Punjab State Board PSEB 7th Class Punjabi Book Solutions Chapter 21 ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ Textbook Exercise Questions and Answers.
PSEB Solutions for Class 7 Punjabi Chapter 21 ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ (1st Language)
Punjabi Guide for Class 7 PSEB ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ Textbook Questions and Answers
ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ ਪਾਠ-ਅਭਿਆਸ
1. ਦੱਸੋ :
(ੳ) ਸੁਨੀਤਾ ਵਿਲੀਅਮਜ਼ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ਅਤੇ ਉਹ ਮੂਲ ਰੂਪ ਵਿੱਚੋਂ ਕਿੱਥੋਂ ਦੇ ਨਿਵਾਸੀ ਸਨ ?
ਉੱਤਰ :
ਸੁਨੀਤਾ ਵਿਲੀਅਮਜ਼ ਦੇ ਪਿਤਾ ਦਾ ਨਾਂ ਡਾ: ਦੀਪਕ ਪਾਂਡੇ ਤੇ ਮਾਂ ਦਾ ਨਾਂ ਬੇਨੀ ਉਰਸਾਲੀਨ ਸੀ। ਉਸ ਦਾ ਪਿਤਾ ਭਾਰਤ ਦਾ ਨਿਵਾਸੀ ਸੀ, ਪਰ ਬੇਨੀ ਉਰਸਾਲੀਨ ਦੇ ਵੱਡੇ – ਵਡੇਰੇ ਯੂਗੋਸਲਾਵੀਆ ਦੇ ਰਹਿਣ ਵਾਲੇ ਸਨ।
(ਅ) ਸੁਨੀਤਾ ਵਿਲੀਅਮਜ਼ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਸ ਦੇ ਕਿੰਨੇ ਭੈਣ-ਭਰਾ ਸਨ ?
ਉੱਤਰ :
ਸੁਨੀਤਾ ਵਿਲੀਅਮਜ਼ ਦਾ ਜਨਮ 1 ਸਤੰਬਰ, 1965 ਨੂੰ ਯੂਕਲਿਡ, ਓਹਾਇਓ), ਅਮਰੀਕਾ ਵਿਚ ਹੋਇਆ। ਉਸ ਦਾ ਇਕ ਭਰਾ ਜੈ ਤੇ ਭੈਣ ਦੀਨਾ ਉਸ ਤੋਂ ਵੱਡੇ ਸਨ !
(ਈ) ਸੁਨੀਤਾ ਵਿਲੀਅਮਜ਼ ਦੇ ਬਚਪਨ ਦਾ ਵਰਨਣ ਕਰੋ।
ਉੱਤਰ :
ਸੁਨੀਤਾ ਆਪਣੇ ਪਰਿਵਾਰ ਵਿਚ ਬਹੁਤ ਲਾਡਲੀ ਸੀ। ਸੁਨੀਤਾ ਦਾ ਪਾਲਣ – ਪੋਸਣ ਬੋਸਟਨ ਵਿਚ ਹੋਇਆ ਤੇ ਇੱਥੇ ਹੀ ਉਹ ਪੜੀ ਲਿਖੀ। ਸੁਨੀਤਾ ਨੇ ਪੜ੍ਹਾਈ ਦੇ ਨਾਲ – ਨਾਲ ਸੰਗੀਤ, ਤੈਰਾਕੀ, ਹਾਈਕਿੰਗ, ਟੈਕਿੰਗ ਅਤੇ ਖੇਡਾਂ ਵਿਚ ਵੀ ਵਿਸ਼ੇਸ਼ ਰੁਚੀ ਲਈ। ਛੋਟੀ ਉਮਰ ਵਿਚ ਪਰਿਵਾਰ ਦੀ ਰੁਚੀਆਂ ਕਾਰਨ ਉਸ ਨੂੰ ਚੰਗੀ ਸਿਹਤ ਤੇ ਔਖ – ਸੌਖ ਝਾਗਣ ਦੀ ਨਿਗ ਪ੍ਰਾਪਤ ਹੋਈ। ਉਸ ਨੇ ਗਿਆਰਾਂ ਸਾਲਾਂ ਦੀ ਉਮਰ ਵਿਚ ਹੀ ਬੋਸਟਨ ਹਾਰਬਰ ਮੈਰਾਥਨ ਤੈਰਾਕੀ ਮੁਕਾਬਲੇ ਵਿਚ ਹਿੱਸਾ ਲਿਆ ਉਹ ਅਜੇ ਛੇ ਸਾਲਾਂ ਦੀ ਹੀ ਸੀ ਕਿ ਜਦੋਂ ਉਸ ਦਾ ਪਰਿਵਾਰ ਕੈਂਪ ਲਈ ਪਿਕਨਿਕ ਮਨਾ ਰਿਹਾ ਸੀ, ਤਾਂ ਉਹ ਆਪਣੀਆਂ ਸਹੇਲੀਆਂ ਨਾਲ ਤੈਰਾਕੀ ਦੇ ਮੁਕਾਬਲੇ ਵਿਚ ਗਈ ਹੋਈ ਸੀ। ਇਸ ਪ੍ਰਤੀਯੋਗਤਾ ਵਿਚ ਉਸ ਨੇ ਪੰਜ ਮੈਡਲ ਜਿੱਤੇ। ਉਹ ਪੰਜ ਵੱਖ – ਵੱਖ ਈਵੈਂਟਸ ਵਿਚ ਫ਼ਸਟ ਰਹੀ ਸੀ। ਉਹ ਪੜ੍ਹਾਈ ਵਿਚ ਕਾਫ਼ੀ ਹੁਸ਼ਿਆਰ ਸੀ।
(ਸ) ਸੁਨੀਤਾ ਵਿਲੀਅਮਜ਼ ਨੇ ਵਿੱਦਿਆ ਕਿੱਥੇ ਅਤੇ ਕਿੱਥੋਂ ਤੱਕ ਪ੍ਰਾਪਤ ਕੀਤੀ ?
ਉੱਤਰ :
ਸੁਨੀਤਾ ਵਿਲੀਅਮਜ਼ ਨੇ ਆਪਣੀ ਮੁੱਢਲੀ ਪੜ੍ਹਾਈ ਬੋਸਟਨ (ਮੈਸਾਚੂਸੈਟਸ ਪ੍ਰਾਂਤ ਵਿਚ ਕੀਤੀ। ਇੱਥੋਂ ਦੇ ਨੀਮ ਸਕੂਲ ਤੋਂ ਬਾਰਵੀਂ ਪਾਸ ਕਰ ਕੇ ਉਹ 1983 ਵਿਚ ਅਮਰੀਕੀ ਨੈਵਲ ਅਕੈਡਮੀ ਵਿਚ ਦਾਖ਼ਲ ਹੋ ਗਈ। ਇੱਥੋਂ ਉਸ ਨੇ 1987 ਵਿਚ ਬੀ.ਐੱਸ.ਸੀ. ਪਾਸ ਕੀਤੀ ਤੇ ਫਿਰ ਨੇਵੀ ਵਿਚ ਭਰਤੀ ਹੋ ਗਈ।
(ਰ) ਸੁਨੀਤਾ ਨੂੰ ਪੁਲਾੜ-ਯਾਤਰਾ ਦੀ ਟ੍ਰੇਨਿੰਗ ਲਈ ਕਿਵੇਂ ਅਤੇ ਕਦੋਂ ਚੁਣਿਆ ਗਿਆ ?
ਉੱਤਰ :
ਸੁਨੀਤਾ ਨੂੰ ਜਦੋਂ ਪੁਲਾੜ – ਯਾਤਰੀ ਜਾਨ ਯੰਗ ਦਾ ਭਾਸ਼ਨ ਸੁਣ ਕੇ ਪਤਾ ਲੱਗਾ ਕਿ ਇਕ ਪੁਲਾੜ – ਯਾਤਰੀ ਲਈ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਜ਼ਰੂਰੀ ਹੈ, ਤਾਂ ਉਸ ਨੇ ਆਪਣੇ ਆਪ ਨੂੰ ਇਸ ਕੰਮ ਵਿਚ ਮਾਹਰ ਦੇਖ ਕੇ ਪੁਲਾੜ – ਯਾਤਰਾ ਲਈ ਨਾਸਾ ਨੂੰ ਅਰਜ਼ੀ ਭੇਜ ਦਿੱਤੀ। 1998 ਵਿਚ ਉਸ ਵਲੋਂ ਦੁਬਾਰਾ ਭੇਜੀ ਗਈ ਅਰਜ਼ੀ ਮਨਜ਼ੂਰ ਹੋ ਗਈ ਅਤੇ ਉਸ ਨੂੰ ਪੁਲਾੜ – ਯਾਤਰਾ ਦੀ ਟ੍ਰੇਨਿੰਗ ਲਈ ਚੁਣ ਲਿਆ ਗਿਆ। ਅੱਠ ਸਾਲ ਦੀ ਟ੍ਰੇਨਿੰਗ ਮਗਰੋਂ 2006 ਵਿਚ ਉਸ ਨੂੰ ਡਿਸਕਵਰੀ ਪੁਲਾੜ – ਜਹਾਜ਼ ਵਿਚ ਪੁਲਾੜ ਯਾਤਰਾ ਦਾ ਮੌਕਾ ਮਿਲਿਆ।
(ਕ) ਸੁਨੀਤਾ ਵਿਲੀਅਮਜ਼ ਨੇ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਕੀ ਕੰਮ ਕੀਤਾ ?
ਉੱਤਰ :
ਸੁਨੀਤਾ ਵਿਲੀਅਮਜ਼ ਨੇ ਪੁਲਾੜੀ ਸਟੇਸ਼ਨ ਦੀ ਸਾਂਭ – ਸੰਭਾਲ ਅਤੇ ਤਜਰਬਿਆਂ ਵਿਚ ਬਹੁਤ ਕੰਮ ਕੀਤਾ। ਉਸ ਨੇ 195 ਦਿਨ ਪੁਲਾੜ ਵਿਚ ਰਹਿ ਕੇ ਨਵਾਂ ਰਿਕਾਰਡ ਬਣਾ ਲਿਆ। ਕਿਸੇ ਵੀ ਇਸਤਰੀ ਦੁਆਰਾ ਪੁਲਾੜ ਵਿਚ ਗੁਜ਼ਾਰਿਆ ਇਹ ਸਭ ਤੋਂ ਵੱਧ ਸਮਾਂ ਸੀ।ਉਸ ਨੇ ਚਾਰ ਵਾਰੀ ਪੁਲਾੜੀ – ਜਹਾਜ਼ ਤੋਂ ਬਾਹਰ ਨਿਕਲ ਕੇ ‘ਸਪੇਸ ਵਾਕਿੰਗ ਕੀਤੀ। ਇਹ ਵੀ ਕਿਸੇ ਇਸਤਰੀ ਦੁਆਰਾ ਸਭ ਤੋਂ ਵਧ ਵਾਰ ਕੀਤੀ ਗਈ ਸਪੇਸ ਵਾਕਿੰਗ ਸੀ।ਉਸਨੇ 29 ਘੰਟੇ 17 ਮਿੰਟ, ਸਪੇਸ ਵਾਕਿੰਗ ਕਰ ਕੇ ਰਿਕਾਰਡ ਕਾਇਮ ਕੀਤਾ। ਉਸ ਨੇ ਪੁਲਾੜੀ ਜਹਾਜ਼ ਵਿਚ ਲੱਗੀ ਫੁੱਡ ਮਿੱਲ ਉੱਤੇ ਦੌੜ ਕੇ ਧਰਤੀ ਉੱਤੇ ਹੋ ਰਹੀ ਮੈਰਾਥਨ ਦੌੜ ਵਿਚ ਹਿੱਸਾ ਲੈ ਕੇ ਇਕ ਰਿਕਾਰਡ ਸਥਾਪਿਤ ਕੀਤਾ।
(ਖ) ਸੁਨੀਤਾ ਵਿਲੀਅਮਜ਼ ਧਰਤੀ ਤੇ ਕਦੋਂ ਵਾਪਸ ਆਈ ਤੇ ਭਾਰਤ ਸਰਕਾਰ ਨੇ ਉਸ ਨੂੰ ਕਿਹੜੇ ਪੁਰਸਕਾਰ ਨਾਲ ਸਨਮਾਨਿਤ ਕੀਤਾ ?
ਉੱਤਰ :
ਸੁਨੀਤਾ ਵਿਲੀਅਮਜ਼ 22 ਜੂਨ, 2007 ਦੀ ਰਾਤ ਨੂੰ ਧਰਤੀ ਉੱਤੇ ਵਾਪਸ ਆਈ। ਭਾਰਤ ਸਰਕਾਰ ਨੇ ਉਸ ਨੂੰ ਸਰਵੋਤਮ ਸਿਵਲੀਅਨ ਪੁਰਸਕਾਰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ।
2. ਔਖੇ ਸ਼ਬਦਾਂ ਦੇ ਅਰਥ :
- ਤਕਨੀਸ਼ਨ : ਕਲਾ-ਨਿਪੁੰਨ ਵਿਅਕਤੀ
- ਸਦੀ : ਸੌ ਸਾਲ
- ਅਥਲੈਟਿਕਸ : ਦੌੜਾਂ ਦੇ ਮੁਕਾਬਲੇ
- ਮਾਹੌਲ : ਵਾਤਾਵਰਨ, ਆਲਾ-ਦੁਆਲਾ
- ਨਿਗ : ਸਿਖਲਾਈ
- ਕਿਰਤੀ : ਕੁਦਰਤ
- ਮੈਰਾਥਨ ਤਕੀ: ਲੰਮੀ ਦੂਰੀ ਦਾ ਤਕੀ-ਮੁਕਾਬਲਾ
- ਪ੍ਰਤਿਯੋਗਤਾ : ਮੁਕਾਬਲਾ
- ਨੈਵਲ : ਜਲ-ਸੈਨਾ ਸੰਬੰਧੀ
- ਸਪੇਸਵਾਕਿੰਗ : ਪੁਲਾੜ ਵਿੱਚ ਤੁਰਨ ਦੀ ਕਿਰਿਆ ਟੁੱਡ-ਮਿੱਲ, ਉਹ ਮਸ਼ੀਨ ਜਿਸ ਦਾ ਪਟਾ ਘੁੰਮਦਾ ਹੋਵੇ ਤੇ ਉਸ ਉੱਤੇ ਤੁਰਿਆ ਜਾਂ ਦੌੜਿਆ ਜਾ ਸਕਦਾ ਹੋਵੇ।
- ਵਿਲੱਖਣ : ਅਨੋਖਾ, ਅਜੀਬ ਪੁਰਸਕਾਰ
3. ਵਾਕਾਂ ਵਿੱਚ ਵਰਤੋ :
ਪਾਲਣ-ਪੋਸਣ, ਅੰਬਰਾਂ ਵਿੱਚ ਉਡਾਰੀਆਂ ਮਾਰਨੀਆਂ, ਔਖ-ਸੌਖ ਝਾਗਣਾ, ਸਾਂਭ-ਸੰਭਾਲ, ਸਥਾਪਿਤ ਕਰਨਾ, ਨਾਗਰਿਕਤਾ
ਉੱਤਰ :
- ਪਾਲਣ – ਪੋਸਣ ਪਾਲਣਾ) – ਸ: ਕਰਤਾਰ ਸਿੰਘ ਸਰਾਭਾ ਦੇ ਬਚਪਨ ਵਿਚ ਉਸ ਦੇ ਪਿਤਾ ਦੀ ਮੌਤ ਹੋਣ ਕਾਰਨ ਉਸ ਦਾ ਪਾਲਣ – ਪੋਸਣ ਉਸ ਦੇ ਬਾਬਾ ਜੀ ਨੇ ਕੀਤਾ।
- ਅੰਬਰਾਂ ਵਿਚ ਉਡਾਰੀਆਂ ਮਾਰਨਾ (ਪੁਲਾੜ ਵਿਚ ਉੱਡਣਾ) – ਕਲਪਨਾ ਚਾਵਲਾ ਤੋਂ ਮਗਰੋਂ ਸੁਨੀਤਾ ਵਿਲੀਅਮਜ਼ ਨੇ ਅੰਬਰਾਂ ਵਿਚ ਉਡਾਰੀਆਂ ਮਾਰ ਕੇ ਭਾਰਤ ਦਾ ਨਾਂ ਉੱਚਾ ਕੀਤਾ।
- ਔਖ – ਸੌਖ ਝਾਗਣਾ ਮੁਸ਼ਕਿਲਾਂ ਦਾ ਮੁਕਾਬਲਾ ਕਰਨਾ) – ਖੇਡਾਂ ਵਿਚ ਭਾਗ ਲੈਣ ਨਾਲ ਬੰਦੇ ਨੂੰ ਜ਼ਿੰਦਗੀ ਵਿਚ ਔਖ ਸੌਖ ਝਾਗਣ ਦੀ ਸਿਖਲਾਈ ਮਿਲਦੀ ਹੈ।
- ਸਾਂਭ – ਸੰਭਾਲ (ਸੰਭਾਲਣਾ) – ਸਮਾਜ – ਸੇਵਕਾਂ ਨੇ ਉਜੜੇ – ਪੁਜੜੇ ਲੋਕਾਂ ਦੀ ਸਾਂਭ – ਸੰਭਾਲ ਲਈ ਬਹੁਤ ਕੰਮ ਕੀਤਾ।
- ਸਥਾਪਿਤ ਕਰਨਾ ਕਾਇਮ ਕਰਨਾ) – ਅਮਰੀਕਾ ਨੇ ਪੁਲਾੜ ਵਿਚ ਇਕ ਪੁਲਾੜੀ ਸਟੇਸ਼ਨ ਸਥਾਪਿਤ ਕੀਤਾ ਹੈ।
- ਨਾਗਰਿਕਤਾ (ਸ਼ਹਿਰੀਅਤ – ਡਾ: ਦੀਪਕ ਪਾਂਡੇ ਨੇ ਕੁੱਝ ਸਮੇਂ ਪਿੱਛੋਂ ਅਮਰੀਕਾ ਦੀ ਨਾਗਰਿਕਤਾ ਲੈ ਲਈ।
- ਸਦੀ (ਸੌ ਸਾਲ) – 20ਵੀਂ ਸਦੀ ਵਿਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ।
- ਮਾਹੌਲ (ਵਾਤਾਵਰਨ – ਉਸ ਦੇ ਘਰ ਦਾ ਮਾਹੌਲ ਲੜਾਈ – ਝਗੜੇ ਵਾਲਾ ਹੈ; ਇਸ ਕਰਕੇ ਉਹ ਪਰੇਸ਼ਾਨ ਰਹਿੰਦਾ ਹੈ।
- ਪਕਿਰਤੀ ਕਦਰਤ – ਅਸੀਂ ਪਹਾੜਾਂ ਵਿਚ ਪ੍ਰਕਿਰਤੀ ਦੇ ਨਜ਼ਾਰੇ ਦੇਖ ਰਹੇ ਸਾਂ।
- ਵਿਲੱਖਣ ਵਿਸ਼ੇਸ਼ – ਸੁਨੀਤਾ ਵਿਲੀਅਮਜ਼ ਨੇ ਪੁਲਾੜ ਯਾਤਰਾ ਸਮੇਂ ਵਿਲੱਖਣ ਪ੍ਰਾਪਤੀਆਂ ਕੀਤੀਆਂ।
ਯੋਜਕ ਦੀ ਪਰਿਭਾਸ਼ਾ:
ਹੇਠ ਲਿਖੇ ਵਾਕਾਂ ‘ਚੋਂ ਯੋਜਕ ਲੱਭ ਕੇ ਲਿਖੋ:
(ੳ) ਉਹ ਭਾਰਤ ਵਿੱਚ ਭਾਵੇਂ ਜੰਮੀ ਨਹੀਂ ਪਰੰਤੂ ਉਹ ਇੱਕ ਭਾਰਤੀ ਡਾਕਟਰ ਦੀਪਕ ਪਾਂਡੇ ਦੀ ਧੀ ਹੈ।
(ਅ) ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ।
(ਈ) ਉਸ ਨੇ ਦੱਸਿਆ ਕਿ ਪੁਲਾੜ-ਯਾਤਰੀ ਦੀ ਨਿੰਗ ਵਜੋਂ ਉਸ ਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ।
(ਸ) ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ-ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਬੜਾ ਕੰਮ ਕੀਤਾ ਹੈ।
(ਹ) ਪ੍ਰਤੀਯੋਗਤਾ ਖ਼ਤਮ ਹੋਈ, ਤਾਂ ਬੈਗ ਚੁੱਕ ਕੇ ਉਹ ਆਪਣੇ ਟੱਬਰ ਨਾਲ ਆ ਰਲੀ।
ਉੱਤਰ :
ਉੱਤਰ :
(ੳ) ਭਾਵੇਂ …. ਪਰੰਤੂ
(ਅ) ਤੇ
(ਏ) ਕਿ
(ਸ) ਤੇ
(ਹ) ਤਾਂ।
ਅਧਿਆਪਕ ਵਿਦਿਆਰਥੀਆਂ ਨੂੰ ਪੁਲਾੜ ਸੰਬੰਧੀ ਹੋਰ ਰੋਚਕ ਜਾਣਕਾਰੀ ਦੇਣ।
PSEB 7th Class Punjabi Guide ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ Important Questions and Answers
ਪ੍ਰਸ਼ਨ –
“ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ ਲੇਖ ਨੂੰ ਸੰਖੇਪ ਕਰ ਕੇ ਲਿਖੋ।
ਉੱਤਰ :
ਕਲਪਨਾ ਚਾਵਲਾ ਤੋਂ ਮਗਰੋਂ ਸੁਨੀਤਾ ਵਿਲੀਅਮਜ਼ ਨੇ ਅੰਬਰਾਂ ਵਿਚ ਉਡਾਰੀ ਮਾਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹ ਭਾਵੇਂ ਭਾਰਤ ਵਿਚ ਜੰਮੀ – ਪਲੀ ਨਹੀਂ, ਪਰੰਤੂ ਉਹ ਇਕ ਭਾਰਤੀ ਦੀਪਕ ਪਾਂਡੇ ਦੀ ਧੀ ਹੈ। ਦੀਪਕ ਪਾਂਡੇ ਸੂਰਤ ਗੁਜਰਾਤ ਦੇ ਰਹਿਣ ਵਾਲੇ ਸਨ ਤੇ ਉਹ ਐੱਮ.ਬੀ.ਬੀ.ਐੱਸ. ਪਾਸ ਕਰ ਕੇ ਕੁੱਝ ਸਮੇਂ ਮਗਰੋਂ ਵਿਦੇਸ਼ਾਂ ਵਿਚ ਚਲੇ ਗਏ। ਉਨ੍ਹਾਂ ਅੱਧੀ ਕੁ ਸਦੀ ਪਹਿਲਾਂ ਅਮਰੀਕਾ ਦੇ ਸ਼ਹਿਰ ਯੂਕਲਿਡ, ਓਹਾਇਓ ਪ੍ਰਾਂਤ ਵਿਚ ਡਾਕਟਰੀ ਦਾ ਕੰਮ ਸ਼ੁਰੂ ਕੀਤਾ ਤੇ ਉੱਥੇ ਹੀ ਉਨ੍ਹਾਂ ਦਾ ਯੂਗੋਸਲਾਵੀਆ ਦੀ ਰਹਿਣ ਵਾਲੀ ਐਕਸ – ਰੇ ਤਕਨੀਸ਼ਨ ਦਾ ਕੰਮ ਕਰਨ ਵਾਲੀ ਕੁੜੀ ਬੋਨੀ ਉਰਸਾਲੀਨ ਜ਼ਲੋਕਰ ਨਾਲ ਵਿਆਹ ਹੋ ਗਿਆ।
ਸੁਨੀਤਾ ਦਾ ਜਨਮ ਇਸ ਜੋੜੀ ਦੇ ਘਰ 19 ਸਤੰਬਰ, 1965 ਨੂੰ ਯੂਕਲਿਡ ਵਿਚ ਹੋਇਆ। ਉਹ ਇਕ ਭਰਾ ਤੇ ਇਕ ਭੈਣ ਤੋਂ ਛੋਟੀ ਸੀ। ਸੁਨੀਤਾ ਦੇ ਜਨਮ ਤੋਂ ਸਾਲ ਕੁ ਪਹਿਲਾਂ ਉਸ ਦੇ ਪਿਤਾ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ ਸੀ। ਸੁਨੀਤਾ ਅਜੇ ਸਾਲ ਕੁ ਦੀ ਹੀ ਸੀ ਕਿ ਉਸ ਦੇ ਮਾਤਾ – ਪਿਤਾ ਬੋਸਟਨ ਆ ਗਏ। ਸੁਨੀਤਾ ਦਾ ਪਾਲਣ – ਪੋਸਣ ਅਤੇ ਪੜ੍ਹਾਈ – ਲਿਖਾਈ ਇੱਥੇ ਹੀ ਹੋਈ। ਸੁਨੀਤਾ ਪੜ੍ਹਾਈ ਕਰਨ ਦੇ ਨਾਲ ਹੀ ਸੰਗੀਤ, ਤੈਰਾਕੀ, ਹਾਈਕਿੰਗ, ਟਰੈਕਿੰਗ ਅਤੇ ਖੇਡਾਂ ਵਿਚ ਵਿਸ਼ੇਸ਼ ਰੁਚੀ ਲੈਂਦੀ ਰਹੀ।
ਹਰ ਛੁੱਟੀ ਦੇ ਦਿਨ ਉਸ ਦਾ ਸਾਰਾ ਪਰਿਵਾਰ ਸੈਰ – ਸਪਾਟੇ ਲਈ ਨਿਕਲ ਜਾਂਦਾ। ਇਸ ਤਰ੍ਹਾਂ ਦੇ ਜੀਵਨ ਨੇ ਸੁਨੀਤਾ ਨੂੰ ਚੰਗੀ ਸਿਹਤ ਤੇ ਔਖ – ਸੌਖ ਦਾ ਮੁਕਾਬਲਾ ਕਰਨ ਦੀ ਸਮਰੱਥਾ ਦਿੱਤੀ। ਉਹ ਸਿਰਫ਼ ਗਿਆਰਾਂ ਸਾਲਾਂ ਦੀ ਸੀ, ਜਦੋਂ ਉਸ ਨੇ ਬੋਸਟਨ ਹਾਰਬਰ ਮੈਰਾਥਨ ਤੈਰਾਕੀ ਮੁਕਾਬਲੇ ਵਿਚ ਹਿੱਸਾ ਲਿਆ। ਸੁਨੀਤਾ ਸ਼ੁਰੂ ਤੋਂ ਹੀ ਨਿਰਮਾਣ ਕੁੜੀ ਸੀ। ਉਹ ਅਜੇ ਛੇ ਸਾਲਾਂ ਦੀ ਹੀ ਸੀ ਕਿ ਉਸ ਦਾ ਸਾਰਾ ਪਰਿਵਾਰ ਕੈਂਪ ਲਾ ਕੇ ਪਿਕਨਿਕ ਮਨਾ ਰਿਹਾ ਸੀ।
ਸੁਨੀਤਾ ਆਪਣੀਆਂ ਸਹੇਲੀਆਂ ਨਾਲ ਤੈਰਾਕੀ ਪ੍ਰਤੀਯੋਗਤਾ ਉੱਤੇ ਗਈ ਹੋਈ ਸੀ। ਜਦੋਂ ਉਹ ਵਾਪਸ ਆਈ ਤਾਂ ਭੈਣ – ਭਰਾ ਨੇ ਪੁੱਛਿਆ ਕਿ ਉਸ ਦਾ ਮੁਕਾਬਲਾ ਕਿਹੋ ਜਿਹਾ ਰਿਹਾ ਹੈ, ਤਾਂ ਉਸ ਨੇ ਬੇਪਰਵਾਹੀ ਨਾਲ ਕਿਹਾ, “ਬਿਲਕੁਲ ਠੀਕ। ਜਦੋਂ ਉਸ ਦਾ ਬੈਗ ਖੋਲ੍ਹ ਕੇ ਦੇਖਿਆ, ਤਾਂ ਉਸ ਵਿਚ ਪੰਜ ਮੈਡਲ ਪਏ ਸਨ। ਉਹ ਪੰਜ ਵੱਖ – ਵੱਖ ਈਵੈਂਟਸ ਵਿਚ ਫਸਟ ਰਹੀ ਸੀ।
ਸੁਨੀਤਾ ਨੇ ਬੋਸਟਨ ਦੇ ਨੀਯਮ ਸਕੂਲ ਤੋਂ ਬਾਰਵੀਂ ਪਾਸ ਕੀਤੀ।ਉਹ ਸਾਇੰਸ ਤੇ ਹਿਸਾਬ ਵਿਚ ਚੰਗੇ ਨੰਬਰ ਲੈਣ ਵਾਲੀ ਜਮਾਤ ਦੇ ਉੱਚ – ਕੋਟੀ ਦੇ ਬੱਚਿਆਂ ਵਿਚੋਂ ਸੀ। 1983 ਵਿਚ ਉਹ ਅਮਰੀਕੀ ਨੈਵਲ ਅਕੈਡਮੀ ਵਿਚ ਦਾਖ਼ਲ ਹੋ ਗਈ। ਇੱਥੋਂ 1987 ਵਿਚ ਉਸ ਨੇ ਬੀ. ਐੱਸ. ਸੀ. ਪਾਸ ਕੀਤੀ। ਉਸ ਨੂੰ ਹੈਲੀਕਾਪਟਰ ਉਡਾਉਣ ਦੀ ਨਿਗ ਦੇ ਕੇ ਇਹੀ ਕੰਮ ਸੌਂਪਿਆ ਗਿਆ। ਉਸ ਨੇ ਤੀਹ ਵੱਖ – ਵੱਖ ਕਿਸਮਾਂ ਦੇ ਜਹਾਜ਼ ਤੇ ਹੈਲੀਕਾਪਟਰ 2770 ਘੰਟੇ ਉਡਾਉਣ ਦਾ ਰਿਕਾਰਡ ਥੋੜੇ ਸਮੇਂ ਵਿਚ ਹੀ ਬਣਾ ਲਿਆ ਇਸੇ ਦੌਰਾਨ ਉਸ ਨੇ ਐੱਮ. ਐੱਸ. ਸੀ. ਪਾਸ ਕੀਤੀ ਤੇ ਹੈਲੀਕਾਪਟਰ ਇੰਸਟਰਕਟਰ ਬਣ ਗਈ। ਇਸੇ ਦੌਰਾਨ ਹੀ ਉਸ ਦੀ ਆਪਣੇ ਇਕ ਜਮਾਤੀ ਮਿਸ਼ੈਲ ਵਿਲੀਅਮਜ਼ ਨਾਲ ਸ਼ਾਦੀ ਹੋ ਗਈ।
1995 ਵਿਚ ਉਹ ਹੈਲੀਕਾਪਟਰ ਲੈ ਕੇ ਨਾਸਾ ਪੁੱਜੀ, ਜਿਸ ਵਿਚ ਉਸ ਨੇ ਜਾਨ ਯੰਗ ਨਾਂ ਦੇ ਪੁਲਾੜ – ਪਰੀ ਦਾ ਭਾਸ਼ਨ ਸੁਣਿਆ, ਜਿਸ ਵਿਚ ਉਸ ਨੇ ਦੱਸਿਆ ਕਿ ਇਕ ਪੁਲਾੜ – ਪਰੀ ਦੀ ਨਿੰਗ ਵਜੋਂ ਉਸ ਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ। ਇਹ ਟ੍ਰੇਨਿੰਗ ਦਾ ਲਾਜ਼ਮੀ ਹਿੱਸਾ ਹੈ। ਸੁਨੀਤਾ ਨੇ ਸੋਚਿਆ ਕਿ ਉਹ ਤਾਂ ਹੈਲੀਕਾਪਟਰ ਚਲਾਉਣ ਦੀ ਮਾਹਰ ਹੈ, ਇਸ ਕਰਕੇ ਉਹ ਵੀ ਪੁਲਾੜ ਵਿਚ ਉੱਡ ਸਕਦੀ ਹੈ। ਇਹ ਸੋਚ ਕੇ ਉਸ ਨੇ ਨਾਸਾ ਨੂੰ ਅਰਜ਼ੀ ਭੇਜ ਦਿੱਤੀ।
1998 ਵਿਚ ਨਾਸਾ ਨੇ ਉਸ ਨੂੰ ਪੁਲਾੜ ਵਿਚ ਭੇਜੇ ਜਾਣ ਦੀ ਨਿੰਗ ਲਈ ਚੁਣ ਲਿਆ। ਅੱਠ ਸਾਲ ਦੀ ਸਖ਼ਤ ਮਿਹਨਤ ਮਗਰੋਂ ਉਸ ਨੂੰ ਅੰਤਰ – ਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਸੱਤ ਮੈਂਬਰੀ ਟੀਮ ਨਾਲ 9 ਦਸੰਬਰ, 2006 ਨੂੰ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿਚ ਉਡਾਰੀ ਭਰਨ ਲਈ ਭੇਜ ਦਿੱਤਾ ਗਿਆ ਲਗਪਗ ਸਾਢੇ ਤਿੰਨ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਹ ਅੰਬਰਾਂ ਵਿਚ ਘੁੰਮਦਾ ਰਿਹਾ ਤੇ ਤਜਰਬੇ ਕਰਦਾ ਰਿਹਾ।
ਸੁਨੀਤਾ ਨੇ 195 ਦਿਨ ਪੁਲਾੜ ਵਿਚ ਰਹਿਣ ਦਾ ਨਵਾਂ ਰਿਕਾਰਡ ਕਾਇਮ ਕੀਤਾ। ਕਿਸੇ ਵੀ ਇਸਤਰੀ ਨੇ ਕਦੇ ਪੁਲਾੜ ਵਿਚ ਇੰਨਾ ਸਮਾਂ ਨਹੀਂ ਗੁਜ਼ਾਰਿਆ। ਉਸ ਨੇ ਚਾਰ ਵਾਰੀ ਪੁਲਾੜੀ ਜਹਾਜ਼ ਤੋਂ ਬਾਹਰ ਸਪੇਸ ਵਾਕਿੰਗ ਕੀਤੀ। ਇਹ ਵੀ ਇਕ ਇਸਤਰੀ ਦੇ ਰੂਪ ਵਿਚ ਉਸ ਦਾ ਰਿਕਾਰਡ ਸੀ, ਜੋ 29 ਘੰਟੇ 17 ਮਿੰਟ ਦਾ ਸੀ। ਉਸ ਨੇ ਪੁਲਾੜੀ ਜਹਾਜ਼ ਵਿਚ ਲੱਗੀ ਟੇਡ ਮਿੱਲ ਉੱਤੇ ਹੀ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਦੌੜ ਵਿਚ ਹਿੱਸਾ ਲੈ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਇਸ ਤਰ੍ਹਾਂ ਚਾਰ ਰਿਕਾਰਡ ਬਣਾ ਕੇ ਉਹ 22 ਜੂਨ, 2007 ਨੂੰ ਐਟਲਾਂਟਿਸ ਨਾਂ ਦੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਵਾਪਸ ਆ ਗਈ।
ਸੁਨੀਤਾ ਦੀ ਇਸ ਪ੍ਰਾਪਤੀ ਬਦਲੇ ਭਾਰਤ ਸਰਕਾਰ ਵੱਲੋਂ ਉਸ ਨੂੰ ਪਦਮ ਭੂਸ਼ਨ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਉਸ ਤੋਂ ਮਾਨਵਤਾ ਦੀ ਭਲਾਈ ਲਈ ਪੁਲਾੜ ਦੇ ਖੇਤਰ ਵਿਚ ਹੋਰ ਪ੍ਰਾਪਤੀਆਂ ਦੀ ਆਸ ਹੈ।
ਔਖੇ ਸ਼ਬਦਾਂ ਦੇ ਅਰਥ – ਅੰਬਰਾਂ – ਅਸਮਾਨਾਂ। ਓਹਾਇਓ – ਅਮਰੀਕਾ ਦਾ ਇਕ ਦੇਸ ਲਾਡਲੀ – ਪਿਆਰੀ। ਰੁਚੀ ਦਿਲਚਸਪੀ ਐਥਲੈਟਿਕਸ – ਦੌੜਾਂ। ਹਾਈਕਿੰਗ – ਲੰਮੀ ਸੈਰ। ਫੈਕਿੰਗ – ਵਿਖਮ ਯਾਤਰਾ, ਔਖੀ ਯਾਤਰਾ ਝਾਗਣਾ ਸਹਿਣਾ ਪ੍ਰਤੀਯੋਗਤਾ – ਮੁਕਾਬਲਾ। ਦੋ – ਹਰਫ਼ੀ – ਥੋੜ੍ਹੇ ਸ਼ਬਦਾਂ ਵਿਚ। ਵਿਲੱਖਣ – ਵਿਸ਼ੇਸ਼ਣ ਮਾਨਵਤਾ – ਮਨੁੱਖਤਾ।
1. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ ਦਾ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ :
ਕਲਪਨਾ ਚਾਵਲਾ ਤੋਂ ਬਾਅਦ ਇੱਕ ਵਾਰ ਫਿਰ ਇੱਕ ਮੁਟਿਆਰ ਨੇ ਅੰਬਰਾਂ ਵਿੱਚ ਉਡਾਰੀ ਮਾਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਸ ਦਾ ਨਾਂ ਹੈ – ਸੁਨੀਤਾ। ਉਹ ਭਾਰਤ ਵਿੱਚ ਭਾਵੇਂ ਜੰਮੀ ਨਹੀਂ ਪਰੰਤੂ ਉਹ ਇੱਕ ਭਾਰਤੀ ਡਾ: ਦੀਪਕ ਪਾਂਡੇ ਦੀ ਧੀ ਹੈ। ਦੀਪਕ ਪਾਂਡੇ ਸੂਰਤ (ਗੁਜਰਾਤ) ਤੋਂ ਐੱਮ.ਬੀ.ਬੀ.ਐੱਸ. ਪਾਸ ਕਰਕੇ ਕੁੱਝ ਸਮਾਂ ਦੇਸ਼ ਵਿੱਚ ਰਿਹਾ ਤੇ ਫਿਰ ਵਿਦੇਸ਼ਾਂ ਨੂੰ ਚਲਾ ਗਿਆ ਸੀ। ਡਾ: ਦੀਪਕ ਪਾਂਡੇ ਨੇ ਅੱਧੀ ਕੁ ਸਦੀ ਪਹਿਲਾਂ ਅਮਰੀਕਾ ਦੇ ਨਗਰ ਯੂਕਲਿਡ ਵਿੱਚ ਜਾ ਕੇ ਡਾਕਟਰੀ ਦਾ ਕੰਮ ਸ਼ੁਰੂ ਕੀਤਾ ਸੀ।
ਇੱਥੇ ਹੀ ਐਕਸ – ਰੇ ਤਕਨੀਸ਼ਨ ਦਾ ਕੋਰਸ ਕਰ ਰਹੀ ਘਰੇਲੂ ਰੁਚੀਆਂ ਵਾਲੀ ਸਰਲ – ਸੁਭਾਅ ਤੇ ਮਿਹਨਤੀ ਕੁੜੀ ਬੋਨੀ ਉਰਸਾਲੀਨ ਜ਼ਲੋਕਰ ਨਾਲ ਉਸ ਦੀ ਜਾਣ – ਪਛਾਣ ਹੋਈ ਬੋਨੀ ਦੇ ਵੱਡੇ – ਵਡੇਰੇ ਯੂਗੋਸਲਾਵੀਆ ਦੇ ਸਨ ਪਰ ਉਸ ਦੇ ਮਾਤਾ – ਪਿਤਾ ਓਹਾਇਓ ਪ੍ਰਾਂਤ ਦੇ ਕਲੀਵਲੈਂਡ ਸ਼ਹਿਰ ਵਿੱਚ ਰਹਿੰਦੇ ਸਨ। ਉਹਨਾਂ ਨੂੰ ਡਾ: ਦੀਪਕ ਪਾਂਡੇ ਦਾ ਮਿਹਨਤੀ ਸੁਭਾਅ ਪਸੰਦ ਆਇਆ। ਇਸ ਲਈ ਉਹਨਾਂ ਦੀਪਕ ਤੇ ਬੋਨੀ ਨੂੰ ਸ਼ਾਦੀ ਦੇ ਬੰਧਨਾਂ ਵਿੱਚ ਬੰਨ੍ਹ ਦਿੱਤਾ।
ਇਸ ਜੋੜੀ ਦੇ ਘਰ ਹੀ ਸੁਨੀਤਾ ਦਾ ਜਨਮ 1 ਸਤੰਬਰ, 1965 ਈਸਵੀ ਨੂੰ ਯੂਕਲਿਡ (ਓਹਾਇਓ) ਵਿਖੇ ਹੋਇਆ। ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ। ਭਰਾ ਜੈ ਉਸ ਤੋਂ ਚਾਰ ਸਾਲ ਤੇ ਭੈਣ ਦੀ ਤਿੰਨ ਸਾਲ ਵੱਡੀ ਸੀ। ਸੁਨੀਤਾ ਸਾਰੇ ਪਰਿਵਾਰ ਦੀ ਲਾਡਲੀ ਸੀ। ਸੁਨੀਤਾ ਦੇ ਜਨਮ ਤੋਂ ਸਾਲ ਕੁ ਪਹਿਲਾਂ ਉਸ ਦੇ ਪਿਤਾ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ ਸੀ। ਸੁਨੀਤਾ ਅਜੇ ਸਾਲ ਕੁ ਦੀ ਸੀ ਕਿ ਉਸ ਦੇ ਮਾਤਾ – ਪਿਤਾ ਤੇ ਸਾਰਾ ਪਰਿਵਾਰ ਬੋਸਟਨ (ਮੈਸਾਚੂਸੈਟਸ) ਆ ਗਿਆ। ਸੁਨੀਤਾ ਦਾ ਪਾਲਣ – ਪੋਸ਼ਣ ਇਸੇ ਇਲਾਕੇ ਵਿੱਚ ਹੋਇਆ। ਇੱਥੇ ਹੀ ਉਸ ਦੀ ਪੜ੍ਹਾਈ – ਲਿਖਾਈ ਹੋਈ।
1. ਕਲਪਨਾ ਚਾਵਲਾ ਤੋਂ ਪਿੱਛੋਂ ਕਿਸ ਕੁੜੀ ਨੇ ਅੰਬਰਾਂ ਵਿਚ ਉਡਾਰੀ ਮਾਰ ਕੇ ਭਾਰਤ ਦਾ ਨਾਂ ਉੱਚਾ ਕੀਤਾ ?
(ਉ) ਅਰਪਨਾ
(ਅ) ਸੁਨੀਤਾ
(ਈ) ਮਧੂਮੀਤਾ
(ਸ) ਗੁਨੀਤਾ।
ਉੱਤਰ :
(ਅ) ਸੁਨੀਤਾ
2. ਸੁਨੀਤਾ ਕਿਸ ਭਾਰਤੀ ਦੀ ਧੀ ਹੈ ?
(ਉ) ਦੀਪਕ ਪਾਂਡੇ ਦੀ
(ਅ) ਦੀਪਕ ਸ਼ਰਮਾ ਦੀ
(ਈ) ਦੀਪਕ ਗੁਪਤਾ ਦੀ
(ਸ) ਦੀਪਕ ਜੁਨੇਜਾ ਦੀ।
ਉੱਤਰ :
(ਉ) ਦੀਪਕ ਪਾਂਡੇ ਦੀ
3. ਦੀਪਕ ਪਾਂਡੇ ਨੇ ਐੱਮ. ਬੀ. ਬੀ. ਐੱਸ. ਕਿੱਥੋਂ ਕੀਤੀ ?
ਉ) ਦਿੱਲੀ ਤੋਂ
(ਅ) ਚੰਡੀਗੜ੍ਹ ਤੋਂ
(ਇ) ਸੂਰਤ ਤੋਂ
(ਸ) ਮੁੰਬਈ ਤੋਂ।
ਉੱਤਰ :
(ਇ) ਸੂਰਤ ਤੋਂ
4. ਦੀਪਕ ਪਾਂਡੇ ਨੇ ਅਮਰੀਕਾ ਦੇ ਕਿਸ ਸ਼ਹਿਰ ਵਿਚ ਕੰਮ ਕੀਤਾ ?
(ਉ) ਨਿਊਯਾਰਕ
(ਅ) ਕੈਸਸ
(ਈ) ਸਾਨਫਰਾਂਸਿਸਕੋ
(ਸ) ਯੂਕਲਿਡ।
ਉੱਤਰ :
(ਸ) ਯੂਕਲਿਡ।
5. ਬੋਨ ਉਰਸਾਲੀਨ ਜ਼ਲੋਕਰ ਕਿਹੜਾ ਕੋਰਸ ਕਰ ਰਹੀ ਸੀ ?
(ਉ) ਐਕਸ – ਰੇ ਤਕਨੀਸ਼ਨ
(ਅ) ਰੇਡੀਏਸ਼ਨ
(ਈ) ਯੂਰੋਲੋਜੀ।
(ਸ) ਨਿਊਰੋਲੋਜੀ।
ਉੱਤਰ :
(ਉ) ਐਕਸ – ਰੇ ਤਕਨੀਸ਼ਨ
6. ਬੋਨੀ ਦੇ ਵੱਡੇ – ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ ?
(ਉ) ਚੈਕੋਸਲੋਵਾਕੀਆ
(ਅ) ਜਾਪਾਨ
(ਈ) ਯੂਗੋਸਲਾਵੀਆ
(ਸ) ਪੋਲੈਂਡ।
ਉੱਤਰ :
(ਈ) ਯੂਗੋਸਲਾਵੀਆ
7. ਸੁਨੀਤਾ ਵਿਲੀਅਮਜ਼ ਦਾ ਜਨਮ ਕਦੋਂ ਹੋਇਆ ?
(ਉ) 1 ਸਤੰਬਰ, 1965
(ਅ) 1 ਅਕਤੂਬਰ, 1966
(ਈ) 1 ਨਵੰਬਰ, 1965
(ਸ) 1 ਦਸੰਬਰ, 1967.
ਉੱਤਰ :
(ਉ) 1 ਸਤੰਬਰ, 1965
8. ਸੁਨੀਤਾ ਵਿਲੀਅਮਜ਼ ਦਾ ਜਨਮ ਕਿੱਥੇ ਹੋਇਆ ?
(ਉ) ਯੂਕਲਿਡ (ਉਹਾਇਓ)
(ਅ) ਮਜ਼ੂਰੀ
(ੲ) ਮੈਸਾਚੂਸੈਟਸ
(ਸ) ਡਲਸ।
ਉੱਤਰ :
(ਉ) ਯੂਕਲਿਡ (ਉਹਾਇਓ)
9. ਸੁਨੀਤਾ ਦੇ ਕਿੰਨੇ ਭੈਣ ਭਰਾ ਹਨ ?
(ੳ) ਇਕ ਭਰਾ ਦੋ ਭੈਣਾਂ
(ਅ) ਇਕ ਭਰਾ ਤੇ ਇਕ ਭੈਣ
(ਏ) ਦੋ ਭਰਾ ਤੇ ਦੋ ਭੈਣਾਂ
(ਸ) ਇਕ ਭਰਾ ਤੇ ਤਿੰਨ ਭੈਣਾਂ।
ਉੱਤਰ :
(ਅ) ਇਕ ਭਰਾ ਤੇ ਇਕ ਭੈਣ
10. ਸੁਨੀਤਾ ਦਾ ਪਾਲਣ – ਪੋਸ਼ਣ ਤੇ ਪੜ੍ਹਾਈ ਕਿੱਥੇ ਹੋਈ ?
(ਉ) ਨਿਊਯਾਰਕ
(ਅ) ਜਾਰਜੀਆ
(ਏ) ਕਲੀਵਲੈਂਡ ,
(ਸ) ਮੈਸਾਚੂਸੈਟਸ
ਉੱਤਰ :
(ਸ) ਮੈਸਾਚੂਸੈਟਸ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਕਲਪਨਾ ਚਾਵਲਾ, ਅੰਬਰਾਂ, ਭਾਰਤ, ਮਾਣ, ਸੁਨੀਤਾ।
(ii) ਉਸ, ਉਹ, ਉਹਨਾਂ।
(iii) ਇਕ, ਅੱਧੀ, ਘਰੇਲੂ, ਸਰਲ, ਮਿਹਨਤੀ।
(iv) ਚਲਾ ਗਿਆ ਸੀ, ਕੀਤਾ ਹੈ, ਹੋਈ, ਬੰਨ੍ਹ ਦਿੱਤਾ, ਹੋਇਆ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਮਿਹਨਤੀ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਕੰਮ – ਚੋਰ
(ਅ) ਸਿਰੜੀ
(ਏ) ਕਾਮਾ
(ਸ) ਵਿਹਲੜ।
ਉੱਤਰ :
(ਉ) ਕੰਮ – ਚੋਰ
(ii) “ਇੱਥੇ ਹੀ ਉਸਦੀ ਪੜ੍ਹਾਈ – ਲਿਖਾਈ ਹੋਈ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਹੀ
(ਅ) ਇੱਥੇ
(ਈ) ਉਸ
(ਸ) ਹੋਈ।
ਉੱਤਰ :
(ਈ) ਉਸ
(iii) ਉਹ ਇਕ ਭਾਰਤੀ ਡਾ: ਦੀਪਕ ਪਾਂਡੇ ਦੀ ਧੀ ਹੈ। ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇਕ
(ਅ) ਦੋ
(ਇ) ਤਿੰਨ
(ਸ) ਚਾਰ।
ਉੱਤਰ :
(ਇ) ਤਿੰਨ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(1) ਅੰਬਰਾਂ
(ii) ਘਰੇਲੂ
(iii) ਲਾਡਲੀ
(iv) ਨਾਗਰਿਕਤਾ
ਉੱਤਰ :
(i) ਅੰਬਰਾਂ – ਆਸਮਾਨਾਂ
(ii) ਘਰੇਲੂ – ਘਰ ਨਾਲ ਸੰਬੰਧ ਰੱਖਣ ਵਾਲਾ
(iii) ਲਾਡਲੀ – ਪਿਆਰੀ
(iv) ਨਾਗਰਿਕਤਾ – ਸ਼ਹਿਰੀਅਤ।
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ :
ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ – ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਬੜਾ ਕੰਮ ਕੀਤਾ ਹੈ।ਉਸਨੇ 195 ਦਿਨ ਪੁਲਾੜ ਵਿੱਚ ਰਹਿ ਕੇ ਨਵਾਂ ਰਿਕਾਰਡ ਬਣਾਇਆ ਹੈ। ਕਿਸੇ ਵੀ ਇਸਤਰੀ ਦੁਆਰਾ ਪੁਲਾੜ ਵਿੱਚ ਗੁਜ਼ਾਰਿਆ ਇਹ ਸਭ ਤੋਂ ਵੱਧ ਸਮਾਂ ਹੈ। ਉਸ ਨੇ ਚਾਰ ਵਾਰ ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਕੰਮ ਕੀਤਾ ਹੈ। ਇਸ ਨੂੰ “ਸਪੇਸ – ਵਾਕਿੰਗ’ ਕਹਿੰਦੇ ਹਨ। ਇਹ ਕਿਸੇ ਇਸਤਰੀ ਵਲੋਂ ਸਭ ਤੋਂ ਵੱਧ ਵਾਰ ਕੀਤੀ ਗਈ ਸਪੇਸ – ਵਾਕਿੰਗ ਹੈ।
ਉਸਨੇ 29 ਘੰਟੇ 17 ਮਿੰਟ ਸਪੇਸ – ਵਾਕਿੰਗ ਕਰ ਕੇ ਇਸ ਪੱਖੋਂ ਇੱਕ ਰਿਕਾਰਡ ਬਣਾਇਆ ਹੈ।ਉਸਨੇ ਪੁਲਾੜੀ – ਜਹਾਜ਼ ਵਿੱਚ ਲੱਗੀ ਟੈਂਡ – ਮਿੱਲ ਉੱਤੇ ਹੀ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਵੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਚਾਰ ਰਿਕਾਰਡ ਬਣਾ ਕੇ ਸੁਨੀਤਾ 22 ਜੂਨ, 2007 ਈਸਵੀ ਦੀ ਰਾਤ ਨੂੰ “ਐਟਲਾਂਟਿਸ’ ਨਾਂ ਦੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਵਾਪਸ ਪਰਤ ਆਈ।
ਭਾਰਤੀ – ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਜ਼ ਨੂੰ ਆਪਣੀਆਂ ਵਿਲੱਖਣ ਪ੍ਰਾਪਤੀਆਂ ਬਦਲੇ ਭਾਰਤ ਦਾ ਸਰਬੋਤਮ ਸਿਵਲੀਅਨ ਪੁਰਸਕਾਰ ‘ਪਦਮ – ਭੂਸ਼ਣ’ ਪ੍ਰਦਾਨ ਕੀਤਾ ਗਿਆ ਹੈ। ਸੁਨੀਤਾ ਵਿਲੀਅਮਜ਼ ਤੋਂ ਮਾਨਵਤਾ ਦੀ ਭਲਾਈ ਲਈ ਪੁਲਾੜ ਦੀ ਖੋਜ ਦੇ ਖੇਤਰ ਵਿੱਚ ਹੋਰ ਵਧੇਰੇ ਚੰਗੀਆਂ ਸੰਭਾਵਨਾਵਾਂ ਦੀ ਆਸ ਹੈ।
1. ਸੁਨੀਤਾ ਕਿੰਨੇ ਦਿਨ ਪੁਲਾੜ ਵਿਚ ਰਹੀ ?
ਜਾਂ
ਸੁਨੀਤਾ ਨੇ ਕਿੰਨੇ ਦਿਨ ਪੁਲਾੜ ਵਿਚ ਰਹਿ ਕੇ ਨਵਾਂ ਰਿਕਾਰਡ ਬਣਾਇਆ ?
(ਉ) 190 ਦਿਨ
(ਅ) 192 ਦਿਨ
(ਇ) 194 ਦਿਨ
(ਸ) 195 ਦਿਨ।
ਉੱਤਰ :
(ਸ) 195 ਦਿਨ।
2. ਕਿਸ ਇਸਤਰੀ ਨੇ ਪੁਲਾੜ ਵਿਚ ਸਭ ਤੋਂ ਵੱਧ ਸਮਾਂ ਗੁਜ਼ਾਰਿਆ ?
(ਉ) ਕਲਪਨਾ ਨੇ
(ਅ) ਸੁਨੀਤਾ ਨੇ
(ਈ) ਨਤਾਸ਼ਾ ਨੇ
(ਸ) ਬਬੀਤਾ ਨੇ।
ਉੱਤਰ :
(ਅ) ਸੁਨੀਤਾ ਨੇ
3. ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਕੰਮ ਕਰਨ ਨੂੰ ਕੀ ਕਹਿੰਦੇ ਹਨ ?
(ੳ) ਸਪੇਸ ਜੰਪਿੰਗ
(ਅ) ਸਪੇਸ ਫਲਾਇੰਗ
(ਈ) ਸਪੇਸ ਰਨਿੰਗ।
(ਸ) ਸਪੇਸ ਵਾਕਿੰਗ
ਉੱਤਰ :
(ਸ) ਸਪੇਸ ਵਾਕਿੰਗ
4. ਸੁਨੀਤਾ ਨੇ ਕਿੰਨੇ ਘੰਟੇ ਸਪੇਸ ਵਾਕਿੰਗ ਕੀਤੀ ?
(ਉ) 20 ਘੰਟੇ 10 ਮਿੰਟ
(ਅ) 29 ਘੰਟੇ ਇਕ ਮਿੰਟ
(ਈ) 29 ਘੰਟੇ 17 ਮਿੰਟ
(ਸ) 17 ਘੰਟੇ 29 ਮਿੰਟ
ਉੱਤਰ :
(ਈ) 29 ਘੰਟੇ 17 ਮਿੰਟ
5. ਸੁਨੀਤਾ ਨੇ ਪੁਲਾੜ ਵਿਚ ਟੈਂਡ – ਮਿੱਲ ਉੱਤੇ ਦੌੜ ਕੇ ਕਿਸ ਦੌੜ ਵਿਚ ਹਿੱਸਾ ਲਿਆ ?
(ਉ) ਬੋਸਟਨ ਮੈਰਾਥਨ
(ਅ) ਬੋਸਟਨ ਰੇਸ
(ਈ) ਨਿਊਯਾਰਕ ਦੌੜ
(ਸ) ਹਾਲੀਵੁੱਡ ਮੈਰਾਥਨ॥
ਉੱਤਰ :
(ਉ) ਬੋਸਟਨ ਮੈਰਾਥਨ
6. ਸੁਨੀਤਾ ਕਿਸ ਤਾਰੀਖ਼ ਨੂੰ ਧਰਤੀ ਉੱਤੇ ਪਰਤੀ ?
(ਉ) 20 ਜੂਨ 2007
(ਅ) 22 ਜੂਨ 2008
(ਈ) 22 ਜੂਨ 2007
(ਸ) 1 ਜੂਨ 2001.
ਉੱਤਰ :
(ਈ) 22 ਜੂਨ 2007
7. ਸੁਨੀਤਾ ਕਿਹੜੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਪਰਤੀ ?
(ਉ) ਅਪੋਲੋ
(ਅ) ਰੋਵਰ
(ਈ) ਐਟਲਾਂਟਿਸ
(ਸ) ਲੂਨਰ।
ਉੱਤਰ :
(ਈ) ਐਟਲਾਂਟਿਸ
8. ਸੁਨੀਤਾ ਵਿਲੀਅਮਜ਼ ਨੂੰ ਭਾਰਤ ਵਲੋਂ ਕਿਹੜਾ ਪੁਰਸਕਾਰ ਦਿੱਤਾ ਗਿਆ ?
(ੳ) ਭਾਰਤ ਰਤਨ
(ਅ) ਪਦਮ ਭੂਸ਼ਣ
(ਈ) ਪਦਮ ਵਿਭੂਸ਼ਣ
(ਸ) ਅਰਜੁਨ ਐਵਾਰਡ
ਉੱਤਰ :
(ਅ) ਪਦਮ ਭੂਸ਼ਣ
9. ਸੁਨੀਤਾ ਤੋਂ ਕਿਸ ਦੀ ਭਲਾਈ ਲਈ ਚੰਗੀਆਂ ਸੰਭਾਵਨਾਵਾਂ ਦੀ ਆਸ ਹੈ ?
(ਉ) ਮਾਨਵਤਾ।
(ਅ) ਭਾਰਤ
(ਈ) ਅਮਰੀਕਾ
(ਸ) ਯੂਗੋਸਲਾਵੀਆ।
ਉੱਤਰ :
(ਉ) ਮਾਨਵਤਾ।
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਸੁਨੀਤਾ, ਸਟੇਸ਼ਨ, ਰਿਕਾਰਡ, ਇਸਤਰੀ, ਐਟਲਾਂਟਿਸ॥
(ii) ਉਸ, ਕਿਸੇ, ਸਭ, ਇਸ, ਇਹ।
(iii) ਪੁਲਾੜੀ, 195, ਨਵਾਂ, ਸਭ ਤੋਂ ਵੱਧ, ਵਧੇਰੇ ਚੰਗੀਆਂ।
(iv) ਕੀਤਾ ਹੈ, ਬਣਾਇਆ ਹੈ, ਪਰਤ ਆਈ, ਕੀਤਾ ਗਿਆ ਹੈ, ਹੈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਮਾਨਵਤਾ ਦਾ ਵਿਰੋਧੀ ਸ਼ਬਦ ਕੀ ਹੈ ?
(ਉ) ਅਮਾਨਵਤਾ/ਪਸ਼ੂਪੁਣਾ
(ਅ) ਅਣਜਾਣਤਾ
(ਈ) ਨਿਰਸਤਾ
(ਸ) ਵਿਰਾਸਤੀ।
ਉੱਤਰ :
(ਉ) ਅਮਾਨਵਤਾ/ਪਸ਼ੂਪੁਣਾ
(ii) ‘‘ਇਸ ਨੂੰ ਸਪੇਸ ਵਾਕਿੰਗ ਕਹਿੰਦੇ ਹਨ।” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਇਸ
(ਅ) ਨੂੰ
(ਈ) ਸਪੇਸ
(ਸ) ਹਨ।
ਉੱਤਰ :
(ੳ) ਇਸ
(iii) “ਉਸਨੇ 195 ਦਿਨ ਪੁਲਾੜ ਵਿਚ ਰਹਿ ਕੇ ਨਵਾਂ ਰਿਕਾਰਡ ਬਣਾਇਆ ਹੈ।` ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ
ਉੱਤਰ :
(ਅ) ਤਿੰਨ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ –
(i) ਪੁਲਾੜੀ
(ii) ਤਜਰਬਿਆਂ
(iii) ਸਥਾਪਿਤ
(iv) ਵਿਲੱਖਣ
(v) ਮਾਨਵਤਾ
ਉੱਤਰ :
(i) ਪੁਲਾੜੀ – ਖਲਾਅ ਨਾਲ ਸੰਬੰਧਿਤ ਹੈ
(ii) ਤਜਰਬਿਆਂ – ਪ੍ਰਯੋਗਾਂ।
(iii) ਸਥਾਪਿਤ – ਕਾਇਮ॥
(iv) ਵਿਲੱਖਣ – ਵਿਸ਼ੇਸ਼, ਖ਼ਾਸ।
(v) ਮਾਨਵਤਾ – ਮਨੁੱਖਤਾ