Punjab State Board PSEB 10th Class Agriculture Book Solutions Chapter 4 ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ Textbook Exercise Questions and Answers.
PSEB Solutions for Class 10 Agriculture Chapter 4 ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ
Agriculture Guide for Class 10 PSEB ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ Textbook Questions and Answers
ਅਭਿਆਸ
(ਉ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :
ਪ੍ਰਸ਼ਨ 1.
ਚੰਗੀ ਸਿਹਤ ਬਰਕਰਾਰ ਰੱਖਣ ਲਈ ਪ੍ਰਤੀ ਵਿਅਕਤੀ ਨੂੰ ਹਰ ਰੋਜ਼ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
284 ਗ੍ਰਾਮ ।
ਪ੍ਰਸ਼ਨ 2.
ਆਲੁ ਕਿਸ ਕਿਸਮ ਦੀ ਜ਼ਮੀਨ ਵਿੱਚ ਵਧੀਆ ਹੁੰਦਾ ਹੈ ?
ਉੱਤਰ-
ਰੇਤਲੀ ਮੈਰਾ ਜ਼ਮੀਨ ਵਿਚ ।
ਪ੍ਰਸ਼ਨ 3.
ਖਾਦਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਖਾਦਾਂ ਦੋ ਪ੍ਰਕਾਰ ਦੀਆਂ-ਰਸਾਇਣਿਕ ਅਤੇ ਜੈਵਿਕ ਹਨ ।
ਪ੍ਰਸ਼ਨ 4.
ਕਾਲੀ ਗਾਜਰ ਦੀ ਕਿਸਮ ਦਾ ਨਾਮ ਲਿਖੋ ।
ਉੱਤਰ-
ਪੰਜਾਬ ਬਲੈਕ ਬਿਊਟੀ ।
ਪ੍ਰਸ਼ਨ 5.
ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਅਪਰੈਲ ਤੋਂ ਅਗਸਤ ਵਿੱਚ ।
ਪ੍ਰਸ਼ਨ 6.
ਮਟਰ ਦੀਆਂ ਦੋ ਅਗੇਤੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਮਟਰ ਅਗੇਤਾ-6 ਅਤੇ 7, ਅਰਕਲ ।
ਪ੍ਰਸ਼ਨ 7.
ਬਰੌਕਲੀ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕਿਹੜਾ ਹੈ ?
ਉੱਤਰ-
ਅੱਧ ਅਗਸਤ ਤੋਂ ਅੱਧ ਸਤੰਬਰ ।
ਪ੍ਰਸ਼ਨ 8.
ਆਲੂ ਦੀਆਂ ਦੋ ਪਿਛੇਤੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-
ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ।
ਪ੍ਰਸ਼ਨ 9.
ਇੱਕ ਏਕੜ ਦੀ ਪਨੀਰੀ ਪੈਦਾ ਕਰਨ ਲਈ ਬੰਦ ਗੋਭੀ ਦਾ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
200 ਤੋਂ 250 ਗ੍ਰਾਮ ।
ਪ੍ਰਸ਼ਨ 10.
ਫੁੱਲ ਗੋਭੀ ਦੀਆਂ ਉੱਨਤ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਪੂਸਾ ਸਨੋਬਾਲ-1, ਪੂਸਾ ਸਨੋਬਾਲ ਕੇ-1, ਜਾਇੰਟ ਸਨੋਬਾਲ ।
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ :-
ਪ੍ਰਸ਼ਨ 1.
ਸਬਜ਼ੀ ਕਿਸਨੂੰ ਕਹਿੰਦੇ ਹਨ ?
ਉੱਤਰ-
ਪੌਦੇ ਦਾ ਉਹ ਨਰਮ ਭਾਗ, ਜਿਵੇਂ-ਫੁੱਲ, ਫ਼ਲ, ਤਣਾ, ਜੜ੍ਹਾਂ, ਪੱਤੇ ਆਦਿ ਜਿਹਨਾਂ ਨੂੰ ਕੱਚਾ, ਸਲਾਦ ਦੇ ਰੂਪ ਵਿਚ ਜਾਂ ਪਕਾ ਕੇ (ਬੰਨ ਕੇ ਖਾਧਾ ਜਾਂਦਾ ਹੈ, ਨੂੰ ਸਬਜ਼ੀ ਕਹਿੰਦੇ ਹਨ ।
ਪ੍ਰਸ਼ਨ 2.
ਪਨੀਰੀ ਨਾਲ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾਈਆਂ ਜਾਂਦੀਆਂ ਹਨ ?
ਉੱਤਰ-
ਪਨੀਰੀ ਨਾਲ ਉਹ ਸਬਜ਼ੀਆਂ ਲਾਈਆਂ ਜਾਂਦੀਆਂ ਹਨ ਜੋ ਪੁੱਟ ਕੇ ਮੁੜ ਲਾਏ ਜਾਣ ਦੇ ਝਟਕੇ ਨੂੰ ਬਰਦਾਸ਼ਤ ਕਰ ਲੈਣ । ਇਹ ਸਬਜ਼ੀਆਂ ਹਨ-ਬੰਦ ਗੋਭੀ, ਚੀਨੀ ਬੰਦ ਗੋਭੀ, ਪਿਆਜ, ਸਲਾਦ, ਫੁੱਲ ਗੋਭੀ ਆਦਿ ।
ਪ੍ਰਸ਼ਨ 3.
ਸਬਜ਼ੀਆਂ ਦੀ ਕਾਸ਼ਤ ਰੁਜ਼ਗਾਰ ਪੈਦਾ ਕਰਨ ਵਿਚ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ ?
ਉੱਤਰ-
ਸਬਜ਼ੀਆਂ ਦੀ ਫ਼ਸਲ ਜਲਦੀ ਤਿਆਰ ਹੋ ਜਾਂਦੀ ਹੈ ਤੇ ਸਾਲ ਵਿੱਚ ਦੋ ਤੋਂ ਚਾਰ ਵਾਰ ਫ਼ਸਲ ਲਈ ਜਾ ਸਕਦੀ ਹੈ । ਝਾੜ ਵੀ ਝੋਨੇ-ਕਣਕ ਨਾਲੋਂ 5-10 ਗੁਣਾ ਵੱਧ ਹੈ ਇਸ ਲਈ ਆਮਦਨ ਵੀ ਵੱਧ ਹੋ ਜਾਂਦੀ ਹੈ ਜੋ ਹਰ ਰੋਜ਼ ਹੀ ਮਿਲ ਜਾਂਦੀ ਹੈ । ਇਹ ਰੋਜ਼ਗਾਰ ਦਾ ਇੱਕ ਚੰਗਾ ਸਾਧਨ ਹਨ ।
ਪ੍ਰਸ਼ਨ 4.
ਮਟਰਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਮਟਰ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਇੱਕ ਲੀਟਰ ਜਾਂ ਐਫਾਲੋਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਨਦੀਨ ਉੱਗਣ ਤੋਂ ਪਹਿਲਾਂ ਅਤੇ ਬੀਜਾਈ ਤੋਂ 2 ਦਿਨਾਂ ਦੇ ਵਿੱਚ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ।
ਪ੍ਰਸ਼ਨ 5.
ਆਲੂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਆਲੂ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਇੱਕ ਲੀਟਰ ਜਾਂ ਐਰੀਲੋਨ 75 ਤਾਕਤ 500 ਗ੍ਰਾਮ ਜਾਂ ਸੈਨਕੋਰ 70 ਤਾਕਤ 200 ਗ੍ਰਾਮ ਦਾ 150 ਲੀਟਰ ਪਾਣੀ ਵਿਚ ਘੋਲ ਬਣਾ ਕੇ ਨਦੀਨਾਂ ਦੇ ਜੰਮਣ ਤੋਂ ਪਹਿਲਾਂ ਅਤੇ ਪਹਿਲੀ ਸਿੰਚਾਈ ਤੋਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ।
ਪ੍ਰਸ਼ਨ 6.
ਗਾਜਰਾਂ ਦੀ ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਫ਼ਾਸਲੇ ਬਾਰੇ ਜਾਣਕਾਰੀ ਦਿਓ ।
ਉੱਤਰ-
ਬਿਜਾਈ ਦਾ ਸਮਾਂ – ਠੰਢਾ ਮੌਸਮ ਸਤੰਬਰ – ਅਕਤੂਬਰ ਦੇ ਮਹੀਨੇ ।
ਪ੍ਰਤੀ ਏਕੜ ਬੀਜ ਦੀ ਮਾਤਰਾ – 4-5 ਕਿਲੋ ।
ਫ਼ਾਸਲਾ – ਗਾਜਰਾਂ ਵੱਟਾਂ ਤੇ ਬੀਜੀਆਂ ਜਾਂਦੀਆਂ ਹਨ ਤੇ ਵੱਟਾਂ ਵਿੱਚ ਫ਼ਾਸਲਾ 45 ਸੈਂ.ਮੀ. ਹੋਣਾ ਚਾਹੀਦਾ ਹੈ ।
ਪ੍ਰਸ਼ਨ 7.
ਆਲੂਆਂ ਦੀਆਂ ਉੱਨਤ ਕਿਸਮਾਂ, ਬੀਜ ਦੀ ਮਾਤਰਾ ਪ੍ਰਤੀ ਏਕੜ ਅਤੇ ਬੀਜਾਈ ਦੇ ਸਹੀ ਸਮੇਂ ਬਾਰੇ ਦੱਸੋ ।
ਉੱਤਰ-
ਉੱਨਤ ਕਿਸਮਾਂ – ਕੁਫ਼ਰੀ ਸੂਰਯਾ, ਕੁਫ਼ਰੀ ਪੁਖਰਾਜ, ਕੁਫ਼ਰੀ ਜਯੋਤੀ, ਕੁਫ਼ਰੀ ਪੁਸ਼ਕਰ, ਕੁਫ਼ਰੀ ਸੰਧੂਰੀ, ਕੁਫ਼ਰੀ ਬਾਦਸ਼ਾਹ ।
ਬੀਜ ਦੀ ਮਾਤਰਾ ਪ੍ਰਤੀ ਏਕੜ – 12-18 ਕੁਇੰਟਲ ਬੀਜ ।
ਬੀਜਾਈ ਦਾ ਸਹੀ ਸਮਾਂ – ਪੱਤਝੜ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਅਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ਹੈ ।
ਪ੍ਰਸ਼ਨ 8.
ਬੰਦ ਗੋਭੀ ਲਗਾਉਣ ਦਾ ਢੁੱਕਵਾਂ ਸਮਾਂ ਅਤੇ ਬੀਜ ਦੀ ਮਾਤਰਾ ਲਿਖੋ ।
ਉੱਤਰ-
ਬੰਦ ਗੋਭੀ ਲਈ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਹੈ । ਇਕ ਏਕੜ ਦੀ ਪਨੀਰੀ ਲਈ ਬੀਜ ਦੀ ਮਾਤਰਾ 200-250 ਗ੍ਰਾਮ ਹੈ ।
ਪ੍ਰਸ਼ਨ 9.
ਸਬਜ਼ੀਆਂ ਦੀ ਕਾਸ਼ਤ ਲਈ ਕਿਸ ਤਰ੍ਹਾਂ ਦੀ ਲੋੜੀਂਦੀ ਜ਼ਮੀਨ ਦੀ ਚੋਣ ਕੀਤੀ ਜਾਂਦੀ ਹੈ ?
ਉੱਤਰ-
ਸਬਜ਼ੀਆਂ ਦੀ ਕਾਸ਼ਤ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ । ਪਰ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਜ਼ਮੀਨ ਸਬਜ਼ੀਆਂ ਦੀ ਕਾਸ਼ਤ ਲਈ ਵਧੀਆ ਹੈ । ਜੜ੍ਹ ਵਾਲੀਆਂ ਸਬਜ਼ੀਆਂ; ਜਿਵੇਂ-ਗਾਜਰ, ਮੂਲੀ, ਸ਼ਲਗਮ, ਆਲੂ ਆਦਿ ਲਈ ਰੇਤਲੀ ਮੈਰਾ ਜ਼ਮੀਨ ਵਧੀਆ ਹੈ ।
ਪ੍ਰਸ਼ਨ 10.
ਚੀਨੀ ਬੰਦ ਗੋਭੀ ਦੀਆਂ ਉੱਨਤ ਕਿਸਮਾਂ ਲਿਖੋ ।
ਉੱਤਰ-
ਚੀਨੀ ਸਰੋਂ-1, ਸਾਗ ਸਰਸੋਂ ।
(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ :-
ਪ੍ਰਸ਼ਨ 1.
ਮੁਲੀ ਦੀ ਸਾਰਾ ਸਾਲ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਮੂਲੀ ਦੀ ਸਾਰਾ ਸਾਲ ਕਾਸ਼ਤ ਹੇਠ ਲਿਖੀ ਸਾਰਣੀ ਅਨੁਸਾਰ ਕੀਤੀ ਜਾ ਸਕਦੀ ਹੈ-
ਮੁਲੀ ਦੀ ਕਿਸਮ | ਬਿਜਾਈ ਦਾ ਸਮਾਂ | ਮੂਲੀ ਤਿਆਰ ਹੋਣ ਦਾ ਸਮਾਂ |
ਪੂਸਾ ਹਿਮਾਨੀ | ਜਨਵਰੀ ਤੋਂ ਫ਼ਰਵਰੀ | ਫ਼ਰਵਰੀ ਤੋਂ ਅਪਰੈਲ |
ਪੰਜਾਬ ਪਸੰਦ | ਮਾਰਚ ਦਾ ਦੂਸਰਾ ਪੰਦਰਵਾੜਾ | ਅਖੀਰ ਅਪਰੈਲ-ਮਈ |
ਪੂਸਾ ਚੇਤਕੀ | ਅਪਰੈਲ ਤੋਂ ਅਗਸਤ | ਮਈ ਤੋਂ ਸਤੰਬਰ |
ਪੰਜਾਬ ਸਫ਼ੇਦ ਮੂਲੀ-2 | ਮੱਧ ਸਤੰਬਰ ਤੋਂ ਅਕਤੂਬਰ | ਅਕਤੂਬਰ ਤੋਂ ਦਸੰਬਰ |
ਜਪਾਨੀ ਵਾਈਟ | ਨਵੰਬਰ ਤੋਂ ਦਸੰਬਰ | ਦਸੰਬਰ ਤੋਂ ਜਨਵਰੀ । |
ਪ੍ਰਸ਼ਨ 2.
ਮਨੁੱਖੀ ਖ਼ੁਰਾਕ ਵਿੱਚ ਸਬਜ਼ੀਆਂ ਦਾ ਕੀ ਮਹੱਤਵ ਹੈ ?
ਉੱਤਰ-
ਮਨੁੱਖੀ ਖ਼ੁਰਾਕ ਵਿਚ ਸਬਜ਼ੀਆਂ ਦਾ ਬਹੁਤ ਮਹੱਤਵ ਹੈ । ਇਹਨਾਂ ਵਿੱਚ ਖ਼ੁਰਾਕੀ ਤੱਤ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਲਾਜ਼ਮੀ ਹਨ । ਵਿਗਿਆਨੀਆਂ ਅਨੁਸਾਰ ਇਕ ਬਾਲਗ਼ ਨੂੰ ਹਰ ਰੋਜ਼ 284 ਗਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ । ਇਹਨਾਂ ਵਿੱਚ 114 ਗ੍ਰਾਮ ਪੱਤਿਆਂ ਵਾਲੀਆਂ, 85 ਗ੍ਰਾਮ ਜੜਾਂ ਵਾਲੀਆਂ ਅਤੇ 85 ਗ੍ਰਾਮ ਹੋਰ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ । ਸਬਜ਼ੀਆਂ ਨੂੰ ਕੱਚਾ ਹੀ ਜਾਂ ਰਿੰਨ੍ਹ ਕੇ ਖਾਧਾ ਜਾਂਦਾ ਹੈ । ਭਾਰਤ ਵਰਗੇ ਦੇਸ਼ ਵਿੱਚ ਵਧੇਰੇ ਆਬਾਦੀ ਸ਼ਾਕਾਹਾਰੀ ਹੈ । ਇਸ ਲਈ ਸਬਜ਼ੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।
ਪ੍ਰਸ਼ਨ 3.
ਸਰਦੀ ਦੀਆਂ ਸਬਜ਼ੀਆਂ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਸਰਦੀ ਦੀਆਂ ਸਬਜ਼ੀਆਂ ਦਾ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਅ-
- ਗਰਮੀਆਂ ਦੇ ਮੌਸਮ ਵਿਚ ਹਲ ਵਾਹੁਣ ਨਾਲ ਧਰਤੀ ਦੇ ਕੀੜੇ, ਉੱਲੀਆਂ ਅਤੇ ਕਈ ਨਿਮਾਟੋਡ ਮਰ ਜਾਂਦੇ ਹਨ ।
- ਜੇ ਸਹੀ ਫ਼ਸਲ ਚੱਕਰ ਅਪਣਾਇਆ ਜਾਵੇ ਤਾਂ ਆਲੂ ਅਤੇ ਮਟਰਾਂ ਦੀਆਂ ਕੁੱਝ ਬਿਮਾਰੀਆਂ ਤੋਂ ਬਚਾਅ ਸੰਭਵ ਹੈ ।
- ਅਗੇਤੀ ਫ਼ਸਲ ਬੀਜ ਕੇ ਕੀੜਿਆਂ ਨੂੰ ਹੱਥਾਂ ਨਾਲ ਖ਼ਤਮ ਕੀਤਾ ਜਾ ਸਕਦਾ ਹੈ ।
- ਬੀਮਾਰੀ ਵਾਲੇ ਬੂਟਿਆਂ ਨੂੰ ਨਸ਼ਟ ਕਰਕੇ ਹੋਰ ਬੂਟਿਆਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ।
- ਬੀਜ ਦੀ ਸੋਧ ਕਰਕੇ ਬੀਜਣ ਨਾਲ ਵੀ ਬੀਮਾਰੀਆਂ ਤੇ ਕੀੜਿਆਂ ਤੋਂ ਬਚਿਆ ਜਾ ਸਕਦਾ ਹੈ । ਬੀਜ ਦੀ ਸੋਧ ਕੈਪਟਾਨ ਜਾਂ ਥੀਰਮ ਨਾਲ ਕੀਤੀ ਜਾ ਸਕਦੀ ਹੈ ।
- ਸੇਵਨ, ਫੇਮ ਆਦਿ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਸੁੰਡੀਆਂ ਨੂੰ ਮਾਰਿਆ ਜਾ ਸਕਦਾ ਹੈ । ਰਸ ਚੂਸਣ ਵਾਲੇ ਕੀੜਿਆਂ ਅਤੇ ਤੇਲੇ ਤੇ ਕਾਬੂ ਪਾਉਣ ਲਈ ਰੋਗਰ, ਮੈਟਾਸਿਸਟਾਕਸ ਅਤੇ ਮੈਲਾਥਿਆਨ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4.
ਅਗੇਤੇ ਮਟਰਾਂ ਦੀ ਕਾਸ਼ਤ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਉੱਨਤ ਕਿਸਮਾਂ – ਅਗੇਤੇ ਮਟਰਾਂ ਦੀਆਂ ਉੱਨਤ ਕਿਸਮਾਂ ਹਨ-ਮਟਰ ਅਗੇਤਾ-6 ਅਤੇ 7 ਅਤੇ ਅਰਕਲ ।
ਝਾੜ – 20-32 ਕੁਇੰਟਲ ਪ੍ਰਤੀ ਏਕੜ ।
ਮੌਸਮ – ਠੰਢਾ ਮੌਸਮ ॥ ਬੀਜਾਈ ਦਾ ਸਮਾਂ-ਅੱਧ ਅਕਤੂਬਰ ਤੋਂ ਅੱਧ ਨਵੰਬਰ ।
ਬੀਜ ਦੀ ਮਾਤਰਾ – 45 ਕਿਲੋ ਪ੍ਰਤੀ ਏਕੜ । ਜੇ ਬੀਜਾਈ ਪਹਿਲੀ ਵਾਰ ਕਰਨੀ ਹੋਵੇ ਤਾਂ ਰਾਈਜ਼ੋਬੀਅਮ ਦਾ ਟੀਕਾ ਲਗਾਉਣਾ ਚਾਹੀਦਾ ਹੈ ।
ਫਾਸਲਾ-30 × 7 ਸੈਂ.ਮੀ. ।
ਸਿੰਚਾਈ – ਪਹਿਲੀ 15-20 ਦਿਨ ਬਾਅਦ, ਦੂਜੀ ਫੁੱਲ ਆਉਣ ਤੇ ਅਤੇ ਤੀਜੀ ਫਲੀਆਂ ਪੈਣ ਤੇ ।
ਨਦੀਨਾਂ ਦੀ ਰੋਕਥਾਮ – ਸਟੌਪ 30 ਤਾਕਤ ਇਕ ਲੀਟਰ ਜਾਂ ਐਫਾਲੋਨ 50 ਤਾਕਤ 500 ਗਾਮ ਪ੍ਰਤੀ ਏਕੜ ਨਦੀਨ ਉੱਗਣ ਤੋਂ ਪਹਿਲਾਂ ਅਤੇ ਬੀਜਾਈ ਤੋਂ 2 ਦਿਨਾਂ ਦੇ ਵਿਚ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ।
ਤੁੜਾਈ – ਖਾਣ ਲਈ ਠੀਕ ਹਾਲਤ ਵਿੱਚ ਫਲੀਆਂ ਤੋੜ ਲੈਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 5.
ਫੁੱਲ ਗੋਭੀ ਦੀ ਅਗੇਤੀ, ਮੁੱਖ ਅਤੇ ਪਿਛੇਤੀ ਫ਼ਸਲ ਲਈ ਪਨੀਰੀ ਬੀਜਣ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਫ਼ਾਸਲੇ ਬਾਰੇ ਦੱਸੋ ।
ਉੱਤਰ-
1. ਪਨੀਰੀ ਬੀਜਣ ਦਾ ਸਮਾਂ-
- ਅਗੇਤੀ ਫੁੱਲ ਗੋਭੀ – ਜੂਨ ਤੋਂ ਜੁਲਾਈ ।
- ਮੁੱਖ ਫ਼ਸਲ – ਅਗਸਤ ਤੋਂ ਅੱਧ ਸਤੰਬਰ ।
- ਪਿਛੇਤੀ ਫ਼ਸਲ – ਅਕਤੂਬਰ ਤੋਂ ਨਵੰਬਰ ਨੂੰ
2. ਪ੍ਰਤੀ ਏਕੜ ਬੀਜ ਦੀ ਮਾਤਰਾ-
- ਅਗੇਤੀ ਫ਼ਸਲ ਲਈ 500 ਗ੍ਰਾਮ ਬੀਜ ਪ੍ਰਤੀ ਏਕੜ ।
- ਹੋਰਾਂ ਲਈ 250 ਗ੍ਰਾਮ ਬੀਜ ਪ੍ਰਤੀ ਏਕੜ ।
3. ਫ਼ਾਸਲਾ-45 × 30 ਸੈਂ.ਮੀ. ਦੇ ਹਿਸਾਬ ਨਾਲ ਕਤਾਰਾਂ ਤੇ ਬੂਟਿਆਂ ਵਿਚ ਫ਼ਾਸਲਾ ਰੱਖੋ ।
PSEB 10th Class Agriculture Guide ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਿਗਿਆਨੀਆਂ ਅਨੁਸਾਰ ਹਰ ਬਾਲਗ਼ ਨੂੰ ਚੰਗੀ ਸਿਹਤ ਲਈ ਕਿੰਨੇ ਗ੍ਰਾਮ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
284 ਗ੍ਰਾਮ ।
ਪ੍ਰਸ਼ਨ 2.
ਸਾਡੇ ਦੇਸ਼ ਵਿਚ ਸਬਜ਼ੀ ਦਾ ਭਵਿੱਖ ਕਿਹੋ ਜਿਹਾ ਹੈ ?
ਉੱਤਰ-
ਭਵਿੱਖ ਉੱਜਲ ਹੈ ।
ਪ੍ਰਸ਼ਨ 3.
ਸਬਜ਼ੀਆਂ ਨੂੰ ਪੱਕਣ ਲਈ ਕਿੰਨਾ ਸਮਾਂ ਲਗਦਾ ਹੈ ?
ਉੱਤਰ-
ਬਹੁਤ ਘੱਟ, ਸਾਲ ਵਿਚ 24 ਫ਼ਸਲਾਂ ਲਈਆਂ ਜਾ ਸਕਦੀਆਂ ਹਨ ।
ਪ੍ਰਸ਼ਨ 4.
ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਤੁਲਨਾ ਵਿਚ ਸਬਜ਼ੀਆਂ ਦਾ ਝਾੜ ਕਿੰਨਾ ਵੱਧ ਹੈ ?
ਉੱਤਰ-
5-10 ਗੁਣਾਂ ।
ਪ੍ਰਸ਼ਨ 5.
ਸਬਜ਼ੀਆਂ ਦੀ ਕਾਸ਼ਤ ਲਈ ਕਿਹੜੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ ?
ਉੱਤਰ-
ਰੇਤਲੀ ਮੈਰਾ ਜਾਂ ਚੀਕਣੀ ਮੈਰਾ ਜ਼ਮੀਨ ।
ਪ੍ਰਸ਼ਨ 6.
ਜੜਾਂ ਵਾਲੀਆਂ ਸਬਜ਼ੀਆਂ ਲਈ ਕਿਹੋ ਜਿਹੀ ਜ਼ਮੀਨ ਵਧੀਆ ਰਹਿੰਦੀ ਹੈ ?
ਉੱਤਰ-
ਰੇਤਲੀ ਮੈਰਾ ਜ਼ਮੀਨ ।
ਪ੍ਰਸ਼ਨ 7.
ਖਾਦਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ?
ਉੱਤਰ-
ਦੋ ਤਰ੍ਹਾਂ ਦੀਆਂ ।
ਪ੍ਰਸ਼ਨ 8.
ਖਾਦਾਂ ਦੇ ਪ੍ਰਕਾਰ ਦੱਸੋ ।
ਉੱਤਰ-
ਰਸਾਇਣਿਕ ਅਤੇ ਜੈਵਿਕ ।
ਪ੍ਰਸ਼ਨ 9.
ਬੀਜ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਬੀਜ ਸੁਧਰੀ ਕਿਸਮ ਦਾ ਤੇ ਰੋਗ ਰਹਿਤ ਹੋਣਾ ਚਾਹੀਦਾ ਹੈ ।
ਪ੍ਰਸ਼ਨ 10.
ਰਸਾਇਣਿਕ ਖਾਦਾਂ ਵਿਚ ਕਿਹੜੇ ਤੱਤ ਹੁੰਦੇ ਹਨ ?
ਉੱਤਰ-
ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ।
ਪ੍ਰਸ਼ਨ 11.
ਬੀਜ ਬੀਜਣ ਦੇ ਕਿਹੜੇ ਦੋ ਢੰਗ ਹਨ ?
ਉੱਤਰ-
ਸਿੱਧੀ ਬੀਜਾਈ ਅਤੇ ਪਨੀਰੀ ਲਗਾ ਕੇ ।
ਪ੍ਰਸ਼ਨ 12.
ਸਿੱਧੀ ਬਿਜਾਈ ਕਰਕੇ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਨਾਂ ਲਿਖੋ ।
ਉੱਤਰ-
ਆਲੂ, ਗਾਜਰ, ਮੇਥੀ, ਧਨੀਆਂ ਆਦਿ ।
ਪ੍ਰਸ਼ਨ 13.
ਪਨੀਰੀ ਲਾ ਕੇ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੱਸੋ ।
ਉੱਤਰ-
ਚੀਨੀ ਬੰਦ ਗੋਭੀ, ਫੁੱਲ ਗੋਭੀ, ਬਰੌਕਲੀ, ਪਿਆਜ, ਸਲਾਦ ਆਦਿ ।
ਪ੍ਰਸ਼ਨ 14.
ਸਬਜ਼ੀਆਂ ਦੇ ਸੰਬੰਧ ਵਿੱਚ ਗਰਮੀ ਦੇ ਮੌਸਮ ਵਿਚ ਹਲ ਵਾਹੁਣ ਨਾਲ ਕੀ ਹੁੰਦਾ ਹੈ ?
ਉੱਤਰ-
ਧਰਤੀ ਦੇ ਕੀੜੇ, ਉੱਲੀਆਂ ਅਤੇ ਨਿਮਾਟੋਡ ਮਰ ਜਾਂਦੇ ਹਨ ।
ਪ੍ਰਸ਼ਨ 15.
ਸਬਜ਼ੀਆਂ ਦੇ ਬੀਜ ਨੂੰ ਕਿਹੜੀ ਦਵਾਈ ਨਾਲ ਸੋਧ ਸਕਦੇ ਹਾਂ ?
ਉੱਤਰ-
ਕੈਪਟਾਨ ਜਾਂ ਥੀਰਮ ਨਾਲ ।
ਪ੍ਰਸ਼ਨ 16.
ਸਬਜ਼ੀਆਂ ਵਿੱਚ ਸੁੰਡੀਆਂ ਨੂੰ ਮਾਰਨ ਲਈ ਕੀਟਨਾਸ਼ਕ ਦੱਸੋ ।
ਉੱਤਰ-
ਸੇਵਨ, ਫੇਮ ।
ਪ੍ਰਸ਼ਨ 17.
ਰਸ ਚੂਸਣ ਵਾਲੇ ਕੀੜੇ ਅਤੇ ਤੇਲੇ ਉੱਤੇ ਕਾਬੂ ਪਾਉਣ ਲਈ ਦਵਾਈਆਂ ਦੱਸੋ ।
ਉੱਤਰ-
ਰੋਗਰ, ਮੈਟਾਸਿਸਟਾਕਸ, ਮੈਲਾਥਿਆਨ ।
ਪ੍ਰਸ਼ਨ 18.
ਹਾੜੀ ਦੀਆਂ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ-
ਗਾਜਰ, ਮੂਲੀ, ਬੰਦਗੋਭੀ, ਫੁੱਲ ਗੋਭੀ, ਆਲੂ, ਮਟਰ ਆਦਿ ।
ਪ੍ਰਸ਼ਨ 19.
ਗਾਜਰ ਦੀ ਕਿਹੜੀ ਕਿਸਮ ਵਧੇਰੇ ਤਾਪ ਸਹਿ ਸਕਦੀ ਹੈ ?
ਉੱਤਰ-
ਦੇਸੀ ਕਿਸਮ ।
ਪ੍ਰਸ਼ਨ 20.
ਪੰਜਾਬ ਵਿਚ ਗਾਜਰ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਬਲੈਕ ਬਿਊਟੀ, ਪੰਜਾਬ ਕੈਰਟ ਰੈਡ ।
ਪ੍ਰਸ਼ਨ 21.
ਪੰਜਾਬ ਕੈਰਟ ਰੈਡ ਗਾਜਰ ਦਾ ਝਾੜ ਤੇ ਰੰਗ ਦੱਸੋ ।
ਉੱਤਰ-
ਲਾਲ ਰੰਗ, 230 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 22.
ਗਾਜਰ ਕਿੱਥੇ ਬੀਜੀ ਜਾਂਦੀ ਹੈ ?
ਉੱਤਰ-
ਵੱਟਾਂ ‘ਤੇ ।
ਪ੍ਰਸ਼ਨ 23.
ਗਾਜਰਾਂ ਲਈ ਵੱਟਾਂ ਦਾ ਫਾਸਲਾ ਦੱਸੋ ।
ਉੱਤਰ-
ਵੱਟਾਂ ਵਿਚਕਾਰ ਫਾਸਲਾ 45 ਸੈਂ.ਮੀ. ।
ਪ੍ਰਸ਼ਨ 24.
ਗਾਜਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
4-5 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 25.
ਗਾਜਰਾਂ ਨੂੰ ਬਹੁਤਾ ਪਾਣੀ ਲਾਉਣ ਨਾਲ ਕੀ ਨੁਕਸਾਨ ਹੈ ?
ਉੱਤਰ-
ਗਾਜਰਾਂ ਦਾ ਰੰਗ ਨਹੀਂ ਬਣਦਾ ।
ਪ੍ਰਸ਼ਨ 26.
ਗਾਜਰਾਂ ਦੀ ਤਿਆਰੀ ਨੂੰ ਲਗਦਾ ਸਮਾਂ ਦੱਸੋ ।
ਉੱਤਰ-
90-100 ਦਿਨਾਂ ਵਿਚ ਕਿਸਮਾਂ ਅਨੁਸਾਰ ਗਾਜਰਾਂ ਪੁਟਾਈ ਯੋਗ ਹੋ ਜਾਂਦੀਆਂ ਹਨ ।
ਪ੍ਰਸ਼ਨ 27.
(ੳ) ਮੂਲੀ ਦੀਆਂ ਕਿਸਮਾਂ ਦੱਸੋ ।
(ਅ) ਮੁਲੀ ਦੀ ਇੱਕ ਉੱਨਤ ਕਿਸਮ ਦਾ ਨਾਂ ਲਿਖੋ ।
ਉੱਤਰ-
(ਉ) ਪੰਜਾਬ ਪਸੰਦ, ਪੂਸਾ ਚੇਤਕੀ, ਪੂਸਾ ਹਿਮਾਨੀ, ਜਾਪਾਨੀ ਵਾਈਟ, ਪੰਜਾਬ ਸਫ਼ੇਦ ਮੂਲੀ-2 ਆਦਿ ।
(ਅ) ਪੰਜਾਬ ਪਸੰਦ ।
ਪ੍ਰਸ਼ਨ 28. ਮੂਲੀ ਦਾ ਝਾੜ ਦੱਸੋ ।
ਉੱਤਰ-
105-215 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 29.
ਮੂਲੀ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
4-5 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 30.
ਮੂਲੀ ਦੀ ਬੀਜਾਈ ਕਿੱਥੇ ਕੀਤੀ ਜਾਂਦੀ ਹੈ ? ਫਾਸਲਾ ਦੱਸੋ ।
ਉੱਤਰ-
ਵੱਟਾਂ ਤੇ, ਫਾਸਲਾ ਕਤਾਰਾਂ ਵਿਚ 45 ਸੈਂ.ਮੀ. ਅਤੇ ਬੂਟਿਆਂ ਵਿਚ 7 ਸੈਂ.ਮੀ. ।
ਪ੍ਰਸ਼ਨ 31.
ਮੂਲੀਆਂ ਕਿੰਨੇ ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੀਆਂ ਹਨ ?
ਉੱਤਰ-
45-60 ਦਿਨਾਂ ਵਿਚ ।
ਪ੍ਰਸ਼ਨ 32.
ਮਟਰ ਦੀਆਂ ਅਗੇਤੀਆਂ ਕਿਸਮਾਂ ਦੱਸੋ ।
ਉੱਤਰ-
ਅਗੇਤਾ-6 ਅਤੇ 7, ਅਰਕਲੇ ।
ਪ੍ਰਸ਼ਨ 33.
ਮਟਰ ਦੀਆਂ ਅਗੇਤੀਆਂ ਕਿਸਮਾਂ ਦਾ ਝਾੜ ਦੱਸੋ ।
ਉੱਤਰ-
20-32 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 34.
ਮਟਰ ਦੀਆਂ ਮੁੱਖ ਮੌਸਮ ਦੀਆਂ ਕਿਸਮਾਂ ਦੱਸੋ ।
ਉੱਤਰ-
ਮਿੱਠੀ ਫਲੀ, ਪੰਜਾਬ-89.
ਪ੍ਰਸ਼ਨ 35.
ਮਿੱਠੀ ਫਲੀ ਕਿਹੜੀ ਸਬਜ਼ੀ ਦੀ ਉੱਨਤ ਕਿਸਮ ਹੈ ?
ਉੱਤਰ-
ਮਟਰ
ਪ੍ਰਸ਼ਨ 36.
ਮਟਰ ਦੀਆਂ ਮੁੱਖ ਕਿਸਮਾਂ ਦਾ ਝਾੜ ਦੱਸੋ ।
ਉੱਤਰ-
47-55 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 37.
ਮਟਰ ਦੀ ਕਿਹੜੀ ਕਿਸਮ ਛਿਲਕੇ ਸਮੇਤ ਖਾਈ ਜਾ ਸਕਦੀ ਹੈ ?
ਉੱਤਰ-
ਮਿੱਠੀ ਫਲੀ ।
ਪ੍ਰਸ਼ਨ 38.
ਮਟਰ ਦੀ ਬਿਜਾਈ ਦਾ ਉੱਤਮ ਸਮਾਂ ਦੱਸੋ ।
ਉੱਤਰ-
ਅੱਧ ਅਕਤੂਬਰ ਤੋਂ ਅੱਧ ਨਵੰਬਰ ।
ਪ੍ਰਸ਼ਨ 39.
ਮਟਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਅਗੇਤੀ ਕਿਸਮ ਲਈ 45 ਕਿਲੋ ਅਤੇ ਮੁੱਖ-ਫ਼ਸਲ ਲਈ 30 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 10.
ਮਟਰ ਲਈ ਫਾਸਲੇ ਬਾਰੇ ਦੱਸੋ ।
ਉੱਤਰ-
ਅਗੇਤੀ ਕਿਸਮ ਲਈ ਫਾਸਲਾ 30 × 7 ਸੈਂ.ਮੀ. ਅਤੇ ਮੁੱਖ ਫ਼ਸਲ ਲਈ 30 × 10 ਸੈਂ.ਮੀ. ।
ਪ੍ਰਸ਼ਨ 41.
ਮਟਰ ਦੇ ਬੀਜ ਨੂੰ ਕਿਹੜਾ ਟੀਕਾ ਲਗਾਇਆ ਜਾਂਦਾ ਹੈ ?
ਉੱਤਰ-
ਰਾਈਜ਼ੋਬੀਅਮ ਦਾ ।
ਪ੍ਰਸ਼ਨ 42.
ਫੁੱਲ ਗੋਭੀ ਦੀ ਕਾਸ਼ਤ ਲਈ ਕਿੰਨਾ ਤਾਪਮਾਨ ਠੀਕ ਹੈ ?
ਉੱਤਰ-
15-20 ਡਿਗਰੀ ਸੈਂਟੀਗਰੇਡ ।
ਪ੍ਰਸ਼ਨ 43.
ਫੁੱਲ ਗੋਭੀ ਦੀ ਮੁੱਖ ਸਮੇਂ ਦੀ ਕਿਸਮ ਦੱਸੋ ।
ਉੱਤਰ-
ਜਾਇੰਟ ਸਨੋਬਾਲ ।
ਪ੍ਰਸ਼ਨ 44.
ਫੁੱਲ ਗੋਭੀ ਦੀ ਪਛੇਤੀ ਬੀਜਾਈ ਦੀ ਕਿਸਮ ਦੱਸੋ ।
ਉੱਤਰ-
ਪੂਸਾ ਸਨੋਬਾਲ-1, ਪੂਸਾ ਸਨੋਬਾਲ ਕੇ-1.
ਪ੍ਰਸ਼ਨ 45.
ਫੁੱਲ ਗੋਭੀ ਦੀ ਫ਼ਸਲ ਕਦੋਂ ਤਿਆਰ ਹੋ ਜਾਂਦੀ ਹੈ ?
ਉੱਤਰ-
ਖੇਤ ਵਿਚੋਂ ਪਨੀਰੀ ਪੁੱਟ ਕੇ ਲਾਉਣ ਦੇ 90-100 ਦਿਨਾਂ ਦੇ ਬਾਅਦ ।
ਪ੍ਰਸ਼ਨ 46,
ਬੰਦ ਗੋਭੀ ਦੀ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਦੱਸੋ ।
ਉੱਤਰ-
ਸਤੰਬਰ ਤੋਂ ਅਕਤੂਬਰ ।
ਪ੍ਰਸ਼ਨ 47.
ਬੰਦ ਗੋਭੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
200-250 ਗ੍ਰਾਮ ਪ੍ਰਤੀ ਏਕੜ ।
ਪ੍ਰਸ਼ਨ 48.
ਬੰਦ ਗੋਭੀ ਲਈ ਕਤਾਰਾਂ ਤੇ ਬੂਟਿਆਂ ਵਿਚ ਫ਼ਾਸਲਾ ਦੱਸੋ ।
ਉੱਤਰ-
45 × 45 ਸੈਂ.ਮੀ. ਫ਼ਾਸਲਾ ਅਗੇਤੀ ਕਿਸਮ ਲਈ ਅਤੇ 60 × 45 ਸੈਂ.ਮੀ. ਫ਼ਾਸਲਾ ਪਿਛੇਤੀ ਕਿਸਮ ਲਈ ।
ਪ੍ਰਸ਼ਨ 49.
(ਉ) ਬਰੌਕਲੀ ਦੀ ਕਿਸਮ ਤੇ ਝਾੜ ਦੱਸੋ ।
(ਅ) ਪੰਜਾਬ ਬਰੌਕਲੀ-1 ਕਿਹੜੀ ਸਬਜ਼ੀ ਦੀ ਸੁਧਰੀ ਕਿਸਮ ਹੈ ?
ਉੱਤਰ-
(ਉ) ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਔਸਤ ਝਾੜ 70 ਕੁਇੰਟਲ ਪ੍ਰਤੀ ਏਕੜ ।
(ਅ) ਇਹ ਬਰੌਕਲੀ ਦੀ ਕਿਸਮ ਹੈ । ਇਹ ਫੁੱਲ ਗੋਭੀ ਵਰਗੀ ਹੁੰਦੀ ਹੈ ।
ਪ੍ਰਸ਼ਨ 50.
ਬਰੌਕਲੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
250 ਗ੍ਰਾਮ ਇੱਕ ਏਕੜ ਲਈ ।
ਪ੍ਰਸ਼ਨ 51.
ਬਰੌਕਲੀ ਲਈ ਪਨੀਰੀ ਲਾਉਣ ਦਾ ਸਹੀ ਸਮਾਂ ਦੱਸੋ ।
ਉੱਤਰ-
ਅੱਧ ਅਗਸਤ ਤੋਂ ਅੱਧ ਸਤੰਬਰ ।
ਪ੍ਰਸ਼ਨ 52.
ਚੀਨੀ ਬੰਦ ਗੋਭੀ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਅੱਧ ਸਤੰਬਰ ਵਿਚ ਪਨੀਰੀ ਬੀਜ ਕੇ ਅੱਧ ਅਕਤੂਬਰ ਵਿਚ ਪੁੱਟ ਕੇ ਖੇਤਾਂ ਵਿੱਚ ਲਾਓ ।
ਪ੍ਰਸ਼ਨ 53.
ਚੀਨੀ ਬੰਦ ਗੋਭੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਪਨੀਰੀ ਲਈ 200 ਗ੍ਰਾਮ ਪ੍ਰਤੀ ਏਕੜ ਅਤੇ ਸਿੱਧੀ ਬਿਜਾਈ ਲਈ ਇੱਕ ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।
ਪ੍ਰਸ਼ਨ 54.
ਚੀਨੀ ਬੰਦ ਗੋਭੀ ਦੀਆਂ ਕਿੰਨੀਆਂ ਕਟਾਈਆਂ ਹੋ ਜਾਂਦੀਆਂ ਹਨ ?
ਉੱਤਰ-
ਕੁੱਲ ਛੇ ਕਟਾਈਆਂ ।
ਪ੍ਰਸ਼ਨ 55.
ਆਲੂ ਦੀਆਂ ਅਗੇਤੀਆਂ ਕਿਸਮਾਂ ਦੱਸੋ ।
ਉੱਤਰ-
ਕੁਫ਼ਰੀ ਸੂਰਯਾ ਅਤੇ ਕੁਫ਼ਰੀ ਪੁਖਰਾਜ ।
ਪ੍ਰਸ਼ਨ 56.
ਆਲੂ ਦੀਆਂ ਅਗੇਤੀਆਂ ਕਿਸਮਾਂ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ ?
ਉੱਤਰ-
90-100 ਦਿਨਾਂ ਵਿਚ 1
ਪ੍ਰਸ਼ਨ 57.
ਆਲੂ ਦੀਆਂ ਅਗੇਤੀਆਂ ਕਿਸਮਾਂ ਦਾ ਝਾੜ ਦੱਸੋ ।
ਉੱਤਰ-
100-125 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 58.
ਆਲੂ ਦੀਆਂ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੱਸੋ ।
ਉੱਤਰ-
ਕੁਫ਼ਰੀ ਜਯੋਤੀ, ਕੁਫ਼ਰੀ ਪੁਸ਼ਕਰ ।
ਪ੍ਰਸ਼ਨ 59.
ਆਲੂ ਦੀਆਂ ਦਰਮਿਆਨੇ ਸਮੇਂ ਦੀਆਂ ਫ਼ਸਲਾਂ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ ? ਝਾੜ ਵੀ ਦੱਸੋ ।
ਉੱਤਰ-
100-110 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ । ਝਾੜ 120-170 ਕੁਇੰਟਲ ਪ੍ਰਤੀ ਏਕੜ ਹੈ ।
ਪ੍ਰਸ਼ਨ 60.
ਆਲੂ ਦੀਆਂ ਪਛੇਤੀਆਂ ਕਿਸਮਾਂ ਦੱਸੋ ।
ਉੱਤਰ-
ਕੁਫ਼ਰੀ ਸੰਧੂਰੀ, ਕੁਫ਼ਰੀ ਬਾਦਸ਼ਾਹ ।
ਪ੍ਰਸ਼ਨ 61.
ਆਲੂ ਦੀਆਂ ਪਿਛੇਤੀਆਂ ਕਿਸਮਾਂ ਦੀ ਤਿਆਰੀ ਅਤੇ ਝਾੜ ਦੱਸੋ ।
ਉੱਤਰ-
110-120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ । ਝਾੜ 120-130 ਕੁਇੰਟਲ ਪ੍ਰਤੀ ਏਕੜ ਹੈ ।
ਪ੍ਰਸ਼ਨ 62.
ਆਲੂ ਦੀ ਬੀਜਾਈ ਲਈ ਵੱਟਾਂ ਵਿਚਕਾਰ ਫ਼ਾਸਲਾ ਅਤੇ ਆਲੂਆਂ ਵਿਚਕਾਰ ਫ਼ਾਸਲਾ ਦੱਸੋ ।
ਉੱਤਰ-
60 ਸੈਂ.ਮੀ., 20 ਸੈਂ.ਮੀ. ।
ਪ੍ਰਸ਼ਨ 63.
ਆਲੂ ਦਾ ਬੀਜ ਕਿਸ ਤਰ੍ਹਾਂ ਬੀਜਣਾ ਚਾਹੀਦਾ ਹੈ ?
ਉੱਤਰ-
ਕੱਟ ਕੇ ।
ਪ੍ਰਸ਼ਨ 64.
‘ਕੁਫਰੀ ਖੁਖਰਾਜ’ ਕਿਹੜੀ ਸਬਜ਼ੀ ਦੀ ਉੱਨਤ ਕਿਸਮ ਹੈ ।
ਉੱਤਰ-
ਆਲੂ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਬਜ਼ੀ ਤੋਂ ਕੀ ਭਾਵ ਹੈ ?
ਉੱਤਰ-
ਪੌਦੇ ਦਾ ਉਹ ਨਰਮ ਭਾਗ; ਜਿਵੇਂ-ਫ਼ਲ, ਫੁੱਲ, ਤਣਾਂ, ਜੜ੍ਹਾਂ, ਪੱਤੇ ਆਦਿ ਜਿਹਨਾਂ ਨੂੰ ਕੱਚੇ ਹੀ, ਸਲਾਦ ਦੇ ਰੂਪ ਵਿੱਚ ਜਾਂ ਪਕਾ ਰਿੰਨ ਕੇ ਖਾਧਾ ਜਾਂਦਾ ਹੈ, ਨੂੰ ਸਬਜ਼ੀ ਕਹਿੰਦੇ ਹਨ ।
ਪ੍ਰਸ਼ਨ 2.
ਸਬਜ਼ੀਆਂ ਵਿੱਚ ਕਿਹੜੇ ਖ਼ੁਰਾਕੀ ਤੱਤ ਹੁੰਦੇ ਹਨ ?
ਉੱਤਰ-
ਸਬਜ਼ੀਆਂ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨਜ਼ ਆਦਿ ਮਿਲਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹਨ ।
ਪ੍ਰਸ਼ਨ 3.
ਹਰ ਬਾਲਗ਼ ਨੂੰ 284 ਗ੍ਰਾਮ ਸਬਜ਼ੀ ਰੋਜ਼ ਖਾਣੀ ਚਾਹੀਦੀ ਹੈ ਇਸ ਵਿੱਚ ਵੱਖ-ਵੱਖ ਸਬਜ਼ੀਆਂ ਦੇ ਭਾਗ ਦੱਸੋ ।
ਉੱਤਰ-
284 ਗ੍ਰਾਮ ਸਬਜ਼ੀ ਵਿੱਚ 114 ਗ੍ਰਾਮ ਪੱਤਿਆਂ ਵਾਲੀਆਂ, 85 ਗ੍ਰਾਮ ਜੜ੍ਹਾਂ ਵਾਲੀਆਂ, 85 ਗ੍ਰਾਮ ਹੋਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ।
ਪ੍ਰਸ਼ਨ 4.
ਜੈਵਿਕ ਖਾਦਾਂ ਦੇ ਲਾਭ ਦੱਸੋ ।
ਉੱਤਰ-
ਜੈਵਿਕ ਖਾਦਾਂ ਜ਼ਮੀਨ ਦੀਆਂ ਭੌਤਿਕ ਤੇ ਰਸਾਇਣਿਕ ਹਾਲਤਾਂ ਨੂੰ ਠੀਕ ਰੱਖਦੀਆਂ ਹਨ ਅਤੇ ਜ਼ਮੀਨ ਪੋਲੀ ਰਹਿੰਦੀ ਹੈ ਤੇ ਹਵਾ ਦੀ ਆਵਾਜਾਈ ਵੱਧਦੀ ਹੈ ।
ਪ੍ਰਸ਼ਨ 5.
ਕਿਹੜੀਆਂ ਸਬਜ਼ੀਆਂ ਪਨੀਰੀ ਲਾ ਕੇ ਬੀਜੀਆਂ ਜਾ ਸਕਦੀਆਂ ਹਨ ?
ਉੱਤਰ-
ਅਜਿਹੀਆਂ ਸਬਜ਼ੀਆਂ ਜੋ ਪਨੀਰੀ ਪੁੱਟ ਕੇ ਮੁੜ ਲਾਏ ਜਾਣ ਦੇ ਝਟਕੇ ਨੂੰ ਬਰਦਾਸ਼ਤ ਕਰ ਲੈਣ, ਜਿਵੇਂ-ਬੰਦ ਗੋਭੀ, ਬਰੌਕਲੀ, ਪਿਆਜ਼ ਆਦਿ ।
ਪ੍ਰਸ਼ਨ 6.
ਸਰਦੀ ਦੀਆਂ ਸਬਜ਼ੀਆਂ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਦਾ ਕੀ ਯੋਗਦਾਨ ਹੈ ?
ਉੱਤਰ-
ਬੀਜ ਦੀ ਸੋਧ ਲਈ ਕੈਪਟਾਨ ਜਾਂ ਥੀਰਮ ਦੀ ਵਰਤੋਂ ਕੀਤੀ ਜਾਂਦੀ ਹੈ । ਜਿਸ ਨਾਲ ਕੀੜਿਆਂ ਅਤੇ ਬੀਮਾਰੀਆਂ ਦੇ ਹਮਲੇ ਤੋਂ ਬਚਾਅ ਹੋ ਜਾਂਦਾ ਹੈ ।
ਕੁੱਝ ਕੀਟਨਾਸ਼ਕ ਦਵਾਈਆਂ ; ਜਿਵੇਂ-ਫੇਮ, ਸੇਵਨ ਆਦਿ ਦੀ ਵਰਤੋਂ ਕਰਕੇ ਸੰਡੀਆਂ ਨੂੰ ਮਾਰਿਆ ਜਾ ਸਕਦਾ ਹੈ । ਰਸ ਚੂਸਣ ਵਾਲੇ ਕੀੜੇ ਅਤੇ ਤੇਲੇ ਤੇ ਕਾਬੂ ਪਾਉਣ ਲਈ ਰੋਗ, ਮੈਟਾਸਿਸਟਾਕਸ ਅਤੇ ਮੈਲਾਥਿਆਨ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 7.
ਗਾਜਰ ਦੀ ਫ਼ਸਲ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਗਾਜਰ ਨੂੰ 3-4 ਪਾਣੀਆਂ ਦੀ ਲੋੜ ਹੁੰਦੀ ਹੈ । ਪਹਿਲੀ ਸਿੰਚਾਈ ਬੀਜਾਈ ਤੋਂ ਫੌਰਨ ਬਾਅਦ, ਦੂਜੀ 10-12 ਦਿਨਾਂ ਬਾਅਦ ਕਰਨੀ ਚਾਹੀਦੀ ਹੈ ।
ਪ੍ਰਸ਼ਨ 8.
ਮੂਲੀ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ ?
ਉੱਤਰ-
ਮੂਲੀ ਨੂੰ ਸਲਾਦ ਦੇ ਰੂਪ ਵਿਚ, ਸਬਜ਼ੀ ਬਣਾਉਣ ਲਈ ਅਤੇ ਪਰਾਂਠੇ ਬਣਾਉਣ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 9.
ਮੂਲੀ ਦੀਆਂ ਪੰਜਾਬ ਵਿਚ ਬੀਜੀਆਂ ਜਾਣ ਵਾਲੀਆਂ ਮੁੱਖ ਕਿਸਮਾਂ ਅਤੇ ਝਾੜ ਦੱਸੋ ।
ਉੱਤਰ-
ਪੰਜਾਬ ਪਸੰਦ, ਪੰਜਾਬ ਸਫ਼ੇਦ ਮੂਲੀ-2, ਪੂਸਾ ਚੇਤਕੀ ਮੂਲੀ ਦੀਆਂ ਕਿਸਮਾਂ ਹਨ ਜੋ ਪੰਜਾਬ ਵਿਚ ਮੁੱਖ ਰੂਪ ਵਿਚ ਬੀਜੀਆਂ ਜਾਂਦੀਆਂ ਹਨ ਅਤੇ ਝਾੜ 105-215 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।
ਪ੍ਰਸ਼ਨ 10.
ਮੂਲੀ ਦੀ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲੀ ਸਿੰਚਾਈ ਬੀਜਾਈ ਤੋਂ ਤੁਰੰਤ ਬਾਅਦ ਅਤੇ ਫਿਰ ਗਰਮੀਆਂ ਵਿਚ 6-7 ਦਿਨਾਂ ਬਾਅਦ ਅਤੇ ਸਰਦੀਆਂ ਵਿਚ 10-12 ਦਿਨਾਂ ਬਾਅਦ ਜ਼ਮੀਨ ਦੀ ਕਿਸਮ ਅਨੁਸਾਰ ਕਰੋ ।
ਪ੍ਰਸ਼ਨ 11.
ਜੇ ਜ਼ਮੀਨ ਵਿੱਚ ਮਟਰ ਪਹਿਲੀ ਵਾਰ ਬੀਜਣੇ ਹੋਣ ਤਾਂ ਬੀਜ ਨੂੰ ਕਿਹੜਾ ਟੀਕਾ ਲਗਾਇਆ ਜਾਂਦਾ ਹੈ ਤੇ ਕਿਉਂ ?
ਉੱਤਰ-
ਮਟਰਾਂ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾਇਆ ਜਾਂਦਾ ਹੈ ਅਤੇ ਇਸ ਨਾਲ ਮਟਰਾਂ ਦਾ ਝਾੜ ਵੱਧਦਾ ਹੈ ਤੇ ਇਹ ਜ਼ਮੀਨ ਵਿਚ ਨਾਈਟਰੋਜਨ ਇਕੱਠੀ ਕਰਨ ਵਿਚ ਮੱਦਦ ਕਰਦਾ ਹੈ ।
ਪ੍ਰਸ਼ਨ 12.
ਮਟਰਾਂ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਐਫਾਲੋਨ 50 ਤਾਕਤ 500 ਗ੍ਰਾਮ ਜਾਂ ਸਟੌਪ 30 ਤਾਕਤ ਇੱਕ ਲੀਟਰ ਪ੍ਰਤੀ ਏਕੜ ਨਦੀਨ ਉੱਗਣ ਤੋਂ ਪਹਿਲਾਂ ਅਤੇ ਬੀਜਾਈ ਤੋਂ 2 ਦਿਨਾਂ ਵਿਚ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਣਾ ਚਾਹੀਦਾ ਹੈ ।
ਪ੍ਰਸ਼ਨ 13.
ਫੁੱਲ ਗੋਭੀ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਇਸ ਨੂੰ ਕੁੱਲ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਹਿਲੀ ਸਿੰਚਾਈ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਇਕਦਮ ਬਾਅਦ ਕਰਨੀ ਚਾਹੀਦੀ ਹੈ ।
ਪ੍ਰਸ਼ਨ 14.
ਫੁੱਲ ਗੋਭੀ ਅਤੇ ਬੰਦ ਗੋਭੀ ਅਤੇ ਬਰੌਕਲੀ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ ਇੱਕ ਲੀਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਚੰਗੀ ਸਿਲ ਵਾਲੇ ਖੇਤ ਵਿਚ ਬੂਟੇ ਲਾਉਣ ਤੋਂ ਇੱਕ ਦਿਨ ਪਹਿਲਾਂ ਛਿੜਕਾਅ ਕਰਨਾ ਚਾਹੀਦਾ ਹੈ ।
ਪ੍ਰਸ਼ਨ 15.
ਚੀਨੀ ਬੰਦ ਗੋਭੀ ਦੇ ਪੱਤੇ ਕਿਸ ਕੰਮ ਆਉਂਦੇ ਹਨ ? ਇਸ ਦੀ ਕਟਾਈ ਕਿੰਨੇ ਦਿਨਾਂ ਵਿਚ ਹੋ ਜਾਂਦੀ ਹੈ ?
ਉੱਤਰ-
ਚੀਨੀ ਬੰਦ ਗੋਭੀ ਦੇ ਪੱਤੇ ਸਾਗ ਬਣਾਉਣ ਦੇ ਕੰਮ ਆਉਂਦੇ ਹਨ । ਇਸ ਦੀ ਪਹਿਲੀ ਕਟਾਈ 30 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਾਜਰ ਦੀ ਕਾਸ਼ਤ ਦਾ ਵੇਰਵਾ ਦਿਓ ।
(i) ਕਿਸਮਾਂ, ਰੰਗ
(ii) ਝਾੜ
(iii) ਬੀਜ ਦੀ ਮਾਤਰਾ
(iv) ਪੁਟਾਈ
(v) ਫ਼ਾਸਲਾ ।
ਉੱਤਰ-
(i) ਕਿਸਮਾਂ – ਦੋ ਕਿਸਮਾਂ ਹਨ-ਦੇਸੀ ਅਤੇ ਵਿਲਾਇਤੀ । ਪੰਜਾਬ ਵਿਚ ਗਾਜਰ ਦੀਆਂ ਦੋ ਕਿਸਮਾਂ ਹਨ-ਪੰਜਾਬ ਕੈਰਟ ਰੈਡ ਅਤੇ ਪੰਜਾਬ ਬਲੈਕ ਬਿਊਟੀ । ਪੰਜਾਬ ਕੈਰਟ ਰੈਡ ਲਾਲ ਰੰਗ ਦੀ ਅਤੇ ਪੰਜਾਬ ਬਲੈਕ ਬਿਊਟੀ ਜਾਮਨੀ ਕਾਲੇ ਰੰਗ ਦੀ ਹੈ ।
(ii) ਝਾੜ – ਕਾਲੀ ਕਿਸਮ 196 ਕੁਇੰਟਲ ਪ੍ਰਤੀ ਏਕੜ ਅਤੇ ਲਾਲ ਕਿਸਮ 230 ਕੁਇੰਟਲ ਪ੍ਰਤੀ ਏਕੜ ।
(iii) ਬੀਜ ਦੀ ਮਾਤਰਾ – 4-5 ਕਿਲੋ ਪ੍ਰਤੀ ਏਕੜ ।
(vi) ਪੁਟਾਈ – ਕਿਸਮ ਅਨੁਸਾਰ 90-100 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ।
(v) ਫ਼ਾਸਲਾ – ਗਾਜਰਾਂ ਵੱਟਾਂ ਤੇ ਬੀਜੋ ਤੇ ਵੱਟਾਂ ਵਿਚ ਫਾਸਲਾ 45 ਸੈਂ.ਮੀ. ਰੱਖੋ ।
ਪ੍ਰਸ਼ਨ 2.
ਬਰੌਕਲੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਧਰੀ ਕਿਸਮ – ਪੰਜਾਬ ਬਰੌਕਲੀ-1, ਪਾਲਮ ਸਮਰਿਧੀ ।
ਝਾੜ – 70 ਕੁਇੰਟਲ ਪ੍ਰਤੀ ਏਕੜ ।
ਬੀਜਾਈ ਦਾ ਸਮਾਂ – ਪਨੀਰੀ ਬੀਜਣ ਦਾ ਸਮਾਂ ਅੱਧ ਅਗਸਤ ਤੋਂ ਅੱਧ ਸਤੰਬਰ ਹੈ ਅਤੇ ਪਨੀਰੀ ਇੱਕ ਮਹੀਨੇ ਦੀ ਹੋ ਜਾਵੇ ਤਾਂ ਪੁੱਟ ਕੇ ਖੇਤ ਵਿਚ ਲਾ ਦਿਓ ।
ਬੀਜ ਦੀ ਮਾਤਰਾ – 250 ਗ੍ਰਾਮ ਪ੍ਰਤੀ ਏਕੜ । ਫਾਸਲਾ-ਕਤਾਰਾਂ ‘ਤੇ ਬੂਟਿਆਂ ਵਿਚ ਫਾਸਲਾ 45 ਸੈਂ.ਮੀ. ।
ਪ੍ਰਸ਼ਨ 3.
ਆਲੂ ਦੀ ਕਾਸ਼ਤੇ ਬਾਰੇ ਦੱਸੋ ।
ਉੱਤਰ-
1. ਕਿਸਮਾਂ-
(i) ਅਗੇਤੀਆਂ – ਕੁਫ਼ਰੀ ਸੂਰਯਾ, ਕੁਫ਼ਰੀ ਪੁਖਰਾਜ ।
(ii) ਦਰਮਿਆਨੇ ਸਮੇਂ ਦੀਆਂ – ਕੁਫ਼ਰੀ ਜਯੋਤੀ, ਕੁਫ਼ਰੀ ਪੁਸ਼ਕਰ ।
(iii) ਪਛੇਤੀਆਂ – ਕੁਫ਼ਰੀ ਬਾਦਸ਼ਾਹ, ਕੁਫ਼ਰੀ ਸੰਧੁਰੀ ।
2. ਝਾੜ-
(i) ਅਗੇਤੀਆਂ ਕਿਸਮਾਂ – 100-125 ਕੁਇੰਟਲ ਪ੍ਰਤੀ ਏਕੜ ।
(ii) ਦਰਮਿਆਨੀਆਂ – 120-170 ਕੁਇੰਟਲ ਪ੍ਰਤੀ ਏਕੜ ।
(iii) ਪਿਛੇਤੀਆਂ – 120-130 ਕੁਇੰਟਲ ਪ੍ਰਤੀ ਏਕੜ ।
3. ਤਿਆਰੀ ਦਾ ਸਮਾਂ-
(i) ਅਗੇਤੀਆਂ – 90-100 ਦਿਨ ।
(ii) ਦਰਮਿਆਨੀਆਂ – 100-110 ਦਿਨ ।
(iii) ਪਿਛੇਤੀਆਂ – 110-120 ਦਿਨ ।
4. ਬੀਜਾਈ ਦਾ ਸਮਾਂ – ਢੁੱਕਵਾਂ ਸਮਾਂ ਪਤਝੜ ਲਈ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਅਤੇ ਬਹਾਰ ਰੁੱਤ ਲਈ ਜਨਵਰੀ ਦਾ ਪਹਿਲਾ ਪੰਦਰਵਾੜਾ ॥
5. ਬੀਜ ਦੀ ਮਾਤਰਾ – 12-18 ਕੁਇੰਟਲ ਪ੍ਰਤੀ ਏਕੜ । ਬਹਾਰ ਰੁੱਤ ਵਿਚ ਅਗੇਤੀ ਕਿਸਮ ਦਾ 8 ਕੁਇੰਟਲ ਅਤੇ ਪਿਛੇਤੀ ਕਿਸਮ ਦਾ 45 ਕੁਇੰਟਲ ਬੀਜ ਪ੍ਰਤੀ ਏਕੜ ਵਰਤੋਂ ਅਤੇ ਬੀਜ ਕੱਟ ਕੇ ਲਾਉਣਾ ਚਾਹੀਦਾ ਹੈ ।
6. ਫ਼ਾਸਲਾ – ਵੱਟਾਂ ਵਿਚਕਾਰ ਫ਼ਾਸਲਾ 60 ਸੈਂ.ਮੀ. ਅਤੇ ਆਲੂਆਂ ਵਿਚ 20 ਸੈਂ.ਮੀ. ।
7. ਨਦੀਨਾਂ ਦੀ ਰੋਕਥਾਮ – ਸਟੌਪ 30 ਤਾਕਤ ਇੱਕ ਲੀਟਰ ਜਾਂ ਐਰੀਲੋਨ 75 ਤਾਕਤ 500 ਗ੍ਰਾਮ ਜਾਂ ਸੈਨਕੋਰ 70 ਤਾਕਤ 200 ਗ੍ਰਾਮ ਦਾ 150 ਲੀਟਰ ਪਾਣੀ ਵਿਚ ਘੋਲ ਬਣਾ ਕੇ ਨਦੀਨਾਂ ਦੇ ਜੰਮਣ ਤੋਂ ਪਹਿਲਾਂ ਅਤੇ ਪਹਿਲੀ ਸਿੰਚਾਈ ਤੋਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ।
8. ਸਿੰਚਾਈ – ਬੀਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ । ਇਸ ਨਾਲ ਫ਼ਸਲ ਛੇਤੀ ਉੱਗਦੀ ਹੈ ।
ਪ੍ਰਸ਼ਨ 4.
ਸਬਜ਼ੀਆਂ ਬੀਜਣ ਦੇ ਪੰਜ ਲਾਭ ਲਿਖੋ ।
ਉੱਤਰ-
(i) ਸਬਜ਼ੀਆਂ ਦੀ ਫ਼ਸਲ ਜਲਦੀ ਤਿਆਰ ਹੋ ਜਾਂਦੀ ਹੈ ਤੇ ਸਾਲ ਵਿਚ ਤਿੰਨ-ਚਾਰ ਜਾਂ ਵੱਧ ਵਾਰ ਵੇਚ ਕੇ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ ।
(ii) ਭਾਰਤ ਵਿਚ ਸ਼ਾਕਾਹਾਰੀ ਆਬਾਦੀ ਵੱਧ ਹੈ ਤੇ ਸਬਜ਼ੀਆਂ ਦੀ ਲਾਗਤ ਵੀ ਵੱਧ ਹੈ ।
(iii) ਸਬਜ਼ੀਆਂ ਵਿੱਚ ਖ਼ੁਰਾਕੀ ਤੱਤ ਜਿਵੇਂ ਕਾਰਬੋਹਾਈਡੇਟ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਹੁੰਦੇ ਹਨ ।
(iv) ਸਬਜ਼ੀਆਂ ਰੋਜ਼ਗਾਰ ਦਾ ਚੰਗਾ ਸਾਧਨ ਹਨ ।
(v) ਸਾਰੇ ਪਰਿਵਾਰ ਨੂੰ ਘਰ ਵਿੱਚ ਹੀ ਰੋਜ਼ਗਾਰ ਮਿਲ ਜਾਂਦਾ ਹੈ ਖੇਤੀ ਸਾਧਨਾਂ ਦੀ ਪੂਰੀ ਵਰਤੋਂ ਸਾਰਾ ਸਾਲ ਹੁੰਦੀ ਰਹਿੰਦੀ ਹੈ ।
ਪ੍ਰਸ਼ਨ 5.
ਮੂਲੀ ਦੀ ਕਾਸ਼ਤ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿਓ :
(ਉ) ਦੋ ਉੱਨਤ ਕਿਸਮਾਂ
(ਅ) ਬੀਜ ਦੀ ਮਾਤਰਾ ਪ੍ਰਤੀ ਏਕੜ ।
(ੲ) ਵੱਟਾਂ ਵਿਚਕਾਰ ਦੂਰੀ
(ਸ) ਪੁਟਾਈ
(ਹ) ਪੈਦਾਵਾਰ ਪ੍ਰਤੀ ਏਕੜ ।
ਉੱਤਰ-
(ਉ) ਦੋ ਉੱਨਤ ਕਿਸਮਾਂ – ਪੂਸਾ ਚੇਤਕੀ, ਪੂਸਾ ਹਿਮਾਨੀ ।
(ਅ) ਬੀਜ ਦੀ ਮਾਤਰਾ ਪ੍ਰਤੀ ਏਕੜ – 4-5 ਕਿਲੋ ਬੀਜ ਪ੍ਰਤੀ ਏਕੜ ।
(ੲ) ਵੱਟਾਂ ਵਿਚਕਾਰ ਦੂਰੀ – 45 ਸੈਂ.ਮੀ.
(ਸ) ਪੁਟਾਈ – 45-60 ਦਿਨਾਂ ਬਾਅਦ
(ਹ) ਪੈਦਾਵਾਰ ਪ੍ਰਤੀ ਏਕੜ – 105-215 ਕੁਇੰਟਲ ਪ੍ਰਤੀ ਏਕੜ ।
ਪ੍ਰਸ਼ਨ 6.
ਆਲੂ ਦੀਆਂ ਅਗੇਤੀਆਂ ਕਿਸਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿਓ :
(ਉ) ਦੋ ਉੱਨਤ ਕਿਸਮਾਂ
(ਅ) ਬੀਜ ਦੀ ਮਾਤਰਾ ਪ੍ਰਤੀ ਏਕੜ
(ੲ) ਵੱਟਾਂ ਵਿਚਕਾਰ ਦੂਰੀ
(ਸ) ਸਿੰਜਾਈ
(ਹ) ਝਾੜ ਪ੍ਰਤੀ ਏਕੜ ।
ਉੱਤਰ-
(ਉ) ਦੋ ਉੱਨਤ ਕਿਸਮਾਂ – ਕੁਫ਼ਰੀ ਸੂਰਯਾ, ਕੁਫ਼ਰੀ ਪੁਖਰਾਜ ।
(ਅ) ਬੀਜ ਦੀ ਮਾਤਰਾ ਪ੍ਰਤੀ ਏਕੜ – 8 ਕੁਇੰਟਲ ਬਹਾਰ ਰੁੱਤ ਦੀ ਅਗੇਤੀ ਕਿਸਮ
(ੲ) ਵੱਟਾਂ ਵਿਚਕਾਰ ਦੂਰੀ – 60 ਸੈਂ.ਮੀ. ਅਤੇ ਆਲੂਆਂ ਵਿਚ 20 ਸੈਂ.ਮੀ.
(ਸ) ਸਿੰਜਾਈ – ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ।
(ਹ) ਝਾੜ ਪ੍ਰਤੀ ਏਕੜ – 100-125 ਕੁਇੰਟਲ ਪ੍ਰਤੀ ਏਕੜ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਵਿਗਿਆਨੀਆਂ ਅਨੁਸਾਰ ਇੱਕ ਬਾਲਗ ਨੂੰ ਹਰ ਰੋਜ਼ …………………………. ਗ੍ਰਾਮ ਸਬਜ਼ੀ ਖਾਣੀ ਚਾਹੀਦੀ ਹੈ-
(ਉ) 500
(ਅ) 285
(ੲ) 387
(ਸ) 197.
ਉੱਤਰ-
(ਅ) 285
ਪ੍ਰਸ਼ਨ 2.
ਜੜਾਂ ਵਾਲੀ ਸਬਜ਼ੀ ਨਹੀਂ ਹੈ-
(ਉ) ਗਾਜਰ
(ਅ) ਮੂਲੀ
(ੲ) ਇਸ਼ਲਗਮ
(ਸ) ਮਟਰ ।
ਉੱਤਰ-
(ਸ) ਮਟਰ ।
ਪ੍ਰਸ਼ਨ 3.
ਪਨੀਰੀ ਲਾ ਕੇ ਬੀਜਣ ਵਾਲੀਆਂ ਸਬਜ਼ੀਆਂ ਹਨ-
(ਉ) ਫੁੱਲ ਗੋਭੀ
(ਅ) ਬਰੌਕਲੀ
(ੲ) ਪਿਆਜ਼
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 4.
ਹਾੜੀ ਦੀਆਂ ਸਬਜ਼ੀਆਂ ਹਨ-
(ਉ) ਫੁੱਲ ਗੋਭੀ
(ਅ) ਬਰੌਕਲੀ
(ੲ) ਪਿਆਜ਼
(ਸ) ਸਾਰੇ ।
ਉੱਤਰ-
(ਸ) ਸਾਰੇ ।
ਪ੍ਰਸ਼ਨ 5.
ਮੂਲੀ ਦੀ ਕਿਸਮ ਨਹੀਂ ਹੈ-
(ਉ) ਪੂਸਾ ਚੇਤਕੀ
(ਅ) ਜਪਾਨੀ ਵਾਈਟ
(ੲ) ਪੂਸਾ ਸਨੋਬਾਲ
(ਸ) ਪੂਸਾ ਮਸੰਦ ।
ਉੱਤਰ-
(ੲ) ਪੂਸਾ ਸਨੋਬਾਲ
ਪ੍ਰਸ਼ਨ 6.
ਆਲੂ ਦੀਆਂ ਕਿਸਮਾਂ ਹਨ-
(ਉ) ਕੁਫ਼ਰੀ ਸੂਰਯਾ
(ਅ) ਕੁਫ਼ਰੀ ਪੁਸ਼ਕਰ
(ੲ)ਕੁਫ਼ਰੀ ਜਯੋਤੀ
(ਸ) ਸਾਰੇ ।
ਉੱਤਰ-
(ਸ) ਸਾਰੇ ।
ਠੀਕ/ਗਲਤ ਦੱਸੋ
1. ਪਾਲਮ ਸਮਰਿਧੀ ਬਰੋਕਲੀ ਦੀ ਕਿਸਮ ਹੈ ।
ਉੱਤਰ-
ਠੀਕ
2. ਜਪਾਨੀ ਵਾਈਟ ਮੂਲੀ ਦੀ ਕਿਸਮ ਹੈ ।
ਉੱਤਰ-
ਠੀਕ
3. ਖਾਦਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ।
ਉੱਤਰ-
ਠੀਕ
4. ਕਾਲੀ ਗਾਜਰ ਦੀ ਕਿਸਮ ਹੈ-ਪੰਜਾਬ ਬਲੈਕ ਬਿਊਟੀ ।
ਉੱਤਰ-
ਠੀਕ
5. ਪੂਸਾ ਸਨੋਬਾਲ-1, ਫੁੱਲ ਗੋਭੀ ਦੀ ਉੱਨਤ ਕਿਸਮ ਹੈ ।
ਉੱਤਰ-
ਠੀਕ
ਖ਼ਾਲੀ ਥਾਂ ਭਰੋ
1. ਪੁਸਾ ਹਿਮਾਨੀ ………………………….. ਦੀ ਕਿਸਮ ਹੈ ।
ਉੱਤਰ-
ਮੂਲੀ
2. ਕੁਫ਼ਰੀ ਸੰਦੂਰੀ …………………….. ਦੀ ਕਿਸਮ ਹੈ ।
ਉੱਤਰ-
ਆਲੂ
3. ਮਟਰ ਦੀ ਮੁੱਖ ਕਿਸਮ ਦਾ ਝਾੜ ………………………. ਕੁਇੰਟਲ ਪ੍ਰਤੀ ਏਕੜ ਹੈ ।
ਉੱਤਰ-
47-55
4. ਮਟਰ ਦੇ ਬੀਜ ਨੂੰ …………………………. ਦਾ ਟੀਕਾ ਲਗਾਇਆ ਜਾਂਦਾ ਹੈ ?
ਉੱਤਰ-
ਰਾਈਜ਼ੋਬੀਅਮ
5. ਅਰਕਲ …………………….. ਦੀ ਕਿਸਮ ਹੈ ।
ਉੱਤਰ-
ਮਟਰ ।