PSEB 8th Class Maths Solutions Chapter 4 ਪ੍ਰਯੋਗਿਕ ਜਿਆਮਿਤੀ Ex 4.2

Punjab State Board PSEB 8th Class Maths Book Solutions Chapter 4 ਪ੍ਰਯੋਗਿਕ ਜਿਆਮਿਤੀ Ex 4.2 Textbook Exercise Questions and Answers.

PSEB Solutions for Class 8 Maths Chapter 4 ਪ੍ਰਯੋਗਿਕ ਜਿਆਮਿਤੀ Exercise 4.2

1. ਹੇਠਾਂ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ :

ਪ੍ਰਸ਼ਨ (i).
ਚਤੁਰਭੁਜ LIFT ਜਿਸ ਵਿਚ
LI = 4 cm
IF = 3 cm
TL = 2.5 cm
LF = 4.5 cm
IT = 4 cm ਹੈ ।
ਹੱਲ:
ਦਿੱਤਾ ਹੈ : ਚਤੁਰਭੁਜ LIFT ਦੀਆਂ ਤਿੰਨ ਭੁਜਾਵਾਂ ਅਤੇ ਦੋ ਵਿਕਰਣ ਇਸ ਤਰ੍ਹਾਂ ਹਨ :
ਅਰਥਾਤ LI = 4 cm, IF = 3 cm, TL= 2.5 cm, LF = 4.5 cm, IT = 4 cm.
ਰਚਨਾ ਦੇ ਪਰੀ :
(i) ਇਕ ਰੇਖਾ ਖੰਡ LI = 4 cm ਖਿੱਚੋ !
(ii) I ਨੂੰ ਕੇਂਦਰ ਜੀ ਅਤੇ ਅਰਧ ਵਿਆਸ 3 cm. ਲੈ ਕੇ ਇਕ ਚਾਪ ਖਿੱਚੋ ।
PSEB 8th Class Maths Solutions Chapter 4 ਪ੍ਰਯੋਗਿਕ ਜਿਆਮਿਤੀ Ex 4.2 1
(iii) L ਨੂੰ ਕੇਂਦਰ ਅਤੇ ਅਰਧ ਵਿਆਸ 4.5 cm ਲੈ ਕੇ ਇਕ ਦੂਸਰੀ ਚਾਪ ਚੋ ਜੋ ਪਹਿਲੀ ਚਾਪ ਨੂੰ Fਉੱਤੇ ਕੱਟੇ ।
(iv) LF ਅਤੇ IF ਨੂੰ ਮਿਲਾਉ ।
(v) Lਨੂੰ ਕੇਂਦਰ ਅਤੇ ਅਰਧ ਵਿਆਸ 2.5 cm, ਲੈ ਕੇ ਇਕ ਚਾਪ ਖਿੱਚੋ |
(vi) I ਨੂੰ ਕੇਂਦਰ ਅਤੇ ਅਰਧ ਵਿਆਸ 4 cm, ਲੈ ਕੇ ਇੱਕ ਹੋਰ ਚਾਪ ਖਿੱਚੋ ਜੋ ਪਹਿਲੀ ਚਾਪ ਨੂੰ 1 ਬਿੰਦੂ ਤੇ ਕੱਟੇ ।
(vii) LI, IT ਅਤੇ FT ਨੂੰ ਮਿਲਾਉ ॥
∴ LIFT ਲੋੜੀਂਦੀ ਚਤੁਰਭੁਜ ਹੈ ।

PSEB 8th Class Maths Solutions Chapter 4 ਪ੍ਰਯੋਗਿਕ ਜਿਆਮਿਤੀ Ex 4.2

ਪ੍ਰਸ਼ਨ (ii).
ਚਤੁਰਭੁਜ GOLD ਜਿਸ ਵਿਚ
OL = 7.5 cm
GL = 6 cm
GD = 6 cm
LD = 5 cm
OD = 10 cm ਹੈ ।
ਹੱਲ:
ਦਿੱਤਾ ਹੈ : ਚਤੁਰਭੁਜ GOLD ਦੀਆਂ ਤਿੰਨ ਭੁਜਾਵਾਂ ਅਤੇ ਦੋ ਵਿਕਣ ਦਿੱਤੇ ਗਏ ਹਨ :
ਅਰਥਾਤ OL = 7.5 cm, GL = 6 cm, GD = 6 cm, LD = 5 cm, OD = 10 cm.
PSEB 8th Class Maths Solutions Chapter 4 ਪ੍ਰਯੋਗਿਕ ਜਿਆਮਿਤੀ Ex 4.2 2
ਰਚਨਾ ਦੇ ਪਗ :
(i) ਇਕ ਰੇਖਾਖੰਡ OL = 7.5 cm ਲਉ !
(ii) O ਨੂੰ ਕੇਂਦਰ ਅਤੇ ਅਰਧ ਵਿਆਸ 10 cm, ਲੈ ਕੇ ਇਕ ਚਾਪ ਖਿੱਚੋ ।
(iii) L ਨੂੰ ਕੇਂਦਰ ਅਤੇ ਅਰਧ ਵਿਆਸ 5 cm ਲੈ ਕੇ ਇਕ । ਦੂਸਰੀ ਚਾਪ ਖਿੱਚੋ ਜੋ ਪਹਿਲੀ ਚਾਪ ਨੂੰ D ਉੱਤੇ ਕੱਟੇ ।
(iv) OD ਅਤੇ LD ਨੂੰ ਮਿਲਾਉ !
(v) D ਨੂੰ ਕੇਂਦਰ ਅਤੇ ਅਰਧ ਵਿਆਸ 6 cm ਲੈ ਕੇ ਇਕ ਚਾਪ ਖਿੱਚੋ ।
(vi) L ਨੂੰ ਕੇਂਦਰ ਅਤੇ ਅਰਧ ਵਿਆਸ 6 cm ਲੈ ਕੇ ਇਕ ਦੂਸਰੀ ਚਾਪ ਖਿੱਚੋ ਜੋ ਪਹਿਲੀ ਚਾਪ ਨੂੰ G ਉੱਤੇ ਕੱਟੇ ।
(vii) GL, GD ਅਤੇ OG ਨੂੰ ਮਿਲਾਉ ।
∴ GOLD ਲੋੜੀਂਦੀ ਚਤੁਰਭੁਜ ਹੈ ।

PSEB 8th Class Maths Solutions Chapter 4 ਪ੍ਰਯੋਗਿਕ ਜਿਆਮਿਤੀ Ex 4.2

ਪ੍ਰਸ਼ਨ (iii).
ਸਮਲੰਬ ਚਤੁਰਭੁਜ BEND ਜਿਸ ਵਿਚ
BN = 5.6 cm
DE : 6.5 cm ਹੈ ।
ਹੱਲ:
ਦਿੱਤਾ ਹੈ : ਸਮਚਤੁਰਭੁਜ BEND ਦੇ ਦੋ ਵਿਕਰਣ ਅਰਥਾਤ BN = 5.6 cm, DE = 6.5 cm.
PSEB 8th Class Maths Solutions Chapter 4 ਪ੍ਰਯੋਗਿਕ ਜਿਆਮਿਤੀ Ex 4.2 3
ਰਚਨਾ ਦੇ ਪਰੀ :
(i) ਇਕ ਰੇਖਾਖੰਡ DE = 6.5 cm ਲਉ ।
(ii) ਰੇਖਾਖੰਡ DE ਨੂੰ ਸਮਦੋਭਾਜਿਤ ਕਰੋ ।
(iii) O ਨੂੰ ਕੇਂਦਰ ਲੈ ਕੇ ਲੰਬਾਈ \(\frac{5.6}{2}\) = 2.8 cm ਦੇ ਦੋ ਚਾਪ, ਰੇਖਾ DE ਦੇ ਉੱਤੇ ਅਤੇ ਥੱਲੇ ਖਿੱਚ ਜੋ ਕਿ ਸਮਦੋਭਾਜਿਤ ਨੂੰ ਕ੍ਰਮਵਾਰ ਬਿੰਦੂ N ਅਤੇ B ਉੱਤੇ ਕੱਟਦੇ ਹਨ ।
(iv) BE, EN, ND ਅਤੇ BD ਨੂੰ ਮਿਲਾਉ ।
∴ BEND ਲੋੜੀਂਦੀ ਸਮਚਤੁਰਭੁਜ ਹੈ ।

Leave a Comment