This PSEB 7th Class Science Notes Chapter 13 ਗਤੀ ਅਤੇ ਸਮਾਂ will help you in revision during exams.
PSEB 7th Class Science Notes Chapter 13 ਗਤੀ ਅਤੇ ਸਮਾਂ
→ ਜੇ ਕੋਈ ਵਸਤੂ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਅਤੇ ਸਮੇਂ ਅਨੁਸਾਰ ਆਪਣੀ ਸਥਿਤੀ ਵਿੱਚ ਪਰਿਵਰਤਨ ਨਹੀਂ ਕਰਦੀ ਤਾਂ ਉਸ ਵਸਤੂ ਨੂੰ ਵਿਰਾਮ ਅਵਸਥਾ ਵਿੱਚ ਕਿਹਾ ਜਾਂਦਾ ਹੈ ।
→ ਜੇ ਕੋਈ ਵਸਤੂ ਆਪਣੀ ਸਥਿਤੀ ਆਲੇ-ਦੁਆਲੇ ਦੀਆਂ ਵਸਤੂਆਂ ਅਤੇ ਸਮੇਂ ਅਨੁਸਾਰ ਆਪਣੀ ਸਥਿਤੀ ਬਦਲਦੀ ਹੈ ਤਾਂ ਉਹ ਗਤੀ ਅਵਸਥਾ ਵਿੱਚ ਹੁੰਦੀ ਹੈ।
→ ਵਸਤੁ ਦੀ ਸਿੱਧੀ ਰੇਖਾ ਵਿੱਚ ਗਤੀ ਨੂੰ ਸਰਲ ਰੇਖੀ ਗਤੀ ਆਖਦੇ ਹਨ ।
→ ਕਿਸੇ ਵਸਤੂ ਦੀ ਚੱਕਰਾਕਾਰ ਪੱਥ ‘ਤੇ ਹੋ ਰਹੀ ਗਤੀ ਨੂੰ ਚੱਕਰਾਕਾਰ ਗਤੀ ਆਖਦੇ ਹਨ ।
→ ਜੇਕਰ ਕੋਈ ਵਸਤੂ ਆਪਣੀ ਮੱਧ ਸਥਿਤੀ ਦੇ ਇੱਧਰ-ਉੱਧਰ ਗਤੀ ਕਰਦੀ ਹੈ, ਤਾਂ ਉਸ ਵਸਤੂ ਦੀ ਗਤੀ ਨੂੰ ਡੋਲਨ ਗਤੀ ਆਖਦੇ ਹਨ ।
→ ਜੇ ਕੋਈ ਵਸਤੂ ਥੋੜੀ ਦੂਰੀ ਨੂੰ ਤੈਅ ਕਰਨ ਲਈ ਬਹੁਤ ਘੱਟ ਸਮਾਂ ਲਗਾਉਂਦੀ ਹੈ ਤਾਂ ਉਸ ਵਸਤੂ ਦੀ ਗਤੀ ਤੇਜ਼ ਹੁੰਦੀ ਹੈ ਅਤੇ ਜੇ ਵਸਤੁ ਉਸੇ ਦੁਰੀ ਨੂੰ ਤੈਅ ਕਰਨ ਲਈ ਵੱਧ ਸਮਾਂ ਲੈਂਦੀ ਹੈ ਤਾਂ ਉਸ ਦੀ ਗਤੀ ਮੰਦ ਗਤੀ ਅਖਵਾਉਂਦੀ ਹੈ । ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਚਾਲ ਕਹਿੰਦੇ ਹਨ । ਇਸ ਦੀ S.I ਇਕਾਈ ਮੀਟਰ/ਪ੍ਰਤੀ ਸਕਿੰਟ (m/s) ਹੈ ।
→ ਚਾਲ ਦੀ ਗਣਨਾ ਹੇਠ ਦਿੱਤੇ ਸੂਤਰ ਦੁਆਰਾ ਕੀਤੀ ਜਾ ਸਕਦੀ ਹੈ :
→ ‘ਇੱਕ ਸਿੱਧੀ ਰੇਖਾ ਉੱਪਰ ਇੱਕ ਗਤੀ ‘ਤੇ ਚਲ ਰਹੀ ਵਸਤੂ ਦੀ ਗਤੀ ਨੂੰ ਇੱਕ ਸਮਾਨ ਗਤੀ ਆਖਦੇ ਹਨ, ਜਦੋਂ ਕਿ ਇੱਕ ਸਿੱਧੀ ਰੇਖਾ ਉੱਪਰ ਵੱਖ-ਵੱਖ ਗਤੀ ’ਤੇ ਚਲ ਰਹੀ ਵਸਤੂ ਦੀ ਗਤੀ ਨੂੰ ਅਸਮਾਨ ਗਤੀ ਆਖਦੇ ਹਨ । ਘੜੀ ਨੂੰ ਘੰਟਿਆਂ ਵਾਲੀ ਸੂਈ ਦੀ ਗਤੀ, ਧਰਤੀ ਦੀ ਸੂਰਜ ਦੁਆਲੇ ਗਤੀ ਅਤੇ ਸਧਾਰਨ ਪੈਂਡੂਲਮ ਦੀ ਗਤੀ ਇੱਕ ਸਮਾਨ ਗਤੀ ਹੁੰਦੀ ਹੈ ।
→ ਅੱਜ-ਕਲ੍ਹ ਅਸੀਂ ਦੀਵਾਰ ਘੜੀਆਂ, ਮੇਜ਼ ਘੜੀਆਂ, ਹੱਥ ਘੜੀਆਂ ਜਾਂ ਮੋਬਾਈਲ ਫੋਨ ਨਾਲ ਸਮਾਂ ਮਾਪਦੇ ਹਾਂ । ਸਮੇਂ ਦੀ SI. ਇਕਾਈ ਸਕਿੰਟ ਹੈ ।
→ ਇੱਕ ਧਾਗੇ ਨਾਲ ਬੰਨ੍ਹ ਕੇ ਕਿਸੇ ਸਥਿਰ ਥਾਂ ਜਾਂ ਸਟੈਂਡ ਨਾਲ ਲਟਕਾਏ ਗਏ ਭਾਰੇ ਪੁੰਜ (ਧਾਤਵੀ ਗੋਲੇ) ਨੂੰ ਸਧਾਰਨ ਪੈਂਡੂਲਮ ਆਖਦੇ ਹਨ ।
→ ਸਧਾਰਨ ਪੈਂਡੂਲਮ ਦੀ ਇੱਧਰ-ਉੱਧਰ ਦੀ ਗਤੀ ਨੂੰ ਆਵਰਤੀ ਜਾਂ ਡੋਲਨ ਗਤੀ ਆਖਦੇ ਹਨ ।
→ ਪੈਂਡੂਲਮ ਦੇ ਇੱਕ ਡੋਲਨ ਨੂੰ ਪੂਰਾ ਕਰਨ ਲਈ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।
→ ਇੱਕ ਸਕਿੰਟ ਵਿੱਚ ਪੂਰੀ ਕੀਤੀ ਡੋਲਨ ਦੀ ਸੰਖਿਆ ਨੂੰ ਆਤੀ ਕਹਿੰਦੇ ਹਨ । ਆਤੀ ਦੀ S.I. ਇਕਾਈ ਹਰਟਜ਼ ਹੈ ।
→ ਵਾਹਨਾਂ ਦੀ ਚਾਲ ਮਾਪਣ ਵਾਲੇ ਯੰਤਰ ਨੂੰ ਸਪੀਡੋਮੀਟਰ ਆਖਦੇ ਹਨ ।
→ ਸਪੀਡੋਮੀਟਰ ਵਾਹਨਾਂ ਦੀ ਚਾਲ ਨੂੰ ਕਿਲੋਮੀਟਰ/ਘੰਟਾ ਵਿੱਚ ਮਾਪਦਾ ਹੈ ।
→ ਵਾਹਨਾਂ ਦੁਆਰਾ ਤੈਅ ਕੀਤੀ ਦੂਰੀ ਮਾਪਣ ਲਈ ਵਰਤੇ ਜਾਂਦੇ ਯੰਤਰ ਨੂੰ ਉਡੋਮੀਟਰ ਆਖਦੇ ਹਨ ।
→ ਗ੍ਰਾਫ਼ ਇੱਕ ਮਾਤਰਾ ਦੀ ਦੂਜੀ ਮਾਤਰਾ ਨਾਲ ਤੁਲਨਾ ਨੂੰ ਚਿੱਤਰ ਰੂਪ ਵਿੱਚ ਦਰਸਾਉਂਦਾ ਹੈ ।
→ ਆਮ ਤੌਰ ‘ਤੇ ਤਿੰਨ ਪ੍ਰਕਾਰ ਦੇ ਗ੍ਰਾਫ਼ ਪ੍ਰਚਲਿਤ ਹਨ :
- ਰੇਖੀ ਗ੍ਰਾਫ਼,
- ਛੜ ਗ੍ਰਾਫ਼,
- ਪਾਈ ਚਾਰਟ ਗ੍ਰਾਫ਼ ।
→ ਦੂਰੀ ਸਮਾਂ ਗ੍ਰਾਫ਼ ਇੱਕ ਰੇਖੀ ਗ੍ਰਾਫ਼ ਹੈ । ਇਹ ਵਸਤੂ ਦੁਆਰਾ ਤੈਅ ਕੀਤੀ ਦੂਰੀ ਅਤੇ ਸਮੇਂ ਵਿਚਕਾਰ ਗ੍ਰਾਫ਼ ਨੂੰ ਦਰਸਾਉਂਦਾ ਹੈ । ਜਿਹੜੀ ਮਾਤਰਾ ਸੁਤੰਤਰ ਹੁੰਦੀ ਹੈ ਉਸਨੂੰ ਲੇਟਵੇਂ ਅਕਸ਼ (X-axis) ਅਤੇ ਦੂਜੀ ਮਾਤਰਾ ਜਿਹੜੀ ਨਿਰਭਰ ਹੁੰਦੀ ਹੈ ਨੂੰ ਖੜ੍ਹਵੇਂ ਅਕਸ਼ (Y-axis) ‘ਤੇ ਲਿਆ ਜਾਂਦਾ ਹੈ ।
→ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਕਰਨ ਵਾਲੀ ਵਸਤੂ ਦੀ ਗਤੀ ਇੱਕ ਸਮਾਨ ਗਤੀ ਅਖਵਾਉਂਦੀ ਹੈ ।
→ ਜਦੋਂ ਕੋਈ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰੇ ਜਾਂ ਅਸਮਾਨ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰੇ, ਤਾਂ ਉਸ ਦੀ ਗਤੀ ਨੂੰ ਅਸਮਾਨ ਗਤੀ ਕਹਿੰਦੇ ਹਨ ।
→ ਜੇ ਕੋਈ ਵਸਤੁ ਵਿਰਾਮ ਅਵਸਥਾ ਵਿੱਚ ਹੈ, ਤਾਂ ਉਸ ਦਾ ਦੂਰੀ-ਸਮਾਂ ਗ੍ਰਾਫ਼ X-ਧੁਰੇ ਦੇ ਸਮਾਨਾਂਤਰ ਇੱਕ ਸਿੱਧੀ ਰੇਖਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਗਾਫ਼-ਉਹ ਦੋ ਰਾਸ਼ੀਆਂ ਜਿਹੜੀਆਂ ਆਪਸ ਵਿੱਚ ਇੱਕ-ਦੂਜੇ ‘ਤੇ ਨਿਰਭਰ ਕਰਦੀਆਂ ਹਨ ਅਤੇ ਉਹਨਾਂ ਦਾ ਚਿੱਤਰ ਰਾਹੀਂ ਨਿਰੂਪਣ ਗ੍ਰਾਫ਼ ਅਖਵਾਉਂਦਾ ਹੈ।
- ਚਾਲ-ਇਕਾਈ ਸਮੇਂ ਅੰਤਰਾਲ ਵਿੱਚ ਵਸਤੁ ਦੁਆਰਾ ਤੈਅ ਕੀਤੀ ਗਈ ਦੂਰੀ ਚਾਲ ਅਖਵਾਉਂਦੀ ਹੈ ।
- ਸਮਾਨ-ਚਾਲ-ਜਦੋਂ ਕੋਈ ਵਸਤੁ ਬਰਾਬਰ ਸਮਾਂ ਅੰਤਰਾਲ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸ ਵਸਤੂ ਦੀ ਚਾਲ ਸਮਾਨ ਚਾਲ ਹੁੰਦੀ ਹੈ ।
- ਅਸਮਾਨ-ਚਾਲ-ਬਰਾਬਰ ਸਮਾਂ ਅੰਤਰਾਲ ਵਿੱਚ ਇੱਕ ਸਮਾਨ ਦੁਰੀ ਨਾ ਤੈਅ ਕਰਨ ਤੇ ਵਸਤੂ ਦੀ ਚਾਲ ਅਸਮਾਨ ਚਾਲ ਅਖਵਾਉਂਦੀ ਹੈ ।
- ਸਰਲ ਪੈਂਡੂਲਮ-ਧਾਤੂ ਜਾਂ ਪੱਥਰ ਦੇ ਛੋਟੇ ਜਿਹੇ ਟੁਕੜੇ ਨੂੰ ਕਿਸੇ ਵਿਡ (ਮਜ਼ਬੂਤ) ਬਿੰਦੂ ਤੋਂ ਧਾਗੇ ਦੀ ਸਹਾਇਤਾ ਨਾਲ ਲਟਕਾਉਣ ਤੇ ਸਰਲ ਪੈਂਡੂਲਮ ਪ੍ਰਾਪਤ ਹੁੰਦਾ ਹੈ ।
- ਡੋਲਨ-ਇੱਕ ਸੁਤੰਤਰਤਾ ਪੂਰਵਕ ਲਟਕ ਰਹੀ ਵਸਤੂ ਜਦੋਂ ਆਪਣੀ ਮੱਧ ਸਥਿਤੀ ਤੋਂ ਇੱਕ ਪਾਸੇ ਚਰਮ ਸੀਮਾ ਤੱਕ ਜਾਵੇ ਅਤੇ ਫਿਰ ਦੂਜੇ ਪਾਸੇ ਦੀ ਚਰਮ ਸੀਮਾ ਤੱਕ ਜਾਵੇ ਅਤੇ ਅਖ਼ੀਰ ਵਿੱਚ ਆਪਣੀ ਪੂਰਵ ਸਥਿਤੀ ਅਰਥਾਤ ਮੱਧ ਸਥਿਤੀ ‘ਤੇ ਪਹੁੰਚ ਜਾਵੇ ਤਾਂ ਉਹ ਵਸਤੂ ਇੱਕ ਡੋਲਨ ਪੂਰੀ ਕਰ ਲੈਂਦੀ ਹੈ ।
- ਆਵਰਤ ਕਾਲ-ਸਰਲ ਪੈਂਡੂਲਮ ਦੁਆਰਾ ਇੱਕ ਡੋਲਨ ਪੂਰਾ ਕਰਨ ਨੂੰ ਲੱਗਿਆ ਸਮਾਂ ਆਵਰਤ ਕਾਲ ਅਖਵਾਉਂਦਾ ਹੈ |
- ਇੱਕ ਸਮਾਨ ਗਤੀ-ਜਦੋਂ ਕੋਈ ਵਸਤੂ ਬਰਾਬਰ ਸਮੇਂ ਅੰਤਰਾਲ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਭਾਵੇਂ ਸਮਾਂ ਅੰਤਰਾਲ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਤਾਂ ਉਸ ਵੇਲੇ ਵਸਤੂ ਦੀ ਗਤੀ ਇੱਕ ਸਮਾਨ ਗਤੀ ਅਖਵਾਉਂਦੀ ਹੈ ।
- ਅਸਮਾਨ ਗਤੀ-ਜਦ ਕੋਈ ਵਸਤੁ ਬਰਾਬਰ ਸਮਾਂ ਅੰਤਰਾਲ ਵਿੱਚ ਬਰਾਬਰ ਦੂਰੀ ਤੈਅ ਕਰੇ ਭਾਵੇਂ ਸਮਾਂ ਅੰਤਰਾਲ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਤਾਂ ਉਸ ਵਸਤੂ ਦੀ ਗਤੀ ਅਸਮਾਨ ਗਤੀ ਅਖਵਾਉਂਦੀ ਹੈ ।