This PSEB 6th Class Science Notes Chapter 8 ਸਰੀਰ ਵਿੱਚ ਗਤੀ will help you in revision during exams.
PSEB 6th Class Science Notes Chapter 8 ਸਰੀਰ ਵਿੱਚ ਗਤੀ
→ ਸਰੀਰ ਦੇ ਅੰਗ ਦੀ ਸਥਿਤੀ ਵਿੱਚ ਪਰਿਵਰਤਨ ਨੂੰ ਗਤੀ ਕਹਿੰਦੇ ਹਨ ।
→ ਸਾਡੇ ਜ਼ਿੰਦਗੀ ਦੇ ਸਾਰੇ ਕੰਮ ਗਤੀ ਨਾਲ ਹੀ ਹੁੰਦੇ ਹਨ ।
→ ਗਤੀ (Movements) ਤੋਂ ਬਿਨਾਂ ਅਸੀਂ ਕੁੱਝ ਨਹੀਂ ਕਰ ਸਕਦੇ ।
→ ਗਤੀ ਕਰਨ ਲਈ ਸਰੀਰ ਵਿੱਚ ਹੱਡੀਆਂ ਤੇ ਮਾਸਪੇਸ਼ੀਆਂ ਹੁੰਦੀਆਂ ਹਨ ।
→ ਹੱਡੀਆਂ (Bones) ਅਤੇ ਉਪ-ਅਸਥੀਆਂ (Cartilages) ਦੇ ਇਕੱਠ ਨੂੰ ਮਨੁੱਖੀ ਪਿੰਜਰ (Human Skeleton) ਕਹਿੰਦੇ ਹਨ ।
→ ਜੀਵਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ‘ਤੇ ਜਾਣਾ, ਉਸ ਨੂੰ ਚਾਲਣ ਕਹਿੰਦੇ ਹਨ ।
→ ਰੀੜ੍ਹ ਦੀ ਹੱਡੀ (Backbone) ਮਨੁੱਖੀ ਸਰੀਰ ਦਾ ਧੁਰਾ ਹੁੰਦੀ ਹੈ ।
→ ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਫੀਮਰ (Femur) ਹੈ ।
→ ਜਿੱਥੇ ਦੋ ਹੱਡੀਆਂ ਆਪਸ ਵਿੱਚ ਮਿਲਦੀਆਂ ਹਨ ਉਸ ਜਗਾ ਨੂੰ ਜੋੜ ਕਹਿੰਦੇ ਹਨ ।
→ ਮਨੁੱਖੀ ਸਰੀਰ ਦੀ ਗਤੀ ਮਾਸਪੇਸ਼ੀਆਂ ਕਰਦੀਆਂ ਹਨ ।
→ ਪੰਛੀਆਂ ਦੀਆਂ ਹੱਡੀਆਂ ਖੋਖਲੀਆਂ ਹੋਣ ਕਰਕੇ ਉਨ੍ਹਾਂ ਦਾ ਸਰੀਰ ਹਲਕਾ ਹੁੰਦਾ ਹੈ ਤੇ ਉਹ ਉੱਡਣ ਵਿੱਚ ਸਹਾਇਤਾ ਕਰਦੇ ਹਨ ।
→ ਮਨੁੱਖੀ ਪਿੰਜਰ ਵਿੱਚ 206 ਹੱਡੀਆਂ ਹੁੰਦੀਆਂ ਹਨ ।
→ ਵੱਖ-ਵੱਖ ਜੰਤੂਆਂ ਦੀ ਵੱਖ-ਵੱਖ ਚਾਲ ਹੁੰਦੀ ਹੈ ।
→ ਮੱਛੀ ਆਪਣੇ ਸਰੀਰ ਦੇ ਦੋਵੇਂ ਪਾਸੇ ਵਾਰੀ-ਵਾਰੀ ਵਕਰ ਬਣਾ ਕੇ ਤੈਰਦੀ ਹੈ ।
→ ਸੱਪ ਆਪਣੇ ਸਰੀਰ ਦੇ ਦੋਵੇਂ ਪਾਸੇ ਅਨੇਕਾਂ ਹੀ ਵਾਰ ਕੁੰਡਲ ਬਣਾ ਕੇ ਗਤੀ ਕਰਦਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਗਤੀ-ਸਰੀਰ ਦੇ ਅੰਗ ਦੀ ਸਥਿਤੀ ਵਿੱਚ ਪਰਿਵਰਤਨ ॥
- ਚਾਲਣ-ਜੀਵਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ॥
- ਰੀੜ੍ਹ ਦੀ ਹੱਡੀ-ਮਨੁੱਖੀ ਸਰੀਰ ਦਾ ਧੁਰਾ ਜੋ ਕਿ ਛੋਟੇ-ਛੋਟੇ ਮਣਕਿਆਂ ਦੀ ਬਣੀ ਹੁੰਦੀ ਹੈ ।
- ਸਟਰਨਮ-ਅੱਗੇ ਛਾਤੀ ਦੀ ਹੱਡੀ ।
- ਲਿਗਾਮੇਂਟ-ਇੱਕ ਲਚਕੀਲਾ ਇਸੁ ਜਿਸ ਨਾਲ ਹੱਡੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ ।
- ਸਥਿਰ ਜੋੜ-ਅਜਿਹੇ ਜੋੜ ਜਿੱਥੇ ਹੱਡੀਆਂ ਦੀ ਬਿਲਕੁਲ ਹਿਲਜੁਲ ਨਹੀਂ ।
- ਕੇਂਦਰੀ ਜੋੜ-ਇੱਕ ਹੱਡੀ ਵੇਲਣੇ (Body Cylinder) ਤੇ ਦੂਜੀ ਛੱਲੇ ਦੀ ਤਰ੍ਹਾਂ ਦਾ ਜੋੜ, ਉਦਾਹਰਨ-ਜੋੜ ਜੋ ਗਰਦਨ ਅਤੇ ਸਿਰ ਨੂੰ ਜੋੜਦਾ ਹੈ ।
- ਰੈੱਡਨ-ਇੱਕ ਰੇਸ਼ੇਦਾਰ ਟਿਸ਼ੂ ਜਿਸ ਨਾਲ ਹੱਡੀਆਂ ਪੇਸ਼ੀਆਂ ਨਾਲ ਜੁੜੀਆਂ ਹੋਣ ।
- ਚਾਲ-ਜੰਤੂਆਂ ਦੀ ਗਤੀ ਦਾ ਪੈਟਰਨ ।
- ਉਪ ਅਸਥੀਆਂ-ਜੋੜਾਂ ਵਿੱਚ ਮੁਲਾਇਮ ਤੇ ਲਚਕਦਾਰ ਟਿਸ਼ੂ ।
- ਕੰਕਾਲ-ਮਨੁੱਖੀ ਸਰੀਰ ਦੇ ਹੱਡੀਆਂ ਦਾ ਢਾਂਚਾ ॥