Loading [MathJax]/jax/output/HTML-CSS/config.js

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

Punjab State Board PSEB 10th Class Agriculture Book Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ Textbook Exercise Questions and Answers.

PSEB Solutions for Class 10 Agriculture Chapter 11 ਪੌਦਾ ਰੋਗ ਨਿਵਾਰਨ ਕਲੀਨਿਕ

Agriculture Guide for Class 10 PSEB ਪੌਦਾ ਰੋਗ ਨਿਵਾਰਨ ਕਲੀਨਿਕ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-

ਪ੍ਰਸ਼ਨ 1.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪਲਾਂਟ ਕਲੀਨਿਕ ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ-
1993 ਵਿਚ ।

ਪ੍ਰਸ਼ਨ 2.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕੁੱਲ ਕਿੰਨੇ ਪਲਾਂਟ ਕਲੀਨਿਕ ਸਥਾਪਿਤ ਹਨ ?
ਉੱਤਰ-
17 ਖੇਤੀ ਵਿਗਿਆਨ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਅਬੋਹਰ, ਬਠਿੰਡਾ, ਗੁਰਦਾਸਪੁਰ ।

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 3.
ਪਲਾਂਟ ਕਲੀਨਿਕ ਵਿੱਚ ਵਰਤੇ ਜਾਣ ਵਾਲੇ ਕੋਈ ਦੋ ਉਪਕਰਨਾਂ ਦੇ ਨਾਮ ਲਿਖੋ ।
ਉੱਤਰ-
ਕੰਪਿਊਟਰ, ਮਾਈਕ੍ਰੋਸਕੋਪ ।

ਪ੍ਰਸ਼ਨ 4.
ਫ਼ਸਲਾਂ ਤੇ ਸਪਰੇਅ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਹੀ ਮਾਤਰਾ ਪਤਾ ਕਰਨ ਲਈ ਕਿਸ ਸਿਧਾਂਤ ਨੂੰ ਆਧਾਰ ਬਣਾਇਆ ਜਾਂਦਾ ਹੈ ?
ਉੱਤਰ-
ਆਰਥਿਕ ਨੁਕਸਾਨ ਦੀ ਹੱਦ ।

ਪ੍ਰਸ਼ਨ 5.
ਸਲਾਈਡਾਂ ਤੋਂ ਚਿੱਤਰ ਕਿਸ ਉਪਕਰਨ ਦੀ ਸਹਾਇਤਾ ਨਾਲ ਵੇਖੇ ਜਾ ਸਕਦੇ ਹਨ ?
ਉੱਤਰ-
ਪ੍ਰੋਜੈਕਟਰ ਦੁਆਰਾ ।

ਪ੍ਰਸ਼ਨ 6.
(ਪਲਾਂਟ ਕਲੀਨਿਕ ਵਿੱਚ) ਛੋਟੇ ਅਕਾਰ ਦੀਆਂ ਨਿਸ਼ਾਨੀਆਂ ਦੀ ਪਹਿਚਾਣ ਕਿਸ ਉਪਕਰਨ ਨਾਲ ਕੀਤੀ ਜਾਂਦੀ ਹੈ ?
ਉੱਤਰ-
ਮਾਈਕ੍ਰੋਸਕੋਪ ਨਾਲ ।

ਪ੍ਰਸ਼ਨ 7.
ਬੀਮਾਰ ਪੱਤਿਆਂ ਦੇ ਨਮੂਨੇ ਨੂੰ ਸਾਂਭ ਕੇ ਰੱਖੇ ਜਾਣ ਵਾਲੇ ਦੋ ਰਸਾਇਣਾਂ ਦੇ ਨਾਂ ਦੱਸੋ ।
ਉੱਤਰ-
ਫਾਰਮਲੀਨ, ਐਸਟਿਕ ਐਸਿਡ ।

ਪ੍ਰਸ਼ਨ 8.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਲਾਂਟ ਕਲੀਨਿਕ ਦਾ ਈ-ਮੇਲ ਪਤਾ ਕੀ ਹੈ ?
ਉੱਤਰ-
plantclinic@pau.edu.

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 9.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪਲਾਂਟ ਕਲੀਨਿਕ ਨਾਲ ਕਿਸ ਟੈਲੀਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ?
ਉੱਤਰ-
ਫੋਨ ਨੰ: 0161-240-1960 ਜਿਸਦੀ ਐਕਸਟੈਂਸ਼ਨ 417 ਹੈ । ਮੋਬਾਇਲ ਫੋਨ ਨੰ: 9463048181.

ਪ੍ਰਸ਼ਨ 10.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਕੋਲ ਪਿੰਡ ਜਾ ਕੇ ਤਕਨੀਕੀ ਜਾਣਕਾਰੀ ਦੇਣ ਲਈ ਕਿਹੜੀ ਵੈਨ ਹੈ ?
ਉੱਤਰ-
ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚਲਦੀ-ਫਿਰਦੀ ਵੈਨ (Mobile diagnostic cum exhibition van)

(ਅ) ਇੱਕ-ਦੋ ਵਾਕਾਂ ਵਿਚ ਉੱਤਰ ਦਿਓ :-

ਪ੍ਰਸ਼ਨ 1.
ਪਲਾਂਟ ਕਲੀਨਿਕ ਕੀ ਹੈ ?
ਉੱਤਰ-
ਇਹ ਉਹ ਕਮਰਾ ਜਾਂ ਟ੍ਰੇਨਿੰਗ ਸੈਂਟਰ ਹੈ, ਜਿੱਥੇ ਬਿਮਾਰ ਬੂਟਿਆਂ ਦੀਆਂ ਵੱਖ-ਵੱਖ ਬਿਮਾਰੀਆਂ ਬਾਰੇ ਅਧਿਐਨ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਪਲਾਂਟ ਕਲੀਨਿਕ ਸਿੱਖਿਆ ਦੇ ਲਾਭ ਦੱਸੋ ।
ਉੱਤਰ-
ਇਸ ਸਿਧਾਂਤ ਦੀ ਵਰਤੋਂ ਨਾਲ ਜ਼ਿਮੀਂਦਾਰਾਂ ਨੂੰ ਉਹਨਾਂ ਦੀਆਂ ਫ਼ਸਲਾਂ ਦੀਆਂ ਘਾਟਾਂ ਤੇ ਬਿਮਾਰੀਆਂ ਦਾ ਸਹੀ ਇਲਾਜ ਮਿਲਣਾ ਸ਼ੁਰੂ ਹੋ ਗਿਆ ਹੈ । ਇਸ ਤਰ੍ਹਾਂ ਸਿਖਿਆਰਥੀ ਤਾਂ ਪੌਦਿਆਂ ਨੂੰ ਦੇਖ ਕੇ ਸਾਰਾ ਕੁੱਝ ਸਮਝਦੇ ਹੀ ਹਨ, ਕਿਸਾਨਾਂ ਨੂੰ ਆਰਥਿਕ ਲਾਭ ਵੀ ਪੁੱਜ ਰਿਹਾ ਹੈ ।

ਪ੍ਰਸ਼ਨ 3.
ਮਨੁੱਖਾਂ ਦੇ ਹਸਪਤਾਲਾਂ ਨਾਲੋਂ ਪਲਾਂਟ ਕਲੀਨਿਕ ਕਿਵੇਂ ਵੱਖਰੇ ਹਨ ?
ਉੱਤਰ-
ਮਨੁੱਖਾਂ ਦੇ ਹਸਪਤਾਲਾਂ ਵਿੱਚ ਮਨੁੱਖ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਲਾ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ । ਜਦਕਿ ਪੌਦਿਆਂ ਦੇ ਹਸਪਤਾਲ ਵਿੱਚ ਬਿਮਾਰ ਬੂਟਿਆਂ ਦੇ ਇਲਾਜ ਤੋਂ ਇਲਾਵਾ ਬਿਮਾਰ ਬੂਟਿਆਂ ਬਾਰੇ ਸ਼ਨਾਖਤੀ ਪੜ੍ਹਾਈ ਅਤੇ ਸਿਖਲਾਈ ਵੀ ਕਰਾਈ ਜਾਂਦੀ ਹੈ ।

ਪ੍ਰਸ਼ਨ 4.
ਪਲਾਂਟ ਕਲੀਨਿਕ ਵਿਚ ਕਿਹੜੇ-ਕਿਹੜੇ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ ?
ਉੱਤਰ-
ਇਹਨਾਂ ਵਿੱਚ ਪੌਦਿਆਂ ‘ਤੇ ਬਿਮਾਰੀ ਦਾ ਹਮਲਾ, ਤੱਤਾਂ ਦੀ ਘਾਟ, ਕੀੜੇ ਦਾ ਹਮਲਾ ਅਤੇ ਹੋਰ ਕਾਰਨਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ ।

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 5.
ਪਲਾਂਟ ਕਲੀਨਿਕ ਵਿੱਚ ਲੋੜੀਂਦੇ ਸਾਜ਼ੋ-ਸਮਾਨ ਦੀ ਸੂਚੀ ਬਣਾਓ ।
ਉੱਤਰ-
ਪਲਾਂਟ ਕਲੀਨਿਕ ਵਿੱਚ ਲੋੜੀਂਦਾ ਸਾਜ਼ੋ-ਸਮਾਨ ਇਸ ਤਰ੍ਹਾਂ ਹੈ-
ਮਾਈਕਰੋਸਕੋਪ, ਮੈਗਨੀਫਾਈਂਗ ਲੈਂਜ਼, ਰਸਾਇਣ, ਇਨਕੂਬੇਟਰ, ਕੈਂਚੀ, ਚਾਕੂ, ਸੁੱਕੇ ਗਿੱਲੇ ਸੈਂਪਲ ਸਾਂਭਣ ਦਾ ਸਾਜੋ-ਸਮਾਨ, ਕੰਪਿਊਟਰ, ਫੋਟੋ ਕੈਮਰਾ ਤੇ ਪ੍ਰੋਜੈਕਟਰ, ਕਿਤਾਬਾਂ ਆਦਿ ।

ਪ੍ਰਸ਼ਨ 6.
ਮਾਈਕਰੋਸਕੋਪ ਦਾ ਪਲਾਂਟ ਕਲੀਨਿਕ ਵਿੱਚ ਕੀ ਮਹੱਤਵ ਹੈ ?
ਉੱਤਰ-
ਬੂਟੇ ਦੀ ਚੀਰਫਾੜ ਕਰਕੇ ਬਿਮਾਰੀ ਦੇ ਲੱਛਣ ਵੇਖਣ ਲਈ ਮਾਈਕਰੋਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ । ਸਹੀ ਰੰਗਾਂ, ਛੋਟੀਆਂ ਨਿਸ਼ਾਨੀਆਂ ਆਦਿ ਦੀ ਪਹਿਚਾਣ ਵੀ ਇਸੇ ਨਾਲ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਇਕਨਾਮਿਕ ਥਰੈਸ਼ਹੋਲਡ (Economic Threshold) ਤੋਂ ਕੀ ਭਾਵ ਹੈ ?
ਉੱਤਰ-
ਪੌਦਿਆਂ ਨੂੰ ਲੱਗੀਆਂ ਬਿਮਾਰੀਆਂ ਜਾਂ ਕੀੜਿਆਂ ਆਦਿ ਤੋਂ ਬਚਾਓ ਲਈ ਦਵਾਈ ਦੀ ਸਹੀ ਮਾਤਰਾ ਲੱਭ ਕੇ ਹੀ ਛਿੜਕਾ ਕਰਨਾ ਚਾਹੀਦਾ ਹੈ । ਜਦੋਂ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੇ ਕੀੜਿਆਂ ਦੀ ਗਿਣਤੀ ਇਕ ਖ਼ਾਸ ਪੱਧਰ ਤੇ ਆ ਜਾਵੇ ਤਾਂ ਹੀ ਦਵਾਈ ਸਪਰੇ ਕਰਨੀ ਚਾਹੀਦੀ ਹੈ ਤਾਂ ਕਿ ਫ਼ਸਲ ਨੂੰ ਲਾਭ ਵੀ ਹੋਵੇ । ਇਸ ਵਿਧੀ ਨੂੰ ਇਕਨਾਮਿਕ ਥਰੈਸ਼ਹੋਲਡ ਦਾ ਨਾਂ ਦਿੱਤਾ ਗਿਆ ਹੈ ।

ਪ੍ਰਸ਼ਨ 8.
ਪਲਾਂਟ ਕਲੀਨਿਕ ਵਿਚ ਕੰਪਿਊਟਰ ਕਿਸ ਕੰਮ ਆਉਂਦਾ ਹੈ ?
ਉੱਤਰ-
ਕਈ ਤਰ੍ਹਾਂ ਦੇ ਸੈਂਪਲ ਨਾ ਤਾਂ ਗਿੱਲੇ ਤੇ ਨਾ ਹੀ ਸੁੱਕੇ ਸਾਂਭੇ ਜਾ ਸਕਦੇ ਹਨ | ਅਜਿਹੇ ਸੈਂਪਲਾਂ ਨੂੰ ਸਕੈਨ ਕਰ ਕੇ ਕੰਪਿਊਟਰ ਵਿਚ ਸਾਂਭ ਲਿਆ ਜਾਂਦਾ ਹੈ, ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ ।

ਪ੍ਰਸ਼ਨ 9.
ਇਨਕੂਬੇਟਰ (Incubator) ਕਿਸ ਤਰ੍ਹਾਂ ਪੌਦਿਆਂ ਦੀ ਜੀਵਾਣੂ ਲੱਭਣ ਵਿਚ ਮੱਦਦ ਕਰਦਾ ਹੈ ?
ਉੱਤਰ-
ਉੱਲੀਆਂ ਆਦਿ ਨੂੰ ਮੀਡਿਆ ਉੱਪਰ ਰੱਖ ਕੇ ਇਨਕੂਬੇਟਰ ਵਿੱਚ ਢੁੱਕਵੇਂ ਤਾਪਮਾਨ ਅਤੇ ਨਮੀ ਤੇ ਰੱਖ ਕੇ ਉੱਲੀਆਂ ਨੂੰ ਉੱਗਣ ਦਾ ਪੂਰਾ ਮਾਹੌਲ ਦਿੱਤਾ ਜਾਂਦਾ ਹੈ ਤੇ ਇਸ ਦੀ ਪਛਾਣ ਕਰਕੇ ਜੀਵਾਣੁ ਦਾ ਕਾਰਨ ਲੱਭਿਆ ਜਾਂਦਾ ਹੈ ।

ਪ੍ਰਸ਼ਨ 10.
ਪੌਦਿਆਂ ਦੇ ਨਮੂਨਿਆਂ ਨੂੰ ਸ਼ੀਸ਼ੇ ਦੇ ਬਰਤਨਾਂ ਵਿਚ ਲੰਮਾ ਸਮਾਂ ਰੱਖਣ ਲਈ ਕਿਹੜੇ ਰਸਾਇਣ ਵਰਤੇ ਜਾਂਦੇ ਹਨ ?
ਉੱਤਰ-
ਇਸ ਕੰਮ ਲਈ ਫਾਰਮਲੀਨ, ਐਲਕੋਹਲ ਆਦਿ ਨੂੰ ਵਰਤਿਆ ਜਾਂਦਾ ਹੈ ।

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ :-

ਪ੍ਰਸ਼ਨ 1.
ਪਲਾਂਟ ਕਲੀਨਿਕ ਦੇ ਮਹੱਤਵ ਬਾਰੇ ਇਕ ਲੇਖ ਲਿਖੋ ।
मां
ਪਲਾਂਟ ਕਲੀਨਿਕ ਦੇ ਕੀ-ਕੀ ਲਾਭ ਹਨ ?
ਉੱਤਰ-

  • ਪਲਾਂਟ ਕਲੀਨਿਕ ਵਿਚ ਬੂਟਿਆਂ ਵਿੱਚ ਜ਼ਮੀਨੀ ਖ਼ੁਰਾਕੀ ਤੱਤਾਂ ਦੀ ਘਾਟ ਕਰਕੇ ਪੈਦਾ ਹੋਏ ਲੱਛਣਾਂ ਦੀ ਸ਼ਨਾਖ਼ਤ ਕਰਕੇ ਪੌਦਿਆਂ ਦੀਆਂ ਬਿਮਾਰੀਆਂ ਅਤੇ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੀ ਪਹਿਚਾਣ ਕੀਤੀ ਜਾਂਦੀ ਹੈ ।
  • ਖੇਤਾਂ ਵਿੱਚੋਂ ਲਿਆਂਦੇ ਬਿਮਾਰ ਬੂਟਿਆਂ ਆਦਿ ਦੀ ਬਿਮਾਰੀ ਦੇ ਲੱਛਣਾਂ ਦੀ ਪਹਿਚਾਣ ਕਰਕੇ ਮੌਕੇ ਤੇ ਹੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਇਲਾਜ ਦੱਸੇ ਜਾਂਦੇ ਹਨ ।
  • ਪਲਾਂਟ ਕਲੀਨਿਕਾਂ ਵਿੱਚ ਵਿਅਕਤੀਆਂ ਨੂੰ ਸ਼ਨਾਖ਼ਤੀ ਚਿੰਨ੍ਹਾਂ ਦੀ ਪਹਿਚਾਣ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ।
  • ਲੋੜੀਂਦੇ ਖਣਿਜ ਅਤੇ ਰਸਾਇਣਾਂ ਆਦਿ ਦੀ ਲੋੜੀਂਦੀ ਸਹੀ ਮਾਤਰਾ ਕੱਢਣ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਦੀ ਠੀਕ ਵਰਤੋਂ ਕਰਕੇ ਵਾਧੂ ਖ਼ਰਚੇ ਤੋਂ ਬਚਿਆ ਜਾ ਸਕੇ ।
  • ਪਲਾਂਟ ਕਲੀਨਿਕਾਂ ਵਿੱਚ ਵੱਖ-ਵੱਖ ਫ਼ਸਲਾਂ ਦੇ ਮੁੱਖ ਕੀੜਿਆਂ ਲਈ ਇਕਨਾਮਿਕ ਥਰੈਸ਼ਹੋਲਡ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਵਰਤੀਆਂ ਜਾਣ ਵਾਲੀਆਂ ਕੀੜੇਮਾਰ ਦਵਾਈਆਂ ਅਤੇ ਪੌਦਿਆਂ ਵਿੱਚ ਖ਼ੁਰਾਕੀ ਤੱਤਾਂ ਦੀ ਘਾਟ ਦਾ ਠੀਕ ਤਰ੍ਹਾਂ ਪਤਾ ਲੱਗ ਜਾਂਦਾ ਹੈ ਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਵਿਚ ਕੀਤੀ ਜਾ ਸਕਦੀ ਹੈ ।
  • ਵੱਖ-ਵੱਖ ਸਪਰੇ ਪੰਪਾਂ ਅਤੇ ਹੋਰ ਸੰਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ।
  • ਵਿਦਿਆਰਥੀਆਂ ਨੂੰ ਬਿਮਾਰ ਪੌਦੇ ਲਿਆ ਕੇ ਵਿਖਾਏ ਜਾਂਦੇ ਹਨ ਅਤੇ ਇਲਾਜ ਦੀ ਵਿਧੀ ਬਾਰੇ ਦੱਸਿਆ ਜਾਂਦਾ ਹੈ । ਇਸ ਤਰ੍ਹਾਂ ਜ਼ਿਮੀਂਦਾਰਾਂ ਦਾ ਖ਼ਰਚਾ ਘੱਟ ਜਾਂਦਾ ਹੈ ।
  • ਪਲਾਂਟ ਕਲੀਨਿਕਾਂ ਵਿਚ ਬੂਟਿਆਂ ਦਾ ਅਧਿਐਨ ਕਰਨ ਲਈ ਜ਼ਰੂਰੀ ਸੰਦਾਂ, ਖਾਦਾਂ, ਪੰਪਾਂ, ਪੌਦਿਆਂ ਦੇ ਸੈਂਪਲ, ਸਾਜ਼ੋ-ਸਮਾਨ, ਦਵਾਈਆਂ, ਬੀਜ ਅਤੇ ਹੋਰ ਸੰਬੰਧਿਤ ਚੀਜ਼ਾਂ ਜਾਂ ਉਨ੍ਹਾਂ ਦੇ ਸੈਂਪਲ ਜਾਂ ਉਹਨਾਂ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 2.
ਪਲਾਂਟ ਕਲੀਨਿਕ ਵਿੱਚ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਉਪਲੱਬਧ ਹਨ ?
ਉੱਤਰ-

  1. ਪਲਾਂਟ ਕਲੀਨਿਕ ਤੇ ਕਿਸਾਨ ਵੀਰਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ ।
  2. ਫ਼ਸਲਾਂ ਦੇ ਰੋਗਾਂ ਦੀ ਪਛਾਣ, ਪਛਾਣ ਚਿੰਨੂ, ਕੀੜਿਆਂ ਦੁਆਰਾ ਫ਼ਸਲ ਨੂੰ ਪਹੁੰਚੀ ਹਾਨੀ ਆਦਿ ਬਾਰੇ ਪਤਾ ਲਗਾਇਆ ਜਾਂਦਾ ਹੈ ।
  3. ਮਿੱਟੀ ਅਤੇ ਪਾਣੀ ਦੇ ਜਾਂਚ ਦੀ ਸੁਵਿਧਾ ਵੀ ਉਪਲੱਬਧ ਹੈ ।
  4. ਟੈਲੀਫੋਨ, ਵਟਸ ਐਪ ਅਤੇ ਈ-ਮੇਲ ਰਾਹੀਂ ਕਿਸਾਨ ਆਪਣੀ ਸਮੱਸਿਆ ਨੂੰ ਹੱਲ ਕਰਵਾ ਸਕਦੇ ਹਨ ।
  5. ਇਸ ਹਸਪਤਾਲ ਕੋਲ ਪੌਦਿਆਂ ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚਲਦੀ-ਫਿਰਦੀ ਵੈਨ ਹੈ ਜਿਸ ਰਾਹੀਂ ਪਿੰਡ-ਪਿੰਡ ਜਾ ਕੇ ਖੇਤੀ ਦੀ ਤਕਨੀਕੀ ਜਾਣਕਾਰੀ ਫ਼ਿਲਮਾਂ ਵਿਖਾ ਕੇ ਦਿੱਤੀ ਜਾਂਦੀ ਹੈ ।
  6. ਕਲੀਨਿਕ ਵਿਚ ਖੇਤੀ ਦੇ ਗਿਆਨ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਪੀ. ਏ. ਯੂ. ਦੂਤ ਅਤੇ ਕੇਮਾਸ (KMAS) ਸੇਵਾ ਸ਼ੁਰੂ ਕੀਤੀ ਗਈ ਹੈ । ਕਿਸਾਨ ਆਪਣਾ ਈ-ਮੇਲ ਅਤੇ ਮੋਬਾਇਲ ਨੰਬਰ ਰਜਿਸਟਰ ਕਰਵਾ ਕੇ ਲਾਭ ਲੈ ਸਕਦੇ ਹਨ ।

ਪ੍ਰਸ਼ਨ 3.
ਪਲਾਂਟ-ਕਲੀਨਿਕ ਦਾ ਪਿਛੋਕੜ ਦੱਸਦੇ ਹੋਏ ਉਸਦੀ ਜ਼ਰੂਰਤ ‘ਤੇ ਚਾਨਣਾ ਪਾਓ ।
ਉੱਤਰ-
ਖੇਤੀਬਾੜੀ ਸੰਬੰਧੀ ਉੱਚ ਪੱਧਰੀ ਕੋਰਸਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸ਼ਹਿਰੀ ਵਿਦਿਆਰਥੀਆਂ ਦਾ ਦਖ਼ਲ ਕਾਫ਼ੀ ਵਧਿਆ ਹੈ । ਇਹਨਾਂ ਨੂੰ ਖੇਤੀਬਾੜੀ ਬਾਰੇ ਪੈਕਟੀਕਲ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਅਤੇ ਜਦੋਂ ਇਹ ਸ਼ਹਿਰੀ ਵਿਦਿਆਰਥੀ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਖੇਤਾਂ ਵਿੱਚ ਕੰਮ ਕਰਨ ਲਈ ਜਾਂਦੇ ਹਨ ਤਾਂ ਇਨ੍ਹਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪਹਿਲਾ ਪਲਾਂਟ ਬੀਮਾਰੀ ਕਲੀਨਿਕ, ਪੌਦਾ ਰੋਗ ਵਿਭਾਗ, ਪੀ. ਏ. ਯੂ. ਵਿੱਚ 1978 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੀ. ਏ. ਯੂ. ਲੁਧਿਆਣਾ ਵੱਲੋਂ ਸੈਂਟਰਲ ਪਲਾਂਟ ਕਲੀਨਿਕ ਵਿਖੇ 1993 ਵਿੱਚ ਸ਼ੁਰੂ ਕੀਤਾ ਗਿਆ | ਵੱਖ-ਵੱਖ ਜ਼ਿਲ੍ਹਿਆਂ ਵਿਚ 17 ਖੇਤੀ ਵਿਗਿਆਨ ਕੇਂਦਰਾਂ ਵਿੱਚ ਇਹ ਪਲਾਂਟ ਕਲੀਨਿਕ ਚਲ ਰਹੇ ਹਨ । ਇਨ੍ਹਾਂ ਕਲੀਨਿਕਾਂ ਰਾਹੀਂ ਪੜ੍ਹਾਈ ਦਾ ਵਿਦਿਆਰਥੀ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ । ਇਸ ਸਿਧਾਂਤ ਸਦਕਾ ਜ਼ਿਮੀਂਦਾਰਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀਆਂ ਘਾਟਾਂ ਅਤੇ ਬਿਮਾਰੀਆਂ ਦਾ ਸਹੀ ਇਲਾਜ ਮਿਲਣ ਲੱਗ ਪਿਆ ਹੈ । ਰੋਗੀ ਅਤੇ ਕੀੜਿਆਂ ਦੇ ਹਮਲਿਆਂ ਦੀ ਮੌਕੇ ਤੇ ਹੀ ਪਛਾਣ ਕਰਕੇ ਇਲਾਜ ਤੇ ਰੋਕਥਾਮ ਬਾਰੇ ਦੱਸਿਆ ਜਾਂਦਾ ਹੈ । ਖੇਤੀਬਾੜੀ ਵਿਕਾਸ ਨਾਲ ਜੁੜੇ ਵਿਅਕਤੀਆਂ ਨੂੰ ਸ਼ਨਾਖ਼ਤੀ ਚਿੰਨ੍ਹਾਂ ਦੀ ਪਛਾਣ ਦੀ ਸਿਖਲਾਈ ਦਿੱਤੀ ਜਾਂਦੀ ਹੈ । ਵੱਖ-ਵੱਖ ਫ਼ਸਲਾਂ ਦੇ ਮੁੱਖ ਕੀੜਿਆਂ ਵਾਸਤੇ ਆਰਥਿਕ ਨੁਕਸਾਨ ਦੀ ਹੱਦ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ ।

ਪ੍ਰਸ਼ਨ 4.
ਮੋਬਾਈਲ ਡਾਇਗਨੋਸਟਿਕ-ਕਮ-ਐਗਜ਼ੀਬੀਸ਼ਨ ਵੈਨ ਦਾ ਵਿਸਥਾਰ ਨਾਲ ਵਰਣਨ ਕਰੋ ।
ਉੱਤਰ-
ਪਲਾਂਟ ਕਲੀਨਿਕਾਂ ਦੀ ਪਹੁੰਚ ਪਿੰਡ-ਪਿੰਡ ਪਹੁੰਚਾਉਣ ਲਈ ਪਲਾਂਟ ਕਲੀਨਿਕਾਂ ਕੋਲ ਪੌਦਿਆਂ ਦੇ ਨਿਰੀਖਣ ਅਤੇ ਪ੍ਰਦਰਸ਼ਨੀ ਲਈ ਚਲਦੀ-ਫਿਰਦੀ ਵੈਨ ਹੈ । ਇਸ ਨੂੰ ਮੋਬਾਈਲ ਡਾਇਗਨੋਸਟਿਕ-ਕਮ-ਐਗਜ਼ੀਬੀਸ਼ਨ ਵੈਨ ਕਿਹਾ ਜਾਂਦਾ ਹੈ । ਇਸ ਵੈਨ ਵਿਚ ਪਲਾਂਟ ਕਲੀਨਿਕ ਨਾਲ ਸੰਬੰਧਿਤ ਕਾਫ਼ੀ ਸਾਜੋ-ਸਮਾਨ ਹੁੰਦਾ ਹੈ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਖੇਤੀ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ । ਮੌਕੇ ਤੇ ਪੌਦੇ ਨੂੰ ਆਈਆਂ ਸਮੱਸਿਆਵਾਂ ਦਾ ਨਿਰੀਖਣ ਕਰਕੇ ਖੇਤੀ ਮਾਹਿਰਾਂ ਵੱਲੋਂ ਇਲਾਜ ਵੀ ਦੱਸਿਆ ਜਾਂਦਾ ਹੈ । ਇਸ ਤਰ੍ਹਾਂ ਕਿਸਾਨਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ ।

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 5.
ਫੋਟੋ ਕੈਮਰੇ ਅਤੇ ਸਲਾਈਡ ਪ੍ਰੋਜੈਕਟਰ ਪਲਾਂਟ ਕਲੀਨਿਕ ਵਿੱਚ ਕਿਸ ਤਰ੍ਹਾਂ ਮਦਦਗਾਰ ਹੁੰਦੇ ਹਨ ?
ਉੱਤਰ-
ਕੈਮਰੇ ਦੀ ਸਹਾਇਤਾ ਨਾਲ ਰੋਗੀ ਪੌਦਿਆਂ ਦੀਆਂ ਫੋਟੋਆਂ ਖਿੱਚ ਲਈਆਂ ਜਾਂਦੀਆਂ ਹਨ । ਇਸ ਤਰ੍ਹਾਂ ਤਿਆਰ ਫੋਟੋਆਂ ਤੇ ਸਲਾਈਡਾਂ ਨੂੰ ਪਲਾਂਟ ਕਲੀਨਿਕ ਵਿਚ ਸਾਂਭ ਕੇ ਰੱਖਿਆ ਜਾਂਦਾ ਹੈ । ਫੋਟੋਆਂ ਤੇ ਸਲਾਈਡਾਂ ਤੋਂ ਕੋਈ ਵੀ ਵਿਦਿਆਰਥੀ ਤੇ ਵਿਗਿਆਨੀ ਬੀਮਾਰ ਬੂਟਿਆਂ ਦੀ ਪਛਾਣ ਸੌਖਿਆਂ ਕਰ ਸਕਦਾ ਹੈ । ਇਸੇ ਤਰ੍ਹਾਂ ਸਲਾਈਡਾਂ ਨੂੰ ਦੇਖਣ ਲਈ ਪ੍ਰੋਜੈਕਟਰ ਦੀ ਲੋੜ ਪੈਂਦੀ ਹੈ । ਇਹ ਫੋਟੋਆਂ ਤੇ ਸਲਾਈਡਾਂ ਨੂੰ ਵੱਡੇ ਆਕਾਰ ਵਿਚ ਦਿਖਾ ਸਕਦਾ ਹੈ । ਫੋਟੋਆਂ ਦੇ ਵੱਡੇ-ਵੱਡੇ ਆਕਾਰ ਕਰਕੇ ਕਲੀਨਿਕ ਵਿੱਚ ਲਗਾ ਲਏ ਜਾਂਦੇ ਹਨ ।

PSEB 10th Class Agriculture Guide ਪੌਦਾ ਰੋਗ ਨਿਵਾਰਨ ਕਲੀਨਿਕ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੋਈ ਇੱਕ ਕਾਰਨ ਦੱਸੋ ਜਿਸ ਕਾਰਨ ਪੌਦੇ ਲੋੜੀਂਦਾ ਝਾੜ ਦੇਣ ਤੋਂ ਅਸਮਰਥ ਹੋ ਜਾਂਦੇ ਹਨ ?
ਉੱਤਰ-
ਖ਼ੁਰਾਕੀ ਤੱਤਾਂ ਦੀ ਘਾਟ, ਬਿਮਾਰੀ ਦਾ ਹਮਲਾ, ਕੀੜਿਆਂ ਦਾ ਹਮਲਾ ।

ਪ੍ਰਸ਼ਨ 2.
ਬੂਟੇ ਦੀ ਚੀਰ-ਫਾੜ ਕਰਨ ਤੋਂ ਬਾਅਦ ਬੀਮਾਰੀ ਦੇ ਲੱਛਣ ਦੇਖਣ ਲਈ ਕਿਹੜਾ ਉਪਕਰਣ ਵਰਤਿਆ ਜਾਂਦਾ ਹੈ ?
ਉੱਤਰ-
ਮਾਈਕਰੋਸਕੋਪ ।

ਪ੍ਰਸ਼ਨ 3.
ਬੂਟੇ ਦੀ ਚੀਰ-ਫਾੜ ਕਰਨ ਲਈ ਕੀ ਵਰਤਿਆ ਜਾਂਦਾ ਹੈ ?
ਉੱਤਰ-
ਚਾਕੂ, ਕੈਂਚੀ ਆਦਿ ।

ਪ੍ਰਸ਼ਨ 4.
ਉੱਲੀਆਂ ਦੇ ਜੀਵਾਣੂ ਲੱਭਣ ਵਿਚ ਕਿਹੜਾ ਉਪਕਰਨ ਵਰਤਿਆ ਜਾਂਦਾ ਹੈ ?
ਉੱਤਰ-
ਇਨਕੂਬੇਟਰ ।

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 5.
ਪਲਾਂਟ ਕਲੀਨਿਕ ਤੇ ਕਿਹੜੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ?
ਉੱਤਰ-
9463048181.

ਪ੍ਰਸ਼ਨ 6.
ਪਲਾਂਟ ਕਲੀਨਿਕ ਵਿੱਚ ਵਰਤੇ ਜਾਂਦੇ ਕਿਸੇ ਇੱਕ ਰਸਾਇਣ ਦਾ ਨਾਂ ਲਿਖੋ ।
ਉੱਤਰ-
ਫਾਰਮਲੀਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਲਾਂਟ ਕਲੀਨਿਕ ਵਿੱਚ ਚਾਕੂ ਆਦਿ ਦੀ ਕੀ ਲੋੜ ਹੈ ?
ਉੱਤਰ-
ਚਾਕੂ ਆਦਿ ਦੀ ਵਰਤੋਂ ਪੌਦਿਆਂ ਨੂੰ ਸੂਖ਼ਮਦਰਸ਼ੀ ਦੇ ਹੇਠਾਂ ਦੇਖਣ ਲਈ ਕੱਟ ਕੇ ਵਰਤੋਂ ਕਰਨ ਲਈ ਹੁੰਦੀ ਹੈ ।

ਪ੍ਰਸ਼ਨ 2.
ਪਲਾਂਟ ਕਲੀਨਿਕ ਵਿਚ ਮੈਗਨੀਫਾਈਵਿੰਗ ਲੈਂਸ ਦੀ ਵਰਤੋਂ ਕਿਉਂ ਹੁੰਦੀ ਹੈ ?
ਉੱਤਰ-
ਇਸ ਦੀ ਵਰਤੋਂ ਪੌਦਿਆਂ ਦੇ ਛੋਟੇ ਹਿੱਸੇ, ਕੀੜੇ ਅਤੇ ਹੋਰ ਜੀਵ-ਜੰਤੂਆਂ ਦੀ ਪਛਾਣ ਲਈ ਹੁੰਦੀ ਹੈ ।

ਪ੍ਰਸ਼ਨ 3.
ਪਲਾਂਟ ਕਲੀਨਿਕ ਵਿਚ ਖੇਤੀ ਦੇ ਗਿਆਨ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਕਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ?
ਉੱਤਰ-
ਪੀ. ਏ. ਯੂ. ਦੂਤ ਅਤੇ ਕੇਮਾਸ (KMAS) ਸੇਵਾ ਸ਼ੁਰੂ ਕੀਤੀ ਗਈ ਹੈ । ਕਿਸਾਨ ਵੀਰ ਆਪਣਾ ਈ-ਮੇਲ ਅਤੇ ਮੋਬਾਇਲ ਨੰਬਰ ਰਜਿਸਟਰ ਕਰਵਾ ਕੇ ਲਾਭ ਲੈ ਸਕਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕਨਾਮਿਕ ਥਰੈਸ਼ਹੋਲਡ ਤੋਂ ਕੀ ਭਾਵ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਪੌਦਿਆਂ ਦੀਆਂ ਬਿਮਾਰੀਆਂ ਅਤੇ ਫ਼ਸਲੀ ਕੀਟਾਂ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਦੀ ਸਹੀ ਮਾਤਰਾ ਲੱਭ ਕੇ ਬੁਟਿਆਂ ਤੇ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ । ਇਸ ਤਰ੍ਹਾਂ ਪੌਦਿਆਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇਗਾ ਤੇ ਨਾਲ ਹੀ ਖ਼ਰਚ ਵੀ ਘੱਟ ਤੋਂ ਘੱਟ ਆਵੇਗਾ । ਕੀੜੇਮਾਰ ਦਵਾਈਆਂ ਦੀ ਅੰਧਾ-ਧੁੰਧ ਅਤੇ ਬੇਲੋੜੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ , ਜਿਵੇਂ ਕੀੜਿਆਂ ਦਾ ਦਵਾਈਆਂ ਲਈ ਆਦੀ ਹੋ ਜਾਣਾ, ਮਰਨ ਦੀ ਥਾਂ ਇਨ੍ਹਾਂ ਦਾ ਅਮਲੀ ਹੋ ਜਾਣਾ, ਮਿੱਤਰ ਕੀੜਿਆਂ ਦਾ ਖ਼ਤਮ ਹੋਣਾ, ਜੋ ਕੀੜੇ ਪਹਿਲਾਂ ਫ਼ਸਲਾਂ ਦਾ ਨੁਕਸਾਨ ਨਹੀਂ ਕਰਦੇ ਸਨ । ਉਨ੍ਹਾਂ ਵਲੋਂ ਹੁਣ ਨੁਕਸਾਨ ਕਰਨਾ ਸ਼ੁਰੂ ਕਰ ਦੇਣਾ ਅਤੇ ਸਮੁੱਚੇ ਵਾਤਾਵਰਨ ਦਾ ਗੰਧਲਾ ਹੋਣਾ ਖ਼ਾਸ ਤੌਰ ਤੇ ਵਰਣਨਯੋਗ ਹਨ ।

ਕਿਸੇ ਵੀ ਕੀੜੇ ਦਾ ਫ਼ਸਲ ਉੱਤੇ ਹਰ ਸਾਲ ਇੱਕੋ ਜਿਹਾ ਹਮਲਾ ਨਹੀਂ ਹੁੰਦਾ । ਇਹ ਹਮਲਾ ਕਿਸੇ ਸਾਲ ਵੱਧ ਅਤੇ ਕਿਸੇ ਸਾਲ ਘੱਟ ਹੁੰਦਾ ਹੈ । ਇਸ ਲਈ ਦਵਾਈਆਂ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ ।

ਦਵਾਈ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੇ ਕੀੜਿਆਂ ਦੀ ਗਿਣਤੀ ਇੱਕ ਖ਼ਾਸ ਪੱਧਰ ਤੇ ਆ ਜਾਵੇ । ਇਸ ਤਰ੍ਹਾਂ ਦਵਾਈ ਸਪਰੇ ਕਰਨ ਨਾਲ ਫ਼ਸਲ ਨੂੰ ਫਾਇਦਾ ਹੋਵੇਗਾ ਅਤੇ ਬੇਲੋੜੀ ਸਪਰੇ ਤੋਂ ਵੀ ਬਚਿਆ ਜਾ ਸਕੇਗਾ ।

ਇਸ ਵਿਧੀ ਨੂੰ ਆਰਥਿਕ ਆਧਾਰ (ਇਕਨਾਮਿਕ ਥਰੈਸ਼ਹੋਲਡ) ਦਾ ਨਾਂ ਦਿੱਤਾ ਗਿਆ ਹੈ । ਕੀੜਿਆਂ ਲਈ ਆਰਥਿਕ ਆਧਾਰ ਕੀੜਿਆਂ ਦੀ ਉਹ ਗਿਣਤੀ ਹੈ ਜਿਸ ਤੇ ਸਾਨੂੰ ਫ਼ਸਲ ਤੇ ਦਵਾਈ ਦਾ ਛਿੜਕਾ ਕਰ ਦੇਣਾ ਚਾਹੀਦਾ ਹੈ । ਕੀੜਿਆਂ ਦੀ ਗਿਣਤੀ ਇਸ ਮਿੱਥੀ ਹੋਈ ਸੰਖਿਆ ਤੋਂ ਵੱਧਣ ਨਹੀਂ ਦੇਣੀ ਚਾਹੀਦੀ ਅਤੇ ਨਾਲ ਹੀ ਫ਼ਸਲ ਦਾ ਨੁਕਸਾਨ ਵੀ ਨਾ ਹੋਵੇ ਅਤੇ ਨਾ ਹੀ ਕਿਸਾਨਾਂ ਨੂੰ ਵੀ ਦਵਾਈ ਦੀ ਬੇਲੋੜੀ ਵਰਤੋਂ ਕਾਰਨ ਵਿੱਤੀ ਘਾਟਾ ਨਾ ਹੋਵੇ ।

ਕਈ ਕੀੜਿਆਂ ਲਈ ਉਨ੍ਹਾਂ ਦੀ ਗਿਣਤੀ ਨਹੀਂ, ਸਗੋਂ ਉਨ੍ਹਾਂ ਦੇ ਹਮਲੇ ਦੀਆਂ ਨਿਸ਼ਾਨੀਆਂ ਨੂੰ ਆਰਥਿਕ ਆਧਾਰ ਮੰਨ ਲਿਆ ਜਾਂਦਾ ਹੈ, ਜਿਵੇਂ ਝੋਨੇ ਦੇ ਗੜੂੰਏ ਦੀ ਗਿਣਤੀ ਦੀ ਬਜਾਏ ਝੋਨੇ ਦੇ ਗੜ੍ਹੀਏ ਦੇ ਹਮਲੇ ਨਾਲ ਸਾਰੀਆਂ ਗੋਭਾਂ ਦੀ ਗਿਣਤੀ ਕਰ ਲਈ ਜਾਂਦੀ ਹੈ ।

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 2.
ਪਲਾਂਟ ਕਲੀਨਿਕ ਦੇ ਭਵਿੱਖ ਬਾਰੇ ਟਿੱਪਣੀ ਕਰੋ ।
ਉੱਤਰ-
ਆਉਣ ਵਾਲਾ ਸਮਾਂ ਕੰਪੀਟੀਸ਼ਨ ਵਾਲਾ ਹੈ । ਇਸ ਲਈ ਕਿਸਾਨਾਂ ਨੂੰ ਆਪਣੀ ਉਪਜ ਨੂੰ ਬਿਮਾਰੀ ਤੇ ਖ਼ੁਰਾਕੀ ਘਾਟਾਂ ਨਹੀਂ ਹੋਣ ਦੇਣੀਆਂ ਚਾਹੀਦੀਆਂ ਤਾਂ ਕਿ ਵੱਧ ਮੁਨਾਫ਼ਾ ਕਮਾਇਆ ਜਾ ਸਕੇ । ਹੁਣ ਖੇਤੀ ਨਾਲ ਸੰਬੰਧਿਤ ਵਪਾਰ ਪ੍ਰਾਂਤ ਜਾਂ ਦੇਸ਼ ਵਿੱਚ ਹੀ ਨਹੀਂ, ਸਗੋਂ ਅੰਤਰ-ਰਾਸ਼ਟਰੀ ਪੱਧਰ ਤੇ ਹੋਣ ਲੱਗ ਪਿਆ ਹੈ । ਕਿਸਾਨਾਂ ਨੂੰ ਆਪਣੀ ਉਪਜ ਨੂੰ ਬਾਹਰਲੇ ਮੁਲਕਾਂ ਵਿਚ ਨਿਰਯਾਤ ਕਰਨਾ ਹੁੰਦਾ ਹੈ ।

ਉਪਜ ਵਧੀਆ ਕਿਸਮ ਦੀ ਹੋਣ ਤੇ ਮੁਨਾਫ਼ਾ ਵੱਧ ਮਿਲ ਸਕੇਗਾ । ਇਸ ਲਈ ਪਲਾਂਟ ਕਲੀਨਿਕ ਦੀ ਸਹਾਇਤਾ ਲਈ ਜਾ ਸਕਦੀ ਹੈ । ਇਹਨਾਂ ਦੀ ਮੱਦਦ ਨਾਲ ਫ਼ਸਲ ਵਿਚ ਖ਼ੁਰਾਕੀ ਘਾਟਾਂ ਦਾ ਪਤਾ ਲਾ ਕੇ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ । ਬਿਮਾਰੀ ਤੇ ਕੀੜਿਆਂ ਲਈ ਸਹੀ ਦਵਾਈ ਦੀ ਮਾਤਰਾ ਦਾ ਪਤਾ ਲਾਇਆ ਜਾ ਸਕਦਾ ਹੈ । ਜਿਸ ਨਾਲ ਬੇਲੋੜੀ ਤੇ ਅੰਧਾ-ਧੁੰਦ ਦਵਾਈ ਦੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ ਤੇ ਦਵਾਈ ਦੇ ਖ਼ਰਚ ਨੂੰ ਘਟਾਇਆ ਜਾ ਸਕਦਾ ਹੈ । ਇਸ ਤਰ੍ਹਾਂ ਇਕਨਾਮਿਕ ਕਲੀਨਿਕਾਂ ਦਾ ਭਵਿੱਖ ਵਿੱਚ ਵਧੀਆ ਉਪਜ ਪ੍ਰਦਾਨ ਕਰਨ ਲਈ ਬੜਾ ਯੋਗਦਾਨ ਹੋਵੇਗਾ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਬੀਮਾਰ ਪੱਤਿਆਂ ਦੇ ਨਮੂਨੇ ਸਾਂਭ ਕੇ ਰੱਖੇ ਜਾਣ ਵਾਲੇ ਰਸਾਇਣ ਦਾ ਨਾਂ-
(ਉ) ਫਾਰਮਲੀਨ
(ਅ) ਗੁਲੂਕੋਸ
(ੲ) ਸੋਡੀਅਮ ਸ਼੍ਰੋਮਾਈਡ
(ਸ) ਕੋਈ ਨਹੀਂ ।
ਉੱਤਰ-
(ਉ) ਫਾਰਮਲੀਨ

ਪ੍ਰਸ਼ਨ 2.
ਪੀ.ਏ.ਯੂ. ਵਿੱਚ ਪਲਾਂਟ ਕਲੀਨਿਕ ਦੀ ਸਥਾਪਨਾ ਕਦੋਂ ਕੀਤੀ ਗਈ ?
(ਉ) 2010
(ਅ) 1993
(ੲ) 1980
(ਸ) 1955.
ਉੱਤਰ-
(ਅ) 1993

ਪ੍ਰਸ਼ਨ 3.
ਉੱਲੀਆਂ ਦੇ ਜੀਵਾਣੂ ਲੱਭਣ ਲਈ ਕਿਹੜਾ ਉਪਕਰਨ ਵਰਤਿਆ ਜਾਂਦਾ ਹੈ ।
(ਉ) ਮਾਈਕ੍ਰੋਸਕੋਪ
(ਅ) ਇਨਕੂਬੇਟਰ
(ੲ) ਪ੍ਰੋਜੈਕਟਰ
(ਸ) ਸਾਰੇ ।
ਉੱਤਰ-
(ਅ) ਇਨਕੂਬੇਟਰ

ਪ੍ਰਸ਼ਨ 4.
ਪੰਜਾਬ ਦੇ ਕਿੰਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਪਲਾਂਟ ਕਲੀਨਿਕ ਚੱਲ ਰਹੇ ਹਨ ?
(ਉ) 7
(ਅ) 27
(ੲ) 17
(ਸ) 22.
ਉੱਤਰ-
(ੲ) 17

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

ਪ੍ਰਸ਼ਨ 5.
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਲਾਂਟ ਕਲੀਨਿਕ ਦਾ ਈ-ਮੇਲ ਪਤਾ ਕੀ ਹੈ ? :
(ਉ) www.gadvasu.in
(ਅ) www.pddb.in
(ੲ) plantclinic@pau.edu
(ਸ) www.pau.edu.
ਉੱਤਰ-
(ੲ) plantclinic@pau.edu

ਠੀਕ/ਗਲਤ ਦੱਸੋ

1. ਪੀ. ਏ. ਯੂ. ਵਲੋਂ ਸਾਲ 1993 ਵਿਚ ਸੈਂਟਰਲ ਪਲਾਂਟ ਕਲੀਨਿਕ ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ ।
ਉੱਤਰ-
ਠੀਕ

2. ਪਲਾਂਟ ਕਲੀਨਿਕ ਵਿਚ ਕਈ ਤਰ੍ਹਾਂ ਦੇ ਉਪਕਰਨਾਂ ਤੇ ਸਾਜੋ-ਸਮਾਨ ਦੀ ਲੋੜ ਹੁੰਦੀ ਹੈ ।
ਉੱਤਰ-
ਠੀਕ

3. ਪਲਾਂਟ ਕਲੀਨਿਕ ਵਿਚ ਰਸਾਇਣਾਂ ਦੀ ਲੋੜ ਨਹੀਂ ਹੁੰਦੀ ।
ਉੱਤਰ-
ਗਲਤ

4. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਲਾਂਟ ਕਲੀਨਿਕ ਦਾ ਈ-ਮੇਲ ਪਤਾ plantclinic@pau.edu. ਹੈ ।
ਉੱਤਰ-
ਠੀਕ

ਖਾਲੀ ਥਾਂ ਭਰੋ-

1. ਸਲਾਈਡਾਂ ਤੋਂ ਚਿੱਤਰ ………………………. ਦੁਆਰਾ ਵੇਖੇ ਜਾਂਦੇ ਹਨ ।
ਉੱਤਰ-
ਪ੍ਰੋਜੈਕਟਰ

2. ਬੀਮਾਰ ਪੱਤਿਆਂ ਦੇ ਨਮੂਨੇ ਨੂੰ ਸਾਂਭ ਕੇ ਰੱਖੇ ਜਾਣ ਵਾਲਾ ਰਸਾਇਣ …………………. ਹੈ ।
ਉੱਤਰ-
ਫਾਰਮਲੀਨ

PSEB 10th Class Agriculture Solutions Chapter 11 ਪੌਦਾ ਰੋਗ ਨਿਵਾਰਨ ਕਲੀਨਿਕ

3. ਕੰਪਿਊਟਰ, ………………… ਆਦਿ ਵੀ ਪਲਾਂਟ ਕਲੀਨਿਕ ਦਾ ਮਹੱਤਵਪੂਰਨ ਹਿੱਸਾ ਹਨ ।
ਉੱਤਰ-
ਸਕੈਨਰ

4. ਬੂਟੇ ਦੀ ਚੀਰ-ਫਾੜ ਲਈ ਚਾਕੂ ………………….. ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
ਕੈਂਚੀ ।

Leave a Comment