Punjab State Board PSEB 6th Class Social Science Book Solutions History Chapter 18 ਭਾਰਤ ਅਤੇ ਸੰਸਾਰ Textbook Exercise Questions and Answers.
PSEB Solutions for Class 6 Social Science History Chapter 18 ਭਾਰਤ ਅਤੇ ਸੰਸਾਰ
SST Guide for Class 6 PSEB ਭਾਰਤ ਅਤੇ ਸੰਸਾਰ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਪ੍ਰਸ਼ਨ 1.
ਰੇਸ਼ਮੀ-ਮਾਰਗ ਤੋਂ ਕੀ ਭਾਵ ਹੈ ?
ਉੱਤਰ-
ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀ-ਮਾਰਗ ਕਿਹਾ ਜਾਂਦਾ ਹੈ । ਪ੍ਰਾਚੀਨ ਕਾਲ ਵਿੱਚ ਇਸ ਮਾਰਗ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ।
ਪ੍ਰਸ਼ਨ 2.
ਸਾਤਵਾਹਨ ਕਾਲ ਦੀਆਂ ਕੁਝ ਮਹੱਤਵਪੂਰਨ ਬੰਦਰਗਾਹਾਂ ਦੇ ਨਾਮ ਦੱਸੋ ।
ਉੱਤਰ-
ਸਾਤਵਾਹਨ ਕਾਲ ਵਿੱਚ ਭਾਰਤ ਦੇ ਦੱਖਣੀ ਅਤੇ ਪੱਛਮੀ ਸਮੁੰਦਰੀ ਤੱਟ ਦੇ ਨਾਲ-ਨਾਲ ਅਨੇਕਾਂ ਮਹੱਤਵਪੂਰਨ ਬੰਦਰਗਾਹਾਂ ਸਨ ।
(1) ਦੱਖਣੀ ਤੱਟ ਦੀਆਂ ਮੁੱਖ ਬੰਦਰਗਾਹਾਂ-
- ਕਾਵੇਰੀਪੱਟਨਮ,
- ਮਹਾਂਬਲੀਪੁਰਮ,
- ਪੁਹਾਰ,
- ਕੋਰਕਈ ।
(2) ਪੱਛਮੀ ਤੱਟ ਦੀਆਂ ਮੁੱਖ ਬੰਦਰਗਾਹਾਂ-
- ਸ਼ੂਰਪਾਰਕ,
- ਭ੍ਰਿਗੂਕੱਛ ।
ਪ੍ਰਸ਼ਨ 3.
ਭਾਰਤ ਦੇ ਇਰਾਨ ਨਾਲ ਸੰਬੰਧ ਕਿਵੇਂ ਸਥਾਪਿਤ ਹੋਏ ?
ਉੱਤਰ-
600 ਈ: ਪੂ: ਵਿੱਚ ਇਰਾਨ ਦੇ ਵੇਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਹਮਲਾ ਕਰਕੇ ਭਾਰਤ ਦੇ ਉੱਤਰ-ਪੱਛਮੀ ਭਾਗਾਂ ‘ਤੇ ਆਪਣਾ ਅਧਿਕਾਰ ਜਮਾ ਲਿਆ । ਫਲਸਰੂਪ ਭਾਰਤ ਦੇ ਇਰਾਨ ਨਾਲ ਸੰਬੰਧ ਸਥਾਪਤ ਹੋਏ ।
ਪ੍ਰਸ਼ਨ 4.
ਭਾਰਤ ਤੋਂ ਰੋਮ ਨੂੰ ਕੀ ਨਿਰਯਾਤ (ਭੇਜਿਆ) ਕੀਤਾ ਜਾਂਦਾ ਸੀ ?
ਉੱਤਰ-
ਭਾਰਤ ਤੋਂ ਰੋਮ ਨੂੰ ਮਸਾਲੇ, ਕੀਮਤੀ ਹੀਰੇ, ਵਧੀਆ ਕੱਪੜਾ, ਇਤਰ, ਹਾਥੀ ਦੰਦ ਦਾ ਸਾਮਾਨ, ਲੋਹਾ, ਰੰਗ, ਚਾਵਲ, ਤੋਤੇ ਤੇ ਮੋਰ ਆਦਿ ਪੰਛੀਆਂ ਤੇ ਬਾਂਦਰ ਆਦਿ ਜਾਨਵਰਾਂ ਦਾ ਨਿਰਯਾਤ (ਭੇਜਿਆ) ਕੀਤਾ ਜਾਂਦਾ ਸੀ ।
ਪ੍ਰਸ਼ਨ 5.
ਯੂਰਪ ਤੋਂ ਕਿਹੜੀਆਂ ਵਸਤਾਂ ਆਯਾਤ (ਮੰਗਵਾਈਆਂ) ਕੀਤੀਆਂ ਜਾਂਦੀਆਂ ਸਨ ?
ਉੱਤਰ-
ਯੂਰਪ ਤੋਂ ਸ਼ੀਸ਼ੇ ਅਤੇ ਸ਼ੀਸ਼ੇ ਦੀਆਂ ਵਸਤਾਂ ਆਯਾਤ ਕੀਤੀਆਂ ਮੰਗਵਾਈਆਂ। ਜਾਂਦੀਆਂ ਸਨ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ……………………. ਈ: ਪੂ: ਵਿਚ ਈਰਾਨ ਦੇ …………………… ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ| ਪੱਛਮੀ ਭਾਗਾਂ ‘ਤੇ ਕਬਜ਼ਾ ਕਰ ਲਿਆ ।
ਉੱਤਰ-
600, ਵੇਚੈਮੀਨਿਡ
(2) ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਕਾਰਜਕਾਲ ਸਮੇਂ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ……………………, ………….. …………………… ਅਤੇ …………………… ਵਿਚ ਭੇਜਿਆ ਗਿਆ ।
ਉੱਤਰ-
ਸ੍ਰੀਲੰਕਾ, ਬਰਮਾ, ਚੀਨ, ਮੱਧ ਏਸ਼ੀਆ
(3) ……………………. ,……………………… ਅਤੇ ………………………. ਸ਼ਾਸਕਾਂ ਨੇ ਜਹਾਜ਼ ਬਣਾਉਣ ਅਤੇ ਸਮੁੰਦਰੋਂ ਪਾਰ ਖੋਜਾਂ ਨੂੰ ਉਤਸ਼ਾਹਿਤ ਕੀਤਾ ।
ਉੱਤਰ-
ਚੇਰ, ਚੋਲ ਅਤੇ ਪਾਂਡੇਯ
(4) ਅਰਬਾਂ ਨੇ ਸਿੰਧ ’ਤੇ …………………………… ਈ: ਵਿਚ ਅਧਿਕਾਰ ਕਰ ਲਿਆ |
ਉੱਤਰ-
712
(5) ਕੰਪੂਚੀਆ ਦੇ …………………….. ਮੰਦਰ ਵਿਚ ਭਾਰਤ ਦੇ ਮਹਾਂਕਾਵਿ ……………………….. ਅਤੇ …………………………. ਵਿਚੋਂ ਦ੍ਰਿਸ਼ ਮੂਰਤੀਕਲਾ ਵਿਚ ਚਿੱਤਰਾਏ ਗਏ ਹਨ ।
ਉੱਤਰ-
ਅੰਗਕੋਰਟ, ਰਮਾਇਣ, ਮਹਾਂਭਾਰਤ ।
III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਸੋਨੇ ਦੇ ਸਿੱਕੇ | (ਉ) ਸ਼ੂਰਪਾਰਕ |
(2) ਬੰਦਰਗਾਹ | (ਅ) ਰੇਸ਼ਮ |
(3) ਚੀਨ | (ੲ) ਬਲੋ-ਮਾਰਗ |
(4) ਰੇਸ਼ਮੀ-ਮਾਰਗ | (ਸ) ਰੋਮ |
ਉੱਤਰ-
ਸਹੀ ਜੋੜੇ-
(1) ਸੋਨੇ ਦੇ ਸਿੱਕੇ | (ਸ) ਰੋਮ |
(2) ਬੰਦਰਗਾਹ | (ਉ) ਸ਼ੂਰਪਾਰਕ |
(3) ਚੀਨ | (ਅ) ਰੇਸ਼ਮ |
(4) ਰੇਸ਼ਮੀ-ਮਾਰਗ | (ੲ) ਬਲੋ-ਮਾਰਗ |
IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ:
(1) ਭਾਰਤ ਦੀ ਸੰਸਕ੍ਰਿਤੀ ਨੇ ਭਾਰਤੀਆਂ ਦੀ ਪਹਿਚਾਣ ਬਣਾਈ ।
(2) ਭਾਰਤ ਦੇ ਮਿਸਰ ਨਾਲ ਕੋਈ ਸੰਬੰਧ ਨਹੀਂ ਸਨ ।
(3) ਬੁੱਧ ਦੀਆਂ ਪੱਥਰ ਤਰਾਸ਼ੀ ਦੀਆਂ ਵੱਡੀਆਂ ਮੂਰਤੀਆਂ ਬਾਮੀਆਨ (ਅਫ਼ਗਾਨਿਸਤਾਨ) ਵਿਖੇ ਮਿਲੀਆਂ ਸਨ ।
(4) ਭਾਰਤ ਦੀਆਂ ਵਸਤਾਂ ਰੋਮ ਦੀਆਂ ਮੰਡੀਆਂ ਵਿੱਚ ਵੱਧ ਕੀਮਤਾਂ ‘ਤੇ ਵਿਕਦੀਆਂ ਸਨ ।
(5) ਚੇਰ, ਚੋਲ ਅਤੇ ਪਾਂਡਯ ਸ਼ਾਸਕਾਂ ਨੇ ਸਮੁੰਦਰੋਂ ਪਾਰ ਜਹਾਜ਼ ਬਣਾਉਣ ਅਤੇ ਖੋਜਾਂ ਨੂੰ ਉਤਸ਼ਾਹਤ ਕੀਤਾ ।
ਉੱਤਰ-
(1) (√)
(2) (×)
(3) (√)
(4) (√)
(5) (×)
PSEB 6th Class Social Science Guide ਭਾਰਤ ਅਤੇ ਸੰਸਾਰ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੀਨ ਨੂੰ ਯੂਰਪ ਦੇ ਨਾਲ ਜੋੜਨ ਵਾਲਾ ਵਪਾਰਿਕ ਮਾਰਗ ਕੀ ਕਹਾਉਂਦਾ ਹੈ ?
ਉੱਤਰ-
ਰੇਸ਼ਮੀ ਮਾਰਗ/ਸਿਲਕ ਮਾਰਗ ।
ਪ੍ਰਸ਼ਨ 2.
ਬਾਮੀਆਨ (ਅਫ਼ਗਾਨਿਸਤਾਨ) ਵਿਚ ਪ੍ਰਸਿੱਧ ਬੁੱਧ ਸਮਾਰਕਾਂ ਨੂੰ ਕਿਸਨੇ ਨਸ਼ਟ ਕੀਤਾ ?
ਉੱਤਰ-
ਤਾਲੀਬਾਨ ਸ਼ਾਸਕਾਂ ਨੇ ।
ਪ੍ਰਸ਼ਨ 3.
ਅਰਬਾਂ ਨੇ ਸਿੰਧ ’ਤੇ ਕਦੋਂ ਅਧਿਕਾਰ ਕੀਤਾ ? .
ਉੱਤਰ-
712 ਈ: ਵਿਚ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਅੰਗਕੋਰਵਾਟ ਦਾ ਮੰਦਿਰ ਕਿੱਥੇ ਸਥਿਤ ਹੈ ?
(ਉ) ਚੰਪਾ
(ਅ) ਚੀਨ
(ੲ) ਕੰਪੂਚੀਆ ।
ਉੱਤਰ-
(ੲ) ਕੰਪੂਚੀਆ ।
ਪ੍ਰਸ਼ਨ 2.
ਸਿਰਫ਼ ਸੰਖਿਆ ਭਾਰਤ ਦੀ ਦੇਣ ਹੈ । ਵਿਸ਼ਵ ਵਿਚ ਇਸ ਸੰਖਿਆ ਦਾ ਪ੍ਰਸਾਰ ਹੇਠਾਂ ਲਿਖਿਆਂ ਵਿਚੋਂ ਕਿਸ ਨੇ ਕੀਤਾ ?
(ਉ) ਹਿੰਦੂਆਂ ਨੇ
(ਅ) ਅਰਬਾਂ ਨੇ
(ੲ) ਬੋਧਾਂ ਨੇ ।
ਉੱਤਰ-
(ਉ) ਹਿੰਦੂਆਂ ਨੇ
ਪ੍ਰਸ਼ਨ 3.
ਪ੍ਰਾਚੀਨ ਕਾਲ ਵਿਚ ਭਾਰਤੀ ਰਾਜਿਆਂ ਦੇ ਯਤਨਾਂ ਨਾਲ ਮੱਧ ਏਸ਼ੀਆ ਅਤੇ ਏਸ਼ੀਆ ਦੇ ਕੁਝ ਹੋਰ ਦੇਸ਼ਾਂ ਵਿਚ ਬੁੱਧ ਧਰਮ ਦਾ ਪ੍ਰਸਾਰ ਹੋਇਆ । ਇਸ ਕੰਮ ਵਿਚ ਹੇਠਾਂ ਲਿਖਿਆਂ ਵਿਚੋਂ ਕਿਹੜੇ ਰਾਜੇ ਨੂੰ ਯੋਗਦਾਨ ਨਹੀਂ ਸੀ ?
(ੳ) ਸਮੁਦਰ ਗੁਪਤ
(ਅ) ਕਨਿਸ਼ਕ
(ੲ) ਅਸ਼ੋਕ ।
ਉੱਤਰ-
(ੳ) ਸਮੁਦਰ ਗੁਪਤ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਦੇ ਦੂਜੇ ਦੇਸ਼ਾਂ ਨਾਲ ਸੰਬੰਧਾਂ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਭਾਰਤ ਦੇ ਦੂਜੇ ਦੇਸ਼ਾਂ ਨਾਲ ਸੰਬੰਧਾਂ ਦਾ ਮੁੱਖ ਕਾਰਨ ਵਪਾਰ ਸੀ ।
ਪ੍ਰਸ਼ਨ 2.
ਅੰਗਕੋਰਵਾਟ ਦਾ ਮੰਦਰ ਕਿੱਥੇ ਹੈ ਅਤੇ ਇਸ ਦਾ ਨਿਰਮਾਣ ਕਿਸਨੇ ਕਰਵਾਇਆ ?
ਉੱਤਰ-
ਅੰਗਕੋਰਵਾਟ ਦਾ ਮੰਦਰ ਕੰਬੂਜ ਵਿੱਚ ਹੈ । ਇਸ ਮੰਦਰ ਦਾ ਨਿਰਮਾਣ ਰਾਜਾ ਸੂਰਜ ਵਰਮਾ ਦੂਜੇ ਨੇ ਕਰਵਾਇਆ ।
ਪ੍ਰਸ਼ਨ 3.
ਚੰਪਾ (ਵਿਅਤਨਾਮ) ਦੇ ਕੋਈ ਦੋ ਭਾਰਤੀ ਰਾਜਿਆਂ ਦੇ ਨਾਂ ਦੱਸੋ ।
ਉੱਤਰ-
ਚੰਪਾ (ਵਿਅਤਨਾਮ) ਦੇ ਦੋ ਭਾਰਤੀ ਰਾਜੇ ਸਨ-
- ਭਦਰਵਰਮਾ ਅਤੇ
- ਰੂਦਰਦਮਨ ।
ਪ੍ਰਸ਼ਨ 4.
ਚੰਪਾ (ਵਿਅਤਨਾਮ) ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਚੰਪਾ (ਵਿਅਤਨਾਮ) ਦੀ ਰਾਜਧਾਨੀ ਮਾਈਸਨ ਸੀ ।
ਪ੍ਰਸ਼ਨ 5.
ਇੰਡੋਨੇਸ਼ੀਆ ਦੇ ਮੁੱਖ ਟਾਪੂਆਂ ਦੇ ਨਾਂ ਲਿਖੋ ਜਿੱਥੇ ਭਾਰਤੀ ਸਭਿਅਤਾ ਦਾ ਪ੍ਰਚਾਰ ਹੋਇਆ ।
ਉੱਤਰ-
ਭਾਰਤੀ ਸਭਿਅਤਾ ਦਾ ਪ੍ਰਚਾਰ ਇੰਡੋਨੇਸ਼ੀਆ ਦੇ ਜਾਵਾ, ਸੁਮਾਤਰਾ, ਬਾਲੀ ਅਤੇ ਬੋਰਨੀਓ ਟਾਪੂਆਂ ਵਿੱਚ ਹੋਇਆ ।
ਪ੍ਰਸ਼ਨ 6.
ਬੋਰੋਬਰ ਦਾ ਮੰਦਰ ਕਿੱਥੇ ਹੈ ?
ਉੱਤਰ-
ਬੋਰੋਬੁਦੁਰ ਦਾ ਮੰਦਰ ਜਾਵਾ ਵਿੱਚ ਹੈ ।
ਪ੍ਰਸ਼ਨ 7.
ਚੀਨ ਵਿੱਚ ਕਿਹੜੇ ਬੋਧੀ ਵਿਦਵਾਨ ਨੂੰ ਕੈਦ ਕਰ ਕੇ ਲੈ ਗਏ ਸਨ ?
ਉੱਤਰ-
ਚੀਨ ਵਿੱਚ ਬੋਧੀ ਵਿਦਵਾਨ ਕੁਮਾਰਜੀਵ ਨੂੰ ਕੈਦ ਕਰ ਕੇ ਲੈ ਗਏ ਸਨ ।
ਪ੍ਰਸ਼ਨ 8.
ਚੀਨ ਵਿੱਚ ਮੁੱਖ ਰੂਪ ਵਿੱਚ ਕਿਹੜੇ ਭਾਰਤੀ ਧਰਮ ਦਾ ਪ੍ਰਸਾਰ ਹੋਇਆ ?
ਉੱਤਰ-
ਚੀਨ ਵਿੱਚ ਮੁੱਖ ਰੂਪ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੋਇਆ ।
ਪ੍ਰਸ਼ਨ 9.
ਅਰਬਾਂ ਦੇ ਹਮਲੇ ਦੇ ਦੋ ਕਾਰਨ ਦੱਸੋ ।
ਉੱਤਰ-
- ਅਰਬ ਲੋਕ ਆਪਣੇ ਸਾਮਰਾਜ ਦਾ ਵਿਸਤਾਰ ਕਰਨਾ ਚਾਹੁੰਦੇ ਸਨ ।
- ਉਹ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ ।
ਪ੍ਰਸ਼ਨ 10.
ਅਰਬਾਂ ਦੇ ਹਮਲੇ ਸਮੇਂ ਸਿੰਧ ਦਾ ਰਾਜਾ ਕੌਣ ਸੀ ?
ਉੱਤਰ-
ਅਰਬਾਂ ਦੇ ਹਮਲੇ ਸਮੇਂ ਸਿੰਧ ਦਾ ਰਾਜਾ ਦਾਹਿਰ ਸੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੰਬੋਡੀਆ ਨਾਲ ਭਾਰਤੀ ਸੰਬੰਧਾਂ ਦੀ ਜਾਣਕਾਰੀ ਦਿਓ ।
ਉੱਤਰ-
ਕੰਬੋਡੀਆ ਵਿੱਚ ਚੌਥੀ ਸਦੀ ਵਿੱਚ ਹਿੰਦੂ ਰਾਜ ਦੀ ਸਥਾਪਨਾ ਹੋਈ । 357 ਈ: ਵਿੱਚ ਇੱਥੇ ਚੰਦਰਗੁਪਤ ਨਾਂ ਦਾ ਰਾਜਾ ਗੱਦੀ ‘ਤੇ ਬੈਠਾ। ਪੰਜਵੀਂ ਸਦੀ ਵਿੱਚ ਇੱਥੇ ਕੌਂਡਨਯ ਨਾਂ ਦੇ ਇੱਕ ਵਿਅਕਤੀ ਨੇ ਆਪਣਾ ਰਾਜ ਸਥਾਪਤ ਕੀਤਾ । ਉਸਦੇ ਪ੍ਰਭਾਵ ਅਧੀਨ ਕੰਬੋਡੀਆ ਦੇ ਬਹੁਤ ਸਾਰੇ ਲੋਕਾਂ ਨੇ ਭਾਰਤੀ ਸਭਿਆਚਾਰ ਨੂੰ ਅਪਣਾ ਲਿਆ । ਕੰਬੋਡੀਆ ਦੇ ਇੱਕ ਸ਼ਾਸਕ ਗੁਣ ਵਰਮਨ ਨੇ ਇੱਕ ਵਿਸ਼ਨੂੰ ਮੰਦਰ ਬਣਵਾਇਆ ।
ਪ੍ਰਸ਼ਨ 2.
ਪ੍ਰਾਚੀਨ ਕਾਲ ਵਿੱਚ ਜਾਵਾ ਦੇ ਭਾਰਤ ਨਾਲ ਕੀ ਸੰਬੰਧ ਸਨ ?
ਉੱਤਰ-
ਜਾਵਾ ਰਾਜ ਦੀ ਸਥਾਪਨਾ 56 ਈ: ਵਿੱਚ ਇੱਕ ਹਿੰਦੂ ਰਾਜੇ ਨੇ ਕੀਤੀ । ਦੂਸਰੀ ਸਦੀ ਵਿੱਚ ਉੱਥੇ ਭਾਰਤੀ ਉਪਨਿਸ਼ਦਾਂ ਦਾ ਪ੍ਰਚਾਰ ਹੋਇਆ । ਚੀਨੀ ਯਾਤਰੀ ਫ਼ਾਗਿਆਨ ਨੇ 418 ਈ: ਵਿੱਚ ਜਾਵਾ ਦੀ ਯਾਤਰਾ ਕੀਤੀ । ਉਸ ਨੇ ਦੇਖਿਆ ਕਿ ਉੱਥੇ ਹਿੰਦੂ ਧਰਮ ਦਾ ਕਾਫ਼ੀ ਪ੍ਰਭਾਵ ਹੈ । ਜਾਵਾ ਵਿੱਚ ਕਈ ਮੰਦਰ ਬਣਵਾਏ ਗਏ ਸਨ । ਇਹਨਾਂ ਮੰਦਰਾਂ ਵਿੱਚ ਸ਼ਿਵ, ਵਿਸ਼ਨੂੰ ਅਤੇ ਮਾ ਦੀ ਪੂਜਾ ਹੁੰਦੀ ਸੀ ।ਉੱਥੇ ਹਿੰਦੂ ਧਰਮ ਦੇ ਨਾਲ-ਨਾਲ ਬੁੱਧ ਧਰਮ ਵੀ ਹਰਮਨ-ਪਿਆਰਾ ਹੋਇਆ । ਉੱਥੋਂ ਦਾ ਬੋਰੋਬੁਦੂਰ ਦਾ ਬੁੱਧ ਮੰਦਰ ਸੰਸਾਰ ਭਰ ਵਿੱਚ ਪ੍ਰਸਿੱਧ ਹੈ ।
ਪ੍ਰਸ਼ਨ 3.
ਬਰਮਾ (ਮਾਇਆਂਮਾਰ) ਵਿੱਚ ਭਾਰਤੀ ਸਭਿਅਤਾ ਦੇ ਪ੍ਰਸਾਰ ਬਾਰੇ ਦੱਸੋ ।
ਉੱਤਰ-
ਬਰਮਾ (ਮਾਇਆਂਮਾਰ) ਦੇ ਨਾਲ ਭਾਰਤ ਦੇ ਸੰਬੰਧ ਮਹਾਤਮਾ ਬੁੱਧ ਦੇ ਸਮੇਂ ਤੋਂ ਹੀ ਸਨ । ਹਿੰਦੁ ਉਪਨਿਵੇਸ਼ ਦੀ ਸਥਾਪਨਾ ਤੋਂ ਬਾਅਦ ਇੱਥੇ ਭਾਰਤੀ ਸਭਿਅਤਾ ਅਤੇ ਸਭਿਆਚਾਰ ਦਾ ਪ੍ਰਸਾਰ ਹੋਣ ਲੱਗਾ | ਇੱਥੋਂ ਦੇ ਜ਼ਿਆਦਾਤਰ ਲੋਕ ਬੁੱਧ ਧਰਮ ਦੀ ਹੀਨਯਾਨ ਸ਼ਾਖਾ ਦੇ ਪੈਰੋਕਾਰ ਸਨ । 11ਵੀਂ ਸਦੀ ਵਿੱਚ ਅਨੀਰੁਧ ਨੇ ਬਰਮਾ (ਮਾਇਆਂਮਾਰ ਵਿੱਚ ਆਪਣਾ ਰਾਜ ਸਥਾਪਤ ਕੀਤਾ । ਉਸਦੇ ਉੱਤਰਾਧਿਕਾਰੀ ਨੇ ਇੱਥੇ ਪ੍ਰਸਿੱਧ ਆਨੰਦ ਮੰਦਰ ਬਣਵਾਇਆ । ਅੱਜ ਵੀ ਬਰਮਾ (ਮਾਇਆਂਮਾਰ) ਵਿੱਚ ਬੁੱਧ ਧਰਮ ਪ੍ਰਚਲਿਤ ਹੈ ।
ਪ੍ਰਸ਼ਨ 4.
ਅਰਬਾਂ ਦੇ ਹਮਲਿਆਂ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਅਰਬ ਦੇ ਕੁਝ ਵਪਾਰੀਆਂ ਨੂੰ ਦੇਵਲ (ਸਿੰਧ ਰਾਜ) ਬੰਦਰਗਾਹ ‘ਤੇ ਡਾਕੂਆਂ ਨੇ । ਲੁੱਟ ਲਿਆ ਸੀ । ਉਹਨਾਂ ਦੇ ਖਲੀਫ਼ਾ ਨੇ ਸਿੰਧ ਦੇ ਰਾਜਾ ਦਾਹਿਰ ਤੋਂ ਇਸ ਘਟਨਾ ਦਾ ਮੁਆਵਜ਼ਾ ਮੰਗਿਆ । ਪਰ ਰਾਜਾ ਦਾਹਿਰ ਨੇ ਇਹ ਕਹਿ ਕੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਦੇਵਲ ਦੇ ਡਾਕੂ ਉਸਦੇ ਅਧੀਨ ਨਹੀਂ ਹਨ । ਇਹ ਸੁਣ ਕੇ ਬਸਰਾ ਦੇ ਗਵਰਨਰ ‘ ਨੇ ਰਾਜਾ ਦਾਹਿਰ ’ਤੇ ਹਮਲਾ ਕਰ ਦਿੱਤਾ, ਜਿਸ ਨੂੰ ਦਾਹਿਰ ਨੇ ਹਰਾ ਦਿੱਤਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇੰਡੋਨੇਸ਼ੀਆ ਅਤੇ ਭਾਰਤ ਦੇ ਸੰਬੰਧਾਂ ਬਾਰੇ ਦੱਸੋ ।
ਉੱਤਰ-
ਇੰਡੋਨੇਸ਼ੀਆ ਵਿੱਚ ਜਾਵਾ, ਸੁਮਾਤਰਾ, ਬਾਲੀ, ਬੋਰਨੀਓ ਆਦਿ ਕਈ ਦੀਪ ਸ਼ਾਮਲ ਸਨ । ਇੱਥੇ ਪਹਿਲੀ ਸਦੀ ਵਿੱਚ ਭਾਰਤੀਆਂ ਦਾ ਆਗਮਨ ਸ਼ੁਰੂ ਹੋ ਗਿਆ ਸੀ ।
- ਜਾਵਾ – ਜਾਵਾ ਵਿੱਚ 56 ਈ: ਵਿੱਚ ਹਿੰਦੂ ਰਾਜ ਦੀ ਸਥਾਪਨਾ ਹੋਈ ਸੀ । ਉੱਥੇ ਕਈ ਮੰਦਰ ਬਣੇ ਜਿਨ੍ਹਾਂ ਵਿੱਚ ਸ਼ਿਵ, ਵਿਸ਼ਨੂੰ, ਬ੍ਰਹਮਾ ਆਦਿ ਭਾਰਤੀ ਦੇਵਤਿਆਂ ਦੀ ਪੂਜਾ ਹੁੰਦੀ ਸੀ । ਜਾਵਾ ਵਿੱਚ 15ਵੀਂ ਸਦੀ ਤੱਕ ਭਾਰਤੀ ਸਭਿਆਚਾਰ ਦਾ ਪ੍ਰਚਲਨ ਰਿਹਾ ।
- ਸੁਮਾਤਰਾ – ਸੁਮਾਤਰਾ ਦਾ ਪੁਰਾਤਨ ਹਿੰਦੂ ਰਾਜਾ ਸ਼੍ਰੀ ਵਿਜੇ ਸੀ । ਇਸ ਦੀ ਸਥਾਪਨਾ ਚੌਥੀ ਸਦੀ ਵਿੱਚ ਹੋਈ । ਚੀਨੀ ਯਾਤਰੀ ਇਤਸਿੰਗ ਲਿਖਦਾ ਹੈ ਕਿ ਸੁਮਾਤਰਾ ਬੋਧੀ ਗਿਆਨ ਦਾ ਕੇਂਦਰ ਸੀ । 684 ਈ: ਵਿੱਚ ਸੁਮਾਤਰਾ ਵਿੱਚ ਇੱਕ ਬੋਧੀ ਰਾਜਾ ਸ਼ਾਸਨ ਕਰਦਾ ਸੀ ।
- ਬਾਲੀ – ਬਾਲੀ ਵੀ ਹਿੰਦੂ ਉਪਨਿਵੇਸ਼ ਸੀ । ਇੱਥੇ ਵੀ ਹਿੰਦੂ ਮੰਦਰ ਸਨ । ਇੱਥੋਂ ਦੇ ਲੋਕਾਂ ਨੂੰ ਵੇਦਾਂ, ਮਹਾਂਭਾਰਤ ਅਤੇ ਰਾਮਾਇਣ ਦਾ ਗਿਆਨ ਸੀ । ਸਮਾਜ ਵਿੱਚ ਚਾਰ ਜਾਤੀਆਂ ਸਨ । ਚੀਨੀ ਬਿਰਤਾਂਤ ਤੋਂ ਪਤਾ ਚੱਲਦਾ ਹੈ ਕਿ ਬਾਲੀ ਇੱਕ ਸਭਿਆ ਅਤੇ ਅਮੀਰ ਹਿੰਦੂ ਸਮਾਜ ਸੀ ।
- ਬੋਰਨੀਓ – ਬੋਰਨੀਓ ਵੀ ਹਿੰਦੁ ਉਪਨਿਵੇਸ਼ ਸੀ । ਇੱਥੋਂ ਦੇ ਰਾਜਾ ਮੁਲਵਰਮਾ ਦਾ ਵਰਣਨ ਮਿਲਦਾ ਹੈ ਕਿ ਉਸਨੇ ਇੱਕ ਯੁੱਗ ਵਿੱਚ 20,000 ਗਊਆਂ ਦਾਨ ਦਿੱਤੀਆਂ ਸਨ । ਬਾਹਮਣਾਂ ਦਾ ਸਮਾਜ ਵਿੱਚ ਉੱਚਾ ਸਥਾਨ ਸੀ । ਇੱਥੇ ਵੀ, ਮੰਦਰਾਂ ਦਾ ਨਿਰਮਾਣ ਕੀਤਾ ਗਿਆ ।
ਪ੍ਰਸ਼ਨ 2.
ਸ੍ਰੀ ਲੰਕਾ, ਚੀਨ ਅਤੇ ਤਿੱਬਤ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਿਸ ਤਰ੍ਹਾਂ ਹੋਇਆ ?
ਉੱਤਰ-
ਸ੍ਰੀ ਲੰਕਾ, ਚੀਨ ਅਤੇ ਤਿੱਬਤ ਵਿੱਚ ਬੁੱਧ ਧਰਮ ਦੇ ਪ੍ਰਚਾਰ ਦਾ ਵਰਣਨ ਇਸ ਤਰ੍ਹਾਂ ਹੈ-
- ਸ੍ਰੀ ਲੰਕਾ – ਸ੍ਰੀ ਲੰਕਾ ਵਿੱਚ ਸਭ ਤੋਂ ਪਹਿਲਾਂ ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਪ੍ਰਚਾਰਕ ਭੇਜੇ । ਉਸ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਉੱਥੇ ਭੇਜਿਆ । ਇਸ ਤੋਂ ਬਾਅਦ ਹੋਰ ਕਈ ਬੋਧੀ ਭਿਖਸ਼ੂ ਵੀ ਸ੍ਰੀ ਲੰਕਾ ਗਏ ਅਤੇ ਉਹਨਾਂ ਨੇ ਉੱਥੇ ਬੁੱਧ ਧਰਮ ਦਾ ਪ੍ਰਚਾਰ ਕੀਤਾ । ਉਹਨਾਂ ਨੇ ਉੱਥੇ ਕਈ ਬੋਧੀ ਗ੍ਰੰਥ ਵੀ ਲਿਖੇ । ਅੱਜ ਵੀ ਸੀ ਲੰਕਾ ਵਿੱਚ ਜ਼ਿਆਦਾਤਰ ਲੋਕ ਬੁੱਧ ਧਰਮ ਦੇ ਪੈਰੋਕਾਰ ਹਨ ।
- ਚੀਨ – ਚੀਨ ਵਿੱਚ ਬੋਧੀ ਭਿਖਸ਼ੂ ਪਹਿਲੀ ਸਦੀ ਵਿੱਚ ਗਏ । ਭਿਖਸ਼ ਕੁਮਾਰਜੀਵ ਨੇ ਇੱਥੇ ਬੁੱਧ ਧਰਮ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ ਕਈ ਬੋਧੀ ਗ੍ਰੰਥਾਂ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ । ਹੌਲੀ-ਹੌਲੀ ਇਹ ਧਰਮ ਸਾਰੇ ਦੇਸ਼ ਵਿੱਚ ਫੈਲ ਗਿਆ । ਇਸ ਧਰਮ ਤੋਂ ਪ੍ਰਭਾਵਿਤ ਹੋ ਕੇ ਕਈ ਚੀਨੀ ਯਾਤਰੀ ਬੁੱਧ ਧਰਮ ਦੇ ਸਿਧਾਂਤਾਂ ਦਾ ਅਧਿਐਨ ਕਰਨ ਲਈ ਭਾਰਤ ਆਏ । ਇਹਨਾਂ ਵਿੱਚੋਂ ਫ਼ਾਹਿਆਨ ਅਤੇ ਹਿਊਨਸਾਂਗ ਮੁੱਖ ਸਨ ।
- ਤਿੱਬਤ – ਤਿੱਬਤ ਇੱਕ ਪਹਾੜੀ ਤ ਹੈ । ਇਹ ਚੀਨ ਅਤੇ ਭਾਰਤ ਦੇ ਵਿਚਕਾਰ ਸਥਿਤ ਹੈ । ਇੱਥੇ ਬੁੱਧ ਧਰਮ ਦਾ ਪ੍ਰਚਾਰ ਸੱਤਵੀਂ ਸਦੀ ਵਿੱਚ ਸ਼ੁਰੂ ਹੋਇਆ । ਕੁਝ ਤਿੱਬਤੀ ਵਿਦਵਾਨ ਭਾਰਤ ਆਏ ਅਤੇ ਇੱਥੇ ਉਨ੍ਹਾਂ ਨੇ ਬੁੱਧ ਧਰਮ ਦਾ ਅਧਿਐਨ ਕੀਤਾ । ਦੋ ਭਾਰਤੀ ਵਿਦਵਾਨ ਸ਼ਾਂਤੀ ਰਕਰਸ਼ਕ ਅਤੇ ਪਦਮ ਸੰਭਵ ਨੇ ਤਿੱਬਤ ਵਿੱਚ ਜਾ ਕੇ ਬੁੱਧ ਧਰਮ ਦਾ ਪ੍ਰਚਾਰ ਕੀਤਾ । ਇੱਥੋਂ ਦੀ ਰਾਜਧਾਨੀ ਲਹਾਸਾ ਵਿੱਚ ਅਨੇਕਾਂ ਬੋਧੀ ਮੱਠ ਬਣਵਾਏ ਗਏ | ਅੱਜ ਵੀ ਤਿੱਬਤ ਦੇ ਜ਼ਿਆਦਾਤਰ ਲੋਕ ਬੁੱਧ ਧਰਮ ਦੇ ਪੈਰੋਕਾਰ ਹਨ ।
ਪ੍ਰਸ਼ਨ 3.
ਅਰਬਾਂ ਦੇ ਸਿੰਧ ’ਤੇ ਹਮਲੇ ਦੇ ਕਾਰਨ ਲਿਖੋ । ਉੱਤਰ-ਮੁਹੰਮਦ-ਬਿਨ-ਕਾਸਿਮ ਨੇ 712 ਈ: ਵਿੱਚ ਸਿੰਧ ’ਤੇ ਹਮਲਾ ਕੀਤਾ ਸੀ ।
ਕਾਰਨ-
(1) ਅਰਬ ਦੇ ਮੁਸਲਮਾਨ ਸ਼ਾਸਕ ਭਾਰਤ ‘ਤੇ ਹਮਲਾ ਕਰ ਕੇ ਇਸ ਨੂੰ ਅਰਬ ਸਾਮਰਾਜ ਦਾ ਇੱਕ ਭਾਗ ਬਣਾਉਣਾ ਚਾਹੁੰਦੇ ਸਨ ।
(2) ਉਹਨਾਂ ਨੇ ਭਾਰਤ ਦੀ ਅਪਾਰ ਧਨ-ਦੌਲਤ ਬਾਰੇ ਸੁਣ ਰੱਖਿਆ ਸੀ । ਉਹ ਭਾਰਤ ‘ਤੇ ਹਮਲਾ ਕਰ ਕੇ ਇੱਥੋਂ ਦਾ ਧਨ ਲੁੱਟਣਾ ਚਾਹੁੰਦੇ ਸਨ ।
(3) ਉਹ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਕਰਨਾ ਚਾਹੁੰਦੇ ਸਨ ।
(4) ਅਰਬ ਦੇ ਕੁਝ ਵਪਾਰੀ ਆਪਣੇ ਜਹਾਜ਼ ਲੈ ਕੇ ਦੇਵਲ ਬੰਦਰਗਾਹ ‘ਤੇ ਰੁਕੇ । ਉੱਥੇ ਕੁਝ ਸਮੁੰਦਰੀ ਡਾਕੂਆਂ ਨੇ ਉਹਨਾਂ ਦਾ ਮਾਲ ਲੁੱਟ ਲਿਆ । ਖਲੀਫ਼ਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਗੁੱਸਾ ਆਇਆ । ਉਸ ਨੇ ਬਸਰਾ ਦੇ ਗਵਰਨਰ ਨੂੰ ਸਿੰਧ ’ਤੇ ਹਮਲਾ ਕਰਨ ਦੀ ਆਗਿਆ ਦਿੱਤੀ । ਬਸਰਾ ਦੇ ਗਵਰਨਰ ਨੇ ਸਿੰਧ ਦੇ ਰਾਜੇ ਦਾਹਿਰ ਤੋਂ ਲੁਟੇਰਿਆਂ ਦੁਆਰਾ ਲੁੱਟੇ ਹੋਏ ਮਾਲ ਦਾ ਹਰਜ਼ਾਨਾ ਮੰਗਿਆ । ਪਰ ਦਾਹਿਰ ਨੇ ਇਹ ਕਹਿ ਕੇ ਹਰਜ਼ਾਨਾ ਦੇਣ ਤੋਂ ਨਾਂਹ ਕਰ ਦਿੱਤੀ ਕਿ ਸਮੁੰਦਰੀ ਲੁਟੇਰੇ ਉਸ ਦੇ ਅਧੀਨ ਨਹੀਂ ਹਨ । ਇਹ ਜਵਾਬ ਮਿਲਦਿਆਂ ਹੀ ਬਸਰਾ ਦੇ ਗਵਰਨਰ ਨੇ ਸਿੰਧ ’ਤੇ ਹਮਲਾ ਕਰ ਦਿੱਤਾ, ਪਰ ਉਹ ਹਾਰ ਗਿਆ । ਇਸ ਹਾਰ ਤੋਂ ਬਾਅਦ ਉਸ ਨੇ ਇੱਕ ਵਿਸ਼ਾਲ ਸੈਨਾ ਤਿਆਰ ਕੀਤੀ ਅਤੇ 712 ਈ: ਵਿੱਚ ਮੁਹੰਮਦ-ਬਿਨ-ਕਾਸਿਮ ਨੂੰ ਸਿੰਧ ’ਤੇ ਹਮਲਾ ਕਰਨ ਲਈ ਭੇਜ ਦਿੱਤਾ ।
ਪ੍ਰਸ਼ਨ 4.
ਅਰਬਾਂ ਦੇ ਸਿੰਧ ’ਤੇ ਹਮਲੇ ਦਾ ਕੀ ਪ੍ਰਭਾਵ ਪਿਆ ?
ਉੱਤਰ-
ਅਰਬਾਂ ਦੇ ਸਿੰਧ ’ਤੇ ਹਮਲੇ ਦਾ ਪ੍ਰਭਾਵ ਬਹੁਤ ਥੋੜੇ ਸਮੇਂ ਲਈ ਹੀ ਰਿਹਾ ਕਿਉਂਕਿ ਉਹਨਾਂ ਦੀ ਜਿੱਤ ਸਥਾਈ ਨਹੀਂ ਸੀ | ਪਰ ਇਸ ਹਮਲੇ ਦੇ ਕੁਝ ਅਪ੍ਰਤੱਖ ਸਿੱਟੇ ਨਿਕਲੇ, ਜਿਹਨਾਂ ਦਾ ਵਰਣਨ ਇਸ ਤਰ੍ਹਾਂ ਹੈ-
- ਅਰਬ ਦੇਸ਼ਾਂ ਨੂੰ ਭਾਰਤ ਦੀ ਰਾਜਨੀਤਿਕ ਕਮਜ਼ੋਰੀ ਦਾ ਪਤਾ ਲੱਗ ਗਿਆ ।
- ਭਾਰਤ ਅਤੇ ਪੱਛਮੀ ਦੇਸ਼ਾਂ ਵਿੱਚ ਇੱਕ ਨਵਾਂ ਰਸਤਾ ਖੁੱਲ੍ਹ ਗਿਆ ।
- ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਵੇਸ਼ ਅਤੇ ਪ੍ਰਚਾਰ ਹੋਇਆ ।
- ਅਰਬ ਲੋਕਾਂ ਨੇ ਭਾਰਤ ਤੋਂ ਬਹੁਤ ਕੁਝ ਸਿੱਖਿਆ, ਜਿਵੇਂ ਤਾਰਿਆਂ ਦੀ ਵਿੱਦਿਆ, ਚਿੱਤਰਕਾਰੀ, ਦਵਾਈਆਂ ਅਤੇ ਸੰਗੀਤ ਆਦਿ ।
- ਕਈ ਭਾਰਤੀ ਵਿਦਵਾਨਾਂ ਨੂੰ ਬਗ਼ਦਾਦ ਸੱਦਿਆ ਗਿਆ । ਉੱਥੇ ਉਨ੍ਹਾਂ ਨੇ ਭਾਰਤੀ ਸਭਿਆਚਾਰ ਦਾ ਪ੍ਰਚਾਰ ਕੀਤਾ।