PSEB 6th Class Computer Notes Chapter 8 ਆਊਟਪੁੱਟ ਯੰਤਰ

This PSEB 6th Class Computer Notes Chapter 8 ਆਊਟਪੁੱਟ ਯੰਤਰ will help you in revision during exams.

PSEB 6th Class Computer Notes Chapter 8 ਆਊਟਪੁੱਟ ਯੰਤਰ

ਜਾਣ ਪਛਾਣ (Introduction)
ਇਨਪੁੱਟ ਅਤੇ ਆਊਟਪੁੱਟ ਦੋਵੇਂ ਕੰਪਿਊਟਰ ‘ਤੇ ਕੰਮ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਆਊਟਪੁੱਟ ਇੱਕ ਯੂਜ਼ਰ ਨੂੰ ਇਹ ਫ਼ੈਸਲਾ ਲੈਣ ਵਿੱਚ ਸਹਾਈ ਹੁੰਦੀ ਹੈ ਕਿ ਉਸ ਨੇ ਪ੍ਰਾਪਤ ਸੂਚਨਾ ਤੇ ਅਗਲੀ ਕੀ ਕਾਰਵਾਈ ਕਰਨੀ ਹੈ ।

ਆਊਟਪੁੱਟ ਯੰਤਰ (Output Devices)
ਵ ਰ ਗ ਨਰਕ ਆਊਟਪੁੱਟ ਯੰਤਰ ਇੱਕ ਹਾਰਡਵੇਅਰ ਕੰਪਿਊਟਰ ਯੰਤਰ ਹੈ ਜੋ ਕਿ ਇਨਫ਼ਰਮੇਸ਼ਨ ਸੈਂਸਿੰਗ ਸਿਸਟਮ ਦੁਆਰਾ ਪੈਦਾ ਹੋਏ ਨਤੀਜੇ ਦਾ ਸੰਚਾਰ ਕਰਦੇ ਹਨ । ਇਹ ਇਲੈੱਕਟ੍ਰਾਨਿਕ ਸੂਚਨਾ ਨੂੰ ਮਨੁੱਖ ਦੇ ਪੜ੍ਹਨਯੋਗ ਸੂਚਨਾ ਵਿੱਚ ਬਦਲਦੇ ਹਨ । ਆਊਟਪੁੱਟ ਯੰਤਰਾਂ ਨੂੰ ਕੰਪਿਊਟਰ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਸੂਚਨਾ ਨੂੰ ਅਵਾਜ਼ਾਂ, ਟੈਕਸਟ ਅਤੇ ਇਮੇਜ (ਤਸਵੀਰਾਂ) ਦੇ ਰੂਪ ਵਿੱਚ ਦਿਖਾਉਂਦੇ ਹਨ । ਇਹ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਦੇ ਹਨ । ਦੂਜੇ ਸ਼ਬਦਾਂ ਵਿੱਚ ਇਹ ਯੰਤਰ ਕੰਪਿਊਟਰ ਤੋਂ ਆਊਟਪੁੱਟ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ।

ਆਊਟਪੁੱਟ ਯੰਤਰ ਦੀ ਵਰਤੋਂ – ਆਊਟਪੁੱਟ ਯੰਤਰ ਕੰਪਿਊਟਰ ਤੋਂ ਸੂਚਨਾ ਪ੍ਰਾਪਤ ਕਰਦੇ ਹਨ, ਚਾਹੇ ਉਹ ਸੂਚਨਾ ਆਵਾਜ਼ ਦੇ ਰੂਪ ਵਿੱਚ ਹੋਵੇ ਜਾਂ ਟੈਕਸਟ ਵਿੱਚ ਹੋਵੇ । ਕੰਪਿਊਟਰ ਦਾ ਕੀਤਾ ਹੋਇਆ ਕੰਮ ਅਸੀਂ ਆਊਟਪੁੱਟ ਯੰਤਰ ਰਾਹੀਂ ਦੇਖ ਸਕਦੇ ਹਾਂ ।

PSEB 6th Class Computer Notes Chapter 8 ਆਊਟਪੁੱਟ ਯੰਤਰ

ਆਊਟਪੁੱਟ ਯੰਤਰ ਦੀਆਂ ਕਿਸਮਾਂ (Types of Output Devices)
ਵਿੱਚ ਰ ਹਰ ਆਊਟਪੁੱਟ ਯੰਤਰ ਦਾ ਆਪਣਾ ਇੱਕ ਕੰਮ ਹੁੰਦਾ ਹੈ । ਆਮ ਵਰਤੋਂ ਵਾਲੇ ਆਊਟਪੁੱਟ ਯੰਤਰ ਹਨ-
– ਮੋਨੀਟਰ
– ਪ੍ਰਿੰਟਰ
– ਸਪੀਕਰ
– ਹੈੱਡ ਫੋਨ
– ਪਲੋਟਰ
PSEB 6th Class Computer Notes Chapter 8 ਆਊਟਪੁੱਟ ਯੰਤਰ 1

ਮੋਨੀਟਰ (Monitor)
ਇਹ ਸਭ ਤੋਂ ਆਮ ਆਊਟਪੁੱਟ ਯੰਤਰ ਹੈ । ਇਹ ਇਕ ਟੈਲੀਵਿਜ਼ਨ ਸਕਰੀਨ ਵਰਗਾ ਹੁੰਦਾ ਹੈ ।
PSEB 6th Class Computer Notes Chapter 8 ਆਊਟਪੁੱਟ ਯੰਤਰ 2
ਮੋਨੀਟਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ-
1. ਕੈਥੋਡ ਰੇਅ ਟਿਊਬ (CRT) ਮੋਨੀਟਰ
2. ਫ਼ਲੈਟ-ਪੈਨਲ ਡਿਸਪਲੇਅ ਮੋਨੀਟਰ ।

  • ਕੈਥੋਡ ਰੇਅ ਟਿਊਬ ਮੋਨੀਟਰ-ਇਹ ਵੱਡੇ ਆਕਾਰ ਦੇ ਮੋਨੀਟਰ ਹੁੰਦੇ ਹਨ । ਇਹਨਾਂ ਦਾ ਆਕਾਰ 15″, 17″, 19 ਅਤੇ 20 ਹੁੰਦਾ ਹੈ । ਪਹਿਲਾਂ ਇਹ ਬਲੈਕ ਐਂਡ ਵਾਈਟ ਹੁੰਦੇ ਸਨ | ਅੱਜ-ਕਲ੍ਹ ਇਹ ਰੰਗੀਨ ਹੁੰਦੇ ਹਨ । ਇਹ ਬਿਜਲੀ ਦੀ ਕਾਫ਼ੀ ਖ਼ਪਤ ਕਰਦੇ ਹਨ । ਇਹ ਜ਼ਿਆਦਾ ਗਰਮੀ ਪੈਦਾ ਕਰਦੇ ਹਨ ।
  • ਫਲੈਟ ਪੈਨਲ ਡਿਸਪਲੇਅ ਮੋਨੀਟਰ-ਇਹ ਮੋਨੀਟਰ ਘੱਟ ਆਵਾਜ਼, ਭਾਰ ਅਤੇ ਬਿਜਲੀ ਦੀ ਘੱਟ ਖ਼ਪਤ ਕਰਦੇ ਹਨ । ਇਹ ਪਤਲੇ ਹੁੰਦੇ ਹਨ । ਇਹਨਾਂ ਨੂੰ ਦੀਵਾਰ ‘ਤੇ ਲਗਾਇਆ ਜਾ ਸਕਦਾ ਹੈ । ਇਹਨਾਂ ਦੀ ਵਰਤੋਂ ਕੈਲਕੂਲੇਟਰ, ਵੀਡੀਉ ਗੇਮਾਂ, ਲੈਪਟਾਪ ਅਤੇ ਗ੍ਰਾਫ਼ਿਕ ਸਕਰੀਨ ਵਿਚ ਕੀਤੀ ਜਾਂਦੀ ਹੈ । LCD, LED ਅਤੇ ਪਲਾਜਮਾ ਇਸ ਦੀਆਂ ਉਦਾਹਰਨਾਂ ਹਨ ।

CRT ਅਤੇ ਫਲੈਟ ਪੈਨਲ ਡਿਸਪਲੇਅ ਵਿਚ ਹੇਠ ਲਿਖੇ ਅੰਤਰ ਹਨ-

CRT ਫਲੈਟ ਪੈਨਲ ਡਿਸਪਲੇਅ
(i) ਇਹ ਵੱਡੇ ਹੁੰਦੇ ਹਨ । (i) ਇਹ ਪਤਲੇ ਹੁੰਦੇ ਹਨ ।
(ii) ਇਹ ਭਾਰੀ ਹੁੰਦੇ ਹਨ । (ii) ਇਹ ਹਲਕੇ ਹੁੰਦੇ ਹਨ ।
(iii) ਇਹ ਜ਼ਿਆਦਾ ਗਰਮੀ ਪੈਦਾ ਕਰਦੇ ਹਨ । (iii) ਇਹ ਘੱਟ ਗਰਮੀ ਪੈਦਾ ਕਰਦੇ ਹਨ ।
(iv) ਇਹ ਜ਼ਿਆਦਾ ਬਿਜਲੀ ਦੀ ਖ਼ਪਤ ਕਰਦੇ ਹਨ । (iv) ਇਹ ਘੱਟ ਬਿਜਲੀ ਦੀ ਖ਼ਪਤ ਕਰਦੇ  ਹਨ ।
(v) ਇਹ ਸਸਤੇ ਹੁੰਦੇ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 3
(v) ਇਹ ਮਹਿੰਗੇ ਹੁੰਦੇ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 4

ਸਪੀਕਰ (Speaker)
ਸਪੀਕਰ ਆਵਾਜ਼ ਰਾਹੀਂ ਆਊਟਪੁੱਟ ਦਿੰਦੇ ਹਨ ।
ਸਪੀਕਰ ਵੀ ਆਊਟਪੁੱਟ ਯੰਤਰ ਹੁੰਦੇ ਹਨ ਜੋ ਅਵਾਜ਼ ਦੇ ਰੂਪ ਵਿਚ ਆਊਟਪੁੱਟ ਦੇ ਕੰਮ ਆਉਂਦੇ ਹਨ । ਕੰਪਿਊਟਰ ਦੁਆਰਾ ਕੰਟਰੋਲ ਕੀਤਾ ਸਾਫਟਵੇਅਰ ਅਵਾਜ਼ ਆਊਟਪੁੱਟ ਕੰਟਰੋਲ ਕਰਦੇ ਹਨ । ਇਹ ਕੰਪਿਊਟਰ ਨਾਲ ਸਾਊਂਡ ਕਾਰਡ ਦੀ ਮੱਦਦ ਨਾਲ ਜੁੜੇ ਹੁੰਦੇ ਹਨ । ਪ੍ਰੋਸੈਸਰ ਫਾਈਲ ਦੀ ਆਊਟਪੁੱਟ ਸਾਊਂਡ ਕਾਰਡ ਨੂੰ ਭੇਜਦਾ ਹੈ ਅਤੇ ਫਿਰ ਇਹ ਸਪੀਕਰ ਨੂੰ ਭੇਜੀ ਜਾਂਦੀ ਹੈ ਜਿੱਥੋਂ ਆਊਟਪੁੱਟ ਲਈ ਜਾਂਦੀ ਹੈ ।
PSEB 6th Class Computer Notes Chapter 8 ਆਊਟਪੁੱਟ ਯੰਤਰ 5
ਕੰਪਿਊਟਰ ਨਾਲ ਅਲੱਗ-ਅਲੱਗ ਕਿਸਮਾਂ ਦੇ ਸਪੀਕਰ ਵਰਤੇ ਜਾ ਸਕਦੇ ਹਨ । ਇਹਨਾਂ ਦਾ ਅਕਾਰ ਹੈੱਡ ਫੋਨ ਤੋਂ ਵੱਡੇ ਸਾਊਂਡ ਸਿਸਟਮ ਤੱਕ ਹੋ ਸਕਦਾ ਹੈ । ਵੱਡੇ ਸਪੀਕਰ ਇਕ Equilizer ਦੀ ਮੱਦਦ ਨਾਲ ਕੰਪਿਊਟਰ ਨਾਲ ਜੁੜੇ ਹੁੰਦੇ ਹਨ । ਇਹ ਘਰਾਂ ਵਿਚ ਵਰਤੇ ਜਾਣ ਵਾਲੇ ਆਮ ਸਪੀਕਰਾਂ ਵਰਗੇ ਹੀ ਹੁੰਦੇ ਹਨ ।

ਹੈੱਡਫੋਨ (Headphone) 
ਹੈੱਡਫੋਨ ਸਪੀਕਰ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਪਰ ਇਹਨਾਂ ਨੂੰ ਕੰਨਾਂ ’ਤੇ ਲਗਾਇਆ ਜਾਂਦਾ ਹੈ । ਇਹਨਾਂ ਨੂੰ ਈਅਰ ਫੋਨ ਵਜੋਂ ਵੀ ਜਾਣਿਆ ਜਾਂਦਾ ਹੈ । ਇਹ ਸਪੀਕਰ ਦਾ ਪੋਰਟੇਬਲ ਵਰਜ਼ਨ ਹਨ । ਇਹਨਾਂ ਦੀ ਵਰਤੋਂ ਆਮ ਤੌਰ ਤੇ ਗਾਣੇ ਸੁਣਨ ਵਾਸਤੇ ਕੀਤੀ ਜਾਂਦੀ ਹੈ ।
PSEB 6th Class Computer Notes Chapter 8 ਆਊਟਪੁੱਟ ਯੰਤਰ 6

PSEB 6th Class Computer Notes Chapter 8 ਆਊਟਪੁੱਟ ਯੰਤਰ

ਪ੍ਰਿੰਟਰ (Printer)
ਪ੍ਰਿੰਟਰ ਆਊਟਪੁੱਟ ਨੂੰ ਕਾਗ਼ਜ਼ ‘ਤੇ ਛਾਪਦਾ ਹੈ । ਪ੍ਰਿੰਟਰ ਕਈ ਪ੍ਰਕਾਰ ਦੇ ਹੁੰਦੇ ਹਨ, ਜਿਵੇਂ-ਇੰਕਜੈਟ, ਲੇਜ਼ਰ, ਡਾਟ ਮੈਟਰਿਕਸ ਆਦਿ । ਪ੍ਰਿੰਟਰ ਦੀ ਆਊਟਪੁੱਟ ਸਥਾਈ ਹੁੰਦੀ ਹੈ । ਇਸ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ । ਪ੍ਰਿੰਟਰ ਬਲੈਕ ਐਂਡ ਵਾਈਟ ਅਤੇ ਰੰਗੀਨ ਦੋਨੋਂ ਪ੍ਰਕਾਰ ਦੇ ਹੁੰਦੇ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 7
ਲੇਜ਼ਰ ਪ੍ਰਿੰਟਰ ਬਲਕ ਅਡ ਵਾਈਟ ਅਤੇ ਰੰਗੀਨ ਦੋਨੋਂ ਪ੍ਰਕਾਰ ਦੇ ਹੁੰਦੇ ਹਨ-
(i) ਡਾਟ ਮੈਟਰਿਕਸ ਪ੍ਰਿੰਟਰ
(ii) ਇੰਕਜੈਟ ਟਰ
(iii) ਲੇਜ਼ਰ ਪ੍ਰਿੰਟਰ ।

(i) ਡਾਟ ਮੈਟਰਿਕਸ ਪ੍ਰਿੰਟਰ – ਡਾਟ ਮੈਟਰਿਕਸ ਪ੍ਰਿੰਟਰ ਬਿੰਦੀਆਂ ਦੇ ਮੇਲ ਨਾਲ ਅੱਖ਼ਰ ਬਣਾ ਕੇ ਛਾਪਦਾ ਹੈ । ਇਹ ਹੌਲੀ ਚਲਦੇ ਹਨ ਅਤੇ ਕਾਫ਼ੀ ਆਵਾਜ਼ ਕਰਦੇ ਹਨ । ਇਹਨਾਂ ਦੇ ਕੰਮ ਦਾ ਮਿਆਰ ਵਧੀਆ ਨਹੀਂ ਹੁੰਦਾ ।
PSEB 6th Class Computer Notes Chapter 8 ਆਊਟਪੁੱਟ ਯੰਤਰ 8
(ii) ਇੰਕਜੈਟ ਪ੍ਰਿੰਟਰ – ਇਹ ਟਰ ਕਾਗ਼ਜ਼ ਤੇ ਸਿਆਹੀ ਦੀਆਂ ਬੂੰਦਾਂ ਛੜਕਾ ਕੇ ਛਪਾਈ ਕਰਦਾ ਹੈ । ਇਹ ਪ੍ਰਿੰਟਰ ਰੰਗਦਾਰ ਹੁੰਦਾ ਹੈ । ਇਹ ਸਸਤੇ ਹੁੰਦੇ ਹਨ ਅਤੇ ਆਵਾਜ਼ ਨਹੀਂ ਕਰਦੇ । ਇਹਨਾਂ ਦੀ ਗਤੀ ਅਤੇ ਮਿਆਰ ਡਾਟ ਮੈਟਰਿਕਸ ਨਾਲੋਂ ਵਧੀਆ ਹੁੰਦੀ ਹੈ । ਇਸ ਨਾਲ ਤਸਵੀਰਾਂ ਵੀ ਛਾਪੀਆਂ ਜਾ ਸਕਦੀਆਂ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 9
(iii) ਲੇਜ਼ਰ ਪ੍ਰਿੰਟਰ-ਇਹ ਡਿਜੀਟਲ ਪ੍ਰਿੰਟਰ ਹੈ ਜੋ ਲੇਜ਼ਰ ਦੀ ਵਰਤੋਂ ਕਰਦਾ ਹੈ । ਇਸਦੀ ਗਤੀ ਅਤੇ ਕੁਆਲਟੀ ਬਹੁਤ ਵਧੀਆ ਹੁੰਦੀ ਹੈ । ਇਹ ਬਲੈਕ ਐਂਡ ਵਾਈਟ ਅਤੇ ਰੰਗਦਾਰ ਦੋਹਾਂ ਤਰ੍ਹਾਂ ਦੇ ਹੁੰਦੇ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 10

PSEB 6th Class Computer Notes Chapter 8 ਆਊਟਪੁੱਟ ਯੰਤਰ

ਪਲੋਟਰ (Plotter)
ਪਲੋਟਰ ਕਾਫ਼ੀ ਵੱਡੇ ਆਕਾਰ ਦੇ ਆਉਟਪੁੱਟ ਨੂੰ ਫਲੈਕਸ ਸ਼ੀਟ ’ਤੇ ਛਾਪਦੇ ਹਨ । ਇਹਨਾਂ ਦਾ ਆਕਾਰ ਕਾਫ਼ੀ ਵੱਡਾ ਹੁੰਦਾ ਹੈ ।

ਪਲਾਟਰ ਇਕ ਆਊਟਪੁੱਟ ਯੰਤਰ ਹੈ ਜੋ ਗ੍ਰਾਫ਼ ਅਤੇ ਨਮੂਨਿਆਂ ਦੀ Hard copies ਕੱਢਦਾ ਹੈ । ਇਹਨਾਂ ਦੁਆਰਾ ਬਣਾਈਆਂ Hard copies ਦਾ ਅਕਾਰ ਪ੍ਰਿੰਟਿੰਗ ਕਾਗਜ਼ ਤੋਂ ਕਿਤੇ ਵੱਡਾ ਹੁੰਦਾ ਹੈ । ਇਹ ਪ੍ਰਿੰਟਰ ਤੋਂ ਵੱਡੇ ਅਕਾਰ ਦੇ ਹੁੰਦੇ ਹਨ । ਇਹ ਬਹੁਤ ਹੌਲੀ ਚੱਲਦੇ ਹਨ ਕਿਉਂਕਿ ਚੱਲਣ ਲਈ ਬਹੁਤ ਮਸ਼ੀਨੀ ਚਾਲ ਚਾਹੀਦੀ ਹੈ । ਇਸ ਲਈ ਪਲਾਟਰ ਅਤੇ CPU ਦੀ ਗਤੀ ਵਿਚ ਬਹੁਤ ਫ਼ਰਕ ਹੈ ।

ਪਲਾਟਰ ਆਮ ਤੌਰ ‘ਤੇ ਆਰਕੀਟੈਕਟ ਅਤੇ ਡਿਜ਼ਾਈਨਰਾਂ ਦੁਆਰਾ ਵਰਤੇ ਜਾਂਦੇ ਹਨ, ਜੋ ਆਪਣੇ ਕੰਮ ਦਾ ਨਕਸ਼ਾ ਬਣਾਉਣ ਲਈ ਵਰਤਦੇ ਹਨ । ਅੱਜ-ਕਲ੍ਹ ਪਲਾਟਰ ਮਸ਼ਹੂਰੀ ਲਈ ਪਲਾਸਟਿਕ ਸ਼ੀਟ ਤੇ ਪ੍ਰਿੰਟਿੰਗ ਲਈ ਵਰਤੇ ਜਾਂਦੇ ਹਨ । ਇਹ ਹੇਠ ਲਿਖੀਆਂ ਕਿਸਮਾਂ ਦੇ ਹੁੰਦੇ ਹਨ-

  1. ਡਰੰਮ ਪਲਾਟਰ (Drum Plotter)
  2. ਫਲੈਟ ਬੈਂਡ ਪਲਾਟਰ (Flat bed Plotter
  3. ਇੰਕਜੈਟ ਪਲਾਟਰ (Inkjet Plotter) ।

1. ਡਰੰਮ ਪਲਾਟਰ (Drun Plotter) – ਇਕ ਡਰੰਮ ਨੂੰ ਪੇਜ਼ ਤੇ ਅੱਗੇ-ਪਿੱਛੇ ਘੁੰਮਾ ਕੇ Vertical Motion Produce ਕੀਤਾ ਜਾਂਦਾ ਹੈ । ਇਸ ਵਿਚ ਇਕ ਜਾਂ ਜ਼ਿਆਦਾ ਪੈਂਨ ਹੋਲਡਰ Horizontally ਡਰੰਮ ਤੇ ਲੱਗੇ ਹੁੰਦੇ ਹਨ । ਇਹ ਪੈਂਨ ਪੇਜ ਤੇ Horizontally ਚੱਲ ਕੇ ਲਾਈਨਾਂ ਬਣਾਉਂਦੇ ਹਨ । ਡਰੰਮ ਅਤੇ ਪੈਂਨ ਇਕੱਠੇ ਚੱਲ ਕੇ ਡਿਜ਼ਾਇਨ ਅਤੇ ਗ੍ਰਾਫ਼ ਬਣਾਉਂਦੇ ਹਨ ਜੋ ਕੰਪਿਊਟਰ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ । ਹਰ ਪੈੱਨ Program selectable ਹੁੰਦਾ ਹੈ । ਨ ਅਲੱਗ-ਅਲੱਗ ਹੋਲਡਰਾਂ ਵਿਚ ਲੱਗਦੇ ਹਨ ਤਾਂ ਕਿ ਰੰਗਦਾਰ ਡਿਜ਼ਾਈਨ ਬਣਾਏ ਜਾ ਸਕਣ ।

2. ਫਲੈਟ ਬੈਂਡ ਪਲਾਟਰ (Flat bed Plottery) – ਇਹ ਉਸ ਪੇਪਰ ਤੇ ਪਲਾਟ ਦੇ ਕੰਮ ਆਉਂਦੇ ਹਨ ਜੋ ਫੈਲੇ ਹੁੰਦੇ ਹਨ ਅਤੇ ਵਰਗਾਕਾਰ Flat bed Table ’ਤੇ ਜੁੜੇ ਹੁੰਦੇ ਹਨ । ਪੇਪਰ ਘੁੰਮਦਾ ਨਹੀਂ ਅਤੇ ਪੈਂਨ ਹੋਲਡਿੰਗ ਤਕਨੀਕ ਜ਼ਰੂਰੀ ਘੁੰਮਾ ਲਈ ਵਰਤੀ ਜਾਂਦੀ ਹੈ । ਇਹਨਾਂ ਵਿਚ ਇਕ ਤੋਂ
ਜ਼ਿਆਦਾ ਪੈਂਨ ਹੋਲਡਿੰਗ ਤਕਨੀਕ ਵਰਤੀਆਂ ਜਾ ਸਕਦੀਆਂ ਹਨ । ਆਮ ਤੌਰ ‘ਤੇ ਅਲੱਗਅਲੱਗ ਰੰਗਾਂ ਦੀ ਸਿਆਹੀ ਵਾਲੇ ਪੈਂਨ Multicoloured Plotting ਲਈ ਵਰਤੇ ਜਾਂਦੇ ਹਨ । ਪਲਾਟ ਦਾ ਸਾਈਜ਼ ਬੈਂਡ ਏਰੀਆ ਦੇ ਅਨੁਸਾਰ ਹੁੰਦਾ ਹੈ । ਪੇਜ ਦਾ ਆਕਾਰ A4 ਤੋਂ 50ft ਜਾਂ ਜ਼ਿਆਦਾ ਵੀ ਹੋ ਸਕਦਾ ਹੈ ਜੋ ਪਲਾਟ ਦੇ ਡਿਜ਼ਾਈਨ ਤੇ ਨਿਰਭਰ ਕਰਦਾ ਹੈ ।

3. ਇੰਕਜੈਟ ਪਲਾਟਰ (Inkjet Plotter) – ਇਹ ਪੈਂਨਾਂ ਦੀ ਜਗਾ ਤੇ ਇੰਕਜੈਂਟ ਟੈਕਨਾਲੋਜੀ ਵਰਤਦੇ ਹਨ । ਇਹ ਰੰਗਦਾਰ ਪਲਾਟ ਕਰ ਸਕਦੇ ਹਨ ਅਤੇ ਬਾਕੀ ਕਿਸਮਾਂ ਦੇ ਪਲਾਟਰਾਂ ਤੋਂ ਤੇਜ਼ ਗਤੀ ਦੇ ਹੁੰਦੇ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 11

ਪ੍ਰੋਜੈਕਟਰ (Projector)
ਪ੍ਰੋਜੈਕਟਰ ਸਕਰੀਨ ‘ਤੇ ਦਿਖਾਈ ਦੇਣ ਵਾਲੀ ਜਾਣਕਾਰੀ ਨੂੰ ਵੱਡਾ ਕਰਕੇ ਕਿਸੇ ਦੀਵਾਰ ਜਾਂ ਪਰਦੇ ‘ਤੇ ਦਿਖਾਉਂਦੇ ਹਨ । ਇਹਨਾਂ ਦੀ ਵਰਤੋਂ ਮਲਟੀਮੀਡੀਆ ਪ੍ਰੈਜਨਟੇਸ਼ਨ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਕਲਾਸ ਰੂਮ ਵਿਚ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕੰਮ ਆਉਂਦੇ ਹਨ ।
PSEB 6th Class Computer Notes Chapter 8 ਆਊਟਪੁੱਟ ਯੰਤਰ 12
ਹੋਰ ਆਊਟਪੁੱਟ ਯੰਤਰ (Other Output Devices)
ਇੱਥੇ ਕਈ ਅਜਿਹੇ ਯੰਤਰ ਵੀ ਹੁੰਦੇ ਹਨ ਜੋ ਦੋਨੋਂ ਇਨਪੁੱਟ ਅਤੇ ਆਊਟਪੁੱਟ ਦੋਹਾਂ ਲਈ ਵਰਤੇ ਜਾਂਦੇ ਹਨ । ਉਦਾਹਰਨ :

  • ਡਿਜੀਟਲ ਕੈਮਰਾ
  • ਪੈੱਨ ਡਰਾਈਵ
  • CD/DVD
  • ਮੌਡਮ
  • ਫੈਕਸ ਆਦਿ ।

PSEB 6th Class Computer Notes Chapter 8 ਆਊਟਪੁੱਟ ਯੰਤਰ

ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਅੰਤਰ (Difference between input and Output Devices)
ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿਚ ਹੇਠ ਲਿਖੇ ਅੰਤਰ ਹਨ-

ਇਨਪੁੱਟ ਆਊਟਪੁੱਟ
(i) ਇਹ ਡਾਟਾ ਇਨਪੁੱਟ ਕਰਨ ਲਈ ਵਰਤੇ ਜਾਂਦੇ ਹਨ । (i) ਇਹ ਨਤੀਜਾ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ।
(ii) ਇਨਪੁੱਟ ਤੋਂ ਬਾਅਦ ਡਾਟਾ ਪ੍ਰੋਸੈਸਿੰਗ ਵਾਸਤੇ ਜਾਂਦਾ ਹੈ । (ii) ਪ੍ਰੋਸੈਸਿੰਗ ਤੋਂ ਬਾਅਦ ਜਾਣਕਾਰੀ ਆਊਟਪੁੱਟ ਲਈ ਜਾਂਦੀ ਹੈ ।
(iii) ਇਹ ਕਾਫ਼ੀ ਗਿਣਤੀ ਵਿਚ ਉਪਲਬੱਧ ਹਨ । (iii) ਇਹਨਾਂ ਦੀ ਗਿਣਤੀ ਇਨਪੁੱਟ ਯੰਤਰਾਂ ਦੇ ਮੁਕਾਬਲੇ ਘੱਟ ਹੈ ।

Leave a Comment