹੈ । ਨੋ-ਵਿਦਿਆਰਥੀ ਕੋਈ ਪੰਜ ਲਿਖਣ ।
PSEB 9th Class Social Science Guide ਪੰਜਾਬ: ਅਕਾਰ ਅਤੇ ਸਥਿਤੀ Important Questions and Answers
ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?
(ਉ) ਪੈਪਸੂ ਸੂਬਾ
(ਅ) ਟਕ ਪ੍ਰਦੇਸ਼
(ਈ) ਲਾਹੌਰ ਸੂਬਾ
(ਸ) ਪੰਜਨਦੇ ।
ਉੱਤਰ
(ਈ) ਲਾਹੌਰ ਸੂਬਾ
ਪ੍ਰਸ਼ਨ 2.
ਪੰਜਾਬ ਦੇ ਪੱਛਮ ਵਿਚ ਕਿਹੜਾ ਦੇਸ਼ ਸਥਿਤ ਹੈ ?
(ੳ) ਪਾਕਿਸਤਾਨ
(ਅ) ਚੀਨ
(ਇ) ਮਯਾਨਮਾਰ
(ਸ) ਭੂਟਾਨ ॥
ਉੱਤਰ-
(ੳ) ਪਾਕਿਸਤਾਨ
ਪ੍ਰਸ਼ਨ 3.
ਪੰਜਾਬ ਦੇ ਦੋਆਬਾ ਖੇਤਰ ਵਿਚ ਕਿਹੜਾ ਜ਼ਿਲ੍ਹਾ ਸ਼ਾਮਿਲ ਨਹੀਂ ਹੈ ?
(ਉ) ਜਲੰਧਰ
(ਅ) ਸ੍ਰੀ ਅੰਮ੍ਰਿਤਸਰ
(ਇ) ਹੁਸ਼ਿਆਰਪੁਰ
(ਸ) ਕਪੂਰਥਲਾ ।
ਉੱਤਰ-
(ਅ) ਸ੍ਰੀ ਅੰਮ੍ਰਿਤਸਰ
ਪ੍ਰਸ਼ਨ 4.
ਪੰਜਾਬ ਦਾ ਕਿਹੜਾ ਜ਼ਿਲ੍ਹਾ 1947 ਤੋਂ ਪਹਿਲਾਂ ਵੀ ਇਕ ਜ਼ਿਲ੍ਹਾ ਸੀ ?
(ਉ) ਫ਼ਰੀਦਕੋਟ
(ਅ) ਲੁਧਿਆਣਾ
(ਇ) ਪਟਿਆਲਾ
(ਸ) ਫਿਰੋਜ਼ਪੁਰ ।
ਉੱਤਰ-
(ਸ) ਫਿਰੋਜ਼ਪੁਰ ।
ਪ੍ਰਸ਼ਨ 5.
ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ?
(ੳ) ਸੰਗਰੂਰ
(ਅ) ਪਟਿਆਲਾ
(ਈ) ਪਠਾਨਕੋਟ
(ਸ) ਫਾਜ਼ਿਲਕਾ ।
ਉੱਤਰ-
(ਈ) ਪਠਾਨਕੋਟ
II. ਖ਼ਾਲੀ ਥਾਂਵਾਂ ਭਰੋ –
1. ਪੰਜਾਬ ਵਿਚ …………………………………… ਪ੍ਰਸ਼ਾਸਨਿਕ ਮੰਡਲ ਹਨ ।
ਉੱਤਰ-
5,
2. ਪੰਜਾਬ ਵਿਚ …………. ਜ਼ਿਲ੍ਹੇ ਹਨ ।
ਉੱਤਰ-
22,
3. ਰੂਪਨਗਰ ਦਾ ਪੁਰਾਣਾ ਨਾਮ ………….. ਸੀ |
ਉੱਤਰ-
ਰੋਪੜ,
4. ਸਾਹਿਬਜ਼ਾਦਾ ਅਜੀਤ ਸਿੰਘ ਨਗਰ ………….. ਦੇ ਨਾਮ ਨਾਲ ਅਧਿਕ ਜਾਣਿਆ ਜਾਂਦਾ ਹੈ ।
ਉੱਤਰ-
ਮੋਹਾਲੀ,
5. ਪੰਜਾਬ ਦਾ ਕੁੱਲ ਖੇਤਰਫਲ ………….. ਵਰਗ ਕਿਲੋਮੀਟਰ ਹੈ ।
ਉੱਤਰ-
50.362.
III. ਸਹੀ ਮਿਲਾਨ ਕਰੋ
(ਉ) | (ਅ) |
1. ਕਪੂਰਥਲਾ | (i) ਸਫ਼ੇਦ ਸੋਨੇ (ਕਪਾਹ ਦੀ ਭੂਮੀ |
2. ਸ੍ਰੀ ਮੁਕਤਸਰ ਸਾਹਿਬ | (ii) ਰਜ਼ੀਆ ਬੇਗ਼ਮ |
3. ਫਾਜ਼ਿਲਕਾ | (iii) ਰਿਆਸਤੀ ਸ਼ਹਿਰ |
4. ਮਾਨਸਾ | (iv) ਦਸਮ ਪਾਤਸ਼ਾਹ |
5. ਬਠਿੰਡਾ | (v) ਰਸਦਾਰ ਫਲ । |
ਉੱਤਰ –
1. ਕਪੂਰਥਲਾ | (iii) ਰਿਆਸਤੀ ਸ਼ਹਿਰ |
2. ਸ੍ਰੀ ਮੁਕਤਸਰ ਸਾਹਿਬ | (iv) ਦਸਮ ਪਾਤਸ਼ਾਹ |
3. ਫਾਜ਼ਿਲਕਾ | (v) ਰਸਦਾਰ ਫਲ |
4. ਮਾਨਸਾ | (i) ਸਫ਼ੇਦ ਸੋਨੇ (ਕਪਾਹ ਦੀ ਭੂਮੀ) |
5. ਬਠਿੰਡਾ | (ii) ਰਜ਼ੀਆ ਬੇਗਮ । |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਨੂੰ ਕਿਹੜੀ ਪ੍ਰਾਚੀਨ ਸਭਿਅਤਾ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ?
ਉੱਤਰ-
ਹੜੱਪਾ ਜਾਂ ਸਿੰਧੂ ਘਾਟੀ ਦੀ ਸੱਭਿਅਤਾ ।
ਪ੍ਰਸ਼ਨ 2.
ਆਰੀਆਂ ਦੇ ਗ੍ਰੰਥ ਰਿਗਵੇਦ ਵਿਚ ਪੰਜਾਬ ਨੂੰ ਕਿਹੜੇ ਨਾਂ ਨਾਲ ਸੱਦਿਆ ਗਿਆ ਹੈ ?
ਉੱਤਰ-
ਸਪਤ ਸਿੰਧੂ ਜਾਂ ਸੱਤ ਦਰਿਆਵਾਂ ਦੀ ਧਰਤੀ ।
ਪ੍ਰਸ਼ਨ 3.
ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਕਿਸਨੇ ਦਿੱਤਾ ?
ਉੱਤਰ-
ਯੂਨਾਨੀਆਂ ਨੇ ।
ਪ੍ਰਸ਼ਨ 4.
ਪੈਂਟਾਪੋਟਾਮੀਆ ਦਾ ਕੀ ਅਰਥ ਹੈ ?
ਉੱਤਰ-
ਪੰਜ ਦਰਿਆਵਾਂ ਦੀ ਧਰਤੀ ।
ਪ੍ਰਸ਼ਨ 5.
ਅੱਜ ਪੰਜਾਬ ਕਿੰਨੇ ਅਤੇ ਕਿਹੜੇ-ਕਿਹੜੇ ਦਰਿਆਵਾਂ ਦੀ ਧਰਤੀ ਹੈ ?
ਉੱਤਰ-
ਅੱਜ ਪੰਜਾਬ ਤਿੰਨ ਦਰਿਆਵਾਂ-ਸਤਲੁਜ, ਬਿਆਸ ਅਤੇ ਰਾਵੀ ਦੀ ਧਰਤੀ ਹੈ ।
ਪ੍ਰਸ਼ਨ 6.
ਪੈਪਸੂ ਪ੍ਰਾਂਤ ਦਾ ਗਠਨ ਕਦੋਂ ਹੋਇਆ ?
ਉੱਤਰ-
15 ਜੁਲਾਈ, 1948 ਨੂੰ ।
ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਰਾਜ ਦਾ ਵਿਸਥਾਰ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਉੱਤਰ-ਪੱਛਮ ਵਿਚ ਕਾਬੁਲ (ਅਫਗਾਨਿਸਤਾਨ) ਤੋਂ ਲੈ ਕੇ ਗੰਗਾ ਨਦੀ ਤਕ ਫੈਲਿਆ ਹੋਇਆ ਸੀ ।
ਪ੍ਰਸ਼ਨ 8.
ਕਨਿਘਮ ਅਨੁਸਾਰ ਪੰਜਾਬ ਨੂੰ “ਟਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
ਉੱਤਰ-
ਪੰਜਾਬ ਵਿਚ “ਟਕ ਕਬੀਲੇ ਦਾ ਨਿਵਾਸ ਹੋਣ ਕਾਰਨ ।
ਪ੍ਰਸ਼ਨ 9.
ਅੱਜ ਦੇ ਪੰਜਾਬ ਦਾ ਉਦੈ ਕਦੋਂ ਹੋਇਆ ?
ਉੱਤਰ-
1 ਨਵੰਬਰ, 1966 ਨੂੰ |
ਪ੍ਰਸ਼ਨ 10.
ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੀ ਵੰਡ ਨਾਲ ਕਿਹੜੇ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ?
ਉੱਤਰ-
ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ।
ਪ੍ਰਸ਼ਨ 11.
ਪੂਰੇ ਭਾਰਤ ਵਿਚ ਰਾਜਾਂ ਦਾ ਪੁਨਰਗਠਨ ਕਦੋਂ ਹੋਇਆ ?
ਉੱਤਰ-
1956 ਵਿਚ ।
ਪ੍ਰਸ਼ਨ 12.
1956 ਵਿਚ ਰਾਜਾਂ ਦੇ ਪੁਨਰਗਠਨ ਦਾ ਪੈਪਸੂ ਪ੍ਰਾਂਤ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
1956 ਵਿਚ ਪੈਪਸੁ ਪ੍ਰਾਂਤ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਦੀ ਭੂਗੋਲਿਕ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਲਈ ਕੀ ਮਹੱਤਵ ਹੈ ? ਸਪੱਸ਼ਟ ਕਰੋ ।
ਉੱਤਰ-
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਇਕ ਹਿੱਸਾ ਹੈ । ਇਸਦੀ ਭੂਗੋਲਿਕ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਲਈ ਵਿਸ਼ੇਸ਼ ਮਹੱਤਵ ਹੈ । ਪੰਜਾਬ ਨੂੰ ਭਾਰਤੀ ਇਤਿਹਾਸ ਅਤੇ ਸੱਭਿਅਤਾ ਦਾ ਨਿਰਮਾਤਾ ਕਿਹਾ ਜਾਂਦਾ ਹੈ । ਇਹ ਹੜੱਪਾ ਜਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਨਿਵਾਸ ਸਥਾਨ ਰਿਹਾ ਹੈ ਜੋ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾ ਵਿੱਚੋਂ ਇਕ ਸੀ, ਆਰੀਆਂ, ਯੂਨਾਨੀਆਂ, ਕੁਸ਼ਾਨਾਂ, ਤੁਰਕਾਂ, ਮੁਗਲਾਂ ਅਤੇ ਅਫ਼ਗਾਨਾਂ ਨੇ ਪੰਜਾਬ ਦੇ ਰਸਤੇ ਤੋਂ ਹੀ ਭਾਰਤ ਵਿਚ ਪ੍ਰਵੇਸ਼ ਕੀਤਾ । ਇਨ੍ਹਾਂ ਲੋਕਾਂ ਨੇ ਭਾਰਤੀ ਇਤਿਹਾਸ ਅਤੇ ਸੱਭਿਅਤਾ ਅਤੇ ਸੱਭਿਆਚਾਰ ਦਾ ਰੂਪ ਹੀ ਬਦਲ ਦਿੱਤਾ ।
ਪ੍ਰਸ਼ਨ 2.
ਪੰਜਾਬ ਦੇ ਮਾਝਾ ਖੇਤਰ ਅਤੇ ਦੋਆਬ ਖੇਤਰ ਵਿਚ ਸ਼ਾਮਲ ਜ਼ਿਲ੍ਹਿਆਂ ਦੇ ਨਾਂ ਲਿਖੋ ।
ਉੱਤਰ-
ਮਾਝਾ ਖੇਤਰ ਦੇ ਜ਼ਿਲ੍ਹੇ-
- ਸ੍ਰੀ ਅੰਮ੍ਰਿਤਸਰ,
- ਗੁਰਦਾਸਪੁਰ,
- ਪਠਾਨਕੋਟ ਅਤੇ
- ਤਰਨਤਾਰਨ ਸਾਹਿਬ ।
ਦੋਆਬਾ ਖੇਤਰ ਦੇ ਜ਼ਿਲ੍ਹੇ-
- ਹੁਸ਼ਿਆਰਪੁਰ,
- ਜਲੰਧਰ,
- ਕਪੂਰਥਲਾ ਅਤੇ
- ਸ਼ਹੀਦ ਭਗਤ ਸਿੰਘ ਨਗਰ ।
ਪ੍ਰਸ਼ਨ 3.
ਪੁਆਧ ਖੇਤਰ ਵਿਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਲਿਖੋ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜ਼ਿਲ੍ਹੇ-
- ਫਤਿਹਗੜ੍ਹ ਸਾਹਿਬ,
- ਪਟਿਆਲਾ,
- ਰੂਪਨਗਰ ਅਤੇ
- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ॥
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)-ਇਹ ਨਗਰ 2006 ਵਿਚ ਜ਼ਿਲਾ ਬਣਿਆ ਜੋ ਪੰਜਾਬ ਦਾ 18ਵਾਂ ਜ਼ਿਲਾ ਸੀ ਪਹਿਲਾਂ ਇਸਦਾ ਨਾਂ ਮੋਹਾਲੀ ਸੀ ਅੱਜ ਵੀ ਇਹ ਨਗਰ ਮੋਹਾਲੀ ਦੇ ਨਾਂ ਨਾਲੋਂ ਵਧੇਰੇ ਪ੍ਰਸਿੱਧ ਹੈ ।
ਪ੍ਰਸ਼ਨ 4.
ਪੁਆਧ ਖੇਤਰ ਦੇ ਕਿਸੇ ਦੋ ਜ਼ਿਲਿਆਂ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਪੁਆਧ ਖੇਤਰ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ ਫਤਿਹਗੜ੍ਹ ਸਾਹਿਬ-ਇਹ ਨਗਰ 1992 ਵਿਚ ਜ਼ਿਲ੍ਹਾ ਬਣਿਆ । ਇਸਦਾ ਨਾਂ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ । ਪਟਿਆਲਾ-ਇਹ ਇਕ ਰਿਆਸਤੀ ਸ਼ਹਿਰ ਹੈ । 1955 ਈ: ਤਕ ਇਹ ਪੈਪਸੁ ਪ੍ਰਾਂਤ ਦੀ ਰਾਜਧਾਨੀ ਰਿਹਾ ਹੈ । ਇਹ ਸਿੱਖਿਆ ਕੇਂਦਰਾਂ ਲਈ ਪ੍ਰਸਿੱਧ ਹੈ । ਇਸ ਵਿਚੋਂ ਦੋ ਨਵੇਂ ਜ਼ਿਲ੍ਹੇ ਵੀ ਬਣਾਏ ਗਏ ।
ਪ੍ਰਸ਼ਨ 5.
ਰੂਪਨਗਰ ਦਾ ਪੁਰਾਣਾ ਨਾਂ ਕੀ ਸੀ ? ਇਸ ਜ਼ਿਲ੍ਹੇ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰੂਪਨਗਰ ਦਾ ਪੁਰਾਣਾ ਨਾਂ ਰੋਪੜ ਸੀ । ਇਹ ਇਕ ਪ੍ਰਾਚੀਨ ਸ਼ਹਿਰ ਹੈ । ਇਸਦੀ ਹੋਂਦ 11ਵੀਂ ਸਦੀ ਵਿਚ ਵੀ ਸੀ । ਸਤਲੁਜ ਦੇ ਕੰਢੇ ਵਸਿਆ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਕ ਸੀਮਾਵਰਤੀ ਸ਼ਹਿਰ ਸੀ ।
ਪ੍ਰਸ਼ਨ 6.
ਮਾਝਾ ਖੇਤਰ ਵਿਚ ਕਿਸੇ ਦੋ ਮਹੱਤਵਪੂਰਨ ਜ਼ਿਲ੍ਹਿਆਂ ਬਾਰੇ ਲਿਖੋ ।
ਜਾਂ
ਪੰਜਾਬ ਦੇ ਕਿਸੇ ਦੋ ਉੱਤਰ-ਪੱਛਮੀ ਸੀਮਾਵਰਤੀ ਜ਼ਿਲ੍ਹਿਆਂ ਦਾ ਵਰਣਨ ਕਰੋ ।
ਉੱਤਰ-
ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਸਾਹਿਬ ਮਾਝਾ ਖੇਤਰ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਹਨ ।ਇਹ ਪੰਜਾਬ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਹੈ ।
- ਸ੍ਰੀ ਅੰਮ੍ਰਿਤਸਰ ਸਾਹਿਬ-ਅੰਮ੍ਰਿਤਸਰ ਤੋਂ ਭਾਵ ਹੈ-ਅੰਮ੍ਰਿਤ ਦਾ ਸਰੋਵਰ । ਇਸ ਸ਼ਹਿਰ ਦਾ ਪੁਰਾਣਾ ਨਾਂ ਚੱਕ ਰਾਮਦਾਸ ਸੀ | ਸਾਲਾਂ ਤਕ ਇਹ ਸ਼ਹਿਰ ਇਕ ਵਪਾਰਕ ਕੇਂਦਰ ਦੇ ਤੌਰ ‘ਤੇ ਪ੍ਰਸਿੱਧ ਰਿਹਾ ।
- ਤਰਨਤਾਰਨ ਸਾਹਿਬ-ਤਰਨਤਾਰਨ ਸਾਹਿਬ 2006 ਈ: ਵਿਚ ਜ਼ਿਲ੍ਹਾ ਬਣਿਆ । ਇਸ ਸ਼ਹਿਰ ਨੂੰ ਪੰਜਵੀਂ ਪਾਤਸ਼ਾਹੀ ਸ੍ਰੀ ਅਰਜਨ ਦੇਵ ਜੀ ਨੇ ਵਸਾਇਆ ਸੀ ।
ਪ੍ਰਸ਼ਨ 7.
ਗੁਰਦਾਸਪੁਰ ਅਤੇ ਪਠਾਨਕੋਟ ਪੰਜਾਬ ਦੇ ਕਿਹੜੇ ਖੇਤਰੀ ਖੰਡ ਵਿਚ ਸਥਿਤ ਹਨ ? ਇਨ੍ਹਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਪੰਜਾਬ ਦੇ ਮਾਝਾ ਖੇਤਰ ਵਿਚ ਸਥਿਤ ਹਨ । ਗੁਰਦਾਸਪੁਰ-ਇਸ ਸ਼ਹਿਰ ਨੂੰ 16ਵੀਂ ਸਦੀ ਵਿਚ ਵਸਾਇਆ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸ਼ਹਿਰ ਕਲਾਨੌਰ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ । ਇਸ ਜ਼ਿਲ੍ਹੇ ਦਾ ਇਕ ਹੋਰ ਸ਼ਹਿਰ ਬਟਾਲਾ ਵੀ ਕਾਫੀ ਪ੍ਰਸਿੱਧ ਰਿਹਾ ਹੈ । ਪਠਾਨਕੋਟ-ਜ਼ਿਲਾ ਪਠਾਨਕੋਟ ਜੁਲਾਈ, 2011 ਈ: ਵਿਚ ਹੋਂਦ ਵਿਚ ਆਇਆ । ਇਹ ਇਕ ਤਰਾਈ ਦੇਸ਼ ਹੈ ਅਤੇ ਪੰਜਾਬ ਰਾਜ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ।
ਪ੍ਰਸ਼ਨ 8.
ਪੰਜਾਬ ਦੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹਿਆਂ ‘ ਤੇ ਸੰਖੇਪ ਨੋਟ ਲਿਖੋ ।
ਉੱਤਰ –
- ਹੁਸ਼ਿਆਰਪੁਰ-ਦੋਆਬ ਖੇਤਰ ਵਿਚ ਸਥਿਤ ਇਹ ਜ਼ਿਲ੍ਹਾ ਅਰਧ ਪਹਾੜੀ ਅਤੇ ਮੈਦਾਨੀ ਦੇਸ਼ ਦਾ ਮਿਸ਼ਰਣ ਹੈ । ਇਸ ਜ਼ਿਲ੍ਹੇ ਦਾ ਸ਼ਹਿਰ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਕ ਹੋਰ ਸ਼ਹਿਰ ਟਾਂਡਾ ਫਰਨੀਚਰ ਅਤੇ ਸੰਗੀਤ ਦੇ ਸਮਾਨ ਲਈ ਪ੍ਰਸਿੱਧ ਹੈ ।
- ਜਲੰਧਰ-ਜ਼ਿਲ੍ਹਾ ਜਲੰਧਰ ਪੰਜਾਬ ਰਾਜ ਦਾ ਇਕ ਇਤਿਹਾਸਿਕ ਸ਼ਹਿਰ ਹੈ । ਇਹ ਇਕ ਮੀਡੀਆ ਕੇਂਦਰ ਹੈ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਰਿਹਾ ਹੈ । ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।
ਪ੍ਰਸ਼ਨ 9.
ਦੋਆਬ ਖੇਤਰ ਦੇ ਕਿਸੇ ਦੋ ਜ਼ਿਲਿਆਂ ਬਾਰੇ ਲਿਖੋ ।
ਉੱਤਰ-
ਹੇਠ ਲਿਖੇ ਦੋ ਜ਼ਿਲ੍ਹੇ ਪੰਜਾਬ ਦੇ ਦੋਆਬਾ ਖੇਤਰ ਵਿਚ ਸ਼ਾਮਿਲ ਹਨ ਕਪੂਰਥਲਾ-ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ । 1947 ਦੇ ਬਾਅਦ ਜੇ. ਸੀ. ਟੀ. ਮਿਲਜ਼ ਅਤੇ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਦੀ ਪਛਾਣ ਬਣ ਗਈ । ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)-1995 ਵਿਚ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ ਗਿਆ | ਬਾਅਦ ਵਿਚ ਇਸ ਜ਼ਿਲ੍ਹੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1947 ਤੋਂ 1966 ਤਕ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਵਰਣਨ ਕਰੋ ।
ਉੱਤਰ-
ਸੁਤੰਤਰਤਾ ਤੋਂ ਪਹਿਲਾਂ ਪੰਜਾਬ ਇਕ ਵਿਸ਼ਾਲ ਪ੍ਰਾਂਤ ਸੀ । 1947 ਵਿਚ ਭਾਰਤ ਵੰਡ ਦੇ ਨਾਲ ਹੀ ਪੰਜਾਬ ਦੀ ਵੰਡ ਵੀ ਦੋ ਭਾਗਾਂ ਵਿਚ ਹੋ ਗਈ । ਭਾਰਤੀ ਪੰਜਾਬ ਪੂਰਬੀ ਪੰਜਾਬ ਅਖਵਾਇਆ । ਵੰਡ ਦੇ ਕਾਰਨ ਪੰਜਾਬ ਦਾ ਜ਼ਿਆਦਾਤਰ ਉਪਜਾਉ ਭਾਗ ਪਾਕਿਸਤਾਨ ਵਿਚ ਚਲਿਆ ਗਿਆ । ਇਸਦਾ ਸਿਰਫ 34% ਭਾਗ ਹੀ ਭਾਰਤ ਵਿਚ ਰਿਹਾ । ਨਹਿਰਾਂ ਦਾ ਵੀ ਜ਼ਿਆਦਾਤਰ ਭਾਗ ਪਾਕਿਸਤਾਨ ਦੇ ਹਿੱਸੇ ਵਿਚ ਆਇਆ । ਪੈਪਸੂ ਪ੍ਰਾਂਤ ਦੀ ਸਥਾਪਨਾ ਅਤੇ ਖ਼ਾਤਮਾ-15 ਜੁਲਾਈ, 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਪੈਪਸੂ ਪ੍ਰਾਂਤ (Patiala and East Punjab States Union) ਦਾ ਗਠਨ ਕੀਤਾ ਗਿਆ ।
1956 ਵਿਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ | ਇਸ ਵਿਚ ਪੈਪਸੂ ਪੁੱਤ ਨੂੰ ਖ਼ਤਮ ਕਰਕੇ ਇਸਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ । ਪੰਜਾਬ ਦੀ ਪੁਨਰ ਵੰਡ- 1 ਨਵੰਬਰ, 1966 ਨੂੰ ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੇ ਫਿਰ ਤੋਂ ਟੁਕੜੇ ਕਰ ਦਿੱਤੇ ਗਏ । ਇਸ ਵੰਡ ਨਾਲ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਮਕ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ।
ਪ੍ਰਸ਼ਨ 2.
ਮਾਝਾ ਖੇਤਰ ਦੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਮਾਝਾ ਖੇਤਰ ਦੇ ਮੁੱਖ ਜ਼ਿਲ੍ਹੇ ਸ੍ਰੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਸਾਹਿਬ ਹਨ ।
- ਸ੍ਰੀ ਅੰਮ੍ਰਿਤਸਰ ਸਾਹਿਬ-ਅੰਮ੍ਰਿਤਸਰ ਤੋਂ ਭਾਵ ਹੈ-ਅੰਮ੍ਰਿਤ ਦਾ ਸਰੋਵਰ । ਇਸ ਸ਼ਹਿਰ ਦਾ ਪੁਰਾਣਾ ਨਾਂ ਚੱਕ ਰਾਮਦਾਸ ਸੀ । ਸਾਲਾਂ ਤਕ ਇਹ ਸ਼ਹਿਰ ਇਕ ਵਪਾਰਕ ਕੇਂਦਰ ਦੇ ਤੌਰ ‘ਤੇ ਪ੍ਰਸਿੱਧ ਰਿਹਾ ਹੈ ।
- ਗੁਰਦਾਸਪੁਰ-ਇਸ ਸ਼ਹਿਰ ਨੂੰ 16ਵੀਂ ਸਦੀ ਵਿਚ ਵਸਾਇਆ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸ਼ਹਿਰ ਕਲਾਨੌਰ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ । ਇਸ ਜ਼ਿਲ੍ਹੇ ਦਾ ਇਕ ਹੋਰ ਸ਼ਹਿਰ ਬਟਾਲਾ ਵੀ ਕਾਫੀ ਪ੍ਰਸਿੱਧ ਰਿਹਾ ਹੈ । ਇੱਥੇ ਖੇਤੀਬਾੜੀ ਦੇ ਯੰਤਰ ਬਣਾਏ ਜਾਂਦੇ ਹਨ ।
- ਪਠਾਨਕੋਟ-ਜ਼ਿਲ੍ਹਾ ਪਠਾਨਕੋਟ ਜੁਲਾਈ, 2011 ਈ: ਵਿਚ ਹੋਂਦ ਵਿਚ ਆਇਆ । ਇਹ ਇਕ ਤਰਾਈ ਦੇਸ਼ ਹੈ। ਅਤੇ ਪੰਜਾਬ ਰਾਜ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ।
- ਤਰਨਤਾਰਨ ਸਾਹਿਬ-ਤਰਨਤਾਰਨ ਸਾਹਿਬ 2006 ਈ: ਵਿਚ ਜ਼ਿਲ੍ਹਾ ਬਣਿਆ । ਇਸ ਸ਼ਹਿਰ ਨੂੰ ਪੰਜਵੀਂ ਪਾਤਸ਼ਾਹੀ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ।
ਪ੍ਰਸ਼ਨ 3.
ਪੰਜਾਬ ਦੇ ਦੋਆਬਾ ਖੇਤਰ ਵਿਚ ਸ਼ਾਮਲ ਜ਼ਿਲ੍ਹਿਆਂ ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਦੋਆਬ ਖੇਤਰ ਵਿਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਮਕ ਜ਼ਿਲ੍ਹੇ ਸ਼ਾਮਿਲ ਹਨ ।
ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –
- ਹੁਸ਼ਿਆਰਪੁਰ-ਇਹ ਜ਼ਿਲ੍ਹਾ ਅਰਧ ਪਹਾੜੀ ਅਤੇ ਮੈਦਾਨੀ ਪ੍ਰਦੇਸ਼ ਦਾ ਮਿਸ਼ਰਣ ਹੈ । ਇਸ ਜ਼ਿਲ੍ਹੇ ਦਾ ਸ਼ਹਿਰ ਮਾਹਿਲਪੁਰ, ਫੁੱਟਬਾਲ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਕ ਹੋਰ ਸ਼ਹਿਰ ਟਾਂਡਾ, ਫਰਨੀਚਰ ਅਤੇ ਸੰਗੀਤ ਦੇ ਸਮਾਨ ਲਈ ਪ੍ਰਸਿੱਧ ਹੈ ।
- ਜਲੰਧਰ-ਜ਼ਿਲ੍ਹਾ ਜਲੰਧਰ ਪੰਜਾਬ ਰਾਜ ਦਾ ਇਕ ਇਤਿਹਾਸਿਕ ਸ਼ਹਿਰ ਹੈ । ਇਹ ਇਕ ਮੀਡੀਆ ਕੇਂਦਰ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਰਿਹਾ ਹੈ । ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।
- ਕਪੂਰਥਲਾ-ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ । 1947 ਦੇ ਬਾਅਦ ਜੇ. ਸੀ. ਟੀ. ਮਿਲਜ਼ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਪਛਾਣ ਬਣ ਗਈ ।
- ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ-1955 ਵਿਚ ਨਵਾਂ ਸ਼ਹਿਰ ਨੂੰ ਜ਼ਿਲਾ ਬਣਾਇਆ ਗਿਆ । ਬਾਅਦ ਵਿਚ ਇਸ ਜ਼ਿਲ੍ਹੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ।
ਸਾਰਣੀ-ਪ੍ਰਸ਼ਾਸਨਿਕ ਢਾਂਚਾ (2012)
ਨੋਟ-ਵਿਦਿਆਰਥੀ ਹੇਠਾਂ ਦਿੱਤੀ ਗਈ ਸਾਰਨੀ ਦੇ ਤੱਥਾਂ ਨੂੰ ਯਾਦ ਕਰਨ । ਇਨ੍ਹਾਂ ਵਿਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ।
ਪੰਜਾਬ : ਪ੍ਰਸ਼ਾਸਕੀ ਮੰਡਲ 5 ਜਲੰਧਰ, ਪਟਿਆਲਾ, ਫਿਰੋਜ਼ਪੁਰ, ਫ਼ਰੀਦਕੋਟ ਅਤੇ ਰੂਪਨਗਰ) ਜ਼ਿਲ਼ੇ-22 ਤਹਿਸੀਲ/ਉਪ ਮੰਡਲ-86 ਬਲਾਕ-145 ਸਰੋਤ : ਪੰਜਾਬ ਅੰਕੜਾ ਸਾਰ 2012.