PSEB 9th Class Science Solutions Chapter 6 ਟਿਸ਼ੂ

Punjab State Board PSEB 9th Class Science Book Solutions Chapter 6 ਟਿਸ਼ੂ Textbook Exercise Questions and Answers.

PSEB Solutions for Class 9 Science Chapter 6 ਟਿਸ਼ੂ

PSEB 9th Class Science Guide ਟਿਸ਼ੂ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਟਿਸ਼ੂ ਦੀ ਪਰਿਭਾਸ਼ਾ ਦਿਓ ।
ਉੱਤਰ-
ਇੱਕੋ ਜਿਹੀ ਸੰਰਚਨਾ ਅਤੇ ਕਾਰਜ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਹਨ ।

ਪ੍ਰਸ਼ਨ 2.
ਕਿੰਨੇ ਕਿਸਮਾਂ ਦੇ ਘਟਕ ਇਕੱਠੇ ਹੋ ਕੇ ਜ਼ਾਈਲਮ ਟਿਸ਼ੂ ਬਣਾਉਂਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਜ਼ਾਈਲਮ ਟਿਸ਼ੂ ਦਾ ਨਿਰਮਾਣ ਚਾਰ ਪ੍ਰਕਾਰ ਦੇ ਘਟਕ ਇਕੱਠੇ ਹੋ ਕੇ ਕਰਦੇ ਹਨ । ਇਹ ਹਨ-ਟਰੈਕੀਡਜ਼, ਵੈਸਲਜ਼, ਜ਼ਾਈਲਮ ਪੈਨਕਾਈਮਾ ਅਤੇ ਜਾਈਲਮ ਰੇਸ਼ੇ ।

ਪ੍ਰਸ਼ਨ 3.
ਪੌਦਿਆਂ ਵਿੱਚ ਸਰਲ ਟਿਸ਼ੂ ਗੁੰਝਲਦਾਰ ਟਿਸ਼ੂਆਂ ਤੋਂ ਕਿਵੇਂ ਭਿੰਨ ਹਨ ?
ਉੱਤਰ-
ਪੌਦਿਆਂ ਦੇ ਸਰਲ ਅਤੇ ਗੁੰਝਲਦਾਰ ਟਿਸ਼ੂਆਂ ਵਿੱਚ ਭਿੰਨਤਾ-

ਸਰਲ ਟਿਸ਼ੂ (Simple Tissue) ਗੁੰਝਲਦਾਰ ਟਿਸ਼ੂ (Complex Tissue)
(1) ਇਹ ਇੱਕੋ ਪ੍ਰਕਾਰ ਦੀਆਂ ਕੋਸ਼ਿਕਾਵਾਂ ਤੋਂ ਬਣਦੇ ਹਨ । ਉਦਾਹਰਨ-ਪੇਅਰਨਕਾਈਮਾ, ਕੋਲਨਕਾਈਮਾ, ਸਕਲੈਰਨਕਾਈਮਾ । (1) ਇਹ ਕਈ ਪ੍ਰਕਾਰ ਦੀਆਂ ਕੋਸ਼ਿਕਾਵਾਂ ਤੋਂ ਮਿਲ ਕੇ ਬਣਦੇ ਹਨ। ਉਦਾਹਰਨ-ਜ਼ਾਈਲਮ, ਫਲੋਇਮ ।
(2) ਇਹ ਪਰਤ ਟਿਸ਼ੂ ਦੇ ਆਪਾਰੀ ਪੈਕਿੰਗ ਦਾ ਨਿਰਮਾਣ ਕਰਦੇ ਹਨ । (2) ਇਹ ਸੰਵਹਿਣ ਬੰਡਲ ਦਾ ਨਿਰਮਾਣ ਕਰਦੇ ਹਨ ।
(3) ਇਹ ਪਤਲੀ ਸੈਂਲ ਭਿੱਤੀ ਵਾਲੀਆਂ ਸਰਲ ਕੋਸ਼ਿਕਾਵਾਂ ਦੇ ਬਣੇ ਹੁੰਦੇ ਹਨ । (3) ਇਸ ਦੀ ਕੋਸ਼ਿਕਾ ਵਿੱਤੀ ਮੋਟੀ ਹੁੰਦੀ ਹੈ ।
(4) ਇਹ ਜੀਵਤ ਕੋਸ਼ਿਕਾਵਾਂ ਹਨ ਜੋ ਸ਼ਿਥਲਤਾ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦੀ ਕੋਸ਼ਿਕਾ ਵਿੱਚ ਕਾਫ਼ੀ ਜਗ੍ਹਾ ਪਾਈ ਜਾਂਦੀ ਹੈ । (4) ਜ਼ਾਈਲਮ ਦੀਆਂ ਵਧੇਰੇ ਕੋਸ਼ਿਕਾਵਾਂ ਮਰੀਆਂ ਹੁੰਦੀਆਂ ਹਨ ਅਤੇ ਫਲੋਇਮ ਵਿੱਚ ਫਲੋਇਮ ਰੇਸ਼ੇ ਮਰੇ ਹੁੰਦੇ ਹਨ । ਇਨ੍ਹਾਂ ਦਾ ਆਕਾਰ ਨਾਲੀਦਾਰ ਜਾਂ ਛੇਕਾਂ ਵਾਲੀ ਬਿੱਲੀ ਵਾਲਾ ਹੁੰਦਾ ਹੈ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 4.
ਸੈੱਲ ਉੱਤੀ ਦੇ ਆਧਾਰ ਤੇ ਪੇਅਰਨਕਾਈਮਾ, ਕੋਲਨਕਾਈਮਾ ਅਤੇ ਸਕਲੈਰਨਕਾਈਮਾ ਵਿੱਚ ਅੰਤਰ ਦੱਸੋ ।
ਉੱਤਰ-

ਪੇਅਰਨਕਾਈਮਾ ਕੋਲਨਕਾਈ ਸਕਲੈਰਨਕਾਈਮਾ
(1) ਇਹਨਾਂ ਵਿੱਚ ਸੈਂਲ ਭਿੱਤੀ ਪੈਕਟੀਨ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ । (1) ਇਹਨਾਂ ਵਿੱਚ ਸੈਂਲ ਭਿੱਤੀ ਪੈਕਟੀਨ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ । (1) ਇਹਨਾਂ ਵਿੱਚ ਕੋਸ਼ਿਕਾ ਵਿੱਤੀ ਲਿਗਨਿਨ ਦੀ ਬਣੀ ਹੁੰਦੀ ਹੈ ।
(2) ਇਹ ਗੋਲ, ਬਾਰੀਕ ਕੋਸ਼ਿਕਾ ਵਿੱਤੀ ਵਾਲੀ ਕੋਸ਼ਿਕਾ ਤੋਂ ਬਣਿਆ ਹੁੰਦਾ ਬਣਿਆ ਹੁੰਦਾ ਹੈ । (2) ਇਹ ਬਹੁਭੁਜੀ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ । (2) ਇਹ ਮੋਟੀ ਕਿੱਤੀ ਵਾਲੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ।

ਪ੍ਰਸ਼ਨ 5.
ਸਟੋਮੈਟਾ ਦੇ ਕੀ ਕੰਮ ਹਨ ?
ਉੱਤਰ-
ਸਟੋਮੈਟਾ ਵਾਯੂਮੰਡਲ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਕਰਦਾ ਹੈ । ਵਾਸ਼ਪ ਉਤਸਰਜਨ ਦੀ ਕਿਰਿਆ ਵੀ ਇਹਨਾਂ ਦੁਆਰਾ ਹੁੰਦੀ ਹੈ ।

ਪ੍ਰਸ਼ਨ 6.
ਚਿੱਤਰ ਦੀ ਸਹਾਇਤਾ ਨਾਲ ਤਿੰਨ ਕਿਸਮਾਂ ਦੇ ਪੇਸ਼ੀ ਰੇਸ਼ਿਆਂ ਵਿੱਚ ਅੰਤਰ ਦੱਸੋ ।
ਉੱਤਰ-
ਪੇਸ਼ੀ ਟਿਸ਼ੂ ਲੰਬੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ਜਿਸ ਨੂੰ ਪੇਸ਼ੀ ਰੇਸ਼ਾ ਵੀ ਕਹਿੰਦੇ ਹਨ । ਇਹ ਸਾਡੇ ਸਰੀਰ ਵਿੱਚ ਗਤੀ ਦੇ ਲਈ ਜ਼ਿੰਮੇਵਾਰ ਹੁੰਦਾ ਹੈ । ਇਹ ਤਿੰਨ ਪ੍ਰਕਾਰ ਦੇ ਹਨ-ਇੱਛਿਤ, ਅਣਇੱਛਿਤ, ਦਿਲ ਪੇਸ਼ੀ ।
ਅੰਤਰ
PSEB 9th Class Science Solutions Chapter 6 ਟਿਸ਼ੂ 1

ਪ੍ਰਸ਼ਨ 7.
ਦਿਲ ਪੇਸ਼ੀ ਦਾ ਖ਼ਾਸ ਕੰਮ ਕੀ ਹੈ ?
ਉੱਤਰ-
ਦਿਲ ਪੇਸ਼ੀ ਜੀਵਨ ਭਰ ਲੈਅਬੱਧ ਹੋ ਕੇ ਬਿਨਾਂ ਥੱਕੇ ਹੋਏ ਫੈਲਦੀ ਅਤੇ ਸੁੰਗੜਦੀ ਹੈ । ਸਿੱਟੇ ਵੱਜੋਂ ਲਹੂ ਸਾਰੇ ਸਰੀਰ ਵਿੱਚ ਗਤੀ ਕਰਦਾ ਹੈ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 8.
ਸੰਰਚਨਾ ਅਤੇ ਸਰੀਰ ਵਿੱਚ ਥਾਂ ਦੇ ਆਧਾਰ ਤੇ ਧਾਰੀਦਾਰ, ਧਾਰੀਰਹਿਤ ਅਤੇ ਦਿਲ ਪੇਸ਼ੀ ਵਿੱਚ ਅੰਤਰ ਦੱਸੋ ।
ਉੱਤਰ-
PSEB 9th Class Science Solutions Chapter 6 ਟਿਸ਼ੂ 2

ਪ੍ਰਸ਼ਨ 9.
ਨਿਊਰਾਂਨ ਦਾ ਇਕ ਲੇਬਲ ਕੀਤਾ ਚਿੱਤਰ ਬਣਾਓ ।
ਉੱਤਰ-
PSEB 9th Class Science Solutions Chapter 6 ਟਿਸ਼ੂ 3

ਪ੍ਰਸ਼ਨ 10.
ਹੇਠ ਲਿਖਿਆਂ ਦੇ ਨਾਮ ਦੱਸੋ ।
(a) ਉਹ ਟਿਸ਼ੂ ਜੋ ਮੂੰਹ ਦੇ ਅੰਦਰਲੀ ਪਰਤ ਬਣਾਉਂਦਾ ਹੈ ।
(b) ਉਹ ਟਿਸ਼ੂ ਜਿਹੜਾ ਮਨੁੱਖੀ ਸਰੀਰ ਵਿੱਚ ਪੇਸ਼ੀਆਂ ਅਤੇ ਹੱਡੀਆਂ ਨੂੰ ਜੋੜਦਾ ਹੈ ।
(c) ਉਹ ਟਿਸ਼ੂ ਜਿਹੜਾ ਪੌਦਿਆਂ ਵਿੱਚ ਭੋਜਨ ਦਾ ਪਰਿਵਹਿਣ ਕਰਦਾ ਹੈ ।
(d) ਉਹ ਟਿਸ਼ੂ ਜਿਹੜਾ ਸਾਡੇ ਸਰੀਰ ਵਿੱਚ ਚਰਬੀ ਜਮਾਂ ਰੱਖਦਾ ਹੈ ।
(e) ਉਹ ਜੋੜਕ ਟਿਸ਼ ਜਿਸਦੀ ਮੈਟਿਕਸ ਤਰਲ ਰੂਪ ‘ਚ ਹੁੰਦੀ ਹੈ ।
(f) ਉਹ ਟਿਸ਼ੂ ਜਿਹੜਾ ਦਿਮਾਗ ਵਿੱਚ ਹੁੰਦਾ ਹੈ ।
ਉੱਤਰ-
(a) ਸਕੇਲੀ ਅਪਿਛੰਦ (Squamom epithelium)
(b) ਰੈੱਡਨ ।
(c) ਫਲੋਇਮ ।
(d) ਐਡੀਪੋਜ ਟਿਸ਼ੂ
(e) ਲਹੂ ।
(f) ਨਿਊਰਾਂਨ ।

ਪ੍ਰਸ਼ਨ 11.
ਹੇਠ ਲਿਖਿਆਂ ਵਿੱਚ ਕਿਹੜਾ ਟਿਸ਼ੂ ਹੁੰਦਾ ਹੈ ? ਚਮੜੀ, ਦਰੱਖ਼ਤ ਦੀ ਛਿੱਲ, ਹੱਡੀ, ਗੁਰਦਾ ਨਲੀ ਦੀ ਅੰਦਰਲੀ ਪਰਤ ਅਤੇ ਵਹਿਣੀ ਬੰਡਲ ।
ਉੱਤਰ-
ਚਮੜੀ-ਸਕੇਲੀ ਐਪੀਥੀਲੀਅਮ
ਦਰੱਖ਼ਤ ਦੀ ਛਿੱਲ-ਵਿਭਾਜਨਯੋਗ ਟਿਸ਼ੂ
ਹੱਡੀ-ਹੱਡੀ ਜੋੜਕ ਟਿਸ਼
ਗੁਰਦਾ ਨਲੀ ਦੀ ਅੰਦਰਲੀ ਪਰਤ-ਘਣਾਕਾਰ ਅਧਿਛੰਦ
ਵਹਿਣੀ ਬੰਡਲ-ਗੁੰਝਲਦਾਰ ਟਿਸ਼ੂ ।

ਪ੍ਰਸ਼ਨ 12.
ਉਨ੍ਹਾਂ ਹਿੱਸਿਆਂ ਦੇ ਨਾਮ ਦੱਸੋ ਜਿੱਥੇ ਪੇਅਰਨਕਾਈ ਟਿਸ਼ ਹੁੰਦਾ ਹੈ ?
ਉੱਤਰ-
ਜਦੋਂ ਪੇਅਰਨਕਾਈਮਾ ਵਿੱਚ ਕਲੋਰੋਫਿਲ ਹੁੰਦੀ ਹੈ, ਜਿਸ ਕਾਰਨ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਰਦਾ ਹੈ, ਤਾਂ ਇਸ ਨੂੰ ਕਲੋਰਕਾਈਮਾ ਕਹਿੰਦੇ ਹਨ । ਪਾਣੀ ਵਾਲੇ ਪੌਦਿਆਂ ਵਿੱਚ ਜਦੋਂ ਪੇਅਰਨਕਾਈਮਾ ਦੀਆਂ ਕੋਸ਼ਿਕਾਵਾਂ ਵਿੱਚ ਹਵਾ ਭਰੀ ਹੁੰਦੀ ਹੈ ਅਤੇ ਇਹ ਪੌਦੇ ਨੂੰ ਤੈਰਨ ਵਿੱਚ ਉਤਪਲਾਵਨ ਬਲ ਪ੍ਰਦਾਨ ਕਰਦਾ ਹੈ ਤਾਂ ਇਸ ਨੂੰ ਪੇਅਰਨਕਾਈਮਾ ਕਹਿੰਦੇ ਹਨ ।

ਪ੍ਰਸ਼ਨ 13.
ਪੌਦਿਆਂ ਵਿੱਚ ਐਪੀਡਰਮਿਸ ਦੀ ਕੀ ਭੂਮਿਕਾ ਹੈ ?
ਉੱਤਰ-
ਐਪੀਡਰਮਿਸ ਦੀ ਭੂਮਿਕਾ- ਪੌਦਿਆਂ ਦੀਆਂ ਕੋਸ਼ਿਕਾਵਾਂ ਦੀ ਸਭ ਤੋਂ ਬਾਹਰਲੀ ਪਰਤ ਐਪੀਡਰਮਿਸ ਹੈ । ਖੁਸ਼ਕ ਥਾਂਵਾਂ ਤੇ ਮਿਲਣ ਵਾਲੇ ਪੌਦਿਆਂ ਵਿੱਚ ਇਹ ਮੋਟੀ ਹੋ ਜਾਂਦੀ ਹੈ ਅਤੇ ਪਾਣੀ ਦੀ ਹਾਨੀ ਨੂੰ ਘਟਾ ਕੇ ਉਸ ਦੀ ਰੱਖਿਆ ਕਰਦੀ ਹੈ । ਪੌਦਿਆਂ ਦੀ ਪੂਰੀ ਸਤਹਿ ਐਪੀਡਰਮਿਸ ਨਾਲ ਢੱਕੀ ਰਹਿੰਦੀ ਹੈ । ਇਸ ਲਈ ਇਹ ਪੌਦਿਆਂ ਦੇ ਸਾਰੇ ਭਾਗਾਂ ਦੀ ਰੱਖਿਆ ਕਰਦੀ ਹੈ । ਇਸਦੇ ਬਾਹਰ ਮੋਮ ਵਰਗੀ ਜਲ ਪ੍ਰਤੀਰੋਧੀ ਪਰਤ ਬਣੀ ਹੁੰਦੀ ਹੈ ਜੋ ਯਾਂਤਰਿਕ ਝਟਕੇ, ਸੱਟ ਅਤੇ ਹੋਰ ਪਰਜੀਵੀ ਉੱਲੀਆਂ ਦੇ ਹਮਲੇ ਤੋਂ ਪੌਦੇ ਦੀ ਰੱਖਿਆ ਕਰਦੀ ਹੈ | ਪੱਤਿਆਂ ਵਿੱਚ ਛੋਟੇ-ਛੋਟੇ ਸਟੋਮੈਟਾ ਦੁਆਰਾ ਵਾਯੂਮੰਡਲ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਇਨ੍ਹਾਂ ਨਾਲ ਹੀ ਵਾਸ਼ਪ ਉਤਸਰਜਨ ਕਿਰਿਆ ਹੁੰਦੀ ਹੈ । ਜੜਾਂ ਦੀਆਂ ਐਪੀਡਰਮਿਲ ਕੋਸ਼ਿਕਾਵਾਂ ਪਾਣੀ ਸੋਖਣ ਦਾ ਕੰਮ ਕਰਦੀਆਂ ਹਨ । ਮਾਰੂਥਲੀ ਪੌਦਿਆਂ ਦੀ ਬਾਹਰੀ ਸਤਹਿ ਵਾਲੇ ਐਪੀਡਰਮਿਸ ਵਿੱਚ ਕਿਊਟਿਨ (ਜੋ ਇੱਕ ਜਲ ਰੋਧੀ ਰਸਾਇਣ ਹੈ) ਹੁੰਦਾ ਹੈ ਜਿਸ ਕਾਰਨ ਪਾਣੀ ਦਾ ਲੋਪ ਨਹੀਂ ਹੁੰਦਾ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 14.
ਕਾਰਕ (Cork) , ਸੁਰੱਖਿਆ ਟਿਸ਼ੁ ਦੇ ਤੌਰ ਤੇ ਕਿਵੇਂ ਕੰਮ ਕਰਦਾ ਹੈ ?
ਉੱਤਰ-
ਛਿੱਲ ਪੌਦੇ ਦੀਆਂ ਅੰਦਰਲੀਆਂ ਕੋਸ਼ਿਕਾਵਾਂ ਦੀ ਰੱਖਿਆ ਕਰਦੀ ਹੈ । ਇਸਦਾ ਸੁਰੱਖਿਆ ਟਿਸ਼ੂ ਦੇ ਰੂਪ ਵਿੱਚ ਕਾਰਜ ਰੋਧਨ ਅਤੇ ਧਾਰੋਧਨ ਦਾ ਹੈ । ਜਦੋਂ ਪੌਦੇ ਦੀ ਉਮਰ ਵੱਧਦੀ ਹੈ ਤਾਂ ਉਸ ਉਪਰ ਵਿਭਾਜਨਯੋਗ ਟਿਸ਼ੂ ਦੀ ਪੱਟੀ ਆ ਜਾਂਦੀ ਹੈ । ਬਾਹਰੀ ਸਤਹਿ ਦੀਆਂ ਕੋਸ਼ਿਕਾਵਾਂ ਇਸ ਤੋਂ ਵੱਖ ਹੋ ਜਾਂਦੀਆਂ ਹਨ ਅਤੇ ਪੌਦੇ ਤੇ ਬਹੁਪਰਤੀ ਮੋਟੀ ਛਿਲ ਦਾ ਨਿਰਮਾਣ ਹੁੰਦਾ ਹੈ । ਇਹ ਮ੍ਰਿਤਕ ਸੈੱਲਾਂ ਤੋਂ ਬਣੀ ਹੁੰਦੀ ਹੈ । ਸੈੱਲ ਬਿਨਾਂ ਕੋਈ ਥਾਂ ਛੱਡੇ ਇੱਕ-ਦੂਜੇ ਦੇ ਨਾਲ-ਨਾਲ ਜੁੜੇ ਹੋਏ ਹੁੰਦੇ ਹਨ । ਇਸ ਤੇ ਸੁਬੇਰਿਨ (Suberin) ਨਾਮ ਦਾ ਰਸਾਇਣ ਹੁੰਦਾ ਹੈ ਜੋ ਹਵਾ ਅਤੇ ਪਾਣੀ ਰੋਧਕ ਹੁੰਦਾ ਹੈ ।

ਪ੍ਰਸ਼ਨ 15.
ਸਾਰਨੀ ਪੂਰੀ ਕਰੋ ।
PSEB 9th Class Science Solutions Chapter 6 ਟਿਸ਼ੂ 4
ਉੱਤਰ-
PSEB 9th Class Science Solutions Chapter 6 ਟਿਸ਼ੂ 5

Science Guide for Class 9 PSEB ਟਿਸ਼ੂ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਟਿਸ਼ੂ ਤੋਂ ਕੀ ਭਾਵ ਹੈ ?
ਉੱਤਰ-
ਟਿਸ਼ੂ-ਸਮਾਨ ਰਚਨਾ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ ਅਤੇ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਬਹੁਸੈੱਲੇ ਜੀਵਾਂ ਵਿਚ ਟਿਸ਼ੂਆਂ ਦਾ ਕੀ ਕੰਮ ਹੈ ?
ਉੱਤਰ-
ਬਹੁਸੈੱਲੇ ਜੀਵਾਂ ਵਿੱਚ ਲੱਖਾਂ ਸੈੱਲ ਹੁੰਦੇ ਹਨ ਜੋ ਆਪਸ ਵਿੱਚ ਮਿਲ ਕੇ ਟਿਸ਼ੂ ਦੇ ਰੂਪ ਵਿੱਚ ਖ਼ਾਸ ਕਾਰਜ ਕਰਦੇ ਹਨ | ਮਨੁੱਖਾਂ ਅਤੇ ਪਸ਼ੂ-ਪੰਛੀਆਂ ਵਿੱਚ ਪੇਸ਼ੀਆਂ ਇਹਨਾਂ ਨਾਲ ਹੀ ਫੈਲਦੀਆਂ-ਸੁੰਗੜਦੀਆਂ ਹਨ ਜਿਸ ਨਾਲ ਗੜੀ ਹੁੰਦੀ ਹੈ, ਤੰਤਰਿਕਾ ਤੋਂ ਸੰਦੇਸ਼ਾਂ ਦਾ ਵਹਿਣ ਹੁੰਦਾ ਹੈ । ਰਕਤ, ਆਕਸੀਜਨ, ਭੋਜਨ, ਹਾਰਮੋਨ ਅਤੇ ਵਿਅਰਥ ਪਦਾਰਥਾਂ ਦਾ ਵਹਿਣ ਹੁੰਦਾ ਹੈ । ਪੌਦਿਆਂ ਵਿੱਚ ਭੋਜਣ-ਪਾਣੀ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦਾ ਹੈ । ਟਿਸ਼ੂ ਰੁੱਖਾਂ-ਪੌਦਿਆਂ ਨੂੰ ਸਥਿਰਤਾ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਮਜ਼ਬੂਤੀ ਅਤੇ ਸਹਾਰਾ ਦਿੰਦੇ ਹਨ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 3.
ਪ੍ਰਕਾਸ਼ ਸੰਸ਼ਲੇਸ਼ਣ ਲਈ ਕਿਹੜੀ ਗੈਸ ਲੋੜੀਂਦੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਲਈ ਕਾਰਬਨ-ਡਾਈਆਕਸਾਈਡ ਗੈਸ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 4.
ਪੌਦਿਆਂ ਵਿੱਚ ਵਾਸ਼ਪੀ ਉਤਸਰਜਣ ਦੀ ਭੂਮਿਕਾ ਦੱਸੋ ।
ਉੱਤਰ-
ਪੌਦਿਆਂ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਦ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਤੇ ਗਾਰਡ ਸੈੱਲ ਹੁੰਦੇ ਹਨ ਜੋ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ । ਇਹ ਧਰਤੀ ਤੋਂ ਪ੍ਰਾਪਤ ਪਾਣੀ ਦਾ ਵਾਸ਼ਪਣ ਕਰਦੇ ਹਨ ।
ਪੌਦਿਆਂ ਵਿਚੋਂ ਵਾਸ਼ਪੀ ਉਤਸਰਜਣ ਦੇ ਉਪਯੋਗ-

  1. ਇਸ ਨਾਲ ਪੌਦੇ ਵਿੱਚ ਯੰਤਰਿਕ ਟਿਸ਼ੂ ਮਜ਼ਬੂਤ ਹੁੰਦੇ ਹਨ ।
  2. ਇਸ ਦੀ ਖਿੱਚ ਕਾਰਨ ਪੌਦੇ ਵਿੱਚ ਪਾਣੀ ਅਤੇ ਖ਼ਾਦ ਲੂਣਾਂ ਦਾ ਸੰਵਹਿਣ ਹੁੰਦਾ ਹੈ ।
  3. ਇਸ ਨਾਲ ਪਾਣੀ ਪੌਦੇ ਦੇ ਮਾਧਿਅਮ ਨਾਲ ਵਾਯੂਮੰਡਲ ਵਿੱਚ ਪ੍ਰਵੇਸ਼ ਕਰਦਾ ਹੈ ਜਿਸ ਨਾਲ ਪੌਦੇ ਦਾ ਤਾਪਮਾਨ ਨਹੀਂ ਵੱਧ ਸਕਦਾ । ‘
  4. ਪੌਦੇ ਤੋਂ ਫਾਲਤੂ ਪਾਣੀ ਦਾ ਨਿਸ਼ਕਾਸ਼ਨ ਹੁੰਦਾ ਹੈ ।

ਪ੍ਰਸ਼ਨ 5.
ਸਰਲ ਟਿਸ਼ੂਆਂ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਰਲ ਸਥਾਈ ਟਿਸ਼ੂ ਤਿੰਨ ਪ੍ਰਕਾਰ ਦੇ ਹੁੰਦੇ ਹਨ । ਇਹ ਹਨ-ਪੇਅਰਨਕਾਈਮਾ, ਕੋਲਨਕਾਈ, ਸਕਲੈਰਨਕਾਈ ।

ਪ੍ਰਸ਼ਨ 6.
ਐਪੀਕਲ ਮੈਰੀਸਟੈਂਮ ਕਿੱਥੇ ਮਿਲਦਾ ਹੈ ?
ਉੱਤਰ-
ਇਹ ਜੜਾਂ ਅਤੇ ਤਣਿਆਂ ਦੇ ਵਾਧੇ ਵਾਲੇ ਭਾਗ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਇਹਨਾਂ ਦੀ ਲੰਬਾਈ ਵਿੱਚ ਵਾਧਾ ਕਰਦਾ ਹੈ ।

ਪ੍ਰਸ਼ਨ 7.
ਨਾਰੀਅਲ ਦੇ ਰੇਸ਼ੇ ਕਿਸ ਟਿਸ਼ੂ ਦੇ ਬਣੇ ਹੁੰਦੇ ਹਨ ?
ਉੱਤਰ-
ਨਾਰੀਅਲ ਦੇ ਰੇਸ਼ੇ ਸਕਲੈਰਨਕਾਈਮਾ ਟਿਸ਼ੂ ਤੋਂ ਬਣੇ ਹੁੰਦੇ ਹਨ ।

ਪ੍ਰਸ਼ਨ 8.
ਫਲੋਇਮ ਦੇ ਕਿਹੜੇ-ਕਿਹੜੇ ਭਾਗ ਹਨ ?
ਉੱਤਰ-
ਸੀਵ ਟਿਊਬਾਂ, ਸਹਿ ਸੈੱਲ, ਫਲੋਇਮ ਰੇਸ਼ੇ ਅਤੇ ਫਲੋਇਮ ਪੇਅਰਨਕਾਈ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 9.
ਸਰੀਰ ਵਿੱਚ ਗਤੀ ਲਿਆਉਣ ਵਾਲੇ ਟਿਸ਼ੂਆਂ ਦੇ ਨਾਂ ਦੱਸੋ ।
ਉੱਤਰ-
ਤੰਤਰਿਕਾ ਅਤੇ ਪੇਸ਼ੀ ਟਿਸ਼ੂ ਦਾ ਕਾਰਜਾਤਮਕ ਸੰਯੋਜਨ ਸਾਡੇ ਸਰੀਰ ਵਿਚ ਗਤੀ ਲਈ ਜਿੰਮੇਵਾਰ ਹੈ ।

ਪ੍ਰਸ਼ਨ 10.
ਨਿਊਰਾਨ ਵੇਖਣ ਵਿੱਚ ਕਿਹੋ ਜਿਹਾ ਲੱਗਦਾ ਹੈ ?
ਉੱਤਰ-
ਨਾੜੀ ਟਿਸ਼ੂ ਦੀਆਂ ਕੋਸ਼ਿਕਾਵਾਂ ਨੂੰ ਨਿਊਰਾਨ ਕਹਿੰਦੇ ਹਨ । ਇਹਨਾਂ ਵਿੱਚ ਕੇਂਦਰਕ ਅਤੇ ਸਾਈਟੋਪਲਾਜ਼ਮ ਹੁੰਦੇ ਹਨ । ਇਸ ਵਿੱਚ ਪਤਲੇ ਅਤੇ ਲੰਬੇ ਵਾਲਾਂ ਵਰਗੀਆਂ ਸ਼ਾਖ਼ਾਵਾਂ ਨਿਕਲੀਆਂ ਹੁੰਦੀਆਂ ਹਨ । ਇਸ ਵਿੱਚ ਇੱਕ ਲੰਬਾ ਭਾਗ ਹੁੰਦਾ ਹੈ ਜਿਸ ਨੂੰ ਐਕਸਾਨ ਕਹਿੰਦੇ ਹਨ । ਬਹੁਤ ਸਾਰੀਆਂ ਛੋਟੀਆਂ ਸ਼ਾਖ਼ਾਵਾਂ ਨੂੰ ਡੇਂਡਰਾਈਟਸ ਕਹਿੰਦੇ ਹਨ । ਇੱਕ ਨਿਉਰਾਨ ਇੱਕ ਮੀਟਰ ਲੰਬਾ ਹੋ ਸਕਦਾ ਹੈ ।
PSEB 9th Class Science Solutions Chapter 6 ਟਿਸ਼ੂ 3

ਪ੍ਰਸ਼ਨ 11.
ਦਿਲ ਪੇਸ਼ੀ ਦੇ ਤਿੰਨ ਲੱਛਣ ਦੱਸੋ ।
ਉੱਤਰ-

  1. ਦਿਲ ਦੀ ਪੇਸ਼ੀ ਅਣਇੱਛਤ ਪੇਸ਼ੀ ਤੋਂ ਬਣਦੀ ਹੈ । ਇਸਨੂੰ ਕਾਰਡਿਕ ਪੇਸ਼ੀ ਕਹਿੰਦੇ ਹਨ ।
  2. ਇਹ ਵੇਲਨਾਕਾਰ, ਸ਼ਾਖ਼ਾਵਾਂ ਵਾਲੀ ਅਤੇ ਇੱਕ ਕੇਂਦਰਕ ਵਾਲੀ ਹੁੰਦੀ ਹੈ ।
  3. ਇਹ ਜ਼ਿੰਦਗੀ ਭਰ ਲੈਅਬੱਧ ਤਰੀਕੇ ਨਾਲ ਫੈਲਦੀ-ਸੁੰਗੜਦੀ ਰਹਿੰਦੀ ਹੈ ।

ਪ੍ਰਸ਼ਨ 12.
ਏਰੀਓਰਲ ਟਿਸ਼ੁ ਦੇ ਕੰਮ ਦੱਸੋ ।
ਉੱਤਰ-
ਏਰੀਓਰਲ ਟਿਸ਼ੁ ਜੋੜਕ ਟਿਸ਼ੂ ਹੈ ਜੋ ਚਮੜੀ ਅਤੇ ਪੇਸ਼ੀਆਂ ਦੇ ਵਿਚਕਾਰ, ਲਹੂ ਵਹਿਣੀਆਂ ਅਤੇ ਨਾੜਾਂ ਦੇ ਚਾਰੇ ਪਾਸੇ ਅਤੇ ਹੱਡੀ ਦੇ ਵਿੱਚੋਂ (Bone Marrow) ਵਿੱਚ ਹੁੰਦਾ ਹੈ । ਇਹ ਅੰਗਾਂ ਵਿਚਲੀ ਖ਼ਾਲੀ ਥਾਂ ਨੂੰ ਭਰਦਾ ਹੈ ਅਤੇ ਅੰਦਰਲੇ ਅੰਗਾਂ ਨੂੰ ਸਹਾਰਾ ਦਿੰਦਾ ਹੈ । ਇਹ ਟਿਸ਼ੂਆਂ ਦੀ ਮੁਰੰਮਤ ਕਰਦਾ ਹੈ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

Punjab State Board PSEB 9th Class Science Book Solutions Chapter 5 ਜੀਵਨ ਦੀ ਮੁੱਢਲੀ ਇਕਾਈ Textbook Exercise Questions and Answers.

PSEB Solutions for Class 9 Science Chapter 5 ਜੀਵਨ ਦੀ ਮੁੱਢਲੀ ਇਕਾਈ

PSEB 9th Class Science Guide ਜੀਵਨ ਦੀ ਮੁੱਢਲੀ ਇਕਾਈ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ ਕਰੋ ।
ਉੱਤਰ-
ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ :
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 1
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 2

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 2.
ਪ੍ਰੋਕੇਰੀਓਟੀ ਸੈੱਲ, ਯੂਕੇਰੀਓਟੀ ਸੈੱਲ ਤੋਂ ਕਿਵੇਂ ਵੱਖ ਹੁੰਦੇ ਹਨ ?
ਉੱਤਰ-
ਪ੍ਰੋਕੇਰੀਓਟੀ ਅਤੇ ਯੂਕੇਰੀਓਟੀ ਸੈੱਲਾਂ ਵਿੱਚ ਅੰਤਰ-

ਪ੍ਰੋਕੇਰੀਓਟੀ ਸੈੱਲ (Prokaryotic Cell) ਯੂਕੇਰੀਓਟੀ ਸੈੱਲ (Eukaryotic cell)
(1) ਪੋਕੇਰੀਓਟੀ ਸੈੱਲ ਆਕਾਰ ਵਿੱਚ ਬਹੁਤ ਹੀ ਛੋਟੇ ਹੁੰਦੇ ਹਨ । ਇਹਨਾਂ ਦਾ ਆਕਾਰ 1-10 μm ਹੁੰਦਾ ਹੈ । (1) ਯੂਕੇਰੀਓਟੀ ਸੈੱਲਾਂ ਦਾ ਆਕਾਰ ਵੱਡਾ ਹੁੰਦਾ ਹੈ । ਆਕਾਰ ਵਿੱਚ ਇਹ ਸੈੱਲ 5-100 μm ਹੁੰਦੇ ਹਨ ।
(2) ਕੇਰੀਓਟੀ ਸੈੱਲ ਵਿੱਚ ਸਪੱਸ਼ਟ ਨਿਊਕਲੀਅਸ ਨਹੀਂ ਹੁੰਦਾ । (2) ਯੂਕੇਰੀਓਟੀ ਸੈੱਲ ਦੇ ਨਿਊਕਲੀਅਸ ਦੇ ਦੁਆਲੇ ਨਿਉਕਲੀ ਝਿੱਲੀ ਦੀ ਹੋਂਦ ਕਾਰਨ ਇਸ ਸੈੱਲ ਵਿਚਲਾ ਨਿਉਕਲੀਅਸ ਸਪੱਸ਼ਟ ਹੁੰਦਾ ਹੈ ।
(3) ਪੋਕੇਰੀਓਟੀ ਸੈੱਲਾਂ ਵਿੱਚ ਕੇਵਲ ਇੱਕ ਹੀ ਗੁਣ- ਸਤਰ ਹੁੰਦਾ ਹੈ । (3) ਯੂਕੇਰੀਓਟੀ ਸੈੱਲਾਂ ਵਿੱਚ ਗੁਣਸੂਤਰਾਂ ਦੀ ਸੰਖਿਆ ਕਾਫ਼ੀ ਅਧਿਕ ਹੁੰਦੀ ਹੈ ।
(4) ਕੇਰੀਓਟੀ ਸੈੱਲ ਵਿੱਚ ਨਿਊਕਲੀਓਲਸ (Nucleolus) ਨਹੀਂ ਹੁੰਦਾ । (4) ਯੂਕੇਰੀਓਟੀ ਸੈੱਲ ਵਿੱਚ ਨਿਊਕਲੀਅਸ ਹੁੰਦਾ ਹੈ ।
(5) ਕੇਰੀਓਟੀ ਸੈੱਲ ਵਿੱਚ ਸੈੱਲ ਝਿੱਲੀ ਅਤੇ ਨਿੱਕੜੇ-ਅੰਗ ਨਹੀਂ ਹੁੰਦੇ । (5) ਯੂਕੇਰੀਓਟੀ ਸੈੱਲ ਵਿੱਚ ਸੈੱਲ ਝਿੱਲੀ ਅਤੇ ਨਿੱਕੜੇ ਅੰਗ ਹੁੰਦੇ ਹਨ ।
(6) ਇਹਨਾਂ ਸੈੱਲਾਂ ਵਿੱਚ ਵਿਭਾਜਨ ਪਕਿਰਿਆ ਖੰਡਨ (Fission) ਜਾਂ ਬੱਡੰਗ (Budding) ਦੁਆਰਾ ਹੁੰਦੀ  ਹੈ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 3
ਚਿੱਤਰ-ਬੈਕਟੀਰੀਅਲ ਸੈੱਲ (ਪੋਕੇਰੀਓਟੀ ਸੈੱਲ)
(6) ਯੁਕੇਰੀਓਟੀ ਸੈੱਲਾਂ ਵਿੱਚ ਵਿਭਾਜਨ ਆਮ ਤੌਰ ਤੇ ਸਾਵਾਂ ਸੁਤਰੀ ਜਾਂ ਅਰਧ ਸੁਤਰੀ ਹੁੰਦਾ ਹੈ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 4
ਚਿੱਤਰ-ਕਾਈ ਸੈੱਲ (ਯੂਕੇਰੀਓਟੀ ਸੈੱਲ).
(7) ਇਸ ਵਿੱਚ ਰਾਈਬੋਸੋਮ 70S ਪ੍ਰਕਾਰ ਦੇ ਹੁੰਦੇ ਹਨ । (7) ਇਹਨਾਂ ਵਿੱਚ ਰਾਈਬੋਸੋਮ 80S ਪ੍ਰਕਾਰ ਦੇ ਹੁੰਦੇ ਹਨ ।

ਪ੍ਰਸ਼ਨ 3.
ਜੇਕਰ ਪਲਾਜ਼ਮਾ ਤਿੱਲੀ ਫੱਟ ਜਾਵੇ ਜਾਂ ਟੁੱਟ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਪਲਾਜ਼ਮਾ ਬਿੱਲੀ ਫੱਟ ਜਾਵੇ ਜਾਂ ਟੁੱਟ ਜਾਵੇ ਤਾਂ ਕੋਸ਼ਿਕਾ ਅੰਦਰਲਾ ਲਾਈਸੋਸੋਮ ਫੱਟ ਜਾਵੇਗਾ ਅਤੇ ਐਨਜ਼ਾਈਮ ਆਪਣੀ ਹੀ ਕੋਸ਼ਿਕਾ ਨੂੰ ਹਜ਼ਮ ਕਰ ਲੈਣਗੇ । ਅਜਿਹੀ ਸਥਿਤੀ ਵਿੱਚ ਸੈੱਲ ਦਾ ਜੀਵਿਤ ਰਹਿਣਾ ਮੁਸ਼ਕਿਲ ਹੋ ਜਾਵੇਗਾ ।

ਪ੍ਰਸ਼ਨ 4.
ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਸੈੱਲ ਦੇ ਜੀਵਨ ਦਾ ਕੀ ਹੋਵੇਗਾ ?
ਉੱਤਰ-
ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਐਂਡੋਪਲਾਜ਼ਮਿਕ ਜਾਲ ਵਿੱਚ ਸੰਸ਼ਲੇਸ਼ਿਤ ਪਦਾਰਥ ਸੈੱਲ ਦੇ ਬਾਹਰ ਅਤੇ ਅੰਦਰ ਵੱਖ-ਵੱਖ ਖੇਤਰਾਂ ਵਿੱਚ ਨਹੀਂ ਜਾ ਸਕਣਗੇ । ਇਹ ਲਾਈਸੋਸੋਮ ਨੂੰ ਬਣਾਉਣ ਵਿੱਚ ਸਹਾਇਕ ਹੈ ਜਿਸ ਦੁਆਰਾ ਕੋਸ਼ਿਕਾ ਦੇ ਵਿਅਰਥ ਪਦਾਰਥਾਂ ਦਾ ਨਿਪਟਾਰਾ ਹੁੰਦਾ ਹੈ । ਗਾਲਜੀ ਕਾਇਆਵਾਂ ਤੋਂ ਬਿਨਾਂ ਪਦਾਰਥਾਂ ਨੂੰ ਜਮਾਂ ਕਰਨਾ, ਰੂਪਾਂਤਰ ਕਰਨਾ ਆਦਿ ਕੰਮ ਵੀ ਨਹੀਂ ਹੋ ਸਕਣਗੇ ।

ਪ੍ਰਸ਼ਨ 5.
ਸੈੱਲ ਦਾ ਕਿਹੜਾ ਨਿੱਕੜਾ ਅੰਗ ਸ਼ਕਤੀਘਰ (Power House) ਹੈ ਅਤੇ ਕਿਉਂ ?
ਉੱਤਰ-
ਮਾਈਟੋਕਾਂਡਰੀਆ ਸੈੱਲ ਦਾ ਪਾਵਰ ਹਾਉਸ ਹੈ । ਇਸ ਨੂੰ ਸੈੱਲ ਵਿਚ ਭੋਜਨ ਪਦਾਰਥਾਂ ਦੇ ਆਕਸੀਕਰਨ ਦਾ ਸਥਾਨ ਮੰਨਿਆ ਜਾਂਦਾ ਹੈ । ਕਾਰਬੋਹਾਈਡਰੇਟਾਂ ਦੇ ਆਕਸੀਕਰਨ ਨਾਲ ਊਰਜਾ ਪੈਦਾ ਹੁੰਦੀ ਹੈ । ਇਸ ਲਈ ਇਸ ਨੂੰ ਸੈੱਲ ਦਾ ਸ਼ਕਤੀਘਰ (Power House) ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਸੈੱਲ-ਬਿੱਲੀ ਨੂੰ ਬਣਾਉਣ ਵਾਲੇ ਲਿਪਿਡ ਅਤੇ ਪ੍ਰੋਟੀਨ ਦਾ ਸੰਸ਼ਲੇਸ਼ਣ ਕਿੱਥੇ ਹੁੰਦਾ ਹੈ ?
ਉੱਤਰ-
ਖੁਰਦਰੀ ਐਂਡੋਪਲਾਜ਼ਮਿਕ ਜਾਲ (RER) ਤੇ ਰਾਈਬੋਸੋਮ ਲੱਗੇ ਹੁੰਦੇ ਹਨ ਜੋ ਪ੍ਰੋਟੀਨ ਦਾ ਸੰਸ਼ਲੇਸ਼ਨ ਕਰਦੇ ਹਨ । ਚਿਕਣੀ ਐਂਡੋਪਲਾਜ਼ਮਿਕ ਜਾਲ (SER) ਲਿਪਿਡਾਂ ਦਾ ਸੰਸ਼ਲੇਸ਼ਨ ਕਰਦੀ ਹੈ ।

ਪ੍ਰਸ਼ਨ 7.
ਅਮੀਬਾ ਆਪਣਾ ਭੋਜਨ ਕਿਵੇਂ ਪ੍ਰਾਪਤ ਕਰਦਾ ਹੈ ?
ਉੱਤਰ-
ਅਮੀਬਾ ਦੀ ਕੋਸ਼ਿਕਾ ਤਿੱਲੀ ਵਿੱਚ ਲਚੀਲਾਪਨ ਹੁੰਦਾ ਹੈ ਜੋ ਅਮੀਬਾ ਨੂੰ ਬਾਹਰੀ ਵਾਤਾਵਰਨ ਵਿੱਚੋਂ ਆਪਣਾ ਭੋਜਨ ਅਤੇ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ । ਜਿਸ ਪ੍ਰਕਿਰਿਆ ਨਾਲ ਅਮੀਬਾ ਆਪਣਾ ਭੋਜਨ ਪ੍ਰਾਪਤ ਕਰਦਾ ਹੈ, ਉਸ ਨੂੰ ਐਂਡੋਸਾਇਟੋਸਿਸ ਕਹਿੰਦੇ ਹਨ | ਅਮੀਬਾ ਪਾਣੀ ਵਿੱਚ ਮਿਲਣ ਵਾਲੇ ਸੂਖ਼ਮ ਜੀਵਾਂ ਨੂੰ ਆਪਣਾ ਭੋਜਨ ਬਣਾਉਂਦਾ ਹੈ । ਉਹ ਆਪਣੇ ਭੋਜਨ ਨੂੰ ਕਿਸੇ ਵੀ ਸਤਹਿ ਤੋਂ ਆਭਾਸੀ ਪੈਰਾਂ ਦੁਆਰਾ ਪ੍ਰਾਪਤ ਕਰਦਾ ਹੈ । ਜਦੋਂ ਭੋਜਨ ਪਦਾਰਥ ਉਸਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਹ ਆਪਣੇ ਆਭਾਸੀ ਪੈਰਾਂ ਨਾਲ ਉਸ ਨੂੰ ਚਾਰੋਂ ਪਾਸਿਓਂ ਘੇਰ ਲੈਂਦਾ ਹੈ। ਅਤੇ ਉਹ ਪਿਆਲੇਨੁਮਾ ਰਚਨਾ ਦੁਆਰਾ ਕਰਦਾ ਹੈ ਜਿਸਨੂੰ ਭੋਜਨਧਾਨੀ ਕਹਿੰਦੇ ਹਨ । ਇਸ ਤਰ੍ਹਾਂ ਖਾਧ ਪਦਾਰਥ ਕੋਸ਼ਿਕਾ ਅੰਦਰ ਇੱਕ ਥੈਲੀ ਵਿੱਚ ਬੰਦ ਹੋ ਜਾਂਦਾ ਹੈ । ਭੋਜਨ ਦਾ ਪਾਚਣ ਭੋਜਨਧਾਨੀ ਵਿੱਚ ਐਨਜਾਇਮਾਂ ਦੀ ਸਹਾਇਤਾ ਨਾਲ ਹੁੰਦਾ ਹੈ । ਪਚਿਆ ਹੋਇਆ ਭੋਜਨ ਵਿਸਰਣ ਕਿਰਿਆ ਰਾਹੀਂ ਕੋਸ਼ਿਕਾ ਵ ਵਿੱਚ ਜਾ ਕੇ ਅਵਸ਼ੋਸ਼ਿਤ ਹੋ ਜਾਂਦਾ ਹੈ ਇਸ ਨੂੰ ਸੰਵਾਗੀਕਰਨ ਕਹਿੰਦੇ ਹਨ । ਜੋ ਭੋਜਨ ਪਚ ਨਹੀਂ ਸਕਿਆ ਉਹ ਸਰੀਰਕ ਸਤਹਿ ਤੋਂ ਭੋਜਨਧਾਨੀ ਦੁਆਰਾ ਬਾਹਰ ਕੱਢ ਦਿੱਤਾ। ਜਾਂਦਾ ਹੈ ।

ਪ੍ਰਸ਼ਨ 8.
ਪਰਸਰਣ ਕੀ ਹੈ ?
ਉੱਤਰ-
ਪਰਸਰਣ-ਪਾਣੀ ਦੇ ਅਣੂਆਂ ਦੀ ਗਤੀ ਜਦੋਂ ਪਲਾਜ਼ਮਾ ਤਿੱਲੀ ਦੁਆਰਾ ਹੋਵੇ ਤਾਂ ਇਸ ਨੂੰ ਪਰਸਰਣ ਕਹਿੰਦੇ ਹਨ | ਪਲਾਜ਼ਮਾ ਤਿੱਲੀ ਵਿੱਚ ਪਾਣੀ ਦੀ ਗਤੀ ਪਾਣੀ ਵਿੱਚ ਘੁਲੇ ਪਦਾਰਥਾਂ ਦੀ ਮਾਤਰਾ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ । ਪਾਣੀ ਦੇ ਅਣੂ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਝਿੱਲੀ ਵਿੱਚੋਂ ਜਾਂਦੇ ਹਨ । ਇਹ ਬਿੱਲੀ ਆਪਣੇ ਛੋਟੇ-ਛੋਟੇ ਛੇਕਾਂ ਰਾਹੀਂ ਪਾਣੀ ਦੇ ਅਣੂਆਂ ਨੂੰ ਲੰਘਣ ਦਿੰਦੀ ਹੈ ਪਰ ਘੁਲਣਸ਼ੀਲ ਪਦਾਰਥਾਂ ਦੇ ਵੱਡੇ ਅਣੂਆਂ ਨੂੰ ਇਸ ਵਿੱਚੋਂ ਨਹੀਂ ਲੰਘਣ ਦਿੰਦੀ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 5

ਪਰਸਰਣ ਕਿਰਿਆ ਤਿੰਨ ਤਰ੍ਹਾਂ ਦੀ ਹੁੰਦੀ ਹੈ-
(ਉ) ਅਲਪ ਪਰਸਰਣ-ਜੇ ਕੋਸ਼ਿਕਾ ਨੂੰ ਪਤਲੇ ਘੋਲ ਵਾਲੇ ਮਾਧਿਅਮ ਵਿੱਚ ਰੱਖਿਆ ਜਾਵੇ ਤਾਂ ਪਾਣੀ ਪਰਸਰਣ ਵਿਧੀ ਨਾਲ ਕੋਸ਼ਿਕਾ ਵਿੱਚ ਚਲਿਆ ਜਾਵੇਗਾ | ਪਤਲੇ ਘੋਲ ਵਿੱਚ ਨਮਕ ਜਾਂ ਚੀਨੀ ਜਾਂ ਕਿਸੇ ਹੋਰ ਲੂਣ ਦੀ ਮਾਤਰਾ ਘੱਟ ਅਤੇ
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 6
ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ । ਪਾਣੀ ਦੇ ਅਣੂ ਕੋਸ਼ਿਕਾ ਤਿੱਲੀ ਦੇ ਦੋਵੇਂ ਪਾਸੇ ਆਉਣ ਜਾਣ ਲਈ ਮੁਕਤ ਹੁੰਦੇ ਹਨ । ਪਰ ਕੋਸ਼ਿਕਾ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਕੋਸ਼ਿਕਾ ਤੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇਗੀ । ਸਿੱਟੇ ਵਜੋਂ ਕੋਸ਼ਿਕਾ ਫੁੱਲਣ ਲੱਗੇਗੀ | ਪਾਣੀ ਵਿੱਚ ਡੁੱਬੀ ਸੌਗੀ ਜਾਂ ਖੁਬਾਨੀ ਇਸੇ ਕਾਰਨ ਫੁੱਲ ਜਾਂਦੀ ਹੈ ।

(ਅ) ਸਮਪਰਸਰਣ-ਜੇ ਕੋਸ਼ਿਕਾਂ ਨੂੰ ਅਜਿਹੇ ਘੋਲ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਵਿੱਚ ਬਾਹਰਲੀ ਅਤੇ ਕੋਸ਼ਿਕਾ ਵਿੱਚਲੀ ਸੰਘਣਤਾ ਬਿਲਕੁਲ ਬਰਾਬਰ ਹੋਵੇ ਤਾਂ ਕੋਸ਼ਿਕਾ ਤਿੱਲੀ ਵਿੱਚੋਂ ਪਾਣੀ ਦੀ ਕੋਈ ਸ਼ੁੱਧ ਗਤੀ ਨਹੀਂ ਹੋਵੇਗੀ । ਜਲ ਕੋਸ਼ਿਕਾ ਵਿੱਚ ਆਉਂਦਾ-ਜਾਂਦਾ ਹੈ ਪਰ ਜਿੰਨੀ ਮਾਤਰਾ ਅੰਦਰ ਜਾਂਦੀ ਹੈ ਓਨੀ ਹੀ ਬਾਹਰ ਆ ਜਾਂਦੀ ਹੈ ।

(ੲ) ਅਤੀਪਰਸਰਣ-ਜਦੋਂ ਕੋਸ਼ਿਕਾ ਦੇ ਬਾਹਰ ਵਾਲਾ ਘੋਲ ਕੋਸ਼ਿਕਾ ਦੇ ਅੰਦਰਲੇ ਘੋਲ ਨਾਲੋਂ ਗਾੜ੍ਹਾ ਹੁੰਦਾ ਹੈ ਤਾਂ ਪਾਣੀ ਪਰਸਰਣ ਦੁਆਰਾ ਕੋਸ਼ਿਕਾਂ ਵਿੱਚੋਂ ਬਾਹਰ ਆ ਜਾਵੇਗਾ । ਇਸ ਸਥਿਤੀ ਵਿੱਚ ਕੋਸ਼ਿਕਾ ਵਿੱਚੋਂ ਵਧੇਰੇ ਪਾਣੀ ਬਾਹਰ ਆ ਜਾਵੇਗਾ ਅਤੇ ਘੱਟ ਪਾਣੀ ਅੰਦਰ ਜਾਵੇਗਾ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 9.
ਹੇਠ ਦਿੱਤੀ ਪਰਸਰਣ ਕਿਰਿਆ ਦਾ ਪ੍ਰਯੋਗ ਕਰੋ ।
ਛਿੱਲੇ ਹੋਏ ਅੱਧੇ-ਅੱਧੇ ਆਲੂ ਦੇ ਚਾਰ ਟੁਕੜੇ ਲਓ । ਇਨ੍ਹਾਂ ਚਾਰਾਂ ਭਾਗਾਂ ਨੂੰ ਖੋਖਲਾ ਕਰ ਲਓ ਤਾਂ ਕਿ ਆਲੂ ਦੇ ਕੱਪ ਬਣ ਜਾਣ । ਇਨ੍ਹਾਂ ਵਿੱਚੋਂ ਇੱਕ ਕੱਪ ਉਬਲੇ ਹੋਏ ਆਲੂ ਦਾ ਬਣਾਉਣਾ ਹੈ | ਆਲੂ ਦੇ ਹਰ ਕੱਪ ਨੂੰ ਪਾਣੀ ਵਾਲੇ ਬਰਤਨ ਵਿੱਚ ਰੱਖੋ ਹੁਣ-
(ਕ) ਕੱਪ “A” ਨੂੰ ਖ਼ਾਲੀ ਰੱਖੋ ।
(ਖ) ਕੱਪ “B” ਵਿੱਚ ਇਕ ਚਮਚ ਖੰਡ ਪਾਓ ।
(ਗ) ਕੱਪ “C” ਵਿੱਚ ਇਕ ਚਮਚ ਨਮਕ ਪਾਓ ।
(ਘ) ਉਬਲੇ ਆਲੂ ਤੋਂ ਬਣਾਏ ਕੱਪ “D” ਵਿੱਚ ਇੱਕ ਚਮਚ ਖੰਡ ਪਾਓ ।

ਆਲੂ ਦੇ ਇਨ੍ਹਾਂ ਚਾਰਾਂ ਕੱਪਾਂ ਨੂੰ ਦੋ ਘੰਟੇ ਤੱਕ ਰੱਖਣ ਤੋਂ ਬਾਅਦ ਉਨ੍ਹਾਂ ਦਾ ਪ੍ਰੇਖਣ ਕਰੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।
(i) “B” ਅਤੇ “C” ਦੇ ਖ਼ਾਲੀ ਭਾਗ ਵਿੱਚ ਪਾਣੀ ਕਿਉਂ ਇਕੱਠਾ ਹੋ ਗਿਆ ? ਇਸਦਾ ਵਰਣਨ ਕਰੋ ।
(ii) “A” ਆਲੂ ਇਸ ਪ੍ਰਯੋਗ ਲਈ ਕਿਉਂ ਮਹੱਤਵਪੂਰਨ ਹੈ ?
(iii) “A”, ਅਤੇ “D” ਆਲੂ ਦੇ ਖ਼ਾਲੀ ਭਾਗ ਵਿੱਚ ਪਾਣੀ ਇਕੱਠਾ ਕਿਉਂ ਨਹੀਂ ਹੋਇਆ ? ਇਸਦਾ ਵਰਣਨ ਕਰੋ ।
ਉੱਤਰ-
ਛਿੱਲੇ ਹੋਏ ਕੱਚੇ ਆਲੂ ਤੋਂ ਬਣੇ ਤਿੰਨ ਅਤੇ ਉਬਲੇ ਆਲੂ ਤੋਂ ਬਣੇ ਇੱਕ ਕੱਪ ਨੂੰ ਚਿੱਤਰ ਅਨੁਸਾਰ ਪਾਣੀ ਨਾਲ ਭਰੇ ਬਰਤਨ ਵਿਚ ਰੱਖੋ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 7

(i) B ਅਤੇ C ਵਿੱਚ ਪਾਣੀ ਇਕੱਠਾ ਹੋ ਗਿਆ | ਕੱਚੇ ਆਲੂ ਤੋਂ ਬਣੇ ਦੋਵੇਂ ਕੱਪ ਚੁਣਨਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦੇ ਹਨ ਅਤੇ ਪਾਣੀ ਪਰਸਰਣ ਵਿਧੀ ਦੁਆਰਾ ਖੋਖਲੇ ਆਲੂਆਂ ਵਿੱਚ ਇਕੱਠਾ ਹੋ ਗਿਆ । ਕਿਉਂਕਿ ਇਹਨਾਂ ਵਿੱਚ ਚੀਨੀ ਅਤੇ ਨਮਕ ਮੌਜੂਦ ਸੀ । ਇਹ ਅਲਪ ਪਸਰਣ ਦਾ ਸਿੱਟਾ ਹੈ । ਕਿਉਂਕਿ ਆਲੂ ਦੇ ਕੱਪਾਂ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਉਸ ਵਿੱਚੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਸੀ ।
(ii) ‘A’ ਆਲੂ ਦਾ ਕੱਪ ਕੱਚੇ ਆਲੂ ਤੋਂ ਬਣਿਆ ਸੀ ਜੋ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦਾ ਹੈ । ਅੰਦਰੋਂ ਖ਼ਾਲੀ ਹੋਣ ਕਾਰਨ ਪਾਣੀ ਵਿੱਚ ਕੋਈ ਸ਼ੁੱਧ ਗਤੀ ਨਹੀਂ ਹੋਈ । ਇਹ ਨਿਯੰਤਰਨ ਦਾ ਕਾਰਜ ਕਰਦਾ ਹੈ ।
(iii) A ਅਤੇ D ਕੱਪਾਂ ਵਿੱਚ ਪਾਣੀ ਇਕੱਠਾ ਨਹੀਂ ਹੋਇਆ । ‘A’ ਆਲੂ ਦਾ ਕੱਪ ਕੱਚੇ ਆਲੂ ਤੋਂ ਬਣਿਆ ਸੀ ਜੋ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦਾ ਹੈ । ਅੰਦਰੋਂ ਖ਼ਾਲੀ ਹੋਣ ਕਾਰਨ ਪਾਣੀ ਵਿੱਚ ਕੋਈ ਸ਼ੁੱਧ ਗਤੀ ਨਹੀਂ ਹੋਈ ।

ਕੱਪ D ਉਬਲੇ ਆਲੂ ਦਾ ਬਣਿਆ ਹੈ ਤੇ ਇਸ ਵਿੱਚ ਇੱਕ ਚਮਚ ਚੀਨੀ ਵੀ ਹੈ ਪਰ ਇਹ ਉਬਲਿਆ ਹੋਣ ਕਾਰਨ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਨਹੀਂ ਕਰਦਾ । ਇਸ ਲਈ ਪਾਣੀ ਦੀ ਕੋਈ ਸ਼ੁੱਧ ਗਤੀ ਨਹੀਂ ਹੁੰਦੀ ਹੈ ।

Science Guide for Class 9 PSEB ਜੀਵਨ ਦੀ ਮੁੱਢਲੀ ਇਕਾਈ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
‘ਸੈੱਲ’ ਦੀ ਖੋਜ ਕਿਸ ਨੇ ਅਤੇ ਕਿਵੇਂ ਕੀਤੀ ?
ਉੱਤਰ-
‘ਸੈੱਲ’ (Cell) – ਰਾਬਰਟ ਹੁੱਕ (Robert Hook) ਨੇ 1665 ਈ: ਵਿੱਚ, ਸਭ ਤੋਂ ਪਹਿਲਾਂ ਸਾਧਾਰਨ ਸੂਖਮਦਰਸ਼ੀ ਦੀ ਸਹਾਇਤਾ ਨਾਲ, ਕਾਰਕ ਦੀ ਪਤਲੀ ਕਾਟ ਦਾ ਅਧਿਐਨ ਕੀਤਾ । ਹੁੱਕ ਨੇ ਦੱਸਿਆ ਕਿ ਕਾਰਕ ਛੋਟੇ-ਛੋਟੇ ਹਜ਼ਾਰਾਂ ਛੇ ਕੋਣੇ ਡੱਬਿਆਂ ਦਾ ਬਣਿਆ ਹੈ ਜੋ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਸ਼ਕਲ ਬਣਾਉਂਦੇ ਹਨ । ਉਸਨੇ ਇਹਨਾਂ ਛੋਟੇ-ਛੋਟੇ ਡੱਬਿਆਂ ਜਾਂ ਇਕਾਈਆਂ ਨੂੰ “ਸੈੱਲ” (cell) ਕਿਹਾ ।

ਪ੍ਰਸ਼ਨ 2.
ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਨ ?
ਉੱਤਰ-
ਸੈੱਲ ਦੀ ਰਚਨਾ ਕਈ ਹੋਰ ਨਿੱਕੜੇ ਅੰਗਾਂ (Cell organelles) ਤੋਂ ਹੁੰਦੀ ਹੈ। ਸੈੱਲਾਂ ਦੀ ਆਕ੍ਰਿਤੀ ਅਤੇ ਆਕਾਰ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਵਿਸ਼ੇਸ਼ ਕਾਰਜਾਂ ਦੇ ਅਨੁਰੂਪ ਹੁੰਦੇ ਹਨ । ਨਿੱਕੜੇ ਅੰਗਾਂ ਕਾਰਨ ਹੀ ਕੋਈ ਸੈੱਲ ਜੀਵਿਤ ਰਹਿੰਦਾ ਹੈ ਅਤੇ ਸਾਰੇ ਕਾਰਜ ਕਰਦਾ ਹੈ । ਇਸ ਲਈ ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਹਿੰਦੇ ਹਨ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 3.
CO2 ਅਤੇ ਪਾਣੀ ਵਰਗੇ ਪਦਾਰਥ ਕਿਸ ਤਰ੍ਹਾਂ ਸੈੱਲ ਦੇ ਅੰਦਰ ਬਾਹਰ ਆਉਂਦੇ ਜਾਂਦੇ ਹਨ ? ਇਸ ਦੀ ਚਰਚਾ ਕਰੋ ।
ਉੱਤਰ-
CO2 ਅਤੇ ਪਾਣੀ ਵਰਗੇ ਪਦਾਰਥ ਸੈੱਲ-ਤਿੱਲੀ ਦੇ ਆਰ-ਪਾਰ ਵਿਸਰਣ ਕਿਰਿਆ ਦੁਆਰਾ ਆ ਜਾ ਸਕਦੇ ਹਨ ।

(i) CO2 ਦਾ ਬਾਹਰ ਜਾਣਾ-CO2 ਸੈੱਲ ਦਾ ਇਕ ਵਿਅਰਥ ਪਦਾਰਥ ਹੈ, ਅਤੇ ਇਸ ਨੂੰ ਬਾਹਰ ਕੱਢਣਾ ਜ਼ਰੂਰੀ ਹੈ । ਜਦੋਂ ਸੈੱਲ ਵਿੱਚ ਇਸ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਸ ਦੀ ਸੰਘਣਤਾ ਵਾਤਾਵਰਨ ਵਿੱਚ ਮੌਜੂਦ CO2 ਦੀ ਸੰਘਣਤਾ ਤੋਂ ਵੱਧ ਹੋ ਜਾਂਦੀ ਹੈ, ਜਿਵੇਂ ਹੀ ਸੈੱਲ ਦੇ ਅੰਦਰ ਅਤੇ ਬਾਹਰ CO2 ਦੀ ਸੰਘਣਤਾ ਵਿੱਚ ਅੰਤਰ ਪੈਦਾ ਹੁੰਦਾ ਹੈ । ਉਸ ਵੇਲੇ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵਾਲੇ ਪਾਸੇ ਵਿਸਰਣ ਕਿਰਿਆ ਦੁਆਰਾ ਸੈੱਲ ਵਿੱਚੋਂ CO2 ਬਾਹਰ ਨਿਕਲ ਜਾਂਦੀ ਹੈ ।

(ii) O2 ਦਾ ਅੰਦਰ ਜਾਣਾ-ਜਦੋਂ ਸੈੱਲ ਵਿਚ ਆਕਸੀਜਨ ਦੀ ਸੰਘਣਤਾ ਘੱਟ ਹੋ ਜਾਂਦੀ ਹੈ ਤਾਂ ਬਾਹਰ ਤੋਂ ਸੈੱਲ ਅੰਦਰ ਵਿਸਰਣ ਕਿਰਿਆ ਦੁਆਰਾ ਆਕਸੀਜਨ ਅੰਦਰ ਚਲੀ ਜਾਂਦੀ ਹੈ ।

(iii) ਪਾਣੀ ਦਾ ਅੰਦਰ ਬਾਹਰ ਜਾਣਾ-ਪਾਣੀ ਵੀ ਵਿਸਰਣ ਦੇ ਨਿਯਮਾਂ ਦੇ ਅਨੁਸਾਰ ਹੀ ਵਿਵਹਾਰ ਕਰਦਾ ਹੈ । ਪਾਣੀ ਦੇ ਅਣੂਆਂ ਦੀ ਗਤੀ ਜਦੋਂ ਬਿੱਲੀ ਵਿੱਚੋਂ ਹੁੰਦੀ ਹੈ ਤਾਂ ਇਸ ਨੂੰ ਪਸਰਣ (Osmosis) ਕਿਹਾ ਜਾਂਦਾ ਹੈ । ਪਲਾਜ਼ਮਾ ਬਿੱਲੀ ਵਿੱਚੋਂ ਪਾਣੀ ਦੇ ਅਣੂਆਂ ਦੀ ਗਤੀ ਪਾਣੀ ਵਿੱਚ ਘੁਲੇ ਹੋਏ ਪਦਾਰਥਾਂ ਦੀ ਮਾਤਰਾ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ । ਤਿੱਲੀ ਵਿੱਚੋਂ ਪਾਣੀ ਦੇ ਅਣੂ ਪਾਣੀ ਦੀ ਵੱਧ ਸੰਘਣਤਾ ਤੋਂ ਪਾਣੀ ਦੀ ਘੱਟ ਸੰਘਣਤਾ ਵਲ ਗਤੀ ਕਰਦੇ ਹਨ । ਜਦੋਂ ਸੈੱਲ ਨੂੰ ਪਤਲੇ ਘੋਲ ਵਾਲੇ ਮਾਧਿਅਮ ਵਿੱਚ ਰੱਖਿਆ ਜਾਵੇ ਤਾਂ ਪਾਣੀ ਵਧੇਰੇ ਮਾਤਰਾ ਵਿੱਚ ਹੋਣ ਦੇ ਕਰਕੇ ਪਰਾਸਰਣ ਵਿਧੀ ਦੁਆਰਾ ਸੈੱਲ ਅੰਦਰ ਚਲਿਆ ਜਾਵੇਗਾ | ਪਾਣੀ ਦੇ ਅਣੂ ਸੈੱਲ ਤਿੱਲੀ ਦੇ ਦੋਵੇਂ ਪਾਸੇ ਆਉਣ-ਜਾਣ ਲਈ ਮੁਕਤ ਹੁੰਦੇ ਹਨ, ਪਰ ਜਦੋਂ ਸੈੱਲ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਸੈੱਲ ਦੇ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇਗੀ, ਤਾਂ ਸੈੱਲ ਵਿੱਚ ਪਾਣੀ ਵੱਧ ਜਾਵੇਗਾ ਤੇ ਸੈੱਲ ਫੁੱਲਣ ਲੱਗੇਗਾ । ਜੇ ਸੈੱਲ ਨੂੰ ਅਜਿਹੇ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਵਿਚ ਬਾਹਰੀ ਪਾਣੀ ਦੀ ਸੰਘਣਤਾ, ਸੈੱਲ ਵਿੱਚਲੀ ਪਾਣੀ ਦੀ ਸੰਘਣਤਾ ਦੇ ਬਰਾਬਰ ਹੋਵੇ ਤਾਂ ਸੈੱਲ ਝਿੱਲੀ ਵਿੱਚ ਨਾ ਪਾਣੀ ਅੰਦਰ ਜਾਵੇਗਾ ਨਾ ਬਾਹਰ ਆਵੇਗਾ । ਜੇ ਸੈੱਲ ਦੇ ਬਾਹਰ ਵਾਲਾ ਘੋਲ ਅੰਦਰ ਦੇ ਘੋਲ ਤੋਂ ਗਾੜ੍ਹਾ ਹੈ ਤਾਂ ਪਾਣੀ ਪਰਾਸਰਣ ਕਿਰਿਆ ਦੁਆਰਾ ਸੈੱਲ ਤੋਂ ਬਾਹਰ ਆ ਜਾਵੇਗਾ । ਇਸ ਕਾਰਨ ਸੈੱਲ ਸੁੰਗੜ ਜਾਵੇਗਾ ।

ਪ੍ਰਸ਼ਨ 4.
ਪਲਾਜ਼ਮਾ ਤਿੱਲੀ ਨੂੰ ਚੁਣਨ ਯੋਗ ਮੁਸਾਮਦਾਰ ਪਰਤ ਕਿਉਂ ਕਹਿੰਦੇ ਹਨ ?
ਉੱਤਰ-
ਲਿਪਿਡ ਅਤੇ ਪ੍ਰੋਟੀਨ ਤੋਂ ਬਣੀ ਪਲਾਜ਼ਮਾ ਤਿੱਲੀ ਲਚੀਲੀ ਹੁੰਦੀ ਹੈ ਜੋ ਸੈੱਲ ਦੇ ਘਟਕਾਂ ਨੂੰ ਬਾਹਰੀ ਵਾਤਾਵਰਨ ਤੋਂ ਵੱਖ ਕਰਦੀ ਹੈ । ਇਹ ਕੁੱਝ ਪਦਾਰਥਾਂ ਨੂੰ ਅੰਦਰ ਜਾਂ ਬਾਹਰ ਆਉਣ-ਜਾਣ ਦਿੰਦੀ ਹੈ । ਇਹ ਹੋਰ ਪਦਾਰਥਾਂ ਦੀ ਗਤੀ ਨੂੰ ਵੀ ਰੋਕਦੀ ਹੈ । ਵਿਸਰਣ ਕਿਰਿਆ ਦੁਆਰਾ CO2 ਅਤੇ O2, ਇਸਦੇ ਆਰ-ਪਾਰ ਜਾ ਸਕਦੀਆਂ ਹਨ । ਪਾਣੀ ਦੇ ਅਣੂ ਦੀ ਗਤੀ ਵੀ ਪਰਾਸਰਣ ਕਿਰਿਆ ਦੁਆਰਾ ਹੁੰਦੀ ਹੈ ਕਿਉਂਕਿ ਪਲਾਜ਼ਮਾ ਤਿੱਲੀ ਜ਼ਰੂਰੀ ਪਦਾਰਥਾਂ ਨੂੰ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਜਾਣ ਦਿੰਦੀ ਹੈ । ਇਸ ਲਈ ਇਸ ਨੂੰ ਚੁਣਨਯੋਗ ਮੁਸਾਮਦਾਰ ਪਰਤ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਕੀ ਹੁਣ ਤੁਸੀਂ ਹੇਠਾਂ ਦਿੱਤੀ ਸਾਰਣੀ ਵਿੱਚ ਖ਼ਾਲੀ ਥਾਂਵਾਂ ਭਰ ਸਕਦੇ ਹੋ ? ਜਿਸ ਤੋਂ ਕਿ ਕੇਰੀਓਟੀ ਅਤੇ ਯੂਕੇਰੀਓਟੀ ਸੈੱਲਾਂ ਦਾ ਅੰਤਰ ਸਪੱਸ਼ਟ ਹੋ ਸਕੇ ।

ਪੋਕੇਰੀਓਟੀ ਸੈੱਲ ਯੂਕੇਰੀਓਟੀ ਸੈੱਲ
(1) ਆਕਾਰ ਆਮ ਤੌਰ ਤੇ ਛੋਟਾ
(1-10μ m)
1μm = 10-6 m
(1) ਆਕਾਰ ਆਮ ਤੌਰ ਤੇ ਵੱਡਾ
(5-100 μm)
(2) ਕੇਂਦਰੀ ਖੇਤਰ
……………….
……………….
………………
(2) ਕੇਂਦਰੀ ਖੇਤਰ
……………….
……………….
………………
(3) ਗੁਣਸੂਤਰ : ਇੱਕ (3) ਗੁਣਸੂਤਰ : ਇੱਕ ਤੋਂ ਜ਼ਿਆਦਾ
(4) ਬਿੱਲੀ ਨਾਲ ਘਿਰੇ ਸੈਲ ਦੇ ਨਿੱਕੜੇ ਅੰਗ ਨਹੀਂ ਹੁੰਦੇ । (4) ………………
…………………..

ਉੱਤਰ-

ਪੋਕੇਰੀਓਟੀ ਸੈੱਲ ਯੂਕੇਰੀਓਟੀ ਸੈੱਲ
(1) ਆਕਾਰ ਆਮ ਤੌਰ ‘ਤੇ ਵੱਡਾ
(1-10μm), 1 μm = 10-6 m
(1) ਆਕਾਰ ਆਮ ਤੌਰ ‘ਤੇ ਛੋਟਾ (5-100 μm)
(2) ਕੇਂਦਰੀ ਖੇਤਰ : ਅਸਪੱਸ਼ਟ ਕੇਂਦਰੀ ਖੇਤਰ ਵਿੱਚ ਸਿਰਫ਼ ਕੂਮੈਟਿਨ ਪਦਾਰਥ ਹੁੰਦਾ ਹੈ ਅਤੇ ਉਸਨੂੰ ਕੇਂਦਰਕ ਕਹਿੰਦੇ ਹਨ । (2) ਕੇਂਦਰੀ ਖੇਤਰ : ਸਪੱਸ਼ਟ ਜੋ ਚਾਰੋਂ ਪਾਸਿਓਂ ਕੇਂਦਰੀ ਝੱਲੀ ਨਾਲ ਘਿਰਿਆ ਰਹਿੰਦਾ ਹੈ ।
(3) ਗੁਣਸੂਤਰ : ਇੱਕ (3) ਗੁਣਸੂਤਰ : ਇੱਕ ਤੋਂ ਜ਼ਿਆਦਾ
(4) ਖ਼ਾਲੀ ਨਾਲ ਘਿਰੇ ਸੈਲ ਦੇ ਨਿਕੜੇ ਅੰਗ ਨਹੀਂ ਹੁੰਦੇ । (4) ਬਿੱਲੀ ਨਾਲ ਰੇ ਸੈਲ ਦੇ ਨਿੱਕੜੇ ਅੰਗ ਹੁੰਦੇ ਹਨ ।

ਪ੍ਰਸ਼ਨ 6.
ਕੀ ਤੁਸੀਂ ਅਜਿਹੇ ਨਿੱਕੜੇ ਅੰਗਾਂ ਦੇ ਨਾਂ ਦੱਸ ਸਕਦੇ ਹੋ ਜਿਨ੍ਹਾਂ ਵਿੱਚ ਆਪਣਾ ਅਨੁਵੰਸ਼ਿਕ ਪਦਾਰਥ ਹੁੰਦਾ ਹੈ ?
ਉੱਤਰ-
ਮਾਈਟੋਕਾਂਡਰੀਆ ਵਾਂਗ ਹੀ ਪਲਾਸਟਿਡ ਵਿੱਚ ਆਪਣਾ DNA ਅਣੂ ਦੇ ਰੂਪ ਵਿੱਚ ਹੁੰਦਾ ਹੈ ਜਿਸ ਵਿੱਚ ਸੈੱਲ ਦੇ ਨਿਰਮਾਣ ਅਤੇ ਸੰਗਠਨ ਦੀਆਂ ਸਾਰੀਆਂ ਜ਼ਰੂਰੀ ਸੂਚਨਾਵਾਂ ਹੁੰਦੀਆਂ ਹਨ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 7.
ਜੇਕਰ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਕੀ ਹੋਵੇਗਾ ?
ਉੱਤਰ-
ਜੇ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਸੈੱਲ ਦੇ ਫਾਲਤ, ਵਿਅਰਥ ਪਦਾਰਥਾਂ ਨੂੰ ਨਿਪਟਾਉਣ ਵਾਲਾ ਤੰਤਰ ਲਾਈਸੋਸੋਮ ਫੱਟ ਜਾਂਦਾ ਹੈ ਅਤੇ ਐਨਜ਼ਾਈਮ ਆਪਣੀ ਹੀ ਕੋਸ਼ਿਕਾ ਨੂੰ ਪਚਾ ਲੈਂਦੇ ਹਨ ।

ਪ੍ਰਸ਼ਨ 8.
ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਿਉਂ ਕਹਿੰਦੇ ਹਨ ?
ਉੱਤਰ-
ਜਦੋਂ ਸੈੱਲ ਦੀ ਟੁੱਟ-ਭੱਜ ਹੋ ਜਾਵੇ ਜਾਂ ਇਹ ਮਰ ਜਾਣ ਤਾਂ ਲਾਈਮੋਸੋਮ ਫੱਟ ਜਾਂਦੇ ਹਨ ਅਤੇ ਐਨਜ਼ਾਈਮ ਆਪਣੇ ਹੀ ਸੈੱਲ ਨੂੰ ਹਜ਼ਮ ਕਰ ਜਾਂਦੇ ਹਨ । ਇਸ ਲਈ ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਹਿੰਦੇ ਹਨ ।

ਪ੍ਰਸ਼ਨ 9.
ਸੈੱਲ ਅੰਦਰ ਪ੍ਰੋਟੀਨ-ਸੰਸ਼ਲੇਸ਼ਨ ਕਿੱਥੇ ਹੁੰਦਾ ਹੈ ?
ਉੱਤਰ-
ਕੋਸ਼ਿਕਾ ਵ ਵਿੱਚ ਰਾਈਬੋਸੋਮ ਛੋਟੇ-ਛੋਟੇ ਕਣਾਂ ਦੇ ਰੂਪ ਵਿੱਚ ਐਂਡੋਪਲਾਜ਼ਮੀ ਜਾਲ ਦੇ ਤਲ ਤੇ ਅਤੇ ਕੇਂਦਰਕ ਬਿੱਲੀ ਦੇ ਉੱਪਰ ਮਿਲਦੇ ਹਨ ਜੋ ਪ੍ਰੋਟੀਨ-ਸੰਸ਼ਲੇਸ਼ਨ ਕਰਨ ਵਿੱਚ ਸਹਾਇਕ ਹੁੰਦੇ ਹਨ ।

 

PSEB 9th Class Science Solutions Chapter 4 ਪਰਮਾਣੂ ਦੀ ਬਣਤਰ

Punjab State Board PSEB 9th Class Science Book Solutions Chapter 4 ਪਰਮਾਣੂ ਦੀ ਬਣਤਰ Textbook Exercise Questions and Answers.

PSEB Solutions for Class 9 Science Chapter 4 ਪਰਮਾਣੂ ਦੀ ਬਣਤਰ

PSEB 9th Class Science Guide ਪਰਮਾਣੂ ਦੀ ਬਣਤਰ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਇਲੈੱਕਟਾਨ, ਪ੍ਰੋਟਾਨਾਂ ਅਤੇ ਨਿਊਟੂਨ ਦੇ ਗੁਣਾਂ ਦੀ ਤੁਲਨਾ ਕਰੋ ।
ਉੱਤਰ-
ਇਲੈੱਕਟ੍ਰਾਨ, ਪ੍ਰੋਟਾਨਾਂ ਅਤੇ ਨਿਊਟ੍ਰਾਨ ਦੇ ਗੁਣਾਂ ਦੀ ਤੁਲਨਾ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 1
PSEB 9th Class Science Solutions Chapter 4 ਪਰਮਾਣੂ ਦੀ ਬਣਤਰ 2

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 2.
ਜੇ.ਜੇ. ਥਾਮਸਨ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ ?
ਉੱਤਰ-
ਜੇ.ਜੇ. ਥਾਮਸਨ ਨੇ ਸੁਝਾਓ ਦਿੱਤਾ ਕਿ ਪਰਮਾਣੁ ਦਾ ਪੁੰਜ ਉਸ ਦੇ ਅੰਦਰ ਮੌਜੂਦ ਪੋਟਾਨਾਂ ਅਤੇ ਇਲੈੱਕਟਾਨਾਂ ਕਰਕੇ ਹੁੰਦਾ ਹੈ ਜਿਹੜੇ ਪਰਮਾਣੁ ਅੰਦਰ ਇਕ-ਸਮਾਨ ਵਿਤਰਿਤ ਹੁੰਦੇ ਹਨ ਜਿਵੇਂ ਕਿ ਕੇਕ ਵਿੱਚ ਲੱਗਿਆ ਹੋਇਆ ਮੇਵਾ । ਇਸ ਧਾਰਨਾ ਨੇ ਰਦਰਫੋਰਡ ਦੇ ਸੁਝਾਓ ਨਾਲ ਮੇਲ ਨਹੀਂ ਖਾਧਾ ਕਿਉਂਕਿ ਉਸ ਨੇ ਕਿਹਾ ਕਿ ਪਰਮਾਣੁ ਪੁੰਜ ਨਿਊਕਲੀਅਸ ਵਿੱਚ ਕੇਂਦਿਤ ਪੋਟਾਨਾਂ ਅਤੇ ਨਿਉਟਾਂਨਾਂ ਕਰਕੇ ਹੁੰਦਾ ਹੈ ।

ਪ੍ਰਸ਼ਨ 3.
ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ ?
ਉੱਤਰ-
ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ-ਰਦਰਫੋਰਡ ਨੇ ਆਪਣੇ ਪਰਮਾਣੁ-ਮਾਡਲ ਵਿੱਚ ਪੇਸ਼ ਕੀਤਾ ਕਿ ਪਰਮਾਣੁ ਦਾ ਸਾਰਾ ਪੁੰਜ ਨਿਉਕਲੀਅਸ ਵਿੱਚ ਕੇਂਦ੍ਰਿਤ ਹੁੰਦਾ ਹੈ ।ਨਿਊਕਲੀਅਸ ਧਨ-ਚਾਰਜਿਤ ਹੁੰਦਾ ਹੈ ਜਿਸਦੇ ਆਲੇ-ਦੁਆਲੇ ਇਲੈਂਕਟਾਨ ਵੱਖ-ਵੱਖ ਊਰਜਾ ਸ਼ੈਲਾਂ ਵਿੱਚ ਚੱਕਰ ਲਗਾਉਂਦੇ ਹਨ । ਇਹ ਰਿਣ-ਚਾਰਜਿਤ (ਇਲੈੱਕਟ੍ਰਾਨ) ਵੇਗਤ ਕਣ ਚੱਕਰੀ ਗਤੀ ਕਰਦੇ ਹੋਏ ਉਰਜਾ ਵਿਕਿਰਤ ਕਰਦੇ ਹਨ ਅਤੇ ਉਰਜਾ ਗੁਆ ਦੇਣ ਮਗਰੋਂ ਨਿਉਕਲੀਅਸ ਵਿੱਚ ਡਿੱਗ ਜਾਂਦੇ ਹਨ । ਇਸ ਦਾ ਅਰਥ ਇਹ ਹੋਇਆ ਕਿ ਮਾਣੁ ਅਸਥਿਰ ਹੈ ਜੋ ਸਹੀ ਨਹੀਂ ਹੈ ।

ਪ੍ਰਸ਼ਨ 4.
ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ ।
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 3
ਬੋਹਰ ਦਾ ਪਰਮਾਣੂ ਮਾਡਲ-
ਨੀਲਸ ਬੋਹਰ ਨੇ ਪਰਮਾਣੂ ਬਣਤਰ ਬਾਰੇ ਹੇਠ ਲਿਖੀਆਂ ਮਨੌਤਾਂ ਪੇਸ਼ ਕੀਤੀਆਂ-

  1. ਪਰਮਾਣੁ ਦਾ ਕੇਂਦਰ ਧਨ-ਚਾਰਜਿਤ ਅਤੇ ਨਿਗਰ ਛੋਟਾ ਭਾਗ ਹੁੰਦਾ ਹੈ ਜਿਸਨੂੰ ਨਿਊਕਲੀਅਸ ਕਿਹਾ ਜਾਂਦਾ ਹੈ । ਨਿਊਕਲੀਅਸ ਵਿੱਚ ਪ੍ਰੋਟੀਨ ਅਤੇ
    ਨਿਊਨ ਮੌਜੂਦ ਹੁੰਦੇ ਹਨ ।
  2. ਨਿਊਕਲੀਅਸ ਦਾ ਆਇਤਨ ਪਰਮਾਣੂ ਦੇ ਆਇਤਨ ਦੀ ਤੁਲਨਾ ਵਿੱਚ ਬਹੁਤ ਛੋਟਾ ਹੁੰਦਾ ਹੈ ।
  3. ਰਿਣ-ਚਾਰਜਿਤ ਇਕਨ ਨਿਊਕਲੀਅਸ ਦੁਆਲੇ ਕੁੱਝ ਨਿਸਚਿਤ ਆਰਬਿਟਾਂ ਵਿੱਚ ਹੀ ਚੱਕਰ ਲਗਾਉਂਦੇ ਹਨ ਜਿਨ੍ਹਾਂ ਨੂੰ ਇਲੈੱਕਟ੍ਰਾਨ ਦੇ ਵਿਵਿਕਤ ਆਰਬਿਟਾਂ (Discrete Orbits) ਕਹਿੰਦੇ ਹਨ । ਜਦੋਂ ਇਲੈੱਕਟ੍ਰਨ ਵਿਵਿਕਤ ਆਰਬਿਟ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਨ੍ਹਾਂ ਦੀ ਉਰਜਾ ਦਾ ਵਿਕਿਰਣ ਨਹੀਂ ਹੁੰਦਾ ਹੈ ।
  4. ਜਦੋਂ ਇਲੈੱਕਟ੍ਰਾਨ ਚੱਕਰ ਲਗਾਉਂਦੇ ਹੋਏ ਇੱਕ ਊਰਜਾ ਸੈੱਲ ਤੋਂ ਕਿਸੇ ਦੂਜੇ ਊਰਜਾ ਸੈੱਲ ਵਿੱਚ ਛਲਾਂਗ ਲਗਾਉਂਦਾ ਹੈ ਤਾਂ ਊਰਜਾ ਪਰਿਵਰਤਨ ਹੁੰਦਾ ਹੈ ।

ਪ੍ਰਸ਼ਨ 5.
ਇਸ ਅਧਿਆਇ ਵਿੱਚ ਦਿੱਤੇ ਗਏ ਸਾਰੇ ਪਰਮਾਣੂ ਮਾਡਲਾਂ ਦੀ ਤੁਲਨਾ ਕਰੋ ।
ਉੱਤਰ-
ਵਿਭਿੰਨ ਪਰਮਾਣੂ ਮਾਡਲਾਂ ਦੀ ਤੁਲਨਾ-
(i) ਟਾੱਮਸਨ ਦਾ ਪਰਮਾਣੂ ਮਾਡਲ-

  1. ਡਿਸਚਾਰਜ ਟਿਉਬ ਪ੍ਰਯੋਗ ਦੇ ਆਧਾਰ ‘ਤੇ ਟਾਮਸਨ ਨੇ ਇਹ ਸੁਝਾਓ ਦਿੱਤਾ ਕਿ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੈ ਅਤੇ ਇਸ ਦੇ ਪੂਰੇ ਆਇਤਨ ਵਿੱਚ ਇਲੈੱਕਟੂਨ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ ।
  2. ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੋਇਆ ਹੁੰਦਾ ਹੈ ਜਿਸ ਵਿੱਚ ਇਲੈੱਕਟ੍ਰਾਂਨ ਖੁੱਭੇ ਹੁੰਦੇ ਹਨ ।
  3. ਪਰਮਾਣੂ ਦਾ ਆਕਾਰ 10-10 ਮੀ. ਜਾਂ 1°A ਹੁੰਦਾ ਹੈ ।
  4. ਪਰਮਾਣੂ ਦਾ ਪੁੰਜ ਸਮਾਨ ਰੂਪ ਵਿੱਚ ਪੂਰੇ ਖੇਤਰ ਵਿੱਚ ਫੈਲਿਆ ਹੁੰਦਾ ਹੈ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ 4

(ii) ਰਦਰਫੋਰਡ ਦਾ ਪਰਮਾਣੂ ਮਾਡਲ-

  1. ਸੋਨੇ ਦੀ ਪੁੱਤਰੀ ਤੋਂ ਵਿਕਿਰਣਾਂ ਦੇ ਪ੍ਰਕੀਰਣਨ ਨੇ ਇਹ ਸੁਝਾਇਆ ਕਿ ਨਿਊਕਲੀਅਸ ਪਰਮਾਣੁ ਦਾ ਬਹੁਤ ਛੋਟਾ ਨਿੱਗਰ ਭਾਗ ਹੈ ਜਿਸ ਵਿੱਚ ਧਨ-ਚਾਰਜਿਤ ਕਣ ਹੁੰਦੇ ਹਨ ।
  2. ਪਰਮਾਣੂ ਦੇ ਨਿਊਕਲੀਅਸ ਦਾ ਅਰਧ-ਵਿਆਸ ਪੂਰੇ ਪਰਮਾਣੂ ਦੇ ਅਰਧ-ਵਿਆਸ ਦਾ 10-5 ਗੁਣਾ ਹੁੰਦਾ ਹੈ ।
  3. ਪਰਮਾਣੂ ਵਿੱਚ ਇਲੈਂਕਨ, ਨਿਊਕਲੀਅਸ ਦੇ ਆਲੇ-ਦੁਆਲੇ ਵੱਖ-ਵੱਖ ਆਰਬਿਟਾਂ ਵਿੱਚ ਤੇਜ਼ ਗਤੀ ਨਾਲ ਰਦਰਫੋਰਡ ਮਾਡਲ ਘੁੰਮਦੇ ਰਹਿੰਦੇ ਹਨ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ 5

(iii) ਨੀਲਸ ਬੋਹਰ ਦਾ ਪਰਮਾਣੂ ਮਾਡਲ-

  1. ਪਰਮਾਣੁ ਦਾ ਨਿਉਕਲੀਅਸ ਇਲੈੱਕਵਾਂਨਾਂ ਨਾਲ ਘਿਰਿਆ ਹੁੰਦਾ ਹੈ ।
  2. ਨਿਊਕਲੀਅਸ ਦੇ ਆਲੇ-ਦੁਆਲੇ ਇਲੈੱਕਟ੍ਰਾਨ ਨਿਸਚਿਤ ਊਰਜਾ ਪੱਧਰਾਂ ਜਾਂ ਸੈੱਲਾਂ ਵਿੱਚ ਚੱਕਰੀ ਗਤੀ ਕਰਦੇ ਹਨ ।
  3. ਜਦੋਂ ਇਲੈਂਕਨ ਗਤੀ ਕਰਦੇ ਹੋਏ ਇਕ ਸੈੱਲ ਤੋਂ ਦੂਜੇ ਸੈੱਲ ਵਿੱਚ ਡਿੱਗਦਾ ਹੈ ਤਾਂ ਊਰਜਾ ਦਾ ਪਰਿਵਰਤਨ ਹੁੰਦਾ ਹੈ (ਲਾਭ ਜਾਂ ਹਾਨੀ) ਜੋ ਵਿਕਿਰਣਾਂ ਦੇ ਰੂਪ ਵਿੱਚ ਹੁੰਦਾ ਹੈ ਅਤੇ ਅਖੀਰ ਵਿੱਚ ਇਲੈੱਕਟ੍ਰਾਨ ਨਿਊਕਲੀਅਸ ਵਿੱਚ ਜਾ ਡਿੱਗਦਾ ਹੈ ਅਰਥਾਤ ਪਰਮਾਣੂ ਅਸਥਿਰ ਹੈ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ 6

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 6.
ਪਹਿਲੇ ਅਠਾਰਾਂ ਤੱਤਾਂ ਦੇ ਵੱਖ-ਵੱਖ ਸ਼ੈਲਾਂ ਵਿੱਚ ਇਲੈੱਕਟ੍ਰਾਨ ਵੰਡ ਦੇ ਨਿਯਮ ਨੂੰ ਲਿਖੋ ।
ਉੱਤਰ-
ਵੱਖ-ਵੱਖ ਆਰਬਿਟ (ਸੈੱਲਾਂ) ਵਿੱਚ ਇਲੈਂਕਨ ਵੰਡ-ਪਰਮਾਣੂਆਂ ਦੇ ਵੱਖ-ਵੱਖ ਆਰਬਿਟਾਂ ਵਿੱਚ ਇਲੈੱਕਟ੍ਰਾਨ ਦੀ ਵੰਡ ਲਈ ਬੋਹਰ ਅਤੇ ਬਰੀ ਨੇ ਹੇਠ ਲਿਖੇ ਕੁੱਝ ਨਿਯਮ ਸੁਝਾਏ-

  1. ਪਰਮਾਣੁ ਦੇ ਕਿਸੇ ਆਰਬਿਟ ਵਿੱਚ ਮੌਜੂਦ ਵੱਧ ਤੋਂ ਵੱਧ ਇਲੈੱਕਟਾਂਨਾਂ ਦੀ ਸੰਖਿਆ ਨੂੰ 2n2 ਸੂਤਰ ਨਾਲ ਦਰਸਾਇਆ ਜਾ ਸਕਦਾ ਹੈ, ਜਿੱਥੇ n ਆਰਬਿਟ ਜਾਂ ਊਰਜਾ ਸਤਰ (ਲੇਵਲ ਦੀ ਸੰਖਿਆ ਹੈ । ਅੰਦਰ ਤੋਂ ਬਾਹਰ ਵੱਲ ਊਰਜਾ ਸਤਰਾਂ ਦੇ ਨਾਂ K, L, M, N …… ਹਨ ।
  2. ਸਭ ਤੋਂ ਬਾਹਰਲੇ ਆਰਬਿਟ ਵਿੱਚ ਇਲੈੱਕਟਾਂਨਾਂ ਦੀ ਵੱਧ ਤੋਂ ਵੱਧ ਸੰਖਿਆ 8 ਹੋ ਸਕਦੀ ਹੈ ।
  3. ਸਭ ਤੋਂ ਬਾਹਰਲੇ ਆਰਬਿਟ ਤੋਂ ਪਹਿਲੇ ਆਰਬਿਟ ਵਿੱਚ 18 ਤੋਂ ਵੱਧ ਇਲੈਂਕਨ ਨਹੀਂ ਭਰੇ ਜਾ ਸਕਦੇ ।
  4. ਕਿਸੇ ਪਰਮਾਣੂ ਦੇ ਦਿੱਤੇ ਗਏ ਆਰਬਿਟ ਵਿੱਚ ਇਲੈੱਕਟ੍ਰਾਨ ਉਦੋਂ ਤਕ ਥਾਂ ਨਹੀਂ ਲੈਂਦੇ ਜਦੋਂ ਤਕ ਕਿ ਉਸ ਤੋਂ ਪਹਿਲੇ ਵਾਲੇ ਅੰਦਰਲੇ ਆਰਬਿਟ ਪੂਰੀ ਤਰ੍ਹਾਂ ਭਰ ਨਹੀਂ ਜਾਂਦੇ ਅਰਥਾਤ ਆਰਬਿਟ ਕ੍ਰਮ ਅਨੁਸਾਰ ਹੀ ਭਰਦੇ ਹਨ ।

ਪ੍ਰਸ਼ਨ 7.
ਸਿਲੀਕਾਨ ਅਤੇ ਆਕਸੀਜਨ ਦੀ ਉਦਾਹਰਣ ਲੈ ਕੇ ਸੰਯੋਜਕਤਾ ਦੀ ਪਰੀਭਾਸ਼ਾ ਦਿਓ ।
ਉੱਤਰ-
ਸੰਯੋਜਕਤਾ-ਕਿਸੇ ਤੱਤ ਦੀ ਸੰਯੋਜਕ ਸਮਰੱਥਾ ਨੂੰ ਉਸ ਤੱਤ ਦੀ ਸੰਯੋਜਕਤਾ ਕਹਿੰਦੇ ਹਨ | ਪਰਮਾਣੁ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟਾਂਨਾਂ ਦੀ ਸੰਖਿਆ ਉਸ ਦੀ ਸੰਯੋਜਕਤਾ ਦਿੰਦੀ ਹੈ । ਪਰੰਤੂ ਜੇਕਰ ਸਭ ਤੋਂ ਬਾਹਰਲੇ ਸੈੱਲ ਵਿੱਚ ਇਲੈੱਕਟਾਨਾਂ ਦੀ ਸੰਖਿਆ ਉਸ ਦੀ ਅਧਿਅਕਤਮ ਸਮਰੱਥਾ ਦੇ ਨੇੜੇ ਹੋਵੇ ਤਾਂ ਸੰਯੋਜਕਤਾ ਪਤਾ ਕਰਨ ਲਈ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟ੍ਰਾਨਾਂ ਦੀ ਸੰਖਿਆ ਨੂੰ 8 ਵਿੱਚੋਂ ਘਟਾ ਲਿਆ ਜਾਂਦਾ ਹੈ ।
ਸਿਲੀਕਾਨ-
ਸਿਲੀਕਾਨ ਪਰਮਾਣੂ ਵਿੱਚ ਪ੍ਰੋਟਾਨਾਂ ਦੀ ਸੰਖਿਆ (p) = 14
ਇਲੈੱਕਟਾਂਨਾਂ ਦੀ ਸੰਖਿਆ (e) = 14
PSEB 9th Class Science Solutions Chapter 4 ਪਰਮਾਣੂ ਦੀ ਬਣਤਰ 7
ਸਿਲੀਕਾਨ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ = 4
∴ ਸਿਲੀਕਾਨ ਦੀ ਸੰਯੋਜਕਤਾ = 4

ਆਕਸੀਜਨ-
ਆਕਸੀਜਨ ਪਰਮਾਣ ਵਿੱਚ ਪੋਟਾਨਾਂ ਦੀ ਗਿਣਤੀ (p) = 8
∴ ਇਲੈੱਕਟਾਂਨਾਂ ਦੀ ਗਿਣਤੀ (e) = 8
PSEB 9th Class Science Solutions Chapter 4 ਪਰਮਾਣੂ ਦੀ ਬਣਤਰ 8
ਆਕਸੀਜਨ ਪਰਮਾਣੁ ਦੇ ਸਭ ਤੋਂ ਬਾਹਰਲੇ ਆਰਬਿਟ ਵਿੱਚ ਇਲੈਂਕਾਨਾਂ ਦੀ ਸੰਖਿਆ = 6
∴ ਆਕਸੀਜਨ ਦੀ ਸੰਯੋਜਕਤਾ = (8 – 6)
= 2 ਹੈ ।

ਪ੍ਰਸ਼ਨ 8.
ਉਦਾਹਰਣ ਸਹਿਤ ਵਿਆਖਿਆ ਕਰੋ-ਪਰਮਾਣੂ ਸੰਖਿਆ, ਪੁੰਜ ਸੰਖਿਆ, ਸਮਸਥਾਨਕ ਅਤੇ ਸਮਭਾਰਕ । ਸਮਸਥਾਨਕਾਂ ਦੇ ਕੋਈ ਦੋ ਲਾਭ ਲਿਖੋ ।
ਉੱਤਰ-
(i) ਪਰਮਾਣੂ ਸੰਖਿਆ (Atomic Number) – ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ ਨੂੰ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਆਖਦੇ ਹਨ । ਉਦਾਹਰਨ ਵਜੋਂ ਮੈਗਨੀਸ਼ੀਅਮ ਦੇ ਪਰਮਾਣੂ ਦੇ ਨਿਊਕਲੀਅਸ ਵਿੱਚ 12 ਪ੍ਰੋਟਾਨ ਹਨ । ਇਸ ਲਈ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ 12 ਹੈ ।

ਪਰਮਾਣੂ ਸੰਖਿਆ ਨੂੰ ‘Z’ ਨਾਲ ਦਰਸਾਇਆ ਜਾਂਦਾ ਹੈ ।
ਪਰਮਾਣੂ ਸੰਖਿਆ (Z) = ਪ੍ਰੋਟਾਨ ਸੰਖਿਆ (p) = ਇਲੈੱਕਟ੍ਰਾਨ ਸੰਖਿਆ (e)
ਇਸੇ ਤਰ੍ਹਾਂ ਹੀ ਕਾਰਬਨ ਦੇ ਪਰਮਾਣੂ ਵਿੱਚ 6 ਪ੍ਰੋਟਾਨ ਹੁੰਦੇ ਹਨ ।
∴ ਕਾਰਬਨ ਦੀ ਪਰਮਾਣੂ ਸੰਖਿਆ (Z) = 6

(ii) ਪੁੰਜ ਸੰਖਿਆ (Mass Number) – ਕਿਸੇ ਤੱਤ ਦੇ ਨਿਊਕਲੀਅਸ ਵਿੱਚ ਪ੍ਰੋਟਾਨਾਂ ਅਤੇ ਨਿਉਨਾਂ ਜਿਨ੍ਹਾਂ ਨੂੰ ਇਕੱਠਿਆਂ ਨਿਊਕਲੀਆਂਨ ਕਹਿੰਦੇ ਹਨ, ਦੀ ਕੁੱਲ ਸੰਖਿਆ ਨੂੰ ਪੁੰਜ ਸੰਖਿਆ ਆਖਦੇ ਹਨ | ਪੁੰਜ ਸੰਖਿਆ ਨੂੰ ‘A’ ਨਾਲ ਦਰਸਾਇਆ ਜਾਂਦਾ ਹੈ । ਪੁੰਜ ਸੰਖਿਆ (A) = ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ + ਨਿਊਕਲੀਅਸ ਵਿੱਚ ਨਿਊਟੂਨਾਂ ਦੀ ਸੰਖਿਆ |
ਉਦਾਹਰਨ ਵਜੋਂ ਕਾਰਬਨ ਦੇ ਨਿਊਕਲੀਅਸ ਵਿੱਚ 6 ਪ੍ਰੋਟਾਨ ਅਤੇ 6 ਨਿਊਟ੍ਰਾਨ ਮੌਜੂਦ ਹੁੰਦੇ ਹਨ, ਇਸ ਲਈ ਕਾਰਬਨ ਦੀ ਪੁੰਜ ਸੰਖਿਆ (A) = p + n
= 6 + 6
= 12 ਹੈ ।

(iii) ਸਮਸਥਾਨਕ (Isotopes) – ਇੱਕ ਹੀ ਤੱਤ ਦੇ ਦੋ ਪਰਮਾਣੂ ਜਿਨ੍ਹਾਂ ਦੀ ਪਰਮਾਣੂ ਸੰਖਿਆ ਇੱਕ ਹੀ ਹੋਵੇ ਪਰੰਤੂ ਪਰਮਾਣੂ ਪੁੰਜ ਵੱਖ-ਵੱਖ ਹੋਣ, ਉਨ੍ਹਾਂ ਨੂੰ ਉਸ ਤੱਤ ਦੇ ਸਮਸਥਾਨਕ (Isotopes) ਕਹਿੰਦੇ ਹਨ । ਉਦਾਹਰਨ ਵਜੋਂ ਕਲੋਰੀਨ ਦੇ ਦੋ ਸਮਸਥਾਨਕ PSEB 9th Class Science Solutions Chapter 4 ਪਰਮਾਣੂ ਦੀ ਬਣਤਰ 9 ਹੀ ਹਨ ਜਿਨ੍ਹਾਂ ਦਾ ਪਰਮਾਣੂ ਸੰਖਿਆ ਇੱਕ ਸਮਾਨ ਅਰਥਾਤ 17 ਹੈ, ਪਰੰਤੂ ਇੱਕ ਦਾ ਪਰਮਾਣੂ ਪੁੰਜ ਸੰਖਿਆ 35 ਅਤੇ ਦੂਜੇ ਦਾ ਪਰਮਾਣੂ ਪੁੰਜ ਸੰਖਿਆ 37 ਹੈ ।

(iv) ਸਮਭਾਰਕ (Isobars) – ਅਜਿਹੇ ਤੱਤ ਜਿਨ੍ਹਾਂ ਦੀ ਪਰਮਾਣੂ ਸੰਖਿਆ ਭਿੰਨ-ਭਿੰਨ ਹੁੰਦੀ ਹੈ ਪਰੰਤੂ ਪੁੰਜ ਸੰਖਿਆ ਸਮਾਨ ਹੁੰਦੀ ਹੈ, ਉਨ੍ਹਾਂ ਨੂੰ ਸਮਭਾਰਕ ਆਖਦੇ ਹਨ । ਉਦਾਹਰਨ ਵਜੋਂ, ਕੈਲਸ਼ੀਅਮ ਦੀ ਪਰਮਾਣੂ ਸੰਖਿਆ 20 ਅਤੇ ਆਰਗਾਂਨ ਦੀ ਪਰਮਾਣੂ ਸੰਖਿਆ 18 ਹੈ ਪਰੰਤੂ ਇਹਨਾਂ ਦੀ ਪੰਜ ਸੰਖਿਆ 40 ਹੈ ਜਿਸ ਕਰਕੇ ਇਹਨਾਂ ਵਿੱਚ ਇਲੈੱਕਟਾਂਨ ਸੰਖਿਆ ਭਿੰਨ-ਭਿੰਨ ਹੈ । ਇਹਨਾਂ ਤੱਤਾਂ ਦੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ । ਇਨ੍ਹਾਂ ਤੱਤਾਂ ਦੇ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੀ ਸੰਖਿਆ ਭਿੰਨ ਹੁੰਦੀ ਹੈ ।

ਸਮਸਥਾਨਕਾਂ ਦੇ ਲਾਭ (Uses of Isotopes)-

  1. ਕੈਂਸਰ ਦੇ ਇਲਾਜ ਲਈ ਕੋਬਾਲਟ ਦੇ ਸਮਸਥਾਨਕ ਦਾ ਉਪਯੋਗ ਕੀਤਾ ਜਾਂਦਾ ਹੈ ।
  2. ਗਾਈਟਰ (ਗਿਲ੍ਹੜ) ਦੇ ਇਲਾਜ ਲਈ ਆਇਓਡੀਨ ਦੇ ਸਮਸਥਾਨਕਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
Na+ ਦੇ ਪੂਰੀ ਤਰ੍ਹਾਂ ਭਰੇ ਹੋਏ K ਅਤੇ L ਸੈੱਲ ਹੁੰਦੇ ਹਨ । ਵਿਆਖਿਆ ਕਰੋ ।
ਉੱਤਰ-
ਕਿਸੇ ਤੱਤ ਦੇ ਪਰਮਾਣੂ ਵਿੱਚ ਇਲੈੱਕਟਾਂਨਾਂ ਦੀ ਸੰਖਿਆ ਓਨੀ ਹੀ ਹੁੰਦੀ ਹੈ ਜਿੰਨੇ ਉਸ ਪਰਮਾਣੁ ਦੇ ਨਿਊਕਲੀਅਸ ਵਿੱਚ ਪ੍ਰੋਟਾਨ ਹੁੰਦੇ ਹਨ । ਇਲੈੱਕਟਾਂ ਅਤੇ ਪ੍ਰੋਟਾਨ ਤੇ ਵਿਪਰੀਤ ਚਾਰਜ ਹੁੰਦਾ ਹੈ ਜਿਸ ਕਰਕੇ ਪਰਮਾਣੂ ਬਿਜਲਈ ਉਦਾਸੀਨ ਹੁੰਦਾ ਹੈ । ਜੇਕਰ ਉਦਾਸੀਨ ਪਰਮਾਣੂ ਵਿੱਚ ਇੱਕ ਇਲੈਂਕਨ ਦਾ ਲਾਭ ਹੋਵੇ ਤਾਂ ਉਸ ਉੱਤੇ ਇਕਾਈ ਰਿਣ-ਚਾਰਜ ਆ ਜਾਵੇਗਾ | ਦੂਜੇ ਪਾਸੇ ਜੇਕਰ ਉਸ ਵਿੱਚੋਂ ਇਲੈੱਕਟਾਂਨ ਨਿਕਲ ਜਾਵੇ ਅਰਥਾਤ ਨੁਕਸਾਨ ਤੋਂ ਤਾਂ ਉਹ ਇਕਾਈ ਧਨਚਾਰਜਿਤ ਹੋ ਜਾਂਦਾ ਹੈ । ਇਸ ਲਈ ਪਰਮਾਣੂ ਵਿੱਚੋਂ ਇਲੈੱਕਵਾਂਨ ਦੇ ਨਿਕਲਣ ਜਾਂ ਜੁੜਨ ਕਾਰਨ ਬਣੇ ਚਾਰਜਿਤ ਕਣ ਨੂੰ ਆਇਨ ਕਹਿੰਦੇ ਹਨ | ਸੋਡੀਅਮ ਪਰਮਾਣੂ ਉਦਾਸੀਨ ਹੈ । ਇਸ ਵਿੱਚ 11 ਪ੍ਰੋਟੀਨ ਅਤੇ 11 ਇਲੈੱਕਟ੍ਰਾਨ ਹੁੰਦੇ ਹਨ । ਇਹਨਾਂ ਇਲੈੱਕਵਾਂਨਾਂ ਦੀ ਵੰਡ 2, 8, 1 ਹੁੰਦੀ ਹੈ । ਹੁਣ ਇਸ ਵਿੱਚੋਂ 1 ਇਲੈੱਕਟਾਂਨ ਨਿਕਲਣ ਕਾਰਨ ਇਹ ਧਨ-ਚਾਰਜਿਤ ਸੋਡੀਅਮ ਆਇਨ ਬਣ ਜਾਂਦਾ ਹੈ ।
ਸੋਡੀਅਮ ਪਰਮਾਣੁ – 1e → ਸੋਡੀਅਮ ਆਇਨ
11e – 1e → 10e
ਜਾਂ Na0 – 1e → Na+
ਸੋਡੀਅਮ ਆਇਨ ਦੀ ਇਲੈਂਕਨੀ ਵੰਡ (2, 8) ਹੋਵੇਗੀ ਅਰਥਾਤ ਇਸਦੇ K ਅਤੇ L ਬੈੱਲ ਪੂਰੀ ਤਰ੍ਹਾਂ ਭਰੇ ਹੋਏ ਹੁੰਦੇ ਹਨ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 10.
ਜੇ ਬਰੋਮੀਨ ਪਰਮਾਣੂ ਦੇ ਸਮਸਥਾਨਕਾਂ \({ }_{35}^{79} \mathrm{Br}\) (49.7%) ਅਤੇ \({ }_{35}^{81} \mathrm{Br}\) (50.3%) ਦੇ ਰੂਪ ਵਿੱਚ ਹਨ, ਤਾਂ ਬਰੋਮੀਨ ਪਰਮਾਣੂ ਦੇ ਔਸਤ ਪਰਮਾਣੂ ਪੁੰਜ ਦੀ ਗਣਨਾਂ ਕਰੋ ।
ਹੱਲ:
ਬੋਰਮੀਨ ਦਾ ਸਮਸਥਾਨਕ ਜਿਸ ਦਾ ਪਰਮਾਣੁ ਪੁੰਜ 79 ਹੈ = 49.7%
∴ ਬਰੋਮੀਨ ਦੇ ਪਰਮਾਣੂ ਪੁੰਜ ਲਈ \({ }_{35}^{79} \mathrm{Br}\) ਦਾ ਯੋਗਦਾਨ \(\frac{79}{100}\)
× 49.7
= 39.26 u
ਬਰੋਮੀਨ ਦਾ ਸਮਸਥਾਨਕ ਜਿਸ ਦਾ ਪਰਮਾਣੂ ਪੁੰਜ 81 ਹੈ = 50.3%
∴ ਬਰੋਮੀਨ ਦੇ ਪਰਮਾਣੂ ਪੁੰਜ ਲਈ \({ }_{35}^{81} \mathrm{Br}\) ਦਾ ਯੋਗਦਾਨ = \(\frac{50.3}{100}\) × 81
= 40.74 u
ਬਰੋਮੀਨ ਪਰਮਾਣੂ ਦਾ ਔਸਤ ਪਰਮਾਣੂ ਪੁੰਜ = 39.26 + 40.74
= 80.0 u

ਪ੍ਰਸ਼ਨ 11.
ਇਕ ਤੱਤ X ਦਾ ਪਰਮਾਣੂ ਪੁੰਜ 16.2 u ਹੈ ਤਾਂ ਇਸਦੇ ਇੱਕ ਨਮੂਨੇ ਵਿੱਚ ਸਮਸਥਾਨਕ \({ }_{8}^{16} X\) ਅਤੇ \({ }_{8}^{18} X\) ਦਾ ਪ੍ਰਤੀਸ਼ਤ ਕੀ ਹੋਵੇਗਾ ?
ਹੱਲ:
ਮੰਨ ਲਓ ਨਮੂਨੇ ਵਿੱਚ \({ }_{8}^{16} X\) ਦੀ ਪ੍ਰਤੀਸ਼ਤਤਾ = y
∴ ਨਮੂਨੇ \({ }_{8}^{18} X\) ਦੀ ਪ੍ਰਤੀਸ਼ਤਤਾ = (100 – y)
PSEB 9th Class Science Solutions Chapter 4 ਪਰਮਾਣੂ ਦੀ ਬਣਤਰ 10
16.2 × 100 = 1800 – 2y
1620 = 1800 – 2y
2y = 1800 – 1620
2y = 180
∴y = \(\frac{180}{2}\)
= 90
ਅਰਥਾਤ \({ }_{8}^{16} X\) ਦੀ ਪ੍ਰਤੀਸ਼ਤਤਾ = 90%
∴ \({ }_{8}^{18} X\) ਦੀ ਪ੍ਰਤੀਸ਼ਤਤਾ = 100 – 90
= 10%

ਪ੍ਰਸ਼ਨ 12.
ਜੇ ਤੱਤ ਦਾ Z = 3 ਹੋਵੇ ਤਾਂ ਤੱਤ ਦੀ ਸੰਯੋਜਕਤਾ ਕੀ ਹੋਵੇਗੀ ? ਤੱਤ ਦਾ ਨਾਂ ਵੀ ਲਿਖੋ ।
ਹੱਲ :
ਤੱਤ ਦੀ ਪਰਮਾਣੂ ਸੰਖਿਆ ਨੂੰ Z ਨਾਲ ਦਰਸਾਇਆ ਜਾਂਦਾ ਹੈ ।
∴ ਤੱਤ ਦੀ ਪਰਮਾਣੂ ਸੰਖਿਆ Z = 3.
ਅਰਥਾਤ ਤੱਤ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ = ਇਲੈੱਕਨਾਂ ਦੀ ਸੰਖਿਆ = 3
PSEB 9th Class Science Solutions Chapter 4 ਪਰਮਾਣੂ ਦੀ ਬਣਤਰ 11
ਇਹ ਪਰਮਾਣੁ ਲੀਥਿਅਮ ਹੈ ਅਤੇ ਇਸ ਦੀ ਸੰਯੋਜਕਤਾ 1 ਹੈ ।

ਪ੍ਰਸ਼ਨ 13.
ਦੋ ਪਰਮਾਣੂ ਸਪੀਸ਼ਿਜ਼ ਦੇ ਨਿਊਕਲੀਅਸਾਂ ਦੀ ਬਣਤਰ ਹੇਠਾਂ ਦਿੱਤੀ ਗਈ ਹੈ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 12
X ਅਤੇ Y ਦੀ ਪੁੰਜ ਸੰਖਿਆ ਪਤਾ ਕਰੋ । ਇਨ੍ਹਾਂ ਦੋਵਾਂ ਸਪੀਸ਼ਿਜ਼ ਵਿੱਚ ਕੀ ਸੰਬੰਧ ਹੈ ?
ਹੱਲ :
X ਦੀ ਪੁੰਜ ਸੰਖਿਆ = 6 + 6
= 12
Y ਦੀ ਪੁੰਜ ਸੰਖਿਆ = 6 + 8 = 14
X ਅਤੇ Y ਦੀ ਪਰਮਾਣੂ ਸੰਖਿਆ ਸਮਾਨ ਹੈ ਪਰੰਤੂ ਪੁੰਜ ਸੰਖਿਆ ਭਿੰਨ ਹੈ ਇਸ ਲਈ ਇਹ ਦੋਵੇਂ ਸਮਸਥਾਨਿਕ ਹਨ ।

ਪ੍ਰਸ਼ਨ 14.
ਹੇਠ ਲਿਖੇ ਕਥਨ ਵਿੱਚ ਗ਼ਲਤ ਲਈ F ਅਤੇ ਸਹੀ ਲਈ T ਲਿਖੋ ।
(ਉ) ਜੇ. ਜੇ. ਥਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਸਿਰਫ ਨਿਊਕਲੀਅਨਜ਼ ਹੁੰਦੇ ਹਨ ।
(ਅ) ਇੱਕ ਇਲੈੱਕਟ੍ਰਾਂਨ ਅਤੇ ਪ੍ਰੋਟੀਨ ਮਿਲ ਕੇ ਨਿਊਵਾਂ ਦਾ ਨਿਰਮਾਣ ਕਰਦੇ ਹਨ । ਇਸ ਲਈ ਇਹ ਅਣਚਾਰਜਿਤ ਹੁੰਦਾ ਹੈ ।
(ੲ) ਇਲੈੱਕਟ੍ਰਾਨ ਦਾ ਪੁੰਜ ਪ੍ਰੋਟਾਨ ਨਾਲੋਂ ਲਗਭਗ \(\frac{1}{1837}\) ਗੁਣਾਂ ਹੁੰਦਾ ਹੈ ।
(ਸ) ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਟਿੰਕਚਰ ਆਇਓਡੀਨ ਬਣਾਉਣ ਵਿੱਚ ਹੁੰਦੀ ਹੈ । ਇਸ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਹੁੰਦੀ ਹੈ ।
ਉੱਤਰ-
(ਉ) False
(ਅ) False
(ੲ) True
(ਸ) True
ਪ੍ਰਸ਼ਨ ਸੰਖਿਆ 15, 16 ਅਤੇ 17 ਵਿੱਚ ਗ਼ਲਤ ਦੇ ਸਾਹਮਣੇ (×) ਦਾ ਚਿੰਨ੍ਹ ਅਤੇ ਸਹੀ ਦੇ ਸਾਹਮਣੇ (√) ਦਾ ਚਿੰਨ੍ਹ ਲਗਾਓ ।

ਪ੍ਰਸ਼ਨ 15.
ਰਦਰਫੋਰਡ ਦਾ ਐਲਫਾ-ਕਣ ਖਿੰਡਾਉ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਸੀ
(ਉ) ਪਰਮਾਣੂ ਨਿਊਕਲੀਅਸ
(ਅ) ਇਲੈਂਕਨ
(ੲ) ਪ੍ਰੋਟਾਨ
(ਸ) ਨਿਊਫ਼ਾਂਨ ।
ਉੱਤਰ-
(ਉ) ਪਰਮਾਣੂ ਨਿਊਕਲੀਅਸ (√)
(ਅ) (×)
(ੲ) (×)
(ਸ) (×).

ਪ੍ਰਸ਼ਨ 16.
ਇੱਕ ਤੱਤ ਦੇ ਸਮਸਥਾਨਕ ਵਿੱਚ ਹੁੰਦੇ ਹਨ-
(ਉ) ਸਮਾਨ ਭੌਤਿਕ ਗੁਣ
(ਅ) ਭਿੰਨ ਰਸਾਇਣਿਕ ਗੁਣ
(ੲ) ਨਿਉਨਾਂ ਦੀ ਵੱਖ-ਵੱਖ ਸੰਖਿਆ
(ਸ) ਭਿੰਨ ਪਰਮਾਣੂ ਸੰਖਿਆ ।
ਉੱਤਰ-
(ਉ) (×)
(ਅ) (×)
(ੲ) ਨਿਉਵਾਂਨਾਂ ਦੀ ਵੱਖ-ਵੱਖ ਸੰਖਿਆ (√)
(ਸ) (×) ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 17.
Cl ਆਇਨ ਵਿੱਚ ਸੰਯੋਜਕਤਾ ਇਲੈੱਕਟ੍ਰਾਂਨਾਂ ਦੀ ਸੰਖਿਆ ਹੈ-
(ਉ) 16
(ਅ) 8
(ੲ) 17
(ਸ) 18.
ਉੱਤਰ-
(ਉ) (×)
(ਅ) 8 (√)
(ੲ) (×)
(ਸ) (×)

ਪ੍ਰਸ਼ਨ 18.
ਸੋਡੀਅਮ ਦੀ ਸਹੀ ਇਲੈੱਕਟ੍ਰਾਨ ਵੰਡ ਹੇਠ ਦਿੱਤੀਆਂ ਵਿੱਚੋਂ ਕਿਹੜੀ ਹੈ ?
(ਉ) 2, 8
(ਅ) 8, 2, 1
(ੲ) 2, 1, 8
(ਸ) 2, 8, 1.
ਉੱਤਰ-
(ਉ) (×)
(ਅ) (×)
(ੲ) (×)
(ਸ) 2, 8, 1 (√) ।

ਪ੍ਰਸ਼ਨ 19.
ਹੇਠ ਲਿਖੀ ਸਾਰਣੀ ਨੂੰ ਪੂਰਾ ਕਰੋ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 13
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 14

Science Guide for Class 9 PSEB ਪਰਮਾਣੂ ਦੀ ਬਣਤਰ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ ਜਨਰਲ

ਪ੍ਰਸ਼ਨ 1.
ਕੈਨਾਲ ਕਿਰਣਾਂ ਕੀ ਹਨ ?
ਉੱਤਰ-
ਕੈਨਾਲ ਕਿਰਣਾਂ (Canals Rays)-ਐਨੋਡ ਤੋਂ ਉਤਸਰਜਿਤ ਹੋਣ ਵਾਲੀਆਂ ਕਿਰਣਾਂ ਜਦੋਂ ਡਿਸਚਾਰਜ ਟਿਊਬ ਵਿੱਚ ਗੈਸ ਲਈ ਜਾਂਦੀ ਹੈ, ਕੈਨਾਲ ਕਿਰਣਾਂ ਕਹਾਉਂਦੀਆਂ ਹਨ ।

ਇਹ ਧਨ-ਚਾਰਜਿਤ ਵਿਕਿਰਣਾਂ ਹਨ ਜੋ ਅਜਿਹੇ ਕਣਾਂ ਨਾਲ ਨਿਰਮਿਤ ਹੁੰਦੀਆਂ ਹਨ ਜਿਨ੍ਹਾਂ ਦਾ ਪੁੰਜ ਇਲੈੱਕਟ੍ਰਾਨ ਤੋਂ 2000 ਗੁਣਾਂ ਹੁੰਦਾ ਹੈ ਪਰ ਇਨ੍ਹਾਂ ਦਾ ਚਾਰਜ ਇਲੈਂਕਨ ਦੇ ਚਾਰਜ ਤੋਂ ਉਲਟ ਹੁੰਦਾ ਹੈ ।

ਪ੍ਰਸ਼ਨ 2.
ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈੱਕਵਾਂਨ ਅਤੇ ਇੱਕ ਪੋਟਾਂਨ ਹੈ, ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ ।
ਉੱਤਰ-
ਪ੍ਰੋਟੀਨ ਦਾ ਚਾਰਜ +1 ਅਤੇ ਇਲੈੱਕਟ੍ਰਾਨ ਦਾ ਚਾਰਜ -1 ਮੰਨਿਆ ਗਿਆ ਹੈ । ਹੁਣ ਕਿਉਂਕਿ ਕਿਸੇ ਪਰਮਾਣੂ ਵਿੱਚ ਇੱਕ ਪ੍ਰੋਟਾਨ ਅਤੇ ਇੱਕ ਇਲੈੱਕਵਾਂਨ ਹੈ, ਜੋ ਆਪਸ ਵਿੱਚ ਇੱਕ-ਦੂਜੇ ਦੇ ਚਾਰਜਾਂ ਨੂੰ ਸੰਤੁਲਿਤ ਕਰਦੇ ਹਨ । ਇਸ ਲਈ ਇਸ ਪਰਮਾਣੂ ਤੇ ਕੋਈ ਪਰਿਣਾਮੀ (ਨੇਟ) ਚਾਰਜ ਨਹੀਂ ਹੋਵੇਗਾ ਅਰਥਾਤ ਪਰਮਾਣੂ ਉਦਾਸੀਨ ਹੋਵੇਗਾ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 3.
ਪਰਮਾਣੂ ਉਦਾਸੀਨ ਹੈ, ਇਸ ਤੱਥ ਨੂੰ ਟੱਮਸਨ ਦੇ ਮਾਡਲ ਦੇ ਆਧਾਰ ‘ਤੇ ਸਪੱਸ਼ਟ ਕਰੋ ।
ਉੱਤਰ-
ਦੱਮਸਨ ਦਾ ਪਰਮਾਣੂ ਮਾਡਲ (Tomson’s model of atom)-

  1. ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਇਲੈੱਕਟੂਨ ਉਸ ਵਿੱਚ ਖੁੱਭੇ ਹੁੰਦੇ ਹਨ, ਜਿਵੇਂ ਕ੍ਰਿਸਮਸ ਕੇਕ ਵਿੱਚ ਮੇਵੇ ਲੱਗੇ ਹੁੰਦੇ ਹਨ ।
  2. ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ ਜੋ ਇੱਕ-ਦੂਜੇ ਨੂੰ ਸੰਤੁਲਿਤ ਕਰ ਦਿੰਦੇ ਹਨ । ਇਸ ਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ ।

ਪ੍ਰਸ਼ਨ 4.
ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ, ਪਰਮਾਣੂ ਦੇ ਨਾਭਿਕ ਵਿੱਚ ਕਿਹੜਾ ਅਵਰਮਾਣੂਕ ਕਣ ਮੌਜੂਦ ਹੈ ?
ਉੱਤਰ-
ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੁ ਦਾ ਨਾਭਿਕ (Nucleus) ਧਨ-ਚਾਰਜਿਤ ਹੁੰਦਾ ਹੈ । ਪਰਮਾਣੂ ਦਾ ਲਗਪਗ ਸਾਰਾ ਪੁੰਜ ਪਰਮਾਣੂ ਦੇ ਨਾਭਿਕ ਵਿਚ ਸਥਿਤ ਹੁੰਦਾ ਹੈ । ਇਲੈੱਕਵਾਂਨ ਅਤੇ ਨਾਭਿਕ ਦੇ ਆਲੇ-ਦੁਆਲੇ ਵੱਖ-ਵੱਖ ਪਥਾਂ (ਆਰਬਿਟਾਂ ਵਿੱਚ ਚੱਕਰ ਲਗਾਉਂਦੇ ਹਨ । ਇਸ ਲਈ ਪਰਮਾਣੂ ਦੇ ਨਾਭਿਕ ਵਿੱਚ ਅਪਰਮਾਣੂਕ ਕਣ ਪ੍ਰੋਟੀਨ ਹੁੰਦਾ ਹੈ ।

ਪ੍ਰਸ਼ਨ 5.
ਤਿੰਨ ਆਰਬਿਟਾਂ ਵਾਲੇ ਬੋਹਰ ਦੇ ਪਰਮਾਣੂ ਮਾਡਲ ਦਾ ਚਿੱਤਰ ਬਣਾਓ ।
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 15

ਪ੍ਰਸ਼ਨ 6.
ਕੀ ਐਲਫਾ-ਕਣਾਂ ਦਾ ਖਿਡਾਉ ਪ੍ਰਯੋਗ ਸੋਨੇ ਤੋਂ ਇਲਾਵਾ ਦੂਜੀ ਧਾਤ ਦੀ ਪੱਤੀ ਨਾਲ ਸੰਭਵ ਹੋਵੇਗਾ ?
ਉੱਤਰ-
ਜੇਕਰ ਐਲਫ਼ਾ-ਕਣਾਂ ਦਾ ਖਿਡਾਉ ਪ੍ਰਯੋਗ ਸੋਨੇ ਤੋਂ ਇਲਾਵਾ ਕਿਸੇ ਦੂਜੀ ਧਾਤ ਦੀ ਪੱਤੀ ਜਿਹੜੀ ਕਿ ਓਨੀ ਹੀ ਬਰੀਕ ਹੋਵੇ ਜਿੰਨੀ ਕਿ ਸੋਨੇ ਦੀ ਪੱਤੀ ਸੀ, ਨਾਲ ਕੀਤਾ ਜਾਵੇ ਤਾਂ ਨਤੀਜਾ ਉਹੀ ਹੋਵੇਗਾ ਜਿਹੜਾ ਸੋਨੇ ਦੀ ਪੱਤੀ ਨਾਲ ਸੀ । ਹੁਣ ਕਿਉਂਕਿ ਸੋਨਾ ਭਟੀਣਯੋਗ ਹੈ ਅਤੇ ਇਸ ਨੂੰ ਕੁੱਟ ਕੇ ਬਹੁਤ ਪਤਲੀ ਚਾਂਦਰ ਵਿੱਚ ਬਦਲਿਆ ਜਾ ਸਕਦਾ ਹੈ ਜਦੋਂ ਕਿ ਦੂਜੀ ਧਾਤ ਨੂੰ ਇੰਨਾ ਬਰੀਕ ਨਹੀਂ ਕੀਤਾ ਜਾ ਸਕਦਾ । ਹੁਣ ਜੇਕਰ ਅਸੀਂ ਮੋਟੀ ਚਾਦਰ ਦੀ ਇਸ ਪ੍ਰਯੋਗ ਲਈ ਵਰਤੋਂ ਕਰਾਂਗੇ ਤਾਂ ਐਲਫ਼ਾ ਕਣ ਟਕਰਾ ਕੇ ਵਾਪਸ ਆ ਜਾਣਗੇ ਅਤੇ ਸਾਨੂੰ ਧਨ ਚਾਰਜਿਤ ਪ੍ਰੋਟਾਨ ਦੀ ਪਰਮਾਣੂ ਅੰਦਰ ਸਥਿਤੀ ਇੰਨੀ ਪੱਕੀ ਤਰ੍ਹਾਂ ਨਾਲ ਅਨੁਮਾਨ ਹੋਵੇਗਾ ।

ਪ੍ਰਸ਼ਨ 7.
ਪਰਮਾਣੂ ਦੇ ਤਿੰਨ ਨਿਕੜੇ ਕਣਾਂ ਦੇ ਨਾਂ ਲਿਖੋ ।
ਉੱਤਰ-
ਪਰਮਾਣੁ ਦੇ ਨਿਕੜੇ ਕਣ-ਪਰਮਾਣੁ ਦੇ ਹੇਠ ਲਿਖੇ ਨਿਕੜੇ ਕਣ ਹਨ-

  1. ਪ੍ਰੋਟਾਨ (1P-1 )
  2. ਇਲੈੱਕਟ੍ਰਾਨ (0e-1 )
  3. ਨਿਊਵਾਂਨ (1n0 )

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 8.
ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ 4u ਹੈ ਅਤੇ ਉਸਦੇ ਨਾਭਿਕ ਵਿੱਚ ਦੋ ਪ੍ਰੋਟੀਨ ਹੁੰਦੇ ਹਨ । ਇਸ ਵਿੱਚ ਕਿੰਨੇ ਨਿਉਟਾਨ ਹੋਣਗੇ ?
ਉੱਤਰ-
ਕਿਸੇ ਪਰਮਾਣੁ ਦਾ ਪੁੰਜ ਉਸਦੇ ਨਾਭਿਕ (Nucleus) ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਉਟਾਨਾਂ ਦੇ ਪੁੰਜਾਂ ਦੇ ਜੋੜ ਕਰਕੇ ਹੁੰਦਾ ਹੈ । ਹੁਣ ਹੀਲੀਅਮ ਪਰਮਾਣੁ ਦਾ ਪਰਮਾਣੂ ਪੁੰਜ 4u ਹੈ ਅਤੇ ਇਸ ਦੇ ਨਾਭਿਕ ਵਿੱਚ ਦੋ ਪੋਟਾਂਨ ਹੁੰਦੇ ਹਨ । ਦੋ ਪੋਟਾਨਾਂ ਦਾ ਪੰਜ 2u ਹੈ । ਇਸ ਲਈ ਇਸ ਦੇ ਨਾਭਿਕ ਵਿੱਚ (4u – 2u = 2u) ਪੁੰਜ ਨਿਉਟਾਂਨ ਕਰਕੇ ਹੋਵੇਗਾ । ਕਿਉਂਕਿ 1 ਨਿਊਟ੍ਰਨ ਦਾ ਪੁੰਜ 1u ਹੁੰਦਾ ਹੈ । ਇਸ ਲਈ ਨਾਭਿਕ ਵਿੱਚ 2 ਨਿਊਨ ਹੋਣਗੇ ਜੋ 2ਘ ਪੁੰਜ ਪ੍ਰਦਾਨ ਕਰਨਗੇ ।

ਪ੍ਰਸ਼ਨ 9.
ਕਾਰਬਨ ਅਤੇ ਸੋਡੀਅਮ ਦੇ ਪਰਮਾਣੂਆਂ ਲਈ ਇਲੈੱਕਟ੍ਰਾਂਨ ਵੰਡ ਲਿਖੋ ।
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 16
ਕਾਰਬਨ ਦਾ ਪਰਮਾਣੂ ਪੁੰਜ 12 ਹੈ । ਇਸ ਲਈ ਇਸ ਵਿੱਚ
ਨਾਂ ਦੀ ਸੰਖਿਆ (p) = 6
ਅਤੇ ਇਲੈੱਕਟ੍ਰਾਨਾਂ ਦੀ ਸੰਖਿਆ (e) = 6 ਹੈ ।

ਕਾਰਬਨ ਵਿੱਚ ਇਲੈੱਕਟ੍ਰਾਨਾਂ ਦੀ ਵੰਡ :
K-ਸੈੱਲ ਵਿੱਚ ਇਲੈੱਕਨਾਂ ਦੀ ਸੰਖਿਆ = 2
L-ਸੈੱਲ ਵਿੱਚ ਇਲੈੱਕਟੂਨਾਂ ਦੀ ਸੰਖਿਆ = 4
ਸੋਡੀਅਮ ਦਾ ਪਰਮਾਣੂ ਪੁੰਜ = 23 ਹੈ, ਇਸ ਲਈ ਇਸ ਵਿੱਚ
ਪ੍ਰੋਟਾਨਾਂ ਦੀ ਸੰਖਿਆ (p) = 11
ਅਤੇ ਇਲੈੱਕਟਾਂਨਾਂ ਦੀ ਸੰਖਿਆ (e) = 11 ਹੈ ।

ਸੋਡੀਅਮ ਦੇ ਪਰਮਾਣੂ ਵਿੱਚ ਇਲੈੱਕਟਾਂਨਾਂ ਦੀ ਵੰਡ :
K-ਸੈੱਲ ਵਿੱਚ ਇਲੈੱਕਟਾਂਨਾਂ ਦੀ ਸੰਖਿਆ = 2
L-ਸੈੱਲ ਇਲੈੱਕਟ੍ਰਾਂਨਾਂ ਦੀ ਸੰਖਿਆ = 8
M-ਸੈੱਲ ਵਿੱਚ ਇਲੈੱਕਟਾਂਨਾਂ ਦੀ ਸੰਖਿਆ = 1

ਪ੍ਰਸ਼ਨ 10.
ਜੇ ਕਿਸੇ ਪਰਮਾਣੂ ਦਾ K ਅਤੇ L ਬੈਂਲ ਭਰਿਆ ਹੈ, ਤਾਂ ਉਸ ਪਰਮਾਣੂ ਵਿੱਚ ਇਲੈੱਕਟਾਨਾਂ ਦੀ ਸੰਖਿਆ ਕੀ ਹੋਵੇਗੀ ?
ਉੱਤਰ-
K-ਸੈਂਲ ਭਰਿਆ ਹੋਣ ਦੀ ਹਾਲਤ ਵਿੱਚ ਇਸ ਵਿੱਚ ਇਲੈੱਕਟੂਨਾਂ ਦੀ ਕੁੱਲ ਸੰਖਿਆ = 2
L-ਸੈਂਲ ਭਰਿਆ ਹੋਣ ਦੀ ਹਾਲਤ ਵਿੱਚ ਇਲੈੱਕਟਾਂਨਾਂ ਦੀ ਸੰਖਿਆ = 8
∴ ਪਰਮਾਣੂ ਵਿੱਚ ਕੁੱਲ ਉਪਸਥਿਤ ਇਲੈਂਕਨ = 2 + 8 = 10

ਪ੍ਰਸ਼ਨ 11.
ਕਲੋਰੀਨ, ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਤੁਸੀਂ ਇਨ੍ਹਾਂ ਦੀ ਸੰਯੋਜਕਤਾ ਕਿਵੇਂ ਪ੍ਰਾਪਤ ਕਰੋਗੇ ?
ਉੱਤਰ-
(i) ਕਲੋਰੀਨ (Cl)
ਕਲੋਰੀਨ ਦੀ ਪਰਮਾਣੂ ਸੰਖਿਆ = 17
ਕਲੋਰੀਨ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ (p) = 17
ਇਲੈੱਕਟ੍ਰਾਨਾਂ ਦੀ ਸੰਖਿਆ (e) = 17
PSEB 9th Class Science Solutions Chapter 4 ਪਰਮਾਣੂ ਦੀ ਬਣਤਰ 17
ਕਲੋਰੀਨ ਦੀ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟ੍ਰਾਂਨਾਂ ਦੀ ਸੰਖਿਆ = 7
ਕਲੋਰੀਨ ਦੀ ਸੰਯੋਜਕਤਾ = 8 – 7 – 1
(ਅਰਥਾਤ ਬਾਹਰਲੇ ਸੈੱਲ ਵਿੱਚ ਆਠਾ (ਅਸ਼ਟਕ) ਬਣਾਉਣ ਲਈ ਲੋੜੀਂਦੇ ਇਲੈੱਕਟ੍ਰਾਨਾਂ ਦੀ ਸੰਖਿਆ)

(ii) ਸਲਫਰ (S)
ਸਲਫਰ ਦੀ ਪਰਮਾਣੂ ਸੰਖਿਆ = 16
ਸਲਫਰ ਦੇ ਪਰਮਾਣੂ ਵਿੱਚ ਮੌਜੂਦ, ਪ੍ਰੋਟਾਨਾਂ ਦੀ ਸੰਖਿਆ (p) = 16
ਇਲੈੱਕਟ੍ਰਾਨਾਂ ਦੀ ਸੰਖਿਆ (e) = 16
PSEB 9th Class Science Solutions Chapter 4 ਪਰਮਾਣੂ ਦੀ ਬਣਤਰ 18
ਸਲਫਰ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟਾਨਾਂ ਦੀ ਸੰਖਿਆ = 6
ਬਾਹਰਲੇ ਸੈੱਲ ਵਿੱਚ ਆਠਾ ਬਣਾਉਣ (ਪੂਰਾ ਭਰਨ) ਲਈ ਲੋੜੀਂਦੇ ਇਲੈੱਕਨਾਂ ਦੀ ਸੰਖਿਆ = 8 – 6 = 2
∴ ਸਲਫਰ ਦੀ ਸੰਯੋਜਕਤਾ = 2

(iii) ਮੈਗਨੀਸ਼ੀਅਮ (Mg)
ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ = 12
ਮੈਗਨੀਸ਼ੀਅਮ ਦੇ ਪਰਮਾਣੂ ਵਿੱਚ ਮੌਜੂਦ, ਪ੍ਰੋਟਾਨਾਂ ਦੀ ਸੰਖਿਆ (p) = 12
ਇਲੈੱਕਟਾਂਨਾਂ ਦੀ ਸੰਖਿਆ (e) = 12
PSEB 9th Class Science Solutions Chapter 4 ਪਰਮਾਣੂ ਦੀ ਬਣਤਰ 19
ਮੈਗਨੀਸ਼ੀਅਮ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟਾਂਨਾਂ ਦੀ ਸੰਖਿਆ = 2
ਅਰਥਾਤ ਮੈਗਨੀਸ਼ੀਅਮ ਪਰਮਾਣੂ ਨੂੰ ਆਠਾ ਬਣਾਉਣ ਲਈ ਅਖ਼ੀਰਲਾ ਸ਼ੈਲ ਭਰਿਆ ਹੋਇਆ ਬਣਨ ਲਈ ਜਿੰਨੇ ਇਲੈੱਕਟਾਨ ਛੱਡਣੇ ਪੈਣਗੇ = 2
∴ ਮੈਗਨੀਸ਼ੀਅਮ ਪਰਮਾਣੂ ਦੀ ਸੰਯੋਜਕਤਾ = 2

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 12.
ਜੇ ਕਿਸੇ ਪਰਮਾਣੂ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ 8 ਹੈ ਅਤੇ ਪ੍ਰੋਟਾਨਾਂ ਦੀ ਸੰਖਿਆ ਵੀ 8 ਹੈ ਤਾਂ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਕੀ ਹੈ ?
ਉੱਤਰ-
ਪਰਮਾਣੂ ਦੀ ਪਰਮਾਣੂ ਸੰਖਿਆ = ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਦੀ ਕੁੱਲ ਸੰਖਿਆ (p) = 8

ਪ੍ਰਸ਼ਨ 13.
ਪਾਠ-ਪੁਸਤਕ ਦੀ ਸਾਰਣੀ 4.1 ਦੀ ਸਹਾਇਤਾ ਨਾਲ ਆਕਸੀਜਨ ਅਤੇ ਸਲਫਰ ਪਰਮਾਣੁ ਦੀ ਪਰਮਾਣੂ ਸੰਖਿਆ ਗਿਆਤ ਕਰੋ ।
ਉੱਤਰ-
(i) ਆਕਸੀਜਨ (O)
ਆਕਸੀਜਨ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ (P) = 8
ਨਿਊਟ੍ਰਾਨਾਂ ਦੀ ਸੰਖਿਆ (n) = 8
∴ ਆਕਸੀਜਨ ਪਰਮਾਣੂ ਦੀ ਪਰਮਾਣੂ ਸੰਖਿਆ = n + p
8 + 8
= 16

(ii) ਸਲਫਰ (S)
ਸਲਫਰ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ (p) = 16
ਨਿਊਟ੍ਰਾਨਾਂ ਦੀ ਸੰਖਿਆ (n) = 16
∴ ਸਲਫਰ ਪਰਮਾਣੂ ਦੀ ਪਰਮਾਣੂ ਸੰਖਿਆ = n + p
= 16 + 16
= 32

ਪ੍ਰਸ਼ਨ 14.
ਚਿੰਨ੍ਹ H, D ਅਤੇ T ਦੇ ਲਈ ਹਰੇਕ ਵਿੱਚ ਮਿਲਣ ਵਾਲੇ ਤਿੰਨ ਅਵਰਮਾਣੁਕ ਕਣਾਂ ਨੂੰ ਸਾਰਣੀਬੱਧ ਕਰੋ ।
ਉੱਤਰ-
H, D ਅਤੇ T ਚਿੰਨ੍ਹ ਹਾਈਡ੍ਰੋਜਨ ਦੇ ਤਿੰਨ ਸਮਸਥਾਨਕ ਹਨ ਜਿਨ੍ਹਾਂ ਦੀ ਪਰਮਾਣੂ ਸੰਖਿਆ 1 ਹੈ ਪਰੰਤੂ ਪਰਮਾਣੂ ਭਾਰ ਵੱਖ-ਵੱਖ ਹਨ ।
PSEB 9th Class Science Solutions Chapter 4 ਪਰਮਾਣੂ ਦੀ ਬਣਤਰ 20

ਪ੍ਰਸ਼ਨ 15.
ਸਮਸਥਾਨਕ ਅਤੇ ਸਮਭਾਰਤ ਦੇ ਕਿਸੇ ਇੱਕ ਜੋੜੇ ਦੀ ਇਲੈੱਕਟ੍ਰਾਨਿਕ ਤਰਤੀਬ ਲਿਖੋ ।
ਉੱਤਰ-
(i) ਸਮਸਥਾਨਕ (Isotopes)-
ਕਲੋਰੀਨ ਤੱਤ ਦੇ ਦੋ ਸਮਸਥਾਨਕ (\({ }_{17}^{35} \mathrm{Cl}\)) ਅਤੇ (\({ }_{17}^{37} \mathrm{Cl}\)) ਹਨ ।
ਇਨ੍ਹਾਂ ਦੋਨਾਂ ਦੀ ਪਰਮਾਣੂ ਸੰਖਿਆ 17 ਹੈ ।
ਹੁਣ ਪਰਮਾਣੂ ਸੰਖਿਆ = ਪ੍ਰੋਟਾਨਾਂ ਦੀ ਸੰਖਿਆ = ਇਲੈੱਕਟ੍ਰਾਨਾਂ ਦੀ ਸੰਖਿਆ = 17
PSEB 9th Class Science Solutions Chapter 4 ਪਰਮਾਣੂ ਦੀ ਬਣਤਰ 21
PSEB 9th Class Science Solutions Chapter 4 ਪਰਮਾਣੂ ਦੀ ਬਣਤਰ 22

(ii) ਸਮਭਾਰਕ (Isobars)-
ਕੈਲਸ਼ੀਅਮ (\({ }_{20}^{40} \mathrm{Ca}\)) ਅਤੇ (\({ }_{18}^{40} \mathrm{Ca}\)) ਆਰਗਨ ਸਮਭਾਰਕਾਂ ਦਾ ਜੋੜਾ ਹੈ ਜਿਨ੍ਹਾਂ ਦਾ ਪਰਮਾਣੂ ਪੁੰਜ ਇੱਕ ਸਮਾਨ 40 ਹੈ ਪਰੰਤੁ ਪਰਮਾਣੂ ਸੰਖਿਆ ਕੁਮਵਾਰ 20 ਅਤੇ 18 ਹੈ ।
ਕੈਲਸ਼ੀਅਮ (Ca)
ਪਰਮਾਣੂ ਸੰਖਿਆ = 20
ਅਰਥਾਤ ਕੈਲਸ਼ੀਅਮ ਦੇ ਪਰਮਾਣੂ ਵਿੱਚ ਪ੍ਰੋਟਾਨਾਂ ਦੀ ਸੰਖਿਆ (p) = ਇਲੈੱਕਟ੍ਰਾਨਾਂ ਦੀ ਸੰਖਿਆ = 20 ……………… (i)
ਪਰਮਾਣੂ ਪੁੰਜ ਸੰਖਿਆ = (n + p) = 40 …………….. (ii)
∴ ਕੈਲਸ਼ੀਅਮ ਦੇ ਪਰਮਾਣੂ ਵਿੱਚ ਮੌਜੂਦ ਨਿਊਟ੍ਰਾਨਾਂ ਦੀ ਸੰਖਿਆ (n)
= (ii) – (i)
= 40 – 20
= 20
ਆਰਗਾਂਨ (Ar) ਪਰਮਾਣੂ ਸੰਖਿਆ = 18
ਅਰਥਾਤ ਆਰਗਾਂਨ ਦੇ ਪਰਮਾਣੂ ਵਿੱਚ ਪ੍ਰੋਟਾਨਾਂ ਦੀ ਸੰਖਿਆ (p) = ਇਲੈੱਕਟ੍ਰਾਨਾਂ ਦੀ ਸੰਖਿਆ (e) = 18 ……………..(i)
ਪਰਮਾਣੂ ਪੁੰਜ ਸੰਖਿਆ (n + p) = 40 …………….(ii)
ਆਰਗਾਨ ਪਰਮਾਣੂ ਵਿੱਚ ਨਿਊਨਾਂ ਦੀ ਸੰਖਿਆ (n)
= (ii) – (i)
= 40 – 18
= 22

PSEB 9th Class Science Solutions Chapter 3 ਪਰਮਾਣੂ ਅਤੇ ਅਣੂ

Punjab State Board PSEB 9th Class Science Book Solutions Chapter 3 ਪਰਮਾਣੂ ਅਤੇ ਅਣੂ Textbook Exercise Questions and Answers.

PSEB Solutions for Class 9 Science Chapter 3 ਪਰਮਾਣੂ ਅਤੇ ਅਣੂ

PSEB 9th Class Science Guide ਪਰਮਾਣੂ ਅਤੇ ਅਣੂ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
0.24g ਆਕਸੀਜਨ ਅਤੇ ਬੋਰਾਂਨ ਯੁਕਤ ਯੌਗਿਕ ਦੇ ਨਮੂਨੇ ਵਿੱਚ ਵਿਸ਼ਲੇਸ਼ਣ ਦੁਆਰਾ ਇਹ ਵੇਖਿਆ ਗਿਆ ਕਿ ਇਸ ਵਿੱਚ 0.096g ਬੋਰਾਂਨ ਅਤੇ 0.144g ਆਕਸੀਜਨ ਹੈ । ਉਸ ਯੌਗਿਕ ਦੇ ਪ੍ਰਤੀਸ਼ਤ ਬਣਤਰ ਦੀ ਭਾਰ ਰੂਪ ਵਿੱਚ ਗਣਨਾਂ ਕਰੋ ।
ਹੱਲ :
ਦਿੱਤੇ ਹੋਏ ਯੌਗਿਕ ਦਾ ਪੁੰਜ = 0.24g
ਯੋਗਿਕ ਵਿੱਚ ਮੌਜੂਦ ਬੋਰਾਨ ਦਾ ਪੁੰਜ = 0.096g
ਯੌਗਿਕ ਵਿੱਚ ਮੌਜੂਦ ਆਕਸੀਜਨ ਦਾ ਪੁੰਜ = 0. 144g
ਨਮੂਨੇ ਵਿੱਚ ਬੋਰਾਨ (B) ਦੀ ਪ੍ਰਤੀਸ਼ਤਤਾ (%) = \(\frac{0.096}{0.24}\) × 100
\(\frac{96}{240}\) × 100
= 40
ਨਮੂਨੇ ਵਿੱਚ ਆਕਸੀਜਨ (O) ਦੀ ਪ੍ਰਤੀਸ਼ਤਤਾ (%) = \(\frac{0.144}{0.24}\) × 100
= 60

ਪ੍ਰਸ਼ਨ 2.
3.00g ਕਾਰਬਨ, 8.00g ਆਕਸੀਜਨ ਵਿੱਚ ਜਲ ਦੇ 11.00g ਕਾਰਬਨ-ਡਾਈਆਕਸਾਈਡ ਪੈਦਾ ਕਰਦੀ ਹੈ । ਜਦੋਂ 3.0g ਕਾਰਬਨ, 50.00g ਆਕਸੀਜਨ ਵਿੱਚ ਲਵਾਂਗੇ ਤਾਂ ਕਿੰਨੇ ਗ੍ਰਾਮ ਕਾਰਬਨ-ਡਾਈਆਕਸਾਈਡ ਉਪਜੇਗੀ ? ਤੁਹਾਡਾ ਉੱਤਰ ਰਸਾਇਣ ਸੰਯੋਜਨ ਦੇ ਕਿਸ ਨਿਯਮ ‘ਤੇ ਆਧਾਰਿਤ ਹੋਵੇਗਾ ?
ਹੱਲ :
3.00g ਕਾਰਬਨ, 8.00g ਆਕਸੀਜਨ ਵਿੱਚ ਜਲ ਕੇ 11.00g ਕਾਰਬਨ-ਡਾਈਆਕਸਾਈਡ ਪੈਦਾ ਕਰਦੀ ਹੈ । ਇਸ ਤੋਂ ਇਹ ਪਤਾ ਲਗਦਾ ਹੈ ਕਿ ਸਾਰੀ ਕਾਰਬਨ ਅਤੇ ਆਕਸੀਜਨ ਵਰਤੋਂ ਵਿੱਚ ਆਉਣ ਨਾਲ ਕਾਰਬਨ-ਡਾਈਆਕਸਾਈਡ ਉਪਜਦੀ ਹੈ ।
C + O2 → CO2
ਇਸ ਲਈ ਜਦੋਂ ਤg ਕਾਰਬਨ, 50.0g ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਿਰਫ਼ 8g ਆਕਸੀਜਨ ਸੰਜੋਗ ਕਰਕੇ ਕਾਰਬਨ-ਡਾਈਆਕਸਾਈਡ ਬਣਾਉਂਦੀ ਹੈ ਜਦੋਂ ਕਿ ਬਾਕੀ ਆਕਸੀਜਨ ਦਾ ਪ੍ਰਯੋਗ ਨਹੀਂ ਹੁੰਦਾ ਹੈ । ਇਹ ਸਥਿਰ ਅਨੁਪਾਤ ਨਿਯਮ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 3.
ਬਹੁ-ਪਰਮਾਣਵੀਂ ਆਇਨ ਕੀ ਹੁੰਦੇ ਹਨ ? ਉਦਾਹਰਣਾਂ ਦਿਓ ।
ਉੱਤਰ-
ਬਹੁ-ਪਰਮਾਣਵੀਂ-ਆਇਨ (Poly-atomic Ion) – ਪਰਮਾਣੂਆਂ ਦਾ ਉਹ ਸਮੂਹ ਜੋ ਆਇਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਉਸਨੂੰ ਬਹੁ-ਪਰਮਾਣਵੀਂ ਆਇਨ ਕਹਿੰਦੇ ਹਨ । ਉਨ੍ਹਾਂ ਉੱਤੇ ਇੱਕ ਨਿਸ਼ਚਿਤ ਚਾਰਜ ਹੁੰਦਾ ਹੈ ।
ਉਦਾਹਰਨ – \(\mathrm{SO}_{4}^{2-}\), \(\mathrm{SO}_{3}^{2-}\), \(\mathrm{NH}_{4}^{+}\), \(\mathrm{CO}_{3}^{2-}\)

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 4.
ਹੇਠ ਲਿਖਿਆਂ ਦੇ ਰਸਾਇਣਿਕ ਸੂਤਰ ਲਿਖੋ :
(ੳ) ਮੈਗਨੀਸ਼ੀਅਮ ਕਲੋਰਾਈਡ
(ਅ) ਕੈਲਸ਼ੀਅਮ ਕਲੋਰਾਈਡ
(ੲ) ਕਾਪਰ ਨਾਈਟ੍ਰੇਟ
(ਸ) ਐਲੂਮੀਨੀਅਮ ਕਲੋਰਾਈਡ
(ਹ) ਕੈਲਸ਼ੀਅਮ ਕਾਰਬੋਨੇਟ ।
ਉੱਤਰ-
ਯੌਗਿਕ – ਰਸਾਇਣਿਕ ਸੂਤਰ
(ਉ) ਮੈਗਨੀਸ਼ੀਅਮ ਕਲੋਰਾਈਡ – MgCl2
(ਅ) ਕੈਲਸ਼ੀਅਮ ਕਲੋਰਾਈਡ – CaCl2
(ੲ) ਕਾਪਰ ਨਾਈਟ੍ਰੇਟ – Cu(NO3 )2
(ਸ) ਐਲੂਮੀਨੀਅਮ ਕਲੋਰਾਈਡ – AlCl3
(ਹ) ਕੈਲਸ਼ੀਅਮ ਕਾਰਬੋਨੇਟ – CaCO3 .

ਪ੍ਰਸ਼ਨ 5.
ਹੇਠ ਲਿਖੇ ਯੌਗਿਕਾਂ ਵਿੱਚ ਮੌਜੂਦ ਤੱਤਾਂ ਦੇ ਨਾਂ ਦਿਓ :
(ਉ) ਬੁੱਝਿਆ ਹੋਇਆ ਚੂਨਾ
(ਅ) ਹਾਈਡ੍ਰੋਜਨ ਬਰੋਮਾਈਡ
(ੲ) ਬੇਕਿੰਗ ਪਾਊਡਰ
(ਸ) ਪੋਟਾਸ਼ੀਅਮ ਸਲਫੇਟ ।
ਉੱਤਰ-
ਯੌਗਿਕਾਂ ਦੇ ਨਾਂ – ਮੌਜੂਦ ਤੱਤਾਂ ਦੇ ਨਾਂ
(ਉ) ਬੁੱਝਿਆ ਹੋਇਆ ਚੂਨਾ – ਕੈਲਸ਼ੀਅਮ ਅਤੇ ਆਕਸੀਜਨ
(ਅ) ਹਾਈਡ੍ਰੋਜਨ ਬਰੋਮਾਈਡ – ਹਾਈਡੋਜਨ ਅਤੇ ਬਰੋਮੀਨ
(ੲ) ਬੈਕਿੰਗ ਪਾਊਡਰ – ਸੋਡੀਅਮ, ਹਾਈਡੋਜਨ, ਕਾਰਬਨ ਅਤੇ ਆਕਸੀਜਨ
(ਸ) ਪੋਟਾਸ਼ੀਅਮ ਸਲਫੇਟ – ਪੋਟਾਸ਼ੀਅਮ, ਸਲਫਰ ਅਤੇ ਆਕਸੀਜਨ ।

ਪ੍ਰਸ਼ਨ 6.
ਹੇਠ ਲਿਖੇ ਪਦਾਰਥਾਂ ਦੇ ਮੋਲਰ ਪੁੰਜ ਦੀ ਗਣਨਾ ਕਰੋ :
(ਉ) ਈਥਾਈਨ, C2H2
(ਅ) ਸਲਫਰ ਅਣੂ, S8
(ਬ) ਫਾਸਫੋਰਸ ਅਣੂ, P4 (ਫਾਸਫੋਰਸ ਦਾ ਪਰਮਾਣੂ ਪੁੰਜ = 31)
(ਸ) ਹਾਈਡ੍ਰੋਕਲੋਰਿਕ ਐਸਿਡ, HCl
(ਹ) ਨਾਈਟ੍ਰਿਕ ਐਸਿਡ, HNO3
ਹੱਲ:
PSEB 9th Class Science Solutions Chapter 3 ਪਰਮਾਣੂ ਅਤੇ ਅਣੂ 1
PSEB 9th Class Science Solutions Chapter 3 ਪਰਮਾਣੂ ਅਤੇ ਅਣੂ 2

ਪ੍ਰਸ਼ਨ 7.
ਹੇਠ ਲਿਖਿਆਂ ਦਾ ਪੁੰਜ ਕੀ ਹੋਵੇਗਾ ?
(ਉ) 1 ਮੋਲ ਨਾਈਟ੍ਰੋਜਨ ਪਰਮਾਣੂ
(ਅ) 4 ਮੋਲ ਐਲੂਮੀਨੀਅਮ ਪਰਮਾਣੂ (ਐਲੂਮੀਨੀਅਮ ਦਾ ਪਰਮਾਣੂ ਪੁੰਜ = 27)
(ੲ) 10 ਮੋਲ ਸੋਡੀਅਮ ਸਲਫਾਈਟ (Na2SO3)
ਹੱਲ:
(ੳ) 1 ਮੋਲ ਨਾਈਟ੍ਰੋਜਨ ਪਰਮਾਣੂ ਦਾ ਪੁੰਜ = 14u
= 14g

(ਅ) 1 ਮੋਲ ਐਲੂਮੀਨੀਅਮ ਪਰਮਾਣੂ ਦਾ ਪੁੰਜ = 27 u
∴ 4 ਮੋਲ ਐਲੂਮੀਨੀਅਮ ਪਰਮਾਣੂ ਦਾ ਪੁੰਜ = 27 × 4
= 108u
= 108g

(ੲ) 1 ਮੋਲ ਸੋਡੀਅਮ ਸਲਫਾਈਟ (Na2SO3) ਦਾ ਪੁੰਜ = 2 × Na + 1 × S + 3 × O
= 2 × 23 + 1 × 32 + 3 × 16 = 46 + 32 + 48
= 126 u
∴ 10 ਮੋਲ ਸੋਡੀਅਮ ਸਲਫਾਈਟ ਦਾ ਪੁੰਜ = 10 × 126u
= 1260u
= 1260g.

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 8.
ਮੋਲ ਵਿੱਚ ਬਦਲੋ :
(ਉ) 12g ਆਕਸੀਜਨ ਗੈਸ
(ਅ) 20g ਪਾਣੀ
(ੲ) 22g ਕਾਰਬਨ-ਡਾਈਆਕਸਾਈਡ ।
ਹੱਲ:
ਅਸੀਂ ਜਾਣਦੇ ਹਾਂ ਕਿ ਕਿਸੇ ਵਸਤੂ ਦੇ ਮੋਲਾਂ ਦੀ ਸੰਖਿਆ = PSEB 9th Class Science Solutions Chapter 3 ਪਰਮਾਣੂ ਅਤੇ ਅਣੂ 3
(ਉ) 12g ਆਕਸੀਜਨ ਗੈਸ (O2) ਵਿੱਚ ਮੋਲਾਂ ਦੀ ਸੰਖਿਆ = \(\frac{12}{32}\)
= 0.375

(ਅ) 20g ਪਾਣੀ (HO2) ਵਿੱਚ ਮੋਲਾਂ ਦੀ ਸੰਖਿਆ = \(\frac{20}{18}\)
= \(\frac{10}{9}\)
= 1.11

(ੲ) 22g ਕਾਰਬਨ-ਡਾਈਆਕਸਾਈਡ (CO2) ਵਿੱਚ ਮੋਲਾਂ ਦੀ ਸੰਖਿਆ = \(\frac{22}{44}\)
= \(\frac{1}{2}\)
= 0.5

ਪ੍ਰਸ਼ਨ 9.
ਹੇਠ ਲਿਖਿਆਂ ਦਾ ਪੰਜ ਕੀ ਹੋਵੇਗਾ ?
(ਉ) 0.2 ਮੋਲ ਆਕਸੀਜਨ ਪਰਮਾਣੂ
(ਅ) 0.5 ਮੋਲ ਜਲ ਅਣੂ ?
ਹੱਲ:
(ੳ) 1 ਮੋਲ ਆਕਸੀਜਨ ਪਰਮਾਣੂ ਦਾ ਪੁੰਜ = 16g
∴ 0.2 ਮੋਲ ਆਕਸੀਜਨ ਪਰਮਾਣੂ ਦਾ ਪੁੰਜ = 16g × 0.2
= 3.2g

(ਅ) 1 ਮੋਲ ਜਲ ਅਣੂ ਦਾ ਪੁੰਜ = 18g
0.5 ਮੋਲ ਜਲ ਅਣੂ ਦਾ ਪੁੰਜ = 18g × 0.5
= 9g

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 10.
16g ਠੋਸ ਸਲਫਰ ਵਿੱਚ ਸਲਫਰ (S8) ਦੇ ਅਣੂਆਂ ਦੀ ਸੰਖਿਆ ਦੀ ਗਣਨਾ ਕਰੋ ।
ਹੱਲ:
ਸਲਫਰ S8 ਦੇ 1 ਮੋਲ ਦਾ ਪੁੰਜ = 8 × 32
= 256g
ਅਤੇ S8 ਦੇ 1 ਮੋਲ ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = 6.023 × 1023
:. 256g ਸਲਫਰ (S8) ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = 6.023 × 1023

1g ਸਲਫਰ (S8) ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = \(\frac{6.023 \times 10^{23}}{256}\)
16g ਸਲਫਰ (S8) ਵਿੱਚ ਅਣੂਆਂ ਦੀ ਸੰਖਿਆ = \(\frac{6.023 \times 10^{23} \times 16}{256}\)
= \(\frac{6.023 \times 10^{23}}{16}\)
= 3.76 × 1022

ਪ੍ਰਸ਼ਨ 11.
0.051g ਐਲੂਮੀਨੀਅਮ ਆਕਸਾਈਡ (Al2O3 ਵਿੱਚ ਐਲੂਮੀਨੀਅਮ ਆਇਨ ਦੀ ਸੰਖਿਆ ਦੀ ਗਣਨਾਂ ਕਰੋ | (ਸੰਕੇਤ : ਕਿਸੇ ਆਇਨ ਦਾ ਪੁੰਜ ਓਨਾ ਹੀ ਹੁੰਦਾ ਹੈ ਜਿੰਨਾ ਕਿ ਉਸੇ ਤੱਤ ਦੇ ਪਰਮਾਣੂ ਦਾ ਪੁੰਜ ਹੁੰਦਾ ਹੈ । ਐਲੂਮੀਨੀਅਮ ਦਾ ਪਰਮਾਣੂ ਪੁੰਜ = 27u ਹੈ )
ਹੱਲ:
ਐਲੂਮੀਨੀਅਮ ਆਕਸਾਈਡ (Al2O3) ਦਾ 1 ਮੋਲ = 2 × Al + 3 × O
= 2 × 27 + 3 × 16
= 54 + 48
= 102g
102g ਐਲੂਮੀਨੀਅਮ ਆਕਸਾਈਡ ਵਿੱਚ ਮੌਜੂਦ ਅਣੂਆਂ ਦੀ ਸੰਖਿਆ = 6.023 × 1023
1g ਐਲੂਮੀਨੀਅਮ ਆਕਸਾਈਡ ਵਿੱਚ ਮੌਜੂਦ ਅਣੂਆਂ ਦੀ ਸੰਖਿਆ = \(\frac{6.023 \times 10^{23}}{102}\)
∴ 0.051g ਐਲੂਮੀਨੀਅਮ ਆਕਸਾਈਡ ਵਿੱਚ ਮੌਜੂਦ ਅਣੂਆਂ ਦੀ ਸੰਖਿਆ = \(\frac{6.023 \times 10^{23} \times 0.051}{102}\)
= 3.01 × 1020
ਐਲੂਮੀਨੀਅਮ ਆਕਸਾਈਡ (Al2O3) ਜਿੰਨੇ ਆਇਨ ਦਿੰਦਾ ਹੈ = 2Al+++
ਇਸ ਲਈ 0.051gm ਐਲੂਮੀਨੀਅਮ ਆਕਸਾਈਡ ਜਿੰਨੇ ਆਇਨ ਦਿੰਦਾ ਹੈ = 2 × 3.01 × 1020
= 6.02 × 1020
PSEB 9th Class Science Solutions Chapter 3 ਪਰਮਾਣੂ ਅਤੇ ਅਣੂ 4
PSEB 9th Class Science Solutions Chapter 3 ਪਰਮਾਣੂ ਅਤੇ ਅਣੂ 5

PSEB 9th Class Science Solutions Chapter 3 ਪਰਮਾਣੂ ਅਤੇ ਅਣੂ

PSEB 9th Class Science Solutions Chapter 3 ਪਰਮਾਣੂ ਅਤੇ ਅਣੂ 6
PSEB 9th Class Science Solutions Chapter 3 ਪਰਮਾਣੂ ਅਤੇ ਅਣੂ 7

Science Guide for Class 9 PSEB ਪਰਮਾਣੂ ਅਤੇ ਅਣੂ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਇੱਕ ਪ੍ਰਤੀਕਿਰਿਆ ਵਿੱਚ 5.3 g ਸੋਡੀਅਮ ਕਾਰਬੋਨੇਟ ਅਤੇ 6.0 g ਈਥੋਨੋਇਕ ਐਸਿਡ ਕਿਰਿਆ ਕਰਦੇ ਹਨ । 2.2 g ਕਾਰਬਨ-ਡਾਈਆਕਸਾਈਡ, 8.2 g ਸੋਡੀਅਮ ਈਥੋਨੋਏਟ ਅਤੇ 0.9 g ਪਾਣੀ ਉਪਜਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ । ਇਸ ਪ੍ਰਤੀਕਿਰਿਆ ਦੁਆਰਾ ਵਿਖਾਓ ਕਿ ਇਹ ਪਰੀਖਣ ਪੁੰਜ ਸੁਰੱਖਿਅਣ ਨਿਯਮ ਦੇ ਅਨੁਰੂਪ ਹੈ । ਸੋਡੀਅਮ ਕਾਰਬੋਨੇਟ + ਈਥੋਨੋਇਕ ਐਸਿਡ → ਸੋਡੀਅਮ ਈਥੋਨੋਏਟ + ਕਾਰਬਨ-ਡਾਈਆਕਸਾਈਡ + ਪਾਣੀ
ਹੱਲ :
ਸੋਡੀਅਮ ਕਾਰਬੋਨੇਟ ਦਾ ਪੁੰਜ = 5.3g
ਈਥੋਨੋਇਕ ਐਸਿਡ ਦਾ ਪੁੰਜ = 6.0g
ਅਭਿਕਾਰਕਾਂ ਦਾ ਕੁੱਲ ਪੰਜ = ਸੋਡੀਅਮ ਕਾਰਬੋਨੇਟ ਦਾ ਜ + ਈਥੋਨੋਇਕ ਐਸਿਡ ਦਾ ਪੁੰਜ
= 5.3g + 6.0g
= 11.3g ………………… (i)
ਕਾਰਬਨ-ਡਾਈਆਕਸਾਈਡ ਦਾ ਪੁੰਜ = 2.2 g
ਸੋਡੀਅਮ ਈਥੋਨੋਏਟ ਦਾ ਪੁੰਜ = 8.2g
ਪਾਣੀ ਦਾ ਪੁੰਜ = 0.9g
∴ ਉਪਜਾਂ ਦਾ ਕੁੱਲ ਪੰਜ = ਕਾਰਬਨ-ਡਾਈਆਕਸਾਈਡ ਦਾ ਪੁੰਜ + ਸੋਡੀਅਮ ਈਥੋਨੋਏਟ ਦਾ ਪੁੰਜ + ਪਾਣੀ ਦਾ ਪੁੰਜ
= 2.2g + 8.2g + 0.9g
= 11.3g (ii)
ਸਮੀਕਰਨ (i) ਅਤੇ (ii) ਤੋਂ
ਅਭਿਕਾਰਕਾਂ ਦਾ ਕੁੱਲ ਪੰਜ = ਉਪਜਾਂ ਦਾ ਕੁੱਲ ਪੂੰਜ
11.3g = 11.3g
ਇਹ ਪ੍ਰਤੀਕਿਰਿਆ ਪੁੰਜ ਸੁਰੱਖਿਅਣ ਨਿਯਮ ਦੇ ਅਨੁਰੂਪ ਹੈ ।

ਪ੍ਰਸ਼ਨ 2.
ਹਾਈਡ੍ਰੋਜਨ ਅਤੇ ਆਕਸੀਜਨ ਪੁੰਜ ਦੇ ਅਨੁਸਾਰ 1:8 ਦੇ ਅਨੁਪਾਤ ਵਿੱਚ ਸੰਜੋਗ ਕਰਕੇ ਪਾਣੀ ਨਿਰਮਿਤ ਕਰਦੇ ਹਨ । 3g ਹਾਈਡੋਜਨ ਗੈਸ ਦੇ ਨਾਲ ਪੂਰਣ ਰੂਪ ਵਿੱਚ ਸੰਜੋਗ ਕਰਨ ਲਈ ਕਿੰਨੀ ਆਕਸੀਜਨ ਗੈਸ ਦੀ ਜ਼ਰੂਰਤ ਹੋਵੇਗੀ ?
ਉੱਤਰ-
ਕਿਉਂਕਿ ਹਾਈਡੋਜਨ ਅਤੇ ਆਕਸੀਜਨ ਪੁੰਜ ਅਨੁਸਾਰ 1: 8 ਦੇ ਅਨੁਪਾਤ ਵਿੱਚ ਕਿਰਿਆ ਕਰਦੇ ਹਨ ।
∴ xg ਹਾਈਡੋਜਨ ਨੂੰ ਪਾਣੀ ਬਣਨ ਲਈ ਜਿੰਨੀ ਆਕਸੀਜਨ ਦੀ ਮਾਤਰਾ ਦੀ ਲੋੜ ਹੈ = 8 × x g
∴ 3g ਹਾਈਡੋਜਨ ਨੂੰ ਜਿੰਨੀ ਮਾਤਰਾ ਆਕਸੀਜਨ ਦੀ ਜ਼ਰੂਰਤ ਹੈ = 8 × 3 g = 24g

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 3.
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਨਤੀਜਾ ਹੈ ?
ਉੱਤਰ-
“ਪਰਮਾਣੂ ਅਵਿਭਾਜ ਸੂਖ਼ਤਮ ਕਣ ਹੁੰਦੇ ਹਨ ਜੋ ਰਸਾਇਣਿਕ ਪ੍ਰਤੀਕਿਰਿਆ ਵਿੱਚ ਨਾ ਤਾਂ ਸਿਰਜਤ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਵਿਨਾਸ਼ ਹੁੰਦਾ ਹੈ ।”
ਡਾਲਟਨ ਸਿਧਾਂਤ ਦਾ ਇਹ ਨੁਕਤਾ ਪੁੰਜ ਦੇ ਸੁਰੱਖਿਅਣ ਨਿਯਮ ਦਾ ਨਤੀਜਾ ਹੈ ।

ਪ੍ਰਸ਼ਨ 4.
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ ?
ਉੱਤਰ-
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਨੁਕਤਾ ਜਿਹੜਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ-
“ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸਚਿਤ ਹੁੰਦੀਆਂ ਹਨ ।”

ਪ੍ਰਸ਼ਨ 5.
ਪਰਮਾਣੂ ਪੁੰਜ ਇਕਾਈ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਪਰਮਾਣੂ ਪੁੰਜ ਇਕਾਈ (Atomic Mass Unit)-ਇਹ ਕਾਰਬਨ-12 ਸਮਸਥਾਨਿਕ ਦੇ ਇੱਕ ਪਰਮਾਣੂ ਪੁੰਜ ਦਾ \(\frac{1}{12}\)ਵਾਂ ਭਾਗ ਹੈ ।
1 a.m.u. = 1.66 × 10-27 kg

ਪ੍ਰਸ਼ਨ 6.
ਇੱਕ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਕਿਉਂ ਸੰਭਵ ਨਹੀਂ ਹੁੰਦਾ ?
ਉੱਤਰ-
ਪਰਮਾਣੂ ਬਹੁਤ ਛੋਟੇ ਹੁੰਦੇ ਹਨ । ਇਸ ਲਈ ਅੱਖਾਂ ਨਾਲ ਉਹਨਾਂ ਨੂੰ ਵੇਖਣਾ ਸੰਭਵ ਨਹੀਂ ਹੈ । ਬਹੁਤ ਸਾਰੇ ਤੱਤਾਂ ਦੇ ਪਰਮਾਣੂ ਤਾਂ ਸੁਤੰਤਰ ਰੂਪ ਵਿੱਚ ਨਹੀਂ ਵਿਚਰ ਸਕਦੇ ਹਨ । ਇਕ ਪਰਮਾਣੂ ਦਾ ਅਰਧ ਵਿਆਸ 10-10 m ਹੈ ਜਿਸ ਨੂੰ ਆਮ ਤੌਰ ‘ਤੇ ਨੈਨੋਮੀਟਰ ਵਿੱਚ ਮਾਪਿਆ ਜਾਂਦਾ ਹੈ । (1 nm = 10-9 m)

ਪ੍ਰਸ਼ਨ 7.
ਹੇਠ ਲਿਖਿਆਂ ਦੇ ਸੂਤਰ ਲਿਖੋ :
(i) ਸੋਡੀਅਮ ਆਕਸਾਈਡ
(ii) ਐਲੂਮੀਨੀਅਮ ਕਲੋਰਾਈਡ
(iii) ਸੋਡੀਅਮ ਸਲਫਾਈਡ
(iv) ਮੈਗਨੀਸ਼ੀਅਮ ਹਾਈਡ੍ਰੋਕਸਾਈਡ ।
ਉੱਤਰ-
जेंगिव – ਸੂਤਰ
(i) ਸੋਡੀਅਮ ਆਕਸਾਈਡ – Na2O
(ii) ਐਲੂਮੀਨੀਅਮ ਕਲੋਰਾਈਡ – AlCl3
(iii) ਸੋਡੀਅਮ ਸਲਫਾਈਡ – Na2S
(iv) ਮੈਗਨੀਸ਼ੀਅਮ ਹਾਈਡ੍ਰੋਕਸਾਈਡ – Mg (OH)2

ਪ੍ਰਸ਼ਨ 8.
ਹੇਠ ਲਿਖੇ ਸੂਤਰਾਂ ਦੁਆਰਾ ਪ੍ਰਦਰਸ਼ਿਤ ਯੌਗਿਕਾਂ ਦੇ ਨਾਂ ਲਿਖੋ :
(i) Al2 (SO4)3
(ii) CaCl2
(iii) K2 SO4
(iv) KNO3
(v) CaCO3
ਉੱਤਰ-
ਸੂਤਰ – ਯੌਗਿਕ ਦਾ ਨਾਂ
(i) Al2 (SO4)3 – ਐਲੂਮੀਨੀਅਮ ਸਲਫੇਟ
(ii) CaCl2 – ਕੈਲਸ਼ੀਅਮ ਕਲੋਰਾਈਡ
(iii) K2 SO4 – ਪੋਟਾਸ਼ੀਅਮ ਸਲਫੇਟ
(iv) KNO3 – ਪੋਟਾਸ਼ੀਅਮ ਨਾਈਟਰੇਟ
(v) CaCO3 – ਕੈਲਸ਼ੀਅਮ ਕਾਰਬੋਨੇਟ ।

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 9.
ਰਸਾਇਣਿਕ ਸੂਤਰ ਦਾ ਕੀ ਭਾਵ ਹੈ ?
ਉੱਤਰ-
ਰਸਾਇਣਿਕ ਸੂਤਰ (Chemical Formula)-ਕਿਸੇ ਪਦਾਰਥ (ਤੱਤ ਜਾਂ ਯੌਗਿਕ) ਦੇ ਅਣੂ ਨੂੰ ਸੰਕੇਤ ਜਾਂ ਚਿੰਨ੍ਹਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਰਸਾਇਣਿਕ ਸੂਤਰ ਅਖਵਾਉਂਦਾ ਹੈ । ਉਦਾਹਰਨ ਵਜੋਂ ਪਾਣੀ ਦੇ ਅਣੂ ਦਾ ਸੂਤਰ H2 0 ਹੈ ।

ਪ੍ਰਸ਼ਨ 10.
ਹੇਠ ਲਿਖਿਆਂ ਵਿੱਚ ਕਿੰਨੇ ਪਰਮਾਣੂ ਹਨ :
(i) H2S ਅਣੂ ਅਤੇ
(ii) \(\mathrm{PO}_{4}^{3-}\) ਆਇਨ ।
ਉੱਤਰ-
(i) H2 S ਦੇ ਇੱਕ ਅਣੂ ਵਿੱਚ ਕੁੱਲ 3 ਪਰਮਾਣੂ ਹੁੰਦੇ ਹਨ ਜਿਨ੍ਹਾਂ ਵਿੱਚੋਂ ਦੋ ਪਰਮਾਣੂ ਹਾਈਡੋਜਨ ਦੇ ਅਤੇ ਇੱਕ ਮਾਣੂ ਸਲਫਰ ਦਾ ਮੌਜੂਦ ਹੁੰਦਾ ਹੈ ।
(ii) \(\mathrm{PO}_{4}^{3-}\) ਆਇਨ ਵਿੱਚ ਕੁੱਲ 5 ਪਰਮਾਣੂ ਹੁੰਦੇ ਹਨ ਜਿਨ੍ਹਾਂ ਵਿੱਚੋਂ 1 ਪਰਮਾਣੂ ਫਾਸਫੋਰਸ ਦਾ ਅਤੇ 4 ਪਰਮਾਣੂ ਮੱਕਸੀਜਨ ਦੇ ਹੁੰਦੇ ਹਨ ।

ਪ੍ਰਸ਼ਨ 11.
ਹੇਠ ਦਿੱਤੇ ਯੌਗਿਕਾਂ ਦੇ ਅਣਵੀਂ ਪੰਜਾਂ ਦੀ ਗਣਨਾ ਕਰੋ :-
H2, O2, Cl2, CO2, CH4, C2H6, C4H2, NH3, ਅਤੇ CH3 OH
ਹੱਲ : H2 ਦਾ ਅਣਵੀਂ ਪੰ ਜ = 2 × ਹਾਈਡੋਜਨ ਦਾ ਪਰਮਾਣੁ ਪੁੰਜ
= 2 × 1
= 2 u

O2 ਦਾ ਅਣਵੀਂ ਪੰਜ = 2 × ਆਕਸੀਜਨ ਦਾ ਪਰਮਾਣੂ ਪੁੰਜ
= 2 × 16
= 32 u
Cl2 ਦਾ ਅਣਵੀਂ ਪੰਜ = 2 × ਕਲੋਰੀਨ ਦਾ ਪਰਮਾਣੂ ਪੁੰਜ
= 2 × 35.5
= 71 u

CO2 ਦਾ ਅਣਵੀਂ ਪੁੰਜ = 1 ਪਰਮਾਣੂ ਕਾਰਬਨ + 2 ਪਰਮਾਣੂ ਆਕਸੀਜਨ
= 1 × ਕਾਰਬਨ ਦਾ ਪਰਮਾਣੂ ਪੁੰਜ + 2 × ਆਕਸੀਜਨ ਦਾ ਪਰਮਾਣੂ ਪੁੰਜ
= 1 × 2 + 2 × 16
= 12 + 32
= 44 u

C2H6 ਦਾ ਅਣਵੀਂ ਪੁੰਜ = 2 ਪਰਮਾਣੂ ਕਾਰਬਨ + 6 ਪਰਮਾਣੂ ਹਾਈਡ੍ਰੋਜਨ
= 2 × ਕਾਰਬਨ ਦਾ ਪਰਮਾਣੂ ਪੁੰਜ + 6 × ਹਾਈਡੋਜਨ ਦਾ ਪਰਮਾਣੁ ਪੁੰਜ
= 2 × 12 + 6 × 1
= 24 + 6
= 30 u

C2H4 ਦਾ ਅਣਵੀਂ ਪੁੰਜ = 2 ਪਰਮਾਣੂ ਕਾਰਬਨ + 2 ਪਰਮਾਣੂ ਹਾਈਡ੍ਰੋਜਨ
= 2 × ਕਾਰਬਨ ਦਾ ਪਰਮਾਣੂ ਪੁੰਜ + 4 ਹਾਈਡੋਜਨ ਦਾ ਪਰਮਾਣੂ ਪੁੰਜ
= 2 × 12 + 4 × 1
= 24 + 4
= 28 u

NH3 ਦਾ ਅਣਵੀਂ ਜ = 1 ਪਰਮਾਣੂ ਨਾਈਟ੍ਰੋਜਨ + 3 ਪਰਮਾਣੂ ਹਾਈਡ੍ਰੋਜਨ
= 1 × ਨਾਈਟ੍ਰੋਜਨ ਦਾ ਪਰਮਾਣੂ ਪੁੰਜ + 3 × ਹਾਈਡੋਜਨ ਦਾ ਪਰਮਾਣੂ ਪੁੰਜ
= 1 × 14 + 3 × 1
= 14 + 3
= 17 u

CH3OH ਦਾ ਅਣਵੀਂ ਪੁੰਜ = 1 × ਕਾਰਬਨ ਦਾ ਪਰਮਾਣੂ + 3 × ਹਾਈਡੋਜਨ ਦਾ ਪਰਮਾਣੂ + 1 × ਆਕਸੀਜਨ
ਦਾ ਪਰਮਾਣੂ + 1 × ਹਾਈਡੋਜਨ ਦਾ ਪਰਮਾਣੂ
= 1 × ਕਾਰਬਨ ਦਾ ਪਰਮਾਣੂ ਪੁੰਜ + 3 × ਹਾਈਡੋਜਨ ਦਾ ਪਰਮਾਣੂ ਪੁੰਜ + 1 × ਆਕਸੀਜਨ ਦਾ ਪਰਮਾਣੂ ਪੁੰਜ + 1 × ਹਾਈਡੋਜਨ ਦਾ ਪਰਮਾਣੂ ਪੁੰਜ
= 1 × 12 + 3 × 1 + 1 × 16 + 1 × 1
= 12 + 3 + 16 + 1
= 32 u.

ਪ੍ਰਸ਼ਨ 12.
ਹੇਠਾਂ ਦਿੱਤੇ ਯੌਗਿਕਾਂ ਦੇ ਸੂਤਰ ਇਕਾਈ ਪੁੰਜ ਦੀ ਗਣਨਾ ਕਰੋ :-
ZnO, Na2O ਅਤੇ K2CO3.
ਦਿੱਤਾ ਗਿਆ ਹੈ :
Zn ਦਾ ਪਰਮਾਣੂ ਪੁੰਜ = 65u
Na ਦਾ ਪਰਮਾਣੂ ਪੁੰਜ = 23u
K ਦਾ ਪਰਮਾਣੂ ਪੁੰਜ = 39u
C ਦਾ ਪਰਮਾਣੂ ਪੁੰਜ = 12u
O ਦਾ ਪਰਮਾਣੂ ਪੁੰਜ = 16u ਹੈ ।
ਹੱਲ :
ZnO ਦਾ ਸੂਤਰ ਇਕਾਈ ਪੰਜ = Zn ਦਾ । ਪਰਮਾਣੂ +O ਦਾ । ਪਰਮਾਣੂ
= Zn ਦਾ ਪਰਮਾਣੂ ਪੁੰਜ + O ਦਾ ਪਰਮਾਣੂ ਪੁੰਜ
= 65 + 16
= 81u

Na2O ਦਾ ਸੂਤਰ ਇਕਾਈ ਪੁੰਜ = Na ਦੇ 2 ਪਰਮਾਣੂ + O ਦਾ 1 ਪਰਮਾਣੂ
= 2 × Na ਦਾ ਪਰਮਾਣੂ ਪੁੰਜ + 1 × O ਦਾ ਪਰਮਾਣੂ ਪੁੰਜ
= 2 × 23 + 1 × 16
= 46 + 16
= 62u

K2CO3 ੜ ਦਾ ਸੂਤਰ ਇਕਾਈ ਪੁੰਜ = K ਦੇ 2 ਪਰਮਾਣੂ + C ਦਾ 1 ਪਰਮਾਣੂ + O ਦੇ 3 ਪਰਮਾਣੂ
= 2 × K ਦਾ ਪਰਮਾਣੂ ਪੁੰਜ + 1 xcਦਾ ਪਰਮਾਣੂ ਪੁੰਜ + 3 × O ਦਾ ਪਰਮਾਣੂ ਪੁੰਜ
= 2 × 39 + 1 × 12 + 3 × 16
= 78 + 12 + 48
= 138u.

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 13.
ਜੇ ਕਾਰਬਨ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ 12g ਹੈ ਤਾਂ ਕਾਰਬਨ ਦੇ ਇੱਕ ਪਰਮਾਣੂ ਦਾ ਪੁੰਜ ਕੀ ਹੋਵੇਗਾ ?
ਹੱਲ :
1 ਮੋਲ ਕਾਰਬਨ ਪਰਮਾਣੁ = 6.023 × 1023 ਪਰਮਾਣੂ
6.023 × 1023 ਕਾਰਬਨ ਪਰਮਾਣੂਆਂ ਦਾ ਪੁੰਜ = 12g
∴ 1 ਕਾਰਬਨ ਪਰਮਾਣੁ ਦਾ ਪੰਜ = \(\frac{12}{6.023 \times 10^{23}}\) g
= 1.99 × 10-23 g

ਪ੍ਰਸ਼ਨ 14.
ਕਿਸ ਵਿੱਚ ਵਧੇਰੇ ਪਰਮਾਣੂ ਹੋਣਗੇ : 100g ਸੋਡੀਅਮ ਜਾਂ 100g ਲੋਹਾ ? (Na ਦਾ ਪਰਮਾਣੂ ਪੁੰਜ = 23u, Fe ਦਾ ਪਰਮਾਣੂ ਪੁੰਜ = 56u
ਹੱਲ : 23 ਗ੍ਰਾਮ ਪਰਮਾਣੂ ਇਕਾਈ ਜਾਂ 23g ਸੋਡੀਅਮ (Na) = 1 ਮੋਲ ਸੋਡੀਅਮ
= 6.03 × 1023 ਪਰਮਾਣੁ ਸੋਡੀਅਮ
∴ 100g ਸੋਡੀਅਮ (Na) = \(\frac{6.03 \times 10^{23}}{23}\) × 100
= 2.617 × 1024 ਪਰਮਾਣੂ ……………….. (1)
ਹੁਣ, 56 ਗ੍ਰਾਮ ਪਰਮਾਣੂ ਲੋਹਾ (Fe) ਜਾਂ 56g ਲੋਹਾ = 1 ਮੋਲ ਲੋਹਾ (Fe)
= 6.03 × 1023 ਪਰਮਾਣੂ ਲੋਹਾ
∴ 100g ਲੋਹਾ = \(\) × 100
= 1.075 × 1024 ਪਰਮਾਣੂ ………………. (2)
ਸਮੀਕਰਨ (1) ਅਤੇ (2) ਦੀ ਤੁਲਨਾ ਕਰਨ ਤੇ,
100g ਸੋਡੀਅਮ ਵਿੱਚ 100g ਲੋਹੇ ਨਾਲੋਂ ਵਧੇਰੇ ਪਰਮਾਣੂ ਹਨ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

Punjab State Board PSEB 9th Class Science Book Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Textbook Exercise Questions and Answers.

PSEB Solutions for Class 9 Science Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

PSEB 9th Class Science Guide ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਨਿਖੇੜਨ ਲਈ ਤੁਸੀਂ ਕਿਹੜੀਆਂ ਵਿਧੀਆਂ ਨੂੰ ਅਪਣਾਉਗੇ ?
(ੳ) ਸੋਡੀਅਮ ਕਲੋਰਾਈਡ ਨੂੰ ਪਾਣੀ ਦੇ ਘੋਲ ਵਿੱਚ ਵੱਖ ਕਰਨ ਲਈ ।
(ਅ) ਅਮੋਨੀਅਮ ਕਲੋਰਾਈਡ ਨੂੰ ਸੋਡੀਅਮ ਕਲੋਰਾਈਡ ਅਤੇ ਅਮੋਨੀਅਮ ਕਲੋਰਾਈਡ ਦੇ ਮਿਸ਼ਰਣ ਵਿੱਚ ਵੱਖ ਕਰਨ ਲਈ ।
(ੲ) ਧਾਤ ਦੇ ਛੋਟੇ ਟੁਕੜੇ ਨੂੰ ਕਾਰ ਦੇ ਇੰਜਣ ਆਇਲ ਵਿੱਚੋਂ ਵੱਖ ਕਰਨ ਲਈ ।
(ਸ) ਦਹੀਂ ਵਿੱਚੋਂ ਮੱਖਣ ਕੱਢਣ ਲਈ ।
(ਹ) ਪਾਣੀ ਵਿੱਚੋਂ ਤੇਲ ਵੱਖ ਕਰਨ ਲਈ ।
(ਕ) ਚਾਹ ਵਿੱਚੋਂ ਚਾਹ-ਪੱਤੀ ਵੱਖ ਕਰਨ ਲਈ ।
(ਖ) ਰੇਤ ਵਿੱਚੋਂ ਲੋਹੇ ਦੀਆਂ ਪਿੰਨਾਂ ਨੂੰ ਵੱਖ ਕਰਨ ਲਈ ।
(ਗ) ਤੂੜੀ ਵਿੱਚੋਂ ਕਣਕ ਦੇ ਦਾਣਿਆਂ ਨੂੰ ਵੱਖ ਕਰਨ ਲਈ ।
(ਘ) ਪਾਣੀ ਵਿੱਚੋਂ ਤਰਦੇ ਹੋਏ ਬਾਰੀਕ-ਮਿੱਟੀ ਦੇ ਕਣਾਂ ਨੂੰ ਪਾਣੀ ਤੋਂ ਵੱਖ ਕਰਨ ਲਈ ।
(ਝ) ਫੁੱਲਾਂ ਦੀਆਂ ਪੱਤੀਆਂ ਦੇ ਨਿਚੋੜ ਵਿੱਚੋਂ ਵੱਖ-ਵੱਖ ਵਰਣਕਾਂ (pigments) ਨੂੰ ਵੱਖ ਕਰਨ ਲਈ ।
ਉੱਤਰ-
(ਉ) ਕਸ਼ੀਦਣ ਵਿਧੀ/ਵਾਸ਼ਪਨ ਨਾਲ ।
(ਅ) ਜੌਹਰ ਉਡਾਉਣਾ ਵਿਧੀ ।
(ੲ) ਫਿਲਟਰੀਕਰਨ ਜਾਂ ਛਾਣਨ ਵਿਧੀ ।
(ਸ) ਅਪਕੇਂਦਰਨ ਵਿਧੀ ।
(ਹ) ਨਿਖੇੜਕ ਵਿਧੀ (ਨਿਖੇੜਕ ਕੀਪ ਵਿਧੀ) ।
(ਕ) ਛਾਣਨ ਵਿਧੀ । (ਚੁੰਬਕੀ ਨਿਖੇੜਕ ਵਿਧੀ ।
(ਗ) ਫਟਕਣ ਵਿਧੀ ।
(ਘ) ਫਿਲਟਰੀਕਰਨ ਜਾਂ ਅਪਕੇਂਦਰਨ ਵਿਧੀ ।
(ਝ) ਕਰੋਮੈਟੋਗਰਾਫੀ ।

ਪ੍ਰਸ਼ਨ 2.
ਚਾਹ ਤਿਆਰ ਕਰਨ ਲਈ ਤੁਸੀਂ ਕਿਹੜੇ-ਕਿਹੜੇ ਪੜਾਵਾਂ ਦੀ ਵਰਤੋਂ ਕਰੋਗੇ । ਘੋਲ, ਘੋਲਕ, ਘੁਲਿਤ, ਘੁਲਣਸ਼ੀਲ, ਅਘੁਲਣਸ਼ੀਲ, ਫਿਲਟਰੇਟ ਅਤੇ ਰਹਿੰਦ-ਖੂੰਹਦ ਸ਼ਬਦਾਂ ਦੀ ਵਰਤੋਂ ਕਰੋ ।
ਉੱਤਰ-
ਘੋਲ ਦੀ ਚੋਣ – ਚਾਹ ਬਣਾਉਣ ਲਈ ਪਾਣੀ ਆਧਾਰਭੂਤ ਘੋਲਕ ਹੈ ਜਿਸ ਵਿੱਚ ਚੀਨੀ ਅਤੇ ਦੁੱਧ ਘੁਲਿਤ ਦੇ ਰੂਪ ਵਿੱਚ ਪਾਣੀ ਰੂਪੀ ਘੋਲਕ ਵਿੱਚ ਸਰਲਤਾ ਨਾਲ ਮਿਲ ਸਕਦੇ ਹਨ ।

ਉਬਾਲਣਾ – ਪਾਣੀ ਨੂੰ ਉਬਲਣ ਦਰਜੇ ਤਕ ਗਰਮ ਕੀਤਾ ਜਾਂਦਾ ਹੈ । ਇਸ ਵਿਚ ਘੁਲਣਸ਼ੀਲ ਚੀਨੀ ਅਤੇ ਅਘੁਲਣਸ਼ੀਲ ਚਾਹ ਪੱਤੀ ਲੋੜ ਅਨੁਸਾਰ ਲੋੜੀਂਦੀ ਮਾਤਰਾ ਵਿੱਚ ਪਾ ਕੇ ਘੁਲਿਤ ਦੁੱਧ ਵਿੱਚ ਮਿਲਾਓ ।

ਛਾਣਨਾ – ਅਘੁਲਣਸ਼ੀਲ ਚਾਹ ਪੱਤੀ ਨੂੰ ਛਲਣੀ ਨਾਲ ਛਾਣੋ । ਘੁਲਣਸ਼ੀਲ ਚੀਨੀ ਅਤੇ ਦੁੱਧ ਚਾਹ ਬਣਾਉਣ ਵਿਚ ਵਰਤੇ ਗਏ ਰਹਿੰਦ-ਖੂੰਹਦ ਰੂਪ ਵਿੱਚ ਚਾਹ ਪੱਤੀ ਨੂੰ ਬਾਹਰ ਕੱਢ ਕੇ ਫਿਲਟਰੇਟ ਰੂਪ ਵਿੱਚ ਚਾਹ ਪ੍ਰਾਪਤ ਕਰ ਲਓ ।

ਪ੍ਰਸ਼ਨ 3.
ਸੀਮਾ ਨੇ ਤਿੰਨ ਵੱਖ-ਵੱਖ ਪਦਾਰਥਾਂ ਦੀਆਂ ਘੁਲਣਸ਼ੀਲਤਾਵਾਂ ਨੂੰ ਵੱਖ-ਵੱਖ ਤਾਪਮਾਨ ‘ਤੇ ਪਰਖਿਆ ਅਤੇ ਹੇਠਾਂ ਦਿੱਤੇ ਗਏ ਅੰਕੜੇ ਪ੍ਰਾਪਤ ਕੀਤੇ ਮਿਲਣ ਵਾਲੇ ਨਤੀਜਿਆਂ ਨੂੰ 100 ਗ੍ਰਾਮ ਪਾਣੀ ਵਿੱਚ ਘੁਲਿਤ ਪਦਾਰਥ ਦੀ ਮਾਤਰਾ, ਜਿਹੜੀ ਸੰਤ੍ਰਿਪਤ ਘੋਲ ਬਣਾਉਣ ਲਈ ਕਾਫ਼ੀ ਹੈ, ਹੇਠ ਲਿਖੀ ਸਾਰਣੀ ਵਿੱਚ ਦਰਸਾਇਆ ਗਿਆ ਹੈ-
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 1
(ਉ) 50 ਗ੍ਰਾਮ ਪਾਣੀ ਵਿੱਚ 313 K ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਸੰਤ੍ਰਿਪਤ ਘੋਲ ਪ੍ਰਾਪਤ ਕਰਨ ਲਈ ਕਿੰਨੇ ਗਰਾਮ ਪੋਟਾਸ਼ੀਅਮ ਨਾਈਟ੍ਰੇਟ ਦੀ ਲੋੜ ਹੋਵੇਗੀ ?
(ਅ) ਸੀਮਾ 353K ਤੇ ਪੋਟਾਸ਼ੀਅਮ ਕਲੋਰਾਈਡ ਦਾ ਇੱਕ ਸੰਤ੍ਰਿਪਤ ਘੋਲ ਤਿਆਰ ਕਰਦੀ ਹੈ ਅਤੇ ਉਸ ਘੋਲ ਨੂੰ ਕਮਰੇ ਦੇ ਤਾਪਮਾਨ ‘ਤੇ ਠੰਡਾ ਹੋਣ ਲਈ ਛੱਡਿਆ ਤਾਂ ਉਹ ਕੀ ਪ੍ਰੇਖਣ ਕਰੇਗੀ ? ਸਪੱਸ਼ਟ ਕਰੋ ।
(ੲ) 293K ਤੇ ਹਰੇਕ ਨਮਕ ਦੀ ਘੁਲਣਸ਼ੀਲਤਾ ਦੀ ਗਣਨਾ ਕਰੋ । ਇਸ ਤਾਪਮਾਨ ‘ਤੇ ਕਿਹੜਾ ਨਮਕ ਸਭ ਤੋਂ ਵੱਧ ਘੁਲਣਸ਼ੀਲ ਹੋਵੇਗਾ ?
(ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਨਮਕ ਦੀ ਘੁਲਣਸ਼ੀਲਤਾ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
(ਉ) 100g ਪਾਣੀ ਵਿੱਚ 313K ਤੇ ਸੰਤ੍ਰਿਪਤ ਘੋਲ ਦੇ ਲਈ ਲੋੜੀਂਦਾ KNO3 = 62g
50g ਪਾਣੀ ਵਿੱਚ 313K ਤੇ ਸੰਤ੍ਰਿਪਤ ਘੋਲ ਦੇ ਲਈ ਲੋੜੀਂਦਾ KNO3 = \(\frac{62}{100}\) × 50 = 31g

(ਅ) 353 K ਤੇ KCl ਦੇ ਸੰਤ੍ਰਿਪਤ ਘੋਲ ਨੂੰ ਜਦੋਂ ਰੱਗਿਆ ਠੰਢਾ ਕਰਨ ਲਈ ਛੱਡ ਦੇਵੇਗੀ ਤਾਂ ਤਾਪਮਾਨ ਘੱਟ ਹੋਣ ਤੇ ਕ੍ਰਿਸਟਲੀਕਰਨ ਹੋ ਜਾਵੇਗਾ ਜਿਸ ਦੇ ਨਤੀਜੇ ਵਜੋਂ KCl ਦੇ ਕ੍ਰਿਸਟਲ ਬਣ ਜਾਣਗੇ ।

(ੲ) KNO3 ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{32}{100}\) × 100 = 32g
NaCI ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{36}{100}\) × 100 = 36g
KCl ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{35}{100}\) × 100 = 35g
NH4Cl ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{37}{100}\) × 100 = 37g
293K ਤੇ ਸਭ ਤੋਂ ਵੱਧ ਘੁਲਣਸ਼ੀਲਤਾ ਅਮੋਨੀਅਮ ਕਲੋਰਾਈਡ ਦੀ ਹੈ ।

(ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਲੂਣਾਂ ਦੀ ਘੁਲਣਸ਼ੀਲਤਾ ਪ੍ਰਭਾਵਿਤ ਹੁੰਦੀ ਹੈ । ਜਿਵੇਂ-ਜਿਵੇਂ ਤਾਪਮਾਨ ਵੱਧਦਾ ਹੈ ਉਸੇ ਤਰ੍ਹਾਂ ਲੂਣਾਂ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 4.
ਹੇਠ ਲਿਖਿਆਂ ਦੀ ਉਦਾਹਰਨ ਸਹਿਤ ਵਿਆਖਿਆ ਕਰੋ :
(ੳ) ਸੰਤ੍ਰਿਪਤ ਘੋਲ
(ਅ) ਸ਼ੁੱਧ ਪਦਾਰਥ
(ੲ) ਕੋਲਾਇਡ
(ਸ) ਨਿਲੰਬਨ ।
ਉੱਤਰ-
(ੳ) ਸੰਤ੍ਰਿਪਤ ਘੋਲ – ਕਿਸੇ ਨਿਸਚਿਤ ਤਾਪਮਾਨ ‘ਤੇ ਜਦੋਂ ਘੋਲ ਵਿੱਚ ਘੁਲਿਤ ਪਦਾਰਥ ਨਹੀਂ ਘੁਲਦਾ ਹੈ ਤਾਂ ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।

(ਅ) ਸ਼ੁੱਧ ਪਦਾਰਥ – ਸ਼ੁੱਧ ਪਦਾਰਥ ਉਹ ਹਨ ਜਿਨ੍ਹਾਂ ਦੇ ਸਿਰਫ਼ ਇਕੋ ਕਿਸਮ ਦੇ ਅਣੂ ਹਨ । ਸੁੱਧ ਪਦਾਰਥਾਂ ਵਿੱਚ ਭੌਤਿਕ ਅਤੇ ਰਸਾਇਣਿਕ ਗੁਣ ਹੁੰਦੇ ਹਨ | ਸਾਰੇ ਯੌਗਿਕ ਸ਼ੁੱਧ ਪਦਾਰਥ ਹਨ । ਉਦਾਹਰਨ-ਸਾਧਾਰਨ ਨਮਕ, ਚੀਨੀ, ਸੋਨਾ, ਤਾਂਬਾ, ਪਾਰਾ ਆਦਿ ।

(ੲ) ਕੋਲਾਇਡ – ਇਹ ਇਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਕਣਾਂ ਦਾ ਆਕਾਰ 1pm ਤੋਂ 100nm ਦੇ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ । ਇਹ ਕਣ ਇੰਨੇ ਵੱਡੇ ਆਕਾਰ ਦੇ ਹੁੰਦੇ ਹਨ ਕਿ ਪ੍ਰਕਾਸ਼ ਦੀਆਂ ਕਿਰਣਾਂ ਨੂੰ ਫੈਲਾਅ ਸਕਦੇ ਹਨ । ਇਹ ਕਣ ਤਲ ‘ਤੇ ਨਹੀਂ ਬੈਠਦੇ ਪਰ ਅਪਕੇਂਦਰੀਕਰਨ ਤਕਨੀਕ ਨਾਲ ਵੱਖ ਕੀਤੇ ਜਾ ਸਕਦੇ ਹਨ । ਉਦਾਹਰਨ-ਕੋਹਰਾ, ਬੱਦਲ, ਧੂੰਆਂ, ਦੁੱਧ, ਸਪੰਜ, ਜੈਲੀ, ਪਨੀਰ, ਮੱਖਣ ਆਦਿ ।

(ਸ) ਨਿਲੰਬਨ – ਇਹ ਬਿਖਮਅੰਗੀ ਘੋਲ ਹੈ ਜਿਸ ਵਿਚ ਠੋਸ, ਵ ਵਿੱਚ ਪਰਿਖੇਪਿਤ ਹੋ ਜਾਂਦਾ ਹੈ । ਇਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ ਹਨ ਬਲਕਿ ਮਾਧਿਅਮ ਦੀ ਸਮਸਟੀ ਵਿੱਚ ਨਿਲੰਬਿਤ ਰਹਿੰਦੇ ਹਨ । ਇਹਨਾਂ ਨੂੰ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ । ਛਾਣਨ ਵਿਧੀ ਨਾਲ ਇਹਨਾਂ ਨੂੰ ਮਿਸ਼ਰਨ ਤੋਂ ਵੱਖ ਕੀਤਾ ਜਾ ਸਕਦਾ ਹੈ ; ਉਦਾਹਰਨ-ਪਾਣੀ ਵਿੱਚ ਚਾਕ ਪਾਉਡਰ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਹਰ ਇੱਕ ਨੂੰ ਸਮਅੰਗੀ ਅਤੇ ਬਿਖਮਅੰਗੀ ਵਿੱਚ ਸ਼੍ਰੇਣੀਬੱਧ ਕਰੋ : ਸੋਡਾ ਪਾਣੀ, ਲੱਕੜੀ, ਬਰਫ਼, ਹਵਾ, ਮਿੱਟੀ, ਸਿਰਕਾ, ਫਿਲਟਰ ਕੀਤੀ ਹੋਈ ਚਾਹ ।
ਉੱਤਰ-
ਸੋਡਾ ਪਾਣੀ = ਸਮਅੰਗੀ
ਲੱਕੜੀ = ਬਿਖਮਅੰਗੀ
ਬਰਫ਼ = ਸਮਅੰਗੀ
ਹਵਾ = ਸਮਅੰਗੀ
ਮਿੱਟੀ = ਬਿਖਮਅੰਗੀ
ਸਿਰਕਾ = ਸਮਅੰਗੀ
ਫਿਲਟਰ ਕੀਤੀ ਹੋਈ ਚਾਹ = ਸਮਅੰਗੀ ।

ਸ਼ਨ 6.
ਤੁਸੀਂ ਕਿਵੇਂ ਪੁਸ਼ਟੀ ਕਰੋਗੇ ਕਿ ਦਿੱਤਾ ਹੋਇਆ ਰੰਗਹੀਣ ਵ ਸ਼ੁੱਧ ਪਾਣੀ ਹੈ ?
ਉੱਤਰ-
ਰੰਗਹੀਣ ਦ੍ਰਵ ਵਿੱਚ ਕਿਸੇ ਪ੍ਰਕਾਰ ਦੇ ਅੱਖਾਂ ਨਾਲ ਦਿਖਾਈ ਦੇਣ ਵਾਲੇ ਰੰਗ ਦੇ ਕਣ ਨਾ ਹੋਣ ਦੀ ਸਥਿਤੀ ਵਿੱਚ ਪਾਣੀ ਦੇ ਸ਼ੁੱਧ ਹੋਣ ਦੀ ਪੁਸ਼ਟੀ ਹੁੰਦੀ ਹੈ ਪਰ ਪਾਣੀ ਵਿੱਚ ਕਿਸੇ ਪ੍ਰਕਾਰ ਦਾ ਸਵਾਦ ਤੇ ਗੰਧ ਵੀ ਨਹੀਂ ਹੋਣੀ ਚਾਹੀਦੀ । ਇਸ 100°C ਜਾਂ 373 K ਤੇ ਉਬਲ ਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜੀਆਂ ਵਸਤੂਆਂ ਸ਼ੁੱਧ ਪਦਾਰਥ ਹਨ ?
(ੳ) ਬਰਫ਼,
(ਅ) ਦੁੱਧ,
(ੲ) ਲੋਹਾ,
(ਸ) ਹਾਈਡਰੋਕਲੋਰਿਕ ਐਸਿਡ,
(ਹ) ਕੈਲਸ਼ੀਅਮ ਆਂਕਸਾਈਡ,
(ਕ) ਪਾਰਾ
(ਖ) ਇੱਟ,
(ਗ) ਲੱਕੜੀ,
(ਘ) ਹਵਾ ।
ਉੱਤਰ-
ਲੋਹਾ, ਹਾਈਡਰੋਕਲੋਰਿਕ ਐਸਿਡ, ਪਾਰਾ, ਕੈਲਸ਼ੀਅਮ ਆਕਸਾਈਡ ।

ਪ੍ਰਸ਼ਨ 8.
ਹੇਠ ਲਿਖੇ ਮਿਸ਼ਰਣਾਂ ਵਿੱਚੋਂ ਘੋਲ ਦੀ ਪਹਿਚਾਣ ਕਰੋ-
(ੳ) ਮਿੱਟੀ
(ਅ) ਸਮੁੰਦਰੀ ਪਾਣੀ
(ੲ) ਹਵਾ
(ਸ) ਕੋਲਾ
(ਹ) ਸੋਡਾ ਪਾਣੀ ।
ਉੱਤਰ-
ਸਮੁੰਦਰੀ ਪਾਣੀ, ਹਵਾ, ਸੋਡਾ ਪਾਣੀ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜਾ ਟਿੰਡਲ ਪ੍ਰਭਾਵ ਨੂੰ ਦਰਸਾਏਗਾ ?
(ਉ) ਨਮਕ ਦਾ ਘੋਲ
(ਅ) ਦੁੱਧ
(ੲ) ਕਾਪਰ ਸਲਫੇਟ ਦਾ ਘੋਲ
(ਸ) ਸਟਾਰਚ ਦਾ ਘੋਲ ।
ਉੱਤਰ-
ਦੁੱਧ, ਸਟਾਰਚ ਦਾ ਘੋਲ ।

ਪ੍ਰਸ਼ਨ 10.
ਹੇਠ ਲਿਖਿਆਂ ਨੂੰ ਤੱਤ, ਯੋਗਿਕ ਅਤੇ ਮਿਸ਼ਰਣ ਵਿੱਚ ਸ਼੍ਰੇਣੀਬੱਧ ਕਰੋ
(ੳ) ਸੋਡੀਅਮ,
(ਅ) ਮਿੱਟੀ,
(ੲ) ਚੀਨੀ ਦਾ ਘੋਲ,
(ਸ) ਚਾਂਦੀ,
(ਹ) ਕੈਲਸ਼ੀਅਮ ਕਾਰਬੋਨੇਟ,
(ਕ) ਟਿਨ,
(ਖ) ਸਿਲੀਕਾਂਨ,
(ਗ) ਕੋਲਾ,
(ਘ) ਹਵਾ,
(੩) ਸਾਬਣ,
(ਚ) ਮੀਥੇਨ,
(ਛ) ਕਾਰਬਨ-ਡਾਈਆਕਸਾਈਡ,
(ਜ) ਖੂਨ ।
ਉੱਤਰ-
ਤੱਤ – ਸੋਡੀਅਮ, ਚਾਂਦੀ, ਟਿਨ, ਸਿਲੀਕਾਨ ।
ਯੌਗਿਕ – ਕੈਲਸ਼ੀਅਮ ਕਾਰਬੋਨੇਟ, ਮੀਥੇਨ, ਕਾਰਬਨ-ਡਾਈਆਕਸਾਈਡ ।
ਮਿਸ਼ਰਨ-ਮਿੱਟੀ, ਚੀਨੀ ਦਾ ਘੋਲ, ਕੋਲਾ, ਸਾਬਣ, ਹਵਾ, ਖੂਨ ।

ਪ੍ਰਸ਼ਨ 11.
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ ਪਰਿਵਰਤਨ ਰਸਾਇਣਿਕ ਪਰਿਵਰਤਨ ਹਨ ?
(ੳ) ਪੌਦਿਆਂ ਦਾ ਵਧਨਾ
(ਅ) ਲੋਹੇ ਨੂੰ ਜੰਗ ਲੱਗਣਾ
(ੲ) ਲੋਹ ਚੂਰਣ ਅਤੇ ਰੇਤ ਨੂੰ ਮਿਲਾਉਣਾ
(ਸ) ਭੋਜਣ ਪਕਾਉਣਾ
(ਹ) ਭੋਜਨ ਦਾ ਪਾਚਨ
(ਕ) ਪਾਣੀ ਦਾ ਬਰਫ਼ ਬਣਨਾ
(ਖ) ਮੋਮਬੱਤੀ ਦਾ ਜਲਣਾ ।
ਉੱਤਰ-
ਲੋਹੇ ਨੂੰ ਜੰਗ ਲੱਗਣਾ, ਭੋਜਨ ਪਕਾਉਣਾ, ਭੋਜਨ ਦਾ ਪਾਚਨ, ਮੋਮਬੱਤੀ ਦਾ ਜਲਣਾ ।

Science Guide for Class 9 PSEB ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸ਼ੁੱਧ ਪਦਾਰਥ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸ਼ੁੱਧ ਪਦਾਰਥ – ਉਹ ਪਦਾਰਥ ਸ਼ੁੱਧ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਸਾਰੇ ਕਣ ਸਮਾਨ ਰਸਾਇਣਿਕ ਗੁਣਾਂ ਵਾਲੇ ਹੋਣ । ਸ਼ੁੱਧ ਪਦਾਰਥ ਵਿੱਚ ਸਦਾ ਹੀ ਇੱਕ ਪ੍ਰਕਾਰ ਦੇ ਕਣ ਹੁੰਦੇ ਹਨ , ਜਿਵੇਂ- ਸੋਨਾ, ਤਾਂਬਾ, ਸੋਡੀਅਮ ਕਲੋਰਾਈਡ, ਚੀਨੀ ਆਦਿ ।

ਪ੍ਰਸ਼ਨ 2.
ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ।
ਉੱਤਰ-
ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ – ਸਮਅੰਗੀ ਮਿਸ਼ਰਣ ਦਾ ਰੂਪ, ਗੁਣ ਅਤੇ ਸੰਰਚਨਾ ਹਰ ਅਵਸਥਾ ਵਿੱਚ ਸਮਰੂਪ ਹੁੰਦਾ ਹੈ । ਬਿਖਮਅੰਗੀ ਮਿਸ਼ਰਣ ਦੇ ਘਟਕਾਂ ਦੇ ਭੌਤਿਕ ਗੁਣ ਇੱਕ-ਦੂਸਰੇ ਤੋਂ ਵੱਖ ਹੁੰਦੇ ਹਨ । ਜਲ ਵਿੱਚ ਨਮਕ ਅਤੇ ਜਲ ਵਿੱਚ ਚੀਨੀ ਸਮਅੰਗੀ ਮਿਸ਼ਰਣ ਦੇ ਉਦਾਹਰਨ ਹਨ । ਪਾਣੀ ਵਿੱਚ ਤੇਲ, ਨਮਕ ਵਿੱਚ ਗੰਧਕ, ਨਮਕ ਵਿੱਚ ਲੋਹੇ ਦੀ ਛਿੱਲਣ, ਰੇਤ ਵਿੱਚ ਨਮਕ, ਨਮਕ ਵਿੱਚ ਚੀਨੀ ਆਦਿ ਬਿਖਮਅੰਗੀ ਮਿਸ਼ਰਣ ਦੇ ਉਦਾਹਰਨ ਹਨ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 3.
ਉਦਾਹਰਨ ਸਹਿਤ ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ।
ਉੱਤਰ-

ਸਮਅੰਗੀ ਮਿਸ਼ਰਣ (Homogeneous Mixture) ਬਿਖਮਅੰਗੀ ਮਿਸ਼ਰਣ (Heterogeneous Mixture)
(1) ਇਸ ਦੇ ਘਟਕ ਵਿੱਚ ਸਮਾਨ ਵੰਡੇ ਹੁੰਦੇ ਹਨ । (1) ਇਸਦੇ ਘਟਕ ਇੱਕ ਸਮਾਨ ਰੂਪ ਵਿੱਚ ਵੰਡੇ ਨਹੀਂ ਹੁੰਦੇ ।
(2) ਇਸ ਵਿੱਚ ਅੰਸ਼ਾਂ ਦੇ ਗੁਣ ਅਤੇ ਸੰਰਚਨਾ ਹਰ ਅਵਸਥਾ ਵਿੱਚ ਸਮਰੁਪ ਹੁੰਦੀ ਹੈ । ਉਦਾਹਰਨ-ਪਿੱਤਲ, ਕਾਂਸਾ, ਪਾਣੀ ਵਿੱਚ ਚੀਨੀ, ਐਲਕੋਹਲ ਵਿੱਚ ਪਾਣੀ, ਹਵਾ ਆਦਿ । (2) ਇਸ ਵਿੱਚ ਅੰਸ਼ਾਂ ਦੇ ਗੁਣ ਇੱਕ ਦੂਜੇ ਤੋਂ ਭਿੰਨ ਹੁੰਦੇ ਹਨ ।

ਉਦਾਹਰਨ-ਰੇਤ ਕਣ ਅਤੇ ਲੋਹ ਚੂਰਣ, ਰੇਤ+ਅਮੋਨੀਅਮ ਕਲੋਰਾਈਡ, ਪਾਣੀ ਵਿੱਚ ਚਾਕ ਪਾਣੀ ਵਿੱਚ ਤੇਲ ਆਦਿ ।

ਪ੍ਰਸ਼ਨ 4.
ਘੋਲ, ਨਿਲੰਬਨ ਅਤੇ ਕੋਲਾਇਡ ਇੱਕ ਦੂਜੇ ਤੋਂ ਕਿਵੇਂ ਭਿੰਨ ਹਨ ?
ਉੱਤਰ-
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 2

ਪ੍ਰਸ਼ਨ 5.
ਇੱਕ ਸੰਤ੍ਰਿਪਤ ਘੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਵਿੱਚ 293k ਤੇ ਘੋਲਿਆ ਜਾਂਦਾ ਹੈ । ਇਸ ਤਾਪਮਾਨ ਤੇ ਇਸ ਦੀ ਸੰਘਣਤਾ ਪਤਾ ਕਰੋ ।
ਉੱਤਰ-
ਘੁਲਿਤ ਪਦਾਰਥ ਦਾ ਪੁੰਜ (ਸੋਡੀਅਮ ਕਲੋਰਾਈਡ = 36g
ਘੋਲਕ ਦਾ ਪੁੰਜ (ਪਾਣੀ) = 100g
ਘੋਲ ਦਾ ਪੁੰਜ = ਘੁਲਿਤ ਦਾ ਪੁੰਜ + ਘੋਲਕ ਦਾ ਪੁੰਜ
= 36g + 100g = 136g
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 3
= \(\frac{36}{136}\) × 100 = 26.47%

ਪ੍ਰਸ਼ਨ 6.
ਪੈਟਰੋਲ ਅਤੇ ਮਿੱਟੀ ਦਾ ਤੇਲ ਜੋ ਕਿ ਆਪਸ ਵਿੱਚ ਘੁਲਣਸ਼ੀਲ ਹਨ, ਦੇ ਮਿਸ਼ਰਣ ਨੂੰ ਤੁਸੀਂ ਕਿਵੇਂ ਨਿਖੋੜੇਗੇ ? ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਉੱਬਾਲ ਦਰਜਿਆਂ ਵਿੱਚ 25° ਸੈ. ਤੋਂ ਵੱਧ ਅੰਤਰ ਹੈ ।
ਉੱਤਰ-
ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਮਿਸ਼ਰਣ ਨੂੰ ਸਾਧਾਰਣ ਕਸ਼ੀਦਣ ਵਿਧੀ ਨਾਲ ਵੱਖ-ਵੱਖ ਕਰਾਂਗੇ ਕਿਉਂਕਿ ਦੋਵੇਂ ਵ ਬਗੈਰ ਅਪਘਟਨ ਦੇ ਉੱਬਲ ਜਾਣਗੇ । ਉਹਨਾਂ ਦੇ ਉੱਬਾਲ ਦਰਜੇ ਵਿੱਚ 25°C ਤੋਂ ਵੱਧ ਦਾ ਫਰਕ ਹੈ ।

ਪ੍ਰਸ਼ਨ 7.
ਨਿਖੇੜਨ ਦੀਆਂ ਆਮ ਵਿਧੀਆਂ ਦੇ ਨਾਂ ਦਿਓ-
(i) ਦਹੀਂ ਤੋਂ ਮੱਖਣ ।
(ii) ਸਮੁੰਦਰ ਦੇ ਪਾਣੀ ਤੋਂ ਨਮਕ ।
(iii) ਨਮਕ ਤੋਂ ਕਪੂਰ ।
ਉੱਤਰ-
(i) ਅਪਕੇਂਦਰਨ ।
(ii) ਕ੍ਰਿਸਟਲੀਕਰਨ ।
(iii) ਜੌਹਰ ਉਡਾਉਣਾ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 8.
ਕ੍ਰਿਸਟਲੀਕਰਣ ਵਿਧੀ ਦੇ ਨਾਲ ਕਿਸ ਤਰ੍ਹਾਂ ਦੇ ਮਿਸ਼ਰਣਾਂ ਦਾ ਨਿਖੇੜਨ ਕੀਤਾ ਜਾ ਸਕਦਾ ਹੈ ?
ਉੱਤਰ-
ਕ੍ਰਿਸਟਲੀਕਰਨ ਵਿਧੀ ਦੁਆਰਾ ਠੋਸ ਪਦਾਰਥਾਂ ਵਿੱਚ ਰਲੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ । ਸਮੁੰਦਰੀ ਪਾਣੀ ਵਿੱਚ ਘੁਲੇ ਨਮਕ ਨੂੰ ਸ਼ੁੱਧ ਰੂਪ ਵਿੱਚ ਪ੍ਰਾਪਤ ਕਰਨ ਅਤੇ ਅਸ਼ੁੱਧ ਨਮੂਨੇ ਤੋਂ ਫਿਟਕਰੀ ਨੂੰ ਵੱਖ ਕਰਨ ਲਈ । ਕ੍ਰਿਸਟਲੀਕਰਣ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਹੇਠ ਲਿਖਿਆਂ ਨੂੰ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ-
ਰੁੱਖਾਂ ਦਾ ਕੱਟਣਾ, ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ, ਅਲਮਾਰੀ ਨੂੰ ਜੰਗ ਲੱਗਣਾ, ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ, ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਅਤੇ ਇਸ ਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਘਟਨ ਹੋਣਾ, ਪਾਣੀ ਵਿੱਚ ਸਧਾਰਨ ਨਮਕ ਦਾ ਘੁਲਣਾ, ਫਲਾਂ ਤੋਂ ਸਲਾਦ ਬਨਾਉਣਾ, ਲੱਕੜੀ ਅਤੇ ਕਾਗਜ਼ ਦਾ ਜਲਣਾ ।
ਉੱਤਰ-

  1. ਰੁੱਖਾਂ ਦਾ ਕੱਟਣਾ-ਭੌਤਿਕ ਪਰਿਵਰਤਨ ।
  2. ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ-ਭੌਤਿਕ ਪਰਿਵਰਤਨ ।
  3. ਅਲਮਾਰੀ ਨੂੰ ਜੰਗ ਲੱਗਣਾ-ਰਸਾਇਣਿਕ ਪਰਿਵਰਤਨ ।
  4. ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ-ਭੌਤਿਕ ਪਰਿਵਰਤਨ ।
  5. ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਇਸਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਘਟਨ ਹੋਣਾ-ਰਸਾਇਣਿਕ ਪਰਿਵਰਤਨ ।
  6. ਪਾਣੀ ਵਿੱਚ ਸਾਧਾਰਨ ਨਮਕ ਦਾ ਘੁਲਣਾ-ਭੌਤਿਕ ਪਰਿਵਰਤਨ ।
  7. ਫਲਾਂ ਤੋਂ ਸਲਾਦ ਬਨਾਉਣਾ-ਭੌਤਿਕ ਪਰਿਵਰਤਨ ।
  8. ਲੱਕੜੀ ਅਤੇ ਕਾਗਜ਼ ਦਾ ਜਲਣਾ-ਰਸਾਇਣਿਕ ਪਰਿਵਰਤਨ ।

ਪ੍ਰਸ਼ਨ 10.
ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਨੂੰ ਸ਼ੁੱਧ ਪਦਾਰਥ ਜਾਂ ਮਿਸ਼ਰਣ ਵਿੱਚ ਵੰਡਣ ਦੀ ਕੋਸ਼ਿਸ਼ ਕਰੋ ।
ਉੱਤਰ-
ਸ਼ੁੱਧ ਪਦਾਰਥ – ਹਾਈਡੋਜਨ, ਤਾਂਬਾ, ਸੋਨਾ, ਨਮਕ, ਚੀਨੀ, ਪਾਣੀ, ਲੋਹਾ, ਚਾਂਦੀ ਆਦਿ ।
ਮਿਸ਼ਰਨ – ਸੋਡਾ ਵਾਟਰ, ਨਮਕ ਦਾ ਘੋਲ, ਸ਼ਰਬਤ, ਧੂੰਆਂ, ਆਈਸਕ੍ਰੀਮ, ਗੰਧਕ-ਲੋਹ ਚੂਰਣ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਘੋਲ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

Punjab State Board PSEB 9th Class Science Book Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ Textbook Exercise Questions and Answers.

PSEB Solutions for Class 9 Science Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

PSEB 9th Class Science Guide ਸਾਡੇ ਆਲੇ-ਦੁਆਲੇ ਦੇ ਪਦਾਰ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਇਕਾਈ ਵਿੱਚ ਬਦਲੋ :
(ਉ) 293 K
(ਅ) 470 K.
ਉੱਤਰ-
(ੳ) 293 K = 293 – 273
= 20°C.

(ਅ) 470 K
= 470 – 273°C
= 197°C.

ਪ੍ਰਸ਼ਨ 2.
ਹੇਠ ਲਿਖੇ ਤਾਪਮਾਨਾਂ ਨੂੰ ਕੈਲਵਿਨ ਇਕਾਈ ਵਿੱਚ ਬਦਲੋ :
(ਉ) 25°C
(ਅ) 373°C
ਉੱਤਰ-
(ੳ) ਤਾਪਮਾਨ = 25°C .
= 25 + 273 = 298 K.

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

(ਅ) ਤਾਪਮਾਨ
= 373° C
= 373 + 273 = 646 K.

ਪ੍ਰਸ਼ਨ 3.
ਹੇਠ ਲਿਖੇ ਪ੍ਰੇਖਣਾਂ ਲਈ ਕਾਰਨ ਲਿਖੋ :
(ਉ) ਨੇਫਥਲੀਨ ਨੂੰ ਰੱਖਣ ਤੋਂ ਕੁਝ ਸਮੇਂ ਬਾਅਦ ਕੁਝ ਵੀ ਠੋਸ ਪਦਾਰਥ ਛੱਡੇ ਬਿਨਾਂ ਅਦਿੱਖ ਹੋ ਜਾਂਦੀ ਹੈ ।
(ਅ) ਸਾਨੂੰ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੋਏ ਹੀ ਪਹੁੰਚ ਜਾਂਦੀ ਹੈ ।
ਉੱਤਰ-
(ੳ) ਕਈ ਪਦਾਰਥ ਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਵਿੱਚ ਬਦਲ ਜਾਂਦੇ ਹਨ ਜਿਸ ਨੂੰ ਜੌਹਰ ਉਡਾਉਣ ਦੀ ਕਿਰਿਆ ਕਹਿੰਦੇ ਹਨ । ਨੇਫਥਾਲੀਨ ਦੀਆਂ ਗੋਲੀਆਂ ਇਸੇ ਪ੍ਰਕਿਰਿਆ ਕਾਰਨ ਬਿਨਾਂ ਕੁਝ ਵੀ ਠੋਸ ਪਦਾਰਥ ਛੱਡੇ ਅਦਿੱਖ ਹੋ ਜਾਂਦੀਆਂ ਹਨ ।
ਅ ਪਦਾਰਥਾਂ ਦੇ ਕਣ ਲਗਾਤਰ ਗਤੀਸ਼ੀਲ ਹੁੰਦੇ ਹਨ । ਇਤਰ ਦੀ ਖੁਸ਼ਬੂ ਹਵਾ ਦੇ ਮਾਧਿਅਮ ਵਿੱਚ ਪਸਰਣ ਦੇ ਕਾਰਨ ਆਪਣੇ ਆਪ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਫੈਲ ਜਾਂਦੀ ਹੈ ਜਿਸ ਕਾਰਨ ਉਸ ਨੂੰ ਕਈ ਮੀਟਰ ਦੂਰ ਤਕ ਸੁੰਘਿਆ ਜਾ ਸਕਦਾ ਹੈ ।

ਪ੍ਰਸ਼ਨ 4.
ਹੇਠ ਲਿਖੇ ਪਦਾਰਥਾਂ ਨੂੰ ਉਨ੍ਹਾਂ ਦੇ ਕਣਾਂ ਦੇ ਵਿੱਚ ਵੱਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਵਿੱਚ ਕਰੋ :
(ਉ) ਪਾਣੀ
(ਅ) ਚੀਨੀ
(ੲ) ਆਕਸੀਜਨ ।
ਉੱਤਰ-
ਆਕਸੀਜਨ < ਪਾਣੀ < ਚੀਨੀ ।

ਪ੍ਰਸ਼ਨ 5.
ਹੇਠ ਲਿਖੇ ਤਾਪਮਾਨਾਂ ‘ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੈ :
(ੳ) 25°C
(ਅ) 0°C
(ੲ) 100°C.
ਉੱਤਰ-
(ਉ) ਵ ਅਵਸਥਾ
(ਅ) ਠੋਸ ਅਵਸਥਾ
(ੲ) ਗੈਸੀ ਅਵਸਥਾ ।

ਪ੍ਰਸ਼ਨ 6.
ਪੁਸ਼ਟੀ ਲਈ ਕਾਰਣ ਦਿਓ :-
(ਉ) ਪਾਣੀ ਕਮਰੇ ਦੇ ਤਾਪਮਾਣ ‘ ਤੇ ਦੂਵ ਹੈ ।
(ਅ) ਲੋਹੇ ਦੀ ਅਲਮਾਰੀ ਕਮਰੇ ਦੇ ਤਾਪਮਾਨ ‘ਤੇ ਠੋਸ ਹੈ ?
ਉੱਤਰ-
(ੳ)

  1. ਪਾਣੀ ਨੂੰ ਜਿਸ ਵੀ ਬਰਤਨ ਵਿਚ ਪਾਇਆ ਜਾਵੇ ਉਸ ਦਾ ਹੀ ਆਕਾਰ ਲੈ ਲੈਂਦਾ ਹੈ । ਕਮਰੇ ਦਾ ਤਾਪਮਾਨ ਪਾਣੀ ਦੇ ਉਬਾਲ ਦਰਜੇ ਤੋਂ ਘੱਟ ਅਤੇ ਜਮਾਵ ਦਰਜੇ ਤੋਂ ਵੱਧ ਹੈ ।
  2. ਪਾਣੀ ਵੱਗਦਾ ਹੈ ਅਤੇ ਇਹ ਮਜ਼ਬੂਤ ਨਹੀਂ ਹੈ ।

(ਅ)

  1. ਲੋਹੇ ਦੀ ਅਲਮਾਰੀ ਦਾ ਨਿਸਚਿਤ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ।
  2. ਨਾਂ ਮਾਤਰ ਦਬੀਣਯੋਗਤਾ ਹੈ । ਕਮਰੇ ਦਾ ਤਾਪਮਾਨ ਲੋਹੇ ਦੇ ਉਬਾਲ ਦਰਜੇ ਤੋਂ ਘੱਟ ਅਤੇ ਪਿਘਲਣ ਦਰਜੇ ਤੋਂ ਵੱਧ ਹੈ | ਕਮਰੇ ਦੇ ਤਾਪਮਾਨ ਤੇ ਉਸਦੀ ਅਵਸਥਾ ਪਰਿਵਰਤਨ ਸੰਭਵ ਨਹੀਂ ਹੈ ਇਸ ਲਈ ਇਹ ਉਸ ਤਾਪਮਾਨ ਤੇ ਠੋਸ ਹੈ ।

ਪ੍ਰਸ਼ਨ 7.
273k ਤੇ ਬਰਫ਼ ਨੂੰ ਠੰਡਾ ਕਰਨ ਤੇ ਅਤੇ ਪਾਣੀ ਨੂੰ ਇਸੇ ਤਾਪਮਾਨ ਤੇ ਠੰਡਾ ਕਰਨ ਤੇ ਠੰਡਕ ਦਾ ਪ੍ਰਭਾਵ ਵਧੇਰੇ ਕਿਉਂ ਹੁੰਦਾ ਹੈ ?
ਉੱਤਰ-
273K ਤੇ ਬਰਫ਼ ਇਸੇ ਤਾਪਮਾਨ ਤੇ ਪਾਣੀ ਦੀ ਤੁਲਨਾ ਵਿੱਚ ਸੰਗਲਨ ਦੀ ਗੁਪਤ ਤਾਪ ਊਰਜਾ ਦੇ ਕਾਰਨ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 8.
ਉਬਲਦੇ ਹੋਏ ਪਾਣੀ ਜਾਂ ਭਾਫ਼ ਵਿੱਚੋਂ ਜਲਨ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ?
ਉੱਤਰ-
ਭਾਫ਼-ਜਦੋਂ ਪਾਣੀ 373K ਤੇ ਉਬਲਦਾ ਹੈ, ਤਾਂ 373K ਤੇ ਵਾਸ਼ਪ ਵਿੱਚ ਬਦਲਦਾ ਹੈ ਉਸ ਨੂੰ 536 ਕੈਲੋਰੀ/ ਗ੍ਰਾਮ ਤਾਪ ਦੀ ਲੋੜ ਹੁੰਦੀ ਹੈ । ਉਬਲਦੇ ਪਾਣੀ ਵਿੱਚ ਗੁਪਤ ਤਾਪ ਉਰਜਾ ਵੀ ਸ਼ਾਮਿਲ ਹੈ ।

ਪ੍ਰਸ਼ਨ 9.
ਹੇਠ ਲਿਖੇ ਚਿੱਤਰ ਦੇ ਲਈ ਉ, ਅ, ੲ, ਸ, ਹ ਅਤੇ ਕ ਦੀ ਅਵਸਥਾ ਪਰਿਵਰਤਨ ਨੂੰ ਨਾਂ ਦਿਓ :-
PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 1
ਉੱਤਰ-
(ੳ) ਸੰਗਲਨ (Fusion)
(ਅ) ਵਾਸ਼ਪਣ (Oapourization)
(ੲ) ਸੰਘਣਨ (Condensation)
(ਸ) ਜੰਮਣਾ (Solidification)
(ਹ) ਜੌਹਰ ਉਡਾਉਣਾ (Sublimation ।

Science Guide for Class 9 PSEB ਸਾਡੇ ਆਲੇ-ਦੁਆਲੇ ਦੇ ਪਦਾਰ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਹਨ :
ਕੁਰਸੀ, ਹਵਾ, ਸੁਨੇਹ, ਗੰਧ, ਘਿਰਣਾ, ਬਦਾਮ, ਵਿਚਾਰ, ਠੰਡ, ਠੰਡਾ ਪਿਆਓ, ਇਤਰ ਦੀ ਗੰਧ ।
ਉੱਤਰ-
ਕੁਰਸੀ, ਹਵਾ, ਬਦਾਮ ਅਤੇ ਠੰਡਾ ਪਿਆਓ ਪਦਾਰਥ ਹਨ, ਕਿਉਂਕਿ ਇਹਨਾਂ ਦਾ ਪੰਜ ਹੁੰਦਾ ਹੈ ਤੇ ਇਹ ਸਥਾਨ ਘੇਰਦੇ ਹਨ ।

ਪ੍ਰਸ਼ਨ 2.
ਹੇਠ ਲਿਖੇ ਪ੍ਰੇਖਣ ਦੇ ਕਾਰਨ ਦੱਸੋ :
ਗਰਮਾ-ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰ ਤੋਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ ।
ਉੱਤਰ-
ਗਰਮਾ-ਗਰਮ ਜਾਂ ਠੰਡਾ ਖਾਣਾ ਕਣਾਂ ਤੋਂ ਬਣਦਾ ਹੈ ਅਤੇ ਪਦਾਰਥ ਦੇ ਕਣ ਸਦਾ ਗਤੀਸ਼ੀਲ ਹੁੰਦੇ ਹਨ । ਉਹਨਾਂ ਵਿੱਚ ਵਿਸਰਣ ਹੁੰਦਾ ਹੈ । ਤਾਪਮਾਨ ਵੱਧਣ ਨਾਲ ਕਣਾਂ ਦੀ ਗਤੀ ਤੇਜ਼ ਹੋ ਜਾਂਦੀ ਹੈ । ਉਹਨਾਂ ਦੀ ਵਿਸਰਣ ਦੀ ਦਰ ਵੱਧ ਜਾਂਦੀ ਹੈ । ਗਰਮਾ-ਗਰਮ ਖਾਣੇ ਦੀ ਮਹਿਕ ਕਈ ਮੀਟਰ ਦੂਰ ਤੋਂ ਤੁਹਾਡੇ ਕੋਲ ਵਿਸਰਣ ਰਾਹੀਂ ਪਹੁੰਚ ਜਾਂਦੀ ਹੈ । ਦੂਜੇ ਪਾਸੇ ਭੋਜਨ ਠੰਡਾ ਹੋਣ ‘ਤੇ ਇਸਦੇ ਕਣਾਂ ਦਾ ਹਵਾ ਵਿੱਚ ਵਿਸਰਣ, ਲਗਪਗ ਨਾ ਦੇ ਬਰਾਬਰ ਹੁੰਦਾ ਹੈ । ਇਸ ਲਈ ਵਧੇਰੇ ਦੂਰੀ ‘ਤੇ ਠੰਡੇ ਭੋਜਨ ਦੀ ਮਹਿਕ ਨਹੀਂ ਆ ਪਾਉਂਦੀ ਅਤੇ ਸਾਨੂੰ ਭੋਜਨ ਦੇ ਨੇੜੇ ਜਾਣਾ ਪੈਂਦਾ ਹੈ ।

ਪ੍ਰਸ਼ਨ 3.
ਸਵਿਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਕੱਟ ਲੈਂਦਾ ਹੈ ਇਸ ਨਾਲ ਪਦਾਰਥ ਦਾ ਕਿਹੜਾ ਗੁਣ ਖਿਤ ਹੁੰਦਾ ਹੈ ?
ਉੱਤਰ-
ਸਵਿਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਨੂੰ ਕੱਟ ਲੈਂਦਾ ਹੈ ਕਿਉਂਕਿ ਪਾਣੀ ਦੇ ਕਣਾਂ ਵਿੱਚ ਅੰਤਰਾਅਣੂਕ ਬਲ ਕਾਰਜ ਕਰਦਾ ਹੈ ਜੋ ਕਣਾਂ ਨੂੰ ਇੱਕ ਨਾਲ ਰੱਖਦਾ ਹੈ । ਜਲ ਦੇ ਕਣਾਂ ਵਿੱਚ ਦੂਰੀ ਵਧੇਰੇ ਹੁੰਦੀ ਹੈ ਅਤੇ ਉਹਨਾਂ ਵਿੱਚ ਨਪੀੜਨ ਦਾ ਗੁਣ ਹੁੰਦਾ ਹੈ । ਸਵੀਮਿੰਗ ਪੂਲ ਵਿੱਚ ਗੋਤਾਖੋਰ ਜਦੋਂ ਪਾਣੀ ਨੂੰ ਆਪਣੇ ਹੱਥ ਨਾਲ ਧੱਕਦਾ ਹੈ ਤਾਂ ਪਾਣੀ ਦੇ ਅਣੂਆਂ ਵਿੱਚ ਆਕਰਸ਼ਣ ਬਲ ਘੱਟ ਹੋਣ ਦੇ ਕਾਰਨ ਉਹ ਪਾਣੀ ਨੂੰ ਕੱਟ ਸਕਦਾ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 4.
ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ?
ਉੱਤਰ-
ਸਾਰੇ ਪਦਾਰਥ ਕਣਾਂ ਤੋਂ ਮਿਲਣ ‘ਤੇ ਬਣਦੇ ਹਨ । ਸਾਰੇ ਪਦਾਰਥਾਂ ਦੇ ਕਣ ਬਹੁਤ ਛੋਟੇ ਹੁੰਦੇ ਹਨ, ਇੰਨੇ ਛੋਟੇ ਹੁੰਦੇ ਹਨ ਕਿ ਉਹਨਾਂ ਦੇ ਛੋਟੇ ਆਕਾਰ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ । ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅੱਗੇ ਲਿਖੇ ਅਨੁਸਾਰ ਹਨ-

  1. ਪਦਾਰਥ ਦੇ ਕਣਾਂ ਵਿੱਚ ਖ਼ਾਲੀ ਥਾਂਵਾਂ ਹੁੰਦੀਆਂ ਹਨ ।
  2. ਪਦਾਰਥ ਦੇ ਕਣ ਲਗਾਤਾਰ ਗਤੀ ਕਰਦੇ ਰਹਿੰਦੇ ਹਨ ਉਹਨਾਂ ਵਿੱਚ ਗਤਿਜ ਊਰਜਾ ਹੁੰਦੀ ਹੈ ।
  3. ਪਦਾਰਥ ਦੇ ਕਣ ਇੱਕ-ਦੂਸਰੇ ਨੂੰ ਆਕਰਸ਼ਿਤ ਕਰਦੇ ਹਨ । ਇਹ ਆਕਰਸ਼ਣ ਬਲ ਵੱਖ-ਵੱਖ ਪਦਾਰਥਾਂ ਵਿੱਚ ਵੱਖਵੱਖ ਹੁੰਦਾ ਹੈ ।
  4. ਤਾਪਮਾਨ ਵਧਾਉਣ ਤੇ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ ।

ਪ੍ਰਸ਼ਨ 5.
ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ । (ਘਣਤਾ = ਪੁੰਜ/ਆਇਤਨ ) ਵੱਧਦੀ ਹੋਈ ਘਣਤਾ ਦੇ ਕ੍ਰਮ ਵਿੱਚ ਹੇਠ ਲਿਖਿਆਂ ਨੂੰ ਦਰਸਾਓ :
ਹਵਾ, ਚਿਮਨੀ ਦਾ ਧੂੰਆਂ, ਸ਼ਹਿਦ, ਪਾਣੀ, ਚਾਕ, ਤੂੰ ਅਤੇ ਲੋਹਾ ।
ਉੱਤਰ-
ਚਿਮਨੀ ਦਾ ਧੂੰਆਂ, ਹਵਾ, ਨੂੰ, ਪਾਣੀ, ਸ਼ਹਿਦ, ਚਾਕ, ਲੋਹਾ ।

ਪ੍ਰਸ਼ਨ 6.
(ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣਾਂ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਣੀਬੱਧ ਕਰੋ ।
(ਅ) ਹੇਠ ਲਿਖਿਆਂ ‘ਤੇ ਟਿੱਪਣੀ ਕਰੋਨਿੱਗਰਤਾ, ਦਬੀਣਯੋਗਤਾ, ਤਰਲਤਾ, ਬਰਤਨ ਵਿੱਚ ਗੈਸ ਦਾ ਭਰਨਾ, ਆਕਾਰ, ਗਤਿਜ ਊਰਜਾ ਅਤੇ ਘਣਤਾ ।
ਉੱਤਰ-
(ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਠੋਸ, ਵ ਅਤੇ ਗੈਸ ਹਨ ।
ਠੋਸ, ਦ੍ਰਵ ਅਤੇ ਗੈਸ ਵਿੱਚ ਅੰਤਰ-
PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 2
(ਅ)
1. ਨਿੱਗਰਤਾ – ਨਿੱਗਰਤਾ ਠੋਸ ਪਦਾਰਥਾਂ ਦਾ ਗੁਣ ਹੈ । ਨਾਂ ਦੇ ਬਰਾਬਰ ਨਪੀੜਨ ਯੋਗਤਾ ਕਾਰਨ, ਇਹ ਬਾਹਰੀ ਬਲ ਲਗਾਉਣ ‘ਤੇ ਵੀ ਆਪਣੇ ਆਕਾਰ ਨੂੰ ਨਹੀਂ ਬਦਲਦੇ । ਠੋਸ ਪਦਾਰਥਾਂ ਵਿੱਚ ਆਕਰਸ਼ਣ ਬਲ ਦੇ ਕਾਰਨ ਮਜ਼ਬੂਤੀ ਵਧੇਰੇ ਹੁੰਦੀ ਹੈ । ਵ ਨੂੰ ਥੋੜ੍ਹਾ ਦਬਾਇਆ ਜਾ ਸਕਦਾ ਹੈ ਅਤੇ ਗੈਸ ਨੂੰ ਸਰਲਤਾ ਨਾਲ ਦਬਾਇਆ ਜਾ ਸਕਦਾ ਹੈ ।

2. ਦਬੀਣਯੋਗਤਾ – ਪਦਾਰਥਾਂ ਦਾ ਦਬੀਣਯੋਗਤਾ ਗੁਣ, ਉਹਨਾਂ ‘ਤੇ ਦਬਾਅ ਦੇ ਅਸਰ ਨੂੰ ਦੱਸਦਾ ਹੈ । ਜੇ ਪਦਾਰਥ ਨੂੰ ਬਾਹਰੀ ਦਬਾਅ ਨਾਲ ਦਬਾਇਆ ਨਹੀਂ ਜਾ ਸਕਦਾ ਤਾਂ ਉਸ ਦੀ ਦੁਬੀਣਯੋਗਤਾ ਨਾਂ ਦੇ ਬਰਾਬਰ ਹੋਵੇਗੀ । ਇਸ ਤੋਂ ਇਲਾਵਾ ਜੇ ਪਦਾਰਥ ਨੂੰ ਬਾਹਰੀ ਦਬਾਅ ਨਾਲ ਦਬਾਇਆ ਜਾ ਸਕਦਾ ਹੋਵੇ ਤਾਂ ਉਸਦੀ ਦਬੀਯੋਗਤਾ ਵਧੇਰੇ ਹੋਵੇਗੀ । ਦੂਜੇ ਸ਼ਬਦਾਂ ਵਿੱਚ ਦਬੀਯੋਗਤਾ ਪਦਾਰਥ ਦੇ ਆਇਤਨ ਨਾਲ ਸੰਬੰਧਿਤ ਹੁੰਦੀ ਹੈ । ਸਥਿਰ ਆਇਤਨ ਵਾਲੇ ਪਦਾਰਥਾਂ ਦੀ ਦਬੀਣਯੋਗਤਾ ਨਾ ਦੇ ਬਰਾਬਰ ਅਤੇ ਪਰਿਵਰਤਨਸ਼ੀਲ ਆਇਤਨ ਵਾਲੇ ਪਦਾਰਥਾਂ ਦੀ ਦਬੀਣਯੋਗਤਾ ਵੱਧ ਹੁੰਦੀ ਹੈ । ਠੋਸ ਪਦਾਰਥਾਂ ਨੂੰ ਬਾਹਰੀ ਬਲ ਦੁਆਰਾ ਦਬਾਇਆ ਨਹੀਂ ਜਾ ਸਕਦਾ ਅਤੇ ਇਹਨਾਂ ਦਾ ਆਇਤਨ ਵੀ ਨਿਸਚਿਤ ਹੁੰਦਾ ਹੈ । ਇਸ ਲਈ ਇਹਨਾਂ ਦੀ ਦਬੀਣਯੋਗਤਾ ਨਾ ਦੇ ਬਰਾਬਰ ਹੁੰਦੀ ਹੈ । ਵਾਂ ਦੀ ਦਬੀਣਯੋਗਤਾ ਠੋਸਾਂ ਤੋਂ ਵੱਧ ਹੁੰਦੀ ਹੈ ਅਤੇ ਗੈਸਾਂ ਦੀ ਦਬੀਣਯੋਗਤਾ ਸਭ ਤੋਂ ਵੱਧ ਹੁੰਦੀ ਹੈ । ਇਸੇ ਕਾਰਨ ਗੈਸਾਂ ਨੂੰ ਘੱਟ ਆਇਤਨ ਵਾਲੇ ਸਿਲੰਡਰਾਂ ਵਿੱਚ ਨਪੀੜਿਆ ਜਾ ਸਕਦਾ ਹੈ ।

3. ਤਰਲਤਾ – ਤਰਲਤਾ, ਤਰਲ ਪਦਾਰਥਾਂ ਦਾ ਗੁਣ ਹੈ ਜਿਨ੍ਹਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਨਿਸਚਿਤ ਆਇਤਨ ਜ਼ਰੂਰ ਹੁੰਦਾ ਹੈ । ਤਰਲਤਾ ਵੱਗਣ ਦੀ ਪ੍ਰਵਿਰਤੀ ਹੈ ਅਤੇ ਇਸ ਵਿੱਚ ਦਵ ਦਾ ਆਕਾਰ ਬਦਲਦਾ ਰਹਿੰਦਾ ਹੈ । ਠੋਸ ਬਿਲਕੁਲ ਨਹੀਂ ਵੱਗਦੇ ਪਰ ਗੈਸਾਂ ਸਾਰੀਆਂ ਦਿਸ਼ਾਵਾਂ ਵਿੱਚ ਵਗਦੀਆਂ ਹਨ ।

4. ਬਰਤਨ ਵਿੱਚ ਗੈਸ ਦਾ ਭਰਨਾ – ਗੈਸਾਂ ਦੇ ਕਣਾਂ ਵਿੱਚ ਅੰਤਰਾਣੁਕ ਬਲ ਨਾ ਦੇ ਬਰਾਬਰ ਹੋਣ ਕਰਕੇ ਦਬੀਣਯੋਗਤਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਗੈਸ ਦੇ ਵਧੇਰੇ ਆਇਤਨ ਨੂੰ ਕਿਸੇ ਘੱਟ ਆਇਤਨ ਵਾਲੇ ਬਰਤਨ ਵਿੱਚ ਨਪੀੜਿਆ ਜਾ ਸਕਦਾ ਹੈ ਅਤੇ ਸਰਲਤਾ ਪੂਰਵਕ ਇੱਕ ਸਥਾਨ ਤੋਂ ਦੂਜੇ ਸਥਾਨ ਤਕ ਭੇਜਿਆ ਜਾ ਸਕਦਾ ਹੈ ।

5. ਆਕਾਰ – ਪਦਾਰਥ ਦੇ ਕਣਾਂ ਵਿੱਚ ਇੱਕ ਬਲ ਕਾਰਜ ਕਰਦਾ ਹੈ । ਇਹ ਬਲੇ ਕਣਾਂ ਨੂੰ ਇੱਕ ਸਾਰ ਰੱਖਦਾ ਹੈ ਅਤੇ ਵਸਤੂ ਨੂੰ ਆਕਾਰ ਪ੍ਰਦਾਨ ਕਰਦਾ ਹੈ । ਇਹ ਆਕਰਸ਼ਣ ਬਲ ਦਾ ਮੁੱਲ ਵੱਖ-ਵੱਖ ਪਦਾਰਥਾਂ ਵਿੱਚ ਵੱਖ-ਵੱਖ ਹੁੰਦੀ ਹੈ । ਠੋਸ ਪਦਾਰਥਾਂ ਦੇ ਕਣਾਂ ਵਿੱਚ ਅੰਤਰਾਅਲੁਕ ਬਲ ਵਧੇਰੇ ਹੁੰਦਾ ਹੈ, ਜਿਸ ਕਾਰਨ ਉਹਨਾਂ ਦਾ ਨਿਸਚਿਤ ਆਕਾਰ ਹੁੰਦਾ ਹੈ ਪਰ ਵਾਂ ਅਤੇ ਗੈਸਾਂ ਵਿੱਚ ਅਜਿਹਾ ਨਹੀਂ ਹੁੰਦਾ ।

6. ਗਤਿਜ ਉਰਜਾ – ਪਦਾਰਥਾਂ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ ਜਿਸ ਨੂੰ ਗਤਿਜ ਉਰਜਾ ਕਹਿੰਦੇ ਹਨ । ਤਾਪਮਾਨ ਦੇ ਵਧਣ ਨਾਲ ਕਣਾਂ ਦੀ ਗਤੀ ਤੇਜ਼ ਹੋ ਜਾਂਦੀ ਹੈ ਅਰਥਾਤ ਤਾਪਮਾਨ ਵਧਣ ਨਾਲ ਕਣਾਂ ਦੀ ਗਤਿਜ ਉਰਜਾ ਵੀ ਵੱਧ ਜਾਂਦੀ ਹੈ । ਠੋਸ ਵਿੱਚ ਵਧੇਰੇ ਗਤਿਜ ਊਰਜਾ ਨਹੀਂ ਹੁੰਦੀ । ਵ ਵਿੱਚ ਕੁਝ ਗਤਿਜ ਊਰਜਾ ਹੁੰਦੀ ਹੈ, ਪਰ ਗੈਸਾਂ ਵਿੱਚ ਬਹੁਤ ਜ਼ਿਆਦਾ ਗਤਿਜ ਊਰਜਾ ਹੁੰਦੀ ਹੈ ।

7. ਘਣਤਾ – ਕਿਸੇ ਵਸਤੂ ਦੀ ਘਣਤਾ ਪ੍ਰਤੀ ਇਕਾਈ ਆਇਤਨ ਦੇ ਪੁੰਜ ਦੇ ਬਰਾਬਰ ਹੁੰਦੀ ਹੈ ।
PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 3
ਠੋਸ ਪਦਾਰਥਾਂ ਦੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ ; ਞ ਵਿੱਚ ਘੱਟ ਅਤੇ ਗੈਸਾਂ ਵਿੱਚ ਨਾਂ ਦੇ ਬਰਾਬਰ ਹੁੰਦੀ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 7.
ਕਾਰਣ ਦੱਸੋ-
(ੳ) ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ ।
(ਅ) ਗੈਸ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ ।
(ੲ) ਲੱਕੜ ਦੀ ਮੇਜ਼ ਠੋਸ ਅਖਵਾਉਂਦੀ ਹੈ ।
(ਸ) ਹਵਾ ਵਿੱਚ ਅਸੀਂ ਅਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਹਾਂ, ਪਰ ਇੱਕ ਠੋਸ ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਵਿੱਚ ਮਾਹਰ ਹੋਣਾ ਪਵੇਗਾ ।
ਉੱਤਰ-
(ੳ) ਗੈਸ ਦੇ ਕਣਾਂ ਦੀ ਸਥਿਤੀ ਬਹੁਤ ਢਿੱਲੀ ਹੁੰਦੀ ਹੈ ਤੇ ਉਹਨਾਂ ਵਿੱਚ ਖ਼ਾਲੀ ਸਥਾਨ ਵੀ ਬਹੁਤ ਹੁੰਦਾ ਹੈ । ਉਹਨਾਂ ਵਿੱਚ ਆਕਰਸ਼ਣ ਬਲ ਨਾਂ-ਮਾਤਰ ਹੁੰਦਾ ਹੈ ਅਤੇ ਉਹ ਤੀਬਰ ਗਤੀ ਨਾਲ ਸਾਰੀਆਂ ਦਿਸ਼ਾਵਾਂ ਵਿੱਚ ਇੱਧਰ-ਉੱਧਰ ਗਤੀ ਕਰ ਸਕਦੇ ਹਨ । ਇਹਨਾਂ ਦਾ ਨਿਸਚਿਤ ਆਇਤਨ ਵੀ ਨਹੀਂ ਹੁੰਦਾ, ਇਸ ਲਈ ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ, ਜਿਸ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ।

(ਅ) ਗੈਸ ਦੇ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੀਬਰ ਹੁੰਦੀ ਹੈ । ਇਸ ਅਨਿਯਮਿਤ ਗਤੀ ਦੇ ਕਾਰਨ ਇਹ ਕਣ ਆਪਸ ਵਿੱਚ ਬਰਤਨ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਹਨ । ਬਰਤਨ ਦੀ ਦੀਵਾਰ ਤੇ ਗੈਸ ਕਣਾਂ ਦੁਆਰਾ ਪ੍ਰਤੀ ਇਕਾਈ ਖੇਤਰ ‘ਤੇ ਲੱਗੇ ਬਲ ਦੇ ਕਾਰਨ ਦੀਵਾਰਾਂ ‘ਤੇ ਦਬਾਅ ਬਣਦਾ ਹੈ ।

(ੲ) ਲੱਕੜ ਦੀ ਮੇਜ਼ ਪਦਾਰਥ ਦੇ ਜਿਹੜੇ ਕਣਾਂ ਤੋਂ ਮਿਲ ਕੇ ਬਣੀ ਹੈ ਉਹਨਾਂ ਵਿੱਚ ਇੱਕ ਬਲ ਕਾਰਜ ਕਰਦਾ ਹੈ ਜੋ ਹੋਰ ਕਣਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਿੱਚ ਸਹਾਇਤਾ ਕਰਦਾ ਹੈ । ਨਿਸਚਿਤ ਆਕਾਰ, ਦਬੀਣਯੋਗਤਾ ਦੀ ਕਮੀ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਦੇ ਕਾਰਨ ਇਹ ਠੋਸ ਕਹਾਉਂਦਾ ਹੈ । ਇਹ ਬਾਹਰੀ ਬਲ ਲੱਗਣ ਤੇ ਵੀ ਆਪਣੇ ਆਕਾਰ ਨੂੰ ਬਣਾਈ ਰੱਖਦਾ ਹੈ ।

(ਸ) ਪਦਾਰਥਾਂ ਦੇ ਕਣਾਂ ਵਿੱਚ ਆਕਰਸ਼ਣ ਬਲ ਹੁੰਦਾ ਹੈ ਜਿਸ ਦਾ ਮੁੱਲ ਵੱਖ-ਵੱਖ ਪਦਾਰਥਾਂ ਲਈ ਵੱਖ-ਵੱਖ ਹੁੰਦਾ ਹੈ । ਹਵਾ ਦੇ ਕਣਾਂ ਵਿੱਚ ਇਹ ਬਲ ਨਾਂ-ਮਾਤਰ ਹੀ ਹੁੰਦਾ ਹੈ ਜਿਸ ਕਾਰਨ ਇਸ ਦੇ ਕਣਾਂ ਵਿੱਚ ਸਥਾਨ ਬਣਾਇਆ ਜਾ ਸਕਦਾ ਹੈ ਅਰਥਾਤ ਹਵਾ ਵਿੱਚ ਅਸੀਂ ਆਪਣਾ ਹੱਥ ਸੌਖਿਆਂ ਚਲਾ ਸਕਦੇ ਹਾਂ, ਪਰ ਠੋਸ ਲੱਕੜੀ ਦੇ ਟੁਕੜੇ ਵਿੱਚ ਆਕਰਸ਼ਣ ਬਲ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਇਸ ਦੇ ਕਣ ਆਪਸ ਵਿੱਚ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਅਸੀਂ ਆਪਣਾ ਹੱਥ ਨਹੀਂ ਚਲਾ ਸਕਦੇ । ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਕਲਾ ਵਿੱਚ ਮਾਹਰ ਹੋਣਾ ਚਾਹੀਦਾ ਹੈ ਜਿਸ ਨਾਲ ਅਸੀਂ ਲੱਕੜੀ ਦੇ ਟੁਕੜੇ ਨੂੰ ਆਪਣੇ ਹੱਥ ਨਾਲ ਤੋੜ ਸਕਦੇ ਹਾਂ ।

ਪ੍ਰਸ਼ਨ 8.
ਆਮ ਤੌਰ ‘ਤੇ ਠੋਸ ਪਦਾਰਥ ਨਾਲੋਂ ਵਾਂ ਦੀ ਘਣਤਾ ਘੱਟ ਹੁੰਦੀ ਹੈ । ਪਰ ਤੁਸੀਂ ਬਰਫ਼ ਦੇ ਟੁਕੜੇ ਨੂੰ ਪਾਣੀ ਉੱਤੇ ਤੈਰਦੇ ਵੇਖਿਆ ਹੋਵੇਗਾ | ਪਤਾ ਕਰੋ ਅਜਿਹਾ ਕਿਉਂ ਹੁੰਦਾ ਹੈ ?
ਉੱਤਰ-
ਬਹੁਤ ਸਾਰੀਆਂ ਵਸਤਾਂ ਗਰਮ ਹੋ ਕੇ ਫੈਲਦੀਆਂ ਹਨ । ਤਾਪਮਾਨ ਵਧਾਉਣ ਤੇ ਉਹਨਾਂ ਦੀ ਘਣਤਾ ਘੱਟਦੀ ਹੈ ਪਰ ਪਾਣੀ 0°C ਤੋਂ 4°C ਤਾਪਮਾਨ ਦੇ ਵਿੱਚ ਸੁੰਗੜਦਾ ਹੈ ਅਤੇ ਇਸ ਤੋਂ ਬਾਅਦ ਇਹ ਹੋਰ ਵਸਤੂਆਂ ਦੀ ਤਰ੍ਹਾਂ ਫੈਲਦਾ ਹੈ | ਪਾਣੀ ਦੀ ਵੱਧ ਤੋਂ ਵੱਧ ਘਣਤਾ 4°C ਤੇ 1g/cm3 ਹੁੰਦੀ ਹੈ । ਬਰਫ਼ ਦੀ ਘਣਤਾ ਪਾਣੀ ਨਾਲੋਂ ਘੱਟ ਹੈ ਇਸ ਲਈ ਇਹ ਪਾਣੀ ਦੇ ਤਲ `ਤੇ ਤੈਰਦੀ ਹੈ । ਇਹ ਦੇਖਿਆ ਗਿਆ ਹੈ ਕਿ 0.91 g ਪਾਣੀ 0°C ਤੇ 1 cm3 ਆਇਤਨ ਘੇਰਦਾ ਹੈ ਅਰਥਾਤ ਬਰਫ਼ ਦੀ ਘਣਤਾ 0.91g/cm3 ਹੁੰਦੀ ਹੈ ।

ਪ੍ਰਸ਼ਨ 9.
ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਵਿੱਚ ਬਦਲੋ :
(ਉ) 300 K
(ਅ) 573 K.
ਉੱਤਰ-
(ੳ) 300 K = 300 – 273
= 27°C

(ਅ) 573 K = 573 – 273
= 300°C

ਪ੍ਰਸ਼ਨ 10.
ਹੇਠ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ ?
(ਉ) 250°C
(ਅ) 100°C.
ਉੱਤਰ-
(ਉ) ਵਾਸ਼ਪ । ਸਾਰਾ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ ।
(ਅ) ਪਾਣੀ ਉਬਲਣ ਲੱਗੇਗਾ । ਇਹ ਪਾਣੀ ਦਾ ਉਬਾਲ ਦਰਜਾ ਹੈ ।

ਪ੍ਰਸ਼ਨ 11.
ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ ?
ਉੱਤਰ-
ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਸਥਿਰ ਰਹਿੰਦੀ ਹੈ । ਕਣਾਂ ਦੇ ਆਪਸੀ ਆਕਰਸ਼ਣ ਬਲ ਨੂੰ ਘਟਾਉਣ ਲਈ ਇਹ ਤਾਪ ਊਰਜਾ ਦੀ ਵਰਤੋਂ ਹੁੰਦੀ ਹੈ ਤੇ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਆ ਜਾਂਦਾ ਹੈ । ਤਾਪਮਾਨ ਵਿੱਚ ਵਾਧਾ ਦਿਖਾਏ ਬਿਨਾਂ ਹੀ ਪਦਾਰਥ ਤਾਪ ਊਰਜਾ ਨੂੰ ਸੋਖ ਲੈਂਦਾ ਹੈ ।

ਪ੍ਰਸ਼ਨ 12.
ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ ।
ਉੱਤਰ-
ਵਾਯੂਮੰਡਲੀ ਗੈਸਾਂ ਨੂੰ ਕਿਸੇ ਬੰਦ ਬਰਤਨ ਵਿੱਚ ਬੰਦ ਕਰਕੇ ਦਬਾਅ ਵਧਾ ਕੇ ਅਤੇ ਤਾਪਮਾਨ ਘੱਟ ਕਰਕੇ ਇਸ ਨੂੰ ਤ੍ਰ ਵਿੱਚ ਬਦਲਿਆ ਜਾ ਸਕਦਾ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 13.
ਗਰਮ ਖੁਸ਼ਕ ਦਿਨ ਵਿੱਚ ਕੂਲਰ ਵਧੇਰੇ ਠੰਡ ਕਿਉਂ ਕਰਦਾ ਹੈ ?
ਉੱਤਰ-
ਗਰਮ ਖੁਸ਼ਕ ਦਿਨ ਵਿੱਚ ਤਾਪਮਾਨ ਵੱਧ ਜਾਣ ਕਾਰਨ ਵਧੇਰੇ ਕਣਾਂ ਨੂੰ ਗਤਿਜ ਊਰਜਾ ਮਿਲਦੀ ਹੈ । ਖ਼ੁਸ਼ਕ ਵਾਤਾਵਰਨ ਕਾਰਨ ਹਵਾ ਵਿੱਚ ਮੌਜੂਦ ਜਲ ਵਾਸ਼ਪ ਘੱਟ ਹੋ ਜਾਂਦੇ ਹਨ । ਹਵਾ ਵਿੱਚ ਜਲ ਕਣਾਂ ਦੀ ਮਾਤਰਾ ਘੱਟ ਹੋਣ ‘ਤੇ ਵਾਸ਼ਪੀਕਰਨ ਦੀ ਦਰ ਵੱਧ ਜਾਂਦੀ ਹੈ । ਵਾਸ਼ਪੀਕਰਨ ਤੋਂ ਠੰਡਕ ਪੈਦਾ ਹੁੰਦੀ ਹੈ ।

ਪ੍ਰਸ਼ਨ 14.
ਗਰਮੀਆਂ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਹੈ ?
ਉੱਤਰ-
ਮਿੱਟੀ ਦੇ ਬਣੇ ਘੜੇ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਵਿੱਚੋਂ ਘੜੇ ਵਿੱਚ ਭਰਿਆ ਪਾਣੀ ਰਿਸ ਕੇ ਬਾਹਰ ਆ ਜਾਂਦਾ ਹੈ ਅਤੇ ਵਾਤਾਵਰਨ ਦੀ ਗਰਮ ਹਵਾ ਦੇ ਸੰਪਰਕ ਵਿੱਚ ਆ ਕੇ ਵਾਸ਼ਪੀਕ੍ਰਿਤ ਹੋ ਜਾਂਦਾ ਹੈ । ਪਾਣੀ ਦੇ ਵਾਸ਼ਪ ਵਿੱਚ ਬਦਲਣ ਲਈ ਲੋੜੀਂਦੀ ਤਾਪ ਉਰਜਾ ਘੜੇ ਦੇ ਅੰਦਰ ਵਾਲੇ ਪਾਣੀ ਤੋਂ ਪ੍ਰਾਪਤ ਹੁੰਦੀ ਹੈ । ਇਸ ਨਾਲ ਘੜੇ ਦੇ ਅੰਦਰ ਮੌਜੂਦ ਪਾਣੀ ਠੰਡਾ ਹੋ ਜਾਂਦਾ ਹੈ ।

ਪ੍ਰਸ਼ਨ 15.
ਐਸੀਟੋਨ/ਪੈਟਰੋਲ ਜਾਂ ਸੈਂਟ ਪਾਉਣ ‘ ਤੇ ਸਾਡੀ ਹਥੇਲੀ ਠੰਡੀ ਕਿਉਂ ਹੋ ਜਾਂਦੀ ਹੈ ?
ਉੱਤਰ-
ਐਸੀਟੋਨ/ਪੈਟਰੋਲ ਜਾਂ ਸੈਂਟ ਬਹੁਤ ਜਲਦੀ ਵਾਸ਼ਪੀੜਿਤ ਹੋ ਜਾਂਦੇ ਹਨ । ਜਦੋਂ ਇਹਨਾਂ ਪਦਾਰਥਾਂ ਨੂੰ ਹਥੇਲੀ ‘ਤੇ ਪਾਇਆ ਜਾਂਦਾ ਹੈ ਤਾਂ ਇਹਨਾਂ ਦੇ ਕਣ ਹਥੇਲੀ ਅਤੇ ਆਸ-ਪਾਸ ਦੇ ਵਾਤਵਰਨ ਤੋਂ ਉਰਜਾ ਪ੍ਰਾਪਤ ਕਰ ਲੈਂਦੇ ਹਨ ਅਤੇ ਵਾਸ਼ਪੀਕ੍ਰਿਤ ਹੋ ਜਾਂਦੇ ਹਨ । ਉਹਨਾਂ ਦੀ ਹਾਨੀ ਨਾਲ ਸਾਡੀ ਹਥੇਲੀ ਠੰਡੀ ਹੋ ਜਾਂਦੀ ਹੈ ।

ਪ੍ਰਸ਼ਨ 16.
ਕੱਪ ਦੀ ਬਜਾਏ ਪਲੇਟ ਵਿੱਚ ਅਸੀਂ ਗਰਮ ਦੁੱਧ ਜਾਂ ਚਾਹ ਜਲਦੀ ਕਿਉਂ ਪੀ ਲੈਂਦੇ ਹਾਂ ?
ਉੱਤਰ-
ਕੱਪ ਦੀ ਤੁਲਨਾ ਵਿੱਚ ਪਲੇਟ ਦੀ ਸਤ੍ਹਾ ਵੱਧ ਹੁੰਦੀ ਹੈ । ਪਲੇਟ ਦੀ ਸਤਾ ਵੱਧ ਹੋਣ ਕਾਰਨ ਇਸ ਵਿੱਚ ਭਰੇ ਦੁੱਧ ਜਾਂ ਚਾਹ ਦਾ ਵਾਸ਼ਪਣ ਵੱਧ ਹੁੰਦਾ ਹੈ । ਪਲੇਟ ਦੀ ਸਤਾ ਤੋਂ ਵਾਸ਼ਪਣ ਵੱਧ ਹੁੰਦਾ ਹੈ । ਪਲੇਟ ਦੀ ਸਤਹਿ ਤੋਂ ਵਾਸ਼ਪਣ ਵੱਧ ਹੋਣ ਨਾਲ ਦੁੱਧ ਅਤੇ ਚਾਹ ਜਲਦੀ ਠੰਡੇ ਹੋ ਜਾਂਦੇ ਹਨ । ਅਸੀਂ ਕੱਪ ਦੀ ਬਜਾਏ ਪਲੇਟ ਨਾਲ ਇਸ ਨੂੰ ਜਲਦੀ ਹੀ ਲੈਂਦੇ ਹੈ ।

ਪ੍ਰਸ਼ਨ 17.
ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ ?
ਉੱਤਰ-
ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਸਰੀਰਕ ਪ੍ਰਕਿਰਿਆ ਦੇ ਕਾਰਨ ਗਰਮੀਆਂ ਵਿੱਚ ਪਸੀਨਾ ਵਧੇਰੇ ਆਉਂਦਾ ਹੈ, ਜਿਸ ਨਾਲ ਸਾਨੂੰ ਠੰਡਕ ਪ੍ਰਾਪਤ ਹੁੰਦੀ ਹੈ । ਪਸੀਨੇ ਦੇ ਵਾਸ਼ਪੀਕਰਨ ਦੇ ਦੌਰਾਨ ਪਸੀਨੇ ਦੇ ਕਣ ਸਾਡੇ ਸਰੀਰ ਜਾਂ ਆਸ-ਪਾਸ ਦੀ ਊਰਜਾ ਪ੍ਰਾਪਤ ਕਰਕੇ ਵਾਸ਼ਪ ਵਿੱਚ ਬਦਲ ਜਾਂਦੇ ਹਨ । ਵਾਸ਼ਪੀਕਰਨ ਦੀ ਗੁਪਤ ਤਾਪ ਉਰਜਾ ਦੇ ਬਰਾਬਰ ਤਾਪ ਊਰਜਾ ਸਾਡੇ ਸਰੀਰ ਵਿੱਚੋਂ ਸੋਖਿਤ ਹੋ ਜਾਂਦੀ ਹੈ, ਜਿਸ ਨਾਲ ਸਰੀਰ ਠੰਡਾ ਹੋ ਜਾਂਦਾ ਹੈ । ਕਿਉਂਕਿ ਸੂਤੀ ਕੱਪੜਿਆਂ ਵਿੱਚ ਪਾਣੀ ਦਾ ਸੋਖਣ ਵੱਧ ਹੁੰਦਾ ਹੈ, ਇਸ ਲਈ ਸਾਡਾ ਪਸੀਨਾ ਇਸ ਦੁਆਰਾ ਸੌਖ ਕੇ ਵਾਯੂਮੰਡਲ ਵਿੱਚ ਸੌਖਿਆਂ ਵਾਸ਼ਪੀਕ੍ਰਿਤ ਹੋ ਜਾਂਦਾ ਹੈ ।

PSEB 9th Class Environmental Education Book Solutions Guide in Punjabi English Medium

Punjab State Board Syllabus PSEB 9th Class Environmental Education Book Solutions Guide Pdf in English Medium & Punjabi Medium & Hindi Medium are part of PSEB Solutions for Class 9.

PSEB 9th Class Environmental Education Guide | Environmental Education Guide for Class 9 PSEB in English Medium

PSEB 9th Class Environmental Education Book Solutions in Punjabi Medium

  • Chapter 1 ਵਾਤਾਵਰਣ (Environment)
  • Chapter 2 ਵਸੋਂ ਅਤੇ ਵਾਤਾਵਰਣ (Population and Environment)
  • Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ (Impact of Human Activities on Environment)
  • Chapter 4 ਆਰਥਿਕ ਅਤੇ ਸਮਾਜਿਕ ਵਿਕਾਸ (Economic and Social Development)
  • Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ (Impact of Liberalization and Globalization)
  • Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ (Role of Society in Development and Environment)
  • Chapter 7 ਵਾਤਾਵਰਣਿਕ ਪ੍ਰਦੂਸ਼ਣ (Environmental Pollution)
  • Chapter 8 ਪ੍ਰਦੂਸ਼ਣ ਅਤੇ ਰੋਗ (Pollution and Diseases)
  • Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ (Global Issues and Improvement of Environment)
  • Chapter 10 ਆਫ਼ਤਾਂ (Disaster)
  • Chapter 11 ਊਰਜਾ ਦੀ ਖ਼ਪਤ (Energy Consumption)
  • Chapter 12 ਉਰਜਾ ਦੇ ਰਵਾਇਤੀ ਸ੍ਰੋਤ (Conventional Sources of Energy)
  • Chapter 13 ਊਰਜਾ ਦੇ ਗੈਰ ਰਵਾਇਤੀ ਸੋਤ (Non-Conventional Sources of Energy)
  • Chapter 14 ਊਰਜਾ ਦਾ ਸੁਰੱਖਿਅਣ (Conservation of Energy)
  • Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ (Safe Work Environment)
  • Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ (Safety Laws, Accidents and First Aid)
  • Chapter 17 ਨਸ਼ਾ-ਮਾੜੇ ਪ੍ਰਭਾਵ (Drugs-Ill Effects-I)

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

Punjab State Board PSEB 9th Class Agriculture Book Solutions Chapter 11 ਕੁਝ ਨਵੇਂ ਖੇਤੀ ਵਿਸ਼ੇ Textbook Exercise Questions, and Answers.

PSEB Solutions for Class 9 Agriculture Chapter 11 ਕੁਝ ਨਵੇਂ ਖੇਤੀ ਵਿਸ਼ੇ

Agriculture Guide for Class 9 PSEB ਕੁਝ ਨਵੇਂ ਖੇਤੀ ਵਿਸ਼ੇ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਜੀ. ਐੱਮ. ਦਾ ਪੂਰਾ ਨਾਂ ਲਿਖੋ ।
ਉੱਤਰ-
ਜਨੈਟੀਕਲੀ ਮੋਡੀਫਾਈਡ ।

ਪ੍ਰਸ਼ਨ 2.
ਬੀ. ਟੀ. ਦਾ ਪੂਰਾ ਨਾਂ ਲਿਖੋ ।
ਉੱਤਰ-
ਬੈਸੀਲਸ ਬੁਰੈਜੀਇਨਸੈਂਸ ।

ਪ੍ਰਸ਼ਨ 3.
ਬੀ. ਟੀ. ਵਿਚ ਕਿਹੜਾ ਕੀਨਟਾਸ਼ਕ ਪਦਾਰਥ ਪੈਦਾ ਹੁੰਦਾ ਹੈ ?
ਉੱਤਰ-
ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ਸੁੰਡੀ ਮਰ ਜਾਂਦੀ ਹੈ ।

ਪ੍ਰਸ਼ਨ 4.
PPV ਅਤੇ F R ਦਾ ਪੂਰਾ ਨਾਂ ਲਿਖੋ ।
ਉੱਤਰ-
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ (Protection of Plant Variety and Farmers Rights).

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 5.
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਕਿਹੜੇ ਸਾਲ ਪਾਸ ਕੀਤਾ ਗਿਆ ?
ਉੱਤਰ-
ਸਾਲ 2001 ਵਿਚ ।

ਪ੍ਰਸ਼ਨ 6.
ਖੇਤ ਨੂੰ ਪੱਧਰਾ ਕਰਨ ਵਾਲੀ ਨਵੀਨਤਮ ਮਸ਼ੀਨ ਦਾ ਨਾਂ ਲਿਖੋ ।
ਉੱਤਰ-
ਲੇਜ਼ਰ ਕਰਾਹਾ ।

ਪ੍ਰਸ਼ਨ 7.
ਝੋਨੇ ਵਿੱਚ ਪਾਣੀ ਦੀ ਬੱਚਤ ਕਰਨ ਵਾਲੇ ਯੰਤਰ ਦਾ ਨਾਂ ਲਿਖੋ ।
ਉੱਤਰ-
ਟੈਂਸ਼ੀਓਮੀਟਰ ।

ਪ੍ਰਸ਼ਨ 8.
ਪਿਛਲੀ ਇਕ ਸਦੀ ਵਿੱਚ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿੱਚ ਕਿੰਨਾ ਵੱਧ ਚੁੱਕਾ ਹੈ ?
ਉੱਤਰ-
0.5 ਡਿਗਰੀ ਸੈਂਟੀਗਰੇਡ ।

ਪ੍ਰਸ਼ਨ 9.
ਪ੍ਰਮੁੱਖ ਸ਼੍ਰੀਨ ਹਾਊਸ ਗੈਸਾਂ ਦੇ ਨਾਂ ਲਿਖੋ ।
ਉੱਤਰ-
ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ ।

ਪ੍ਰਸ਼ਨ 10.
ਸੀ. ਐੱਫ. ਸੀ. ਦਾ ਪੂਰਾ ਨਾਂ ਲਿਖੋ ।
ਉੱਤਰ-
ਕਲੋਰੋ-ਫਲੋਰੋ ਕਾਰਬਨ (Chlorofluorocarbon) ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਜੀ. ਐੱਮ. ਦੀ ਪਰਿਭਾਸ਼ਾ ਲਿਖੋ ।
ਉੱਤਰ-
ਜੀ. ਐੱਮ. ਤੋਂ ਭਾਵ ਹੈ ਅਜਿਹੀਆਂ ਫ਼ਸਲਾਂ ਜਿਨ੍ਹਾਂ ਵਿਚ ਕਿਸੇ ਹੋਰ ਫ਼ਸਲ ਜਾਂ ਜੀਵ-ਜੰਤੂ ਦਾ ਜੀਨ ਪਾ ਕੇ ਸੁਧਾਰ ਕੀਤਾ ਗਿਆ ਹੋਵੇ । ਜੀ. ਐੱਮ. ਦਾ ਪੂਰਾ ਨਾਮ ਹੈ ਜਨੈਟੀਕਲੀ ਮੋਡੀਫਾਈਡ ਫ਼ਸਲਾਂ ।

ਪ੍ਰਸ਼ਨ 2.
ਬੀ. ਜੀ.-1 ਅਤੇ ਬੀ. ਜੀ.-2 ਕਿਸਮਾਂ ਵਿੱਚ ਕੀ ਫ਼ਰਕ ਹੈ ?
ਉੱਤਰ-
ਬੀ.ਜੀ.-1 ਅਤੇ ਬੀ.ਜੀ.-2 ਤੋਂ ਭਾਵ ਹੈ ਬਾਲਗਾਰਡ-1 ਅਤੇ ਬਾਲਗਾਰਡ2 ਕਿਸਮਾਂ, ਇਹ ਨਰਮੇ ਦੀਆਂ ਕਿਸਮਾਂ ਹਨ | ਬੀ. ਜੀ.-1 ਵਿਚ ਸਿਰਫ ਇੱਕ ਬੀ. ਟੀ. ਜੀਨ ਪਾਇਆ ਗਿਆ ਹੈ ਜਦੋਂ ਕਿ ਬੀ.ਜੀ.-2 ਵਿੱਚ ਦੋ ਬੀ.ਟੀ. ਜੀਨ ਪਾਏ ਗਏ ਹਨ । ਬੀ.ਜੀ.-1 ਸਿਰਫ਼ ਅਮਰੀਕਨ ਸੁੰਡੀ ਦਾ ਮੁਕਾਬਲਾ ਕਰ ਸਕਦੀ ਸੀ ਜਦੋਂ ਕਿ ਬੀ.ਜੀ.-2 ਅਮਰੀਕਨ ਸੁੰਡੀ ਤੋਂ ਇਲਾਵਾ ਹੋਰ ਸੁੰਡੀਆਂ ਦਾ ਵੀ ਮੁਕਾਬਲਾ ਕਰ ਸਕਦੀ ਹੈ ।

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 3.
ਬੀ. ਟੀ. ਕਿਸਮਾਂ ਦਾ ਟੀਡੇ ਦੀਆਂ ਸੁੰਡੀਆਂ ਕਿਉਂ ਨੁਕਸਾਨ ਨਹੀਂ ਕਰਦੀਆਂ ?
ਉੱਤਰ-
ਬੀ. ਟੀ. ਕਿਸਮਾਂ ਵਿੱਚ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜੋ ਕਿ ਸੁੰਡੀਆਂ ਲਈ ਜ਼ਹਿਰ ਦਾ ਕੰਮ ਕਰਦਾ ਹੈ ਜਿਸ ਨੂੰ ਖਾ ਕੇ ਸੁੰਡੀਆਂ 3-4 ਦਿਨਾਂ ਵਿੱਚ ਮਰ ਜਾਂਦੀਆਂ ਹਨ । ਇਸ ਲਈ ਬੀ. ਟੀ. ਕਿਸਮਾਂ ਦਾ ਨੁਕਸਾਨ ਵੀਂਡੇ ਦੀਆਂ ਸੁੰਡੀਆਂ ਨਹੀਂ ਕਰਦੀਆਂ ।

ਪ੍ਰਸ਼ਨ 4.
ਬਰੀਕੀ ਦੀ ਖੇਤੀ ਤੋਂ ਕੀ ਭਾਵ ਹੈ ਅਤੇ ਇਸ ਦੇ ਕੀ ਲਾਭ ਹਨ ?
ਉੱਤਰ-
ਬਰੀਕੀ ਦੀ ਖੇਤੀ ਤੋਂ ਭਾਵ ਹੈ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨਾ ਅਤੇ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ; ਜਿਵੇਂ-ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕਾਂ ਆਦਿ ਦੀ ਵੀ ਸੁਚੱਜੀ ਵਰਤੋਂ ਕਰਨਾ । ਖੇਤ ਨੂੰ ਇੱਕੋ ਜਿਹਾ ਨਾ ਸਮਝ ਕੇ ਉਪਰੋਕਤ ਵਸਤਾਂ ਦੀ ਕੁਝ ਥਾਂਵਾਂ ਤੇ ਵੱਧ ਅਤੇ ਕੁਝ ਥਾਂਵਾਂ ਤੇ ਘੱਟ ਵਰਤੋਂ ਦੀ ਲੋੜ ਹੈ । ਇਸ ਤਰ੍ਹਾਂ ਇੱਕੋ ਖੇਤ ਵਿੱਚ ਵੱਖ-ਵੱਖ ਥਾਂਵਾਂ ਤੇ ਲੋੜ ਅਨੁਸਾਰ ਕੀੜੇ-ਮਕੌੜੇ ਅਤੇ ਬੀਮਾਰੀਆਂ ਤੋਂ ਪ੍ਰਭਾਵਿਤ ਹਿੱਸੇ ਵਿੱਚ ਸਪਰੇਅ, ਖਾਦਾਂ ਦੀ ਵਰਤੋਂ ਕਰਕੇ ਵਾਤਾਵਰਨ ਦਾ ਵਿਗਾੜ ਵੀ ਨਹੀਂ ਹੁੰਦਾ ਤੇ ਝਾੜ ਵੀ ਵੱਧਦਾ ਹੈ ਅਤੇ ਦਵਾਈਆਂ, ਖਾਦਾਂ ਤੇ ਬੇਲੋੜਾ ਖਰਚਾ ਵੀ ਨਹੀਂ ਹੁੰਦਾ ।

ਪ੍ਰਸ਼ਨ 5.
ਪਾਣੀ ਦੀ ਬੱਚਤ ਕਰਨ ਲਈ ਕੀ ਢੰਗ ਤਰੀਕੇ ਅਪਨਾਉਗੇ ?
ਉੱਤਰ-
ਲੇਜ਼ਰ ਕਰਾਹੇ ਦੀ ਵਰਤੋਂ ਕਰਕੇ ਖੇਤ ਨੂੰ ਪੱਧਰਾ ਕੀਤਾ ਜਾਵੇ ਤਾਂ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ । ਇਸੇ ਤਰ੍ਹਾਂ ਝੋਨੇ ਦੀ ਫ਼ਸਲ ਵਿੱਚ ਟੈਂਸ਼ੀਓਮੀਟਰ ਦੀ ਵਰਤੋਂ ਕਰਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 6.
ਮੌਸਮੀ ਬਦਲਾਅ ਦਾ ਕਣਕ ਦੀ ਖੇਤੀ ਤੇ ਕੀ ਪ੍ਰਭਾਵ ਹੋ ਸਕਦਾ ਹੈ ?
ਉੱਤਰ-
ਮੌਸਮੀ ਬਦਲਾਅ ਦੇ ਕਾਰਨ ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਹੋਣ ਕਾਰਨ ਕਣਕ ਦੇ ਝਾੜ ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ ।

ਪ੍ਰਸ਼ਨ 7.
ਗਰੀਨ ਹਾਊਸ ਅੰਦਰ ਤਾਪਮਾਨ ਕਿਉਂ ਵਧ ਜਾਂਦਾ ਹੈ ?
ਉੱਤਰ-
ਸ਼ੀਸ਼ੇ ਜਾਂ ਪਲਾਸਟਿਕ ਦੇ ਬਣੇ ਘਰਾਂ ਨੂੰ ਜਿਨ੍ਹਾਂ ਅੰਦਰ ਪੌਦੇ ਉਗਾਏ ਜਾਂਦੇ ਹਨ, ਇਹਨਾਂ ਨੂੰ ਹਰੇ ਘਰ ਕਿਹਾ ਜਾਂਦਾ ਹੈ । ਸ਼ੀਸ਼ੇ ਜਾਂ ਪਲਾਸਟਿਕ ਵਿਚੋਂ ਸੂਰਜ ਦੀਆਂ ਕਿਰਨਾਂ ਅੰਦਰ ਤਾਂ ਲੰਘ ਜਾਂਦੀਆਂ ਹਨ ਪਰ ਅੰਦਰੋਂ ਇਨਫਰਾ ਰੈੱਡ ਕਿਰਨਾਂ ਬਾਹਰ ਨਹੀਂ ਨਿਕਲ ਸਕਦੀਆਂ, ਇਸ ਤਰ੍ਹਾਂ ਸ਼ੀਸ਼ੇ ਜਾਂ ਪਲਾਸਟਿਕ ਦੇ ਘਰ ਅੰਦਰ ਗਰਮੀ ਵੱਧ ਜਾਂਦੀ ਹੈ ਅਤੇ ਤਾਪਮਾਨ ਵੱਧ ਜਾਂਦਾ ਹੈ ।

ਪ੍ਰਸ਼ਨ 8.
ਗਰੀਨ ਹਾਊਸ ਗੈਸਾਂ ਦੇ ਨਾਂ ਲਿਖੋ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 9.
ਬੀ. ਟੀ. ਕਿਸਮਾਂ ਦੇ ਪੰਜਾਬ ਵਿੱਚ ਨਰਮਾ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਬੀ. ਟੀ. ਕਿਸਮਾਂ ਨੂੰ ਪੰਜਾਬ ਵਿੱਚ ਸਾਲ 2006 ਤੋਂ ਬੀਜਣਾ ਸ਼ੁਰੂ ਕੀਤਾ ਗਿਆ ਹੈ | ਇਸ ਫ਼ਸਲ ਤੋਂ ਪਹਿਲਾਂ ਪੰਜਾਬ ਵਿੱਚ ਨਰਮੇ ਦੀ ਫ਼ਸਲ ਲਗਭਗ ਤਬਾਹ ਹੋ ਗਈ ਸੀ । ਅਮਰੀਕਨ ਸੁੰਡੀ ਦੇ ਹਮਲੇ ਕਾਰਨ ਨਰਮੇ ਦਾ ਝਾੜ ਸਿਰਫ਼ 2-3 ਕੁਇੰਟਲ ਨੂੰ ਪ੍ਰਤੀ ਏਕੜ ਰਹਿ ਗਿਆ ਸੀ ਪਰ ਬੀ. ਟੀ. ਨਰਮਾ ਬੀਜਣ ਤੋਂ ਬਾਅਦ ਝਾੜ 5 ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਵੱਧ ਗਿਆ ਹੈ । ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਘੱਟ ਗਈ ਹੈ । ਜਿਸ ਕਾਰਨ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਹੈ ਤੇ ਕਿਸਾਨ ਦਾ ਵਾਧੂ ਖ਼ਰਚਾ ਵੀ ਨਹੀਂ ਹੁੰਦਾ ।

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 10.
ਸੂਖ਼ਮ ਖੇਤੀ ਵਿੱਚ ਕਿਹੜੀਆਂ ਉੱਚ-ਤਕਨੀਕਾਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਸੂਖ਼ਮ ਖੇਤੀ ਵਿੱਚ ਕਈ ਉੱਚ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ : ਜਿਵੇਂਸੈਂਸਰਜ, ਜੀ.ਪੀ. ਐੱਸ. ਪੁਲਾੜ ਤਕਨੀਕ ਆਦਿ ।

(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਪੰਜਾਬ ਵਿੱਚ ਕਿਹੜੀ ਜੀ. ਐੱਮ. ਫ਼ਸਲ ਬੀਜੀ ਜਾਂਦੀ ਹੈ ਅਤੇ ਇਸ ਦੇ ਕੀ ਲਾਭ ਹਨ ?
ਉੱਤਰ-
ਪੰਜਾਬ ਵਿੱਚ ਜੀ. ਐੱਮ. ਫ਼ਸਲਾਂ ਵਿੱਚ ਨਰਮੇ ਦੀ ਫ਼ਸਲ ਬੀਜੀ ਜਾਂਦੀ ਹੈ । ਇਸ ਨੂੰ ਬੀ.ਟੀ. ਨਰਮਾ ਕਿਹਾ ਜਾਂਦਾ ਹੈ । ਹੁਣ ਕਈ ਹੋਰ ਜੀ. ਐੱਮ. ਫ਼ਸਲਾਂ ਜਿਵੇਂ-ਬੈਂਗਣ, ਮੱਕੀ, ਸੋਇਆਬੀਨ ਅਤੇ ਝੋਨਾ ਆਦਿ ਵੀ ਤਿਆਰ ਕਰ ਲਈਆਂ ਗਈਆਂ ਹਨ । ਬੀ. ਟੀ. ਫ਼ਸਲਾਂ ਵਿੱਚ ਬੈਸੀਲਸ ਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਦਾ ਜੀਨ ਪਾਇਆ ਜਾਂਦਾ ਹੈ । ਇਸ ਕਾਰਨ ਫ਼ਸਲ ਵਿੱਚ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜੋ ਕਿ ਸੁੰਡੀਆਂ ਲਈ ਜ਼ਹਿਰ ਦਾ ਕੰਮ ਕਰਦਾ ਹੈ ਅਤੇ ਸੁੰਡੀਆਂ ਇਸ ਨੂੰ ਖਾ ਕੇ 3-4 ਦਿਨ ਵਿੱਚ ਮਰ ਜਾਂਦੀਆਂ ਹਨ । ਬੀ. ਟੀ. ਕਿਸਮਾਂ ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਅਤੇ ਤੰਬਾਕੂ ਦੀ ਸੁੰਡੀ ਦਾ ਮੁਕਾਬਲਾ ਕਰ ਸਕਦੀਆਂ ਹਨ | ਪਰ ਹੋਰ ਸੁੰਡੀਆਂ ਦਾ ਨਹੀਂ । ਇਸ ਲਈ ਬਾਲਗਾਰਡ1 ਕਿਸਮ ਜਿਸ ਵਿਚ ਇੱਕ ਬੀ.ਟੀ. ਜੀਨ ਸੀ, ਦੀ ਥਾਂ ਤੇ ਬਾਲਗਾਰਡ-2 ਕਿਸਮ ਤਿਆਰ ਕੀਤੀ ਗਈ ਹੈ ਜਿਸ ਵਿਚ ਬੀ.ਟੀ. ਜੀਨ ਦੀਆਂ ਦੋ ਕਿਸਮਾਂ ਹਨ ।

ਇਹ ਕਿਸਮ ਅਮਰੀਕਨ ਸੁੰਡੀ ਅਤੇ ਹੋਰ ਸੁੰਡੀਆਂ ਦਾ ਵੀ ਮੁਕਾਬਲਾ ਕਰ ਸਕਦੀ ਹੈ । ਬੀ.ਟੀ. ਨਰਮੇ ਦੀ ਕਾਸ਼ਤ ਦੀ ਸਿਫ਼ਾਰਿਸ਼ ਪੰਜਾਬ ਵਿੱਚ 2006 ਵਿੱਚ ਸ਼ੁਰੂ ਕੀਤੀ ਗਈ ਹੈ । ਇਸ ਦੀ ਕਾਸ਼ਤ ਤੋਂ ਪਹਿਲਾਂ ਨਰਮੇ ਦਾ ਝਾੜ 23 ਕੁਇੰਟਲ ਨੂੰ ਪ੍ਰਤੀ ਏਕੜ ਰਹਿ ਗਿਆ ਸੀ ਜੋ ਕਿ ਇਸ ਦੀ ਕਾਸ਼ਤ ਤੋਂ ਬਾਅਦ 5 ਕੁਇੰਟਲ ਨੂੰ ਤੋਂ ਵੱਧ ਪ੍ਰਤੀ ਏਕੜ ਹੋ ਗਿਆ ਹੈ । ਬੀ.ਟੀ.. ਕਿਸਮ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ । ਜਿਸ ਨਾਲ ਵਾਤਵਾਰਨ ਸਾਫ਼-ਸੁਥਰਾ ਰਹਿੰਦਾ ਤੇ ਕਿਸਾਨ ਦਾ ਵਾਧੂ ਪੈਸਾ ਵੀ ਖ਼ਰਚ ਨਹੀਂ ਹੁੰਦਾ ।

ਪ੍ਰਸ਼ਨ 2.
ਜੀ. ਐੱਮ. ਫਸਲਾਂ ਤੋਂ ਹੋਣ ਵਾਲੇ ਸੰਭਾਵੀ ਖ਼ਤਰੇ ਕਿਹੜੇ ਹਨ ?
ਉੱਤਰ-
ਜੀ. ਐੱਮ. ਫ਼ਸਲਾਂ ਦੀ ਜਦੋਂ ਤੋਂ ਖੋਜ ਹੋਈ ਹੈ ਉਦੋਂ ਤੋਂ ਹੀ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ । ਇਹ ਸੰਸਥਾਵਾਂ ਵਾਤਾਵਰਨ ਭਲਾਈ, ਸਮਾਜਿਕ, ਮਨੁੱਖੀ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਤੇ ਕਈ ਵਿਗਿਆਨੀ ਵੀ ਇਸ ਵਿਰੋਧ ਦਾ ਹਿੱਸਾ ਹਨ । ਉਹਨਾਂ ਅਨੁਸਾਰ, ਜੀ. ਐੱਮ. ਫ਼ਸਲਾਂ ਮਨੁੱਖੀ ਸਿਹਤ, ਵਾਤਾਵਰਨ, ਫ਼ਸਲਾਂ ਦੀਆਂ ਪ੍ਰਜਾਤੀਆਂ ਅਤੇ ਹੋਰ ਪੌਦਿਆਂ ਲਈ ਹਾਨੀਕਾਰਕ ਹਨ ਤੇ ਮਾੜਾ ਅਸਰ ਪਾ ਸਕਦੀਆਂ ਹਨ । ਕਈ ਦੇਸ਼ਾਂ ਵਿੱਚ ਇਹਨਾਂ ਫ਼ਸਲਾਂ ਨੂੰ ਉਗਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ । ਪਰ ਅਜੇ ਤੱਕ ਇਹਨਾਂ ਦੇ ਮਾੜੇ ਅਸਰਾਂ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ।

ਪ੍ਰਸ਼ਨ 3.
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਕੀ ਮੁੱਖ ਉਦੇਸ਼ ਹਨ ?
ਉੱਤਰ-
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ

  1. ਪਲਾਂਟ ਬਰੀਡਰ ਦੁਆਰਾ ਪੈਦਾ ਕੀਤੀ ਗਈ ਨਵੀਂ ਪੌਦ ਕਿਸਮ ਉੱਤੇ ਅਧਿਕਾਰ ਸਥਾਪਿਤ ਕਰਨਾ ।
  2. ਕਿਸਾਨ ਦਾ ਕਈ ਸਾਲਾਂ ਤੋਂ ਸੰਭਾਲੀ ਅਤੇ ਸੁਧਾਰੀ ਪੌਦ ਕਿਸਮ ਤੇ ਉਸਦਾ ਅਧਿਕਾਰ ਸਥਾਪਿਤ ਕਰਨਾ ।
  3. ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦਾ ਵਧੀਆ ਬੀਜ ਅਤੇ ਪੌਦ ਸਮੱਗਰੀ ਦੀ ਪ੍ਰਾਪਤੀ ਕਰਵਾਉਣਾ ।

ਪ੍ਰਸ਼ਨ 4.
ਸ੍ਰੀਨ ਹਾਊਸ ਗੈਸਾਂ ਦਾ ਵਾਤਾਵਰਨ ਉੱਪਰ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਗਰੀਨ ਹਾਊਸ ਗੈਸਾਂ ਦਾ ਵਾਤਾਵਰਨ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ । ਗਰੀਨ ਹਾਊਸ ਗੈਸਾਂ ਦੇ ਵਾਧੇ ਕਾਰਨ ਧਰਤੀ ਦੀ ਸਤਹਿ ਦਾ ਤਾਪਮਾਨ ਹੌਲੀ-ਹੌਲੀ ਵੱਧਦਾ ਜਾ ਰਿਹਾ, ਪਿਛਲੇ ਸੌ ਸਾਲਾਂ ਵਿੱਚ ਇਸ ਤਾਪਮਾਨ ਵਿੱਚ 0.5°C ਦਾ ਵਾਧਾ ਹੋਇਆ ਹੈ ਅਤੇ ਸਾਲ 2050 ਤੱਕ ਇਸ ਵਿੱਚ 3.2°C ਦਾ ਵਾਧਾ ਹੋਣ ਦੀ ਸੰਭਾਵਨਾ ਹੈ । ਇਸ ਤਰ੍ਹਾਂ ਤਾਪਮਾਨ ਵਿੱਚ ਵਾਧੇ ਕਾਰਨ ਅੱਗੇ ਲਿਖੇ ਮਾੜੇ ਅਸਰ ਹੋ ਸਕਦੇ ਹਨ-ਹੜ੍ਹ, ਸੋਕਾ ਪੈਣਾ, ਗਲੇਸ਼ੀਅਰ ਪਿਘਲਣਾ ਜਿਸ ਨਾਲ ਸਮੁੰਦਰੀ ਪਾਣੀ ਦਾ ਪੱਧਰ ਵੱਧਣਾ, ਮੌਨਸੂਨ ਵਰਖਾ ਵਿੱਚ ਉਤਾਰ-ਚੜਾਅ ਤੇ ਅਨਿਸਚਿਤਤਾ ਵੱਧਣਾ, ਸਮੁੰਦਰੀ, ਤੂਫ਼ਾਨ ਅਤੇ ਚੱਕਰਵਾਤਾਂ ਆਦਿ ਵਿੱਚ ਵਾਧਾ ਹੋਣਾ ।

ਪ੍ਰਸ਼ਨ 5.
ਮੌਸਮੀ ਬਦਲਾਅ ਦੇ ਖੇਤੀਬਾੜੀ ਉੱਪਰ ਕੀ ਪ੍ਰਭਾਵ ਪੈ ਸਕਦੇ ਹਨ ?
ਉੱਤਰ-
ਮੌਸਮੀ ਬਦਲਾਅ ਕਾਰਨ ਖੇਤੀਬਾੜੀ ਤੇ ਕਈ ਤਰ੍ਹਾਂ ਦੇ ਮਾੜੇ ਅਸਰ ਪੈ ਸਕਦੇ ਹਨ | ਗਲੋਬਲ ਵਾਰਮਿੰਗ ਕਾਰਨ ਧਰਤੀ ਦੀ ਸਤਹਿ ਦਾ ਤਾਪਮਾਨ ਵੱਧ ਰਿਹਾ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਅਸਰ ਹੋ ਸਕਦੇ ਹਨ –

  1. ਤਾਪਮਾਨ ਦੇ ਵਾਧੇ ਕਾਰਨ ਫ਼ਸਲਾਂ ਦਾ ਜੀਵਨ ਕਾਲ, ਫ਼ਸਲੀ ਚੱਕਰ ਅਤੇ ਫ਼ਸਲਾਂ ਦੇ ਕਾਸ਼ਤ ਦੇ ਸਮੇਂ ਵਿੱਚ ਫ਼ਰਕ ਪੈ ਸਕਦਾ ਹੈ ।
  2. ਤਾਪਮਾਨ ਅਤੇ ਹਵਾ ਵਿੱਚ ਨਮੀ ਵਧਣ ਕਾਰਨ ਕਈ ਤਰ੍ਹਾਂ ਦੀਆਂ ਨਵੀਆਂ ਬੀਮਾਰੀਆਂ ਅਤੇ ਨਵੇਂ ਕੀੜੇ-ਮਕੌੜੇ ਫ਼ਸਲਾਂ ਦੀ ਹਾਨੀ ਕਰ ਸਕਦੇ ਹਨ ਜਿਸ ਨਾਲ ਝਾੜ ਘੱਟ ਸਕਦਾ ਹੈ ।
  3. ਕਣਕ ਦੇ ਝਾੜ ਤੇ ਫ਼ਰਵਰੀ-ਮਾਰਚ ਵਿੱਚ ਤਾਪਮਾਨ ਦਾ ਵਾਧਾ ਮਾੜਾ ਅਸਰ ਪਾ ਸਕਦਾ ਹੈ ।
  4. ਮੌਨਸੂਨ ਦੀ ਅਨਿਸਚਿਤਤਾ ਕਾਰਨ ਸਾਉਣੀ ਦੀਆਂ ਫ਼ਸਲਾਂ ਅਤੇ ਬਰਾਨੀ ਖੇਤੀ ਤੇ ਮਾੜਾ ਅਸਰ ਪੈ ਸਕਦਾ ਹੈ ।
  5. ਰਾਤ ਦੇ ਤਾਪਮਾਨ ਵਿੱਚ ਵਾਧੇ ਕਾਰਨ ਖੇਤੀ ਪੈਦਾਵਾਰ ਘੱਟ ਸਕਦੀ ਹੈ । ‘
  6. ਕਈ ਦੇਸ਼ਾਂ ਵਿੱਚ ਤਾਪਮਾਨ ਦੇ ਵਾਧੇ ਕਾਰਨ ਫ਼ਸਲ ਦੀ ਪੈਦਾਵਾਰ ਤੇ ਚੰਗਾ ਅਸਰ ਵੀ ਹੋ ਸਕਦਾ ਹੈ ।

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

PSEB 9th Class Agriculture Guide ਕੁਝ ਨਵੇਂ ਖੇਤੀ ਵਿਸ਼ੇ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ :

ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰੀਨ ਹਾਊਸ ਗੈਸਾਂ ਹਨ :
(ੳ) ਕਾਰਬਨ-ਡਾਈਆਕਸਾਈਡ
(ਅ) ਤੇ ਨਾਈਟਰਸ ਆਕਸਾਈਡ
(ਈ) ਮੀਥੇਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਕਿਹੜੇ ਸਾਲ ਪਾਸ ਹੋਇਆ ?
(ਉ) 1985
(ਆ) 2001
(ਈ) 2015
(ਸ) 1980.
ਉੱਤਰ-
(ਆ) 2001,

ਪ੍ਰਸ਼ਨ 3.
ਝੋਨੇ ਵਿਚ ਪਾਣੀ ਦੀ ਬੱਚਤ ਕਰਨ ਵਾਲਾ ਯੰਤਰ :
(ਉ) ਟੈਂਸ਼ੀਓਮੀਟਰ
(ਅ) ਕਰਾਹਾ
(ਏ) ਬੀ.ਟੀ.
(ਸ) ਕੋਈ ਨਹੀਂ ।
ਉੱਤਰ-
(ਉ) ਟੈਂਸ਼ੀਓਮੀਟਰ,

ਪ੍ਰਸ਼ਨ 4.
ਗੀਨ ਹਾਊਸ ਗੈਸਾਂ ਕਾਰਨ ਪਿਛਲੇ ਸੌ ਸਾਲਾਂ ਵਿਚ ਧਰਤੀ ਦੀ ਸਤਹਿ ਦੇ ਤਾਪਮਾਨ ਵਿਚ ਕਿੰਨਾ ਵਾਧਾ ਹੋਇਆ ਹੈ ?
(ਉ) 0.5°C
(ਅ) 5°C
(ਏ) 2°C
(ਸ) 10°C.
ਉੱਤਰ-
(ਉ) 0.5°C।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਆਦਿ ਕਾਲ ਤੋਂ ਹੀ ਮਨੁੱਖ ਖੇਤੀਬਾੜੀ ਦਾ ਧੰਦਾ ਨਹੀਂ ਕਰ ਰਿਹਾ ਹੈ ।
ਉੱਤਰ-
ਗਲਤ,

ਪ੍ਰਸ਼ਨ 2.
ਬੀ. ਟੀ. ਤੋਂ ਭਾਵ ਬੈਸੀਲਸ ਥਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਤੋਂ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਬੀ. ਟੀ. ਨਰਮੇ ਦੀ ਕਿਸਮ ਦਾ ਝਾੜ ਚਾਰ ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਘੱਟ ਮਿਲਦਾ ਹੈ ।
ਉੱਤਰ-
ਗ਼ਲਤ,

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 4.
ਬੀ. ਟੀ. ਕਿਸਮਾਂ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਤੇ ਵੀ ਰੋਕ ਲੱਗੀ ਹੈ ।
ਉੱਤਰ-
ਠੀਕ,

ਪ੍ਰਸ਼ਨ 5.
ਫਲਦਾਰ ਬੂਟੇ, ਦਰੱਖ਼ਤ ਅਤੇ ਵੇਲਦਾਰ ਫ਼ਸਲਾਂ ਦੀ ਰਜਿਸਟਰੇਸ਼ਨ ਦੀ ਮਿਆਦ ਪਹਿਲਾਂ 9 ਸਾਲ ਤੋਂ ਵਧਾ ਕੇ 10 ਸਾਲ ਤੱਕ ਕਰਵਾਈ ਜਾ ਸਕਦੀ ਹੈ ।
ਉੱਤਰ-
ਗ਼ਲਤ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਕਿਸੇ ਹੋਰ ਫ਼ਸਲ ਜਾਂ ਜੀਵ ਜੰਤ ਦਾ ……………. ਕਿਸੇ ਫ਼ਸਲ ਵਿਚ ਪਾ ਕੇ ਇਸ ਨੂੰ ਸੁਧਾਰਿਆ ਜਾਂਦਾ ਹੈ ।
ਉੱਤਰ-
ਜੀਨ,

ਪ੍ਰਸ਼ਨ 2.
ਬੀ. ਟੀ. ਨਰਮੇ ਵਿਚ ਇਕ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ………….. ਮਰ ਜਾਂਦੀਆਂ ਹਨ ।
ਉੱਤਰ-
ਸੁੰਡੀਆਂ,

ਪ੍ਰਸ਼ਨ 3.
ਜੀਨ ਪਾ ਕੇ ਸੁਧਰੀ ਫ਼ਸਲ ਨੂੰ ਜੀ. ਐੱਮ. (ਜਨੈਟੀਕਲੀ ਮੋਡੀਫਾਈਡ ਫ਼ਸਲਾਂ) ਜਾਂ ਫ਼ਸਲਾਂ ਕਿਹਾ ਜਾਂਦਾ ਹੈ ।
ਉੱਤਰ-
ਟਰਾਂਸਜੀਨਕ,

ਪ੍ਰਸ਼ਨ 4.
ਕਿਸਾਨਾਂ ਨੇ ਅਧਿਕਾਰਾਂ ਅਤੇ ਪੌਦ ਕਿਸਮਾਂ ਦੇ ਸੰਬੰਧ ਵਿੱਚ …………….. ਵਿਚ ਭਾਰਤ ਸਰਕਾਰ ਨੇ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ਪਾਸ ਕੀਤਾ |
ਉੱਤਰ-
2001,

ਪ੍ਰਸ਼ਨ 5.
ਬੈਂਗਣ, ਸੋਇਆਬੀਨ, ਮੱਕੀ, ਝੋਨਾ ਆਦਿ ਦੀਆਂ ਵੀ …………….. ਫ਼ਸਲਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ।
ਉੱਤਰ-
ਜੀ. ਐੱਮ.

ਪ੍ਰਸ਼ਨ 6.
ਪਿਛਲੇ 100 ਸਾਲਾਂ ਵਿੱਚ ਧਰਤੀ ਦਾ ਤਾਪਮਾਨ ………… ਵਧਿਆ ਹੈ ।
ਉੱਤਰ-
0.5°C ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੀ. ਐੱਮ. ਫ਼ਸਲਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ?
ਉੱਤਰ-
ਟਰਾਂਸਜੀਨਕ ਫ਼ਸਲਾਂ ।

ਪ੍ਰਸ਼ਨ 2.
ਫ਼ਸਲਾਂ ਵਿੱਚ ਹੋਰ ਕਿਸੇ ਫ਼ਸਲ ਜਾਂ ਜੀਵ ਦੇ ਜੀਨ ਨੂੰ ਕਿਸ ਤਕਨੀਕ ਨਾਲ ਪਾਇਆ ਜਾਂਦਾ ਹੈ ?
ਉੱਤਰ-
ਜੈਨੇਟਿਕ ਇੰਜੀਨੀਅਰਿੰਗ ਤਕਨੀਕ ਦੁਆਰਾ !

ਪ੍ਰਸ਼ਨ 3.
ਬੀ. ਟੀ. ਦਾ ਪੂਰਾ ਨਾਂ ਦੱਸੋ ।
ਉੱਤਰ-
ਬੈਸੀਲਸ ਰੈਜੀਇਨਸੈਂਸ ॥

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 4.
ਬੀ. ਟੀ. ਕੀ ਹੈ ?
ਉੱਤਰ-
ਜ਼ਮੀਨ ਵਿੱਚ ਮਿਲਣ ਵਾਲਾ ਇੱਕ ਬੈਕਟੀਰੀਆ ॥

ਪ੍ਰਸ਼ਨ 5.
ਬੀ. ਟੀ. ਨਰਮੇ ਤੋਂ ਇਲਾਵਾ ਹੋਰ ਕਿਹੜੀਆਂ ਫ਼ਸਲਾਂ ਤਿਆਰ ਕੀਤੀਆਂ ਗਈਆਂ ਹਨ ?
ਉੱਤਰ-
ਬੈਂਗਣ, ਮੱਕੀ, ਸੋਇਆਬੀਨ, ਝੋਨਾ ਆਦਿ ।

ਪ੍ਰਸ਼ਨ 6.
ਕਿਹੜੀ ਤਕਨੀਕ ਦੀ ਵਰਤੋਂ ਕੀਤੀ ਜਾਣ ਤੇ ਕਿਹੜੀ ਕਿਸਮ ਨੂੰ ਰਜਿਸਟਰ ਨਹੀਂ ਕਰਵਾ ਸਕਦੇ ?
ਉੱਤਰ-
ਟਰਮੀਨੇਟਰ ਤਕਨੀਕ ਵਾਲੀ ਫ਼ਸਲ ਨੂੰ ।

ਪ੍ਰਸ਼ਨ 7.
ਫ਼ਸਲੀ ਕਿਸਮ ਦੀ ਰਜਿਸਟਰੇਸ਼ਨ ਕਿੰਨੇ ਸਮੇਂ ਲਈ ਕਰਵਾਈ ਜਾ ਸਕਦੀ ਹੈ ?
ਉੱਤਰ-
6 ਸਾਲ ਲਈ ਜਿਸ ਨੂੰ 15 ਸਾਲ ਤੱਕ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 8.
ਫ਼ਸਲ ਦੀ ਕਿਸਮ ਨੂੰ ਰਜਿਸਟਰ ਕਰਵਾਉਣ ਲਈ ਜਾਣਕਾਰੀ ਪ੍ਰਾਪਤ ਕਰਨ ਲਈ ਵੈਬਸਾਈਟ ਦੱਸੋ ।
ਉੱਤਰ-
www.plantauthority.gov.in

ਪ੍ਰਸ਼ਨ 9.
ਸੂਖ਼ਮ ਖੇਤੀ ਦਾ ਸਿਧਾਂਤ ਕਿਹੜੇ ਕਿਸਾਨਾਂ ਲਈ ਲਾਗੂ ਹੁੰਦਾ ਹੈ ?
ਉੱਤਰ-
ਛੋਟੇ ਅਤੇ ਵੱਡੇ ਕਿਸਾਨ ਦੋਵਾਂ ਲਈ ।

ਪ੍ਰਸ਼ਨ 10.
ਵਿਕਸਿਤ ਮੁਲਕਾਂ ਵਿੱਚ ਕਿਹੜੇ ਯੰਤਰ ਦੀ ਵਰਤੋਂ ਨਾਲ ਸਹੀ ਮਾਤਰਾ ਵਿਚ ਖਾਦ ਪਾਈ ਜਾਂਦੀ ਹੈ ?
ਉੱਤਰ-
ਨਾਈਟਰੋਜਨ ਸੈਂਸਰ ਯੰਤਰ ।

ਪ੍ਰਸ਼ਨ 11.
ਵਿਕਸਿਤ ਦੇਸ਼ਾਂ ਵਿਚ ਕਿਸ ਤਕਨੀਕ ਦੀ ਵਰਤੋਂ ਨਾਲ ਖੇਤਾਂ ਦੀ ਮਿਣਤੀ ਕੀਤੀ ਜਾਂਦੀ ਹੈ ?
ਉੱਤਰ-
ਜੀ. ਪੀ. ਐੱਸ. ਤਕਨੀਕ ਨਾਲ ।

ਪ੍ਰਸ਼ਨ 12.
ਝੋਨੇ ਦੇ ਖੇਤ ਵਿੱਚ ਲੰਬੇ ਸਮੇਂ ਤੱਕ ਪਾਣੀ ਖੜਾ ਰਹਿਣ ਨਾਲ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਮੀਥੇਨ ਗੈਸ ।

ਪ੍ਰਸ਼ਨ 13.
ਨਾਈਟਰੋਜਨ ਦੀ ਖਾਦ ਦੀ ਵੱਧ ਵਰਤੋਂ ਕਾਰਨ ਕਿਹੜੀ ਗਰੀਨ ਹਾਊਸ ਗੈਸ ਪੈਦਾ ਹੁੰਦੀ ਹੈ ?
ਉੱਤਰ-
ਨਾਈਟਰਸ ਆਕਸਾਈਡ ।

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 14.
ਰਾਤ ਦੇ ਤਾਪਮਾਨ ਵਿੱਚ ਵਾਧੇ ਕਾਰਨ ਫ਼ਸਲਾਂ ਦੇ ਝਾੜ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਝਾੜ ਘੱਟ ਸਕਦਾ ਹੈ ।

ਪ੍ਰਸ਼ਨ 15.
ਇੱਕੀਵੀਂ ਸਦੀ ਦੇ ਅੰਤ ਤੱਕ ਧਰਤੀ ਦਾ ਤਾਪਮਾਨ ਕਿੰਨਾ ਵਧਣ ਦੇ ਆਸਾਰ ਹਨ ?
ਉੱਤਰ-
1.8 ਤੋਂ 4.0 ਡਿਗਰੀ ਸੈਂਟੀਗਰੇਡ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਾਲਗਾਰਡ-2 ਦੀਆਂ ਕਿਹੜੀਆਂ ਕਿਸਮਾਂ ਹਨ ?
ਉੱਤਰ-
ਐੱਮ. ਆਰ. ਸੀ. 7017, ਐੱਮ. ਆਰ. ਸੀ.-7031, ਆਰ. ਸੀ. ਐੱਚ. – 650, ਐੱਨ. ਸੀ. ਐੱਸ. 855 ਆਦਿ ਬਾਲਗਾਰਡ-2 ਦੀਆਂ ਕਿਸਮਾਂ ਹਨ ।

ਪ੍ਰਸ਼ਨ 2.
PPV ਅਤੇ FR ਐਕਟ ਅਨੁਸਾਰ ਕਿਹੜੀਆਂ ਫ਼ਸਲਾਂ ਨੂੰ ਰਜਿਸਟਰਡ ਕਰਵਾਇਆ ਜਾ ਸਕਦਾ ਹੈ ?
ਉੱਤਰ-
ਇਸ ਐਕਟ ਅਨੁਸਾਰ ਜਵਾਰ, ਮੱਕੀ, ਬਾਜਰਾ, ਕਣਕ, ਝੋਨਾ, ਗੰਨਾ, ਨਰਮਾ, ਮਟਰ, ਅਰਹਰ, ਮਸਰ, ਹਲਦੀ, ਛੋਲੇ ਆਦਿ ਫਸਲਾਂ ਨੂੰ ਰਜਿਸਟਰਡ ਕਰਵਾਇਆ ਜਾ ਸਕਦਾ ਹੈ ।

ਪ੍ਰਸ਼ਨ 3.
PPV ਅਤੇ FR ਐਕਟ ਅਨੁਸਾਰ ਕਿਹੜੀ ਕਿਸਮ ਦੀ ਰਜਿਸਟਰੇਸ਼ਨ ਨਹੀਂ ਹੋ ਸਕਦੀ ?
ਉੱਤਰ-
ਅਜਿਹੀ ਕੋਈ ਵੀ ਕਿਸਮ ਜੋ ਮਨੁੱਖੀ ਸਿਹਤ, ਵਾਤਾਵਰਨ ਜਾਂ ਪੌਦਿਆਂ ਲਈ ਨੁਕਸਾਨਦਾਇਕ ਹੋਵੇ ਟਰਮੀਨੇਟਰ ਤਕਨੀਕ ਦੀ ਵਰਤੋਂ ਵਾਲੀਆਂ ਕਿਸਮਾਂ ਨੂੰ ਵੀ ਰਜਿਸਟਰ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 4.
ਟਰਮੀਨੇਟਰ ਤਕਨੀਕ ਵਾਲੀਆਂ ਕਿਸਮਾਂ ਦੁਆਰਾ ਪੈਦਾ ਕਿਸਮਾਂ ਨੂੰ ਰਜਿਸਟਰਡ ਕਿਉਂ ਨਹੀਂ ਕੀਤਾ ਜਾਂਦਾ ?
ਉੱਤਰ-
ਟਰਮੀਨੇਟਰ ਤਕਨੀਕ ਨਾਲ ਤਿਆਰ ਕੀਤੇ ਬੀਜਾਂ ਦੀ ਫ਼ਸਲ ਦੇ ਬੀਜਾਂ ਵਿੱਚ ਉਗਣ ਸ਼ਕਤੀ ਨਹੀਂ ਹੁੰਦੀ ਹੈ ।

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਪ੍ਰਸ਼ਨ 5.
PPV ਅਤੇ FR ਐਕਟ ਦੀ ਉਲੰਘਣਾ ਦੀ ਸਜ਼ਾ ਬਾਰੇ ਦੱਸੋ ।
ਉੱਤਰ-
ਗਲਤ ਜਾਣਕਾਰੀ ਦੇਣ ਜਿਵੇਂ ਰਜਿਸਟਰਡ ਕਿਸਮ ਦਾ ਗ਼ਲਤ ਨਾਂ, ਦੇਸ਼ ਦਾ ਗ਼ਲਤ ਨਾਮ ਜਾਂ ਪ੍ਰਜਣਨ ਕਰਤਾ ਦਾ ਗ਼ਲਤ ਨਾਂ ਅਤੇ ਪਤਾ ਦੇਣ ਤੇ ਐਕਟ ਦਾ ਉਲੰਘਣ ਹੁੰਦਾ ਹੈ ਤੇ ਇਸ ਦੀ ਸਜ਼ਾ ਵਜੋਂ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ ।

ਪ੍ਰਸ਼ਨ 6.
ਸੂਖ਼ਮ ਖੇਤੀ ਦਾ ਸਪੱਸ਼ਟ ਸੁਨੇਹਾ ਕੀ ਹੈ ?
ਉੱਤਰ-
ਸੂਖ਼ਮ ਖੇਤੀ ਦਾ ਸਪੱਸ਼ਟ ਸੁਨੇਹਾ ਇਹ ਹੈ ਕਿ ਖੇਤ ਦੇ ਕਿਸੇ ਹਿੱਸੇ ਵਿੱਚ ਕੀ ਘਾਟ ਹੈ । ਇਸ ਨੂੰ ਜਾਣੇ ਬਿਨਾਂ ਸਿਰਫ਼ ਵੱਧ ਖਾਦਾਂ ਦੀ ਵਰਤੋਂ ਕਰਕੇ ਇਹਨਾਂ ਕਮੀਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 7.
ਪਿਛਲੇ ਸੌ ਸਾਲਾਂ ਵਿੱਚ ਧਰਤੀ ਦੇ ਤਾਪਮਾਨ ਵਿਚ ਕੋਈ ਵਾਧਾ ਹੋਇਆ ਹੈ, ਕਿਨ੍ਹਾਂ ?
ਉੱਤਰ-
ਹਾਂ, ਹੋਇਆ ਹੈ ਅਜਿਹਾ ਗਲੋਬਲ ਵਾਰਮਿੰਗ ਕਾਰਨ ਹੋਇਆ ਹੈ । ਧਰਤੀ ਦੀ ਸੜਾ ਦਾ ਤਾਪਮਾਨ ਪਿਛਲੇ ਸੌ ਸਾਲਾਂ ਵਿਚ 0.5 ਡਿਗਰੀ ਸੈਂਟੀਗਰੇਡੁ ਵਾ ਚੁੱਕੀ ਹੈ ।

ਵੱਡੇ ਉੱਤਰ ਵਾਲਾਂ ਪ੍ਰਸ਼ਨ

ਪ੍ਰਸ਼ਨ 1.
ਗਰੀਨ ਊਸ ਗੈਸਾਂ ਅਤੇ ਗਰੀਨ ਹਾਊਸ ਸਿਧਾਂਤ ਬਾਰੇ ਦੱਸੋ । ਧਰਤੀ ਲਈ ਇਸਦਾ ਸੰ, ਦੱਸੋ ।
ਉੱਤਰ-
ਗਰੀਨ ਹਾਊਸ ਗੈਸਾਂ ਹਨ-ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ । ਸ਼ੀਸ਼ੇ ਜਾਂ ਪਲਾਸਟਿਕ ਦੇ ਬਣੇ ਘਰਾਂ ਨੂੰ ਜਿਨ੍ਹਾਂ ਅੰਦਰ ਪੌਦੇ ਉਗਾਏ ਜਾਂਦੇ ਹਨ, ਇਹਨਾਂ ਨੂੰ ਹਰੇ ਘਰ ਕਿਹਾ ਜਾਂਦਾ ਹੈ । ਸ਼ੀਸ਼ੇ ਜਾਂ ਪਲਾਸਟਿਕ ਵਿਚੋਂ ਸੂਰਜ ਦੀਆਂ ਕਿਰਨਾਂ ਅੰਦਰ ਤਾਂ ਲੰਘ ਜਾਂਦੀਆਂ ਹਨ ਪਰ ਅੰਦਰੋਂ ਇਨਫਰਾ ਰੈੱਡ ਕਿਰਨਾਂ ਬਾਹਰ ਨਹੀਂ ਨਿਕਲ ਸਕਦੀਆਂ, ਇਸ ਤਰ੍ਹਾਂ ਸ਼ੀਸ਼ੇ ਜਾਂ ਪਲਾਸਟਿਕ ਦੇ ਘਰ ਅੰਦਰ ਗਰਮੀ ਵੱਧ ਜਾਂਦੀ ਹੈ ਅਤੇ ਤਾਪਮਾਨ ਵੱਧ ਜਾਂਦਾ ਹੈ । ਗਰੀਨ ਹਾਊਸ ਗੈਸਾਂ ਨੇ ਸ਼ੀਸ਼ੇ ਦੀ ਤਰ੍ਹਾਂ ਧਰਤੀ ਨੂੰ ਸਾਰੇ ਪਾਸਿਓਂ ਘੇਰਿਆ ਹੋਇਆ ਹੈ ਤੇ ਸੂਰਜ ਦੀ ਗਰਮੀ ਨੂੰ ਧਰਤੀ ਤੇ ਆਉਣ ਦਿੰਦੀਆਂ ਹਨ ਪਰ ਧਰਤੀ ਤੋਂ ਵਾਪਸ ਨਹੀਂ ਜਾਣ ਦਿੰਦੀਆਂ । ਇਸ ਤਰ੍ਹਾਂ ਧਰਤੀ ਦੀ ਸਤਹਿ ਦਾ ਤਾਪਮਾਨ ਵੱਧ ਰਿਹਾ ਹੈ । ਜਿਸ ਨੂੰ ਗਲੋਬਲ ਵਾਰਮਿੰਗ ਕਹਿੰਦੇ ਹਨ | ਧਰਤੀ ਦਾ ਤਾਪਮਾਨ ਵਧਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ , ਜਿਵੇਂ-ਹੜ੍ਹਾਂ ਦਾ ਵਧਣਾ, ਸੋਕਾ ਪੈਣਾ, ਮਾਨਸੂਨ ਦੇ ਸਮੇਂ ਵਿੱਚ ਅੰਤਰ ਆਉਣਾ ਆਦਿ ।

ਪ੍ਰਸ਼ਨ 2.
ਜਲਵਾਯੂ ਪਰਿਵਰਤਨ ਦੇ ਮੁੱਖ ਕਾਰਨ ਦੱਸੋ ।
ਉੱਤਰ-

  1. ਗਰੀਨ ਹਾਊਸ ਗੈਸਾਂ ਵਿਚ ਵਾਧਾ
  2. ਜੰਗਲਾਂ ਦੀ ਅੰਨ੍ਹੇਵਾਹ ਕਟਾਈ
  3. ਉਦਯੋਗੀਕਰਨ ਅਤੇ ਸ਼ਹਿਰੀਕਰਨ
  4. ਪਥਰਾਟ ਬਾਲਣਾਂ, ਕੋਲਾ, ਪੈਟਰੋਲ ਆਦਿ ਦੀ ਅੰਧਾਧੁੰਦ ਵਰਤੋਂ
  5. ਮਨੁੱਖੀ ਆਬਾਦੀ ਵਿਚ ਵਾਧਾ
  6. ਰਸਾਇਣਿਕ ਅਤੇ ਕੀਟਨਾਸ਼ਕਾਂ ਦੀ ਵਰਤੋਂ ।

PSEB 9th Class Agriculture Solutions Chapter 11 ਕੁਝ ਨਵੇਂ ਖੇਤੀ ਵਿਸ਼ੇ

ਕੁਝ ਨਵੇਂ ਖੇਤੀ ਵਿਸ਼ੇ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਆਦਿ ਕਾਲ ਤੋਂ ਹੀ ਮਨੁੱਖ ਖੇਤੀਬਾੜੀ ਦਾ ਧੰਦਾ ਕਰ ਰਿਹਾ ਹੈ ।
  2. ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਕਿਸੇ ਹੋਰ ਫ਼ਸਲ ਜਾਂ ਜੀਵ ਜੰਤੂ ਦਾ ਜੀਨ ਕਿਸੇ ਫ਼ਸਲ ਵਿਚ ਪਾ ਕੇ ਇਸ ਨੂੰ ਸੁਧਾਰਿਆ ਜਾਂਦਾ ਹੈ ।
  3. ਜੀਨ ਪਾ ਕੇ ਸੁਧਰੀ ਫ਼ਸਲ ਨੂੰ ਜੀ. ਐੱਮ. (ਜਨੈਟੀਕਲੀ ਮੋਡੀਫਾਈਡ ਫ਼ਸਲਾਂ) , ਜਾਂ ਟਰਾਂਸਜੀਨਕ ਫ਼ਸਲਾਂ ਕਿਹਾ ਜਾਂਦਾ ਹੈ ।
  4. ਬੀ. ਟੀ. ਤੋਂ ਭਾਵ ਬੈਸੀਲਸ ਰੈਂਜੀਇਨਸੈਂਸ ਨਾਂ ਦੇ ਬੈਕਟੀਰੀਆ ਤੋਂ ਹੈ ।
  5. ਬੀ. ਟੀ. ਨਰਮੇ ਵਿਚ ਇਕ ਰਵੇਦਾਰ ਪ੍ਰੋਟੀਨ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ਸੁੰਡੀਆਂ ਮਰ ਜਾਂਦੀਆਂ ਹਨ ।
  6. ਬੀ. ਟੀ. ਨਰਮੇ ਦੀ ਬਾਲਗਾਰਡ-1 ਕਿਸਮ ਵਿੱਚ ਸਿਰਫ਼ ਇੱਕ ਬੀ. ਟੀ. ਜੀਨ । ਪਾਇਆ ਗਿਆ ਸੀ ਪਰ ਬਾਲਗਾਰਡ-2 ਵਿੱਚ ਦੋ ਬੀ. ਟੀ. ਜੀਨ ਪਾਏ ਗਏ ਹਨ ।
  7. ਬੀ. ਟੀ. ਨਰਮੇ ਦੀ ਕਿਸਮ ਦਾ ਝਾੜ ਪੰਜ ਕੁਇੰਟਲ ਨੂੰ ਪ੍ਰਤੀ ਏਕੜ ਤੋਂ ਵੀ ਵੱਧ ਮਿਲਦਾ ਹੈ ।
  8. ਬੀ. ਟੀ. ਕਿਸਮਾਂ ਦੀ ਵਰਤੋਂ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਤੇ ਵੀ ਰੋਕ ਲੱਗੀ ਹੈ ।
  9. ਬੈਂਗਣ, ਸੋਇਆਬੀਨ, ਮੱਕੀ, ਝੋਨਾ ਆਦਿ ਦੀਆਂ ਵੀ ਜੀ. ਐੱਮ. ਫ਼ਸਲਾਂ ਨੂੰ ਤਿਆਰ ਕੀਤੀਆਂ ਜਾ ਚੁੱਕੀਆਂ ਹਨ ।
  10. ਕਈ ਸੰਸਥਾਵਾਂ ਜੀ. ਐੱਮ. ਫ਼ਸਲਾਂ ਨੂੰ ਮਨੁੱਖੀ ਸਿਹਤ, ਵਾਤਾਵਰਨ, ਫ਼ਸਲਾਂ ਨੂੰ ਦੀਆਂ ਪ੍ਰਜਾਤੀਆਂ ਅਤੇ ਹੋਰ ਪੌਦਿਆਂ ਲਈ ਹਾਨੀਕਾਰਕ ਮੰਨਦੀਆਂ ਹਨ ਤੇ ! ਇਹਨਾਂ ਦਾ ਵਿਰੋਧ ਕਰਦੀਆਂ ਹਨ ।
  11. ਕਿਸਾਨਾਂ ਨੇ ਅਧਿਕਾਰਾਂ ਅਤੇ ਪੌਦ ਕਿਸਮਾਂ ਦੇ ਸੰਬੰਧ ਵਿੱਚ 2001 ਵਿਚ ਭਾਰਤ ਸਰਕਾਰ ਨੇ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ
    ਪਾਸ ਕੀਤਾ ।
  12. ਫ਼ਸਲੀ ਕਿਸਮਾਂ ਦੀ ਰਜਿਸਟਰੇਸ਼ਨ ਦੀ ਮਿਆਦ ਸ਼ੁਰੂ ਵਿੱਚ 6 ਸਾਲ ਅਤੇ ਬਾਅਦ ਵਿੱਚ ਅਰਜੀ ਦੇ ਕੇ ਮਿਆਦ ਨੂੰ ਵੱਧ ਤੋਂ ਵੱਧ 15 ਸਾਲ ਤੱਕ ਵਧਾਇਆ ਜਾ । ਸਕਦਾ ਹੈ ।
  13. ਫਲਦਾਰ ਬੂਟੇ, ਦਰੱਖ਼ਤ ਅਤੇ ਵੇਲਦਾਰ ਫ਼ਸਲਾਂ ਦੀ ਰਜਿਸਟਰੇਸ਼ਨ ਦੀ ਮਿਆਦ 1 ਪਹਿਲਾਂ 9 ਸਾਲ ਤੋਂ ਵਧਾ ਕੇ 18 ਸਾਲ ਤੱਕ ਕਰਵਾਈ ਜਾ ਸਕਦੀ ਹੈ।
  14. ਰਜਿਸਟਰੇਸ਼ਨ ਦੀ ਜਾਣਕਾਰੀ ਵੈਬਸਾਈਟ www.plantauthority.gov.in ਤੋਂ ! ਪ੍ਰਾਪਤ ਹੋ ਸਕਦੀ ਹੈ ।
  15. ਵਿਕਸਿਤ ਦੇਸ਼ਾਂ ਵਿੱਚ ਸੂਖ਼ਮ ਖੇਤੀ ਲਈ ਸੈਂਸਰਜ, ਜੀ. ਪੀ. ਐੱਸ., ਪੁਲਾੜ ਤਕਨੀਕ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
  16. ਵਿਕਸਿਤ ਮੁਲਕਾਂ ਵਿੱਚ ਨਾਈਟਰੋਜਨ ਸੈਂਸਰ ਯੰਤਰਾਂ ਦੀ ਵਰਤੋਂ ਕਰਕੇ ਖਾਦ ਦੀ । ਸਹੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ ।
  17. ਲੇਜ਼ਰ ਕਰਾਹਾ ਅਤੇ ਟੈਂਸ਼ੀਓਮੀਟਰ ਦੀ ਵਰਤੋਂ ਕਰਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ।
  18. ਕਈ ਵਿਕਸਿਤ ਦੇਸ਼ਾਂ ਵਿੱਚ ਜੀ. ਪੀ. ਐੱਸ. ਤਕਨੀਕ ਦੀ ਵਰਤੋਂ ਨਾਲ ਖੇਤਾਂ ਦੀ ਮਿਣਤੀ ਕੀਤੀ ਜਾਂਦੀ ਹੈ ।
  19. ਜਲਵਾਯੂ ਪਰਿਵਰਤਨ ਕਾਰਨ ਪਿਛਲੇ ਸੌ ਸਾਲਾਂ ਵਿੱਚ ਗਲੋਬਲ ਵਾਰਮਿੰਗ ਹੋਈ । ਹੈ ਅਤੇ ਧਰਤੀ ਦੀ ਸਤਹਿ ਦੇ ਤਾਪਮਾਨ ਵਿੱਚ 0.5°C ਦਾ ਵਾਧਾ ਹੋਇਆ ਹੈ ।
  20. ਗਰੀਨ ਹਾਊਸ ਗੈਸਾਂ ਹਨ-ਕਾਰਬਨ-ਡਾਈਆਕਸਾਈਡ, ਨਾਈਟਰਸ ਆਕਸਾਈਡ, ਨੂੰ ਕਲੋਰੋਫਲੋਰੋ ਕਾਰਬਨ, ਮੀਥੇਨ ਆਦਿ ।

PSEB 9th Class Agriculture Solutions Chapter 10 ਮੱਛੀ ਪਾਲਣ

Punjab State Board PSEB 9th Class Agriculture Book Solutions Chapter 10 ਮੱਛੀ ਪਾਲਣ Textbook Exercise Questions, and Answers.

PSEB Solutions for Class 9 Agriculture Chapter 10 ਮੱਛੀ ਪਾਲਣ

Agriculture Guide for Class 9 PSEB ਮੱਛੀ ਪਾਲਣ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਦੋ ਵਿਦੇਸ਼ੀ ਕਿਸਮ ਦੀਆਂ ਮੱਛੀਆਂ ਦੇ ਨਾਂ ਦੱਸੋ ।
ਉੱਤਰ-
ਕਾਮਨ ਕਾਰਪ, ਸਿਲਵਰ ਕਾਰਪ ਵਿਦੇਸ਼ੀ ਨਸਲਾਂ ਹਨ ।

ਪ੍ਰਸ਼ਨ 2.
ਮੱਛੀਆਂ ਪਾਲਣ ਵਾਲਾ ਛੱਪੜ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ-
ਇਸ ਦੀ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ ।

ਪ੍ਰਸ਼ਨ 3.
ਮੱਛੀ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦਾ ਪੀ. ਐੱਚ. ਅੰਕ ਕਿੰਨੀ ਹੋਣੀ ਚਾਹੀਦਾ ਹੈ ?
ਉੱਤਰ-
ਇਸ ਦੀ ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 4.
ਮੱਛੀ ਪਾਲਣ ਲਈ ਤਿਆਰ ਨਵੇਂ ਛੱਪੜ ਵਿੱਚ ਕਿਹੜੀ-ਕਿਹੜੀ ਰਸਾਇਣਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨਵੇਂ ਛੱਪੜ ਲਈ ਯੂਰੀਆ ਖਾਦ ਅਤੇ ਸੁਪਰਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਪ੍ਰਤੀ ਏਕੜ ਕਿੰਨੇ ਬੱਚ ਤਲਾਬ ਵਿੱਚ ਛੱਡੇ ਜਾਂਦੇ ਹਨ ?
ਉੱਤਰ-
ਬੱਚ ਦੀ ਗਿਣਤੀ 4000 ਪ੍ਰਤੀ ਏਕੜ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ।

ਪ੍ਰਸ਼ਨ 6.
ਮੱਛੀਆਂ ਦਾ ਬੱਚ ਕਿੱਥੋਂ ਮਿਲਦਾ ਹੈ ?
ਉੱਤਰ-
ਮੱਛੀਆਂ ਦਾ ਬੱਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮੱਛੀ ਕਾਲਜ ਜਾਂ ਪੰਜਾਬ ਸਰਕਾਰ ਦੇ ਮੱਛੀ ਬੱਚ ਫਾਰਮਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਦੋ ਭਾਰਤੀ ਮੱਛੀਆਂ ਦੇ ਨਾਂ ਲਿਖੋ ।
ਉੱਤਰ-
ਕਤਲਾ, ਰੋਹੁ ।

ਪ੍ਰਸ਼ਨ 8.
ਮੱਛੀਆਂ ਦੇ ਛੱਪੜ ਵਾਲੀ ਜਮਾਂ ਕੀਤੀ ਮਿੱਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ-
ਚੀਕਣੀ ਜਾਂ ਚੀਕਣੀ ਮੈਰਾ ।

ਪ੍ਰਸ਼ਨ 9.
ਵਪਾਰਕ ਪੱਧਰ ਤੇ ਮੱਛੀ ਪਾਲਣ ਲਈ ਛੱਪੜ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ-
ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 10.
ਕਿਸੇ ਇੱਕ ਮਾਸਾਹਾਰੀ ਮੱਛੀ ਦਾ ਨਾਂ ਲਿਖੋ ।
ਉੱਤਰ-
ਸਿੰਗਾੜਾ, ਮੱਲ੍ਹੀ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮੱਛੀ ਪਾਲਣ ਲਈ ਪਾਲੀਆਂ ਜਾਣ ਵਾਲੀਆਂ ਭਾਰਤੀ ਅਤੇ ਵਿਦੇਸ਼ੀ ਮੱਛੀਆਂ ਦੇ ਨਾਂ ਦੱਸੋ ?
ਉੱਤਰ-
ਭਾਰਤੀ ਮੱਛੀਆਂ-ਕਤਲਾ, ਰੋਹੁ ਅਤੇ ਮਰੀਮਲ ਵਿਦੇਸ਼ੀ ਮੱਛੀਆਂ-ਕਾਮਨ ਕਾਰਪ, ਸਿਲਵਰ ਕਾਰਪ, ਗਰਾਸ ਕਾਰਪ ।

ਪ੍ਰਸ਼ਨ 2.
ਮੱਛੀਆਂ ਪਾਲਣ ਲਈ ਤਿਆਰ ਕੀਤੇ ਜਾਣ ਵਾਲੇ ਛੱਪੜ ਦੇ ਡਿਜ਼ਾਇਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ । ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣਦਾਰ ਹੋਣੇ ਚਾਹੀਦੇ ਹਨ | ਪਾਣੀ ਪਾਉਣ ਅਤੇ ਕੱਢਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ, ਇਸ ਲਈ ਪਾਈਪਾਂ ਤੇ ਵਾਲਵ ਲੱਗੇ ਹੋਣੇ ਚਾਹੀਦੇ ਹਨ । ਪੁਟਾਈ ਫ਼ਰਵਰੀ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਾਰਚ-ਅਪਰੈਲ ਵਿਚ ਮੱਛੀਆਂ ਦਾ ਬੱਚ (ਪੁੰਗ) ਛੱਪੜ ਵਿੱਚ ਛੱਡਿਆ ਜਾ ਸਕੇ । ਇਕ ਏਕੜ ਦੇ ਛੱਪੜ ਨਾਲ ਬੱਚ ਰੱਖਣ ਲਈ ਇਕ ਕਨਾਲ (500 ਵਰਗ ਮੀਟਰ) ਦਾ ਨਰਸਰੀ ਛੱਪੜ ਜ਼ਰੂਰ ਬਣਵਾਓ, ਜਿਸ ਵਿੱਚ ਬੱਚ ਰੱਖਿਆ ਜਾ ਸਕੇ । ਘੱਟ ਜ਼ਮੀਨ ਤੇ ਵੀ ਛੋਟੇ ਟੋਏ ਜਾਂ ਤਲਾਬ ਆਦਿ ਬਣਾਏ ਜਾ ਸਕਦੇ ਹਨ, ਜਿੱਥੇ ਮੱਛੀਆਂ ਪਾਲੀਆਂ ਜਾ ਸਕਦੀਆਂ ਹਨ ।

ਪ੍ਰਸ਼ਨ 3.
ਮੱਛੀਆਂ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦੇ ਮਿਆਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪਾਣੀ ਵਿੱਚ ਘੁਲੀ ਹੋਈ ਆਕਸੀਜਨ ਅਤੇ ਇਸ ਦਾ ਤੇਜ਼ਾਬੀਪਨ ਜਾਂ ਖਾਰਾਪਨ ਜੋ ਕਿ ਪੀ. ਐੱਚ. ਅੰਕ ਤੋਂ ਪਤਾ ਲਗਦਾ ਹੈ ਬਹੁਤ ਮਹੱਤਵਪੂਰਨ ਹਨ । ਮੱਛੀਆਂ ਦੇ ਜਿਉਂਦੇ ਰਹਿਣ ਅਤੇ ਵਾਧੇ-ਵਿਕਾਸ ਲਈ ਇਹ ਗੱਲਾਂ ਬਹੁਤ ਅਸਰ ਪਾਉਂਦੀਆਂ ਹਨ | ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣਾ ਚਾਹੀਦਾ ਹੈ । 7 ਤੋਂ ਘੱਟ ਪੀ. ਐੱਚ. ਅੰਕ ਨੂੰ ਵਧਾਉਣ ਲਈ ਬਰੀਕ ਪੀਸਿਆ ਹੋਇਆ ਚੁਨਾ (80-100 ਕਿਲੋਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਘੋਲ ਕੇ ਠੰਡਾ ਕਰਨ ਤੋਂ ਬਾਅਦ ਛੱਪੜ ਵਿੱਚ ਛਿੜਕ ਦੇਣਾ ਚਾਹੀਦਾ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 4.
ਮੱਛੀ ਪਾਲਣ ਦੇ ਧੰਦੇ ਲਈ ਭਿੰਨ-ਭਿੰਨ ਕਿਸਮ ਦੀਆਂ ਮੱਛੀਆਂ ਦੇ ਬੱਚ ਵਿੱਚ ਕੀ ਅਨੁਪਾਤ ਹੁੰਦਾ ਹੈ ?
ਉੱਤਰ-
ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਦੇ ਬੱਚ ਦਾ ਅਨੁਪਾਤ ਹੇਠ ਲਿਖੇ ਅਨੁਸਾਰ ਹੁੰਦਾ ਹੈ –

  1. ਕਤਲਾ 20%, ਰੋਹੂ 30%, ਮਰੀਮਲ 10%, ਕਾਮਨ ਕਾਰਪ 20%, ਗਰਾਸ ਕਾਰਪ 10%, ਸਿਲਵਰ ਕਾਰਪ 10%।
  2. ਕਤਲਾ 25%, ਕਾਮਨ ਕਾਰਪ 20%, ਮਰੀਮਲ 20%, ਰੋਹੂ 35%

ਪ੍ਰਸ਼ਨ 5.
ਮੱਛੀ ਤਲਾਬ ਵਿਚ ਨਦੀਨ ਖ਼ਾਤਮੇ ਦੇ ਤਰੀਕੇ ਦੱਸੋ ।
ਉੱਤਰ-
ਪੁਰਾਣੇ ਛੱਪੜਾਂ ਵਿਚ ਨਦੀਨ ਨਾ ਉੱਗ ਸਕਣ ਇਸ ਲਈ ਪਾਣੀ ਦਾ ਪੱਧਰ 5-6 ਫੁੱਟ ਹੋਣਾ ਚਾਹੀਦਾ ਹੈ । ਨਦੀਨਾਂ ਨੂੰ ਖ਼ਤਮ ਕਰਨ ਲਈ ਅੱਗੇ ਲਿਖੇ ਢੰਗ ਹਨ

  • ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਇਸ ਨੂੰ ਖ਼ਾਲੀ ਕਰ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ ।
  • ਜੀਵਕ ਤਰੀਕੇ-ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਜਿਵੇਂ (ਸਪਾਈਰੋਡੈਲਾ, ਹਾਈਡਰਿੱਲਾਂ ਵੁਲਫੀਆਂ, ਵੈਲੀਸਨੇਰੀਆ, ਲੈਮਨਾ ਨੂੰ ਖਾ ਜਾਂਦੀਆਂ ਹਨ । ਸਿਲਵਰ ਕਾਰਪ ਮੱਛੀਆਂ, ਕਾਹੀ, ਪੁਸ਼ਪ ਪੁੰਜ (ਐਲਗਲ ਬਲੂਮਜ਼ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹਨ ।

ਪ੍ਰਸ਼ਨ 6.
ਛੱਪੜ ਵਿੱਚ ਨਹਿਰੀ ਪਾਣੀ ਦੀ ਵਰਤੋਂ ਵੇਲੇ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਨਹਿਰੀ ਪਾਣੀ ਦੀ ਵਰਤੋਂ ਵੇਲੇ ਖਾਲ ਦੇ ਮੂੰਹ ਤੇ ਲੋਹੇ ਦੀ ਬਰੀਕ ਜਾਲੀ ਲਾਉਣੀ ਚਾਹੀਦੀ ਹੈ । ਅਜਿਹਾ ਮਾਸਾਹਾਰੀ ਅਤੇ ਨਦੀਨ ਮੱਛੀਆਂ ਨੂੰ ਛੱਪੜ ਵਿੱਚ ਜਾਣ ਤੋਂ ਰੋਕਣ ਲਈ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 7.
ਛੱਪੜ ਵਿੱਚ ਮੱਛੀ ਦੇ ਦੁਸ਼ਮਣਾਂ ਬਾਰੇ ਦੱਸੋ ।
ਉੱਤਰ-
ਮਾਸਾਹਾਰੀ ਮੱਛੀਆਂ (ਮੱਲ੍ਹੀ, ਸਿੰਗਾੜਾ) ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ) . ਡੱਡੂ, ਸੱਪ ਆਦਿ ਮੱਛੀ ਦੇ ਦੁਸ਼ਮਣ ਹਨ ।

ਪ੍ਰਸ਼ਨ 8.
ਮੱਛੀਆਂ ਨੂੰ ਖੁਰਾਕ ਕਿਵੇਂ ਦਿੱਤੀ ਜਾਂਦੀ ਹੈ ?
ਉੱਤਰ-
ਮੱਛੀਆਂ ਨੂੰ 25% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦੇਣੀ ਚਾਹੀਦੀ ਹੈ । ਬਰੀਕ ਪੀਸੀ ਹੋਈ ਖ਼ੁਰਾਕ ਨੂੰ 3-4 ਘੰਟੇ ਤਕ ਭਿਉਂ ਕੇ ਰੱਖਣਾ ਚਾਹੀਦਾ ਹੈ । ਫਿਰ ਇਸ ਖ਼ੁਰਾਕ ਦੇ ਪੇੜੇ ਬਣਾ ਕੇ ਪਾਣੀ ਦੀ ਸਤ੍ਹਾ ਤੋਂ 2-3 ਫੁੱਟ ਹੇਠਾਂ ਰੱਖੀਆਂ ਟਰੇਆਂ ਜਾਂ ਟੋਕਰੀਆਂ ਜਾਂ ਮੋਰੀਆਂ ਵਾਲੇ ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਮੱਛੀਆਂ ਨੂੰ ਖਾਣ ਲਈ ਦੇਣਾ ਚਾਹੀਦਾ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 9.
ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਉਪਾਅ ਦੱਸੋ ।
ਉੱਤਰ-
ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬੱਚ ਨੂੰ ਲਾਲ ਦਵਾਈ ਦੇ ਘੋਲ (100 ਗ੍ਰਾਮ ਪ੍ਰਤੀ ਲਿਟਰ) ਵਿੱਚ ਡੋਬਾ ਦੇਣ ਤੋਂ ਬਾਅਦ ਹੀ ਛੱਪੜ ਵਿੱਚ ਛੱਡੋ ।ਲਗਪਗ ਹਰ 15 ਦਿਨਾਂ ਦੇ ਅੰਤਰਾਲ ਮਗਰੋਂ ਮੱਛੀਆਂ ਦੀ ਸਿਹਤ ਦੀ ਜਾਂਚ ਕਰਨੀ ਚਾਹੀਦੀ ਹੈ । ਬਿਮਾਰ ਮੱਛੀਆਂ ਦੇ ਇਲਾਜ ਲਈ ਸਿਫ਼ਾਰਿਸ਼ ਕੀਤੇ ਤਰੀਕਿਆਂ ਦੀ ਵਰਤੋਂ ਕਰੋ ਜਾਂ ਮਾਹਿਰਾਂ ਨਾਲ ਸੰਪਰਕ ਕਰੋ ।

ਪ੍ਰਸ਼ਨ 10.
ਮੱਛੀ ਪਾਲਣ ਬਾਰੇ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਮੱਛੀ ਪਾਲਣ ਬਾਰੇ ਸਿਖਲਾਈ ਜ਼ਿਲ੍ਹਾ ਮੱਛੀ ਪਾਲਣ ਅਫਸਰ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਨ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਮੱਛੀ ਪਾਲਣ ਲਈ ਛੱਪੜ ਬਣਾਉਣ ਲਈ ਜਗ੍ਹਾ ਦੀ ਚੋਣ ਅਤੇ ਉਹਨਾਂ ਦੇ ਡਿਜ਼ਾਇਨ ਅਤੇ ਪੁਟਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਛੱਪੜ ਬਣਾਉਣ ਲਈ ਜਗਾ ਦੀ ਚੋਣ-ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਛੱਪੜ ਬਣਾਉਣ ਲਈ ਠੀਕ ਰਹਿੰਦੀ ਹੈ, ਕਿਉਂਕਿ ਇਸ ਵਿੱਚ ਪਾਣੀ ਸੰਭਾਲਣ ਦੀ ਸ਼ਕਤੀ ਵੱਧੀ ਹੁੰਦੀ ਹੈ | ਪਾਣੀ ਖੜਾਉਣ ਲਈ ਰੇਤਲੀਆਂ ਹਲਕੀਆਂ ਜ਼ਮੀਨਾਂ ਵਿਚ ਕੱਦੂ ਕੀਤਾ ਜਾ ਸਕਦਾ ਹੈ | ਪਾਣੀ ਦਾ ਸਾਧਨ ਜਾਂ ਸੋਮਾ ਵੀ ਨੇੜੇ ਹੀ ਹੋਣਾ ਚਾਹੀਦਾ ਹੈ, ਤਾਂ ਕਿ ਛੱਪੜ ਨੂੰ ਸੌਖ ਨਾਲ ਭਰਿਆ ਜਾ ਸਕੇ ਅਤੇ ਸਮੇਂ-ਸਮੇਂ ਸੋਕੇ ਜਾਂ ਜੀਰਨ ਕਾਰਨ ਛੱਪੜ ਵਿੱਚ ਪਾਣੀ ਦੀ ਘਾਟ ਨੂੰ ਵੀ ਪੂਰਾ ਕੀਤਾ ਜਾ ਸਕੇ ।

ਇਸ ਲਈ ਨਹਿਰੀ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਲਈ ਖਾਲ ਦੇ ਮੁੰਹ ਤੇ ਲੋਹੇ ਦੀ ਬਰੀਕ ਜਾਲੀ ਦਾ ਫੱਟਾ ਲਾ ਦੇਣਾ ਚਾਹੀਦਾ ਹੈ, ਤਾਂ ਕਿ ਮਾਸਾਹਾਰੀ ਅਤੇ ਨਦੀਨ ਆਦਿ ਮੱਛੀਆਂ ਨਹਿਰੀ ਪਾਣੀ ਦੁਆਰਾ ਛੱਪੜ ਵਿਚ ਨਾ ਰਲ ਜਾਣ । ਛੱਪੜ ਦਾ ਡਿਜ਼ਾਇਨ ਅਤੇ ਪੁਟਾਈ-ਵਪਾਰਕ ਪੱਧਰ ਤੇ ਮੱਛੀਆਂ ਪਾਲਣ ਲਈ ਛੱਪੜ ਦਾ ਰਕਬਾ 1 ਤੋਂ 5 ਏਕੜ ਅਤੇ ਡੂੰਘਾਈ 6-7 ਫੁੱਟ ਹੋਣੀ ਚਾਹੀਦੀ ਹੈ । ਛੱਪੜ ਦਾ ਤਲ ਪੱਧਰਾ ਅਤੇ ਕੰਢੇ ਢਲਾਣਦਾਰ ਹੋਣੇ ਚਾਹੀਦੇ ਹਨ |
ਪਾਣੀ ਪਾਉਣ ਅਤੇ ਕੱਢਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਪਾਈਪਾਂ ਤੇ ਵਾਲਵ ਲੱਗੇ ਹੋਣੇ ਚਾਹੀਦੇ ਹਨ | ਪੁਟਾਈ ਫ਼ਰਵਰੀ ਦੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਤਾਂ ਕਿ ਮਾਰਚ-ਅਪਰੈਲ ਵਿੱਚ ਮੱਛੀਆਂ ਦਾ ਬੱਚ ਪੁੰਗ) ਛੱਪੜ ਵਿੱਚ ਛੱਡਿਆ ਜਾ ਸਕੇ । ਇਕ ਏਕੜ ਦੇ ਛੱਪੜ ਨਾਲ ਬੱਚ ਰੱਖਣ ਲਈ ਇਕ ਕਨਾਲ (500 ਵਰਗ ਮੀਟਰ) ਦਾ ਨਰਸਰੀ ਛੱਪੜ ਜ਼ਰੂਰ ਬਣਵਾਓ, ਜਿਸ ਵਿੱਚ ਬੱਚ ਰੱਖਿਆ ਜਾ ਸਕੇ ।

ਪ੍ਰਸ਼ਨ 2.
ਪੁਰਾਣੇ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਕਿਵੇਂ ਬਣਾਉਗੇ ?
ਉੱਤਰ-
ਪੁਰਾਣੇ ਛੱਪੜਾਂ ਵਿੱਚ ਨਦੀਨ ਨਾ ਉੱਗ ਸਕਣ, ਇਸ ਲਈ ਪਾਣੀ ਦਾ ਪੱਧਰ 5-6 ਫੁੱਟ ਹੋਣਾ ਚਾਹੀਦਾ ਹੈ । ਨਦੀਨਾਂ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਢੰਗ ਹਨ

  • ਭੌਤਿਕ ਤਰੀਕੇ-ਛੱਪੜ ਦਾ ਪਾਣੀ ਕੱਢ ਕੇ ਇਸ ਨੂੰ ਖ਼ਾਲੀ ਕਰ ਕੇ ਨਦੀਨਾਂ ਨੂੰ ਕੰਡਿਆਲੀ ਤਾਰ ਨਾਲ ਕੱਢਿਆ ਜਾ ਸਕਦਾ ਹੈ ।
  • ਜੀਵਕ ਤਰੀਕੇ-ਗਰਾਸ ਕਾਰਪ ਮੱਛੀਆਂ ਕਈ ਨਦੀਨਾਂ ਜਿਵੇਂ (ਸਪਾਈਰੋਡੈਲਾ, ਹਾਈਡਰਿੱਲਾਂ ਵਲਫੀਆਂ, ਵੈਲੀਸਨੇਰੀਆ, ਲੈਮਨਾ ਨੂੰ ਖਾ ਜਾਂਦੀਆਂ ਹਨ । ਸਿਲਵਰ ਕਾਰਪ ਮੱਛੀਆਂ, ਕਾਹੀ ਪੁਸ਼ਪ ਪੁੰਜ (ਐਲਗਲ ਬਲੂਮਜ਼) ਨੂੰ ਕੰਟੋਰਲ ਕਰਨ ਵਿੱਚ ਸਹਾਇਕ ਹਨ । ਪੁਰਾਣੇ ਛੱਪੜਾਂ ਵਿਚੋਂ ਮੱਛੀ ਦੇ ਦੁਸ਼ਮਣਾਂ ਦਾ ਖਾਤਮਾ-ਪੁਰਾਣੇ ਛੱਪੜਾਂ ਵਿੱਚ ਪਾਈਆਂ ਜਾਣ ਵਾਲੀਆਂ ਮਾਸਾਹਾਰੀ ਮੱਛੀਆਂ ਭੌਲਾ, ਸਿੰਗਾੜਾ, ਮੱਲੀ ਅਤੇ ਨਦੀਨ ਮੱਛੀਆਂ (ਸ਼ੀਸ਼ਾ, ਪੁੱਠੀ ਕੰਘੀ, ਡੱਡੂ ਅਤੇ ਸੱਪਾਂ ਨੂੰ ਵਾਰ-ਵਾਰ ਜਾਲ ਲਾ ਕੇ ਛੱਪੜ ਵਿਚੋਂ ਕੱਢਦੇ ਰਹਿਣਾ ਚਾਹੀਦਾ ਹੈ । ਸੱਪਾਂ ਨੂੰ ਬੜੀ ਸਾਵਧਾਨੀ ਨਾਲ ਮਾਰ ਦਿਓ ।

ਪ੍ਰਸ਼ਨ 3.
ਪੁਰਾਣੇ ਛੱਪੜਾਂ ਵਿੱਚੋਂ ਨਦੀਨਾਂ ਦਾ ਖ਼ਾਤਮਾ ਕਿਵੇਂ ਕਰੋਗੇ ?
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 4.
ਮੱਛੀ ਪਾਲਣ ਸਮੇਂ ਛੱਪੜਾਂ ਵਿੱਚ ਕਿਹੜੀਆਂ ਖਾਦਾਂ ਪਾਈਆਂ ਜਾਂਦੀਆਂ ਹਨ ?
ਉੱਤਰ-
ਨਵੇਂ ਪੁੱਟੇ ਛੱਪੜ ਵਿੱਚ ਮੱਛੀ ਦੀ ਕੁਦਰਤੀ ਖ਼ੁਰਾਕ (ਪਲੈਂਕਟਨ) ਦੀ ਲਗਾਤਾਰ ਪੈਦਾਵਾਰ ਹੁੰਦੀ ਰਹੇ, ਇਸ ਲਈ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਛੱਪੜ ਵਿਚ ਬੱਚ ਛੱਡਣ ਤੋਂ 15 ਦਿਨ ਪਹਿਲਾਂ ਖਾਦ ਪਾਉਣੀ ਚਾਹੀਦੀ ਹੈ । ਪੁਰਾਣੇ ਛੱਪੜ ਵਿੱਚ ਖਾਦ ਪਾਉਣ ਦੀ ਦਰ ਉਸ ਦੇ ਪਾਣੀ ਦੀ ਕੁਆਲਿਟੀ ਅਤੇ ਪਲੈਂਕਟਨ ਦੀ ਪੈਦਾਵਾਰ ਤੇ ਨਿਰਭਰ ਕਰਦੀ ਹੈ । ਖਾਦਾਂ ਦੀ ਮਾਤਰਾ ਰਕਬੇ ਦੇ ਮੁਤਾਬਿਕ ਵੱਧ-ਘੱਟ ਕੀਤੀ ਜਾ ਸਕਦੀ ਹੈ । ਰਸਾਇਣਕ ਖਾਦ ਦੀ ਦੂਜੀ ਕਿਸ਼ਤ ਇਕ ਮਹੀਨੇ ਅਤੇ ਦੇਸ਼ੀ ਖਾਦ ਦੀ ਦੂਜੀ ਕਿਸ਼ਤ ਪਹਿਲੀ ਕਿਸ਼ਤ ਦੇ 15 ਦਿਨ ਮਗਰੋਂ ਪਾਓ । ਪਲੈਂਕਟਨ ਦੀ ਲਗਾਤਾਰ ਪੈਦਾਵਾਰ ਲਈ ਰੂੜੀ, ਮੁਰਗੀਆਂ ਦੀ ਖਾਦ, ਬਾਇਓਗੈਸ ਸਰੀ, ਯੂਰੀਆ, ਸੁਪਰਫਾਸਫੇਟ ਆਦਿ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਮੱਛੀ ਪਾਲਣ ਧੰਦੇ ਦੇ ਵਿਕਾਸ ਵਿੱਚ ਮੱਛੀ ਪਾਲਣ ਵਿਭਾਗ ਅਤੇ ਵੈਟਰਨਰੀ ਯੂਨੀਵਰਸਿਟੀ ਦੀ ਕੀ ਭੂਮਿਕਾ ਹੈ ?
ਉੱਤਰ-
ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਮੱਛੀ ਪਾਲਣ ਵਿਭਾਗ, ਪੰਜਾਬ ਤੋਂ ਸਿਖਲਾਈ ਪ੍ਰਾਪਤ ਕਰ ਲੈਣੀ ਚਾਹੀਦੀ ਹੈ । ਇਸ ਵਿਭਾਗ ਵਲੋਂ ਹਰੇਕ ਜ਼ਿਲ੍ਹੇ ਵਿਚ ਹਰ ਮਹੀਨੇ ਪੰਜ ਦਿਨਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ । ਸਿਖਲਾਈ ਪ੍ਰਾਪਤ ਕਰਨ ਮਗਰੋਂ ਇਹ ਵਿਭਾਗ ਮੱਛੀ ਪਾਲਣ ਦੇ ਧੰਦੇ ਲਈ ਛੱਪੜ ਦੇ ਨਿਰਮਾਣ ਅਤੇ ਪੁਰਾਣੇ ਛੱਪੜ ਨੂੰ ਠੀਕ ਕਰਨ ਜਾਂ ਸੁਧਾਰ ਲਈ ਸਹਾਇਤਾ ਵੀ ਦਿੰਦਾ ਹੈ ! ਮੱਛੀ ਪਾਲਣ ਦੀ ਸਿਖਲਾਈ ਵੈਟਰਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

PSEB 9th Class Agriculture Solutions Chapter 10 ਮੱਛੀ ਪਾਲਣ

PSEB 9th Class Agriculture Guide ਮੱਛੀ ਪਾਲਣ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ,

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਛੀ ਕਦੋਂ ਵੇਚਣ ਯੋਗ ਹੋ ਜਾਂਦੀ ਹੈ ?
(ਉ) 500 ਗ੍ਰਾਮ ਦੀ
(ਅ) 50 ਗ੍ਰਾਮ ਦੀ
(ਈ) 10 ਗ੍ਰਾਮ ਦੀ
(ਸ) 20 ਗ੍ਰਾਮ ਦੀ ।
ਉੱਤਰ-
(ਉ) 500 ਗ੍ਰਾਮ ਦੀ,

ਪ੍ਰਸ਼ਨ 2.
ਨਦੀਨ ਮੱਛੀ ਹੈ :
(ਉ) ਕਤਲਾ
(ਅ) ਮਰੀਮਲ
(ਈ) ਪੁੱਠੀ ਕੰਘੀ .
(ਸ) ਰੋਹੂ ।
ਉੱਤਰ-
(ਈ) ਪੁੱਠੀ ਕੰਘੀ,

ਪ੍ਰਸ਼ਨ 3.
ਪ੍ਰਤੀ ਏਕੜ ਕਿੰਨੇ ਬੱਚ ਤਲਾਬ ਵਿਚ ਛੱਡੇ ਜਾਂਦੇ ਹਨ :
(ਉ) 4000
(ਅ) 15000
(ਈ) 1000
(ਸ) 500.
ਉੱਤਰ-
(ਉ) 4000,

ਪ੍ਰਸ਼ਨ 4.
ਮਾਸਾਹਾਰੀ ਮੱਛੀ ਹੈ :
(ਉ) ਸਿੰਗਾੜਾ
(ਅ) ਰੌਲਾ
(ਈ) ਮੱਲ੍ਹੀ
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 5.
ਮੱਛੀ ਪਾਲਣ ਲਈ ਵਰਤੇ ਜਾਣ ਵਾਲੇ ਪਾਣੀ ਦਾ ਪੀ. ਐੱਚ. ਅੰਕ ਕਿੰਨਾ ਹੋਣਾ ਚਾਹੀਦਾ ਹੈ ?
(ਉ) 7-9
(ਅ) 2-3
(ਈ) 13-14
(ਸ) 11-12.
ਉੱਤਰ-
(ਉ) 7-9।

ਠੀਕ/ਗਲਤ ਦੱਸੋ :

ਪ੍ਰਸ਼ਨ 1.
ਮੱਛੀਆਂ ਦੀਆਂ ਭਾਰਤੀ ਕਿਸਮਾਂ ਹਨ-ਕਤਲਾ, ਰੋਹੂ ਅਤੇ ਮਰੀਮਲ ।
ਉੱਤਰ-
ਠੀਕ,

ਪ੍ਰਸ਼ਨ 2.
ਛੱਪੜ 1 ਤੋਂ 5 ਏਕੜ ਰਕਬੇ ਵਿੱਚ ਅਤੇ 6-7 ਫੁੱਟ ਡੂੰਘਾ ਹੋਣਾ ਚਾਹੀਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਪਾਣੀ ਦੀ ਡੂੰਘਾਈ 2-3 ਫੁੱਟ ਹੋਣੀ ਚਾਹੀਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 4.
ਮੱਛੀਆਂ ਨੂੰ 10% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦਿਓ ।
ਉੱਤਰ-
ਗ਼ਲਤ,

ਪ੍ਰਸ਼ਨ 5.
ਵੱਖ-ਵੱਖ ਅਦਾਰਿਆਂ ਤੋਂ ਮੱਛੀ ਪਾਲਣ ਦੇ ਧੰਦੇ ਲਈ ਸਿਖਲਾਈ ਨਹੀਂ ਲੈਣੀ ਚਾਹੀਦੀ ।
ਉੱਤਰ-
ਗ਼ਲਤ ।

PSEB 9th Class Agriculture Solutions Chapter 10 ਮੱਛੀ ਪਾਲਣ

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਛੱਪੜ ਵਿੱਚ 1-2 ਇੰਚ ਆਕਾਰ ਦਾ ਬੱਚ …………….. ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ।
ਉੱਤਰ-
4000,

ਪ੍ਰਸ਼ਨ 2.
…………….. ਗ੍ਰਾਮ ਦੀ ਮੱਛੀ ਨੂੰ ਵੇਚਿਆ ਜਾ ਸਕਦਾ ਹੈ ।
ਉੱਤਰ-
500,

ਪ੍ਰਸ਼ਨ 3.
ਵਿਗਿਆਨਿਕ ਢੰਗ ਨਾਲ ਮੱਛੀਆਂ ਪਾਲੀਆਂ ਜਾਣ ਤਾਂ ਸਾਲ ਵਿੱਚ ਮੁਨਾਫ਼ਾ ……………………… ਤੋਂ ਵੀ ਵੱਧ ਹੋ ਜਾਂਦਾ ਹੈ ।
ਉੱਤਰ-
ਖੇਤੀ,

ਪ੍ਰਸ਼ਨ 4.
…………….. ਬਣਾਉਣ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
ਉੱਤਰ-
ਛੱਪੜ,

ਪ੍ਰਸ਼ਨ 5.
ਪਾਣੀ ਦਾ ਪੀ. ਐੱਚ. ਅੰਕ …………….. ਦੇ ਵਿਚਕਾਰ ਹੋਣਾ ਚਾਹੀਦਾ ਹੈ ਜੋ ਤੋਂ ਘੱਟ ਹੋਵੇ ਤਾਂ ਚੂਨੇ ਦੀ ਵਰਤੋਂ ਨਾਲ ਵਧਾਇਆ ਜਾ ਸਕਦਾ ਹੈ ।
ਉੱਤਰ-
7–9.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਛੀ ਕਦੋਂ ਵੇਚਣ ਯੋਗ ਹੋ ਜਾਂਦੀ ਹੈ ?
ਉੱਤਰ-
500 ਗਾਮ |

ਪ੍ਰਸ਼ਨ 2.
ਇੱਕ ਨਦੀਨ ਮੱਛੀ ਦਾ ਨਾਂ ਦੱਸੋ ।
ਉੱਤਰ-
ਪੁੱਠੀ ਕੰਘੀ ।

ਪ੍ਰਸ਼ਨ 3.
ਮੱਛੀਆਂ ਦੀ ਕੁਦਰਤੀ ਖ਼ੁਰਾਕ ਕੀ ਹੈ ?
ਉੱਤਰ-
ਪਲੈਂਕਟਨ ।

PSEB 9th Class Agriculture Solutions Chapter 10 ਮੱਛੀ ਪਾਲਣ

ਪ੍ਰਸ਼ਨ 4.
ਮੱਛੀਆਂ ਪਾਲਣ ਵਾਲਾ ਛੱਪੜ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ ?
ਉੱਤਰ-
6-7 ਫੁੱਟ ।

ਪ੍ਰਸ਼ਨ 5.
ਡੌਲਾ ……… ਕਿਸਮ ਦੀ ਮੱਛੀ ਹੈ ?
ਉੱਤਰ-
ਮਾਸਾਹਾਰੀ ।

ਪ੍ਰਸ਼ਨ 6.
ਛੱਪੜ ਬਣਾਉਣ ਲਈ ਕਿਹੋ ਜਿਹੀ ਮਿੱਟੀ ਵਾਲੀ ਜ਼ਮੀਨ ਚੁਣਨੀ ਚਾਹੀਦੀ ਹੈ ?
ਉੱਤਰ-
ਇਸ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਚੁਣੋ ।

ਪ੍ਰਸ਼ਨ 7.
ਚੀਕਣੀ ਜਾਂ ਚੀਕਣੀ ਮੈਰਾਂ ਮਿੱਟੀ ਵਾਲੀ ਜ਼ਮੀਨ ਹੀ ਕਿਉਂ ਛੱਪੜ ਲਈ ਚੁਣੀ ਜਾਂਦੀ ਹੈ ?
ਉੱਤਰ-
ਕਿਉਂਕਿ ਅਜਿਹੀ ਮਿੱਟੀ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੱਧ ਹੁੰਦੀ ਹੈ ।

ਪ੍ਰਸ਼ਨ 8.
ਛੱਪੜ ਦੀ ਪੁਟਾਈ ਕਿਹੜੇ ਮਹੀਨੇ ਵਿੱਚ ਕਰਨੀ ਚਾਹੀਦੀ ਹੈ ?
ਉੱਤਰ-
ਛੱਪੜ ਦੀ ਪੁਟਾਈ ਫ਼ਰਵਰੀ ਮਹੀਨੇ ਵਿੱਚ ਕਰਨੀ ਚਾਹੀਦੀ ਹੈ ।

ਪ੍ਰਸ਼ਨ 9.
ਨਦੀਨਾਂ ਨੂੰ ਕਿਹੜੀਆਂ ਮੱਛੀਆਂ ਖਾ ਲੈਂਦੀਆਂ ਹਨ ?
ਉੱਤਰ-
ਗਰਾਸ ਕਾਰਪ ਅਤੇ ਸਿਲਵਰਕ ਕਾਰਪ ।

ਪ੍ਰਸ਼ਨ 10.
ਨਦੀਨ ਮੱਛੀਆਂ ਦੇ ਨਾਂ ਦੱਸੋ ।
ਉੱਤਰ-
ਸ਼ੀਸ਼ਾ, ਪੁੱਠੀ ਕੰਘੀ ।

ਪ੍ਰਸ਼ਨ 11.
ਮਾਸਾਹਾਰੀ ਮੱਛੀਆਂ ਦੇ ਨਾਂ ਦੱਸੋ ।
ਉੱਤਰ-
ਸਿੰਗਾੜਾ, ਮੱਲ੍ਹੀ, ਡੌਲਾ ।

ਪ੍ਰਸ਼ਨ 12.
ਜੇ ਪਾਣੀ ਦਾ ਪੀ. ਐੱਚ. ਅੰਕ 7 ਤੋਂ ਘੱਟ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਬਰੀਕ ਪੀਸਿਆ ਹੋਇਆ ਚੁਨਾ ਪਾਣੀ ਵਿੱਚ ਘੋਲ ਕੇ ਠੰਡਾ ਕਰਕੇ ਛੱਪੜ ਵਿਚ 80-100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕ ਦਿਓ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਛੀਆਂ ਫੜਨੀਆਂ ਤੇ ਬੱਚ ਛੱਡਣ ਬਾਰੇ ਜਾਣਕਾਰੀ ਦਿਓ ।
ਉੱਤਰ-
ਜਦੋਂ ਮੱਛੀਆਂ 500 ਗ੍ਰਾਮ ਤੋਂ ਵੱਧ ਦੀਆਂ ਹੋ ਜਾਣ ਤਾਂ ਉਹ ਵੇਚਣ ਯੋਗ ਹੋ ਜਾਂਦੀਆਂ ਹਨ | ਮੱਛੀਆਂ ਜਿਹੜੀ ਕਿਸਮ ਦੀਆਂ ਕੱਢੀਆਂ ਜਾਣ, ਓਨਾ ਹੀ ਉਸ ਕਿਸਮ ਦੀਆਂ ਮੱਛੀਆਂ ਦਾ ਬੱਚ ਨਰਸਰੀ ਛੱਪੜ ਵਿਚੋਂ ਕੱਢ ਕੇ ਛੱਪੜ ਵਿੱਚ ਛੱਡ ਦੇਣਾ ਚਾਹੀਦਾ ਹੈ ।

ਪ੍ਰਸ਼ਨ 2.
ਮੱਛੀਆਂ ਕਿੰਨੀਆਂ ਪਾਲੀਆਂ ਜਾਂਦੀਆਂ ਹਨ ?
ਉੱਤਰ-
ਮੱਛੀਆਂ ਛੇ ਕਿਸਮ ਦੀਆਂ ਪਾਲੀਆਂ ਜਾਂਦੀਆਂ ਹਨ । ਤਿੰਨ ਭਾਰਤੀ ਅਤੇ ਤਿੰਨ ਵਿਦੇਸ਼ੀ ਮੱਛੀਆਂ ।

PSEB 9th Class Agriculture Solutions Chapter 10 ਮੱਛੀ ਪਾਲਣ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੱਛੀ ਪਾਲਣ ਲਈ ਛੱਪੜ ਦੇ ਡਿਜਾਈਨ ਅਤੇ ਪੁਟਾਈ ਬਾਰੇ ਦੱਸੋ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਮੱਛੀ ਪਾਲਣ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਵਿਗਿਆਨਿਕ ਢੰਗ ਨਾਲ ਮੱਛੀਆਂ ਪਾਲੀਆਂ ਜਾਣ ਤਾਂ ਸਾਲ ਵਿੱਚ ਮੁਨਾਫ਼ਾ ਖੇਤੀ ਤੋਂ ਵੀ ਵੱਧ ਹੋ ਜਾਂਦਾ ਹੈ ।
  2. ਮੱਛੀਆਂ ਦੀਆਂ ਭਾਰਤੀ ਕਿਸਮਾਂ ਹਨ-ਕਤਲਾ, ਰੋਹੂ ਅਤੇ ਮਰੀਮਲ ।
  3. ਮੱਛੀਆਂ ਦੀਆਂ ਵਿਦੇਸ਼ੀ ਕਿਸਮਾਂ ਹਨ ਕਾਮਨ ਕਾਰਪ, ਸਿਲਵਰ ਕਾਰਪ ਅਤੇ ਗਰਾਸ ਕਾਰਪ ।
  4. ਛੱਪੜ ਬਣਾਉਣ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਦੀ ਵਰਤੋਂ ਕਰਨੀ ਚਾਹੀਦੀ ਹੈ ।
  5. ਛੱਪੜ 1 ਤੋਂ 5 ਏਕੜ ਰਕਬੇ ਵਿੱਚ ਅਤੇ 6-7 ਫੁੱਟ ਡੂੰਘਾ ਹੋਣਾ ਚਾਹੀਦਾ ਹੈ ।
  6. ਪਾਣੀ ਦੀ ਡੂੰਘਾਈ 5-6 ਫੁੱਟ ਹੋਣੀ ਚਾਹੀਦੀ ਹੈ ।
  7. ਪਾਣੀ ਦਾ ਪੀ. ਐੱਚ. ਅੰਕ 7-9 ਦੇ ਵਿਚਕਾਰ ਹੋਣਾ ਚਾਹੀਦਾ ਹੈ ਜੋ 7 ਤੋਂ ਘੱਟ ਹੋਵੇ ਤਾਂ ਚੂਨੇ ਦੀ ਵਰਤੋਂ ਨਾਲ ਵਧਾਇਆ ਜਾ ਸਕਦਾ ਹੈ ।
  8. ਛੱਪੜ ਵਿੱਚ 1-2 ਇੰਚ ਆਕਾਰ ਦਾ ਬੱਚ 4000 ਪ੍ਰਤੀ ਏਕੜ ਦੇ ਹਿਸਾਬ ਨਾਲ ਛੱਪੜ ਵਿੱਚ ਪਾਓ |
  9. `ਬੱਚ ਦਾ ਅਨੁਪਾਤ ਇਸ ਤਰ੍ਹਾਂ ਹੋ ਸਕਦਾ ਹੈ
    • ਕਤਲਾ 20%, ਕਾਮਨ ਕਾਰਪ 20%, ਮਰੀਮਲ 10%, ਰੋਹੁ 30%, ਗਰਾਸ ਕਾਰਪ 10%, ਸਿਲਵਰ ਕਾਰਪ 10%
    • ਕਤਲਾ 25%, ਮਰੀਮਲ 20%, ਰੋਹੂ 35%, ਕਾਮਨ ਕਾਰਪ 20%.
  10. ਮੱਛੀਆਂ ਨੂੰ 25% ਪ੍ਰੋਟੀਨ ਵਾਲੀ ਸਹਾਇਕ ਖ਼ੁਰਾਕ ਦਿਓ ।
  11. 500 ਗ੍ਰਾਮ ਦੀ ਮੱਛੀ ਨੂੰ ਵੇਚਿਆ ਜਾ ਸਕਦਾ ਹੈ ।
  12. ਵੱਖ-ਵੱਖ ਅਦਾਰਿਆਂ ਤੋਂ ਮੱਛੀ ਪਾਲਣ ਦੇ ਧੰਦੇ ਲਈ ਸਿਖਲਾਈ ਲੈਣੀ ਚਾਹੀਦੀ ਹੈ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

Punjab State Board PSEB 9th Class Agriculture Book Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ Textbook Exercise Questions, and Answers.

PSEB Solutions for Class 9 Agriculture Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

Agriculture Guide for Class 9 PSEB ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੂਰਾਂ ਦੀਆਂ ਮੁੱਖ ਨਸਲਾਂ ਦੇ ਨਾਂ ਲਿਖੋ ।
ਉੱਤਰ-
ਸਫ਼ੈਦ ਯਾਰਕਸ਼ਾਇਰ, ਲੈਂਡਰੋਸ ।

ਪ੍ਰਸ਼ਨ 2.
ਸੁਰੀ ਇੱਕ ਸਾਲ ਵਿੱਚ ਕਿੰਨੇ ਬੱਚੇ ਦਿੰਦੀ ਹੈ ?
ਉੱਤਰ-
ਇੱਕ ਵਾਰ 10-12 ਬੱਚੇ ਦਿੰਦੀ ਹੈ ਅਤੇ ਸਾਲ ਵਿਚ ਦੋ ਵਾਰ ਸੰਦੀ ਹੈ ਅਤੇ ਸਾਲ ਵਿੱਚ 20-24 ਬੱਚੇ ਦਿੰਦੀ ਹੈ ।

ਪ੍ਰਸ਼ਨ 3.
ਸੁਰੀ ਇੱਕ ਸਾਲ ਵਿੱਚ ਕਿੰਨੀ ਵਾਰ ਸੁੰਦੀ ਹੈ ?
ਉੱਤਰ-
ਦੋ ਵਾਰ ।

ਪ੍ਰਸ਼ਨ 4.
ਸੂਰਾਂ ਦੇ ਬੱਚਿਆਂ ਦੀ ਖ਼ੁਰਾਕ ਵਿੱਚ ਕਿੰਨੀ ਪ੍ਰੋਟੀਨ ਹੋਣੀ ਚਾਹੀਦੀ ਹੈ ?
ਉੱਤਰ-
20-22% ਪ੍ਰੋਟੀਨ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 5.
12 ਹਫ਼ਤੇ ਦੇ ਖ਼ਰਗੋਸ਼ ਦਾ ਕਿੰਨਾ ਵਜ਼ਨ ਹੁੰਦਾ ਹੈ ?
ਉੱਤਰ-
2 ਕਿਲੋਗ੍ਰਾਮ ।

ਪ੍ਰਸ਼ਨ 6.
ਬੱਕਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਦੇਸੀ ਨਸਲ-ਬੀਟਲ, ਜਮਨਾ ॥ ਵਿਦੇਸ਼ੀ ਨਸਲ-ਨਨ, ਅਲਪਾਈਨ ਅਤੇ ਬੋਅਰ ॥

ਪ੍ਰਸ਼ਨ 7.
ਭੇਡ ਦੀਆਂ ਕਿਸਮਾਂ ਦੱਸੋ ।
ਉੱਤਰ-
ਮੈਰੀਨੋ, ਕੌਰੀਡੇਲ ।

ਪ੍ਰਸ਼ਨ 8.
ਬੀਟਲ ਬੱਕਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
ਉੱਤਰ-
ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ।

ਪ੍ਰਸ਼ਨ 9.
ਜਮਨਾਪਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
ਉੱਤਰ-
ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ ।

ਪ੍ਰਸ਼ਨ 10.
ਮਾਸ ਵਾਲੇ ਛੋਲਿਆਂ ਨੂੰ ਕਦੋਂ ਖੱਸੀ ਕਰਵਾਉਣਾ ਚਾਹੀਦਾ ਹੈ ?
ਉੱਤਰ-
2 ਮਹੀਨੇ ਦੀ ਉਮਰ ਤੱਕ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸੁਰਾਂ ਦੀਆਂ ਦੇਸੀ ਅਤੇ ਵਿਦੇਸ਼ੀ ਨਸਲਾਂ ਵਿੱਚ ਫ਼ਰਕ ਦੱਸੋ ।
ਉੱਤਰ-
ਸੂਰਾਂ ਦੀਆਂ ਦੇਸੀ ਨਸਲਾਂ ਦਾ ਸਰੀਰਕ ਵਾਧਾ ਬਹੁਤ ਘੱਟ ਹੁੰਦਾ ਹੈ ਅਤੇ ਦੇਸੀ ਨਸਲਾਂ ਦੇ ਬੱਚਿਆਂ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ । ਵਿਦੇਸ਼ੀ ਨਸਲਾਂ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਇਸ ਨਸਲ ਦੇ ਬੱਚਿਆਂ ਦੀ ਪੈਦਾਵਾਰ ਵੀ ਵਧ ਹੈ ।

ਪ੍ਰਸ਼ਨ 2.
ਸੁਰਾਂ ਨੂੰ ਕਿਹੜੀ-ਕਿਹੜੀ ਸਸਤੀ ਖ਼ੁਰਾਕ ਪਾਈ ਜਾ ਸਕਦੀ ਹੈ ?
ਉੱਤਰ-
ਸਬਜ਼ੀ ਮੰਡੀ ਦੀ ਬਚੀ-ਖੁਚੀ ਰਹਿੰਦ-ਖੂੰਹਦ ਅਤੇ ਪੱਤੇ, ਹੋਸਟਲਾਂ, ਹੋਟਲਾਂ ਅਤੇ ਕਨਟੀਨਾਂ ਦੀ ਰਹਿੰਦ-ਖੂੰਹਦ/ਜੂਠ, ਗੰਨੇ ਦੇ ਰਸ ਦੀ ਮੈਲ ਅਤੇ ਲੱਸੀ ਆਦਿ ਸਸਤੇ ਪਦਾਰਥਾਂ ਦੀ ਵਰਤੋਂ ਸੁਰਾਂ ਦੀ ਖ਼ੁਰਾਕ ਲਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3.
ਸੂਰਾਂ ਦੀ ਖੁਰਾਕ ਦੀ ਬਣਤਰ ਦੱਸੋ ।
ਉੱਤਰ-
ਸੁਰਾਂ ਦੇ ਬੱਚਿਆਂ ਨੂੰ ਖ਼ੁਰਾਕ ਵਿਚ 20-22% ਪ੍ਰੋਟੀਨ ਦੇਣਾ ਚਾਹੀਦਾ ਹੈ ਅਤੇ ਰੇਸ਼ੇ ਦੀ ਮਾਤਰਾ 5% ਤੋਂ ਵੱਧ ਨਹੀਂ ਹੋਣੀ ਚਾਹੀਦੀ । ਵਧ ਰਹੇ ਸੂਰਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ 16-18% ਹੋਣੀ ਚਾਹੀਦੀ ਹੈ ਅਤੇ ਵੱਡੇ ਜਾਨਵਰਾਂ ਨੂੰ 2-3 ਕਿਲੋਮ ਹਰਾ ਚਾਰਾ ਵੀ ਦੇਣਾ ਚਾਹੀਦਾ ਹੈ ।

ਪ੍ਰਸ਼ਨ 4.
ਵਧੀਆ ਬੱਕਰੀ ਦੇ ਗੁਣ ਦੱਸੋ !
ਉੱਤਰ-
ਵਧੀਆ ਬੱਕਰੀ ਦੀ ਚੋਣ ਉਸ ਦੇ 120 ਦਿਨਾਂ ਦੇ ਸੂਏ ਦੇ ਦੁੱਧ ਨੂੰ ਦੇਖ ਕੇ ਕੀਤੀ ਜਾਂਦੀ ਹੈ । ਵਧੀਆ ਬੱਕਰੀ ਪਹਿਲੀ ਵਾਰ 2 ਸਾਲ ਦੀ ਉਮਰ ਤਕ ਸੁ ਪੈਣੀ ਚਾਹੀਦੀ ਹੈ । ਬੱਕਰੀ ਦੀ ਵੇਲ ਲੰਬੀ ਹੋਣੀ ਚਾਹੀਦੀ ਹੈ, ਵਧੀਆ ਚਮਕੀਲੇ ਵਾਲਾਂ ਵਾਲੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 5.
ਖ਼ਰਗੋਸ਼ ਦੀਆਂ ਉੱਨ ਅਤੇ ਮਾਸ ਵਾਲੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਖ਼ਰਗੋਸ਼ ਦੀਆਂ ਮਾਸ ਵਾਲੀਆਂ ਕਿਸਮਾਂ ਹਨ-ਸੋਵੀਅਤ ਚਿੰਚਲਾ, ਨਿਊਜ਼ੀਲੈਂਡ ਵਾਈਟ, ਅ ਜਿਐਂਟ, ਵਾਈਟ ਜਿਐਂਟ । ਖ਼ਰਗੋਸ਼ ਦੀਆਂ ਉੱਨ ਵਾਲੀਆਂ ਕਿਸਮਾਂ ਹਨ-ਰੂਸੀ ਅੰਗੋਰਾ, ਬ੍ਰਿਟਿਸ਼ ਅੰਗੋਰਾ, ਜਰਮਨ ਅੰਗੋਰਾ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 6.
ਖ਼ਰਗੋਸ਼ ਕਿਸ ਤਰ੍ਹਾਂ ਦੇ ਖਾਣੇ ਨੂੰ ਜ਼ਿਆਦਾ ਪਸੰਦ ਕਰਦਾ ਹੈ ?
ਉੱਤਰ-
ਖ਼ਰਗੋਸ਼ ਸ਼ਾਕਾਹਾਰੀ ਜਾਨਵਰ ਹੈ । ਇਸ ਨੂੰ ਨੇਪੀਅਰ ਬਾਜਰਾ, ਪਾਲਕ, ਰਵਾਂਹ, ਲੁਸਣ, ਗਿੰਨੀ ਘਾਹ, ਬਰਸੀਮ, ਹਰੇ ਪੱਤੇ ਅਤੇ ਸਬਜ਼ੀਆਂ ਦੇ ਪੱਤੇ ਸੁਆਦ ਲਗਦੇ ਹਨ ।

ਪ੍ਰਸ਼ਨ 7.
ਖ਼ਰਗੋਸ਼ ਦਾ ਖੁੱਡਾ ਜਾਂ ਡੱਬਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਉੱਤਰ-
ਖੁੱਡੇ ਜਾਂ ਡੱਬੇ ਲੱਕੜੀ ਦੇ ਬਣਾਏ ਜਾਂਦੇ ਹਨ ਜੋ ਵੱਖ-ਵੱਖ ਆਕਾਰ ਦੇ ਹੋ ਸਕਦੇ ਹਨ । ਪਰ ਇਹਨਾਂ ਵਿਚ ਮਲ ਮੂਤਰ ਦੇ ਨਿਕਾਸ ਅਤੇ ਰੋਸ਼ਨੀ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ ।

ਪ੍ਰਸ਼ਨ 8.
ਖ਼ਰਗੋਸ਼ ਹਰ ਸਾਲ ਕਿੰਨੇ ਸੂਏ ਅਤੇ ਹਰ ਸੂਏ ਵਿਚ ਕਿੰਨੇ ਬੱਚਿਆਂ ਨੂੰ ਜਨਮ ਦਿੰਦਾ ਹੈ ?
ਉੱਤਰ-
ਮਾਦਾ ਖ਼ਰਗੋਸ਼ ਹਰ ਸਾਲ 6-7 ਸੂਏ ਦੇ ਸਕਦੀ ਹੈ | ਹਰ ਸੂਏ ਵਿਚ ਇਹ 57 ਬੱਚਿਆਂ ਨੂੰ ਜਨਮ ਦਿੰਦੀ ਹੈ ।

ਪ੍ਰਸ਼ਨ 9.
ਖ਼ਰਗੋਸ਼ ਦੀਆਂ ਵੱਖ-ਵੱਖ ਨਸਲਾਂ ਦੀ ਉੱਨ ਪੈਦਾਵਾਰ ਬਾਰੇ ਲਿਖੋ ।
ਉੱਤਰ-

ਖ਼ਰਗੋਸ਼ ਦੀ ਕਿਸਮ ਉੱਨ ਦੀ ਮਾਤਰਾ
ਰੂਸੀ ਅੰਗੋਰਾ 215 ਗਰਾਮ
ਬ੍ਰਿਟਿਸ਼ ਅੰਗੋਰਾ 230 ਗਰਾਮ
ਜਰਮਨ ਅੰਗੋਰਾ 590 ਗਰਾਮ

ਪ੍ਰਸ਼ਨ 10.
ਖ਼ਰਗੋਸ਼ਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਬਾਰੇ ਦੱਸੋ ।
ਉੱਤਰ-
ਦੱਥੋਂ ਹਟੀ ਮਾਦਾ ਦੀ ਖ਼ੁਰਾਕ ਵਿੱਚ 12-15% ਪ੍ਰੋਟੀਨ ਅਤੇ ਦੁੱਧ ਦੇ ਰਹੇ ਜਾਨਵਰ ਦੀ ਖੁਰਾਕ ਵਿੱਚ 16-20% ਪ੍ਰੋਟੀਨ ਤੱਤ ਦੇਣਾ ਚਾਹੀਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਿਹੜੇ ਨੁਕਤੇ ਹਨ ?
ਉੱਤਰ-
ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਹੇਠ ਲਿਖੇ ਨੁਕਤੇ ਹਨ-

  1. ਨਸਲ ਦੀ ਸਹੀ ਚੋਣ ਕਰਨੀ ਚਾਹੀਦੀ ਹੈ ।
  2. ਸੂਰ ਤੇ ਸੂਰੀ ਦੀ ਸਿਹਤ ਵਧੀਆ ਹੋਣੀ ਚਾਹੀਦੀ ਹੈ ।
  3. ਸੁਰ ਤੇ ਸੁਰੀ ਨੂੰ ਰੱਖਣ ਤੇ ਦੇਖਭਾਲ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ ।
  4. ਸੂਰਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ ।
  5. ਸੂਰੀ ਦੀ ਸਿਹਤ ਵਧੀਆ ਹੋਵੇ, ਚਮੜੀ ਕਸਵੀਂ ਅਤੇ ਨਰਮ, ਵਾਲ ਵੀ ਨਰਮ, ਅੱਖਾਂ ਚਮਕਦਾਰ, ਲੱਤਾਂ ਮਜ਼ਬੂਤ ਅਤੇ ਘੱਟੋ-ਘੱਟ 12 ਬਣ ਹੋਣੇ ਚਾਹੀਦੇ ਹਨ ।
  6. ਸੂਰੀ ਨੂੰ 8-9 ਮਹੀਨੇ ਦੀ ਉਮਰ ਵਿਚ ਜਦੋਂ ਉਸਦਾ ਭਾਰ 90 ਕਿਲੋਗਰਾਮ ਹੋਵੇ, ਆਸ ਕਰਵਾਉਣੀ ਚਾਹੀਦੀ ਹੈ ।
  7. ਬੱਚਿਆਂ ਤੋਂ ਵਧੇਰੇ ਮਾਸ ਦੀ ਪ੍ਰਾਪਤੀ ਲਈ ਇਹਨਾਂ ਨੂੰ 3-4 ਹਫਤੇ ਦੀ ਉਮਰ ਵਿੱਚ ਖੱਸੀ ਕਰਵਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 2.
ਸੂਰਾਂ ਦੇ ਵਾੜੇ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਸੂਰਾਂ ਦੇ ਵਾੜੇ ਜ਼ਮੀਨ ਤੋਂ ਉੱਚੇ, ਸਸਤੇ ਅਤੇ ਆਰਾਮਦੇਹ ਹੋਣੇ ਚਾਹੀਦੇ ਹਨ । ਇੱਕ ਵਧ ਰਹੇ ਸੂਰ ਨੂੰ 8 ਵਰਗ ਫੁੱਟ ਅਤੇ ਉੱਥੋਂ ਹਟੀ ਇੱਕ ਸੂਰੀ ਨੂੰ 10-12 ਵਰਗ ਫੁੱਟ ਥਾਂ ਦੀ ਲੋੜ ਹੈ । 20 ਬੱਚੇ ਰੱਖਣ ਲਈ 160 ਵਰਗ ਫੁੱਟ ਥਾਂ ਦੀ ਲੋੜ ਹੈ । ਸੂਰੀਆਂ ਨੂੰ ਇਕੱਠਾ ਰੱਖਣਾ ਹੋਵੇ ਤਾਂ 10 ਤੋਂ ਵੱਧ ਨਹੀਂ ਰੱਖਣੀਆਂ ਚਾਹੀਦੀਆਂ । ਬੱਚਿਆਂ ਵਾਲੀ ਸੂਰੀ ਦੇ ਕਮਰੇ ਵਿੱਚ ਕੰਧ ਤੋਂ ਹਟਵੀਂ ਗਾਰਡ ਰੇਲਿੰਗ ਲਗਾਉਣੀ ਚਾਹੀਦੀ ਹੈ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਸੂਰੀ ਦੇ ਹੇਠਾਂ ਬੱਚੇ ਆ ਕੇ ਮਰ ਨਾ ਜਾਣ ! ਰੇਲਿੰਗ ਦੀ ਫਰਸ਼ ਤੋਂ ਉਚਾਈ 1012 ਇੰਚ ਅਤੇ ਇੰਨਾ ਹੀ ਇਸ ਨੂੰ ਕੰਧ ਤੋਂ ਦੂਰ ਵੀ ਰੱਖਣਾ ਚਾਹੀਦਾ ਹੈ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 3.
ਭੇਡਾਂ-ਬੱਕਰੀਆਂ ਦੇ ਵਾੜੇ ਬਾਰੇ ਨੋਟ ਲਿਖੋ ।
ਉੱਤਰ-
ਭੇਡਾਂ-ਬੱਕਰੀਆਂ ਦੇ ਵਾੜੇ ਜਾਂ ਸੈਂਡ ਖੁੱਲ੍ਹੇ ਤੇ ਹਵਾਦਾਰ ਹੋਣੇ ਚਾਹੀਦੇ ਹਨ । ਇਹਨਾਂ ਵਿਚ ਸਿਲਾਬ ਨਹੀਂ ਹੋਣੀ ਚਾਹੀਦੀ । ਵਾੜੇ ਦੀ ਲੰਬਾਈ ਪ੍ਰਬ-ਪੱਛਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ । ਇੱਕ ਬੱਕਰੀ ਜਾਂ ਭੇਡ ਨੂੰ ਲਗਪਗ 10 ਵਰਗ ਫੁੱਟ ਥਾਂ ਦੀ ਲੋੜ ਹੁੰਦੀ ਹੈ । ਲੇਲੇ ਅਤੇ ਛਲਾਰੂ ਨੂੰ 4 ਵਰਗ ਫੁੱਟ ਥਾਂ ਦੀ ਹੀ ਲੋੜ ਹੁੰਦੀ ਹੈ । ਵਾੜੇ ਦੇ ਆਲੇ-ਦੁਆਲੇ 5-6 ਫੁੱਟ ਉੱਚੀ ਕੰਧ ਕੀਤੀ ਹੋਵੇ ਜਾਂ ਕੰਡਿਆਲੀ ਵਾੜ ਲੱਗੀ ਹੋਣੀ ਚਾਹੀਦੀ ਹੈ । ਇਸ ਨਾਲ ਕੁੱਤੇ ਆਦਿ ਨੁਕਸਾਨ ਨਹੀਂ ਕਰ ਸਕਦੇ । ਵਾੜੇ ਦੇ ਆਲੇ-ਦੁਆਲੇ ਪੱਤਝੜੀ ਰੁੱਖ; ਜਿਵੇਂ- ਤੂਤ, ਪਾਪੂਲਰ, ਧਰੇਕ ਆਦਿ ਲਗਾ ਲੈਣੇ ਚਾਹੀਦੇ ਹਨ ।

ਪ੍ਰਸ਼ਨ 4.
ਖ਼ਰਗੋਸ਼ ਦੀ ਖ਼ੁਰਾਕ ਦੀ ਬਣਤਰ ਬਾਰੇ ਦੱਸੋ ।
ਉੱਤਰ-
ਖ਼ਰਗੋਸ਼ ਨੂੰ ਦਾਲਾਂ, ਫਲੀਦਾਰ ਹਰਾ ਅਤੇ ਸੁੱਕਾ ਚਾਰਾ, ਅਨਾਜ, ਬੰਦਗੋਭੀ, ਗਾਜਰ ਅਤੇ ਰਸੋਈ ਦੀ ਰਹਿੰਦ-ਖੂੰਹਦ ਆਦਿ ਨਾਲ ਪਾਲਿਆ ਜਾ ਸਕਦਾ ਹੈ |ਰਾਸ਼ਨ ਨੂੰ ਦਲ ਕੇ ਜਾਂ ਗੋਲੀਆਂ ਬਣਾ ਕੇ ਖ਼ਰਗੋਸ਼ਾਂ ਨੂੰ ਖ਼ੁਰਾਕ ਦਿੱਤੀ ਜਾ ਸਕਦੀ ਹੈ । ਗੋਲੀਆਂ ਬਣਾ ਕੇ ਖ਼ੁਰਾਕ ਦੇਣ ਨਾਲ ਖ਼ਰਗੋਸ਼ ਦਾ ਸਾਹ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਰਾਸ਼ਨ ਦੀ ਬੱਚਤ ਵੀ ਹੁੰਦੀ ਹੈ । ਦੁੱਧ ਤੋਂ ਹਟੀ ਮਾਦਾ ਨੂੰ ਖ਼ੁਰਾਕ ਵਿਚ 12-15% ਪ੍ਰੋਟੀਨ ਦੇਣਾ ਚਾਹੀਦਾ ਹੈ ਤੇ ਦੁੱਧ ਦੇ ਰਹੀ ਮਾਦਾ ਦੀ ਖ਼ੁਰਾਕ ਵਿਚ ਪ੍ਰੋਟੀਨ ਦੀ ਮਾਤਰਾ 16-20% ਹੋਣੀ ਚਾਹੀਦੀ ਹੈ । ਖ਼ਰਗੋਸ਼ ਨੂੰ ਕਣਕ/ਮੱਕੀ ਬਾਜਰਾ, ਚੌਲਾਂ ਦੀ ਪਾਲਸ਼, ਮੀਟ ਮੀਲ, ਧਾਤਾਂ ਦਾ ਮਿਸ਼ਰਣ, ਮੂੰਗਫਲੀ ਦੀ ਖਲ ਅਤੇ ਨਮਕ ਆਦਿ ਵਾਲੀ ਖ਼ੁਰਾਕ ਬਣਾ ਕੇ ਦਿੱਤੀ ਜਾ ਸਕਦੀ ਹੈ । ਖ਼ਰਗੋਸ਼ ਰਵਾਂਹ, ਗਿੰਨੀ ਘਾਹ, ਨੇਪੀਅਰ ਬਾਜਰਾ, ਬਰਸੀਮ, ਲੂਸਣ, ਪਾਲਕ, ਹਰੇ ਪੱਤੇ ਵਾਲੀਆਂ ਸਬਜ਼ੀਆਂ ਆਦਿ ਨੂੰ ਸੁਆਦ ਨਾਲ ਖਾਂਦੇ ਹਨ । ਖ਼ਰਗੋਸ਼ ਆਪਣੇ ਸਰੀਰ ਦੇ ਦਸਵੇਂ ਭਾਗ ਦੇ ਬਰਾਬਰ ਪਾਣੀ ਵੀ ਪੀ ਜਾਂਦੇ ਹਨ । ਇਸ ਲਈ ਪਾਣੀ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
ਖ਼ਰਗੋਸ਼ ਦੇ ਪਿੰਜਰਿਆਂ ਬਾਰੇ ਜਾਣਕਾਰੀ ਦਿਓ ।
ਉੱਤਰ-
ਖੁੱਡੇ ਜਾਂ ਡੱਬੇ ਲੱਕੜੀ ਦੇ ਬਣਾਏ ਜਾਂਦੇ ਹਨ ਜੋ ਵੱਖ-ਵੱਖ ਆਕਾਰ ਦੇ ਹੋ ਸਕਦੇ ਹਨ । ਪਰ ਇਨ੍ਹਾਂ ਵਿਚ ਮਲ ਮੂਤਰ ਦੇ ਨਿਕਾਲ ਅਤੇ ਰੌਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਜਦੋਂ ਬੱਚੇ ਦੁੱਧ ਛੱਡ ਦਿੰਦੇ ਹਨ ਤਾਂ ਇਹਨਾਂ ਨੂੰ ਪਿੰਜਰਿਆਂ ਵਿੱਚ ਰੱਖਿਆ ਜਾਂਦਾ ਹੈ । ਪਿੰਜਰੇ ਦਾ ਆਕਾਰ 5 ਫੁੱਟ ਲੰਬਾਈ ਅਤੇ 4 ਫੁੱਟ ਚੌੜਾਈ ਹੁੰਦੀ ਹੈ । ਇਸ ਵਿੱਚ ਲਗਪਗ 20 ਬੱਚੇ ਰੱਖੇ ਜਾਂਦੇ ਹਨ । ਨਰ ਅਤੇ ਮਾਦਾ ਨੂੰ ਵੱਖ-ਵੱਖ ਜਿਸ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਆਕਾਰ 2 ਫੁੱਟ ਲੰਬਾ, 1-2 ਫੁੱਟ ਚੌੜਾ ਅਤੇ 1 ਫੁੱਟ ਉੱਚਾ ਹੋਣਾ ਚਾਹੀਦਾ ਹੈ ।

PSEB 9th Class Agriculture Guide ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ,
ਵਸਤੁਨਿਸ਼ਠ ਪ੍ਰਸ਼ਨ ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਫ਼ੈਦ ਯਾਰਕਸ਼ਾਇਰ ਕਿਸ ਦੀ ਕਿਸਮ ਹੈ ?
(ਉ) ਮੁਰਗੀ ਦੀ
(ਅ) ਸੂਰ ਦੀ
(ਇ) ਗਾਂ ਦੀ
(ਸ). ਭੇਡ ਦੀ ।
ਉੱਤਰ-
(ਅ) ਸੂਰ ਦੀ

ਪ੍ਰਸ਼ਨ 2.
ਬੱਕਰੀ ਦੀ ਨਸਲ ਨਹੀਂ ਹੈ :
(ਉ) ਸਾਨਨ
(ਅ) ਬੋਅਰ
(ਈ) ਬੀਟਲ
(ਸ) ਮੈਰੀਨੋ ।
ਉੱਤਰ-
(ਸ) ਮੈਰੀਨੋ ।

ਪ੍ਰਸ਼ਨ 3.
ਮਾਸ ਵਾਲੇ ਛੋਲਿਆਂ ਨੂੰ ਕਦੋਂ ਖੱਸੀ ਕਰਵਾਉਣਾ ਚਾਹੀਦਾ ਹੈ ?
(ਉ) 2 ਮਹੀਨੇ ਦੀ ਉਮਰ ਤੱਕ
(ਅ) 10 ਮਹੀਨੇ ਦੀ ਉਮਰ ਤੱਕ
(ਈ) 15 ਮਹੀਨੇ ਦੀ ਉਮਰ ਤੱਕ
(ਸ) 20 ਮਹੀਨੇ ਦੀ ਉਮਰ ਤੱਕ ।
ਉੱਤਰ-
(ਉ) 2 ਮਹੀਨੇ ਦੀ ਉਮਰ ਤੱਕ,

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 4.
ਸੁਰੀ ਇਕ ਵਾਰੀ ਵਿਚ ਕਿੰਨੇ ਬੱਚੇ ਪੈਦਾ ਕਰ ਸਕਦੀ ਹੈ ?
(ਉ) 25-30
(ਅ) 10-12
(ਈ) 20-25
(ਸ) 30-40.
ਉੱਤਰ-
(ਅ) 10-12,

ਪ੍ਰਸ਼ਨ 5.
ਖ਼ਰਗੋਸ਼ ਦੀ ਮਾਦਾ ਪਹਿਲੀ ਵਾਰ ਕਿਸ ਉਮਰ ਵਿਚ ਗੱਭਣ ਹੋ ਸਕਦੀ ਹੈ ?
(ਉ) 3-4 ਮਹੀਨੇ
(ਅ) 6-9 ਮਹੀਨੇ
(ਇ) 15-20 ਮਹੀਨੇ
(ਸ) 12-13 ਮਹੀਨੇ ।
ਉੱਤਰ-
(ਅ) 6-9 ਮਹੀਨੇ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਸੂਰ ਆਪਣੇ ਵੰਸ਼ ਦਾ ਵਾਧਾ ਤੇਜ਼ੀ ਨਾਲ ਕਰਦੇ ਹਨ ਅਤੇ ਘੱਟ ਖੁਰਾਕ ਖਾਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਤੰਦਰੁਸਤ ਸੂਰੀ ਪਹਿਲੀ ਵਾਰ 3-4 ਮਹੀਨੇ ਦੀ ਉਮਰ ਵਿਚ ਹੇਹੇ ਵਿਚ ਆਉਂਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 3.
ਸੂਰਾਂ ਦੇ 160 ਵਰਗ ਫੁੱਟ ਥਾਂ ਵਿਚ 10 ਬੱਚੇ ਰੱਖੇ ਜਾ ਸਕਦੇ ਹਨ ।
ਉੱਤਰ-
ਗਲਤ,

ਪ੍ਰਸ਼ਨ 4.
ਬੱਕਰੀ ਦੀਆਂ ਦੇਸੀ ਨਸਲਾਂ ਹਨ-ਬੀਟਲ, ਜਮਨਾਪਰੀ ।
ਉੱਤਰ-
ਠੀਕ,

ਪ੍ਰਸ਼ਨ 5.
ਭੇਡਾਂ ਦੀਆਂ ਨਸਲਾਂ ਹਨ-ਮੈਰੀਨੋ, ਕੌਰੀਡੇਲ ! ‘
ਉੱਤਰ-
ਠੀਕ ॥

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਸੂਰੀ ਸਾਲ ਵਿਚ ਦੋ ਵਾਰ ਸੂਅ ਸਕਦੀ ਹੈ ਤੇ ਇੱਕ ਵਾਰੀ ਵਿਚ ………………………. ਬੱਚੇ ਪੈਦਾ ਕਰਦੀ ਹੈ ।
ਉੱਤਰ-
10-12,

ਪ੍ਰਸ਼ਨ 2.
ਬੱਕਰੀ ਅਤੇ ਭੇਡ ਦਾ ਗਰਭਕਾਲ ਦਾ ਸਮਾਂ …………….. ਦਿਨ ਦਾ ਹੈ ।
ਉੱਤਰ-
145-153,

ਪ੍ਰਸ਼ਨ 3.
ਖ਼ਰਗੋਸ਼ ਦੀ ਮਾਦਾ ਪਹਿਲੀ ਵਾਰ …………….. ਮਹੀਨੇ ਦੀ ਉਮਰ ਵਿਚ ਗੱਭਣ ਹੋ ਸਕਦੀ ਹੈ ।
ਉੱਤਰ-
6-9,

ਪ੍ਰਸ਼ਨ 4.
ਸਾਲਾਨਾ ਉੱਨ ਦੀ ਕ੍ਰਮਵਾਰ ਪੈਦਾਵਾਰ ਰੂਸੀ, ਬ੍ਰਿਟਿਸ਼ ਅਤੇ ਜਰਮਨ ਅੰਗੋਰਾ ਤੋਂ 215, 230 ਅਤੇ …………….. ਗ੍ਰਾਮ ਹੈ ।
ਉੱਤਰ-
590,

ਪ੍ਰਸ਼ਨ 5.
ਖ਼ਰਗੋਸ਼ ਦੀ ਉਮਰ ਔਸਤਨ …………….. ਸਾਲ ਹੁੰਦੀ ਹੈ ।
ਉੱਤਰ-
5.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੁਰਾਂ ਦੀ ਨਸਲ ਸਫ਼ੈਦ ਯਾਰਕਸ਼ਾਇਰ ਦਾ ਕੱਦ ਅਤੇ ਰੰਗ ਦੱਸੋ ।
ਉੱਤਰ-
ਕੱਦ ਦਰਮਿਆਨਾ, ਰੰਗ ਸਫ਼ੈਦ ਹੁੰਦਾ ਹੈ ।

ਪ੍ਰਸ਼ਨ 2.
ਸੁਰਾਂ ਦੀ ਕਿਹੜੀ ਨਸਲ ਉੱਤਰੀ ਭਾਰਤ ਵਿੱਚ ਹਰਮਨ-ਪਿਆਰੀ ਹੈ ?
ਉੱਤਰ-
ਸਫ਼ੈਦ ਯਾਰਕਸ਼ਾਇਰ ।

ਪ੍ਰਸ਼ਨ 3.
ਲੈੱਡਰੇਸ ਸੂਰ ਦਾ ਮੂਲ ਘਰ ਦੱਸੋ ।
ਉੱਤਰ-
ਡੈਨਮਾਰਕ ਦੇਸ਼ ।

ਪ੍ਰਸ਼ਨ 4.
ਤੰਦਰੁਸਤ ਸੂਰੀ ਕਿੰਨੇ ਮਹੀਨੇ ਦੀ ਉਮਰ ਵਿਚ ਪਹਿਲੀ ਵਾਰ ਹੇਹੇ ਵਿਚ ਆਉਂਦੀ ਹੈ ?
ਉੱਤਰ-
5-6 ਮਹੀਨੇ ਵਿੱਚ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 5.
ਵੱਧ ਰਹੇ ਸੂਰਾਂ ਦੀ ਖ਼ੁਰਾਕ ਵਿਚ ਕਿੰਨਾ ਪ੍ਰੋਟੀਨ ਹੋਣਾ ਚਾਹੀਦਾ ਹੈ ?
ਉੱਤਰ-
16-18%.

ਪ੍ਰਸ਼ਨ 6.
ਵੱਧ ਰਹੇ ਸੂਰ ਨੂੰ ਕਿੰਨੀ ਜਗਾ ਦੀ ਲੋੜ ਹੈ ?
ਉੱਤਰ-
8 ਵਰਗ ਫੁੱਟ ।

ਪ੍ਰਸ਼ਨ 7.
ਦੁੱਧੋਂ ਹਟੀ ਸੂਰੀ ਨੂੰ ਕਿੰਨੀ ਜਗਾ ਦੀ ਲੋੜ ਹੈ ?
ਉੱਤਰ-
10-12 ਵਰਗ ਫੁੱਟ ।

ਪ੍ਰਸ਼ਨ 8.
ਸੂਰੀ ਦੇ ਕਮਰੇ ਵਿਚ ਗਾਰਡ ਰੇਲਿੰਗ ਫਰਸ਼ ਤੋਂ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
10-12 ਇੰਚ ।

ਪ੍ਰਸ਼ਨ 9.
ਗ਼ਰੀਬ ਦੀ ਗਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਬੱਕਰੀ ਨੂੰ ।

ਪ੍ਰਸ਼ਨ 10.
ਬੱਕਰੀ ਦੀਆਂ ਦੇਸੀ ਨਸਲਾਂ ਦੇ ਨਾਂ ਦੱਸੋ ।
ਉੱਤਰ-
ਬੀਟਲ, ਜਮਨਾਪਰੀ ।

ਪ੍ਰਸ਼ਨ 11.
ਬੱਕਰੀ ਦੀ ਚੋਣ ਲਈ ਕਿੰਨੇ ਦਿਨ ਦੇ ਸੂਏ ਦਾ ਦੁੱਧ ਦੇਖਿਆ ਜਾਂਦਾ ਹੈ ?
ਉੱਤਰ-
120 ਦਿਨਾਂ ਦੇ ।

ਪ੍ਰਸ਼ਨ 12.
ਭੇਡ/ਬੱਕਰੀ ਦਾ ਗਰਭਕਾਲ ਦਾ ਸਮਾਂ ਕਿੰਨਾ ਹੁੰਦਾ ਹੈ ?
ਉੱਤਰ-
145-153 ਦਿਨਾਂ ਦਾ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 13.
ਵਾੜੇ ਦੀ ਦਿਸ਼ਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ?
ਉੱਤਰ-
ਪੂਰਬ-ਪੱਛਮ ਵਲ ।

ਪ੍ਰਸ਼ਨ 14.
ਬੱਕਰੀ ਜਾਂ ਭੇਡ ਨੂੰ ਕਿੰਨੀ ਜਗਾ ਦੀ ਲੋੜ ਹੁੰਦੀ ਹੈ ?
ਉੱਤਰ-
10 ਵਰਗ ਫੁੱਟ ।

ਪ੍ਰਸ਼ਨ 15.
ਲੇਲੇ ਜਾਂ ਛਲਾਰੂ ਨੂੰ ਕਿੰਨੀ ਜਗ੍ਹਾ ਦੀ ਲੋੜ ਹੈ ?
ਉੱਤਰ-
4 ਵਰਗ ਫੁੱਟ ।

ਪ੍ਰਸ਼ਨ 16.
ਭੇਡ/ਬੱਕਰੀ ਨੂੰ ਦੋ ਸਾਲ ਵਿੱਚ ਕਿੰਨੇ ਸੂਏ ਦੇਣੇ ਚਾਹੀਦੇ ਹਨ ?
ਉੱਤਰ-
3 ਸੂਏ ।

ਪ੍ਰਸ਼ਨ 17.
ਮਾਦਾ ਖ਼ਰਗੋਸ਼ ਸਾਲ ਵਿੱਚ ਕਿੰਨੇ ਸੂਏ ਦਿੰਦਾ ਹੈ ?
ਉੱਤਰ-
6-7 ਸੂਏ ।

ਪ੍ਰਸ਼ਨ 18.
ਖ਼ਰਗੋਸ਼ ਦੀ ਔਸਤ ਉਮਰ ਕਿੰਨੀ ਹੈ ?
ਉੱਤਰ-
5 ਸਾਲ !

ਪ੍ਰਸ਼ਨ 19.
ਖ਼ਰਗੋਸ਼ ਦੀ ਉੱਨ ਵਾਲੀ ਕਿਸਮ ਲਿਖੋ ।
ਉੱਤਰ-
ਰੂ ਅੰਗੋਰਾ, ਜਰਮਨ ਅੰਗੋਰਾ ।

ਪ੍ਰਸ਼ਨ 20.
ਖ਼ਰਗੋਸ਼ ਦੀਆਂ ਮਾਸ ਵਾਲੀਆਂ ਨਸਲਾਂ ਦੱਸੋ ।
ਉੱਤਰ-
ਸੋਵੀਅਤ ਚਿੰਚਲਾ, ਗੇਅ ਜਿਐਂਟ ।

ਪ੍ਰਸ਼ਨ 21.
ਉੱਥੋਂ ਹਟੀ ਮਾਦਾ ਖ਼ਰਗੋਸ਼ ਦੀ ਖ਼ੁਰਾਕ ਵਿੱਚ ਕਿੰਨਾ ਪ੍ਰੋਟੀਨ ਹੋਣਾ ਚਾਹੀਦਾ ਹੈ ।
ਉੱਤਰ-
12-15% ।

ਪ੍ਰਸ਼ਨ 22.
ਦੁੱਧ ਦੇ ਰਹੇ ਮਾਦਾ ਖ਼ਰਗੋਸ਼ ਦੀ ਖ਼ੁਰਾਕ ਵਿੱਚ ਕਿੰਨਾ ਪ੍ਰੋਟੀਨ ਹੋਣਾ ਚਾਹੀਦਾ ਹੈ ?
ਉੱਤਰ-
16-20%

ਪ੍ਰਸ਼ਨ 23.
6 ਹਫ਼ਤੇ ਦਾ ਖ਼ਰਗੋਸ਼ ਰੋਜ਼ਾਨਾ ਕਿੰਨਾ ਹਰਾ ਚਾਰਾ ਅਤੇ ਖੁਰਾਕ ਖਾ ਜਾਂਦਾ ਹੈ ?
ਉੱਤਰ-
100 ਗ੍ਰਾਮ ਹਰਾ ਚਾਰਾ ਅਤੇ 50 ਗ੍ਰਾਮ ਖ਼ੁਰਾਕ ।

ਪ੍ਰਸ਼ਨ 24.
ਖ਼ਰਗੋਸ਼ ਤੋਂ ਪਹਿਲੀ ਵਾਰ ਉੱਨ ਕਿੰਨੀ ਉਮਰ ਵਿਚ ਲਈ ਜਾ ਸਕਦੀ ਹੈ ?
ਉੱਤਰ-
4 ਮਹੀਨੇ ਦੀ ਉਮਰ ਵਿੱਚ ।

ਪ੍ਰਸ਼ਨ 25.
ਇੱਕ ਖ਼ਰਗੋਸ਼ ਤੋਂ ਸਾਲ ਵਿਚ ਕਿੰਨੀ ਉੱਨ ਪ੍ਰਾਪਤ ਹੋ ਜਾਂਦੀ ਹੈ ?
ਉੱਤਰ-
500-700 ਗ੍ਰਾਮ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰ ਦੀ ਕਿਸਮ ਸਫ਼ੈਦ ਯਾਰਕਸ਼ਾਇਰ ਬਾਰੇ ਦੱਸੋ !
ਉੱਤਰ-
ਇਹ ਸਫ਼ੈਦ ਰੰਗ ਦੀ ਦਰਮਿਆਨੇ ਕੱਦ ਵਾਲੀ ਨਸਲ ਹੈ । ਇਸ ਦੀ ਵੇਲ ਲੰਬੀ ਅਤੇ ਕੰਨ ਖੜ੍ਹਵੇਂ ਹੁੰਦੇ ਹਨ । ਇਸ ਨੂੰ ਪੰਜਾਬ ਵਿੱਚ ਸੌਖਿਆਂ ਪਾਲਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸੂਰ ਦੀ ਨਸਲ ਲੈਂਡਰੇਸ ਬਾਰੇ ਦੱਸੋ ।
ਉੱਤਰ-
ਇਹ ਵਿਦੇਸ਼ੀ ਨਸਲ ਹੈ । ਇਸ ਦੇ ਕੰਨ ਲਟਕਵੇਂ, ਵੇਲ ਲੰਬੀ ਅਤੇ ਰੰਗ ਚਿੱਟਾ ਹੁੰਦਾ ਹੈ । ਇਸ ਦਾ ਮੂਲ ਡੈਨਮਾਰਕ ਦੇਸ਼ ਹੈ । ਇਸ ਦੇ ਮੀਟ ਵਿੱਚ ਚਰਬੀ ਘੱਟ ਮਾਤਰਾ ਵਿੱਚ ਹੁੰਦੀ ਹੈ ।

ਪ੍ਰਸ਼ਨ 3.
ਸੁਰੀ ਦੇ ਆਸ ਵਿੱਚ ਆਉਣ ਬਾਰੇ ਦੱਸੋ ।
ਉੱਤਰ-
ਸੂਰੀ ਪਹਿਲੀ ਵਾਰ 5-6 ਮਹੀਨੇ ਦੀ ਉਮਰ ਵਿੱਚ ਹੇਹੇ ਵਿਚ ਆ ਜਾਂਦੀ ਹੈ । ਪਰ 90 ਕਿਲੋ ਭਾਰ ਦੀ, 8-9 ਮਹੀਨੇ ਦੀ ਸੂਰੀ ਨੂੰ ਹੀ ਆਸ ਵਿਚ ਲਿਆਉਣਾ ਚਾਹੀਦਾ ਹੈ ।

ਪ੍ਰਸ਼ਨ 4.
ਸੁਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-
ਸੂਰੀ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ | ਚਮੜੀ ਕੱਸੀ ਹੋਈ ਅਤੇ ਨਰਮ, ਵਾਲ ਨਰਮ ਹੋਣੇ ਚਾਹੀਦੇ ਹਨ । ਲੱਤਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਅਤੇ ਥਣ 12 ਹੋਣੇ ਚਾਹੀਦੇ ਹਨ ।

ਪ੍ਰਸ਼ਨ 5.
ਸੂਰਾਂ ਨੂੰ ਕਿੰਨੀ ਜਗਾ ਦੀ ਲੋੜ ਹੈ ?
ਉੱਤਰ-
ਵੱਧ ਰਹੇ ਸੂਰ ਨੂੰ 8 ਵਰਗ ਫੁੱਟ ਜਗ੍ਹਾ ਦੀ ਲੋੜ ਹੈ ਅਤੇ ਉੱਥੋਂ ਹਟੀ ਸੂਰੀ ਨੂੰ 10-12 ਵਰਗ ਫੁੱਟ ਜਗਾ ਦੀ ਲੋੜ ਹੈ ।

ਪ੍ਰਸ਼ਨ 6.
ਬੱਚਿਆਂ ਵਾਲੀ ਸੁਰੀ ਦੇ ਕਮਰੇ ਵਿਚ ਗਾਰਡ ਰੇਲਿੰਗ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਇਸ ਲਈ ਲਗਾਈ ਜਾਂਦੀ ਹੈ ਤਾਂ ਕਿ ਬੱਚੇ ਸੂਰੀ ਹੇਠ ਆ ਕੇ ਮਰ ਨਾ ਜਾਣ ।

ਪ੍ਰਸ਼ਨ 7.
ਬੱਕਰੀ ਦੀ ਨਸਲ ਬੀਟਲ ਬਾਰੇ ਜਾਣਕਾਰੀ ਦਿਓ ।
ਉੱਤਰ-
ਇਹ ਕਾਲੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸ ਵਿੱਚ ਚਿੱਟੇ ਡੱਬ ਵੀ ਹੁੰਦੇ ਹਨ । ਇਸ ਦੇ ਕੰਨ ਲੰਬੇ, ਲਟਕਵੇਂ, ਟੇਢੇ ਅਤੇ ਚਿਹਰਾ ਉੱਭਰਵਾਂ ਹੁੰਦਾ ਹੈ । ਲੇਵੇ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਪਹਿਲਾ ਸੁਆ ਡੇਢ ਸਾਲ ਦੀ ਉਮਰ ਤੱਕ ਮਿਲ ਸਕਦਾ ਹੈ । ਇਹ ਨਸਲ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਪਾਈ ਜਾਂਦੀ ਹੈ ।

ਪ੍ਰਸ਼ਨ 8.
ਜਮਨਾਪਰੀ ਨਸਲ ਦਾ ਵੇਰਵਾ ਦਿਓ ।
ਉੱਤਰ-
ਇਸ ਨਸਲ ਦੀ ਬੱਕਰੀ ਦਾ ਰੰਗ ਚਿੱਟਾ, ਹਲਕਾ ਭੂਰਾ ਅਤੇ ਮੂੰਹ ਅਤੇ ਸਿਰ ਤੇ ਡੱਬ ਹੁੰਦੇ ਹਨ । ਇਸ ਦੇ ਕੰਨ ਲਟਕਵੇਂ, ਮੁੰਦਰੇ ਅਤੇ ਨੱਕ ਉੱਭਰਵਾਂ ਹੁੰਦਾ ਹੈ ਇਸ ਦਾ ਕੱਦ ਲੰਬਾ ਅਤੇ ਲੱਤਾਂ ਵੀ ਲੰਬੀਆਂ ਹੁੰਦੀਆਂ ਹਨ । ਇਹ ਨਸਲ ਦੇਖਣ ਨੂੰ ਸੁਨੱਖੀ ਲਗਦੀ ਹੈ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ ਮਿਲਦੀ ਹੈ ।

ਪ੍ਰਸ਼ਨ 9.
ਖ਼ਰਗੋਸ਼ ਦੀ ਉੱਨ ਉਤਾਰਨ ਬਾਰੇ ਦੱਸੋ ।
ਉੱਤਰ-
ਖ਼ਰਗੋਸ਼ ਤੋਂ 4 ਮਹੀਨੇ ਦੀ ਉਮਰ ਵਿਚ ਪਹਿਲੀ ਵਾਰ ਉਨ ਉਤਾਰੀ ਜਾ ਸਕਦੀ ਹੈ । ਕਟਾਈ ਵੇਲੇ ਉਨ ਘੱਟ ਤੋਂ ਘੱਟ 2 ਇੰਚ ਲੰਬੀ ਹੋਣੀ ਚਾਹੀਦੀ ਹੈ । ਪੂਰੀ ਉੱਨ ਤਾਂ ਖ਼ਰਗੋਸ਼ ਦੇ ਇੱਕ ਸਾਲ ਦਾ ਹੋਣ ਤੇ ਹੀ ਮਿਲਦੀ ਹੈ । ਇੱਕ ਸਾਲ ਵਿੱਚ ਇੱਕ ਖ਼ਰਗੋਸ਼ ਤੋਂ ਲਗਪਗ 500-700 ਗਰਾਮ ਉੱਨ ਮਿਲਦੀ ਹੈ ਤੇ ਹਰ ਸਾਲ ਮਿਲਦੀ ਰਹਿੰਦੀ ਹੈ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 10.
ਭੇਡਾਂ/ਬੱਕਰੀਆਂ, ਖ਼ਰਗੋਸ਼ਾਂ ਦੇ ਪਾਲਣ ਲਈ ਸਿਖਲਾਈ ਲੈਣ ਬਾਰੇ ਦੱਸੋ ।
ਉੱਤਰ-
ਇਹਨਾਂ ਜਾਨਵਰਾਂ ਦੇ ਪਾਲਣ ਲਈ, ਸਿਖਲਾਈ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਗਡਵਾਸੂ ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਕਰੀ ਦੀਆਂ ਨਸਲਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 2.
ਸੂਰਾਂ ਦੀਆਂ ਨਸਲਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਸੂਰ ਆਪਣੇ ਵੰਸ਼ ਦਾ ਵਾਧਾ ਤੇਜ਼ੀ ਨਾਲ ਕਰਦੇ ਹਨ ਅਤੇ ਘੱਟ ਖ਼ੁਰਾਕ ਖਾਂਦੇ ਹਨ ।
  2. ਸੁਰਾਂ ਦੀਆਂ ਵਿਦੇਸ਼ੀ ਨਸਲਾਂ ਹਨ-ਸਫ਼ੈਦ ਯਾਰਕਸ਼ਾਇਰ, ਲੈਂਡਰੇਸ ।
  3. ਤੰਦਰੁਸਤ ਸੂਰੀ ਪਹਿਲੀ ਵਾਰ 5-6 ਮਹੀਨੇ ਦੀ ਉਮਰ ਵਿਚ ਹੇਹੇ ਵਿਚ ਆਉਂਦੀ ਹੈ ।
  4. ਸੂਰੀ ਸਾਲ ਵਿਚ ਦੋ ਵਾਰ ਸੁਅ ਸਕਦੀ ਹੈ ਤੇ ਇੱਕ ਵਾਰੀ ਵਿਚ 10-12 ਬੱਚੇ ਪੈਦਾ ਕਰਦੀ ਹੈ ।
  5. ਸੂਰਾਂ ਦੇ 160 ਵਰਗ ਫੁੱਟ ਥਾਂ ਵਿਚ 20 ਬੱਚੇ ਰੱਖੇ ਜਾ ਸਕਦੇ ਹਨ ।
  6. ਬੱਕਰੀ ਦਾ ਦੁੱਧ ਬਿਮਾਰਾਂ ਅਤੇ ਬਜ਼ੁਰਗਾਂ ਲਈ ਬਹੁਤ ਗੁਣਕਾਰੀ ਹੁੰਦਾ ਹੈ ।
  7. ਬੱਕਰੀ ਦੀਆਂ ਦੇਸੀ ਨਸਲਾਂ ਹਨ-ਬੀਟਲ, ਜਮਨਾਪਰੀ ।
  8. ਬੱਕਰੀ ਦੀਆਂ ਵਿਦੇਸ਼ੀ ਨਸਲਾਂ ਹਨ-ਸਾਨਨ ਅਲਪਾਈਨ ਅਤੇ ਬੋਅਰ ।
  9. ਭੇਡਾਂ ਦੀਆਂ ਨਸਲਾਂ ਹਨ-ਮੈਰੀਨੋ, ਕੌਰੀਡੇਲ ।
  10. ਵਧੀਆ ਬੱਕਰੀ ਦੀ ਚੋਣ ਉਸਦੇ 120 ਦਿਨਾਂ ਦੇ ਸੁਏ ਦੇ ਦੁੱਧ ਨੂੰ ਦੇਖ ਕੇ ਕੀਤੀ ਜਾਂਦੀ ਹੈ ।
  11. ਬੱਕਰੀ ਅਤੇ ਭੇਡ ਦਾ ਗਰਭਕਾਲ ਦਾ ਸਮਾਂ 145-153 ਦਿਨ ਦਾ ਹੈ ।
  12. ਬੱਕਰੀ ਜਾਂ ਭੇਡ ਨੂੰ ਲਗਪਗ 10 ਫੁੱਟ ਜਗਾ ਦੀ ਲੋੜ ਹੁੰਦੀ ਹੈ । ਜਦੋਂ ਕਿ ਲੇਲੇ ਜਾਂ ਛਲਾਰੂ ਨੂੰ ਲਗਪਗ 4 ਫੁੱਟ ਜਗ੍ਹਾ ਚਾਹੀਦੀ ਹੈ ।
  13. ਜਿਹੜੇ ਛੇਲੇ ਮਾਸ ਲਈ ਰੱਖੇ ਹੋਣ ਉਹਨਾਂ ਨੂੰ 2 ਮਹੀਨੇ ਦੀ ਉਮਰ ਵਿਚ ਖੱਸੀ ਕਰਵਾ ਲੈਣਾ ਚਾਹੀਦਾ ਹੈ ।
  14. ਖ਼ਰਗੋਸ਼ ਦੀ ਮਾਦਾ ਪਹਿਲੀ ਵਾਰ 6-9 ਮਹੀਨੇ ਦੀ ਉਮਰ ਵਿਚ ਗੱਭਣ ਹੋ ਸਕਦੀ ਹੈ ।
  15. ਖ਼ਰਗੋਸ਼ ਦੀ ਉਮਰ ਔਸਤਨ 5 ਸਾਲ ਹੁੰਦੀ ਹੈ ।
  16. ਖ਼ਰਗੋਸ਼ ਦੀਆਂ ਉੱਨ ਲਈ ਪਾਲੀਆਂ ਜਾਣ ਵਾਲੀਆਂ ਨਸਲਾਂ ਹਨ-ਜਰਮਨ ਅੰਗੋਰਾ, ਬ੍ਰਿਟਿਸ਼ ਅੰਗੋਰਾ, ਰੂਸੀ ਅੰਗੋਰਾ ।
  17. ਖ਼ਰਗੋਸ਼ ਦੀਆਂ ਮਾਸ ਵਾਲੀਆਂ ਕਿਸਮਾਂ ਹਨ-ਗ੍ਰੇਅ ਜਿਐਂਟ, ਸੋਵੀਅਤ ਚਿੰਚਲਾ, ਵਾਈਟ ਜਿਐਂਟ, ਨਿਊਜ਼ੀਲੈਂਡ ਵਾਈਟ ।
  18. ਸਾਲਾਨਾ ਉੱਨ ਦੀ ਕ੍ਰਮਵਾਰ ਪੈਦਾਵਾਰ ਰੂਸੀ, ਬ੍ਰਿਟਿਸ਼ ਅਤੇ ਜਰਮਨ ਅੰਗੋਰਾ ਤੋਂ ਵੀ 215, 230 ਅਤੇ 590 ਗ੍ਰਾਮ ਹੈ ।
  19. 4 ਮਹੀਨੇ ਦੀ ਉਮਰ ਵਿਚ ਖ਼ਰਗੋਸ਼ ਤੋਂ ਪਹਿਲੀ ਵਾਰ ਉੱਨ ਪ੍ਰਾਪਤ ਕੀਤੀ ਜਾ ਸਕਦੀ ਹੈ ।
  20. ਭੇਡਾਂ, ਬੱਕਰੀਆਂ ਜਾਂ ਖ਼ਰਗੋਸ਼ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ ।