PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Book Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 11 Environmental Education Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Environmental Education Guide for Class 11 PSEB ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਵਿਸਫੋਟਕ (Explosives) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਨਾਲ ਮਿਲਣ ਤੇ ਨਾਲ ਫਟਣ ‘ਤੇ ਗੈਸ ਅਤੇ ਗਰਮੀ ਛੱਡਦੇ ਹਨ, ਉਹਨਾਂ ਨੂੰ ਵਿਸਫੋਟਕ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਨਾਲ ਸੰਬੰਧਿਤ ਐਕਟ ਦਾ ਨਾਮ ਲਿਖੋ ।
ਉੱਤਰ-
ਵਾਤਾਵਰਣ ਸੁਰੱਖਿਅਣ ਕਾਨੂੰਨ, 1986. .

ਪ੍ਰਸ਼ਨ 3.
ਫੈਕਟਰੀ ਐਕਟ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ-
ਫੈਕਟਰੀ ਐਕਟ’’ 1948 ਵਿਚ ਲਾਗੂ ਹੋਇਆ ਅਤੇ 1976 ਤੇ 1987 ਨੂੰ ਇਸ ਵਿਚ ਸੁਧਾਰ ਕੀਤਾ ਗਿਆ।

ਪ੍ਰਸ਼ਨ 4.
ਦੋ ਜ਼ਹਿਰੀਲੇ ਠੋਸ ਪਦਾਰਥਾਂ (Toxic Solids) ਦੇ ਨਾਮ ਲਿਖੋ।
ਉੱਤਰ-
ਸੀਸਾ ਅਤੇ ਸਾਇਆਨਾਇਡ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਕਿਹੜਾ ਦਿਨ ਰਾਸ਼ਟਰੀ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ?
ਉੱਤਰ-
ਹਰ ਸਾਲ 4 ਮਾਰਚ।

ਪ੍ਰਸ਼ਨ 6.
ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਦੱਸੋ ।
ਉੱਤਰ-
ਅਮੋਨੀਆ ਅਤੇ ਕਲੋਰੀਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪਸ਼ਨ 1.
ਜ਼ਹਿਰੀਲੇ ਪਦਾਰਥ (Toxic or Poisnous Substances) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜੋ ਸਜੀਵਾਂ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਾਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ, ਉਹਨਾਂ ਨੂੰ ਜ਼ਹਿਰੀਲੇ ਜਾਂ ਵਿਸ਼ੈਲੇ ਪਦਾਰਥ ਕਹਿੰਦੇ ਹਨ, ਜਿਵੇਂਸੀਸਾ, ਸਾਇਆਨਾਇਡ ਆਦਿ।

ਪ੍ਰਸ਼ਨ 2.
ਖ਼ਤਰਨਾਕ ਪਦਾਰਥ (Hazardous Substances) ਵਾਤਾਵਰਣ ਵਿੱਚ ਕਿਵੇਂ ਦਾਖ਼ਲ ਹੋ ਜਾਂਦੇ ਹਨ ?
ਉੱਤਰ-
ਖ਼ਤਰਨਾਕ ਪਦਾਰਥ ਵਾਤਾਵਰਣ ਵਿਚ ਛਿੜਕਾਅ, ਰਿਸਾਅ, ਜ਼ਹਿਰੀਲੀ ਭਾਫ਼, ਅਤੇ ਇਨ੍ਹਾਂ ਪਦਾਰਥਾਂ ਦੇ ਸਟੋਰ ਕਰਨ ਵਾਲੇ ਬਰਤਨ ਵਿਚੋਂ ਜਿਹੜਾ ਰਿਸਾਅ ਹੁੰਦਾ ਹੈ ਕਰਕੇ ਵਾਤਾਵਰਣ ਵਿਚ ਦਾਖ਼ਲ ਹੋ ਜਾਂਦੇ ਹਨ।

ਪ੍ਰਸ਼ਨ 3.
ਮੁੱਢਲੀ ਸਹਾਇਤਾ (First Aid) ਕੀ ਹੁੰਦੀ ਹੈ ?
ਉੱਤਰ-
ਕਿਸੇ ਦੇ ਜੀਵਨ ਉੱਪਰ ਆਏ ਖ਼ਤਰੇ ਨੂੰ ਘੱਟ ਕਰਨਾ ਜਾਂ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਵਿਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਦਿੱਤੀ ਗਈ ਸਹਾਇਤਾ ਜਾਂ ਸੇਵਾ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ।

ਪ੍ਰਸ਼ਨ 4.
ਜ਼ਹਿਰੀਲੇ ਪਦਾਰਥਾਂ ਦਾ ਰੱਖ-ਰਖਾਵ ਕਰਨ ਵਾਲੇ ਉਦਯੋਗਿਕ ਕਾਮਿਆਂ ਲਈ ਦੋ ਸੁਰੱਖਿਆ ਸਾਵਧਾਨੀਆਂ ਦੇ ਸੁਝਾ ਦਿਓ।
ਉੱਤਰ-

  1. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਦਸਤਾਨੇ ਅਤੇ ਨਕਾਬ ਪਹਿਨਣੇ ਚਾਹੀਦੇ ਹਨ ।
  2. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਧੋਣ ਤੋਂ ਬਿਨਾਂ ਹੱਥ ਅੱਖਾਂ ਤੇ ਨਹੀਂ ਲਾਉਣੇ ਚਾਹੀਦੇ।

ਪ੍ਰਸ਼ਨ 5.
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਫ਼ਰਜ਼ਾਂ ਬਾਰੇ ਲਿਖੋ ।
ਉੱਤਰ-
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਕੁੱਝ ਫ਼ਰਜ਼ ਹੇਠ ਲਿਖੇ ਹਨ –

  • ਮੁੱਢਲੀ ਸਹਾਇਤਾ ਦੇ ਸਹਾਇਕਾਂ ਦੇ ਪਤੇ ਦਾ ਜਾਣਕਾਰ ਹੋਣਾ ਚਾਹੀਦਾ ਹੈ ।
  • ਇਸ ਸਹਾਇਕ ਲਈ ਇਸ ਵਲ ਵੀ ਧਿਆਨ ਦੇਣ ਦੀ ਜ਼ਿੰਮੇਦਾਰੀ ਹੈ ਕਿ ਮੁੱਢਲੀ ਸਹਾਇਤਾ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੁਵਰਤੋਂ ਤਾਂ ਨਹੀਂ ਹੋ ਰਹੀ ।
  • ਮੁੱਢਲੀ ਸਹਾਇਤਾ ਸੰਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਹੈ । ਦੁਰਘਟਨਾ ਹੋਣ ਦੀ ਸੂਰਤ ਵਿੱਚ ਇਸ ਸੰਬੰਧੀ ਸੂਚਨਾ ਤੁਰੰਤ ਮੁੱਢਲੀ ਸਹਾਇਤਾ ਦੇ ਸਹਾਇਕ ਨੂੰ ਦਿੱਤੀ ਜਾਵੇ ਭਾਵੇਂ ਕਿ ਇਲਾਜ ਦੀ ਲੋੜ ਹੈ ਜਾਂ ਨਹੀਂ ਵੀ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਖਤਰਨਾਕ ਪਦਾਰਥ (Hazardous Chemicals) ਸਰੀਰ ਅੰਦਰ ਕਿਵੇਂ ਦਾਖਲ ਹੁੰਦੇ ਹਨ ?
ਉੱਤਰ-
ਇਹ ਪਦਾਰਥ ਹੇਠ ਲਿਖੇ ਰਸਤਿਆਂ ਰਾਹੀਂ ਸਰੀਰ ਅੰਦਰ ਦਾਖਲ ਹੁੰਦੇ ਹਨ

  1. ਚਮੜੀ ਅਤੇ ਅੱਖਾਂ ਦੁਆਰਾ (Through Skin and Eyes)-ਨੰਗੇ ਪੈਰੀਂ ਫ਼ਰਸ਼ ਉੱਪਰ ਚੱਲਣ ਨਾਲ ਕਰਮਚਾਰੀ ਫ਼ਰਸ਼ ਉੱਪਰ ਖਿੱਲਰੇ ਦੂਸ਼ਿਤ ਰਿਸਾਅ ਦੀ ਲਪੇਟ ਵਿਚ ਆਉਂਦੇ ਹਨ। ਇਸ ਕਾਰਨ ਚਮੜੀ ਵਿਚ ਖਿੱਚ, ਜਲਣ ਅਤੇ ਜ਼ਖ਼ਮ ਜਾਂ ਅਲਸਰ ਹੁੰਦੇ ਹਨ। ਦਸਤਾਨਿਆਂ ਦਾ ਪ੍ਰਯੋਗ ਨਾ ਕਰਨ ਨਾਲ ਵੀ ਜ਼ਹਿਰੀਲੇ ਰਸਾਇਣ ਸਰੀਰ ਵਿਚ ਦਾਖਲ ਹੁੰਦੇ ਹਨ।
  2. ਸਰੀਰ ‘ਤੇ ਕੱਟ ਹੋਣ ਕਰਕੇ (Cuts on the Body)-ਸਰੀਰ ‘ਤੇ ਲੱਗੇ ਕੱਟ ਦੁਆਰਾ ਵੀ ਜ਼ਹਿਰੀਲੇ ਪਦਾਰਥ ਸਿੱਧੇ ਸਰੀਰ ਅਤੇ ਖੂਨ ਵਿਚ ਦਾਖਲ ਹੁੰਦੇ ਹਨ।
  3. ਸਾਹ ਰਸਤੇ (Inhalation)-ਕੁੱਝ ਖ਼ਤਰਨਾਕ ਪਦਾਰਥ, ਜਿਵੇਂ-ਹਾਈਡੋਜਨ ਸਲਫਾਈਡ, ਸਲਫਰ, ਕਾਰਬਨ ਮੋਨੋਆਕਸਾਈਡ ਆਦਿ ਸਾਹ ਲੈਣ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ।

ਪ੍ਰਸ਼ਨ 2.
ਇੱਕ ਫੈਕਟਰੀ ਮਾਲਕ ਮੁੱਢਲੀ ਸਹਾਇਤਾ ਸੰਬੰਧੀ ਸੁਚੇਤ ਕਿਵੇਂ ਫੈਲਾ ਸਕਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਦੇਣੀ ਫੈਕਟਰੀ ਮਾਲਕ ਦੀ ਪਹਿਲੀ ਜ਼ਿੰਮੇਵਾਰੀ ਹੈ। ਫੈਕਟਰੀ ਮਾਲਕ ਸਾਰੇ ਕਰਮਚਾਰੀਆ ਨੂੰ ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇਵੇ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ ਡੱਬੇ ਵਿਚ ਰੱਖੇ ਜਾਣ ਵਾਲੇ ਸਾਮਾਨ ਅਤੇ ਸਥਾਨ ਬਾਰੇ ਸਾਰੇ ਕਰਮਚਾਰੀਆਂ ਨੂੰ ਦੱਸੇ।

ਪ੍ਰਸ਼ਨ 3.
ਤੇਜ਼-ਜਲਨਸ਼ੀਲ (Inflammable) ਤੇ ਜਲਨਸ਼ੀਲ (Combustible) ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਆਸਾਨੀ ਨਾਲ ਜਲ ਜਾਂਦੇ ਹਨ ਉਨ੍ਹਾਂ ਨੂੰ ਜਲਨਸ਼ੀਲ ਜਾਂ ਦਹਿਨਸ਼ੀਲ ਪਦਾਰਥ ਕਹਿੰਦੇ ਹਨ। ਇਹ ਪਦਾਰਥ ਗੈਸ, ਅਤੇ ਠੋਸ ਅਵਸਥਾ ਵਿਚ ਹੁੰਦੇ ਹਨ। ਜਲਨਸ਼ੀਲ ਗੈਸ ਨਪੀੜਤ, ਦ੍ਰ ਅਤੇ ਦਬਾਓ ਦੇ ਹੇਠਾਂ ਘੁਲਣਸ਼ੀਲ ਹੁੰਦੀ ਹੈ। ਜਲਨ ਵਾਲੀਆਂ ਚੀਜ਼ਾਂ ਨਾਲ ਮਿਲ ਕੇ ਇਹ ਗੈਸਾਂ ਅੱਗ ਪੈਦਾ ਕਰਦੀਆਂ ਹਨ। ਉਦਾਹਰਨਾਂ-ਗੈਸ ਅਵਸਥਾ ਵਿਚ-ਹਾਈਡੋਜਨ, ਪੈਟ੍ਰੋਲੀਅਮ ਗੈਸ। ਦ੍ਰਵ ਅਵਸਥਾ ਵਿਚ-ਕਾਰਬਨਡਾਈਆਕਸਾਇਡ, ਪੈਟ੍ਰੋਲ, ਐਸੀਟੋਨ, ਮਿੱਟੀ ਦਾ ਤੇਲ, ਤਾਰਪੀਨ ਆਦਿ। ਠੋਸ ਅਵਸਥਾ ਵਿਚ-ਨਾਇਟਰੋ ਸੈਲੂਲੋਸ, ਫਾਸਫੋਰਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ।

ਪ੍ਰਸ਼ਨ 4.
ਮੁੱਢਲੀ ਸਹਾਇਤਾ (First Aid) ਦੇ ਮੁੱਖ ਉਦੇਸ਼ ਦੱਸੋ ।
ਉੱਤਰ-

  • ਕੰਮ ਕਰਨ ਵਾਲੀ ਥਾਂ ਤੇ ਕਿਸੇ ਕਾਰਨ ਕਰਕੇ ਬੇਹੋਸ਼ ਹੋਏ ਆਦਮੀ ਦੀ ਸੁਰੱਖਿਆ ਕਰਨਾ ਅਤੇ ਇਸ ਗੱਲ ਦਾ ਧਿਆਨ ਰਹੇ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਏ।
  • ਲੋੜੀਂਦੇ ਆਦਮੀ ਨੂੰ ਪੀੜ ਅਤੇ ਦਰਦ ਤੋਂ ਰਹਿਤ ਕਰਨਾ।
  • ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨਿਆਂ ਦੇ ਕਰਮਚਾਰੀਆਂ ਨੂੰ ਸੁਰੱਖਿਆ ਦੇਣਾ।
  • ਦੁਰਘਟਨਾ ਦੇ ਸਮੇਂ ਤੁਰੰਤ ਸਹਾਇਤਾ ਦੇਣੀ ਤਾਂ ਜੋ ਹਸਪਤਾਲ ਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਮਿਲੇ।

ਪ੍ਰਸ਼ਨ 5.
ਇੱਕ ਮੁੱਢਲਾ ਸਹਾਇਕ (First Aider) ਆਪਣੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾ ਸਕਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਦੁਰਘਟਨਾ ਵਾਲੇ ਆਦਮੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਸਨੂੰ ਆਪਣੇ ਬਚਾਉ ਵਾਸਤੇ ਤਰੀਕੇ ਪਤਾ ਹੋਣੇ ਚਾਹੀਦੇ ਹਨ। ਉਸਨੂੰ ਸਹਾਇਤਾ ਦਿੰਦੇ ਸਮੇਂ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਗੰਦੇ ਖੂਨ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 6.
ਇੱਕ ਚੰਗੇ ਮੁੱਢਲੇ ਸਹਾਇਕ ਦੇ ਗੁਣਾਂ ਉੱਪਰ ਸੰਖੇਪ ਨੋਟ ਲਿਖੋ।
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ –

  1. ਸਹਾਇਕ ਨੂੰ ਆਪਾਤਕਾਲੀਨ ਅਤੇ ਦੁਰਘਟਨਾ ਦੀ ਸਥਿਤੀ ਵਿਚ ਸ਼ਾਂਤ ਰਹਿਣਾ ਚਾਹੀਦਾ ਹੈ।
  2. ਸਹਾਇਕ ਨੂੰ ਦੁਰਘਟਨਾ ਵੇਲੇ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ।
  3. ਸਰੀਰਕ ਪੱਖੋਂ ਚੰਗੀ ਸਿਹਤ ਵਾਲਾ ਸਹਾਇਕ ਹੀ ਦੁਰਘਟਨਾ ਵੇਲੇ ਬਚਾ ਕਰ ਸਕਦਾ ਹੈ।
  4. ਸਹਾਇਕ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਆਉਣਾ ਚਾਹੀਦਾ ਹੈ।
  5. ਸਹਾਇਕ ਕੋਲ ਜ਼ਖ਼ਮੀਆਂ ਦੀ ਦੇਖਭਾਲ ਅਤੇ ਸਥਿਤੀ ਤੇ ਕਾਬੂ ਪਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਦੁਰਘਟਨਾ ਲਈ ਜ਼ਿੰਮੇਵਾਰ ਕੁੱਝ ਖਤਰਨਾਕ ਪਦਾਰਥਾਂ ਦੀ ਚਰਚਾ ਕਰੋ ।
ਉੱਤਰ-
ਕਾਰਖ਼ਾਨਿਆਂ ਅਤੇ ਕਈ ਹੋਰ ਕਾਰੋਬਾਰਾਂ ਵਿਚ ਕੁੱਝ ਅਜਿਹੇ ਪਦਾਰਥਾਂ ਦਾ ਨਿਰਮਾਣ ਅਤੇ ਵਰਤੋਂ ਹੁੰਦੀ ਹੈ ਜੋ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਹੁੰਦੇ ਹਨ।
ਇਨ੍ਹਾਂ ਪਦਾਰਥਾਂ ਦੀ ਵਰਤੋਂ ਸਮੇਂ ਦੁਰਘਟਨਾ ਦੀ ਅਸ਼ੰਕਾ ਹੁੰਦੀ ਹੈ। ਮਨੁੱਖੀ ਅਗਿਆਨਤਾ, ਪੂਰੀ ਜਾਣਕਾਰੀ ਨਾ ਹੋਣਾ ਅਤੇ ਲਾਪਰਵਾਹੀ ਦੇ ਕਾਰਨ ਇਹ ਪਦਾਰਥ ਦੁਰਘਟਨਾ ਦਾ ਕਾਰਨ ਬਣਦੇ ਹਨ।

ਹੋਣ ਵਾਲੀਆਂ ਦੁਰਘਟਨਾਵਾਂ ਹੇਠਾਂ ਲਿਖੀਆਂ ਹਨ –
1. ਵਿਸਫੋਟਕ (Explosives)-ਵਿਸਫੋਟ ਵਿਚ ਵੱਡਾ ਧਮਾਕਾ ਹੁੰਦਾ ਹੈ, ਜਿਸ ਨਾਲ ਇਮਾਰਤਾਂ ਨਸ਼ਟ ਹੋ ਜਾਂਦੀਆਂ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਵਿਸਫੋਟਕ ਪਦਾਰਥ ਜਦੋਂ ਗਰਮੀ, ਕਰੰਟ ਜਾਂ ਉੱਚ ਦਬਾਓ ਦੇ ਨਾਲ ਮਿਲਦਾ ਹੈ ਤਾਂ ਭਾਰੀ ਮਾਤਰਾ ਵਿਚ ਗੈਸ ਅਤੇ ਗਰਮੀ ਛੱਡਦਾ ਹੈ। ਰਸਾਇਣਿਕ ਕਾਰਖ਼ਾਨੇ, ਦਵਾਈ ਬਨਾਉਣ ਦੇ ਕਾਰਖ਼ਾਨੇ, ਤੇਲ ਸ਼ੋਧਕ ਕਾਰਖ਼ਾਨੇ, ਪਰਮਾਣੂ ਉਰਜਾ ਕੇਂਦਰਾਂ, ਪਣ ਬਿਜਲੀ ਘਰਾਂ, ਗੋਲਾ ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨੇ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੁੰਦਾ ਹੈ। ਟੀ ਐਨ ਟੀ (TNT) ਟਾਈਨਾਈਟਰੋ ਟੂਲੀਨ ਅਤੇ ਨਾਈਟਰੋ ਗਲਿਸਰੀਨ (Nitroglycarine) ਖ਼ਤਰਨਾਕ ਕਿਸਮ ਦੇ ਵਿਸਫੋਟਿਕ ਹਨ । ਵਿਸਫੋਟ ਤੋਂ ਬਚਾਓ ਕਰਨ ਵਾਸਤੇ, ਵਿਸਫੋਟ ਹੋਣ ਤੇ ਕਾਬੂ ਅਤੇ ਰੋਕਥਾਮ ਲਈ ਖ਼ਤਰਨਾਕ ਪਦਾਰਥਾਂ ਉੱਪਰ ਲੇਬਲ ਲਾਉਣਾ ਚਾਹੀਦਾ ਹੈ ਤੇ ਕਾਬੂ ਕਰਨ ਵਾਸਤੇ ਯੰਤਰ ਲਾਉਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਖ਼ਤਰੇ ਤੋਂ ਬਚਣ ਵਾਸਤੇ ਤਰੀਕੇ ਦੱਸਣੇ ਚਾਹੀਦੇ ਹਨ।

2. ਜਲਣਸ਼ੀਲ ਜਾਂ ਅੱਗ ਭੜਕਾਊ ਰਸਾਇਣ (Flammable or Combustibles)ਕਾਰਖ਼ਾਨੇ ਵਿਚ ਕਈ ਇਸ ਤਰ੍ਹਾਂ ਦੇ ਰਸਾਇਣ ਵਰਤੇ ਜਾਂਦੇ ਹਨ ਜਿਹੜੇ ਜਲਨਸ਼ੀਲ ਹੁੰਦੇ ਹਨ। ਦਾ ਸਰਕਟ ਸ਼ਾਟ ਹੋਣਾ, ਉਬਲਦੇ ਦ੍ਰਵ ਦੇ ਫੈਲਣ ਨਾਲ ਵੀ ਅੱਗ ਲੱਗਦੀ ਹੈ। ਅੱਗ ਦੇ ਫੈਲਣ ਨਾਲ ਧੂੰਆਂ ਨਿਕਲਦਾ ਹੈ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਵੇਂ-ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਅਮੋਨੀਆ ਆਦਿ ਜਿਸ ਨਾਲ ਦਮ ਘੁੱਟਦਾ ਹੈ। ਅੱਗ ਦੇ ਕਾਰਨ ਕਈ ਲੋਕੀ ਸੜ ਜਾਂਦੇ ਹਨ ਤੇ ਕਈ ਝੁਲਸ ਜਾਂਦੇ ਹਨ। ਵਿਤ ਪੈਟਰੋਲੀਅਮ ਗੈਸ, ਐਸੀਟੀਲੀਨ ਅਤੇ ਹਾਈਡੋਜਨ ਬਹੁਤ ਛੇਤੀ ਅੱਗ ਫੜਣ ਵਾਲੀਆਂ ਗੈਸਾਂ ਹਨ । ਜਿਹੜੇ ਤਰਲ ਪਦਾਰਥ ਛੇਤੀ ਅੱਗ ਪਕੜਦੇ ਹਨ, ਭਾਵ ਜਿਨ੍ਹਾਂ ਨੂੰ ਬਹੁਤ ਛੇਤੀ ਅੱਗ ਲਗਦੀ ਹੈ ਉਨ੍ਹਾਂ ਵਿੱਚ ਈਥਾਈਲ, ਈਥਰ ਕਾਰਬਨ ਸਲਫਾਈਡ, ਪੈਟਰੋਲ, ਮਿੱਟੀ ਦਾ ਤੇਲ ਆਦਿ ਸ਼ਾਮਿਲ ਹਨ ।

ਜਿਨ੍ਹਾਂ ਠੋਸ ਪਦਾਰਥਾਂ ਨੂੰ ਬਹੁਤ ਛੇਤੀ ਅੱਗ ਲੱਗਦੀ ਹੈ, ਉਹ ਹਨ ਫਾਸਫੋਰਸ, ਨਾਈਟੋਸੈਲੂਲੋਜ਼ ਦੀਆਂ ਸਲਾਈਆਂ (Matchsticks) ਅਤੇ ਐਲੂਮੀਨੀਅਮ ਆਦਿ । ਇਸ ਕਰਕੇ ਅੱਗ ਸੰਬੰਧੀ ਦੁਰਘਟਨਾਵਾਂ ਨੂੰ ਰੋਕਣ ਜਾਂ ਬਚਾਓ ਵਾਸਤੇ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਕਰਮਚਾਰੀਆਂ ਨੂੰ ਅੱਗ ਤੋਂ ਬਚਣ ਦੇ ਤਰੀਕੇ ਦੱਸਣੇ ਚਾਹੀਦੇ ਹਨ ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋਕਾਂ ਦੇ ਸੁਰੱਖਿਅਤ ਬਚਾਓ ਵਾਸਤੇ ਐਮਰਜੈਂਸੀ ਰਸਤੇ ਬਣਾਉਣੇ ਚਾਹੀਦੇ ਹਨ।

3. ਵਿਸ਼ੈਲੇ ਜਾਂ ਜ਼ਹਿਰੀਲੇ ਪਦਾਰਥ (Toxic materials or Poisons)-ਜ਼ਹਿਰੀਲੇ ਪਦਾਰਥ ਜਦੋਂ ਵੀ ਕਿਸੇ ਜੀਵਧਾਰੀ ਦੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਇਹ ਉਸਦੀ ਮੌਤ ਦਾ ਕਾਰਨ ਵੀ ਬਣਦੇ ਹਨ । ਕੁੱਝ ਜ਼ਹਿਰੀਲੇ ਪਦਾਰਥ ਮੌਤ ਦਾ ਕਾਰਨ ਨਹੀਂ ਬਣਦੇ ਪਰ ਉਹ ਕੀਟਨਾਸ਼ਕ ਅਤੇ ਜੈਵ ਚਕਿਤਸਾ ਵਿਅਰਥ ਜਿਵੇਂ-ਵੈਕਸੀਨ ਅਤੇ ਰੋਗਜਨਕ ਜੀਵ ਦੁਸਰੇ ਤਰੀਕੇ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਪਦਾਰਥਾਂ ਦਾ ਰਿਸਾਅ ਹਵਾ ਦੇ ਜ਼ਰੀਏ ਦੂਰ-ਦੂਰ ਤਕ ਫੈਲ ਜਾਂਦਾ ਹੈ। ਜ਼ਹਿਰੀਲੇ ਰਸਾਇਣ ਦਾ ਰਿਸਾਅ ਲੋਕਾਂ ਦੀ ਸਿਹਤ ਨੂੰ ਕਾਫ਼ੀ ਸਮੇਂ ਤਕ ਪ੍ਰਭਾਵਿਤ ਕਰਦਾ ਹੈ। ਇਸ ਰਿਸਾਅ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ। ਮਨੁੱਖੀ ਲਾਪਰਵਾਹੀ ਦੇ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਮਨੁੱਖ ਨੂੰ ਕਰਨਾ ਪਿਆ ਹੈ। ਭਾਰਤ ਵਿਚ ਹੀ 3 ਦਸੰਬਰ, 1984 ਵਿਚ ਭੋਪਾਲ ਵਿਚ ਯੂਨੀਅਨ ਕਾਰਬਾਈਡ ਨਾਲ ਮਿਥਾਈਲ ਆਇਸੋਸਾਇਆਨੇਟ ਦੇ ਰਿਸਣ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਸ ਵਿਚ 2300 ਲੋਕਾਂ ਦੀ ਮੌਤ, ਲੱਖਾਂ ਲੋਕੀ ਜ਼ਖ਼ਮੀ, ਅਪਾਹਿਜ ਅਤੇ ਕਈ ਭਿਆਨਕ ਰੋਗਾਂ ਨਾਲ ਰੋਗੀ ਹੋ ਗਏ। ਜਿਸਦਾ ਕਾਰਨ ਵੀ ਲਾਪਰਵਾਹੀ ਅਤੇ ਸਿਖਲਾਈ ਵਿਚ ਕਮੀ ਸੀ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 2.
ਇੱਕ ਮੁੱਢਲੇ ਸਹਾਇਕ (First Aider or First Aid Provider) ਦੀਆਂ ਕੀ-ਕੀ ਡਿਊਟੀਆਂ ਹਨ ?
ਉੱਤਰ-
ਇਕ ਮੁੱਢਲਾ ਸਹਾਇਕ (First Aider or First Aid Provider) ਉਹ ਆਦਮੀ ਹੁੰਦਾ ਹੈ ਜਿਸ ਉੱਪਰ ਦੁਰਘਟਨਾ ਸਥਾਨ ‘ਤੇ ਦਿੱਤੀ ਜਾਣ ਵਾਲੀ ਮੁੱਢਲੀ ਸੇਵਾ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸਦੇ ਫ਼ਰਜ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –
I. ਸਾਧਾਰਨ ਸਮੇਂ ਦੇ ਦੌਰਾਨ ਸਹਾਇਕ ਦੀਆਂ ਡਿਊਟੀਆਂ (The duties during normal times) –

  • ਕੰਮ ਕਰਨ ਵਾਲੀ ਥਾਂ ‘ਤੇ ਬਿਮਾਰੀ ਜਾਂ ਹਤਾਤ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੀ ਜਾਣ-ਪਛਾਣ ਕਰਨਾ।
  • ਦੁਰਘਟਨਾ ਨੂੰ ਰੋਕਣ ਜਾਂ ਘੱਟ ਕਰਨ ਵਾਲੇ ਸੁਰੱਖਿਆ ਤਰੀਕਿਆਂ ‘ਤੇ ਵਿਚਾਰ ਕਰਨਾ।
  • ਸਹੂਲਤਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਖੇਤਰਾਂ ਦੀ ਪਛਾਣ ਕਰਨਾ।
  • ਕਰਮਚਾਰੀਆਂ ਲਈ ਸੁਰੱਖਿਆ ਅਤੇ ਸਿਹਤ ਸੰਬੰਧੀ ਸਿਖਲਾਈ ਕੈਂਪ ਲਾਉਣੇ।
  • ਹਰੇਕ ਕਰਮਚਾਰੀ ਦਾ ਸਿਹਤ ਰਿਕਾਰਡ ਰੱਖਣਾ, ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਦੇ ਸਮੇਂ ਛੇਤੀ ਸਹਾਇਤਾ ਦਿੱਤੀ ਜਾਵੇ।

II. ਦੁਰਘਟਨਾ ਜਾਂ ਐਮਰਜੈਂਸੀ ਸਮੇਂ ਸਹਾਇਕ ਦੀਆਂ ਡਿਊਟੀਆਂ (The duties at the time of an accident or emergency) –

  1. ਦੁਰਘਟਨਾ ਸਥਾਨ ‘ਤੇ ਦੁਰਘਟਨਾ ਜਾਂ ਬਿਮਾਰੀ ਦੀ ਹਾਲਤ ਵਿਚ ਤੁਰੰਤ ਸਹਾਇਤਾ ਦੇਣੀ।
  2. ਆਪਾਤਕਾਲੀਨ ਸੇਵਾਵਾਂ ਜਿਵੇਂ-ਅੱਗ ਬੁਝਾਉਣ ਵਾਲੇ ਵਿਭਾਗ, ਐਂਬੂਲੈਂਸ, ਪੁਲਿਸ, ਹਸਪਤਾਲ ਆਦਿ ਨਾਲ ਸੰਪਰਕ ਬਨਾਉਣਾ।
  3. ਦੁਰਘਟਨਾ ਸਮੇਂ ਬਚ ਗਏ ਲੋਕਾਂ ਤੋਂ ਸਹਾਇਤਾ ਲੈਣੀ।
  4. ਦੁਰਘਟਨਾ ਤੋਂ ਪ੍ਰਭਾਵਿਤ ਲੋਕਾਂ ਦਾ ਰਿਕਾਰਡ ਰੱਖਣਾ।
  5. ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਲੋਕਾਂ ਦਾ ਰਿਕਾਰਡ ਰੱਖਣਾ।
  6. ਪੀੜਿਤ ਲੋਕਾਂ ਦੇ ਚੰਗੇ ਹਿਤ ਲਈ ਕੋਈ ਕੰਮ ਕਰਨਾ।

ਪ੍ਰਸ਼ਨ 3.
ਕੁੱਝ ਮਹੱਤਵਪੂਰਨ ਮੁੱਢਲੀ ਸਹਾਇਤਾ ਉਪਕਰਣਾਂ ਅਤੇ ਸਹੂਲਤਾਂ ਲਿਖੋ ।
ਉੱਤਰ-
ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਜਾਂ ਕਿਸੇ ਬਿਮਾਰੀ ਦੇ ਕਾਰਨ ਪੀੜਿਤ ਹੋਏ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣੀ। ਇਸ ਲਈ ਠੀਕ ਉਪਕਰਨ ਅਤੇ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅਲੱਗ-ਅਲੱਗ ਕੰਮ ਵਾਲੀਆਂ ਥਾਂਵਾਂ ‘ਤੇ ਉਪਕਰਨ ਅਤੇ ਸੁਵਿਧਾਵਾਂ ਅਲੱਗ-ਅਲੱਗ ਹੁੰਦੀਆਂ ਹਨ।

ਇਨ੍ਹਾਂ ਉਪਕਰਨਾਂ ਅਤੇ ਸੁਵਿਧਾਵਾਂ ਵਿਚ ਮੁੱਢਲੀ ਸਹਾਇਤਾ ਵਾਲਾ ਡੱਬਾ, ਕਮਰਾ ਅਤੇ ਟੈਲੀਫ਼ੋਨ ਆਦਿ ਹੁੰਦੇ ਹਨ-
I. ਮੁੱਢਲੀ ਸਹਾਇਤਾ ਵਾਲਾ ਡੱਬਾ (First-aid Box)-ਇਹ ਡੱਬਾ ਮੱਢਲੀ ਸਹਾਇਤਾ ਦੀ ਮਹੱਤਵਪੂਰਨ ਜ਼ਰੂਰਤ ਹੈ। ਉਸ ਡੱਬੇ ਵਿਚ ਸਹਾਇਤਾ ਲਈ ਜ਼ਰੂਰੀ ਸਾਮਾਨ ਹੁੰਦਾ ਹੈ। ਇਸ ਡੱਬੇ ਦੀਆਂ ਚੀਜ਼ਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਦਵਾਈਆਂ ਦੀ ਤਾਰੀਖ਼ ਦੇਖ ਕੇ ਇਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ ਅਤੇ ਖ਼ਰਾਬ ਸਾਮਾਨ ਨੂੰ ਹਟਾ ਦੇਣਾ ਚਾਹੀਦਾ ਹੈ।

II. ਮੁੱਢਲੀ ਸਹਾਇਤਾ ਵਾਲਾ ਕਮਰਾ (First-aid Room) –

  • ਇਹ ਕਮਰਾ ਯੋਗ ਸਹਾਇਕ ਦੇ ਕਾਬੂ ਹੇਠ ਹੋਣਾ ਚਾਹੀਦਾ ਹੈ।
  • ਇਸ ਕਮਰੇ ਵਿਚ ਹਵਾ ਤੇ ਧੁੱਪ ਦਾ ਹੋਣਾ ਜ਼ਰੂਰੀ ਹੈ।
  • ਇਸ ਵਿਚ ਉੱਚਿਤ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ।
  • ਇਸ ਵਿਚ ਜ਼ਰੂਰੀ ਚੀਜ਼ਾਂ, ਜਿਵੇਂ-ਟਰੈਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣੇ ਚਾਹੀਦੇ ਹਨ।
  • ਇਹ ਕਮਰਾ ਅਜਿਹੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ, ਜਿੱਥੋਂ ਜ਼ਖ਼ਮੀ ਕਰਮਚਾਰੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾਏ।
  • ਇਹ ਕਮਰਾ ਕਾਫੀ ਵੱਡੇ ਆਕਾਰ ਦਾ ਹੋਣਾ ਚਾਹੀਦਾ ਹੈ।

III. ਸੰਚਾਰ ਦੇ ਸਾਧਨ (Communication Means)-ਕੰਮ ਕਰਨ ਵਾਲੀਆਂ ਜਗਾ ਅਤੇ ਕਾਰਖ਼ਾਨਿਆਂ ਵਿਚ ਟੈਲੀਫ਼ੋਨ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ| ਤਾਂਕਿ ਟੈਲੀਫ਼ੋਨ ਸਾਧਨਾਂ ਰਾਹੀਂ ਮੁੱਢਲੇ ਸਹਾਇਕ ਅਤੇ ਸਹਾਇਤਾ ਕੇਂਦਰ ਵਿਚ ਦੁਰਘਟਨਾ ਸਮੇਂ ਛੇਤੀ ਸੰਪਰਕ ਹੋ ਸਕੇ। ਇਹ ਸਾਧਨ ਹੀ ਛੇਤੀ ਸਹਾਇਤਾ ਪਹੁੰਚਾਉਣ ਵਿਚ ਸਹਾਇਕ ਹੁੰਦੇ ਹਨ|

Leave a Comment