PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

Punjab State Board PSEB 6th Class Social Science Book Solutions Geography Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ Textbook Exercise Questions and Answers.

PSEB Solutions for Class 6 Social Science Geography Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

SST Guide for Class 6 PSEB ਨਕਸ਼ੇ-ਸਾਡੇ ਕਿਵੇਂ ਮਦਦਗਾਰ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਨਕਸ਼ਾ ਕੀ ਹੈ ?
ਉੱਤਰ-
ਕਿਸੇ ਪੱਧਰੀ ਸੜਾ ਤੇ ਪੂਰੀ ਧਰਤੀ ਜਾਂ ਉਸਦੇ ਕਿਸੇ ਇੱਕ ਭਾਗ ਦਾ ਖਿੱਚਿਆ ਗਿਆ ਰੂਪ ਨਕਸ਼ਾ ਅਖਵਾਉਂਦਾ ਹੈ । ਨਕਸ਼ਾ ਇੱਕ ਪੈਮਾਨੇ ਦੇ ਅਨੁਸਾਰ ਖਿੱਚਿਆ ਜਾਂਦਾ ਹੈ । ਇਸ ਪੈਮਾਨੇ ਨੂੰ ਨਸ਼ੇ ਦਾ ਪੈਮਾਨਾ ਕਹਿੰਦੇ ਹਨ ।

ਪ੍ਰਸ਼ਨ 2.
ਗਲੋਬ ਕੀ ਹੈ ?
ਉੱਤਰ-
ਧਰਤੀ ਦੇ ਮਾਡਲ ਨੂੰ ਗਲੋਬ ਆਖਦੇ ਹਨ । ਇਸ ਵਿਚ ਇਕ ਕਿੱਲ ਹੁੰਦੀ ਹੈ । ਇਸ ਕਿੱਲ ਦਾ ਉੱਤਰੀ ਸਿਰਾ ਉੱਤਰੀ ਧਰੁੱਵ ਅਤੇ ਦੱਖਣੀ ਸਿਰਾ ਦੱਖਣੀ ਧਰੁੱਵ ਨੂੰ ਦਰਸਾਉਂਦਾ ਹੈ । ਇਸਦੇ ਵਿੱਚੋ ਵਿੱਚ ਪੂਰਬ-ਪੱਛਮ ਦਿਸ਼ਾ ਵੱਲ ਜਾਂਦੀ ਹੋਈ ਰੇਖਾ ਨੂੰ ਭੂ-ਮੱਧ ਰੇਖਾ ਆਖਦੇ ਹਨ ।
PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ 1

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 3.
ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ ।
ਉੱਤਰ-
ਨਕਸ਼ੇ ਅਤੇ ਗਲੋਬ ਵਿੱਚ ਹੇਠ ਲਿਖੇ ਅੰਤਰ ਹਨ-

ਨਕਸ਼ਾ ਗਲੋਬਲ
1. ਨਕਸ਼ਾ ਧਰਤੀ ਦੇ ਧਰਾਤਲ ਜਾਂ ਉਸਦੇ ਕਿਸੇ ਭਾਗ ਦਾ ਇੱਕ ਚਿੱਤਰ ਹੁੰਦਾ ਹੈ ਜਿਸ ਨੂੰ ਇਕ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ । 1. ਗਲੋਬ ਧਰਤੀ ਦਾ ਛੋਟਾ ਪ੍ਰਤੀਰੂਪ ਹੁੰਦਾ ਹੈ ।
2. ਨਕਸ਼ੇ ‘ਤੇ ਮਹਾਂਸਾਗਰਾਂ ਅਤੇ ਮਹਾਂ-ਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਸਹੀ-ਸਹੀ ਨਹੀਂ ਦਿਖਾਏ ਜਾ ਸਕਦੇ । 2. ਗਲੋਬ ‘ਤੇ ਮਹਾਂਸਾਗਰਾਂ ਅਤੇ ਮਹਾਂਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਬਿਲਕੁਲ ਸਹੀ ਦਿਖਾਏ ਜਾ ਸਕਦੇ ਹਨ ।
3. ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । 3. ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ।

ਪ੍ਰਸ਼ਨ 4.
ਨਕਸ਼ੇ ਕਿਉਂ ਬਣਾਏ ਗਏ ਹਨ ? ਇਨ੍ਹਾਂ ਦੀ ਮਹੱਤਤਾ ਦੱਸੋ ।
ਉੱਤਰ-
ਨਕਸ਼ੇ ਧਰਤੀ ਦੇ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਬਣਾਏ ਜਾਂਦੇ ਹਨ । ਇਹ ਸਾਡੇ ਲਈ ਬਹੁਤ ਹੀ ਉਪਯੋਗੀ ਹਨ । ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ-

  1. ਇਹ ਸਾਨੂੰ ਕਿਸੇ ਸਥਾਨ, ਦੇਸ਼ ਜਾਂ ਮਹਾਂਦੀਪ ਦੀ ਜਾਣਕਾਰੀ ਦਿੰਦੇ ਹਨ ।
  2. ਮਹੱਤਵਪੂਰਨ ਸ਼ਹਿਰਾਂ ਦੇ ਗਾਈਡ ਨਕਸ਼ੇ ਤਿਆਰ ਕੀਤੇ ਜਾਂਦੇ ਹਨ । ਇਹ ਲੋਕਾਂ ਨੂੰ ਵੱਖ-ਵੱਖ ਸਥਾਨ ਲੱਭਣ ਵਿੱਚ ਸਹਾਇਤਾ ਕਰਦੇ ਹਨ ।
  3. ਨਕਸ਼ੇ ਤੋਂ ਅਸੀਂ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਦਾ ਪਤਾ ਲਗਾ ਸਕਦੇ ਹਾਂ ।
  4. ਇਹ ਸਾਨੂੰ ਵਪਾਰਕ ਕੇਂਦਰਾਂ, ਸੜਕਾਂ ਅਤੇ ਰੇਲ ਮਾਰਗਾਂ, ਨਦੀਆਂ ਅਤੇ ਭੌਤਿਕ ਲੱਛਣਾਂ ਦੀ ਜਾਣਕਾਰੀ ਦਿੰਦੇ ਹਨ ।
  5. ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ਲਈ ਨਕਸ਼ਿਆਂ ਦੀ ਲੋੜ ਹੁੰਦੀ ਹੈ ।
  6. ਨਕਸ਼ੇ ਫ਼ੌਜ ਲਈ ਵੀ ਬਹੁਤ ਉਪਯੋਗੀ ਹੁੰਦੇ ਹਨ ।
    ਸੱਚ ਤਾਂ ਇਹ ਹੈ ਕਿ ਨਕਸ਼ੇ ਭੂਗੋਲ ਦੇ ਵੱਖ-ਵੱਖ ਤੱਥਾਂ ਦਾ ਅਧਿਐਨ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ ।

ਪ੍ਰਸ਼ਨ 5.
ਵੱਖ-ਵੱਖ ਕਿਸਮਾਂ ਦੇ ਨਕਸ਼ਿਆਂ ਦੀ ਸੂਚੀ ਬਣਾਓ ।
ਉੱਤਰ-
ਨਕਸ਼ੇ ਹੇਠ ਲਿਖੀਆਂ ਕਈ ਕਿਸਮਾਂ ਦੇ ਹੁੰਦੇ ਹਨ-

  1. ਭੌਤਿਕ ਨਕਸ਼ੇ
  2. ਇਤਿਹਾਸਕ ਨਕਸ਼ੇ
  3. ਵੰਡ ਸੰਬੰਧੀ ਨਕਸ਼ੇ
  4. ਸਥਲ ਆਕ੍ਰਿਤੀ ਨਕਸ਼ੇ
  5. ਐਟਲੈਸ-ਨਕਸ਼ੇ ਅਤੇ
  6. ਦੀਵਾਰ ਨਕਸ਼ੇ ।

ਪ੍ਰਸ਼ਨ 6.
ਨਕਸ਼ਿਆਂ ਦੇ ਕਿਹੜੇ ਥੰਮ ਹਨ ਅਤੇ ਕਿਉਂ ?
ਉੱਤਰ-
ਨਕਸ਼ੇ ਦੇ ਜ਼ਰੂਰੀ ਥੰਮ ਦੂਰੀ, ਦਿਸ਼ਾ ਅਤੇ ਪ੍ਰਮਾਣਿਕ ਚਿੰਨ੍ਹ ਹਨ । ਇਹ ਥੰਮ ਇਸ ਲਈ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਤੋਂ ਬਿਨਾਂ ਨਕਸ਼ੇ ਨੂੰ ਪੜ੍ਹਨਾ ਅਤੇ ਸਮਝਣਾ ਔਖਾ ਹੈ । ਅਸਲ ਵਿੱਚ ਇਹ ਥੰਮ ਨਕਸ਼ੇ ਦੀ ਭਾਸ਼ਾ ਹਨ । ਇਨ੍ਹਾਂ ਦੀ ਮਦਦ ਨਾਲ ਹੀ ਅਸੀਂ ਕਿਸੇ ਨਕਸ਼ੇ ਤੋਂ ਉੱਚਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ।

ਪ੍ਰਸ਼ਨ 7.
ਪ੍ਰਮਾਣਿਕ ਚਿੰਨ੍ਹਾਂ ਦਾ ਚਾਰਟ ਬਣਾਓ ।
ਉੱਤਰ-
ਨਕਸ਼ੇ ਵਿਚ ਕੁੱਝ ਵਿਸ਼ੇਸ਼ ਤੱਥਾਂ ਨੂੰ ਦਰਸਾਉਣ ਲਈ ਚਿੰਨ੍ਹ ਨਿਸ਼ਚਿਤ ਕੀਤੇ ਗਏ ਹਨ । ਇਨ੍ਹਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਹਨ । ਕੁੱਝ ਪ੍ਰਮਾਣਿਕ ਚਿੰਨ੍ਹ ਅੱਗੇ ਲਿਖੇ ਹਨ-
PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ 2

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 8.
ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਦੱਸੋ ।
ਉੱਤਰ-
ਨਕਸ਼ੇ ਵਿੱਚ ਸਾਰੇ ਲੱਛਣਾਂ ਨੂੰ ਉਨ੍ਹਾਂ ਦੀ ਸਹੀ ਆਕ੍ਰਿਤੀ ਜਾਂ ਆਕਾਰ ਦੇ ਅਨੁਸਾਰ ਵਿਖਾਉਣਾ ਕਠਿਨ ਹੈ । ਇਸ ਲਈ ਇਨ੍ਹਾਂ ਨੂੰ ਦਰਸਾਉਣ ਲਈ ਵੱਖ-ਵੱਖ ਚਿੰਨ੍ਹਾਂ ਜਾਂ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਚਿੰਨ੍ਹਾਂ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ । ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ । ਚਿੰਨ੍ਹਾਂ ਦੇ ਸੰਬੰਧ ਵਿੱਚ ਇੱਕ ਕਠਿਨਾਈ ਇਹ ਆਉਂਦੀ ਹੈ ਕਿ ਵੱਖ-ਵੱਖ ਨਕਸ਼ਿਆਂ ਵਿੱਚ ਇੱਕ ਹੀ ਲੱਛਣ ਲਈ ਅਲੱਗ-ਅਲੱਗ ਚਿੰਨ੍ਹ ਹੋ ਸਕਦੇ ਹਨ । ਇਸ ਕਠਿਨਾਈ ਨੂੰ ਪ੍ਰਮਾਣਿਕ ਚਿੰਨ੍ਹਾਂ ਦੁਆਰਾ ਦੂਰ ਕੀਤਾ ਗਿਆ ਹੈ । ਇਹ ਚਿੰਨ੍ਹ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਨਾਲ ਪ੍ਰਯੋਗ ਕੀਤੇ ਜਾਂਦੇ ਹਨ ।

ਪ੍ਰਸ਼ਨ 9.
ਰੰਗਦਾਰ ਨਕਸ਼ਿਆਂ ਵਿੱਚ ਕਿਹੜੇ-ਕਿਹੜੇ ਰੰਗਾਂ ਨਾਲ ਹੇਠ ਲਿਖੀਆਂ ਭੌਤਿਕ ਆਕ੍ਰਿਤੀਆਂ ਦਿਖਾਈਆਂ ਜਾਂਦੀਆਂ ਹਨ
ਪਹਾੜ, ਉੱਚੀਆਂ ਧਰਤੀਆਂ, ਮੈਦਾਨ, ਦਰਿਆ, ਜੰਗਲ ਅਤੇ ਬਰਫ਼ ਨਾਲ ਢੱਕੀਆਂ ਪਹਾੜੀਆਂ।
ਉੱਤਰ-

ਭੌਤਿਕ ਆਕ੍ਰਿਤੀ ਰੰਗ
(1) ਪਹਾੜ ਭੂਰਾ
(2) ਉੱਚੀਆਂ ਧਰਤੀਆਂ ਪੀਲਾ
(3) ਮੈਦਾਨ ਹਰਾ
(4) ਦਰਿਆ ਨੀਲਾ
(5) ਜੰਗਲ ਹਰਾ
(6) ਬਰਫ਼ ਨਾਲ ਢੱਕੀਆਂ ਪਹਾੜੀਆਂ ਚਿੱਟਾ

ਪ੍ਰਸ਼ਨ 10.
ਨਕਸ਼ੇ ਵਿੱਚ ਦਿਸ਼ਾ ਦਾ ਕੀ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਦਿਸ਼ਾਵਾਂ ਨਕਸ਼ੇ ਦਾ ਮਹੱਤਵਪੂਰਨ ਅੰਗ ਹਨ । ਆਮ ਤੌਰ ‘ਤੇ ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਨੂੰ ਦਰਸਾਉਂਦਾ ਹੈ । ਇਸਦੀ ਸਹਾਇਤਾ ਨਾਲ ਅਸੀਂ ਹੋਰ ਦਿਸ਼ਾਵਾਂ ਆਸਾਨੀ ਨਾਲ ਨਿਸ਼ਚਿਤ ਕਰ ਸਕਦੇ ਹਾਂ । ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਨਕਸ਼ੇ ਦਾ ਹੇਠਲਾ ਭਾਗ ਦੱਖਣ, ਸੱਜਾ ਭਾਗ ਪੁਰਬ ਅਤੇ ਖੱਬਾ ਭਾਗ ਪੱਛਮ ਦਿਸ਼ਾ ਵੱਲ ਸੰਕੇਤ ਕਰਦਾ ਹੈ ।

ਪ੍ਰਸ਼ਨ 11.
ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕੀ ਮਦਦ ਕਰਦਾ ਹੈ ?
ਉੱਤਰ-
ਨਕਸ਼ੇ ਦਾ ਪੈਮਾਨਾ ਇੱਕ ਤਰ੍ਹਾਂ ਦੀ ਮਾਪ ਰੇਖਾ ਹੁੰਦੀ ਹੈ । ਇਹ ਧਰਾਤਲ ‘ਤੇ ਕਿਸੇ ਦੋ ਬਿੰਦੁਆਂ ਦੇ ਵਿਚਕਾਰ ਦੀ ਵਾਸਤਵਿਕ ਦੁਰੀ ਅਤੇ ਨਕਸ਼ੇ ‘ਤੇ ਉਨ੍ਹਾਂ ਦੋ ਬਿੰਦੂਆਂ ਦੇ ਵਿਚਕਾਰ ਦੀ ਦੁਰੀ ਦਾ ਅਨੁਪਾਤ ਹੁੰਦਾ ਹੈ । ਅਸਲ ਵਿੱਚ ਅਸੀਂ ਨਕਸ਼ੇ ‘ਤੇ ਧਰਾਤਲ ਦੀ ਲੰਬੀ ਦੂਰੀ ਨੂੰ ਨਹੀਂ ਦਿਖਾ ਸਕਦੇ । ਇਸ ਲਈ ਅਸੀਂ ਇਸਨੂੰ ਛੋਟੇ ਪੈਮਾਨੇ ਵਿੱਚ ਬਦਲ ਕੇ ਉਸਨੂੰ ਨਕਸ਼ੇ ‘ਤੇ ਦਿਖਾਉਂਦੇ ਹਾਂ । ਉਦਾਹਰਨ ਲਈ, ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ ਲੈਂਦੇ ਹਾਂ । ਨਕਸ਼ੇ ‘ਤੇ ਅਸੀਂ ਇਸ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਦਿਖਾ ਸਕਦੇ ਹਾਂ । ਇਸ ਤਰ੍ਹਾਂ ਜੋ ਪੈਮਾਨਾ ਬਣੇਗਾ, ਉਹ ਇਸ ਤਰ੍ਹਾਂ ਹੋਵੇਗਾ-1 ਸੈਂਟੀਮੀਟਰ = 100 ਕਿਲੋਮੀਟਰ ।

ਇਸ ਤਰ੍ਹਾਂ ਨਕਸ਼ੇ ਦਾ ਪੈਮਾਨਾ ਕਿਸੇ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਜਾਣਨ ਵਿੱਚ ਸਾਡੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 12.
ਨਕਸ਼ੇ ਵਿੱਚ ਨਕਸ਼ਾ ਸੰਕੇਤ ਦਾ ਕੀ ਮਹੱਤਵ ਹੈ ?
ਉੱਤਰ-
ਨਕਸ਼ੇ ਉੱਤੇ ਕੁਝ ਭੌਤਿਕ ਲੱਛਣਾਂ ਨੂੰ ਸੰਕੇਤਾਂ ਦੁਆਰਾ ਦਿਖਾਇਆ ਜਾਂਦਾ ਹੈ । ਇਨ੍ਹਾਂ ਨੂੰ ਨਕਸ਼ਾ ਸੰਕੇਤ ਕਹਿੰਦੇ ਹਨ । ਸੰਕੇਤ ਦੀ ਸਹਾਇਤਾ ਨਾਲ ਅਸੀਂ ਦਿਖਾਏ ਗਏ ਲੱਛਣ ਨੂੰ ਆਸਾਨੀ ਨਾਲ ਪਹਿਚਾਣ ਸਕਦੇ ਹਾਂ ਅਤੇ ਉਸ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ‘ਤੇ ਜੇਕਰ ਅਸੀਂ ਕੋਈ ਪਰਬਤ ਦਰਸਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਦੇ ਲਈ PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ 3 ਲ ਸੰਕੇਤ ਨਿਸ਼ਚਿਤ ਕਰ ਸਕਦੇ ਹਾਂ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

PSEB 6th Class Social Science Guide ਨਕਸ਼ੇ-ਸਾਡੇ ਕਿਵੇਂ ਮਦਦਗਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦੇ ਧਰਾਤਲੀ ਰੂਪ ਦਰਸਾਉਣ ਵਾਲੇ ਨਕਸ਼ੇ ਕੀ ਕਹਾਉਂਦੇ ਹਨ ?
ਉੱਤਰ-
ਧਰਾਤਲੀ ਅਤੇ ਭੌਤਿਕ ਨਕਸ਼ਾ ।

ਪ੍ਰਸ਼ਨ 2.
ਇਤਿਹਾਸਿਕ ਨਕਸ਼ਿਆਂ ਦੁਆਰਾ ਕੀ ਦਰਸਾਇਆ ਜਾਂਦਾ ਹੈ ? ਇਕ ਉਦਾਹਰਣ ਦਿਓ ।
ਉੱਤਰ-
ਇਤਿਹਾਸਿਕ ਤੱਥ ਜਿਵੇਂ, ਸੱਭਿਅਤਾਵਾਂ ਦਾ ਵਿਸਥਾਰ ।

ਪ੍ਰਸ਼ਨ 3.
ਪੁਸਤਕ ਦੇ ਰੂਪ ਵਿਚ ਦਿੱਤੇ ਗਏ ਨਕਸ਼ੇ ਕੀ ਕਹਾਉਂਦੇ ਹਨ ?
ਉੱਤਰ-
ਐਟਲਸ ਨਕਸ਼ੇ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਕਿਸੇ ਖੇਤਰ ਦਾ ਭੂਗੋਲਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ । ਇਸ ਲਈ
ਤੁਹਾਨੂੰ ਹੇਠਾਂ ਲਿਖਿਆਂ ਵਿਚੋਂ ਕੀ ਚਾਹੀਦਾ ਹੋਵੇਗਾ ?
(ੳ) ਉਸ ਖੇਤਰ ਦਾ ਨਕਸ਼ਾ
(ਅ) ਉੱਥੋਂ ਦੇ ਲੋਕਾਂ ਦੀ ਸੰਖਿਆ
(ੲ) ਉੱਥੋਂ ਦੇ ਲੋਕਾਂ ਦੀ ਸਰੀਰਕ ਬਨਾਵਟ ।
ਉੱਤਰ-
(ੳ) ਉਸ ਖੇਤਰ ਦਾ ਨਕਸ਼ਾ

ਪ੍ਰਸ਼ਨ 2.
ਤੁਹਾਡੇ ਕੋਲ ਇਕ ‘ਵਸਤੂ ਨਕਸ਼ਾ’ ਹੈ ।ਇਹ ਅੱਗੇ ਵਿੱਚ ਕੀ ਦਰਸਾਵੇਗਾ ?
(ਉ) ਕੁਦਰਤੀ ਅਤੇ ਮਾਨਵ ਦੁਆਰਾ ਨਿਰਮਿਤ ਥਲ ਆਕ੍ਰਿਤੀਆਂ ।
(ਅ) ਇਤਿਹਾਸਿਕ ਲੜਾਈਆਂ ਅਤੇ ਸੱਭਿਅਤਾਵਾਂ ਦਾ ਵਿਸਥਾਰ ॥
(ੲ) ਫ਼ਸਲਾਂ, ਖਣਿਜਾਂ ਆਦਿ ਦੀ ਪ੍ਰਾਦੇਸ਼ਿਕ ਵੰਡ ।
ਉੱਤਰ-
(ੲ) ਫ਼ਸਲਾਂ, ਖਣਿਜਾਂ ਆਦਿ ਦੀ ਪ੍ਰਾਦੇਸ਼ਿਕ ਵੰਡ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਖਾਲੀ ਥਾਂਵਾਂ ਭਰੋ :

1. ਫ਼ਸਲਾਂ ਅਤੇ ਖਣਿਜਾਂ ਦੀ ਵੰਡ ……………………….. ਨਕਸ਼ਿਆਂ ਦੁਆਰਾ ਦਰਸਾਈ ਜਾਂਦੀ ਹੈ ।
2. ਗਲੋਬ ਧਰਤੀ ਦੀ ਤਰ੍ਹਾਂ …………………………. ਆਕਾਰ ਦਾ ਹੁੰਦਾ ਹੈ ।
3. ਨਕਸ਼ੇ ਦੇ ਪ੍ਰਮਾਣਿਕ ਚਿੰਨ੍ਹ …………………………. ਚਿੰਨ੍ਹ ਹੁੰਦੇ ਹਨ ।
ਉੱਤਰ-
1. ਵੰਡ ਸੰਬੰਧੀ,
2. ਗੋਲ,
3. ਆਕ੍ਰਿਤੀ ।

ਸਹੀ (√) ਅਤੇ ਗ਼ਲਤ (×) ਕਥਨ :

1. ਐਟਲਸ ਨਕਸ਼ੇ ਵੱਡੇ ਪੈਮਾਨੇ ‘ਤੇ ਆਧਾਰਿਤ ਹੁੰਦੇ ਹਨ ।
2. ਬਲ ਆਕ੍ਰਿਤੀ ਨਕਸ਼ਿਆਂ-ਮਾਨਵ ਨਿਰਮਿਤ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਹਨ ।
3. ਨਕਸ਼ਾ ਇਕ ਪੈਮਾਨੇ ਦੇ ਅਨੁਸਾਰ ਸਮਤਲ ਸਤਹ ‘ਤੇ ਖਿੱਚਿਆ ਜਾਂਦਾ ਹੈ ।
ਉੱਤਰ-
1. (×)
2. (√)
3. (√)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਖਾ-ਚਿੱਤਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਰਤੀ ‘ਤੇ ਵਾਸਤਵਿਕ ਦੂਰੀਆਂ ਨੂੰ ਮਾਪੇ ਬਿਨਾਂ ਕਲਪਨਾ ਨਾਲ ਬਣਾਇਆ ਗਿਆ ਚਿੱਤਰ ਰੇਖਾ-ਚਿੱਤਰ ਅਖਵਾਉਂਦਾ ਹੈ ।

ਪ੍ਰਸ਼ਨ 2.
ਦਿਸ਼ਾ ਸੂਚਕ ਯੰਤਰ ਦੀ ਖੋਜ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਹੋਈ ਸੀ ?
ਉੱਤਰ-
ਚੀਨ ਵਿੱਚ ।

ਪ੍ਰਸ਼ਨ 3.
ਦਿਸ਼ਾ-ਬਿੰਦੂ ਕਿਸ ਨੂੰ ਆਖਦੇ ਹਨ ?
ਉੱਤਰ-
ਚਾਰੇ ਮੁੱਖ ਦਿਸ਼ਾਵਾਂ ਨੂੰ ਦਿਸ਼ਾ-ਬਿੰਦੂ ਆਖਦੇ ਹਨ । ਉੱਤਰ, ਦੱਖਣ, ਪੂਰਬ ਅਤੇ ਪੱਛਮ ਚਾਰ ਮੁੱਖ ਦਿਸ਼ਾਵਾਂ ਹਨ ।

ਪ੍ਰਸ਼ਨ 4.
ਪਾਣੀ ਵਾਲੇ ਭਾਗਾਂ ਨੂੰ ਦਿਖਾਉਣ ਲਈ ਕਿਹੜੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨੀਲੇ ਰੰਗ ਦੀ ।

ਪ੍ਰਸ਼ਨ 5.
ਧਰਤੀ ਅਤੇ ਨਕਸ਼ੇ ‘ਤੇ ਦੂਰੀ ਦੇ ਅਨੁਪਾਤ ਨੂੰ ਦਰਸਾਉਣ ਵਾਲਾ ਪੈਮਾਨਾ ਕੀ ਅਖਵਾਉਂਦਾ ਹੈ ।
ਉੱਤਰ-
ਰੇਖਾਵੀ ਪੈਮਾਨਾ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 6.
ਛੋਟੇ ਪੈਮਾਨੇ ਦਾ ਨਕਸ਼ਾ ਕੀ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਛੋਟੇ ਨਕਸ਼ੇ ਵਿੱਚ ਇਕ ਵੱਡੇ ਖੇਤਰ ਨੂੰ ਦਰਸਾਇਆ ਜਾਂਦਾ ਹੈ, ਤਾਂ ਉਸਨੂੰ ਛੋਟੇ ਪੈਮਾਨੇ ਦਾ ਨਕਸ਼ਾ ਕਹਿੰਦੇ ਹਨ ।

ਪ੍ਰਸ਼ਨ 7.
ਵੱਡੇ ਪੈਮਾਨੇ ਦੇ ਨਕਸ਼ੇ ਦਾ ਇੱਕ ਮਹੱਤਵ ਦੱਸੋ ।
ਉੱਤਰ-
ਅਜਿਹੇ ਨਕਸ਼ੇ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 8.
ਨਕਸ਼ੇ ਵਿੱਚ ਚਿੰਨ੍ਹਾਂ ਅਤੇ ਰੰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਚਿੰਨ੍ਹਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੱਜ-ਕਲ੍ਹ ਗਲੋਬ ਨੂੰ ਪ੍ਰਯੋਗ ਕਰਨਾ ਜ਼ਿਆਦਾ ਸੁਵਿਧਾਜਨਕ ਹੋ ਗਿਆ ਹੈ । ਕਿਵੇਂ ?
ਉੱਤਰ-
ਪਹਿਲਾਂ ਗਲੋਬ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਜਾਣਾ ਕਠਿਨ ਸੀ । ਪਰ ਅੱਜ-ਕਲ੍ਹ ਅਜਿਹੇ ਗਲੋਬ ਆ ਗਏ ਹਨ, ਜਿਨ੍ਹਾਂ ਨੂੰ ਮੋੜ ਕੇ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ, ਲੋੜ ਪੈਣ ‘ਤੇ ਇਨ੍ਹਾਂ ਨੂੰ ਗੁਬਾਰੇ ਦੀ ਤਰ੍ਹਾਂ ਫੁਲਾਇਆ ਜਾ ਸਕਦਾ ਹੈ । ਕੁੱਝ ਅਜਿਹੇ ਗਲੋਬ ਵੀ ਹਨ, ਜਿਨ੍ਹਾਂ ਵਿੱਚ ਪਰਬਤ, ਪਠਾਰਾਂ ਅਤੇ ਮੈਦਾਨਾਂ ਨੂੰ ਉਨ੍ਹਾਂ ਦੀ ਉੱਚਾਈ ਦੇ ਅਨੁਸਾਰ ਦਰਸਾਇਆ ਗਿਆ ਹੈ । ਇਸ ਉੱਚਾਈ ਨੂੰ ਅਸੀਂ ਹੱਥ ਨਾਲ ਛੂਹ ਕੇ ਮਹਿਸੂਸ ਕਰ ਸਕਦੇ ਹਾਂ ।

ਪ੍ਰਸ਼ਨ 2.
ਮਾਪਕ ਜਾਂ ਪੈਮਾਨੇ ਦੇ ਆਧਾਰ ‘ਤੇ ਨਕਸ਼ੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ ? ਹਰੇਕ ਦੀਆਂ ਦੋ-ਦੋ ਉਦਾਹਰਨਾਂ ਦਿਓ ।
ਉੱਤਰ-
ਮਾਪਕ ਜਾਂ ਪੈਮਾਨੇ ਦੇ ਆਧਾਰ ‘ਤੇ ਨਕਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-ਵੱਡੇ ਪੈਮਾਨੇ ਦੇ ਨਕਸ਼ੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ । ਕਿਸੇ ਪਿੰਡ ਜਾਂ ਸ਼ਹਿਰ ਦਾ ਨਕਸ਼ਾ ਵੱਡੇ ਪੈਮਾਨੇ ਦਾ ਨਕਸ਼ਾ ਹੁੰਦਾ ਹੈ । ਇਸ ਤੋਂ ਉਲਟ ਕਿਸੇ ਦੇਸ਼, ਮਹਾਂਦੀਪ ਜਾਂ ਪੂਰੇ ਵਿਸ਼ਵ ਦਾ ਨਕਸ਼ਾ ਛੋਟੇ ਪੈਮਾਨੇ ਦੇ ਨਕਸ਼ੇ ਦਾ ਉਦਾਹਰਨ ਹੈ ।

ਪ੍ਰਸ਼ਨ 3.
ਵੰਡ ਸੰਬੰਧੀ ਨਕਸ਼ਿਆਂ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਕੁੱਝ ਨਕਸ਼ੇ ਕਿਸੇ ਵਿਸ਼ੇਸ਼ ਲੱਛਣ ਦੀ ਜਾਣਕਾਰੀ ਦਿੰਦੇ ਹਨ । ਅਜਿਹੇ ਨਕਸ਼ਿਆਂ ਨੂੰ ਵੰਡ ਸੰਬੰਧੀ ਨਕਸ਼ੇ ਕਹਿੰਦੇ ਹਨ । ਉਦਾਹਰਨ ਲਈ, ਵਰਖਾ ਦੀ ਵੰਡ, ਸੜਕਾਂ ਦੇ ਜਾਲ ਅਤੇ ਖਣਿਜਾਂ ਦੀ ਵੰਡ ਨੂੰ ਦਰਸਾਉਣ ਵਾਲੇ ਨਕਸ਼ੇ ਵੰਡ ਸੰਬੰਧੀ ਨਕਸ਼ੇ ਅਖਵਾਉਂਦੇ ਹਨ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਪ੍ਰਸ਼ਨ 4.
ਨਕਸ਼ੇ ਗਲੋਬ ਦੀ ਤਰ੍ਹਾਂ ਸ਼ੁੱਧ ਕਿਉਂ ਨਹੀਂ ਹੋ ਸਕਦੇ ?
ਉੱਤਰ-
ਗਲੋਬ ’ਤੇ ਮਹਾਂਦੀਪਾਂ ਅਤੇ ਮਹਾਂਸਾਗਰਾਂ ਦੀ ਆਕ੍ਰਿਤੀ ਨੂੰ ਸਹੀ-ਸਹੀ ਦਿਖਾਇਆ ਜਾ ਸਕਦਾ ਹੈ । ਗਲੋਬ ‘ਤੇ ਦੂਰੀਆਂ ਅਤੇ ਦਿਸ਼ਾਵਾਂ ਵੀ ਬਿਲਕੁਲ ਸਹੀ ਦਿਖਾਈਆਂ ਜਾ ਸਕਦੀਆਂ ਹਨ । ਇਸ ਤੋਂ ਉਲਟ ਨਕਸ਼ੇ ‘ਤੇ ਅਜਿਹਾ ਸੰਭਵ ਨਹੀਂ ਹੈ । ਇਸਦਾ ਕਾਰਨ ਇਹ ਹੈ ਕਿ ਸਾਡੀ ਧਰਤੀ ਗੋਲ ਹੈ ਜਦ ਕਿ ਨਕਸ਼ੇ ਪੱਧਰੀ ਸਤਾ ‘ਤੇ ਬਣਾਏ ਜਾਂਦੇ ਹਨ । ਕਿਸੇ ਗੋਲ ਆਕ੍ਰਿਤੀ ਨੂੰ ਪੂਰੀ ਤਰ੍ਹਾਂ ਨਾਲ ਪੱਧਰਾ ਕਰਨਾ ਅਸੰਭਵ ਹੈ । ਇਸ ਲਈ ਨਕਸ਼ੇ ਗਲੋਬ ਦੀ ਤਰ੍ਹਾਂ ਸ਼ੁੱਧ ਨਹੀਂ ਹੁੰਦੇ ।

ਪ੍ਰਸ਼ਨ 5.
ਵੱਡੇ ਪੈਮਾਨੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਵੱਡੇ ਪੈਮਾਨੇ ਅਤੇ ਛੋਟੇ ਪੈਮਾਨੇ ਦੇ ਨਕਸ਼ੇ-

ਛੋਟਾ ਪੈਮਾਨਾ ਵੱਡਾ ਪੈਮਾਨਾ
1. ਛੋਟੇ ਪੈਮਾਨੇ ਦੇ ਨਕਸ਼ੇ ਕਿਸੇ ਮਹਾਂਦੀਪ ਜਾਂ ਦੇਸ਼ ਦੇ ਨਕਸ਼ੇ ਹੁੰਦੇ ਹਨ । 1. ਵੱਡੇ ਪੈਮਾਨੇ ਦੇ ਨਕਸ਼ੇ ਦੇਸ਼ ਜਾਂ ਖੇਤਰ ਦੇ ਕਿਸੇ ਵਿਸ਼ੇਸ਼ ਭਾਗ ਨੂੰ ਪ੍ਰਦਰਸ਼ਿਤ ਕਰਦੇ ਹਨ ।
2. ਇਨ੍ਹਾਂ ਨਾਲ ਜ਼ਿਆਦਾ ਬਿਓਰੇ ਨਹੀਂ ਦਿਖਾਏ ਜਾ ਸਕਦੇ । 2. ਇਨ੍ਹਾਂ ਨਾਲ ਜ਼ਿਆਦਾ ਬਿਓਰੇ ਦਿਖਾਏ ਜਾ ਸਕਦੇ ਹਨ ।

ਪ੍ਰਸ਼ਨ 6.
ਉਨ੍ਹਾਂ ਹਾਲਤਾਂ ਨੂੰ ਸੂਚੀਬੱਧ ਕਰੋ, ਜਿਨ੍ਹਾਂ ਵਿੱਚ ਗਲੋਬ ਨਕਸ਼ੇ ਤੋਂ ਕਿਤੇ ਜ਼ਿਆਦਾ ਉਪਯੋਗੀ ਹੈ ।
ਉੱਤਰ-
ਗਲੋਚ ਹੇਠ ਲਿਖੀਆਂ ਹਾਲਤਾਂ ਵਿੱਚ ਨਕਸ਼ੇ ਤੋਂ ਜ਼ਿਆਦਾ ਉਪਯੋਗੀ ਹੁੰਦਾ ਹੈ-

  1. ਧਰਤੀ ਦੀ ਸਹੀ ਆਕ੍ਰਿਤੀ ਦੇਖਣ ਲਈ ।
  2. ਮਹਾਂਸਾਗਰਾਂ ਦੇ ਆਕਾਰ ਅਤੇ ਧਰੁਵਾਂ ਦੀ ਸਥਿਤੀ ਜਾਣਨ ਲਈ ।
  3. ਧਰਤੀ ਦੀਆਂ ਦੈਨਿਕ ਅਤੇ ਵਾਰਸ਼ਿਕ ਗਤੀਆਂ ਨੂੰ ਸਮਝਣ ਲਈ ।
  4. ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਦੇ ਜਾਲ ਦਾ ਸਹੀ ਰੂਪ ਦੇਖਣ ਲਈ ।

ਪ੍ਰਸ਼ਨ 7.
ਗਲੋਬ ਦੀਆਂ ਕੀ ਕਮੀਆਂ ਹਨ ?
ਉੱਤਰ-
ਗਲੋਬ ਵਿੱਚ ਹੇਠ ਲਿਖੀਆਂ ਕਮੀਆਂ ਹਨ-

  1. ਗਲੋਬ ਦੀ ਵਰਤੋਂ ਸਿਰਫ਼ ਪੂਰੀ ਧਰਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੀ ਕੀਤੀ ਜਾ ਸਕਦੀ ਹੈ ।
  2. ਗਲੋਬ ਨੂੰ ਨਸ਼ੇ ਦੀ ਤਰ੍ਹਾਂ ਦੀਵਾਰ ‘ਤੇ ਨਹੀਂ ਲਟਕਾਇਆ ਜਾ ਸਕਦਾ ।
  3. ਗਲੋਬ ਨੂੰ ਪੁਸਤਕਾਂ ਵਿੱਚ ਨਹੀਂ ਦਿੱਤਾ ਜਾ ਸਕਦਾ ।
  4. ਗਲੋਬ ‘ਤੇ ਪੈਮਾਨੇ ਦੀ ਸਹਾਇਤਾ ਨਾਲ ਦੋ ਸਥਾਨਾਂ ਦੇ ਵਿਚਕਾਰ ਦੀ ਦੂਰੀ ਨਹੀਂ ਮਾਪੀ ਜਾ ਸਕਦੀ ।
  5. ਗਲੋਬ ‘ਤੇ ਵੱਖ-ਵੱਖ ਦੇਸ਼ਾਂ ਦਾ ਤੁਲਨਾਤਮਕ ਅਧਿਐਨ ਨਹੀਂ ਕੀਤਾ ਜਾ ਸਕਦਾ ।

PSEB 6th Class Social Science Solutions Chapter 4 ਨਕਸ਼ੇ-ਸਾਡੇ ਕਿਵੇਂ ਮਦਦਗਾਰ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਨਕਸ਼ੇ ਕਈ ਤਰ੍ਹਾਂ ਦੇ ਹੁੰਦੇ ਹਨ । ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਅਲੱਗ-ਅਲੱਗ ਤਰ੍ਹਾਂ ਨਾਲ ਕੀਤੀ ਜਾਂਦੀ ਹੈ । ਕੁੱਝ ਮੁੱਖ ਨਕਸ਼ਿਆਂ ਦਾ ਵਰਣਨ ਇਸ ਤਰ੍ਹਾਂ ਹੈ-

  1. ਭੌਤਿਕ ਨਕਸ਼ੇ – ਇਹ ਨਕਸ਼ੇ ਕਿਸੇ ਮਹਾਂਦੀਪ ਜਾਂ ਕਿਸੇ ਦੇਸ਼ ਦੇ ਭੌਤਿਕ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹਨ । ਇਨ੍ਹਾਂ ਵਿੱਚ ਪਰਬਤ, ਪਠਾਰ, ਮੈਦਾਨ ਆਦਿ ਧਰਾਤਲੀ ਰੂਪ ਦਿਖਾਏ ਜਾਂਦੇ ਹਨ ।
  2. ਇਤਿਹਾਸਕ ਨਕਸ਼ੇ – ਇਹ ਨਕਸ਼ੇ ਇਤਿਹਾਸਕ ਘਟਨਾਵਾਂ, ਮਹੱਤਵਪੂਰਨ ਲੜਾਈਆਂ, ਸਭਿਅਤਾਵਾਂ ਦੇ ਵਿਸਤਾਰ ਅਤੇ ਯਾਤਰਾਵਾਂ ਆਦਿ ਦਾ ਅਧਿਐਨ ਕਰਨ ਲਈ ਵਰਤੇ ਜਾਂਦੇ ਹਨ ।
  3. ਵੰਡ ਸੰਬੰਧੀ ਨਕਸ਼ੇ – ਇਨ੍ਹਾਂ ਨਸ਼ਿਆਂ ਵਿੱਚ ਫ਼ਸਲਾਂ, ਖਣਿਜਾਂ, ਜਨਸੰਖਿਆ ਆਦਿ ਦੀ ਵੰਡ ਦਿਖਾਈ ਜਾਂਦੀ ਹੈ । ਇਨ੍ਹਾਂ ਨੂੰ ਵਸਤੂ-ਨਕਸ਼ੇ ਵੀ ਆਖਿਆ ਜਾਂਦਾ ਹੈ ।
  4. ਸਥਲ-ਆਕ੍ਰਿਤੀ ਨਕਸ਼ੇ – ਇਨ੍ਹਾਂ ਨਸ਼ਿਆਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਕ੍ਰਿਤੀਆਂ ਦਰਸਾਈਆਂ ਜਾਂਦੀਆਂ ਹਨ । ਸੜਕਾਂ ਅਤੇ ਰੇਲ-ਮਾਰਗਾਂ ਦੇ ਨਕਸ਼ੇ ਇਸੇ ਤਰ੍ਹਾਂ ਦੇ ਨਕਸ਼ੇ ਹਨ । ਇਹ ਹਰੇਕ ਦੇਸ਼ ਦੇ ਸਰਵੇ ਵਿਭਾਗ ਵੱਲੋਂ ਤਿਆਰ ਕੀਤੇ ਜਾਂਦੇ ਹਨ ।
  5. ਐਟਲੈਸ-ਨਕਸ਼ੇ – ਇਹ ਨਕਸ਼ੇ ਛੋਟੇ ਪੈਮਾਨੇ ‘ਤੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਵਿਸਤਾਰ ਦਿੱਤਾ ਹੁੰਦਾ ਹੈ । ਵਿਦਿਆਰਥੀਆਂ ਲਈ ਇਹ ਨਕਸ਼ੇ ਬਹੁਤ ਹੀ ਲਾਹੇਵੰਦ ਹੁੰਦੇ ਹਨ ।
  6. ਦੀਵਾਰ-ਨਕਸ਼ੇ – ਇਹ ਐਟਲੈਸ ਨਕਸ਼ਿਆਂ ਨਾਲੋਂ ਵੱਡੇ ਹੁੰਦੇ ਹਨ । ਇਹ ਕਿਸੇ ਨੂੰ ਪੜ੍ਹਾਉਣ ਅਤੇ ਸਮਝਾਉਣ ਲਈ ਵਰਤੇ ਜਾਂਦੇ ਹਨ ।

Leave a Comment