Punjab State Board PSEB 9th Class Agriculture Book Solutions Chapter 2 ਸਾਉਣੀ ਦੀਆਂ ਸਬਜ਼ੀਆਂ Textbook Exercise Questions and Answers.
PSEB Solutions for Class 9 Agriculture Chapter 2 ਸਾਉਣੀ ਦੀਆਂ ਸਬਜ਼ੀਆਂ
Agriculture Guide for Class 9 PSEB ਸਾਉਣੀ ਦੀਆਂ ਸਬਜ਼ੀਆਂ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ਹੈ
(ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
ਪ੍ਰਸ਼ਨ 1.
ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.
ਪ੍ਰਸ਼ਨ 2.
ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰ ਰੋਜ਼ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
284 ਗਰਾਮ ॥
ਪ੍ਰਸ਼ਨ 3.
ਟਮਾਟਰ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.
ਪ੍ਰਸ਼ਨ 4.
ਫ਼ਰਵਰੀ ਵਿੱਚ ਭਿੰਡੀ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਪੈਂਦੀ ਹੈ ?
ਉੱਤਰ-
15 ਕਿਲੋ ਪ੍ਰਤੀ ਏਕੜ ॥
ਪ੍ਰਸ਼ਨ 5.
ਬੈਂਗਣ ਦੀ ਫ਼ਸਲ ਵਿੱਚ ਵੱਟਾਂ ਦੀ ਆਪਸੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ-
60 ਸੈਂ.ਮੀ. ।
ਪ੍ਰਸ਼ਨ 6.
ਕਰੇਲੇ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ-14, ਪੰਜਾਬ ਕਰੇਲੀ-1.
ਪ੍ਰਸ਼ਨ 7.
ਘੀਆ ਕੱਦੂ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।
ਪ੍ਰਸ਼ਨ 8.
ਖੀਰੇ ਦਾ ਪ੍ਰਤੀ ਏਕੜ ਕਿੰਨਾ ਬੀਜ ਵਰਤਣਾ ਚਾਹੀਦਾ ਹੈ ?
ਉੱਤਰ-
ਇੱਕ ਕਿਲੋ ਪ੍ਰਤੀ ਏਕੜ ।
ਪ੍ਰਸ਼ਨ 9.
ਖਰਬੂਜੇ ਦਾ ਪ੍ਰਤੀ ਏਕੜ ਬੀਜ ਕਿੰਨਾ ਵਰਤਣਾ ਚਾਹੀਦਾ ਹੈ ?
ਉੱਤਰ-
400 ਗਰਾਮ ॥
ਪ੍ਰਸ਼ਨ 10.
ਘੀਆ ਤੋਰੀ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਅੱਧ ਮਈ ਤੋਂ ਜੁਲਾਈ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਸਬਜ਼ੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਬਜ਼ੀ ਪੌਦੇ ਦਾ ਉਹ ਨਰਮ ਭਾਗ ਹੈ ਜਿਸ ਨੂੰ ਕੱਚਾ, ਸਲਾਦ ਦੇ ਰੂਪ ਵਿਚ ਜਾਂ ਰਿਲ੍ਹ ਕੇ ਪਕਾ ਕੇ ਖਾਦਾ ਜਾਂਦਾ ਹੈ ; ਜਿਵੇਂ-ਜੜ੍ਹ, ਤਣਾ, ਪੱਤੇ, ਫੁੱਲ, ਫ਼ਲ ਆਦਿ ।
ਪ੍ਰਸ਼ਨ 2.
ਟਮਾਟਰ ਦੀ ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਬੀਜ ਕਿੰਨਾ ਅਤੇ ਕਿੰਨੇ ਕੁ ਥਾਂ ਤੇ ਬੀਜਣਾ ਚਾਹੀਦਾ ਹੈ ?
ਉੱਤਰ-
ਇੱਕ ਏਕੜ ਦੀ ਪਨੀਰੀ ਲਈ 100 ਗਰਾਮ ਬੀਜ ਦੀ ਲੋੜ ਹੈ । ਇਸ ਨੂੰ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ ।
ਪ੍ਰਸ਼ਨ 3.
ਮਿਰਚ ਦੀ ਫ਼ਸਲ ਲਈ ਕਿਹੜੀ-ਕਿਹੜੀ ਖਾਦ ਵਰਤਣੀ ਚਾਹੀਦੀ ਹੈ ?
ਉੱਤਰ-
10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਾਤਰਾ ਇੱਕ ਏਕੜ ਲਈ ਹੈ ।
ਪ੍ਰਸ਼ਨ 4.
ਬੈਂਗਣ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਕਿਵੇਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਬੈਂਗਣ ਦੀਆਂ ਚਾਰ ਫਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਲਾ ਕੇ ਲਈਆਂ ਜਾ ਸਕਦੀਆਂ ਹਨ !
ਪ੍ਰਸ਼ਨ 5.
ਭਿੰਡੀ ਦੀ ਬੀਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ ਬਾਰੇ ਦੱਸੋ ।
ਉੱਤਰ-
ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨਜੁਲਾਈ ਵਿਚ ਕੀਤੀ ਜਾਂਦੀ ਹੈ ।
ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ ਦੀ ਲੋੜ ਹੈ
ਪ੍ਰਸ਼ਨ 6.
ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਕੀ ਕਾਰਨ ਹਨ ?
ਉੱਤਰ-
- ਸਾਡੇ ਦੇਸ਼ ਵਿੱਚ ਆਬਾਦੀ ਦਾ ਤੇਜ਼ੀ ਨਾਲ ਵਧਣਾ ।
- ਤੁੜਾਈ ਤੋਂ ਬਾਅਦ ਲਗਪਗ ਤੀਜਾ ਹਿੱਸਾ ਸਬਜ਼ੀਆਂ ਦਾ ਖ਼ਰਾਬ ਹੋ ਜਾਣਾ ।
ਪ੍ਰਸ਼ਨ 7.
ਟਮਾਟਰ ਦੀ ਫ਼ਸਲ ਦੀ ਬਿਜਾਈ ਲਈ ਪਨੀਰੀ ਕਦੋਂ ਬੀਜਣੀ ਅਤੇ ਪੁੱਟ ਕੇ ਖੇਤ ਵਿੱਚ ਲਾਉਣੀ ਚਾਹੀਦੀ ਹੈ ?
ਉੱਤਰ-
ਟਮਾਟਰ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਤਾਂ ਵਿੱਚ ਲੁਆਈ ਅਗਸਤ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ।
ਪ੍ਰਸ਼ਨ 8.
ਕਰੇਲੇ ਦੀ ਤੁੜਾਈ ਬੀਜਾਈ ਤੋਂ ਕਿੰਨੇ ਕੁ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ ਲਗਪਗ 55-60 ਦਿਨਾਂ ਬਾਅਦ ਕਰੇਲੇ ਦੀ ਤੁੜਾਈ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 9.
ਖਰਬੂਜੇ ਦੀਆਂ 2 ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ ਉੱਨਤ ਕਿਸਮਾਂ ਹਨ ਅਤੇ ਇਸਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ।
ਪ੍ਰਸ਼ਨ 10.
ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਕਿਵੇਂ ਲਈ ਜਾ ਸਕਦੀ ਹੈ ?
ਉੱਤਰ-
ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਲੈਣ ਲਈ ਇਸ ਦੀ ਖੇਤੀ ਛੋਟੀਆਂ ਸੁਰੰਗਾਂ ਵਿਚ ਕੀਤੀ ਜਾਂਦੀ ਹੈ ।
(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
ਪ੍ਰਸ਼ਨ 1.
ਗਰਮੀਆਂ ਦੀਆਂ ਸਬਜ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਕਿਸੇ ਇੱਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਉ ।
ਉੱਤਰ-
ਗਰਮੀਆਂ ਦੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਘੀਆ-ਕੱਦੂ, ਤੋਰੀ, ਕਰੇਲਾ, ਮਿਰਚ, ਭਿੰਡੀ, ਚੱਪਣ ਕੱਦੂ, ਖੀਰਾ, ਤਰ, ਟਾਂਡਾ ਆਦਿ । ਟਮਾਟਰ ਦੀ ਕਾਸ਼ਤ ਕਿਸਮਾਂ-ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ- 2. ਬੀਜ ਦੀ ਮਾਤਰਾ-ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
ਪਨੀਰੀ ਬੀਜਾਈ ਦਾ ਸਮਾਂ-ਪਨੀਰੀ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ । ਪਨੀਰੀ ਲੁਆਈ ਦਾ ਸਮਾਂ-ਅਗਸਤ ਦਾ ਦੂਜਾ ਪੰਦਰਵਾੜਾ | ਕਤਾਰਾਂ ਵਿਚ ਫਾਸਲਾ-120-150 ਸੈਂ.ਮੀ. ॥ ਬੂਟਿਆਂ ਵਿਚ ਫਾਸਲਾ-30 ਸੈਂ.ਮੀ । ਨਦੀਨਾਂ ਦੀ ਰੋਕਥਾਮ-ਸਟੌਪ ਜਾਂ ਸੈਨਕੋਰ ਦਾ ਛਿੜਕਾਅ ਕਰੋ । ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤਾਂ ਵਿਚ ਲਾਉਣ ਤੋਂ ਇਕਦਮ ਬਾਅਦ ਅਤੇ ਫਿਰ 6-7 ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ ।
ਪ੍ਰਸ਼ਨ 2.
ਭਿੰਡੀ ਦੀਆਂ ਉੱਨਤ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਭਿੰਡੀ ਦੀ ਕਾਸ਼ਤ ਉੱਨਤ ਕਿਸਮਾਂ-ਪੰਜਾਬ-7, ਪੰਜਾਬ-8, ਪੰਜਾਬ ਪਦਮਨੀ । ਬੀਜਾਈ ਦਾ ਸਮਾਂ-ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨ-ਜੁਲਾਈ ਵਿਚ ਕੀਤੀ ਜਾਂਦੀ ਹੈ । ਬੀਜ ਦੀ ਮਾਤਰਾ-ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ ਮਾਰਚ), 5-6 ਕਿਲੋ (ਜੂਨ-ਜੁਲਾਈ) ਦੀ ਲੋੜ ਹੈ । ਨਦੀਨਾਂ ਦੀ ਰੋਕਥਾਮ-ਇਸ ਲਈ 3-4 ਗੋਡੀਆਂ ਕੀਤੀਆਂ ਜਾਂਦੀਆਂ ਹੈ ਜਾਂ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ।
ਪ੍ਰਸ਼ਨ 3.
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਕੀ ਮਹੱਤਵ ਹੈ ?
ਉੱਤਰ-
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਬਹੁਤ ਮਹੱਤਵ ਹੈ । ਸਬਜ਼ੀਆਂ ਵਿਚ ਕਈ ਖ਼ੁਰਾਕੀ ਤੱਤ ਹਨ, ਜਿਵੇਂ-ਕਾਰਬੋਹਾਈਡਰੇਟਸ, ਧਾਤਾਂ, ਪ੍ਰੋਟੀਨ, ਵਿਟਾਮਿਨ ਆਦਿ ਹੁੰਦੇ ਹਨ । ਇਹਨਾਂ ਤੱਤਾਂ ਦੀ ਮਨੁੱਖੀ ਸਰੀਰ ਨੂੰ ਬਹੁਤ ਲੋੜ ਹੁੰਦੀ ਹੈ । ਸਾਡੇ ਦੇਸ਼ ਵਿਚ ਵਧੇਰੇ ਆਬਾਦੀ ਸ਼ਾਕਾਹਾਰੀ ਹੈ । ਇਸ ਲਈ ਸਬਜ਼ੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।
ਇੱਕ ਖੋਜ ਅਨੁਸਾਰ ਹਰ ਵਿਅਕਤੀ ਨੂੰ ਰੋਜ਼ 284 ਗਰਾਮ ਸਬਜ਼ੀ ਖਾਣੀ ਚਾਹੀਦੀ ਹੈ ਅਤੇ ਇਸ ਵਿਚ ਪੱਤੇ ਵਾਲੀਆਂ ਸਬਜ਼ੀਆਂ (ਪਾਲਕ, ਮੇਥੀ, ਸਲਾਦ, ਸਾਗ ਆਦਿ), ਫੁੱਲ ਗੋਭੀ, ਫਲ (ਟਮਾਟਰ, ਬੈਂਗਣ, ਹੋਰ ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ (ਗਾਜਰ, ਮੂਲੀ, ਸ਼ਲਗਮ ਆਦਿ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ।
ਪ੍ਰਸ਼ਨ 4.
ਘੀਆ-ਕੱਦੂ ਦੀ ਕਾਸ਼ਤ ਬਾਰੇ ਜਾਣਕਾਰੀ ਦਿਓ ।
ਉੱਤਰ-
ਘੀਆ-ਕੱਦੂ ਦੀ ਕਾਸ਼ਤ-
- ਉੱਨਤ ਕਿਸਮਾਂ-ਪੰਜਾਬ ਬਰਕਤ, ਪੰਜਾਬ ਕੋਮਲ ॥
- ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।
- ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ਕੱਦੂ ਉੱਤਰਨੇ ਸ਼ੁਰੂ ਹੋ ਜਾਂਦੇ ਹਨ ।
ਪ੍ਰਸ਼ਨ 5.
ਪੇਠੇ ਦੀ ਸਫ਼ਲ ਕਾਸ਼ਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਕਿਸਮ-ਪੀ.ਏ.ਜੀ.-3 ! ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ਬੀਜਾਈ ਦਾ ਢੰਗ-3 ਮੀਟਰ ਚੌੜੀਆਂ ਖੇਲਾਂ ਬਣਾ ਕੇ 70-90 ਸੈਂ.ਮੀ. ਤੇ ਖਾਲ ਦੇ ਇੱਕ ਪਾਸੇ ਘੱਟੋ-ਘੱਟ ਦੋ ਬੀਜ ਬੀਜਣੇ ਚਾਹੀਦੇ ਹਨ !
PSEB 9th Class Agriculture Guide ਸਾਉਣੀ ਦੀਆਂ ਸਬਜ਼ੀਆਂ Important Questions and Answers
ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ । ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਟਮਾਟਰ ਲਈ ਬੀਜ ਦੀ ਮਾਤਰਾ ਹੈ :
(ਉ) 1000 ਗ੍ਰਾਮ ਪ੍ਰਤੀ ਏਕੜ
(ਅ) 500 ਗ੍ਰਾਮ ਪ੍ਰਤੀ ਏਕੜ
(ਈ) 100 ਗ੍ਰਾਮ ਪ੍ਰਤੀ ਏਕੜ
(ਸ) ਕੋਈ ਨਹੀਂ ।
ਉੱਤਰ-
(ਈ) 100 ਗ੍ਰਾਮ ਪ੍ਰਤੀ ਏਕੜ
ਪ੍ਰਸ਼ਨ 2.
ਪੰਜਾਬ ਬਰਕਤ …………………… ਦੀ ਕਿਸਮ ਹੈ ।
(ਉ) ਘੀਆ ।
(ਅ) ਕਰੇਲਾ
(ਈ) ਟਮਾਟਰ
(ਸ) ਮਿਰਚ ।
ਉੱਤਰ-
(ਉ) ਘੀਆ ।
ਪ੍ਰਸ਼ਨ 3.
ਕਰੇਲੇ ਦੀ ਕਿਸਮ ਹੈ :
(ਉ) ਪੰਜਾਬ ਕਰੇਲੀ-1
(ਅ) ਪੰਜਾਬ ਚੱਪਣ ਕੱਦੂ
(ਈ) ਪੰਜਾਬ ਨੀਲਮ
(ਸ) ਪੀ.ਏ.ਜੀ.-3.
ਉੱਤਰ-
(ਉ) ਪੰਜਾਬ ਕਰੇਲੀ-1
ਪ੍ਰਸ਼ਨ 4.
ਖ਼ਰਬੂਜੇ ਲਈ ਬੀਜ ਦੀ ਮਾਤਰਾ ਹੈ ਪ੍ਰਤੀ ਏਕੜ ।
(ਉ) 200 ਗ੍ਰਾਮ
(ਅ) 700 ਗ੍ਰਾਮ
(ਈ) 100 ਗ੍ਰਾਮ
(ਸ) 400 ਗ੍ਰਾਮ ॥
ਉੱਤਰ-
(ਸ) 400 ਗ੍ਰਾਮ ॥
ਪ੍ਰਸ਼ਨ 5.
ਪੰਜਾਬ ਨਵੀਨ ……………. ਦੀ ਕਿਸਮ ਹੈ :
(ਉ) ਪੇਠਾ
(ਅ) ਘੀਆ
(ਈ ) ਟਮਾਟਰ ‘
(ਸ) ਖੀਰਾ ।
ਉੱਤਰ-
(ਸ) ਖੀਰਾ ।
ਠੀਕ/ਗ਼ਲਤ ਦੱਸੋ :
ਪ੍ਰਸ਼ਨ 1.
ਸਬਜ਼ੀਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ, ਆਦਿ ਤੱਤ ਹੁੰਦੇ ਹਨ ।
ਉੱਤਰ-
ਠੀਕ,
ਪ੍ਰਸ਼ਨ 2.
ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 50 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ।
ਉੱਤਰ-
ਗ਼ਲਤ,
ਪ੍ਰਸ਼ਨ 3.
ਪੱਤਿਆਂ ਵਾਲੀਆਂ ਸਬਜ਼ੀਆਂ ਹਨ-ਪਾਲਕ, ਮੇਥੀ, ਸਲਾਦ ਅਤੇ ਸਾਗ ॥
ਉੱਤਰ-
ਠੀਕ,
ਪ੍ਰਸ਼ਨ 4.
ਜੜ੍ਹਾਂ ਵਾਲੀਆਂ ਸਬਜ਼ੀਆਂ ਹਨ-ਗਾਜਰ, ਮੂਲੀ, ਸ਼ਲਗਮ ।
ਉੱਤਰ-
ਠੀਕ,
ਪ੍ਰਸ਼ਨ 5.
ਪੌਦੇ ਦੇ ਨਰਮ ਭਾਗ ਜਿਹਨਾਂ ਨੂੰ ਸਲਾਦ ਦੇ ਰੂਪ ਵਿੱਚ ਕੱਚਾ ਜਾਂ ਰਿੰਨ੍ਹ ਕੇ ਖਾਦਾ ਜਾਂਦਾ ਹੈ ; ਜਿਵੇਂ ਕਿ-ਫ਼ਲ, ਫੁੱਲ, ਪੱਤੇ, ਜੜ੍ਹਾਂ, ਤਣਾ ਆਦਿ ਨੂੰ ਸਬਜ਼ੀ ਕਹਿੰਦੇ ਹਨ।
ਉੱਤਰ-
ਠੀਕ ।
ਖ਼ਾਲੀ ਥਾਂ ਭਰੋ :
ਪ੍ਰਸ਼ਨ 1.
…………… ਦੀਆਂ ਸਬਜ਼ੀਆਂ ਹਨ-ਮਿਰਚ, ਬੈਂਗਣ, ਭਿੰਡੀ, ਕਰੇਲਾ, ਚੱਪਣ ਕੱਦ, ਟਮਾਟਰ, ਤੋਰੀ, ਘੀਆ-ਕੱਦ, ਰੀਂਡਾ, ਤਰ, ਖੀਰਾ ਆਦਿ ।
ਉੱਤਰ-
ਸਾਉਣੀ,
ਪ੍ਰਸ਼ਨ 2.
ਮਿਰਚ ਲਈ ਇਕ ਮਰਲੇ ਲਈ …………….. ਬੀਜ ਦੀ ਲੋੜ ਹੈ ।
ਉੱਤਰ-
200 ਗ੍ਰਾਮ,
ਪ੍ਰਸ਼ਨ 3.
ਬੈਂਗਣ ਦੀ ਪਨੀਰੀ ਲਈ ………… ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਉੱਤਰ-
300-400 ਗ੍ਰਾਮ,
ਪ੍ਰਸ਼ਨ 4.
ਪੰਜਾਬ ਗੁੱਛੇਦਾਰ …………….. ਦੀ ਕਿਸਮ ਹੈ ।
ਉੱਤਰ-
ਮਿਰਚ,
ਪ੍ਰਸ਼ਨ 5.
ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ………………. ਦੀਆਂ ਕਿਸਮਾਂ ਹਨ ।
ਉੱਤਰ-
ਭਿੰਡੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਿਰਚ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਏਕੜ ਦੀ ਬੀਜਾਈ ਲਈ 200 ਗ੍ਰਾਮ ।
ਪ੍ਰਸ਼ਨ 2.
ਮਿਰਚ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ ।
ਪ੍ਰਸ਼ਨ 3.
ਮਿਰਚ ਦੀ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਦੱਸੋ !
ਉੱਤਰ-
ਫ਼ਰਵਰੀ-ਮਾਰਚ |
ਪ੍ਰਸ਼ਨ 4.
ਮਿਰਚ ਲਈ ਵੱਟਾਂ ਵਿਚਕਾਰ ਫਾਸਲਾ ਦੱਸੋ ।
ਉੱਤਰ-
75 ਸੈਂ.ਮੀ. ।
ਪ੍ਰਸ਼ਨ 5.
ਮਿਰਚ ਲਈ ਬੂਟਿਆਂ ਵਿਚਕਾਰ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ।
ਪ੍ਰਸ਼ਨ 6.
ਟਮਾਟਰ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.
ਪ੍ਰਸ਼ਨ 7.
ਟਮਾਟਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
100 ਗ੍ਰਾਮ ਪ੍ਰਤੀ ਏਕੜ 1
ਪ੍ਰਸ਼ਨ 8.
ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੁਲਾਈ ਦਾ ਦੂਸਰਾ ਪੰਦਰਵਾੜਾ ।
ਪ੍ਰਸ਼ਨ 9.
ਟਮਾਟਰ ਦੀ ਤਿਆਰ ਪਨੀਰੀ ਦੀ ਲੁਆਈ ਦਾ ਸਮਾਂ ਦੱਸੋ (ਖੇਤ ਵਿਚ) ।
ਉੱਤਰ-
ਅਗਸਤ ਦਾ ਦੂਜਾ ਪੰਦਰਵਾੜਾ ।
ਪ੍ਰਸ਼ਨ 10.
ਟਮਾਟਰ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
120-150 ਸੈਂ.ਮੀ. ।
ਪ੍ਰਸ਼ਨ 11.
ਟਮਾਟਰ ਲਈ ਬੂਟਿਆਂ ਵਿਚਕਾਰ ਫਾਸਲਾ ਦੱਸੋ ।
ਉੱਤਰ-
30 ਸੈਂ.ਮੀ. ॥
ਪ੍ਰਸ਼ਨ 12.
ਟਮਾਟਰ ਵਿਚ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੱਸੋ ।
ਉੱਤਰ-
ਸਟੌਪ, ਸੈਨਕੋਰ ।
ਪ੍ਰਸ਼ਨ 13.
ਬੈਂਗਣ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਨੀਲਮ (ਗੋਲ, ਬੀ. ਐੱਚ. 2 (ਲੰਬੂਤਰੇ), ਪੀ. ਬੀ. ਐੱਚ. 3 (ਛੋਟੇ) ।
ਪ੍ਰਸ਼ਨ 14.
ਬੈਂਗਣ ਦੇ ਬੀਜ ਦੀ ਮਾਤਰਾ ਦੱਸੋ ?
ਉੱਤਰ-
ਇੱਕ ਏਕੜ ਲਈ 300-400 ਗਰਾਮ ॥
ਪ੍ਰਸ਼ਨ 15.
ਬੈਂਗਣ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।
ਪ੍ਰਸ਼ਨ 16.
ਬੈਂਗਣ ਲਈ ਬੁਟਿਆਂ ਵਿੱਚ ਫਾਸਲਾ ਦੱਸੋ ।
ਉੱਤਰ-
30-40 ਸੈਂ.ਮੀ. ।
ਪ੍ਰਸ਼ਨ 17.
ਭਿੰਡੀ ਦੀ ਬੀਜਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸਿੱਧੀ ਬੀਜੀ ਜਾਂਦੀ ਹੈ ।
ਪ੍ਰਸ਼ਨ 18.
ਭਿੰਡੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ-7, ਪੰਜਾਬ-8, ਪੰਜਾਬ ਪਦਮਨੀ ।
ਪ੍ਰਸ਼ਨ 19.
ਭਿੰਡੀ ਦੀ ਫ਼ਰਵਰੀ-ਮਾਰਚ ਲਈ ਫ਼ਸਲ ਕਿੱਥੇ ਬੀਜੀ ਜਾਂਦੀ ਹੈ ?
ਉੱਤਰ-
ਵੱਟਾਂ ਉੱਪਰ |
ਪ੍ਰਸ਼ਨ 20.
ਭਿੰਡੀ ਦੀ ਜੂਨ-ਜੁਲਾਈ ਵਾਲੀ ਫ਼ਸਲ ਕਿਸ ਤਰ੍ਹਾਂ ਬੀਜੀ ਜਾਂਦੀ ਹੈ ?
ਉੱਤਰ-
ਪੱਧਰੀ ।
ਪ੍ਰਸ਼ਨ 21.
ਭਿੰਡੀ ਦੀ ਫ਼ਸਲ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ।
ਪ੍ਰਸ਼ਨ 22. ]
ਭਿੰਡੀ ਦੀ ਕਾਸ਼ਤ ਲਈ ਬੂਟਿਆਂ ਵਿਚ ਆਪਸੀ ਫਾਸਲਾ ਦੱਸੋ ।
ਉੱਤਰ-
15 ਸੈਂ.ਮੀ. ।
ਪ੍ਰਸ਼ਨ 23.
ਭਿੰਡੀ ਦੀ ਤੁੜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ 45-50 ਦਿਨਾਂ ਵਿਚ ।
ਪ੍ਰਸ਼ਨ 24.
ਚੱਪਣ ਕੱਦੂ ਦੀਆਂ ਉੱਨਤ ਕਿਸਮਾਂ ਦੱਸੋ ।
ਉੱਤਰ-
ਪੰਜਾਬ ਚੱਪਣ ਕੱਦੂ ॥
ਪ੍ਰਸ਼ਨ 25.
ਚੱਪਣ ਕੱਦੂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ-ਨਵੰਬਰ ।
ਪ੍ਰਸ਼ਨ 26.
ਚੱਪਣ ਕੱਦੂ ਦੇ ਬੀਜ ਦੀ ਮਾਤਰਾ ਦੱਸੋ |
ਉੱਤਰ-
2 ਕਿਲੋ ਪ੍ਰਤੀ ਏਕੜੇ ।
ਪ੍ਰਸ਼ਨ 27.
ਚੱਪਣ ਕੱਦੂ ਦੇ ਇੱਕ ਥਾਂ ਤੇ ਕਿੰਨੇ ਬੀਜ ਬੀਜੇ ਜਾਂਦੇ ਹਨ ?
ਉੱਤਰ-
ਇੱਕ ਥਾਂ ਤੇ ਦੋ ਬੀਜ ਬੀਜੋ ।
ਪ੍ਰਸ਼ਨ 28.
ਚੱਪਣ ਕੱਦੂ ਕਦੋਂ ਤੁੜਾਈ ਲਈ ਤਿਆਰ ਹੋ ਜਾਂਦੇ ਹਨ ?
ਉੱਤਰ-
60 ਦਿਨਾਂ ਵਿਚ ।
ਪ੍ਰਸ਼ਨ 29.
ਘੀਆ ਕੱਦੂ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਬਰਕਤ, ਪੰਜਾਬ ਕੋਮਲ !
ਪ੍ਰਸ਼ਨ 30.
ਘੀਆ ਕੱਦੂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।
ਪ੍ਰਸ਼ਨ 31.
ਘੀਆ ਕੱਦੂ ਕਿੰਨੇ ਦਿਨਾਂ ਬਾਅਦ ਉਤਰਣੇ ਸ਼ੁਰੂ ਹੋ ਜਾਂਦੇ ਹਨ ?
ਉੱਤਰ-
ਬੀਜਾਈ ਤੋਂ 60-70 ਦਿਨਾਂ ਵਿਚ ।
ਪ੍ਰਸ਼ਨ 32.
ਕਰੇਲੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ-14, ਪੰਜਾਬ ਕਰੇਲੀ-1.
ਪ੍ਰਸ਼ਨ 33.
ਕਰੇਲੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ॥
ਪ੍ਰਸ਼ਨ 34.
ਕਰੇਲੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਪ੍ਰਤੀ ਏਕੜ ।
ਪ੍ਰਸ਼ਨ 35.
ਕਰੇਲੇ ਲਈ ਬੂਟੇ ਤੋਂ ਬੂਟੇ ਦਾ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ॥
ਪ੍ਰਸ਼ਨ 36.
ਕਰੇਲੇ ਲਈ ਕਿਆਰੀਆਂ ਵਿਚ ਬੀਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਕਿਆਰੀਆਂ ਦੇ ਦੋਵੇਂ ਪਾਸੇ ।
ਪ੍ਰਸ਼ਨ 37.
ਘੀਆ ਤੋਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੂਸਾ ਚਿਕਨੀ, ਪੰਜਾਬ ਕਾਲੀ ਤੋਰੀ-9.
ਪ੍ਰਸ਼ਨ 38.
ਘੀਆ ਤੋਰੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਫ਼ਰਵਰੀ ਤੋਂ ਮਾਰਚ ।
ਪ੍ਰਸ਼ਨ 39.
ਘੀਆ ਤੋਰੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਬੀਜ ਪ੍ਰਤੀ ਏਕੜ|
ਪ੍ਰਸ਼ਨ 40.
ਘੀਆ ਤੋਰੀ ਦੀ ਤੁੜਾਈ ਕਿੰਨੇ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ 70-80 ਦਿਨਾਂ ਬਾਅਦ ।
ਪ੍ਰਸ਼ਨ 41.
ਪੇਠੇ ਦੀ ਕਿਸਮ ਦੱਸੋ ।
ਉੱਤਰ-
ਪੀ. ਏ. ਜੀ.-3.
ਪਸ਼ਨ 42.
ਪੇਠੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ।
ਪ੍ਰਸ਼ਨ 43.
ਪੇਠੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਪ੍ਰਤੀ ਏਕੜ ।
ਪਸ਼ਨ 44.
ਖੀਰੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਨਵੀਨ ।
ਪ੍ਰਸ਼ਨ 45.
ਖੀਰੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਕਿਲੋ ਪ੍ਰਤੀ ਏਕੜ ।
ਪ੍ਰਸ਼ਨ 46.
ਤਰ ਦੀ ਕਿਸਮ ਦੱਸੋ ।
ਉੱਤਰ-
ਪੰਜਾਬ ਲੌਂਗ ਮੈਲਨ ।
ਪ੍ਰਸ਼ਨ 47.
ਤਰ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ !
ਪ੍ਰਸ਼ਨ 48.
ਤਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 49.
ਤਰ ਦੀ ਤੁੜਾਈ ਬਾਰੇ ਦੱਸੋ ।
ਉੱਤਰ-
ਬੀਜਾਈ ਤੋਂ 60-70 ਦਿਨਾਂ ਬਾਅਦ ।
ਪ੍ਰਸ਼ਨ 50.
ਟੀਡੇ ਦੀ ਕਿਸਮ ਦੱਸੋ ।
ਉੱਤਰ-
ਟੰਡਾ-48.
ਪ੍ਰਸ਼ਨ 51.
ਟੀਡੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ।
ਪ੍ਰਸ਼ਨ 52.
ਟੀਡੇ ਦੀ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
1.5 ਕਿਲੋ ਬੀਜ ਪ੍ਰਤੀ ਏਕੜ ।
ਪ੍ਰਸ਼ਨ 53.
ਟੀਡੇ ਕਿੰਨੇ ਦਿਨਾਂ ਬਾਅਦ ਤੁੜਾਈ ਯੋਗ ਹੋ ਜਾਂਦੇ ਹਨ ?
ਉੱਤਰ-
60 ਦਿਨਾਂ ਬਾਅਦ ।
ਪ੍ਰਸ਼ਨ 54.
ਖਰਬੂਜਾ ਫਲ ਹੈ ਕਿ ਸਬਜ਼ੀ ?
ਉੱਤਰ-
ਖਰਬੂਜਾ ਸਬਜ਼ੀ ਹੈ |
ਪ੍ਰਸ਼ਨ 55.
ਖਰਬੂਜੇ ਦੀ ਬੀਜਾਈ ਦਾ ਸਮਾਂ ਦੱਸੋ ?
ਉੱਤਰ-
ਫ਼ਰਵਰੀ-ਮਾਰਚ ।
ਪ੍ਰਸ਼ਨ 56.
ਖਰਬੂਜੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
400 ਗ੍ਰਾਮ ਪ੍ਰਤੀ ਏਕੜ ॥
ਪ੍ਰਸ਼ਨ 57.
ਖਰਬੂਜੇ ਦੀ ਬੀਜਾਈ ਲਈ ਬੂਟੇ ਤੋਂ ਬੂਟੇ ਦਾ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਬਜ਼ੀਆਂ ਵਿੱਚ ਤੱਤਾਂ ਦੀ ਜਾਣਕਾਰੀ ਦਿਓ ।
ਉੱਤਰ-
ਸਬਜ਼ੀਆਂ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ ।
ਪ੍ਰਸ਼ਨ 2.
ਮਿਰਚ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਇੱਕ ਏਕੜ ਦੇ ਹਿਸਾਬ ਨਾਲ 10-15 ਟਨ ਗਲੀ ਸੜੀ ਰੂੜੀ ਦੀ ਖਾਦ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਪਾਉਣੀ ਚਾਹੀਦੀ ਹੈ ।
ਪ੍ਰਸ਼ਨ 3.
ਮਿਰਚ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲਾ ਪਾਣੀ ਪਨੀਰੀ ਅਤੇ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਇਆ ਜਾਂਦਾ ਹੈ । ਗਰਮੀਆਂ ਵਿਚ ਪਾਣੀ 7-10 ਦਿਨਾਂ ਦੇ ਅੰਦਰ ਲਾਇਆ ਜਾਂਦਾ ਹੈ ।
ਪ੍ਰਸ਼ਨ 4.
ਟਮਾਟਰ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲਾ ਪਾਣੀ ਪਨੀਰੀ ਅਤੇ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਇਆ। ਜਾਂਦਾ ਹੈ । ਗਰਮੀਆਂ ਵਿਚ ਪਾਣੀ 6-7 ਦਿਨਾਂ ਦੇ ਅੰਦਰ ਲਾਇਆ ਜਾਂਦਾ ਹੈ ।
ਪ੍ਰਸ਼ਨ 5.
ਬੈਂਗਣ ਦੀ ਬੀਜਾਈ ਦੇ ਤਰੀਕੇ ਬਾਰੇ ਦੱਸੋ ।
ਉੱਤਰ-
ਬੈਂਗਣ ਦੀ ਬੀਜਾਈ ਲਈ 10-15 ਸੈਂ.ਮੀ. ਉੱਚੀਆਂ ਇੱਕ ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ ।
ਪ੍ਰਸ਼ਨ 6.
ਚੱਪਣ ਕੱਦੂ ਦੀ ਬੀਜਾਈ ਦਾ ਤਰੀਕਾ ਦੱਸੋ ।
ਉੱਤਰ-
1.25 ਮੀਟਰ ਚੌੜੀਆਂ ਖੇਲਾਂ ਵਿਚ ਬੁਟਿਆਂ ਦਾ ਆਪਸੀ ਫਾਸਲਾ 45 ਸੈਂ.ਮੀ. ਰੱਖ ਕੇ ਇਕੋ ਥਾਂ ਤੇ 2-2 ਬੀਜ ਬੀਜੇ ਜਾਂਦੇ ਹਨ ।
ਪ੍ਰਸ਼ਨ 7.
ਖੀਰੇ ਦੀ ਕਾਸ਼ਤ ਬਾਰੇ ਦੱਸੋ । ਉੱਨਤ ਕਿਸਮ, ਬੀਜਾਈ ਦਾ ਸਮਾਂ, ਬੀਜ ਦੀ ਮਾਤਰਾ । ‘
ਉੱਤਰ-
ਉੱਨਤ ਕਿਸਮ-ਪੰਜਾਬ ਨਵੀਨ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ । ਬੀਜ ਦੀ ਮਾਤਰਾ–ਇੱਕ ਕਿਲੋ ਪ੍ਰਤੀ ਏਕੜ ।
ਪ੍ਰਸ਼ਨ 8.
ਤਰ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਉੱਨਤ ਕਿਸਮ-ਪੰਜਾਬ ਲੌਂਗ ਮੈਲਨ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ । ਬੀਜ ਦੀ ਮਾਤਰਾ-ਇੱਕ ਕਿਲੋ ਬੀਜ ਪ੍ਰਤੀ ਏਕੜ । ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ।
ਪ੍ਰਸ਼ਨ 9.
ਟੀਡੇ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਕਿਸਮਾਂ-ਰੀਂਡਾ-48. ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ ।
ਬੀਜ ਦੀ ਮਾਤਰਾ-1.5 ਕਿਲੋ ਪ੍ਰਤੀ ਏਕੜ ॥
ਬੀਜਾਈ ਦਾ ਢੰਗ-1.5 ਮੀਟਰ ਚੌੜੀਆਂ ਖੇਲਾਂ ਬਣਾ ਕੇ ਦੋਵੇਂ ਪਾਸੇ 45 ਸੈਂ.ਮੀ. ਦੇ ਫਾਸਲੇ ਤੇ ਬੀਜ ਬੀਜਣੇ ਚਾਹੀਦੇ ਹਨ ।
ਤੁੜਾਈ-ਬੀਜਾਈ ਤੋਂ 60 ਦਿਨਾਂ ਬਾਅਦ ਤੁੜਾਈ ਯੋਗ ।
ਪ੍ਰਸ਼ਨ 10.
ਘੀਆ ਤੋਰੀ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਕਿਸਮ-ਪੂਸਾ ਚਿਕਨੀ, ਪੰਜਾਬ ਕਾਲੀ ਤੋਰੀ-9. ਬੀਜਾਈ ਦਾ ਸਮਾਂ-ਅੱਧ ਫਰਵਰੀ ਤੋਂ ਮਾਰਚ, ਅੱਧ ਮਈ ਤੋਂ ਜੁਲਾਈ । ਬੀਜਾਈ ਦਾ ਢੰਗ-ਤਿੰਨ ਮੀਟਰ ਚੌੜੀਆਂ ਖੇਲਾਂ ਵਿਚ 75 ਤੋਂ 90 ਸੈਂ. ਮੀ. ਦੂਰੀ ਤੇ ਬੀਜੋ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ॥ ਤੁੜਾਈ-ਬੀਜਾਈ ਤੋਂ 70-80 ਦਿਨਾਂ ਬਾਅਦ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖਰਬੂਜੇ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਖਰਬੂਜਾ ਵਿਗਿਆਨਿਕ ਤੌਰ ਤੇ ਸਬਜ਼ੀ ਹੈ ਪਰ ਅਸੀਂ ਇਸ ਨੂੰ ਫ਼ਲ ਵਜੋਂ ਖਾਂਦੇ ਹਾਂ । ਕਿਸਮਾਂ-ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ 1 ਬੀਜ ਦੀ ਮਾਤਰਾ-400 ਗਰਾਮ ਪ੍ਰਤੀ ਏਕੜ ॥ ਬੀਜਾਈ ਦਾ ਤਰੀਕਾ-ਬੀਜਾਈ 3-4 ਮੀਟਰ ਚੌੜੀਆਂ ਖੇਲਾਂ ਵਿਚ ਕੀਤੀ ਜਾਂਦੀ ਹੈ, ਬੂਟੇ ਤੋਂ ਬੂਟੇ ਦਾ ਫਾਸਲਾ 60 ਸੈਂ.ਮੀ. ਹੈ । ਸਿੰਚਾਈ-ਗਰਮੀਆਂ ਵਿਚ ਹਰ ਹਫਤੇ, ਫ਼ਲ ਪੱਕਣ ਵੇਲੇ ਹਲਕਾ ਪਾਣੀ ਦਿਓ, ਪਾਣੀ ਫ਼ਲ ਨੂੰ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਫ਼ਲ ਗਲਣਾ ਸ਼ੁਰੂ ਹੋ ਜਾਵੇਗਾ |
ਪ੍ਰਸ਼ਨ 2.
ਮਿਰਚ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਕਿਸਮਾਂ-ਪੰਜਾਬ ਸਰੁਖ, ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1. ਬੀਜ ਦੀ ਮਾਤਰਾ-ਇੱਕ ਏਕੜ ਲਈ 200 ਗਰਾਮ । ਪਨੀਰੀ ਬੀਜਣਾ-ਇੱਕ ਏਕੜ ਲਈ ਇੱਕ ਮਰਲੇ ਵਿਚ ਪਨੀਰੀ ਬੀਜੀ ਜਾਂਦੀ ਹੈ । ਅਖੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਪਨੀਰੀ ਬੀਜੀ ਜਾਂਦੀ ਹੈ । ਪਨੀਰੀ ਲਾਉਣਾ-ਫ਼ਰਵਰੀ-ਮਾਰਚ ਵਿਚ ਖੇਤਾਂ ਵਿਚ ਲਾਓ । ਫਾਸਲਾ-ਵੱਟਾਂ ਵਿਚਕਾਰ 75 ਸੈਂ.ਮੀ. ਅਤੇ ਬੂਟਿਆਂ ਵਿਚਕਾਰ 45 ਸੈਂ.ਮੀ. । ਖਾਦ-10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ, 12 ਕਿਲੋ ਪੋਟਾਸ਼ ਦੀ ਲੋੜ ਹੈ । ਸਿੰਚਾਈ-ਪਹਿਲਾ ਪਾਣੀ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਇਕਦਮ ਬਾਅਦ ਲਾਓ । ਗਰਮੀਆਂ ਵਿਚ 7-10 ਦਿਨਾਂ ਦੇ ਅੰਤਰ ਤੇ ਪਾਣੀ ਲਾਓ ।
ਪ੍ਰਸ਼ਨ 3.
ਬੈਂਗਣ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
- ਕਿਸਮਾਂ-ਪੰਜਾਬ ਨੀਲਮ (ਗੋਲ, ਬੀ. ਐੱਚ.-2 (ਲੰਬੂਤਰਾ), ਪੀ. ਬੀ. ਐੱਚ.-3 ਛੋਟੇ) ।
- ਬੀਜ ਦੀ ਮਾਤਰਾ-ਇੱਕ ਏਕੜ ਲਈ 300-400 ਗਰਾਮ ॥
- ਬੀਜਾਈ ਦਾ ਢੰਗ-10-15 ਸੈਂ.ਮੀ. ਉੱਚੀਆਂ ਇੱਕ ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
- ਬੈਂਗਣ ਦੀਆਂ ਫ਼ਸਲਾਂ-ਬੈਂਗਣ ਦੀਆਂ ਸਾਲ ਵਿਚ ਚਾਰ ਫ਼ਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਬੀਜ ਕੇ ਲਈਆਂ ਜਾ ਸਕਦੀਆਂ ਹਨ ।
- ਫ਼ਾਸਲਾ-ਕਤਾਰਾਂ ਵਿਚ 60 ਸੈਂ.ਮੀ., ਬੂਟਿਆਂ ਵਿਚ 30-45 ਸੈਂ.ਮੀ. ।
- ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਂਦੇ ਸਾਰ ਤੇ ਫਿਰ 6-7 ਦਿਨਾਂ ਦੇ ਅੰਤਰ ਤੇ ।
ਸਾਉਣੀ ਦੀਆਂ ਸਬਜ਼ੀਆਂ PSEB 9th Class Agriculture Notes
ਪਾਠ ਇੱਕ ਨਜ਼ਰ ਵਿੱਚ
- ਪੌਦੇ ਦਾ ਨਰਮ ਭਾਗ ਜਿਵੇਂ ਕਿ-ਫ਼ਲ, ਫੁੱਲ, ਪੱਤੇ, ਜੜ੍ਹਾਂ, ਤਣਾ ਆਦਿ ਨੂੰ । | ਸਲਾਦ ਦੇ ਰੂਪ ਵਿਚ ਕੱਚਾ ਜਾਂ ਰਿੰਨ੍ਹ ਕੇ ਖਾਦਾ ਜਾਂਦਾ ਹੈ, ਸਬਜ਼ੀ ਹੁੰਦੀ ਹੈ ।
- ਸਬਜ਼ੀਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ, ਆਦਿ ਤੱਤ ਹੁੰਦੇ ਹਨ ।
- ਖ਼ੁਰਾਕੀ ਮਾਹਰਾਂ ਅਨੁਸਾਰ ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 284 ਗਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ।
- ਪੱਤਿਆਂ ਵਾਲੀਆਂ ਸਬਜ਼ੀਆਂ ਹਨ-ਪਾਲਕ, ਮੇਥੀ, ਸਲਾਦ ਅਤੇ ਸਾਰਾ ।
- ਜੜ੍ਹਾਂ ਵਾਲੀਆਂ ਸਬਜ਼ੀਆਂ ਹਨ-ਗਾਜਰ, ਮੂਲੀ, ਸ਼ਲਗਮ ।
- ਸਾਡੇ ਦੇਸ਼ ਵਿਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਮੁੱਖ ਕਾਰਨ ਹਨ ਵੱਧ ਆਬਾਦੀ ਅਤੇ ਤੁੜਾਈ ਤੋਂ ਬਾਅਦ ਸਬਜ਼ੀਆਂ ਦੇ ਤੀਜੇ ਹਿੱਸੇ ਦਾ ਖ਼ਰਾਬ ਹੋ ਜਾਣਾ ।
- ਸਾਉਣੀ ਦੀਆਂ ਸਬਜ਼ੀਆਂ ਹਨ-ਮਿਰਚ, ਬੈਂਗਣ, ਭਿੰਡੀ, ਕਰੇਲਾ, ਚੱਪਣ ਕੱਦੂ, ਟਮਾਟਰ, ਤੋਰੀ, ਘੀਆ-ਕੱਦੂ, ਟਿੰਡਾ, ਤਰ, ਖੀਰਾ ਆਦਿ ।
- ਮਿਰਚ ਦੀਆਂ ਕਿਸਮਾਂ ਹਨ-ਪੰਜਾਬ ਸਰੁਖ, ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.
- ਮਿਰਚ ਲਈ ਇਕ ਮਰਲੇ ਲਈ 200 ਗਰਾਮ ਬੀਜ ਦੀ ਲੋੜ ਹੈ ।
- ਟਮਾਟਰ ਦੀਆਂ ਕਿਸਮਾਂ ਹਨ-ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.
- ਟਮਾਟਰ ਦੀ ਇੱਕ ਏਕੜ ਪਨੀਰੀ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
- ਬੈਂਗਣ ਦੀਆਂ ਕਿਸਮਾਂ ਹਨ-ਪੰਜਾਬ ਨੀਲਮ (ਗੋਲ), ਬੀ.ਐੱਚ.-2 ਲੰਬੂਤਰੇ), ਪੀ.ਬੀ. ਐੱਚ.-3 (ਛੋਟੇ) ।
- ਬੈਂਗਣ ਦੀ ਪਨੀਰੀ ਲਈ 300-400 ਗਰਾਮ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
- ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਭਿੰਡੀ ਦੀਆਂ ਕਿਸਮਾਂ ਹਨ ।
- ਭਿੰਡੀ ਲਈ ਬੀਜ ਦੀ ਮਾਤਰਾ ਪ੍ਰਤੀ ਏਕੜ ਇਸ ਤਰ੍ਹਾਂ ਹੈ-15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ) ।
- ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਚੱਪਣ ਕੱਦੂ, ਘੀਆ ਕੱਦੂ, ਕਰੇਲਾ, ਘੀਆ । ਤੋਰੀ, ਪੇਠਾ, ਖੀਰਾ, ਤਰ, ਟਾਂਡਾ, ਖਰਬੂਜਾ ਆਦਿ ।
- ਚੱਪਣ ਕੱਦੂ ਦੀਆਂ ਕਿਸਮਾਂ ਹਨ-ਪੰਜਾਬ ਚੱਪਣ ਕੱਦੂ ॥
- ਘੀਆ ਕੱਦੂ ਦੀਆਂ ਕਿਸਮਾਂ ਹਨ-ਪੰਜਾਬ ਬਰਕਤ, ਪੰਜਾਬ ਕੋਮਲ ।
- ਕਰੇਲੇ ਦੀਆਂ ਉੱਨਤ ਕਿਸਮਾਂ ਹਨ-ਪੰਜਾਬ-14, ਪੰਜਾਬ ਟ੍ਰੇਲੀ-1.
- ਕਰੇਲੇ ਲਈ ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਹੈ ।
- ਘੀਆ ਤੋਰੀ ਦੀਆਂ ਕਿਸਮਾਂ ਹਨ-ਪੁਸਾ ਚਿਕਨੀ, ਪੰਜਾਬ ਕਾਲੀ ਤੋਰੀ-9.
- ਪੇਠੇ ਦੀਆਂ ਕਿਸਮਾਂ ਹਨ-ਪੀ.ਏ. ਜੀ.-3.
- ਚੱਪਣ ਕੱਦੂ, ਕਰੇਲਾ, ਘੀਆ ਤੋਰੀ, ਪੇਠਾ ਸਭ ਲਈ ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੀ ਲੋੜ ਹੈ ।
- ਖੀਰੇ ਦੀ ਕਿਸਮ ਹੈ-ਪੰਜਾਬ ਨਵੀਨ ਖੀਰਾ ।
- ਬੀਜ ਦੀ ਮਾਤਰਾ ਖੀਰੇ ਲਈ ਇੱਕ ਕਿਲੋ ਪ੍ਰਤੀ ਏਕੜ ਹੈ ।
- ਤਰ ਦੀ ਕਿਸਮ ਹੈ-ਪੰਜਾਬ ਲੌਂਗ ਮੈਲਨ
- ਤਰ ਲਈ ਬੀਜ ਦੀ ਮਾਤਰਾ ਹੈ-ਇੱਕ ਕਿਲੋ ਪ੍ਰਤੀ ਏਕੜ ।
- ਟੰਡਾ ਦੀ ਕਿਸਮ ਹੈ-ਟਿੰਡਾ-48.
- ਟੀਡੇ ਲਈ ਬੀਜ ਦੀ ਮਾਤਰਾ ਹੈ-1.5 ਕਿਲੋ ਪ੍ਰਤੀ ਏਕੜ ।
- ਖਰਬੂਜਾ ਵਿਗਿਆਨਿਕ ਤੌਰ ਤੇ ਸਬਜ਼ੀ ਹੈ ।
- ਖਰਬੂਜੇ ਦੀਆਂ ਕਿਸਮਾਂ ਹਨ-ਪੰਜਾਬ ਹਾਈਬ੍ਰਿਡ, ਹਰਾ ਮਧੁ, ਪੰਜਾਬ ਸੁਨਹਿਰੀ ।
- ਖਰਬੂਜੇ ਲਈ ਬੀਜ ਦੀ ਮਾਤਰਾ 400 ਗਰਾਮ ਦੀ ਲੋੜ ਹੈ ।