Punjab State Board PSEB 9th Class Social Science Book Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Textbook Exercise Questions and Answers.
PSEB Solutions for Class 9 Social Science Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ
Social Science Guide for Class 9 PSEB ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Textbook Questions and Answers
ਅਭਿਆਸ ਦੇ ਪ੍ਰਸ਼ਨ ।
(ੳ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ………. ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ।
ਉੱਤਰ-
ਆਇਰਲੈਂਡ,
ਪ੍ਰਸ਼ਨ 2.
……….. ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਸਨ ।
ਉੱਤਰ-
ਡਾ: ਬੀ. ਆਰ. ਅੰਬੇਦਕਰ ।
(ਅ) ਠੀਕ/ਗਲਤ ਦੱਸੋ
ਪ੍ਰਸ਼ਨ 1.
ਸੰਵਿਧਾਨ ਵਿਚ ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦਾਂ ਨੂੰ 42ਵੀਂ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ ਹੈ ।
ਉੱਤਰ-
✓
ਪ੍ਰਸ਼ਨ 2.
ਭਾਰਤ ਇੱਕ ਖੁੱਤਾ ਸੰਪੰਨ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਅਤੇ ਗਣਰਾਜ ਦੇਸ਼ ਹੈ ।
ਉੱਤਰ-
✓
(ਇ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਸੰਵਿਧਾਨ ਸਭਾ ਦੇ ਪ੍ਰਧਾਨ ਸਨ –
(1) ਪੰਡਿਤ ਜਵਾਹਰ ਲਾਲ ਨਹਿਰੂ
(2) ਮਹਾਤਮਾ ਗਾਂਧੀ
(3) ਡਾ: ਰਾਜਿੰਦਰ ਪ੍ਰਸਾਦ
(4) ਡਾ: ਬੀ. ਆਰ. ਅੰਬੇਦਕਰ ।
ਉੱਤਰ-
(3) ਡਾ: ਰਾਜਿੰਦਰ ਪ੍ਰਸਾਦ
ਪ੍ਰਸ਼ਨ 2.
ਗਣਤੰਤਰ ਦੇਸ਼ ਉਹ ਹੁੰਦਾ ਹੈ
(1) ਜਿਸਦਾ ਮੁਖੀ ਪਿਤਾ ਪੂਰਥੀ ਹੁੰਦਾ ਹੈ
(2) ਜਿਸਦਾ ਮੁੱਖੀ ਸੈਨਿਕ ਤਾਨਾਸ਼ਾਹ ਹੁੰਦਾ ਹੈ
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।
(4) ਜਿਸਦਾ ਮੁਖੀ ਮਨੋਨੀਤ ਕੀਤਾ ਜਾਂਦਾ ਹੈ ।
ਉੱਤਰ –
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।
II. ਬਹੁਤ ਛੋਟੇ ਉੱਤਰਾਂ ਵਾਲੇ
ਪ੍ਰਸ਼ਨ 1.
ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ ?
ਉੱਤਰ-
ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ ।
ਪ੍ਰਸ਼ਨ 2.
‘‘ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪਰਜਾ ਦੇ ਅਧਿਕਾਰਾਂ ਅਤੇ ਇਹਨਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ । ਇਹ ਕਥਨ ਕਿਸਦਾ ਹੈ ?
ਉੱਤਰ-
ਇਹ ਕਥਨ ਟੂਲਜ਼ੇ ਦਾ ਹੈ ।
ਪ੍ਰਸ਼ਨ 3.
ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਾ ?
ਉੱਤਰ-
ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ।
ਪ੍ਰਸ਼ਨ 4.
ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਮੈਂਬਰ ਕਿੰਨੇ ਸਨ ?
ਉੱਤਰ-
ਸੰਵਿਧਾਨ ਬਣਾਉਣ ਵਾਲੀ ਸਭਾ ਦੇ 389 ਮੈਂਬਰ ਸਨ ਪਰ ਅਜ਼ਾਦੀ ਤੋਂ ਬਾਅਦ ਇਹ 299 ਰਹਿ ਗਏ ਸਨ ।
ਪ੍ਰਸ਼ਨ 5.
ਭਾਰਤ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ ?
ਉੱਤਰ-
3 ਜੂਨ, 1947 ਨੂੰ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ।
ਪ੍ਰਸ਼ਨ 6.
ਭਾਰਤ ਦੀ ਵੰਡ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕਿੰਨੇ ਮੈਂਬਰ ਰਹਿ ਗਏ ਸਨ ?
ਉੱਤਰ-
299 ਮੈਂਬਰ ।
ਪ੍ਰਸ਼ਨ 7.
ਭਾਰਤੀ ਸੰਵਿਧਾਨ ਦੀਆਂ ਕੋਈ ਦੋ ਏਕਾਤਮਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
- ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ ।
- ਕੇਂਦਰ ਅਤੇ ਰਾਜ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਹੈ ।
ਪ੍ਰਸ਼ਨ 8.
ਭਾਰਤ ਦੇ ਸੰਵਿਧਾਨ ਦੀਆਂ ਕੋਈ ਦੋ ਸੰਘਾਤਮਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
- ਸਾਡੇ ਦੇਸ਼ ਦਾ ਇੱਕ ਲਿਖਤ ਸੰਵਿਧਾਨ ਹੈ ।
- ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ।
ਪ੍ਰਸ਼ਨ 9.
ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੋਈ ਦੋ ਸੁਤੰਤਰਤਾਵਾਂ ਲਿਖੋ ।
ਉੱਤਰ-
- ਕੋਈ ਵੀ ਪੇਸ਼ਾ ਅਪਨਾਉਣ ਦੀ ਸੁਤੰਤਰਤਾ
- ਦੇਸ਼ ਵਿੱਚ ਕਿਤੇ ਵੀ ਆਣ-ਜਾਣ ਦੀ ਸੁਤੰਤਰਤਾ ।
ਪ੍ਰਸ਼ਨ 10.
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ?
ਉੱਤਰ-
ਅਸੀਂ ਭਾਰਤ ਦੇ ਲੋਕ ।
ਪ੍ਰਸ਼ਨ 11.
1976 ਵਿਚ 42ਵੀਂ ਸੋਧ ਦੁਆਰਾ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਨਵੇਂ ਸ਼ਬਦ ਜੋੜੇ ਗਏ ?
ਉੱਤਰ-
ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ।
ਪ੍ਰਸ਼ਨ 12.
ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ ।
ਪ੍ਰਸ਼ਨ 13.
ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ: ਬੀ. ਆਰ. ਅੰਬੇਦਕਰ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਸਨ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ-ਕਿਹੜੇ ਮੂਲ ਉਦੇਸ਼ਾਂ ਉੱਤੇ ਚਾਨਣਾ ਪਾਉਂਦੀ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਇਸਦੇ ਉਦੇਸ਼ਾਂ ਬਾਰੇ ਪਤਾ ਚਲਦਾ ਹੈ –
- ਸਾਡੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਵਿੱਚ ਸੰਪੂਰਨ ਪ੍ਰਭੂਤਾ ਸੰਪੰਨ, ਸਮਾਜਵਾਦੀ, ਲੋਕਤੰਤਰੀ, ਧਰਮ ਨਿਰਪੱਖ ਗਣਰਾਜ ਹੈ ।
- ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਣ ਲਈ ਪ੍ਰਤੀਬੱਧ ਹੈ ।
- ਇਹ ਮੌਕਿਆਂ ਅਤੇ ਪਦ ਦੀ ਸਮਾਨਤਾ ਪ੍ਰਦਾਨ ਕਰਦੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ ਅਤੇ ਉਪਾਸਨਾ ਦੀ ਸੁਤੰਤਰਤਾ ਦਿੰਦੀ ਹੈ ।
- ਇਹ ਵਿਅਕਤੀਗਤ ਗੌਰਵ, ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਆਦਰਸ਼ ਨੂੰ ਬਣਾਏ ਰੱਖਣ ਦੀ ਘੋਸ਼ਣਾ ਵੀ ਕਰਦੀ ਹੈ ।
ਪ੍ਰਸ਼ਨ 2.
ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ ?
ਉੱਤਰ-
ਭਾਰਤ ਇੱਕ ਗਣਤੰਤਰ ਦੇਸ਼ ਹੈ । ਗਣਤੰਤਰ ਦਾ ਅਰਥ ਹੁੰਦਾ ਹੈ ਕਿ ਦੇਸ਼ ਦਾ ਮੁਖੀਆ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ ਜਾਂਦਾ ਹੈ ।ਮੁਖੀਆ ਦਾ ਚੁਨਾਵ ਇੱਕ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਇੱਥੇ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ ਹੈ । ਗਣਤੰਤਰ ਹੋਣਾ ਭਾਰਤੀ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ।
ਪ੍ਰਸ਼ਨ 3.
ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ ।
ਉੱਤਰ-
- ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ ।
- ਸਾਰੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂ ਧਰਮ ਪਰਿਵਰਤਨ ਕਰਨ ਦੀ ਸੁਤੰਤਰਤਾ ਹੈ ।
- ਸਮਾਨਤਾ ਦੇ ਅਧਿਕਾਰ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਰਮ ਦੇ ਅਨੁਸਾਰ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ।
- ਦੇਸ਼ ਵਿੱਚ ਮੌਜੂਦ ਸਾਰੇ ਧਰਮਾਂ ਨੂੰ ਇੱਕ ਸਮਾਨ ਸਮਝਿਆ ਜਾਂਦਾ ਹੈ ਅਤੇ ਰਾਜ ਦਾ ਕੋਈ ਧਰਮ ਨਹੀਂ ਹੈ ।
ਪ੍ਰਸ਼ਨ 4.
ਸੰਘੀ ਢਾਂਚੇ ਜਾਂ ਸੰਘਾਤਮਕ ਸਰਕਾਰ ਦਾ ਅਰਥ ਲਿਖੋ । ਭਾਰਤੀ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ?
ਉੱਤਰ-
ਸੰਘਾਤਮਕ ਸਰਕਾਰ ਦਾ ਅਰਥ ਹੈ ਕਿ ਸ਼ਕਤੀਆਂ ਦੀ ਸਰਕਾਰ ਦੇ ਦੋ ਪੱਧਰਾਂ ਵਿੱਚ ਵੰਡ ਅਤੇ ਇਹ ਪੱਧਰ ਕੇਂਦਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ । ਭਾਰਤ ਇੱਕ ਸੰਘਾਤਮਕ ਰਾਜ ਹੈ ਜਿੱਥੇ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਬਣਾਈਆਂ ਗਈਆਂ ਹਨ । ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਨੂੰ ਵੱਧ ਸ਼ਕਤੀਆਂ ਦਿੱਤੀਆਂ ਗਈਆਂ ਹਨ । ਭਾਰਤ ਵਿੱਚ ਸੰਘਾਤਮਕ ਸੰਰਚਨਾ ਕੈਨੇਡਾ ਦੇ ਸੰਵਿਧਾਨ ਤੋਂ ਲਈ ਗਈ ਹੈ ।
ਪ੍ਰਸ਼ਨ 5.
ਭਾਰਤ ਦਾ ਸੰਵਿਧਾਨ 26 ਨਵੰਬਰ, 1949 ਨੂੰ ਬਣ ਕੇ ਤਿਆਰ ਹੋ ਗਿਆ ਸੀ । ਪਰ ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ ਕੀਤਾ । 26 ਜਨਵਰੀ ਦੀ ਮਿਤੀ ਸੰਵਿਧਾਨ ਲਾਗੂ ਕਰਨ ਦੇ ਲਈ ਕਿਉਂ ਮਿੱਥੀ ਗਈ ? ਵਿਆਖਿਆ ਕਰੋ ।
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦੇ 1929 ਦੇ ਲਾਹੌਰ ਸੈਸ਼ਨ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 26 ਜਨਵਰੀ, 1930 ਨੂੰ ਦੇਸ਼ ਦਾ ਪਹਿਲਾਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਚਾਹੇ ਦੇਸ਼ ਸੁੰਤਤਰ ਨਹੀਂ ਸੀ । ਉਸ ਸਮੇਂ ਤੋਂ 1947 ਤੱਕ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮਨਾਇਆ ਗਿਆ । ਪਰ 1947 ਵਿੱਚ ਦੇਸ਼ ਦਾ ਸੁਤੰਤਰਤਾ ਦਿਵਸ 15 ਅਗਸਤ ਹੋ ਗਿਆ । ਇਸ ਲਈ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਬਰਕਰਾਰ ਰੱਖਣ ਲਈ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਘੋਸ਼ਿਤ ਕੀਤਾ ਗਿਆ ।
ਪ੍ਰਸ਼ਨ 6.
ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਕੀ ਅਰਥ ਹੈ ?
ਉੱਤਰ-
ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਅਰਥ ਹੈ ਕਿ ਦੇਸ਼ ਆਪਣੇ ਬਾਹਰੀ ਅਤੇ ਅੰਦਰੂਨੀ ਵਿਸ਼ਿਆਂ ਉੱਤੇ ਅਤੇ ਆਪਣੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ । ਦੇਸ਼ ਜਦੋਂ ਵੀ ਆਪਣੀ ਅੰਦਰੂਨੀ ਅਤੇ ਹੋਰ ਦੇਸ਼ਾਂ ਨਾਲ ਸੰਬੰਧ ਬਣਾਉਣ ਦੇ ਲਈ ਕੋਈ ਵੀ ਨੀਤੀ ਬਣਾਏਗਾ, ਉਹ ਬਿਨਾ ਕਿਸੇ ਦਬਾਅ ਦੇ ਅਤੇ ਪੂਰੀ ਸੁਤੰਤਰਤਾ ਨਾਲ ਬਣਾਏਗਾ । ਦੇਸ਼ ਉੱਤੇ ਕੋਈ ਹੋਰ ਦੇਸ਼ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ ।
ਪ੍ਰਸ਼ਨ 7.
ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਦਾ ਸੰਵਿਧਾਨ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਹੀ ਸਰਵਵਿਆਪਕ ਬਾਲਗ ਮੱਤ ਅਧਿਕਾਰ ਕਹਿੰਦੇ ਹਨ । ਦੇਸ਼ ਦੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੈ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਗਿਆ ਹੈ । ਪਹਿਲਾਂ ਇਹ ਉਮਰ 21 ਸਾਲ ਸੀ ਪਰ 1988 ਵਿਚ 61ਵੇਂ ਸੰਵਿਧਾਨਿਕ ਸ਼ੰਸ਼ੋਧਨ ਨਾਲ ਇਸਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ ।
ਪ੍ਰਸ਼ਨ 8.
ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸਤਾਵਾਂ ਲਿਖੋ ।
ਉੱਤਰ-
- ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਕਹਿਰੀ ਨਾਗਰਿਕਤਾ ਦਿੱਤੀ ਗਈ ਹੈ ।
- ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਲਈ ਇਕ ਹੀ ਸੰਵਿਧਾਨ ਦਿੱਤਾ ਗਿਆ ਹੈ ।
- ਪੂਰੇ ਦੇਸ਼ ਲਈ ਸੰਯੁਕਤ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ।
- ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਨੂੰ ਵੀ ਬਦਲ ਸਕਦੀ ਹੈ ।
- ਰਾਜਾਂ ਦੇ ਰਾਜਪਾਲ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਇਹਨਾਂ ਨੂੰ ਕੇਂਦਰ ਸਰਕਾਰ ਨਿਯੁਕਤ ਕਰਦੀ ਹੈ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਭਿੰਨ-ਭਿੰਨ ਸ਼ਬਦਾਂ ਵਿੱਚ ਲਿਖੋ ।
ਉੱਤਰ –
“ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਨਾਉਣ ਦੇ ਲਈ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ, ਧਰਮ ਅਤੇ ਉਪਾਸਨਾਂ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਦੇ ਲਈ ਅਤੇ ਉਹਨਾਂ ਸਭ ਵਿੱਚ ਵਿਅਕਤੀ ਦੀ ਗਰਿਮਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਨ ਵਾਲੀ ਬੰਧੂਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26-11-1949 ਈ: (ਮਿਤੀ ਮਾਰਗਸ਼ੀਰਸ਼ ਸ਼ੁਕਲਾ ਸਪਤਮੀ, ਸੰਵਤ ਦੋ ਹਜ਼ਾਰ ਛੇ ਵਿਕਰਮੀ) ਨੂੰ ਏਤਦ ਵਲੋਂ ਇਸ ਸੰਵਿਧਾਨ ਨੂੰ ਅੰਗੀਕ੍ਰਿਤ ਅਧਿਨਿਯਮਿਤ ਅਤੇ ਆਤਮ ਸਮਰਪਿਤ ਕਰਦੇ ਹਾਂ ।
ਪ੍ਰਸ਼ਨ 2.
ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਇੱਕ ਧਰਮ ਨਿਰਪੱਖ ਰਾਜ ਹੈ । ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਪੱਸ਼ਟ ਰੂਪ ਨਾਲ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ | ਭਾਰਤ ਦਾ ਆਪਣਾ ਕੋਈ ਧਰਮ ਨਹੀਂ ਹੈ | ਭਾਰਤ ਦੇ ਸਾਰੇ ਲੋਕਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ । ਧਰਮ ਦੇ ਆਧਾਰ ਉੱਤੇ ਨਾਗਰਿਕਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ । ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਨਾਉਣ ਅਤੇ ਉਪਾਸਨਾ ਕਰਨ ਨੂੰ ਸੁਤੰਤਰ ਹੈ ।
ਪ੍ਰਸ਼ਨ 3.
ਪੂਰਨ ਪ੍ਰਭੂਸੱਤਾ ਰਾਜ ਤੋਂ ਕੀ ਭਾਵ ਹੈ-ਵਿਆਖਿਆ ਕਰੋ ।
ਉੱਤਰ-
ਦੇਖੋ ਪ੍ਰਸ਼ਨ ਨੰ: 6 ਛੋਟੇ ਉੱਤਰਾਂ ਵਾਲੇ ਪ੍ਰਸ਼ਨ ।
ਪ੍ਰਸ਼ਨ 4.
ਭਾਰਤ ਦੇ ਸੰਵਿਧਾਨ ਦੀਆਂ ਇਕਾਤਮਕ ਵਿਸ਼ੇਸ਼ਤਾਵਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ –
- ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ ।
- ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਦਿੱਤਾ ਗਿਆ ਹੈ ।
- ਪੂਰੇ ਦੇਸ਼ ਲਈ ਇੱਕ ਹੀ ਸੰਯੁਕਤ ਅਤੇ ਸੁਤੰਤਰ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ ਹੈ ।
- ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਬਦਲ ਸਕਦੀ ਹੈ ।
- ਰਾਜਾਂ ਦੇ ਰਾਜਪਾਲ ਕੇਂਦਰ ਦੇ ਪ੍ਰਤੀਨਿਧੀ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਇਹਨਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਹੁੰਦੀ ਹੈ ।
- ਦੇਸ਼ ਦੇ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਸੰਸਦ ਨੂੰ ਦਿੱਤੀ ਗਈ ਹੈ ।
- ਸਾਰੇ ਦੇਸ਼ ਦੀਆਂ ਅਖਿਲ ਭਾਰਤੀ ਸੇਵਾਵਾਂ ਦੇ ਅਫ਼ਸਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਹੈ ।
- ਜੇਕਰ ਰਾਜਾਂ ਦੇ ਵਿੱਚ ਕਿਸੇ ਵਿਸ਼ੇ ਨੂੰ ਲੈ ਕੇ ਝਗੜਾ ਹੋ ਜਾਵੇ ਤਾਂ ਇਸਦਾ ਨਿਪਟਾਰਾ ਸੁਪਰੀਮ ਕੋਰਟ ਜਾਂ ਕੇਂਦਰ ਸਰਕਾਰ ਕਰਦੀ ਹੈ ।
- ਅਨੁਛੇਦ 356 ਦੇ ਅਨੁਸਾਰ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਭੰਗ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੀ ਹੈ ।
- ਰਾਸ਼ਟਰਪਤੀ ਨੂੰ ਅਨੁਛੇਦ 352 ਤੋਂ 360 ਦੇ ਨਾਲ ਕੁਝ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਲ ਉਹ ਦੇਸ਼ ਵਿੱਚ ਸੰਕਟ ਘੋਸ਼ਿਤ ਕਰ ਸਕਦਾ ਹੈ ।
PSEB 9th Class Social Science Guide ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Important Questions and Answers
ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਸੁਤੰਤਰਤਾ ਤੋਂ ਪਹਿਲਾਂ ਕਿਸ ਨੇਤਾ ਨੇ ਭਾਰਤ ਦੇ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ ਸੀ ?
(ਉ) ਪੰ. ਮੋਤੀ ਲਾਲ ਨਹਿਰੂ
(ਅ) ਪੰ. ਜਵਾਹਰ ਲਾਲ ਨਹਿਰੂ
(ਈ) ਬਾਲ ਗੰਗਾਧਰ ਤਿਲਕ
(ਸ) ਅਬਦੁਲ ਕਲਾਮ ਅਜ਼ਾਦ ।
ਉੱਤਰ-
(ਉ) ਪੰ. ਮੋਤੀ ਲਾਲ ਨਹਿਰੂ
ਪ੍ਰਸ਼ਨ 2.
ਭਾਰਤ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਹੋਈ ।
(ਉ) ਜਨਵਰੀ 1947
(ਅ) ਜੁਲਾਈ 1946
(ਈ) ਦਸੰਬਰ 1948
(ਸ) ਸਤੰਬਰ 1946 ॥
ਉੱਤਰ-
(ਅ) ਜੁਲਾਈ 1946
ਪ੍ਰਸ਼ਨ 3.
ਭਾਰਤੀ ਸੰਵਿਧਾਨ ਨੂੰ ਕਿਸਨੇ ਬਣਾਇਆ ਸੀ ?
(ਉ) ਬ੍ਰਿਟਿਸ਼ ਰਾਜੇ ਵਲੋਂ
(ਅ) ਟਿਸ਼ ਸੰਸਦ ਵਲੋਂ
(ਇ) ਸੰਵਿਧਾਨ ਸਭਾ ਵਲੋਂ
(ਸ) ਭਾਰਤੀ ਸੰਸਦ ਵਲੋਂ ।
ਉੱਤਰ-
(ਇ) ਸੰਵਿਧਾਨ ਸਭਾ ਵਲੋਂ
ਪ੍ਰਸ਼ਨ 4.
ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਸਨ –
(ੳ) ਮਹਾਤਮਾ ਗਾਂਧੀ
(ਅ) ਡਾ. ਸਚਿਦਾਨੰਦ ਸਿਨ੍ਹਾਂ
(ੲ) ਡਾ. ਰਾਜਿੰਦਰ ਪ੍ਰਸਾਦ
(ਸ) ਪੰ. ਜਵਾਹਰ ਲਾਲ ਨਹਿਰੂ !
ਉੱਤਰ-
(ਅ) ਡਾ. ਸਚਿਦਾਨੰਦ ਸਿਨ੍ਹਾਂ
ਪ੍ਰਸ਼ਨ 5.
ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ –
(ਉ) ਡਾ. ਰਾਜਿੰਦਰ ਪ੍ਰਸਾਦ
(ਅ) ਡਾ. ਅੰਬੇਦਕਰ
(ਈ) ਡਾ. ਸੱਚਿਦਾਨੰਦ ਸਿਨ੍ਹਾਂ
(ਸ) ਪੰ. ਜਵਾਹਰ ਲਾਲ ਨਹਿਰੂ ।
ਉੱਤਰ-
(ਉ) ਡਾ. ਰਾਜਿੰਦਰ ਪ੍ਰਸਾਦ
ਪ੍ਰਸ਼ਨ 6.
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ –
(ਉ) 24 ਜਨਵਰੀ 1950
(ਅ) 9 ਦਸੰਬਰ 1946
(ਇ) 10 ਦਸੰਬਰ 1947
(ਸ) 26 ਨਵੰਬਰ 1949
ਉੱਤਰ-
(ਅ) 9 ਦਸੰਬਰ 1946
ਪ੍ਰਸ਼ਨ 7.
ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਅਪਣਾਇਆ –
(ਉ) 24 ਜਨਵਰੀ 1950
(ਅ) 26 ਨਵੰਬਰ 1949
(ਇ) 26 ਦਸੰਬਰ 1949
(ਸ) 26 ਜਨਵਰੀ 1950.
ਉੱਤਰ-
(ਅ) 26 ਨਵੰਬਰ 1949
ਪ੍ਰਸ਼ਨ 8.
ਭਾਰਤੀ ਸੰਵਿਧਾਨ ਲਾਗੂ ਹੋਇਆ –
(ਉ) 26 ਨਵੰਬਰ 1949
(ਅ) 15 ਅਗਸਤ 1947
(ਇ) 26 ਜਨਵਰੀ 1950
(ਸ) 24 ਜਨਵਰੀ 1950.
ਉੱਤਰ-
(ਇ) 26 ਜਨਵਰੀ 1950
ਪ੍ਰਸ਼ਨ 9.
ਸੰਵਿਧਾਨ ਸਭਾ ਪ੍ਰਭੂਤਾ ਸੰਪੰਨ ਕਦੋਂ ਬਣੀ ?
(ਉ) 15 ਅਗਸਤ 1947
(ਅ) 26 ਜਨਵਰੀ 1948
(ਈ) 26 ਨਵੰਬਰ 1949
(ਸ) 26 ਦਸੰਬਰ 1946.
ਉੱਤਰ-
(ਉ) 15 ਅਗਸਤ 1947
II. ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਭਾਰਤ ਦਾ ਸੰਵਿਧਾਨ ……… ਨੇ ਬਣਾਇਆ ।
ਉੱਤਰ-
ਸੰਵਿਧਾਨ ਸਭਾ
ਪ੍ਰਸ਼ਨ 2.
ਸੰਵਿਧਾਨ ਸਭਾ ਦੇ ………. ਮੈਂਬਰ ਸਨ ।
ਉੱਤਰ-
389°
ਪ੍ਰਸ਼ਨ 3.
…….. ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ । .
ਉੱਤਰ-
ਡਾ. ਰਾਜਿੰਦਰ ਪ੍ਰਸਾਦ
ਪ੍ਰਸ਼ਨ 4.
ਭਾਰਤ ਵਿੱਚ ………. ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
ਉੱਤਰ-
ਸੰਸਦੀ
ਪ੍ਰਸ਼ਨ 5.
ਭਾਰਤੀ ਸੰਸਦ ਪ੍ਰਣਾਲੀ …………. ਤੋਂ ਲਈ ਗਈ ਹੈ ।
ਉੱਤਰ-
ਇੰਗਲੈਂਡ ।
III. ਸਹੀ/ਗਲਤ
ਪ੍ਰਸ਼ਨ 1.
ਭਾਰਤੀ ਸੰਵਿਧਾਨ ਨੂੰ ਸੰਸਦ ਨੇ ਬਣਾਇਆ ਸੀ ।
ਉੱਤਰ-
✗
ਪ੍ਰਸ਼ਨ 2.
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ।
ਉੱਤਰ-
✓
ਪ੍ਰਸ਼ਨ 3.
ਸੰਵਿਧਾਨ ਸਭਾ ਨੂੰ Objective Resolution ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀ ।
ਉੱਤਰ-
✓
ਪ੍ਰਸ਼ਨ 4.
15 ਅਗਸਤ 1947 ਤੋਂ ਬਾਅਦ ਸੰਵਿਧਾਨ ਸਭਾ ਦੇ 389 ਮੈਂਬਰ ਸਨ |
ਉੱਤਰ-
✗
ਪ੍ਰਸ਼ਨ 5.
ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ 4 ਸਾਲ ਲੱਗੇ ਸਨ ।
ਉੱਤਰ-
✗
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬ੍ਰਿਟਿਸ਼ ਭਾਰਤ ਦਾ ਆਖਰੀ ਵਾਇਸਰਾਏ ਅਤੇ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ?
ਉੱਤਰ-
ਲਾਰਡ ਮਾਊਂਟਬੇਟਨ ।
ਪ੍ਰਸ਼ਨ 2.
ਨੈਲਸਨ ਮੰਡੇਲਾ ਕਿਸ ਦੇਸ਼ ਦੇ ਨੇਤਾ ਸਨ ?
ਉੱਤਰ-
ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਨੇਤਾ ਸਨ ।
ਪ੍ਰਸ਼ਨ 3.
ਭਾਰਤ ਦਾ ਸੰਵਿਧਾਨ ਕਿਸਨੇ ਬਣਾਇਆ ?
ਉੱਤਰ-
ਸੰਵਿਧਾਨ ਸਭਾ ਨੇ ॥
ਪ੍ਰਸ਼ਨ 4.
ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਦੋਂ ਹੋਈ ?
ਉੱਤਰ-
ਜੁਲਾਈ 1946.
ਪ੍ਰਸ਼ਨ 5.
ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ. ਰਾਜਿੰਦਰ ਪ੍ਰਸਾਦ ।
ਪ੍ਰਸ਼ਨ 6.
ਮਸੌਦਾ ਕਮੇਟੀ (Drafting Committee) ਦੇ ਚੇਅਰਮੈਨ ਕੌਣ ਸਨ ?
ਉੱਤਰ-
ਡਾ. ਬੀ. ਆਰ. ਅੰਬੇਦਕਰ ।
ਪ੍ਰਸ਼ਨ 7.
ਸੰਵਿਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲਗਾਇਆ ?
ਉੱਤਰ-
2 ਸਾਲ 11 ਮਹੀਨੇ ਅਤੇ 18 ਦਿਨ ।
ਪ੍ਰਸ਼ਨ 8.
ਕਿਸੇ ਦੋ ਦੇਸ਼ਾਂ ਦੇ ਨਾਮ ਲਿਖੋ ਜਿਨ੍ਹਾਂ ਦੇ ਸੰਵਿਧਾਨ ਲਿਖਿਤ ਹਨ ।
ਉੱਤਰ-
ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ।
ਪ੍ਰਸ਼ਨ 9.
ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਜਿਸ ਦਾ ਸੰਵਿਧਾਨ ਲਿਖਤੀ ਨਹੀਂ ਹੈ ।
ਉੱਤਰ-
ਇੰਗਲੈਂਡ ।
ਪ੍ਰਸ਼ਨ 10.
ਭਾਰਤ ਦੀ ਸੁੰਤਤਰਤਾ ਤੋਂ ਬਾਅਦ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ ?
ਉੱਤਰ-
299 ਮੈਂਬਰ ।
ਪ੍ਰਸ਼ਨ 11. ਸੰਵਿਧਾਨ ਸ਼ਬਦ ਦਾ ਅਰਥ ਲਿਖੋ ।
ਉੱਤਰ-
ਸੰਵਿਧਾਨ ਉਹਨਾਂ ਨਿਯਮਾਂ ਅਤੇ ਸਿਧਾਂਤਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ ।
ਪ੍ਰਸ਼ਨ 12.
ਨੈਲਸਨ ਮੰਡੇਲਾ ਨੇ ਕਿਸ ਸ਼ਾਸਨ ਪ੍ਰਣਾਲੀ ਦਾ ਸਮਰਥਨ ਕੀਤਾ ?
ਉੱਤਰ-
ਲੋਕਤੰਤਰੀ ਸ਼ਾਸਨ ਪ੍ਰਣਾਲੀ ।
ਪ੍ਰਸ਼ਨ 13.
ਸੰਵਿਧਾਨ ਸਭਾ ਦੇ ਚਾਰ ਮੈਂਬਰਾਂ ਦੇ ਨਾਮ ਲਿਖੋ ਜਿਨ੍ਹਾਂ ਨੇ ਸੰਵਿਧਾਨ ਬਣਾਉਣ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ-
ਡਾ: ਰਾਜਿੰਦਰ ਪ੍ਰਸਾਦ, ਡਾ: ਬੀ. ਆਰ. ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਐੱਚ. ਸੀ. ਮੁਖਰਜੀ ।
ਪ੍ਰਸ਼ਨ 14.
ਭਾਰਤੀ ਸੰਸਦੀ ਪ੍ਰਣਾਲੀ ਕਿਸ ਦੇਸ਼ ਤੋਂ ਪ੍ਰਭਾਵਿਤ ਹੋ ਕੇ ਲਈ ਗਈ ਹੈ ?
ਉੱਤਰ-
ਇੰਗਲੈਂਡ ਤੋਂ ।
ਪ੍ਰਸ਼ਨ 15.
ਭਾਰਤ ਦੇ ਮੌਲਿਕ ਅਧਿਕਾਰ ਕਿਸ ਦੇਸ਼ ਤੋਂ ਲਏ ਗਏ ਹਨ ?
ਉੱਤਰ-
ਸੰਯੁਕਤ ਰਾਜ ਅਮਰੀਕਾ ॥
ਪ੍ਰਸ਼ਨ 16.
ਸੰਵਿਧਾਨ ਸਭਾ ਨੇ ਕੁੱਲ ਕਿੰਨੇ ਦਿਨ ਸੰਵਿਧਾਨ ਦੇ ਮਸੌਦੇ ਉੱਤੇ ਵਿਚਾਰ ਕੀਤਾ ?
ਉੱਤਰ-
114 ਦਿਨ ।
ਪ੍ਰਸ਼ਨ 17.
ਕਿਸੇ ਚਾਰ ਦੇਸ਼ਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ।
ਉੱਤਰ-
ਇੰਗਲੈਂਡ, ਅਮਰੀਕਾ, ਕੈਨੇਡਾ, ਆਇਰਲੈਂਡ ।
ਪ੍ਰਸ਼ਨ 18.
ਭਾਰਤੀ ਸੰਵਿਧਾਨ ਨੂੰ ਸਜੀਵ ਸੰਵਿਧਾਨ (Live Constitution) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਿਉਂਕਿ ਇਸ ਵਿੱਚ ਸਮੇਂ ਅਤੇ ਜ਼ਰੂਰਤ ਅਨੁਸਾਰ ਪਰਿਵਰਤਨ ਹੁੰਦੇ ਰਹਿੰਦੇ ਹਨ ਅਤੇ ਇਸਦਾ ਲਗਾਤਾਰ ਵਿਕਾਸ ਹੋ ਰਿਹਾ ਹੈ ।
ਪ੍ਰਸ਼ਨ 19.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਕੀ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਵਿੱਚ ਭਾਰਤ ਨੂੰ ਇੱਕ ਪ੍ਰਭੂਤਾ ਸੰਪੰਨ, ਲੋਕਤੰਤਰੀ ਰਾਜ ਘੋਸ਼ਿਤ ਕੀਤਾ ਗਿਆ ਹੈ ।
ਪ੍ਰਸ਼ਨ 20.
ਪ੍ਰਸਤਾਵਨਾ ਵਿੱਚ ਸੰਵਿਧਾਨ ਵਿੱਚ ਦਿੱਤੇ ਗਏ ਉਦੇਸ਼ਾਂ ਵਿੱਚੋਂ ਕੋਈ ਇੱਕ ਲਿਖੋ ।
ਉੱਤਰ-
ਸੰਵਿਧਾਨ ਦਾ ਉਦੇਸ਼ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਨਿਆਂ ਮਿਲੇ ।
ਪ੍ਰਸ਼ਨ 21.
ਭਾਰਤ ਗਣਰਾਜ ਕਿਵੇਂ ਹੈ ?
ਉੱਤਰ-
ਭਾਰਤ ਦਾ ਰਾਸ਼ਟਰਪਤੀ ਅਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ (Electoral college) ਜਾਂਦਾ ਹੈ । ਇਸ ਲਈ ਭਾਰਤ ਇੱਕ ਗਣਰਾਜ ਹੈ ।
ਪ੍ਰਸ਼ਨ 22.
ਪ੍ਰਸਤਾਵਨਾ ਵਿੱਚ ਦਿੱਤੇ ਗਏ ਸ਼ਬਦ “ਅਸੀਂ ਭਾਰਤ ਦੇ ਲੋਕ’ ਦਾ ਕੀ ਅਰਥ ਹੈ ?
ਉੱਤਰ-
ਅਸੀਂ ਭਾਰਤ ਦੇ ਲੋਕ ਦਾ ਅਰਥ ਹੈ ਕਿ ਭਾਰਤ ਦੀ ਸਰਵਉੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੈ ਅਤੇ ਭਾਰਤੀ ਸੰਵਿਧਾਨ ਦਾ ਹੋਰ ਕੋਈ ਸਰੋਤ ਨਹੀਂ ਬਲਕਿ ਜਨਤਾ ਹੈ ।
ਪ੍ਰਸ਼ਨ 23.
ਦੋ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ ।
ਉੱਤਰ-
- ਦੇਸ਼ ਦਾ ਸ਼ਾਸਨ ਜਨਤਾ ਦੇ ਚੁਣੇ ਹੋਰ ਪ੍ਰਤੀਨਿਧੀ ਚਲਾਉਂਦੇ ਹਨ ।
- ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹਨ ।
ਪ੍ਰਸ਼ਨ 24.
ਕਿਸ ਸੰਵਿਧਾਨਿਕ ਸੰਸ਼ੋਧਨ ਨਾਲ ਸਮਾਜਵਾਦ, ਧਰਮ ਨਿਰਪੱਖਤਾ ਅਤੇ ਰਾਸ਼ਟਰੀ ਏਕਤਾ ਦੇ ਸ਼ਬਦ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ ?
ਉੱਤਰ-
42ਵਾਂ ਸੰਸ਼ੋਧਨ, 1976 ਵਿੱਚ ।
ਪ੍ਰਸ਼ਨ 25.
ਭਾਰਤ ਵਿੱਚ 26 ਜਨਵਰੀ ਦਾ ਦਿਨ ਕਿਸ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ?
ਉੱਤਰ-
ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।
ਪ੍ਰਸ਼ਨ 26.
ਸੰਵਿਧਾਨਿਕ ਸੋਧ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੰਵਿਧਾਨ ਵਿੱਚ ਸਮੇਂ-ਸਮੇਂ ਉੱਤੇ ਜ਼ਰੂਰਤ ਅਨੁਸਾਰ ਹੋਣ ਵਾਲੇ ਪਰਿਵਰਤਨਾਂ ਨੂੰ ਸੰਵਿਧਾਨਿਕ ਸੋਧ ਕਹਿੰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਵਿਧਾਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਵਿਧਾਨ ਉਹਨਾਂ ਸਿਧਾਂਤਾਂ ਜਾਂ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ । ਹਰੇਕ ਰਾਜ ਵਿੱਚ ਕੁਝ ਅਜਿਹੇ ਸਿਧਾਂਤ ਅਤੇ ਨਿਯਮ ਨਿਸ਼ਚਿਤ ਕਰ ਲਏ ਜਾਂਦੇ ਹਨ ਜਿਨ੍ਹਾਂ ਦੇ ਅਨੁਸਾਰ ਸ਼ਾਸਨ ਦੇ ਵੱਖਵੱਖ ਅੰਗਾਂ ਦਾ ਸੰਗਠਨ ਕੀਤਾ ਜਾਂਦਾ ਹੈ, ਉਹਨਾਂ ਨੂੰ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਉਹਨਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਤੇ ਰਾਜ ਦੇ ਵਿੱਚ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ । ਇਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਸੰਵਿਧਾਨ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਸਾਨੂੰ ਸੰਵਿਧਾਨ ਦੀ ਕੀ ਜ਼ਰੂਰਤ ਹੈ ? ਵਿਆਖਿਆ ਕਰੋ ।
ਉੱਤਰ-
ਸਾਨੂੰ ਸੰਵਿਧਾਨ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਕਰਕੇ ਹੈ –
- ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਸੰਵਿਧਾਨ ਦਾ ਹੋਣਾ ਜ਼ਰੂਰੀ ਹੈ ।
- ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੈ ।
- ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ ।
- ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧ ਨਿਰਧਾਰਿਤ ਕਰਦਾ ਹੈ ।
- ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
- ਸੰਵਿਧਾਨ ਸਰਕਾਰ ਦੀਆਂ ਸ਼ਕਤੀਆਂ ਉੱਤੇ ਨਿਯੰਤਰਣ ਰੱਖਦਾ ਹੈ ।
- ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸ ਨਾਲ ਸਮਾਜ ਦੇ ਵੱਖ-ਵੱਖ ਲੋਕਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ ।
ਪ੍ਰਸ਼ਨ 3.
ਸਾਡੇ ਸੰਵਿਧਾਨ ਨੂੰ ਜਨਤਾ ਦਾ ਸੰਵਿਧਾਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤੀ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ । ਇਹ ਸੱਚ ਹੈ ਕਿ ਸੰਵਿਧਾਨ ਸਭਾ ਦੇ ਮੈਂਬਰ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਹੀ ਚੁਣੇ ਗਏ ਸਨ । ਸੰਵਿਧਾਨ ਸਭਾ ਦੇ ਮੈਂਬਰ ਪ੍ਰਾਂਤਾਂ ਦੇ ਵਿਧਾਨ ਮੰਡਲਾਂ ਵਲੋਂ ਚੁਣੇ ਗਏ ਸਨ | ਅਸਲ ਵਿਚ ਸੰਵਿਧਾਨ ਸਭਾ ਵਿੱਚ ਸਾਰੇ ਮਹੱਤਵਪੂਰਨ ਨੇਤਾ ਸੰਵਿਧਾਨ ਸਭਾ ਦੇ ਮੈਂਬਰ ਸਨ ।
ਸਾਰੇ ਵਰਗਾਂ (ਹਿੰਦੂ, ਮੁਸਲਮਾਨ, ਸਿੱਖ, ਇਸਾਈ, ਔਰਤਾਂ ਦੇ ਪ੍ਰਤੀਨਿਧੀ ਇਸ ਵਿੱਚ ਸ਼ਾਮਲ ਸਨ । ਜੇਕਰ ਬਾਲਗ ਮਤਾਧਿਕਾਰ ਦੇ ਅਨੁਸਾਰ ਚੁਨਾਵ ਹੁੰਦਾ ਤਾਂ ਇਹੀ ਵਿਅਕਤੀ ਹੀ ਚੁਣ ਕੇ ਆਉਂਦੇ ਹਨ । ਇਸ ਤਰ੍ਹਾਂ ਸਾਡਾ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ ।
ਪ੍ਰਸ਼ਨ 4.
ਤੁਹਾਡੇ ਵਿਚਾਰ ਵਿੱਚ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ ?
ਉੱਤਰ-
ਲੋਕਤੰਤਰ ਵਿੱਚ ਦੇਸ਼ ਦੇ ਨਾਗਰਿਕ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸ਼ਾਸਨ ਕਰਦੇ ਹਨ । ਸੰਵਿਧਾਨ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਦੇ ਸਾਰੇ ਅੰਗਾਂ ਦੀਆਂ ਸ਼ਕਤੀਆਂ ਦਾ ਵਰਣਨ ਹੁੰਦਾ ਹੈ, ਉੱਥੇ ਉਹਨਾਂ ਉੱਤੇ ਕੁਝ ਪ੍ਰਤੀਬੰਧ ਵੀ ਹੁੰਦੇ ਹਨ । ਨਾਗਰਿਕਾਂ ਦੇ ਅਧਿਕਾਰਾਂ ਦਾ ਵਰਣਨ ਵੀ ਸੰਵਿਧਾਨ ਵਿਚ ਕੀਤਾ ਜਾਂਦਾ ਹੈ । ਕੋਈ ਸਰਕਾਰ ਸੰਵਿਧਾਨ ਦੇ ਵਿਰੁੱਧ ਕੰਮ ਨਹੀਂ ਕਰ ਸਕਦੀ । ਅਦਾਲਤਾਂ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੰਵਿਧਾਨ ਦੀ ਰੱਖਿਆ ਕਰਦੀਆਂ ਹਨ ਅਤੇ ਸੰਵਿਧਾਨ ਦਾ ਲੋਕਤੰਤਰ ਵਿੱਚ ਵਿਸ਼ੇਸ਼ ਮਹੱਤਵ ਹੈ ।
ਪ੍ਰਸ਼ਨ 5.
ਸੰਵਿਧਾਨ ਸਭਾ ਕਿਵੇਂ ਗਠਿਤ ਹੋਈ ?
ਉੱਤਰ-
ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੀ ਸਥਾਪਨਾ ਕੀਤੀ ਜਾਵੇ । 1946 ਵਿੱਚ ਕੈਬਿਨੇਟ ਮਿਸ਼ਨ ਨੇ ਸੰਵਿਧਾਨ ਸਭਾ ਦੀ ਸਥਾਪਨਾ ਦੀ ਸਿਫ਼ਾਰਿਸ਼ ਕੀਤੀ । ਸਾਰੇ ਰਾਜਨੀਤਿਕ ਦਲਾਂ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਸਵਾਗਤ ਕੀਤਾ ।ਸੰਵਿਧਾਨ ਸਭਾ ਦੇ 389 ਮੈਂਬਰਾਂ ਦਾ ਜੁਲਾਈ 1946 ਵਿੱਚ ਚੁਨਾਵ ਹੋਇਆ ਅਤੇ ਸੰਵਿਧਾਨ ਸਭਾ ਗਠਿਤ ਕੀਤੀ ਗਈ ।
ਪ੍ਰਸ਼ਨ 6.
ਸੰਵਿਧਾਨ ਦੀ ਪ੍ਰਸਤਾਵਨਾ ਦਾ ਮਹੱਤਵ ਲਿਖੋ ।
ਉੱਤਰ –
- ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਦਾ ਸ਼ੀਸ਼ਾ ਹੈ ।
- ਜਦੋਂ ਸੰਵਿਧਾਨ ਦੀ ਕੋਈ ਧਾਰਾ ਸਪੱਸ਼ਟ ਹੋਵੇ ਜਾਂ ਸਮਝ ਨਾ ਆਵੇ ਤਾਂ ਅਦਾਲਤ ਉਸਦੀ ਵਿਆਖਿਆ ਕਰਦੇ ਸਮੇਂ | ਪ੍ਰਸਤਾਵਨਾ ਦੀ ਮਦਦ ਲੈ ਸਕਦੀ ਹੈ।
- ਪ੍ਰਸਤਾਵਨਾ ਸੰਵਿਧਾਨ ਬਣਾਉਣ ਵਾਲਿਆਂ ਦੇ ਦਿਲਾਂ ਦਾ ਵਿਚਾਰ ਹੈ ।
- ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ ਜੋ ਸੰਵਿਧਾਨ ਦੇ ਮੌਲਿਕ ਢਾਂਚੇ ਨੂੰ ਦਰਸਾਉਂਦੀ ਹੈ ।
ਪ੍ਰਸ਼ਨ 7.
ਕਠੋਰ ਅਤੇ ਲਚਕੀਲੇ ਸੰਵਿਧਾਨ ਦਾ ਕੀ ਅਰਥ ਹੈ ?
ਉੱਤਰ-
ਭਾਰਤੀ ਸੰਵਿਧਾਨ ਕਠੋਰ ਵੀ ਹੈ ਅਤੇ ਲਚਕੀਲਾ ਵੀ ਹੈ । ਕਠੋਰ ਸੰਵਿਧਾਨ ਦਾ ਅਰਥ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਜਾਂ ਸੰਸ਼ੋਧਨ ਨਹੀਂ ਕੀਤਾ ਜਾ ਸਕਦਾ । ਸੰਸ਼ੋਧਨ ਕਰਨ ਦੇ ਲਈ ਬਹੁਤ ਜ਼ਿਆਦਾ ਬਹੁਮਤ ਦੀ ਜ਼ਰੂਰਤ ਹੈ ਜਿਹੜਾ ਸਰਕਾਰ ਕੋਲ ਹੁੰਦਾ ਹੀ ਨਹੀਂ ਹੈ । ਲਚਕੀਲੇ ਸੰਵਿਧਾਨ ਦਾ ਅਰਥ ਹੈ ਕਿ ਜੇਕਰ ਸਰਕਾਰ ਕੋਲ ਜ਼ਰੂਰੀ ਬਹੁਮਤ ਹੋਵੇ ਤਾਂ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ । ਜੇਕਰ ਰਾਜਨੀਤਿਕ ਦਲ ਇਕੱਠੇ ਹੋ ਜਾਣ ਤਾਂ ਇਸਨੂੰ ਬਦਲਿਆ ਵੀ ਜਾ ਸਕਦਾ ਹੈ ।
ਪ੍ਰਸ਼ਨ 8.
ਭਾਰਤੀ ਸੰਵਿਧਾਨ ਸਭ ਤੋਂ ਵੱਡਾ ਅਤੇ ਲੰਬਾ ਸੰਵਿਧਾਨ ਹੈ । ਸਪੱਸ਼ਟ ਕਰੋ ।
ਉੱਤਰ-
ਭਾਰਤੀ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵੱਡਾ ਅਤੇ ਲੰਬਾ ਹੈ | ਮੂਲ ਰੂਪ ਨਾਲ ਇਸ ਵਿੱਚ 395 ਅਨੁਛੇਦ ਅਤੇ 8 ਅਨੁਸੂਚੀਆਂ ਸਨ ।1950 ਤੋਂ ਬਾਅਦ ਇਸ ਵਿੱਚ ਕੁਝ ਨਵੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਕਾਰਨ ਇਸ ਵਿੱਚ ਹੁਣ 450 ਅਨੁਛੇਦ ਅਤੇ 12 ਅਨੁਸੂਚੀਆਂ ਹਨ । ਸਮੇਂ ਦੇ ਨਾਲ-ਨਾਲ ਇਸ ਵਿੱਚ 103 ਸੰਸ਼ੋਧਨ ਵੀ ਕੀਤੇ ਗਏ । ਇਸ ਕਾਰਨ ਇਹ ਹੋਰ ਵੀ ਲੰਬਾ ਹੋ ਗਿਆ ।
ਪ੍ਰਸ਼ਨ 9.
ਲਿਖਤੀ ਸੰਵਿਧਾਨ ਦਾ ਕੀ ਅਰਥ ਹੈ ?
ਉੱਤਰ-
ਸਾਡਾ ਸੰਵਿਧਾਨ ਲਿਖਤੀ ਹੈ ਜਿਸ ਨੂੰ ਸਾਡੀ ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ ਅਤੇ 18 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣਾਇਆ ਸੀ । ਭਾਰਤ ਵਿੱਚ ਸੰਘਾਤਮਕ ਸਰਕਾਰ ਰੱਖੀ ਗਈ ਜਿਸ ਕਾਰਨ ਇਸਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਸੀ ਤਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਦੇ ਮੁੱਦਿਆਂ ਨੂੰ ਅਸਾਨੀ ਨਾਲ ਹੱਲ ਕੀਤਾ ਜਾ ਸਕੇ । ਇਸ ਤੋਂ ਉਲਟ ਇੰਗਲੈਂਡ ਦਾ ਸੰਵਿਧਾਨ ਅਲਿਖਤੀ ਹੈ ਜਿਹੜਾ ਕਿ ਪਰਿਭਾਸ਼ਾਵਾਂ ਅਤੇ ਮਾਨਤਾਵਾਂ ਉੱਤੇ ਆਧਾਰਿਤ ਹੈ | ਸਾਡਾ ਸੰਵਿਧਾਨ ਲਿਖਤੀ ਹੈ ਜਿਸ ਕਾਰਨ ਇਸ ਵਿੱਚ ਪਾਰਦਰਸ਼ਿਤਾ ਵੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਸੰਵਿਧਾਨ ਕਿਸ ਤਰ੍ਹਾਂ ਬਣਿਆ ?
ਉੱਤਰ-
ਭਾਰਤੀ ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ ਸੀ । ਇਸ ਸਭਾ ਦੇ ਗਠਨ ਅਤੇ ਇਸਦੇ ਵਲੋਂ ਸੰਵਿਧਾਨ ਬਣਾਉਣ ਦਾ ਵੇਰਵਾ ਇਸ ਪ੍ਰਕਾਰ ਹੈ| ਸੰਵਿਧਾਨ ਸਭਾ ਦਾ ਗਠਨ-ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤੀ ਸੰਵਿਧਾਨ ਬਣਾਉਣ ਦੇ ਲਈ ਸੰਵਿਧਾਨ ਸਭਾ ਬਣਾਈ ਜਾਵੇ । 1946 ਵਿੱਚ ਉਹਨਾਂ ਦੀ ਇਹ ਮੰਗ ਪੂਰੀ ਹੋਈ ਅਤੇ ਸੰਵਿਧਾਨ ਸਭਾ ਦੀਆਂ 389 ਸੀਟਾਂ ਦੇ ਲਈ ਚੁਨਾਵ ਹੋਏ । ਸੰਵਿਧਾਨ ਸਭਾ ਵਿੱਚ ਪੂਰੇ ਦੇਸ਼ ਦੇ ਉੱਘੇ ਨੇਤਾ ਸ਼ਾਮਿਲ ਸਨ । ਜਵਾਹਰ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸਰਦਾਰ ਪਟੇਲ, ਅਬੁਲ ਕਲਾਮ ਆਜ਼ਾਦ ਆਦਿ ਕਾਂਗਰਸ ਦੇ ਮੈਂਬਰ ਸਨ । ਹੋਰ ਦਲਾਂ ਦੇ ਮੈਂਬਰਾਂ ਵਿੱਚ ਡਾ. ਬੀ. ਆਰ. ਅੰਬੇਦਕਰ, ਡਾ: ਸ਼ਾਮਾ ਪ੍ਰਸਾਦ ਮੁਖਰਜੀ, ਫਰੈਂਕ ਐਂਥਨੀ ਆਦਿ ਪ੍ਰਮੁੱਖ ਸਨ |
ਸਰੋਜਿਨੀ ਨਾਯਤ੍ਰੁ ਅਤੇ ਵਿਜੇ ਲਕਸ਼ਮੀ ਪੰਡਿਤ ਵੀ ਇਸ ਦੀ ਮੈਂਬਰ ਸਨ | ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ । ਮਸੌਦਾ ਕਮੇਟੀ ਦੀ ਨਿਯੁਕਤੀ ਅਤੇ ਸੰਵਿਧਾਨ ਦਾ ਬਣਨਾ-ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਖਰੜਾ ਸਮਿਤੀ ਜਾਂ ਮਸੌਦਾ ਕਮੇਟੀ ਦਾ ਗਠਨ 29 ਅਗਸਤ 1947 ਨੂੰ ਹੋਇਆ ।
ਇਸਦੇ ਚੇਅਰਮੈਨ ਡਾ: ਬੀ. ਆਰ. ਅੰਬੇਦਕਰ ਸਨ । ਇਸ ਕਮੇਟੀ ਨੇ ਬੜੀ ਮਿਹਨਤ ਨਾਲ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਸੰਵਿਧਾਨ ਦੀ ਰੂਪ ਰੇਖਾ ਤਿਆਰ ਕੀਤੀ ।
ਇਸ ਰੂਪ ਰੇਖਾ ਦੇ ਆਧਾਰ ਉੱਤੇ ਹੀ ਦੇਸ਼ ਦਾ ਵਿਸਤਿਤ ਸੰਵਿਧਾਨ ਤਿਆਰ ਕੀਤਾ ਗਿਆ । ਸੰਵਿਧਾਨ ਨੂੰ ਤਿਆਰ ਕਰਨ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨਾਂ ਦਾ ਸਮਾਂ ਗਿਆ । ਇਸ ਦੌਰਾਨ ਸੰਵਿਧਾਨ ਸਭਾ ਦੀਆਂ 166 ਬੈਠਕਾਂ ਹੋਈਆਂ | ਅੰਤ 26 ਨਵੰਬਰ 1949 ਨੂੰ ਸੰਵਿਧਾਨ ਪਾਸ ਹੋ ਗਿਆ ਅਤੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ . ਕੀਤਾ ਗਿਆ । ਇਸ ਤਰ੍ਹਾਂ ਭਾਰਤ ਗਣਤੰਤਰ ਬਣ ਗਿਆ ।
ਪ੍ਰਸ਼ਨ 2.
‘‘ਭਾਰਤ ਝੁੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ ।” ਵਿਆਖਿਆ ਕਰੋ ।
ਉੱਤਰ-
- ਡੁੱਤਾ ਸੰਪੰਨ-ਭੁੱਤਾ ਸੰਪੰਨ ਦਾ ਅਰਥ ਇਹ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਤੋਂ ਸੁਤੰਤਰ ਹੈ ਅਤੇ ਉਹ ਕਿਸੇ ਬਾਹਰੀ ਸੱਤਾ ਦੇ ਅਧੀਨ ਨਹੀਂ ਹੈ !
- ਧਰਮ ਨਿਰਪੱਖ-ਧਰਮ ਨਿਰਪੱਖ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਨਹੀਂ ਹੁੰਦਾ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ । ਹਰੇਕ ਨਾਗਰਿਕ ਆਪਣੀ ਇੱਛਾ ਨਾਲ ਕੋਈ ਵੀ ਧਰਮ ਅਪਨਾਉਣ ਅਤੇ ਆਪਣੇ ਹੀ ਤਰੀਕੇ ਨਾਲ ਉਸ ਨੂੰ ਮੰਨਣ ਲਈ ਸੁਤੰਤਰ ਹੁੰਦਾ ਹੈ ।
- ਸਮਾਜਵਾਦੀ-ਸਮਾਜਵਾਦੀ ਰਾਜ ਦਾ ਅਰਥ ਅਜਿਹੇ ਰਾਜ ਤੋਂ ਹੈ ਜਿਸ ਵਿੱਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਸਮਾਨਤਾ ਪ੍ਰਾਪਤ ਹੋਵੇ । ਇਸ ਵਿੱਚ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਹੁੰਦਾ ।
- ਲੋਕਤੰਤਰੀ-ਲੋਕਤੰਤਰੀ ਰਾਜ ਦਾ ਅਰਥ ਹੈ ਕਿ ਸਾਰੇ ਨਾਗਰਿਕ ਇਕੱਠੇ ਮਿਲ ਕੇ ਨਿਸ਼ਚਿਤ ਸਮੇਂ ਤੋਂ ਬਾਅਦ ਸਰਕਾਰ ਚੁਣਦੇ ਹਨ ਅਤੇ ਉਸਦਾ ਸੰਚਾਲਨ ਕਰਦੇ ਹਨ ।
- ਗਣਤੰਤਰ-ਗਣਤੰਤਰ ਜਾਂ ਗਣਰਾਜ ਦਾ ਅਰਥ ਹੈ ਕਿ ਦੇਸ਼ ਦਾ ਮੁਖੀ ਕੋਈ ਰਾਜਾਂ ਨਹੀਂ ਹੋਵੇਗਾ । ਉਹ ਨਿਸ਼ਚਿਤ ਸਮੇਂ ਤੋਂ ਬਾਅਦ ਅਪ੍ਰਤੱਖ ਰੂਪ ਨਾਲ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ ।
ਪ੍ਰਸ਼ਨ 3.
ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ ?
ਉੱਤਰ-
ਹੇਠ ਲਿਖੇ ਕਾਰਨਾਂ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਹੁੰਦਾ ਹੈ –
- ਲੋਕਤੰਤਰੀ ਸ਼ਾਸਨ ਵਿਵਸਥਾ ਦੇ ਲਈ ਸੰਵਿਧਾਨ ਦਾ ਹੋਣਾ ਬਹੁਤ ਜ਼ਰੂਰੀ ਹੈ ।
- ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੁੰਦਾ ਹੈ ।
- ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ ।
- ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
- ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
- ਸਰਕਾਰ ਦੀਆਂ ਸ਼ਕਤੀਆਂ ਉੱਤੇ ਰੋਕ ਵੀ ਲਗਾਉਂਦਾ ਹੈ ।
- ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸਦੇ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ ।
ਪ੍ਰਸ਼ਨ 4.
ਭਾਰਤੀ ਸੰਵਿਧਾਨ ਕਈ ਸਰੋਤਾਂ ਤੋਂ ਲਿਆ ਗਿਆ ਸੰਵਿਧਾਨ ਹੈ । ਸਪੱਸ਼ਟ ਕਰੋ ।
ਉੱਤਰ-
ਸੰਵਿਧਾਨ ਸਭਾ ਨੇ ਸੰਵਿਧਾਨ ਬਣਾਉਣ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਅਤੇ ਬਿਟਿਸ਼ ਸਰਕਾਰ ਵਲੋਂ ਭਾਰਤ ਦੇ ਲਈ 1947 ਤੋਂ ਪਹਿਲਾਂ ਬਣਾਏ ਕਾਨੂੰਨਾਂ ਦਾ ਅਧਿਐਨ ਕੀਤਾ । ਫਿਰ ਉਹਨਾਂ ਨੇ ਇਨ੍ਹਾਂ ਸਭ ਦੇ ਚੰਗੇ ਗੁਣਾਂ ਨੂੰ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ।
ਇਹ ਸਭ ਹੇਠਾਂ ਲਿਖਿਆ ਹੈ –
- ਬ੍ਰਿਟੇਨ-ਸੰਸਦੀ ਪ੍ਰਣਾਲੀ, ਕਾਨੂੰਨ ਪਾਸ ਕਰਨ ਦੀ ਵਿਧੀ, ਸੰਸਦ ਦੇ ਵਿਸ਼ੇਸ਼ ਅਧਿਕਾਰ, ਕਾਨੂੰਨ ਦਾ ਸ਼ਾਸਨ, ਇੱਕ ਨਾਗਰਿਕਤਾ, ਕੈਬਿਨੇਟ ਵਿਵਸਥਾ, ਦੋ ਸਦਨਾਂ ਦੀ ਵਿਵਸਥਾ ।
- ਅਮਰੀਕਾ-ਮੌਲਿਕ ਅਧਿਕਾਰ, ਸਰਵਉੱਚ ਅਦਾਲਤ ਦੀ ਸੰਰਚਨਾ ਅਤੇ ਸ਼ਕਤੀਆਂ, Judicial Review, ਉਪ ਰਾਸ਼ਟਰਪਤੀ ਦਾ ਪਦ, ਨਿਆਂਪਾਲਿਕਾ ਦੀ ਸੁਤੰਤਰਤਾ, ਪ੍ਰਸਤਾਵਨਾ ।
- ਕੈਨੇਡਾ-ਸੰਘੀ ਸੰਰਚਨਾ, ਬਚੀਆਂ ਹੋਈਆਂ ਸ਼ਕਤੀਆਂ (Residuary Powers), ਰਾਜਪਾਲਾਂ ਦੀ ਕੇਂਦਰ ਵਲੋਂ ਨਿਯੁਕਤੀ ।
- ਆਇਰਲੈਂਡ-ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਸ਼ਟਰਪਤੀ ਦੀ ਚੋਣ ਦੀ ਪ੍ਰਕ੍ਰਿਆ, ਰਾਸ਼ਟਰਪਤੀ ਵਲੋਂ ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ, ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ।
- ਜਰਮਨੀ-ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ
- ਪੁਰਾਣਾ ਸੋਵੀਅਤ ਸੰਘ-ਮੌਲਿਕ ਕਰਤੱਵ
- ਫ਼ਰਾਂਸ-ਗਣਤੰਤਰ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
- ਆਸਟ੍ਰੇਲੀਆ-ਸਮਵਰਤੀ ਸੂਚੀ
- ਦੱਖਣੀ ਅਫਰੀਕਾ-ਸੰਵਿਧਾਨਿਕ ਸੰਸ਼ੋਧਨ ।
ਪ੍ਰਸ਼ਨ 5.
ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
- ਭਾਰਤੀ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ ਜਿਸ ਵਿੱਚ ਸ਼ਾਸਨ ਪ੍ਰਬੰਧ ਨਾਲ ਸੰਬੰਧਿਤ ਸਾਰੇ ਨਿਯਮ ਲਿਖਤੀ ਰੂਪ ਵਿੱਚ ਮਿਲਦੇ ਹਨ ।
- ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵਿਸਤ੍ਰਿਤ ਅਤੇ ਲੰਬਾ ਹੈ ਜਿਸ ਵਿੱਚ 395 ਅਨੁਛੇਦ (ਮੌਜੂਦਾ 450) ਅਤੇ 12 ਅਨੁਸੂਚੀਆਂ ਹਨ ।
- ਸੰਵਿਧਾਨ ਦੀ ਸ਼ੁਰੂਆਤ ਪ੍ਰਸਤਾਵਨਾ ਨਾਲ ਹੁੰਦੀ ਹੈ ਜਿਸ ਵਿੱਚ ਸਾਡੇ ਸੰਵਿਧਾਨ ਦੇ ਪ੍ਰਮੁੱਖ ਉਦੇਸ਼ ਲਿਖੇ ਗਏ ਹਨ ।
- ਸਾਡਾ ਸੰਵਿਧਾਨ ਲਚਕੀਲਾ ਵੀ ਹੈ ਅਤੇ ਕਠੋਰ ਵੀ ਹੈ । ਇਹ ਲਚਕੀਲਾ ਇਸ ਤਰ੍ਹਾਂ ਹੈ ਕਿ ਇਸ ਵਿੱਚ ਬਹੁਮਤ ਨਾਲ ਪਰਿਵਰਤਨ ਕੀਤਾ ਜਾ ਸਕਦਾ ਹੈ । ਕਠੋਰ ਇਸ ਤਰ੍ਹਾਂ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਨਹੀਂ ਕੀਤਾ ਜਾ ਸਕਦਾ ।
- ਸਾਡੇ ਸੰਵਿਧਾਨ ਨੇ ਸਾਨੂੰ ਇੱਕ ਸੁਤੰਤਰ ਅਤੇ ਇਕਹਿਰੀ ਨਿਆਂਪਾਲਿਕਾ ਦਿੱਤੀ ਹੈ ਜਿਸਦੇ ਨਿਯਮ ਸਾਰੇ ਦੇਸ਼ ਵਿੱਚ ਚਲਦੇ ਹਨ ।
- ਸੰਵਿਧਾਨ ਨੇ ਦੇਸ਼ ਨੂੰ ਲੋਕਤੰਤਰੀ ਗਣਰਾਜ ਬਣਾਇਆ ਹੈ ਜਿਸ ਵਿੱਚ ਸਰਕਾਰ ਨੂੰ ਨਿਸ਼ਚਿਤ ਸਮੇਂ ਬਾਅਦ ਸਰਕਾਰ ਨੂੰ ਚੁਣਨ ਦਾ ਅਧਿਕਾਰ ਜਨਤਾ ਨੂੰ ਦਿੱਤਾ ਹੈ । ਨਾਲ ਹੀ ਦੇਸ਼ ਦਾ ਮੁਖੀਆਂ ਜਨਤਾ ਵਲੋਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੁਣਿਆ ਜਾਂਦਾ ਹੈ ।
- ਸੰਵਿਧਾਨ ਨੇ ਦੇਸ਼ ਨੂੰ ਇੱਕ ਧਰਮ ਨਿਰਪੱਖ ਰਾਜ ਬਣਾਇਆ ਹੈ ਜਿਸਦੇ ਅਨੁਸਾਰ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ਅਤੇ ਦੇਸ਼ ਦੇ ਸਾਰੇ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਹੈ ।
- ਭਾਰਤ ਨੂੰ ਇੱਕ ਸੰਘਾਤਮਕ ਢਾਂਚਾ ਦਿੱਤਾ ਗਿਆ ਹੈ ਜਿਸ ਵਿੱਚ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ । ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਦੀਆਂ ਸ਼ਕਤੀਆਂ ਪੂਰੀ ਤਰ੍ਹਾਂ ਵੰਡੀਆਂ ਗਈਆਂ ਹਨ |
ਪ੍ਰਸ਼ਨ 6.
ਸੰਘਵਾਦ ਵਿੱਚ ਕਿਸ ਆਧਾਰ ਉੱਤੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ?
ਜਾਂ
ਭਾਰਤੀ ਸੰਵਿਧਾਨ ਵਿੱਚ ਸ਼ਾਸਨ ਦੀਆਂ ਸ਼ਕਤੀਆਂ ਸੰਬੰਧੀ ਕਿੰਨੀਆਂ ਸੂਚੀਆਂ ਹਨ ? ਵਰਣਨ ਕਰੋ ।
ਉੱਤਰ-
ਸਾਡੇ ਦੇਸ਼ ਵਿੱਚ ਸੰਵਿਧਾਨ ਨੇ ਸਾਫ ਸ਼ਬਦਾਂ ਵਿੱਚ ਹਰੇਕ ਪੱਧਰ ਦੀਆਂ ਸ਼ਕਤੀਆਂ ਨੂੰ ਵੰਡਿਆ ਹੈ । ਹਰੇਕ ਪੱਧਰ ਨੂੰ ਆਪਣੇ ਕਾਰਜ ਖੇਤਰ ਦੇ ਲਈ ਕਾਨੂੰਨ ਬਣਾਉਣ ਦੇ ਲਈ ਕੁਝ ਵਿਸ਼ੇ ਦਿੱਤੇ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ | ਅਸਲ ਵਿੱਚ ਇਹ ਵੰਡ ਤਿੰਨ ਪ੍ਰਕਾਰ ਦੀ ਹੈ ।ਸੰਵਿਧਾਨ ਵਿੱਚ ਕਾਨੂੰਨ ਬਣਾਉਣ ਸੰਬੰਧਿਤ ਵਿਸ਼ਿਆਂ ਨੂੰ ਵੰਡਣ ਲਈ ਤਿੰਨ ਸੂਚੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
- ਸੰਘੀ ਸੁਚੀ-ਸੰਘੀ ਸੂਚੀ ਵਿਸ਼ਿਆਂ ਦੀ ਸੂਚੀ ਹੈ ਜਿਸ ਉੱਤੇ ਸਿਰਫ਼ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ । ਇਸ ਵਿੱਚ ਰੱਖਿਆ, ਵਿੱਤ, ਵਿਦੇਸ਼ੀ ਮਾਮਲੇ, ਡਾਕ ਅਤੇ ਤਾਰ, ਬੈਂਕਿੰਗ ਵਰਗੇ 97 ਹੁਣ 100 ਵਿਸ਼ੇ ਹਨ ।
- ਰਾਜ ਸੂਚੀ-ਰਾਜ ਸੂਚੀ 66 ਹੁਣ 61) ਵਿਸ਼ਿਆਂ ਦੀ ਇੱਕ ਸੂਚੀ ਹੈ ਜਿਨ੍ਹਾਂ ਉੱਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ । ਸਥਾਨਕ ਮਹੱਤਵ ਦੇ ਵਿਸ਼ੇ ਜਿਵੇਂ ਕਿ ਪੁਲਿਸ, ਸਿੰਚਾਈ, ਵਪਾਰ ਆਦਿ ਇਸ ਵਿੱਚ ਆਉਂਦੇ ਹਨ ।
- ਸਮਵਰਤੀ ਸੂਚੀ-ਇਸ ਵਿੱਚ 47 ਹੁਣ 52) ਵਿਸ਼ੇ ਹਨ ਜਿਨ੍ਹਾਂ ਉੱਤੇ ਦੋਵੇਂ ਕੇਂਦਰ ਅਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ ਪਰ ਜੇਕਰ ਕੇਂਦਰ ਅਤੇ ਰਾਜ ਸਰਕਾਰ ਦਾ ਕਾਨੂੰਨ ਆਮਣੇ-ਸਾਮਣੇ ਹੋ ਜਾਣ ਤਾਂ ਕੇਂਦਰ ਵਾਲਾ ਕਾਨੂੰਨ ਚਲੇਗਾ ਅਤੇ ਰਾਜ ਵਾਲਾ ਕਾਨੂੰਨ ਖਤਮ ਹੋ ਜਾਵੇਗਾ ।
- ਬਾਕੀ ਬਚੇ ਵਿਸ਼ੇ-ਜੇਕਰ ਕੋਈ ਵਿਸ਼ਾ ਉੱਪਰ ਦਿੱਤੀਆਂ ਤਿੰਨ ਸੂਚੀਆਂ ਵਿੱਚ ਨਹੀਂ ਆਉਂਦਾ ਹੈ ਤਾਂ ਉਹ Residuary powers ਵਿੱਚ ਆਵੇਗਾ ਅਤੇ ਸਿਰਫ ਕੇਂਦਰ ਸਰਕਾਰ ਉਹਨਾਂ ਉੱਪਰ ਕਾਨੂੰਨ ਬਣਾ ਸਕਦੀ ਹੈ ।
ਪ੍ਰਸ਼ਨ 7.
ਸੰਘੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਸੰਘਵਾਦ ਉਸ ਸਮੇਂ ਬਣਦਾ ਹੈ ਜਦੋਂ ਕੁਝ ਵੱਖ-ਵੱਖ ਹਿੱਸੇ ਅਤੇ ਉਹਨਾਂ ਦੀ ਇੱਕ ਕੇਂਦਰੀ ਸੱਤਾ ਹੋਵੇ । ਇਸ ਵਿੱਚ ਜਾਂ ਤਾਂ ਕੇਂਦਰੀ ਸਰਕਾਰ ਸ਼ਕਤੀਸ਼ਾਲੀ ਹੁੰਦੀ ਹੈ ।
ਜਾਂ ਫਿਰ ਦੋਵੇਂ ਸਰਕਾਰਾਂ ਕੋਲ ਬਰਾਬਰ ਸ਼ਕਤੀਆਂ ਹੁੰਦੀਆਂ ਹਨ । ਭਾਰਤ ਵਿੱਚ ਸੰਘੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-
- ਲਿਖਤੀ ਅਤੇ ਕਠੋਰ ਸੰਵਿਧਾਨ-ਸੰਘੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕਰ ਦਿੰਦਾ ਹੈ, ਨਾਲ ਇਹ ਵੀ ਵਿਵਸਥਾ ਰੱਖਦਾ ਹੈ ਕਿ ਕੋਈ ਵੀ ਪੱਧਰ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਇਕੱਲੇ ਹੀ ਸੰਵਿਧਾਨ ਵਿੱਚ ਪਰਿਵਰਤਨ ਨਾ ਕਰ ਸਕੇ ।
- ਸੰਵਿਧਾਨ ਦੀ ਸਰਵਉੱਚਤਾ-ਸੰਘਵਾਦੀ ਸਰਕਾਰ ਵਿੱਚ ਸੰਵਿਧਾਨ ਸਰਵਉੱਚ ਹੁੰਦਾ ਹੈ । ਜੇਕਰ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਜੋ ਕਿ ਸੰਵਿਧਾਨ ਦੇ ਅਨੁਸਾਰ ਨਾਂ ਹੋਵੇ ਤਾਂ ਉਸਨੂੰ ਨਿਆਂਪਾਲਿਕਾ ਗੈਰ-ਕਾਨੂੰਨੀ ਕਰਾਰ ਵੀ ਦੇ ਸਕਦੀ ਹੈ ।
- ਸੁਤੰਤਰ ਨਿਆਂਪਾਲਿਕਾ-ਸੰਘੀ ਰਾਜਾਂ ਵਿੱਚ ਨਿਆਂਪਾਲਿਕਾ ਸੁਤੰਤਰ ਹੁੰਦੀ ਹੈ । ਨਿਆਂਪਾਲਿਕਾ ਦੇ ਮੁੱਖ ਕੰਮ ਕਾਨੂੰਨਾਂ ਦੀ ਸਹੀ ਵਿਆਖਿਆ ਅਤੇ ਸੰਵਿਧਾਨ ਦੀ ਰੱਖਿਆ ਕਰਨਾ ਹੁੰਦਾ ਹੈ । ਨਿਆਂਪਾਲਿਕਾ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ ।
- ਦੋ ਪੱਧਰੀ ਵਿਧਾਨਪਾਲਿਕਾ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਵਿਧਾਨਪਾਲਿਕਾ ਦੋ ਪੱਧਰ ਦੀ ਹੁੰਦੀ ਹੈ । ਇੱਕ ਪੱਧਰ ਰਾਜਾਂ ਦਾ ਪ੍ਰਤੀਨਿਧੀਤੱਵ ਕਰਦਾ ਹੈ ਅਤੇ ਦੂਜਾ ਪੱਧਰ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ ।
- ਸ਼ਕਤੀਆਂ ਦੀ ਵੰਡ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਸਾਰੀਆਂ ਸ਼ਕਤੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਿੱਚ ਵੰਡਿਆ ਜਾਂਦਾ ਹੈ ਤਾਂਕਿ ਉਹਨਾਂ ਵਿੱਚ ਕੋਈ ਸਮੱਸਿਆ ਪੈਦਾ ਨਾ ਹੋ ਸਕੇ ।