This PSEB 7th Class Science Notes Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ will help you in revision during exams.
PSEB 7th Class Science Notes Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ
→ ਬਿਜਲਈ ਅਨੁਭਾਗਾਂ ਘੱਟਕਾਂ ਨੂੰ ਸੰਕੇਤਾਂ ਦੁਆਰਾ ਨਿਰੂਪਤ (ਦਰਸਾਉਣਾ) ਕੀਤਾ ਜਾ ਸਕਦਾ ਹੈ ਜੋ ਕਿ ਬਹੁਤ ਸੁਵਿਧਾਜਨਕ ਹੈ ।
→ ਸਰਕਟ ਚਿੱਤਰ (Circuit diagram) ਬਿਜਲਈ ਸਰਕਟ ਦਾ ਚਿੱਤਰਾਤਮਕ ਪ੍ਰਤੀਰੂਪ ਹੁੰਦਾ ਹੈ ।
→ ਬਿਜਲਈ ਸੈੱਲ ਦਾ ਪ੍ਰਤੀਕ (ਸੰਕੇਤ) ਦੋ ਸਮਾਨਾਂਤਰ ਰੇਖਾਵਾਂ ਹਨ ਜਿਨ੍ਹਾਂ ਵਿੱਚੋਂ ਇੱਕ ਲੰਮੀ ਅਤੇ ਦੂਜੀ ਛੋਟੀ ਰੇਖਾ ਹੈ ।
→ ਬੈਟਰੀ ਦੋ ਜਾਂ ਦੋ ਤੋਂ ਵੱਧ ਸੈੱਲਾਂ ਦਾ ਸ਼੍ਰੇਣੀ ਕ੍ਰਮ ਵਿੱਚ ਸੰਯੋਜਕ ਹੈ, ।
→ ਬੈਟਰੀ ਦੀ ਵਰਤੋਂ ਟਾਰਚ, ਜਿਸਟਰ, ਰੇਡਿਓ, ਖਿਡੌਣੇ, ਟੀ.ਵੀ., ਰੀਮੋਟ ਕੰਟਰੋਲ ਆਦਿ ਵਿੱਚ ਕੀਤਾ ਜਾਂਦਾ ਹੈ ।
→ ਬਿਜਲਈ ਬਲਬਾਂ ਵਿੱਚ ਇੱਕ ਪਤਲਾ ਤੰਤੂ (ਫਿਲਾਮੈਂਟ) ਹੁੰਦਾ ਹੈ, ਜੋ ਬਿਜਲਈ ਧਾਰਾ ਦੇ ਪ੍ਰਵਾਹ ਕਾਰਨ ਪ੍ਰਦੀਪ ਹੋ ਜਾਂਦਾ ਹੈ ।
→ ਅਜਿਹਾ ਬਿਜਲਈ ਧਾਰਾ ‘ਤੇ ਤਾਪਨ ਪ੍ਰਭਾਵ ਕਾਰਨ ਹੁੰਦਾ ਹੈ ।
→ ਬਿਜਲਈ ਹੀਟਰ, ਰੂਮ ਹੀਟਰ ਅਤੇ ਟੈਸਟਰ ਆਦਿ ਵਿੱਚ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਦੀ ਵਰਤੋਂ ਕੀਤੀ ਜਾਂਦੀ ਹੈ ।
→ ਵਿਸ਼ੇਸ਼ ਪਦਾਰਥ ਦੀਆਂ ਤਾਰਾਂ ਜਿਨ੍ਹਾਂ ਵਿੱਚੋਂ ਵਧੇਰੇ ਮਾਤਰਾ ਵਿੱਚ ਬਿਜਲਈ ਧਾਰਾ ਲੰਘਾਉਣ ਨਾਲ ਉਹ ਗਰਮ ਹੋ ਕੇ ਪਿਘਲ ਜਾਂਦੀਆਂ ਹਨ, ਦੀ ਵਰਤੋਂ ਫਿਉਜ਼ ਬਣਾਉਣ ਲਈ ਕੀਤੀ ਜਾਂਦੀ ਹੈ।
→ ਸਰਕਟਾਂ ਵਿੱਚ ਬਿਜਲਈ ਫਿਊਜ਼, ਬਿਜਲਈ ਉਪਕਰਣਾਂ ਨੂੰ ਅੱਗ ਲੱਗਣ ਜਾਂ ਕਿਸੇ ਹੋਰ ਨੁਕਸਾਨ ਤੋਂ ਬਚਾਉਣ ਲਈ ਲਗਾਏ ਜਾਂਦੇ ਹਨ । ਧਾਤੂ ਦੀ ਤਾਰ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਉਹ ਚੁੰਬਕ ਵਾਂਗ ਵਿਵਹਾਰ ਕਰਦੀ ਹੈ । ਬਿਜਲਈ ਧਾਰਾ ਦੇ ਇਸ ਪ੍ਰਭਾਵ ਨੂੰ ਚੁੰਬਕੀ ਪ੍ਰਭਾਵ ਆਖਦੇ ਹਨ ।
→ ਅਜਿਹਾ ਪਦਾਰਥ ਜਿਸ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਉਹ ਚੁੰਬਕ ਬਣ ਜਾਂਦਾ ਹੈ ਅਤੇ ਬਿਜਲਈ ਪ੍ਰਵਾਹ ਬੰਦ ਕਰਨ ਤੇ ਆਪਣਾ ਚੁੰਬਕੀ ਗੁਣ ਗੁਆ ਦਿੰਦਾ ਹੈ, ਨੂੰ ਬਿਜਲਈ ਚੁੰਬਕ ਕਹਿੰਦੇ ਹਨ ।
→ ਲੋਹੇ ਦੇ ਕਿਸੇ ਟੁਕੜੇ ਦੇ ਆਲੇ-ਦੁਆਲੇ ਬਿਜਲਈ ਰੋਧੀ ਤਾਰ ਲਪੇਟ ਕੇ ਉਸ ਵਿੱਚੋਂ ਬਿਜਲਈ ਧਾਰਾ ਗੁਜ਼ਾਰੀ ਜਾਵੇ ਤਾਂ ਲੋਹੇ ਦਾ ਟੁਕੜਾ ਚੁੰਬਕ ਵਾਂਗ ਵਰਤਾਓ ਕਰਦਾ ਹੈ । ਇਸ ਤਰ੍ਹਾਂ ਬਣਾਏ ਗਏ ਚੁੰਬਕ ਨੂੰ ਬਿਜਲਈ ਚੁੰਬਕ ਆਖਦੇ ਹਨ । ਬਿਜਲਈ ਚੁੰਬਕ ਅਸਥਾਈ ਚੁੰਬਕ ਹੁੰਦਾ ਹੈ ਕਿਉਂਕਿ ਬਿਜਲਈ ਧਾਰਾ ਬੰਦ ਕਰਨ ‘ਤੇ ਇਹ ਆਪਣਾ ਚੁੰਬਕੀ ਗੁਣ ਗੁਆ ਲੈਂਦਾ ਹੈ ।
→ ਬਿਜਲਈ ਚੁੰਬਕ ਦੀ ਵਰਤੋਂ ਕਈ ਯੰਤਰਾਂ ਵਿੱਚ ਕੀਤੀ ਜਾਂਦੀ ਹੈ, ਜਿਵੇਂ ਬਿਜਲੀ ਦੀ ਘੰਟੀ, ਚੁੰਬਕੀ ਸ਼੍ਰੇਨ ਆਦਿ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਚਾਲਕ-ਅਜਿਹਾ ਪਦਾਰਥ ਜੋ ਆਪਣੇ ਵਿੱਚੋਂ ਬਿਜਲਈ ਧਾਰਾ ਨੂੰ ਲੰਘਣ ਦਿੰਦਾ ਹੈ ।
- ਰੋਧਕ-ਅਜਿਹਾ ਪਦਾਰਥ ਜੋ ਆਪਣੇ ਵਿੱਚੋਂ ਬਿਜਲਈ ਧਾਰਾ ਨੂੰ ਲੰਘਣ ਤੋਂ ਰੋਕਦਾ ਹੈ ।
- ਸਵਿੱਚ-ਇਹ ਇੱਕ ਸਾਧਾਰਨ ਜੁਗਤ ਹੈ ਜਿਹੜੀ ਬਿਜਲਈ ਪਰਿਪੱਖ ਵਿੱਚੋਂ ਬਿਜਲਈ ਧਾਰਾ ਤੇ ਪ੍ਰਵਾਹ ਨੂੰ ਪੂਰਾ ਹੋਣ ਲਈ ਜਾਂ ਬਿਜਲਈ ਧਾਰਾ ਦੇ ਪ੍ਰਵਾਹ ਨੂੰ ਤੋੜਨ ਲਈ ਉਪਯੋਗ ਕੀਤੀ ਜਾਂਦੀ ਹੈ ।
- ਸਰਕਟ ਜਾਂ ਪਰਿਪੱਥ-ਬਿਜਲਈ ਧਾਰਾ ਦੇ ਵਹਾਉ ਨੂੰ ਬੈਟਰੀ ਦੇ ਧਨ-ਟਰਮੀਨਲ ਤੋਂ ਸਵਿੱਚ, ਬਲਬ ਦੇ ਰਸਤੇ ਦੂਜੇ ਰਿਣ ਟਰਮੀਨਲ ਤੱਕ ਪਹੁੰਚਣ ਦਾ ਰਸਤਾ, ਸਰਕਟ ਜਾਂ ਪਰਿਪੱਥ ਅਖਵਾਉਂਦਾ ਹੈ ।
- ਬਲਬ-ਇੱਕ ਸਧਾਰਨ ਜੁਗਤ ਜਿਹੜੀ ਬਿਜਲਈ ਊਰਜਾ ਨੂੰ ਪ੍ਰਕਾਸ਼ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ ।
- ਐਲੀਮੈਂਟ ਜਾਂ ਤੰਤੂ-ਟੰਗਸਟਨ ਧਾਤੂ ਦਾ ਇੱਕ ਬਰੀਕ ਟੁੱਕੜਾ ਜੋ ਬਿਜਲਈ ਦੇ ਪ੍ਰਵਾਹ ਕਾਰਨ ਗਰਮ ਹੋ ਕੇ ਪ੍ਰਕਾਸ਼ ਉਤਸਰਜਿਤ ਕਰਦਾ ਹੈ ।
- ਬੈਟਰੀ-ਇਹ ਇੱਕ ਬਿਜਲਈ ਰਸਾਇਣਿਕ ਸੈੱਲਾਂ ਦਾ ਸੰਯੋਜਨ ਹੈ ਜੋ ਰਸਾਇਣਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ।
- ਬਿਜਲਈ ਚੁੰਬਕ-ਕੁੰਡਲੀ ਅੰਦਰ ਇੱਕ ਨਰਮ ਲੋਹੇ ਦੇ ਟੁਕੜੇ ਨੂੰ ਰੱਖ ਕੇ ਕੁੰਡਲੀ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਲੋਹੇ ਦੇ ਟੁਕੜੇ ਅੰਦਰ ਚੁੰਬਕ ਦੇ ਗੁਣ ਆ ਜਾਂਦੇ ਹਨ । ਇਸ ਜੁਗਤ ਨੂੰ ਬਿਜਲਈ ਚੁੰਬਕ ਆਖਦੇ ਹਨ ।
- ਬਿਜਲਈ ਘੰਟੀ-ਉਹ ਯੰਤਿਕ ਜੁਗਤ ਜੋ ਬਿਜਲਈ ਚੁੰਬਕ ਦੇ ਸਿਧਾਂਤ ਤੇ ਕੰਮ ਕਰਦੀ ਹੈ ਅਤੇ ਬਿਜਲਈ ਧਾਰਾ ਲੰਘਾਉਣ ਨਾਲ ਬਾਰ-ਬਾਰ ਆਵਾਜ਼ ਪੈਦਾ ਕਰਦੀ ਹੈ ।
- ਬਿਜਲਈ ਬ੍ਰੇਨ-ਇਹੋ ਜਿਹੀ ਕੂਨ ਜਿਸਦੇ ਇੱਕ ਸਿਰੇ ਤੇ ਵੱਡਾ ਸ਼ਕਤੀਸ਼ਾਲੀ ਚੁੰਬਕ ਜੁੜਿਆ ਹੋਵੇ ਜਿਸ ਦਾ ਪ੍ਰਯੋਗ ਕਰਕੇ ਲੋਹੇ ਤੋਂ ਬਣੇ ਹੋਏ ਭਾਰੀ ਸਮਾਨ ਨੂੰ ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਸੌਖਾ ਲਿਜਾਇਆ ਜਾ ਸਕਦਾ ਹੈ ਜਾਂ ਫਿਰ ਕਬਾੜ ਵਿੱਚੋਂ ਲੋਹੇ ਨੂੰ ਅੱਡ ਕੀਤਾ ਜਾ ਸਕਦਾ ਹੈ ।