Punjab State Board PSEB 8th Class Maths Book Solutions Chapter 4 ਪ੍ਰਯੋਗਿਕ ਜਿਆਮਿਤੀ Ex 4.3 Textbook Exercise Questions and Answers.
PSEB Solutions for Class 8 Maths Chapter 4 ਪ੍ਰਯੋਗਿਕ ਜਿਆਮਿਤੀ Exercise 4.3
1. ਹੇਠਾਂ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ :
ਪ੍ਰਸ਼ਨ (i).
ਚਤੁਰਭੁਜ MORE ਜਿਸ ਵਿਚ
MO = 6 cm OR = 4.5 cm
∠M = 60°
∠O = 105°
∠R = 105° ਹੈ ।
ਹੱਲ:
ਦਿੱਤਾ ਹੈ : ਚਤੁਰਭੁਜ MORE ਦੀਆਂ ਦੋ ਸੰਗਤ ਭੁਜਾਵਾਂ ਅਤੇ ਤਿੰਨ ਕੋਣ
ਅਰਥਾਤ MO = 6 cm, OR = 4.5 cm,
∠M = 60°, ∠O = 105°, ∠R = 105°
ਰਚਨਾ ਦੇ ਪਗ :
(i) MO = 6 cm ਖਿੱਚੋ !
(ii) O ਤੇ ; ∠XOM = 105: ਖਿੱਚੋ ।
(iii) ਕਿਰਣ OX, ਵਿਚੋਂ OR = 4.5 cm ਕੱਟੋ !
(iv) R; ਉੱਤੇ ਕੋਣ ∠YRO = 105° ਖਿੱਚੋ |
(v) M, ਉੱਤੇ ਕੋਣ ∠ZMO = 60° ਖਿੱਚੋ ਅਤੇ ਕਿਰਣ RY ਅਤੇ MZ ਨੂੰ ਇਕ ਦੂਜੇ ਤੋਂ E ਉੱਤੇ ਕੱਟਣ ਦਿਉ ।
∴ MORE ਲੋੜੀਂਦੀ ਚੁਤਰਭੁਜ ਹੈ !
ਪ੍ਰਸ਼ਨ (ii).
ਚਤੁਰਭੁਜ PLAN ਜਿਸ ਵਿਚ
PL = 4 cm
LA = 6.5 cm
∠P = 90°
∠A = 110°
∠N = 85° ਹੈ ।
ਹੱਲ:
ਦਿੱਤਾ ਹੈ : PLAN ਦੀਆਂ ਦੋ ਲਾਗਵੀਆਂ ਭੁਜਾਵਾਂ ਅਤੇ ਤਿੰਨ ਕੋਣ
ਅਰਥਾਤ PL = 4 cm, LA = 6.5 cm, ∠P = 90°, ∠A = 110°, ∠N = 85°.
ਰਚਨਾ ਦੇ ਪਗ :
(i) LA = 6.5 cm ਖਿੱਚੋ ।
(ii) A ਉੱਤੇ ਕੋਣ ∠XAL = 110° ਖਿੱਚੋ ।
(iii) L ਉੱਤੇ ਕੋਣ ∠YLA = 750 ਖਿੱਚੋ ।
[∵ ਕੋਣ-ਯੋਗ ਗੁਣਧਰਮ ਤੋਂ]
∠P + ∠L + ∠A + ∠N
= 360°
90° + ∠L + 110° + 85° = 360°
∠L + 285° = 360°
⇒ ∠L = 360° – 285° = 75°
(iv) ਕਿਰਣ LY ਵਿਚੋਂ LP = 4 cm ਕੱਟੋ ।
(v) Pਉੱਤੇ 90° ਦਾ ਕੋਣ ਖਿੱਚੋ ਜੋ ਕਿਰਣ AX ਨੂੰ N ਉੱਤੇ ਕੱਟਦਾ ਹੈ ।
∴ PLAN ਲੋੜੀਂਦੀ ਚਤੁਰਭੁਜ ਹੈ ।
ਪ੍ਰਸ਼ਨ (iii).
ਸਮਾਂਤਰ ਚਤੁਰਭੁਜ HEAR ਜਿਸ ਵਿਚ
HE = 5 cm
EA = 6 cm
ਅਤੇ ∠R = 85° ਹੈ ।
ਹੱਲ:
ਦਿੱਤਾ ਹੈ : ਸਮਾਂਤਰ ਚਤੁਰਭੁਜ ਦੀਆਂ ਦੋ ਲਾਗਵੀਆਂ ਭੁਜਾਵਾਂ ਅਤੇ ਇਕ ਕੋਣ
ਅਰਥਾਤ HE = 5 cm,
EA = 6 cm ਅਤੇ ∠R = 85°
ਰਚਨਾ ਦੇ ਪਗ :
(i) EA = 6 cm ਖਿੱਚੋ ।
(ii) A ਉੱਤੇ ਕੋਣ ∠XAE = 95° ਖਿੱਚੋ । ਕਿਰਣ AX ਵਿਚੋਂ AR = 5 cm ਕੋਣ [∵ ∠A + ∠R = 180° ⇒ ∠A + 85° = 180° ⇒ ∠A = 180° – 85° = 95°]
(iii) E ਉੱਤੇ ਕੋਣ ∠YEA = 85° ਖਿੱਚੋ । ਕਿਰਣ EY ਵਿਚੋਂ HE = 5 cm ਕੋਣ [∵ ∠E = ∠R ਸਮਾਂਤਰ ਜਤੁਰਭੁਜ ਦੇ ਸਨਮੁਖ ਕੋਣ । ]
(iv) HR ਨੂੰ ਮਿਲਾਉ ॥
∴ HEAR ਲੋੜੀਂਦੀ ਸਮਾਂਤਰ ਚਤੁਰਭੁਜ ਹੈ ।
ਪ੍ਰਸ਼ਨ (iv).
ਆਇਤ OKAY ਜਿਸ ਵਿਚ
OK = 7 cm
KA = 5 cm ਹੈ ।
ਹੱਲ:
ਦਿੱਤਾ ਹੈ : ਆਇਤ OKAY ਦੀਆਂ ਲਾਗਵੀਆਂ ਭੁਜਾਵਾਂ
ਅਰਥਾਤ OK = 7 cm और KA = 5 cm.
ਕਿਉਂਕਿ ਆਇਤ ਦਾ ਹਰੇਕ ਕੋਣ 90° ਹੈ ।
ਰਚਨਾ ਦੇ ਪਗ :
(i) ਇਕ ਰੇਖਾਖੰਡ OK = 7 cm ਖਿੱਚੋ ।
(ii) ਬਿੰਦੂਆਂ O ਅਤੇ K ਹਰੇਕ ਉੱਤੇ 90° ਦਾ ਕੋਣ ਅਰਥਾਤ ∠XKO ਅਤੇ ∠POK ਖਿੱਚੋ !
(iii) XK ਵਿਚੋਂ AK = 5 cm ਕੱਟੋ ॥
(iv) PO ਵਿਚੋਂ OY = 5 cm ਕੱਟੋ ।
(v) AY ਨੂੰ ਮਿਲਾਉ ॥
∴ OKAY ਲੋੜੀਂਦੀ ਆਇਤ ਹੈ ।