Punjab State Board PSEB 8th Class Maths Book Solutions Chapter 11 ਖੇਤਰਮਿਤੀ Ex 11.1 Textbook Exercise Questions and Answers.
PSEB Solutions for Class 8 Maths Chapter 11 ਖੇਤਰਮਿਤੀ Exercise 11.1
ਪ੍ਰਸ਼ਨ 1.
ਜਿਸ ਤਰ੍ਹਾਂ ਕਿ ਨਾਲ ਦਿੱਤੇ ਚਿੱਤਰ ਵਿਚ ਦਰਸਾਇਆ ਗਿਆ ਹੈ, ਕਿ ਇਕ ਆਇਤਾਕਾਰ ਅਤੇ ਇਕ ਵਰਗਾਕਾਰ ਖੇਤ ਦੇ ਮਾਪ ਦਿੱਤੇ ਗਏ ਹਨ । ਜੇ ਇਹਨਾਂ ਦੇ ਪਰਿਮਾਪ ਸਮਾਨ ਹੋਣ, ਤਾਂ ਕਿਸ ਖੇਤ ਦਾ ਖੇਤਰਫਲ ਜ਼ਿਆਦਾ ਹੋਵੇਗਾ ?
ਹੱਲ:
ਵਰਗ ਦੀ ਭੁਜਾ = 60 m
ਵਰਗ ਦਾ ਪਰਿਮਾਪ = 4 × ਭੁਜਾ ।
= 4 × 60 = 240 m
ਆਇਤ ਦੀ ਲੰਬਾਈ = 80 m
ਆਇਤ ਦਾ ਪਰਿਮਾ = ਵਰਗ ਦਾ ਪਰਿਮਾਪ
2 (a + b) = 240
2 (80 + b) = 240
160 + 2b = 240
2b = 240 – 160 = 80
⇒ b = 40
∴ ਆਇਤ ਦੀ ਚੌੜਾਈ = 40 m
ਹੁਣ, ਵਰਗ ਦਾ ਖੇਤਰਫਲ = (ਭੁਜਾ)2 = (60)2
= 3600 m2
ਆਇਤ ਦਾ ਖੇਤਰਫਲ = a × b.
= 80 × 40 = 3200 m2
∴ ਵਰਗ ਦਾ ਖੇਤਰਫਲ ਜ਼ਿਆਦਾ ਹੋਵੇਗਾ ।
ਪ੍ਰਸ਼ਨ 2.
ਸ੍ਰੀਮਤੀ ਕੌਸ਼ਿਕ ਦੇ ਕੋਲ ਚਿੱਤਰ ਵਿਚ ਦਰਸਾਏ ਗਏ ਮਾਪ ਵਾਲਾ ਇੱਕ ਵਰਗਾਕਾਰ ਪਲਾਟ ਹੈ ।ਉਹ ਪਲਾਟ ਦੇ ਵਿਚ ਇਕ ਘਰ ਬਣਾਉਣਾ ਚਾਹੁੰਦੀ ਹੈ । ਘਰ ਦੇ ਚਾਰੇ ਪਾਸੇ ਇਕ ਬਗੀਚੇ ਨੂੰ ਤਿਆਰ ਕੀਤਾ ਗਿਆ ਹੈ । ₹ 55 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਇਸ ਬਗੀਚੇ ਨੂੰ ਤਿਆਰ ਕਰਨ ਦਾ ਖ਼ਰਚ ਪਤਾ ਕਰੋ ।
ਹੱਲ:
ਵਰਗਾਕਾਰ ਪਲਾਟ ਦੀ ਭੁਜਾ = 25 m
ਵਰਗਾਕਾਰ ਪਲਾਟ ਦਾ ਖੇਤਰਫਲ = (ਭੁਜਾ)2
= (25)2 = 25 × 25
= 625 m2
ਘਰ ਦੀ ਲੰਬਾਈ = 20 m
ਘਰ ਦੀ ਚੌੜਾਈ = 15 m
ਘਰ ਦਾ ਖੇਤਰਫਲ = 20 × 15 = 300 m2
∴ ਬਗੀਚੇ ਦਾ ਖੇਤਰਫਲ = ਪਲਾਟ ਦਾ ਖੇਤਰਫਲ – ਘਰ ਦਾ ਖੇਤਰਫਲ
= (625 – 300)m2
= 325 m2
₹ 55 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਬਗੀਚੇ ਨੂੰ ਤਿਆਰ ਕਰਨ ਦਾ ਖ਼ਰਚ
= ₹ 325 × 55
= ₹ 17875.
ਪ੍ਰਸ਼ਨ 3.
ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ, ਇਕ ਬਗੀਚੇ ਦਾ ਆਕਾਰ ਮੱਧ ਵਿਚ ਆਇਤਾਕਾਰ ਹੈ ਅਤੇ ਕਿਨਾਰਿਆਂ ਤੋਂ ਅਰਧ ਚੱਕਰ ਦੇ ਰੂਪ ਵਿਚ ਹੈ । ਇਸ ਬਗੀਚੇ ਦਾ ਪਰਿਮਾਪ ਅਤੇ ਖੇਤਰਫਲ ਪਤਾ ਕਰੋ ।
[ਆਇਤ ਦੀ ਲੰਬਾਈ = 20 – 3.5 + 3.5) ਮੀਟਰ = 13 ਹੈ I]
ਹੱਲ:
ਅਰਧ ਚੱਕਰਾਕਾਰ ਕਿਨਾਰਿਆਂ ਦਾ ਅਰਧ ਵਿਆਸ = \(\frac{7}{2}\)m
∴ ਆਇਤਾਕਾਰ ਭਾਗ ਦੀ ਲੰਬਾਈ = 20 – (\(\frac{7}{2}\) + \(\frac{7}{2}\))
= (20 – 7) = 13 m
ਆਇਤਾਕਾਰ ਭਾਗ ਦੀ ਚੌੜਾਈ = 7 m
∴ ਬਗੀਚੇ ਦਾ ਖੇਤਰਫਲ = ਆਇਤਾਕਾਰ ਭਾਗ ਦਾ ਖੇਤਰਫਲ + 2 × (ਅਰਧਚੱਕਰ ਦਾ ਖੇਤਰਫਲ)
= (l × b) + 2(\(\frac{1}{2}\)πr2)
= (13 × 7) + πr2
= 91 + \(\frac{22}{7}\) × \(\frac{7}{2}\) × \(\frac{7}{2}\)
= 91 + \(\frac{77}{2}\)
= 91 + 38.5
= 129.5 m2
ਬਗੀਚੇ ਦਾ ਪਰਿਮਾਪ = ਆਇਤਾਕਾਰ ਭਾਗ ਦਾ ਪਰਿਮਾਪ + 2 (ਅਰਧਚੱਕਰ ਦਾ ਪਰਿਮਾਪ)
= 2 (l + b) + 2[\(\frac{1}{2}\)(2πr)]
= 2 (l + b) + 2πr
= 2[13 + 7] + 2 × \(\frac{22}{7}\) × 7
= 40 + 22 = 62 m.
ਪ੍ਰਸ਼ਨ 4.
ਫਰਸ਼ ਬਣਾਉਣ ਦੇ ਲਈ ਉਪਯੋਗ ਕੀਤੀ ਜਾਣ ਵਾਲੀ ਇਕ ਟਾਈਲ ਦਾ ਆਕਾਰ ਸਮਾਂਤਰ ਚਤੁਰਭੁਜ ਦਾ ਹੈ ਜਿਸਦਾ ਅਧਾਰ 24 cm ਅਤੇ ਇਸ ਦੀ ਸੰਗਤ ਉਚਾਈ 10 cm ਹੈ । 1080 ਵਰਗ ਮੀਟਰ ਖੇਤਰਫਲ ਦੇ ਇਕ ਫਰਸ਼ ਨੂੰ ਢੱਕਣ ਦੇ ਲਈ ਇਸ ਤਰ੍ਹਾਂ ਦੀਆਂ ਕਿੰਨੀਆਂ ਟਾਈਲਾਂ ਦੀ ਜ਼ਰੂਰਤ ਹੈ ? ਫਰਸ਼ ਦੀਆਂ ਨੁੱਕਰਾਂ ਨੂੰ ਢੱਕਣ ਦੇ ਲਈ ਤੁਸੀਂ ਟਾਈਲਾਂ ਨੂੰ ਲੋੜ ਅਨੁਸਾਰ ਕਿਸੇ ਵੀ ਰੂਪ ਵਿਚ ਤੋੜ ਸਕਦੇ ਹੋ ?
ਹੱਲ:
ਟਾਈਲ ਦੀ ਲੰਬਾਈ = 24 cm
ਟਾਈਲ ਦੀ ਉੱਚਾਈ = 10 cm
ਇਕ ਟਾਈਲ ਦਾ ਖੇਤਰਫਲ = 24 × 10
= 240 cm2
[∵ ਸਮਾਂਤਰ ਚਤੁਰਭੁਜ ਦਾ ਖੇਤਰਫਲ = ਆਧਾਰ × ਉੱਚਾਈ]
ਫਰਸ਼ ਦਾ ਖੇਤਰਫਲ = 1080 m2
= 1080 × 100 × 100cm2
[∵ 1 m = 100 cm]
∴ ਜ਼ਰੂਰੀ ਟਾਈਲਾਂ ਦੀ ਸੰਖਿਆ ।
= 45000 ਟਾਈਲਾਂ
ਪ੍ਰਸ਼ਨ 5.
ਇਕ ਕੀੜੀ ਕਿਸੇ ਫਰਸ਼ ‘ਤੇ ਖਿਲਰੇ ਹੋਏ ਵੱਖ-ਵੱਖ ਅਕਾਰਾਂ ਦੇ ਭੋਜਨ ਪਦਾਰਥ ਦੇ ਟੁਕੜਿਆਂ ਦੇ ਚਾਰੇ ਪਾਸੇ ਘੁੰਮ ਰਹੀ ਹੈ । ਭੋਜਨ ਪਦਾਰਥ ਦੇ ਕਿਸੇ ਟੁਕੜੇ ਦੇ ਲਈ ਕੀੜੀ ਨੂੰ ਲੰਬਾ ਚੱਕਰ ਲਗਾਉਣਾ ਪਵੇਗਾ ? ਯਾਦ ਰੱਖੋ, ਚੱਕਰ ਦਾ ਘੇਰਾ, ਸੂਤਰ.C = 2πr ; ਇੱਥੇ 7 ਚੱਕਰ ਦਾ ਅਰਧਵਿਆਸ ਹੈ, ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ।
ਹੱਲ:
(a) ਇਸ ਸਥਿਤੀ ਵਿਚ, ਅਕਾਰ 2.8 cm ਵਿਆਸ ਵਾਲਾ ਅਰਧਚੱਕਰ ਹੈ :
ਅਰਧਚੱਕਰ ਦਾ ਵਿਆਸ = 2.8 cm
ਅਰਧਚੱਕਰ ਦਾ ਅਰਧ ਵਿਆਸ = \(\frac{2.8}{2}\) = 1.4 cm
∴ ਕੀੜੀ ਦੁਆਰਾ ਤੈਅ ਕੀਤੀ ਗਈ = \(\frac{1}{2}\)(2πr)
= πr
= \(\frac{22}{7}\) × 1.4 = 4.4 cm
(b) ਇਸ ਸਥਿਤੀ ਵਿਚ, ਅਕਾਰ ਚਿੱਤਰ ਵਿਚ ਦਿਖਾਏ ਅਨੁਸਾਰ ਹੈ :
ਆਇਤ ਦੀ ਲੰਬਾਈ l = 2.8 cm
ਆਇਤ ਦੀ ਚੌੜਾਈ b = 1.5 cm
ਆਇਤ ਦਾ ਪਰਿਮਾਪ = 2 (l + b)
= 2 (2.8 + 1.5)
= 2 (4.3) = 8.6 cm.
ਅਰਧਚੱਕਰ ਦਾ ਵਿਆਸ = 2.8 cm
ਅਰਧਚੱਕਰ ਦਾ ਅਰਧ ਵਿਆਸ = \(\frac{2.8}{2}\) = 1.4 cm
∴ ਅਰਧਚੱਕਰ ਦਾ ਪਰਿਮਾਪ = πr
= \(\frac{22}{7}\) × 1.4 = 4.4 cm
∴ ਕੀੜੀ ਦੁਆਰਾ ਤੈਅ ਕੀਤੀ ਗਈ ਦੂਰੀ = [ਆਇਤ ਦਾ ਪਰਿਮਾਪ – ਅਰਧਚੱਕਰ ਦਾ ਪਰਿਮਾਪ]
= 8.6 – 4.4
= 4.2 cm
(c) ਇਸ ਸਥਿਤੀ ਵਿਚ ਆਕਾਰ ਚਿੱਤਰ ਵਿਚ ਦਿਖਾਏ ਅਨੁਸਾਰ ਹੈ :
ਅਰਧਚੱਕਰ ਦਾ ਪਰਿਮਾਪੁ = 4.4 cm
∴ ਕੀੜੀ ਦੁਆਰਾ ਤੈਅ ਕੀਤੀ ਗਈ ਦੂਰੀ = 4.4 + 2 + 2
= 8.4 cm
∴ ਕੀੜੀ ਤੀਜੀ ਸਥਿਤੀ ਵਿਚ ਸਭ ਤੋਂ ਲੰਬਾ ਚੱਕਰ ਲਗਾਉਂਦੀ ਹੈ ।