This PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ will help you in revision during exams.
PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ
ਯਾਦ ਰੱਖਣ ਯੋਗ ਗੱਲਾਂ-
→ ਸਾਰੇ ਜੀਵਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ।
→ ਭੋਜਨ ਸਜੀਵਾਂ ਦੇ ਵਾਧੇ ਤੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ, ਕੰਮ ਕਰਨ ਲਈ ਊਰਜਾ ਪ੍ਰਦਾਨ ਕਰਦਾ ਹੈ, ਸਰੀਰ ਦੇ ਜ਼ਖ਼ਮੀ ਭਾਗਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ।
→ ਵੱਖ-ਵੱਖ ਪ੍ਰਕਾਰ ਦੇ ਭੋਜਨ ਜਿਵੇਂ ਕਿ ਫਲ, ਸਬਜ਼ੀਆਂ, ਦੁੱਧ ਤੋਂ ਬਣੇ ਪਦਾਰਥ, ਆਂਡੇ, ਮੀਟ, ਰੋਟੀ ਅਤੇ ਬੇਕਰੀ ਉਤਪਾਦ ਕੁਦਰਤ ਵਿੱਚ ਪਾਏ ਜਾਂਦੇ ਹਨ । ਹ ਉਹ ਪਦਾਰਥ ਜਾਂ ਵਸਤੂਆਂ, ਜਿਨ੍ਹਾਂ ਨੂੰ ਬਣਾਉਣ ਲਈ ਜ਼ਰੂਰਤ ਹੁੰਦੀ ਹੈ, ਸਮੱਗਰੀ ਕਹਿੰਦੇ ਹਨ ।
→ ਤਰ ਪਦਾਰਥ ਦੋ ਜਾਂ ਦੋ ਤੋਂ ਜ਼ਿਆਦਾ ਵਸਤੂਆਂ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ । ਹ ਪੌਦੇ ਜੀਵਾਂ ਤੇ ਸਜੀਵਾਂ ਲਈ ਭੋਜਨ ਦਾ ਮੁੱਖ ਸਰੋਤ ਹਨ, ਭਾਵੇਂ ਕੁੱਝ ਭੋਜਨ ਪਦਾਰਥ ਜੰਤੂਆਂ ਤੋਂ ਵੀ ਪ੍ਰਾਪਤ ਕੀਤੇ ਜਾਂਦੇ ਹਨ ।
→ ਪੌਦੇ ਆਪਣਾ ਭੋਜਨ ਆਪ ਸੂਰਜ ਦੀ ਰੋਸ਼ਨੀ, ਕਾਰਬਨ-ਡਾਈਆਕਸਾਈਡ ਤੇ ਪਾਣੀ ਦੀ ਵਰਤੋਂ ਕਰਕੇ ਬਣਾਉਂਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਹਨ । ਹੁ ਪੌਦੇ ਦੇ ਉਹ ਸਾਰੇ ਭਾਗ, ਜਿੱਥੋਂ ਭੋਜਨ ਪਦਾਰਥ ਜਮਾਂ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਖਾਣਯੋਗ ਭਾਗ ਕਹਿੰਦੇ ਹਨ, ਜਿਵੇਂ ਬੀਜ, ਫੁੱਲ, ਤਣਾਂ, ਜੜ੍ਹ ਅਤੇ ਪੱਤੇ ਆਦਿ ।
→ ਪੌਦੇ ਦੇ ਉਹ ਭਾਗ, ਜਿਹੜੇ ਸਾਡੇ ਦੁਆਰਾ ਭੋਜਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ, ਖਾਣਯੋਗ ਭਾਗ ਅਖਵਾਉਂਦੇ ਹਨ । ਹੁ ਗਾਜਰ, ਮੂਲੀ, ਸ਼ਲਗਮ, ਸ਼ਕਰਕੰਦੀ ਦੀਆਂ ਜੜ੍ਹਾਂ ਭੋਜਨ ਦੇ ਰੂਪ ਵਿੱਚ ਵਰਤੀਆਂ ਜਾਂਦੀਆਂ ਹਨ ।
→ ਕੁੱਝ ਪੌਦਿਆਂ ਦੇ ਤਣਿਆਂ ਨੂੰ ਵੀ ਇਸ ਰੂਪ ਵਿੱਚ ਵਰਤਿਆ ਜਾਂਦਾ ਹੈ । ਕਈ ਪੌਦਿਆਂ ਦਾ ਤਣਾ ਭੋਜਨ ਦੇ ਰੂਪ ਵਿੱਚ ਜਿਵੇਂ ਅਦਰਕ, ਆਲੂ, ਪਿਆਜ਼, ਹਲਦੀ ਵਿੱਚ ਵਰਤਿਆ ਜਾਂਦਾ ਹੈ । ਅਦਰਕ ਅਤੇ ਹਲਦੀ ਦੇ ਤਣੇ ਨੂੰ ਮਸਾਲਿਆਂ ਵਜੋਂ ਵਰਤਿਆ ਜਾਂਦਾ ਹੈ । ਗੰਨੇ ਦੇ ਤਣੇ ਨੂੰ ਜੂਸ, ਖੰਡ ਅਤੇ ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ ।
→ ਅਸੀਂ ਵੱਖਰੇ-ਵੱਖਰੇ ਤਰ੍ਹਾਂ ਦੇ ਫਲ ਖਾਂਦੇ ਹਾਂ ਜਿਵੇਂ ਸੇਬ, ਅੰਬ, ਅਮਰੂਦ, ਪਪੀਤਾ ਅਤੇ ਸੰਤਰਾ ਆਦਿ । ਇਹ ਸਾਰੇ ਫਲ ਕੱਚੇ ਹੀ ਖਾਧੇ ਜਾਂਦੇ ਹਨ | ਕੁੱਝ ਫਲਾਂ ਤੋਂ ਮੁਰੱਬਾ ਅਤੇ ਅਚਾਰ ਵੀ ਤਿਆਰ ਕੀਤਾ ਜਾਂਦਾ ਹੈ ।
→ ਫਲ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ ਅਤੇ ਇਹ ਵਿਟਾਮਿਨ ਤੇ ਖਣਿਜ ਪਦਾਰਥ ਦੇ ਮੁੱਖ ਸਰੋਤ ਹਨ |
→ ਅਸੀਂ ਕੁੱਝ ਪੌਦਿਆਂ ਦੇ ਪੱਤਿਆਂ ਜਿਵੇਂ ਸਰੋਂ, ਪਾਲਕ, ਬੰਦਗੋਭੀ, ਧਨੀਆ, ਪੁਦੀਨਾ ਆਦਿ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ।
→ ਕਈ ਪੌਦਿਆਂ ਦੇ ਬੀਜਾਂ ਨੂੰ ਵੀ ਭੋਜਨ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਕਿ ਕਣਕ, ਚੌਲ, ਮੱਕੀ, ਬੇਸਣ, ਮਟਰ, ਰਾਜਮਾਂਹ ਅਤੇ ਮੂੰਗ ਆਦਿ ।
→ ਅਸੀਂ ਕੁੱਝ ਭੋਜਨ ਪਦਾਰਥ ਜੰਤੂਆਂ ਤੋਂ ਵੀ ਪ੍ਰਾਪਤ ਕਰਦੇ ਹਾਂ ਜਿਵੇਂ ਦੁੱਧ, ਸ਼ਹਿਦ, ਮੀਟ, ਆਂਡੇ, ਤੇਲ ਆਦਿ ।
→ ਸ਼ਹਿਦ ਵਿੱਚ ਕਾਰਬੋਹਾਈਡੇਟਸ, ਪਾਣੀ, ਖਣਿਜ-ਪਦਾਰਥ, ਐਨਜਾਈਮ ਅਤੇ ਵਿਟਾਮਿਨ ਹੁੰਦੇ ਹਨ ।
→ ਜਾਨਵਰਾਂ ਦੁਆਰਾ ਲਏ ਗਏ ਭੋਜਨ ਦੇ ਆਧਾਰ ‘ਤੇ ਜਾਨਵਰ ਦੀਆਂ ਤਿੰਨ ਕਿਸਮਾਂ ਹਨ-
- ਸ਼ਾਕਾਹਾਰੀ
- ਮਾਸਾਹਾਰੀ
- ਸਰਵੋਤਮ (ਜਿਹੜੇ ਦੋਨੋਂ ਤਰ੍ਹਾਂ ਦੇ ਭੋਜਨ ਖਾਂਦੇ ਹਨ ਜਾਂ ਸਰਬ-ਅਹਾਰੀ ।
→ ਅਜਿਹੇ ਜਾਨਵਰ ਜਿਹੜੇ ਕੇਵਲ ਪੌਦਿਆਂ ਜਾਂ ਪੌਦਿਆਂ ਤੋਂ ਬਣੇ ਜਾਂ ਪ੍ਰਾਪਤ ਉਤਪਾਦਾਂ ਨੂੰ ਹੀ ਖਾਂਦੇ ਹਨ, ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ । ਉਦਾਹਰਣ ਵਜੋਂ ਗਾਂ, ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ ।
→ ਅਜਿਹੇ ਜਾਨਵਰ ਜਿਹੜੇ ਆਪਣੇ ਭੋਜਨ ਲਈ ਦੂਜੇ ਜਾਨਵਰਾਂ ਨੂੰ ਖਾਂਦੇ ਹਨ, ਨੂੰ ਮਾਸਾਹਾਰੀ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਸ਼ੇਰ, ਚੀਤਾ, ਸੱਪ ਆਦਿ ।
→ ਅਜਿਹੇ ਜਾਨਵਰ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਉੱਪਰ ਨਿਰਭਰ ਕਰਦੇ ਹਨ, ਨੂੰ ਸਰਬ-ਅਹਾਰੀ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਕਾਂ, ਰਿੱਛ, ਕੁੱਤਾ, ਚੂਹਾ ਆਦਿ ।
→ ਦੁੱਧ, ਪ੍ਰੋਟੀਨ, ਸ਼ੁਗਰ (ਖੰਡ), ਚਰਬੀ ਅਤੇ ਵਿਟਾਮਿਨ ਦਾ ਮਿਸ਼ਰਨ ਹੈ । ਦੁੱਧ ਨੂੰ ਸੰਸਾਰ ਭਰ ਵਿੱਚ ਭੋਜਨ ਵਜੋਂ ਵਰਤਿਆ ਜਾਂਦਾ ਹੈ ਜਿਸ ਤੋਂ ਕਈ ਪ੍ਰਕਾਰ ਦੇ ਉਤਪਾਦ ਜਿਵੇਂ ਪਨੀਰ, ਮੱਖਣ, ਦਹੀਂ ਅਤੇ ਕਰੀਮ ਆਦਿ ਬਣਾਏ ਜਾਂਦੇ ਹਨ ।
→ ਲੋਕ ਬੱਕਰੇ, ਭੇਡਾਂ, ਮੁਰਗੀ, ਮੱਛੀ ਅਤੇ ਸਮੁੰਦਰੀ ਜਾਨਵਰ ਜਿਵੇਂ ਝੱਗਾ, ਕੇਕੜਾ ਦਾ ਮਾਸ ਖਾਂਦੇ ਹਨ ।
→ ਮੀਟ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਸ ਵਿੱਚ ਬਹੁਤ ਮਾਤਰਾ ਵਿੱਚ ਪ੍ਰੋਟੀਨ ਤੇ ਚਰਬੀ ਪਾਈ ਜਾਂਦੀ ਹੈ ।
→ ਲੋਕ ਮੁਰਗੀਆਂ, ਬੱਤਖ ਅਤੇ ਹੋਰ ਜਾਨਵਰਾਂ ਦੇ ਆਂਡੇ ਖਾਂਦੇ ਹਨ । ਆਂਡੇ ਦੇ ਚਿੱਟੇ ਭਾਗ ਨੂੰ ਐਲਬਿਊਮਿਨ । ਅਤੇ ਪੀਲੇ ਭਾਗ ਨੂੰ ਸ਼ੌਕ ਕਹਿੰਦੇ ਹਨ | ਐਲਬਿਊਮਿਨ ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਹੁੰਦਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਭੋਜਨ-ਕੰਮ ਕਰਨ ਲਈ ਊਰਜਾ ਪ੍ਰਦਾਨ ਕਰਨ ਵਾਲੇ ਪਦਾਰਥ ਸਰੀਰ ਦੀ ਗਰਮੀ ਤੋਂ ਅਤੇ ਸਾਨੂੰ ਰੋਗਾਂ ਤੋਂ ਵੀ ਬਚਾਉਂਦੇ ਹਨ ।
- ਸੰਤੁਲਨ ਖੁਰਾਕ-ਇਕ ਖੁਰਾਕ ਜਿਸ ਵਿੱਚ ਸਰੀਰ ਨੂੰ ਚਾਹੀਦੇ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
- ਖਾਣਯੋਗ-ਉਹ ਪਦਾਰਥ ਜਿਹੜੇ ਖਾਣ ਲਈ ਸੁਰੱਖਿਅਤ ਹਨ, ਉਨ੍ਹਾਂ ਨੂੰ ਖਾਣਯੋਗ ਪਦਾਰਥ ਕਹਿੰਦੇ ਹਨ ।
- ਸਮੱਗਰੀ-ਭੋਜਨ ਪਦਾਰਥ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ |
- ਦਾਲਾਂ-ਕੁੱਝ ਫ਼ਸਲਾਂ ਦੇ ਬੀਜ ਜਿਵੇਂ ਛੋਲੇ, ਮਟਰ ਅਤੇ ਮੁੰਗ ।
- ਅਨਾਜ-ਕੁੱਝ ਘਾਹ ਦੀਆਂ ਫ਼ਸਲਾਂ ਦੇ ਬੀਜ ਜਿਵੇਂ ਕਣਕ, ਚਾਵਲ ਅਤੇ ਮੱਕੀ ।
- ਐਲਬਿਊਮਿਨ-ਆਂਡੇ ਦਾ ਚਿੱਟਾ ਹਿੱਸਾ ।
- ਸ਼ੌਕ-ਆਂਡੇ ਦਾ ਪੀਲਾ ਹਿੱਸਾ ।
- ਅੰਮ੍ਰਿਤ-ਫੁੱਲ ਵਿੱਚ ਮੌਜੂਦ ਮਿੱਠੀ ਤਰਲ ।
- ਸ਼ਾਕਾਹਾਰੀ-ਪੌਦੇ ਖਾਣ ਵਾਲੇ ਜਾਨਵਰਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।
- ਉਤਪਾਦਕ ਜਾਂ ਔਟੋਟਰਾਫਸ-ਜੀਵ ਜੋ ਪ੍ਰਕਾਸ਼-ਸੰਸਲੇਸ਼ਣ ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ ।
- ਖਪਤਕਾਰ ਜਾਂ ਪੈਟਰੋਟਰਾਫਸ-ਜੀਵ ਜੋ ਆਪਣੇ ਭੋਜਨ ਲਈ ਦੂਜਿਆਂ ‘ਤੇ ਨਿਰਭਰ ਕਰਦੇ ਹਨ ।
- ਸ਼ਾਕਾਹਾਰੀ-ਉਹ ਜੀਵ ਜੋ ਸਿਰਫ਼ ਪੌਦਿਆਂ ‘ਤੇ ਨਿਰਭਰ ਕਰਦੇ ਹਨ ।
- ਮਾਸਾਹਾਰੀ-ਉਹ ਜੀਵ ਜੋ ਸਿਰਫ਼ ਦੁਜੇ ਜਾਨਵਰਾਂ ‘ਤੇ ਭੋਜਨ ਲਈ ਨਿਰਭਰ ਕਰਦੇ ਹਨ ।
- ਸਰਬ-ਅਹਾਰੀ-ਉਹ ਜੀਵ ਜੋ ਭੋਜਨ ਲਈ ਜਾਨਵਰਾਂ ਅਤੇ ਮਨੁੱਖਾਂ ‘ਤੇ ਨਿਰਭਰ ਕਰਦੇ ਹਨ ।